ਫ਼ਰੀਦਕੋਟ, 25 ਜਨਵਰੀ (ਜਸਵੰਤ ਸਿੰਘ ਪੁਰਬਾ)- ਅੱਜ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਨੇ ਨੌੌਜਵਾਨਾਂ ਨੂੰ ਰੋਜ਼ੀ ਰੋਟੀ ਕਮਾਉਣ ਦੇ ਸਮਰੱਥ ਬਣਾਉਣ ਦੇ ਉਪਰਾਲੇ ਵਜੋਂ ਪਟਿਆਲਾ ਤੋਂ ਰਾਜ ਪੱਧਰੀ ਮੈਗਾ ਸਵੈ ਰੁਜ਼ਗਾਰ ਲੋਨ ਮੇਲੇ ਦਾ ਆਰੰਭ ਕੀਤਾ ਗਿਆ | ਇਸ ਤੋਂ ਇਲਾਵਾ ਉਨ੍ਹਾਂ ਵਲੋਂ ਧੀਆਂ (ਲੜਕੀਆਂ) ਪੱਖੀ ਵਿਸ਼ੇਸ਼ ਪਹਿਲ ਕਦਮੀਆਂ ਦੀ ਸ਼ੁਰੂਆਤ ਵੀ ਕੀਤੀ | ਇਸ ਸਬੰਧੀ ਜ਼ਿਲ੍ਹਾ ਪੱਧਰ ਦਾ ਸਮਾਗਮ ਆਰ.ਸੇਟੀ. ਪਿੰਡ ਚਹਿਲ (ਫ਼ਰੀਦਕੋਟ) ਵਿਖੇ ਕਰਵਾਇਆ ਗਿਆ, ਜਿਸ ਨੂੰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਵਰਚੁਅਲ ਤਰੀਕੇ ਨਾਲ ਸੰਬੋਧਨ ਕੀਤਾ ਗਿਆ | ਇਸ ਸਮਾਗਮ ਦੇ ਮੁੱਖ ਮਹਿਮਾਨ ਵਜੋਂ ਡਿਪਟੀ ਕਮਿਸ਼ਨਰ ਵਿਮਲ ਕੁਮਾਰ ਸੇਤੀਆ ਨੇ ਸ਼ਿਰਕਤ ਕੀਤੀ | ਇਸ ਸਮਾਗਮ ਵਿਚ ਫ਼ਰੀਦਕੋਟ ਜ਼ਿਲ੍ਹੇ ਨਾਲ ਸਬੰਧਿਤ ਸਵੈ ਰੁਜ਼ਗਾਰ ਲੋਨ ਪ੍ਰਕਿਰਿਆ ਪ੍ਰਮਾਣ ਪੱਤਰ ਪ੍ਰਾਪਤ ਕਰਨ ਵਾਲੇ ਲੜਕੇ/ਲੜਕੀਆਂ ਅਤੇ ਨਵ ਜੰਮੀਆਂ ਬੱਚੀਆਂ ਤੇ ਉਨ੍ਹਾਂ ਦੇ ਮਾਤਾ ਪਿਤਾ ਵਿਸ਼ੇਸ਼ ਤੌਰ 'ਤੇ ਹਾਜ਼ਰ ਸਨ | ਰਾਜ ਦੇ ਸਮੂਹ ਨੌੌਜਵਾਨਾਂ ਨੂੰ ਸੰਬੋੋਧਨ ਕਰਦਿਆਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਲੋੜਵੰਦ ਨੌਜਵਾਨਾਂ ਨੂੰ ਰੁਜ਼ਗਾਰ ਦੇਣਾ ਪੰਜਾਬ ਸਰਕਾਰ ਦੀ ਵੱਕਾਰੀ ਸਕੀਮ ਘਰ ਘਰ ਰੁਜ਼ਗਾਰ ਤੇ ਕਾਰੋਬਾਰ ਮਿਸ਼ਨ ਦਾ ਪ੍ਰਮੁੱਖ ਪਹਿਲੂ ਹੈ ਅਤੇ ਸਰਕਾਰ ਰਾਜ ਦੇ ਨੌਜਵਾਨਾਂ ਨੂੰ ਆਪਣਾ ਕਾਰੋਬਾਰ ਸ਼ੁਰੂ ਕਰਨ ਲਈ ਹਰ ਤਰ੍ਹਾਂ ਦਾ ਸਹਿਯੋਗ ਦੇਣ ਲਈ ਵਚਨਬੱਧ ਹੈ | ਡਿਪਟੀ ਕਮਿਸ਼ਨਰ ਵਿਮਲ ਕੁਮਾਰ ਸੇਤੀਆ ਨੇ ਕਿਹਾ ਕਿ ਮੁੱਖ ਮੰਤਰੀ ਵਲੋਂ ਅੱਜ ਸਮਾਜ ਦੀਆਂ ਉਨ੍ਹਾਂ ਕਾਮਯਾਬ ਲੜਕੀਆਂ ਜੋ ਹੋੋਰਨਾਂ ਲਈ ਪ੍ਰੇਰਨਾ ਸਰੋੋਤ ਹਨ ਲਈ ਵਿਸ਼ੇਸ਼ ਆਦਰਸ਼ ਪੁਰਸਕਾਰ ਦੀ ਸ਼ੁਰੂਆਤ ਕੀਤੀ ਹੈ | ਇਸ ਤੋਂ ਇਲਾਵਾ ਲੜਕੀਆਂ ਲਈ ਵਿਸ਼ੇਸ਼ ਡਰਾਈਵਿੰਗ ਸਿਖਲਾਈ ਅਤੇ ਵਿਸ਼ੇਸ਼ ਸਵੈ ਰੱਖਿਆ ਸਿਖਲਾਈ ਦਾ ਵੀ ਐਲਾਨ ਕੀਤਾ ਹੈ | ਉਨ੍ਹਾਂ ਕਿਹਾ ਕਿ ਲੜਕੀਆਂ ਦੀ ਆਨਲਾਈਨ ਪੜਾਈ ਲਈ 12ਵੀਂ ਜਮਾਤ ਦੀਆਂ ਲੜਕੀਆਂ ਨੂੰ ਸਮਾਰਟ ਮੋਬਾਇਲ ਮੁਹੱਈਆ ਕਰਵਾਏ ਗਏ ਹਨ ਜਦੋੋਂ ਕਿ ਸਰਕਾਰੀ ਨੌੌਕਰੀਆਂ ਵਿਚ ਔਰਤਾਂ ਲਈ 33 ਪ੍ਰਤੀਸ਼ਤ ਰਾਖਵਾਂਕਰਨ, ਪੰਚਾਇਤੀ ਰਾਜ ਸੰਸਥਾਵਾਂ ਅਤੇ ਸ਼ਹਿਰੀ ਸਥਾਨਕ ਇਕਾਈਆਂ ਵਿਚ ਔਰਤਾਂ ਲਈ 50 ਪ੍ਰਤੀਸ਼ਤ ਰਾਖਵਾਂਕਰਨ | ਉਸਾਰੀ ਕਾਮਿਆਂ ਦੀਆਂ ਲੜਕੀਆਂ ਵਿਚ ਸ਼ਗਨ ਸਕੀਮ 31 ਹਜ਼ਾਰ ਤੋਂ ਵਧਾ ਕੇ 51 ਹਜ਼ਾਰ ਰੁਪਏ ਕਰਨ ਸਮੇਤ ਹੋੋਰ ਭਲਾਈ ਯੋੋਜਨਾਵਾਂ ਚਲਾਈਆਂ ਜਾ ਰਹੀਆਂ ਹਨ | ਇਸ ਮੌਕੇ ਨਵ ਜੰਮੀਆਂ 5 ਬੱਚੀਆਂ ਅਤੇ ਉਨ੍ਹਾਂ ਦੇ ਮਾਤਾ ਪਿਤਾ ਨੂੰ ਬੇਬੀ ਕਿੱਟਾਂ ਨਾਲ ਸਨਮਾਨਿਤ ਕੀਤਾ ਗਿਆ | ਉਨ੍ਹਾਂ ਸਵੈ ਰੁਜ਼ਗਾਰ ਸਮਾਪਨ ਸਮਾਰੋਹ ਤਹਿਤ ਰਾਸ਼ਨ ਡਿਪੂ, ਆਰ.ਸੇਤੀ ਫ਼ਰੀਦਕੋਟ, ਡੇਅਰੀ ਵਿਭਾਗ, ਬਾਗਬਾਨੀ, ਮੁਦਰਾ ਯੋਜਨਾ ਸਕੀਮ ਆਦਿ ਤਹਿਤ ਲੋਨ ਪ੍ਰਾਪਤ ਕਰਨ ਵਾਲੇ ਲਾਭਪਾਤਰੀਆਂ ਨੂੰ ਸਰਟੀਫਿਕੇਟ ਅਤੇ ਪ੍ਰੰਸਸਾ ਪੱਤਰ ਦੇ ਕੇ ਵੀ ਸਨਮਾਨਿਤ ਕੀਤਾ | ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ ਵਿਕਾਸ ਪ੍ਰੀਤ ਮਹਿੰਦਰ ਸਿੰਘ ਸਹੋਤਾ, ਐਸ.ਡੀ.ਐਮ. ਫ਼ਰੀਦਕੋਟ ਪੂਨਮ ਸਿੰਘ, ਹਰਮੇਸ਼ ਕੁਮਾਰ ਜ਼ਿਲ੍ਹਾ ਰੁਜ਼ਗਾਰ ਤੇ ਕਾਰੋਬਾਰ ਅਫ਼ਸਰ, ਰਾਜ ਰਿਸ਼ੀ ਮਹਿਰਾ ਡੀ.ਐਫ.ਐਸ.ਸੀ., ਜ਼ਿਲ੍ਹਾ ਪ੍ਰੋਗਰਾਮ ਅਫ਼ਸਰ ਕਰਨ ਬਰਾੜ, ਗਗਨ ਸ਼ਰਮਾ, ਨੀਤੂ, ਪਲੇਸਮੈਂਟ ਅਫ਼ਸਰ ਵਿਸ਼ਾਲ ਸਮੇਤ ਵੱਡੀ ਗਿਣਤੀ ਵਿਚ ਲਾਭਪਾਤਰੀ ਹਾਜ਼ਰ ਸਨ |
ਫ਼ਰੀਦਕੋਟ, 25 ਜਨਵਰੀ (ਜਸਵੰਤ ਸਿੰਘ ਪੁਰਬਾ)- 72ਵੇਂ ਗਣਤੰਤਰ ਦਿਵਸ ਦੇ ਜ਼ਿਲ੍ਹਾ ਪੱਧਰੀ ਸਮਾਗਮ ਇੱਥੋਂ ਦੇ ਨਹਿਰੂ ਸਟੇਡੀਅਮ ਵਿਖੇ ਪੂਰੀ ਸ਼ਰਧਾ ਅਤੇ ਧੂਮਧਾਮ ਨਾਲ ਕੋਵਿਡ ਸਾਵਧਾਨੀਆਂ ਵਰਤ ਕੇ ਮਨਾਇਆ ਜਾਵੇਗਾ ਜਿਸ ਸਬੰਧੀ ਦੀਆਂ ਸਾਰੀਆਂ ਤਿਆਰੀਆਂ ਮੁਕੰਮਲ ਕਰ ...
ਜੈਤੋ, 25 ਜਨਵਰੀ (ਗੁਰਚਰਨ ਸਿੰਘ ਗਾਬੜੀਆ)- ਸਥਾਨਕ ਸੇਠ ਰਾਮ ਨਾਥ ਸਿਵਲ ਹਸਪਤਾਲ ਵਿਚੋਂ ਨਸ਼ਾ ਛਡਾਉਣ ਦੀਆਂ 1700 ਦੇ ਕਰੀਬ ਗੋਲੀਆਂ ਚੋਰੀ ਹੋ ਜਾਣ ਦਾ ਪਤਾ ਲੱਗਿਆ ਹੈ | ਥਾਣਾ ਜੈਤੋ ਦੇ ਐਸ.ਐਚ.ਓ ਇਕਬਾਲ ਸਿੰਘ ਸੰਧੂ ਨਾਲ ਸੰਪਰਕ ਕਰਨ 'ਤੇ ਉਨ੍ਹਾਂ ਦੱਸਿਆ ਕਿ ਸਥਾਨਕ ਸੇਠ ...
ਜੈਤੋ, 25 ਜਨਵਰੀ (ਗੁਰਚਰਨ ਸਿੰਘ ਗਾਬੜੀਆ)- ਸ਼ਿਵਾਲਿਕ ਕਿਡਜ ਸਕੂਲ ਵਿਚ ਗਣਤੰਤਰ ਦਿਵਸ ਬੜੀ ਧੂਮਧਾਮ ਨਾਲ ਮਨਾਇਆ ਗਿਆ | ਸਕੂਲ ਦੇ ਮੁੱਖ ਅਧਿਆਪਕ ਅਮਨਪ੍ਰੀਤ ਕੌਰ ਨੇ ਬੱਚਿਆਂ ਨੂੰ ਗਣਤੰਤਰ ਦਿਵਸ ਦੀ ਮਹੱਤਤਾ ਬਾਰੇ ਜਾਣਕਾਰੀ ਦਿੰਦਿਆਂ ਗਣਤੰਤਰ ਦਿਵਸ ਦੀ ਵਧਾਈ ...
ਫ਼ਰੀਦਕੋਟ, 25 ਜਨਵਰੀ (ਸਤੀਸ਼ ਬਾਗ਼ੀ)- ਪੰਜਾਬ ਸਰਕਾਰ ਵਲੋਂ ਨੰਬਰਦਾਰਾਂ ਦੇ ਮਾਣ ਭੱਤੇ 'ਚ ਵਾਧਾ ਕਰਨ ਦੀ ਮੰਗ ਨੂੰ ਪ੍ਰਵਾਨ ਤਾਂ ਕਰ ਲਿਆ ਗਿਆ ਹੈ, ਪ੍ਰੰਤੂ ਇਸ ਨੂੰ ਲਾਗੂ ਕਰਨ ਲਈ ਅਜੇ ਤੱਕ ਕੋਈ ਨੋਟੀਫ਼ਿਕੇਸ਼ਨ ਜਾਰੀ ਨਹੀਂ ਕੀਤਾ ਗਿਆ ਹੈ ਜਿਸ ਸਦਕਾ ਨੰਬਰਦਾਰਾਂ ...
ਕੋਟਕਪੂਰਾ, 25 ਜਨਵਰੀ (ਮੋਹਰ ਸਿੰਘ ਗਿੱਲ)- ਸਥਾਨਕ ਝੰਮਣ ਬਾਜ਼ਾਰ 'ਚ ਸਥਿਤ ਸੇਠ ਕੇਦਾਰਨਾਥ ਧਰਮਸ਼ਾਲਾ 'ਚ ਨਗਰ ਕੌਾਸਲ ਚੋਣਾਂ ਸਬੰਧੀ ਭਾਜਪਾ ਆਗੂਆਂ ਵਲੋਂ ਕੀਤੀ ਜਾਣ ਵਾਲੀ ਮੀਟਿੰਗ ਕਿਸਾਨ ਜਥੇਬੰਦੀਆਂ ਦੇ ਵਿਰੋਧ ਕਾਰਨ ਰੱਦ ਕਰਨੀ ਪਈ ਅਤੇ ਮੀਟਿੰਗ ਰੱਦ ਹੋ ਜਾਣ ਦੇ ...
ਫ਼ਰੀਦਕੋਟ, 25 ਜਨਵਰੀ (ਜਸਵੰਤ ਸਿੰਘ ਪੁਰਬਾ)- ਸਿਹਤ ਵਿਭਾਗ ਵਲੋਂ ਰਾਸਟਰੀ ਵੋਟਰ ਦਿਵਸ ਮੌਕੇ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਆਪਣੇ ਅਧਿਕਾਰੀਆਂ/ ਕਰਮਚਾਰੀਆਂ ਨੂੰ ਵੋਟਰ ਪ੍ਰਣ ਕਰਵਾਇਆ ਗਿਆ | ਦਫ਼ਤਰ ਸਿਵਲ ਸਰਜਨ ਫ਼ਰੀਦਕੋਟ ਵਿਖੇ ਸਿਵਲ ਸਰਜਨ ਫ਼ਰੀਦਕੋਟ ਡਾ: ...
ਕੋਟਕਪੂਰਾ, 25 ਜਨਵਰੀ (ਮੋਹਰ ਸਿੰਘ ਗਿੱਲ, ਮੇਘਰਾਜ)-ਆਉਂਦੀਆਂ ਨਗਰ ਕੌਾਸਲ ਦੀਆਂ ਚੋਣਾਂ ਲਈ ਸ਼੍ਰੋਮਣੀ ਅਕਾਲੀ ਦਲ ਨੇ ਕੋਟਕਪੂਰਾ ਸ਼ਹਿਰ ਦੇ 29 ਵਾਰਡਾਂ ਵਿਚੋਂ 15 ਵਾਰਡਾਂ ਦੇ ਉਮੀਦਵਾਰਾਂ ਦੇ ਨਾਂਅ ਦਾ ਐਲਾਨ ਕਰ ਦਿੱਤਾ ਹੈ | ਕੋਟਕਪੂਰਾ ਦੇ ਸਾਬਕਾ ਵਿਧਾਇਕ ਅਤੇ ...
ਫ਼ਰੀਦਕੋਟ, 25 ਜਨਵਰੀ (ਜਸਵੰਤ ਸਿੰਘ ਪੁਰਬਾ)-ਰਾਸ਼ਟਰੀ ਵੋਟਰ ਦਿਵਸ ਦੇ ਸਬੰਧ ਵਿਚ ਇੱਥੋਂ ਦੇ ਸਰਕਾਰੀ ਬਿ੍ਜਿਦਰਾ ਕਾਲਜ ਵਿਖੇ ਜ਼ਿਲ੍ਹਾ ਪੱਧਰੀ ਸਮਾਗਮ ਕਰਵਾਇਆ ਗਿਆ | ਸਮਾਗਮ ਦੇ ਮੁੱਖ ਮਹਿਮਾਨ ਡਿਪਟੀ ਕਮਿਸਨਰ ਕਮ ਜ਼ਿਲ੍ਹਾ ਚੋਣ ਅਫ਼ਸਰ ਵਿਮਲ ਕੁਮਾਰ ਸੇਤੀਆ | ...
ਫ਼ਰੀਦਕੋਟ, 25 ਜਨਵਰੀ (ਸਰਬਜੀਤ ਸਿੰਘ)- ਤਰਨ ਤਾਰਨ ਵਿਆਹੀ ਫ਼ਰੀਦਕੋਟ ਜ਼ਿਲ੍ਹੇ ਦੇ ਪਿੰਡ ਗੋਲੇਵਾਲਾ ਦੀ ਇਕ ਲੜਕੀ ਵਲੋਂ ਆਪਣੇ ਪਤੀ ਅਤੇ ਸੱਸ ਵਿਰੁੱਧ ਦਾਜ ਮੰਗਣ ਅਤੇ ਕੁੱਟਮਾਰ ਕਰਨ ਦੇ ਦੋਸ਼ਾਂ ਤਹਿਤ ਇਕ ਲਿਖਤੀ ਸ਼ਿਕਾਇਤ ਜ਼ਿਲ੍ਹਾ ਪੁਲਿਸ ਮੁਖੀ ਫ਼ਰੀਦਕੋਟ ਨੂੰ ...
ਫ਼ਰੀਦਕੋਟ, 25 ਜਨਵਰੀ (ਚਰਨਜੀਤ ਸਿੰਘ ਗੋਂਦਾਰਾ)- ਲਾਇਨਜ਼ ਕਲੱਬ ਵਿਸ਼ਾਲ ਫ਼ਰੀਦਕੋਟ ਵਲੋਂ ਅੱਖਾਂ ਦੀ ਜਾਂਚ ਦਾ ਮੁਫ਼ਤ ਕੈਂਪ ਸਥਾਨਕ ਮਧੂ ਨਰਸਿੰਗ ਹੋਮ-ਚੰਡੀਗੜ੍ਹ ਅੱਖਾਂ ਦੇ ਹਸਪਤਾਲ 'ਚ ਲਗਾਇਆ ਗਿਆ | ਕੈਂਪ 'ਚ ਮੁੱਖ ਮਹਿਮਾਨ ਵਜੋਂ ਫ਼ਰੀਦਕੋਟ ਹਲਕੇ ਦੇ ਵਿਧਾਇਕ ...
ਸ੍ਰੀ ਮੁਕਤਸਰ ਸਾਹਿਬ, 25 ਜਨਵਰੀ (ਰਣਜੀਤ ਸਿੰਘ ਢਿੱਲੋਂ)- ਭਾਰਤੀ ਫ਼ੌਜ ਦੇ 166 ਮੀਡੀਅਮ ਰੈਜ਼ੀਮੈਂਟ ਦੇ ਸਾਬਕਾ ਸੈਨਿਕ ਨਾਇਕ ਜਗਰੂਪ ਸਿੰਘ ਬਰਾੜ ਹਰੀਕੇ ਕਲਾਂ ਨੂੰ 166 ਮੀਡੀਅਮ ਰੈਜ਼ੀਮੈਂਟ ਕਮਾਂਡਿੰਗ ਅਫ਼ਸਰ ਅਤੇ ਪੂਰੀ ਯੂਨਿਟ ਵਲੋਂ ਘਰ ਪਹੁੰਚ ਕੇ ਸਨਮਾਨਿਤ ਕੀਤਾ ...
ਸ੍ਰੀ ਮੁਕਤਸਰ ਸਾਹਿਬ, 25 ਜਨਵਰੀ (ਰਣਜੀਤ ਸਿੰਘ ਢਿੱਲੋਂ)- ਸਥਾਨਕ ਕੋਟਕਪੂਰਾ ਰੋਡ ਸਥਿਤ ਬਾਬਾ ਫ਼ਰੀਦ ਐਜ਼ੂਕੇਸ਼ਨਲ ਕੰਸਲਟੈਂਸੀ ਸ੍ਰੀ ਮੁਕਤਸਰ ਸਾਹਿਬ ਨੇ ਨਵਜੋਤ ਕੌਰ ਵਾਸੀ ਪਿੰਡ ਦਿਲਾਵਾਲਪੁਰ (ਤਰਨਤਾਰਨ) ਦਾ ਸਟੱਡੀ ਵੀਜ਼ਾ ਆਸਟਰੇਲੀਆ ਲਈ ਲਗਵਾ ਕੇ ਦਿੱਤਾ ਹੈ | ...
ਫ਼ਰੀਦਕੋਟ, 25 ਜਨਵਰੀ (ਜਸਵੰਤ ਸਿੰਘ ਪੁਰਬਾ)- ਅਚੀਵਰ ਪੁਆਇੰਟ ਕੋਟਕਪੂਰਾ ਸੰਸਥਾ ਨੇ ਜਨਵਰੀ ਇੰਨਟੇਕ ਦੇ ਕੈਨੇਡਾ ਸਟੱਡੀ ਵੀਜ਼ੇ ਲਗਵਾ ਕੇ ਰਿਕਾਰਡ ਕਾਇਮ ਕੀਤਾ | ਇਨ੍ਹਾਂ ਵਿਚ ਰਮਨਦੀਪ ਕੋਰ ਵਾਸੀ ਮੱਲਕੇ ਜ਼ਿਲ੍ਹਾ ਮੋਗਾ ਦਾ ਕੈਨੇਡਾ ਸਟੱਡੀ ਵੀਜ਼ਾ ਲਗਾਇਆ | ...
ਬਾਜਾਖਾਨਾ, 25 ਜਨਵਰੀ (ਜੀਵਨ ਗਰਗ)- ਨੇੜਲੇ ਪਿੰਡ ਮੱਲਾ ਵਿਖੇ ਕਬਰਸਤਾਨ ਦੀ ਚਾਰਦੀਵਾਰੀ ਦੀ ਨੀਂਹ ਸਰਪੰਚ ਅਮਨਦੀਪ ਕੌਰ ਵਲੋਂ ਸਮੂਹ ਪੰਚਾਇਤ ਦੀ ਹਾਜ਼ਰੀ 'ਚ ਰੱਖੀ ਗਈ | ਉਨ੍ਹਾਂ ਕਿਹਾ ਕਿ ਪਿੰਡਾਂ ਦਾ ਵਿਕਾਸ ਬਿਨਾਂ ਕਿਸੇ ਭੇਦਭਾਵ ਅਤੇ ਜਾਤਾਂ ਧਰਮਾਂ ਤੋਂ ਉੱਪਰ ਉਠ ...
ਸਾਦਿਕ, 25 ਜਨਵਰੀ (ਗੁਰਭੇਜ ਸਿੰਘ ਚੌਹਾਨ)- ਭਾਰਤੀ ਕਿਸਾਨ ਯੂਨੀਅਨ ਕਾਦੀਆਂ ਦੇ ਸੀਨੀਅਰ ਆਗੂ ਭਾਗ ਸਿੰਘ ਸੰਗਰਾਹੂਰ ਨੇ ਆਪਣੇ ਪ੍ਰੈਸ ਬਿਆਨ ਵਿਚ ਆਖਿਆ ਹੈ ਕਿ ਪੰਜਾਬ ਦੀਆਂ ਰਾਜਨੀਤਿਕ ਪਾਰਟੀਆਂ, ਅਕਾਲੀ ਅਤੇ ਕਾਂਗਰਸੀ ਕੇਂਦਰ ਵਲੋਂ ਪਾਸ ਕੀਤੇ ਕਾਲੇ ਖੇਤੀ ...
ਫ਼ਰੀਦਕੋਟ, 25 ਜਨਵਰੀ (ਸਰਬਜੀਤ ਸਿੰਘ)- ਪਿੰਡ ਧੂੜਕੋਟ ਵਸਨੀਕ ਇਕ ਵਿਅਕਤੀ ਵਲੋਂ ਆਪਣੇ ਘਰੋਂ ਰੁੱਸੇ ਨੌਜਵਾਨ ਨੂੰ ਆਪਣੇ ਘਰ ਸ਼ਰਨ ਦਿੱਤੀ ਗਈ ਅਤੇ ਉਸ ਵਿਅਕਤੀ ਵਲੋਂ ਸ਼ਰਨ ਦੇਣ ਵਾਲੇ ਦਾ 32 ਬੋਰ ਦਾ ਪਿਸਟਲ ਚੋਰੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ | ਥਾਣਾ ਸਦਰ ...
ਫ਼ਰੀਦਕੋਟ, 25 ਜਨਵਰੀ (ਜਸਵੰਤ ਸਿੰਘ ਪੁਰਬਾ)- ਸਿਵਲ ਸਰਜਨ ਫ਼ਰੀਦਕੋਟ ਡਾ. ਸੰਜੇ ਕਪੂਰ ਨੇ ਦੱਸਿਆ ਕਿ ਅੱਜ ਪ੍ਰਾਪਤ ਹੋਈਆਂ ਰਿਪੋਰਟਾਂ 'ਚ ਜ਼ਿਲ੍ਹੇ ਅੰਦਰ 5 ਨਵੇਂ ਕੋਰੋਨਾ ਮਰੀਜ਼ਾਂ ਦੀ ਪੁਸ਼ਟੀ ਹੋਈ ਹੈ | ਜ਼ਿਲੇ੍ਹ ਅੰਦਰ ਐਕਟਿਵ ਕੇਸਾਂ ਦੀ ਗਿਣਤੀ ਹੁਣ 58 ਹੋ ਗਈ ਹੈ | ...
ਮੰਡੀ ਕਿੱਲਿਆਂਵਾਲੀ, 25 ਜਨਵਰੀ (ਇਕਬਾਲ ਸਿੰਘ ਸ਼ਾਂਤ)- ਪੰਜਾਬ ਖੇਤ ਮਜ਼ਦੂਰ ਯੂਨੀਅਨ 26 ਜਨਵਰੀ ਨੂੰ ਦਿੱਲੀ ਵਿਖੇ ਟਰੈਕਟਰ ਪਰੇਡ ਦੌਰਾਨ ਸਿੰਘੇਵਾਲਾ-ਫਤੂਹੀਵਾਲਾ ਵਿਖੇ ਖੇਤੀ ਕਾਨੂੰਨਾਂ ਖਿਲਾਫ਼ ਰੈਲੀ ਕੱਢੇਗੀ | ਇਸ ਸਬੰਧੀ ਸਿੰਘੇਵਾਲਾ ਵਿਖੇ ਪੰਜਾਬ ਖੇਤ ...
ਸ੍ਰੀ ਮੁਕਤਸਰ ਸਾਹਿਬ, 25 ਜਨਵਰੀ (ਰਣਜੀਤ ਸਿੰਘ ਢਿੱਲੋਂ)- ਮਨਰੇਗਾ ਰੁਜ਼ਗਾਰ ਪ੍ਰਾਪਤ ਮਜ਼ਦੂਰ ਯੂਨੀਅਨ ਦੀ ਮੀਟਿੰਗ ਪਿੰਡ ਖੰੂਨਣ ਕਲਾਂ ਵਿਖੇ ਬੋਹੜ ਸਿੰਘ ਅਤੇ ਬਿੰਦਰ ਸਿੰਘ ਦੀ ਪ੍ਰਧਾਨਗੀ ਹੇਠ ਹੋਈ | ਇਸ ਮੀਟਿੰਗ ਨੂੰ ਸੰਬੋਧਨ ਕਰਦਿਆਂ ਗੁਰਤੇਜ ਸਿੰਘ ਬਾਂਮ ਨੇ ...
ਮਲੋਟ, 25 ਜਨਵਰੀ (ਪਾਟਿਲ)- ਡੀ.ਏ.ਵੀ. ਕਾਲਜ ਮਲੋਟ ਵਿਖੇ ਪਿ੍ੰਸੀਪਲ ਡਾ: ਏਕਤਾ ਖੋਸਲਾ ਦੀ ਅਗਵਾਈ ਹੇਠ ਰਾਸ਼ਟਰੀ ਵੋਟਰ ਦਿਵਸ ਮਨਾਇਆ | ਇਸ ਮੌਕੇ ਨਵੇਂ ਵੋਟਰਾਂ ਅਤੇ ਪੁਰਾਣੇ ਵੋਟਰਾਂ ਨੂੰ ਬਿਨਾਂ ਕਿਸੇ ਡਰ ਜਾਂ ਪੱਖ ਵੋਟ ਦੇ ਕੇ ਆਪਣੀ ਜਮਹੂਰੀਅਤ ਦੀ ਅਸਲ ਭਾਵਨਾ ਨੂੰ ...
ਦੋਦਾ, 25 ਜਨਵਰੀ (ਰਵੀਪਾਲ)- ਖੇਤੀ ਕਾਨੂੰਨਾਂ ਨੂੰ ਰੱਦ ਕਰਨ ਲਈ ਕੇਂਦਰ ਸਰਕਾਰ ਖ਼ਿਲਾਫ਼ ਕੀਤੇ ਜਾ ਰਹੇ ਕਿਸਾਨ ਜਥੇਬੰਦੀਆਂ ਦੇ ਸੰਘਰਸ਼ ਉਪਰੰਤ 26 ਜਨਵਰੀ ਦੀ ਟਰੈਕਟਰ ਪਰੇਡ ਵਾਸਤੇ ਅੱਜ ਡੇਰਾ ਬਾਬਾ ਧਿਆਨ ਦਾਸ ਦੋਦਾ ਵਿਖੇ ਇਕੱਠੇ ਹੋਏ ਪਿੰਡਾਂ ਦੇ ਕਿਸਾਨਾਂ ਦਾ ਜਥਾ ...
ਸ੍ਰੀ ਮੁਕਤਸਰ ਸਾਹਿਬ, 25 ਜਨਵਰੀ (ਰਣਜੀਤ ਸਿੰਘ ਢਿੱਲੋਂ)- ਸ਼ਹੀਦ ਊਧਮ ਸਿੰਘ ਚੈਰੀਟੇਬਲ ਫਾਊਾਡੇਸ਼ਨ (ਰਜਿ:) ਸ੍ਰੀ ਮੁਕਤਸਰ ਸਾਹਿਬ (ਪੰਜਾਬ) ਦੀ ਮੀਟਿੰਗ ਸਥਾਨਕ ਬੂੜਾ ਗੁੱਜਰ ਰੋਡ ਵਿਖੇ ਪ੍ਰਧਾਨ ਹਰੀ ਚੰਦ ਥਿੰਦ ਦੀ ਅਗਵਾਈ ਹੇਠ ਹੋਈ | ਇਸ ਮੀਟਿੰਗ ਵਿਚ ਬੂੜਾ ਗੁੱਜਰ ...
ਸ੍ਰੀ ਮੁਕਤਸਰ ਸਾਹਿਬ, 25 ਜਨਵਰੀ (ਰਣਜੀਤ ਸਿੰਘ ਢਿੱਲੋਂ, ਹਰਮਹਿੰਦਰ ਪਾਲ)- ਸੀ.ਪੀ.ਐਮ. ਜ਼ਿਲ੍ਹਾ ਕਮੇਟੀ ਸ੍ਰੀ ਮੁਕਤਸਰ ਸਾਹਿਬ ਦੀ ਮੀਟਿੰਗ ਕਾਮਰੇਡ ਖਰੈਤੀ ਲਾਲ ਦੀ ਪ੍ਰਧਾਨਗੀ ਹੇਠ ਸਥਾਨਕ ਬਠਿੰਡਾ ਰੋਡ ਵਿਖੇ ਹੋਈ | ਇਸ ਮੌਕੇ ਸੰਬੋਧਨ ਕਰਦਿਆਂ ਸੂਬਾ ਸਕੱਤਰ ...
ਸ੍ਰੀ ਮੁਕਤਸਰ ਸਾਹਿਬ, 25 ਜਨਵਰੀ (ਰਣਜੀਤ ਸਿੰਘ ਢਿੱਲੋਂ)- ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਉਰੋ ਸ੍ਰੀ ਮੁਕਤਸਰ ਸਾਹਿਬ ਵਲੋਂ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਉਦੇਕਰਨ ਵਿਖੇ ਆਨਲਾਈਨ ਜ਼ਿਲ੍ਹਾ ਪੱਧਰੀ ਸਮਾਗਮ ਕਰਵਾਇਆ ਗਿਆ, ਜਿਸ ਦੀ ਪ੍ਰਧਾਨਗੀ ਡਿਪਟੀ ...
ਫ਼ਰੀਦਕੋਟ, 25 ਜਨਵਰੀ (ਸਤੀਸ਼ ਬਾਗ਼ੀ)-ਨੰਬਰਦਾਰ ਯੂਨੀਅਨ (ਸਮਰਾ) ਦੇ ਜ਼ਿਲ੍ਹਾ ਪ੍ਰਧਾਨ ਸਿਮਰਜੀਤ ਸਿੰਘ ਬਰਾੜ ਨੇ ਆਪਣੇ ਬਿਆਨ ਵਿਚ ਕਿਹਾ ਕਿ ਨੰਬਰਦਾਰ ਯੂਨੀਅਨ ਦੇ ਸੂਬਾ ਪ੍ਰਧਾਨ ਗੁਰਪਾਲ ਸਿੰਘ ਸਮਰਾ ਦੇ ਦਿਸ਼ਾ ਨਿਰਦੇਸ਼ 'ਤੇ ਪੰਜਾਬ ਦੇ ਨੰਬਰਦਾਰ ਭਾਈਚਾਰੇ ਨੂੰ ...
ਬਰਗਾੜੀ, 25 ਜਨਵਰੀ (ਲਖਵਿੰਦਰ ਸ਼ਰਮਾ, ਸੁਖਰਾਜ ਗੋਂਦਾਰਾ)- ਕਸਬਾ ਬਰਗਾੜੀ ਦੀਆਂ ਸਮੁੱਚੀਆਂ ਪੰਚਾਇਤਾਂ ਵਲੋਂ ਸਰਪੰਚ ਪ੍ਰੀਤਪਾਲ ਸਿੰਘ ਭਲੂਰੀਆ ਦੀ ਅਗਵਾਈ ਹੇਠ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਬਰਗਾੜੀ ਵਿਖੇ ਬਣਨ ਵਾਲੀ ਲਾਇਬ੍ਰੇਰੀ ਦੀ ਇਮਾਰਤ ਦੀ ਨੀਂਹ ਰੱਖੀ ...
ਫ਼ਰੀਦਕੋਟ, 25 ਜਨਵਰੀ (ਜਸਵੰਤ ਸਿੰਘ ਪੁਰਬਾ)- ਸਿਹਤ ਵਿਭਾਗ ਵਲੋਂ ਅੱਜ ਗੋਲੇਵਾਲਾ ਦੇ ਸਰਕਾਰੀ ਸਹਿ ਸਿੱਖਿਆ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਵਿਖੇ ਕੋਰੋਨਾ ਸੈਂਪਲਿੰਗ ਲਈ ਵਿਸ਼ੇਸ਼ ਕੈਂਪ ਲਗਾਇਆ ਗਿਆ ਅਤੇ ਸਿਹਤ ਵਿਭਾਗ ਦੀ ਟੀਮ ਵਲੋਂ ਸ਼ੱਕ ਦੂਰ ਕਰਨ ਲਈ 103 ...
ਫ਼ਰੀਦਕੋਟ, 25 ਜਨਵਰੀ (ਚਰਨਜੀਤ ਸਿੰਘ ਗੋਂਦਾਰਾ)-ਬਾਬਾ ਦੀਪ ਸਿੰਘ ਜੀ ਦੇ ਜਨਮ ਦਿਹਾੜੇ ਨੂੰ ਸਮਰਪਿਤ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਫ਼ਰੀਦਕੋਟ 'ਚ ਗੁਰਦੁਆਰਾ ਸਾਹਿਬ ਦੀ ਪ੍ਰਬੰਧਕ ਕਮੇਟੀ, ਭਾਈ ਮਰਦਾਨਾ ਜੀ ਸੇਵਾ ਸੁਸਾਇਟੀ ਅਤੇ ਸੰਗਤਾਂ ਦੇ ਸਹਿਯੋਗ ਨਾਲ 27 ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered
by REFLEX