ਟਿਕਰੀ ਬਾਰਡਰ (ਨਵੀਂ ਦਿੱਲੀ), 25 ਜਨਵਰੀ (ਸਰੌਦ, ਝੱਲ)-ਕਿਸਾਨ ਅੰਦੋਲਨ ਦੌਰਾਨ ਅੱਜ 26 ਜਨਵਰੀ ਨੂੰ ਗਣਤੰਤਰ ਦਿਵਸ ਮੌਕੇ ਕਿਸਾਨਾਂ ਵਲੋਂ ਟਰੈਕਟਰਾਂ ਦੇ ਨਾਲ ਕੀਤੀ ਜਾਣ ਵਾਲੀ ਪਰੇਡ ਦੀਆਂ ਤਿਆਰੀਆਂ ਜ਼ੋਰਾਂ-ਸ਼ੋਰਾਂ ਨਾਲ ਚੱਲ ਰਹੀਆਂ ਹਨ | ਕਿਸਾਨ ਜਥੇਬੰਦੀਆਂ ਦੇ 'ਦਿੱਲੀ ਚਲੋ' ਦੇ ਨਾਅਰੇ ਨੂੰ ਮੱਦੇਨਜ਼ਰ ਰੱਖ ਕੇ ਦੇਸ਼ ਦੇ ਵੱਖ-ਵੱਖ ਹਿੱਸਿਆਂ 'ਚੋਂ ਕਿਸਾਨਾਂ ਵਲੋਂ ਆਪਣੇ ਟਰੈਕਟਰਾਂ ਸਮੇਤ ਦਿੱਲੀ ਵੱਲ ਨੂੰ ਕੂਚ ਕੀਤਾ ਜਾ ਰਿਹਾ ਹੈ, ਹਜ਼ਾਰਾਂ ਦੀ ਗਿਣਤੀ ਵਿਚ ਟਰੈਕਟਰ ਪਰੇਡ 'ਚ ਹਿੱਸਾ ਲੈਣ ਲਈ ਤਿਆਰ ਕੀਤੇ ਜਾ ਰਹੇ ਹਨ | ਕੱਲ੍ਹ ਸਵੇਰ ਤੋਂ ਲੈ ਕੇ ਕਿਸਾਨ ਜਥੇਬੰਦੀਆਂ ਦੇ ਆਗੂਆਂ ਵਿਚਕਾਰ ਆਪਸੀ ਮੀਟਿੰਗਾਂ ਦਾ ਸਿਲਸਿਲਾ ਚੱਲਦਾ ਰਿਹਾ | ਜਿੱਥੇ ਕਿਸਾਨਾਂ ਵਿਚ ਟਰੈਕਟਰ ਪਰੇਡ ਨੂੰ ਲੈ ਕੇ ਪੂਰਾ ਉਤਸ਼ਾਹ ਹੈ ਉਥੇ ਹੀ ਪ੍ਰਸ਼ਾਸਨ ਪੂਰੀ ਤਰ੍ਹਾਂ ਮੁਸਤੈਦ ਨਜ਼ਰ ਆ ਰਿਹਾ ਹੈ, ਉਨ੍ਹਾਂ ਵਲੋਂ ਕੱਲ੍ਹ ਬੀਤੀ ਸ਼ਾਮ ਤੋਂ ਹੀ ਕਿਸਾਨਾਂ ਨੂੰ ਰੋਕਣ ਦੇ ਲਈ ਲਗਾਏ ਬੈਰੀਕੇਡਾਂ ਨੂੰ ਹਟਾਉਣ ਦਾ ਕੰਮ ਸ਼ੁਰੂ ਕਰ ਦਿੱਤਾ ਗਿਆ ਸੀ ਤਾਂ ਕਿ ਪਰੇਡ ਵਿਚ ਹਿੱਸਾ ਲੈਣ ਵਾਲੇ ਟਰੈਕਟਰ ਲੰਘ ਸਕਣ | ਪਰੇਡ ਵਿਚ ਸ਼ਾਮਲ ਹੋਣ ਵਾਲੇ ਕਿਸਾਨਾਂ ਅਤੇ ਸਹੂਲਤ ਲਈ ਵਿਸ਼ੇਸ਼ ਮੋਟਰਸਾਈਕਲ ਵਲੰਟੀਅਰ, ਇਕ ਟਰੈਕਟਰ ਅਤੇ ਚਾਰ ਕਿਸਾਨ ਬੈਠਣ, ਕਿਸਾਨੀ ਗੀਤ ਹੀ ਵਜਾਉਣ ਅਤੇ ਐਾਬੂਲੈਂਸ ਗੱਡੀਆਂ ਦੇ ਪ੍ਰਬੰਧ ਤੋਂ ਇਲਾਵਾ ਕਾਫ਼ੀ ਵਿਉਂਤਬੰਦੀ ਪ੍ਰਸ਼ਾਸਨ ਅਤੇ ਕਿਸਾਨ ਆਗੂਆਂ ਵਲੋਂ ਉਲੀਕੀ ਗਈ ਹੈ | ਕਿਸਾਨਾਂ ਵਲੋਂ ਆਪਣੀਆਂ ਟਰਾਲੀਆਂ ਵਿਚ ਝਾਕੀਆਂ ਸਜਾ ਕੇ ਤਿਆਰ ਕੀਤੀਆਂ ਜਾ ਚੁੱਕੀਆਂ ਹਨ | ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਦੇ ਆਗੂ ਪਰਗਟ ਸਿੰਘ ਨੇ ਦੱਸਿਆ ਕਿ ਮੀਟਿੰਗਾਂ ਦੌਰਾਨ ਸਹਿਮਤੀ ਬਣੀ ਸੀ ਕਿ ਹਰਿਆਣਾ ਅਤੇ ਦਿੱਲੀ ਦੇ ਲਗਪਗ 70 ਕਿਲੋਮੀਟਰ ਦੇ ਹਿੱਸਿਆਂ ਮੁੰਡਕਾ, ਟਟੇਸਰ, ਟਿਕਰੀ, ਗੇਵਰਾ, ਨੀਲਵਾਲ, ਨਾਗਲੋਈ, ਕਝਾਵਲਾ ਆਦਿ ਵਿਚੋਂ ਦੀ ਟਰੈਕਟਰ ਪਰੇਡ ਗੁਜ਼ਰੇਗੀ | ਪਰੇਡ ਦੌਰਾਨ ਟਰੈਕਟਰ ਬਹਾਦਰਗੜ੍ਹ ਤੋਂ ਅੱਜ 10 ਵਜੇ ਰਵਾਨਾ ਹੋ ਕੇ ਨਾਗਲੋਈ, ਨਫਜਗੜ, ਬਾਦਲੀ, ਹੁੰਦੇ ਹੋਏ ਵਾਪਸ ਬਹਾਦਰਗੜ੍ਹ ਹੁੰਦੇ ਹੋਏ ਵਾਪਸ ਆਉਣਗੇ |
ਟਰੈਕਟਰਾਂ ਨੂੰ ਸ਼ਿੰਗਾਰਿਆ
ਪਰੇਡ ਕੱਢਣ ਨੂੰ ਲੈ ਕੇ ਪੰਜਾਬ ਅਤੇ ਹੋਰਨਾਂ ਸੂਬਿਆਂ ਦੇ ਵੱਖ-ਵੱਖ ਹਿੱਸਿਆਂ 'ਚੋਂ ਆਏ ਨੌਜਵਾਨਾਂ ਵਲੋਂ ਵੱਡੇ ਉਤਸ਼ਾਹ ਨਾਲ ਆਪੋ-ਆਪਣੇ ਟਰੈਕਟਰਾਂ ਨੂੰ ਸ਼ਿੰਗਾਰ ਕੇ ਤਿਆਰ ਕੀਤਾ ਜਾ ਰਿਹਾ ਹੈ, ਟਰੈਕਟਰਾਂ ਉਤੇ ਕੇਸਰੀ ਝੰਡਿਆਂ ਦੇ ਨਾਲ-ਨਾਲ ਕਿਸਾਨ ਯੂਨੀਅਨਾਂ ਅਤੇ ਤਿਰੰਗੇ ਝੰਡੇ ਲਾ ਕੇ ਟਰੈਕਟਰਾਂ ਨੂੰ ਪੂਰੀ ਤਰ੍ਹਾਂ ਦੁਲਹਨ ਵਾਂਗ ਸਜਾਇਆ ਗਿਆ ਹੈ |
ਸਟੇਜ ਨੇੜਿਓਾ ਪਿਸਤੌਲ ਸਮੇਤ ਸ਼ੱਕੀ ਵਿਅਕਤੀ ਕਾਬੂ
ਅੱਜ ਟਿਕਰੀ ਬਾਰਡਰ 'ਤੇ ਸਾਂਝੇ ਸੰਯੁਕਤ ਕਿਸਾਨ ਮੋਰਚੇ ਦੀ ਸਟੇਜ ਕੋਲੋਂ ਇਕ ਸ਼ੱਕੀ ਵਿਅਕਤੀ ਨੂੰ ਪਿਸਤੌਲ ਸਮੇਤ ਕਾਬੂ ਕਰਨ ਤੋਂ ਬਾਅਦ ਕਿਸਾਨ ਆਗੂਆਂ ਵਲੋਂ ਸਬੰਧਿਤ ਪੁਲਿਸ ਮੁਲਾਜਮਾਂ ਦੇ ਹਵਾਲੇ ਕਰ ਦਿੱਤਾ ਗਿਆ | ਕਿਸਾਨ ਆਗੂਆਂ ਨੇ ਦੱਸਿਆ ਕਿ ਉਕਤ ਵਿਅਕਤੀ ਜੋ ਹਰਿਆਣੇ ਦੇ ਝੱਜਰ ਦਾ ਵਾਸੀ ਦੱਸਿਆ ਜਾ ਰਿਹਾ ਹੈ, ਅਤੇ ਪੁਲਿਸ ਵਲੋਂ ਤਫ਼ਤੀਸ਼ ਜਾਰੀ ਹੈ |
ਬੀਬੀਆਂ ਵੀ ਬਣਨਗੀਆਂ ਪਰੇਡ ਦਾ ਹਿੱਸਾ
ਵੱਖ-ਵੱਖ ਸੂਬਿਆਂ 'ਚੋਂ ਨੌਜਵਾਨਾਂ ਦੇ ਨਾਲ ਹਜ਼ਾਰਾਂ ਦੀ ਗਿਣਤੀ ਵਿਚ ਪਹੁੰਚੀਆਂ ਬੀਬੀਆਂ ਵੀ ਆਪ ਟਰੈਕਟਰ ਚਲਾ ਕੇ ਕਿਸਾਨੀ ਪਰੇਡ ਦਾ ਹਿੱਸਾ ਵੀ ਬਣਨਗੀਆਂ | ਇਸ ਮੌਕੇ ਹਰਿਆਣਾ ਅਤੇ ਰਾਜਸਥਾਨ ਤੋਂ ਪਹੁੰਚੀਆਂ ਬੀਬੀਆਂ ਨੇ ਆਖਿਆ ਕਿ ਉਹ ਆਪਣੀਆਂ ਮੰਗਾਂ ਮਨਵਾ ਕੇ ਹੀ ਘਰਾਂ ਨੂੰ ਵਾਪਸ ਪਰਤਣਗੀਆਂ | ਸਾਰੀਆਂ ਹੀ ਕਿਸਾਨ ਯੂਨੀਅਨਾਂ ਦੇ ਨੇਤਾਵਾਂ ਵਲੋਂ ਆਪਣੀ ਵੱਖਰੀ ਕੱਢੀ ਜਾਣ ਵਾਲੀ ਗੱਡੀ ਟਰੈਕਟਰ ਪਰੇਡ ਨੂੰ ਸ਼ਾਂਤਮਈ ਰੱਖਣ ਲਈ ਨੌਜਵਾਨਾਂ ਨੂੰ ਜ਼ਾਬਤੇ ਅਤੇ ਸੰਜਮ ਤੋਂ ਕੰਮ ਲੈਣ ਦੀ ਵਿਉਂਤਬੰਦੀ ਪੂਰੀ ਤਰ੍ਹਾਂ ਕੀਤੀ ਜਾ ਚੁੱਕੀ ਹੈ | ਸਾਰੀਆਂ ਹੀ ਕਿਸਾਨ ਜਥੇਬੰਦੀਆਂ ਵਲੋਂ ਟਰੈਕਟਰ ਪਰੇਡ ਦੇ ਸੱਦੇ ਨੂੰ ਧਿਆਨ ਵਿਚ ਰੱਖਦੇ ਹੋਏ ਪੰਜਾਬ ਅਤੇ ਹਰਿਆਣਾ ਤੋਂ ਪਹੁੰਚਣ ਵਾਲੇ ਟਰੈਕਟਰਾਂ ਦੇ ਕਾਰਨ ਦਿੱਲੀ ਨੂੰ ਜਾਂਦੀਆਂ ਸੜਕਾਂ 'ਤੇ ਜਾਮ ਲੱਗ ਚੁੱਕਿਆ ਹੈ |
ਅੰਮਿ੍ਤਸਰ, 25 ਜਨਵਰੀ (ਸੁਰਿੰਦਰ ਕੋਛੜ, ਰੇਸ਼ਮ ਸਿੰਘ)-ਸੰਨ 1919 ਦੀ ਵਿਸਾਖੀ ਮੌਕੇ ਜਲਿ੍ਹਆਂਵਾਲਾ ਬਾਗ਼ 'ਚ ਘਟਿਤ ਖ਼ੂਨੀ ਸਾਕੇ ਦੌਰਾਨ ਮਾਰੇ ਗਏ ਸ਼ਹੀਦਾਂ ਨੂੰ ਸਨਮਾਨ ਦੇਣ ਲਈ ਅੱਜ ਸਥਾਨਕ ਰਣਜੀਤ ਐਵੀਨਿਊ ਦੇ ਆਨੰਦ ਅੰਮਿ੍ਤ ਪਾਰਕ ਵਿਖੇ ਰੱਖੇ ਗਏ ਰਾਜ ਪੱਧਰੀ ...
ਮਜੀਠਾ, 25 ਜਨਵਰੀ (ਜਗਤਾਰ ਸਿੰਘ ਸਹਿਮੀ, ਸੋਖੀ)-ਕਸਬਾ ਮਜੀਠਾ ਵਿਖੇ ਦਿਨ ਦਿਹਾੜੇ 2 ਵਿਅਕਤੀਆਂ ਦਾ ਦਿਨ ਦਿਹਾੜੇ ਕਤਲ ਹੋਣ ਦਾ ਸਮਾਚਾਰ ਹੈ | ਜਾਣਕਾਰੀ ਅਨੁਸਾਰ ਕਸਬਾ ਮਜੀਠਾ ਦੇ ਵਾਰਡ ਨੰਬਰ 3 ਦੇ ਵਸਨੀਕ ਰੋਸ਼ਨ ਪੁੱਤਰ ਪ੍ਰਕਾਸ਼ ਸਿੰਘ ਵਲੋਂ ਆਪਣੇ ਹੋਰ ਸਾਥੀਆਂ ਨਾਲ ...
ਚੰਡੀਗੜ੍ਹ, 25 ਜਨਵਰੀ (ਅਜੀਤ ਬਿਊਰੋ) ਪੰਜਾਬ ਪੁਲਿਸ ਦੀਆਂ ਸ਼ਾਨਦਾਰ ਸੇਵਾਵਾਂ ਨੂੰ ਮਾਨਤਾ ਦਿੰਦਿਆਂ ਗ੍ਰਹਿ ਮੰਤਰਾਲੇ ਨੇ ਪੰਜਾਬ ਪੁਲਿਸ ਕਰਮਚਾਰੀਆਂ/ ਅਧਿਕਾਰੀਆਂ ਦੇ ਨਾਵਾਂ ਦੀ ਘੋਸ਼ਣਾ ਕੀਤੀ ਹੈ, ਜਿਨ੍ਹਾਂ ਨੂੰ ਬਹਾਦਰੀ ਲਈ ਪੁਲਿਸ ਮੈਡਲ (ਪੀ.ਐਮ.ਜੀ.), ...
ਨਵੀਂ ਦਿੱਲੀ, 25 ਜਨਵਰੀ (ਜਗਤਾਰ ਸਿੰਘ)- ਸੁਪਰੀਮ ਕੋਰਟ ਨੇ ਅੱਜ ਕੇਂਦਰ ਸਰਕਾਰ ਨੂੰ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਬੇਅੰਤ ਸਿੰਘ ਦੀ ਹੱਤਿਆ ਮਾਮਲੇ 'ਚ ਦੋਸ਼ੀ ਭਾਈ ਬਲਵੰਤ ਸਿੰਘ ਰਾਜੋਆਣਾ ਦੀ ਮੌਤ ਦੀ ਸਜ਼ਾ ਘਟਾਉਣ ਦੀ ਅਪੀਲ 'ਤੇ 2 ਹਫ਼ਤਿਆਂ 'ਚ ਫ਼ੈਸਲਾ ਲੈਣ ਦਾ ...
ਜਲਾਲਾਬਾਦ, 25 ਜਨਵਰੀ (ਕਰਨ ਚੁਚਰਾ)-ਫ਼ਿਰੋਜ਼ਪੁਰ ਰੋਡ 'ਤੇ ਮਾਹਮੂ ਜੋਈਆ ਟੋਲ ਪਲਾਜ਼ਾ 'ਤੇ ਚੱਲ ਰਹੇ ਕਿਸਾਨੀ ਸੰਘਰਸ਼ ਦੌਰਾਨ 75 ਸਾਲਾ ਕਿਸਾਨ ਸੁਰੈਣ ਚੰਦ ਦੀ ਮੌਤ ਹੋ ਗਈ | ਦੱਸਿਆ ਜਾ ਰਿਹਾ ਹੈ ਜਦੋਂ ਤੋਂ ਕਿਸਾਨ ਅੰਦੋਲਨ ਦੀ ਸ਼ੁਰੂਆਤ ਹੋਈ ਹੈ ਉਦੋਂ ਤੋਂ ਹੀ ਲਗਾਤਾਰ ...
ਚੰਡੀਗੜ੍ਹ, 25 ਜਨਵਰੀ (ਅਜੀਤ ਬਿਊਰੋ)-ਪੰਜਾਬ ਸਰਕਾਰ ਵਲੋਂ ਰਾਜ ਪੱਧਰ 'ਤੇ ਪੰਜਾਬ ਸਰਕਾਰ ਪ੍ਰਮਾਣ ਪੱਤਰ/2020 ਦੇਣ ਲਈ ਵੱਖ-ਵੱਖ ਖੇਤਰਾਂ 'ਚ ਬਿਹਤਰੀਨ ਕੰਮ ਕਰਨ ਵਾਲੀਆਂ ਕੁੱਲ 45 ਸ਼ਖਸੀਅਤਾਂ ਦੀ ਸੂਚੀ ਜਾਰੀ ਕੀਤੀ ਗਈ ਹੈ | ਇਨ੍ਹਾਂ ਸ਼ਖ਼ਸੀਅਤਾਂ ਨੂੰ ਸ਼ਲਾਘਾਯੋਗ ...
ਚੰਡੀਗੜ੍ਹ, 25 ਜਨਵਰੀ (ਵਿਕਰਮਜੀਤ ਸਿੰਘ ਮਾਨ)-8 ਪੁਲਿਸ ਅਧਿਕਾਰੀਆਂ ਨੂੰ ਆਪਣੀਆਂ ਵਧੀਆ ਸੇਵਾਵਾਂ ਲਈ 26 ਜਨਵਰੀ ਮੌਕੇ ਮੁੱਖ ਮੰਤਰੀ ਮੈਡਲ, 1 ਨੂੰ 'ਰਕਸ਼ਕ' ਪਦਕ ਅਤੇ 1 ਪੁਲਿਸ ਅਧਿਕਾਰੀ ਨੂੰ ਰਾਸ਼ਟਰਪਤੀ ਪੁਲਿਸ ਮੈਡਲ ਨਾਲ ਨਿਵਾਜਿਆ ਜਾਵੇਗਾ | ਰਾਜ ਦੇ ਗ੍ਰਹਿ ਵਿਭਾਗ ...
ਫ਼ਰੀਦਕੋਟ, 25 ਜਨਵਰੀ (ਜਸਵੰਤ ਸਿੰਘ ਪੁਰਬਾ)-ਦਿੱਲੀ ਵਿਖੇ ਚੱਲ ਰਹੇ ਕਿਸਾਨ ਅੰਦੋਲਨ ਤੋਂ ਵਾਪਸ ਪਰਤੇ ਪਿੰਡ ਬੀੜ ਭੋਲੂਵਾਲਾ ਦੇ ਕਿਸਾਨ ਦੀ ਮੌਤ ਹੋਣ ਦੀ ਸੂਚਨਾ ਮਿਲੀ ਹੈ | ਜਾਣਕਾਰੀ ਅਨੁਸਾਰ ਬਲਦੇਵ ਸਿੰਘ ਬਰਾੜ ਉਮਰ 76 ਸਾਲ ਪੁੱਤਰ ਸਵ: ਇੰਦਰ ਸਿੰਘ 4 ਦਿਨ ਪਹਿਲਾਂ ...
ਮਾਨਸਾ, 25 ਜਨਵਰੀ (ਬਲਵਿੰਦਰ ਸਿੰਘ ਧਾਲੀਵਾਲ)- ਜ਼ਿਲ੍ਹੇ ਦੇ ਪਿੰਡ ਧਿੰਗੜ ਦੇ ਕਿਸਾਨ ਦੀ ਦਿੱਲੀ ਦੇ ਟਿਕਰੀ ਬਾਰਡਰ 'ਤੇ ਅੱਜ ਸਵੇਰੇ ਦਿਲ ਦਾ ਦੌਰਾ ਪੈਣ ਨਾਲ ਮੌਤ ਹੋ ਗਈ ਹੈ | ਜਾਣਕਾਰੀ ਅਨੁਸਾਰ ਗੁਰਮੀਤ ਸਿੰਘ (50) ਪੁੱਤਰ ਗੁਰਨਾਮ ਸਿੰਘ ਬੀਤੇ ਕੱਲ੍ਹ ਹੀ ਟਰੈਕਟਰ ਲੈ ...
ਦੇਵੀਗੜ੍ਹ, 25 ਜਨਵਰੀ (ਰਾਜਿੰਦਰ ਸਿੰਘ ਮੌਜੀ)-ਦੇਵੀਗੜ੍ਹ ਇਲਾਕੇ ਦੇ ਪਿੰਡ ਅਲੀਪੁਰ ਵਜੀਰ ਸਾਹਿਬ ਦੇ ਕਿਸਾਨ ਬਹਾਦਰ ਸਿੰਘ ਪੁੱਤਰ ਤੇਜਾ ਸਿੰਘ (65) ਸਾਲ ਜੋ ਕਿ ਦਿੱਲੀ ਦੇ ਸਿੰਘੂ ਬਾਰਡਰ 'ਤੇ ਚੱਲ ਰਹੇ ਕਿਸਾਨ ਅੰਦੋਲਨ ਵਿਚ ਸ਼ਾਮਿਲ ਹੋਣ ਗਿਆ ਸੀ | ਜਾਣਕਾਰੀ ਦਿੰਦਿਆਂ ...
ਚੰਡੀਗੜ੍ਹ, 25 ਜਨਵਰੀ (ਅਜੀਤ ਬਿਊਰੋ)-ਪੰਜਾਬ ਪੁਲਿਸ ਦੇ ਸਾਈਬਰ ਕ੍ਰਾਈਮ ਸੈੱਲ ਵਲੋਂ ਸੋਸ਼ਲ ਮੀਡੀਆ ਪਲੇਟਫ਼ਾਰਮਾਂ 'ਤੇ ਕਿਸਾਨਾਂ ਦੀ ਟਰੈਕਟਰ ਰੈਲੀ ਨੂੰ ਅਸਫਲ ਕਰਨ ਲਈ ਸੂਬੇ 'ਚ ਪੈਟਰੋਲ ਪੰਪ ਬੰਦ ਕੀਤੇ ਜਾਣ ਸਬੰਧੀ ਅਫ਼ਵਾਹ ਫੈਲਾਉਣ ਵਾਲਿਆਂ ਵਿਰੁੱਧ ਸਖ਼ਤ ...
ਚੰਡੀਗੜ੍ਹ, 25 ਜਨਵਰੀ (ਵਿਸ਼ੇਸ਼ ਪ੍ਰਤੀਨਿਧ)-26 ਜਨਵਰੀ ਨੂੰ ਗਣਤੰਤਰ ਦਿਵਸ ਦੇ ਮੌਕੇ 'ਤੇ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਤੇ ਉਨ੍ਹਾਂ ਦੇ ਕੁਝ ਸਾਥੀ ਮੰਤਰੀ ਗਣਤੰਤਰ ਦਿਵਸ ਦੇ ਮੌਕੇ 'ਤੇ ਕੌਮੀ ਝੰਡਾ ਲਹਿਰਾਉਣ ਦੇ ਸਬੰਧ ਵਿਚ ਪਹਿਲਾਂ ਐਲਾਨੇ ਗਏ ...
ਚੰਡੀਗੜ੍ਹ, 25 ਜਨਵਰੀ (ਅਜੀਤ ਬਿਊਰੋ)- ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸ. ਸੁਖਬੀਰ ਸਿੰਘ ਬਾਦਲ ਨੇ ਅੱਜ ਇੱਥੇ ਕਿਹਾ ਕਿ ਕਿਸਾਨ ਮਾਰਚ ਦੌਰਾਨ ਅਮਨ ਤੇ ਭਾਈਚਾਰਕ ਸਾਂਝ ਦਾ ਮਾਹੌਲ ਬਾਰੇ ਕਿਸਾਨਾਂ ਲਈ ਮਹਾਨ ਜਿੱਤ ਦਾ ਰਾਹ ਪੱਧਰਾ ਕਰੇਗਾ | ਉਨ੍ਹਾਂ ਕਿਹਾ ਕਿ ਉਨ੍ਹਾਂ ...
ਅਜਨਾਲਾ/ ਗੱਗੋਮਾਹਲ, 25 ਜਨਵਰੀ (ਗੁਰਪ੍ਰੀਤ ਸਿੰਘ ਢਿੱਲੋਂ, ਬਲਵਿੰਦਰ ਸਿੰਘ ਸੰਧੂ)-14-15 ਜਨਵਰੀ ਦੀ ਦਰਮਿਆਨੀ ਰਾਤ ਨੂੰ ਭਾਰਤੀ ਖੇਤਰ ਵਿਚ ਦਾਖ਼ਲ ਹੋਣ ਸਮੇਂ ਬੀ. ਐਸ. ਐਫ. ਦੀ ਗੋਲੀ ਨਾਲ ਮਾਰੇ ਗਏ ਪਾਕਿਸਤਾਨੀ ਘੁਸਪੈਠੀਏ ਦੀ ਲਾਸ਼ ਨੂੰ ਅੱਜ ਬੀ. ਐਸ. ਐਫ. ਤੇ ਰਮਦਾਸ ...
ਜਲੰਧਰ, 25 ਜਨਵਰੀ (ਅਜੀਤ ਬਿਊਰੋ)-ਪੰਜਾਬੀ ਦੇ ਉੱਘੇ ਲੇਖਕ ਤੇ ਪੱਤਰਕਾਰ ਐੱਸ.ਅਸ਼ੋਕ ਭੌਰਾ ਨੇ ਉਚੇਚੇ ਤੌਰ ਆਉਂਦੀ 21 ਫਰਵਰੀ ਨੂੰ ਕੌਮਾਂਤਰੀ ਮਾਂ ਬੋਲੀ ਦਿਵਸ ਨੂੰ ਸਮਰਪਿਤ ਇਕ ਗੀਤ 'ਕੁੱਲ ਦੁਨੀਆਂ 'ਤੇ ਝੰਡਾ ਰਹੂ ਬੁਲੰਦ ਪੰਜਾਬੀ ਦਾ' ਦੀ ਰਚਨਾ ਕੀਤੀ ਜਿਸ ਨੂੰ ...
ਚੰਡੀਗੜ੍ਹ, 25 ਜਨਵਰੀ (ਐਨ.ਐਸ. ਪਰਵਾਨਾ)-ਹਰਿਆਣਾ ਦੇ ਜੁਝਾਰੂ ਪੰਜਾਬੀ ਕਿਸਾਨ ਨੇਤਾ ਸ. ਗੁਰਨਾਮ ਸਿੰਘ ਚੜੂਨੀ ਨੇ ਸਪੱਸ਼ਟ ਸ਼ਬਦਾਂ ਵਿਚ ਐਲਾਨ ਕੀਤਾ ਹੈ ਕਿ ਕੱਲ੍ਹ ਗਣਤੰਤਰ ਦਿਵਸ ਮੌਕੇ 'ਤੇ ਹੋਣ ਵਾਲੇ ਕਿਸੇ ਵੀ ਸਰਕਾਰੀ ਜਾਂ ਗੈਰ-ਸਰਕਾਰੀ ਸਮਾਗਮ ਵਿਚ ਕੋਈ ਗੜਬੜ ...
ਚੰਡੀਗੜ੍ਹ, 25 ਜਨਵਰੀ (ਅ. ਬ.)-ਮਾਰੂਤੀ ਸਜ਼ੂਕੀ ਵਲੋਂ ਅੱਜ ਆਪਣੇ ਫੈਸਟਵ ਸਕਰੈਚ ਐਾਡ ਵਿੰਨ ਕੰਪੇਨਜ 'ਉਪਹਾਰਾਂ ਕਾ ਤਿਉਹਾਰ' ਤੇ 'ਵਿੰਟਰ ਬੋਨਾਜ਼ਾ' ਦੇ ਜੇਤੂਆਂ ਦਾ ਐਲਾਨ ਕੀਤਾ ਗਿਆ ਹੈ, ਜਿਸ ਦਾ ਲੱਕੀ ਡਰਾਅ ਚੰਡੀਗੜ੍ਹ ਵਿਖੇ 21 ਤੇ 23 ਜਨਵਰੀ ਨੂੰ ਕੱਢਿਆ ਗਿਆ ਸੀ | ਇਸ ...
ਨਵੀਂ ਦਿੱਲੀ, 25 ਜਨਵਰੀ (ਏਜੰਸੀ)-ਪੂਰਬੀ ਲੱਦਾਖ ਵਿਚ ਟਕਰਾਅ ਵਾਲੇ ਸਥਾਨਾਂ ਤੋਂ ਸੈਨਿਕਾਂ ਨੂੰ ਹਟਾਉਣ ਅਤੇ ਤਣਾਅ ਘੱਟ ਕਰਨ ਲਈ ਐਤਵਾਰ ਨੂੰ ਭਾਰਤੀ ਤੇ ਚੀਨੀ ਫੌਜ ਦੇ ਕੋਰ ਕਮਾਂਡਰਾਂ ਵਿਚਕਾਰ 9ਵੇਂ ਦੌਰ ਦੀ ਗੱਲਬਾਤ ਲਗਪਗ 16 ਘੰਟਿਆਂ ਤੱਕ ਚੱਲੀ | ਸੂਤਰਾਂ ਨੇ ਦੱਸਿਆ ...
ਅੰਮਿ੍ਤਸਰ, 25 ਜਨਵਰੀ (ਸੁਰਿੰਦਰ ਕੋਛੜ)-ਪਾਕਿਸਤਾਨੀ ਫ਼ੌਜ ਨੇ ਦਾਅਵਾ ਕੀਤਾ ਹੈ ਕਿ ਖ਼ੈਬਰ ਪਖਤੂਨਖਵਾ ਸੂਬੇ 'ਚ ਇਕ ਸੁਰੱਖਿਆ ਅਭਿਆਨ ਦੌਰਾਨ ਤਹਿਰੀਕ-ਏ-ਤਾਲਿਬਾਨ ਪਾਕਿਸਤਾਨ (ਟੀ.ਟੀ.ਪੀ.) ਅੱਤਵਾਦੀ ਸਮੂਹ ਦੇ ਪੰਜ ਅੱਤਵਾਦੀ ਮਾਰੇ ਗਏ ਹਨ | ਪਾਕਿ ਸੈਨਾ ਦੇ ਮੀਡੀਆ ...
ਨਵੀਂ ਦਿੱਲੀ, 25 ਜਨਵਰੀ (ਏਜੰਸੀ)-ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕੋਵਿਡ-19 ਖ਼ਿਲਾਫ਼ ਹੱਥ ਧੋਣ ਨੂੰ ਲੈ ਕੇ ਜਾਗਰੂਕਤਾ ਮੁਹਿੰਮ ਵਿਚ ਦੇਸ਼ ਦੇ ਬੱਚਿਆਂ ਦੇ ਯੋਗਦਾਨ ਦੀ ਸ਼ਲਾਘਾ ਕੀਤੀ ਅਤੇ ਕਿਹਾ ਕਿ ਕੋਈ ਪ੍ਰੋਗਰਾਮ ਤਾਂ ਹੀ ਸਫ਼ਲ ਹੁੰਦਾ ਹੈ ਜਦੋਂ ਬੱਚੇ ਉਸ ਦਾ ...
ਮੁੰਬਈ, 25 ਜਨਵਰੀ (ਏਜੰਸੀ)-ਐਨ. ਸੀ. ਪੀ. ਪ੍ਰਧਾਨ ਸ਼ਰਦ ਪਵਾਰ ਨੇ ਕਿਹਾ ਕਿ ਕੇਂਦਰ ਸੰਵਿਧਾਨ ਦੀ ਅਣਦੇਖੀ ਕਰਕੇ ਅਤੇ ਬਹੁਮਤ ਦੇ ਆਧਾਰ 'ਤੇ ਕੋਈ ਵੀ ਕਾਨੂੰਨ ਪਾਸ ਕਰ ਸਕਦਾ ਹੈ ਪਰ ਜਦੋਂ ਇਕ ਵਾਰੀ ਜਦੋਂ ਆਮ ਆਦਮੀ ਤੇ ਕਿਸਾਨ ਉੱਠ ਗਏ ਤਾਂ ਉਹ ਉਸ ਵੇਲੇ ਤੱਕ ਚੁੱਪ ਨਹੀਂ ...
ਨਵੀਂ ਦਿੱਲੀ, 25 ਜਨਵਰੀ (ਏਜੰਸੀ)-ਰਾਸ਼ਟਰਪਤੀ ਰਾਮਨਾਥ ਕੋਵਿੰਦ ਨੇ ਗਣਤੰਤਰ ਦਿਵਸ ਦੀ ਪੂਰਬਲੀ ਸ਼ਾਮ ਦੇਸ਼ ਵਾਸੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਹਰ ਭਾਰਤੀ ਸਾਡੇ ਵਿਸ਼ਾਲ ਅਤੇ ਵੱਡੀ ਆਬਾਦੀ ਵਾਲੇ ਦੇਸ਼ 'ਚ ਖ਼ੁਰਾਕ ਸੁਰੱਖਿਆ ਯਕੀਨੀ ਬਣਾਉਣ ਲਈ ਕਿਸਾਨਾਂ ਦਾ ...
ਉਪਮਾ ਡਾਗਾ ਪਾਰਥ
ਨਵੀਂ ਦਿੱਲੀ, 25 ਜਨਵਰੀ -ਕਿਸਾਨ ਗਣਤੰਤਰ ਪਰੇਡ 'ਚ ਅਨੁਸ਼ਾਸਨ ਕਾਇਮ ਰੱਖਣਾ ਹੀ ਸਭ ਤੋਂ ਵੱਡੀ ਚੁਣੌਤੀ ਹੈ ਅਤੇ ਇਹ ਹੀ ਸਭ ਤੋਂ ਵੱਡੀ ਉਪਲਬਧੀ ਵੀ ਹੋਵੇਗੀ | ਇਹ ਮੰਨਣਾ ਹੈ ਪਰੇਡ ਦਾ ਆਯੋਜਨ ਕਰਨ ਵਾਲੀਆਂ 41 ਜਥੇਬੰਦੀਆਂ ਦੇ ਜ਼ਿਆਦਾਤਰ ਆਗੂਆਂ ਦਾ | ...
ਚੰਡੀਗੜ੍ਹ, 25 ਜਨਵਰੀ (ਅਜੀਤ ਬਿਊਰੋ)-ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਸਾਨਾਂ ਵਲੋਂ ਗਣਤੰਤਰ ਦਿਵਸ ਮੌਕੇ ਕੱਢੀ ਜਾ ਰਹੀ ਟਰੈਕਟਰ ਰੈਲੀ ਨੂੰ ਭਾਰਤੀ ਗਣਰਾਜ ਅਤੇ ਇਸ ਦੀਆਂ ਸੰਵਿਧਾਨਕ ਕਦਰਾਂ-ਕੀਮਤਾਂ ਦੇ ਜਸ਼ਨਾਂ ਦਾ ਪ੍ਰਮਾਣ ਕਰਾਰ ਦਿੱਤਾ ਹੈ | ਇਸ ਦੇ ...
ਅੰਮਿ੍ਤਸਰ, 25 ਜਨਵਰੀ (ਸੁਰਿੰਦਰ ਕੋਛੜ)-ਦੇਸ਼ ਦੀ ਆਰਥਿਕਤਾ ਨੂੰ ਲੀਹ 'ਤੇ ਲਿਆਉਣ ਲਈ ਬਹੁਤ ਸਾਰੇ ਮੁਲਕਾਂ ਤੋਂ ਕਰਜ਼ ਲੈ ਚੁੱਕੀ ਪਾਕਿਸਤਾਨ ਦੀ ਇਮਰਾਨ ਖ਼ਾਨ ਸਰਕਾਰ ਹੁਣ ਰਾਜਧਾਨੀ ਇਸਲਾਮਾਬਾਦ ਦੇ ਸਭ ਤੋਂ ਵੱਡੇ ਪਾਰਕ ਨੂੰ ਗਹਿਣੇ ਰੱਖਣ 'ਤੇ ਵਿਚਾਰ ਕਰ ਰਹੀ ਹੈ | 759 ...
ਪਟਿਆਲਾ, 25 ਜਨਵਰੀ (ਅਮਰਬੀਰ ਸਿੰਘ ਆਹਲੂਵਾਲੀਆ)-ਕੇਂਦਰ ਦੀ ਐਨ.ਡੀ.ਏ. ਸਰਕਾਰ ਜਿਸ ਦੀ ਅਗਵਾਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਕਰ ਰਹੇ ਹਨ, ਦੇਸ਼ ਵਿਚ ਸੰਘੀ ਢਾਂਚੇ ਨੂੰ ਤਹਿਸ-ਨਹਿਸ ਕਰਨ 'ਤੇ ਤੁੱਲ ਗਈ ਹੈ ਕਿਉਂਕਿ ਸੰਘੀ ਢਾਂਚੇ ਦੇ ਭਾਗ-1 ਵਿਚ 93 ਮੱਦਾਂ ਕੇਂਦਰ ਸਰਕਾਰ ...
ਜਲੰਧਰ, 25 ਜਨਵਰੀ (ਸ਼ਿਵ ਸ਼ਰਮਾ)-ਅੰਤਰਰਾਸ਼ਟਰੀ ਬਾਜ਼ਾਰ 'ਚ ਕੱਚੇ ਤੇਲ ਦੇ ਸਸਤਾ ਹੋਣ ਦੇ ਬਾਵਜੂਦ ਇਸ ਸਾਲ ਦੀ ਜਨਵਰੀ ਵਿਚ ਪਿਛਲੇ ਸਾਲ ਦੀ ਜਨਵਰੀ ਮਹੀਨੇ ਤੋਂ ਪੈਟਰੋਲ, ਡੀਜ਼ਲ ਮਹਿੰਗਾ ਵਿਕ ਰਿਹਾ ਹੈ ਜਦਕਿ ਜਨਵਰੀ 2020 ਵਿਚ ਅੰਤਰਰਾਸ਼ਟਰੀ ਬਾਜ਼ਾਰ ਵਿਚ ਕੱਚਾ ਤੇਲ ...
ਅੰਮਿ੍ਤਸਰ, 25 ਜਨਵਰੀ (ਸੁਰਿੰਦਰ ਕੋਛੜ)-ਪਾਕਿਸਤਾਨ ਦੇ ਸਾਬਕਾ ਰਾਸ਼ਟਰਪਤੀ ਆਸਿਫ਼ ਅਲੀ ਜ਼ਰਦਾਰੀ ਨੇ ਸੱਤਾਧਾਰੀ ਇਮਰਾਨ ਸਰਕਾਰ 'ਤੇ ਵੱਡਾ ਹਮਲਾ ਬੋਲਦਿਆਂ ਦਾਅਵਾ ਕੀਤਾ ਹੈ ਕਿ ਪਾਕਿ ਇਕ ਗੰਭੀਰ ਖ਼ਤਰੇ ਨਾਲ ਜੂਝ ਰਿਹਾ ਹੈ ਅਤੇ ਆਉਣ ਵਾਲੇ ਮਹੀਨਿਆਂ 'ਚ ਸਰਕਾਰ ...
ਚੰਡੀਗੜ੍ਹ, 25 ਜਨਵਰੀ (ਅਜੀਤ ਬਿਊਰੋ)-ਪੰਜਾਬ ਦੇ ਮੁੱਖ ਚੋਣ ਅਧਿਕਾਰੀ (ਸੀ.ਈ.ਓ.),ਦਫ਼ਤਰ ਵਲੋਂ ਅੱਜ ਪੰਜਾਬ ਭਵਨ ਵਿਖੇ 11ਵੇਂ ਕੌਮੀ ਵੋਟਰ ਦਿਵਸ (ਐਨ.ਵੀ.ਡੀ.) ਮੌਕੇ ਵਰਚੂਅਲ ਸਮਾਰੋਹ ਕਰਵਾਇਆ ਗਿਆ | ਇਸ ਵਾਰ ਕੋਵਿਡ -19 ਮਹਾਂਮਾਰੀ ਦੇ ਮੱਦੇਨਜ਼ਰ ਕੌਮੀ ਵੋਟਰ ਦਿਵਸ ਭਾਰਤੀ ...
ਸੰਗਰੂਰ, 25 ਜਨਵਰੀ (ਸੁਖਵਿੰਦਰ ਸਿੰਘ ਫੁੱਲ)-ਸ਼ੋ੍ਰਮਣੀ ਅਕਾਲੀ ਦਲ ਡੈਮੋਕ੍ਰੈਟਿਕ ਦੇ ਆਗੂ ਤੇ ਵਿਧਾਇਕ ਸ: ਪਰਮਿੰਦਰ ਸਿੰਘ ਢੀਂਡਸਾ ਨੇ ਕਿਹਾ ਕਿ ਕਿਸਾਨ ਏਕਤਾ ਦੇ ਦਬਾਅ ਸਦਕਾ ਹੀ 26 ਜਨਵਰੀ ਦੀ ਟਰੈਕਟਰ ਪਰੇਡ ਨੂੰ ਇਜਾਜ਼ਤ ਮਿਲੀ ਹੈ | ਇਸੇ ਤਰ੍ਹਾਂ ਇਤਿਹਾਸਕ ...
ਨਦਾਮਪੁਰ, ਚੰਨੋਂ, 25 ਜਨਵਰੀ (ਹਰਜੀਤ ਸਿੰਘ ਨਿਰਮਾਣ)-ਗੁਰਦੁਆਰਾ ਪ੍ਰਮੇਸ਼ਰ ਦੁਆਰ ਸਾਹਿਬ ਸੇਖੂਪੁਰ ਦੇ ਮੁੱਖ ਸੇਵਾਦਾਰ ਭਾਈ ਰਣਜੀਤ ਸਿੰਘ ਢੱਡਰੀਆਂ ਵਾਲਿਆਂ ਨੇ ਇਕ ਸੋਸ਼ਲ ਮੀਡੀਆ ਉੱਪਰ ਇਕ ਵੀਡੀਓ ਜਾਰੀ ਕਰਦਿਆਂ ਸੰਗਤ ਨੂੰ ਅਪੀਲ ਕੀਤੀ ਕਿ ਕੇਂਦਰ ਸਰਕਾਰ ਵਲੋਂ ...
ਕਰੂਰ (ਤਾਮਿਲਨਾਡੂ), 25 ਜਨਵਰੀ (ਏਜੰਸੀ)-ਕੇਂਦਰ ਸਰਕਾਰ ਨੂੰ ਨਿਸ਼ਾਨਾ ਬਣਾਉਂਦੇ ਹੋਏ ਕਾਂਗਰਸੀ ਆਗੂ ਰਾਹੁਲ ਗਾਂਧੀ ਨੇ ਕਿਹਾ ਕਿ ਨਵੇਂ ਖੇਤੀ ਕਾਨੂੰਨ 'ਗ਼ੈਰਕਾਨੂੰਨੀ' ਹਨ ਅਤੇ ਉਨ੍ਹਾਂ ਕਿਸਾਨਾਂ ਦੇ ਹਿੱਤਾਂ ਦੀ ਰਾਖੀ ਲਈ ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਦੀ ...
ਨਵੀਂ ਦਿੱਲੀ, 25 ਜਨਵਰੀ (ਏਜੰਸੀ)-ਚੋਣ ਕਮਿਸ਼ਨ ਵਲੋਂ ਅੱਜ ਡਿਜੀਟਲ ਵੋਟਰ ਕਾਰਡ ਜਾਰੀ ਕੀਤਾ ਗਿਆ, ਜਿਸ ਨੂੰ ਮੋਬਾਈਲ ਫ਼ੋਨ ਜਾਂ ਆਪਣੇ ਕੰਪਿਊਟਰ 'ਚ ਡਾਊਨਲੋਡ ਕੀਤਾ ਜਾ ਸਕਦਾ ਹੈ | ਨਵਾਂ ਈ-ਵੋਟਰ ਕਾਰਡ ਪੀ. ਡੀ. ਐਫ. ਫਾਰਮੈਟ 'ਚ ਹੋਵੇਗਾ, ਜਿਸ ਨੂੰ ਐਡਿਟ ਨਹੀਂ ਕੀਤਾ ਜਾ ...
ਸ੍ਰੀਨਗਰ, 25 ਜਨਵਰੀ (ਮਨਜੀਤ ਸਿੰਘ)-ਭਾਰਤੀ ਹਵਾਈ ਸੈਨਾ ਦੇ ਪਠਾਨਕੋਟ ਹਵਾਈ ਅੱਡੇ 'ਤੇ ਜਨਵਰੀ 2016 'ਚ ਅੱਤਵਾਦੀ ਸੰਗਠਨ ਜੈਸ਼-ਏ-ਮੁਹੰਮਦ ਦੇ ਅੱਤਵਾਦੀਆਂ ਵਲੋਂ ਕੀਤੇ ਹਮਲੇ ਦੇ ਤਾਰ ਬੀਤੇ ਦਿਨੀਂ ਬੀ.ਐਸ.ਐਫ. ਵਲੋਂ ਹੀਰਾਨਗਰ ਦੇ ਪੇਨਸਰ ਕੌਮਾਂਤਰੀ ਸਰਹੱਦ ਨੇੜੇ ਪਤਾ ...
ਬਾਲਾਸੋਰ, 25 ਜਨਵਰੀ (ਏਜੰਸੀ)-ਇਕ ਅਧਿਕਾਰਤ ਬਿਆਨ 'ਚ ਦੱਸਿਆ ਗਿਆ ਹੈ ਕਿ ਭਾਰਤ ਵਲੋਂ ਸੋਮਵਾਰ ਦੁਪਹਿਰ ਓਡਿਸ਼ਾ ਤੱਟ ਨੇੜੇ ਚਾਂਦੀਪੁਰ ਏਕੀਕ੍ਰਿਤ ਪ੍ਰੀਖਣ ਰੇਂਜ (ਆਈ.ਟੀ.ਆਰ.) ਤੋਂ ਜ਼ਮੀਨ ਤੋਂ ਹਵਾ 'ਚ ਮਾਰ ਕਰਨ ਵਾਲੀ ਨਵੀਂ ਪੀੜ੍ਹੀ ਦੀ ਆਕਾਸ਼ ਮਿਜ਼ਾਈਲ ਦਾ ਸਫਲ ...
ਨਵੀਂ ਦਿੱਲੀ, 25 ਜਨਵਰੀ (ਏਜੰਸੀ)-ਭਾਰਤ ਅਤੇ ਚੀਨ ਦੀਆਂ ਸੈਨਾਵਾਂ ਵਿਚਕਾਰ ਕੋਰ ਕਮਾਂਡਰ ਪੱਧਰ ਦੀ ਹੋਈ 16 ਘੰਟਿਆਂ ਦੀ ਲੰਬੀ ਗੱਲਬਾਤ ਦੌਰਾਨ ਦੋਵਾਂ ਪਾਸਿਆਂ ਨੇ ਟਕਰਾਅ ਵਾਲੇ ਸਥਾਨਾਂ ਤੋਂ ਸੈਨਾਵਾਂ ਜਲਦ ਪਿੱਛੇ ਕਰਨ 'ਤੇ ਸਹਿਮਤੀ ਪ੍ਰਗਟਾਈ ਹੈ | ਦੋਵਾਂ ਸੈਨਾਵਾਂ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered
by REFLEX