ਖਨੌਰੀ, 25 ਜਨਵਰੀ (ਬਲਵਿੰਦਰ ਸਿੰਘ ਥਿੰਦ, ਰਮੇਸ਼ ਕੁਮਾਰ) - ਖੇਤੀ ਕਾਨੂੰਨਾਂ ਖ਼ਿਲਾਫ਼ ਦਿੱਲੀ ਨੂੰ ਚਾਰ ਚੁਫੇਰਿਓਾ ਘੇਰਾ ਪਾਈ ਬੈਠੀਆਂ ਕਿਸਾਨ ਜਥੇਬੰਦੀਆਂ ਦੇ ਸੱਦੇ ਤੇ 26 ਜਨਵਰੀ ਵਾਲੇ ਦਿਨ ਦਿੱਲੀ ਵਿਖੇ ਕਿਸਾਨ ਗਣਤੰਤਰ ਪਰੇਡ ਭਾਵ ਟਰੈਕਟਰ ਪਰੇਡ ਕੱਢੇ ਜਾਣ ਦੇ ਲਈ ਅੱਜ ਵੀ ਦਿੱਲੀ ਜਾਣ ਦੇ ਲਈ ਕਿਸਾਨਾਂ ਦਾ ਖਨੌਰੀ ਬਾਰਡਰ ਤੇ ਸਾਰਾ ਦਿਨ ਤਾਂਤਾ ਲੱਗਾ ਰਿਹਾ | ਭਾਰੀ ਧੂੰਦ ਅਤੇ ਠੰਢ ਹੋਣ ਦਾ ਬਾਵਜੂਦ ਵੀ ਕਿਸਾਨਾਂ ਦੇ ਟਰੈਕਟਰਾਂ-ਟਰਾਲੀਆਂ ਅਤੇ ਕਾਰਾਂ-ਜੀਪਾਂ ਦੇ ਕਾਫ਼ਲੇ ਸਵੇਰੇ ਸਵਖਤੇ ਤੋਂ ਹੀ ਦਿੱਲੀ ਵੱਲ ਨੂੰ ਕੂਚ ਕਰਨੇ ਸ਼ੁਰੂ ਹੋ ਗਏ ਸਨ | ਜਿਹੜੇ ਕਿ ਦੇਰ ਰਾਤ ਤੱਕ ਨਿਰੰਤਰ ਜਾਰੀ ਰਹੇ | ਟਰੈਕਟਰ ਪਰੇਡ ਦੇ ਲਈ ਬੜੇ ਉਤਸ਼ਾਹ ਨਾਲ ਦਿੱਲੀ ਨੂੰ ਜਾ ਰਹੇ ਕਈ ਕਿਸਾਨਾਂ ਨੇ ਆਪਣੇ ਟਰੈਕਟਰ-ਟਰਾਲੀਆਂ ਨੂੰ ਬੜੇ ਚਾਵਾਂ ਨਾਲ ਸੰਗਾਰਿਆ ਹੋਇਆ ਸੀ ਅਤੇ ਟਰੈਕਟਰਾਂ ਉੱਪਰ ਕਿਸਾਨ ਯੂਨੀਅਨਾਂ ਦੇ ਝੰਡੇ ਦੇ ਨਾਲ-ਨਾਲ ਤਿਰੰਗੇ ਝੰਡੇ ਵੀ ਲਗਾਏ ਹੋਏ ਸਨ | ਲਗਭਗ ਸਾਰੇ ਹੀ ਕਿਸਾਨਾਂ ਨੇ ਡੀਜ਼ਲ ਤੇਲ ਬਚਾਏ ਜਾਣ ਦੇ ਲਈ ਆਪਣੇ ਟਰੈਕਟਰਾਂ ਦੇ ਨਾਲ ਟੋਚਨ ਪਾ ਕੇ ਤਿੰਨ-ਤਿੰਨ ਟਰੈਕਟਰ ਬੰਨੇ ਹੋਏ ਸਨ | ਇਸ ਮੌਕੇ ਤੇ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਸੀਨੀਅਰ ਆਗੂ ਗੁਰਬਾਜ਼ ਸਿੰਘ ਥੇੜ੍ਹੀ ਨੇ ਕਿਹਾ ਕਿ 26 ਜਨਵਰੀ ਨੂੰ ਕਿਸਾਨ ਟਰੈਕਟਰ ਪਰੇਡ ਬੜੀ ਇਤਿਹਾਸਿਕ ਹੋਵੇਗੀ | ਜਿਸ ਦੇ ਲਈ ਕਿਸਾਨਾਂ ਵਿਚ ਬੜਾ ਉਤਸ਼ਾਹ ਪਾਇਆ ਜਾ ਰਿਹਾ ਹੈ | ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਨੂੰ ਇਹ ਭੁਲੇਖਾ ਸੀ ਕਿ ਮਾਮਲੇ ਨੂੰ ਲਟਕਾਈ ਰੱਖੇ ਜਾਣ ਕਾਰਨ ਕਿਸਾਨ ਅੱਕ-ਥੱਕ ਕੇ ਵਾਪਸ ਮੁੜ ਜਾਣਗੇ ਲੇਕਿਨ ਕਿਸਾਨਾਂ ਦੇ ਸਬਰ-ਸੰਤੋਖ ਨੇ ਇਕ ਇਤਿਹਾਸ ਬਣਾ ਦਿਤਾ ਹੈ | ਜਿਸ ਕਾਰਨ ਹੁਣ ਤਿੰਨੇ ਕਾਲੇ ਕਾਨੂੰਨ ਵਾਪਸ ਕਰਵਾਏ ਬਗੈਰ ਕੋਈ ਨਹੀਂ ਮੁੜੇਗਾ | ਇਸ ਮੌਕੇ ਤੇ ਉਨ੍ਹਾਂ ਪਰੇਡ ਵਿਚ ਸ਼ਾਮਿਲ ਹੋਣ ਵਾਲੇ ਕਿਸਾਨਾਂ ਖ਼ਾਸ ਕਰਕੇ ਨੌਜਵਾਨਾਂ ਨੂੰ ਸੁਚੇਤ ਕਰਦਿਆਂ ਕਿਹਾ ਕਿ ਇਹ ਕਿਸਾਨ ਪਰੇਡ ਸਾਡੇ ਲਈ ਪਰਖ ਦੀ ਘੜੀ ਹੈ | ਇਸ ਲਈ ਜੋਸ਼ ਦੇ ਨਾਲ-ਨਾਲ ਹੋਸ਼ ਦੀ ਵੀ ਬੜੀ ਲੋੜ ਹੈ | ਇਸ ਮੌਕੇ ਤੇ ਬਲਵਿੰਦਰ ਸਿੰਘ ਮਨਿਆਣਾ, ਬਲਜੀਤ ਸਿੰਘ ਬੱਲਰਾਂ, ਰਾਜ ਸਿੰਘ ਥੇੜ੍ਹੀ, ਮੇਹਰ ਸਿੰਘ, ਰਾਮ ਚੰਦ ਚੋਟੀਆਂ, ਹਰਜਿੰਦਰ ਸਿੰਘ ਨੰਗਲਾ, ਬਲਜੀਤ ਗੋਬਿੰਦਗੜ੍ਹ, ਧਰਮਪਾਲ ਮਨਿਆਣਾ, ਹਰਤੇਜ ਸਿੰਘ ਆਦਿ ਮੌਜੂਦ ਸਨ |
ਸੁਨਾਮ ਊਧਮ ਸਿੰਘ ਵਾਲਾ, 25 ਜਨਵਰੀ (ਰੁਪਿੰਦਰ ਸਿੰਘ ਸੱਗੂ)- ਪੰਜਾਬੀ ਅਤੇ ਹਿੰਦੀ ਦੇ ਮਹਾਨ ਕਵੀ ਸ਼੍ਰੀ ਸੱਤ ਨਾਰਾਇਣ ਸ਼ਰਮਾ ਰਿਸ਼ੀ ਦੀਆਂ ਕਵਿਤਾਵਾਂ ਦਾ ਕਾਵਿ ਸੰਗ੍ਰਹਿ ਪੰਖਹੀਨ ਘੁੰਡ ਚੁਕਾਈ ਕਰਨ ਲਈ ਸੁਨਾਮ ਵਿਖੇ ਇੱਕ ਵਿਸ਼ੇਸ਼ ਸਮਾਗਮ ਦਾ ਆਯੋਜਨ ਕੀਤਾ ਗਿਆ ...
ਲਹਿਰਾਗਾਗਾ, 25 ਜਨਵਰੀ (ਸੂਰਜ ਭਾਨ ਗੋਇਲ)- ਬਾਬਾ ਹੀਰਾ ਸਿੰਘ ਭੱਠਲ ਇੰਸਟੀਚਿਊਟ ਆਫ਼ ਇੰਜੀਨੀਅਰਿੰਗ ਐਾਡ ਟੈਕਨੋਲੋਜੀ ਦੇ ਚੱਲਦੇ ਸਟਾਫ਼ ਨੂੰ ਪਿਛਲੇ 21ਮਹੀਨਿਆਂ ਤੋਂ ਸਟਾਫ਼ ਨੂੰ ਤਨਖ਼ਾਹ ਨਾ ਮਿਲਣ ਦੇ ਕਾਰਨ ਸਟਾਫ਼ ਵਲੋਂ ਕਾਲਜ ਦੇ ਪ੍ਰਬੰਧਕੀ ਬਲਾਕ ਨੂੰ ਤਾਲਾ ...
ਸੰਦੌੜ, 25 ਜਨਵਰੀ (ਜਸਵੀਰ ਸਿੰਘ ਜੱਸੀ)- ਜਗਜੀਤ ਸਿੰਘ ਡਾਇਰੈਕਟਰ ਮਾਡਰਨ ਗਰੁੱਪ ਆਫ਼ ਇੰਸਟੀਚਿਊਸਨਜ਼ ਦੀ ਰਹਿਨੁਮਾਈ ਹੇਠ ਚੱਲ ਰਹੇ ਮਾਡਰਨ ਕਾਲਜ ਆਫ਼ ਐਜੂਕੇਸ਼ਨ (ਫ਼ਾਰ ਗਰਲਜ਼), ਸ਼ੇਰਗੜ੍ਹ ਚੀਮਾਂ ਵਿਖੇ, ਗਣਤੰਤਰ ਦਿਵਸ ਅਤੇ ਨੈਸ਼ਨਲ ਵੋਟਰਜ਼ ਡੇ ਮਨਾਇਆ ਗਿਆ | ...
ਸੰਗਰੂਰ, 25 ਜਨਵਰੀ (ਧੀਰਜ ਪਸ਼ੌਰੀਆ)- ਔਰਤ ਕਰਜ਼ਾ ਮੁਆਫ਼ੀ ਅਤੇ ਮਜ਼ਦੂਰ ਅਧਿਕਾਰਾਂ ਨੰੂ ਲੈ ਕੇ ਮਜ਼ਦੂਰ ਮੁਕਤੀ ਮੋਰਚਾ ਪੰਜਾਬ ਦੀ ਅਗਵਾਈ ਵਿਚ ਕੈਬਨਿਟ ਮੰਤਰੀ ਵਿਜੈਇੰਦਰ ਸਿੰਗਲਾ ਦੀ ਕੋਠੀ ਮੂਹਰੇ ਧਰਨਾ ਦੂਜੇ ਦਿਨ ਵੀ ਜਾਰੀ ਹੈ | ਦਿਨ ਰਾਤ ਦਿੱਤਾ ਜਾਣ ਵਾਲਾ ਇਹ ...
ਚੀਮਾ ਮੰਡੀ, 25 ਜਨਵਰੀ (ਦਲਜੀਤ ਸਿੰਘ ਮੱਕੜ) - ਕਲਗ਼ੀਧਰ ਟਰੱਸਟ ਬੜੂ ਸਾਹਿਬ ਵਲੋਂ ਸੁਨਾਮ ਦੇ ਨਵ ਨਿਯੁਕਤ ਡੀ.ਐਸ.ਪੀ ਬਲਜਿੰਦਰ ਸਿੰਘ ਪਨੂੰ ਜੋ ਗੁਰਦੁਆਰਾ ਜਨਮ ਅਸਥਾਨ (ਸੰਤ ਬਾਬਾ ਅਤਰ ਸਿੰਘ ਜੀ) ਵਿਖੇ ਨਤਮਸਤਕ ਹੋਣ ਪੁੱਜੇ ਸਨ ਦਾ ਅਸਥਾਨ ਦੇ ਮੁੱਖ ਸੇਵਾਦਾਰ ਭਾਈ ...
ਮਲੇਰਕੋਟਲਾ, 25 ਜਨਵਰੀ (ਕੁਠਾਲਾ)- ਅੱਜ ਮੁਲਾਜ਼ਮ ਅਤੇ ਪੈਨਸ਼ਨਰਜ਼ ਤਾਲਮੇਲ ਸੰਘਰਸ਼ ਕਮੇਟੀ ਪੰਜਾਬ ਦੇ ਸੱਦੇ 'ਤੇ ਮੰਡਲ ਦਫ਼ਤਰ ਮਲੇਰਕੋਟਲਾ ਦੇ ਗੇਟ 'ਤੇ ਅਰਥੀ ਫ਼ੂਕ ਰੈਲੀ ਕੀਤੀ ਗਈ | ਇਸ ਮੌਕੇ 'ਤੇ ਮੰਡਲ ਅਧੀਨ ਪੈਂਦੀਆਂ ਸਾਰੀਆਂ ਸਬ-ਡਵੀਜ਼ਨਾਂ ਤੋਂ ਮੁਲਾਜ਼ਮਾ ...
ਭਵਾਨੀਗੜ੍ਹ, 25 ਜਨਵਰੀ (ਰਣਧੀਰ ਸਿੰਘ ਫੱਗੂਵਾਲਾ)- ਸਮਾਣਾ ਨੂੰ ਜਾਂਦੀ ਸੜਕ 'ਤੇ ਕਿਸੇ ਵਾਹਨ ਵਲੋਂ ਟੱਕਰ ਮਾਰ ਦੇਣ ਕਾਰਨ ਇਕ ਮੋਟਰਸਾਈਕਲ ਸਵਾਰ ਦੇ ਗੰਭੀਰ ਰੂਪ ਵਿਚ ਜ਼ਖਮੀ ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ | ਇਸ ਸਬੰਧੀ ਜਾਣਕਾਰੀ ਦਿੰਦਿਆਂ ਹਾਈਵੇ ਪੈਟਰੋਲਿੰਗ ...
ਮਲੇਰਕੋਟਲਾ, 25 ਜਨਵਰੀ (ਮੁਹੰਮਦ ਹਨੀਫ਼ ਥਿੰਦ/ਪਾਰਸ ਜੈਨ)- ਮਲੇਰਕੋਟਲਾ ਨੂੰ ਖੰਨਾ, ਲੁਧਿਆਣਾ ਅਤੇ ਪਟਿਆਲਾ ਆਦਿ ਸ਼ਹਿਰਾਂ ਨਾਲ ਜੋੜਦੇ ਮਲੇਰਕੋਟਲਾ ਦੇ ਜਰਗ ਚੌਾਕ ਉਪਰ ਮਾਰਚ 2018 ਤੋਂ ਬਣ ਰਹੇ ਲੈਵਲ ਕਰਾਸਿੰਗ ਫਲਾਈ ਓਵਰ ਪੁਲ ਦੀ ਉਸਾਰੀ ਤਿੰਨ ਵਰਿ੍ਹਆਂ ਪਿੱਛੋਂ ਵੀ ...
ਅਹਿਮਦਗੜ੍ਹ, 25 ਜਨਵਰੀ (ਪੁਰੀ, ਰਣਧੀਰ ਸਿੰਘ ਮਹੋਲੀ)- ਥਾਣਾ ਸ਼ਹਿਰੀ ਪੁਲਿਸ ਵਲੋਂ ਤਿੰਨ ਵਿਅਕਤੀਆਂ ਨੂੰ 300 ਗ੍ਰਾਮ ਚਿੱਟੇ ਅਤੇ ਹੋਰ ਗੈਰ ਕਾਨੂੰਨੀ ਸਮੱਗਰੀ ਨਾਲ ਫੜਨ ਦਾ ਦਾਅਵਾ ਕੀਤਾ ਗਿਆ ਹੈ | ਪ੍ਰਾਪਤ ਜਾਣਕਾਰੀ ਅਨੁਸਾਰ ਏ.ਐਸ.ਆਈ. ਸੁਖਵੀਰ ਸਿੰਘ ਸਮੇਤ ਪੁਲਿਸ ...
ਲਹਿਰਾਗਾਗਾ, 25 ਜਨਵਰੀ (ਸੂਰਜ ਭਾਨ ਗੋਇਲ)- ਪਿੰਡ ਗਾਗਾ ਵਿਖੇ ਇਕ 12 ਸਾਲ ਦੀ ਲੜਕੀ ਰੀਟਾ ਕੌਰ ਦੇ ਦਿਲ ਵਿਚ ਸੁਰਾਖ਼ ਹੋਣ ਕਰ ਕੇ ਉਹ ਜ਼ਿੰਦਗੀ ਅਤੇ ਮੌਤ ਦੀ ਲੜਾਈ ਲੜ ਰਹੀ ਹੈ | ਉਸ ਦਾ ਪਰਿਵਾਰ ਆਰਥਿਕ ਸਥਿਤੀ ਖ਼ਰਾਬ ਹੋਣ ਕਾਰਨ ਇਲਾਜ ਕਰਾਉਣ ਤੋਂ ਵੀ ਅਸਮਰਥ ਹੈ | ਇਸ ਦੇ ...
ਭਵਾਨੀਗੜ੍ਹ, 25 ਜਨਵਰੀ (ਰਣਧੀਰ ਸਿੰਘ ਫੱਗੂਵਾਲਾ)- ਹੈਰੀਟੇਜ ਪਬਲਿਕ ਸਕੂਲ ਵਿਚ ਸਕੂਲ ਮੁਖੀ ਮੀਨੂ ਸੂਦ ਦੀ ਅਗਵਾਈ ਵਿਚ ਸਰਕਾਰ ਦੁਆਰਾ ਜਾਰੀ ਕੀਤੇ ਗਏ ਕੋਵਿਡ-19 ਦੇ ਦਿਸ਼ਾ-ਨਿਰਦੇਸ਼ਾਂ ਦਾ ਪਾਲਣ ਕਰਦੇ ਹੋਏ 72ਵਾਂ ਗਣਤੰਤਰਤਾ ਦਿਵਸ ਮਨਾਇਆ ਗਿਆ | ਜਿਸ ਦੀ ਸ਼ੁਰੂਆਤ ...
ਸੁਨਾਮ ਊਧਮ ਸਿੰਘ ਵਾਲਾ, 25 ਜਨਵਰੀ (ਧਾਲੀਵਾਲ, ਭੁੱਲਰ)- ਬਾਰ ਐਸੋਸੀਏਸ਼ਨ ਸੁਨਾਮ ਨੇ ਪ੍ਰਧਾਨ ਐਡਵੋਕੇਟ ਗੁਰਬਖਸੀਸ਼ ਸਿੰਘ ਚੱਠਾ ਦੀ ਅਗਵਾਈ ਵਿਚ ਐਸ.ਡੀ.ਐਮ.ਸੁਨਾਮ ਨੂੰ ਮਿਲ ਕੇ ਇਕ ਮੰਗ ਪੱਤਰ ਦਿੱਤਾ | ਜਿਸ ਵਿਚ ਉਨ੍ਹਾਂ ਪੰਜਾਬ ਸਰਕਾਰ ਵਲੋਂ ਜਮ੍ਹਾਬੰਦੀ ਦੀ ਫ਼ਰਦ ...
ਬਰਨਾਲਾ, 25 ਜਨਵਰੀ (ਗੁਰਪ੍ਰੀਤ ਸਿੰਘ ਲਾਡੀ, ਰਾਜ ਪਨੇਸਰ)-ਜ਼ਿਲ੍ਹਾ ਬਰਨਾਲਾ ਵਿਚ ਅੱਜ ਕੋਰੋਨਾ ਵਾਇਰਸ ਦੇ 8 ਨਵੇਂ ਕੇਸ ਆਏ ਹਨ | ਸਿਹਤ ਵਿਭਾਗ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਅੱਜ ਸ਼ਹਿਰ ਬਰਨਾਲਾ ਵਿਚੋਂ 4, ਬਲਾਕ ਤਪਾ ਤੋਂ 3 ਅਤੇ ਬਲਾਕ ਧਨੌਲਾ ਤੋਂ 1 ਕੇਸ ਕੋਰੋਨਾ ...
ਸੰਗਰੂਰ, 25 ਜਨਵਰੀ (ਅਮਨਦੀਪ ਸਿੰਘ ਬਿੱਟਾ)- ਰਾਜ ਦੀ ਅਤਿ ਸੰਵੇਦਨਸ਼ੀਲ ਜੇਲ੍ਹਾਂ ਵਿਚੋਂ ਇਕ ਜ਼ਿਲ੍ਹਾ ਜੇਲ੍ਹ ਸੰਗਰੂਰ ਵਿਚ ਸ਼ੱਕੀ ਹਾਲਤ ਵਿਚ ਦੋ ਮੋਬਾਈਲ ਫੜੇ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ | ਇਸ ਸੰਬੰਧੀ ਸਹਾਇਕ ਜੇਲ੍ਹ ਸੁਪਰਡੈਂਟ ਦੇ ਬਿਆਨਾਂ ਦੇ ਆਧਾਰ ...
ਸੰਗਰੂਰ, 25 ਜਨਵਰੀ (ਧੀਰਜ ਪਸ਼ੋਰੀਆ)- ਬੇਰੁਜ਼ਗਾਰ ਸਾਂਝੇ ਮੋਰਚੇ ਦੇ ਆਗੂ ਸੁਖਵਿੰਦਰ ਸਿੰਘ ਢਿਲਵਾਂ, ਕਿ੍ਸਨ ਸਿੰਘ ਨਾਭਾ, ਜਗਸੀਰ ਸਿੰਘ ਘੁਮਾਣ, ਹਰਜਿੰਦਰ ਸਿੰਘ ਝੁਨੀਰ, ਰਣਬੀਰ ਸਿੰਘ ਨਦਾਮਪੁਰ ਨੇ ਐਲਾਨ ਕੀਤਾ ਹੈ ਕਿ ਹੋਰਨਾਂ ਵੱਖ ਵੱਖ ਜ਼ਿਲ੍ਹਾ ਪੱਧਰੀ ਰੋਸ ...
ਸੰਗਰੂਰ, 25 ਜਨਵਰੀ (ਚੌਧਰੀ ਨੰਦ ਲਾਲ ਗਾਂਧੀ)- ਦਿੱਲੀ ਵਿਖੇ ਚੱਲ ਰਹੇ ਕਿਸਾਨ ਅੰਦੋਲਨ ਵਿਚ ਹਿਮਾਇਤ ਕਰਨ ਲਈ ਪਹੁੰਚੇ ਲੁਧਿਆਣਾ ਤੋਂ ਸਾਂਸਦ ਰਵਨੀਤ ਸਿੰਘ ਬਿੱਟੂ ਅਤੇ ਵਿਧਾਇਕ ਕੁਲਬੀਰ ਸਿੰਘ ਜੀਰਾ ਨਾਲ ਧੱਕਾ ਮੁੱਕੀ ਕਰਨ ਅਤੇ ਉਨ੍ਹਾਂ ਦੀ ਪੱਗ ਉਤਾਰਨ 'ਤੇ ਭਾਰੀ ...
ਸੰਗਰੂਰ, 25 ਜਨਵਰੀ (ਸੁਖਵਿੰਦਰ ਸਿੰਘ ਫੁੱਲ)- ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਡਾ. ਗੁਨਿੰਦਰਜੀਤ ਸਿੰਘ ਜਵੰਧਾ ਨੇ ਕਿਹਾ ਹੈ ਕਿ ਪੰਜਾਬ ਵਿਚ ਨਗਰ ਨਿਗਮਾਂ ਅਤੇ ਨਗਰ ਕੌਾਸਲਾਂ ਦੀਆਂ ਹੋ ਰਹੀਆਂ ਚੋਣਾਂ ਬੈਲਟ ਪੇਪਰ ਉੱਤੇ ਆਧਾਰਤ ਹੋਣੀਆਂ ਚਾਹੀਦੀਆਂ ਹਨ | ਉਨ੍ਹਾਂ ...
ਸੰਗਰੂਰ, 25 ਜਨਵਰੀ (ਸੁਖਵਿੰਦਰ ਸਿੰਘ ਫੁੱਲ)- Tਦਰਪੇਸ਼ ਚੁਣੌਤੀਆਂ ਹੀ ਕਲਮਕਾਰਾਂ ਵਲੋਂ ਲਿਖੀਆਂ ਜਾ ਰਹੀਆਂ ਲਿਖਤਾਂ ਨੂੰ ਜੁਝਾਰੂ ਬਣਾਉਂਦੀਆਂ ਹਨ ਅਤੇ ਲੋਕ ਲਹਿਰਾਂ ਦੀ ਉਸਾਰੀ ਵਿਚ ਜੁਝਾਰੂ ਕਲਮਾਂ ਦੀ ਭੂਮਿਕਾ ਬੜੀ ਅਹਿਮ ਹੁੰਦੀ ਹੈ |U ਇਹ ਸ਼ਬਦ ਉੱਘੇ ਲੋਕ ਗਾਇਕ ...
ਸੰਗਰੂਰ, 25 ਜਨਵਰੀ (ਅਮਨਦੀਪ ਸਿੰਘ ਬਿੱਟਾ, ਧੀਰਜ਼ ਪਸ਼ੌਰੀਆ) - ਦਿੱਲੀ ਦੀ ਟਰੈਕਟਰ ਪਰੇਡ ਵਾਂਗ ਸੰਗਰੂਰ ਵਿਚ ਵੀ 26 ਜਨਵਰੀ ਦੇ ਗਣਤੰਤਰ ਦਿਵਸ ਉੱਤੇ ਸੰਯੁਕਤ ਕਿਸਾਨ ਮੋਰਚੇ ਅਤੇ ਪੰਜਾਬ ਕਿਸਾਨ ਸੰਘਰਸ਼ ਕਮੇਟੀ ਵਲੋਂ ਟਰੈਕਟਰ ਮਾਰਚ ਵੱਡੇ ਪੱਧਰ ਉੱਤੇ ਕੀਤਾ ਜਾਵੇਗਾ ...
ਧੂਰੀ, 25 ਜਨਵਰੀ (ਸੰਜੇ ਲਹਿਰੀ, ਦੀਪਕ, ਭੁੱਲਰ)- ਨਗਰ ਕੌਾਸਲ ਚੋਣਾਂ ਨੂੰ ਲੈ ਕੇ ਆਮ ਆਦਮੀ ਪਾਰਟੀ ਦੇ ਆਗੂਆਂ ਨੇ ਨਗਰ ਕੌਾਸਲ ਵਲੋਂ ਧੂਰੀ ਸ਼ਹਿਰ ਦੇ ਕਰਵਾਏ ਗਏ ਵਿਕਾਸ ਕਾਰਜਾਂ ਅਤੇ ਨਗਰ ਕੌਾਸਲ ਦੀ ਪ੍ਰਧਾਨਗੀ ਦੀ ਸੀਟ ਪੈਸੇ ਖ਼ਰਚਣ ਵਾਲੇ ਵਿਅਕਤੀ ਦੀ ਝੋਲੀ ਪੈ ਜਾਣ ...
31 ਜਨਵਰੀ ਨੂੰ ਸੰਗਰੂਰ ਦਾ ਸੱਦਾ ਚੀਮਾ ਮੰਡੀ, 25 ਜਨਵਰੀ (ਜਸਵਿੰਦਰ ਸਿੰਘ ਸ਼ੇਰੋਂ)- ਬੇਰੁਜ਼ਗਾਰ ਸਾਂਝੇ ਮੋਰਚੇ ਵਲੋਂ 31 ਦਸੰਬਰ ਤੋਂ ਸੰਗਰੂਰ ਸਿੱਖਿਆ ਮੰਤਰੀ ਦੀ ਕੋਠੀ ਅੱਗੇ ਪੱਕਾ ਮੋਰਚਾ ਚੱਲ ਰਿਹਾ | ਹੁਣ ਬੇਰੁਜ਼ਗਾਰਾਂ ਵਲੋਂ 31 ਜਨਵਰੀ ਨੂੰ ਪੰਜਾਬ ਦੇ ...
ਸੰਗਰੂਰ, 25 ਜਨਵਰੀ (ਅਮਨਦੀਪ ਸਿੰਘ ਬਿੱਟਾ)- ਤਹਿਦਿਲ ਅਕੈਡਮੀ ਦੇ ਡਾਇਰੈਕਟਰ ਸ. ਸੁਖਵਿੰਦਰ ਸਿੰਘ ਨੇ ਦੱਸਿਆ ਕਿ ਅਸਟ੍ਰੇਲੀਆ ਵਲੋਂ ਵੀਜ਼ੇ ਤੇਜੀ ਨਾਲ ਦਿੱਤੇ ਜਾ ਰਹੇ ਹਨ ਅਤੇ ਇਹ ਸਮਾਂ ਹਫ਼ਤੇ ਤੋਂ ਪੰਦਰਾਂ ਦਿਨਾਂ ਤੱਕ ਲੱਗ ਰਿਹਾ ਹੈ | ਕੈਨੇਡਾ ਸੰਬੰਧੀ ਚਰਚਾਂ ...
ਸੰਗਰੂਰ, 25 ਜਨਵਰੀ (ਸੁਖਵਿੰਦਰ ਸਿੰਘ ਫੁੱਲ) - ਬੀਤੇ ਦਿਨ ਸੰਗਰੂਰ ਦੇ ਗੋਲਡਨ ਅਰਥ ਗਲੋਬਲ ਸਕੂਲ ਵਲੋਂ ਗਣਤੰਤਰਤਾ ਦਿਵਸ ਬੜੇ ਉਤਸ਼ਾਹ ਨਾਲ ਮਨਾਇਆ ਗਿਆ | ਇਸ ਪ੍ਰੋਗਰਾਮ ਦੌਰਾਨ ਸਭ ਦੇ ਚਿਹਰਿਆਂ ਤੇ ਦੂਹਰੀ ਖ਼ੁਸ਼ੀ ਝਲਕ ਰਹੀ ਸੀ, ਇਕ ਸਾਡੇ ਦੇਸ਼ ਦੇ ਗਣਤੰਤਰ ਦੇਸ਼ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered
by REFLEX