ਖੰਨਾ, 25 ਜਨਵਰੀ (ਹਰਜਿੰਦਰ ਸਿੰਘ ਲਾਲ)-ਅੱਜ ਖੰਨਾ ਦੇ 4 ਕਾਲਜਾਂ ਅਤੇ 3 ਪ੍ਰਮੁੱਖ ਸਕੂਲਾਂ ਨੂੰ ਚਲਾਉਣ ਵਾਲੀ ਅਤੇ ਅਰਬਾਂ ਰੁਪਏ ਦੀ ਜਾਇਦਾਦ ਦੀ ਮਾਲਕ ਇਲਾਕੇ ਦੀ ਵੱਡੀ ਵਿੱਦਿਅਕ ਸੰਸਥਾ ਏ. ਐੱਸ. ਹਾਈ. ਸਕੂਲ ਟਰੱਸਟ ਐਾਡ ਮੈਨੇਜਮੈਂਟ ਲਈ ਅੱਜ ਵੋਟਾਂ ਦੇ ਨਤੀਜਿਆਂ 'ਚ ਕਾਂਗਰਸ ਤੇ ਭਾਜਪਾ 'ਚ ਸਖ਼ਤ ਮੁਕਾਬਲੇ ਦਾ ਅਹਿਸਾਸ ਕਰਵਾਇਆ | ਪਹਿਲਾਂ ਕਾਬਜ਼ ਕਾਂਗਰਸੀ ਗੁੱਟ ਅਤੇ ਵਿਰੋਧੀ ਧਿਰ ਭਾਜਪਾ ਦੇ 10-10 ਉਮੀਦਵਾਰ ਜੇਤੂ ਰਹੇ | ਗੌਰਤਲਬ ਹੈ ਕਿ ਇਸ ਚੋਣ 'ਚ ਕੁੱਲ 33 ਉਮੀਦਵਾਰ ਮੈਦਾਨ 'ਚ ਸਨ | ਕਾਂਗਰਸ ਸਮਰਥਕ ਵਿਜ਼ੀਨਰੀ ਪੈਨਲ ਦੇ 17 ਅਤੇ ਭਾਜਪਾ ਸਮਰਥਕ ਪੋ੍ਰਗਰੈਸਿਵ ਪੈਨਲ ਦੇ 14 ਉਮੀਦਵਾਰ ਮੈਦਾਨ 'ਚ ਸਨ ਜਦਕਿ 2 ਆਜ਼ਾਦ ਉਮੀਦਵਾਰ ਵੀ ਚੋਣ ਲੜ ਰਹੇ ਸਨ | ਅੱਜ ਚੋਣ ਨਤੀਜੇ 'ਚ ਕੁੱਲ 5739 ਵੋਟਰਾਂ ਵਿਚੋਂ 4432 ਵੋਟਰਾਂ ਨੇ ਵੋਟਾਂ ਪਾਈਆਂ | ਇਸ ਤਰ੍ਹਾਂ 77 ਫ਼ੀਸਦੀ ਵੋਟਿੰਗ ਹੋਈ ਸੀ | ਗੌਰਤਲਬ ਹੈ ਕਿ ਪਹਿਲੇ ਨੰਬਰ 'ਤੇ 2954 ਵੋਟਾਂ ਲੈ ਕੇ ਭਾਜਪਾ ਦੇ ਰਾਜੇਸ਼ ਕੁਮਾਰ ਡਾਲੀ ਸਾਬਕਾ ਚੇਅਰਮੈਨ ਨਗਰ ਸੁਧਾਰ ਟਰੱਸਟ ਰਹੇ ਜਦਕਿ ਦੂਜੇ ਨੰਬਰ 'ਤੇ ਸੰਸਥਾ ਦੇ ਮੌਜੂਦਾ ਪ੍ਰਧਾਨ ਕਾਂਗਰਸ ਦੇ ਰਾਜੀਵ ਰਾਏ ਮਹਿਤਾ 2789 ਵੋਟਾਂ ਲੈ ਕੇ ਰਹੇ, ਤੀਸਰੇ ਨੰਬਰ 'ਤੇ ਕਾਂਗਰਸ ਦੇ ਹੀ ਸ਼ਮਿੰਦਰ ਸਿੰਘ ਮਿੰਟੂ ਰਹੇ, ਉਨ੍ਹਾਂ ਨੇ 2626 ਵੋਟਾਂ ਲਈਆਂ | ਅੱਜ ਦੇ ਨਤੀਜਿਆਂ ਦੀ ਖ਼ਾਸ ਗੱਲ ਇਹ ਰਹੀ ਕਿ ਕਾਂਗਰਸੀ ਪੈਨਲ ਦੇ ਮੌਜੂਦਾ ਜਨਰਲ ਸਕੱਤਰ ਐਡਵੋਕੇਟ ਬੀ. ਕੇ. ਬੱਤਰਾ ਅਤੇ ਜ਼ਿਲ੍ਹਾ ਯੂਥ ਕਾਂਗਰਸ ਦੇ ਪ੍ਰਧਾਨ ਅਮਿਤ ਤਿਵਾੜੀ ਹਾਰ ਗਏ | ਪਿਛਲੀ ਵਾਰ ਦੇ ਜੇਤੂਆਂ 'ਚੋਂ ਸੁਨੀਲ ਟੰਡਨ, ਨਵੀਨ ਥੰਮ੍ਹਣ ਵੀ ਹਾਰ ਗਏ |
ਬਾਕੀ ਜੇਤੂ ਉਮੀਦਵਾਰਾਂ ਦੀਆਂ ਵੋਟਾਂ
ਜੇਤੂਆਂ 'ਚ ਬੀ. ਜੇ. ਪੀ. ਦੇ ਮਨੀਸ਼ ਭਾਂਬਰੀ ਨੇ 2619, ਬੀ. ਜੇ. ਪੀ. ਦੇ ਕਰਨ ਅਰੋੜਾ ਨੇ 2619, ਵਿਜੈ ਡਾਇਮੰਡ ਬੀ. ਜੇ. ਪੀ. ਨੇ 2586, ਬੀ. ਜੇ. ਪੀ. ਦੇ ਰਜਨੀਸ਼ ਬੇਦੀ ਨੇ 2577, ਬੀ. ਜੇ. ਪੀ. ਦੇ ਵਰਿੰਦਰ ਡੈਵਿਟ ਨੇ 2522, ਬੀ. ਜੇ. ਪੀ. ਦੇ ਅਜੈ ਸੂਦ ਨੇ 2480, ਬੀ. ਜੇ. ਪੀ. ਦੇ ਜਤਿੰਦਰ ਦੇਵਗਨ ਨੇ 2470, ਕਾਂਗਰਸ ਦੇ ਤਜਿੰਦਰ ਸ਼ਰਮਾ ਨੇ 2467, ਬੀ. ਜੇ. ਪੀ. ਦੇ ਮੋਹਿਤ ਗੋਇਲ ਪੌਪੀ ਨੇ 2460, ਕਾਂਗਰਸ ਦੇ ਸੰਜੀਵ ਕੁਮਾਰ ਨੇ ਨੇ 2441, ਬੀ. ਜੇ. ਪੀ. ਦੇ ਸੰਜੀਵ ਧਮੀਜਾ ਨੇ 2421, ਕਾਂਗਰਸ ਦੇ ਵਿਕਾਸ ਮਹਿਤਾ ਨੇ 2313, ਕਾਂਗਰਸ ਦੇ ਦਿਨੇਸ਼ ਕੁਮਾਰ ਸ਼ਰਮਾ ਨੇ 2262, ਕਾਂਗਰਸ ਦੇ ਸੁਸ਼ੀਲ ਸ਼ਰਮਾ ਨੇ 2247, ਕਾਂਗਰਸ ਦੇ ਸੁਮੀਤ ਲੂਥਰਾ ਨੇ 2222, ਕਾਂਗਰਸ ਦੇ ਅਮਿਤ ਵਰਮਾ ਨੇ 2191, ਕਾਂਗਰਸ ਦੀ ਨਵਦੀਪ ਸ਼ਰਮਾ ਨੇ 2120 ਵੋਟਾਂ ਲਈਆਂ |
ਹਾਰਨ ਵਾਲੇ ਉਮੀਦਵਾਰ
ਹਾਰਨ ਵਾਲੇ ਉਮੀਦਵਾਰਾਂ ਵਿਚੋਂ ਕਾਂਗਰਸ ਦੇ ਸੁਨੀਲ ਟੰਡਨ ਨੇ 2048 ਵੋਟਾਂ, ਕਾਂਗਰਸ ਦੇ ਐੱਸ. ਕੇ. ਭੱਲਾ ਨੇ 2041 ਵੋਟਾਂ, ਕਾਂਗਰਸ ਦੇ ਬੀ. ਕੇ. ਬੱਤਰਾ ਨੇ 2023 ਵੋਟਾਂ, ਭਾਜਪਾ ਦੇ ਸੁਬੋਧ ਮਿੱਤਲ ਨੇ 1977 ਵੋਟਾਂ, ਕਾਂਗਰਸ ਦੇ ਅਮਿਤ ਤਿਵਾੜੀ ਨੇ 1949 ਵੋਟਾਂ, ਕਾਂਗਰਸ ਦੇ ਨਵੀਨ ਥੰਮ੍ਹਣ ਨੇ 1946 ਵੋਟਾਂ, ਭਾਜਪਾ ਦੇ ਮਨਜੀਤ ਸੌਾਦ ਨੇ 1933 ਵੋਟਾਂ, ਭਾਜਪਾ ਦੇ ਰਮਰੀਸ਼ ਵਿਜ ਨੇ 1829 ਵੋਟਾਂ, ਭਾਜਪਾ ਦੇ ਬਿਪਨ ਚੰਦਰ ਗੈਂਦ ਨੇ 1784 ਵੋਟਾਂ, ਕਾਂਗਰਸ ਦੇ ਵਿਕਾਸ ਮਿੱਤਲ ਨੇ 1732 ਵੋਟਾਂ, ਆਜ਼ਾਦ ਉਮੀਦਵਾਰ ਵਿਜੇ ਸ਼ਰਮਾ ਨੇ 1721, ਕਾਂਗਰਸ ਦੇ ਜਗਮੋਹਨ ਦੱਤ ਸ਼ਰਮਾ ਨੇ 1682 ਵੋਟਾਂ ਸਤੀਸ਼ ਸ਼ਰਮਾ ਆਜ਼ਾਦ ਉਮੀਦਵਾਰ ਨੇ 1149 ਵੋਟਾਂ ਲਈਆਂ |
ਡੇਹਲੋ, 25 ਜਨਵਰੀ (ਅੰਮਿ੍ਤਪਾਲ ਸਿੰਘ ਕੈਲੇ)-ਖੇਤੀ ਕਾਨੂੰਨਾਂ ਖ਼ਿਲਾਫ਼ ਕਿਲ੍ਹਾ ਰਾਏਪੁਰ ਵਿਖੇ ਅਡਾਨੀਆਂ ਦੀ ਖ਼ੁਸ਼ਕ ਬੰਦਰਗਾਹ 'ਤੇ ਸੰਯੁਕਤ ਕਿਸਾਨ ਮੋਰਚੇ ਵਲੋਂ ਚੱਲ ਰਹੇ ਲਗਾਤਾਰ ਧਰਨੇ ਦੌਰਾਨ 26 ਜਨਵਰੀ ਨੂੰ ਗਣਤੰਤਰ ਦਿਵਸ ਮੌਕੇ ਅਕਸ ਰੰਗ-ਮੰਚ ਸਮਰਾਲਾ ਵਲੋਂ ...
ਮਲੌਦ, 25 ਜਨਵਰੀ (ਦਿਲਬਾਗ ਸਿੰਘ ਚਾਪੜਾ/ਕੁਲਵਿੰਦਰ ਸਿੰਘ ਨਿਜ਼ਾਮਪੁਰ)-ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਮਲੌਦ ਵਿਖੇ ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਉੱਪ ਮੰਡਲ ਮੈਜਿਸਟ੍ਰੇਟ ਪਾਇਲ ਮਨਕੰਵਲ ਸਿੰਘ ਚਹਿਲ ਦੀ ਅਗਵਾਈ ਅਤੇ ਸੁਪਰਵਾਈਜ਼ਰ ਕਮ ...
ਸਮਰਾਲਾ, 25 ਜਨਵਰੀ (ਕੁਲਵਿੰਦਰ ਸਿੰਘ)-ਸੋਨਾਲੀ ਜੀਤ ਰਾਵਲ ਚੈਰੀਟੇਬਲ ਟਰੱਸਟ ਜੋ ਕਿ ਪਿਛਲੇ 8 ਸਾਲਾਂ ਤੋਂ ਸਮਾਜ ਸੇਵਾ ਦੇ ਵੱਖ-ਵੱਖ ਖੇਤਰਾਂ 'ਚ ਸੇਵਾਵਾਂ ਨਿਭਾਅ ਰਿਹਾ ਹੈ, ਵਲੋਂ ਸੋਨਾਲੀ ਰਾਵਲ ਦੇ 36 ਵੇਂ ਜਨਮ ਦਿਨ ਅਤੇ ਟਰੱਸਟ ਦੇ 8ਵੇਂ ਸਥਾਪਨਾ ਦਿਵਸ 'ਤੇ ਮੈਡੀਕਲ ...
ਰਾੜਾ ਸਾਹਿਬ, 25 ਜਨਵਰੀ (ਸਰਬਜੀਤ ਸਿੰਘ ਬੋਪਾਰਾਏ)-ਹਲਕਾ ਪਾਇਲ ਦੇ ਪਿੰਡਾਂ 'ਚ ਪੰਜਾਬ ਸਰਕਾਰ ਵਲੋਂ ਵੱਡੀ ਪੱਧਰ 'ਤੇ ਵਿਕਾਸ ਕਾਰਜ ਕੀਤੇ ਜਾ ਰਹੇ ਹਨ | ਇਹ ਪ੍ਰਗਟਾਵਾ ਵਿਧਾਇਕ ਲਖਵੀਰ ਸਿੰਘ ਲੱਖਾ ਨੇ ਪਿੰਡ ਘੁਡਾਣੀ ਕਲਾਂ ਵਿਖੇ 1 ਕਰੋੜ, 28 ਲੱਖ, 39 ਹਜ਼ਾਰ ਰੁਪਏ ਦੀ ...
ਨਵਾਂਸ਼ਹਿਰ, 25 ਜਨਵਰੀ (ਗੁਰਬਖਸ਼ ਸਿੰਘ ਮਹੇ)-ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਹਿਆਲਾ ਨੂੰ ਡਿਪਟੀ ਕਮਿਸ਼ਨਰ ਡਾ: ਸ਼ੇਨਾ ਅਗਰਵਾਲ ਆਈ. ਏ. ਐਸ. ਸ਼. ਭ. ਸ. ਨਗਰ ਨੇ ਸਮਾਰਟ ਸਕੂਲ ਵਜੋਂ ਲੋਕ ਅਰਪਣ ਕੀਤਾ ਗਿਆ | ਇਸ ਮੌਕੇ ਡਿਪਟੀ ਕਮਿਸ਼ਨਰ ਨੇ ਬੱਚਿਆਂ ਨੂੰ ਸੰਬੋਧਨ ਕਰਦੇ ...
ਡੇਹਲੋਂ, 25 ਜਨਵਰੀ (ਅੰਮਿ੍ਤਪਾਲ ਸਿੰਘ ਕੈਲੇ)-ਮੈਡੀਕਲ ਪ੍ਰੈਕਟੀਸ਼ਨ ਐਸੋਸੀਏਸ਼ਨ ਪੰਜਾਬ ਵਲੋਂ ਅੱਜ ਕਸਬਾ ਡੇਹਲੋਂ ਵਿਖੇ ਡਾ. ਜਸਵਿੰਦਰ ਸਿੰਘ ਕਾਲਖ ਜਨਰਲ ਸਕੱਤਰ ਪੰਜਾਬ, ਡਾ. ਰਾਜੇਸ਼ ਰਾਜੂ ਜ਼ਿਲ੍ਹਾ ਪੈੱ੍ਰਸ ਸਕੱਤਰ, ਡਾ. ਬਚਨ ਸਿੰਘ ਭੁੱਟਾ ਜ਼ਿਲ੍ਹਾ ਚੇਅਰਮੈਨ, ...
ਸਮਰਾਲਾ, 25 ਜਨਵਰੀ (ਕੁਲਵਿੰਦਰ ਸਿੰਘ)-ਸਥਾਨਕ ਨਗਰ ਕੌਾਸਲ ਚੋਣਾਂ ਲਈ ਸਾਰੀਆਂ ਸਿਆਸੀ ਪਾਰਟੀਆਂ ਦੇ ਉਮੀਦਵਾਰ ਪੂਰੀ ਤਰ੍ਹਾਂ ਨਾਲ ਸਰਗਰਮ ਹੋ ਚੁੱਕੇ ਹਨ | ਇਸੇ ਲੜੀ ਤਹਿਤ ਨਗਰ ਕੌਾਸਲ ਦੇ ਸਾਬਕਾ ਸੀਨੀ: ਵਾਈਸ ਪ੍ਰਧਾਨ ਸਤਵੀਰ ਸਿੰਘ ਸੇਖੋਂ ਵੱਲੋਂ ਬੀਤੇ ਵਰਿ੍ਹਆਂ 'ਚ ...
ਲੁਧਿਆਣਾ, 25 ਜਨਵਰੀ (ਪੁਨੀਤ ਬਾਵਾ)-ਪਸ਼ੂ ਫ਼ੀਡ ਸਬੰਧੀ ਅੱਜ ਗੁਰੂ ਅੰਗਦ ਦੇਵ ਵੈਟਰਨਰੀ ਤੇ ਐਨੀਮਲ ਸਾਇੰਸਜ਼ ਯੂਨੀਵਰਸਿਟੀ ਲੁਧਿਆਣਾ ਵਲੋਂ ਬੀ. ਸੀ. ਐੱਲ. ਇੰਡਸਟਰੀਜ਼ ਬਠਿੰਡਾ ਨਾਲ ਇਕ ਸਹਿਮਤੀ ਪੱਤਰ 'ਤੇ ਦਸਤਖ਼ਤ ਕੀਤੇ ਗਏ ਹਨ, ਜਿਸ ਦੇ ਮੁਤਾਬਿਕ ਡਿਸਟਿਲਰੀ 'ਚ ...
ਖੰਨਾ, 25 ਜਨਵਰੀ (ਹਰਜਿੰਦਰ ਸਿੰਘ ਲਾਲ)-3 ਵੱਖ ਵੱਖ ਪਾਰਟੀਆਂ ਦੇ ਸਥਾਨਕ ਨੇਤਾਵਾਂ ਜਿਨ੍ਹਾਂ 'ਚ ਲੋਕ ਇਨਸਾਫ਼ ਪਾਰਟੀ ਦੇ ਹਲਕਾ ਇੰਚਾਰਜ ਸਰਬਜੀਤ ਸਿੰਘ ਕੰਗ, ਸੁਖਪਾਲ ਸਿੰਘ ਖਹਿਰਾ ਦੀ ਅਗਵਾਈ ਵਾਲੀ ਪੰਜਾਬੀ ਏਕਤਾ ਪਾਰਟੀ ਦੇ ਖੰਨਾ ਦੇ ਪ੍ਰਧਾਨ ਮਲਕੀਤ ਸਿੰਘ ਮੀਤਾ ...
ਖੰਨਾ, 25 ਜਨਵਰੀ (ਹਰਜਿੰਦਰ ਸਿੰਘ ਲਾਲ)-ਅੱਜ ਸੋਸ਼ਲ ਮੀਡੀਆ 'ਤੇ ਖੰਨਾ ਨਗਰ ਕੌਾਸਲ ਚੋਣਾਂ 'ਚ ਕਾਂਗਰਸੀ ਉਮੀਦਵਾਰਾਂ ਦੀ ਪਾਈ ਇਕ ਸੂਚੀ ਨੇ ਰਾਜਨੀਤਕ ਹਲਕਿਆਂ 'ਚ ਤਰਥੱਲੀ ਮਚਾ ਦਿੱਤੀ | ਹਾਲਾਂਕਿ ਜਦੋਂ ਇਸ ਬਾਰੇ ਖੰਨਾ ਦੇ ਕਾਂਗਰਸੀ ਵਿਧਾਇਕ ਗੁਰਕੀਰਤ ਸਿੰਘ ਨਾਲ ...
ਬੀਜਾ, 25 ਜਨਵਰੀ (ਅਵਤਾਰ ਸਿੰਘ ਜੰਟੀ ਮਾਨ)-ਪਿੰਡ ਜਸਪਾਲੋਂ ਵਿਖੇ ਖੰਨਾ ਹਲਕਾ ਦੇ ਵਿਧਾਇਕ ਗੁਰਕੀਰਤ ਸਿੰਘ ਕੋਟਲੀ ਵਲੋਂ ਅੱਜ ਕਈ ਪਿੰਡਾਂ ਨੂੰ ਵਿਕਾਸ ਕਾਰਜਾਂ ਲਈ ਤਿੰਨ ਪਿੰਡਾਂ ਦੀਆਂ ਪੰਚਾਇਤਾਂ ਨੂੰ ਚੈੱਕ ਦਿੱਤੇ ਗਏ ਹਨ | ਇਸ ਮੌਕੇ ਵਿਧਾਇਕ ਗੁਰਕੀਰਤ ਸਿੰਘ ਨੇ ...
ਡੇਹਲੋਂ, 25 ਜਨਵਰੀ (ਅੰਮਿ੍ਤਪਾਲ ਸਿੰਘ ਕੈਲੇ)-ਥਾਣਾ ਡੇਹਲੋਂ ਪੁਲਿਸ ਵਲੋਂ 26 ਜਨਵਰੀ ਗਣਤੰਤਰ ਦਿਵਸ ਸਮੇਂ ਸੁਰੱਖਿਆ ਦੇ ਮੱਦੇਨਜ਼ਰ ਥਾਣਾ ਮੁਖੀ ਇੰਸਪੈਕਟਰ ਸੁਖਦੇਵ ਸਿੰਘ ਬਰਾੜ ਦੀ ਅਗਵਾਈ ਹੇਠ ਇਲਾਕੇ ਅੰਦਰ ਵੱਖ-ਵੱਖ ਥਾਵਾਂ 'ਤੇ ਨਾਕੇ ਲਗਾ ਕੇ ਵਾਹਨਾਂ ਦੀ ...
ਖੰਨਾ, 25 ਜਨਵਰੀ (ਹਰਜਿੰਦਰ ਸਿੰਘ ਲਾਲ)-ਪੰਜਾਬ ਦੀ ਮਸ਼ਹੂਰ ਬੱਸ ਟਰਾਂਸਪੋਰਟ ਕੰਪਨੀ ਰਾਜਦੀਪ ਬੱਸ ਸਰਵਿਸ ਦੇ ਮਾਲਕ ਤਾਰਾ ਸਿੰਘ ਲਿਬੜਾ ਦੀ ਪਤਨੀ ਅਤੇ ਉੱਘੀ ਵੈਟਰਨ ਖਿਡਾਰਨ ਸੁਰਿੰਦਰ ਕੌਰ ਲਿਬੜਾ ਨਮਿਤ ਅੰਤਿਮ ਅਰਦਾਸ ਸਥਾਨਕ ਰਾਮਗੜ੍ਹੀਆ ਭਵਨ ਖੰਨਾ ਵਿਖੇ ਹੋਈ | ...
ਖੰਨਾ, 25 ਜਨਵਰੀ (ਹਰਜਿੰਦਰ ਸਿੰਘ ਲਾਲ)-ਤੁਸੀਂ ਮੇਰੇ 'ਤੇ ਭਰੋਸਾ ਕੀਤਾ ਹੈ, ਜੇਕਰ ਮੈਨੂੰ ਟਿਕਟ ਮਿਲਦੀ ਹੈ ਤਾਂ ਹਰ ਦੁੱਖ ਸੁੱਖ'ੱਚ ਅੱਗੇ ਵਾਂਗ ਤੁਹਾਡੇ ਸਭ ਦੇ ਨਾਲ ਖੜ੍ਹਾ ਹੋਵਾਂਗਾ | ਇਹ ਗੱਲ ਅੱਜ ਇੱਥੇ ਬਾਬਾ ਪ੍ਰੀਤਮ ਸਿੰਘ ਸਮਾਜ ਸੇਵੀ ਨੇ ਮੁਹੱਲਾ ਵਾਸੀਆਂ ਨੂੰ ...
ਸਾਹਨੇਵਾਲ, 25 ਜਨਵਰੀ (ਅਮਰਜੀਤ ਸਿੰਘ ਮੰਗਲੀ)-ਸੋਮਾਸਰ ਟਿੱਪਰ ਵੈੱਲਫੇਅਰ ਐਸੋਸੀਏਸ਼ਨ ਜ਼ਿਲ੍ਹਾ ਲੁਧਿਆਣਾ ਵਲੋਂ ਆਪਣੇ ਨਵੇਂ ਬਣੇ ਦਫ਼ਤਰ ਡੇਹਲੋਂ ਰੋਡ ਸਾਹਨੇਵਾਲ ਵਿਖੇ ਉਦਘਾਟਨ ਸਮਾਰੋਹ ਦੇ ਸਮਾਗਮ ਦੌਰਾਨ ਧੰਨ-ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਓਟ ਦਾ ...
ਖੰਨਾ, 25 ਜਨਵਰੀ (ਹਰਜਿੰਦਰ ਸਿੰਘ ਲਾਲ/ਮਨਜੀਤ ਸਿੰਘ ਧੀਮਾਨ)-ਅੱਜ ਵਿਧਾਨ ਸਭਾ ਹਲਕਾ ਖੰਨਾ ਵਿਖੇ ਨੈਸ਼ਨਲ ਵੋਟਰ ਦਿਵਸ ਐੱਸ. ਡੀ. ਐੱਮ. ਹਰਬੰਸ ਸਿੰਘ ਦੀ ਅਗਵਾਈ 'ਚ ਮਨਾਇਆ ਗਿਆ | ਸਬ-ਡਵੀਜ਼ਨ ਪੱਧਰ ਦਾ ਸਮਾਗਮ ਸਰਕਾਰੀ ਕੰਨਿਆ ਸੀਨੀਅਰ ਸੈਕ. ਸਕੂਲ 'ਚ ਕਰਵਾਇਆ ਗਿਆ, ਜਿਸ ...
ਮਲੌਦ, 25 ਜਨਵਰੀ (ਸਹਾਰਨ ਮਾਜਰਾ)-ਸੰਤ ਬਾਬਾ ਅਵਤਾਰ ਸਿੰਘ ਬਾਬਰਪੁਰ ਵਾਲਿਆਂ ਦੇ ਅਸ਼ੀਰਵਾਦ ਸਦਕਾ ਚੋਪੜਾ ਪਰਿਵਾਰ ਬੇਰ ਕਲਾਂ ਵਲੋਂ ਉੱਦਮ ਕਰਦਿਆਂ 28 ਜਨਵਰੀ ਨੂੰ ਸਵੇਰੇ 9 ਵਜੇ ਤੋਂ 2 ਵਜੇ ਦੁਪਹਿਰ ਤੱਕ ਖ਼ੂਨਦਾਨ ਕੈਂਪ ਸਰਕਾਰੀ ਪ੍ਰਾਇਮਰੀ ਸਕੂਲ ਬਾਬਰਪੁਰ ਵਿਖੇ ...
ਸਾਹਨੇਵਾਲ, 25 ਜਨਵਰੀ (ਹਰਜੀਤ ਸਿੰਘ ਢਿੱਲੋਂ)-ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲੜਕੇ ਸਾਹਨੇਵਾਲ ਵਿਖੇ ਮਨਾਏ ਗਏ ਕੌਮੀ ਵੋਟਰ ਦਿਵਸ ਬਾਰੇ ਵੇਰਵਾ ਦਿੰਦੇ ਹੋਏ ਮਾਸਟਰ ਗੁਰਸੇਵਕ ਸਿੰਘ ਹੁਰਾਂ ਦੱਸਿਆ ਕਿ ਇਸ ਮੌਕੇ ਪਿ੍ੰਸੀਪਲ ਡਾ. ਮਨਦੀਪ ਕੌਰ ਨੇ ਵਿਦਿਆਰਥੀਆਂ ...
ਮਲੌਦ, 25 ਜਨਵਰੀ (ਦਿਲਬਾਗ ਸਿੰਘ ਚਾਪੜਾ)-ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਦੇ ਝੰਡੇ ਥੱਲੇ ਪਿੰਡ ਆਲਮਪੁਰ ਚਾਪੜਾ ਤੋਂ ਸਰਗਰਮ ਆਗੂ ਸੁਖਵਿੰਦਰ ਸਿੰਘ ਸੁੱਖੀ ਤੇ ਸਰਪੰਚ ਪਰਮਿੰਦਰ ਸਿੰਘ ਦੀ ਅਗਵਾਈ ਹੇਠ ਵੱਡੀ ਗਿਣਤੀ 'ਚ ਨੌਜਵਾਨ ਤੇ ਕਿਸਾਨ ਰਾਸ਼ਨ ਸਮੱਗਰੀ ...
ਅਹਿਮਦਗੜ੍ਹ, 25 ਜਨਵਰੀ (ਪੁਰੀ)-ਹਲਕਾ ਦਾਖਾ ਦੇ ਪ੍ਰਸਿੱਧ ਪਿੰਡ ਛਪਾਰ ਨੂੰ ਵਿਕਾਸ ਕਾਰਜਾਂ ਲਈ ਪੰਜਾਬ ਸਰਕਾਰ ਵਲੋਂ 14ਵੇਂ ਵਿੱਤ ਕਮਿਸ਼ਨ ਤਹਿਤ 31.69 ਲੱਖ ਰੁਪਏ ਦਾ ਚੈੱਕ ਮੁੱਖ ਮੰਤਰੀ ਪੰਜਾਬ ਦੇ ਸਿਆਸੀ ਸਲਾਹਕਾਰ ਕੈਪਟਨ ਸੰਦੀਪ ਸੰਧੂ ਇੰਚਾਰਜ ਹਲਕਾ ਦਾਖਾ ਨੇ ...
ਸਮਰਾਲਾ, 25 ਜਨਵਰੀ (ਗੋਪਾਲ ਸੋਫਤ)-ਭਾਵੇਂ ਦੇਸ਼ ਭਰ 'ਚ ਗਣਤੰਤਰ ਦਿਵਸ ਕੱਲ੍ਹ ਮਨਾਇਆ ਜਾ ਰਿਹਾ ਹੈ ਪਰ ਦਿੱਲੀ 'ਚ ਕੱਲ੍ਹ ਹੋਣ ਵਾਲੀ ਕਿਸਾਨ ਟਰੈਕਟਰ ਪਰੇਡ ਦਾ ਸਕੂਲਾਂ ਦੇ ਵਿਦਿਆਰਥੀਆਂ 'ਤੇ ਵੀ ਗਹਿਰਾ ਪ੍ਰਭਾਵ ਦਿਖਾਈ ਦੇ ਰਿਹਾ ਹੈ | ਇੱਥੋਂ ਨਜ਼ਦੀਕ ਸੰਤ ਕਿਰਪਾਲ ...
ਕੁਹਾੜਾ, 25 ਜਨਵਰੀ (ਸੰਦੀਪ ਸਿੰਘ ਕੁਹਾੜਾ)-ਬੀ. ਐੱਡ. ਅਧਿਆਪਕ ਫ਼ਰੰਟ ਮਾਂਗਟ-3 ਬਲਾਕ ਦੀ ਮੀਟਿੰਗ ਪ੍ਰਧਾਨ ਜਸਵਿੰਦਰ ਸਿੰਘ ਦੀ ਪ੍ਰਧਾਨਗੀ ਹੇਠ ਕੁਹਾੜਾ ਵਿਖੇ ਹੋਈ, ਜਿਸ 'ਚ ਪੁਰਾਣੀ ਪੈਨਸ਼ਨ, ਪੇ-ਕਮਿਸ਼ਨ ਅਤੇ ਡੀ. ਏ. ਦੀਆਂ ਕਿਸ਼ਤਾਂ ਨਾ ਦੇਣ ਦੇ ਰੋਸ ਵਜੋਂ ਸਰਕਾਰ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered
by REFLEX