ਤਾਜਾ ਖ਼ਬਰਾਂ


11 ਮਾਰਚ ਨੂੰ ਜਲੰਧਰ 'ਚ ਮਨਾਏ ਜਾ ਰਹੇ ਵੈਟਨਰੀ ਇੰਸਪੈਕਟਰ ਦਿਵਸ ਦੀਆਂ ਤਿਆਰੀਆਂ ਮੁਕੰਮਲ -- ਸੱਚਰ,ਮਹਾਜ਼ਨ
. . .  about 1 hour ago
ਪਠਾਨਕੋਟ,7 ਮਾਰਚ (ਚੌਹਾਨ ) ਪੰਜਾਬ ਸਟੇਟ ਵੈਟਨਰੀ ਇੰਸਪੈਕਟਰਜ ਐਸੋਸੀਏਸ਼ਨ ਵੱਲੋਂ 11 ਮਾਰਚ 2021 ਨੂੰ ਦੇਸ਼ ਭਗਤ ਯਾਦਗਾਰ ਹਾਲ ...
ਪ੍ਰਧਾਨ ਮੰਤਰੀ ਅੱਜ ਕੋਲਕਾਤਾ ਦੇ ਬ੍ਰਿਗੇਡ ਪਰੇਡ ਗਰਾਉਂਡ ਵਿਖੇ ਜਨਤਕ ਰੈਲੀ ਨੂੰ ਕਰਨਗੇ ਸੰਬੋਧਨ
. . .  about 2 hours ago
ਨਵੀਂ ਦਿੱਲੀ,07 ਮਾਰਚ- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਕੋਲਕਾਤਾ ਦੇ ਬ੍ਰਿਗੇਡ ਪਰੇਡ ਗਰਾਉਂਡ ਵਿਖੇ...
ਜੰਮੂ-ਕਸ਼ਮੀਰ 'ਚ ਲੱਗੇ ਭੁਚਾਲ ਦੇ ਝਟਕੇ
. . .  about 2 hours ago
ਜੰਮੂ-ਕਸ਼ਮੀਰ,07 ਮਾਰਚ- ਜੰਮੂ-ਕਸ਼ਮੀਰ ਦੇ ਡੋਡਾ ਵਿਖੇ ਲੱਗੇ ਭੂਚਾਲ ਦੇ ਝਟਕੇ...
ਬਰਨਾਲਾ : ਇਕ ਸ਼ਰਾਰਤੀ ਨੌਜਵਾਨ ਵਲੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਕੀਤੀ ਬੇਅਦਬੀ
. . .  about 2 hours ago
ਹੰਡਿਆਇਆ /ਬਰਨਾਲਾ ,7 ਮਾਰਚ (ਗੁਰਜੀਤ ਸਿੰਘ ਖੁੱਡੀ )- ਜ਼ਿਲ੍ਹਾ ਬਰਨਾਲਾ ਦੇ ਪਿੰਡ ਖੁੱਡੀ ਖੁਰਦ ਵਿਖੇ ਬੀਤੀ ਸ਼ਾਮ ਨੂੰ ਇਕ ਸ਼ਰਾਰਤੀ ਨੌਜਵਾਨ ਵੱਲੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ....
ਅੱਜ ਦਾ ਵਿਚਾਰ
. . .  about 2 hours ago
ਅੱਜ ਦਾ ਵਿਚਾਰ
ਹੁਸ਼ਿਆਰਪੁਰ ਜ਼ਿਲ੍ਹਾ ਮੈਜਿਸਟਰੇਟ ਨੇ ਜਾਰੀ ਕੀਤੇ ਜ਼ਿਲ੍ਹੇ ’ਚ ਨਾਈਟ ਕਰਫਿਊ ਲਗਾਉਣ ਦੇ ਹੁਕਮ
. . .  1 day ago
ਟਿਕਰੀ ਬਾਰਡਰ ਤੇ ਰੋਸ ਧਰਨੇ ਤੇ ਬੈਠੇ ਪਿੰਡ ਗੰਢੂਆ ਦੇ ਕਿਸਾਨ ਦੀ ਦਿਲ ਦਾ ਦੌਰਾ ਪੈਣ ਕਾਰਨ ਹੋਈ ਮੌਤ
. . .  1 day ago
ਸੁਨਾਮ ਊਧਮ ਸਿੰਘ ਵਾਲਾ, 6 ਮਾਰਚ (ਰੁਪਿੰਦਰ ਸਿੰਘ ਸੱਗੂ) - ਟਿਕਰੀ ਬਾਰਡਰ ਤੇ ਕਿਸਾਨੀ ਸੰਘਰਸ਼ ਦੇ ਵਿਚ ਗਏ ਪਿੰਡ ਗੰਢੂਆ ਦੇ ਕਿਸਾਨ ਜਨਕ ਸਿੰਘ ਦੀ ਅੱਜ ਦਿਲ ਦਾ ਦੌਰਾ ਪੈਣ ਕਾਰਨ ਮੌਤ...
ਭਾਜਪਾ ਨੇ ਪੱਛਮੀ ਬੰਗਾਲ ਚੋਣਾਂ ਲਈ ਉਮੀਦਵਾਰਾਂ ਦੀ ਪਹਿਲੀ ਸੂਚੀ ਕੀਤੀ ਜਾਰੀ, ਨੰਦੀਗ੍ਰਾਮ 'ਤੇ ਟਿੱਕੀਆਂ ਹੁਣ ਤੋਂ ਹੀ ਨਜ਼ਰਾਂ
. . .  1 day ago
ਨਵੀਂ ਦਿੱਲੀ, 6 ਮਾਰਚ - ਭਾਜਪਾ ਨੇ ਪੱਛਮੀ ਬੰਗਾਲ ਵਿਧਾਨ ਸਭਾ ਚੋਣਾਂ ਦੀਆਂ 57 ਸੀਟਾਂ ਲਈ ਉਮੀਦਵਾਰਾਂ ਦਾ ਐਲਾਨ ਕਰ ਦਿੱਤਾ ਹੈ। ਇਸ ਨਾਲ ਸਭ ਤੋਂ ਅਹਿਮ ਨਾਮ ਸ਼ੁਭੇਂਦੂ ਅਧਿਕਾਰੀ ਦਾ ਹੈ, ਜੋ ਨੰਦੀਗ੍ਰਾਮ ਤੋਂ ਚੋਣ ਲੜੇਗਾ...
ਮਾਲ ਗੱਡੀ ਦੀ ਲਪੇਟ ਵਿੱਚ ਆਉਣ ਨਾਲ ਫਾਟਕ ਮੈਨ ਦੀ ਮੌਤ
. . .  1 day ago
ਬਹਿਰਾਮ, 6 ਮਾਰਚ {ਨਛੱਤਰ ਸਿੰਘ ਬਹਿਰਾਮ} ਮਾਲ ਗੱਡੀ ਦੀ ਲਪੇਟ ਵਿੱਚ ਆਉਣ ਨਾਲ ਰੇਲਵੇ ਫਾਟਕ ਮੈਨ ਦੀ ਮੌਤ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ।ਰੇਲਵੇ ਪੁਲਿਸ ਮਲਾਜਮਾਂ ਅਤੇ ਏ.ਐਸ.ਆਈ...
ਭਾਜਪਾ ਨੇਤਾ ਅਤੇ ਬਾਲੀਵੁੱਡ ਅਦਾਕਾਰਾ ਹੇਮਾ ਮਾਲਿਨੀ ਨੇ ਲਵਾਇਆ ਕੋਰੋਨਾ ਦਾ ਟੀਕਾ
. . .  1 day ago
ਮੁੰਬਈ, 6 ਮਾਰਚ- ਭਾਜਪਾ ਨੇਤਾ ਅਤੇ ਬਾਲੀਵੁੱਡ ਅਦਾਕਾਰਾ ਹੇਮਾ ਮਾਲਿਨੀ ਨੇ ਅੱਜ ਮੁੰਬਈ ਦੇ ਕੂਪਰ ਹਸਪਤਾਲ 'ਚ ਕੋਰੋਨਾ ਵੈਕਸੀਨ ਦੀ ਪਹਿਲੀ...
ਲੰਬੇ ਅਨੁਭਵਾਂ 'ਚੋਂ ਨਿਕਲਿਆ ਸੀ ਪੰਜਾਬੀ ਪੱਤਰਕਾਰ ਮੇਜਰ ਸਿੰਘ- ਛੋਟੇਪੁਰ
. . .  1 day ago
ਕਲਾਨੌਰ, 6 ਮਾਰਚ (ਪੁਰੇਵਾਲ)-ਪੰਜਾਬੀ ਪੱਤਰਕਾਰੀ 'ਚ ਅਹਿਮ ਨਾਂ ਨਾਲ ਜਾਣੇ ਜਾਂਦੇ 'ਅਜੀਤ' ਦੇ ਸੀਨੀਅਰ ਪੱਤਰਕਾਰ ਸ. ਮੇਜਰ ਸਿੰਘ ਦਾ ਇਸ ਤਰ੍ਹਾਂ ਬੇਵਕਤ ਚਲੇ ਜਾਣ ਨਾਲ ਸਮਾਜ ਸਮੇਤ ਪੱਤਰਕਾਰੀ ਖੇਤਰ 'ਚ ਵੱਡਾ ਘਾਟਾ...
ਸੁਖਜਿੰਦਰ ਸਿੰਘ ਰੰਧਾਵਾ ਵਲੋਂ ਸੀਨੀਅਰ ਪੱਤਰਕਾਰ ਮੇਜਰ ਸਿੰਘ ਦੇ ਦਿਹਾਂਤ 'ਤੇ ਡੂੰਘੇ ਦੁੱਖ ਦਾ ਪ੍ਰਗਟਾਵਾ
. . .  1 day ago
ਪਠਾਨਕੋਟ, 6 ਮਾਰਚ (ਸੰਧੂ)- ਪੰਜਾਬ ਦੇ ਸਹਿਕਾਰਤਾ ਅਤੇ ਜੇਲ੍ਹ ਮੰਤਰੀ ਸ. ਸੁਖਜਿੰਦਰ ਸਿੰਘ ਰੰਧਾਵਾ ਨੇ 'ਰੋਜ਼ਾਨਾ ਅਜੀਤ' ਦੇ ਸੀਨੀਅਰ ਸਟਾਫ਼ ਰਿਪੋਰਟਰ ਮੇਜਰ ਸਿੰਘ ਦੇ ਦਿਹਾਂਤ 'ਤੇ ਡੂੰਘੇ ਦੁੱਖ ਦਾ ਪ੍ਰਗਟਾਵਾ...
ਸੀਨੀਅਰ ਪੱਤਰਕਾਰ ਮੇਜਰ ਸਿੰਘ ਦੇ ਦਿਹਾਂਤ 'ਤੇ ਇਲਾਕਾ ਲੌਂਗੋਵਾਲ ਦੀਆਂ ਵੱਖ-ਵੱਖ ਸ਼ਖ਼ਸੀਅਤਾਂ ਵਲੋਂ ਦੁੱਖ ਦਾ ਪ੍ਰਗਟਾਵਾ
. . .  1 day ago
ਲੌਂਗੋਵਾਲ, 6 ਮਾਰਚ (ਸ. ਸ. ਖੰਨਾ, ਵਿਨੋਦ)- 'ਰੋਜ਼ਾਨਾ ਅਜੀਤ' ਦੇ ਸੀਨੀਅਰ ਪੱਤਰਕਾਰ ਮੇਜਰ ਸਿੰਘ, ਜਿਨ੍ਹਾਂ ਦੀ ਬੇਵਕਤੀ ਮੌਤ ਹੋ ਜਾਣ 'ਤੇ ਵੱਖ-ਵੱਖ ਸ਼ਖ਼ਸੀਅਤਾਂ ਵਲੋਂ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ ਹੈ, ਜਿਨ੍ਹਾਂ 'ਚ...
ਕੋਰੋਨਾ ਕਾਰਨ 6 ਮਾਰਚ ਤੋਂ ਨਵਾਂਸ਼ਹਿਰ 'ਚ ਵੀ ਲੱਗੇਗਾ ਨਾਈਟ ਕਰਫ਼ਿਊ, ਰਾਤੀਂ 11 ਵਜੇ ਤੋਂ ਸਵੇਰੇ 5 ਵਜੇ ਤੱਕ ਦਾ ਹੋਵੇਗਾ ਸਮਾਂ
. . .  1 day ago
ਨਵਾਂਸ਼ਹਿਰ, 6 ਮਾਰਚ (ਗੁਰਬਖ਼ਸ਼ ਸਿੰਘ ਮਹੇ)- ਜ਼ਿਲ੍ਹਾ ਮੈਜਿਸਟ੍ਰੇਟ ਡਾ. ਸ਼ੇਨਾ ਅਗਰਵਾਲ ਨੇ ਨਵਾਂਸ਼ਹਿਰ ਜ਼ਿਲ੍ਹੇ 'ਚ ਕੋਵਿਡ-19 (ਕੋਰੋਨਾ ਵਾਇਰਸ) ਦੇ ਕੇਸਾਂ 'ਚ ਮੁੜ ਤੋਂ ਦਿਨ-ਪ੍ਰਤੀ-ਦਿਨ ਹੋ ਰਹੇ ਵਾਧੇ ਦੇ ਮੱਦੇਨਜ਼ਰ ਲੋਕ ਹਿੱਤ...
ਕਿਸਾਨ ਜੀਤ ਸਿੰਘ ਨੱਥੂਵਾਲਾ ਦੇ ਪਰਿਵਾਰ ਨੂੰ ਮੁਆਵਜ਼ਾ ਨਾ ਮਿਲਿਆ ਤਾਂ ਪ੍ਰਸ਼ਾਸਨਿਕ ਦਫ਼ਤਰਾਂ ਮੂਹਰੇ ਲਾਸ਼ ਰੱਖ ਕੇ ਕਰਾਂਗੇ ਸੰਘਰਸ਼- ਕਿਸਾਨ ਆਗੂ
. . .  1 day ago
ਨੱਥੂਵਾਲਾ ਗਰਬੀ, 6 ਮਾਰਚ (ਸਾਧੂ ਰਾਮ ਲੰਗੇਆਣਾ)- ਕਿਸਾਨ ਜੀਤ ਸਿੰਘ ਪੁੱਤਰ ਲਾਲ ਸਿੰਘ ਮਿਸਤਰੀ ਵਾਸੀ ਨੱਥੂਵਾਲਾ ਗਰਬੀ, ਜੋ ਬੀਤੀ 1 ਮਾਰਚ ਨੂੰ ਕੁੰਡਲੀ ਬਾਰਡਰ ਦਿੱਲੀ ਵਿਖੇ ਕਿਸਾਨੀ ਹੱਕਾਂ ਲਈ ਲੜਾਈ ਲੜਦਿਆਂ ਸੜਕ...
ਪੱਤਰਕਾਰ ਮੇਜਰ ਸਿੰਘ ਦੇ ਅਕਾਲ ਚਲਾਣੇ 'ਤੇ ਪੰਚਾਇਤ ਮੰਤਰੀ ਤ੍ਰਿਪਤ ਰਾਜਿੰਦਰ ਸਿੰਘ ਬਾਜਵਾ ਵਲੋਂ ਦੁੱਖ ਦਾ ਪ੍ਰਗਟਾਵਾ
. . .  1 day ago
ਬਟਾਲਾ, 6 ਮਾਰਚ (ਕਾਹਲੋਂ)- ਅਦਾਰਾ 'ਅਜੀਤ' ਦੇ ਸੀਨੀਅਰ ਪੱਤਰਕਾਰ ਮੇਜਰ ਸਿੰਘ ਦੇ ਅਕਾਲ ਚਲਾਣੇ 'ਤੇ ਪੰਜਾਬ ਦੇ ਪੇਂਡੂ ਵਿਕਾਸ ਅਤੇ ਪੰਚਾਇਤ ਮੰਤਰੀ ਤ੍ਰਿਪਤ ਰਾਜਿੰਦਰ ਸਿੰਘ ਬਾਜਵਾ ਵਲੋਂ ਦੁੱਖ ਦਾ...
ਕੋਰੋਨਾ ਖ਼ਤਮ ਨਹੀਂ ਹੋਇਆ ਅਤੇ ਹੁਣ ਡੇਂਗੂ ਨੇ ਦਿੱਤੀ ਸਰਹੱਦੀ ਖੇਤਰ 'ਚ ਦਸਤਕ
. . .  1 day ago
ਅਜਨਾਲਾ, 6 ਮਾਰਚ (ਗੁਰਪ੍ਰੀਤ ਸਿੰਘ ਢਿੱਲੋਂ)- ਚੀਨ ਦੇ ਵੂਹਾਨ ਸ਼ਹਿਰ ਤੋਂ ਸ਼ੁਰੂ ਹੋ ਕੇ ਵਿਸ਼ਵ ਭਰ 'ਚ ਫੈਲੇ ਕੋਰੋਨਾ ਵਾਇਰਸ ਭਿਆਨਕ ਮਹਾਂਮਾਰੀ ਦਾ ਕਹਿਰ ਅਜੇ ਖ਼ਤਮ ਨਹੀਂ ਹੋਇਆ ਸੀ ਕਿ ਠੰਢ ਦਾ ਸੀਜ਼ਨ ਖ਼ਤਮ ਹੁੰਦਿਆਂ...
ਬੀਬੀ ਜਗੀਰ ਕੌਰ ਨੇ 'ਅਜੀਤ' ਦੇ ਸੀਨੀਅਰ ਪੱਤਰਕਾਰ ਸ. ਮੇਜਰ ਸਿੰਘ ਦੇ ਚਲਾਣੇ 'ਤੇ ਪ੍ਰਗਟਾਇਆ ਦੁੱਖ
. . .  1 day ago
ਅੰਮ੍ਰਿਤਸਰ, 6 ਮਾਰਚ (ਜੱਸ)- ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਬੀਬੀ ਜਗੀਰ ਕੌਰ ਨੇ ਰੋਜ਼ਾਨਾ 'ਅਜੀਤ' ਦੇ ਸੀਨੀਅਰ ਪੱਤਰਕਾਰ ਸ. ਮੇਜਰ ਸਿੰਘ ਦੇ ਅਕਾਲ ਚਲਾਣੇ 'ਤੇ ਗਹਿਰੇ ਦੁੱਖ ਦਾ ਪ੍ਰਗਟਾਵਾ...
ਪੰਜ ਤੱਤਾਂ 'ਚ ਵਿਲੀਨ ਹੋਏ ਸੀਨੀਅਰ ਪੱਤਰਕਾਰ ਮੇਜਰ ਸਿੰਘ
. . .  1 day ago
ਜਲੰਧਰ, 6 ਮਾਰਚ (ਚਿਰਾਗ਼ ਸ਼ਰਮਾ)- 'ਅਜੀਤ' ਦੇ ਸੀਨੀਅਰ ਪੱਤਰਕਾਰ ਸਵ. ਮੇਜਰ ਸਿੰਘ ਜੀ ਦਾ ਅੰਤਿਮ ਸਸਕਾਰ ਜਲੰਧਰ ਦੇ ਮਾਡਲ ਟਾਊਨ ਸ਼ਮਸ਼ਾਨਘਾਟ 'ਚ ਕਰ ਦਿੱਤਾ ਗਿਆ। ਇਸ ਮੌਕੇ 'ਅਜੀਤ ਪ੍ਰਕਾਸ਼ਨ ਸਮੂਹ' ਦੇ ਮੁੱਖ...
ਆਮ ਆਦਮੀ ਪਾਰਟੀ ਵਲੋਂ ਵਪਾਰ ਵਿੰਗ ਦੇ ਅਹੁਦੇਦਾਰ ਨਿਯੁਕਤ
. . .  1 day ago
ਚੰਡੀਗੜ੍ਹ, 6 ਮਾਰਚ- ਆਮ ਆਦਮੀ ਪਾਰਟੀ ਵਲੋਂ ਅੱਜ ਪਾਰਟੀ ਦੇ ਵਪਾਰ ਵਿੰਗ ਦੇ ਅਹੁਦੇਦਾਰਾਂ ਦੀਆਂ ਨਿਯੁਕਤੀਆਂ ਕੀਤੀਆਂ ਗਈਆਂ...
ਵਿਸ਼ਵਾਸ ਮਤ 'ਚ ਇਮਰਾਨ ਖ਼ਾਨ ਦੀ ਸਰਕਾਰ ਦੀ ਜਿੱਤ, ਪੱਖ 'ਚ ਪਈਆਂ 178 ਵੋਟਾਂ
. . .  1 day ago
ਇਸਲਾਮਾਬਾਦ, 6 ਮਾਰਚ- ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਨੇ ਨੈਸ਼ਨਲ ਅਸੈਂਬਲੀ 'ਚ ਬਹੁਮਤ ਹਾਸਲ ਕਰ ਲਿਆ ਹੈ। ਅਵਿਸ਼ਵਾਸ ਪ੍ਰਸਤਾਵ 'ਤੇ ਅੱਜ ਅਸੈਂਬਲੀ 'ਚ ਹੋਈ ਵੋਟਿੰਗ 'ਚ ਉਨ੍ਹਾਂ ਨੇ ਇਹ...
ਚੌਥੇ ਟੈਸਟ ਮੈਚ 'ਚ ਭਾਰਤ ਨੇ ਇੰਗਲੈਂਡ ਨੂੰ ਇਕ ਪਾਰੀ ਅਤੇ 25 ਦੌੜਾਂ ਨਾਲ ਦਿੱਤੀ ਮਾਤ, ਲੜੀ 'ਤੇ 3-1 ਨਾਲ ਕੀਤਾ ਕਬਜ਼ਾ
. . .  1 day ago
ਅਹਿਮਦਾਬਾਦ, 6 ਮਾਰਚ- ਅਹਿਮਦਾਬਾਦ 'ਚ ਖੇਡੇ ਗਏ ਚੌਥੇ ਅਤੇ ਆਖ਼ਰੀ ਟੈਸਟ ਮੈਚ 'ਚ ਭਾਰਤ ਨੇ ਇੰਗਲੈਂਡ ਨੂੰ ਇਕ ਪਾਰੀ ਅਤੇ 25 ਦੌੜਾਂ ਨਾਲ ਹਰਾ ਦਿੱਤਾ। ਇੰਗਲੈਂਡ ਦੀ ਦੂਜੀ ਪਾਰੀ 135 ਦੌੜਾਂ 'ਤੇ...
'ਆਪ' ਵਲੋਂ ਪੱਤਰਕਾਰ ਮੇਜਰ ਸਿੰਘ ਦੀ ਮੌਤ 'ਤੇ ਦੁੱਖ ਦਾ ਪ੍ਰਗਟਾਵਾ
. . .  1 day ago
ਜਲੰਧਰ, 6 ਮਾਰਚ- ਆਮ ਆਦਮੀ ਪਾਰਟੀ ਨੇ ਅਦਾਰਾ 'ਅਜੀਤ' ਦੇ ਸੀਨੀਅਰ ਪੱਤਰਕਾਰ ਮੇਜਰ ਸਿੰਘ ਦੀ ਹੋਈ ਬੇਵਕਤੀ ਮੌਤ 'ਤੇ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਪਾਰਟੀ ਹੈੱਡਕੁਆਟਰ ਤੋਂ ਜਾਰੀ ਬਿਆਨ...
ਐਨ ਆਰ ਆਈ ਕਮਿਸ਼ਨ ਦੇ ਮੈਂਬਰ ਦਲਜੀਤ ਸਹੋਤਾ ਵਲੋਂ ਪੱਤਰਕਾਰ ਮੇਜਰ ਸਿੰਘ ਦੀ ਮੌਤ 'ਤੇ ਦੁੱਖ ਦਾ ਪ੍ਰਗਟਾਵਾ
. . .  1 day ago
ਮਾਹਿਲਪੁਰ, 6 ਮਾਰਚ (ਦੀਪਕ ਅਗਨੀਹੋਤਰੀ)- ਅਜੀਤ ਦੇ ਸੀਨੀਅਰ ਪੱਤਰਕਾਰ ਮੇਜਰ ਸਿੰਘ ਜੀ ਦੇ ਅਚਾਨਕ ਅਕਾਲ ਚਲਾਣੇ ਤੇ ਐਨ ਆਰ...
ਜਲੰਧਰ ਵਿਚ ਚੱਲੀ ਗੋਲੀ, ਇਕ ਮੌਤ
. . .  1 day ago
ਜਲੰਧਰ, 6 ਮਾਰਚ - ਜਲੰਧਰ ਸਥਿਤ ਸੋਢਲ ਰੋਡ ਦੇ ਪ੍ਰੀਤ ਨਗਰ ਵਿਚ ਅੱਜ ਦੁਪਹਿਰ ਕੁੱਝ ਨੌਜਵਾਨਾਂ ਨੇ ਪੀਵੀਸੀ ਦੁਕਾਨ ਮਾਲਕ ਨੂੰ ਗੋਲੀ ਮਾਰ ਦਿੱਤੀ। ਕਿਹਾ ਜਾ ਰਿਹਾ ਹੈ ਕਿ ਇਸ ਵਾਰਦਾਤ ਵਿਚ ਇਕ ਮੌਤ ਹੋਈ ਹੈ। ਖ਼ਬਰਾਂ ਮੁਤਾਬਿਕ ਰੰਜਸ਼ ਦੇ ਚੱਲਦਿਆਂ...
ਹੋਰ ਖ਼ਬਰਾਂ..
ਜਲੰਧਰ : ਮੰਗਲਵਾਰ 13 ਮਾਘ ਸੰਮਤ 552
ਿਵਚਾਰ ਪ੍ਰਵਾਹ: ਯੋਗਤਾਵਾਂ ਅਤੇ ਮਿਹਨਤ ਨਾਲ ਹੀ ਅਸੀਂ ਆਪਣੇ ਟੀਚੇ ਪ੍ਰਾਪਤ ਕਰ ਸਕਦੇ ਹਾਂ। -ਰਾਬਿੰਦਰ ਨਾਥ ਟੈਗੋਰ

ਸੰਪਾਦਕੀ

ਰਾਸ਼ਟਰੀ ਪਰੇਡ ਤੇ ਕਿਸਾਨ ਟਰੈਕਟਰ ਮਾਰਚ

ਦਹਾਕਿਆਂ ਤੋਂ ਦਿੱਲੀ ਵਿਚ ਦੇਸ਼ ਦੇ ਗਣਤੰਤਰ ਦਿਵਸ 'ਤੇ ਕੀਤੀ ਪਰੇਡ ਦੀ ਦੁਨੀਆ ਭਰ ਵਿਚ ਚਰਚਾ ਰਹੀ ਹੈ। ਦੇਸ਼ ਦੇ ਗੌਰਵ ਨੂੰ ਪ੍ਰਗਟਾਉਂਦੀ ਇਸ ਪਰੇਡ ਵਿਚ ਜਿਥੇ ਵੱਖ-ਵੱਖ ਵਿੰਗਾਂ ਦੇ ਫ਼ੌਜੀ ਜਵਾਨ ਹਿੱਸਾ ਲੈਂਦੇ ਹਨ, ਉਥੇ ਇਸ ਪਰੇਡ ਵਿਚ ਭਾਰਤ ਵਲੋਂ ਬਣਾਏ ਗਏ ਜਾਂ ਹਾਸਲ ਕੀਤੇ ਗਏ ਨਵੀਨਤਮ ਹਥਿਆਰਾਂ ਦੀ ਪ੍ਰਦਰਸ਼ਨੀ ਵੀ ਕੀਤੀ ਜਾਂਦੀ ਹੈ। ਇਸ ਵਿਚ ਵੱਖ-ਵੱਖ ਪ੍ਰਾਂਤਾਂ ਵਲੋਂ ਆਪੋ-ਆਪਣੇ ਸੱਭਿਆਚਾਰ ਨੂੰ ਪ੍ਰਗਟਾਉਂਦੀਆਂ ਝਾਕੀਆਂ ਵੀ ਸ਼ਾਮਿਲ ਹੁੰਦੀਆਂ ਹਨ। ਇਸ ਵਾਰ ਦਿੱਲੀ ਦੀਆਂ ਸਰਹੱਦਾਂ 'ਤੇ ਵਿਸ਼ਾਲ ਰੂਪ ਧਾਰਨ ਕਰ ਚੁੱਕੇ ਕਿਸਾਨ ਅੰਦੋਲਨ ਵਿਚ ਸ਼ਾਮਿਲ ਅੰਦੋਲਨਕਾਰੀ ਕਿਸਾਨਾਂ ਨੇ ਵੀ 26 ਜਨਵਰੀ ਨੂੰ ਗਣਤੰਤਰ ਦਿਵਸ ਦੇ ਮੌਕੇ 'ਤੇ ਦਿੱਲੀ ਵਿਚ ਟਰੈਕਟਰ ਪਰੇਡ ਕਰਨ ਦਾ ਐਲਾਨ ਕੀਤਾ ਹੋਇਆ ਹੈ। ਲਗਪਗ ਪਿਛਲੇ 2 ਮਹੀਨਿਆਂ ਤੋਂ ਪੰਜਾਬ, ਰਾਜਸਥਾਨ ਅਤੇ ਪੱਛਮੀ ਉੱਤਰ ਪ੍ਰਦੇਸ਼ ਦੇ ਵੱਡੀ ਗਿਣਤੀ ਵਿਚ ਕਿਸਾਨ ਦਿੱਲੀ ਦੀਆਂ ਸਰਹੱਦਾਂ 'ਤੇ ਆਪਣੀਆਂ ਮੰਗਾਂ ਨੂੰ ਉਜਾਗਰ ਕਰਨ ਲਈ ਬੈਠੇ ਹਨ। ਉਹ ਕੇਂਦਰ ਸਰਕਾਰ ਵਲੋਂ ਲਿਆਂਦੇ ਗਏ 3 ਖੇਤੀ ਕਾਨੂੰਨਾਂ ਦਾ ਵਿਰੋਧ ਕਰਦੇ ਹੋਏ ਇਨ੍ਹਾਂ ਨੂੰ ਰੱਦ ਕੀਤੇ ਜਾਣ ਦੀ ਮੰਗ ਕਰ ਰਹੇ ਹਨ।
ਇਸ ਸਬੰਧੀ ਕੇਂਦਰ ਸਰਕਾਰ ਨਾਲ ਕਿਸਾਨ ਜਥੇਬੰਦੀਆਂ ਦੀਆਂ 11 ਵਿਸਥਾਰਤ ਮੀਟਿੰਗਾਂ ਹੋ ਚੁੱਕੀਆਂ ਹਨ। ਕੇਂਦਰੀ ਮੰਤਰੀ ਇਨ੍ਹਾਂ ਕਾਨੂੰਨਾਂ ਵਿਚ ਲੋੜ ਅਨੁਸਾਰ ਸੋਧਾਂ ਕਰਨ ਲਈ ਤਾਂ ਤਿਆਰ ਹੋ ਗਏ ਹਨ ਅਤੇ ਇਥੋਂ ਤੱਕ ਕਿ ਉਨ੍ਹਾਂ ਨੂੰ ਡੇਢ ਸਾਲ ਤੱਕ ਇਨ੍ਹਾਂ ਕਾਨੂੰਨਾਂ ਦੇ ਅਮਲ 'ਤੇ ਰੋਕ ਲਗਾਉਣ ਅਤੇ ਇਨ੍ਹਾਂ ਸਬੰਧੀ ਇਕ ਪ੍ਰਤੀਨਿਧੀ ਕਮੇਟੀ ਬਣਾਉਣ ਦਾ ਵੀ ਸੁਝਾਅ ਦਿੱਤਾ ਸੀ। ਇਸ ਸੁਝਾਅ ਨੂੰ ਕਿਸਾਨ ਜਥੇਬੰਦੀਆਂ ਨੇ ਨਕਾਰ ਦਿੱਤਾ ਸੀ, ਜਿਸ ਕਰਕੇ ਦੋਵਾਂ ਧਿਰਾਂ ਵਿਚਕਾਰ ਹੋਏ ਇਸ ਗੰਭੀਰ ਮਸਲੇ ਸਬੰਧੀ ਕੋਈ ਫ਼ੈਸਲਾ ਨਹੀਂ ਹੋ ਸਕਿਆ ਪਰ ਜਥੇਬੰਦੀਆਂ 26 ਜਨਵਰੀ ਨੂੰ ਟਰੈਕਟਰ ਪਰੇਡ ਕਰਨ 'ਤੇ ਅੜੀਆਂ ਰਹੀਆਂ। ਪੁਲਿਸ ਵਲੋਂ ਉਨ੍ਹਾਂ ਨੂੰ ਰਾਜਧਾਨੀ ਤੋਂ ਬਾਹਰ ਵੱਖਰੇ ਰੂਟ ਵੀ ਸੁਝਾਏ ਗਏ ਪਰ ਉਹ ਆਪਣੇ ਇਸ ਫ਼ੈਸਲੇ 'ਤੇ ਦ੍ਰਿੜ੍ਹ ਰਹੀਆਂ। ਤਣਾਅ ਭਰਪੂਰ ਹੋਏ ਮਾਹੌਲ ਵਿਚ ਇਹ ਸੰਤੁਸ਼ਟੀ ਵਾਲੀ ਗੱਲ ਕਹੀ ਜਾ ਸਕਦੀ ਹੈ ਕਿ ਪੁਲਿਸ ਅਧਿਕਾਰੀਆਂ ਨਾਲ ਲੰਮੀਆਂ ਮੀਟਿੰਗਾਂ ਤੋਂ ਬਾਅਦ ਅਖ਼ੀਰ ਕਿਸਾਨਾਂ ਨੂੰ ਦਿੱਲੀ ਵਿਚ ਕੁਝ ਖ਼ਾਸ ਨਿਸਚਿਤ ਰੂਟਾਂ 'ਤੇ ਟਰੈਕਟਰ ਪਰੇਡ ਕਰਨ ਦੀ ਇਜਾਜ਼ਤ ਦੇ ਦਿੱਤੀ ਗਈ ਹੈ। ਕਾਫੀ ਦਿਨਾਂ ਤੋਂ ਕਿਸਾਨਾਂ ਵਿਚ ਇਸ ਪਰੇਡ ਲਈ ਜਿੰਨਾ ਵੱਡਾ ਉਤਸ਼ਾਹ ਅਤੇ ਜੋਸ਼ ਦੇਖਣ ਨੂੰ ਮਿਲਿਆ ਹੈ, ਉਸ ਨੂੰ ਆਪਣੇ ਆਪ ਵਿਚ ਇਤਿਹਾਸਕ ਕਿਹਾ ਜਾ ਸਕਦਾ ਹੈ। ਪਿਛਲੇ ਕਈ ਦਿਨਾਂ ਤੋਂ ਹਜ਼ਾਰਾਂ ਦੀ ਗਿਣਤੀ ਵਿਚ ਪੰਜਾਬ, ਹਰਿਆਣਾ, ਉੱਤਰ ਪ੍ਰਦੇਸ਼, ਰਾਜਸਥਾਨ ਤੇ ਉੱਤਰਾਖੰਡ ਆਦਿ ਰਾਜਾਂ ਤੋਂ ਕਿਸਾਨ ਦਿੱਲੀ ਵੱਲ ਚਾਲੇ ਪਾ ਚੁੱਕੇ ਹਨ ਅਤੇ ਪਰੇਡ ਵਿਚ ਸ਼ਾਮਿਲ ਹੋਣ ਵਾਲੇ ਟਰੈਕਟਰਾਂ ਦੀ ਗਿਣਤੀ ਲੱਖਾਂ ਵਿਚ ਹੋ ਗਈ ਹੈ। ਅਜਿਹੇ ਇਤਿਹਾਸਕ ਦਿਨ 'ਤੇ ਇਹ ਸਰਗਰਮੀ ਵੀ ਇਤਿਹਾਸਕ ਮਹੱਤਤਾ ਰੱਖਣ ਵਾਲੀ ਬਣ ਗਈ ਹੈ। ਪ੍ਰਸ਼ਾਸਨ ਤੋਂ ਅਜਿਹੀ ਇਜਾਜ਼ਤ ਮਿਲਣ ਤੋਂ ਬਾਅਦ ਹੁਣ ਕਿਸਾਨ ਜਥੇਬੰਦੀਆਂ 'ਤੇ ਇਹ ਵੱਡੀ ਜ਼ਿੰਮੇਵਾਰੀ ਆ ਜਾਂਦੀ ਹੈ ਕਿ ਉਹ ਹਰ ਹੀਲੇ ਇਸ ਮਾਰਚ ਨੂੰ ਯੋਜਨਾਬੱਧ ਬਣਾਈ ਰੱਖਣ ਤਾਂ ਜੋ ਇਹ ਸ਼ਾਂਤੀਪੂਰਨ ਢੰਗ ਨਾਲ ਆਪਣਾ ਸਫ਼ਰ ਪੂਰਾ ਕਰ ਸਕੇ। ਬਿਨਾਂ ਸ਼ੱਕ ਅੱਜ ਉਨ੍ਹਾਂ ਅਨਸਰਾਂ ਦੀ ਵੀ ਘਾਟ ਨਹੀਂ ਜੋ ਇਸ ਅੰਦੋਲਨ ਨੂੰ ਲੈ ਕੇ ਮਾਹੌਲ ਨੂੰ ਵਿਗਾੜਨ ਲਈ ਯਤਨਸ਼ੀਲ ਹਨ। ਇਸ ਲਈ ਕਿਸਾਨ ਜਥੇਬੰਦੀਆਂ ਲਈ ਹੋਰ ਵੀ ਸੁਚੇਤ ਹੋਣ ਦੀ ਜ਼ਰੂਰਤ ਹੋਵੇਗੀ। ਕਈ ਕਿਸਾਨ ਆਗੂਆਂ ਵਲੋਂ ਅਜਿਹੇ ਬਿਆਨ ਵੀ ਆਏ ਹਨ ਕਿ ਇਹ ਦਿੱਲੀ ਜਿੱਤਣ ਦਾ ਮਾਰਚ ਨਹੀਂ ਹੈ ਸਗੋਂ ਲੋਕਾਂ ਦੇ ਮਨਾਂ ਨੂੰ ਜਿੱਤਣ ਦਾ ਵੱਡਾ ਉਪਰਾਲਾ ਹੈ। ਜੇਕਰ ਇਹ ਵੱਡਾ ਉਪਰਾਲਾ ਸਫਲ ਹੁੰਦਾ ਹੈ ਤਾਂ ਇਸ ਦੇ ਲੋਕ ਮਨਾਂ 'ਤੇ ਪ੍ਰਭਾਵ ਨੂੰ ਨਕਾਰਿਆ ਨਹੀਂ ਜਾ ਸਕੇਗਾ। ਅਜਿਹਾ ਯਤਨ ਆਪਣੇ-ਆਪ ਵਿਚ ਇਕ ਵੱਡੀ ਪ੍ਰਾਪਤੀ ਮੰਨਿਆ ਜਾਏਗਾ। ਇਸੇ ਲਈ ਇਸ ਇਤਿਹਾਸਕ ਦਿਨ 'ਤੇ ਸਭ ਦੀਆਂ ਨਜ਼ਰਾਂ ਰਾਸ਼ਟਰੀ ਪਰੇਡ ਦੇ ਨਾਲ-ਨਾਲ ਕਿਸਾਨਾਂ ਦੀ ਟਰੈਕਟਰ ਪਰੇਡ ਵੱਲ ਵੀ ਲੱਗੀਆਂ ਹੋਣਗੀਆਂ। ਅਜਿਹੀ ਪਰੇਡ ਜੋ ਆਪਣਾ ਵੱਡਾ ਪ੍ਰਭਾਵ ਪਾਉਣ ਦੇ ਸਮਰੱਥ ਹੋ ਸਕੇਗੀ।

-ਬਰਜਿੰਦਰ ਸਿੰਘ ਹਮਦਰਦ

 

72ਵੇਂ ਗਣਤੰਤਰ ਦਿਵਸ 'ਤੇ ਕੌੜੀਆਂ ਹਕੀਕਤਾਂ ਨੂੰ ਨਾ ਭੁੱਲੋ

71 ਸਾਲ ਪਹਿਲਾਂ 26 ਜਨਵਰੀ ਦੇ ਦਿਨ, ਆਜ਼ਾਦ ਲੋਕਾਂ ਨੇ ਖ਼ੁਦ ਨੂੰ ਰਾਸ਼ਟਰੀ ਇੱਛਾਵਾਂ ਦਾ ਇਕ ਅਧਿਕਾਰ ਪੱਤਰ ਦਿੱਤਾ, ਜਿਸ ਦੀ ਕਲਪਨਾ ਅਤੇ ਪੋਸ਼ਣ ਆਜ਼ਾਦੀ ਦੇ ਲੰਬੇ ਅਤੇ ਕਠਿਨ ਸੰਘਰਸ਼ ਦੌਰਾਨ ਕੀਤੀ ਗਈ ਸੀ। ਇਕ ਗਣਤੰਤਰ, ਜੋ ਇਤਿਹਾਸ ਦੀਆਂ ਵੰਨ ਸੁਵੰਨ ਧਾਰਾਵਾਂ ਨੂੰ ...

ਪੂਰੀ ਖ਼ਬਰ »

ਦੇਸ਼ ਦੀ ਆਜ਼ਾਦੀ ਵਿਚ ਬੇਮਿਸਾਲ ਯੋਗਦਾਨ ਹੈ ਪੰਜਾਬੀਆਂ ਦਾ

ਸੰਦੇਸ਼ ਪਿਆਰੇ ਦੇਸ਼ ਵਾਸੀਓ, 72ਵੇਂ ਗਣਤੰਤਰ ਦਿਵਸ ਦੇ ਸ਼ੁੱਭ ਦਿਹਾੜੇ, ਮੈਂ ਪੰਜਾਬ ਅਤੇ ਵਿਦੇਸ਼ਾਂ ਵਿਚ ਵਸਦੇ ਸਾਰੇ ਭਾਰਤੀਆਂ ਨੂੰ ਤਹਿ ਦਿਲੋਂ ਮੁਬਾਰਕਬਾਦ ਦਿੰਦਾ ਹਾਂ। ਮੈਂ ਆਪਣੀਆਂ ਹਥਿਆਰਬੰਦ ਸੈਨਾਵਾਂ ਦੇ ਬਹਾਦਰ ਜਵਾਨਾਂ ਨੂੰ ਵੀ ਵਧਾਈ ਦਿੰਦਾ ਹਾਂ, ...

ਪੂਰੀ ਖ਼ਬਰ »

ਭਾਰਤੀ ਗਣਤੰਤਰ ਦੇ ਸਿਧਾਂਤਾਂ 'ਤੇ ਕੋਈ ਸਮਝੌਤਾ ਨਹੀਂ ਹੋ ਸਕਦਾ

ਸੰਦੇਸ਼ ਠੀਕ ਦੋ ਮਹੀਨੇ ਪਹਿਲਾਂ, 26 ਨਵੰਬਰ, 2020 ਨੂੰ ਸਾਡੇ ਕਿਸਾਨ ਰਸਤੇ ਵਿਚ ਪਾਣੀ ਦੀਆਂ ਤੋਪਾਂ ਅਤੇ ਡਾਂਗਾਂ ਦਾ ਸਾਹਮਣਾ ਕਰਦੇ ਹੋਏ ਦਿੱਲੀ ਦੀ ਸਰਹੱਦ ਤੱਕ ਪਹੁੰਚੇ। ਅੱਜ, ਜਦੋਂ ਦੇਸ਼ ਆਪਣਾ 72ਵਾਂ ਗਣਤੰਤਰ ਦਿਵਸ ਮਨਾ ਰਿਹਾ ਹੈ (ਕੋਵਿਡ ਮਹਾਂਮਾਰੀ ਕਾਰਨ ਹਾਲਾਂਕਿ ...

ਪੂਰੀ ਖ਼ਬਰ »



Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX