ਰਤੀਆ, 25 ਜਨਵਰੀ (ਬੇਅੰਤ ਕੌਰ ਮੰਡੇਰ)-ਗਣਤੰਤਰ ਦਿਵਸ ਮੌਕੇ ਕਿਸਾਨ ਪਰੇਡ 'ਚ ਸ਼ਾਮਿਲ ਹੋਣ ਲਈ ਖੇਤੀ ਬਚਾਓ ਸੰਘਰਸ਼ ਸੰਮਤੀ ਦੇ ਬੈਨਰ ਹੇਠ ਪਿੰਡ ਘਾਸਵਾ, ਲਾਂਬਾ, ਚੰਦੋ, ਬੱਬਨਪੁਰ, ਰਤੀਆ ਸਮੇਤ ਖੇਤਰ ਦੇ ਪਿੰਡਾਂ ਤੋਂ ਹਜ਼ਾਰਾਂ ਦੀ ਗਿਣਤੀ ਵਿਚ ਟ੍ਰੈਕਟਰ ਟ੍ਰਾਲੀਆਂ ਲੈ ਕੇ ਕਿਸਾਨ ਦਿੱਲੀ ਨੂੰ ਰਵਾਨਾ ਹੋਏ | ਸੰਮਤੀ ਦੇ ਪ੍ਰਧਾਨ ਜਰਨੈਲ ਸਿੰਘ ਮੱਲਵਾਲਾ ਨੇ ਟ੍ਰੈਕਟਰਾਂ ਦੇ ਵੱਡੇ ਕਾਫ਼ਲੇ ਨੂੰ ਰਵਾਨਾ ਕਰਨ ਮੌਕੇ ਕਿਹਾ ਕਿ ਗਣਤੰਤਰ ਦਿਵਸ ਮੌਕੇ ਕਿਸਾਨ ਪਰੇਡ ਸ਼ਾਂਤਮਈ ਢੰਗ ਨਾਲ ਹੋਵੇਗੀ | ਉਨ੍ਹਾਂ ਕਿਹਾ ਕਿ ਕਿਸਾਨਾਂ ਨੇ ਹਮੇਸ਼ਾ ਹੀ ਦੇਸ਼ ਦੀ ਖੁਸ਼ਹਾਲੀ ਲਈ ਆਪਣੇ ਆਪ ਨੂੰ ਕੁਰਬਾਨ ਕੀਤਾ ਹੈ, ਪਰ ਜਦੋਂ ਜਦੋਂ ਕਿਸਾਨਾਂ ਨੇ ਆਪਣੇ ਹੱਕ ਮੰਗਣ ਲਈ ਆਵਾਜ ਬੁਲੰਦ ਕੀਤੀ ਤਾਂ ਸਰਕਾਰਾਂ ਨੇ ਕਦੇ ਵੀ ਕਿਸਾਨਾਂ ਨੂੰ ਬਣਦਾ ਹੱਕ ਨਹੀਂ ਦਿੱਤਾ | ਇਸ ਮੌਕੇ ਪਿੰਡ ਘਾਸਵਾਂ ਤੋਂ ਸਾਬਕਾ ਸਰਪੰਚ ਤਰਸੇਮ ਸਿੰਘ, ਪਿ੍ੱਤਪਾਲ ਸਿੰਘ, ਸਾਬਕਾ ਜੇ. ਈ. ਸੁਖਵਿੰਦਰ ਸਿੰਘ ਨੇ ਰਵਾਨਾ ਹੋਣ ਮੌਕੇ ਸੰਬੋਧਿਤ ਹੁੰਦਿਆਂ ਕਿਹਾ ਕਿ ਕਿਸਾਨ ਆਪਣੀ ਉਪਜ ਦਾ ਸਹੀ ਮੁੱਲ ਲੈਣ ਲਈ ਅਤੇ ਕੇਂਦਰ ਸਰਕਾਰ ਵਲੋਂ ਥੋਪੇ ਹੋਏ ਕਿਸਾਨ ਵਿਰੋਧੀ ਕਾਨੂੰਨਾਂ ਨੂੰ ਵਾਪਿਸ ਕਰਵਾਉਣ ਲਈ ਪਿਛਲੇ 2 ਮਹੀਨਿਆਂ ਤੋਂ ਦਿੱਲੀ ਦੇ ਬਾਡਰਾਂ ਤੇ ਕੜਾਕੇ ਦੀ ਠੰਢ ਵਿਚ ਸ਼ਾਂਤਮਈ ਢੰਗ ਨਾਲ ਆਪਣੇ ਹੱਕਾਂ ਲਈ ਸੰਘਰਸ਼ ਕਰ ਰਹੇ ਹਨ | ਕੇਂਦਰ ਦੀ ਅੜੀਅਲ ਸਰਕਾਰ ਕਿਸਾਨਾਂ ਨੂੰ ਅਸਲੀ ਹੱਕ ਦੇਣ ਤੋਂ ਭੱਜ ਰਹੀ ਹੈ | ਉਹਨਾਂ ਕਿਹਾ ਕਿ ਕੇਂਦਰੀ ਖੇਤੀ ਬਾੜੀ ਮੰਤਰੀ ਨਰਿੰਦਰ ਤੋਮਰ ਅਤੇ ਭਾਜਪਾ ਦੇ ਮੰਤਰੀ ਕਾਨੂੰਨਾਂ ਵਿਚ ਸੋਧਾਂ ਕਰਨ ਦੇ ਲਈ ਕਹਿ ਰਹੇ ਹਨ | ਜਦੋਂ ਕਿ ਖੇਤੀ ਬਾੜੀ ਨਾਲ ਸੰਬੰਧਿਤ ਕਾਨੂੰਨਾਂ ਨੂੰ ਬਣਾਉਣ ਲਈ ਕੇਂਦਰ ਦਾ ਕੋਈ ਹੱਕ ਨਹੀਂ | ਇਹ ਸੂਬਾ ਸਰਕਾਰਾਂ ਦੇ ਅਧੀਨ ਆਉਂਦਾ ਹੈ | ਇਸ ਲਈ ਕਿਸਾਨ ਜੱਥੇਬੰਦੀਆਂ ਇਹਨਾਂ ਬਿੱਲਾਂ ਨੂੰ ਰੱਦ ਕਰਵਾਉਣ ਅਤੇ ਐੱਮ. ਐੱਸ. ਪੀ. ਤੋਂ ਘੱਟ ਕੋਈ ਵੀ ਵਪਾਰੀ ਖਰੀਦ ਨਾ ਕਰ ਸਕੇ ਲਈ ਵੱਖਰਾ ਕਾਨੂੰਨ ਬਨਾਉਣ ਦੀ ਮੰਗ ਕਰ ਰਹੇ ਹਨ | ਉਨ੍ਹਾਂ ਕਿਹਾ ਕਿ ਕਿਸਾਨਾਂ ਦੀ ਇਹ ਜਾਇਜ ਮੰਗ ਹੈ, ਜਿਸ ਨੂੰ ਕੇਂਦਰ ਸਰਕਾਰ ਦੇ ਮੰਤਰੀ ਭੁਲੇਖਾ ਪਾਊ ਤਰੀਕੇ ਨਾਲ ਟ੍ਰੇਡ ਅਤੇ ਕੋਮਰਸ ਦੇ ਨੁਕਤੇ ਦੇ ਜਰੀਏ ਖੇਤੀ ਨਾਲ ਸੰਬੰਧਿਤ ਮਾਮਲਿਆਂ ਤੇ ਕਾਰਪੋਰੇਟ ਘਿਰਾਣਿਆਂ ਦਾ ਕਬਜਾ ਕਰਵਾਉਣਾ ਚਾਹੁੰਦੇ ਹਨ, ਜੋ ਕਿਸਾਨਾਂ ਲਈ ਮਾਰੂ ਸਿੱਧ ਹੋਵੇਗਾ | ਖੇਤੀ ਬਚਾਓ ਸੰਘਰਸ਼ ਸੰਮਤੀ ਦੇ ਖਜਾਨਚੀ ਰਾਜਵਿੰਦਰ ਸਿੰਘ ਚਹਿਲ, ਤੇਜਿੰਦਰ ਸਿੰਘ ਔਜਲਾ, ਇਕਬਾਲ ਸਿੰਘ ਖੋਖਰ, ਗੁਰਨਾਮ ਸਿੰਘ ਧਾਲੀਵਾਲ ਅਤੇ ਬਲਵਿੰਦਰ ਸਿੰਘ ਖੋਖਰ ਨੇ 26 ਜਨਵਰੀ ਨੂੰ ਦਿੱਲੀ ਵਿਚ ਹੋਣ ਵਾਲੀ ਕਿਸਾਨ ਪਰੇਡ ਦੇ ਸੰਬੰਧ ਵਿਚ ਕਿਹਾ ਕਿ ਇਹ ਪਰੇਡ ਕਿਸਾਨਾਂ ਦੀ ਹੋਂਦ ਲਈ ਬਹੁਤ ਵੱਡਾ ਸੁਨੇਹਾ ਹੋਵੇਗਾ | ਉਨ੍ਹਾਂ ਕਿਹਾ ਕਿ ਕਿਸਾਨ ਆਗੂਆਂ ਦੇ ਦੱਸੇ ਰਾਹ ਮੁਤਾਬਕ ਹੀ ਉਹ ਸ਼ਾਂਤਮਈ ਢੰਗ ਨਾਲ ਦਿੱਲੀ ਦੀ ਪਰੇਡ ਵਿੱਚ ਸ਼ਾਮਿਲ ਹੋਣ ਲਈ ਜਾ ਰਹੇ ਹਨ | ਇਸ ਮੌਕੇ ਵੱਡੀ ਗਿਣਤੀ ਵਿਚ ਦਿੱਲੀ ਕੂਚ ਕਰਨ ਲਈ ਕਿਸਾਨਾ ਮੌਜੂਦ ਸਨ |
ਏਲਨਾਬਾਦ, 25 ਜਨਵਰੀ (ਜਗਤਾਰ ਸਮਾਲਸਰ)-ਕਿਸਾਨੀ ਸੰਘਰਸ਼ ਜਿਵੇ-ਜਿਵੇ ਤੇਜ਼ ਹੁੰਦਾ ਜਾ ਰਿਹਾ ਉਸੇ ਤਰ੍ਹਾਂ ਹੀ ਪ੍ਰਦੇਸ਼ ਦੀ ਸਿਆਸਤ ਵਿਚ ਵੀ ਨਵੇਂ ਮੋੜ ਆ ਰਹੇ ਹਨ, ਜਿੱਥੇ ਭਾਜਪਾ ਨੇਤਾਵਾਂ ਨੂੰ ਸੂਬੇ ਦੇ ਬਹੁਤੇ ਪਿੰਡਾਂ ਵਿਚ ਲੋਕਾਂ ਦੇ ਰੋਹ ਦਾ ਸਾਹਮਣਾ ਕਰਨਾ ਪੈ ...
ਸਿਰਸਾ, 25 ਜਨਵਰੀ (ਪਰਦੀਪ ਸਚਦੇਵਾ)-ਇੱਥੋਂ ਦੀ ਥਾਣਾ ਸ਼ਹਿਰ ਪੁਲਿਸ ਨੇ ਗਸਤ ਅਤੇ ਚੈਕਿੰਗ ਦੇ ਦੌਰਾਨ ਸ਼ਹਿਰ ਦੇ ਪੁਰਾਣੀ ਹਾਊਸਿੰਗ ਬੋਰਡ ਖੇਤਰ 'ਚੋਂ ਮਹਤਵਪੂਰਨ ਸੂਚਨਾ ਦੇ ਆਧਾਰ 'ਤੇ ਜਨਤਕ ਜਗ੍ਹਾ 'ਤੇ ਜੂਆ ਖੇਡ ਰਹੇ ਸੱਤ ਵਿਅਕਤੀਆਂ ਨੂੰ 26770 ਰੁਪਏ ਦੀ ਜੂਆ ਰਾਸ਼ੀ ...
ਸਿਰਸਾ, 25 ਜਨਵਰੀ (ਪਰਦੀਪ ਸਚਦੇਵਾ)-ਕਿਸਾਨਾਂ ਵੱਲੋਂ ਦਿੱਲੀ ਵਿੱਚ ਤਿੰਨ ਕਾਲੇ ਖੇਤੀ ਕਾਨੂੰਨਾਂ ਖਿਲਾਫ਼ ਚੱਲ ਰਹੇ ਕਿਸਾਨ ਅੰਦੋਲਨ ਦੇ ਮੱਦੇਨਜ਼ਰ ਕਿਸਾਨ ਸੰਗਠਨਾਂ ਵੱਲੋਂ 26 ਜਨਵਰੀ ਨੂੰ ਦਿੱਲੀ ਵਿੱਚ ਟਰੈਕਟਰ ਪਰੇਡ ਕੱਢਣ ਦੇ ਐਲਾਨ ਦਾ ਸਮਰਥਨ ਕਰਦੇ ਹੋਏ ...
ਸਿਰਸਾ, 25 ਜਨਵਰੀ (ਪਰਦੀਪ ਸਚਦੇਵਾ)-ਸੀ. ਆਈ. ਏ. ਸਟਾਫ਼ ਦੀ ਪੁਲਿਸ ਨੇ ਗਸ਼ਤ ਦੇ ਦੌਰਾਨ ਮਹੱਤਵਪੂਰਨ ਸੂਚਨਾ ਦੇ ਆਧਾਰ 'ਤੇ ਕਾਰਵਾਈ ਕਰਦੇ ਹੋਏ ਸ਼ਹਿਰ ਦੀ ਆਟੋ ਮਾਰਕੀਟ ਖੇਤਰ 'ਚੋਂ ਇਕ ਵਿਅਕਤੀ ਨੂੰ ਕਾਬੂ ਕਰਕੇ ਉਸ ਕੋਲੋਂ 71 ਹਜ਼ਾਰ ਰੁਪਏ ਦੀ ਨਕਲੀ ਕਰੰਸੀ ਬਰਾਮਦ ਕੀਤੀ ...
ਸਿਰਸਾ, 25 ਜਨਵਰੀ (ਪਰਦੀਪ ਸਚਦੇਵਾ)-ਜੱਟ ਭਾਈਚਾਰਾ ਵੈਲਫੇਅਰ ਐਸੋਸੀਏਸ਼ਨ ਦੇ ਪ੍ਰਧਾਨ ਸੰਤ ਪ੍ਰਕਾਸ਼ ਸਿੰਘ ਦੇ ਬੇਟੇ ਫਤਿਹਜੀਤ ਸਿੰਘ ਦੀ ਮੰਗਣੀ ਅਮਨਜੀਤ ਕੌਰ ਨਾਲ ਕਿਸਾਨੀ ਰੰਗ 'ਚ ਹੋਈ | ਸਾਰੇ ਮਹਿਮਾਨਾਂ ਦੇ ਹੱਥ ਕਿਸਾਨ ਏਕਤਾ ਦੇ ਝੰਡੇ ਸਨ | ਇਸ ਮੌਕੇ ਕਿਸਾਨ ਆਗੂ ...
ਯਮੁਨਾਨਗਰ, 25 ਜਨਵਰੀ (ਗੁਰਦਿਆਲ ਸਿੰਘ ਨਿਮਰ)-ਸੰਤਪੁਰਾ ਸਥਿਤ ਗੁਰੂ ਨਾਨਕ ਗਰਲਜ਼ ਕਾਲਜ ਵਿਚ ਪੰਜਾਬੀ ਵਿਭਾਗ ਵਲੋਂ ਆਪਣੇ ਕਾਲਜ ਨੂੰ ਜਾਣੋ ਦੋ ਦਿਨ ਦੇ ਆਨਲਾਈਨ ਪ੍ਰੋਗਰਾਮ ਦਾ ਆਯੋਜਨ ਕੀਤਾ ਗਿਆ | ਵਿਭਾਗ ਦੀ ਮੁਖੀ ਡਾ. ਸੁਖਵਿੰਦਰ ਕੌਰ ਨੇ ਦੱਸਿਆ ਕਿ ਹਰ ਸਾਲ ਕਾਲਜ ...
ਸਿਰਸਾ, 25 ਜਨਵਰੀ (ਪਰਦੀਪ ਸਚਦੇਵਾ)-ਰਾਜਸਥਾਨ ਦੇ ਭਰਤਪੁਰ ਤੋਂ ਡਾ. ਨਰਿੰਦਰ ਸਿੰਘ ਦੀ ਅਗਵਾਈ ਵਿਚ ਸ਼ੁਰੂ ਹੋਈ ਪੰਜ ਰਾਜਾਂ ਦੀ ਕਿਸਾਨ ਅੰਦੋਲਨ ਯਾਤਰਾ ਆਪਣੇ ਤੀਜੇ ਪੜਾਅ 'ਤੇ ਅੱਜ ਸਿਰਸਾ ਜ਼ਿਲ੍ਹੇ ਵਿਚ ਪਹੁੰਚੀ | ਸਿਰਸਾ ਪੁਹੰਚਣ 'ਤੇ ਕਿਸਾਨਾਂ ਵਲੋਂ ਇਸ ਯਾਤਰਾ ਦਾ ...
ਸਿਰਸਾ, 25 ਜਨਵਰੀ (ਪਰਦੀਪ ਸਚਦੇਵਾ)-ਹਿੰਦ-ਪਾਕ ਲੜਾਈ ਵਿਚ ਸ਼ਹੀਦਾਂ ਦੇ ਸੂਰਮਗਤੀ, ਬਹਾਦਰੀ, ਜਜ਼ਬੇ ਦੀ ਪ੍ਰਤੀਕ ਵਿਜੇ ਮਸ਼ਾਲ ਦੇ ਸਿਰਸਾ ਆਗਮਨ 'ਤੇ ਫੌਜੀ ਭਵਨ ਵਿਚ ਇਕ ਸਮਾਗਮ ਕੀਤਾ ਗਿਆ | ਇਸ ਮੌਕੇ ਸ਼ਹੀਦਾਂ ਦੇ ਪਰਿਵਾਰਾਂ ਨੂੰ ਸਿਰਸਾ ਦੇ ਡਿਪਟੀ ਕਮਿਸ਼ਨਰ ਨੇ ...
ਸਿਰਸਾ, 25 ਜਨਵਰੀ (ਪਰਦੀਪ ਸਚਦੇਵਾ)-ਇਸ ਖੇਤਰ ਵਿਚ ਵੱਧ ਰਹੀਆਂ ਲੁੱਟ ਮਾਰ ਦੀਆਂ ਵਾਰਦਾਤਾਂ ਨੂੰ ਲੈ ਕੇ ਅੱਜ ਕਾਲਾਂਵਾਲੀ ਦੇ ਵਾਸੀ ਵਿਧਾਇਕ ਸ਼ੀਸ਼ਪਾਲ ਕੇਹਰਵਾਲਾ ਦੀ ਅਗਵਾਈ 'ਚ ਸਿਰਸਾ ਦੇ ਐੱਸ.ਪੀ. ਭੁਪਿੰਦਰ ਸਿੰਘ ਨੂੰ ਮਿਲੇ ਅਤੇ ਆਪਣੀਆਂ ਮੰਗਾਂ ਰੱਖੀਆਂ | ਇਸ ...
ਫਤਿਹਾਬਾਦ, 25 ਜਨਵਰੀ (ਹਰਬੰਸ ਸਿੰਘ ਮੰਡੇਰ)-ਜ਼ਿਲ੍ਹਾ ਪੱਧਰੀ ਗਣਤੰਤਰ ਦਿਵਸ ਸਮਾਰੋਹ ਦੀ ਫਾਇਨਲ ਰਿਹਰਸਲ ਅੱਜ ਸਥਾਨਕ ਪੁਲਿਸ ਲਾਈਨ ਵਿਚ ਪੂਰੀ ਵਰਦੀ ਵਿਚ ਕੀਤੀ ਗਈ | ਉਪ ਮੰਡਲ ਮੈਜਿਸਟਰੇਟ ਨੇ ਕੁਲਭੂਸਣ ਬੰਸਲ ਮੁੱਖ ਮਹਿਮਾਨ ਵਜੋਂ ਆਖਰੀ ਰਿਹਰਸਲ ਵਿੱਚ ਸਿਰਕਤ ...
ਨਵੀਂ ਦਿੱਲੀ, 25 ਜਨਵਰੀ (ਬਲਵਿੰਦਰ ਸਿੰਘ ਸੋਢੀ)-ਦਿੱਲੀ ਦੇ ਯੂਸਫ਼ ਸਰਾਏ ਇਲਾਕੇ ਵਿਚ ਇਕ ਗੈਸਟ ਹਾਊਸ ਨੂੰ ਅੱਜ ਸਵੇਰੇ ਅੱਗ ਲੱਗ ਗਈ, ਜਿਸ ਦੀ ਸੂਚਨਾ ਅੱਗ ਬੁਝਾਊ ਵਿਭਾਗ ਨੂੰ ਜਲਦੀ ਦਿੱਤੀ ਗਈ ਅਤੇ ਮੌਕੇ ਤੇ ਤਿੰਨ ਗੱਡੀਆਂ ਅੱਗ ਬੁਝਾਉਣ ਲਈ ਤੁਰੰਤ ਭੇਜੀਆਂ ਗਈਆਂ ...
ਨਵੀਂ ਦਿੱਲੀ, 25 ਜਨਵਰੀ (ਬਲਵਿੰਦਰ ਸਿੰਘ ਸੋਢੀ)-ਰਾਸ਼ਟਰੀ ਸਿੱਖ ਸੰਗਤ ਦਿੱਲੀ ਤੇ ਐੱਨ.ਸੀ.ਆਰ. ਦੀ ਮਹਿਲਾ ਪ੍ਰਮੁੱਖ ਬੀਬੀ ਅੰਜਲੀ ਕਪੂਰ ਧਮੇਜਾ ਦੀ ਅਗਵਾਈ ਵਿਚ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 400ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਆਨਲਾਈਨ ਵੈਬੀਨਾਰ ਕੀਤਾ ਗਿਆ, ਜਿਸ ...
ਸਿਰਸਾ, 25 ਜਨਵਰੀ (ਪਰਦੀਪ ਸਚਦੇਵਾ)-ਚੌਧਰੀ ਦੇਵੀ ਲਾਲ ਯੂਨੀਵਰਸਿਟੀ ਦੀਆਂ ਪ੍ਰੀਖਿਆਵਾਂ ਦੇ ਮੱਦੇਨਜ਼ਰ ਪ੍ਰੀਖਿਆ ਕੇਂਦਰਾਂ ਦੇ ਦੋ ਸੌ ਮੀਟਰ ਦੇ ਦਾਇਰੇ 'ਚ ਧਾਰਾ 144 ਲਾਗੂ ਕੀਤੀ ਗਈ ਹੈ | ਜ਼ਿਲ੍ਹਾ ਮੈਜਿਸਟਰੇਟ ਵੱਲੋਂ ਜਾਰੀ ਆਦੇਸ਼ਾਂ ਵਿਚ ਕਿਹਾ ਗਿਆ ਹੈ ਕਿ ...
ਗੁਹਲਾ ਚੀਕਾ, 25 ਜਨਵਰੀ (ਓ.ਪੀ. ਸੈਣੀ)-ਗਣਤੰਤਰ ਦਿਵਸ ਦੀ ਪੂਰਵ ਸੰਧਿਆ 'ਤੇ 9ਵੀਂ ਤੋਂ 12ਵੀਂ ਜਮਾਤ ਦੇ ਵਿਦਿਆਰਥੀਆਂ ਨੇ ਟਟੀਆਣਾ ਵਿਖੇ ਕੋਹਿਨੂਰ ਇੰਟਰਨੈਸ਼ਨਲ ਅਕੈਡਮੀ ਦੇ ਵਿਹੜੇ ਵਿਚ ਉਤਸ਼ਾਹ ਨਾਲ ਗਣਤੰਤਰ ਦਿਵਸ ਧੂਮਧਾਮ ਨਾਲ ਮਨਾਇਆ ਗਿਆ | ਪ੍ਰੋਗਰਾਮ ਦੀ ...
ਸ਼ਾਹਬਾਦ ਮਾਰਕੰਡਾ, 25 ਜਨਵਰੀ (ਅਵਤਾਰ ਸਿੰਘ)-ਧਾਰਮਿਕ ਅਤੇ ਸਮਾਜਿਕ ਕਾਰਜਾਂ ਵਿਚ ਵੱਧ ਚੜ੍ਹ ਦੇ ਹਿੱਸਾ ਲੈਣ ਵਾਲੀ ਨਿਸਕਾਮ ਸੇਵਾ ਸੁਸਾਇਟੀ ਵਲੋਂ ਇਕ ਕੈਂਸਰ ਨਾਲ ਪੀੜਤ ਵਿਅਕਤੀ ਨੂੰ ਉਸਦੇ ਇਲਾਜ ਲਈ 50 ਹਜ਼ਾਰ ਰੁਪਏ ਦੀ ਮਾਲੀ ਸਹਾਇਤਾ ਪ੍ਰਦਾਨ ਕੀਤੀ | ਸੁਸਾਇਟੀ ...
ਨਵੀਂ ਦਿੱਲੀ,25 ਜਨਵਰੀ (ਜਗਤਾਰ ਸਿੰਘ)- ਦਿੱਲੀ ਕਮੇਟੀ ਦੇ ਸਾਬਕਾ ਪ੍ਰਧਾਨ ਮਨਜੀਤ ਸਿੰਘ ਜੀ.ਕੇ. ਦੀ ਅਗਵਾਈ ਵਾਲੀ ਜਾਗੋ ਪਾਰਟੀ ਵੱਲੋਂ ਮੌਜੂਦਾ ਕਮੇਟੀ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਦੀ ਰਿਹਾਇਸ਼ ਨੇੜੇ ਰੋਸ ਪ੍ਰਦਰਸ਼ਨ ਕਰਕੇ ਹੋਏ ਸਿਰਸਾ ਤਾ ਪੁਤਲਾ ਸਾੜਿਆ ਅਤੇ ...
ਸ੍ਰੀਨਗਰ, 25 ਜਨਵਰੀ (ਮਨਜੀਤ ਸਿੰਘ)-ਗਣਤੰਤਰ ਦਿਵਸ ਸਮਾਗਮ ਮਨਾਉਣ ਲਈ ਜੰਮੂ ਕਸ਼ਮੀਰ 'ਚ ਸੁਰੱਖਿਆ ਦੇ ਵਿਸ਼ੇਸ਼ ਪ੍ਰਬੰਧ ਕੀਤੇ ਗਏ ਹਨ | ਸ੍ਰੀਨਗਰ ਦੇ ਸ਼ੇਰ ਏ ਕਸ਼ਮੀਰ ਕ੍ਰਿਕਟ ਸਟੇਡੀਅਮ ਅਤੇ ਜੰਮੂ ਦੇ ਮੌਲਾਨਾ ਆਜ਼ਾਦ ਸਟੈਡੀਅਮਾਂ ਦੇ ਇਲਾਕਿਆਂ ਨੂੰ ਛਾਉਣੀਆਂ 'ਚ ...
ਫ਼ਤਿਹਾਬਾਦ, 25 ਜਨਵਰੀ (ਹਰਬੰਸ ਸਿੰਘ ਮੰਡੇਰ)-ਮਨੋਹਰ ਮੈਮੋਰੀਅਲ ਟੀਚਿੰਗ ਕਾਲਜ ਫ਼ਤਿਹਾਬਾਦ ਵਿਖੇ ਕਾਲਜ ਦੇ ਮਹਿਲਾ ਵਿਭਾਗ ਦੀ ਤਰਫ਼ੋਂ ਰਾਸ਼ਟਰੀ ਬਾਲੜੀ ਦਿਵਸ ਮੌਕੇ ਪੋਸਟਰ ਮੁਕਾਬਲੇ ਕਰਵਾਏ ਗਏ | ਮੁਕਾਬਲੇ 'ਚ ਲੜਕੀਆਂ ਦੇ ਦਿਵਸ ਨਾਲ ਜੁੜੇ ਵੱਖ-ਵੱਖ ਤਰੀਕਿਆਂ ...
ਕਰਨਾਲ, 25 ਜਨਵਰੀ (ਗੁਰਮੀਤ ਸਿੰਘ ਸੱਗੂ)-ਸੀ. ਐੱਮ. ਸਿਟੀ ਹਰਿਆਣਾ ਵਿਖੇ ਕਰਾਇਮ ਦਾ ਗ੍ਰਾਫ਼ ਲਗਾਤਾਰ ਵੱਧਦਾ ਹੀ ਜਾ ਰਿਹਾ ਹੈ | ਬੀਤੀ ਰਾਤ ਨੂੰ ਬਦਮਾਸ਼ਾਂ ਨੇ ਪੁਲਿਸ ਚੌਾਕੀ ਸੈਕਟਰ 9 ਤੋਂ ਕੱੁਝ ਦੂਰੀ 'ਤੇ ਇਕ ਰਾਈਸ ਮਿਲਰ ਦੀ ਕੋਠੀ ਨੂੰ ਨਿਸ਼ਾਨਾ ਬਣਾਉਂਦੇ ਹੋਏ ...
ਸਿਰਸਾ, 25 ਜਨਵਰੀ (ਪਰਦੀਪ ਸਚਦੇਵਾ)-ਖੇਤੀ ਕਾਨੂੰਨਾਂ ਦੇ ਵਿਰੋਧ ਵਿਚ ਦਿੱਲੀ ਵਿਚ ਚੱਲ ਰਹੇ ਕਿਸਾਨ ਅੰਦੋਲਨ ਦੇ ਸਮਰਥਨ ਵਿਚ 25 ਤੇ 26 ਜਨਵਰੀ ਨੂੰ ਅਨਾਜ ਮੰਡੀ ਸਿਰਸਾ ਬੰਦ ਰਹੇਗੀ | ਇਸ ਸੰਬੰਧ ਵਿਚ ਆੜ੍ਹਤੀ ਐਸੋਸਿਏਸ਼ਨ ਦਫ਼ਤਰ ਵਿਚ ਐਸੋਸੀਏਸ਼ਨ ਦੇ ਅਹੁਦੇਦਾਰਾਂ ਦੀ ...
ਅੰਮਿ੍ਤਸਰ, 25 ਜਨਵਰੀ (ਹਰਮਿੰਦਰ ਸਿੰਘ)- ਸੀ.ਆਈ.ਏ. ਸਟਾਫ ਦੀ ਪੁਲਿਸ ਨੇ ਪਾਕਿਸਤਾਨੀ ਤਸਕਰਾਂ ਨਾਲ ਸਬੰਧ ਰੱਖ ਕੇ ਨਸ਼ੇ ਦਾ ਕਾਰੋਬਾਰ ਕਰਨ ਵਾਲੇ ਦੋ ਵਿਆਕਤੀ ਨੂੰ 255 ਗ੍ਰਾਮ ਹੈਰੋਇਨ ਤੇ ਮੋਟਰਸਾਈਕਲ ਨਾਲ ਕਾਬੂ ਕਰਕੇ ਥਾਣਾ ਛੇਹਰਟਾ ਵਿਖੇ ਮਾਮਲਾ ਦਰਜ ਕੀਤਾ | ਇਸ ...
ਟਿਕਰੀ ਬਾਰਡਰ ਤੋਂ, 25 ਜਨਵਰੀ (ਝੱਲ, ਸਰੌਦ)- ਕੇਂਦਰ ਦੇ ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਦਿੱਲੀ ਦੇ ਬਾਰਡਰਾਂ 'ਤੇ ਸੰਘਰਸ਼ ਕਰਰ ਰਹੀਆਂ ਕਿਸਾਨ ਜਥੇਬੰਦੀਆਂ ਵਲੋਂ ਟਿਕਰੀ ਬਾਰਡਰ 'ਤੇ ਸੰਘਰਸ਼ ਕਰ ਰਹੀਆਂ ਕਿਸਾਨ ਜਥੇਬੰਦੀਆਂ ਨੂੰ ਲਗਪਗ 70 ਕਿੱਲੋਮੀਟਰ ਦੀ ...
ਐੱਸ. ਏ. ਐੱਸ. ਨਗਰ, 25 ਜਨਵਰੀ (ਜਸਬੀਰ ਸਿੰਘ ਜੱਸੀ)- ਸਾਬਕਾ ਮੇਅਰ ਕੁਲਵੰਤ ਸਿੰਘ, ਅਜ਼ਾਦ ਗੁਰੱਪ ਦੇ ਹੋਰਨਾਂ ਮੈਂਬਰਾ ਪਰਵਿੰਦਰ ਸਿੰਘ ਸੋਹਾਣਾ, ਸੁਖਦੇਵ ਸਿੰਘ ਪਟਵਾਰੀ ਨੇ ਉਨ੍ਹਾਂ ਦੇ ਮੁੱਖ ਦਫ਼ਤਰ 'ਤੇ ਹੋਏ ਹਮਲੇ ਸਬੰਧੀ ਅਕਾਲੀ ਆਗੂ ਪ੍ਰੇਮ ਸਿੰਘ ਚੰਦੂਮਾਜਰਾ, ...
ਦਸੂਹਾ/ਗੜ੍ਹਦੀਵਾਲਾ, 25 ਜਨਵਰੀ (ਭੁੱਲਰ, ਚੱਗਰ)-ਸੰਤ ਬਾਬਾ ਸੇਵਾ ਸਿੰਘ ਮੁੱਖ ਸੇਵਾਦਾਰ ਗੁਰਦੁਆਰਾ ਰਾਮਪੁਰ ਖੇੜਾ ਸਾਹਿਬ ਵਾਲਿਆਂ ਨੂੰ ਉਸ ਸਮੇਂ ਭਾਰੀ ਸਦਮਾ ਪੁੱਜਾ, ਜਦੋਂ ਉਨ੍ਹਾਂ ਦੀ ਪਤਨੀ ਬੀਬੀ ਗੁਰਦਿਆਲ ਕੌਰ (78) ਦਾ ਕੈਨੇਡਾ ਵਿਖੇ ਦਿਹਾਂਤ ਹੋ ਗਿਆ | ਉਹ ਆਪਣੇ ...
ਚੰਡੀਗੜ੍ਹ, 25 ਜਨਵਰੀ (ਅਜੀਤ ਬਿਊਰੋ)-ਸੋਨਮ ਬਾਜਵਾ ਨੇ ਜ਼ੀ ਪੰਜਾਬੀ ਦੇ ਟਾਕ ਸ਼ੋਅ 'ਦਿਲ ਦੀਆਂ ਗੱਲਾਂ ਵਿਦ ਸੋਨਮ ਬਾਜਵਾ' ਨਾਲ ਛੋਟੇ ਪਰਦੇ 'ਤੇ ਆਪਣੇ ਕੈਰੀਅਰ ਦੀ ਨਵੀਂ ਸ਼ੁਰੂਆਤ ਕੀਤੀ ਹੈ | ਸ਼ੋਅ ਹਰ ਸ਼ਨਿਚਰਵਾਰ-ਐਤਵਾਰ ਰਾਤ 8:30 ਵਜੇ ਤੋਂ 9:30 ਵਜੇ ਤੱਕ ਪ੍ਰਸਾਰਿਤ ...
ਫ਼ਾਜ਼ਿਲਕਾ/ਲੱਖੋ ਕੇ ਬਹਿਰਾਮ, 25 ਜਨਵਰੀ (ਦਵਿੰਦਰ ਪਾਲ ਸਿੰਘ, ਰਜਿੰਦਰ ਸਿੰਘ ਹਾਂਡਾ)- ਭਾਰਤ-ਪਾਕਿਸਤਾਨ ਕੌਮਾਂਤਰੀ ਸਰਹੱਦ ਦੇ ਅਬੋਹਰ ਸੈਕਟਰ 'ਚ ਸਰਹੱਦੀ ਸੁਰੱਖਿਆ ਬਲ ਦੇ ਜਵਾਨਾਂ ਵਲੋਂ ਪਾਕਿਸਤਾਨੀ ਨਸ਼ਾ ਤਸਕਰਾਂ ਦੇ ਮਨਸੂਬਿਆਂ ਨੂੰ ਫ਼ੇਲ੍ਹ ਕਰਦਿਆਂ ...
ਸਿੰਘ ਬਾਰਡਰ, 25 ਜਨਵਰੀ (ਜਸਪਾਲ ਸਿਘ)- ਸਿੰਘੂ ਬਾਰਡਰ ਵਿਖੇ ਪੁੱਜੇ ਕਾਂਗਰਸ ਦੇ ਸੰਸਦ ਮੈਂਬਰਾਂ ਰਵਨੀਤ ਸਿੰਘ ਬਿੱਟੂ, ਗੁਰਜੀਤ ਸਿੰਘ ਔਜਲਾ ਤੇ ਵਿਧਾਇਕ ਕੁਲਬੀਰ ਸਿੰਘ ਜ਼ੀਰਾ ਨੂੰ ਅੱਜ ਕਿਸਾਨਾਂ ਦੇ ਭਾਰੀ ਵਿਰੋਧ ਦਾ ਸਾਹਮਣਾ ਕਰਨਾ ਪਿਆ ਤੇ ਇਸ ਦੌਰਾਨ ਕਿਸਾਨਾਂ ...
ਕੋਟਕਪੁੂਰਾ, 25 ਜਨਵਰੀ (ਮੋਹਰ ਸਿੰਘ ਗਿੱਲ, ਮੇਘਰਾਜ)- ਦਿੱਲੀ ਵਿਖੇ ਚੱਲ ਰਹੇ ਕਿਸਾਨ ਅੰਦੋਲਨ ਤੋਂ ਵਾਪਸ ਪਰਤੇ ਪਿੰਡ ਕੋਠੇ ਵੜਿੰਗ ਦੇ ਨੌਜਵਾਨ ਕਿਸਾਨ ਦੀ ਮੌਤ ਹੋ ਜਾਣ ਦੀ ਖ਼ਬਰ ਹੈ | ਜਾਣਕਾਰੀ ਅਨੁਸਾਰ ਸੰਦੀਪ ਸਿੰਘ ਸੋਨਾ (22) ਪੁੱਤਰ ਗੁਰਬੂਟਾ ਸਿੰਘ ਕਰੀਬ ਚਾਰ ...
ਜਲੰਧਰ, 25 ਜਨਵਰੀ (ਮੇਜਰ ਸਿੰਘ)-ਆਮ ਆਦਮੀ ਪਾਰਟੀ ਦੇ ਕੌਮੀ ਬੁਲਾਰੇ ਤੇ ਪੰਜਾਬ ਦੇ ਸਹਿ-ਇੰਚਾਰਜ ਦਿੱਲੀ ਦੇ ਵਿਧਾਇਕ ਰਾਘਵ ਚੱਢਾ ਨੇ ਦੋਸ਼ ਲਗਾਇਆ ਕਿ ਮੋਦੀ ਸਰਕਾਰ ਵਲੋਂ ਪਾਸ ਕੀਤੇ ਤਿੰਨ ਕਾਲੇ ਖੇਤੀ ਕਾਨੂੰਨ ਪਾਸ ਕਰਨ ਦੀ ਪ੍ਰਕਿਰਿਆ ਵਿਚ ਪੰਜਾਬ ਦੇ ਮੱੁਖ ਮੰਤਰੀ ...
ਹੰਡਿਆਇਆ, 25 ਜਨਵਰੀ (ਗੁਰਜੀਤ ਸਿੰਘ ਖੁੱਡੀ)-ਦਿੱਲੀ ਵਿਖੇ ਚੱਲ ਰਹੇ ਕਿਸਾਨੀ ਸੰਘਰਸ਼ 'ਚ ਠੰਢ ਲੱਗਣ ਕਾਰਨ ਇਲਾਜ ਦੌਰਾਨ ਪੀ.ਜੀ.ਆਈ. ਚੰਡੀਗੜ੍ਹ ਵਿਖੇ ਨੌਜਵਾਨ ਮਜ਼ਦੂਰ ਦੀ ਮੌਤ ਹੋ ਜਾਣ ਦੀ ਦੁਖਦਾਈ ਖ਼ਬਰ ਹੈ | ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ ਇਕਾਈ ਖੁੱਡੀ ...
ਨਵੀਂ ਦਿੱਲੀ, 25 ਜਨਵਰੀ (ਬਲਵਿੰਦਰ ਸਿੰਘ ਸੋਢੀ)-ਦਿੱਲੀ ਮੀਡੀਆ ਨੈੱਟਵਰਕ ਦੁਆਰਾ 'ਪਰਾਇਡ ਆਫ਼ ਨੇਸ਼ਨ ਐਵਾਰਡ-2021' ਦਾ ਇਕ ਸਮਾਰੋਹ ਇਸ ਦੇ ਚੀਫ਼ ਐਡੀਟਰ ਰਾਜੇਸ਼ ਚੌਹਾਨ ਵਲੋਂ ਕੀਤਾ ਗਿਆ | ਇਸ ਵਿਚ ਮੁੱਖ ਮਹਿਮਾਨ ਮਨੀਸ਼ ਗੁਪਤਾ ਐੱਸ.ਡੀ.ਐੱਮ., ਡਾ. ਨਿਤਨ ਸਾਕਿਆ ਅਤੇ ...
ਨਵੀਂ ਦਿੱਲੀ, 25 ਜਨਵਰੀ (ਬਲਵਿੰਦਰ ਸਿੰਘ ਸੋਢੀ)-ਸਿੰਘੂ ਬਾਰਡਰ 'ਤੇ ਦਿੱਲੀ ਦੇ ਲੋਕ ਕਿਸਾਨਾਂ ਦਾ ਸਮਰਥਨ ਕਰਦੇ ਹੋਏ ਉਨ੍ਹਾਂ ਲਈ ਆਪਣੇ ਘਰਾਂ ਤੋਂ ਖਾਣ-ਪੀਣ ਦਾ ਸਾਮਾਨ ਬਣਾ ਕੇ ਲਿਜਾ ਰਹੇ ਹਨ | ਦਿੱਲੀ ਦੇ ਇਕ ਅਜਿਹੇ ਸਧਾਰਨ ਪਰਿਵਾਰ ਨੇ ਆਪਣੇੇ ਹੱਥੀਂ ਪ੍ਰਸ਼ਾਦੇ ਅਤੇ ...
ਨਵੀਂ ਦਿੱਲੀ, 25 ਜਨਵਰੀ (ਬਲਵਿੰਦਰ ਸਿੰਘ ਸੋਢੀ)-ਗਣਤੰਤਰ ਦਿਵਸ ਨੂੰ ਵੇਖਦੇ ਹੋਏ ਵੈਸੇ ਤਾਂ ਹਰ ਪਾਸੇ ਸਖ਼ਤ ਸੁਰੱਖਿਆ ਪ੍ਰਬੰਧ ਕੀਤੇ ਗਏ ਹਨ ਉਸ ਦੇ ਨਾਲ ਹੀ ਮੈਟਰੋ ਰੇਲ ਪ੍ਰਤੀ ਡੀ.ਐੱਮ.ਆਰ.ਸੀ. ਨੇ ਸਫ਼ਰ ਨੂੰ ਲੈ ਕੇ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਹਨ | ਮੈਟਰੋ ਰੇਲ ਦੇ ...
ਸਿਰਸਾ, 25 ਜਨਵਰੀ (ਪਰਦੀਪ ਸਚਦੇਵਾ)-ਕੁੱਲ ਹਿੰਦ ਕਿਸਾਨ ਸਭਾ ਦੇ ਆਗੂ ਡਾ. ਸੁਖਦੇਵ ਸਿੰਘ ਜੰਮੂ ਨੇ ਕਿਹਾ ਹੈ ਕਿ ਸਿਰਸਾ ਤੋਂ ਵੱਡੀ ਗਿਣਤੀ 'ਚ ਕਿਸਾਨ ਦਿੱਲੀ ਹੋਣ ਵਾਲੀ ਟਰੈਕਟਰ ਪਰੇਡ 'ਚ ਸ਼ਿਰਕਤ ਕਰਨ ਲਈ ਦਿੱਲੀ ਪਹੁੰਚ ਗਏ ਹਨ | ਜਿਹੜੇ ਕਿਸਾਨ ਦਿੱਲੀ ਨਹੀਂ ਜਾ ਸੱਕੇ, ...
ਸਿਰਸਾ, 25 ਜਨਵਰੀ (ਪਰਦੀਪ ਸਚਦੇਵਾ)-ਸਿਰਸਾ ਜ਼ਿਲ੍ਹਾ ਦੇ ਪਿੰਡ ਨੇਜਾਡੇਲਾ ਕਲਾਂ ਦੇ ਇਕ ਨੌਜਵਾਨ ਨੇ ਆਪਣਾ ਵਿਆਹ ਕਿਸਾਨੀਂ ਅੰਦੋਲਨ ਨੂੰ ਸਮਰਪਿਤ ਕੀਤਾ ਹੈ | ਨੌਜਵਾਨ ਦੀ ਬਾਰਾਤ ਜਿੱਥੇ ਕਿਸਾਨੀਂ ਨਾਰਿਆਂ ਦੀ ਗੁੰਜ ਨਾਲ ਚੜ੍ਹੀ ਉੱਥੇ ਹੀ ਲਾੜੀ ਵੀ ਕਿਸਾਨੀਂ ਝੰਡਾ ...
ਸਿਰਸਾ, 25 ਜਨਵਰੀ (ਪਰਦੀਪ ਸਚਦੇਵਾ)-ਜ਼ਿਲ੍ਹਾ ਸਿਰਸਾ ਦੀ ਮੰਡੀ ਕਾਲਾਂਵਾਲੀ ਦੀ ਪੁਰਾਣੀ ਮੰਡੀ ਵਿਚ ਐੱਸ. ਪੀ. ਸਿਰਸਾ ਦੇ ਨਿਰਦੇਸ਼ 'ਤੇ ਪੁਰਾਣੀ ਮੰਡੀ ਵਿੱਚ ਪੁਲਿਸ ਚੌਾਕੀ ਸਥਾਪਤ ਕਰਨ ਲਈ ਡੀ.ਐੱਸ.ਪੀ. ਮਿਤੇਸ਼ ਅੱਗਰਵਾਲ ਨੇ ਅੱਜ ਖੂਹਵਾਲਾ ਵਾਲਾ ਬਾਜ਼ਾਰ ਦਾ ...
ਸਿਰਸਾ, 25 ਜਨਵਰੀ (ਪਰਦੀਪ ਸਚਦੇਵਾ)-ਜ਼ਿਲ੍ਹਾ ਸਿਰਸਾ ਦੀ ਮੰਡੀ ਕਾਲਾਂਵਾਲੀ ਦੀ ਪ੍ਰਾਪਰਟੀ ਡੀਲਰ ਐਸੋਸੀਏਸ਼ਨ ਨੇ ਸ਼ਹਿਰ ਦੇ ਕਲੈਕਟਰ ਰੇਟ ਘੱਟ ਕਰਨ, ਐੱਨ.ਓ.ਸੀ. ਖ਼ਤਮ ਕਰਨ ਅਤੇ ਪਿੰਡ ਕਲਾਂਵਾਲੀ ਅਤੇ ਮੰਡੀ ਕਾਲਾਂਵਾਲੀ ਦੀ ਹੱਦ ਬਣਾ ਕੇ ਵੱਖ-ਵੱਖ ਢੰਗ ਨਾਲ ...
ਜਲੰਧਰ, 25 ਜਨਵਰੀ (ਸਾਬੀ)-ਸ਼ੋ੍ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਪੋਰਟਸ ਸਕੱਤਰ ਤੇਜਿੰਦਰ ਸਿੰਘ ਪੱਡਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਹਾਕੀ ਇੰਡੀਆ ਵਲੋਂ ਐਸ.ਜੀ.ਪੀ.ਸੀ. ਦੀ ਹਾਕੀ ਅਕੈਡਮੀ ਨੂੰ ਹਾਕੀ ਇੰਡੀਆ ਵਲੋਂ ਸਿੱਧੀ ਮਾਨਤਾ ਦਿੱਤੀ ਗਈ ਹੈ ਅਤੇ ਹੁਣ ...
ਐਡਮਿੰਟਨ, 25 ਜਨਵਰੀ (ਦਰਸ਼ਨ ਸਿੰਘ ਜਟਾਣਾ)-ਭਾਰਤ ਵਿਚ ਕਿਸਾਨ 26 ਜਨਵਰੀ ਨੂੰ ਟਰੈਕਟਰ ਰੈਲੀ ਕੱਢਣ ਲਈ ਪੂਰੇ ਭਾਰਤ ਤੋਂ ਦਿੱਲੀ ਲਈ ਰਵਾਨਾ ਹੋ ਰਹੇ ਹਨ ਤੇ ਲਗਪਗ ਲੱਖਾਂ ਕਿਸਾਨ ਦਿੱਲੀ ਦੀ ਬਰੂਹਾਂ ਤੇ ਪਹੁੰਚ ਚੁੱਕੇ ਹਨ | ਉਸ ਨੂੰ ਹੋਰ ਹੁੰਗਾਰਾ ਦੇਣ ਲਈ ਕੈਨੇਡਾ ਦੇ ...
ਐਬਟਸਫੋਰਡ, 25 ਜਨਵਰੀ (ਗੁਰਦੀਪ ਸਿੰਘ ਗਰੇਵਾਲ)-ਇਮਾਨਦਾਰੀ ਜ਼ਿੰਦਾ ਹੈ, ਦੀ ਮਿਸਾਲ ਉਸ ਸਮੇਂ ਦੇਖਣ ਨੂੰ ਮਿਲੀ ਜਦੋਂ ਕੈਨੇਡਾ ਦੇ ਸ਼ਹਿਰ ਵੈਨਕੂਵਰ ਦੀ ਹੇਸਟਿੰਗ ਸਟ੍ਰੀਟ 'ਤੇ ਸਥਿਤ ਪੁਰਾਣੀਆਂ ਵਸਤਾਂ ਦੇ ਸਟੋਰ ਵੈਲਿਊ ਵਿਲੇਜ ਵਿਚ ਦਾਨ ਕੀਤੇ ਪੁਰਾਣੇ ਕੱਪੜਿਆਂ ...
ਲੰਡਨ, 25 ਜਨਵਰੀ (ਮਨਪ੍ਰੀਤ ਸਿੰਘ ਬੱਧਨੀ ਕਲਾਂ)-ਅਮਰੀਕੀ ਰਾਸ਼ਟਰਪਤੀ ਜੋ ਬਾਈਡਨ ਨੇ ਅਹੁਦਾ ਸੰਭਾਲਦਿਆਂ ਹੀ ਵੱਖ-ਵੱਖ ਦੇਸ਼ਾਂ ਨਾਲ ਆਪਣੇ ਸਬੰਧਾਂ ਨੂੰ ਮਜ਼ਬੂਤ ਕਰਨ ਲਈ ਸੰਪਰਕ ਕਰਨਾ ਸ਼ੁਰੂ ਕਰ ਦਿੱਤਾ ਹੈ | ਉਨ੍ਹਾਂ ਦੀ ਬਰਤਾਨੀਆ ਦੇ ਪ੍ਰਧਾਨ ਮੰਤਰੀ ਬੌਰਿਸ ...
ਲੰਡਨ, 25 ਜਨਵਰੀ (ਮਨਪ੍ਰੀਤ ਸਿੰਘ ਬੱਧਨੀ ਕਲਾਂ)-ਬਰਤਾਨੀਆ 'ਚ ਕੋਵਿਡ-19 ਦੇ ਪ੍ਰਭਾਵ ਨੂੰ ਲੈ ਕੇ ਚਿੰਤਾ 'ਚ ਡੁੱਬੀ ਸਰਕਾਰ, ਸਿਹਤ ਵਿਭਾਗ ਅਤੇ ਪ੍ਰੇਸ਼ਾਨ ਲੋਕਾਂ ਨੂੰ ਲੈ ਕੇ ਰੋਜ਼ਾਨਾ ਕੋਈ ਨਾ ਕੋਈ ਨਵੀਂ ਮੁਸ਼ਕਿਲ ਪੈਦਾ ਹੋ ਰਹੀ ਹੈ | ਕੋਵਿਡ-19 ਦੀਆਂ ਵਰਤੀਆਂ ਜਾ ...
ਨਿਊਯਾਰਕ, 25 ਜਨਵਰੀ (ਪੀ.ਟੀ.ਆਈ.)-ਸੰਯੁਕਤ ਰਾਸ਼ਟਰ ਨੇ ਭਾਰਤ ਦੀ ਵਿਕਾਸ ਅਰਥਸ਼ਾਸਤਰੀ ਜਯੰਤੀ ਘੋਸ਼ ਨੂੰ ਇਕ ਉੱਚ ਪੱਧਰੀ ਸਲਾਹਕਾਰ ਕਮੇਟੀ 'ਚ ਨਾਮਜ਼ਦ ਕੀਤਾ ਹੈ, ਜੋ ਕੋਵਿਡ-19 ਤੋਂ ਬਾਅਦ ਪੈਦਾ ਹੋਣ ਵਾਲੀਆਂ ਪ੍ਰਮੁੱਖ ਸਮਾਜਿਕ-ਆਰਥਿਕ ਚੁਣੌਤੀਆਂ 'ਤੇ ਪ੍ਰਤੀਕਿਰਿਆ ...
ਨਵੀਂ ਦਿੱਲੀ, 25 ਜਨਵਰੀ (ਏਜੰਸੀ)-ਗ਼ਰੀਬੀ ਖ਼ਤਮ ਕਰਨ ਲਈ ਕੰਮ ਕਰਨ ਵਾਲੀ ਸੰਸਥਾ ਆਕਸਫੈਮ ਨੇ ਕਿਹਾ ਕਿ ਕੋਰੋਨਾ ਵਾਇਰਸ ਮਹਾਂਮਾਰੀ ਦੇ ਚੱਲਦਿਆਂ ਲਗਾਈ ਗਈ ਤਾਲਾਬੰਦੀ ਦੌਰਾਨ ਭਾਰਤੀ ਅਰਬਪਤੀਆਂ ਦੀ ਜਾਇਦਾਦ 35 ਫ਼ੀਸਦੀ ਵਧ ਗਈ, ਜਦਕਿ ਇਸ ਦੌਰਾਨ ਕਰੋੜਾਂ ਲੋਕਾਂ ਲਈ ...
ਐਬਟਸਫੋਰਡ, 25 ਜਨਵਰੀ (ਗੁਰਦੀਪ ਸਿੰਘ ਗਰੇਵਾਲ)-ਇਮਾਨਦਾਰੀ ਜ਼ਿੰਦਾ ਹੈ, ਦੀ ਮਿਸਾਲ ਉਸ ਸਮੇਂ ਦੇਖਣ ਨੂੰ ਮਿਲੀ ਜਦੋਂ ਕੈਨੇਡਾ ਦੇ ਸ਼ਹਿਰ ਵੈਨਕੂਵਰ ਦੀ ਹੇਸਟਿੰਗ ਸਟ੍ਰੀਟ 'ਤੇ ਸਥਿਤ ਪੁਰਾਣੀਆਂ ਵਸਤਾਂ ਦੇ ਸਟੋਰ ਵੈਲਿਊ ਵਿਲੇਜ ਵਿਚ ਦਾਨ ਕੀਤੇ ਪੁਰਾਣੇ ਕੱਪੜਿਆਂ ...
ਨਵੀਂ ਦਿੱਲੀ, 25 ਜਨਵਰੀ (ਏਜੰਸੀ)-ਕੇਂਦਰ ਸਰਕਾਰ ਨੇ ਅੱਜ ਦਿੱਲੀ ਹਾਈਕੋਰਟ 'ਚ ਕਿਹਾ ਕਿ ਵਟਸਐਪ ਵਲੋਂ ਨਿੱਜਤਾ ਨੀਤੀ ਨੂੰ ਲੈ ਕੇ ਭਾਰਤੀ ਤੇ ਯੂਰਪੀ ਉਪਭੋਗਤਾਵਾਂ ਨਾਲ ਵੱਖੋ-ਵੱਖਰਾ ਵਿਵਹਾਰ ਉਸ ਲਈ ਫ਼ਿਕਰਮੰਦੀ ਦਾ ਵਿਸ਼ਾ ਹੈ ਅਤੇ ਉਹ ਇਸ ਮਾਮਲੇ 'ਤੇ ਨੇੜਿਓਾ ਨਜ਼ਰ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered
by REFLEX