ਸ਼ਿਵ ਸ਼ਰਮਾ
ਜਲੰਧਰ, 25 ਜਨਵਰੀ- ਵਰਿਆਣਾ ਡੰਪ 'ਤੇ 7 ਲੱਖ ਟਨ ਤੋਂ ਜ਼ਿਆਦਾ ਪਏ ਕੂੜੇ ਦੇ ਪਹਾੜ ਨੂੰ ਖ਼ਤਮ ਕਰਨ ਲਈ ਟੈਂਡਰ ਪ੍ਰਕਿਰਿਆ ਤੇਜ਼ ਹੋ ਗਈ ਹੈ ਤੇ ਸਮਾਰਟ ਸਿਟੀ ਕੰਪਨੀ ਨੇ ਇਸ ਪ੍ਰਾਜੈਕਟ ਨੂੰ ਖ਼ਤਮ ਕਰਨ ਲਈ 41 ਕਰੋੜ ਦਾ ਜਿਹੜਾ ਪ੍ਰਾਜੈਕਟ ਬਣਾਇਆ ਹੈ, ਇਸ ਨਾਲ 4.53 ਕਰੋੜ ਦੀ ਜਿਹੜੀ ਮਸ਼ੀਨਰੀ ਦੀ ਖ਼ਰੀਦ ਕੀਤੀ ਜਾਣੀ ਹੈ, ਉਸ ਵਿਚ ਇਕ ਘੰਟੇ ਵਿਚ 65 ਟਨ ਕੂੜਾ ਪੋ੍ਰਸੈੱਸ ਕਰਨ ਦੀ ਸਮਰੱਥਾ ਹੈ | ਇਸ ਪ੍ਰਾਜੈਕਟ ਦਾ ਵਿਰੋਧ ਕਰਨ ਵਾਲਿਆਂ ਨੂੰ ਇਹ ਇਤਰਾਜ਼ ਹੈ ਕਿ ਪ੍ਰਾਜੈਕਟ ਜੇਕਰ 41 ਕਰੋੜ ਰੁਪਏ ਦਾ ਬਣਾਇਆ ਗਿਆ ਹੈ ਤਾਂ ਇਹ ਮਸ਼ੀਨਰੀ ਅਲੱਗ ਕਿਉਂ ਖ਼ਰੀਦੀ ਜਾ ਰਹੀ ਹੈ | ਸਮਾਰਟ ਸਿਟੀ ਕੰਪਨੀ ਦੇ ਸਲਾਹਕਾਰਾਂ ਨੇ ਕੂੜੇ ਨੂੰ ਪੋ੍ਰਸੈੱਸ ਕਰਨ ਲਈ ਮਸ਼ੀਨਰੀ ਦਾ ਡਿਜ਼ਾਈਨ ਤੈਅ ਕੀਤਾ ਹੈ | ਵਰਿਆਣਾ ਡੰਪ ਦਾ ਕੂੜੇ ਦਾ ਪਹਾੜ ਖ਼ਤਮ ਹੋਣ ਤੋਂ ਬਾਅਦ ਵਰਿਆਣਾ ਵਿਚ ਹੀ ਇਹ ਮਸ਼ੀਨਰੀ ਰਹੇਗੀ ਤੇ ਨਿਗਮ ਦੀ ਜਾਇਦਾਦ ਹੋਣ ਕਰਕੇ ਬਾਅਦ ਵਿਚ ਤਾਜ਼ਾ ਆਉਂਦੇ ਕੂੜੇ ਨੂੰ ਪੋ੍ਰਸੈੱਸ ਕੀਤਾ ਜਾਵੇਗਾ | ਕੂੜੇ ਨੂੰ ਪੋ੍ਰਸੈੱਸ ਕਰਕੇ ਖ਼ਤਮ ਕਰਨ ਲਈ ਤਿੰਨ ਮਾਡਲ ਦੇਸ਼ ਵਿਚ ਲਾਗੂ ਕੀਤੇ ਜਾਂਦੇ ਰਹੇ ਹਨ ਜਿਨ੍ਹਾਂ ਵਿਚ ਇਕ ਪ੍ਰਾਜੈਕਟ ਵਿਚ ਸਾਰਾ ਕੰਮ ਕੰਪਨੀ ਵਲੋਂ ਕਰਵਾਇਆ ਜਾਂਦਾ ਹੈ ਜਿਸ ਵਿਚ ਕੰਪਨੀ ਨੇ ਪੈਸੇ ਲੈ ਕੇ ਕੂੜਾ ਪੋ੍ਰਸੈੱਸ ਕਰਕੇ ਜ਼ਮੀਨ ਖ਼ਾਲੀ ਕਰਕੇ ਨਿਗਮਾਂ ਨੂੰ ਦੇਣੀ ਹੈ | ਦੂਜਾ ਮਾਡਲ ਜਲੰਧਰ ਵਿਚ ਹੁਣ ਲਾਗੂ ਕੀਤਾ ਜਾ ਰਿਹਾ ਹੈ ਜਿਸ ਵਿਚ ਨਿਗਮ ਵਲੋਂ ਕੰਪਨੀ ਨੂੰ ਮਸ਼ੀਨਰੀ ਦਿੱਤੀ ਜਾਣੀ ਹੈ ਤੇ ਸੀਮੈਂਟ ਫ਼ੈਕਟਰੀਆਂ ਨੂੰ ਕੂੜੇ ਵਿਚੋਂ ਨਿਕਲਦੇ ਬਾਲਣ ਵਾਲੇ ਪਦਾਰਥਾਂ ਨੂੰ ਭੇਜਣ ਲਈ ਢੋਆ-ਢੁਆਈ ਦਾ ਖਰਚਾ ਸ਼ਾਮਿਲ ਕਰਕੇ ਕੰਪਨੀ ਨੂੰ ਅਦਾਇਗੀ ਕੀਤੀ ਜਾਂਦੀ ਹੈ | ਤੀਜਾ ਮਾਡਲ ਇੰਦੌਰ, ਅਹਿਮਦਾਬਾਦ ਨੇ ਅਪਣਾਇਆ ਸੀ ਜਿਨ੍ਹਾਂ ਵਿਚ ਨਿਗਮ ਦੀ ਸਾਰੀ ਮਸ਼ੀਨਰੀ ਤੇ ਗੱਡੀਆਂ ਕੂੜੇ ਨੂੰ ਪੋ੍ਰਸੈੱਸ ਕਰਨ ਵਿਚ ਲਗਾਈਆਂ ਗਈਆਂ ਸੀ | ਇਹ ਕੰਮ ਇੰਦੌਰ ਅਤੇ ਅਹਿਮਦਾਬਾਦ ਵਿਚ ਇਸ ਕਰਕੇ ਕੀਤਾ ਗਿਆ ਸੀ, ਕਿਉਂਕਿ ਉੱਥੇ ਸੀਮੈਂਟ ਦੀਆਂ ਫ਼ੈਕਟਰੀਆਂ ਨਾਲ ਸੀ ਤੇ ਨਿਗਮ ਨੂੰ ਅਲੱਗ ਤੋਂ ਢੋਆ ਢੁਆਈ ਦਾ ਖਰਚਾ ਨਹੀਂ ਕਰਨਾ ਪਿਆ ਸੀ | ਜਲੰਧਰ ਵਿਚ ਵਰਿਆਣਾ ਕੂੜੇ ਦੇ ਪਹਾੜ ਨੂੰ ਪੋ੍ਰਸੈੱਸ ਕਰਨ ਲਈ ਪਹਿਲਾਂ 71 ਕਰੋੜ ਰੁਪਏ ਦਾ ਪ੍ਰਾਜੈਕਟ ਬਣਾਇਆ ਗਿਆ ਸੀ | ਚਾਹੇ ਇਹ ਮਾਡਲ ਕੇਂਦਰ ਸਰਕਾਰ ਵਲੋਂ ਪਾਸ ਕੀਤਾ ਗਿਆ ਸੀ ਪਰ ਪੰਜਾਬ ਸਰਕਾਰ ਨੇ ਮਹਿੰਗਾ ਦੱਸ ਕੇ ਰੱਦ ਕਰਕੇ 41 ਕਰੋੜ ਦੇ ਪ੍ਰਾਜੈਕਟ ਨੂੰ ਮਨਜ਼ੂਰੀ ਦਿੱਤੀ ਹੈ ਪਰ 41 ਕਰੋੜ ਦੇ ਪ੍ਰਾਜੈਕਟ ਲਈ ਨਿਗਮ ਵਲੋਂ ਵੀ ਪ੍ਰਾਜੈਕਟ ਸ਼ੁਰੂ ਹੋਣ 'ਤੇ ਨਿਗਰਾਨੀ ਕਰਨੀ ਪਵੇਗੀ ਜਦਕਿ ਪਹਿਲੇ 71 ਕਰੋੜ ਦੇ ਪ੍ਰਾਜੈਕਟ ਵਿਚ ਸਾਰਾ ਕੰਮ ਕੰਪਨੀ ਨੇ ਹੀ ਕਰਨਾ ਸੀ ਤੇ ਇਸ ਵਿਚ ਕਿਸੇ ਤਰ੍ਹਾਂ ਦੀ ਨਿਗਰਾਨੀ ਦੀ ਕੋਈ ਲੋੜ ਨਹੀਂ ਸੀ | ਤਿੰਨ ਕੰਪਨੀਆਂ ਨੇ ਹੁਣ ਕੰਮ ਲੈਣ ਲਈ ਟੈਂਡਰ ਪਾਏ ਹਨ | ਜਿਨ੍ਹਾਂ ਨੂੰ ਜਲਦੀ ਹੀ ਖੋਲਿ੍ਹਆ ਜਾਣਾ ਹੈ | ਸਮਾਰਟ ਸਿਟੀ ਨੇ ਕੂੜੇ ਨੂੰ ਪੋ੍ਰਸੈੱਸ ਕਰਨ ਲਈ 416 ਰੁਪਏ ਪ੍ਰਤੀ ਟਨ ਦਾ ਭਾਅ ਕੱਢਿਆ ਹੈ | ਕੂੜਾ ਸੰਭਾਲ ਪ੍ਰਾਜੈਕਟ ਦੇ ਟੈਂਡਰ ਦਾ ਜਿੱਥੇ ਵਿਰੋਧ ਸ਼ੁਰੂ ਹੋ ਗਿਆ ਹੈ ਤੇ ਇਸ ਤੋਂ ਪਹਿਲਾਂ ਜਲੰਧਰ ਨਿਗਮ ਨੇ 274 ਕਰੋੜ ਦੇ ਐੱਲ. ਈ. ਡੀ. ਪ੍ਰਾਜੈਕਟ ਵਿਚ ਘੁਟਾਲਾ ਦੱਸ ਕੇ ਰੱਦ ਕਰ ਦਿੱਤਾ ਸੀ ਜਦਕਿ ਹੁਣ ਇਹੋ ਮਾਡਲ ਮੋਹਾਲੀ ਤੇ ਲੁਧਿਆਣਾ ਵਿਚ ਸਫਲਤਾਪੂਰਵਕ ਦੂਜੀਆਂ ਕੰਪਨੀਆਂ ਚਲਾ ਰਹੀਆਂ ਹਨ | 274 ਕਰੋੜ ਦਾ ਐੱਲ. ਈ. ਡੀ. ਪ੍ਰਾਜੈਕਟ ਵਿਚ ਘੁਟਾਲੇ ਦੀ ਗੱਲ ਕਹਿ ਕੇ ਉਸ ਨੂੰ ਰੱਦ ਕਰ ਦਿੱਤਾ ਗਿਆ ਸੀ | ਜਿਸ ਵਿਚ ਕੰਪਨੀ ਨੇ ਸਾਰੀਆਂ ਲਾਈਟਾਂ ਨੂੰ ਐੱਲ. ਈ. ਡੀ. ਵਿਚ ਬਦਲ ਕੇ ਉਸ ਦੀ ਦੱਸ ਸਾਲ ਤੱਕ ਸੰਭਾਲ ਕਰਨੀ ਸੀ ਤੇ 10 ਸਾਲ ਬਾਅਦ ਚੱਲਦੀਆਂ ਲਾਈਟਾਂ ਨਿਗਮ ਨੂੰ ਦੇ ਜਾਣੀਆਂ ਸੀ | ਕੰਪਨੀ ਨੇ ਐੱਲ. ਈ. ਡੀ. ਲਾਈਟਾਂ ਲਗਾ ਕੇ ਬਿਜਲੀ ਦੀ ਹੋਣ ਵਾਲੀ ਬੱਚਤ ਵਿਚ ਆਪਣੀ ਰਕਮ ਤਾਂ ਲੈਣੀ ਸੀ ਸਗੋਂ ਨਿਗਮ ਨੂੰ ਵੀ ਇਸ ਵਿਚੋਂ ਕੁਝ ਹਿੱਸਾ ਦੇਣਾ ਸੀ | ਪ੍ਰਾਜੈਕਟਾਂ ਦਾ ਹੁਣ ਵਿਰੋਧ ਹੋਣਾ ਵੀ ਆਮ ਹੁੰਦਾ ਜਾ ਰਿਹਾ ਹੈ |
ਕਿਸ਼ਨਗੜ੍ਹ, 25 ਜਨਵਰੀ (ਹੁਸਨ ਲਾਲ)-ਪੁਲਿਸ ਚੌਕੀ ਪਚਰੰਗਾ ਅਧੀਨ ਪੈਂਦੇ ਪਿੰਡ ਕਾਲਾ ਬੱਕਰਾ 'ਚ ਸਥਿਤ ਇਕ ਗੈਸ ਏਜੰਸੀ ਦੇ ਗੁਦਾਮ ਦੇ ਕਰਿੰਦੇ ਕੋਲੋਂ ਮੋਟਰਸਾਈਕਲ ਤੇ ਐਕਟਿਵਾ ਸਵਾਰ 6 ਲੁਟੇਰੇ ਕਰਿੰਦੇ 'ਤੇ ਤੇਜ਼ਧਾਰ ਹਥਿਆਰ ਨਾਲ ਹਮਲਾ ਕਰਕੇ ਕਰੀਬ 50 ਹਜ਼ਾਰ ਰੁਪਏ ਦੀ ...
ਜਲੰਧਰ, 25 ਜਨਵਰੀ (ਐੱਮ.ਐੱਸ. ਲੋਹੀਆ)-ਕੋਰੋਨਾ ਪ੍ਰਭਾਵਿਤ 92 ਸਾਲ ਦੇ ਬਜ਼ੁਰਗ ਦੀ ਮੌਤ ਹੋ ਜਾਣ ਨਾਲ ਮਿ੍ਤਕਾਂ ਦੀ ਗਿਣਤੀ 679 ਪਹੁੰਚ ਗਈ ਹੈ | ਮਿ੍ਤਕ ਦੀ ਪਹਿਚਾਣ ਸੰਤੋਖ ਸਿੰਘ ਵਾਸੀ ਪਿੰਡ ਮਾਣਕ ਰਾਏ, ਭੋਗਪੁਰ, ਜਲੰਧਰ ਵਜੋਂ ਹੋਈ ਹੈ | ਇਸ ਤੋਂ ਇਲਾਵਾ ਜ਼ਿਲ੍ਹੇ 'ਚ ਅੱਜ 15 ...
ਚੁਗਿੱਟੀ/ਜੰਡੂਸਿੰਘਾ, 25 ਜਨਵਰੀ (ਨਰਿੰਦਰ ਲਾਗੂ)-ਗਣਤੰਤਰ ਦਿਵਸ ਮੌਕੇ ਖੇਤਰ 'ਚ ਸੁਰੱਖਿਆ ਦੇ ਮਾਮਲੇ ਨੂੰ ਯਕੀਨੀ ਬਣਾਉਣ ਦੇ ਮੱਦੇ ਥਾਣਾ ਰਾਮਾਮੰਡੀ ਦੀ ਪੁਲਿਸ ਵਲੋਂ ਸੋਮਵਾਰ ਨੂੰ ਚੁਗਿੱਟੀ ਚੌਕ ਸਮੇਤ ਆਸ-ਪਾਸ ਦੇ ਮੁਹੱਲਿਆਂ 'ਚ ਕਈ ਥਾੲੀਂ ਨਾਕਾਬੰਦੀ ਕਰਦੇ ਹੋਏ ...
ਜਲੰਧਰ, 25 ਜਨਵਰੀ (ਐੱਮ. ਐੱਸ. ਲੋਹੀਆ)-ਅੱਤਵਾਦੀ ਗਰੁਪਾਂ ਨੂੰ ਬੇਨਕਾਬ ਕਰਨ, ਸੂਬੇ 'ਚ ਗੈਂਗਸਟਰ ਧੜਿ੍ਹਆਂ ਦੀ ਹੋਂਦ ਖ਼ਤਮ ਕਰਨ ਤੇ ਸਰਕਾਰ ਵਲੋਂ ਵਿੱਢੀ ਨਸ਼ਿਆਂ ਵਿਰੁੱਧ ਮੁਹਿੰਮ 'ਚ ਬਤੌਰ ਏ.ਆਈ.ਜੀ. ਕਾਉਂਟਰ ਇੰਟੈਲੀਜੈਂਸ ਆਪਣੀ ਡਿਊਟੀ ਦੌਰਾਨ ਸ਼ਾਨਦਾਰ ਸੇਵਾਵਾਂ ...
ਜਲੰਧਰ ਛਾਉਣੀ, 25 ਅਗਸਤ (ਪਵਨ ਖਰਬੰਦਾ)-ਕਾਂਗਰਸ ਪਾਰਟੀ ਨਾਲ ਜੁੜ ਕੇ ਬੀਤੇ ਕਈ ਸਾਲਾਂ ਤੋਂ ਕਾਂਗਰਸ ਪਾਰਟੀ ਦੀ ਨਿਸ਼ਕਾਮ ਸੇਵਾ ਕਰਦੇ ਆ ਰਹੇ ਸ੍ਰੀਮਤੀ ਨਿਰਮਲਾ ਦੇਵੀ ਨੂੰ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਉਨ੍ਹਾਂ ਦੀਆਂ ਸੇਵਾਵਾਂ ਨੂੰ ...
ਜਲੰਧਰ, 25 ਜਨਵਰੀ (ਹਰਵਿੰਦਰ ਸਿੰਘ ਫੁੱਲ)-ਆਮ ਆਦਮੀ ਪਾਰਟੀ ਪੰਜਾਬ ਦੇ ਸਹਿ ਇੰਚਾਰਜ ਤੇ ਦਿੱਲੀ ਦੇ ਵਿਧਾਇਕ ਰਾਘਵ ਚੱਢਾ ਨੇ ਜਲੰਧਰ ਦੀਆਂ ਸਿੱਖ ਜਥੇਬੰਦੀਆਂ ਨਾਲ ਮੀਟਿੰਗ ਕੀਤੀ | ਮੀਟਿੰਗ ਵਿਚ ਸਿੱਖ ਜਥੇਬੰਦੀਆਂ ਦੇ ਆਗੂਆਂ ਨੇ ਰਾਘਵ ਚੱਢਾ ਤੋਂ ਸਿੱਖੀ ਨਾਲ ...
ਜਲੰਧਰ, 25 ਜਨਵਰੀ (ਸ਼ਿਵ)-ਸੂਰੀਆ ਐਨਕਲੇਵ ਵੈੱਲਫੇਅਰ ਸੁਸਾਇਟੀ ਦੇ ਪ੍ਰਧਾਨ ਐੱਮ. ਐੱਲ. ਸਹਿਗਲ ਤੇ ਅਲਾਟੀਆਂ ਦੀ ਮੰਗ 'ਤੇ ਇਲਾਕੇ ਦਾ ਦੌਰਾ ਕਰਨ ਗਏ ਇੰਪਰੂਵਮੈਂਟ ਟਰੱਸਟ ਦੇ ਈ.ਓ. ਰਾਜੇਸ਼ ਚੌਧਰੀ ਨੂੰ ਲੋਕਾਂ ਨਾਲ ਰੋਸ ਜ਼ਾਹਰ ਕਰਦਿਆਂ ਸੀ-ਬਲਾਕ ਇਲਾਕੇ ਦੇ ਮਾੜੇ ...
ਜਲੰਧਰ, 25 ਜਨਵਰੀ (ਹਰਵਿੰਦਰ ਸਿੰਘ ਫੁੱਲ)-ਇੰਡੀਅਨ ਰੇਲਵੇ ਕੈਟਰਿੰਗ ਤੇ ਟੂਰਿਸਟ ਕਾਰਪੋਰੇਸ਼ਨ (ਆਈ.ਆਰ. ਸੀ.ਟੀ.ਸੀ) ਵੱਲੋਂ ਟੂਰਿਜ਼ਮ ਨੂੰ ਬੜ੍ਹਾਵਾ ਦੇਣ ਦੇ ਉਦੇਸ਼ ਨਾਲ ਦੇਸ਼ ਦੇ ਵੱਖ-ਵੱਖ ਭਾਗਾਂ ਵਿਚ ਸਥਿਤ ਚਾਰ ਜੋਤੀ ਲਿੰਗਾਂ (ਜਿਨ੍ਹਾਂ ਵਿਚ ਓਮ ਕਲੇਸ਼ਵਰ ਉਜੈਨ, ...
ਮਕਸੂਦਾਂ, 25 ਜਨਵਰੀ (ਲਖਵਿੰਦਰ ਪਾਠਕ)-ਥਾਣਾ 8 ਦੇ ਅਧੀਨ ਆਉਂਦੀ ਦੇਰ ਸ਼ਾਮ ਫੋਕਲ ਪੁਆਇੰਟ ਰੋਡ 'ਤੇ ਲੋਹੇ ਦਾ ਸਰਿਆ ਲੱਦੇ ਇਕ ਰਿਕਸ਼ੇ ਨਾਲ ਟਕਰਾ ਕੇ ਸੜਕ 'ਤੇ ਡਿੱਗੇ ਨੌਜਵਾਨ ਦੀ ਟਰੱਕ ਦੀ ਲਪੇਟ 'ਚ ਆਉਣ ਕਾਰਨ ਮੌਕੇ 'ਤੇ ਮੌਤ ਹੋ ਗਈ | ਜਿਸਦੀ ਪਛਾਣ ਬੁੱਧੀ ਲਾਲ ਪੁੱਤਰ ...
ਜਲੰਧਰ, 25 ਜਨਵਰੀ (ਸਾਬੀ)-65ਵੀ ਸੀਨੀਅਰ ਨੈਸ਼ਨਲ ਕੁਸ਼ਤੀ ਚੈਂਪੀਅਨਸ਼ਿੱਪ ਗਰੀਕੋ ਰੋਮਨ ਵਰਗ ਦੇ ਵਿਚ 21 ਤੋਂ 22 ਫਰਵਰੀ ਤੱਕ ਐੱਲ.ਪੀ.ਯੂ. ਵਿਖੇ ਕਰਵਾਈ ਜਾ ਰਹੀ ਹੈ | ਇਸ ਚੈਂਪੀਅਨਸ਼ਿੱਪ ਵਿਚ ਦੇਸ਼ ਦੇ ਸਾਰੇ ਰਾਜਾਂ ਤੋਂ ਪਹਿਲਵਾਨ ਹਿੱਸਾ ਲੈਣਗੇ ਤੇ ਇਹ ...
ਜਲੰਧਰ, 25 ਜਨਵਰੀ (ਹਰਵਿੰਦਰ ਸਿੰਘ ਫੁੱਲ)-ਪੰਜਾਬ ਪੈੱ੍ਰਸ ਕਲੱਬ ਦੇ ਬਾਨੀ ਪ੍ਰਧਾਨ ਆਰ. ਐੱਨ. ਸਿੰਘ ਦੀ ਨੌਵੀਂ ਬਰਸੀ ਮੌਕੇ ਪੈੱ੍ਰਸ ਕਲੱਬ ਵਿਖੇ ਪ੍ਰਧਾਨ ਡਾ. ਲਖਵਿੰਦਰ ਸਿੰਘ ਜੌਹਲ ਦੀ ਅਗਵਾਈ 'ਚ ਇੱਕ ਵਿਸ਼ੇਸ਼ ਸ਼ਰਧਾਂਜਲੀ ਸਮਾਗਮ ਕਰਵਾਇਆ ਗਿਆ | ਜਿਸ ਵਿਚ ...
ਜਲੰਧਰ, 25 ਜਨਵਰੀ (ਹਰਵਿੰਦਰ ਸਿੰਘ ਫੁੱਲ)-ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਸੂਬਾ-ਸਰਕਾਰ ਵਲੋਂ ਦੁਆਬਾ ਖੇਤਰ ਵਿਚ ਕੰਮ-ਕਾਜੀ ਮਹਿਲਾਵਾਂ ਦੀ ਸੁਰੱਖਿਅਤ ਤੇ ਅਰਾਮਦਾਇਕ ਠਹਿਰਾਉ ਨੂੰ ਯਕੀਨੀ ਬਣਾਉਣ ਲਈ 4.5 ਕਰੋੜ ਰੁਪਏ ਦੀ ਲਾਗਤ ਨਾਲ ...
ਜਲੰਧਰ, 25 ਜਨਵਰੀ (ਰਣਜੀਤ ਸਿੰਘ ਸੋਢੀ)-ਰਾਸ਼ਟਰੀ ਵੋਟਰ ਦਿਵਸ ਮੌਕੇ ਪ੍ਰਸਿੱਧ ਸਮਾਜ ਸੇਵੀ ਅਮਰਜੀਤ ਸਿੰਘ ਆਨੰਦ ਨੂੰ ਪੰਜਾਬ ਰਾਜ ਚੋਣ ਕਮਿਸ਼ਨਰ ਡਾ. ਐੱਸ.ਕੇ. ਰਾਜੂ ਨੇ ਪੰਜਾਬ ਭਵਨ ਵਿਖੇ ਹੋਏ ਸਮਾਗਮ ਦੌਰਾਨ ਵਰਚੂਅਲ ਸਟੇਟ ਅਵਾਰਡ ਨਾਲ ਸਨਮਾਨਿਤ ਕੀਤਾ | ਅਮਰਜੀਤ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered
by REFLEX