ਮਾਨਸਾ, 25 ਜਨਵਰੀ (ਬਲਵਿੰਦਰ ਸਿੰਘ ਧਾਲੀਵਾਲ)- ਲੋਕਤੰਤਰ ਦੀ ਮਜ਼ਬੂਤੀ ਲਈ ਹਰ ਨਾਗਰਿਕ ਨੂੰ ਵੋਟ ਦੇ ਅਧਿਕਾਰ ਦੀ ਜ਼ਰੂਰੀ ਵਰਤੋਂ ਕਰਨੀ ਚਾਹੀਦੀ ਹੈ | ਭਾਰਤੀ ਗਣਰਾਜ ਵੋਟ ਦੀ ਵਿਸ਼ੇਸ਼ ਮਹੱਤਤਾ ਹੈ, ਇਸ ਲਈ ਜਿੱਥੇ 18 ਵਰਿ੍ਹਆਂ ਤੋਂ ਉੱਪਰ ਹਰ ਬਾਲਗ ਨੂੰ ਲਾਜਮੀਂ ਵੋਟ ਬਣਾਉਣੀ ਚਾਹੀਦੀ ਹੈ ਉੱਥੇ ਇਸ ਦੀ ਵਰਤੋਂ ਇਸ ਤੋਂ ਵੀ ਅਹਿਮ ਹੈ | ਇਹ ਪ੍ਰਗਟਾਵਾ ਰਾਸ਼ਟਰੀ ਵੋਟਰ ਦਿਵਸ 'ਤੇ ਜ਼ਿਲ੍ਹੇ 'ਚ ਵੱਖ ਵੱਖ ਥਾਵਾਂ 'ਤੇ ਕਰਵਾਏ ਸਮਾਗਮ ਦੌਰਾਨ ਬੁਲਾਰਿਆਂ ਨੇ ਕੀਤਾ | ਜ਼ਿਲ੍ਹਾ ਪੁਲਿਸ ਵਲੋਂ ਸੁਰੇਂਦਰ ਲਾਂਬਾ ਐਸ.ਐਸ.ਪੀ. ਮਾਨਸਾ ਦੀ ਅਗਵਾਈ 'ਚ ਵੱਖ ਵੱਖ ਥਾਣਿਆਂ 'ਚ ਵੋਟਰ ਦਿਵਸ ਪ੍ਰਣ ਦਿਵਸ ਵਜੋਂ ਮਨਾਇਆ ਗਿਆ | ਉਨ੍ਹਾਂ ਦੀ ਦੇਸ਼ ਦੀ ਏਕਤਾ ਤੇ ਅਖੰਡਤਾ ਕਾਇਮ ਰੱਖਣ ਲਈ ਹਰ ਕੁਰਬਾਨੀ ਕਰਨ ਦਾ ਅਹਿਦ ਲਿਆ |
ਿਖ਼ਆਲਾ ਕਲਾਂ ਸਕੂਲ
ਸੈਕੰਡਰੀ ਸਕੂਲ ਖ਼ਿਆਲਾ ਕਲਾਂ (ਲੜਕੀਆਂ) ਵਿਖੇ ਪਿ੍ੰਸੀਪਲ ਓਮ ਪ੍ਰਕਾਸ਼ ਮਿੱਡਾ ਦੀ ਅਗਵਾਈ 'ਚ ਰਾਸ਼ਟਰੀ ਵੋਟਰ ਦਿਵਸ ਮਨਾਇਆ ਗਿਆ | ਉਨ੍ਹਾਂ ਵਿਦਿਆਰਥਣਾਂ ਨੂੰ ਵੋਟ ਦੇ ਅਧਿਕਾਰ ਸਬੰਧੀ ਜਾਗਰੂਕ ਕੀਤਾ | ਅਧਿਆਪਕਾ ਰੇਨੂੰ ਬਾਲਾ, ਮਮਤਾ ਗੋਇਲ, ਮਨਪ੍ਰੀਤ ਕੌਰ, ਅਮਿਤਾ ਰਾਣੀ ਨੇ ਕਿਹਾ ਕਿ ਲੋਕਤੰਤਰ ਦੀ ਸਲਾਮਤੀ ਤੇ ਮਜ਼ਬੂਤੀ ਲਈ ਵੋਟ ਬਣਾਉਣੀ ਤੇ ਵਰਤੋਂ ਕਰਨੀ ਅਤਿ ਜ਼ਰੂਰੀ ਹੈ | ਇਸ ਮੌਕੇ ਭਾਸ਼ਣ ਮੁਕਾਬਲੇ 'ਚੋਂ ਖੁਸ਼ਪ੍ਰੀਤ ਕੌਰ ਨੇ ਪਹਿਲਾ, ਮਨਪ੍ਰੀਤ ਕੌਰ ਨੇ ਦੂਜਾ, ਨੀਲਮ ਰਾਣੀ ਤੇ ਮੋਨਾ ਰਾਣੀ ਨੇ ਤੀਜਾ, ਡਰਾਇੰਗ ਤੇ ਪੇਂਟਿੰਗ ਮੁਕਾਬਲੇ 'ਚੋਂ ਪ੍ਰਭਜੋਤ ਕੌਰ, ਜਸ਼ਨਦੀਪ ਕੌਰ, ਕੋਮਲਪ੍ਰੀਤ ਕੌਰ, ਅਰਸ਼ਦੀਪ ਕੌਰ, ਗੁਰਪ੍ਰੀਤ ਕੌਰ, ਜਸਪ੍ਰੀਤ ਕੌਰ, ਸੁਪਨਪ੍ਰੀਤ ਕੌਰ ਨੇ ਪੁਜ਼ੀਸ਼ਨਾਂ ਹਾਸਿਲ ਕੀਤੀਆਂ | ਜੇਤੂ ਵਿਦਿਆਰਥਣਾਂ ਦਾ ਸਨਮਾਨ ਵੀ ਕੀਤਾ ਗਿਆ |
ਸਰਕਾਰੀ ਸਕੂਲ ਸਰਦੂਲੇਵਾਲਾ
ਸਰਦੂਲਗੜ੍ਹ ਤੋਂ ਪ੍ਰਕਾਸ਼ ਸਿੰਘ ਜ਼ੈਲਦਾਰ- ਸਥਾਨਕ ਪ੍ਰਸ਼ਾਸਨ ਵਲੋਂ ਰਾਸ਼ਟਰੀ ਵੋਟਰ ਦਿਵਸ ਸਰਦੂਲੇਵਾਲਾ ਸਰਕਾਰੀ ਸਕੂਲ ਵਿਖੇ ਮਨਾਇਆ ਗਿਆ | ਉਪ ਮੰਡਲ ਮੈਜਿਸਟ੍ਰੇਟ ਸਰਬਜੀਤ ਕੌਰ ਨੇ ਵੋਟ ਦੀ ਅਹਿਮੀਅਤ ਬਾਰੇ ਵਿਚਾਰ ਸਾਂਝੇ ਕੀਤੇ ਤੇ ਨਵੇਂ ਵੋਟ ਕਾਰਡ ਤਕਸੀਮ ਕੀਤੇ | ਸ਼ਲਾਘਾ ਯੋਗ ਕਾਰਗੁਜ਼ਾਰੀ ਬਦਲੇ ਬੀ.ਐਲ.ਓ. ਹੇਮ ਰਾਜ ਨੂੰ ਵੀ ਸਨਮਾਨਿਤ ਕੀਤਾ ਗਿਆ | ਇਸ ਤੋਂ ਪਹਿਲਾਂ ਉਨ੍ਹਾਂ ਨਗਰ ਪੰਚਾਇਤ ਵਲੋਂ ਸ਼ਹਿਰ ਦੇ ਸਰਕਾਰੀ ਕੰਨਿਆ ਪ੍ਰਾਇਮਰੀ ਸਕੂਲ 'ਚ ਵੋਟਰ ਦਿਵਸ ਨੂੰ ਸਮਰਪਿਤ ਸਮਾਗਮ 'ਚ ਸ਼ਮੂਲੀਅਤ ਕਰਦੇ ਹੋਏ ਨੌਜਵਾਨਾਂ ਨੂੰ ਲੋਕਤੰਤਰ ਦੀ ਮਜ਼ਬੂਤੀ ਲਈ ਵਧ ਚੜ੍ਹ ਕੇ ਅੱਗੇ ਆਉਣ ਲਈ ਪ੍ਰੇਰਤ ਕੀਤਾ | ਕੁਲਵਿੰਦਰ ਸਿੰਘ ਸਰਪੰਚ, ਹਰਪਾਲ ਸਿੰਘ ਸਕੂਲ ਮੁਖੀ, ਸੁਖਵਿੰਦਰ ਸਿੰਘ ਸੁੱਖੀ, ਭੁਪਿੰਦਰ ਸਿੰਘ ਸਰਾਂ ਐਡਵੋਕੇਟ, ਸ਼ਿਵਤਾਜ ਪੰਡਤ, ਗੁਰਲਾਲ ਸੋਨੀ ਆਦਿ ਹਾਜ਼ਰ ਸਨ |
ਬੋਹਾ, 25 ਜਨਵਰੀ (ਰਮੇਸ਼ ਤਾਂਗੜੀ)-ਖੇਤਰ ਦੇ ਪਿੰਡਾਂ ਬਰੇ੍ਹ, ਪਿਪਲੀਆਂ, ਮਲਕੋਂ, ਅੱਕਾਂਵਾਲੀ ਆਦਿ ਇਕ ਦਰਜਨ ਪਿੰਡਾਂ ਦੇ ਲੋਕ ਇੱਥੋਂ ਗੁਜ਼ਰਦੇ ਸਰਹਿੰਦ ਚੋਅ ਅਤੇ ਇਨ੍ਹਾਂ ਦੇ ਟੁੱਟੇ ਤੇ ਖਸਤਾ ਹਾਲ ਪੁਲਾਂ ਤੋਂ ਬੁਰੀ ਤਰ੍ਹਾਂ ਤੰਗ ਆ ਚੁੱਕੇ ਹਨ | ਸਾਬਕਾ ਸਰਪੰਚ ...
ਬੁਢਲਾਡਾ, 25 ਜਨਵਰੀ (ਸੁਨੀਲ ਮਨਚੰਦਾ)- ਨਗਰ ਕੌਾਸਲ ਚੋਣਾਂ ਨੂੰ ਲੇ ਕੇ ਸ਼ਹਿਰ 'ਚ ਨਗਰ ਸੁਧਾਰ ਸਭਾ ਵਲੋਂ 3 ਉਮੀਦਵਾਰਾਂ ਦਾ ਕੀਤਾ ਐਲਾਨ | ਸਭਾ ਦੇ ਪ੍ਰਧਾਨ ਪ੍ਰੇਮ ਸਿੰਘ ਦੋਦੜਾ ਤੇ ਜਨਰਲ ਸਕੱਤਰ ਐਡਵੋਕੇਟ ਸਵਰਨਜੀਤ ਸਿੰਘ ਦਲਿਓ ਨੇ ਦੱਸਿਆ ਕਿ ਨਗਰ ਸੁਧਾਰ ਸਭਾ ...
ਬਰੇਟਾ/ਬੁਢਲਾਡਾ, 25 ਜਨਵਰੀ (ਪਾਲ ਸਿੰਘ ਮੰਡੇਰ, ਜੀਵਨ ਸ਼ਰਮਾ, ਸੁਨੀਲ ਮਨਚੰਦਾ)- ਨਗਰ ਨਿਗਮ/ਕੌਾਸਲ ਚੋਣਾਂ 'ਚ ਕਾਂਗਰਸ ਪਾਰਟੀ ਸ਼ਾਨਦਾਰ ਜਿੱਤ ਹਾਸਲ ਕਰੇਗੀ | ਇਹ ਦਾਅਵਾ ਲੋਕ ਨਿਰਮਾਣ ਵਿਭਾਗ ਤੇ ਸਿੱਖਿਆ ਮੰਤਰੀ ਵਿਜੈਇੰਦਰ ਸਿੰਗਲਾ ਨੇ ਬਰੇਟਾ ਵਿਖੇ ਆਲ ਇੰਡੀਆ ...
ਮਾਨਸਾ, 25 ਜਨਵਰੀ (ਵਿ. ਪ੍ਰਤੀ.)- ਜ਼ਿਲ੍ਹੇ 'ਚ ਅੱਜ ਕੋਰੋਨਾ ਦੇ 4 ਨਵੇਂ ਮਾਮਲਿਆਂ ਦੀ ਪੁਸ਼ਟੀ ਹੋਈ ਹੈ, ਜਦਕਿ ਇਕ ਪੀੜਤ ਸਿਹਤਯਾਬ ਵੀ ਹੋਇਆ | ਸਿਹਤ ਵਿਭਾਗ ਵਲੋਂ ਜਾਰੀ ਅੰਕੜਿਆਂ ਅਨੁਸਾਰ 277 ਵਿਅਕਤੀਆਂ ਦੇ ਨਮੂਨੇ ਲਏ ਗਏ ਸਨ | ...
ਮਾਨਸਾ, 25 ਜਨਵਰੀ (ਬਲਵਿੰਦਰ ਸਿੰਘ ਧਾਲੀਵਾਲ)- ਸਥਾਨਕ ਦਸਮੇਸ਼ ਪਬਲਿਕ ਸੈਕੰਡਰੀ ਸਕੂਲ ਵਿਖੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਮੁਫ਼ਤ ਦੁਮਾਲਾ ਸਿਖਲਾਈ ਕੈਂਪ ਲਗਾਇਆ ਗਿਆ | ਹੁਸਨਪ੍ਰੀਤ ਕੌਰ ਤੇ ਸੁਮਿਤ ਕੌਰ ਨੇ ਦੁਮਾਲਾ ਸਜਾਉਣ ਦੇ ...
ਬਠਿੰਡਾ, 25 ਜਨਵਰੀ (ਅੰਮਿ੍ਤਪਾਲ ਸਿੰਘ ਵਲ੍ਹਾਣ)- ਓ.ਬੀ.ਸੀ. ਵੈੱਲਫੇਅਰ ਫਰੰਟ ਪੰਜਾਬ ਇਕਾਈ ਬਠਿੰਡਾ ਦੀ ਮੀਟਿੰਗ ਫ਼ਰੰਟ ਦੇ ਜ਼ਿਲ੍ਹਾ ਪ੍ਰਧਾਨ ਐਸ.ਐਸ. ਯਾਦਵ ਦੀ ਪ੍ਰਧਾਨਗੀ ਹੇਠ ਹੋਈ ਜਿਸ ਵਿਚ ਵਿਸ਼ੇਸ਼ ਤੌਰ 'ਤੇ ਪਹੁੰਚੇ ਓ.ਬੀ.ਸੀ. ਅਧਿਕਾਰ ਚੇਤਨਾ ਮੰਚ ਪੰਜਾਬ ਦੇ ...
ਮਾਨਸਾ, 25 ਜਨਵਰੀ (ਵਿ. ਪ੍ਰਤੀ.)- ਜ਼ਿਲ੍ਹਾ ਰਾਈਫ਼ਲ ਐਸੋਸੀਏਸ਼ਨ ਵਲੋਂ ਸਥਾਨਕ ਰੈਨੇਸਾ ਪਬਲਿਕ ਸਕੂਲ ਵਿਖੇ ਰਾਈਫ਼ਲ ਸ਼ੂਟਿੰਗ ਚੈਂਪੀਅਨਸ਼ਿਪ 30 ਜਨਵਰੀ ਤੋਂ 1 ਫਰਵਰੀ ਤੱਕ ਕਰਵਾਈ ਜਾ ਰਹੀ ਹੈ | ਐਸੋਸੀਏਸ਼ਨ ਦੇ ਜ਼ਿਲ੍ਹਾ ਪ੍ਰਧਾਨ ਡਾ: ਐਨ.ਕੇ. ਮਹਿਤਾ ਅਤੇ ਸਕੱਤਰ ...
ਬੁਢਲਾਡਾ, 25 ਜਨਵਰੀ (ਸਵਰਨ ਸਿੰਘ ਰਾਹੀ, ਸੁਨੀਲ ਮਨਚੰਦਾ)- ਸਥਾਨਕ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਲੜਕੀਆਂ) ਬੁਢਲਾਡਾ ਵਿਖੇ ਸਬ-ਡਵੀਜ਼ਨ ਪੱਧਰੀ ਵੋਟਰ ਜਾਗਰੂਕਤਾ ਸਮਾਗਮ ਕਰਵਾਇਆ ਗਿਆ | ਐਸ.ਡੀ.ਐਮ. ਬੁਢਲਾਡਾ ਸਾਗਰ ਸੇਤੀਆ ਨੇ ਕਿਹਾ ਕਿ ਵੋਟ ਹਰ ਵਿਅਕਤੀ ਦਾ ਮੂਲ ...
ਰਮੇਸ਼ ਤਾਂਗੜੀ 94630-79655 ਬੋਹਾ-ਇੱਥੋਂ 6 ਕਿੱਲੋਮੀਟਰ ਪੰਜਾਬ-ਹਰਿਆਣਾ ਹੱਦ 'ਤੇ ਉੱਚੇ ਸਥਾਨ 'ਤੇ ਵਸਿਆ ਪਿੰਡ ਲੱਖੀਵਾਲ ਕਰੀਬ 350 ਸਾਲ ਪੁਰਾਣਾ ਦੱਸਿਆ ਜਾਂਦਾ ਹੈ | ਜਾਣਕਾਰੀ ਮੁਤਾਬਿਕ ਖਾਨ ਮੁਸਲਮਾਨਾਂ ਦੇ ਸਮੇਂ ਇੱਥੇ ਲੱਖੀ ਨਾਂਅ ਦਾ ਵਣਜਾਰਾ ਰਹਿੰਦਾ ਸੀ | ਨਹਿਰੀ ...
ਮਾਨਸਾ 25 ਜਨਵਰੀ (ਬਲਵਿੰਦਰ ਸਿੰਘ ਧਾਲੀਵਾਲ)-ਕੇਂਦਰ ਦੀ ਮੋਦੀ ਸਰਕਾਰ ਵਲੋਂ ਪਾਸ ਕੀਤੇ ਨਵੇਂ ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਅਤੇ ਐਮ. ਐਸ. ਪੀ. ਗਾਰੰਟੀ ਕਾਨੂੰਨ ਬਣਵਾਉਣ ਲਈ ਕਿਸਾਨ ਸੰਘਰਸ਼ ਦੇ ਚੱਲਦਿਆਂ 118ਵੇਂ ਦਿਨ ਵੀ ਕਿਸਾਨ ਜਥੇਬੰਦੀਆਂ ਦੇ ਸੱਦੇ 'ਤੇ ...
ਗੋਨਿਆਣਾ , 25 ਜਨਵਰੀ (ਲਛਮਣ ਦਾਸ ਗਰਗ)-ਸੁਰਜੀਤ ਸਿੰਘ ਡੀ.ਪੀ.ਈ. ਹਾਕੀ ਕਲੱਬ ਗੋਨਿਆਣਾ ਨੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲੜਕੇ ਵਿਖੇ ਕਰੀਬ 20 ਸਾਲ ਬਾਅਦ ਹਾਕੀ ਲੀਗ ਚੇਅਰਮੈਨ ਗੁੁਰਚਰਨ ਸਿੰਘ ਬਰਾੜ ਦੀ ਅਗਵਾਈ ਵਿਚ ਸਮੂਹ ਇਲਾਕਾ ਨਿਵਾਸੀਆਂ ਤੇ ਖੇਡ ਪ੍ਰੇਮੀਆਂ ...
ਬਠਿੰਡਾ, 25 ਜਨਵਰੀ (ਕੰਵਲਜੀਤ ਸਿੰਘ ਸਿੱਧੂ)ਬਾਬਾ ਫ਼ਰੀਦ ਕਾਲਜ ਆਫ਼ ਮੈਨੇਜਮੈਂਟ ਐਾਡ ਟੈਕਨਾਲੋਜੀ, ਬਠਿੰਡਾ (ਇਕ ਮੋਹਰੀ ਬੀ-ਸਕੂਲ) ਨੇ ਆਈ.ਕਿਊ. ਏ. ਸੀ. ਦੀ ਪਹਿਲਕਦਮੀ ਵਜੋਂ ਐਮ.ਬੀ.ਏ. ਸਮੈਸਟਰ ਪਹਿਲਾ ਦੇ ਵਿਦਿਆਰਥੀਆਂ ਲਈ ਇਕ ਪ੍ਰੇਰਨਾਦਾਇਕ ਅਤੇ ਕੈਰੀਅਰ ...
ਗੋਨਿਆਣਾ, 25 ਜਨਵਰੀ (ਲਛਮਣ ਦਾਸ ਗਰਗ)- ਸਥਾਨਕ ਸ਼ਹਿਰ ਦੇ ਵਪਾਰੀ ਵਰਗ ਵਿਚ ਉਸ ਸਮੇਂ ਰੋਸ ਫੈਲ ਗਿਆ ਜਦ ਕੁਝ ਵਿਅਕਤੀਆਂ ਨੇ ਦਿੱਲੀ ਧਰਨੇ ਵਿਚ ਜਾਂਦੇ ਸਮੇਂ ਇਕ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਕਰਕੇ ਆੜ੍ਹਤੀਆ ਐਸ਼ੋਸੀਏਸ਼ਨ ਤੇ ਵਪਾਰੀ ਵਰਗ ਨੂੰ ਜਾਤੀ ਸੂਚਕ ਭੱਦੀ ...
ਬਾਲਿਆਂਵਾਲੀ, 25 ਜਨਵਰੀ (ਕੁਲਦੀਪ ਮਤਵਾਲਾ)-ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਸਰਗਰਮ ਮੈਂਬਰ ਗੁਰਸਿੱਖ ਉੱਗਰ ਸਿੰਘ (54) ਪੁੱਤਰ ਅਜਮੇਰ ਸਿੰਘ ਵਾਸੀ ਢੱਡੇ (ਬਠਿੰਡਾ) ਖੇਤੀ ਕਾਨੂੰਨਾਂ ਰੱਦ ਕਰਵਾਉਣ ਲਈ ਸਰਕਾਰੀ ਨਿਜ਼ਾਮ ਖ਼ਿਲਾਫ਼ ਸੰਘਰਸ਼ ਕਰਦਾ ਹੋਇਆ 26 ...
ਰਾਮਾਂ ਮੰਡੀ, 25 ਜਨਵਰੀ (ਤਰਸੇਮ ਸਿੰਗਲਾ)-ਸਥਾਨਕ ਗੁਰੂ ਗੋਬਿੰਦ ਸਿੰਘ ਰਿਫਾਇਨਰੀ ਦੇ ਕਰਮਚਾਰੀਆਂ ਵਲੋਂ ਦੇਸ਼ ਦੀ ਆਜ਼ਾਦੀ ਵਿਚ ਵੱਡਾ ਯੋਗਦਾਨ ਪਾਉਣ ਵਾਲੇ ਨੇਤਾਜੀ ਸੁਭਾਸ਼ ਚੰਦਰ ਬੋਸ ਦਾ 124 ਵਾਂ ਜਨਮ ਦਿਨ ਅਤੇ ਸੀਨੀਅਰ ਸਿਟੀਜ਼ਨ ਦਿਵਸ ਮਨਾਇਆ ਗਿਆ | ਇਸ ਦੌਰਾਨ ...
ਬਠਿੰਡਾ, 25 ਜਨਵਰੀ (ਕੰਵਲਜੀਤ ਸਿੰਘ ਸਿੱਧੂ)-ਦੇਸ਼ ਭਰ 'ਚ ਮਨਾਏ ਜਾ ਰਹੇ ਟਰੈਫ਼ਿਕ ਜਾਗਰੂਕਤਾ ਮਹੀਨੇ ਤਹਿਤ ਬਠਿੰਡਾ ਵਿਖੇ ਵੀ ਐਸ.ਐਸ.ਪੀ. ਬਠਿੰਡਾ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਟਰੈਫ਼ਿਕ ਜਾਗਰੂਕਤਾ ਮਹੀਨਾ ਮਨਾਇਆ ਜਾ ਰਿਹਾ ਹੈ, ਜਿਸ ਤਹਿਤ ਜਿਥੇ ਵਾਹਨ ਚਾਲਕਾਂ ...
ਬੱਲੂਆਣਾ, (ਗੁਰਨੈਬ ਸਾਜਨ)- ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਾਦਾ ਇਕਾਈ ਬੁਲਾਡੇ ਵਾਲਾ ਬਠਿੰਡਾ ਵਲੋਂ ਪਿੰਡ ਵਿਚੋਂ 20 ਵਿਅਕਤੀਆਂ ਨੇ 26 ਜਨਵਰੀ ਦੀ ਪਰੇਡ ਲਈ ਟਰੈਕਟਰ ਟਰਾਲੀ ਲੈ ਕੇ ਚਾਲੇ ਪਾਏ | ਦਿੱਲੀ ਰਵਾਨਾ ਹੋਣ ਤੋਂ ਪਹਿਲਾਂ ਗੁਰਦੁਆਰਾ ਸਾਹਿਬ ਬਾਬਾ ਜੀਵਨ ...
ਸੀਂਗੋ ਮੰਡੀ, (ਲੱਕਵਿੰਦਰ ਸ਼ਰਮਾ)- ਕੇਂਦਰ ਸਰਕਾਰ ਤੋਂ ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਦਿੱਲੀ ਵਿਖੇ ਸ਼ੁਰੂ ਕੀਤੇ ਕਿਸਾਨ ਸੰਘਰਸ਼ ਵਿਚ ਤੇ 26 ਜਨਵਰੀ ਦੀ ਟਰੈਕਟਰ ਪਰੇਡ ਵਿਚ ਸ਼ਾਮਿਲ ਹੋਣ ਲਈ ਸਮੁੱਚੇ ਦੇਸ਼ ਦੇ ਕਿਸਾਨ ਵੱਡੀ ਗਿਣਤੀ ਜਥਿਆਂ ਦੇ ਰੂਪ ਵਿਚ ...
ਭੁੱਚੋ ਮੰਡੀ, (ਬਿੱਕਰ ਸਿੰਘ ਸਿੱਧੂ)-ਦਿੱਲੀ ਵਿਖੇ ਚੱਲ ਰਹੇ ਕਿਸਾਨ ਸੰਘਰਸ਼ ਦੌਰਾਨ 26 ਜਨਵਰੀ ਨੂੰ ਕਿਸਾਨਾਂ ਵਲੋਂ ਦਿੱਲੀ ਦੀਆਂ ਸੜਕਾਂ ਤੇ ਟਰੈਕਟਰ ਪਰੇਡ ਕਰਨ ਦੇ ਦਿੱਤੇ ਸੱਦੇ ਤੇ ਅੱਜ ਪਿੰਡ ਚੱਕ ਬਖਤੂ ਤੋਂ ਟਰੈਕਟਰਾਂ ਦਾ ਕਾਫ਼ਲਾ ਰਵਾਨਾ ਹੋਇਆ | ਇਹ ਕਾਫ਼ਲਾ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered
by REFLEX