ਐੱਸ.ਡੀ.ਐੱਮ. ਬਟਾਲਾ ਬਲਵਿੰਦਰ ਸਿੰਘ ਨੇ ਲਹਿਰਾਇਆ ਕੌਮੀ ਝੰਡਾ
ਬਟਾਲਾ, 27 ਜਨਵਰੀ (ਕਾਹਲੋਂ)-72ਵਾਂ ਗਣਤੰਤਰ ਦਿਵਸ ਸਮਾਗਮ ਬਟਾਲਾ ਵਿਖੇ ਪੂਰੇ ਉਤਸ਼ਾਹ ਨਾਲ ਮਨਾਇਆ ਗਿਆ | ਸਰਕਾਰੀ ਬਹੁ-ਤਕਨੀਕੀ ਕਾਲਜ ਬਟਾਲਾ ਦੇ ਰਾਜੀਵ ਗਾਂਧੀ ਸਟੇਡੀਅਮ ਵਿਖੇ ਗਣਤੰਤਰ ਦਿਵਸ ਸਮਾਗਮ ਦੌਰਾਨ ਕੌਮੀ ਝੰਡਾ ਲਹਿਰਾਉਣ ਦੀ ਰਸਮ ਐੱਸ.ਡੀ.ਐੱਮ. ਬਟਾਲਾ ਸ: ਬਲਵਿੰਦਰ ਸਿੰਘ ਨੇ ਅਦਾ ਕੀਤੀ | ਤਿਰੰਗਾ ਝੰਡਾ ਲਹਿਰਾਉਣ ਤੋਂ ਬਾਅਦ ਮੁੱਖ ਮਹਿਮਾਨ ਸ: ਬਲਵਿੰਦਰ ਸਿੰਘ ਨੇ ਪਰੇਡ ਦਾ ਮੁਆਇਨਾ ਕੀਤਾ | ਇਸ ਉਪਰੰਤ ਐੱਸ.ਆਈ. ਦਿਲਪ੍ਰੀਤ ਕੌਰ ਦੀ ਅਗਵਾਈ ਹੇਠ ਪੰਜਾਬ ਪੁਲਿਸ ਦੇ ਜਵਾਨਾਂ, ਮਹਿਲਾ ਪੁਲਿਸ, ਪੰਜਾਬ ਹੋਮਗਾਰਡ ਦੇ ਜਵਾਨਾਂ ਵਲੋਂ ਸ਼ਾਨਦਾਰ ਮਾਰਚ ਪਾਸਟ ਕੀਤਾ ਗਿਆ | ਇਸੇ ਦੌਰਾਨ ਐਨ.ਸੀ.ਸੀ. ਕੈਡਿਟਾਂ, ਸਕੂਲੀ ਬੈਂਡ ਦੀਆਂ ਟੁਕੜੀਆਂ ਨੇ ਵੀ ਮਾਰਚ ਪਾਸਟ 'ਚ ਹਿੱਸਾ ਲਿਆ | ਕੌਮੀ ਝੰਡਾ ਲਹਿਰਾਉਣ ਤੋਂ ਬਾਅਦ ਮੁੱਖ ਮਹਿਮਾਨ ਐੱਸ.ਡੀ.ਐੱਮ. ਬਟਾਲਾ ਬਲਵਿੰਦਰ ਸਿੰਘ ਨੇ ਆਪਣੇ ਸੰਦੇਸ਼ 'ਚ ਬਟਾਲਾ ਵਾਸੀਆਂ ਨੂੰ 72ਵੇਂ ਗਣਤੰਤਰ ਦਿਵਸ ਦੀ ਵਧਾਈ ਦਿੰਦਿਆਂ ਕਿਹਾ ਕਿ ਸਾਡਾ ਸੰਵਿਧਾਨ ਮਨੁੱਖੀ ਅਧਿਕਾਰਾਂ ਦਾ ਚਾਰਟਰ ਹੈ ਅਤੇ ਭਾਰਤੀ ਸੰਵਿਧਾਨ ਹਰ ਦੇਸ਼ ਵਾਸੀ ਨੂੰ ਅਜ਼ਾਦੀ ਤੇ ਬਰਾਬਰੀ ਦਾ ਹੱਕ ਦਿੰਦਾ ਹੈ | ਇਸੇ ਦੌਰਾਨ ਗਣਤੰਤਰ ਦਿਵਸ ਸਮਾਗਮ ਦੀਆਂ ਖੁਸ਼ੀਆਂ 'ਚ ਵਾਧਾ ਕਰਦੇ ਹੋਏ ਸਕੂਲੀ ਬੱਚਿਆਂ ਵਲੋਂ ਸ਼ਾਨਦਾਰ ਰੰਗਾ-ਰੰਗ ਪ੍ਰੋਗਰਾਮ ਪੇਸ਼ ਕੀਤਾ ਗਿਆ | ਸਮਾਗਮ ਦੌਰਾਨ ਸੁਤੰਤਰਤਾ ਸੰਗਰਾਮੀ ਸ੍ਰੀਮਤੀ ਕਰਮ ਦਈ ਅਤੇ ਸ੍ਰੀਮਤੀ ਮਹਿੰਦਰ ਕੌਰ ਨੂੰ ਵਿਸ਼ੇਸ਼ ਤੌਰ 'ਤੇ ਸਨਮਾਨਿਤ ਕੀਤਾ ਗਿਆ | ਇਸ ਮੌਕੇ ਰੈੱਡ ਕਰਾਸ ਸੁਸਾਇਟੀ ਗੁਰਦਾਸਪੁਰ ਵਲੋਂ ਲੋੜਵੰਦਾਂ ਨੂੰ ਟਰਾਈ ਸਾਈਕਲ ਵੀ ਵੰਡੇ ਗਏ |
ਐੱਸ.ਐੱਸ. ਬਾਜਵਾ ਸਕੂਲ ਵਿਖੇ ਗਣਤੰਤਰ ਦਿਵਸ ਮਨਾਇਆ
ਐੱਸ.ਐੱਸ. ਬਾਜਵਾ ਕਾਦੀਆਂ ਸਕੂਲ ਵਿਖੇ ਗਣਤੰਤਰ ਦਿਵਸ ਮਨਾਇਆ ਗਿਆ | ਕੋਵਿਡ-19 ਦੇ ਕਾਰਨ ਇਸ ਸਮਾਗਮ ਵਿਚ ਬੱਚਿਆਂ ਨੂੰ ਸ਼ਾਮਲ ਨਹੀ ਕੀਤਾ ਗਿਆ | ਇਸ ਮੌਕੇ ਸਕੂਲ ਦਾ ਸਾਰਾ ਸਟਾਫ਼ ਮੌਜ਼ੂਦ ਸੀ | ਇਸ ਮੌਕੇ ਸਕੂਲ ਦੇ ਡਾਇਰੈਕਟਰ ਸ੍ਰੀ ਐਮ.ਐਲ. ਸ਼ਰਮਾ (ਨੈਸ਼ਨਲ ਐਵਾਰਡੀ) ਨੇ ਸਾਰਿਆਂ ਨੂੰ ਵਧਾਈ ਦਿੱਤੀ | ਪਿ੍ੰ: ਡਾ. ਰਮਨ ਕੁਮਾਰ ਨੇ ਝੰਡਾ ਲਹਿਰਾਇਆ |
ਬੇਰਿੰਗ ਕਾਲਜ ਵਿਖੇ ਗਣਤੰਤਰ ਦਿਵਸ ਮਨਾਇਆ
ਇਸੇ ਤਰ੍ਹਾਂ ਸਥਾਨਕ ਬੇਰਿੰਗ ਕਾਲਜ ਯੂਨੀਅਨ ਕਿ੍ਸ਼ਚੀਅਨ ਕਾਲਜ ਬਟਾਲਾ ਵਿਖੇ ਦੇਸ ਦਾ 72ਵਾਂ ਗਣਤੰਤਰ ਦਿਵਸ ਧੂਮ-ਧਾਮ ਨਾਲ ਮਨਾਇਆ ਗਿਆ | ਕਾਲਜ ਪਿ੍ੰਸੀਪਲ ਪ੍ਰੋ: ਡਾ. ਐਡਵਰਡ ਮਸੀਹ, ਸ੍ਰੀ ਐਲਵਨ ਮਸੀਹ (ਸਾ: ਜਰਨਲ ਸੈਕਟਰੀ ਸੀ.ਐਨ.ਆਈ.), ਸ੍ਰੀਮਤੀ ਮੀਨਾ ਐਲਵਨ ਮਸੀਹ ਨੇ ਗਣਤੰਤਰ ਦਿਵਸ ਦੇ ਮੌਕੇ ਝੰਡਾ ਲਹਿਰਾਉਣ ਦੀ ਰਸਮ ਅਦਾ ਕੀਤੀ | ਇਸ ਮੌਕੇ ਪ੍ਰੋ: ਅਸ਼ਵਨੀ ਕੁਮਾਰ ਕਾਂਸਰਾ ਤੇ ਪ੍ਰੋ: ਪਵਨ ਕੁਮਾਰ ਸ਼ਰਮਾ ਦੁਆਰਾ ਵੀ ਆਪਣੇ ਵਿਚਾਰ ਸਾਂਝੇ ਕੀਤੇ ਗਏ | ਕਾਲਜ ਵਿਦਿਆਰਥੀਆਂ ਕਿਰਨਪ੍ਰੀਤ ਕੌਰ, ਅਮਨਦੀਪ ਸਿੰਘ, ਅਮਨਦੀਪ ਕੌਰ, ਸਨਾ, ਸ਼ੋਬਿਤਾ, ਨਿਧੀ ਵਲੋਂ ਦੇਸ਼ ਭਗਤੀ ਨਾਲ ਸਬੰਧਤ ਗੀਤ, ਕਵਿਤਾ ਤੇ ਭਾਸ਼ਣ ਦਿੱਤੇ ਗਏ | ਮੰਚ ਦਾ ਸੰਚਾਲਨ ਪ੍ਰੋ: ਰਮਨਦੀਪ ਕੌਰ ਦੁਆਰਾ ਬਾਖ਼ੂਬੀ ਨਿਭਾਇਆ ਗਿਆ | ਇਸ ਮੌਕੇ ਪ੍ਰੋ: ਨਰਿੰਦਰ ਸਿੰਘ, ਡਾ. ਬੀ.ਕੇ. ਸ਼ਰਮਾ, ਡਾ. ਸੁਖਦੀਪ ਘੁੰਮਣ, ਡਾ. ਰਜਨੀ ਬਾਲਾ, ਡਾ. ਜਗਵਿੰਦਰ ਚੀਮਾ, ਪ੍ਰੋ: ਹਰਪ੍ਰਭਦੀਪ ਸਿੰਘ, ਡਾ. ਸੁਸ਼ਮਾ ਸ਼ਰਮਾ, ਪ੍ਰੋ: ਮਨਦੀਪ ਸੰਧੂ, ਪ੍ਰੋ: ਰਿਤੂ ਪਾਂਧੀ, ਡਾ. ਜਤਿੰਦਰ ਕੌਰ, ਪ੍ਰੋ: ਅਸ਼ਵਨੀ ਕੁਮਾਰ ਪ੍ਰੋ: ਕਿਰਨਦੀਪ ਕੌਰ, ਪ੍ਰੋ: ਸਤਪਾਲ ਸਿੰਘ, ਪ੍ਰੋ: ਜੇ.ਪੀ. ਸਿੰਘ, ਪ੍ਰੋ: ਨੇਹਾ, ਮੈਡਮ ਰੰਜਨਾ ਭਾਰਤੀ, ਪਰਮਜੀਤ ਕੌਰ, ਪ੍ਰੋ: ਪਲਵਿੰਦਰ ਕੌਰ, ਮਿਸਟਰ ਲੱਕੀ, ਮਿ: ਸੈਮਸਨ, ਮਿ: ਇਮੈਨੂਅਲ ਮਸੀਹ, ਮਿਕੀ ਆਦਿ ਉਚੇਚੇ ਤੌਰ 'ਤੇ ਹਾਜ਼ਰ ਸਨ |
ਬਹੁਤਕਨੀਕੀ ਕਾਲਜ ਬਟਾਲਾ 'ਚ ਪਿ੍ੰਸੀਪਲ ਅਰੋੜਾ ਨੇ ਝੰਡਾ ਲਹਿਰਾਇਆ
ਸਰਕਾਰੀ ਬਹੁਤਕਨੀਕੀ ਕਾਲਜ ਬਟਾਲਾ ਵਿਖੇ ਕਾਲਜ ਦੇ ਪਿ੍ੰਸੀਪਲ ਅਤੇ ਸਟਾਫ ਵਲੋਂ ਗਣਤੰਤਰ ਦਿਵਸ ਬਹੁਤ ਹੀ ਧੂਮ-ਧਾਮ ਨਾਲ ਮਨਾਇਆ ਗਿਆ | ਇਸ ਮÏਕੇ ਪਿ੍ੰਸੀਪਲ ਇੰਜੀ: ਅਜੇ ਕੁਮਾਰ ਅਰੋੜਾ ਨੇ ਤਿਰੰਗਾ ਲਹਿਰਾਉਣ ਉਪਰੰਤ ਵਧਾਈ ਦਿੰਦਿਆਂ ਕਿਹਾ ਕਿ ਅੱਜ ਅਸੀਂ ਬਹੁਤ ਹੀ ਖੁਸ਼ਕਿਸਮਤ ਹਾਂ ਕਿ ਅਸੀਂ ਆਜ਼ਾਦ ਭਾਰਤ ਦੇ ਵਾਸੀ ਹਾਂ | ਉਨ੍ਹਾਂ ਇਸ ਮÏਕੇ ਸਾਰੇ ਸਟਾਫ ਅਤੇ ਵਿਦਿਆਰਥੀਆਂ ਨੂੰ ਸਮਾਜ ਅਤੇ ਦੇਸ਼ ਭਲਾਈ ਕਾਰਜਾਂ ਵਿਚ ਯੋਗਦਾਨ ਪਾਉਣ ਲਈ ਪ੍ਰੇਰਿਤ ਕੀਤਾ | ਇਸ ਮÏਕੇ ਵੱਖ-ਵੱਖ ਵਿਭਾਗੀ ਮੁਖੀਆਂ ਤੋਂ ਇਲਾਵਾ ਵੱਡੀ ਗਿਣਤੀ ਵਿਚ ਸਟਾਫ ਮੈਂਬਰ ਵੀ ਹਾਜ਼ਰ ਸਨ |
ਵੁੱਡ ਬਲਾਜ਼ਮ ਸਕੂਲ ਨੇ ਆਨਲਾਈਨ 72ਵਾਂ ਗਣਤੰਤਰ ਦਿਵਸ ਮਨਾਇਆ
ਵੁੱਡ ਬਲਾਜਮਸਕੂਲ ਬਟਾਲਾ ਵਲੋਂ ਡਾ. ਸ੍ਰੀਮਤੀ ਐਨਸੀ ਤੇ ਸਕੂਲ ਚੇਅਰਪਰਸਨ ਡਾ. ਸਤਿੰਦਰ ਕੌਰ ਨਿੱਜਰ ਦੀ ਅਗਵਾਈ ਹੇਠ 72ਵਾਂ ਗਣਤੰਤਰ ਦਿਵਸ ਆਨਲਾਈਨ ਮਨਾਇਆ ਗਿਆ | ਸਕੂਲ ਵਿਦਿਆਰਥੀਆਂ ਤੇ ਅਧਿਆਪਕਾਂ ਨੇ ਸੰਵਿਧਾਨ ਅਤੇ ਗਣਤੰਤਰ ਦਿਵਸ ਨਾਲ ਸਬੰਧਤ ਭਾਸ਼ਣ, ਗੀਤ ਤੇ ਕਵਿਤਾਵਾਂ ਪੇਸ਼ ਕੀਤੀਆਂ | ਇਸ ਤੋਂ ਇਲਾਵਾ ਦੇਸ਼ ਭਗਤੀ ਦੇ ਗੀਤਾਂ ਨਾਲ ਸਬੰਧਤ ਕੋਰੀਓਗ੍ਰਾਫ਼ੀ ਵੀ ਪੇਸ਼ ਕੀਤੀ ਗਈ | ਡਾ. ਸਤਿੰਦਰਜੀਤ ਕੌਰ ਨਿੱਜਰ ਨੇ ਗਣਤੰਤਰ ਦਿਵਸ ਦੀ ਮਹਾਨਤਾ ਅਤੇ ਸੰਵਿਧਾਨ ਬਾਰੇ ਜਾਣਕਾਰੀ ਦਿੱਤੀ | ਡਾ. ਸ੍ਰੀਮਤੀ ਐਨਸੀ ਨੇ ਵਿਦਿਆਰਥੀਆਂ ਤੇ ਅਧਿਆਪਕਾਂ ਨੂੰ ਗਣਤੰਤਰ ਦਿਵਸ ਦੀ ਵਧਾਈ ਦਿੱਤੀ |
ਸ੍ਰੀ ਹਰਿਗੋਬਿੰਦਪੁਰ 'ਚ ਵਿਧਾਇਕ ਲਾਡੀ ਨੇ 72ਵੇਂ ਗਣਤੰਤਰ ਦਿਵਸ ਮੌਕੇ ਝੰਡਾ ਲਹਿਰਾਇਆ
ਸ੍ਰੀ ਹਰਿਗੋਬਿੰਦਪੁਰ, (ਕੰਵਲਜੀਤ ਸਿੰਘ ਚੀਮਾ)-ਸ੍ਰੀ ਹਰਿਗੋਬਿੰਦਪੁਰ ਸਰਕਾਰੀ ਸੀਨੀਅਰ ਸੈਕੰਡਰੀ ਲੜਕੀਆਂ ਦੇ ਸਕੂਲ 'ਚ ਹਲਕਾ ਵਿਧਾਇਕ ਸ: ਬਲਵਿੰਦਰ ਲਾਡੀ ਵਲੋਂ 72ਵੇਂ ਗਣਤੰਤਰ ਦਿਵਸ ਮੌਕੇ ਤਿਰੰਗਾ ਝੰਡਾ ਲਹਿਰਾਇਆ ਗਿਆ | ਪੁਲਿਸ ਜਵਾਨਾਂ ਦੀ ਟੁਕੜੀ ਵਲੋਂ ਝੰਡੇ ਨੂੰ ਸਲਾਮੀ ਦਿੱਤੀ ਗਈ | ਇਸ ਸਮੇਂ ਡੀ.ਅੱੈਸ.ਪੀ. ਹਰਕਿ੍ਸ਼ਨ ਸਿੰਘ, ਬੀ.ਡੀ.ਪੀ.ਓ. ਪਰਮਜੀਤ ਕੌਰ, ਏ.ਐੱਫ.ਐੱਸ.ਓ. ਹਰਮਿੰਦਰ ਸਿੰਘ, ਥਾਣਾ ਮੁਖੀ ਬਲਜੀਤ ਕੌਰ, ਬਾਬਾ ਹਰਜੀਤ ਸਿੰਘ ਭੱਲਾ, ਬਾਬਾ ਸੋਨੂੰ ਭੱਲਾ, ਸਾਹਿਬ ਸਿੰਘ ਮੰਡ, ਪ੍ਰਧਾਨ ਜੰਗ ਬਹਾਦਰ ਪੱਪੂ, ਸਰਪੰਚ ਕਸ਼ਮੀਰ ਸਿੰਘ ਸ਼ੁਕਾਲਾ, ਸਰਪੰਚ ਮਨਦੀਪ ਸਿੰਘ ਟਨਾਣੀਵਾਲ, ਮਾਸਟਰ ਰਾਜਪ੍ਰ੍ਰੀਤ ਸਿੰਘ ਢਿੱਲੋਂ, ਡਾ: ਮਨਜੀਤ ਸਿੰਘ ਪੀਟਾ, ਪਿ੍ੰਸੀਪਲ ਪਰਵੀਨ ਸ਼ਰਮਾ, ਸਰਪੰਚ ਭੁਪਿੰਦਰ ਸਿੰਘ ਪੱਤੀ ਪਰਦੇਸ਼ੀ ਮਾੜੀ ਪੰਨਵਾਂ, ਜੇ. ਈ. ਨਿਰਮਲ ਸਿੰਘ ਮਾੜੀ ਪੰਨਵਾਂ, ਸਰਪੰਚ ਸਤਪਾਲ ਸਿੰਘ ਔਲਖ ਕਲਾਂ, ਸੰਮਤੀ ਮੈਂਬਰ ਕਰਨਜੀਤ ਸਿੰਘ ਮਚਰਾਏ, ਸਰਪੰਚ ਜਸਪਾਲ ਸਿੰਘ ਲੱਲ੍ਹਾ, ਸਰਪੰਚ ਲਖਵਿੰਦਰ ਸਿੰਘ ਮਠੋਲਾ, ਸਰਪੰਚ ਹਰਦੀਪ ਸਿੰਘ ਨੂਰਪੁਰ, ਬਾਬਾ ਦੀਪੂ ਭੱਲਾ, ਪਿ੍ੰਸੀ: ਓਮ ਪ੍ਰਕਾਸ਼, ਰਣਜੀਤ ਸਿੰਘ, ਜੇ.ਈ. ਲਖਵਿੰਦਰ ਸਿੰਘ ਮੂੜ, ਰੀਡਰ ਹਰਜੀਤ ਸਿੰਘ ਬੋਲੇਵਾਲ, ਸਰਪੰਚ ਮਨਜੀਤ ਸਿੰਘ ਵਾੜੇ, ਮਾਸਟਰ ਅਜਮੇਰ ਸਿੰਘ ਚਾਹਲ, ਗੋਪੀ ਨੰਬਰਦਾਰ ਧੀਰੋਵਾਲ, ਮੰਗਦੇਵ ਸਿੰਘ ਤਲਵਾੜਾ, ਫੰਗਣ ਸਿੰਘ, ਸਰਪੰਚ ਨਰਿੰਦਰ ਸਿੰਘ ਘੁਮਾਣ, ਕਾਲਾ ਕੀੜੀ ਅਫ਼ਗਾਨਾਂ, ਰਿੱਕੀ ਭੱਲਾ, ਲਾਲੀ ਭੱਲਾ, ਸਾਬਾ ਗਾਲੋਵਾਲ, ਟੋਨੀ ਜੰਬਾ, ਨਿਸ਼ਾਨ ਸਿੰਘ ਖਾਨਪੁਰ, ਕੰਵਲਜੀਤ ਸਿੰਘ, ਯਾਦਵਿੰਦਰ ਸਿੰਘ ਹੈਰੀ, ਗੁਰਨਾਮ ਸਿੰਘ ਨੱਥੂ ਖਹਿਰਾ, ਪਿ੍ੰਸੀ: ਸਰਬਜੀਤ ਸਿੰਘ ਟਾਂਡਾ, ਸਤਨਾਮ ਸਿੰਘ ਘੁੰਮਣ, ਸੁਰਜੀਤ ਸਿੰਘ ਮੋਲਾ, ਸੂਬੇਦਾਰ ਜੋਗਿੰਦਰ ਸਿੰਘ, ਅਵਤਾਰ ਸਿੰਘ ਘੁਮਾਣ, ਪੀ.ਏ. ਰਾਜਦੇਵ ਸਿੰਘ, ਪੀ.ਏ. ਗੁਰਦੀਪ ਸਿੰਘ, ਲਾਲੀ ਧੁੰਨਾ, ਮਨਦੀਪ ਚੀਮਾ ਆਦਿ ਹਾਜ਼ਰ ਸਨ |
ਚੇਅਰਮੈਨ ਸਵਾਮੀਪਾਲ ਖੋਸਲਾ ਨੇ ਝੰਡਾ ਲਹਿਰਾਇਆ
ਇਸੇ ਤਰ੍ਹਾਂ ਸ੍ਰੀ ਹਰਿਗੋਬਿੰਦਪੁਰ ਮਾਰਕੀਟ ਕਮੇਟੀ ਦਫ਼ਤਰ ਵਿਖੇ ਚੇਅਰਮੈਨ ਸਵਾਮੀਪਾਲ ਖੋਸਲਾ ਨੇ 72ਵੇਂ ਗਣਤੰਤਰ ਦਿਵਸ ਮੌਕੇ ਤਿਰੰਗਾ ਝੰਡਾ ਲਹਿਰਾਇਆ | ਇਸ ਮੌਕੇ ਪੁਲਿਸ ਜਵਾਨਾਂ ਦੀ ਟੁਕੜੀ ਵਲੋਂ ਝੰਡੇ ਨੂੰ ਸਲਾਮੀ ਦਿੱਤੀ ਗਈ | ਇਸ ਮੌਕੇ ਲੇਖਾਕਾਰ ਗੁਰਮੰਗਤ ਸਿੰਘ ਮੱਲ੍ਹੀ, ਬਲਾਕ ਸੰਮਤੀ ਦੇ ਚੇਅਰਮੈਨ ਹਰਦਿਆਲ ਸਿੰਘ ਕਾਜ਼ਮਪੁਰ, ਸਾਬਕਾ ਚੇਅਰਮੈਨ ਬਲਵਿੰਦਰ ਸਿੰਘ ਨਾਭਾ, ਮੋਹਨ ਲਾਲ ਕਾਲੀਆ, ਦਰਸ਼ਨ ਲਾਲ ਚੋਪੜਾ, ਨਵਦੀਪ ਸਿੰਘ ਪੰਨੂ, ਮਾਸਟਰ ਗੁਰਨਾਮ ਸਿੰਘ ਅਠਵਾਲ, ਕਰਨ ਕਾਲੀਆ, ਸਚਿਨ ਕਾਲੀਆ, ਕਾਕਾ ਪੁਰੀ, ਦਿਲਬਾਗ ਸਿੰਘ ਸੈਣੀ, ਬਲਬੀਰ ਸ਼ਾਹ, ਹੈਪੀ, ਸੁਧੀਰ ਸਲਵਾਨ, ਬਲਦੇਵ ਰਾਜ ਝਾਂਗੀ, ਦੀਪੂ ਖੋਸਲਾ, ਪੱਪੂ ਵਰਮਾ, ਗੁਰਨਾਮ ਸਿੰਘ ਮੇਤਲੇ, ਜਸਵੰਤ ਸਿੰਘ ਭੁੱਲਰ, ਤਰਸੇਮ ਸਿੰਘ ਸੈਣੀ, ਭਿੰਦੂ ਸੈਣੀ, ਕੁਲਦੀਪ ਸਿੰਘ ਪੰਨੂ ਤਲਵਾੜਾ, ਰਾਜੇਸ਼ ਬੱਗੀ, ਰਤਨ ਸਿੰਘ ਤਲਵਾੜਾ, ਤਰਸੇਮ ਸਿੰਘ ਫੌਜੀ, ਜਸਵਿੰਦਰ ਸਿੰਘ ਮੰਡ, ਕਿਰਪਾਲ ਸਿੰਘ ਫੌਜੀ, ਜਗਦੀਸ਼ ਰਾਜ, ਗੁਰਪ੍ਰੀਤ ਸਿੰਘ ਸੈਣੀ ਆਦਿ ਹਾਜ਼ਰ ਸਨ |
ਡੇਰਾ ਬਾਬਾ ਨਾਨਕ 'ਚ ਐਸ.ਡੀ.ਐਮ. ਅਰਸ਼ਦੀਪ ਸਿੰਘ ਲੁਬਾਣਾ ਨੇ ਲਹਿਰਾਇਆ ਤਿਰੰਗਾ
ਡੇਰਾ ਬਾਬਾ ਨਾਨਕ, (ਅਵਤਾਰ ਸਿੰਘ ਰੰਧਾਵਾ)-ਕਸਬਾ ਡੇਰਾ ਬਾਬਾ ਨਾਨਕ ਦੀ ਦਾਣਾ ਮੰਡੀ ਅੰਦਰ 26 ਜਨਵਰੀ ਦਾ ਦਿਹਾੜਾ ਧੂਮ-ਧਾਮ ਨਾਲ ਮਨਾਇਆ ਗਿਆ | ਇਸ ਮੌਕੇ ਮੁੱਖ ਮਹਿਮਾਨ ਦੇ ਤੌਰ 'ਤੇ ਪਹੁੰਚੇ ਐਸ.ਡੀ.ਐਮ. ਅਰਸ਼ਦੀਪ ਸਿੰਘ ਲੁਬਾਣਾ ਨੇ ਤਿਰੰਗਾ ਲਹਿਰਾਉਣ ਮੌਕੇ ਦੇਸ਼ ਦੀ ਆਜ਼ਾਦੀ ਲਈ ਕੁਰਬਾਨੀਆਂ ਦੇਣ ਵਾਲੀਆਂ ਮਹਾਨ ਸ਼ਖ਼ਸੀਅਤਾਂ: ਅਤੇ ਡਾ. ਭੀਮ ਰਾਓ ਨੂੰ ਯਾਦ ਕੀਤਾ, ਉਥੇ ਅੱਜ ਵੀ ਵੱਖ-ਵੱਖ ਖੇਤਰਾਂ 'ਚ ਮੱਲਾਂ ਮਾਰਨ ਵਾਲੇ ਵਿਦਿਆਰਥੀਆਂ, ਫ਼ੌਜ ਦੇ ਸ਼ਹੀਦਾਂ ਅਤੇ ਹੋ ਰਹੀ ਉਨਤੀ ਵਿਕਾਸ ਸਬੰਧੀ ਵੀ ਚਾਨਣਾ ਪਾਇਆ | ਇਸ ਮੌਕੇ ਉਨ੍ਹਾਂ ਨੇ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਜੀ ਦੇ ਲਾਂਘੇ ਲਈ ਦੋਹਾਂ ਸਰਕਾਰਾਂ ਵਲੋਂ ਕੀਤੇ ਗਏ ਉਪਰਾਲੇ ਦੀ ਸ਼ਾਲਾਘਾ ਕੀਤੀ | ਬੱਚਿਆਂ ਦੁਆਰਾ ਰੰਗਾਰੰਗ ਪ੍ਰੋਗਰਾਮ ਵੀ ਪੇਸ਼ ਕੀਤਾ ਗਿਆ | ਕੁਝ ਅੰਗਹੀਣ ਵਿਅਕਤੀਆਂ ਨੂੰ ਵ੍ਰੀਲ ਚੇਅਰਾਂ ਭੇਟ ਕੀਤੀਆਂ | ਪਹੰੁਚੇ ਮੁੱਖ ਮਹਿਮਾਨ ਅਤੇ ਹੋਰ ਸ਼ਖ਼ਸੀਅਤਾਂ ਸਮੇਤ ਭਾਗ ਲੈਣ ਵਾਲੇ ਬੱਚਿਆਂ ਨੂੰ ਯਾਦਗਾਰੀ ਚਿੰਨਾਂ ਨਾਲ ਸਨਮਾਨਿਤ ਕੀਤਾ | ਇਸ ਮੌਕੇ ਐਸ.ਪੀ. ਜਗਵਿੰਦਰ ਸਿੰਘ ਬਟਾਲਾ, ਕੰਵਲਪ੍ਰੀਤ ਸਿੰਘ ਡੀ.ਐਸ.ਪੀ. ਡੇਰਾ ਬਾਬਾ ਨਾਨਕ, ਐਸ.ਐਚ.ਓ. ਅਨਿਲ ਪਵਾਰ, ਇੰਸ: ਗੁਰਬਿੰਦਰ ਸਿੰਘ ਬਟਾਲਾ, ਨਾਇਬ ਤਹਿਸੀਲਦਾਰ ਲਖਵਿੰਦਰ ਸਿੰਘ, ਸੈਕਟਰੀ ਓਮ ਪ੍ਰਕਾਸ਼ ਚੱਠਾ, ਜਗੀਰ ਸਿੰਘ ਰੰਧਾਵਾ, ਮਾ: ਪਲਵਿੰਦਰ ਸਿੰਘ ਆਦਿ ਹਾਜ਼ਰ ਸਨ |
ਸ੍ਰੀ ਗੁਰੂ ਹਰਿਰਾਇ ਪਬਲਿਕ ਸਕੂਲ 'ਚ ਗਣਤੰਤਰ ਦਿਵਸ ਮਨਾਇਆ
ਕਿਲ੍ਹਾ ਲਾਲ ਸਿੰਘ, (ਬਲਬੀਰ ਸਿੰਘ)-ਸ੍ਰੀ ਗੁਰੂ ਹਰਿ ਰਾਏ ਪਬਲਿਕ ਸਕੂਲ ਕਿਲ੍ਹਾ ਲਾਲ ਸਿੰਘ ਵਿਖੇ ਗਣਤੰਤਰ ਦਿਵਸ ਮਨਾਇਆ ਗਿਆ | ਸਕੂਲ ਦੇ ਐਮ.ਡੀ. ਕਮਲਜੀਤ ਸਿੰਘ ਚੇਅਰਮੈਨ ਵਕੀਲ ਜਸਪ੍ਰੀਤ ਸਿੰਘ, ਪਿ੍ੰ: ਵਿਕਾਸ ਸ਼ਰਮਾ, ਡਾਇਰੈਕਟਰ ਮਨਜੀਤ ਸਿੰਘ ਨੇ ਸਾਂਝੇ ਤੌਰ 'ਤੇ ਤਿਰੰਗਾ ਝੰਡਾ ਲਹਿਰਾਇਆ | ਬੱਚਿਆਂ ਵਲੋਂ ਪੇਸ਼ ਕੀਤੇ ਰੰਗਾਰੰਗ ਪ੍ਰੋਗਰਾਮ ਵਿਚ ਗਿੱਧਾ, ਭੰਗੜਾ, ਸੋਲੋ ਡਾਂਸ ਤੇ ਕਿਸਾਨੀ ਨਾਲ ਸਬੰਧਤ ਸਕਿੱਟਾਂ ਪੇਸ਼ ਕੀਤੀਆਂ ਗਈਆਂ | ਐਮ.ਡੀ. ਕਮਲਜੀਤ ਸਿੰਘ ਨੇ ਬੱਚਿਆਂ ਤੇ ਅਧਿਆਪਕਾਂ ਨੂੰ ਗਣਤੰਤਰ ਦਿਵਸ ਦੀ ਵਧਾਈ ਦਿੱਤੀ |
ਫ਼ਤਹਿਗੜ੍ਹ ਚੂੜੀਆਂ ਵਿਖੇ ਈ.ਓ. ਭੁਪਿੰਦਰ ਸਿੰਘ ਨੇ ਲਹਿਰਾਇਆ ਝੰਡਾ
ਫਤਹਿਗੜ੍ਹ ਚੂੜੀਆਂ, (ਬਾਠ, ਫੁੱਲ)-ਦਫ਼ਤਰ ਨਗਰ ਕੌਾਸਲ ਵਿਖੇ 72ਵਾਂ ਗਣਤੰਤਰ ਦਿਵਸ ਪੂਰੇ ਉਤਸ਼ਾਹ ਅਤੇ ਧੂਮ-ਧਾਮ ਨਾਲ ਮਨਾਇਆ ਗਿਆ | ਇਸ ਮੌਕੇ ਨਗਰ ਕੌਾਸਲ ਦੇ ਕਾਰਜ਼ ਸਾਧਕ ਅਫਸਰ ਭੁਪਿੰਦਰ ਸਿੰਘ ਦਾਲਮ ਵਲੋਂ ਕੌਮੀ ਤਿਰੰਗਾ ਲਹਿਰਾਇਆ ਗਿਆ ਅਤੇ ਪੁਲਿਸ ਦੀ ਟੁਕੜੀ ਤੋਂ ਸਲਾਮੀ ਲਈ | ਡੀ.ਐਸ.ਪੀ. ਬਲਬੀਰ ਸਿੰਘ ਸੰਧੂ ਨੇ ਵਿਸ਼ੇਸ਼ ਤੌਰ 'ਤੇ ਸ਼ਿਰਕਤ ਕੀਤੀ ਅਤੇ ਦੇਸ਼ ਦੇ ਸ਼ਹੀਦਾਂ ਨੂੰ ਯਾਦ ਕੀਤਾ | ਇਸ ਮੌਕੇ ਐਸ.ਐਚ.ਓ ਸੁਖਵਿੰਦਰ ਸਿੰਘ, ਪ੍ਰਧਾਨ ਦਵਿੰਦਰਪਾਲ ਸਿੰਘ ਮੱਘਾ, ਕੁਲਵਿੰਦਰ ਸਿੰਘ ਲਾਲੀ, ਰਜਿੰਦਰ ਸਿੰਘ ਬਿੰਦੂ, ਰਕੇਸ਼ ਲੱਕੀ, ਰਾਜੀਵ ਸੋਨੀ, ਚੇਅਰ; ਸਤਨਾਮ ਸਿੰਘ ਗਿੱਲ, ਕੁਲਜੀਤ ਸਿੰਘ ਕਿੱਟੂ, ਰਣਯੋਦ ਸਿੰਘ ਦਿਉ, ਹਰਪਾਲ ਸਿੰਘ ਚੌਹਾਨ, ਕੁਲਜਿੰਦਰ ਸਿੰਘ ਗਿੱਲ ਪੈਲੇਸ, ਕੌਸਲਰ ਅਸ਼ੋਕ ਗੁੜਵਾਲਾ, ਮਲੂਕ ਸਿੰਘ ਹਵੇਲੀਆਂ, ਡਾ. ਸੁਧੀਰ ਸ਼ਰਮਾ, ਜੁਗਲ ਡੋਗਰਾ, ਅਮਨ ਚੇਅਰਮੈਨ ਪੈਲੇਸ ਵਾਲੇ, ਬਾਬਾ ਗੁਰਮੀਤ ਸਿੰਘ ਝੰਜੀਆਂ, ਕੁਲਵੰਤ ਸਿੰਘ ਵਿਰਦੀ, ਦਲਬੀਰ ਸਿੰਘ ਟੱਪਰੀਆਂ, ਪ੍ਰਧਾਨ ਰਸ਼ਪਾਲ ਸਿੰਘ ਗੁੱਡ, ਹਰਪਾਲ ਸਿੰਘ ਗਿੱਲ, ਸੋਨੂੰ ਰੰਧਾਵਾ ਹਵੇਲੀਆਂ, ਸੁਨੀਲ ਮਸੀਹ, ਡਾ. ਯੂਸਫ ਹੰਸ, ਡਾ. ਅਮਨ, ਬਿੱਟੂ ਬੱਧਵਾਰ, ਮੁਨੀਤ ਸ਼ਰਮਾ ਭਾਗ ਅਫ਼ਸਰ, ਪਲਵਿੰਦਰ ਸਿੰਘ, ਰਮੇਸ਼ ਸੋਨੀ, ਬਲਦੇਵ ਸਿੰਘ, ਸੁਨੀਲ ਕੁਮਾਰ, ਹਰਜਿੰਦਰ ਸਿੰਘ, ਬਲਦੇਵ ਸਿੰਘ ਆਦਿ ਹਾਜ਼ਰ ਸਨ |
ਵਾਇਸ ਆਫ਼ ਧਾਰੀਵਾਲ ਨੇ ਗਣਤੰਤਰ ਦਿਵਸ ਮਨਾਇਆ
ਧਾਰੀਵਾਲ, (ਸਵਰਨ ਸਿੰਘ, ਰਮੇਸ਼ ਨੰਦਾ, ਜੇਮਸ ਨਾਹਰ)-ਸਥਾਨਕ ਸ਼ਹਿਰ ਦੇ ਸ਼ਹੀਦ ਭਗਤ ਸਿੰਘ ਚੌਕ ਵਿਚ ਸਵੈ ਸੇਵੀ ਸੰਸਥਾ ਵਾਇਸ ਆਫ ਧਾਰੀਵਾਲ ਵਲੋਂ ਕਨਵੀਨਰ ਡਾ. ਕਮਲਜੀਤ ਸਿੰਘ ਦੀ ਅਗਵਾਈ ਵਿਚ ਗਣਤੰਤਰ ਦਿਵਸ ਮਨਾਇਆ ਗਿਆ | ਇਸ ਮੌਕੇ ਡਾ. ਕਮਲਜੀਤ ਸਿੰਘ ਸਮੇਤ ਸਮੁੱਚੀ ਟੀਮ ਵਲੋਂ ਤਿਰੰਗਾ ਝੰਡਾ ਲਹਿਰਾਇਆ ਗਿਆ | ਇਸ ਮੌਕੇ ਸੇਵਾ ਮੁਕਤ ਐਸ.ਪੀ. ਚਰਨ ਸਿੰਘ ਚਾਹਲ, ਨਗਰ ਕੌਾਸਲ ਪ੍ਰਧਾਨ ਅਸ਼ਵਨੀ ਦੁੱਗਲ, ਬਲਵਿੰਦਰ ਸਿੰਘ ਮੱਲ੍ਹੀ, ਵਿਭੂ ਵੋਹਰਾ, ਰਿਟਾ. ਜ਼ਿਲ੍ਹੇਦਾਰ ਗੁਰਬਚਨ ਸਿੰਘ, ਵਿਜੇ ਵਰਮਾ, ਡਾ. ਰਾਜੇਸ਼ ਭਗਤ, ਬਲਵਿੰਦਰ ਸਿੰਘ ਪ੍ਰਧਾਨ ਬਾਬਾ ਫਰੀਦ ਸੁਸਇਟੀ, ਐਡਵੋਕੇਟ ਸ਼ਿਵਚਰਨ ਸਿੰਘ ਮਾਨ, ਬਲਦੇਵ ਸਿੰਘ, ਸੁਭਾਸ਼ ਪੁਰੀ ਰਾਹੀ, ਪ੍ਰੇਮ ਭਗਤ ਆਦਿ ਕਈਾ ਆਗੂਆਂ ਨੇ ਵੀ ਭਾਗ ਲਿਆ |
ਕਲਾਨੌਰ ਸਬ ਡਵੀਜ਼ਨ ਪੱਧਰ 'ਤੇ ਤਹਿਸੀਲਦਾਰ ਰੰਧਾਵਾ ਨੇ ਲਹਿਰਾਇਆ ਰਾਸ਼ਟਰੀ ਝੰਡਾ
ਕਲਾਨੌਰ, (ਪੁਰੇਵਾਲ/ਕਾਹਲੋਂ)-ਸਬ ਡਵੀਜਨ ਪੱਧਰ 'ਤੇ ਕਲਾਨੌਰ 'ਚ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ 'ਚ ਮਨਾਏ ਗਏ ਗਣਤੰਤਰ ਦਿਵਸ ਮੌਕੇ 'ਤੇ ਤਹਿਸੀਲਦਾਰ ਨਵਕਿਰਤ ਸਿੰਘ ਰੰਧਾਵਾ ਵਲੋਂ ਕੌਮੀ ਝੰਡਾ ਲਹਿਰਾਉਣ ਦੀ ਰਸਮ ਅਦਾ ਕੀਤੀ ਗਈ | ਉਪਰੰਤ ਸੰਬੋਧਨ ਦੌਰਾਨ ਸ: ਰੰਧਾਵਾ ਨੇ ਆਪਣੇ ਸੰਦੇਸ਼ 'ਚ ਦੇਸ਼ ਹਿਤ ਲਈ ਆਪਣੀਆਂ ਜਾਨਾਂ ਕੁਰਬਾਨ ਕਰਨ ਵਾਲਿਆਂ ਨੂੰ ਯਾਦ ਕੀਤਾ ਅਤੇ ਲੋਕਾਂ ਨੂੰ ਗਣਤੰਤਰ ਦਿਵਸ ਦੀਆਂ ਵਧਾਈਆਂ ਦਿੱਤੀਆਂ ਗਈਆਂ | ਇਸ ਮੌਕੇ 'ਤੇ ਸੀਨੀਅਰ ਮੈਡੀਕਲ ਅਫਸਰ ਡਾ. ਲਖਵਿੰਦਰ ਸਿੰਘ ਅਠਵਾਲ, ਬਲਾਕ ਖੇਤੀਬਾੜੀ ਅਫਸਰ ਹਰਮਿੰਦਰ ਸਿੰਘ ਗਿੱਲ, ਪੰਚਾਇਤੀ ਸੰਮਤੀ ਚੇਅਰਪਰਸਨ ਸਨੇਹ ਲਤਾ, ਲੇਖਾਕਾਰ ਸਵਿੰਦਰ ਸਿੰਘ ਦਾਲਮ, ਏ.ਐਫ.ਐਸ.ਓ. ਰਣਜੀਤ ਸਿੰਘ ਗੋਰਾਇਆ, ਪਿ੍ੰਸੀਪਲ ਦੇਵ ਦਾਸ, ਸੁਪਰਵਾਈਜਰ ਹਰਜੀਤ ਕੌਰ ਵਾਲੀਆ, ਰੀਡਰ ਮਨਦੀਪ ਸਿੰਘ, ਸੁਖਜਿੰਦਰ ਸਿੰਘ ਮਾਂਗਟ, ਹਰਪ੍ਰੀਤ ਸਿੰਘ ਹੈਪੀ, ਮੈਡਮ ਗੁਰਮਨਜੀਤ ਕੌਰ, ਸਬ ਇੰਸਪੈਕਟਰ ਪਰਮਵੀਰ ਸਿੰਘ, ਲੈਕਚਰਾਰ ਗੁਰਮੀਤ ਸਿੰਘ ਬਾਜਵਾ, ਰਵਿੰਦਰਪਾਲ ਸਿੰਘ ਪੱਡਾ, ਸੰਜੀਵ ਤੁੱਲੀ, ਮੁਖਵਿੰਦਰਜੀਤ ਸਿੰਘ, ਮਨਜੀਤ ਸਿੰਘ ਆਲੋਵਾਲ, ਚਰਨਜੀਤ ਸਿੰਘ ਘੁੰਮਣ, ਬਲਜਿੰਦਰ ਸਿੰਘ, ਸੁਖਵਿੰਦਰਜੀਤ ਸਿੰਘ, ਹੈਲਥ ਇੰਸਪੈਕਟਰ ਦਿਲਬਾਗ ਸਿੰਘ, ਡਾ. ਰਿਚਾ, ਡਾ. ਗੁਰਵਿੰਦਰ ਸਿੰਘ, ਰਣਬੀਰ ਸਿੰਘ ਰੰਧਾਵਾ ਵੀ ਹਾਜ਼ਰ ਹੋਏ |
ਵਿਧਾਇਕ ਫਤਹਿਜੰਗ ਸਿੰਘ ਬਾਜਵਾ ਵਲੋਂ ਗਣਤੰਤਰ ਦਿਵਸ ਮੌਕੇ ਕਾਦੀਆਂ 'ਚ ਝੰਡਾ ਲਹਿਰਾਇਆ
ਕਾਦੀਆਂ, (ਕੁਲਵਿੰਦਰਸਿੰਘ, ਪ੍ਰਦੀਪ ਸਿੰਘ ਬੇਦੀ)-ਦੇਸ਼ ਦਾ 72ਵਾਂ ਗਣਤੰਤਰ ਦਿਵਸ ਨਗਰ ਕੌਾਸਲ ਕਾਦੀਆਂ ਦੇ ਮੈਦਾਨ ਅੰਦਰ ਮਨਾਇਆ ਗਿਆ | ਇਸ ਮੌਕੇ ਤਿਰੰਗਾ ਝੰਡਾ ਲਹਿਰਾਉਣ ਦੀ ਰਸਮ ਹਲਕਾ ਵਿਧਾਇਕ ਕਾਦੀਆਂ ਸ: ਫਤਹਿਜੰਗ ਸਿੰਘ ਬਾਜਵਾ ਵਲੋਂ ਅਦਾ ਕੀਤੀ ਗਈ | ਇਸ ਮੌਕੇ ਐਸ.ਪੀ. (ਡੀ.) ਵਰਿੰਦਰਪ੍ਰੀਤ ਸਿੰਘ, ਕਾਰਜਸਾਧਕ ਅਫ਼ਸਰ ਕਾਦੀਆਂ ਬਿ੍ਜ ਮੋਹਨ ਤਿ੍ਪਾਠੀ, ਐਸ.ਐਸ.ਐਸ. ਬੋਰਡ ਦੇ ਮੈਂਬਰ ਭੁਪਿੰਦਰਪਾਲ ਸਿੰਘ ਵਿੱਟੀ, ਡਾ. ਸੁਖਵਿੰਦਰਪਾਲ ਸਿੰਘ ਭਾਟੀਆ, ਅਮਰਬੀਰ ਸਿੰਘ ਸੰਧੂ, ਸੁਖਪਾਲ ਸਿੰਘ ਭਾਟੀਆ, ਚੌਧਰੀ ਅਕਰਮ ਗੁਜਰਾਤੀ, ਨਰਿੰਦਰਪਾਲ ਸਿੰਘ ਸੰਧੂ, ਮਨਮੋਹਨ ਸਿੰਘ ਉਬਰਾਏ, ਅੰਗਰੇਜ਼ ਸਿੰਘ ਵਿੱਠਵਾਂ, ਸਟੇਟ ਐਵਾਰਡੀ ਗੁਰਬਚਨ ਸਿੰਘ, ਚੇਅਰਮੈਨ ਜਸਬੀਰ ਸਿੰਘ ਢੀਂਡਸਾ, ਐਚ.ਐਸ. ਘੁੰਮਣ, ਰਤਨਦੀਪ ਸਿੰਘ, ਪ੍ਰਸੋਤਮ ਲਾਲ ਹੰਸ ਵਪਾਰ ਸੈੱਲ ਆਗੂ, ਕਮਲਪ੍ਰੀਤ ਸਿੰਘ, ਵਿਜੈ ਕੁਮਾਰ, ਪੀ.ਏ. ਰਾਜਬੀਰ ਸਿੰਘ, ਸੁੱਚਾ ਸਿੰਘ ਜੋਹਲ ਕੌਾਸਲਰ, ਦੀਕਸ਼ਤ ਲੱਡਾ, ਗੁਰਦਰਸ਼ਨ ਸਿੰਘ ਬੁੱਟਰ, ਸੁਰਿੰਦਰਪਾਲ, ਅਭੀ ਮਹਾਜਨ ਸਮੇਤ ਸ਼ਖ਼ਸੀਅਤਾਂ ਹਾਜ਼ਰ ਸਨ |
ਗਣਤੰਤਰ ਦਿਵਸ ਮੌਕੇ ਡੀ.ਐਸ.ਪੀ. ਹਰਕਿ੍ਸ਼ਨ ਨੂੰ ਕੀਤਾ ਸਨਮਾਨਿਤ
ਬਟਾਲਾ, (ਕਾਹਲੋਂ)-26 ਜਨਵਰੀ ਮੌਕੇ ਸ੍ਰੀ ਹਰਗੋਬਿੰਦਪੁਰ ਵਿਖੇ ਹਲਕਾ ਵਿਧਾਇਕ ਸ: ਬਲਵਿੰਦਰ ਸਿੰਘ ਲਾਡੀ ਅਤੇ ਉਘੇ ਮੇਲਾ ਪ੍ਰਮੋਟਰ ਪ੍ਰਧਾਨ ਜੰਗ ਬਹਾਦਰ ਪੱਪੂ ਵਲੋਂ ਪੁਲਿਸ ਵਿਭਾਗ ਵਿਚ ਸ਼ਾਨਦਾਰ ਸੇਵਾਵਾਂ ਨਿਭਾਉਣ ਬਦਲੇ ਡੀ.ਐਸ.ਪੀ. ਸ: ਹਰਕ੍ਰਿਸ਼ਨ ਸਿੰਘ ਨੂੰ ਸਨਮਾਨਿਤ ਕੀਤਾ ਗਿਆ | ਇਸ ਮੌਕੇ ਵਿਧਾਇਕ ਸ: ਲਾਡੀ ਨੇ ਕਿਹਾ ਕਿ ਡੀ.ਐਸ.ਪੀ. ਸ. ਹਰਕ੍ਰਿਸ਼ਨ ਸਿੰਘ ਬਹੁਤ ਹੀ ਕਾਬਲ ਅਫਸਰ ਹਨ | ਜਿੰਨਾਂ ਨੇ ਸਮਾਜ ਵਿਰੋਧੀ ਅਨਸਰਾਂ ਨੂੰ ਸਖਤੀ ਨਾਲ ਨੱਥ ਪਾਈ ਅਤੇ ਲੋਕਾਂ ਨਾਲ ਪੂਰਾ ਇਨਸਾਫ ਕਰਦੇ ਹਨ, ਜਿੰਨਾਂ ਦਾ ਅੱਜ ਸਨਮਾਨ ਕੀਤਾ ਗਿਆ ਹੈ | ਇਸ ਮੌਕੇ ਪ੍ਰਧਾਨ ਜੰਗ ਬਹਾਦਰ ਪੱਪੂ ਨੇ ਕਿਹਾ ਕਿ ਡੀ.ਐਸ.ਪੀ ਸ: ਹਰਕ੍ਰਿਸ਼ਨ ਬਹੁਤ ਹੀ ਨੇਕ ਪੁਲਿਸ ਅਫਸਰ ਹਨ | ਉਹ ਸਮਾਜ ਲਈ ਇਕ ਮਿਸਾਲ ਵਜੋਂ ਕੰਮ ਕਰ ਰਹੇ ਹਨ | ਇਸ ਮੌਕੇ ਪ੍ਰਧਾਨ ਬਾਬਾ ਹਰਜੀਤ ਸਿੰਘ ਭੱਲਾ, ਸੋਨੂੰ ਭੱਲਾ, ਦੀਪਕ ਭੱਲਾ, ਮੈਂਬਰ ਰੇਖਾ ਰਾਣੀ, ਰਣਜੀਤ ਕੌਰ, ਐਚ.ਐਚ.ਓ ਅਵਤਾਰ ਸਿੰਘ, ਐਸ.ਐਚ.ਓ, ਸੁਰਿੰਦਰ ਪਵਾਰ, ਐਸ.ਐਚ.ਓ ਬਲਜੀਤ ਕੌਰ, ਬੀਬੀ ਬਲਵਿੰਦਰ ਕੌਰ, ਜੈਦੀਪ ਬਹਾਦਰ, ਸੰਦੀਪ, ਕੁਲਦੀਪ ਆਦਿ ਹਾਜ਼ਰ ਸਨ |
ਗੁਰਦਾਸਪੁਰ, 27 ਜਨਵਰੀ (ਆਰਿਫ਼)-ਲੈਫ: ਨਵਦੀਪ ਸਿੰਘ (ਅਸ਼ੋਕ ਚੱਕਰ) ਖੇਡ ਸਟੇਡੀਅਮ ਵਿਖੇ ਮਨਾਏ 72ਵੇਂ ਜ਼ਿਲ੍ਹਾ ਪੱਧਰੀ ਗਣਤੰਤਰ ਦਿਵਸ ਮੌਕੇ ਸਹਿਕਾਰਤਾ ਤੇ ਜੇਲ੍ਹਾਂ ਮੰਤਰੀ ਪੰਜਾਬ ਸੁਖਜਿੰਦਰ ਸਿੰਘ ਰੰਧਾਵਾ ਵਲੋਂ ਰਾਸ਼ਟਰੀ ਝੰਡਾ ਲਹਿਰਾਇਆ ਗਿਆ | ਸਮਾਗਮ ਦੌਰਾਨ ...
ਕਲਾਨੌਰ, 27 ਜਨਵਰੀ (ਪੁਰੇਵਾਲ/ਕਾਹਲੋਂ)-ਮੇਜਰ ਡਾ. ਸ਼ਿਵਰਾਜ ਸਿੰਘ ਬੱਲ ਐਸ.ਡੀ.ਐਮ. ਕਲਾਨੌਰ ਦੀਆਂ ਹਦਾਇਤਾਂ 'ਤੇ ਸਥਾਨਕ ਖੇਤਰ ਨਾਲ ਸਬੰਧਤ ਪਿੰਡਾਂ ਦੇ 5 ਅੰਗਹੀਣ ਵਿਅਕਤੀਆਂ ਨੂੰ ਟਰਾਈ ਸਾਈਕਲ ਦਿੱਤੇ ਗਏ | ਇਸ ਸਬੰਧ 'ਚ ਸਬ ਡਵੀਜਨ ਪੱਧਰ 'ਤੇ ਸਮਾਗਮ 'ਚ ਬਤੌਰ ਮੁੱਖ ...
ਫਤਹਿਗੜ੍ਹ ਚੂੜੀਆਂ, 27 ਜਨਵਰੀ (ਧਰਮਿੰਦਰ ਸਿੰਘ ਬਾਠ)-72ਵੇਂ ਗਣਤੰਤਰ ਦਿਵਸ ਮੌਕੇ ਫਤਹਿਗੜ੍ਹ ਚੂੜੀਆਂ ਦੇ ਡੀ.ਐਸ.ਪੀ. ਬਲਬੀਰ ਸਿੰਘ ਸੰਧੂ ਨੂੰ ਸਬ ਡਵੀਜ਼ਨ ਫਤਹਿਗੜ੍ਹ ਚੂੜੀਆਂ ਵਿਖੇ ਨਿਭਾਈਆਂ ਜਾ ਰਹੀਆਂ ਸ਼ਾਨਦਾਰ ਸੇਵਾਵਾਂ ਲਈ ਨਗਰ ਕੌਾਸਲ ਦਫਤਰ ਵਿਖੇ ਕਰਵਾਏ ਗਏ ...
ਫਤਹਿਗੜ੍ਹ ਚੂੜੀਆਂ, 27 ਜਨਵਰੀ (ਧਰਮਿੰਦਰ ਸਿੰਘ ਬਾਠ)-ਪੇਂਡੂ ਵਿਕਾਸ ਅਤੇ ਪੰਚਾਇਤ ਦਫਤਰ ਫਤਹਿਗੜ੍ਹ ਚੂੜੀਆਂ ਦੇ ਬੀ.ਡੀ.ਪੀ.ਓ. ਗੁਰਮੀਤ ਸਿੰਘ ਚਾਹਲ ਨੂੰ ਬਲਾਕ ਫਤਹਿਗੜ੍ਹ ਚੂੜੀਆਂ 'ਚ ਨਿਭਾਈਆਂ ਸ਼ਾਨਦਾਰ ਸੇਵਾਵਾਂ ਬਦਲੇ ਗਣਤੰਤਰ ਦਿਵਸ ਮੌਕੇ ਗੁਰਦਾਸਪੁਰ ਵਿਖੇ ...
ਗੁਰਦਾਸਪੁਰ, 27 ਜਨਵਰੀ (ਆਰਿਫ਼)-ਦਿੱਲੀ ਦੀ ਤਰਜਮਾਨੀ 'ਤੇ ਕੁੱਲ ਹਿੰਦ ਸੰਯੁਕਤ ਕਿਸਾਨ ਮੋਰਚੇ ਵਲੋਂ ਗੁਰਦਾਸਪੁਰ ਸ਼ਹਿਰ ਅੰਦਰ ਵੀ ਗਣਤੰਤਰ ਦਿਵਸ ਮੌਕੇ ਵਿਸ਼ਾਲ ਟਰੈਕਟਰ ਪਰੇਡ ਕੱਢੀ ਗਈ | ਜਿਸ ਦੀ ਅਗਵਾਈ ਮੱਖਣ ਸਿੰਘ ਕੋਹਾੜ, ਸੁਖਦੇਵ ਸਿੰਘ ਭਾਗੋਕਾਵਾਂ, ਗੁਰਦੀਪ ...
ਅੱਚਲ ਸਾਹਿਬ, 27 ਜਨਵਰੀ (ਗੁਰਮੀਤ ਸਿੰਘ)-ਨਜ਼ਦੀਕੀ ਪਿੰਡ ਹਰਧਾਨ ਵਿਖੇ ਧੰਨ-ਧੰਨ ਬਾਬਾ ਦੀਪ ਸਿੰਘ ਜੀ ਦੇ ਜਨਮ ਦਿਹਾੜੇ ਨੂੰ ਸਮਰਪਿਤ ਪਿੰਡ ਵਾਸੀਆਂ ਅਤੇ ਇਲਾਕੇ ਦੇ ਸਹਿਯੋਗ ਨਾਲ ਛੇਵਾਂ ਮਹਾਨ ਕੀਰਤਨ ਦਰਬਾਰ 29 ਜਨਵਰੀ ਨੂੰ ਕਰਵਾਇਆ ਜਾ ਰਿਹਾ ਹੈ | ਇਸ ਸਬੰਧੀ ਮੁੱਖ ...
ਊਧਨਵਾਲ, 27 ਜਨਵਰੀ (ਪਰਗਟ ਸਿੰਘ)-ਬਾਰ ਐਸੋਸੀਏਸ਼ਨ ਬਟਾਲਾ ਦੇ ਸਾ: ਪ੍ਰਧਾਨ ਐਡਵੋਕੇਟ ਰਘਬੀਰ ਸਿੰਘ ਬਾਜਵਾ ਪਿੰਡ ਧਰਮਕੋਟ ਵਾਲਿਆਂ ਨੂੰ ਉਸ ਵੇਲੇ ਗਹਿਰਾ ਸਦਮਾ ਪੁੱਜਾ, ਜਦੋਂ ਉਨ੍ਹਾਂ ਦੇ ਸਤਿਕਾਰਯੋਗ ਮਾਤਾ ਕਰਤਾਰ ਕੌਰ (100) ਦੀ ਅਚਾਨਕ ਦਿਲ ਦੀ ਧੜਕਣ ਰੁਕਣ ਕਾਰਨ ...
ਗੁਰਦਾਸਪੁਰ, 27 ਜਨਵਰੀ (ਭਾਗਦੀਪ ਸਿੰਘ ਗੋਰਾਇਆ)-ਗਣਤੰਤਰ ਦਿਵਸ ਸਮਾਗਮ ਮੌਕੇ ਕਰਵਾਏ ਜ਼ਿਲ੍ਹਾ ਪੱਧਰੀ ਸਮਾਗਮ ਦੌਰਾਨ ਮੁੱਖ ਮਹਿਮਾਨ ਸੁਖਜਿੰਦਰ ਸਿੰਘ ਰੰਧਾਵਾ ਨੰੂ ਦੀ ਕਲਾਸ ਫੋਰ ਗੌਰਮਿੰਟ ਇੰਪਲਾਈਜ਼ ਯੂਨੀਅਨ ਵਲੋਂ ਆਪਣੀਆਂ ਮੰਗਾਂ ਨੰੂ ਲੈ ਕੇ ਮੰਗ ਪੱਤਰ ...
ਤਿੱਬੜ, 27 ਜਨਵਰੀ (ਭੁਪਿੰਦਰ ਸਿੰਘ ਬੋਪਾਰਾਏ)-ਸਮਾਜ ਵਿਚ ਲੜਕੇ ਅਤੇ ਲੜਕੀਆਂ ਦੇ ਵਿਗੜ ਰਹੇ ਤਵਾਜਨ ਨੰੂ ਸਹੀ ਕਰਨ ਦੇ ਯਤਨ ਵੱਡੀ ਪੱਧਰ 'ਤੇ ਵਿੱਢੇ ਗਏ ਹਨ | ਇਸੇ ਹੀ ਕੜੀ ਤਹਿਤ ਅੱਜ ਸਥਾਨਿਕ ਕਸਬੇ ਦੇ ਧਾਰਮਿਕ ਗੁਰੂ ਬਾਬਾ ਤਾਰਾ ਗੁਰੂ ਜੀ ਦੇ ਮੰਦਿਰ ਦੇ ਵਿਹੜੇ ਵਿਚ ...
ਦੀਨਾਨਗਰ, 27 ਜਨਵਰੀ (ਸੰਧੂ/ਸੋਢੀ/ਸ਼ਰਮਾ)-ਸ੍ਰੀ ਗੁਰੂ ਸਿੰਘ ਸਭਾ ਗੁਰਦੁਆਰਾ ਸਾਹਿਬ ਦਬੁਰਜੀ ਸ਼ਾਮ ਸਿੰਘ ਵਲੋਂ ਅੱਜ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਦਿਹਾੜੇ ਨੰੂ ਸਮਰਪਿਤ ਵਿਸ਼ਾਲ ਨਗਰ ਕੀਰਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛੱਤਰ ਛਾਇਆ ਅਤੇ ਪੰਜ ...
ਪੁਰਾਣਾ ਸ਼ਾਲਾ, 27 ਜਨਵਰੀ (ਗੁਰਵਿੰਦਰ ਸਿੰਘ ਗੋਰਾਇਆ)-ਪਿੰਡ ਗੁਰੀਆ ਦੇ ਗੁਰੂ ਘਰ ਤੋਂ ਹਰ ਸਾਲ ਵਾਂਗ ਇਸ ਵਾਰ ਵੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਨੰੂ ਸਮਰਪਿਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ਛਾਇਆ ਅਤੇ ਪੰਜ ਪਿਆਰਿਆਂ ਦੀ ਅਗਵਾਈ ਹੇਠ ...
ਘੱਲੂਘਾਰਾ ਸਾਹਿਬ, 27 ਜਨਵਰੀ (ਮਿਨਹਾਸ)-ਪਿੰਡ ਨਵੀਂ ਆਬਾਦੀ ਕੋਟਲੀ ਸੈਣੀਆਂ ਵਿਖੇ ਜ਼ੋਨ ਇੰਚਾਰਜ ਗੁਰਪ੍ਰਤਾਪ ਸਿੰਘ ਅਤੇ ਪਰਮਜੀਤ ਸਿੰਘ ਦੀ ਅਗਵਾਈ ਹੇਠ ਕਿਸਾਨਾਂ ਦੀ ਇਕੱਤਰਤਾ ਹੋਈ, ਜਿਸ ਦÏਰਾਨ ਉਨ੍ਹਾਂ ਵਲੋਂ ਪਿੰਡ ਵਾਸੀਆਂ ਨੂੰ ਸਿਆਸੀ ਗਰੁੱਪਬਾਜ਼ੀ ਛੱਡ ਕੇ ...
ਊਧਨਵਾਲ/ਹਰਚੋਵਾਲ, 27 ਜਨਵਰੀ (ਪਰਗਟ ਸਿੰਘ/ਢਿੱਲੋਂ)-ਪਿੰਡ ਖੁਜਾਲਾ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲਈ ਮੁਹਤਬਰਾਂ ਵਲੋਂ ਕੀਤੀ ਉਗਰਾਹੀ ਅਤੇ ਸਮਾਜ ਸੇਵੀਆਂ ਵਲੋਂ ਭੇਜੇ ਦਸਵੰਧ ਨਾਲ ਸਕੂਲ ਅੰਦਰ ਇੰਟਰਲਾਕ ਟਾਈਲਾਂ ਲਗਾਉਣ ਦਾ ਉਦਘਾਟਨ ਹਲਕਾ ਵਿਧਾਇਕ ...
ਕਾਲਾ ਅਫਗਾਨਾ/ਤਲਵੰਡੀ ਰਾਮਾਂ, 27 ਜਨਵਰੀ (ਅਵਤਾਰ ਸਿੰਘ ਰੰਧਾਵਾ)-ਇਤਿਹਾਸਕ ਗੁਰਦੁਆਰਾ ਬਾਬਾ ਬੁੱਢਾ ਸਾਹਿਬ ਤੇਜਾ ਕਲਾਂ ਤੋਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਅਵਤਾਰ ਪੁਰਬ ਨੂੰ ਸਮਰਪਿਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਵਿੱਤਰ ਛਤਰ-ਛਾਇਆ ਹੇਠ ਪੰਜ ਪਿਆਰੇ ...
ਅੱਚਲ ਸਾਹਿਬ, 27 ਜਨਵਰੀ (ਗੁਰਮੀਤ ਸਿੰਘ)-ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਨੇ ਜਿਸ ਤਰ੍ਹਾਂ ਸ੍ਰੀ ਹਰਗੋਬਿੰਦਪੁਰ ਦੇ ਵਿਕਾਸ ਲਈ ਦਿਲ ਖੋਲ ਕੇ ਗਰਾਂਟ ਜਾਰੀ ਕੀਤੀ ਹੈ, ਉਸ ਨਾਲ ਦਹਾਕਿਆਂ ਦੇ ਪਛੜੇਪਣ ਨੂੰ ਖ਼ਤਮ ਕੀਤਾ ਜਾ ਸਕੇਗਾ | ਉਪਰੋਕਤ ...
ਦੀਨਾਨਗਰ, 27 ਜਨਵਰੀ (ਸ਼ਰਮਾ)-ਕਾਂਗਰਸ ਸਰਕਾਰ ਨੇ 2017 ਦੀਆਂ ਚੋਣਾਂ ਦੌਰਾਨ ਜਿੱਥੇ ਸੂਬੇ ਦੇ ਲੋਕਾਂ ਨਾਲ ਵੱਡੇ ਵਾਅਦੇ ਕੀਤੇ ਸਨ, ਉਥੇ ਹੀ ਮੁਲਾਜ਼ਮਾਂ ਨਾਲ ਵੀ ਕਈ ਵਾਅਦੇ ਕੀਤੇ ਸਨ, ਜਿਨ੍ਹਾਂ ਨੰੂ ਸਰਕਾਰ ਵਲੋਂ ਪੂਰਾ ਨਹੀਂ ਕੀਤਾ ਗਿਆ | ਜਿਸ ਕਾਰਨ ਪੰਜਾਬ ਦੇ ਲੋਕ ਤੇ ...
ਫਤਹਿਗੜ੍ਹ ਚੂੜੀਆਂ, 27 ਜਨਵਰੀ (ਧਰਮਿੰਦਰ ਸਿੰਘ ਬਾਠ)-ਬਲਾਕ ਪ੍ਰਾਇਮਰੀ ਸਿZਖਿਆ ਅਫਸਰ ਲਖਵਿੰਦਰ ਸਿੰਘ ਪੱਡਾ ਦੇ ਸੇਵਾ ਮੁਕਤ ਹੋਣ ਤੋਂ ਬਾਅਦ ਪੋਹਲਾ ਸਿੰਘ ਵਲੋਂ ਬਲਾਕ ਫਤਹਿਗੜ੍ਹ ਚੂੜੀਆਂ ਦੇ ਬਲਾਕ ਪ੍ਰਾਇਮਰੀ ਸਿੱਖਿਆ ਅਫਸਰ ਦਾ ਅਹੁਦਾ ਸੰਭਾਲਣ ਉਪਰੰਤ ਕਿਹਾ ਕਿ ...
ਡੇਰਾ ਬਾਬਾ ਨਾਨਕ, 27 ਜਨਵਰੀ (ਅਵਤਾਰ ਸਿੰਘ ਰੰਧਾਵਾ)-ਤਹਿਸੀਲ ਡੇਰਾ ਬਾਬਾ ਨਾਨਕ ਅਧੀਨ ਪੈਂਦੇ ਜੀ.ਓ.ਜੀ. ਵਿਭਾਗ ਦੇ ਮੁਲਾਜ਼ਮਾਂ ਨੇ 26 ਜਨਵਰੀ ਦਾ ਦਿਹਾੜਾ ਮਨਾਉਣ ਮੌਕੇ ਹੈੱਡਕੁਆਰਟਰ ਡੇਰਾ ਬਾਬਾ ਨਾਨਕ ਵਿਖੇ 1971 ਦੀ ਜੰਗ ਮੌਕੇ ਸ਼ਹੀਦ ਹੋਏ ਫ਼ੌਜੀ ਜਵਾਨਾਂ ਦੀ ਸਮਾਰਕ ...
ਬਟਾਲਾ, 27 ਜਨਵਰੀ (ਕਾਹਲੋਂ)-ਸੰਤ ਬਾਬਾ ਹਜ਼ਾਰਾ ਸਿੰਘ ਕਾਲਜ ਆਫ਼ ਐਜੂਕੇਸ਼ਨ ਛੀਨਾ ਵਿਖੇ ਬੀ.ਐੱਡ. ਸ਼ੈਸ਼ਨ 2020-22 ਦਾ ਸਿੱਧਾ ਦਾਖਲਾ ਹੋ ਰਿਹਾ ਹੈ | ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਅਦੇਸ਼ਾਂ ਮੁਤਾਬਿਕ ਹੁਣ ਬੀ.ਐੱਡ ਦਾਖਲੇ ਦੀ ਪ੍ਰਕਿਰਿਆ ਨੂੰ ਸੌਖਾ ਕਰ ਕੇ ਸਿੱਧਾ ...
ਹਰਚੋਵਾਲ, 27 ਜਨਵਰੀ (ਭਾਮ/ਢਿੱਲੋਂ)-ਹਰਚੋਵਾਲ ਦੇ ਨਜ਼ਦੀਕੀ ਪਿੰਡਾਂ ਦੇ ਕਿਸਾਨਾਂ ਵਲੋਂ ਟਰੈਕਟਰ ਮਾਰਚ ਕੱਢ ਕੇ ਗਣਤੰਤਰ ਦਿਵਸ ਮਨਾਇਆ ਗਿਆ | ਇਹ ਮਾਰਚ ਹਰਚੋਵਾਲ, ਸ੍ਰੀ ਹਰਗੋਬਿੰਦਪੁਰ, ਘੁਮਾਣ, ਊਧਨਵਾਲ, ਖੁਜਾਲਾ, ਕਾਹਲਵਾਂ, ਕਾਦੀਆਂ, ਕੋਟ ਟੋਡਰ ਮੱਲ ਤੋਂ ਹੁੰਦਾ ...
ਪੁਰਾਣਾ ਸ਼ਾਲਾ, 27 ਜਨਵਰੀ (ਗੁਰਵਿੰਦਰ ਸਿੰਘ ਗੋਰਾਇਆ)-ਸਥਾਨਿਕ ਕਸਬੇ 'ਚ 8ਵੀਂ ਜਮਾਤ ਦੀ ਨਾਬਾਲਗਾ ਨਾਲ ਜਬਰ ਜਨਾਹ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ | ਪੁਲਿਸ ਵਲੋਂ ਛੁੱਟੀ ਆਏ ਇਕ ਫੌਜੀ ਖ਼ਿਲਾਫ਼ ਮਾਮਲਾ ਦਰਜ ਕਰਕੇ ਫੌਜੀ ਨੂੰ ਗਿ੍ਫ਼ਤਾਰ ਕਰ ਲੈਣ ਦੀ ਖ਼ਬਰ ਹੈ | ਇਸ ...
ਬਟਾਲਾ, 27 ਜਨਵਰੀ (ਕਾਹਲੋਂ)-ਕਾਦੀਆਂ ਨਗਰ ਕੌਸਲ ਦੀਆਂ ਚੋਣਾਂ ਲੜਨ ਲਈ ਕਾਂਗਰਸ ਨੂੰ ਕੋਈ ਵੀ ਉਮੀਦਵਾਰ ਨਾ ਮਿਲਣ 'ਤੇ ਕਾਂਗਰਸ ਹਲਕਾ ਵਿਧਾਇਕ ਬੁਖਲਾਹਟ ਵਿਚ ਫਿਰ ਰਹੇ ਹਨ | ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਸ਼੍ਰੋਮਣੀ ਅਕਾਲੀ ਦਲ ਦੇ ਕÏਮੀ ਜਥੇਬੰਦਕ ਸਕੱਤਰ ...
ਬਟਾਲਾ, 27 ਜਨਵਰੀ (ਬੁੱਟਰ)-ਕਸਬਾ ਕਾਦੀਆਂ 'ਚ ਡਾਇਰੈਕਟਰ ਫੂਡ ਸਪਲਾਈ ਵਿਭਾਗ ਚੰਡੀਗੜ੍ਹ ਵਲੋਂ ਬੰਦ ਕੀਤੀ ਗਈ ਚੌਲ ਮਿੱਲ ਵਿਚ ਕਥਿਤ ਤੌਰ 'ਤੇ ਜਾਅਲੀ ਸਟਿੱਕਰ ਲਗਾ ਕੇ ਚੌਲ ਵੇਚ ਕੇ ਮਾਰਕਫੈੱਡ ਨੂੰ ਚੂਨਾ ਲਗਾਉਣ ਦਾ ਮਾਮਲਾ ਸਾਹਮਣੇ ਆਇਆ ਹੈ | ਇਸ ਸਬੰਧੀ ਮਾਰਕਫੈੱਡ ...
ਬਟਾਲਾ, 27 ਜਨਵਰੀ (ਕਾਹਲੋਂ)-ਡਿਪਟੀ ਕਮਿਸ਼ਨਰ ਗੁਰਦਾਸਪੁਰ ਜਨਾਬ ਮੁਹੰਮਦ ਇਸ਼ਫ਼ਾਕ ਵਲੋਂ ਇਕ ਹੋਰ ਪਹਿਲਕਦਮੀ ਕਰਦਿਆਂ ਜ਼ਿਲ੍ਹਾ ਗੁਰਦਾਸਪੁਰ ਵਿਚ ਸੈਰ-ਸਪਾਟੇ ਨੂੰ ਉਤਸ਼ਾਹਿਤ ਕਰਨ ਲਈ ਜ਼ਿਲ੍ਹੇ ਦੀਆਂ ਧਾਰਮਿਕ ਅਤੇ ਇਤਿਹਾਸਕ ਵਿਰਾਸਤਾਂ ਦੇ ਦਰਸ਼ਨ ਕਰਵਾਉਣ ...
ਫਤਹਿਗੜ੍ਹ ਚੂੜੀਆਂ, 27 ਜਨਵਰੀ (ਧਰਮਿੰਦਰ ਸਿੰਘ ਬਾਠ)-ਫਤਹਿਗੜ੍ਹ ਚੂੜੀਆਂ ਦੀਆਂ 13 ਵਾਰਡਾਂ 'ਚ ਖੜੇ ਅਕਾਲੀ ਦਲ ਦੇ ਉਮੀਦਵਾਰਾਂ ਨੂੰ ਐਨ.ਓ.ਸੀ. ਨਾ ਦੇਣ ਕਰ ਕੇ ਨਗਰ ਕੌਾਸਲ ਮੁਲਾਜ਼ਮਾਂ ਅਤੇ ਕਾਰਜ ਸਾਧਕ ਅਫਸਰ ਵਿਰੁੱਧ ਨਾਅਰੇਬਾਜ਼ੀ ਕੀਤੀ | ਇਸ ਮੌਕੇ ਅਕਾਲੀ ਦਲ ਦੇ ...
ਬਟਾਲਾ, 27 ਜਨਵਰੀ (ਕਾਹਲੋਂ)-ਦਾ ਸਟਾਲਵਾਰਟ ਇੰਟਰਨੈਸ਼ਨਲ ਸਕੂਲ ਬਟਾਲਾ ਵਿਖੇ ਚੇਅਰਮੈਨ ਸ: ਬੂਟਾ ਸਿੰਘ ਮੱਲਿਆਂਵਾਲ ਦੀ ਯੋਗ ਅਗਵਾਈ ਵਿਚ ਗਣਤੰਤਰਤਾ ਦਿਵਸ ਬੜੀ ਧੂਮ-ਧਾਮ ਨਾਲ ਮਨਾਇਆ | ਇਸ ਰਾਸ਼ਟਰੀ ਦਿਵਸ ਨੂੰ ਮਨਾਉਣ ਲਈ ਸ: ਗੁਰਮੀਤ ਸਿੰਘ (ਸੇਵਾ ਮੁਕਤ ਡੀ.ਈ.ਓ.) ...
ਬਟਾਲਾ, 27 ਜਨਵਰੀ (ਕਾਹਲੋਂ)-ਆਈ.ਐਮ.ਏ. ਬਟਾਲਾ ਸ਼ਾਖ਼ਾ ਵਲੋਂ ਬਟਾਲਾ ਕਲੱਬ ਵਿਖੇ ਸੰਸਥਾ ਦੇ ਸਕੱਤਰ ਡਾ. ਹਰਭਜਨ ਸਿੰਘ ਤੇ ਡਾ. ਗੁਰਮੀਤ ਸਿੰਘ ਛੀਨਾ ਦੀ ਅਗਵਾਈ 'ਚ ਗਣਤੰਤਰ ਦਿਵਸ ਮੌਕੇ ਤਿਰੰਗਾ ਝੰਡਾ ਲਹਿਰਾਇਆ ਗਿਆ | ਇਸ ਮੌਕੇ ਡਾ. ਛੀਨਾ ਨੇ ਗਣਤੰਤਰ ਦਿਵਸ ਦੇ ਇਤਿਹਾਸ ...
ਅਲੀਵਾਲ, 27 ਜਨਵਰੀ (ਸੁੱਚਾ ਸਿੰਘ ਬੁੱਲੋਵਾਲ)-ਅੱਜ ਪਿੰਡ ਨਾਸਰਕੇ ਨੇੜੇ ਕੋਟਲੀ ਢਾਡੀਆਂ ਦੇ ਮੋੜ 'ਤੇ ਮੋਟਰਸਾਈਕਲ ਅਤੇ ਮੋਪਿਡ ਵਿਚਕਾਰ ਹੋਈ ਜਬਰਦਸਤ ਟੱਕਰ 'ਚ ਇਕ ਅÏਰਤ ਦੀ ਮÏਤ ਹੋਈ ਅਤੇ ਮੋਟਰਸਾਈਕਲ ਸਵਾਰ ਬੁਰੀ ਤਰ੍ਹਾਂ ਜਖ਼ਮੀ ਹੋ ਗਿਆ | ਕਰੀਬ 2:15 ਵਜੇ ਇਕ ਮਨਜੀਤ ...
ਕੋਟਲੀ ਸੂਰਤ ਮੱਲ੍ਹੀ, 27 ਜਨਵਰੀ (ਕੁਲਦੀਪ ਸਿੰਘ ਨਾਗਰਾ)-ਬੀਤੀ ਰਾਤ ਕਸਬਾ ਕੋਟਲੀ ਸੂਰਤ ਮੱਲ੍ਹੀ ਦੇ ਭਗਵਾਨਪੁਰ ਰੋਡ ਤੋਂ ਤਿੰਨ ਦੁਕਾਨਾਂ ਦੇ ਸਟਰ ਭੰਨ ਕੇ ਲੱਖਾਂ ਰੁਪਏ ਨਕਦੀ ਤੇ ਸਾਮਾਨ ਚੋਰੀ ਹੋਣ ਦੀ ਵਾਪਰੀ ਘਟਨਾ ਨੇ ਦੁਕਾਨਾਦਾਰਾਂ 'ਚ ਸਹਿਮ ਦਾ ਮਾਹੌਲ ਬਣਾ ਕੇ ...
ਧਾਰੀਵਾਲ, 27 ਜਨਵਰੀ (ਸਵਰਨ ਸਿੰਘ, ਰਮੇਸ਼ ਨੰਦਾ, ਜੇਮਸ ਨਾਹਰ)-ਗਣਤੰਤਰ ਦਿਵਸ ਮੌਕੇ ਸਥਾਨਕ ਸ਼ਹਿਰ ਵਿਚ ਵੱਖ-ਵੱਖ ਜਥੇਬੰਦੀਆਂ ਵਲੋਂ ਕਿਸਾਨ-ਮਜ਼ਦੂਰ ਏਕਤਾ ਦੇ ਝੰਡੇ ਹੇਠ ਕਿਸਾਨੀ ਸੰਘਰਸ਼ ਦੇ ਹੱਕ ਵਿਚ ਅਤੇ ਕੇਂਦਰ ਦੇ ਖ਼ਿਲਾਫ਼ ਰੋਸ ਰੈਲੀ ਕੀਤੀ ਗਈ, ਜਿਸ ਵਿਚ ...
ਗੁਰਦਾਸਪੁਰ, 27 ਜਨਵਰੀ (ਆਰਿਫ਼)-ਸ਼ਹੀਦ ਲੈਫ: ਨਵਦੀਪ ਸਿੰਘ ਅਸ਼ੋਕ ਚੱਕਰ ਖੇਡ ਸਟੇਡੀਅਮ ਸਰਕਾਰੀ ਕਾਲਜ ਵਿਖੇ ਕਰਵਾਏ 72ਵੇਂ ਗਣਤੰਤਰ ਦਿਵਸ ਮੌਕੇ ਸਟੇਡੀਅਮ ਦੇ ਮੁੱਖ ਗੇਟ 'ਤੇ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਲਗਾਈ ਗਈ ਸ਼ਹੀਦ ਗੈਲਰੀ ਸਾਰਿਆਂ ਲਈ ਖਿੱਚ ਦਾ ਕੇਂਦਰ ਬਣੀ ...
ਬਟਾਲਾ, 27 ਜਨਵਰੀ (ਕਾਹਲੋਂ)-ਕੋਰੋਨਾ ਮਹਾਂਮਾਰੀ ਖ਼ਤਮ ਹੋਣ ਤੋਂ ਬਾਅਦ ਸਕੂਲ ਖੁੱਲਣ 'ਤੇ ਪਹਿਲੀ ਵਾਰ ਗਣਤੰਤਰ ਦਿਵਸ ਲਾਰੈਂਸ ਇੰਟਰਨੈਸ਼ਨਲ ਸਕੂਲ ਬਟਾਲਾ ਵਿਖੇ ਬੜੀ ਧੂਮ-ਧਾਮ ਨਾਲ ਮਨਾਇਆ ਗਿਆ |¢ਪਿ੍ੰਸੀਪਲ ਸ੍ਰੀਮਤੀ ਵਸੁਧਾ ਸ਼ਰਮਾ ਦੀ ਯੋਗ ਅਗਵਾਈ ਵਿਚ ਬੱਚਿਆਂ ...
ਬਟਾਲਾ, 27 ਜਨਵਰੀ (ਸਚਲੀਨ ਸਿੰਘ ਭਾਟੀਆ)-ਖੇਤੀ ਕਾਨੂੰਨ ਰੱਦ ਕਰਵਾਉਣ ਦੀ ਮੰਗ ਨੂੰ ਲੈ ਕੇ ਗਣਤੰਤਰ ਦਿਵਸ 'ਤੇ ਬਟਾਲਾ 'ਚ ਸੰਯੁਕਤ ਕਿਸਾਨ ਮੋਰਚਾ ਵਲੋਂ ਪੈਦਲ ਰੋਸ ਰੈਲੀ ਕੱਢੀ ਗਈ | ਗੁਰਦੁਆਰਾ ਸਤਿਕਰਤਾਰੀਆਂ ਸਾਹਿਬ ਤੋਂ ਸ਼ੁਰੂ ਹੋਈ ਰੈਲੀ ਸ਼ਹਿਰ ਦੇ ਵੱਖ-ਵੱਖ ...
ਜੀਆ ਲਾਲ ਮਿੱਤਲ ਸਕੂਲ ਵਿਖੇ ਗਣਤੰਤਰ ਦਿਵਸ ਮਨਾਇਆ ਗੁਰਦਾਸਪੁਰ, 27 ਜਨਵਰੀ (ਆਰਿਫ਼)-ਜੀਆ ਲਾਲ ਮਿੱਤਲ ਡੀ.ਏ.ਵੀ.ਸਕੂਲ ਵਿਖੇ 72ਵਾਂ ਗਣਤੰਤਰ ਦਿਵਸ ਮਨਾਇਆ ਗਿਆ | ਸਮਾਗਮ ਦੌਰਾਨ ਕੇ.ਕੇ ਸ਼ਰਮਾ ਸੇਵਾ ਮੁਕਤ ਜਨਰਲ ਮੈਨੇਜਰ ਵੂਲਨ ਮਿੱਲ ਧਾਰੀਵਾਲ, ਬਾਲ ਕ੍ਰਿਸ਼ਨ ਮਿੱਤਲ, ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered
by REFLEX