ਫ਼ਾਜ਼ਿਲਕਾ, 27 ਜਨਵਰੀ (ਦਵਿੰਦਰ ਪਾਲ ਸਿੰਘ)-ਦੇਸ਼ ਦੇ 72ਵੇਂ ਗਣਤੰਤਰ ਦਿਵਸ ਮੌਕੇ ਫ਼ਾਜ਼ਿਲਕਾ ਦੇ ਐੱਮ. ਆਰ. ਕਾਲਜ ਦੇ ਬਹੁਮੰਤਵੀ ਖੇਡ ਸਟੇਡੀਅਮ ਵਿਖੇ ਕਰਵਾਏ ਗਏ ਜ਼ਿਲ੍ਹਾ ਪੱਧਰੀ ਸਮਾਗਮ ਦੌਰਾਨ ਡਿਪਟੀ ਕਮਿਸ਼ਨਰ ਅਰਵਿੰਦ ਪਾਲ ਸਿੰਘ ਸੰਧੂ ਨੇ ਬਤੌਰ ਮੁੱਖ ਮਹਿਮਾਨ ਪਹੰੁਚ ਕੇ ਕੌਮੀ ਝੰਡਾ ਲਹਿਰਾਇਆ | ਇਸ ਮੌਕੇ ਉਨ੍ਹਾਂ ਸਮੂਹ ਨਿਵਾਸੀਆਂ ਨੂੰ ਗਣਤੰਤਰ ਦਿਵਸ ਦੀ ਵਧਾਈ ਦਿੰਦਿਆਂ ਕਿਹਾ ਕਿ ਪੰਜਾਬੀਆਂ ਦੀਆਂ ਕੁਰਬਾਨੀਆਂ ਅਤੇ ਸਾਡੇ ਮਹਾਨ ਸ਼ਹੀਦਾਂ ਦੇ ਸਦਕਾ ਹੀ ਅਸੀਂ ਆਜ਼ਾਦ ਫ਼ਿਜ਼ਾ ਵਿਚ ਜ਼ਿੰਦਗੀ ਬਤੀਤ ਕਰ ਰਹੇ ਹਾਂ | ਇਸ ਮੌਕੇ ਵਿਧਾਇਕ ਬੱਲੂਆਣਾ ਨੱਥੂ ਰਾਮ ਤੇ ਗੁਰਲਾਲ ਸਿੰਘ ਸੰਧੂ ਵਲੋਂ ਵਿਸ਼ੇਸ਼ ਤੌਰ 'ਤੇ ਸ਼ਿਰਕਤ ਕੀਤੀ ਗਈ | ਡਿਪਟੀ ਕਮਿਸ਼ਨਰ ਸ. ਸੰਧੂ ਨੇ ਇਹ ਦਿਹਾੜੇ ਮੌਕੇ ਭਾਰਤੀ ਸੰਵਿਧਾਨ ਦੇ ਨਿਰਮਾਤਾ ਡਾ. ਭੀਮ ਰਾਓ ਅੰਬੇਦਕਰ ਨੂੰ ਸਿੱਜਦਾ ਕੀਤਾ | ਉਨ੍ਹਾਂ ਕਿਹਾ ਕਿ 26 ਜਨਵਰੀ 1950 ਨੂੰ ਭਾਰਤੀ ਸੰਵਿਧਾਨ ਲਾਗੂ ਹੋਣ ਨਾਲ ਗਣਰਾਜ ਦੀ ਸਥਾਪਨਾ ਹੋਈ ਅਤੇ ਸਾਨੂੰ ਦੁਨੀਆ ਵਿਚ ਸਭ ਤੋਂ ਵੱਡੀ ਜਮਹੂਰੀਅਤ ਹੋਣ ਦਾ ਮਾਣ ਹਾਸਲ ਹੋਇਆ | ਇਸ ਤੋਂ ਇਲਾਵਾ ਉਨ੍ਹਾਂ ਦੱਸਿਆ ਕਿ ਪਿੰਡਾਂ ਦੀ ਦਿੱਖ ਬਦਲਣ ਵਿਚ ਵਿਕਾਸ ਕਰਨ ਨੂੰ ਵਿਸ਼ੇਸ਼ ਤਰਜੀਹ ਦਿੱਤੀ ਜਾ ਰਹੀ ਹੈ | ਇਸ ਤਹਿਤ ਪਿੰਡ ਟਾਹਲੀ ਵਾਲਾ ਜੱਟਾਂ ਵਿਖੇ 96 ਲੱਖ ਰੁਪਏ ਦੀ ਲਾਗਤ ਨਾਲ ਅਤੇ ਪਿੰਡ ਦੋਨਾ ਸਿਕੰਦਰੀ ਵਿਖੇ 39 ਲੱਖ ਦੀ ਲਾਗਤ ਨਾਲ ਵਾਟਰ ਵਰਕਸ ਦਾ ਕੰਮ ਕੀਤਾ ਜਾ ਰਿਹਾ ਹੈ, ਜਿਸ ਨਾਲ ਪੀਣ ਵਾਲੇ ਪਾਣੀ ਦੀ ਸਪਲਾਈ ਹੋਰ ਬਿਹਤਰ ਹੋ ਸਕੇਗੀ | ਪਿੰਡ ਹਲੀਮ ਵਾਲਾ ਤੇ ਹੌਜ਼ ਖ਼ਾਸ ਵਿਖੇ 40-40 ਲੱਖ ਦੀ ਲਾਗਤ ਨਾਲ ਛੱਪੜਾਂ ਦੀ ਮੁਰੰਮਤ ਦਾ ਕੰਮ ਮੁਕੰਮਲ ਕੀਤਾ ਗਿਆ ਹੈ | ਸਰਕਾਰੀ ਸਕੂਲਾਂ ਦੀ ਨੁਹਾਰ ਬਦਲਣ ਲਈ ਸਕੂਲਾਂ ਨੂੰ ਸਮਾਰਟ ਸਕੂਲਾਂ ਵਿਚ ਤਬਦੀਲ ਕੀਤਾ ਗਿਆ ਹੈ | ਇਸ ਤੋਂ ਪਹਿਲਾਂ ਡਿਪਟੀ ਕਮਿਸ਼ਨਰ ਸ. ਸੰਧੂ ਨੇ ਆਸਿਫ਼ ਵਾਲਾ ਸ਼ਹੀਦੀ ਸਮਾਰਕ 'ਤੇ ਸ਼ਹੀਦਾਂ ਨੂੰ ਸ਼ਰਧਾਂਜਲੀਆਂ ਭੇਟ ਕੀਤੀਆਂ | ਇਸ ਉਪਰੰਤ ਉਨ੍ਹਾਂ ਵਲੋਂ ਐੱਮ.ਆਰ. ਕਾਲਜ ਦੇ ਸਟੇਡੀਅਮ ਵਿਖੇ ਕੌਮੀ ਝੰਡਾ ਲਹਿਰਾਉਣ ਦੀ ਰਸਮ ਅਦਾ ਕੀਤੀ ਗਈ ਅਤੇ ਪਰੇਡ ਟੁਕੜੀਆਂ ਦਾ ਨਿਰੀਖਣ ਕੀਤਾ ਗਿਆ ਅਤੇ ਮਾਰਚ ਪਾਸਟ ਤੋਂ ਸਲਾਮੀ ਲਈ ਗਈ | ਇਸ ਮੌਕੇ ਜ਼ਿਲ੍ਹਾ ਪੁਲਿਸ ਮੁਖੀ ਹਰਜੀਤ ਸਿੰਘ ਅਤੇ ਪਰੇਡ ਕਮਾਂਡਰ ਸ਼ੁਭਮ ਅਗਰਵਾਲ ਵੀ ਉਨ੍ਹਾਂ ਦੇ ਨਾਲ ਸਨ | ਇਸ ਉਪਰੰਤ ਝਾਕੀਆਂ ਦੀ ਪੇਸ਼ਕਾਰੀ ਹੋਈ, ਜਿਸ ਵਿਚ ਨਸ਼ਾ ਵਿਰੁੱਧ, ਕੋਰੋਨਾ ਟੀਕਾਕਰਨ ਵਿਸ਼ੇ 'ਤੇ, ਘਰ-ਘਰ ਹਰਿਆਲੀ, ਮਾਰਕਫੈੱਡ ਤੇ ਮਗਨਰੇਗਾ ਦੀਆਂ ਝਾਕੀਆਂ ਸ਼ਾਮਿਲ ਸਨ | ਸਮਾਰੋਹ ਦੇ ਅੰਤ ਵਿਚ ਸਕੂਲਾਂ ਦੇ ਅਧਿਆਪਕਾਂ ਵਲੋਂ ਰਾਸ਼ਟਰੀ ਗਾਣ ਪੇਸ਼ ਕੀਤਾ ਗਿਆ | ਇਸ ਮੌਕੇ ਸਟੇਜ ਸੰਚਾਲਨ ਦੀ ਭੂਮਿਕਾ ਸਤਿੰਦਰਜੀਤ ਕੌਰ ਵਲੋਂ ਨਿਭਾਈ ਗਈ | ਇਸ ਮੌਕੇ ਜ਼ਿਲ੍ਹਾ ਤੇ ਸੈਸ਼ਨ ਜੱਜ ਤਰਸੇਮ ਮੰਗਲਾ, ਵਧੀਕ ਡਿਪਟੀ ਕਮਿਸ਼ਨਰ (ਵਿ) ਨਵਲ ਰਾਮ, ਐੱਸ.ਡੀ.ਐੱਮ. ਫ਼ਾਜ਼ਿਲਕਾ ਕੇਸ਼ਵ ਗੋਇਲ, ਸਹਾਇਕ ਕਮਿਸ਼ਨਰ ਕੰਵਰਜੀਤ ਸਿੰਘ, ਅਮਰੀਕ ਸਿੰਘ, ਜ਼ਿਲ੍ਹਾ ਸਿੱਖਿਆ ਅਧਿਕਾਰੀ ਡਾ. ਸੁਖਬੀਰ ਸਿੰਘ ਬਲ, ਸਿਵਲ ਸਰਜਨ ਡਾ. ਕੁੰਦਨ ਕੇ ਪਾਲ, ਚੇਅਰਮੈਨ ਹਾਊਸਫੈਡ ਸੁਖਵੰਤ ਸਿੰਘ ਬਰਾੜ, ਚੇਅਰਪਰਸਨ ਜ਼ਿਲ੍ਹਾ ਪ੍ਰੀਸ਼ਦ ਮਮਤਾ ਕੰਬੋਜ, ਪ੍ਰਧਾਨ ਜ਼ਿਲ੍ਹਾ ਬਾਰ ਐਸੋਸੀਏਸ਼ਨ ਗੁਲਸ਼ਨ ਮਹਿਰੋਕ, ਸੀਨੀਅਰ ਕਾਂਗਰਸੀ ਆਗੂ ਬੀ. ਡੀ. ਕਾਲੜਾ, ਬੀਬਾ ਰਾਜਦੀਪ ਕੌਰ ਸਮੇਤ ਵੱਡੀ ਗਿਣਤੀ 'ਚ ਹੋਰ ਅਧਿਕਾਰੀ, ਆਗੂ, ਗੁਰਸ਼ਿੰਦਰ ਪਾਲ ਸਿੰਘ, ਵਿਜੈ ਪਾਲ ਨੋਡਲ ਅਫਸਰ, ਰਾਮ ਸਰੂਪ, ਸ਼ਮਸ਼ੇਰ ਸਿੰਘ ਆਦਿ ਹਾਜ਼ਰ ਸਨ |
ਅਬੋਹਰ, (ਸੁਖਜਿੰਦਰ ਸਿੰਘ ਢਿੱਲੋਂ)-ਕੋਰੋਨਾ ਦੇ ਚੱਲਦਿਆਂ ਹਰ ਸਾਲ ਮਨਾਇਆ ਜਾਣ ਵਾਲਾ ਗਣਤੰਤਰਤਾ ਦਿਹਾੜਾ ਇਕ ਸੀਮਤ ਪੱਧਰ 'ਤੇ ਮਨਾਇਆ ਗਿਆ | ਇੱਥੋਂ ਦੇ ਸਰਕਾਰੀ ਮਾਡਲ ਸੀਨੀਅਰ ਸੈਕੰਡਰੀ ਸਕੂਲ ਲੜਕੇ ਵਿਚ ਗਣਤੰਤਰ ਦਿਹਾੜਾ ਮਨਾਏ ਜਾਣ ਮੌਕੇ ਐੱਸ. ਡੀ. ਐੱਮ. ਜਸਪਾਲ ਸਿੰਘ ਬਰਾੜ ਮੁੱਖ ਮਹਿਮਾਨ ਵਜੋਂ ਪੁੱਜੇ ਤੇ ਉਨ੍ਹਾਂ ਨੇ ਕੌਮੀ ਝੰਡਾ ਲਹਿਰਾਇਆ | ਪੁਲਿਸ ਦੀ ਟੁਕੜੀ ਤੋਂ ਸਲਾਮੀ ਲਈ | ਇਸ ਦੌਰਾਨ ਸੰਬੋਧਨ ਕਰਦਿਆਂ ਜਸਪਾਲ ਸਿੰਘ ਬਰਾੜ ਨੇ ਕੋਰੋਨਾ ਦੌਰਾਨ ਸਹਿਯੋਗ ਕਰਨ ਵਾਲੇ ਸਮੁੱਚੇ ਸ਼ਹਿਰ ਵਾਸੀਆਂ ਤੇ ਇਲਾਕਾ ਵਾਸੀਆਂ ਅਤੇ ਸਮਾਜ ਸੇਵੀ ਸੰਸਥਾਵਾਂ ਦਾ ਧੰਨਵਾਦ ਕੀਤਾ | ਉਨ੍ਹਾਂ ਕਿਹਾ ਕਿ ਕੋਰੋਨਾ ਦਾ ਸਮਾਂ ਸਾਡੇ ਲਈ ਬੜਾ ਮਾੜਾ ਸਮਾਂ ਸੀ, ਪਰ ਸਾਰਿਆਂ ਦੇ ਸਹਿਯੋਗ ਨਾਲ ਆਪਾਂ ਇਸ ਸਮੇਂ ਵਿਚੋਂ ਬਾਹਰ ਨਿਕਲ ਆਏ ਹਾਂ | ਉਨ੍ਹਾਂ ਕਿਹਾ ਕਿ ਦੇਸ਼ ਦੀ ਆਜ਼ਾਦੀ ਸ਼ਹੀਦਾਂ ਦੀਆਂ ਕੁਰਬਾਨੀਆਂ ਸਦਕਾ ਮਿਲੀ ਹੈ | ਉਨ੍ਹਾਂ ਇਸ ਦਿਹਾੜੇ ਮੌਕੇ ਭਾਰਤੀ ਸੰਵਿਧਾਨ ਦੇ ਨਿਰਮਾਤਾ ਡਾ. ਭੀਮ ਰਾਓ ਅੰਬੇਦਕਰ ਨੂੰ ਸਿੱਜਦਾ ਕੀਤਾ | ਇਸ ਮੌਕੇ ਮੰਚ ਸੰਚਾਲਨ ਪਰਮਿੰਦਰ ਸਿੰਘ ਸਟੇਟ ਐਵਾਰਡੀ ਵਲੋਂ ਕੀਤਾ ਗਿਆ | ਇਸ ਪ੍ਰੋਗਰਾਮ ਦੀ ਖ਼ਾਸੀਅਤ ਇਹ ਰਹੀ ਕਿ ਪ੍ਰੋਗਰਾਮ ਵਿਚ ਸ਼ਬਦ ਗਾਇਣ ਅਤੇ ਗਿੱਧਾ ਹੀ ਪੇਸ਼ ਕੀਤਾ ਗਿਆ | ਸਿੰਘ ਸਭਾ ਕੰਨਿਆ ਪਾਠਸ਼ਾਲਾ ਦੀਆਂ ਵਿਦਿਆਰਥਣਾਂ ਵਲੋਂ ਆਪਣਾ ਸਾਰਾ ਪ੍ਰੋਗਰਾਮ ਕਿਸਾਨੀ ਸੰਘਰਸ਼ ਨੂੰ ਸਮਰਪਿਤ ਕੀਤਾ ਗਿਆ, ਜਿਸ ਨੇ ਹਾਜ਼ਰ ਲੋਕਾਂ ਨੂੰ ਵੀ ਸੋਚਣ ਲਈ ਮਜਬੂਰ ਕਰ ਦਿੱਤਾ | ਇਸ ਮੌਕੇ ਜੱਜ, ਉਪ ਪੁਲਿਸ ਕਪਤਾਨ ਤੇ ਹੋਰ ਸ਼ਖ਼ਸੀਅਤਾਂ ਵੀ ਹਾਜ਼ਰ ਸਨ |
ਅਬੋਹਰ, (ਸੁਖਜਿੰਦਰ ਸਿੰਘ ਢਿੱਲੋਂ)-ਭਾਰਤੀ ਜਨਤਾ ਪਾਰਟੀ ਦੇ ਮੰਡਲ ਅਬੋਹਰ ਵਲੋਂ ਗਣਤੰਤਰਤਾ ਦਿਹਾੜਾ ਇੱਥੇ ਸੁਮੇਰ ਮੈਦਾਨ ਵਿਚ ਮਨਾਇਆ ਗਿਆ, ਜਿਸ ਵਿਚ ਝੰਡਾ ਲਹਿਰਾਉਣ ਦੀ ਰਸਮ ਭਾਜਪਾ ਦੇ ਸੂਬਾ ਕਾਰਜਕਾਰਨੀ ਮੈਂਬਰ ਧਨਪਤ ਸਿਆਗ ਵਲੋਂ ਅਦਾ ਕੀਤੀ ਗਈ | ਪ੍ਰੋਗਰਾਮ ਦੀ ਪ੍ਰਧਾਨਗੀ ਰਾਜ ਟੰਡਨ ਨੇ ਕੀਤੀ | ਇਸ ਤੋਂ ਇਲਾਵਾ ਵਿਧਾਇਕ ਅਰੁਣ ਨਾਰੰਗ, ਸੰਦੀਪ ਰਿਣਵਾ ਤੇ ਸ੍ਰੀਮਤੀ ਮੋਨਾ ਜੈਸਵਾਲ ਵਿਸ਼ੇਸ਼ ਤੌਰ 'ਤੇ ਪ੍ਰੋਗਰਾਮ ਵਿਚ ਪੁੱਜੇ | ਇਸ ਮੌਕੇ ਭਾਜਪਾ ਦੇ ਅਹੁਦੇਦਾਰਾਂ ਵਲੋਂ ਝੰਡਾ ਲਹਿਰਾਉਣ ਤੋਂ ਬਾਅਦ ਰੇਲਵੇ ਸਟੇਸ਼ਨ ਨੇੜੇ ਲੱਗੇ ਡਾ. ਭੀਮ ਰਾਓ ਅੰਬੇਦਕਰ ਦੇ ਬੁੱਤ 'ਤੇ ਵੀ ਸ਼ਰਧਾ ਦੇ ਫ਼ੁਲ ਭੇਟ ਕਰਕੇ ਉਨ੍ਹਾਂ ਨੂੰ ਯਾਦ ਕੀਤਾ ਗਿਆ | ਇਸ ਮੌਕੇ ਬਾਬੂ ਰਾਮ ਆਰੀਆ, ਮਨੋਜ ਜੈਸਵਾਲ, ਸੁਮਨ ਛਾਬੜਾ, ਰਾਜ ਰਾਣੀ ਗੋਇਲ, ਟੀਟੂ ਛਾਬੜਾ, ਰਿਸ਼ੀ ਨਾਰੰਗ, ਅੰਕੁਰ ਗਰਗ, ਡਾ. ਵਿਸ਼ਾਲ ਤਨੇਜਾ, ਡਾ. ਸਰਵਣ ਸਿੰਘ, ਰਮੇਸ਼ ਧੋਲਪੁਰੀਆ, ਗੀਤਾ ਚੌਧਰੀ, ਮਮਤਾ ਜਸੂਜਾ ਤੇ ਹੋਰ ਹਾਜ਼ਰ ਸਨ | ਇਸ ਦੌਰਾਨ ਬੱਚਿਆਂ ਨੇ ਪ੍ਰੋਗਰਾਮ ਪੇਸ਼ ਕੀਤਾ | ਇਸ ਮੌਕੇ ਭਾਜਪਾ ਦੇ ਕਈ ਆਗੂਆਂ ਤੇ ਵਰਕਰਾਂ ਨੂੰ ਸਨਮਾਨਿਤ ਵੀ ਕੀਤਾ ਗਿਆ |
ਮੰਡੀ ਲਾਧੂਕਾ, (ਰਾਕੇਸ਼ ਛਾਬੜਾ)-ਮੰਡੀ ਦੇ ਬੱਸ ਅੱਡੇ ਤੇ ਦੁਕਾਨਦਾਰਾਂ ਵਲੋਂ 72ਵੇਂ ਗਣਤੰਤਰ ਦਿਵਸ ਤੇ ਕੌਮੀ ਝੰਡਾ ਲਹਿਰਾ ਕੇ ਗਣਤੰਤਰ ਦਿਵਸ ਧੂਮਧਾਮ ਨਾਲ ਮਨਾਇਆ ਗਿਆ | ਬੱਸ ਅੱਡਾ ਦੁਕਾਨਦਾਰ ਯੂਨੀਅਨ ਦੇ ਪ੍ਰਧਾਨ ਦਵਿੰਦਰ ਸਿੰਘ ਮੁਜੈਦੀਆ ਨੇ ਕਿਹਾ ਹੈ ਕਿ 71 ਸਾਲ ਪਹਿਲਾਂ ਗਣਤੰਤਰ ਭਾਰਤ ਨੇ ਦੇਸ਼ ਦੇ ਆਮ ਨਾਗਰਿਕਾਂ ਨੂੰ ਉਨ੍ਹਾਂ ਦੇ ਅਧਿਕਾਰਾਂ ਅਤੇ ਜ਼ਿਮੇਵਾਰੀਆਂ ਨੂੰ ਤੈਅ ਕਰਕੇ ਜੀਵਨ ਜੀਨ ਦਾ ਅਧਿਕਾਰ ਦਿੱਤਾ | ਇਸ ਮੌਕੇ ਤੇ ਸਮੂਹ ਦੁਕਾਨਦਾਰਾਂ ਵਲੋਂ ਲੱਡੂ ਵੰਡ ਗਏ ਤੇ ਭਾਰਤ ਮਾਤਾ ਕੀ ਜੈ ਅਤੇ ਵੰਦੇ ਮਾਤਰਮ ਦੇ ਨਾਅਰੇ ਲਗਾਏ ਗਏ | ਇਸ ਮੌਕੇ ਏ.ਐੱਸ.ਆਈ. ਗੁਰਮੇਲ ਸਿੰਘ, ਹਰਬੰਸ ਲਾਲ ਬਤਰਾ ਸਰਪੰਚ, ਗਗਨ ਰਾਮਗੜ੍ਹੀਆ, ਰਾਜੇਸ਼ ਠਠਈ ਸੋਨੂੰ, ਹਰੀਸ਼ ਕਪੂਰ, ਵਿਜੈ ਵਰਮਾ, ਮੁਖ਼ਤਿਆਰ ਸਿੰਘ, ਓਮ ਪ੍ਰਕਾਸ਼ ਕਾਕਾ, ਪਰਮਜੀਤ ਸਿੰਘ ਪੰਮਾ, ਰਾਜ ਕੁਮਾਰ ਕੰਬੋਜ ਤੇ ਸੋਨੂੰ ਪੁੰਛੀ ਆਦਿ ਹਾਜ਼ਰ ਸਨ |
ਅਬੋਹਰ, (ਕੁਲਦੀਪ ਸਿੰਘ ਸੰਧੂ)-ਨਗਰ ਕਾਂਗਰਸ ਕਮੇਟੀ ਵਲੋਂ ਗਣਤੰਤਰ ਦਿਵਸ ਸਥਾਨਕ ਗਾਂਧੀ ਮੈਦਾਨ ਵਿਖੇ ਧੂਮ-ਧਾਮ ਨਾਲ ਮਨਾਇਆ ਗਿਆ | ਇਸ ਪ੍ਰੋਗਰਾਮ ਦੀ ਸ਼ੁਰੂਆਤ ਮੁੱਖ ਮਹਿਮਾਨ ਹਲਕਾ ਇੰਚਾਰਜ ਚੌਧਰੀ ਸੰਦੀਪ ਜਾਖੜ ਵਲੋਂ ਤਿਰੰਗਾ ਝੰਡਾ ਲਹਿਰਾ ਕੇ ਕੀਤੀ ਗਈ | ਇਸ ਮੌਕੇ ਸ੍ਰੀ ਜਾਖੜ ਨੇ ਸਾਰੇ ਦੇਸ਼ ਵਾਸੀਆਂ ਨੂੰ ਗਣਤੰਤਰ ਦੀ ਵਧਾਈ ਦਿੰਦੇ ਹੋਏ ਕਿਹਾ ਕਿ ਪੰਜਾਬੀਆਂ ਦੀਆਂ ਕੁਰਬਾਨੀਆਂ ਤੇ ਸਾਡੇ ਮਹਾਨ ਸ਼ਹੀਦਾਂ ਦੇ ਸਦਕਾ ਹੀ ਅਸੀਂ ਆਜ਼ਾਦੀ ਦੀ ਜ਼ਿੰਦਗੀ ਬਤੀਤ ਕਰ ਰਹੇ ਹਾਂ | ਸ੍ਰੀ ਜਾਖੜ ਨੇ ਕਿਹਾ ਕਿ 26 ਜਨਵਰੀ 1950 ਨੂੰ ਸਾਡੇ ਦੇਸ਼ ਦਾ ਸੰਵਿਧਾਨ ਡਾ. ਭੀਮ ਰਾਓ ਅੰਬੇਡਕਰ ਵਲੋਂ ਲਿਖਿਆ ਗਿਆ ਸੀ | ਉਨ੍ਹਾਂ ਦੱਸਿਆ ਕਿ ਭਾਰਤੀ ਸੰਵਿਧਾਨ ਦੀ ਖ਼ਾਸੀਅਤ ਕਰਕੇ ਹੀ ਸਾਡਾ ਦੇਸ਼ ਅੱਜ ਵਿਸ਼ਵ ਦੇ ਸਭ ਤੋਂ ਵੱਡੇ ਲੋਕਤੰਤਰਿਕ ਦੇਸ਼ ਵਜੋਂ ਉੱਭਰ ਕੇ ਸਾਹਮਣੇ ਆ ਰਿਹਾ ਹੈ | ਉਨ੍ਹਾਂ ਦੱਸਿਆ ਕਿ ਅੱਜ ਕੁੱਝ ਲੋਕਾਂ ਵਲੋਂ ਸਾਡੇ ਦੇਸ਼ ਵਿਚ ਦਰਾਰਾਂ ਪਾਉਣ ਤੇ ਸਾਡੇ ਸੰਵਿਧਾਨ ਨਾਲ ਛੇੜ-ਛਾੜ ਕਰਨ ਦੀ ਕੋਸ਼ਿਸ਼ ਕਰ ਰਹੇ ਹਨ ਪਰ ਸਾਨੂੰ ਸਾਰਿਆਂ ਨੂੰ ਇਕ ਹੋ ਕੇ ਆਪਣੇ ਸੰਵਿਧਾਨ ਦੀ ਰੱਖਿਆ ਕਰਨੀ ਚਾਹੀਦੀ ਹੈ ਤੇ ਦੇਸ਼ ਨੂੰ ਹੋਰ ਮਜ਼ਬੂਤ ਬਣਾਉਣ ਲਈ ਆਪਣਾ ਪੂਰ ਸਹਿਯੋਗ ਦੇਣਾ ਚਾਹੀਦਾ ਹੈ | ਇਸ ਮੌਕੇ ਜੈਵੀਰ ਜਾਖੜ, ਬਲਾਕ ਪ੍ਰਧਾਨ ਮੋਹਨ ਲਾਲ ਠਠਈ, ਯੂਥ ਕਾਂਗਰਸ ਪ੍ਰਧਾਨ ਅਤਿੰਦਰਪਾਲ ਸਿੰਘ ਤਿੰਨਾ, ਪੁਨੀਤ ਅਰੋੜਾ, ਵਿਮਲ ਠਠਈ, ਸੁਭਾਸ਼ ਬਾਘਲਾ, ਡਾ: ਸਤੀਸ਼ ਨਰੂਲਾ, ਮੰਗਤ ਰਾਏ ਬਠਲਾ, ਡਾ: ਮੁਕੇਸ਼, ਪੱਪੂ ਪ੍ਰਧਾਨ, ਮਹਿੰਦਰ ਆਰੀਆ, ਅਮਿੱਤ ਸੇਠੀ, ਐੱਸ.ਕੇ. ਬਾਂਸਲ, ਬਲਵੰਤ ਰਾਏ, ਪ੍ਰਧਾਨ ਰਾਜਿੰਦਰ ਜੁਲਾਹਾ, ਸ਼ੇਰ ਸਿੰਘ ਅਗਰਵਾਲ, ਵਿਨੋਦ ਸ਼ਰਮਾ ਲਾਲੀ, ਮੋਨੂੰ ਆਰੀਆ, ਵਿਪਨ ਸ਼ਰਮਾ, ਸ਼ਾਮ ਲਾਲ ਅਰੋੜਾ, ਵਿਕਰਮ ਗੋਦਾਰਾ, ਪ੍ਰੇਮ ਚੁੱਘ ਤੇ ਨੀਰਜ ਸਚਦੇਵ ਆਦਿ ਮੌਜੂਦ ਸਨ |
ਜਲਾਲਾਬਾਦ, (ਜਤਿੰਦਰ ਪਾਲ ਸਿੰਘ)-26 ਜਨਵਰੀ ਨੂੰ ਗਣਤੰਤਰ ਦਿਵਸ ਮੌਕੇ ਸਮਾਗਮ ਵਾਲੀ ਥਾਂ 'ਤੇ ਉਪ ਮੰਡਲ ਮੈਜਿਸਟਰੇਟ ਸੂਬਾ ਸਿੰਘ ਦੇ ਦਿਸ਼ਾ-ਨਿਰਦੇਸ਼ਾ 'ਤੇ ਨਗਰ ਕੌਾਸਲ ਜਲਾਲਾਬਾਦ ਵਲ਼ੋਂ ਗਿਲੇ ਕੂੜੇ ਤੋਂ ਤਿਆਰ ਕੀਤੀ ਖ਼ਾਦ ਦੀ ਸਟਾਲ ਲਗਾਈ ਗਈ | ਇਸ ਮੌਕੇ ਸਟਾਲ ਲਗਾ ਕੇ 50 ਕਿੱਲੋ ਜੈਵਿਕ ਖਾਦ ਦੀ ਵਿੱਕਰੀ ਕੀਤੀ ਗਈ | ਇਹ ਖਾਦ 20 ਰੁਪਏ ਪ੍ਰਤੀ ਕਿੱਲੋ ਦੇ ਹਿਸਾਬ ਨਾਲ ਪੈਕਿੰਗ ਕਰਕੇ ਵੇਚੀ ਗਈ | ਉਨ੍ਹਾਂ ਦੱਸਿਆ ਕਿ ਨਗਰ ਕੌਾਸਲ ਜਲਾਲਾਬਾਦ ਵਲੋਂ 2 ਟਨ ਖਾਦ ਲੋਕਾਂ ਨੂੰ ਮੁਫ਼ਤ ਵੰਡੀ ਜਾ ਚੁੱਕੀ ਹੈ | ਉਨ੍ਹਾਂ ਦੱਸਿਆ ਕਿ ਕੂੜੇ ਤੋਂ ਖਾਦ ਤਿਆਰ ਕਰਨ ਨੂੰ ਉਤਸ਼ਾਹਿਤ ਕਰਨ ਲਈ ਗਣਤੰਤਰ ਦਿਵਸ ਮੌਕੇ ਝਾਕੀ ਵੀ ਕੱਢੀ ਗਈ ਜਿਸ ਵਿਚ ਗਿੱਲਾ ਤੇ ਸੁੱਕਾ ਕੂੜਾ ਅਲੱਗ-ਅਲੱਗ ਕਰਨ ਲਈ ਜਾਗਰੂਕ ਕੀਤਾ ਗਿਆ |ਇਸ ਦੇ ਨਾਲ-ਨਾਲ ਲੋਕਾਂ ਨੂੰ ਪਲਾਸਟਿਕ ਦੇ ਬੈਗ ਦੀ ਵਰਤੋਂ ਕਰਨ ਦੀ ਬਜਾਏ ਕੱਪੜੇ ਦੇ ਬਣੇ ਕੈਰੀ ਬੈਗ ਦੀ ਵਰਤੋਂ ਕਰਨ ਬਾਰੇ ਪ੍ਰੇਰਿਤ ਕੀਤਾ ਗਿਆ | ਇਸ ਸਬੰਧੀ ਇਸ਼ਤਿਹਾਰ ਵੀ ਵੰਡੇ ਗਏ ਅਤੇ ਲੋਕਾਂ ਤੋਂ ਸਾਫ਼-ਸਫ਼ਾਈ ਸਬੰਧੀ ਸੁਝਾਅ ਵੀ ਲਏ ਗਏ |
ਜਲਾਲਾਬਾਦ, (ਕਰਨ ਚੁਚਰਾ)-ਗਣਤੰਤਰ ਦਿਵਸ ਜਲਾਲਾਬਾਦ ਦੇ ਬਹੁਮੰਤਵੀ ਖੇਡ ਸਟੇਡੀਅਮ 'ਚ ਧੂਮ-ਧਾਮ ਨਾਲ ਮਨਾਇਆ ਗਿਆ | ਇਸ ਮੌਕੇ ਝੰਡਾ ਲਹਿਰਾਉਣ ਦੀ ਰਸਮ ਸੂਬਾ ਸਿੰਘ ਐੱਸ. ਡੀ. ਐੱਮ. ਜਲਾਲਾਬਾਦ ਨੇ ਨਿਭਾਈ ਅਤੇ ਪੁਲਿਸ ਦੇ ਜਵਾਨਾਂ ਨੇ ਰਾਸ਼ਟਰੀ ਝੰਡੇ ਨੂੰ ਸਲਾਮੀ ਦਿੱਤੀ | ਇਸ ਮੌਕੇ ਆਪਣੇ ਸੰਬੋਧਨ 'ਚ ਐੱਸ. ਡੀ. ਐੱਮ. ਸੂਬਾ ਸਿੰਘ ਨੇ ਗਣਤੰਤਰ ਦਿਵਸ ਦੀ ਸਮੂਹ ਦੇਸ਼ ਵਾਸੀਆਂ ਨੂੰ ਵਧਾਈ ਦਿੱਤੀ ਅਤੇ ਸਰਕਾਰ ਵਲੋਂ ਲੋਕ ਭਲਾਈ ਲਈ ਚਲਾਈਆਂ ਜਾ ਰਹੀਆਂ ਸਕੀਮਾਂ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੱਤੀ | ਇਸ ਤੋਂ ਇਲਾਵਾ ਕੋਰੋਨਾ ਕਾਲ ਦੌਰਾਨ ਆਪਣੀਆਂ ਵਡਮੁੱਲੀਆਂ ਸੇਵਾਵਾਂ ਨਿਭਾਉਣ ਵਾਲੇ ਕਰਮਚਾਰੀਆਂ ਤੇ ਸਮਾਜ ਸੇਵੀਆਂ ਦੀ ਪ੍ਰਸ਼ੰਸਾ ਕੀਤੀ | ਇਸ ਮੌਕੇ ਡੀ.ਐੱਸ.ਪੀ. ਪਲਵਿੰਦਰ ਸਿੰਘ, ਸਿਵਲ ਜੱਜ ਜੂਨੀਅਰ ਡਿਵੀਜ਼ਨ ਰਾਜੀਵ ਗਰਗ, ਨਾਇਬ ਤਹਿਸੀਲਦਾਰ ਬਲਦੇਵ ਸਿੰਘ, ਨਗਰ ਕਾਰਜ ਸਾਧਕ ਅਫ਼ਸਰ ਪੂਨਮ ਭਟਨਾਗਰ, ਪਿ੍ੰਸੀਪਲ ਸੁਭਾਸ਼ ਸਿੰਘ, ਬਲਾਕ ਪੰਚਾਇਤ ਅਫਸਰ ਬਲਜਿੰਦਰ ਸਿੰਘ, ਸਮਾਜ ਸੇਵੀ ਹਰੀਸ਼ ਸੇਤੀਆ, ਦਵਿੰਦਰ ਕੁੱਕੜ, ਵਿਵੇਕ ਕੁਮਾਰ, ਸੁਰਿੰਦਰ ਬਤਰਾ, ਸੁਪਰਡੈਂਟ ਪ੍ਰਦੀਪ ਗੱਖੜ, ਸੰਜੀਵ ਸੇਠੀ ਤੇ ਰੋਹਿਤ ਕੁਮਾਰ ਮੌਜੂਦ ਸਨ |
ਜ਼ਿਲ੍ਹਾ ਹਸਪਤਾਲ 'ਚ ਮਨਾਇਆ ਗਣਤੰਤਰ ਦਿਵਸ
ਫ਼ਾਜ਼ਿਲਕਾ, (ਅਮਰਜੀਤ ਸ਼ਰਮਾ)-ਫ਼ਾਜ਼ਿਲਕਾ ਦੇ ਸਿਵਲ ਹਸਪਤਾਲ ਵਿਖੇ ਗਣਤੰਤਰ ਦਿਵਸ ਮਨਾਇਆ ਗਿਆ | ਇਸ ਦੌਰਾਨ ਸਿਵਲ ਸਰਜਨ ਡਾ. ਕੁੰਦਨ ਲਾਲ ਨੇ ਰਾਸ਼ਟਰੀ ਝੰਡਾ ਲਹਿਰਾਇਆ | ਇਸ ਮੌਕੇ ਸਿਵਲ ਸਰਜਨ ਨੇ ਕਿਹਾ ਕਿ ਕੋਵਿਡ ਮਹਾਂਮਾਰੀ ਵਿਚ ਹਸਪਤਾਲਾਂ ਦੇ ਡਾਕਟਰਾਂ ਅਤੇ ਸਟਾਫ਼ ਨੇ ਲੋਕਾਂ ਦੀ ਸੇਵਾ ਵਿਚ ਜੋ ਜਜ਼ਬਾ ਵਿਖਾਇਆ ਹੈ, ਉਹ ਇਕ ਮਿਸਾਲ ਹੈ | ਫ਼ਰੰਟ ਲਾਈਨ ਵਰਕਰਾਂ ਨੇ ਆਪਣੀ ਜਾਨ ਦੀ ਪ੍ਰਵਾਹ ਕੀਤੇ ਬਿਨਾ ਲੋਕਾਂ ਦੀ ਸੇਵਾ ਕੀਤੀ ਹੈ | ਬਿਹਤਰ ਸੇਵਾਵਾਂ ਦੇਣ ਲਈ ਉਨ੍ਹਾਂ ਨੂੰ ਪ੍ਰਸ਼ੰਸਾ ਪੱਤਰ ਦੇ ਕੇ ਸਨਮਾਨਿਤ ਕੀਤਾ ਗਿਆ | ਇਸ ਮੌਕੇ ਡਾ. ਸ਼ਲੇਂਦਰ ਡੀ.ਐੱਚ.ਓ., ਡੀ.ਐੱਫ.ਪੀ.ਓ. ਡਾ. ਕਵਿਤਾ ਸਿੰਘ, ਐੱਸ.ਐੱਮ.ਓ. ਡਾ. ਸੁਧੀਰ ਪਾਠਕ, ਅਨਿਲ ਧਾਮੂ, ਮਨਵੀਰ ਸਿੰਘ ਤੇ ਦਿਵੇਸ਼ ਕੁਮਾਰ ਆਦਿ ਹਾਜ਼ਰ ਸਨ |
ਸੱਪਾਂ ਵਾਲੀ 'ਚ ਗਣਤੰਤਰ ਦਿਹਾੜਾ ਮਨਾਇਆ
ਅਬੋਹਰ, (ਸੁਖਜਿੰਦਰ ਸਿੰਘ ਢਿੱਲੋਂ)-ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਸੱਪਾਂ ਵਾਲੀ ਵਿਖੇ ਵੀ ਗਣਤੰਤਰ ਦਿਹਾੜਾ ਮਨਾਇਆ ਗਿਆ, ਜਿਸ ਵਿਚ ਪਿ੍ੰਸੀਪਲ ਮਨੋਹਰ ਲਾਲ ਨੇ ਝੰਡਾ ਲਹਿਰਾਉਣ ਦੀ ਰਸਮ ਅਦਾ ਕੀਤੀ | ਇਸ ਮੌਕੇ ਬੱਚਿਆਂ ਵਲੋਂ ਦੇਸ਼ ਭਗਤੀ ਦੇ ਪ੍ਰੋਗਰਾਮ ਪੇਸ਼ ਕੀਤੇ ਗਏ | ਮੰਚ ਦਾ ਸੰਚਾਲਨ ਪਰਮਜੀਤ ਪਾਲ ਅਤੇ ਅਤੁੱਲ ਕੁਮਾਰ ਵਲੋਂ ਕੀਤਾ ਗਿਆ | ਇਸ ਦੌਰਾਨ ਸਟਾਫ਼ ਮੈਂਬਰਾਂ ਤੇ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਸ੍ਰੀ ਮਨੋਹਰ ਲਾਲ ਨੇ ਕਿਹਾ ਕਿ ਸਾਨੂੰ ਇਹ ਆਜ਼ਾਦੀ ਸ਼ਹੀਦਾਂ ਦੀਆਂ ਕੁਰਬਾਨੀਆਂ ਸਦਕਾ ਮਿਲੀ ਹੈ | ਸਾਨੂੰ ਚਾਹੀਦਾ ਹੈ ਕਿ ਅਸੀਂ ਆਜ਼ਾਦੀ ਨੂੰ ਬਰਕਰਾਰ ਰੱਖੀ ਅਤੇ ਦੇਸ਼ ਦੀ ਤਰੱਕੀ ਲਈ ਆਪਣਾ ਬਣਦਾ ਯੋਗਦਾਨ ਪਾਈਏ |
ਫ਼ਾਜ਼ਿਲਕਾ ਵਾਰ ਮੈਮੋਰੀਅਲ 'ਚ ਗਣਤੰਤਰ ਦਿਵਸ ਮਨਾਇਆ
ਫ਼ਾਜ਼ਿਲਕਾ, (ਦਵਿੰਦਰ ਪਾਲ ਸਿੰਘ)-ਪਿੰਡ ਘੜੁੰਮੀ ਵਿਖੇ ਬਣੇ ਫ਼ਾਜ਼ਿਲਕਾ ਵਾਰ ਮੈਮੋਰੀਅਲ ਤੇ ਫ਼ਾਜ਼ਿਲਕਾ ਵਾਰ ਮੈਮੋਰੀਅਲ ਵੈੱਲਫੇਅਰ ਸੁਸਾਇਟੀ ਅਤੇ ਸੀਮਾ ਸੁਰੱਖਿਆ ਬਲ ਦੀ 52ਵੀਂ ਬਟਾਲੀਅਨ ਵਲੋਂ ਗਣਤੰਤਰ ਦਿਵਸ ਧੂਮਧਾਮ ਨਾਲ ਮਨਾਇਆ ਗਿਆ, ਜਿਸ ਦੀ ਅਗਵਾਈ ਸੁਸਾਇਟੀ ਪ੍ਰਧਾਨ ਉਮੇਸ਼ ਕੁਮਾਰ ਅਤੇ ਖ਼ਜ਼ਾਨਚੀ ਰਿੰਕੂ ਕੁਮਾਰ ਨੇ ਕੀਤੀ | ਇਸ ਮੌਕੇ ਦੀ ਪੈਡਲਰ ਕਲੱਬ ਵਲੋਂ ਫ਼ਾਜ਼ਿਲਕਾ ਦੇ ਐੱਮ.ਆਰ. ਸਰਕਾਰੀ ਕਾਲਜ ਤੋਂ ਸ਼ਹੀਦ ਸਮਾਰਕ ਘੜੁੰਮੀ ਤੱਕ ਸਾਈਕਲ ਤਿਰੰਗਾ ਯਾਤਰਾ ਆਯੋਜਿਤ ਕੀਤੀ ਗਈ ਅਤੇ ਤਿਰੰਗਾ 52ਵੀਂ ਬਟਾਲੀਅਨ ਦੇ ਕਮਾਡੈਂਟ ਖਨੇਂਦਰ ਚੌਧਰੀ ਨੂੰ ਸੌਾਪਿਆ ਗਿਆ | ਉਸ ਤੋਂ ਬਾਅਦ ਪੱਕਾ ਚਿਸ਼ਤੀ ਤੋਂ ਬੱਚਿਆਂ ਦੀ ਪੈਦਲ ਮੈਰਾਥਨ ਦੌੜ ਕਰਵਾਈ ਗਈ ਜੋ ਸ਼ਹੀਦ ਸਮਾਰਕ ਤੇ ਸਮਾਪਤ ਹੋਈ | ਜਿੱਥੇ ਕਮਾਡੈਂਟ ਖਨੇਂਦਰ ਚੌਧਰੀ, ਸੀਮਾ ਸੁਰੱਖਿਆ ਬਲ ਦੇ ਅਧਿਕਾਰੀ ਜੇ.ਕੇ. ਸਿੰਘ, ਪ੍ਰਾਈਵੇਟ ਸਕੂਲ ਐਸੋਸੀਏਸ਼ਨ ਦੇ ਪ੍ਰਧਾਨ ਸੰਦੀਪ ਛਾਬੜਾ, ਦਸਮੇਸ਼ ਪਬਲਿਕ ਸਕੂਲ ਦੀ ਪਿ੍ੰਸੀਪਲ ਸ਼੍ਰੀਮਤੀ ਸੁਰੇਸ਼ ਕੁਮਾਰੀ, ਅਗਰਵਾਲ ਸਭਾ ਦੇ ਜ਼ਿਲ੍ਹਾ ਪ੍ਰਧਾਨ ਨਰੇਸ਼ ਮਿੱਤਲ, ਸੈਕਰਡ ਹਾਰਟ ਸਕੂਲ ਦੇ ਪ੍ਰਬੰਧਕ ਸ਼ਿਬਨਵ ਆਦਿ ਹਾਜ਼ਰ ਸਨ | ਇਸ ਦੌਰਾਨ ਜੇਤੂਆਂ ਨੂੰ ਇਨਾਮ ਵੰਡੇ ਗਏ | ਇਸ ਦੌਰਾਨ ਆਸਾਮ ਬਟਾਲੀਅਨ ਦੇ ਸ਼ਹੀਦਾਂ ਨੂੰ ਜ਼ਮੀਨ ਦੇਣ ਵਾਲੇ ਨੰਬਰਦਾਰ ਸੋਹਣ ਲਾਲ ਦੇ ਪਰਿਵਾਰ ਨੂੰ ਵੀ ਸਨਮਾਨਿਤ ਕੀਤਾ ਗਿਆ | ਇਸ ਮੌਕੇ ਸੰਦੀਪ ਬਜਾਜ, ਡਾ. ਗਗਨ ਵਾਟਸ, ਅੰਕੁਰ ਗੂੰਬਰ, ਸੁਭਾਸ਼ ਕੁਮਾਰ, ਰਵੀ ਕੁਮਾਰ, ਕੇਵਲ ਕ੍ਰਿਸ਼ਨ, ਰਾਹੁਲ ਲਾਧੂਕਾ, ਸ਼ਾਂਤ ਪਰਜਾਪਤ, ਛਿੰਦਰਪਾਲ ਘੜੁੰਮੀ, ਨੰਬਰਦਾਰ ਗਿਰਧਾਰੀ ਲਾਲ, ਗੋਪਾਲ ਸਿੰਗਲਾ, ਗੌਰਵ ਗਗਨੇਜਾ, ਸ਼ੇਰੀ ਵਧਵਾ, ਮਨੋਜ ਗਿਰਧਰ, ਵਿਕੀ ਮਿੱਡਾ, ਬੱਬੂ ਪਰਜਾਪਤੀ, ਰਸਾਲਾ ਸਿੰਘ, ਲਛਮਣ ਸਿੰਘ, ਗੁਰਜੰਟ ਸਿੰਘ, ਸੁਖਦੇਵ ਸਿੰਘ, ਸ਼ੇਰ ਸਿੰਘ, ਅਜੇ ਕੁਮਾਰ, ਸ਼ਿਵਾ, ਅਰਸ਼ੂ ਕੁਮਾਰ, ਸਰਪੰਚ ਜੋਗਿੰਦਰ ਸਿੰਘ ਆਦਿ ਹਾਜ਼ਰ ਸਨ |
ਜਲਾਲਾਬਾਦ, 27 ਜਨਵਰੀ (ਜਤਿੰਦਰ ਪਾਲ ਸਿੰਘ)-ਸਾਂਝੀ ਤਾਲਮੇਲ ਕਮੇਟੀ ਪੰਜਾਬ ਦੇ ਸੱਦੇ 'ਤੇ ਜਲਾਲਾਬਾਦ ਮੰਡਲ ਦੇ ਮੁਲਾਜ਼ਮਾਂ ਵਲ਼ੋਂ ਤਾਲਮੇਲ ਕਮੇਟੀ ਦੇ ਪ੍ਰਧਾਨ ਸੁੱਚਾ ਸਿੰਘ ਦੀ ਪ੍ਰਧਾਨਗੀ ਹੇਠ ਧਰਨਾ ਦਿੱਤਾ ਗਿਆ | ਧਰਨੇ ਵਿਚ ਮੰਡਲ ਅਧੀਨ ਆਉਂਦੀਆਂ ਸਬ ...
ਫ਼ਾਜ਼ਿਲਕਾ, 27 ਜਨਵਰੀ (ਦਵਿੰਦਰ ਪਾਲ ਸਿੰਘ)-ਖੂਈਖੇੜਾ ਪੁਲਿਸ ਨੇ ਮਾਮਲਾ ਦਰਜ਼ ਕਰ ਕੇ ਇਕ ਵਿਅਕਤੀ ਨੂੰ 2 ਕਿੱਲੋਗਰਾਮ ਅਫ਼ੀਮ ਸਣੇ ਗਿ੍ਫ਼ਤਾਰ ਕਰ ਲਿਆ ਹੈ | ਪੁਲਿਸ ਨੂੰ ਗੁਪਤ ਸੂਚਨਾ ਮਿਲੀ ਕਿ ਅਮਿੱਤ ਕੁਮਾਰ ਪੁੱਤਰ ਸੋਹਣ ਲਾਲ ਵਾਸੀ ਖਿਉ ਵਾਲੀ ਢਾਬ ਨੇ ਰਾਜਸਥਾਨ ...
ਜਲਾਲਾਬਾਦ, 27 ਜਨਵਰੀ (ਕਰਨ ਚੁਚਰਾ)-ਬੀਤੀ ਸ਼ਾਮ ਸ਼ਹਿਰ ਦੇ ਪੁਰਾਣੇ ਸਬਜ਼ੀ ਮੰਡੀ ਚੌਾਕ ਨਜ਼ਦੀਕ ਔਰਤ ਤੋਂ ਪਰਸ ਖੋਹ ਕੇ ਫ਼ਰਾਰ ਹੋਏ ਬਾਈਕ ਸਵਾਰ ਝਪਟਾ ਮਾਰ ਨੂੰ ਇਕ ਪੀ.ਸੀ.ਆਰ. ਕਰਮਚਾਰੀ ਨੇ ਪਿੱਛਾ ਕਰਕੇ ਨਾ ਸਿਰਫ਼ ਬੜੀ ਹੀ ਮਸ਼ੱਕਤ ਨਾਲ ਗਿ੍ਫ਼ਤਾਰ ਬਲਕਿ ਖੋਹਿਆ ...
ਮੰਡੀ ਲਾਧੂਕਾ, 27 ਜਨਵਰੀ (ਮਨਪ੍ਰੀਤ ਸਿੰਘ ਸੈਣੀ)-ਮੰਡੀ ਲਾਧੂਕਾ ਦੇ ਬੱਸ ਸਟੈਂਡ 'ਤੇ ਕਰਿਆਨੇ ਦੀ ਦੁਕਾਨ 'ਚ ਚੋਰ ਹਜ਼ਾਰਾਂ ਰੁਪਏ ਦਾ ਸਮਾਨ ਚੋਰੀ ਕਰਕੇ ਲੈ ਗਏ | ਦੁਕਾਨਦਾਰ ਪ੍ਰਮੋਦ ਕੁਮਾਰ ਨੇ ਦੱਸਿਆ ਹੈ ਕਿ ਮੈ ਹਰ ਰੋਜ਼ ਦੀ ਤਰ੍ਹਾਂ ਰਾਤ ਨੂੰ ਦੁਕਾਨ ਬੰਦ ਕਰਕੇ ...
ਮੰਡੀ ਲਾਧੂਕਾ, 27 ਜਨਵਰੀ (ਮਨਪ੍ਰੀਤ ਸਿੰਘ ਸੈਣੀ)-ਪਿੰਡ ਜੈਮਲ ਵਾਲਾ (ਚੱਕ ਖੇੜੇ ਵਾਲਾ) 'ਚ ਇਕ ਘਰ ਵਿਚ ਖੜ੍ਹਾ ਸਪਲੈਂਡਰ ਮੋਟਰਸਾਈਕਲ ਚੋਰੀ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ | ਚੋਰੀ ਸਬੰਧੀ ਜਾਣਕਾਰੀ ਦਿੰਦਿਆਂ ਪਿੰਡ ਜੈਮਲ ਵਾਲਾ ਦੇ ਵਾਸੀ ਸੁਖਦੀਪ ਸਿੰਘ ਪੁੱਤਰ ...
ਅਬੋਹਰ, 27 ਜਨਵਰੀ (ਸੁਖਜਿੰਦਰ ਸਿੰਘ ਢਿੱਲੋਂ)-ਥਾਣਾ ਬਹਾਵਵਾਲਾ ਦੀ ਪੁਲਿਸ ਵਲੋਂ ਇਕ ਵਿਅਕਤੀ ਨੂੰ 5 ਹਜ਼ਾਰ ਨਸ਼ੀਲੀਆਂ ਗੋਲੀਆਂ ਸਮੇਤ ਕਾਬੂ ਕੀਤਾ ਗਿਆ ਹੈ | ਜਾਣਕਾਰੀ ਅਨੁਸਾਰ ਦਵਿੰਦਰ ਸਿੰਘ ਪੁਲਿਸ ਪਾਰਟੀ ਸਮੇਤ ਪਿੰਡ ਖੁੱਬਣ ਕੋਲ ਗਸ਼ਤ ਕਰ ਰਹੇ ਸਨ | ਇਸ ਦੌਰਾਨ ...
ਫ਼ਾਜ਼ਿਲਕਾ, 27 ਜਨਵਰੀ (ਦਵਿੰਦਰ ਪਾਲ ਸਿੰਘ)-ਕੈਜ਼ੂਅਲ ਕੰਟਰੈਕਟ ਯੂਨੀਅਨ ਏਟਕ ਦੀ ਮੀਟਿੰਗ ਐੱਸ.ਐੱਸ.ਏ. ਫ਼ਿਰੋਜ਼ਪੁਰ ਬਰਾਂਚ ਪ੍ਰਧਾਨ ਸੁਰਜੀਤ ਸਿੰਘ ਫ਼ਾਜ਼ਿਲਕਾ ਅਤੇ ਬੂਟਾ ਸਿੰਘ ਦੀ ਪ੍ਰਧਾਨਗੀ ਹੇਠ ਫ਼ਾਜ਼ਿਲਕਾ ਟੈਲੀਫ਼ੋਨ ਐਕਸਚੇਂਜ ਵਿਚ ਕੀਤੀ ਗਈ | ਮੀਟਿੰਗ ...
ਅਬੋਹਰ, 27 ਜਨਵਰੀ (ਕੁਲਦੀਪ ਸਿੰਘ ਸੰਧੂ)-ਮਾਨਵ ਸੇਵਾ ਸੰਮਤੀ ਡੰਗਰ ਖੇੜਾ ਵਲੋਂ ਉਪ ਮੰਡਲ ਦੇ ਪਿੰਡ ਡੰਗਰ ਖੇੜਾ ਦੀ ਸ਼ਾਖਾ ਦੀ ਨਵੀਂ ਕਾਰਜਕਾਰਨੀ ਦਾ ਗਠਨ ਕੀਤਾ ਗਿਆ, ਜਿਸ ਵਿਚ ਦਰਸ਼ਨ ਲਾਲ ਨੂੰ ਪੁਰਸ਼ ਅਤੇ ਸੁਨੀਤਾ ਦੇਵੀ ਨੂੰ ਮਹਿਲਾ ਵਿੰਗ ਦੀ ਪ੍ਰਧਾਨ ਨਿਯੁਕਤ ...
ਅਬੋਹਰ, 27 ਜਨਵਰੀ (ਕੁਲਦੀਪ ਸਿੰਘ ਸੰਧੂ)-ਸਥਾਨਕ ਨਹਿਰੂ ਸਟੇਡੀਅਮ ਦੇ ਇਨਡੋਰ ਬੈਡਮਿੰਟਨ ਹਾਲ ਵਿਖੇ ਨਸ਼ਾ ਮੁਕਤ ਭਾਰਤ ਅਭਿਆਨ ਤਹਿਤ ਕਰਵਾਏ ਗਏ ਜ਼ਿਲ੍ਹਾ ਪੱਧਰੀ ਦੋ ਰੋਜ਼ਾ ਵਰਿੰਦਰ ਕੁਮਾਰ ਵੈਦ ਮੈਮੋਰੀਅਲ ਸਬ ਜੂਨੀਅਰ ਤੇ ਜੂਨੀਅਰ ( ਲੜਕੇ-ਲੜਕੀਆਂ) ਦਾ ਬੈਡਮਿੰਟਨ ...
ਫ਼ਾਜ਼ਿਲਕਾ, 27 ਜਨਵਰੀ (ਦਵਿੰਦਰ ਪਾਲ ਸਿੰਘ)-ਸਰਕਾਰ ਦੀਆਂ ਸਕੀਮਾਂ ਤੇ ਯੋਜਨਾਵਾਂ ਦਾ ਲਾਹਾ ਲੈਣ ਵਾਲੀ ਪਿੰਡ ਬੰਨਵਾਲਾ ਹਨੂਵੰਤਾ ਦੀ ਲਾਭਪਾਤਰੀ ਮਹਿਲਾ ਨੀਤੂ ਆਖਦੀ ਹੈ ਕਿ ਸਰਕਾਰ ਦੀ ਸਕੀਮ ਦਾ ਉਸ ਨੂੰ ਬਹੁਤ ਲਾਹਾ ਹਾਸਲ ਹੋਇਆ ਹੈ | ਉਸ ਦੇ ਗਰਭਵਤੀ ਹੋਣ ਤੇ ਵਿਭਾਗ ...
ਫ਼ਾਜ਼ਿਲਕਾ, 27 ਜਨਵਰੀ (ਦਵਿੰਦਰ ਪਾਲ ਸਿੰਘ)-ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਸੂਬਾ ਪ੍ਰਧਾਨ ਸੁਨੀਲ ਜਾਖੜ ਦੇ ਜੱਦੀ ਫ਼ਾਜ਼ਿਲਕਾ ਜ਼ਿਲ੍ਹੇ ਅੰਦਰ ਪੁਰਾਣੇ ਟਕਸਾਲੀ ਤੇ ਪਿਛਲੇ 10 ਸਾਲ ਪਾਰਟੀ ਲਈ ਝੰਡਾ ਚੁੱਕਣ ਵਾਲੇ ਕਾਂਗਰਸੀ ਆਗੂਆਂ ਨੂੰ ਅਣਗੌਲਿਆ ਕਰਨਾ ...
ਅਬੋਹਰ, 27 ਜਨਵਰੀ (ਸੁਖਜਿੰਦਰ ਸਿੰਘ ਢਿੱਲੋਂ)-ਟੈਕਨੀਕਲ ਸਰਵਿਸ ਯੂਨੀਅਨ ਮੰਡਲ ਅਬੋਹਰ ਵਲੋਂ ਸੂਬਾ ਕਮੇਟੀ ਦੇ ਸੱਦੇ 'ਤੇ 26 ਜਨਵਰੀ ਨੂੰ ਵਿਰੋਧ ਦਿਹਾੜੇ ਵਜੋਂ ਮਨਾਇਆ ਗਿਆ | ਇਸ ਦੌਰਾਨ ਕਿਰਤ ਕਾਨੂੰਨਾਂ ਵਿਚ ਮਜਦੂਰ ਵਿਰੋਧੀ ਹੋਈਆਂ ਸੋਧਾਂ ਦੇ ਕਾਨੂੰਨ ਤੇ ਖੇਤੀ ...
ਖੂਈਆਂ ਸਰਵਰ, 27 ਜਨਵਰੀ (ਵਿਵੇਕ ਹੂੜੀਆ)-ਸਰਕਾਰੀ ਮਾਡਲ ਸੀਨੀਅਰ ਸੈਕੰਡਰੀ ਸਕੂਲ ਗਿੱਦੜਾਂ ਵਾਲੀ ਵਿਖੇ ਵਿਦਿਆਰਥੀਆਂ ਨੂੰ ਪੰਜਾਬ ਸਰਕਾਰ ਵਲੋਂ ਪਿੰਡ ਦੀ ਪੰਚਾਇਤ ਨੇ ਸਮਾਰਟ ਫ਼ੋਨ ਵੰਡੇ | ਇਸ ਪ੍ਰੋਗਰਾਮ ਦੇ ਮੁੱਖ ਮਹਿਮਾਨ ਪਿੰਡ ਦੇ ਸਰਪੰਚ ਪ੍ਰਦੀਪ ਦਾਵੜਾ ਸਨ ...
ਮੰਡੀ ਲਾਧੂਕਾ, 27 ਜਨਵਰੀ (ਰਾਕੇਸ਼ ਛਾਬੜਾ)-ਗਣਤੰਤਰ ਦਿਵਸ ਦੇ ਮੌਕੇ ਤੇ 26 ਜਨਵਰੀ ਨੂੰ ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਦਾ ਵਲੋਂ ਪਿੰਡ ਥੇਹ ਕਲੰਦਰ ਦੇ ਟੋਲ ਪਲਾਜ਼ਾ ਤੋਂ ਫ਼ਾਜ਼ਿਲਕਾ ਤੱਕ ਟਰੈਕਟਰ ਪਰੇਡ ਕੀਤੀ ਗਈ | ਇਸ ਟਰੈਕਟਰ ਪਰੇਡ ਵਿਚ ਵੱਡੀ ਗਿਣਤੀ ਕਿਸਾਨਾਂ ...
ਫ਼ਾਜ਼ਿਲਕਾ, 27 ਜਨਵਰੀ (ਦਵਿੰਦਰ ਪਾਲ ਸਿੰਘ)-ਕੇਂਦਰ ਸਰਕਾਰ ਦੇ ਖੇਤੀ ਕਾਨੂੰਨਾਂ ਦੇ ਵਿਰੋਧ ਵਿਚ ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ਤੇ ਗਣਤੰਤਰ ਦਿਵਸ ਮੌਕੇ ਫ਼ਾਜ਼ਿਲਕਾ ਵਿਚ ਵੱਖ-ਵੱਖ ਪਿੰਡਾਂ ਦੇ ਸੈਂਕੜੇ ਕਿਸਾਨਾਂ ਵਲੋਂ ਕਿਸਾਨ ਜਥੇਬੰਦੀਆਂ ਦੀ ਅਗਵਾਈ ਹੇਠ ਇਕ ...
ਅਬੋਹਰ,27 ਜਨਵਰੀ (ਸੁਖਜਿੰਦਰ ਸਿੰਘ ਢਿੱਲੋਂ)-ਇੱਥੇ ਗੋਬਿੰਦਗੜ੍ਹ ਨੇੜੇ ਟੀ ਪੁਆਇੰਟ ਕੋਲ ਇਕ ਮੋਟਰਸਾਈਕਲ ਕੰਟਰੋਲ ਤੋਂ ਬਾਹਰ ਹੋ ਕੇ ਖੰਭੇ 'ਚ ਜਾ ਵੱਜਿਆ, ਜਿਸ ਕਾਰਨ ਮਾਪਿਆਂ ਦੇ ਇਕਲੌਤੇ ਨੌਜਵਾਨ ਪੁੱਤਰ ਦੀ ਮੌਤ ਹੋ ਗਈ | ਜਾਣਕਾਰੀ ਅਨੁਸਾਰ ਸੁਖਦੇਵ ਪੁੱਤਰ ਬਲਜੀਤ ...
ਮੰਡੀ ਅਰਨੀਵਾਲਾ, 27 ਜਨਵਰੀ (ਨਿਸ਼ਾਨ ਸਿੰਘ ਸੰਧੂ)-ਜ਼ਿਲ੍ਹਾ ਫ਼ਾਜ਼ਿਲਕਾ ਦੇ ਪਿੰਡ ਜੰਡਵਾਲਾ ਭੀਮੇਸ਼ਾਹ ਵਿਖੇ ਕਿਸਾਨਾਂ ਵਲੋਂ ਟਰੈਕਟਰਾਂ ਨਾਲ ਰੋਸ ਮਾਰਚ ਕੀਤਾ ਗਿਆ | ਕਿਸਾਨਾਂ ਵਲੋਂ ਖੇਤੀ ਕਾਨੂੰਨਾਂ ਨੂੰ ਰੱਦ ਕਰਨ ਲਈ ਹੱਥਾਂ ਵਿਚ ਤਖ਼ਤੀਆਂ ਫੜ੍ਹ ਕੇ ...
ਖੂਈਆਂ ਸਰਵਰ, 27 ਜਨਵਰੀ (ਵਿਵੇਕ ਹੂੜੀਆ)-ਖੂਈਆਂ ਸਰਵਰ ਦੇ ਪਿੰਡ ਸੱਪਾਂ ਵਾਲੀ ਦੇ ਨਜ਼ਦੀਕ ਇਕ ਅਣਪਛਾਤੇ ਵਾਹਨ ਦੀ ਟੱਕਰ ਨਾਲ ਮੋਟਰਸਾਈਕਲ ਸਵਾਰ ਵਿਅਕਤੀ ਮੌਤ ਹੋ ਗਈ | ਪੁਲਿਸ ਨੇ ਮਿ੍ਤਕ ਦੀ ਲਾਸ਼ ਨੂੰ ਸਰਕਾਰੀ ਹਸਪਤਾਲ ਵਿਖੇ ਰਖਵਾਇਆ ਗਿਆ ਹੈ | ਪ੍ਰਾਪਤ ਜਾਣਕਾਰੀ ...
ਫ਼ਾਜ਼ਿਲਕਾ, 27 ਜਨਵਰੀ (ਅਮਰਜੀਤ ਸ਼ਰਮਾ)-ਕੇਂਦਰ ਦੀ ਪ੍ਰਧਾਨ ਮੰਤਰੀ ਕੌਸ਼ਲ ਵਿਕਾਸ ਯੋਜਨਾ ਅਧੀਨ ਦੁਕਾਨ ਅਤੇ ਕੰਮ ਕਰਨ ਵਾਲੇ ਵਿਅਕਤੀਆਂ ਜਿਨ੍ਹਾਂ ਦੀ ਉਮਰ 18 ਸਾਲ ਜਾਂ ਇਸ ਤੋਂ ਵੱਧ ਹੈ ਅਤੇ ਘੱਟੋ-ਘੱਟ ਇਕ ਸਾਲ ਦਾ ਤਜਰਬਾ ਹੋਵੇ, ਲਈ ਸਕਾਲਰਸ਼ਿਪ ਤੇ ਸਰਟੀਫਿਕੇਟ ...
ਫ਼ਾਜ਼ਿਲਕਾ, 27 ਜਨਵਰੀ (ਦਵਿੰਦਰ ਪਾਲ ਸਿੰਘ)-ਕੁੱਟਮਾਰ ਦੇ ਦੋਸ਼ ਵਿਚ ਸਦਰ ਥਾਣਾ ਪੁਲਿਸ ਨੇ 6 ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ਼ ਕੀਤਾ ਹੈ | ਪੁਲਿਸ ਨੂੰ ਦਿੱਤੀ ਸ਼ਿਕਾਇਤ ਵਿਚ ਸੁਰਜੀਤ ਸਿੰਘ ਪੁੱਤਰ ਉੱਤਮ ਸਿੰਘ ਵਾਸੀ ਪਿੰਡ ਲਾਧੂਕਾ ਨੇ ਦੱਸਿਆ ਕਿ 30 ਮਈ 2020 ਨੂੰ ...
ਜਲਾਲਾਬਾਦ, 27 ਜਨਵਰੀ (ਕਰਨ ਚੁਚਰਾ)-ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਮਾਹਮੂਜੋਈਆ ਵਿਖੇ ਰਾਸ਼ਟਰੀ ਵੋਟਰ ਦਿਵਸ ਮਨਾਇਆ ਗਿਆ | ਭਾਰਤੀ ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਸਕੂਲ ਦੇ ਪਿ੍ੰਸੀਪਲ ਕਮ ਡਿਪਟੀ ਡੀ.ਈ.ਓ. ਫ਼ਾਜ਼ਿਲਕਾ ਬਿ੍ਜ ਮੋਹਨ ਬੇਦੀ ਦੀ ਯੋਗ ਅਗਵਾਈ ...
ਅਬੋਹਰ, 27 ਜਨਵਰੀ (ਕੁਲਦੀਪ ਸਿੰਘ ਸੰਧੂ)-ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਲੜਕੇ) ਵਿਖੇ ਕੌਮੀ ਵੋਟਰ ਦਿਵਸ ਮਨਾਇਆ ਗਿਆ | ਇਸ ਪ੍ਰੋਗਰਾਮ ਦੇ ਮੁੱਖ ਮਹਿਮਾਨ ਐੱਸ. ਡੀ. ਐੱਮ. ਜਸਪਾਲ ਸਿੰਘ ਬਰਾੜ ਸਨ | ਇਸ ਮੌਕੇ ਉਨ੍ਹਾਂ ਨੇ ਵਿਦਿਆਰਥੀਆਂ ਨੂੰ ਵੋਟਰ ਦਿਵਸ ਦੀ ਮਹੱਤਤਾ ...
ਫ਼ਿਰੋਜ਼ਪੁਰ, 27 ਜਨਵਰੀ (ਰਾਕੇਸ਼ ਚਾਵਲਾ)- ਕਿਸਾਨ ਅੰਦੋਲਨ ਦੇ ਸਮਰਥਨ ਵਿਚ ਟਿਕਰੀ ਬਾਰਡਰ 'ਤੇ ਡੇਰਾ ਲਗਾ ਕੇ ਬੈਠੇ ਜ਼ਿਲ੍ਹਾ ਕਚਹਿਰੀ ਦੇ ਵਕੀਲ ਗੁਰਵਿੰਦਰ ਸਿੰਘ ਸੰਧੂ ਕਰਮੂਵਾਲਾ ਨੇ 26 ਜਨਵਰੀ ਦੀ ਘਟਨਾ ਨੂੰ ਸ਼ਰਾਰਤੀ ਅਨਸਰਾਂ ਦੀ ਕਾਰਵਾਈ ਦੱਸਦੇ ਹੋਏ ਕਿਹਾ ਕਿ ...
ਮਮਦੋਟ, 27 ਜਨਵਰੀ (ਸੁਖਦੇਵ ਸਿੰਘ ਸੰਗਮ)-ਕਸਬਾ ਮਮਦੋਟ ਦੀ ਬਸਤੀ ਸਾਹਨ ਕੇ ਵਿਖੇ 26 ਜਨਵਰੀ ਦੀ ਸਵੇਰ ਪੱਠੇ ਕੁਤਰਦਿਆਂ ਟੋਕੇ ਤੋਂ ਕਰੰਟ ਲੱਗਣ ਨਾਲ ਇਕ ਨੌਜਵਾਨ ਦੀ ਮੌਤ ਹੋ ਗਈ | ਘਟਨਾ ਸਬੰਧੀ ਮਮਦੋਟ ਪੁਲਿਸ ਕੋਲ ਦਿੱਤੇ ਬਿਆਨਾਂ ਵਿਚ ਬਖਸ਼ੀਸ਼ ਸਿੰਘ ਵਾਸੀ ਬਸਤੀ ...
ਫ਼ਾਜ਼ਿਲਕਾ, 27 ਜਨਵਰੀ (ਅਮਰਜੀਤ ਸ਼ਰਮਾ)-ਫ਼ਾਜ਼ਿਲਕਾ ਦੇ ਪ੍ਰਤਾਪ ਬਾਗ਼ 'ਚ ਸਥਿਤ ਪ੍ਰੈੱਸ ਕਲੱਬ ਫ਼ਾਜ਼ਿਲਕਾ ਵਿਖੇ ਨਿਊਰੋ ਜਾਂਚ ਅਤੇ ਸਲਾਹ ਕੈਂਪ ਦੀ ਸ਼ੁਰੂਆਤ ਕੀਤੀ ਗਈ | ਇਸ ਮੌਕੇ ਨਿਰੋਗ ਜੀਵਨ ਸੰਸਥਾਨ ਦੇ ਸੰਚਾਲਕ ਸੰਤ ਜਗਦੀਸ਼ ਮੁਨੀ ਅਤੇ ਪ੍ਰੈੱਸ ਕਲੱਬ ਦੇ ...
ਜਲਾਲਾਬਾਦ, 27 ਜਨਵਰੀ (ਜਤਿੰਦਰ ਪਾਲ ਸਿੰਘ)-ਸਥਾਨਕ ਮੰਨੇ ਵਾਲਾ ਸੜਕ 'ਤੇ ਸਥਿਤ ਗੁਰਦੁਆਰਾ ਸ਼ਹੀਦ ਬਾਬਾ ਦੀਪ ਸਿੰਘ ਵਿਖੇ ਬਾਬਾ ਦੀਪ ਸਿੰਘ ਜੀ ਸ਼ਹੀਦ ਦਾ ਜਨਮ ਦਿਹਾੜਾ ਹਰ ਸਾਲ ਦੀ ਤਰ੍ਹਾਂ ਸ਼ਰਧਾ ਤੇ ਉਤਸ਼ਾਹ ਦੇ ਨਾਲ ਮਨਾਇਆ ਗਿਆ | ਸਮਾਗਮ ਵਿਚ ਵੱਡੀ ਗਿਣਤੀ ਵਿਚ ...
ਅਬੋਹਰ, 27 ਜਨਵਰੀ (ਸੁਖਜਿੰਦਰ ਸਿੰਘ ਢਿੱਲੋਂ)-ਪੰਜਾਬੀ ਸੱਭਿਆਚਾਰ ਮੰਚ ਵਲੋਂ ਗਣਤੰਤਰ ਦਿਵਸ ਮੌਕੇ ਸ਼ਹੀਦ ਭਗਤ ਸਿੰਘ ਚੌਕ ਵਿਚ ਵਿਸ਼ੇਸ਼ ਪ੍ਰੋਗਰਾਮ ਕੀਤਾ ਗਿਆ | ਇਸ ਦੌਰਾਨ ਉਨ੍ਹਾਂ ਨੇ ਸ਼ਹੀਦਾਂ ਨੂੰ ਯਾਦ ਕੀਤਾ ਤੇ ਸ਼ਹੀਦ ਭਗਤ ਸਿੰਘ ਦੇ ਬੁੱਤ 'ਤੇ ਸ਼ਰਧਾ ਦੇ ...
ਮੰਡੀ ਲਾਧੂਕਾ, 27 ਜਨਵਰੀ (ਰਾਕੇਸ਼ ਛਾਬੜਾ)-ਕਾਂਗਰਸ ਪਾਰਟੀ ਵਲੋਂ ਕਿਸਾਨਾਂ ਦੇ ਹੱਕ ਵਿਚ ਪਿੰਡ ਲਾਲ ਸਿੰਘ ਝੁੱਗੇ ਤੋਂ ਲੈ ਕੇ ਮੰਡੀ ਦੀ ਪੁਰਾਣੀ ਅਨਾਜ ਵਿਚ ਸ਼ਹੀਦ ਭਗਤ ਸਿੰਘ ਦੇ ਬੱੁਤ ਤੱਕ ਰੈਲੀ ਕਰਕੇ ਹਮਾਇਤ ਕੀਤੀ ਗਈ | ਇਸ ਤੋਂ ਬਾਅਦ ਸ਼ਹੀਦ ਭਗਤ ਸਿੰਘ ਦੇ ਬੁੱਤ ...
ਅਬੋਹਰ, 27 ਜਨਵਰੀ (ਸੁਖਜਿੰਦਰ ਸਿੰਘ ਢਿੱਲੋਂ)-ਪੰਜਾਬ ਸਰਕਾਰ ਵਲੋਂ ਰਾਮਗੜ੍ਹੀਆ ਭਲਾਈ ਬੋਰਡ ਦਾ ਗਠਨ ਕਰਕੇ ਚੇਅਰਮੈਨ ਸਹਿਤ ਉਸ ਦੇ ਵੱਖ-ਵੱਖ ਅਹੁਦੇਦਾਰਾਂ ਦੀਆਂ ਨਿਯੁਕਤੀਆਂ ਕੀਤੀਆਂ ਗਈਆਂ ਸਨ | ਉਪ ਰਾਜਪਾਲ ਦੇ ਨਿਰਦੇਸ਼ਾਂ 'ਤੇ ਸਮਾਜਿਕ ਨਿਆਂ ਅਧਿਕਾਰਤਾ ਅਤੇ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered
by REFLEX