ਲੁਧਿਆਣਾ, 27 ਜਨਵਰੀ (ਪੁਨੀਤ ਬਾਵਾ)-ਸਥਾਨਕ ਗੁਰੂ ਨਾਨਕ ਸਟੇਡੀਅਮ ਵਿਖੇ ਜ਼ਿਲ੍ਹਾ ਪੱਧਰੀ ਗਣਤੰਤਰ ਦਿਵਸ ਸਮਾਗਮ ਕਰਵਾਇਆ ਗਿਆ, ਜਿਸ 'ਚ ਮੁੱਖ ਮਹਿਮਾਨ ਵਜੋਂ ਪੰਜਾਬ ਸਰਕਾਰ ਦੇ ਜਲ ਸਰੋਤ, ਮਾਈਨਿੰਗ ਤੇ ਭੂ-ਵਿਗਿਆਨ, ਮਕਾਨ ਅਤੇ ਸ਼ਹਿਰੀ ਵਿਕਾਸ ਮੰਤਰੀ ਸੁਖਬਿੰਦਰ ਸਿੰਘ ਸਰਕਾਰੀਆ ਪੁੱਜੇ ਅਤੇ ਉਨ੍ਹਾਂ ਨੇ ਜ਼ਿਲ੍ਹਾ ਪੱਧਰੀ ਸਮਾਗਮ 'ਚ ਤਿਰੰਗਾ ਲਹਿਰਾਉਣ ਦੀ ਰਸਮ ਅਦਾ ਕੀਤੀ | ਸ. ਸਰਕਾਰੀਆ ਨੇ ਡਿਪਟੀ ਕਮਿਸ਼ਨਰ ਵਰਿੰਦਰ ਕੁਮਾਰ ਸ਼ਰਮਾ ਤੇ ਪੁਲਿਸ ਕਮਿਸ਼ਨਰ ਰਾਕੇਸ਼ ਅਗਰਵਾਲ ਦੀ ਹਾਜ਼ਰੀ 'ਚ ਜਿੱਥੇ ਮਾਰਚ ਪਾਸਟ ਤੋਂ ਸਲਾਮੀ ਲਈ, ਉੱਥੇ ਪਰੇਡ ਦਾ ਮੁਆਇਨਾ ਵੀ ਕੀਤਾ | ਉਤਸ਼ਾਹ ਤੇ ਦੇਸ਼ ਭਗਤੀ ਦੀ ਭਾਵਨਾ ਨਾਲ ਮਨਾਏ ਗਏ ਗਣਤੰਤਰ ਦਿਵਸ ਸਮਾਗਮ ਨੂੰ ਸੰਬੋਧਨ ਕਰਦਿਆਂ ਸ. ਸਰਕਾਰੀਆ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਸੂਬੇ ਦੇ ਵਿਕਾਸ ਲਈ ਕੋਈ ਵੀ ਕਸਰ ਬਾਕੀ ਨਹੀਂ ਛੱਡ ਰਹੀ ਹੈ¢ ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਸੂਬੇ ਦੀ ਸ਼ਾਨ ਮੁੜ ਬਹਾਲ ਕਰਨ ਲਈ ਵਚਨਬੱਧ ਹੈ, ਜਿਸ ਦੇ ਤਹਿਤ ਹੀ ਨੌਜਵਾਨਾਂ ਨੂੰ ਨੌਕਰੀ ਦੇ ਕਾਬਿਲ ਬਣਾ ਕੇ ਉਨ੍ਹਾਂ ਨੂੰ ਨੌਕਰੀਆਂ ਦੇ ਵਧੇਰੇ ਮੌਕੇ ਮੁਹੱਈਆ ਕਰਵਾਏ ਜਾ ਰਹੇ ਹਨ | ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵਲੋਂ ਸੂਬੇ 'ਚ ਸਿੱਖਿਆ, ਸਿਹਤ ਤੇ ਬੁਨਿਆਦੀ ਢਾਂਚੇ ਦੇ ਵਿਕਾਸ ਨੂੰ ਸਭ ਤੋਂ ਵੱਧ ਤਰਜੀਹ ਦਿੱਤੀ ਜਾ ਰਹੀ ਹੈ ¢ ਉਨ੍ਹਾਂ ਪੰਜਾਬ ਵਾਸੀਆਂ ਨੂੰ ਸੱਦਾ ਦਿੱਤਾ ਕਿ ਉਹ ਸੂਬੇ ਦੇ ਸਰਬਪੱਖੀ ਵਿਕਾਸ 'ਚ ਆਪਣਾ ਬਣਦਾ ਯੋਗਦਾਨ ਪਾਉਣ ਕਿਉਂਕਿ ਕਿਸੇ ਸੂਬੇ ਜਾਂ ਖਿੱਤੇ ਦਾ ਵਿਕਾਸ ਲੋਕਾਂ ਦੇ ਸਹਿਯੋਗ ਤੋਂ ਬਿਨਾ ਸੰਭਵ ਨਹੀਂ ¢ ਉਨ੍ਹਾਂ ਜਿੱਥੇ ਦੇਸ਼ ਲਈ ਕੁਰਬਾਨੀਆਂ ਦੇਣ ਵਾਲੇ ਸ਼ਹੀਦਾਂ ਨੂੰ ਯਾਦ ਕੀਤਾ, ਉੱਥੇ ਹੀ ਦੇਸ਼ ਵਾਸੀਆਂ ਖਾਸ ਕਰਕੇ ਨੌਜਵਾਨਾਂ ਨੂੰ ਸੱਦਾ ਦਿੱਤਾ ਕਿ ਉਹ ਪੰਜਾਬ ਅਤੇ ਦੇਸ਼ ਦੇ ਸਰਬਪੱਖੀ ਵਿਕਾਸ 'ਚ ਆਪਣਾ ਯੋਗਦਾਨ ਪਾਉਣ ਲਈ ਅੱਗੇ ਆਉਣ ¢ ਉਨ੍ਹਾਂ ਨੇ ਭਾਰਤੀ ਸੰਵਿਧਾਨ ਦੇ ਰਚਨਾਹਾਰ ਡਾ. ਭੀਮ ਰਾਓ ਅੰਬੇਡਕਰ ਦੇ ਭਾਰਤੀ ਲੋਕਤੰਤਰ 'ਚ ਪਾਏ ਵਡਮੁੱਲੇ ਯੋਗਦਾਨ ਨੂੰ ਸਲਾਮ ਕਰਦਿਆਂ ਕਿਹਾ ਕਿ ਭਾਰਤੀ ਸੰਵਿਧਾਨ ਨੇ ਦੇਸ਼ ਨੂੰ ਇਕ ਮਾਲਾ 'ਚ ਪਰੋ ਦਿੱਤਾ ਹੈ ¢ ਉਨ੍ਹਾਂ ਦੇਸ਼ ਦੇ ਸੰਵਿਧਾਨ ਨੂੰ ਲੋਕਾਂ ਦੇ ਅਧਿਕਾਰਾਂ ਤੇ ਕਰਤੱਵਾਂ ਦਾ ਚਾਰਟਰ ਕਰਾਰ ਦਿੰਦਿਆਂ ਕਿਹਾ ਕਿ ਜੇਕਰ ਹਰੇਕ ਦੇਸ਼ ਵਾਸੀ ਸੰਵਿਧਾਨ ਮੁਤਾਬਿਕ ਆਪਣੇ ਕਰਤੱਵਾਂ ਦੀ ਪਾਲਣਾ ਕਰੇ ਤਾਂ ਇਹ ਹੀ ਅਜ਼ਾਦੀ ਘੁਲਾਟੀਆਂ ਨੂੰ ਸੱਚੀ ਸ਼ਰਧਾਂਜਲੀ ਹੋਵੇਗੀ ¢ ਉਨ੍ਹਾਂ ਦੇਸ਼ ਦੀ ਫੌਜ, ਅਰਧ ਸੈਨਿਕ ਬਲਾਂ ਤੇ ਸੂਬਿਆਂ ਦੇ ਪੁਲਿਸ ਬਲਾਂ ਵਲੋਂ ਦੇੇਸ਼ ਦੀ ਗਣਤੰਤਰਤਾ ਤੇ ਸੰਵਿਧਾਨ ਦੀ ਰਾਖੀ ਲਈ ਕੀਤੇ ਬਲੀਦਾਨ ਦੀ ਵੀ ਸ਼ਲਾਘਾ ਕੀਤੀ ¢ ਸਮਾਗਮ ਦੌਰਾਨ ਪੰਜਾਬ ਪੁਲਿਸ ਤੇ ਵੱਖ-ਵੱਖ ਸਕੂਲਾਂ ਤੋਂ ਐੱਨ. ਸੀ. ਸੀ. ਦੀਆਂ ਟੁਕੜੀਆਂ ਨੇ ਮਾਰਚ ਪਾਸਟ 'ਚ ਹਿੱਸਾ ਲਿਆ ਤੇ ਤਿਰੰਗੇ ਨੂੰ ਸਲਾਮੀ ਦਿੱਤੀ | ਸਮੁੱਚੀ ਮਾਰਚ ਪਾਸਟ ਦੀ ਅਗਵਾਈ ਏ. ਸੀ. ਪੀ. ਰਣਧੀਰ ਸਿੰਘ ਨੇ ਕੀਤੀ | ਕੋਵਿਡ-19 ਮਹਾਂਮਾਰੀ ਤੇ ਸਰਕਾਰ ਦੀਆਂ ਹਦਾਇਤਾਂ ਦੇ ਮੱਦੇਨਜ਼ਰ ਇਸ ਮੌਕੇ ਕੋਈ ਸੱਭਿਆਚਾਰਕ ਸਮਾਗਮ ਜਾਂ ਪੀ. ਟੀ. ਸ਼ੋਅ ਨਹੀਂ ਕਰਵਾਇਆ ਗਿਆ | ਸਮਾਗਮ ਦੌਰਾਨ ਵਿਧਾਇਕ ਸੁਰਿੰਦਰ ਡਾਬਰ, ਵਿਧਾਇਕ ਕੁਲਦੀਪ ਸਿੰਘ ਵੈਦ, ਵਿਧਾਇਕ ਸੰਜੇ ਤਲਵਾੜ, ਮੇਅਰ ਬਲਕਾਰ ਸਿੰਘ ਸੰਧੂ, ਜ਼ਿਲ੍ਹਾ ਤੇ ਸੈਸ਼ਨ ਜੱਜ ਗੁਰਬੀਰ ਸਿੰਘ, ਸੀਨੀਅਰ ਡਿਪਟੀ ਮੇਅਰ ਸ਼ਾਮ ਸੁੰਦਰ ਮਲਹੋਤਰਾ, ਪੰਜਾਬ ਯੂਥ ਡਿਵੈੱਲਪਮੈਂਟ ਬੋਰਡ ਦੇ ਚੇਅਰਮੈਨ ਸੁਖਵਿੰਦਰ ਸਿੰਘ ਬਿੰਦਰਾ, ਪੀ. ਐੱਮ. ਆਈ. ਡੀ. ਬੀ. ਦੇ ਚੇਅਰਮੈਨ ਅਮਰਜੀਤ ਸਿੰਘ ਟਿੱਕਾ, ਨਗਰ ਸੁਧਾਰ ਟਰੱਸਟ ਦੇ ਚੇਅਰਮੈਨ ਰਮਨ ਬਾਲਾਸੁਬਰਾਮਨੀਅਮ, ਜ਼ਿਲ੍ਹਾ ਪ੍ਰੀਸ਼ਦ ਦੇ ਚੇਅਰਮੈਨ ਯਾਦਵਿੰਦਰ ਸਿੰਘ ਜੰਡਿਆਲੀ, ਪੀ. ਐੱਸ. ਆਈ. ਡੀ. ਸੀ. ਦੇ ਚੇਅਰਮੈਨ ਕੇ. ਕੇ. ਬਾਵਾ, ਬੈਕਫਿੰਕੋ ਦੇ ਵਾਈਸ ਪ੍ਰਧਾਨ ਮੁਹੰਮਦ ਗੁਲਾਬ, ਜ਼ਿਲ੍ਹਾ ਕਾਂਗਰਸ ਕਮੇਟੀ ਸ਼ਹਿਰੀ ਦੇ ਪ੍ਰਧਾਨ ਅਸ਼ਵਨੀ ਸ਼ਰਮਾ, ਨਗਰ ਨਿਗਮ ਕਮਿਸ਼ਨਰ ਪ੍ਰਦੀਪ ਸਭਰਵਾਲ, ਸੀ. ਏ. ਗਲਾਡਾ ਪਰਮਿੰਦਰ ਸਿੰਘ ਗਿੱਲ, ਵਧੀਕ ਡਿਪਟੀ ਕਮਿਸ਼ਨਰ(ਵਿਕਾਸ) ਸੰਦੀਪ ਕੁਮਾਰ, ਵਧੀਕ ਡਿਪਟੀ ਕਮਿਸ਼ਨਰ ਅਮਰਜੀਤ ਬੈਂਸ ਤੋਂ ਇਲਾਵਾ ਹੋਰ ਵੀ ਹਾਜ਼ਰ ਸਨ¢
ਲੋੜਵੰਦਾਂ ਨੂੰ ਸਿਲਾਈ ਮਸ਼ੀਨਾਂ ਤੇ ਟਰਾਈ ਸਾਈਕਲ ਵੰਡੇ
ਸਮਾਗਮ ਦੌਰਾਨ ਕੈਬਨਿਟ ਮੰਤਰੀ ਸੁਖਬਿੰਦਰ ਸਿੰਘ ਸਰਕਾਰੀਆ ਨੇ ਜ਼ਿਲ੍ਹਾ ਰੈੱਡ ਕਰਾਸ ਸੁਸਾਇਟੀ ਵਲੋਂ ਲੋੜਵੰਦ ਅੰਗਹੀਣਾਂ ਨੂੰ ਜਿੱਥੇ ਟਰਾਈਸਾਈਕਲ ਵੰਡੇ, ਉੱਥੇ ਉਨ੍ਹਾਂ ਨੇ ਲੋੜਵੰਦ ਔਰਤਾਂ ਨੂੰ ਸਿਲਾਈ ਮਸ਼ੀਨਾਂ ਵੀ ਦਿੱਤੀਆਂ | ਉਨ੍ਹਾਂ ਦੁਹਰਾਇਆ ਕਿ ਪੰਜਾਬ ਸਰਕਾਰ ਹਰ ਵਰਗ ਖਾਸਕਰ ਲੋੜੰਵਦਾਂ ਤੇ ਅੰਗਹੀਣਾਂ ਦੀ ਸਹਾਇਤਾ ਲਈ ਹਮੇਸ਼ਾਂ ਯਤਨਸ਼ੀਲ ਹੈ ਅਤੇ ਭਵਿੱਖ 'ਚ ਵੀ ਰਹੇਗੀ |
14 ਵੱਖ-ਵੱਖ ਵਿਭਾਗਾਂ ਨੇ ਝਾਕੀਆਂ ਕੱਢੀਆਂ
ਜ਼ਿਲ੍ਹਾ ਪ੍ਰਸ਼ਾਸਨ ਦੀ ਅਗਵਾਈ 'ਚ ਵੱਖ-ਵੱਖ ਵਿਭਾਗਾਂ ਵਲੋਂ ਤਿਆਰ ਕੀਤੀਆਂ ਗਈਆਂ 14 ਝਾਕੀਆਂ ਕੱਢੀਆਂ ਗਈਆਂ | ਝਾਕੀਆਂ ਨੂੰ ਕੈਬਨਿਟ ਮੰਤਰੀ ਸੁਖਬਿੰਦਰ ਸਿੰਘ ਸਰਕਾਰੀਆ ਨੇ ਹਰੀ ਝੰਡੀ ਦੇ ਕੇ ਰਵਾਨਾ ਕੀਤਾ | ਇਹ ਝਾਕੀਆਂ ਗੁਰੂ ਨਾਨਕ ਸਟੇਡੀਅਮ ਤੋਂ ਚਾਲੂ ਹੋ ਕੇ ਸ਼ਹਿਰ ਦੇ ਵੱਖ-ਵੱਖ ਹਿੱਸਿਆਂ ਦਾ ਚੱਕਰ ਲਗਾ ਕੇ ਵਾਪਸ ਸਟੇਡੀਅਮ ਦੇ ਬਾਹਰ ਪੁੱਜੀਆਂ |
ਲੁਧਿਆਣਾ, 27 ਜਨਵਰੀ (ਸਲੇਮਪੁਰੀ)-ਸਿਵਲ ਸਰਜਨ ਡਾ.ਸੁਖਜੀਵਨ ਕੱਕੜ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਹ ਬੜੇ ਮਾਣ ਵਾਲੀ ਗੱਲ ਹੈ ਕਿ ਪੂਰੇ ਪੰਜਾਬ ਸੂਬੇ 'ਚੋਂ ਜ਼ਿਲ੍ਹਾ ਲੁਧਿਆਣਾ ਵਿਚ ਹੁਣ ਤੱਕ ਸਭ ਤੋਂ ਵੱਧ ਕੋਵਿਡ ਵੈਕਸੀਨੇਸ਼ਨ ਹੋਈ ਹੈ | ਉਨ੍ਹਾਂ ਦੱਸਿਆ ਕਿ ...
ਲੁਧਿਆਣਾ, 27 ਜਨਵਰੀ (ਕਵਿਤਾ ਖੁੱਲਰ/ਪੁਨੀਤ ਬਾਵਾ)-ਮਹਾਂਨਗਰ ਲੁਧਿਆਣਾ 'ਚ ਗਣਤੰਤਰ ਦਿਵਸ ਨੂੰ ਸਮਰਪਿਤ ਵੱਖ-ਵੱਖ ਥਾਵਾਂ 'ਤੇ ਸਮਾਗਮ ਕਰਵਾਏ ਗਏ, ਜਿਸ ਦੌਰਾਨ ਤਿਰੰਗੇ ਲਹਿਰਾਏ ਗਏ |
ਪੀ. ਏ. ਯੂ. ਵਿਖੇ ਉੱਪ ਕੁਲਪਤੀ ਡਾ. ਢਿੱਲੋਂ ਨੇ ਤਿਰੰਗਾ ਲਹਿਰਾਇਆ
ਪੰਜਾਬ ...
ਡਾਬਾ/ਲੁਹਾਰਾ, 27 ਜਨਵਰੀ (ਕੁਲਵੰਤ ਸਿੰਘ ਸੱਪਲ)-ਇੰਡੀਅਨ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਲੁਹਾਰਾ 'ਚ ਵਿਦਿਆਰਥੀਆਂ ਨਾਲ ਚੇਅਰਮੈਨ ਸੁਰਿੰਦਰਪਾਲ ਗਰਗ ਵਲੋਂ ਗਣਤੰਤਰ ਦਿਵਸ ਮਨਾਇਆ ਗਿਆ | ਇਸ ਮੌਕੇ ਸਕੂਲ ਦੇ ਚੇਅਰਮੈਨ ਸੁਰਿੰਦਰਪਾਲ ਗਰਗ ਨੇ ਇਸ ਦਿਨ ਦੀ ਮਹੱਤਤਾ ...
ਫੁੱਲਾਂਵਾਲ, 27 ਜਨਵਰੀ (ਮਨਜੀਤ ਸਿੰਘ ਦੁੱਗਰੀ)-ਸੂਬਾ ਸਰਕਾਰ ਵਲੋਂ ਪੰਜਾਬ ਦੇ ਲੋੜਵੰਦ ਲੋਕਾਂ ਲਈ ਅਨਾਜ ਵੰਡ ਪ੍ਰਣਾਲੀ ਨੂੰ ਸੁਖਾਲੀ ਬਣਾਉਣ ਲਈ ਸਮਾਰਟ ਕਾਰਡ ਬਣਾਏ ਗਏ ਹਨ | ਇਸੇ ਲੜੀ ਤਹਿਤ ਅੱਜ ਪਿੰਡ ਦਾਦ ਦੇ ਸਰਪੰਚ ਜਗਦੀਸ਼ਪਾਲ ਸਿੰਘ ਗਰੇਵਾਲ ਵਲੋਂ ਡਿਪੂ ...
ਲੁਧਿਆਣਾ, 27 ਜਨਵਰੀ (ਕਵਿਤਾ ਖੁੱਲਰ)-ਗਣਤੰਤਰ ਦਿਵਸ ਮੌਕੇ ਵਿਸ਼ਵ ਨਾਮਧਾਰੀ ਸੰਗਤ ਲੁਧਿਆਣਾ ਇਕਾਈ ਵਲੋਂ ਨਰਿੰਦਰ ਕੌਰ ਬੀਬਾ ਨੇ ਮੁਫ਼ਤ ਵਿਦਿਆ ਪ੍ਰਾਪਤ ਕਰ ਰਹੇ ਬੱਚਿਆਂ ਨਾਲ ਬਹੁਤ ਹੀ ਉਤਸ਼ਾਹ ਨਾਲ ਮਨਾਇਆ ਗਿਆ | ਇਸ ਮੌਕੇ ਬੱਚਿਆਂ ਨੇ ਦੇਸ਼ ਭਗਤੀ ਦੀਆਂ ...
ਲੁਧਿਆਣਾ, 27 ਜਨਵਰੀ (ਪਰਮਿੰਦਰ ਸਿੰਘ ਆਹੂਜਾ)-ਥਾਣਾ ਟਿੱਬਾ ਦੀ ਪੁਲਿਸ ਨੇ ਨਸ਼ੀਲੀਆਂ ਦਵਾਈਆਂ ਦੀ ਤਸਕਰੀ ਕਰਨ ਵਾਲੇ ਪਤੀ-ਪਤਨੀ ਨੂੰ ਗਿ੍ਫ਼ਤਾਰ ਕਰਕੇ ਉਨ੍ਹਾਂ ਦੇ ਕਬਜ਼ੇ ਵਿਚੋਂ ਭਾਰੀ ਮਾਤਰਾ ਵਿਚ ਨਸ਼ੀਲੀਆਂ ਦਵਾਈਆਂ ਬਰਾਮਦ ਕੀਤੀਆਂ ਹਨ | ਇਸ ਸੰਬੰਧੀ ਜਾਣਕਾਰੀ ...
ਲੁਧਿਆਣਾ, 27 ਜਨਵਰੀ (ਪੁਨੀਤ ਬਾਵਾ)-ਵਿਧਾਨ ਸਭਾ ਹਲਕਾ ਆਤਮ ਨਗਰ ਦੇ ਸਾਰੇ ਵਾਰਡਾਂ ਵਿਚੋਂ ਵਾਰਡ ਨੰਬਰ-39 ਵਿਕਾਸ ਪੱਖੋਂ ਮੋਹਰੀ ਹੁੰਦਾ ਜਾ ਰਿਹਾ ਹੈ | ਇਸ ਵਾਰਡ 'ਚ ਪੰਜਾਬ ਸਰਕਾਰ ਵਲੋਂ ਆਈਆਂ ਗ੍ਰਾਂਟਾਂ ਸਦਕਾ ਕਰੋੜਾਂ ਰੁਪਏ ਦੇ ਵਿਕਾਸ ਕਾਰਜ ਚੱਲ ਰਹੇ ਹਨ ਅਤੇ ਅੱਜ ...
ਲੁਧਿਆਣਾ/ਪੰਚਕੂਲਾ, 27 ਫਰਵਰੀ (ਅ.ਬ)- ਦੇਸ਼ ਦੀ ਵੱਡੀ ਉਦਯੋਗਿਕ ਇਕਾਈ ਟਰਾਈਡੈਂਟ ਸਮੂਹ ਦੀ ਪ੍ਰਮੁੱਖ ਕੰਪਨੀ ਟ੍ਰਾਈਡੈਂਟ ਲਿਮਟਿਡ ਨੇ ਇਸ ਗਣਤੰਤਰ ਦਿਵਸ ਮੌਕੇ ਸਮੁੱਚੇ ਭਾਰਤ ਅੰਦਰ ਆਪਣੇ ਬੈੱਡ ਅਤੇ ਇਸ਼ਨਾਨ ਲਿਨੇਨ ਉਤਪਾਦਾਂ ਦੇ 6 ਨਵੇਂ ਐਕਸਕਲੂਸਿਵ ਬਰਾਂਡ ਸ਼ੋਅ ...
ਲੁਧਿਆਣਾ, 27 ਜਨਵਰੀ (ਸਲੇਮਪੁਰੀ)-ਪੰਜਾਬ ਵਿਚ ਕੋਰੋਨਾ ਵਾਇਰਸ ਦੀ ਦੂਜੀ ਲਹਿਰ ਦੇ ਚੱਲਦਿਆਂ ਲੁਧਿਆਣਾ ਵਿਚ ਹਰ ਰੋਜ ਪ੍ਰਭਾਵਿਤ ਮਰੀਜ਼ਾਂ ਦਾ ਸਾਹਮਣੇ ਆਉਣਾ ਲਗਾਤਾਰ ਜਾਰੀ ਹੈ, ਜ਼ਿਲ੍ਹਾ ਸਿਹਤ ਪ੍ਰਸ਼ਾਸਨ ਵਲੋਂ ਮਿਲੀ ਜਾਣਕਾਰੀ ਅਨੁਸਾਰ ਲੁਧਿਆਣਾ ਵਿਚ ਅੱਜ ...
ਲੁਧਿਆਣਾ, 27 ਜਨਵਰੀ (ਕਵਿਤਾ ਖੁੱਲਰ)-ਧੰਨ ਧੰਨ ਸ਼ਹੀਦ ਬਾਬਾ ਦੀਪ ਸਿੰਘ ਸ਼ਹੀਦ ਜੀ ਦੇਜਨਮ ਦਿਹਾੜੇ ਨੂੰ ਸਮਰਪਿਤ ਗੁਰਮਤਿ ਸਮਾਗਮ ਗੁਰਦੁਆਰਾ ਚੌਥੀ ਪਾਤਸ਼ਾਹੀ ਨਿਊ ਸ਼ਿਵਾਜੀ ਨਗਰ ਗਲੀ ਨੰਬਰ 4 ਵਿਖੇ ਪ੍ਰਬੰਧਕ ਕਮੇਟੀ ਵਲੋਂ ਸੰਗਤਾਂ ਅਤੇ ਸਿੱਖ ਨੌਜਵਾਨ ਸੁਸਾਇਟੀ ...
ਲੁਧਿਆਣਾ, 27 ਜਨਵਰੀ (ਕਵਿਤਾ ਖੁੱਲਰ)-ਪੰਜਾਬ ਯੂਥ ਵਿਕਾਸ ਬੋਰਡ ਦੇ ਚੇਅਰਮੈਨ ਸੁਖਵਿੰਦਰ ਸਿੰਘ ਬਿੰਦਰਾ ਨੂੰ ਅੱਜ ਸੀਨੀਅਰ ਕਾਂਗਰਸੀ ਆਗੂ ਅਨਿਲ ਬੱਗਾ, ਲਵਕੁਸ਼ ਵੈਲਫੇਅਰ ਸੁਸਾਇਟੀ ਦੇ ਪ੍ਰਧਾਨ ਜਤਿੰਦਰ ਆਦਿਆ (ਮੁਨੀ) ਅਤੇ ਕਰਮਚੰਦ ਗਾਗਟ ਵਲੋਂ ਯੂਥ ਰਤਨ ਐਵਾਰਡ ...
ਲੁਧਿਆਣਾ, 27 ਜਨਵਰੀ (ਪੁਨੀਤ ਬਾਵਾ)-ਤਾਜਪੁਰ ਰੋਡ 'ਤੇ ਸਥਿਤ ਰੰਗਾਈ ਸਨਅਤਾਂ ਦੇ ਦੂਸ਼ਿਤ ਤੇ ਕੈਮੀਕਲ ਯੁਕਤ ਪਾਣੀ ਨੂੰ ਸੋਧਣ ਲਈ ਸਥਾਨਕ ਤਾਜਪੁਰ ਰੋਡ ਜ਼ੇਲ੍ਹ ਦੇ ਨਾਲ 50 ਐੱਮ. ਐੱਲ.ਡੀ. ਸੀ.ਈ. ਟੀ. ਪੀ. ਪਲਾਟ ਲਗਾਇਆ ਜਾ ਰਿਹਾ ਹੈ, ਜਿਸ ਦਾ ਨਿਰਮਾਣ ਕਾਰਜ ਸ਼ੁਰੂ ਹੋਣ ...
ਲੁਧਿਆਣਾ, 27 ਜਨਵਰੀ (ਪੁਨੀਤ ਬਾਵਾ)-ਜ਼ਿਲ੍ਹਾ ਲੋਕ ਸੰਪਰਕ ਦਫਤਰ ਲੁਧਿਆਣਾ ਦੇ ਫੇਸਬੁੱਕ ਪੇਜ 'ਤੇ ਫੇਸਬੁੱਕ ਲਾਈਵ ਸੈਸ਼ਨ ਰਾਹੀਂ ਵਸਨੀਕਾਂ ਨਾਲ ਗੱਲਬਾਤ ਕਰਦਿਆਂ ਡਿਪਟੀ ਕਮਿਸ਼ਨਰ ਲੁਧਿਆਣਾ ਕਮ ਜ਼ਿਲ੍ਹਾਂ ਚੋਣ ਅਧਿਕਾਰੀ ਵਰਿੰਦਰ ਕੁਮਾਰ ਸ਼ਰਮਾ ਨੇ ਦੱਸਿਆ ਕਿ ...
ਲੁਧਿਆਣਾ, 27 ਜਨਵਰੀ (ਸਲੇਮਪੁਰੀ)-ਪੰਜਾਬ ਰਾਜ ਅਨੁਸੂਚਿਤ ਜਾਤੀਆਂ ਕਮਿਸ਼ਨ ਚੰਡੀਗੜ੍ਹ ਵਲੋਂ ਅੱਜ ਇਕ ਹੁਕਮ ਜਾਰੀ ਕਰਕੇ ਦਲਿਤ ਵਰਗ ਨਾਲ ਸਬੰਧਿਤ ਨੌਕਰੀਆਂ ਦੌਰਾਨ ਮਿਲਣ ਵਾਲੀਆਂ ਤਰੱਕੀਆਂ ਬਾਰੇ ਤਿਆਰ ਕੀਤੇ ਰੋਸਟਰ ਨੁਕਤਿਆਂ ਸਬੰਧੀ 10-10-2014 ਨੂੰ ਜਾਰੀ ਇਕ ...
ਲੁਧਿਆਣਾ, 27 ਜਨਵਰੀ (ਅਮਰੀਕ ਸਿੰਘ ਬੱਤਰਾ)-ਸ਼ਹਿਰ 'ਚੋਂ ਨਿਕਲਦੇ ਰੋਜ਼ਾਨਾ ਕਰੀਬ 1150 ਟਨ ਕੂੜੇ ਦੀ ਸਾਂਭ ਸੰਭਾਲ ਦਾ ਕੰਮ ਕਰ ਰਹੀ ਨਿੱਜੀ ਕੰਪਨੀ ਏ ਟੂ ਜੈੱਡ ਵਲੋਂ 4 ਫਰਵਰੀ 2021 ਤੋਂ ਸ਼ਹਿਰ ਵਿਚੋਂ ਕੂੜੇ ਦੀ ਚੁਕਾਈ ਅਤੇ ਸਾਂਭ ਸੰਭਾਲ ਦਾ ਕੰਮ ਕਰਨ ਲਈ ਦਿੱਤੇ ਨੋਟਿਸ ਦੀ ...
ਲੁਧਿਆਣਾ, 27 ਜਨਵਰੀ (ਪਰਮਿੰਦਰ ਸਿੰਘ ਆਹੂਜਾ)-ਪੁਲਿਸ ਵਲੋਂ ਨਸ਼ੀਲੇ ਪਦਾਰਥਾਂ ਦੀ ਤਸਕਰੀ ਕਰਨ ਵਾਲੇ ਤਸਕਰਾਂ ਖ਼ਿਲਾਫ਼ ਚਲਾਈ ਗਈ ਮੁਹਿੰਮ ਤਹਿਤ ਇੱਕ ਨੌਜਵਾਨ ਨੂੰ ਗਿ੍ਫ਼ਤਾਰ ਕਰਕੇ ਉਨ੍ਹਾਂ ਦੇ ਕਬਜ਼ੇ ਵਿਚੋਂ ਹੈਰੋਇਨ ਅਤੇ ਬਰਾਮਦ ਕੀਤੀ ਹੈ | ਜਾਣਕਾਰੀ ਅਨੁਸਾਰ ...
ਲੁਧਿਆਣਾ, 27 ਜਨਵਰੀ (ਪਰਮਿੰਦਰ ਸਿੰਘ ਆਹੂਜਾ)-ਥਾਣਾ ਡਾਬਾ ਦੇ ਘੇਰੇ ਅੰਦਰ ਪੈਂਦੇ ਇਲਾਕੇ ਸਤਿਗੁਰੂ ਨਗਰ 'ਚ ਇਕ ਨੌਜਵਾਨ ਵਲੋਂ ਸ਼ੱਕੀ ਹਾਲਾਤ 'ਚ ਖੁਦਕੁਸ਼ੀ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ | ਜਾਣਕਾਰੀ ਅਨੁਸਾਰ ਮਿ੍ਤਕ ਦੀ ਸ਼ਨਾਖਤ ਗੁਰਪ੍ਰੀਤ ਸਿੰਘ ਵਜੋਂ ...
ਲੁਧਿਆਣਾ, 27 ਜਨਵਰੀ (ਪਰਮਿੰਦਰ ਸਿੰਘ ਆਹੂਜਾ)-ਸਥਾਨਕ ਕੇਂਦਰੀ ਜੇਲ੍ਹ 'ਚ ਅਧਿਕਾਰੀਆਂ ਵਲੋਂ ਚੈਕਿੰਗ ਦੌਰਾਨ ਇਕ ਬੰਦੀ ਨੂੰ ਕਾਬੂ ਕਰਕੇ ਉਸ ਦੇ ਕਬਜ਼ੇ 'ਚੋਂ 16 ਗ੍ਰਾਮ ਨਸ਼ੀਲਾ ਪਾਊਡਰ ਬਰਾਮਦ ਕੀਤਾ ਹੈ | ਜਾਣਕਾਰੀ ਅਨੁਸਾਰ ਕਾਬੂ ਕੀਤੇ ਗਏ ਕਥਿਤ ਦੋਸ਼ੀ ਦੀ ਸ਼ਨਾਖਤ ...
ਲੁਧਿਆਣਾ, 27 ਜਨਵਰੀ (ਪਰਮਿੰਦਰ ਸਿੰਘ ਆਹੂਜਾ)-ਪੰਜਾਬ ਸਰਕਾਰ ਵਲੋਂ ਇਕ ਹੁਕਮ ਜਾਰੀ ਕਰਕੇ ਲੁਧਿਆਣਾ 'ਚ ਤਾਇਨਾਤ 5 ਪੁਲਿਸ ਅਧਿਕਾਰੀਆਂ ਦੇ ਤਬਾਦਲੇ ਕਰ ਦਿੱਤੇ ਗਏ ਹਨ | ਜਾਣਕਾਰੀ ਅਨੁਸਾਰ ਜੁਆਇੰਟ ਪੁਲਿਸ ਕਮਿਸ਼ਨਰ ਭਾਗੀਰਥ ਮੀਨਾ ਨੂੰ ਐੱਸ. ਐੱਸ. ਪੀ. ਫਿਰੋਜ਼ਪੁਰ ...
ਲੁਧਿਆਣਾ, 27 ਜਨਵਰੀ (ਪਰਮਿੰਦਰ ਸਿੰਘ ਆਹੂਜਾ)-ਪੁਲਿਸ ਨੇ ਵੱਖ-ਵੱਖ ਥਾਵਾਂ 'ਤੇ ਛਾਪੇਮਾਰੀ ਕਰ ਕੇ ਭਾਰੀ ਮਾਤਰਾ 'ਚ ਨਾਜਾਇਜ਼ ਸ਼ਰਾਬ ਬਰਾਮਦ ਕੀਤੀਆਂ ਹਨ | ਜਾਣਕਾਰੀ ਅਨੁਸਾਰ ਪਹਿਲੇ ਮਾਮਲੇ 'ਚ ਪੁਲਿਸ ਵਲੋਂ ਅਜੇ ਕੁਮਾਰ ਪੁੱਤਰ ਕਸ਼ਮੀਰੀ ਲਾਲ ਵਾਸੀ ਪੀਰੂ ਬੰਦਾ ਨੂੰ ...
ਲੁਧਿਆਣਾ, 27 ਜਨਵਰੀ (ਪਰਮਿੰਦਰ ਸਿੰਘ ਆਹੂਜਾ)-ਥਾਣਾ ਫੋਕਲ ਪੁਆਇੰਟ ਦੀ ਪੁਲਿਸ ਨੇ 7 ਸਾਲ ਦੇ ਮਾਸੂਮ ਬੱਚੇ ਨਾਲ ਕੁਕਰਮ ਦੀ ਕੋਸ਼ਿਸ਼ ਕਰਦੇ ਨੌਜਵਾਨ ਨੂੰ ਗਿ੍ਫ਼ਤਾਰ ਕੀਤਾ ਹੈ | ਜਾਣਕਾਰੀ ਅਨੁਸਾਰ ਪੁਲਿਸ ਵਲੋਂ ਇਹ ਕਾਰਵਾਈ ਪ੍ਰਭਾਵਿਤ ਲੜਕੇ ਦੀ ਮਾਂ ਦੀ ਸ਼ਿਕਾਇਤ ...
ਬੀਜਾ, 27 ਜਨਵਰੀ (ਕਸ਼ਮੀਰਾ ਸਿੰਘ ਬਗ਼ਲੀ)-ਦਿੱਲੀ-ਲੁਧਿਆਣਾ ਜੀ. ਟੀ. ਰੋਡ 'ਤੇ ਤਹਿਸੀਲ ਖੰਨਾ ਅਧੀਨ ਆਉਂਦੇ ਕਸਬਾ ਬੀਜਾ ਦਾ ਕੁਲਾਰ ਹਸਪਤਾਲ ਦੇ ਇੰਟਰਨੈਸ਼ਨਲ ਮੋਟਾਪਾ ਸਰਜਨ ਡਾਕਟਰ ਕੁਲਦੀਪ ਸਿੰਘ ਕੁਲਾਰ ਨੇ ਅਮਰੀਕਾ 'ਚ ਮੋਟਾਪੇ ਦੇ ਮਰੀਜ਼ਾਂ ਲਈ ਵਰਦਾਨ ਸਾਬਿਤ ਹੋਈ ...
ਡਾਬਾ/ਲੁਹਾਰਾ, 27 ਜਨਵਰੀ (ਕੁਲਵੰਤ ਸਿੰਘ ਸੱਪਲ)-ਵਾਰਡ ਨੰਬਰ-32 ਦੇ ਕੌਾਸਲਰ ਸੁਖਵੀਰ ਸਿੰਘ ਕਾਲਾ ਨੇ ਮੁਹੱਲਾ ਫਤਿਹ ਸਿੰਘ ਨਗਰ ਗਲੀ ਨੰਬਰ-19 ਬਣਾਉਣ ਦੀ ਸ਼ੁਰੂਆਤ ਕਰਵਾਈ | ਇਸ ਮੌਕੇ ਸੁਖਬੀਰ ਸਿੰਘ ਕਾਲਾ ਨੇ ਕਿਹਾ ਕਿ ਇਹ ਗਲੀ ਬਹੁਤ ਟੁੱਟੀ ਹੋਈ ਸੀ ਅਤੇ ਮੁਹੱਲਾ ...
ਲੁਧਿਆਣਾ, 27 ਜਨਵਰੀ (ਕਵਿਤਾ ਖੁੱਲਰ)-ਮੌਜੂਦਾ ਸਮੇਂ ਦੀ ਨੌਜਵਾਨ ਪੀੜ੍ਹੀ ਤੇ ਬੱਚਿਆਂ ਨੂੰ ਗੁਰੂ ਗ੍ਰੰਥ ਤੇ ਗੁਰੂ ਪੰਥ ਦੇ ਸਿਧਾਂਤ ਨਾਲ ਜੋੜਨ ਦੇ ਨਾਲ-ਨਾਲ ਉਨ੍ਹਾਂ ਨੂੰ ਅਰਦਾਸ ਦੀ ਮਹੱਤਤਾ ਸਹਿਜ ਢੰਗ ਨਾਲ ਸਚਿੱਤਰ ਤਸਵੀਰਾਂ ਰਾਹੀਂ ਸਮਝਾ ਕੇ ਅਧਿਆਤਮਕ ਗਿਆਨ ...
ਲੁਧਿਆਣਾ, 27 ਜਨਵਰੀ (ਪਰਮਿੰਦਰ ਸਿੰਘ ਆਹੂਜਾ)-ਥਾਣਾ ਫੋਕਲ ਪੁਆਇੰਟ ਦੇ ਘੇਰੇ ਅੰਦਰ ਪੈਂਦੇ ਇਲਾਕੇ ਫੇਸ-7 'ਚ ਚੋਰਾਂ ਵਲੋਂ ਇਕ ਸਟੀਲ ਫੈਕਟਰੀ 'ਚੋਂ ਲੱਖਾਂ ਰੁਪਏ ਮੁੱਲ ਦਾ ਸਾਮਾਨ ਚੋਰੀ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ | ਪੁਲਿਸ ਨੇ ਇਸ ਸਬੰਧੀ ਮਾਲਕ ਰਾਜੀਵ ...
ਲੁਧਿਆਣਾ, 27 ਜਨਵਰੀ (ਕਵਿਤਾ ਖੁੱਲਰ)-ਅਮਰ ਸ਼ਹੀਦ ਬਾਬਾ ਦੀਪ ਸਿੰਘ ਜੀ ਦੇ ਜਨਮ ਦਿਹਾੜੇ ਨੂੰ ਸਮਰਪਿਤ ਬਾਬਾ ਦੀਪ ਸਿੰਘ ਦਯਾਵਾਨ ਸੇਵਾ ਸੁਸਾਇਟੀ ਵਲੋਂ ਗੁਰਦੁਆਰਾ ਸਾਹਿਬ ਗੁਰੂ ਸ਼ਬਦ ਪ੍ਰਚਾਰ ਰਾਮ ਨਗਰ ਦੀ ਸਮੂਹ ਪ੍ਰਬੰਧਕ ਕਮੇਟੀ ਦੇ ਸਹਿਯੋਗ ਨਾਲ ਬਾਬਾ ਦੀਪ ਸਿੰਘ ...
ਲੁਧਿਆਣਾ, 27 ਜਨਵਰੀ (ਪੁਨੀਤ ਬਾਵਾ)-ਜ਼ਿਲ੍ਹਾ ਪ੍ਰਸ਼ਾਸਨ ਵਲੋਂ ਨਾਰੀ ਸਸ਼ਕਤੀਕਰਨ ਲਈ ਕਈ ਉਪਰਾਲੇ ਕੀਤੇ ਜਾ ਰਹੇ ਹਨ, ਜਿਸ ਦੇ ਤਹਿਤ ਵਧੀਕ ਡਿਪਟੀ ਕਮਿਸ਼ਨਰ(ਵਿਕਾਸ) ਸੰਦੀਪ ਕੁਮਾਰ ਦੀ ਅਗਵਾਈ ਵਿਚ ਜ਼ਿਲ੍ਹੇ 'ਚ ਦੋ ਹੁਨਰ ਵਿਕਾਸ ਕੇਂਦਰ ਚਲਾਏ ਜਾ ਰਹੇ ਹਨ ਜਿਸ 'ਚ ...
ਲੁਧਿਆਣਾ, 27 ਜਨਵਰੀ (ਕਵਿਤਾ ਖੁੱਲਰ)-ਧੰਨ ਧੰਨ ਬਾਬਾ ਬੁੱਢਾ ਜੀ ਸੇਵਾ ਸਿਮਰਨ ਸੇਵਾ ਸੁਸਾਇਟੀ ਵਲੋਂ ਅਨੋਖੇ ਸ਼ਹੀਦ ਧੰਨ ਧੰਨ ਬਾਬਾ ਦੀਪ ਸਿੰਘ ਜੀ ਦੇ ਜਨਮ ਦਿਹਾੜੇ ਨੂੰ ਸਮਰਪਿਤ ਦੂਜਾ ਗੁਰਮਤਿ ਸਮਾਗਮ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਚਰਨਛੋਹ ਪ੍ਰਾਪਤ ਇਤਿਹਾਸਕ ...
ਲੁਧਿਆਣਾ, 27 ਜਨਵਰੀ (ਪੁਨੀਤ ਬਾਵਾ)-ਜ਼ਿਲ੍ਹਾ ਪੱਧਰੀ ਗਣਤੰਤਰ ਦਿਵਸ ਸਮਾਗਮ ਦੌਰਾਨ ਪੰਜਾਬ ਸਰਕਾਰ ਦੇ ਜਲ ਸਰੋਤ, ਮਾਈਨਿੰਗ ਤੇ ਭੂ-ਵਿਗਿਆਨ, ਮਕਾਨ ਅਤੇ ਸ਼ਹਿਰੀ ਵਿਕਾਸ ਮੰਤਰੀ ਸੁਖਬਿੰਦਰ ਸਿੰਘ ਨੇ ਡਿਪਟੀ ਕਮਿਸ਼ਨਰ ਵਰਿੰਦਰ ਕੁਮਾਰ ਸ਼ਰਮਾ ਅਤੇ ਪੁਲਿਸ ਕਮਿਸ਼ਨਰ ...
ਲੁਧਿਆਣਾ, 27 ਜਨਵਰੀ (ਪੁਨੀਤ ਬਾਵਾ)-ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਲਾਈਵ ਪ੍ਰੋਗਰਾਮ ਵਿਚ 29 ਤੇ 30 ਜਨਵਰੀ ਨੂੰ ਲਗਾਏ ਜਾ ਰਹੇ ਭੋਜਨ ਉਦਯੋਗ ਸ਼ਿਲਪ ਮੇਲੇ ਬਾਰੇ ਕਿਸਾਨਾਂ ਤੇ ਉਦਮੀਆਂ ਨੂੰ ਜਾਣਕਾਰੀ ਦਿੱਤੀ ਗਈ | ਇਹ ਜਾਣਕਾਰੀ ਦੇਣ ਲਈ ਰਜਤ ਸ਼ਰਮਾ ਵਿਸ਼ੇਸ਼ ...
ਹੰਬੜਾਂ, 27 ਜਨਵਰੀ ( ਹਰਵਿੰਦਰ ਸਿੰਘ ਮੱਕੜ)- ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਾਦਾ ਦੀਆਂ ਪਿੰਡ ਨੂਰਪੁਰ ਬੇਟ ਅਤੇ ਮਲਕਪੁਰ ਬੇਟ ਦੀਆਂ ਇਕਾਈਆਂ ਵਲੋਂ ਕਿਸਾਨ ਜੱਥੇਬੰਦੀਆਂ ਦੇ ਸੱਦੇ 'ਤੇ ਗਣਤੰਤਰਤਾ ਦਿਵਸ ਮੌਕੇ 300 ਤੋਂ ਵੱਧ ਟਰੈਕਟਰਾਂ ਨਾਲ ਮਾਰਚ ਕੀਤਾ ਗਿਆ | ਇਸ ...
ਲੁਧਿਆਣਾ, 27 ਜਨਵਰੀ (ਪਰਮਿੰਦਰ ਸਿੰਘ ਆਹੂਜਾ)-ਸਥਾਨਕ ਕਸ਼ਮੀਰ ਨਗਰ 'ਚ ਪੁਲਿਸ ਨੇ ਜੂਆ ਖੇਡਦੇ ਨੌਜਵਾਨਾਂ ਨੂੰ ਗਿ੍ਫ਼ਤਾਰ ਕਰਕੇ ਉਨ੍ਹਾਂ ਦੇ ਕਬਜ਼ੇ ਵਿਚੋਂ 19 ਹਜ਼ਾਰ 200 ਰੁਪਏ ਦੀ ਨਕਦੀ ਬਰਾਮਦ ਕੀਤੀ ਹੈ | ਜਾਣਕਾਰੀ ਦਿੰਦਿਆਂ ਥਾਣਾ ਡਿਵੀਜ਼ਨ ਨੰਬਰ-3 ਦੇ ਐੱਸ.ਐੱਚ.ਓ. ...
ਲੁਧਿਆਣਾ, 27 ਜਨਵਰੀ (ਕਵਿਤਾ ਖੁੱਲਰ/ਪੁਨੀਤ ਬਾਵਾ)-ਗਣਤੰਤਰ ਦਿਵਸ ਦੇ ਮੌਕੇ ਦੇਸ਼ ਭਗਤ ਯਾਦਗਾਰੀ ਸੁਸਾਇਟੀ ਪੰਜਾਬ ਦੀ ਮੀਟਿੰਗ ਪ੍ਰਧਾਨ ਕਿ੍ਸ਼ਨ ਕੁਮਾਰ ਬਾਵਾ ਦੀ ਪ੍ਰਧਾਨਗੀ ਹੇਠ ਸਥਾਨਕ ਸਰਕਟ ਹਾਊਸ ਵਿਖੇ ਹੋਈ, ਜਿਸ 'ਚ ਕਿਸਾਨੀ ਅੰਦੋਲਨ ਦੇ ਸਮਰਥਨ ਦਾ ਐਲਾਨ ...
ਲੁਧਿਆਣਾ, 27 ਜਨਵਰੀ (ਅਮਰੀਕ ਸਿੰਘ ਬੱਤਰਾ)-ਨਗਰ ਨਿਗਮ ਜੋਨ ਏ ਅਧੀਨ ਪੈਂਦੇ ਇਲਾਕਿਆਂ 'ਚ ਸੜਕਾਂ ਦੇ ਨਿਰਮਾਣ ਦੌਰਾਨ ਠੇਕੇਦਾਰਾਂ ਵਲੋਂ ਵਰਤੀ ਕੋਤਾਹੀ ਦੇ ਮਾਮਲੇ ਸਾਹਮਣੇ ਆ ਰਹੇ ਹਨ, ਜਿਸ ਕਾਰਨ ਆਪਣੇ ਖ਼ਿਲਾਫ਼ ਕਾਰਵਾਈ ਤੋਂ ਡਰਦੇ ਬੀ. ਐਾਡ ਆਰ. ਸ਼ਾਖਾ ਅਧਿਕਾਰੀਆਂ ...
ਲੁਧਿਆਣਾ, 27 ਜਨਵਰੀ (ਪੁਨੀਤ ਬਾਵਾ)-ਸਥਾਨਕ ਸਾਉਥ ਸਿਟੀ ਵਿਖੇ ਕਲੱਬ 21 ਵਲੋਂ ਇਕ ਸਮਾਗਮ ਕਰਵਾਇਆ ਗਿਆ, ਜਿਸ 'ਚ ਮੁੱਖ ਮਹਿਮਾਨ ਵਜੋਂ ਪੰਜਾਬ ਯੂਥ ਵਿਕਾਸ ਬੋਰਡ ਦੇ ਚੇਅਰਮੈਨ ਸੁਖਵਿੰਦਰ ਸਿੰਘ ਬਿੰਦਰਾ ਪੁੱਜੇ ਜਿਨ੍ਹਾਂ ਨੇ ਸੀਨੀਅਰ ਨੈਸ਼ਨਲ ਰੈਸਿਲੰਗ ਚੈਪੀਅਨਸ਼ਿਪ ...
ਲੁਧਿਆਣਾ, 27 ਜਨਵਰੀ (ਅਮਰੀਕ ਸਿੰਘ ਬੱਤਰਾ)-ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਸਿੱਖਿਆ ਦੀ ਅਗਵਾਈ 'ਚ ਸਿੱਖਿਆ ਸੁਧਾਰ ਟੀਮਾਂ ਅਤੇ ਸਹਾਇਕ ਸਿੱਖਿਆ ਅਧਿਕਾਰੀਆਂ ਵਲੋਂ ਸਕੂਲੀ ਵਿਦਿਆਰਥੀਆਂ ਤੇ ਉਨ੍ਹਾਂ ਦੇ ਮਾਪਿਆਂ ਨੂੰ ਕੋਵਿਡ-19 ਤੋਂ ਬਚਾਅ ਲਈ ਸਰਕਾਰ ਵਲੋਂ ...
ਲੁਧਿਆਣਾ, 27 ਜਨਵਰੀ (ਪਰਮਿੰਦਰ ਸਿੰਘ ਆਹੂਜਾ)-ਥਾਣਾ ਦਰੇਸੀ ਦੀ ਪੁਲਿਸ ਨੇ ਵਿਆਹੁਤਾ ਦੀ ਕੁੱਟਮਾਰ ਕਰਨ ਵਾਲੇ ਪਤੀ ਸਮੇਤ ਉਸ ਦੇ ਸਹੁਰਾ ਪਰਿਵਾਰ ਦੇ 5 ਮੈਂਬਰਾਂ ਖ਼ਿਲਾਫ਼ ਕੇਸ ਦਰਜ ਕੀਤਾ ਹੈ | ਜਾਣਕਾਰੀ ਅਨੁਸਾਰ ਪੁਲਿਸ ਨੇ ਇਹ ਕਾਰਵਾਈ ਨਿਊ ਮਾਧੋਪੁਰੀ ਦੀ ਰਹਿਣ ...
ਲੁਧਿਆਣਾ, 27 ਜਨਵਰੀ (ਜੁਗਿੰਦਰ ਸਿੰਘ ਅਰੋੜਾ)-ਸ਼ਹਿਰ ਦੇ ਪ੍ਰਸਿੱਧ ਕਾਰੋਬਾਰੀ ਅਤੇ ਮਿੱਢਾ ਚੌਾਕ ਮਾਰਕੀਟ ਐਸੋਸੀਏਸ਼ਨ ਦੇ ਪ੍ਰਧਾਨ ਗੁਰਪ੍ਰੀਤ ਸਿੰਘ ਮਿੱਢਾ ਨੇ ਇਕ ਗੱਲਬਾਤ ਦੌਰਾਨ ਕਿਹਾ ਕਿ ਸਾਨੂੰ ਸਮਾਜ ਭਲਾਈ ਦੇ ਕੰਮਾਂ 'ਚ ਵੱਧ ਤੋਂ ਵੱਧ ਹਿਸਾ ਲੈਣਾ ਚਾਹੀਦਾ ...
ਲੁਧਿਆਣਾ, 27 ਜਨਵਰੀ (ਕਵਿਤਾ ਖੁੱਲਰ)-ਧੰਨ ਧੰਨ ਸ਼ਹੀਦ ਬਾਬਾ ਦੀਪ ਸਿੰਘ ਜੀ ਦੇ ਜਨਮ ਦਿਹਾੜੇ ਸਬੰਧੀ ਗੁਰਦੁਆਰਾ ਸ਼ਹੀਦ ਬਾਬਾ ਦੀਪ ਸਿੰਘ ਜੀ, ਸਿਟੀ ਇਨਕਲੇਵ, ਦੁੱਗਰੀ ਧਾਂਦਰਾ ਰੋਡ ਵਿਖੇ ਸਮਾਗਮ ਕਰਵਾਇਆ ਗਿਆ, ਜਿਸ ਰਾਗੀ ਸਿੰਘਾਂ ਨੂੰ ਸਨਮਾਨਿਤ ਕੀਤਾ | ਸਮਾਗਮ ...
ਆਲਮਗੀਰ, 27 ਜਨਵਰੀ (ਜਰਨੈਲ ਸਿੰਘ ਪੱਟੀ)-ਸ਼੍ਰੋਮਣੀ ਅਕਾਲੀ ਦਲ ਐੱਸ. ਸੀ. ਵਿੰਗ ਲੁਧਿਆਣਾ ਦਿਹਾਤੀ ਦੇ ਜ਼ਿਲ੍ਹਾ ਪ੍ਰਧਾਨ ਐਡਵੋਕੇਟ ਪ੍ਰੇਮ ਸਿੰਘ ਹਰਨਾਮਪੁਰਾ ਨੇ ਕਿਹਾ ਕਿ ਜਦੋਂ ਤੋਂ ਦੇਸ਼ ਦੀ ਰਾਜਧਾਨੀ ਦਿੱਲੀ ਵਿਚ ਕਿਸਾਨ ਅੰਦੋਲਨ ਸ਼ੁਰੂ ਹੋਇਆ ਹੈ, ਉਦੋਂ ਤੋਂ ...
ਆਲਮਗੀਰ, 27 ਜਨਵਰੀ (ਜਰਨੈਲ ਸਿੰਘ ਪੱਟੀ)- ਆਪਣੇ ਹੱਕਾਂ, ਹਿੱਤਾਂ ਤੇ ਹੋਂਦ ਨੂੰ ਬਚਾਉਣ ਅਤੇ ਨਵੇਂ ਖੇਤੀ ਸੋਧ ਤਿੰਨਾਂ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਦੇਸ਼ ਭਰ ਦੇ ਕਿਸਾਨ ਬੀ. ਜੇ. ਪੀ. ਦੀ ਅਗਵਾਈ ਹੇਠਲੀ ਕੇਂਦਰ ਸਰਕਾਰ ਖ਼ਿਲਾਫ਼ ਕੜਾਕੇ ਦੀ ਸਰਦੀ ਦੌਰਾਨ ਬੱਚੇ, ...
ਆਲਮਗੀਰ, 27 ਜਨਵਰੀ (ਜਰਨੈਲ ਸਿੰਘ ਪੱਟੀ)-ਬੀਤੇ ਲਗਭਗ 2 ਮਹੀਨਿਆਂ ਤੋਂ ਦਿੱਲੀ ਦੇ ਵੱਖ-ਵੱਖ ਬਾਰਡਰ 'ਤੇ ਦੇਸ਼ ਭਰ ਦੇ ਕਿਸਾਨਾਂ ਵਲੋਂ ਆਪਣੀਆਂ ਫ਼ਸਲਾਂ ਅਤੇ ਨਸਲਾਂ ਦੇ ਭਵਿੱਖ ਦੀ ਰਖਵਾਲੀ ਲਈ ਕੇਂਦਰ ਸਰਕਾਰ ਖ਼ਿਲਾਫ਼ ਮੋਰਚਾ ਲਗਾਇਆ ਹੋਇਆ ਹੈ, ਉੱਥੇ ਹੀ ਕਿਸਾਨਾਂ ਦੀ ...
ਲੁਧਿਆਣਾ, 27 ਜਨਵਰੀ (ਕਵਿਤਾ ਖੁੱਲਰ)-ਸਿੱਖ ਸ਼ਹੀਦਾਂ ਦਾ ਯਾਦਗਾਰੀ ਅਸਥਾਨ ਗੁਰਦੁਆਰਾ ਸ਼ਹੀਦਾਂ ਫੇਰੂਮਾਨ ਢੋਲੇਵਾਲ ਚੌਕ ਵਿਖੇ ਧੰਨ ਧੰਨ ਸ਼ਹੀਦ ਬਾਬਾ ਦੀਪ ਸਿੰਘ ਜੀ ਦਾ ਜਨਮ ਦਿਹਾੜਾ ਮਨਾਉਂਦੇ ਹੋਏ ਗੁਰਦੁਆਰਾ ਸਾਹਿਬ ਦੇ ਲੰਗਰ ਹਾਲ ਦੇ ਲੈਂਟਰ ਪਾਉਂਣ ਦਾ ਨੀਂਹ ...
ਲੁਧਿਆਣਾ, 27 ਜਨਵਰੀ (ਕਵਿਤਾ ਖੁੱਲਰ)-ਸਮਾਜ ਸੇਵੀ ਜਗਜੀਤ ਸਿੰਘ ਅਰੋੜਾ ਨੇ ਦਿੱਲੀ ਵਿਚ ਕਿਸਾਨ ਮਾਰਚ ਦੌਰਾਨ ਹੋਏ ਹੰਗਾਮੇ ਬਾਰੇ ਆਪਣੇ ਵਿਚਾਰ ਪ੍ਰਗਟ ਕਰਦਿਆਂ ਕਿਹਾ ਕਿ ਮਾਣ ਨਾਲ ਮਨਾਇਆ ਜਾਣ ਵਾਲਾ ਭਾਰਤ ਦਾ 72ਵਾਂ ਗਣਤੰਤਰ ਦਿਵਸ ਨੂੰ ਹੰਗਾਮੇ ਦਾ ਰੂਪ ਦਿੱਤਾ ਗਿਆ ...
ਭਾਮੀਆਂ ਕਲਾਂ, 27 ਜਨਵਰੀ (ਜਤਿੰਦਰ ਭੰਬੀ)-ਬੀਤੇ ਦਿਨੀਂ ਸੁਖਦੀਪ ਸਿੰਘ ਗਰੇਵਾਲ ਅਚਾਨਕ ਅਕਾਲ ਚਲਾਣਾ ਕਰ ਗਏ ਸਨ | ਉਨ੍ਹਾਂ ਨਮਿਤ ਪਾਠ ਦਾ ਭੋਗ ਸਰਵਣ ਪਾਰਕ ਰਾਹੋਂ ਰੋਡ ਵਿਖੇ ਪਾਇਆ ਗਿਆ | ਇਸ ਮੌਕੇ ਭਾਈ ਸੁੱਚਾ ਸਿੰਘ ਜੀ ਸਰੂਪ ਨਗਰ ਸਲੇਮ ਟਾਬਰੀ ਵਾਲਿਆਂ ਨੇ ਵੈਰਾਗਮਈ ...
ਹੰਬੜਾਂ, 27 ਜਨਵਰੀ (ਹਰਵਿੰਦਰ ਸਿੰਘ ਮੱਕੜ)ਹਲਕਾ ਗਿੱਲ ਦੇ ਪਿੰਡ ਮਲਕਪੁਰ ਬੇਟ ਨੂੰ ਵਿਧਾਇਕ ਕੁਲਦੀਪ ਸਿੰਘ ਵੈਦ ਵਲੋਂ ਪਿੰਡ ਦੇ ਵੱਖ-ਵੱਖ ਵਿਕਾਸ ਕਾਰਜਾਂ ਲਈ ਗ੍ਰਾਂਟ ਦੇਣ ਸਮੇਂ ਸਰਪੰਚ ਬਲਜਿੰਦਰ ਸਿੰਘ ਮਲਕਪੁਰ ਨੂੰ 16 ਲੱਖ 57 ਹਜ਼ਾਰ ਦੀ ਗ੍ਰਾਂਟ ਦੇ ਚੈੱਕ ਸੌਾਪੇ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered
by REFLEX