ਮੋਗਾ, 27 ਜਨਵਰੀ (ਸੁਰਿੰਦਰਪਾਲ ਸਿੰਘ/ਅਸ਼ੋਕ ਬਾਂਸਲ/ਗੁਰਤੇਜ ਸਿੰਘ)-ਆਜ਼ਾਦੀ ਤੋਂ ਬਾਅਦ 26 ਜਨਵਰੀ 1950 ਨੂੰ ਭਾਰਤੀ ਸੰਵਿਧਾਨ ਲਾਗੂ ਹੋ ਜਾਣ ਨਾਲ ਗਣਰਾਜ ਦੀ ਸਥਾਪਨਾ ਹੋਈ ਅਤੇ ਸਾਨੂੰ ਦੁਨੀਆਂ ਵਿਚ ਸਭ ਤੋਂ ਵੱਡੀ ਜਮਹੂਰੀਅਤ ਹੋਣ ਦਾ ਮਾਣ ਹਾਸਲ ਹੋਇਆ | ਇਹ ਵਿਚਾਰ ਡਿਪਟੀ ਕਮਿਸ਼ਨਰ ਸੰਦੀਪ ਹੰਸ ਨੇ ਸਥਾਨਕ ਨਵੀਂ ਦਾਣਾ ਮੰਡੀ ਵਿਖੇ ਆਯੋਜਿਤ ਜ਼ਿਲ੍ਹਾ ਪੱਧਰੀ ਗਣਤੰਤਰ ਦਿਵਸ ਸਮਾਗਮ ਮੌਕੇ ਜ਼ਿਲ੍ਹਾ ਵਾਸੀਆਂ ਦੇ ਨਾਮ ਸੰਦੇਸ਼ ਜਾਰੀ ਕਰਦਿਆਂ ਪ੍ਰਗਟ ਕੀਤੇ | ਇਸ ਤੋਂ ਪਹਿਲਾਂ ਉਨ੍ਹਾਂ ਤਿਰੰਗੇ ਨੂੰ ਲਹਿਰਾਉਣ ਦੀ ਰਸਮ ਅਦਾ ਕੀਤੀ | ਉਨ੍ਹਾਂ ਕਿਹਾ ਕਿ ਅੱਜ ਦੇ ਦਿਨ ਅਸੀਂ ਭਾਰਤੀ ਸੰਵਿਧਾਨ ਦੇ ਨਿਰਮਾਤਾ ਡਾਕਟਰ ਭੀਮ ਰਾਓ ਅੰਬੇਦਕਰ ਜੀ ਨੂੰ ਸਿਜਦਾ ਕਰਦੇ ਹਾਂ ਜਿਨ੍ਹਾਂ ਨੇ ਅਜਿਹਾ ਸੰਵਿਧਾਨ ਬਣਾਇਆ ਜਿਸ ਨੇ ਵੱਖ-ਵੱਖ ਧਰਮਾਂ, ਜਾਤਾਂ, ਸੱਭਿਆ ਚਾਰਾਂ ਵਿੱਚ ਵੰਡੇ ਦੇਸ਼ ਨੂੰ ਇਕ ਮਾਲਾ ਵਿੱਚ ਪਰੋਇਆ ਜਿਸ ਕਰਕੇ ਸਾਡੇ ਮੁਲਖ ਨੂੰ 'ਅਨੇਕਤਾ ਵਿੱਚ ਏਕਤਾ' ਦੀ ਖ਼ੂਬਸੂਰਤ ਮਿਸਾਲ ਵਜੋਂ ਜਾਣਿਆ ਜਾਂਦਾ ਹੈ | ਉਨ੍ਹਾਂ ਕਿਹਾ ਕਿ ਸਾਡੀਆਂ ਹਥਿਆਰਬੰਦ ਫ਼ੌਜਾਂ ਦੇ ਬਹਾਦਰ ਸੈਨਿਕਾਂ ਨੂੰ ਵੀ ਵਧਾਈ ਹੈ ਜੋ ਸਾਡੇ ਦੇਸ਼ ਦੀ ਅਖੰਡਤਾ ਅਤੇ ਏਕਤਾ ਦੀ ਰਾਖੀ ਕਰ ਰਹੇ ਹਨ | ਉਨ੍ਹਾਂ ਕਿਹਾ ਕਿ ਇਹ ਦਿਹਾੜਾ ਸਾਨੂੰ ਸਾਡੇ ਆਜ਼ਾਦੀ ਘੁਲਾਟੀਆਂ ਵਲੋਂ ਭਾਰਤ ਦੇ ਭਵਿੱਖ ਦੇ ਬਾਰੇ ਲਏ ਗਏ ਸੁਪਨਿਆਂ ਨੂੰ ਸਾਕਾਰ ਕਰਨ ਦੀ ਯਾਦ ਵੀ ਦਿਵਾਉਂਦਾ ਹੈ ਅਤੇ ਆਪਣੀ ਸਮੁੱਚੀ ਕਾਰਗੁਜ਼ਾਰੀ 'ਤੇ ਝਾਤ ਮਾਰਨ ਦਾ ਮੌਕਾ ਵੀ ਪ੍ਰਦਾਨ ਕਰਦਾ ਹੈ | ਉਨ੍ਹਾਂ ਦੱਸਿਆ ਕਿ ਮੋਗਾ ਦਾ ਦੇਸ਼ ਦੇ ਸਭ ਤੋਂ ਵੱਧ 5 ਉਤਸ਼ਾਹੀ ਜ਼ਿਲਿ੍ਹਆਂ ਦੀ ਸੂਚੀ ਵਿਚ ਸ਼ਾਮਲ ਹੋਣਾ, 184 ਸਕੂਲ ਸਮਾਰਟ ਕਰਨਾ, ਵਿਸ਼ਵ ਪਖਾਨਾ ਦਿਵਸ ਮੌਕੇ ਰਾਸ਼ਟਰੀ ਪੁਰਸਕਾਰ ਨਾਲ ਸਨਮਾਨ ਅਤੇ ਰਾਸ਼ਟਰੀ 'ਗੰਦਗੀ ਮੁਕਤ ਭਾਰਤ' ਪੁਰਸਕਾਰ ਪ੍ਰਾਪਤ ਕਰਨਾ ਵੱਡਿਆਂ ਪ੍ਰਾਪਤੀਆਂ ਹਨ | ਉਨ੍ਹਾਂ ਕਿਹਾ ਕਿ ਜਲਦੀ ਹੀ ਜ਼ਿਲ੍ਹਾ ਦੇ 85 ਪਿੰਡਾਂ ਨੂੰ ਸੁੱਧ ਪੀਣ ਵਾਲਾ ਪਾਣੀ ਮਿਲੇਗਾ | ਜ਼ਿਲੇ੍ਹ ਦੇ 66 ਪਿੰਡਾਂ ਵਿਚ ਲੱਗ ਰਹੀਆਂ ਐਲ. ਈ. ਡੀ. ਲਾਈਟਾਂ ਦਾ ਕੰਮ ਜ਼ੋਰਾਂ 'ਤੇ ਹੈ | ਸ੍ਰੀ ਗੁਰੂ ਨਾਨਕ ਦੇਵ ਜੀ ਦੀ ਚਰਨ ਛੋਹ ਪ੍ਰਾਪਤ 5 ਪਿੰਡਾਂ ਵਿਚ ਵਿਕਾਸ ਕਾਰਜ ਮੁਕੰਮਲ ਕਰ ਲਏ ਗਏ ਹਨ | ਪੇਂਡੂ ਛੱਪੜਾਂ ਦੀ ਸਮਰੱਥਾ ਵਧਾਉਣ 'ਤੇ 1.90 ਕਰੋੜ ਰੁਪਏ ਖਰਚੇ ਗਏ ਹਨ ਅਤੇ ਸਾਲਿਡ ਵੇਸਟ ਮੈਨੇਜਮੈਂਟ ਸਿਸਟਮ ਲਾਗੂ ਕੀਤਾ ਜਾ ਰਿਹਾ ਹੈ | ਉਨ੍ਹਾਂ ਕਿਹਾ ਕਿ ਲੋਕਾਂ ਨੂੰ ਨਿਰਵਿਘਨ ਢੰਗ ਨਾਲ ਨਾਗਰਿਕ ਕੇਂਦਰਿਤ ਸੇਵਾਵਾਂ ਪ੍ਰਦਾਨ ਕਰਨ ਦੀ ਕੋਸ਼ਿਸ਼ ਵਜੋਂ ਵਨ-ਸਟਾਪ ਵੈੱਬ ਪੋਰਟਲ ਦੇ ਰੂਪ ਵਿਚ ਇਕ ਡਿਜੀਟਲ ਸ਼ਿਕਾਇਤ ਨਿਵਾਰਣ ਪ੍ਰਣਾਲੀ (ਪੀ.ਜੀ.ਆਰ.ਐਸ.) ਸ਼ੁਰੂ ਕੀਤੀ ਗਈ ਹੈ ਜਿਸ ਦਾ ਲਾਭ ਲੋਕ ਲੈ ਸਕਦੇ ਹਨ | ਉਨ੍ਹਾਂ ਕਿਹਾ ਕਿ ਜ਼ਿਲ੍ਹਾ ਮੋਗਾ ਵਾਸੀਆਂ ਨੂੰ ਹੈ ਤਰ੍ਹਾਂ ਦੀ ਕੁਦਰਤੀ ਕਰੋਪੀ ਤੋਂ ਸੁਰੱਖਿਅਤ ਰੱਖਣ ਲਈ 260 ਵਲੰਟੀਅਰਾਂ ਨੂੰ ਸਿਖਲਾਈ ਦਿੱਤੀ ਗਈ ਹੈ | ਉਨ੍ਹਾਂ ਕਿਹਾ ਕਿ ਸਾਨੂੰ ਪੰਜਾਬ ਨੂੰ ਇਕ ਬਿਹਤਰੀਨ ਸੂਬਾ ਬਣਾਉਣ ਲਈ ਆਪਣਾ-ਆਪਣਾ ਬਣਦਾ ਯੋਗਦਾਨ ਪਾਉਣਾ ਚਾਹੀਦਾ ਹੈ | ਉਨ੍ਹਾਂ ਕਾਮਨਾ ਕੀਤੀ ਕਿ ਆਉਣ ਵਾਲਾ ਸਮਾਂ ਪੂਰੀ ਇਨਸਾਨੀਅਤ ਲਈ ਸਿਹਤ ਅਤੇ ਖੁੱਸੀਆਂ ਭਰਿਆ ਹੋਵੇ | ਸਮਾਗਮ ਦੌਰਾਨ ਪੰਜਾਬ ਪੁਲਿਸ ਅਤੇ ਹੋਰ ਟੁਕੜੀਆਂ ਵਲੋਂ ਮਾਰਚ ਪਾਸਟ ਕੀਤਾ ਗਿਆ ਅਤੇ ਰਾਸ਼ਟਰੀ ਤਿਰੰਗੇ ਨੂੰ ਸਲਾਮੀ ਦਿੱਤੀ ਗਈ | ਵੱਖ-ਵੱਖ ਵਿਭਾਗਾਂ ਵਲੋਂ ਝਾਕੀਆਂ ਕੱਢੀਆਂ ਗਈਆਂ | ਵਿਸ਼ੇਸ਼ ਪ੍ਰਾਪਤੀਆਂ ਕਰਨ ਵਾਲੀਆਂ ਸ਼ਖ਼ਸੀਅਤਾਂ ਦਾ ਸਨਮਾਨ ਕੀਤਾ ਗਿਆ | ਦੱਸਣਯੋਗ ਹੈ ਕਿ ਜ਼ਿਲ੍ਹਾ ਪੁਲਿਸ ਮੁਖੀ ਹਰਮਨਬੀਰ ਸਿੰਘ ਗਿੱਲ ਸਮੇਤ ਮੋਗਾ ਪੁਲਿਸ ਦੇ 19 ਅਧਿਕਾਰੀਆਂ ਅਤੇ ਕਰਮਚਾਰੀਆਂ ਨੂੰ ਪੰਜਾਬ ਪੁਲਿਸ ਮੁਖੀ ਵਲੋਂ ਪ੍ਰਾਪਤ ਕੁਮੈਂਡੇਸ਼ਨ ਡਿਸਕ ਨਾਲ ਸਨਮਾਨਿਤ ਕੀਤਾ ਗਿਆ | ਸਮਾਗਮ ਦੌਰਾਨ ਉਕਤ ਤੋਂ ਇਲਾਵਾ ਹਲਕਾ ਵਿਧਾਇਕ ਡਾਕਟਰ ਹਰਜੋਤ ਕਮਲ, ਜ਼ਿਲ੍ਹਾ ਅਤੇ ਸੈਸ਼ਨ ਜੱਜ ਮੁਨੀਸ਼ ਸਿੰਘਲ, ਸਾਬਕਾ ਮੰਤਰੀ ਮਾਲਤੀ ਥਾਪਰ, ਚੇਅਰਮੈਨ ਇੰਦਰਜੀਤ ਸਿੰਘ ਤਲਵੰਡੀ ਭੰਗੇਰੀਆਂ, ਚੇਅਰਮੈਨ ਇੰਦਰਜੀਤ ਸਿੰਘ ਬੀੜ ਚੜਿੱਕ, ਜ਼ਿਲ੍ਹਾ ਕਾਂਗਰਸ ਪ੍ਰਧਾਨ ਮਹੇਸ਼ਇੰਦਰ ਸਿੰਘ ਨਿਹਾਲ ਸਿੰਘ ਵਾਲਾ, ਅਨੀਤਾ ਦਰਸ਼ੀ ਅਤੇ ਸੁਭਾਸ਼ ਚੰਦਰ (ਦੋਵੇਂ ਵਧੀਕ ਡਿਪਟੀ ਕਮਿਸ਼ਨਰ) ਤੋਂ ਇਲਾਵਾ ਵੱਡੀ ਗਿਣਤੀ ਵਿਚ ਸਥਾਨਕ ਲੋਕ ਹਾਜ਼ਰ ਸਨ |
ਬਾਘਾ ਪੁਰਾਣਾ 'ਚ ਐਸ. ਡੀ. ਐਮ. ਰਾਜਪਾਲ ਸਿੰਘ ਨੇ ਲਹਿਰਾਇਆ ਰਾਸ਼ਟਰੀ ਝੰਡਾ
ਬਾਘਾ ਪੁਰਾਣਾ, (ਬਲਰਾਜ ਸਿੰਗਲਾ)-ਸਥਾਨਕ ਸ਼ਹਿਰ ਦੇ ਤਹਿਸੀਲ ਕੰਪਲੈਕਸ ਦੇ ਵਿਹੜੇ ਵਿਚ ਤਹਿਸੀਲ ਪੱਧਰੀ 26 ਜਨਵਰੀ ਗਣਤੰਤਰ ਦਿਵਸ ਸਮਾਰੋਹ ਦਾ ਆਯੋਜਨ ਤਹਿਸੀਲਦਾਰ ਗੁਰਮੀਤ ਸਿੰਘ ਸਹੋਤਾ ਦੀ ਅਗਵਾਈ ਹੇਠ ਬਹੁਤ ਹੀ ਧੂਮਧਾਮ ਨਾਲ ਕੀਤਾ ਗਿਆ | ਇਸ ਮੌਕੇ ਨਾਇਬ ਤਹਿਸੀਲਦਾਰ ਗੁਰਵਿੰਦਰ ਸਿੰਘ, ਅੰਮਿ੍ਤਪਾਲ ਸਿੰਘ ਸਿੱਧੂ ਏ.ਆਰ. ਸਹਿਕਾਰੀ ਸਭਾਵਾਂ ਨੇ ਪਹੁੰਚੀਆਂ ਹੋਈਆਂ ਸਮੂਹ ਸ਼ਖ਼ਸੀਅਤਾਂ ਦਾ ਸਮਾਗਮ ਵਿਚ ਪਹੁੰਚਣ 'ਤੇ ਸਵਾਗਤ ਕੀਤਾ | ਇਸ ਮੌਕੇ ਐਸ.ਡੀ.ਐਮ. ਰਾਜਪਾਲ ਸਿੰਘ ਮੁੱਖ ਮਹਿਮਾਨ ਨੇ ਰਾਸ਼ਟਰੀ ਝੰਡਾ ਲਹਿਰਾਉਣ ਦੀ ਰਸਮ ਅਦਾ ਕੀਤੀ | ਇਸ ਮੌਕੇ ਮੈਡਮ ਹਰਮੇਸ਼ ਕੌਰ ਅਤੇ ਅਧਿਆਪਕਾਵਾਂ ਵਲੋਂ ਰਾਸ਼ਟਰੀ ਗਾਇਣ ਦਾ ਉਚਾਰਨ ਕੀਤਾ ਗਿਆ | ਇਸ ਮੌਕੇ ਪੁਲਿਸ ਦੀ ਟੁਕੜੀ ਵਲੋਂ ਰਾਸ਼ਟਰੀ ਝੰਡੇ ਨੂੰ ਸਲਾਮੀ ਦਿੱਤੀ ਗਈ ਅਤੇ ਮੁੱਖ ਮਹਿਮਾਨ ਐਸ.ਡੀ.ਐਮ. ਰਾਜਪਾਲ ਸਿੰਘ ਨੇ ਸਮੂਹ ਇਲਾਕਾ ਵਾਸੀਆਂ ਨੂੰ ਗਣਤੰਤਰ ਦਿਵਸ ਦੀ ਵਧਾਈ ਦਿੱਤੀ ਅਤੇ ਆਪਣਾ ਸੰਦੇਸ਼ ਪੜ੍ਹ ਕੇ ਸੁਣਾਇਆ | ਉਨ੍ਹਾਂ ਕਿਹਾ ਕਿ ਅੱਜ ਦੇ ਦਿਨ ਅਸੀਂ ਭਾਰਤੀ ਸੰਵਿਧਾਨ ਦੇ ਨਿਰਮਾਤਾ ਡਾਕਟਰ ਭੀਮ ਰਾਉ ਅੰਬੇਡਕਰ ਜੀ ਨੂੰ ਸਜਦਾ ਕਰਦੇ ਹਾਂ ਜਿਨ੍ਹਾਂ ਨੇ ਅਜਿਹਾ ਸੰਵਿਧਾਨ ਬਣਾਇਆ ਕਿ ਵੱਖ-ਵੱਖ ਧਰਮਾਂ, ਜਾਤਾਂ ਅਤੇ ਸਭਿਆਚਾਰ ਵਿਚ ਵੰਡੇ ਦੇਸ਼ ਨੂੰ ਇਕ ਮਾਲਾ ਵਿਚ ਪਰੋਇਆ, ਜਿਸ ਕਰ ਕੇ ਮੁਲਕ ਨੂੰ 'ਅਨੇਕਤਾ ਵਿਚ ਏਕਤਾ' ਦੀ ਖ਼ੂਬਸੂਰਤ ਮਿਸਾਲ ਵਜੋਂ ਜਾਣਿਆ ਜਾਂਦਾ ਹੈ | ਅੱਜ ਸਾਡਾ ਦੇਸ਼ ਹਰੇਕ ਪੱਧਰ 'ਤੇ ਵਿਕਾਸਸ਼ੀਲ ਦੇਸ਼ਾਂ ਦਾ ਮੋਹਰੀ ਦੇਸ਼ ਬਣ ਚੁੱਕਾ ਹੈ | ਇਸ ਮੌਕੇ ਵੱਖ-ਵੱਖ ਸ਼ਖ਼ਸੀਅਤਾਂ ਨੂੰ ਐਸ.ਡੀ.ਐਮ. ਰਾਜਪਾਲ ਸਿੰਘ, ਦਰਸ਼ਨ ਸਿੰਘ ਬਰਾੜ ਹਲਕਾ ਵਿਧਾਇਕ, ਮਾਣਯੋਗ ਜੱਜ ਪੁਸ਼ਪਿੰਦਰ ਸਿੰਘ, ਗੁਰਮੀਤ ਸਿੰਘ ਸਹੋਤਾ ਤਹਿਸੀਲਦਾਰ, ਗੁਰਵਿੰਦਰ ਸਿੰਘ ਵਿਰਕ ਨਾਇਬ ਤਹਿਸੀਲਦਾਰ ਨੇ ਸਨਮਾਨ ਕਰਨ ਦੀ ਰਸਮ ਅਦਾ ਕੀਤੀ | ਇਸ ਮੌਕੇ ਦਰਸ਼ਨ ਬਰਾੜ ਵਿਧਾਇਕ, ਮਾਣਯੋਗ ਜੱਜ ਪੁਸ਼ਪਿੰਦਰ ਸਿੰਘ ਅਤੇ ਹੋਰਨਾਂ ਉੱਚ ਸ਼ਖ਼ਸੀਅਤਾਂ ਨੂੰ ਵੀ ਪ੍ਰਸ਼ਾਸਨ ਵਲੋਂ ਸਨਮਾਨਿਤ ਕੀਤਾ ਗਿਆ | ਇਸ ਮੌਕੇ ਡੀ.ਐਸ.ਪੀ. ਜਸਬਿੰਦਰ ਸਿੰਘ ਖਹਿਰਾ, ਜਗਸੀਰ ਸਿੰਘ ਕਾਲੇਕੇ ਚੇਅਰਮੈਨ, ਗੁਰਚਰਨ ਸਿੰਘ ਚੀਦਾ ਚੇਅਰਮੈਨ, ਸੁਭਾਸ਼ ਗੋਇਲ ਉਪ ਚੇਅਰਮੈਨ, ਸੂਬੇਦਾਰ ਗੁਰਬਚਨ ਸਿੰਘ ਬਰਾੜ, ਹਰਮਨਜੀਤ ਸਿੰਘ ਬਲ ਥਾਣਾ ਮੁਖੀ, ਪ੍ਰਧਾਨ ਵਿਜੇ ਬਾਂਸਲ, ਬਲਕਰਨ ਸਿੰਘ ਐਕਸਾਈਜ਼ ਇੰਸਪੈਕਟਰ, ਜਸਵੀਰ ਸਿੰਘ ਰੀਡਰ, ਅਮਿਤ ਕੁਮਾਰ ਬੀ.ਡੀ.ਪੀ.ਓ., ਜਸਵਿੰਦਰ ਸਿੰਘ ਆਰਸੀ, ਅਮਰਜੀਤ ਸਿੰਘ ਐਮ.ਟੀ.ਸੀ.,
• ਬਾਕੀ ਸਫ਼ਾ 7 'ਤੇ)
ਨੀਰਜ ਭੱਲਾ ਇਲੈੱਕਸ਼ਨ ਕਲਰਕ, ਜਗਸੀਰ ਸਿੰਘ, ਪਰਮਜੀਤ ਸਿੰਘ ਕੈਂਥ, ਗੁਰਮੁਖ ਸਿੰਘ, ਚਿਮਨ ਲਾਲ, ਦਿਲਬਾਗ ਸਿੰਘ ਸਰਪੰਚ ਸੰਗਤਪੁਰਾ, ਸਰਬਜੀਤ ਸਿੰਘ ਰੀਡਰ, ਹਰਜਿੰਦਰ ਸਿੰਘ ਮੁੱਖ ਮੁਨਸ਼ੀ ਆਦਿ ਹਾਜ਼ਰ ਸਨ | ਇਸ ਸਮਾਗਮ ਦੌਰਾਨ ਕੋਵਿਡ-19 ਸਬੰਧੀ ਸਾਵਧਾਨੀਆਂ ਨੂੰ ਸਨਮੁੱਖ ਰੱਖਿਆ ਗਿਆ |
ਢੁੱਡੀਕੇ ਲਾਲਾ ਲਾਜਪਤ ਰਾਏ ਸਮਾਰਕ 'ਤੇ 72 ਵੇ ਗਣਤੰਤਰ ਦਿਵਸ ਮੌਕੇ ਲਹਿਰਾਇਆ ਝੰਡਾ
ਅਜੀਤਵਾਲ, (ਸ਼ਮਸ਼ੇਰ ਸਿੰਘ ਗਾਲਿਬ)-ਗਣਤੰਤਰ ਦਿਵਸ ਮੌਕੇ ਢੁੱਡੀਕੇ ਲਾਲਾ ਲਾਜਪਤ ਰਾਏ ਸਮਾਰਕ ਤੇ ਜਨਰਲ ਸਕੱਤਰ ਰਣਜੀਤ ਸਿੰਘ ਧੰਨਾ ਅਤੇ ਥਾਣਾ ਮੁਖੀ ਕਰਮਜੀਤ ਸਿੰਘ ਗਰੇਵਾਲ ਨੇ ਝੰਡਾ ਲਹਿਰਾਇਆ ਅਤੇ ਪੁਲਿਸ ਪਾਰਟੀ ਤੋਂ ਸਲਾਮੀ ਨਹੀ | ਇਸ ਸਮੇਂ ਦੋਨਾਂ ਵਿਅਕਤੀਆਂ ਨੇ ਕਿਹਾ ਕਿ ਡਾ. ਭੀਮ ਰਾਓ ਅੰਬੇਦਕਰ ਵਲੋਂ ਬਣਾਇਆ ਸੰਵਿਧਾਨ 26 ਜਨਵਰੀ 1950 ਨੂੰ ਲਾਗੂ ਹੋਇਆ ਸੀ | ਸਾਨੰੂ ਸਭ ਨੂੰ ਦੇਸ਼ ਦੇ ਝੰਡੇ ਦਾ ਮਾਣ ਸਨਮਾਨ ਬਰਕਰਾਰ ਰੱਖਣਾ ਚਾਹੀਦਾ ਹੈ | ਇਸ ਸਮੇਂ ਰਾਸ਼ਟਰੀ ਗੀਤ ਗਾਇਆ ਗਿਆ ਅਤੇ ਕੋਵਿਡ 19 ਅਤੇ ਕਿਸਾਨ ਸੰਘਰਸ਼ ਦੇ ਚੱਲਦਿਆਂ ਇਸ ਨੂੰ ਸੰਖੇਪ ਰੂਪ ਵਿਚ ਮਨਾਇਆ ਗਿਆ | ਇਸ ਸਮੇਂ ਮਾਸਟਰ ਬਲਵਿੰਦਰ ਸਿੰਘ, ਮਾਸਟਰ ਰਾਜਜੰਗ ਸਿੰਘ, ਇਕਬਾਲ ਸਿੰਘ ਫ਼ੌਜੀ, ਸਾਬਕਾ ਸਰਪੰਚ ਜਗਤਾਰ ਸਿੰਘ ਧਾਲੀਵਾਲ, ਪ੍ਰਧਾਨ ਪਤਵੰਤ ਸਿੰਘ ਪੰਤੂ, ਪ੍ਰਧਾਨ ਮੋਹਣ ਲਾਲ, ਸ਼ਮਸ਼ੇਰ ਸਿੰਘ ਜੋਤੀ, ਜਗਜੀਵਨ ਸਿੰਘ ਅਤੇ ਕਮੇਟੀ ਮੈਂਬਰ ਸਨ |
ਪਾਥਵੇਅਜ਼ ਗਲੋਬਲ ਸਕੂਲ ਨੇ ਮਨਾਇਆ ਗਣਤੰਤਰ ਦਿਵਸ
ਕੋਟ ਈਸੇ ਖਾਂ, (ਨਿਰਮਲ ਸਿੰਘ ਕਾਲੜਾ)-ਪਾਥਵੇਅਜ਼ ਗਲੋਬਲ ਸਕੂਲ ਕੋਟ ਈਸ ਖਾਂ ਨੇ ਪਿੰ੍ਰਸੀਪਲ ਪੀ.ਕੇ. ਠਾਕਰ ਦੀ ਅਗਵਾਈ ਹੇਠ ਗਣਤੰਤਰ ਦਿਵਸ ਮਨਾਇਆ ਗਿਆ | ਇਸ ਸਮੇਂ ਸਕੂਲ ਦੇ ਚੇਅਰਮੈਨ ਸੁਰਜੀਤ ਸਿੰਘ ਸਿੱਧੂ, ਪ੍ਰਧਾਨ ਡਾ. ਅਨਿਲਜੀਤ, ਪ੍ਰਧਾਨ ਅਵਤਾਰ ਸਿੰਘ ਸੌਾਦ, ਗੁਰਪ੍ਰੀਤ ਸਿੰਘ ਸਿੱਧੂ, ਸਕੂਲ ਦਾ ਸਟਾਫ਼ ਅਤੇ ਸਪੋਰਟਸ ਅਕੈਡਮੀ ਨੇ ਸਾਰੇ ਵਿਦਿਆਰਥੀਆਂ ਨੇ ਝੰਡਾ ਲਹਿਰਾਇਆ | ਪਿ੍ੰਸੀਪਲ ਡੀ. ਕੇ. ਠਾਕਰ ਨੇ ਵਿਦਿਆਰਥੀ ਨੂੰ ਵਿਸ਼ੇਸ਼ ਜਾਣਕਾਰੀ ਦਿੱਤੀ ਅਤੇ ਉਨ੍ਹਾਂ ਨੇ ਅੱਜ ਦੇ ਨੌਜਵਾਨਾਂ ਨੂੰ ਸਚਾਈ ਦੇ ਮਾਰਚ 'ਤੇ ਚੱਲਦੇ ਹੋਏ ਹਮੇਸ਼ਾ ਸਖ਼ਤ ਮਿਹਨਤ ਕਰਨ ਅਤੇ ਸਾਦਗੀ ਭਰਿਆ ਜੀਵਨ ਬਤੀਤ ਕਰਨ ਦਾ ਸੰਦੇਸ਼ ਦਿੱਤਾ | ਇਸ ਮੌਕੇ ਸਪੋਰਟਸ ਵਿਦਿਆਰਥੀ ਨੇ ਕਿਸਾਨੀ ਝੰਡੇ ਫੜ ਕੇ ਕਿਸਾਨਾਂ ਦੇ ਹੱਕ 'ਚ ਪ੍ਰਦਰਸ਼ਨ ਕੀਤਾ | ਇਸ ਸਮੇਂ ਸਕੂਲ ਦੀ ਮੈਨੇਜਮੈਂਟ ਕਮੇਟੀ ਵਲੋਂ ਪਿ੍ੰਸੀਪਲ ਠਾਕਰ ਦੁਆਰਾ ਆਯੋਜਿਤ ਕਰਵਾਏ ਗਏ ਗਣਤੰਤਰ ਦਿਵਸ ਦੀ ਸ਼ਲਾਘਾ ਕੀਤੀ ਅਤੇ ਸਾਰੇ ਸਟਾਫ਼ ਅਤੇ ਵਿਦਿਆਰਥੀਆਂ ਨੂੰ ਵਧਾਈਆਂ ਦਿੱਤੀਆਂ |
ਸਬ-ਡਵੀਜ਼ਨ ਨਿਹਾਲ ਸਿੰਘ ਵਾਲਾ ਵਿਖੇ ਗਣਤੰਤਰ ਦਿਵਸ ਮਨਾਇਆ
ਨਿਹਾਲ ਸਿੰਘ ਵਾਲਾ, (ਸੁਖਦੇਵ ਸਿੰਘ ਖ਼ਾਲਸਾ, ਪਲਵਿੰਦਰ ਸਿੰਘ ਟਿਵਾਣਾ)-ਸਬ ਡਵੀਜ਼ਨ ਨਿਹਾਲ ਸਿੰਘ ਵਾਲਾ ਦੀ ਨਵੀਂ ਦਾਣਾ ਮੰਡੀ 'ਚ ਤਹਿਸੀਲ ਪੱਧਰੀ ਗਣਤੰਤਰ ਦਿਵਸ ਤਹਿਸੀਲਦਾਰ ਭੁਪਿੰਦਰ ਸਿੰਘ ਦੀ ਅਗਵਾਈ ਹੇਠ ਬੀ.ਡੀ.ਪੀ.ਓ. ਕ੍ਰਿਪਾਲ ਸਿੰਘ ਬਰਾੜ, ਰਜਿੰਦਰ ਸਿੰਘ ਕਾਲੜਾ ਈ.ਓ. ਅਤੇ ਹੋਰਨਾਂ ਵਿਭਾਗਾਂ ਦੇ ਅਧਿਕਾਰੀਆਂ ਦੇ ਸਹਿਯੋਗ ਨਾਲ ਮਨਾਇਆ ਗਿਆ ਜਿਸ 'ਚ ਮੁੱਖ ਮਹਿਮਾਨ ਵਜੋਂ ਉਪ ਮੰਡਲ ਮੈਜਿਸਟ੍ਰੇਟ ਰਾਮ ਸਿੰਘ ਨੇ ਕੌਮੀ ਝੰਡਾ ਲਹਿਰਾਉਣ ਦੀ ਰਸਮ ਅਦਾ ਕੀਤੀ ਅਤੇ ਪਰੇਡ ਤੋਂ ਸਲਾਮੀ ਲਈ | ਇਸ ਮੌਕੇ ਸਹਾਇਕ ਥਾਣੇਦਾਰ ਸਿੰਘ ਬਲਵੀਰ ਸਿੰਘ ਬਰਾੜ ਦੀ ਅਗਵਾਈ ਹੇਠ ਪੁਲਿਸ ਪਾਰਟੀ ਵਲੋਂ ਪਾਸਟ ਮਾਰਚ ਕਰ ਕੇ ਰਾਸ਼ਟਰੀ ਝੰਡੇ ਨੂੰ ਸਲਾਮੀ ਦਿੱਤੀ ਗਈ | ਇਸ ਮੌਕੇ ਗਣਤੰਤਰ ਦਿਵਸ 'ਤੇ ਉਪ ਮੰਡਲ ਮੈਜਿਸਟ੍ਰੇਟ ਰਾਮ ਸਿੰਘ ਨੇ ਆਪਣੇ ਸੰਬੋਧਨ ਦੌਰਾਨ ਕਿਹਾ ਕਿ ਸਾਡੇ ਦੇਸ਼ ਦਾ ਸੰਵਿਧਾਨ ਦੇਸ਼ ਵਾਸੀਆਂ ਨੂੰ ਧਰਮ ਨਿਰਪੱਖਤਾ ਅਤੇ ਏਕਤਾ ਦੀ ਭਾਈਚਾਰਕ ਸਾਂਝ ਨੂੰ ਮਜ਼ਬੂਤ ਰੱਖਣ ਦੀ ਪ੍ਰੇਰਨਾ ਦਿੰਦਾ ਹੈ | ਉਨ੍ਹਾਂ ਕਿਹਾ ਕਿ ਸਾਨੂੰ ਆਪਸੀ ਭਾਈਚਾਰਕ ਸਾਂਝ ਬਣਾ ਕੇ ਆਪਣੇ ਦੇਸ਼ ਪ੍ਰਤੀ ਪਿਆਰ ਅਤੇ ਦੇਸ਼ ਪ੍ਰਤੀ ਕਰਤੱਵਾਂ ਦੀ ਪਾਲਣਾ ਤੇ ਦੇਸ਼ ਦੀ ਰੱਖਿਆ ਲਈ ਹਰ ਸਮੇਂ ਤਿਆਰ ਰਹਿਣਾ ਚਾਹੀਦਾ ਹੈ | ਕੋਵਿਡ-19 ਦੀਆਂ ਹਦਾਇਤਾਂ ਨੂੰ ਧਿਆਨ 'ਚ ਰੱਖਦਿਆਂ ਇਹ ਸਮਾਗਮ ਕੁਝ ਮਿੰਟਾਂ 'ਚ ਹੀ ਰਾਸ਼ਟਰੀ ਗੀਤ ਦੇ ਗਾਇਣ ਕਰਨ ਨਾਲ ਸਮਾਪਤ ਕਰ ਦਿੱਤਾ ਗਿਆ | ਇਸ ਮੌਕੇ ਮਾਣਯੋਗ ਜੱਜ ਮੈਡਮ ਅਮਨਦੀਪ ਕੌਰ, ਡੀ.ਐਸ.ਪੀ. ਪਰਸਨ ਸਿੰਘ, ਐਸ.ਐਚ.ਓ. ਇੰਸਪੈਕਟਰ ਗੁਰਪ੍ਰੀਤ ਸਿੰਘ ਸਰਾਂ, ਵਧੀਕ ਥਾਣਾ ਮੁਖੀ ਬੇਅੰਤ ਸਿੰਘ ਭੱਟੀ, ਕੁਲਦੀਪ ਸਿੰਘ ਭੱਟੀ, ਇੰਦਰਜੀਤ ਗਰਗ ਜੌਲੀ, ਮੰਡੀ ਸੁਪਰਵਾਈਜ਼ਰ ਦਵਿੰਦਰ ਸਿੰਘ, ਜੀ.ਓ.ਜੀ. ਦੇ ਸੁਪਰਵਾਈਜ਼ਰ ਗੁਰਮੇਲ ਸਿੰਘ, ਹਰਭਜਨ ਸਿੰਘ, ਅੰਮਿ੍ਤ ਬਾਂਸਲ ਏ.ਡੀ.ਏ, ਡਾ. ਉਪਵਨ ਚੁਬੇਰਾ, ਅਮਨਦੀਪ ਕੌਰ ਸੁਪਰਡੈਂਟ ਸੀ.ਡੀ.ਪੀ.ਓ. ਆਦਿ ਹਾਜ਼ਰ ਸਨ |
ਨਗਰ ਨਿਗਮ ਮੋਗਾ ਵਿਖੇ ਗਣਤੰਤਰਤਾ ਦਿਵਸ ਮਨਾਇਆ
ਮੋਗਾ, (ਜਸਪਾਲ ਸਿੰਘ ਬੱਬੀ)-ਨਗਰ ਨਿਗਮ ਮੋਗਾ ਵਿਖੇ ਗਣਤੰਤਰਤਾ ਦਿਵਸ ਮੌਕੇ ਝੰਡਾ ਲਹਿਰਾਉਣ ਦੀਆਂ ਰਸਮ ਏ.ਡੀ.ਸੀ. ਕਮ ਕਮਿਸ਼ਨਰ ਨਗਰ-ਨਿਗਮ ਮੋਗਾ ਅਨੀਤਾ ਦਰਸ਼ੀ ਨੇ ਕੀਤੀ | ਉਨ੍ਹਾਂ ਕਿਹਾ ਕਿ ਸਾਡੇ ਦੇਸ਼ ਦੇ ਸ਼ਹੀਦਾਂ ਨੇ ਬੇਅੰਤ ਕੁਰਬਾਨੀਆਂ ਦਿੱਤੀਆਂ ਜਿਸ ਸਦਕਾ ਸਾਨੂੰ ਮਨੁੱਖੀ ਅਧਿਕਾਰਾਂ ਦੀ ਪ੍ਰਾਪਤੀ ਹੋਈ | ਉਨ੍ਹਾਂ ਕਿਹਾ ਕਿ ਨਗਰ ਨਿਗਮ ਦੇ ਅਧਿਕਾਰੀਆਂ ਅਤੇ ਕਰਮਚਾਰੀਆਂ ਨੇ ਕੋਰੋਨਾ ਮਹਾਂਮਾਰੀ ਦੇ ਦੌਰ ਵਿਚ ਆਪਣੀ ਡਿਊਟੀਆਂ ਨਿਭਾਈਆਂ | ਅਨੀਤਾ ਦਰਸ਼ੀ ਨੇ ਕਿਹਾ ਕਿ ਮੋਗਾ ਸ਼ਹਿਰ ਦੀਆਂ 26 ਲਿੰਕ ਸੜਕਾਂ 'ਤੇ 3.5 ਕਰੋੜ ਦੀ ਲਾਗਤ ਨਾਲ ਨਿਰਮਾਣ ਕਾਰਜ ਜਾਰੀ ਹੈ | ਸੈਨੀਟੇਸ਼ਨ ਦੇ 39 ਮੁਲਾਜ਼ਮਾਂ ਨੂੰ ਡੀ.ਸੀ. ਰੇਟਾਂ 'ਤੇ ਤਨਖ਼ਾਹ, 1200 ਰੇਹੜੀ ਵਾਲਿਆਂ ਨੂੰ ਆਰਥਿਕ ਤੌਰ 'ਤੇ ਮਜ਼ਬੂਤ ਕਰਨ ਲਈ ਕਰਜ਼ੇ ਦਿਵਾਏ ਗਏ ਹਨ | ਇਸ ਮੌਕੇ ਦਿੱਲੀ ਵਿਖੇ ਬਤੌਰ ਜੱਜ ਚੁਣੀ ਗਈ ਮੋਕਸ਼ਾ ਬੈਂਸ ਪੁੱਤਰੀ ਏ.ਡੀ.ਸੀ. ਅਨੀਤਾ ਦਰਸ਼ੀ ਨੂੰ ਸਨਮਾਨਿਤ ਵੀ ਕੀਤਾ | ਇਸ ਮੌਕੇ ਨਗਰ-ਨਿਗਮ ਦੇ ਅਧਿਕਾਰੀ ਅਤੇ ਕਰਮਚਾਰੀ ਸ਼ਾਮਿਲ ਸਨ |
ਪੰਜਾਬ ਕਾਨਵੈਂਟ ਸਕੂਲ ਵਿਖੇ ਗਣਤੰਤਰ ਦਿਵਸ ਮਨਾਇਆ
ਬਾਘਾ ਪੁਰਾਣਾ, (ਬਲਰਾਜ ਸਿੰਗਲਾ)-ਇਲਾਕੇ ਦੀ ਨਾਮਵਰ ਵਿੱਦਿਅਕ ਸੰਸਥਾ ਪੰਜਾਬ ਕਾਨਵੈਂਟ ਸੀਨੀਅਰ ਸੈਕੰਡਰੀ ਬਾਘਾ ਪੁਰਾਣਾ ਵਿਖੇ 72ਵਾਂ ਗਣਤੰਤਰ ਦਿਵਸ ਧੂਮਧਾਮ ਨਾਲ ਮਨਾਇਆ ਗਿਆ ਜਿਸ ਦੀ ਸ਼ੁਰੂਆਤ ਡਾਇਰੈਕਟਰ ਅਜੇਪਾਲ ਸਿੰਘ ਅਤੇ ਪਿ੍ੰ. ਅਨਿਲਾ ਦੁਆਰਾ ਝੰਡਾ ਲਹਿਰਾ ਕੇ ਕੀਤੀ ਗਈ | ਇਸ ਮੌਕੇ ਵੱਖ-ਵੱਖ ਗਰੁੱਪਾਂ ਦੇ ਬੱਚਿਆਂ ਵਲੋਂ ਮਾਰਚ ਪਰੇਡ ਦਾ ਆਯੋਜਨ ਕੀਤਾ ਗਿਆ | ਉਪਰੰਤ ਬੱਚਿਆਂ ਵਲੋਂ ਦੇਸ਼ ਭਗਤੀ ਨਾਲ ਸਬੰਧਿਤ ਕਵਿਤਾਵਾਂ, ਗੀਤ ਅਤੇ ਨਾਟਕ ਪੇਸ਼ ਕੀਤੇ ਗਏ | ਉਪਰੰਤ ਅਧਿਆਪਕਾਂ ਵਲੋਂ ਆਪਣੇ ਭਾਸ਼ਣਾਂ ਰਾਹੀਂ ਬੱਚਿਆਂ ਨੂੰ ਦੇਸ਼ ਦੀ ਸੇਵਾ ਲਈ ਪ੍ਰੇਰਿਤ ਕੀਤਾ | ਇਸ ਮੌਕੇ ਆਰ.ਕੇ. ਗੁਪਤਾ ਚੇਅਰਮੈਨ, ਰਮਨ ਮਿੱਤਲ ਵਾਈਸ ਚੇਅਰਮੈਨ, ਬਲਵਿੰਦਰ ਸਿੰਘ, ਪਰਮਜੀਤ ਸਿੰਘ ਪੰਮਾ ਆਦਿ ਹਾਜ਼ਰ ਸਨ |
ਹਾਰਵਰਡ ਸਕੂਲ ਵਿਚ ਗਣਤੰਤਰ ਦਿਵਸ ਧੂਮਧਾਮ ਨਾਲ ਮਨਾਇਆ
ਬਾਘਾ ਪੁਰਾਣਾ, (ਬਲਰਾਜ ਸਿੰਗਲਾ)-ਇਲਾਕੇ ਦੀ ਨਾਮਵਰ ਵਿੱਦਿਅਕ ਸੰਸਥਾ ਹਾਰਵਰਡ ਕਾਨਵੈਂਟ ਸੀਨੀਅਰ ਸੈਕੰਡਰੀ ਸਕੂਲ ਬਾਘਾ ਪੁਰਾਣਾ ਵਿਖੇ ਸਮੂਹ ਸਕੂਲ ਸਟਾਫ਼ ਦੇ ਪ੍ਰਬੰਧਾਂ ਹੇਠ ਗਣਤੰਤਰ ਦਿਵਸ ਬਹੁਤ ਹੀ ਧੂਮਧਾਮ ਨਾਲ ਮਨਾਇਆ ਗਿਆ | ਇਸ ਮੌਕੇ ਵਿਦਿਆਰਥੀਆਂ ਦੇ ਲੇਖ ਅਤੇ ਕਵਿਤਾਵਾਂ ਦੇ ਮੁਕਾਬਲੇ ਵੀ ਕਰਵਾਏ ਗਏ | ਪੰਜਵੀਂ ਤੋਂ ਅੱਠਵੀਂ ਜਮਾਤ ਤੱਕ ਦੇ ਵਿਦਿਆਰਥੀਆਂ ਨੇ ਸੁੰਦਰ ਪੇਂਟਿੰਗਾਂ ਬਣਾਈਆਂ ਉਪਰੰਤ ਵਿਦਿਆਰਥੀਆਂ ਨੇ ਆਪਣੇ ਹੱਥਾਂ ਵਿਚ ਤਿਰੰਗੇ ਝੰਡੇ ਫੜ੍ਹ ਕੇ ਲਹਿਰਾਏ | ਇਸ ਮੌਕੇ ਚੇਅਰਮੈਨ ਨਵਦੀਪ ਸਿੰਘ ਬਰਾੜ, ਪਿ੍ੰ. ਮੈਡਮ ਨਿਧੀ ਬਰਾੜ ਨੇ ਇਸ ਖ਼ਾਸ ਦਿਨ ਦੀ ਮਹੱਤਤਾ ਤੋਂ ਜਾਣੂੰ ਕਰਵਾਇਆ ਅਤੇ ਆਪਣੇ ਸੰਬੋਧਨ ਵਿਚ ਕਿਹਾ ਅੱਜ ਜਿਨ੍ਹਾਂ ਚੁਣੌਤੀਆਂ ਦਾ ਸਾਹਮਣਾ ਭਾਰਤ ਕਰ ਰਿਹਾ ਹੈ ਸਾਨੂੰ ਸਭ ਨੂੰ ਮਿਲ ਕੇ ਉਨ੍ਹਾਂ ਨੂੰ ਦੂਰ ਕਰਨਾ ਚਾਹੀਦਾ ਹੈ ਤਾਂ ਜੋ ਸਾਡਾ ਦੇਸ਼ ਤਰੱਕੀ ਦੀਆਂ ਰਾਹਾਂ ਵੱਲ ਆਪਣੇ ਵਧਾ ਸਕੇ | ਇਸ ਮੌਕੇ ਸਮੂਹ ਸਕੂਲ ਸਟਾਫ਼ ਮੈਂਬਰ ਵੀ ਹਾਜ਼ਰ ਸਨ |
ਅਜੀਤਵਾਲ ਕਾਲਜ ਵਿਖੇ ਗਣਤੰਤਰ ਦਿਵਸ ਮਨਾਇਆ
ਅਜੀਤਵਾਲ, (ਹਰਦੇਵ ਸਿੰਘ ਮਾਨ)-ਲਾਲਾ ਲਾਜਪਤ ਰਾਏ ਮੈਮੋਰੀਅਲ ਗਰੁੱਪ ਆਫ਼ ਕਾਲਜਿਜ਼ ਅਜੀਤਵਾਲ (ਮੋਗਾ) ਵਿਖੇ ਗਣਤੰਤਰ ਦਿਵਸ ਮਨਾਉਂਦੇ ਹੋਏ ਸੰਸਥਾ ਦੇ ਡਾਇਰੈਕਟਰ ਡਾ. ਚਮਨ ਲਾਲ ਸਚਦੇਵਾ ਨੇ ਝੰਡਾ ਲਹਿਰਾਉਣ ਦੀ ਰਸਮ ਅਦਾ ਕੀਤੀ ਅਤੇ ਰਾਸ਼ਟਰੀ ਗੀਤ ਗਾਇਣ ਕਰਨ ਉਪਰੰਤ ਉਨ੍ਹਾਂ ਕਿਹਾ ਕਿ ਗਣਤੰਤਰ ਤੋਂ ਭਾਵ ਦੇਸ਼ ਦੇ ਨਾਗਰਿਕ ਆਪਣੇ ਕਰਤੱਵਾਂ ਦਾ ਪਾਲਣ ਕਰਦੇ ਹੋਏ ਸੰਵਿਧਾਨ ਵਿਚ ਦਿੱਤੇ ਗਏ ਹੱਕਾਂ ਦੀ ਜਾਣਕਾਰੀ ਰੱਖਣ ਅਤੇ ਹੱਕਾਂ ਦੀ ਵਰਤੋਂ ਕਰਨ | ਸੰਵਿਧਾਨ ਲਾਗੂ ਹੋਣ ਦੇ ਦਿਨ ਨੂੰ ਗਣਤੰਤਰ ਦਿਵਸ ਦੇ ਰੂਪ ਵਿਚ ਮਨਾਇਆ ਜਾਂਦਾ ਹੈ | ਪ੍ਰੋਜੈਕਟ ਇੰਚਾਰਜ ਸੁਖਜਿੰਦਰ ਸਿੰਘ (ਲਾਡੀ) ਨੇ ਕਿਹਾ ਕਿ ਭਾਰਤ ਇਕ ਅਜਿਹਾ ਦੇਸ਼ ਹੈ ਜਿੱਥੇ ਹਰ ਵਰਗ, ਹਰ ਜਾਤੀ ਅਤੇ ਹਰ ਧਰਮ ਨੂੰ ਧਿਆਨ ਵਿਚ ਰੱਖਦੇ ਹੋਏ ਮੌਲਿਕ ਅਧਿਕਾਰ ਦਿੱਤੇ ਗਏ ਹਨ | ਇਸ ਮੌਕੇ ਲੱਡੂ ਵੰਡ ਕੇ ਸਭ ਦਾ ਮੂੰਹ ਮਿੱਠਾ ਕਰਵਾਇਆ ਗਿਆ |
ਨਿਊ ਗਰੀਨ ਗੌਰਵ ਪਬਲਿਕ ਸਕੂਲ ਵਿਖੇ ਗਣਤੰਤਰ ਦਿਵਸ ਮਨਾਇਆ
ਮੋਗਾ, (ਸੁਰਿੰਦਰਪਾਲ ਸਿੰਘ)-ਮੋਗਾ ਸ਼ਹਿਰ ਦੀ ਨਾਮਵਰ ਵਿੱਦਿਅਕ ਸੰਸਥਾ ਨਿਊ ਗਰੀਨ ਗੌਰਵ ਪਬਲਿਕ ਸਕੂਲ ਵਿਖੇ ਗਣਤੰਤਰ ਦਿਵਸ ਬੜੀ ਧੂਮਧਾਮ ਨਾਲ ਮਨਾਇਆ ਗਿਆ | ਇਸ ਮੌਕੇ ਸਕੂਲ ਨੂੰ ਤਿਰੰਗੇ ਦੇ ਰੰਗ ਵਿਚ ਰੰਗਿਆ ਗਿਆ | ਇਸ ਮੌਕੇ ਸਕੂਲ ਦੇ ਬੱਚਿਆਂ ਨੇ ਗਣਤੰਤਰ ਦਿਵਸ ਸਬੰਧੀ ਸਪੀਚਾਂ ਪੇਸ਼ ਕੀਤੀਆਂ ਅਤੇ ਬੱਚਿਆਂ ਨੇ ਦੇਸ਼ ਭਗਤੀ ਦੇ ਗੀਤਾਂ 'ਤੇ ਕੋਰੀਓਗ੍ਰਾਫ਼ੀ ਕੀਤੀ ਅਤੇ ਬੱਚਿਆਂ ਨੇ ਤਿਰੰਗੇ ਝੰਡੇ ਹੱਥ ਵਿਚ ਫੜ੍ਹ ਕੇ ਜੈ ਜਵਾਨ ਜੈ ਕਿਸਾਨ ਦੇ ਨਾਅਰੇ ਲਗਾਏ | ਸਮਾਗਮ ਦੇ ਅੰਤ ਵਿਚ ਸਕੂਲ ਪਿ੍ੰਸੀਪਲ ਮੰਜੂ ਅਰੋੜਾ ਨੇ ਵਿਦਿਆਰਥੀਆਂ ਤੇ ਸਮੂਹ ਸਟਾਫ਼ ਨੂੰ ਗਣਤੰਤਰ ਦਿਵਸ ਦੀਆਂ ਵਧਾਈਆਂ ਦਿੱਤੀਆਂ ਅਤੇ ਗਣਤੰਤਰ ਦਿਵਸ ਦੇ ਇਤਿਹਾਸ ਤੋਂ ਵਿਸਥਾਰ ਪੂਰਵਕ ਜਾਣੂੰ ਕਰਵਾਇਆ | ਇਸ ਮੌਕੇ ਸਕੂਲ ਮੈਨੇਜਮੈਂਟ ਵਲੋਂ ਸਮੂਹ ਬੱਚਿਆਂ ਨੂੰ ਲੱਡੂ ਵੰਡੇ ਗਏ |
ਸ੍ਰੀ ਸੱਤਿਆ ਸਾਈਾ ਕਾਲਜ ਵਿਚ ਗਣਤੰਤਰ ਦਿਵਸ ਮਨਾਇਆ
ਮੋਗਾ, (ਅਸ਼ੋਕ ਬਾਂਸਲ)-ਸ੍ਰੀ ਸੱਤਿਆ ਸਾਈਾ ਮੁਰਲੀਧਰ ਆਯੁਰਵੈਦਿਕ ਕਾਲਜ ਮੋਗਾ ਵਿਖੇ ਗਣਤੰਤਰ ਦਿਵਸ ਬਹੁਤ ਹੀ ਧੂਮਧਾਮ ਨਾਲ ਮਨਾਇਆ ਗਿਆ | ਇਸ ਮੌਕੇ 'ਤੇ ਕਾਲਜ ਦੇ ਪਿ੍ੰਸੀਪਲ ਡਾ. ਪੀ.ਸੀ. ਸਿੰਗਲਾ ਨੇ ਦੱਸਿਆ ਕਿ ਅੱਜ ਦੇ ਦਿਨ ਹੀ ਆਪਣੇ ਦੇਸ਼ ਦਾ ਸੰਵਿਧਾਨ ਲਾਗੂ ਹੋਇਆ ਸੀ | ਉਨ੍ਹਾਂ ਨੇ ਭਾਰਤੀ ਸੰਵਿਧਾਨ ਅਨੁਸਾਰ ਦੱਸੇ ਗਏ ਅਧਿਕਾਰਾਂ ਦੇ ਨਾਲ ਨਾਲ ਸਭ ਨੂੰ ਆਪਣੇ ਕਰਤੱਵਾਂ ਦੀ ਪਾਲਣਾ ਕਰਨ ਦੀ ਵੀ ਯਾਦ ਦਿਵਾਈ | ਇਸ ਵਾਰ ਦੇ ਗਣਤੰਤਰ ਦਿਵਸ ਦੇ ਮੌਕੇ ਪਿ੍ੰਸੀਪਲ ਡਾ. ਪੀ.ਸੀ. ਸਿੰਗਲਾ ਨੇ ਪ੍ਰੀਖਿਆ ਨਤੀਜੇ ਵਿਚ ਸਭ ਤੋਂ ਵੱਧ ਅੰਕ ਪ੍ਰਾਪਤ ਕਰਨ ਵਾਲੇ ਵਿਦਿਆਰਥੀ ਧਰਮਿੰਦਰ ਕੁਸ਼ਵਾਹਾ ਨੂੰ ਸਮਾਰੋਹ ਦਾ ਮੁੱਖ ਮਹਿਮਾਨ ਚੁਣ ਕੇ ਬਾਕੀ ਵਿਦਿਆਰਥੀਆਂ ਨੂੰ ਵੀ ਪੜ੍ਹਨ ਪ੍ਰਤੀ ਪ੍ਰੇਰਿਤ ਕੀਤਾ | ਇਸ ਮੌਕੇ ਕਾਲਜ ਦਾ ਸਟਾਫ਼ ਹਾਜ਼ਰ ਸੀ |
ਮੋਗਾ, 27 ਜਨਵਰੀ (ਸੁਰਿੰਦਰਪਾਲ ਸਿੰਘ)-ਮੋਗਾ ਸ਼ਹਿਰ ਦੀ ਨਾਮਵਰ ਵਿੱਦਿਅਕ ਸੰਸਥਾ ਬਲੂਮਿੰਗ ਬਡਜ਼ ਸਕੂਲ ਵਿਚ ਗਰੁੱਪ ਚੇਅਰਮੈਨ ਸੰਜੀਵ ਕੁਮਾਰ ਸੈਣੀ ਅਤੇ ਚੇਅਰਪਰਸਨ ਮੈਡਮ ਕਮਲ ਸੈਣੀ ਦੀ ਅਗਵਾਈ ਸੰਸਥਾ ਵਿਚ ਗਣਤੰਤਰ ਦਿਵਸ ਮਨਾਇਆ ਗਿਆ | ਸਰਕਾਰ ਦੇ ਹੁਕਮਾਂ ...
ਮੋਗਾ, 27 ਜਨਵਰੀ (ਸੁਰਿੰਦਰਪਾਲ ਸਿੰਘ)-ਜ਼ਿਲ੍ਹਾ-ਮੋਗਾ ਦੀਆਂ ਨਾਮਵਰ ਸਿੱਖਿਅਕ ਸੰਸਥਾਵਾਂ ਬੀ. ਬੀ. ਐਸ. ਗਰੁੱਪ ਆਫ਼ ਸਕੂਲਜ਼ ਜੋ ਕਿ ਗਰੁੱਪ ਚੇਅਰਮੈਨ ਸੰਜੀਵ ਕੁਮਾਰ ਸੈਣੀ, ਗਰੁੱਪ ਚੇਅਰਪਰਸਨ ਮੈਡਮ ਕਮਲ ਸੈਣੀ ਅਤੇ ਮੈਨੇਜਮੈਂਟ ਮੈਂਬਰ ਮਿਸ ਨਿਤਾਸ਼ਾ ਸੈਣੀ ਦੀ ...
ਕਿਸ਼ਨਪੁਰਾ ਕਲਾਂ, 27 ਜਨਵਰੀ (ਅਮੋਲਕ ਸਿੰਘ ਕਲਸੀ/ਪਰਮਿੰਦਰ ਸਿੰਘ ਗਿੱਲ)-ਸਰਕਾਰੀ ਸਕੂਲਾਂ ਵਿਚ ਵਿਦਿਆਰਥੀਆਂ ਦੀ ਬਿਹਤਰ ਵਿੱਦਿਆ ਲਈ ਲਗਾਤਾਰ ਜਾਰੀ ਕੋਸ਼ਿਸ਼ਾਂ ਨੂੰ ਹੋਰ ਬਲ ਮਿਲਿਆ ਜਦੋਂ ਮਿਸ਼ਨ ਸਤ ਪ੍ਰਤੀਸ਼ਤ ਦੀ ਪ੍ਰਾਪਤੀ ਲਈ ਸਮੂਹ ਸਕੂਲਾਂ ਵਿਚ ਐਜੂਸੈਟ ...
ਠੱਠੀ ਭਾਈ, 27 ਜਨਵਰੀ (ਜਗਰੂਪ ਸਿੰਘ ਮਠਾੜੂ)-ਕੇਂਦਰ ਦੀ ਭਾਜਪਾ ਸਰਕਾਰ ਵਿਰੁੱਧ ਚੱਲ ਰਹੇ ਕਿਸਾਨ ਅੰਦੋਲਨ ਨੂੰ ਹੋਰ ਮਜ਼ਬੂਤ ਕਰਨ ਲਈ ਮੋਗਾ ਜ਼ਿਲ੍ਹੇ ਦੇ ਪਿੰਡ ਲਧਾਈਕੇ ਵਿਖੇ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੀ ਇਕਾਈ ਦੀ ਸਰਬਸੰਮਤੀ ਨਾਲ ਚੋਣ ਕੀਤੀ ਗਈ | ਇਸ ...
ਕਿਸ਼ਨਪੁਰਾ ਕਲਾਂ, 27 ਜਨਵਰੀ (ਅਮੋਲਕ ਸਿੰਘ ਕਲਸੀ/ਪਰਮਿੰਦਰ ਸਿੰਘ ਗਿੱਲ)-ਸਰਕਾਰੀ ਸਕੂਲਾਂ ਵਿਚ ਵਿਦਿਆਰਥੀਆਂ ਦੀ ਬਿਹਤਰ ਵਿੱਦਿਆ ਲਈ ਲਗਾਤਾਰ ਜਾਰੀ ਕੋਸ਼ਿਸ਼ਾਂ ਨੂੰ ਹੋਰ ਬਲ ਮਿਲਿਆ ਜਦੋਂ ਮਿਸ਼ਨ ਸਤ ਪ੍ਰਤੀਸ਼ਤ ਦੀ ਪ੍ਰਾਪਤੀ ਲਈ ਸਮੂਹ ਸਕੂਲਾਂ ਵਿਚ ਐਜੂਸੈਟ ...
ਫ਼ਤਿਹਗੜ੍ਹ ਪੰਜਤੂਰ, 27 ਜਨਵਰੀ (ਜਸਵਿੰਦਰ ਸਿੰਘ ਪੋਪਲੀ)-ਸਥਾਨਕ ਕਸਬੇ ਦੇ ਅੰਦਰ ਨਹਿਰ ਦੇ ਪੁਲ ਦੇ ਨਜ਼ਦੀਕ ਬਣੀ ਜਗ੍ਹਾ ਧੰਨ-ਧੰਨ ਬਾਬਾ ਖੇਤਰਪਾਲ ਜੀ ਦੀ ਯਾਦ ਵਿਚ ਸਾਲਾਨਾ ਭੰਡਾਰਾ ਐਨ. ਆਰ. ਆਈ. ਵੀਰਾਂ, ਇਲਾਕਾ ਨਿਵਾਸੀ ਸੰਗਤਾਂ ਦੇ ਸਹਿਯੋਗ ਅਤੇ ਕਮੇਟੀ ਮੈਂਬਰਾਂ ...
ਅਜੀਤਵਾਲ, 27 ਜਨਵਰੀ (ਹਰਦੇਵ ਸਿੰਘ ਮਾਨ)-ਹੋਲੀ ਹਾਰਟ ਸਕੂਲ ਅਜੀਤਵਾਲ ਵਿਖੇ ਗਣਤੰਤਰ ਦਿਵਸ ਮਨਾਉਂਦਿਆਂ ਵਿਦਿਆਰਥੀਆਂ ਦੁਆਰਾ ਮਾਰਚ ਪਾਸ ਕੀਤਾ ਅਤੇ ਸਕੂਲ ਚੇਅਰਮੈਨ ਸੁਭਾਸ਼ ਪਲਤਾ ਅਤੇ ਪਿ੍ੰਸੀਪਲ ਸਾਕਸ਼ੀ ਗੁਲੇਰੀਆ ਦੁਆਰਾ ਝੰਡਾ ਲਹਿਰਾਉਣ ਦੀ ਰਸਮ ਨਿਭਾਈ ਅਤੇ ...
ਫ਼ਤਿਹਗੜ੍ਹ ਪੰਜਤੂਰ, 27 ਜਨਵਰੀ (ਜਸਵਿੰਦਰ ਸਿੰਘ ਪੋਪਲੀ)-ਸਥਾਨਕ ਕਸਬੇ ਦੇ ਅੰਦਰ ਨਹਿਰ ਦੇ ਪੁਲ ਦੇ ਨਜ਼ਦੀਕ ਬਣੀ ਜਗ੍ਹਾ ਧੰਨ-ਧੰਨ ਬਾਬਾ ਖੇਤਰਪਾਲ ਜੀ ਦੀ ਯਾਦ ਵਿਚ ਸਾਲਾਨਾ ਭੰਡਾਰਾ ਐਨ. ਆਰ. ਆਈ. ਵੀਰਾਂ, ਇਲਾਕਾ ਨਿਵਾਸੀ ਸੰਗਤਾਂ ਦੇ ਸਹਿਯੋਗ ਅਤੇ ਕਮੇਟੀ ਮੈਂਬਰਾਂ ...
ਨਿਹਾਲ ਸਿੰਘ ਵਾਲਾ, 27 ਜਨਵਰੀ (ਸੁਖਦੇਵ ਸਿੰਘ ਖ਼ਾਲਸਾ)-ਗਜ਼ਟਿਡ ਅਤੇ ਨਾਨ-ਗਜ਼ਟਿਡ ਐਸ.ਸੀ., ਬੀ.ਸੀ. ਇੰਪਲਾਈਜ਼ ਵੈੱਲਫੇਅਰ ਫੈਡਰੇਸ਼ਨ (ਪੰਜਾਬ) ਦੀ ਜ਼ਿਲ੍ਹਾ ਇਕਾਈ ਮੋਗਾ ਅਤੇ ਬਲਾਕ ਇਕਾਈ ਨਿਹਾਲ ਸਿੰਘ ਵਾਲਾ ਦੀ ਚੋਣ 29 ਜਨਵਰੀ ਨੂੰ ਹੋਵੇਗੀ | ਇਸ ਸਬੰਧੀ ਪ੍ਰੈੱਸ ...
ਕੋਟ ਈਸੇ ਖਾਂ, 27 ਜਨਵਰੀ (ਨਿਰਮਲ ਸਿੰਘ ਕਾਲੜਾ)-ਆਮ ਆਦਮੀ ਪਾਰਟੀ ਹਲਕਾ ਧਰਮਕੋਟ ਤੇ ਇੰਚਾਰਜ ਸੰਜੀਵ ਕੋਛੜ ਨੇ ਪੈੱ੍ਰਸ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਆਰ.ਟੀ.ਆਈ. ਵਿਚ ਖ਼ੁਲਾਸਾ ਹੋ ਗਿਆ ਕਿ ਕੈਪਟਨ ਅਮਰਿੰਦਰ ਸਿੰਘ ਨੇ ਹੀ ਇਨ੍ਹਾਂ ਕਿਸਾਨ ਵਿਰੋਧੀ ਕਾਲੇ ਬਿੱਲਾਂ ...
ਮੋਗਾ, 27 ਜਨਵਰੀ (ਗੁਰਤੇਜ ਸਿੰਘ)-ਪੰਜਾਬ ਸਰਕਾਰ ਤੋਂ ਮਾਨਤਾ ਪ੍ਰਾਪਤ ਸੰਸਥਾ ਐਕਸਪਰਟ ਇਮੀਗ੍ਰੇਸ਼ਨ ਐਾਡ ਐਜੂਕੇਸ਼ਨ ਸਰਵਿਸ ਮੋਗਾ, ਬਾਘਾ ਪੁਰਾਣਾ ਨੇ ਰਮਨਦੀਪ ਕੌਰ ਗੋਰਾਇਆਂ ਨਿਵਾਸੀ ਫ਼ਿਰੋਜ਼ਪੁਰ ਦਾ ਕੈਨੇਡਾ ਦਾ ਸਟੱਡੀ ਵੀਜ਼ਾ ਲਗਵਾ ਕੇ ਦਿੱਤਾ¢ਇਸ ਸਬੰਧੀ ...
ਮੋਗਾ, 27 ਜਨਵਰੀ (ਸੁਰਿੰਦਰਪਾਲ ਸਿੰਘ)-ਮਾਲਵਾ ਖਿੱਤੇ ਦੀ ਪ੍ਰਸਿੱਧ ਸੰਸਥਾ ਗੋਲਡਨ ਐਜੂਕੇਸ਼ਨਸ ਦੀ ਇਕ ਹੋਰ ਉਪਲੱਬਧੀ ਜੋ ਵਧੇਰੇ ਲੋਕਾਂ ਦੇ ਵੱਖ-ਵੱਖ ਦੇਸ਼ਾਂ ਦੇ ਵੀਜ਼ੇ ਲਗਵਾ ਕੇ ਉਨ੍ਹਾਂ ਦੇ ਸੁਪਨਿਆਂ ਨੂੰ ਪੂਰਾ ਕਰ ਰਹੀ ਹੈ | ਸੰਸਥਾ ਨੇ ਲਾਕਡਾਊਨ ਤੋਂ ਬਾਅਦ ...
ਮੋਗਾ, 27 ਜਨਵਰੀ (ਸੁਰਿੰਦਰਪਾਲ ਸਿੰਘ)-ਵਿਦਿਆਰਥੀਆਂ ਨੂੰ ਉਚ ਪੱਧਰੀ ਤਕਨੀਕ ਨਾਲ ਆਈਲਟਸ ਦੀ ਸਿੱਖਿਆ ਪ੍ਰਦਾਨ ਕਰਾ ਰਹੀ ਅਤੇ ਇਮੀਗ੍ਰੇਸ਼ਨ ਸੰਸਥਾ ਡੈਫੋਡਿਲਜ਼ ਸਟੱਡੀ ਅਬਰੋਡ ਮੋਗਾ ਜੋ ਕਿ ਬੱਸ ਸਟੈਂਡ ਦੇ ਬਿਲਕੁਲ ਨਾਲ ਹੈ ਅਤੇ ਸਰਕਾਰ ਤੋਂ ਮਾਨਤਾ ਪ੍ਰਾਪਤ ...
ਕਿਸ਼ਨਪੁਰਾ ਕਲਾਂ 27 ਜਨਵਰੀ (ਅਮੋਲਕ ਸਿੰਘ ਕਲਸੀ ਪਰਮਿੰਦਰ ਸਿੰਘ ਗਿੱਲ)-ਸਰਕਾਰੀ ਕੰਨਿਆ ਹਾਈ ਸਕੂਲ ਕਿਸ਼ਨਪੁਰਾ ਕਲਾਂ ਵਿਖੇ ਸਰਕਾਰ ਵਲੋਂ ਭੇਜੀ ਗਈ ਏ ਸੀ ਆਰ ਗਰਾਂਟ ਨਾਲ ਸ਼ੁਰੂ ਹੋਣ ਵਾਲੇ ਕਮਰੇ ਦੀ ਨੀਂਹ ਸਰਪੰਚ ਹਰਿੰਦਰ ਕੌਰ ਸ਼ਾਹ ਤੇ ਹੈੱਡ ਗ੍ਰੰਥੀ ਭਾਈ ...
ਫ਼ਤਿਹਗੜ੍ਹ ਪੰਜਤੂਰ, 27 ਜਨਵਰੀ (ਜਸਵਿੰਦਰ ਸਿੰਘ ਪੋਪਲੀ)-ਕੇਂਦਰ ਵਲੋਂ ਜਾਰੀ ਖੇਤੀ ਵਿਰੋਧੀ ਕਾਨੂੰਨਾਂ ਵਿਚ ਜਿੱਥੇ ਕਿਸਾਨ ਜਥੇਬੰਦੀਆਂ ਨੇ ਦਿੱਲੀ ਜਾ ਕੇ ਡੇਰੇ ਲਗਾਏ ਹੋਏ ਹਨ ਉੱਥੇ ਹੀ ਪੰਜਾਬ ਅੰਦਰ ਅਕਤੂਬਰ ਮਹੀਨੇ ਤੋਂ ਟੋਲ ਟੈਕਸਾਂ 'ਤੇ ਵੀ ਕਿਸਾਨਾਂ ਵਲੋਂ ...
ਕਿਸ਼ਨਪੁਰਾ ਕਲਾਂ, 27 ਜਨਵਰੀ (ਅਮੋਲਕ ਸਿੰਘ ਕਲਸੀ, ਪਰਮਿੰਦਰ ਸਿੰਘ ਗਿੱਲ)-ਸੰਤ ਬਾਬਾ ਵਿਸਾਖਾ ਸਿੰਘ ਤੋਂ ਵਰੋਸਾਏ ਸੰਤ ਮਾਨ ਸਿੰਘ ਦੀ ਸਾਲਾਨਾ ਬਰਸੀ ਅਤੇ ਸ੍ਰੀ ਮਾਨ ਸੰਤ ਗਿਆਨੀ ਮੋਹਨ ਸਿੰਘ ਭਿੰਡਰਾਂ ਵਾਲਿਆਂ ਦੀ ਯਾਦ ਵਿਚ ਪੰਥਕ ਗੁਰਦੁਆਰਾ ਪ੍ਰਬੰਧਕ ਕਮੇਟੀ, ...
ਨਿਹਾਲ ਸਿੰਘ ਵਾਲਾ, 27 ਜਨਵਰੀ (ਸੁਖਦੇਵ ਸਿੰਘ ਖ਼ਾਲਸਾ, ਪਲਵਿੰਦਰ ਸਿੰਘ ਟਿਵਾਣਾ)-ਪਿੰਡ ਮਾਛੀਕੇ ਅਤੇ ਨਵਾਂ ਮਾਛੀਕੇ ਵਲੋਂ ਸਾਂਝੇ ਤੌਰ 'ਤੇ ਦਿੱਲੀ ਕਿਸਾਨ ਪਰੇਡ ਨਾਲ ਸਹਿਮਤੀ ਪ੍ਰਗਟ ਕਰਦਿਆਂ ਵਿਸ਼ਾਲ ਟਰੈਕਟਰ ਮਾਰਚ ਕੀਤਾ ਗਿਆ | ਵੱਖ-ਵੱਖ ਪੜਾਵਾਂ 'ਤੇ ਸੰਬੋਧਨ ...
ਮੋਗਾ, 27 ਜਨਵਰੀ (ਸੁਰਿੰਦਰਪਾਲ ਸਿੰਘ/ਗੁਰਤੇਜ ਸਿੰਘ)-ਮੋਗੇ ਦੀ ਮਸ਼ਹੂਰ ਬਹੁਕੌਮੀ ਨੈਸਲੇ ਦੇ ਕਿਰਤੀਆਂ ਦੀ ਯੂਨੀਅਨ ਨੈਸਲੇ ਇੰਪਲਾਈਜ਼ ਯੂਨੀਅਨ ਦੇ ਸੱਦੇ 'ਤੇ ਨੈਸਲੇ ਦੇ ਮੁੱਖ ਗੇਟ 'ਤੇ ਕਿਸਾਨੀ ਸੰਘਰਸ਼ ਦੀ ਹਮਾਇਤ ਅਤੇ ਮੋਦੀ ਸਰਕਾਰ ਵਲੋਂ ਕਿਸਾਨੀ ਤੇ ਕਿਰਤੀਆਂ ...
ਨਿਹਾਲ ਸਿੰਘ ਵਾਲਾ/ਸਮਾਧ ਭਾਈ, 27 ਜਨਵਰੀ (ਪਲਵਿੰਦਰ ਸਿੰਘ ਟਿਵਾਣਾ/ਗੁਰਮੀਤ ਸਿੰਘ ਮਾਣੰੂਕੇ)-ਬਲਾਕ ਨਿਹਾਲ ਸਿੰਘ ਵਾਲਾ ਦੇ ਸਮੂਹ ਪਿੰਡਾਂ ਨੂੰ ਸਾਬਕਾ ਵਿਧਾਇਕਾ ਅਤੇ ਕਾਂਗਰਸ ਪਾਰਟੀ ਦੇ ਹਲਕਾ ਇੰਚਾਰਜ ਬੀਬੀ ਰਾਜਵਿੰਦਰ ਕੌਰ ਭਾਗੀਕੇ ਨੇ 10 ਕਰੋੜ ਰੁਪਏ ਦੀਆਂ ...
ਕੋਟ ਈਸੇ ਖਾਂ, 27 ਜਨਵਰੀ (ਨਿਰਮਲ ਸਿੰਘ ਕਾਲੜਾ)-ਦਿੱਲੀ 'ਚ ਟਰੈਕਟਰ ਮਾਰਚ 'ਚ ਕੁਝ ਸ਼ਰਾਰਤੀ ਅਨਸਰਾਂ ਦੁਆਰਾ ਲਾਲ ਕਿਲੇ ਅੰਦਰ ਦਾਖਲ ਹੋ ਕੇ ਜੋ ਹੁੜਦੰਗ ਮਚਾਇਆ | ਉਹ ਦੇਸ਼ ਦੇ ਇਤਿਹਾਸ ਵਿਚ ਸਭ ਤੋਂ ਮੰਦਭਾਗੀ ਘਟਨਾ ਹੈ, ਉਕਤ ਸ਼ਬਦਾਂ ਦਾ ਪ੍ਰਗਟਾਵਾ ਕਾਂਗਰਸੀ ਪਾਰਟੀ ...
ਮੋਗਾ, 27 ਜਨਵਰੀ (ਗੁਰਤੇਜ ਸਿੰਘ)-ਦੇਸ਼ ਦੇ ਸਰਵ ਉੱਚ ਸ਼ਹੀਦਾਂ ਵਿਚ ਗਿਣੇ ਜਾਣ ਵਾਲੇ ਮੋਗਾ ਜ਼ਿਲ੍ਹੇ ਨਾਲ ਸਬੰਧਿਤ ਅਮਰ ਸ਼ਹੀਦ ਲਾਲਾ ਲਾਜਪਤ ਰਾਏ ਦਾ ਜਨਮ ਦਿਨ ਅੱਜ ਬਾਰ ਐਸੋਸੀਏਸ਼ਨ ਮੋਗਾ ਵਿਚ ਐਸੋਸੀਏਸ਼ਨ ਦੇ ਪ੍ਰਧਾਨ ਦੀਦਾਰ ਸਿੰਘ ਮੱਤਾ, ਮੀਤ ਪ੍ਰਧਾਨ ...
ਸਮਾਲਸਰ, 27 ਜਨਵਰੀ (ਕਿਰਨਦੀਪ ਸਿੰਘ ਬੰਬੀਹਾ)-ਕਸਬਾ ਸਮਾਲਸਰ ਦੀ ਜੰਮਪਲ ਪ੍ਰਵਾਸੀ ਪੰਜਾਬੀ ਲੇਖਿਕਾ ਜੱਗੀ ਬਰਾੜ ਕੈਨੇਡਾ ਦੀ ਕਿਤਾਬ 'ਸਮਾਲਸਰ ਮੇਰਾ ਪਿੰਡ' ਦੀ ਘੁੰਡ ਚੁਕਾਈ ਭਾਵ ਪੁਸਤਕ ਰਿਲੀਜ਼ ਸਮਾਰੋਹ ਸਥਾਨਕ ਯੂਨੀਕ ਸਕੂਲ ਆਫ਼ ਸਟੱਡੀਜ਼ ਵਿਖੇ ਹੋਇਆ | ਪੁਸਤਕ ...
ਨਿਹਾਲ ਸਿੰਘ ਵਾਲਾ, 27 ਜਨਵਰੀ (ਸੁਖਦੇਵ ਸਿੰਘ ਖ਼ਾਲਸਾ, ਪਲਵਿੰਦਰ ਸਿੰਘ ਟਿਵਾਣਾ)-ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਅਨੰਦਪੁਰ ਸਾਹਿਬ ਦਾ ਕਿਲ੍ਹਾ ਛੱਡਣ ਤੋਂ ਲੈ ਕੇ ਤਖ਼ਤ ਸ੍ਰੀ ਦਮਦਮਾ ਸਾਹਿਬ ਤੱਕ ਪੱੁਜਣ ਦੇ ਸਫ਼ਰ ਨਾਲ ਸਬੰਧਿਤ ਇਤਿਹਾਸ ਨੂੰ ਰੂਪਮਾਨ ਕਰਦਾ ...
ਮੋਗਾ, 27 ਜਨਵਰੀ (ਅਸ਼ੋਕ ਬਾਂਸਲ)-ਗਣਤੰਤਰ ਦਿਵਸ ਦੇ ਮੌਕੇ 'ਤੇ ਇੰਟਕ ਪਾਰਟੀ ਵਲੋਂ ਪੰਜਾਬ ਰੋਡਵੇਜ਼ ਮੋਗਾ ਡਿਪੂ ਦੇ ਚੇਅਰਮੈਨ ਗੁਰਦੇਵ ਸਿੰਘ ਢਿੱਲੋਂ ਨੇ ਰਾਸ਼ਟਰੀ ਝੰਡਾ ਲਹਿਰਾਇਆ | ਗਣਤੰਤਰ ਦਿਵਸ ਦੇ ਮੌਕੇ 'ਤੇ ਪਨਬੱਸ ਵਰਕਰ ਯੂਨੀਅਨ ਦੇ ਸੂਬਾ ਕੈਸ਼ੀਅਰ ...
ਬਾਘਾ ਪੁਰਾਣਾ, 27 ਜਨਵਰੀ (ਬਲਰਾਜ ਸਿੰਗਲਾ)-ਪੰਜਾਬ ਖੇਤ ਮਜ਼ਦੂਰ ਯੂਨੀਅਨ ਨੇ 26 ਜਨਵਰੀ 'ਤੇ ਖੇਤੀ ਕਾਨੂੰਨਾਂ ਅਤੇ ਦਲਿਤਾਂ 'ਤੇ ਜ਼ਬਰ ਖ਼ਿਲਾਫ਼ ਇਲਾਕਾ ਪੱਧਰੀ ਰੋਸ ਪ੍ਰਦਰਸ਼ਨ ਪਿੰਡ ਕਾਲੇਕੇ ਵਿਖੇ ਕੀਤਾ | ਇਕੱਤਰਤਾ ਨੂੰ ਸੰਬੋਧਨ ਕਰਦਿਆਂ ਮਜ਼ਦੂਰ ਆਗੂ ਮੇਜਰ ਸਿੰਘ ...
ਮੋਗਾ, 27 ਜਨਵਰੀ (ਸੁਰਿੰਦਰਪਾਲ ਸਿੰਘ/ਗੁਰਤੇਜ ਸਿੰਘ)-ਜਲ ਸਪਲਾਈ ਅਤੇ ਸੈਨੀਟੇਸ਼ਨ ਵਰਕਰ ਯੂਨੀਅਨ ਪੰਜਾਬ ਦੇ ਕਾਮਿਆਂ ਅਤੇ ਪੰਜਾਬ ਰੋਡਵੇਜ਼ ਪਨ ਬੱਸ ਵਰਕਰਾਂ ਵਲੋਂ ਸੂਬਾ ਪ੍ਰਧਾਨ ਸੰਦੀਪ ਕੁਮਾਰ ਸ਼ਰਮਾ, ਸੂਬਾ ਪ੍ਰਚਾਰ ਸਕੱਤਰ ਪਵਿੱਤਰ ਸਿੰਘ ਮੋਗਾ ਤੇ ਰੋਡਵੇਜ਼ ...
ਅਜੀਤਵਾਲ, 27 ਜਨਵਰੀ (ਹਰਦੇਵ ਸਿੰਘ ਮਾਨ)-'ਪਿੰਡ ਬਚਾਓ ਪੰਜਾਬ ਬਚਾਓ' ਕਾਫ਼ਲਾ ਗਿਆਨੀ ਕੇਵਲ ਸਿੰਘ ਸਾਬਕਾ ਜਥੇਦਾਰ ਤਖ਼ਤ ਸ੍ਰੀ ਦਮਦਮਾ ਸਾਹਿਬ, ਤਲਵੰਡੀ ਸਾਬੋ ਦੀ ਅਗਵਾਈ ਵਿਚ ਪਿੰਡ ਢੁੱਡੀਕੇ ਪਹੁੰਚਿਆ | ਸਮਾਜ ਸੇਵੀ ਔਰਤਾਂ ਮਰਦਾਂ ਦਾ ਇਹ ਕਾਫ਼ਲਾ ਪੰਜਾਬ ਦੇ ...
ਕੋਟ ਈਸੇ ਖਾਂ, 27 ਜਨਵਰੀ (ਗੁਰਮੀਤ ਸਿੰਘ ਖ਼ਾਲਸਾ/ਯਸ਼ਪਾਲ ਗੁਲਾਟੀ)-ਨਗਰ ਪੰਚਾਇਤ ਚੋਣਾਂ ਨੂੰ ਲੈ ਕੇ ਸ਼੍ਰੋਮਣੀ ਅਕਾਲੀ ਦਲ ਦੇ ਸਥਾਨਕ ਆਗੂਆਂ ਤੇ ਵਰਕਰਾਂ ਦੀ ਇਕ ਅਹਿਮ ਬੈਠਕ ਸਾਬਕਾ ਨਗਰ ਪੰਚਾਇਤ ਪ੍ਰਧਾਨ ਅਸ਼ਵਨੀ ਕੁਮਾਰ ਪਿੰਟੂ ਦੇ ਗ੍ਰਹਿ ਵਿਖੇ ਹੋਈ, ਜਿਸ ਵਿਚ ...
ਬਾਘਾ ਪੁਰਾਣਾ, 27 ਜਨਵਰੀ (ਬਲਰਾਜ ਸਿੰਗਲਾ)-ਬਾਘਾ ਪੁਰਾਣਾ ਇਲਾਕੇ ਦੀਆਂ ਜਨਤਕ ਜਥੇਬੰਦੀਆਂ ਨੇ ਮੋਦੀ ਸਰਕਾਰ ਵਲੋਂ ਕੋਰੋਨਾ ਦੌਰਾਨ ਪਾਸ ਕੀਤੇ ਕਾਰਪੋਰੇਟ ਪੱਖੀ ਤਿੰਨ ਖੇਤੀ ਕਾਨੂੰਨਾਂ, ਚਾਰ ਲੇਬਰ ਕੋਡ, ਬਿਜਲੀ ਸੋਧ ਬਿੱਲ 2020, ਕੌਮੀ ਸਿੱਖਿਆ ਨੀਤੀ 2020 ਅਤੇ ਸਭਨਾਂ ...
ਮੋਗਾ, 27 ਜਨਵਰੀ (ਸੁਰਿੰਦਰਪਾਲ ਸਿੰਘ/ਗੁਰਤੇਜ ਸਿੰਘ)-ਜ਼ਿਲ੍ਹਾ ਮੋਗਾ ਨਾਲ ਸਬੰਧਿਤ ਵੱਖ-ਵੱਖ ਜਨਤਕ ਜਥੇਬੰਦੀਆਂ ਜਮਹੂਰੀ ਜਥੇਬੰਦੀਆਂ, ਸਮਾਜ ਸੇਵੀ ਅਤੇ ਧਾਰਮਿਕ ਸੰਸਥਾਵਾਂ, ਕਿਸਾਨ ਸੰਘਰਸ਼ ਸਹਾਇਤਾ ਕਮੇਟੀ, ਦਸਮੇਸ਼ ਪਾਰਕ ਕਲੱਬ, ਡੈਮੋਕ੍ਰੇਟਿਕ ਟੀਚਰਜ਼ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered
by REFLEX