ਸੰਗਰੂਰ, 27 ਜਨਵਰੀ (ਫੁੱਲ, ਬਿੱਟਾ, ਦਮਨ)-ਪੰਜਾਬ ਦੇ ਮਾਲ ਮੰਤਰੀ ਗੁਰਪ੍ਰੀਤ ਸਿੰਘ ਕਾਂਗੜ ਨੇ ਸਥਾਨਕ ਪੁਲਿਸ ਲਾਈਨ ਸਟੇਡੀਅਮ ਵਿਚ ਹੋਏ ਜ਼ਿਲ੍ਹਾ ਪੱਧਰੀ ਗਣਤੰਤਰਤਾ ਦਿਵਸ ਸਮਾਰੋਹ ਮੌਕੇ ਕੌਮੀ ਝੰਡਾ ਲਹਿਰਾਉਣ ਅਤੇ ਪਰੇਡ ਤੋਂ ਸਲਾਮੀ ਲੈਣ ਦੀ ਰਸਮ ਅਦਾ ਕੀਤੀ | ਇਸ ਮੌਕੇ ਸ੍ਰੀ ਕਾਂਗੜ ਨੇ ਪੰਜਾਬ ਸਰਕਾਰ ਵਲੋਂ ਰਾਜ ਵਿਚ ਵਿਕਾਸ ਕਾਰਜਾਂ ਦੀ ਜਾਣਕਾਰੀ ਦਿੱਤੀ ਅਤੇ ਦੱਸਿਆ ਕਿ ਜ਼ਿਲ੍ਹਾ ਸੰਗਰੂਰ ਵਿਚ 7 ਕਰੋੜ 62 ਲੱਖ ਰੁਪਏ ਦੀ ਲਾਗਤ ਨਾਲ 50 ਮਾਡਲ ਖੇਡ ਮੈਦਾਨ ਬਣਾਏ ਜਾ ਰਹੇ ਹਨ | ਡੀ.ਐਸ.ਪੀ. ਸ੍ਰੀ ਰਾਜਨ ਸ਼ਰਮਾ ਦੀ ਅਗਵਾਈ ਹੇਠ ਹੋਈ ਮਾਰਚ ਪਾਸਟ ਸਮੇਂ ਡਿਪਟੀ ਕਮਿਸ਼ਨਰ ਸ੍ਰੀ ਰਾਮਵੀਰ, ਜ਼ਿਲ੍ਹਾ ਪੁਲਿਸ ਮੁਖੀ ਵਿਵੇਕਸ਼ੀਲ ਸੋਨੀ, ਵਧੀਕ ਡਿਪਟੀ ਕਮਿਸ਼ਨਰ (ਜਨਰਲ) ਅਨਮੋਲ ਸਿੰਘ ਧਾਲੀਵਾਲ, ਵਧੀਕ ਡਿਪਟੀ ਕਮਿਸ਼ਨਰ ਵਿਕਾਸ ਰਜਿੰਦਰ ਸਿੰਘ ਬੱਤਰਾ, ਸਹਾਇਕ ਕਮਿਸ਼ਨਰ ਯਸ਼ ਪਾਲ ਸ਼ਰਮਾ, ਚੇਅਰਮੈਨ ਇੰਪਰੂਵਮੈਂਟ ਟਰੱਸਟ ਨਰੇਸ਼ ਗਾਬਾ, ਚੇਅਰਮੈਨ ਮਾਰਕਿਟ ਕਮੇਟੀ ਸੰਗਰੂਰ ਅਨਿਲ ਕੁਮਾਰ ਘੀਚਾ, ਪੰਜਾਬ ਸਮਾਲ ਇੰਡਸਟਰੀਜ਼ ਐਾਡ ਐਕਸਪੋਰਟ ਕਾਰਪੋਰੇਸ਼ਨ ਦੇ ਵਾਈਸ ਚੇਅਰਮੈਨ ਮਹੇਸ਼ ਕੁਮਾਰ ਮੇਸ਼ੀ, ਚੇਅਰਮੈਨ ਲੀਗਲ ਸੈੱਲ ਗੁਰਤੇਜ਼ ਸਿੰਘ ਗਰੇਵਾਲ, ਕਾਂਗਰਸੀ ਆਗੂ ਮਾਸਟਰ ਅਜੈਬ ਸਿੰਘ ਰਟੋਲਾਂ, ਡਾਇਰੈਕਟਰ ਇਨਫੋਟੈਕ ਸਤੀਸ਼ ਕਾਂਸਲ, ਚੇਅਰਪਰਸਨ ਜ਼ਿਲ੍ਹਾ ਪ੍ਰੀਸ਼ਦ ਜਸਵੀਰ ਕੌਰ, ਚੇਅਰਪਰਸਨ ਪੰਜਾਬ ਐਗਰੋ ਗੀਤਾ ਸ਼ਰਮਾ, ਜ਼ਿਲ੍ਹਾ ਮਹਿਲਾ ਕਾਂਗਰਸ ਪ੍ਰਧਾਨ ਬਲਬੀਰ ਕੌਰ ਸੈਣੀ, ਪਰਮਿੰਦਰ ਸ਼ਰਮਾ, ਰਾਜੀਵ ਜਿੰਦਲ, ਬਿੰਦਰ ਬਾਂਸਲ, ਐਮੀ ਰਾਠੋਰ, ਗੁਰਸੇਵਕ ਮਾਨ, ਅੰਜਨਾ ਗੁਪਤਾ ਸਿਵਲ ਸਰਜਨ ਸੰਗਰੂਰ, ਡਾ. ਬਲਜੀਤ ਸਿੰਘ ਐਸ.ਐਮ.ਓ. ਸੰਗਰੂਰ, ਡਾ. ਅੰਜੂ ਸਿੰਗਲਾ ਐਸ.ਐਮ.ਓ. ਲੌਾਗੋਵਾਲ, ਡਾ. ਰਾਹੁਲ ਗੁਪਤਾ, ਡਾ. ਪਰਮਿੰਦਰ ਕੌਰ, ਡਾ. ਇੰਦਰਜੀਤ ਸਿੰਗਲਾ, ਮੈਡਮ ਨਰੇਸ਼ ਸ਼ਰਮਾ, ਚਮਕੌਰ ਸਿੰਘ ਜੱਸੀ ਕਰਤਾਰਪੁਰਾ, ਸਤਪਾਲ ਧਾਲੀਵਾਲ, ਨੱਥੂ ਲਾਲ ਢੀਂਗਰਾ, ਅਵਤਾਰ ਸਿੰਘ ਖੁਰਾਨੀ, ਬਨੀ ਸੈਣੀ ਆਦਿ ਵੀ ਮੌਜੂਦ ਸਨ |
ਵਰਦੀਧਾਰੀ ਬੱਚਾ ਸਮਾਗਮ 'ਚ ਖਿੱਚ ਦਾ ਕੇਂਦਰ ਬਣਿਆ-
ਸਮਾਗਮ ਦੌਰਾਨ ਡੀ.ਐਸ.ਪੀ. ਦੀ ਵਰਦੀ ਵਿਚ ਮੌਜੂਦ ਛੋਟਾ ਜਿਹਾ ਬੱਚਾ ਟੀ.ਐਸ.ਗਿੱਲ ਖਿੱਚ ਦਾ ਕੇਂਦਰ ਬਣਿਆ ਰਿਹਾ | ਜ਼ਿਕਰਯੋਗ ਹੈ ਕਿ ਇਹ ਬੱਚਾ ਡੀ.ਐਸ.ਪੀ. ਹੈੱਡ ਕੁਆਰਟਰ ਸ੍ਰੀ ਬੂਟਾ ਸਿੰਘ ਗਿੱਲ ਦਾ ਬੇਟਾ ਹੈ | ਇੱਥੋਂ ਤੱਕ ਕਿ ਇਸ ਬੱਚੇ ਨੇ ਕੈਬਨਿਟ ਮੰਤਰੀ ਗੁਰਪ੍ਰੀਤ ਸਿੰਘ ਕਾਂਗੜ ਨੰੂ ਸਨਮਾਨ ਨਾਲ ਸਮਾਗਮ ਵਾਲੀ ਥਾਂ ਉੱਪਰ ਲਿਆਂਦਾ |
ਸੰਗਰੂਰ, (ਚੌਧਰੀ ਨੰਦ ਲਾਲ ਗਾਂਧੀ) - ਸਮਾਜ ਸੇਵਾ, ਲੋਕ ਭਲਾਈ, ਪੈਨਸ਼ਨਰਾਂ ਅਤੇ ਬਜ਼ੁਰਗਾਂ ਦੀ ਭਲਾਈ ਅਤੇ ਸਤਿਕਾਰ ਨੂੰ ਸਮਰਪਿਤ ਸਟੇਟ ਪੈਨਸ਼ਨਰਜ਼ ਵੈੱਲਫੇਅਰ ਐਸੋਸੀਏਸ਼ਨ (ਐਮ.ਐਾਡ.ਏ.) ਵੱਲੋਂ ਸਥਾਨਕ ਜ਼ਿਲ੍ਹਾ ਪੈਨਸ਼ਨਰ ਭਵਨ ਤਹਿਸੀਲ ਕੰਪਲੈਕਸ ਵਿਖੇ 72ਵਾਂ ਗਣਤੰਤਰ ਦਿਵਸ ਬੜੀ ਸ਼ਰਧਾ ਅਤੇ ਸਤਿਕਾਰ ਨਾਲ ਐਸੋਸੀਏਸ਼ਨ ਦੇ ਸੂਬਾ ਪ੍ਰਧਾਨ ਸ਼੍ਰੀ ਰਾਜ ਕੁਮਾਰ ਅਰੋੜਾ ਦੀ ਅਗਵਾਈ ਹੇਠ ਸੰਪੰਨ ਹੋਇਆ | ਉਨ੍ਹਾਂ ਨਾਲ ਪ੍ਰਧਾਨਗੀ ਮੰਡਲ ਵਿਚ ਸਰਪ੍ਰਸਤ ਇੰਜੀ. ਪਰਵੀਨ ਬਾਂਸਲ, ਚੇਅਰਮੈਨ ਰਵਿੰਦਰ ਸਿੰਘ ਗੁੱਡੂ, ਜ਼ਿਲ੍ਹਾ ਪ੍ਰਧਾਨ ਜਸਵੀਰ ਸਿੰਘ ਖ਼ਾਲਸਾ, ਪ੍ਰਬੰਧਕੀ ਸਕੱਤਰ ਸੁਰਿੰਦਰ ਸਿੰਘ ਸੋਢੀ, ਸੀਨੀਅਰ ਮੀਤ ਪ੍ਰਧਾਨ ਕਰਨੈਲ ਸਿੰਘ ਸੇਖੋਂ, ਓ.ਪੀ.ਖਿੱਪਲ, ਕੰਵਲਜੀਤ ਸਿੰਘ, ਡਾ. ਮਨਮੋਹਨ ਸਿੰਘ, ਮੀਤ ਪ੍ਰਧਾਨ ਪਵਨ ਕੁਮਾਰ ਸ਼ਰਮਾ, ਜਨਕ ਰਾਜ ਜੋਸ਼ੀ, ਸਕੱਤਰ ਤਿਲਕ ਰਾਜ ਸਤੀਜਾ, ਵਾਸਦੇਵ ਸ਼ਰਮਾ, ਰਾਜਿੰਦਰ ਸਿੰਘ ਚੰਗਾਲ, ਮਦਨ ਗੋਪਾਲ ਸਿੰਗਲਾ, ਬਲਦੇਵ ਸਿੰਘ ਰਤਨ, ਨਰਸਿੰਗ ਲਾਲ ਲੂਥਰਾ ਆਦਿ ਮੌਜੂਦ ਸਨ | ਸ਼੍ਰੀ ਪਵਨ ਸ਼ਰਮਾ ਅਤੇ ਗਿਰਧਾਰੀ ਲਾਲ ਵੱਲੋਂ ਕੀਤੇ ਗਏ ਮੰਚ ਸੰਚਾਲਨ ਦੌਰਾਨ ਸੂਬਾਈ ਪ੍ਰਧਾਨ ਸ਼੍ਰੀ ਰਾਜ ਕੁਮਾਰ ਅਰੋੜਾ, ਸ਼੍ਰੀ ਓਮ ਪ੍ਰਕਾਸ਼ ਸ਼ਰਮਾ, ਸ਼੍ਰੀ ਵਾਸਦੇਵ ਸ਼ਰਮਾ, ਬਲਦੇਵ ਸਿੰਘ ਰਤਨ, ਸੁਰਜੀਤ ਸਿੰਘ, ਵੈਦ ਹਾਕਮ ਸਿੰਘ, ਜਵਾਹਰ ਲਾਲ ਸ਼ਰਮਾ, ਸੀਤਾ ਰਾਮ, ਕਿਸ਼ੋਰੀ ਲਾਲ ਨੇ ਵੀ ਅੱਜ ਦੇ ਦਿਹਾੜੇ ਦੀ ਮਹੱਤਤਾ ਬਾਰੇ ਚਾਨਣਾ ਪਾਇਆ |
ਮਹਿਲਾਂਚੌਾਕ, (ਸੁਖਵੀਰ ਸਿੰਘ ਢੀਂਡਸਾ) - ਚੇਅਰਮੈਨ ਰਾਉਵਿੰਦਰ ਸਿੰਘ ਅਤੇ ਵਾਇਸ-ਚੇਅਰਮੈਨ ਕੌਰ ਸਿੰਘ ਡੁੱਲਟ ਦੀ ਰਹਿਨੁਮਾਈ ਵਿਚ ਚੱਲ ਰਹੀ ਸੰਸਥਾ ਸ਼ਹੀਦ ਊਧਮ ਸਿੰਘ ਗਰੁੱਪ ਆਫ਼ ਇੰਸਟੀਚਿਊਸਨਜ਼ ਵਿਖੇ 72ਵੇਂ ਗਣਤੰਤਰਤਾ ਦਿਵਸ ਅਤੇ ਵੋਟਰ ਦਿਵਸ ਨੂੰ ਮੁੱਖ ਰੱਖਦੇ ਹੋਏ ਰੰਗਾਰੰਗ ਪ੍ਰੋਗਰਾਮ ਆਯੋਜਿਤ ਕੀਤਾ ਗਿਆ | ਇਸ ਮੌਕੇ 'ਤੇ ਡਾ. ਕੁਲਵੰਤ ਕੌਰ ਨੇ ਸੁਤੰਤਰਤਾ ਸੰਗਰਾਮ ਵਿਚ ਸ਼ਹੀਦਾਂ ਦੁਆਰਾ ਪਾਏ ਯੋਗਦਾਨ ਨੂੰ ਯਾਦ ਕੀਤਾ | ਇਸ ਤੋਂ ਇਲਾਵਾ ਲੈਕਚਰਾਰ ਸੰਦੀਪ ਨੇ ਵੀ ਆਪਣੇ ਵਿਚਾਰ ਵਿਦਿਆਰਥੀਆਂ ਨਾਲ ਸਾਂਝੇ ਕਰਦਿਆਂ ਉਨ੍ਹਾਂ ਨੂੰ ਹਰ ਸਮੇਂ ਦੇਸ ਸੇਵਾ ਲਈ ਹਾਜ਼ਰ ਰਹਿਣ ਦੀ ਪੇ੍ਰਰਨਾ ਦਿੱਤੀ |
ਸੰਗਰੂਰ, 27 ਜਨਵਰੀ (ਅਮਨਦੀਪ ਸਿੰਘ ਬਿੱਟਾ, ਧੀਰਜ਼ ਪਸ਼ੌਰੀਆ) - ਭਾਰਤੀ ਕਿਸਾਨ ਯੂਨੀਅਨ (ਏਕਤਾ ਉਗਰਾਹਾਂ) ਵਲੋਂ ਭਾਜਪਾ ਆਗੂ ਸਤਵੰਤ ਸਿੰਘ ਪੂਨੀਆ ਦੇ ਨਿਵਾਸ ਗੁਰਦਾਸਪੁਰਾ ਅਤੇ ਸੰਯੁਕਤ ਕਿਸਾਨ ਮੋਰਚੇ ਵਲੋਂ ਰੇਲਵੇ ਸਟੇਸ਼ਨ ਬਾਹਰ ਦਿੱਤਾ ਜਾ ਰਿਹਾ ਧਰਨਾ ਅੱਜ ਵੀ ...
ਸੰਦੌੜ, 27 ਜਨਵਰੀ (ਜੱਸੀ, ਚੀਮਾ) - ਨੇੜਲੇ ਪਿੰਡ ਫ਼ਿਰੋਜ਼ਪੁਰ ਕੁਠਾਲਾ ਵਿਖੇ ਪਿਛਲੇ 7 ਮਹੀਨਿਆਂ ਤੋਂ ਗੁਰਦੁਆਰਾ ਭਗਤ ਸ੍ਰੀ ਗੁਰੂ ਰਵਿਦਾਸ ਜੀ ਵਿਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅਖੰਡ ਪਾਠਾਂ ਦੀ ਭੇਟਾ ਦੇ ਨਾਮ ਉੱਪਰ ਚਲਾਈ ਇਕ ਬੇਨਾਮੀ ਸਕੀਮ ਤਹਿਤ ਅਰਬਾਂ ...
ਸੰਗਰੂਰ, 27 ਜਨਵਰੀ (ਦਮਨਜੀਤ ਸਿੰਘ) - ਅਖਿਲ ਭਾਰਤੀ ਸੁਤੰਤਰਤਾ ਸੈਨਾਨੀ ਅਤੇ ਉੱਤਰ ਅਧਿਕਾਰੀ ਸੰਗਠਨ, ਇਕਾਈ ਸੰਗਰੂਰ ਨੇ ਅੱਜ ਡਿਪਟੀ ਕਮਿਸ਼ਨਰ ਸੰਗਰੂਰ ਨੂੰ ਮੰਗ-ਪੱਤਰ ਦੇ ਕੇ ਸੰਗਰੂਰ ਵਿਚ ਦੇਸ਼ ਭਗਤ ਹਾਲ ਦੀ ਉਸਾਰੀ ਲਈ ਜਗ੍ਹਾ ਦਾ ਪ੍ਰਬੰਧ ਕਰਨ ਲਈ ਆਪਣੀ ਚਿਰੋਕਣੀ ...
ਸੰਗਰੂਰ, 27 ਜਨਵਰੀ (ਦਮਨਜੀਤ ਸਿੰਘ) - ਆਲ ਇੰਡੀਆ ਕਿਸਾਨ ਸਭਾ ਦੇ ਸੂਬਾਈ ਜਨਰਲ ਸਕੱਤਰ ਅਤੇ ਸੰਯੁਕਤ ਕਿਸਾਨ ਮੋਰਚਾ ਦੇ ਮੈਂਬਰ ਮੇਜਰ ਸਿੰਘ ਪੁੰਨਾਵਾਲ ਨੇ ਦਿੱਲੀ ਵਿਖੇ ਗਣਤੰਤਰ ਦਿਵਸ ਮੌਕੇ ਵਾਪਰੇ ਘਟਨਾਕ੍ਰਮ ਨੂੰ ਕੇਂਦਰ ਸਰਕਾਰ ਦੀ ਸ਼ਹਿ 'ਤੇ ਕਿਸਾਨਾਂ ਦੇ ...
ਲਹਿਰਾਗਾਗਾ, 27 ਜਨਵਰੀ (ਸੂਰਜ ਭਾਨ ਗੋਇਲ)-ਪੰਜਾਬ ਵਿਚ ਹੋ ਰਹੀਆਂ ਨਗਰ ਕੌਾਸਲ ਚੋਣਾਂ ਦੇ ਮੱਦੇਨਜ਼ਰ ਸਾਰੇ ਅਸਲ੍ਹਾ ਧਾਰਕ ਆਪਣਾ ਅਸਲ੍ਹਾ ਜਮ੍ਹਾ ਕਰਵਾਉਣ | ਅਗਰ ਕੋਈ ਅਸਲ੍ਹਾ ਧਾਰਕ ਆਪਣਾ ਅਸਲ੍ਹਾ ਜਮ੍ਹਾ ਨਹੀਂ ਕਰਵਾਉਂਦਾ ਤਾਂ ਉਸ ਖ਼ਿਲਾਫ਼ ਬਣਦੀ ਕਾਨੂੰਨੀ ...
ਦਿੜ੍ਹਬਾ ਮੰਡੀ, 27 ਜਨਵਰੀ (ਹਰਬੰਸ ਸਿੰਘ ਛਾਜਲੀ) - ਕਿਸਾਨ ਅੰਦੋਲਨ ਵਿਚ 100 ਤੋਂ ਵੱਧ ਕਿਸਾਨ ਸ਼ਹੀਦ ਹੋ ਗਏ ਹਨ | ਬਾਂਸਲ'ਜ ਗਰੁੱਪ ਸੂਲਰ ਘਰਾਟ ਦੇ ਐਮ. ਡੀ. ਅਤੇ ਸਮਾਜ ਸੇਵੀ ਸ੍ਰੀ ਸੰਜੀਵ ਬਾਂਸਲ ਨੇ ਕਿਸਾਨੀ ਅੰਦੋਲਨ ਸ਼ਹੀਦ ਕਿਸਾਨਾਂ ਨੂੰ ਸਮਰਪਿਤ 26ਵੀਂ ਵਾਰ ...
ਲਹਿਰਾਗਾਗਾ, 27 ਜਨਵਰੀ (ਸੂਰਜ ਭਾਨ ਗੋਇਲ)- ਪੈਰਾਮਾਂਉਂਟ ਪਬਲਿਕ ਸਕੂਲ ਵਿਖੇ ਗਣਤੰਤਰਤਾ ਦਿਵਸ ਮਨਾਇਆ ਗਿਆ | ਇਸ ਮੌਕੇ ਵਿਦਿਆਰਥੀਆਂ ਦੇ ਭਾਸ਼ਣ ਮੁਕਾਬਲੇ ਕਰਵਾਏ ਗਏ, ਜਿਸ ਦਾ ਵਿਸ਼ਾ 'ਗਣਤੰਤਰਤਾ ਦਿਵਸ' ਹੀ ਰੱਖਿਆ ਗਿਆ | ਇਸ ਮੁਕਾਬਲੇ ਵਿਚ ਸੱਤਵੀਂ ਤੋਂ ਨੌਵੀਂ ...
ਸੁਨਾਮ ਊਧਮ ਸਿੰਘ ਵਾਲਾ, 27 ਜਨਵਰੀ (ਭੁੱਲਰ, ਧਾਲੀਵਾਲ) - ਸੁਨਾਮ ਪੈਨਸ਼ਨਰਜ਼ ਵੈੱਲਫੇਅਰ ਐਸੋਸੀਏਸ਼ਨ ਦੀ ਇਕ ਮੀਟਿੰਗ ਐਸੋਸੀਏਸ਼ਨ ਦੇ ਪ੍ਰਧਾਨ ਗੁਰਬਖ਼ਸ਼ ਸਿੰਘ ਜਖੇਪਲ ਦੀ ਪ੍ਰਧਾਨਗੀ ਹੇਠ ਸਥਾਨਕ ਗੰਗਾ ਵਾਲਾ ਡੇਰਾ ਵਿਖੇ ਹੋਈ ਜਿਸ ਵਿਚ ਪੰਜਾਬ ਸਰਕਾਰ ਖ਼ਿਲਾਫ਼ ...
ਸ਼ੇਰਪੁਰ, 27 ਜਨਵਰੀ (ਦਰਸ਼ਨ ਸਿੰਘ ਖੇੜੀ) - ਸੰਤ ਬਾਬਾ ਸਾਧੂ ਰਾਮ ਜੀ ਦੇ ਪੜਪੋਤਰੇ ਅਤੇ ਸੰਤ ਸੁਖਵਿੰਦਰ ਸਿੰਘ ਟਿੱਬੇ ਵਾਲਿਆਂ ਦੇ ਭਤੀਜੇ ਉੱਘੇ ਕਥਾਵਾਚਕ ਭਾਈ ਹਰਦੀਪ ਸਿੰਘ ਟਿੱਬਾ ਦੇ ਇਕ ਸੜਕ ਹਾਦਸੇ ਵਿਚ ਹੋਏ ਦਿਹਾਂਤ ਤੋਂ ਉਪਰੰਤ ਵੱਖ-ਵੱਖ ਰਾਜਨੀਤਕ ਅਤੇ ...
ਮੂਣਕ, 27 ਜਨਵਰੀ (ਵਰਿੰਦਰ ਭਾਰਦਵਾਜ, ਗਮਦੂੁਰ ਸਿੰਘ ਧਾਲੀਵਾਲ)-ਸਿੰਗਲਾ ਪਰਿਵਾਰ ਨਾਲ ਸਬੰਧਿਤ ਸਵ: ਮਾਤਾ ਸ਼ੁੱਭ ਲਤਾ ਪਤਨੀ ਹੇਮਰਾਜ ਸਿੰਗਲਾ (ਬੱਲਰਿਆਂ ਵਾਲੇ) ਨੂੰ ਅਨਾਜ ਮੰਡੀ ਵਿਖੇ ਵੱਖ-ਵੱਖ ਸਿਆਸੀ ਅਤੇ ਧਾਰਮਿਕ ਸੰਗਠਨਾਂ ਦੇ ਆਗੂਆਂ ਨੇ ਸ਼ਰਧਾਂਜਲੀ ਭੇਟ ...
ਮਸਤੂਆਣਾ ਸਾਹਿਬ, 27 ਜਨਵਰੀ (ਦਮਦਮੀ) - 'ਕੁਦਰਤ ਕੇ ਸਭ ਬੰਦੇ' ਵੈੱਲਫੇਅਰ ਸੁਸਾਇਟੀ ਵੱਲੋਂ ਗੁ. ਅਕਾਲ ਬੁੰਗਾ ਸਾਹਿਬ ਸਾਰੋਂ ਵਿਖੇ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਜਪੁਜੀ ਸਾਹਿਬ ਕੰਠ ਮੁਕਾਬਲੇ ਕਰਵਾਏ ਗਏ | ਸਮਾਗਮ ਦੇ ਦੌਰਾਨ ਭਾਈ ...
ਸੁਨਾਮ ਊਧਮ ਸਿੰਘ ਵਾਲਾ, 27 ਜਨਵਰੀ (ਰੁਪਿੰਦਰ ਸਿੰਘ ਸੱਗੂ) - ਸਥਾਨਕ ਸ਼ਹਿਰ 'ਚ ਲੁੱਟ ਖੋਹ ਦੀਆਂ ਵਾਰਦਾਤਾਂ ਨੂੰ ਲੈ ਕੇ ਪੁਲਿਸ ਵਲੋਂ ਮਾਮਲਾ ਦਰਜ ਕਰ ਕੱਝ ਵਿਅਕਤੀਆਂ ਨੂੰ ਗਿ੍ਫ਼ਤਾਰ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ | ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਥਾਣਾ ...
ਸ਼ੇਰਪੁਰ, 27 ਜਨਵਰੀ (ਦਰਸ਼ਨ ਸਿੰਘ ਖੇੜੀ) - ਥਾਣਾ ਸ਼ੇਰਪੁਰ ਦੇ ਨੇੜਲੇ ਪਿੰਡ ਸਲੇਮਪੁਰ ਵਿਖੇ ਇਕ ਘਰ ਵਿਚ ਬੀਤੇ ਕੱਲ੍ਹ ਦਿਨ ਦਿਹਾੜੇ ਚੋਰੀ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ | ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਘਰ ਦੇ ਮਾਲਕ ਲਖਬੀਰ ਸਿੰਘ ਪੁੱਤਰ ਸੁਖਦੇਵ ਸਿੰਘ ...
ਮੂਣਕ, 27 ਜਨਵਰੀ (ਭਾਰਦਵਾਜ)-ਪੰਜਾਬ ਨੰਬਰਦਾਰਾ ਐਸੋਸੀਏਸ਼ਨ (ਗਾਲਿਬ) ਰਜਿਨੰਬਰ 169 ਦੀ ਹੰਗਾਮੀ ਮੀਟਿੰਗ ਤਹਿਸੀਲ ਕੰਪਲੈਕਸ ਮੂਣਕ ਵਿਖੇ ਟੇਕ ਸਿੰਘ ਮਕੋਰੜ ਸਾਹਿਬ ਦੀ ਅਗਵਾਈ ਹੇਠ ਹੋਈ | ਮੀਟਿੰਗ ਵਿਚ ਨੰਬਰਦਾਰਾ ਨੂੰ ਪੇਸ਼ ਆ ਰਹੀਆਂ ਮੁਸ਼ਕਲਾਂ ਨੰਬਰਦਾਰਾ ਨੇ ਮਾਣ ...
ਸੰਦੌੜ, 27 ਜਨਵਰੀ (ਜਸਵੀਰ ਸਿੰਘ ਜੱਸੀ) - ਸ਼ਹੀਦ ਸਰਦਾਰ ਕਰਤਾਰ ਸਿੰਘ ਸਰਾਭਾ ਦੇ ਨਾਨਕਾ ਪਿੰਡ ਮਹੋਲੀ ਖ਼ੁਰਦ ਵਿਖੇ ਸਰਕਾਰੀ ਪ੍ਰਾਇਮਰੀ ਸਕੂਲ ਨੂੰ ਸਿੱਖਿਆ ਵਿਭਾਗ ਪੰਜਾਬ ਦੁਆਰਾ ਸਮਾਰਟ ਸਕੂਲ ਦਾ ਦਰਜਾ ਦਿੱਤਾ ਗਿਆ ਅਤੇ ਇਸ ਸਬੰਧੀ ਵਿਭਾਗ ਦੁਆਰਾ ਸਕੂਲ ਨੂੰ ...
ਲੌਾਗੋਵਾਲ, 27 ਜਨਵਰੀ (ਵਿਨੋਦ, ਖੰਨਾ) - ਸਿਪਾਹੀ ਦਰਸ਼ਨ ਸਿੰਘ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਵਿਖੇ ਭਾਰਤ ਦੇਸ਼ ਦਾ 72ਵਾਂ ਗਣਤੰਤਰ ਦਿਵਸ ਪਿ੍ੰਸੀਪਲ ਕੈਪਟਨ ਡਾ. ਓਮ ਪ੍ਰਕਾਸ਼ ਸੇਤੀਆ ਦੀ ਅਗਵਾਈ ਹੇਠ ਉਤਸ਼ਾਹ ਪੂਰਵਕ ਮਨਾਇਆ ਗਿਆ | ਇਸ ਮੌਕੇ 14 ਪੰਜਾਬ ਬਟਾਲੀਅਨ ...
ਸੰਗਰੂਰ, 27 ਜਨਵਰੀ (ਅਮਨਦੀਪ ਸਿੰਘ ਬਿੱਟਾ, ਦਮਨਜੀਤ ਸਿੰਘ)-26 ਜਨਵਰੀ ਦੇ ਗਣਤੰਤਰ ਦਿਵਸ 'ਤੇ ਜਿੱਥੇ ਪੂਰੇ ਦੇਸ਼ ਦੀਆਂ ਨਿਗਾਹਾਂ ਇਤਿਹਾਸਕ ਕਿਸਾਨ ਟਰੈਕਟਰ ਪਰੇਡ ਵੱਲ ਲੱਗੀਆਂ ਹੋਈਆਂ ਸਨ | ਉੱਥੇ ਸੰਯੁਕਤ ਕਿਸਾਨ ਮੋਰਚੇ ਨਾਲ ਸੰਬਿੰਧਤ 32 ਜਥੇਬੰਦੀਆਂ ਅਤੇ ਕੱਟੜਾ ...
ਲਹਿਰਾਗਾਗਾ, 27 ਜਨਵਰੀ (ਗਰਗ, ਢੀਂਡਸਾ) - ਬਾਬਾ ਹੀਰਾ ਸਿੰਘ ਭੱਠਲ ਇੰਸਟੀਚਿਊਟ ਆਫ਼ ਇੰਜੀਨੀਅਰਿੰਗ ਐਾਡ ਟੈਕਨਾਲੋਜੀ ਲਹਿਰਾਗਾਗਾ ਦੇ ਸਟਾਫ਼ ਨੂੰ ਪਿਛਲੇ 21 ਮਹੀਨਿਆਂ ਤੋਂ ਤਨਖ਼ਾਹ ਨਾ ਮਿਲਣ 'ਤੇ ਕਾਲਜ ਸਟਾਫ਼ ਪਿਛਲੇ 10 ਦਿਨਾਂ ਤੋਂ ਧਰਨੇ ਉੱਪਰ ਬੈਠਾ ਹੈ ਅਤੇ ਅੱਜ ...
ਮੂਣਕ, 27 ਜਨਵਰੀ (ਭਾਰਦਵਾਜ) - ਗੌਰਮਿੰਟ ਟੀਚਰਜ਼ ਯੂਨੀਅਨ ਪੰਜਾਬ ਨੇ ਬਲਾਕ ਜ਼ਿਲ੍ਹਾ ਅਤੇ ਸੂਬਾ ਪੱਧਰੀ ਚੋਣਾਂ ਦਾ ਐਲਾਨ 21 ਫਰਵਰੀ ਤੋਂ 7 ਮਾਰਚ ਤੱਕ ਹੋਣ ਦੇ ਐਲਾਨ ਉਪਰੰਤ ਚੋਣਾਂ ਦੀ ਤਿਆਰੀ ਸੰਬੰਧੀ ਬਲਾਕ ਮੂਣਕ ਅਤੇ ਲਹਿਰਾਗਾਗਾ ਦੀ ਮੀਟਿੰਗ ਜ਼ਿਲ੍ਹਾ ਜਨਰਲ ...
ਮਲੇਰਕੋਟਲਾ, 27 ਜਨਵਰੀ (ਪਾਰਸ ਜੈਨ) - ਪੰਜਾਬ ਵਕਫ਼ ਬੋਰਡ ਦੇ ਮੈਂਬਰ ਤੇ ਨਗਰ ਕੌਾਸਲ ਮਲੇਰਕੋਟਲਾ ਦੇ ਲੀਗਲ ਐਡਵਾਈਜ਼ਰ ਐਡਵੋਕੇਟ ਇਜਾਜ਼ ਆਲਮ ਮਲੇਰਕੋਟਲਾ ਨੂੰ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਕਾਨੂੰਨੀ ਵਿਭਾਗ ਦੇ ਚੇਅਰਮੈਨ ਐਡਵੋਕੇਟ ਗੁਰਤੇਜ ਸਿੰਘ ...
ਘਰਾਚੋਂ, 27 ਜਨਵਰੀ (ਘੁਮਾਣ)-ਪਿੰਡ ਸੰਘਰੇੜੀ ਜੋ ਕਿ ਵਿਧਾਨ ਸਭਾ ਹਲਕਾ ਸੁਨਾਮ ਵਿਖੇ ਹਲਕਾ ਇੰਚਾਰਜ, ਨੈਸ਼ਨਲ ਯੂਥ ਕਾਂਗਰਸ ਦੇ ਰਾਸ਼ਟਰੀ ਸਕੱਤਰ ਅਤੇ ਹਿਮਾਚਲ ਪ੍ਰਦੇਸ਼ ਯੂਥ ਕਾਂਗਰਸ ਦੇ ਪ੍ਰਭਾਰੀ ਮੈਡਮ ਦਾਮਨ ਥਿੰਦ ਬਾਜਵਾ ਵਲੋਂ ਪਿੰਡ ਦੇ ਸਰਪੰਚ ਚੇਤਵੰਤ ਸਿੰਘ ...
ਸੁਨਾਮ ਊਧਮ ਸਿੰਘ ਵਾਲਾ, 27 ਜਨਵਰੀ (ਭੁੱਲਰ, ਧਾਲੀਵਾਲ)-ਪਿਛਲੇ ਦਿਨੀਂ ਖੇਡ ਵਿਭਾਗ ਪੰਜਾਬ ਵਲੋਂ ਸੰਗਰੂਰ ਵਿਖੇ ਕਰਵਾਈ ਗਈ ਓਪਨ ਸਟੈਟ ਜੂਨੀਅਰ ਅਥਲੈਟਿਕ ਚੈਪੀਅਨਸਿਪ ਵਿੱਚ ਸੁਨਾਮ ਦੇ ਖਿਡਾਰੀਆਂ ਨੇ ਸਾਨਦਾਰ ਪ੍ਰਦਰਸਨ ਕਰਕੇ ਸ਼ਹਿਰ ਦਾ ਨਾਮ ਚਮਕਾਇਆ ਹੈ | ਕੋਚ ...
ਧਰਮਗੜ੍ਹ, 27 ਜਨਵਰੀ (ਗੁਰਜੀਤ ਸਿੰਘ ਚਹਿਲ) - ਇੰਟਰਨੈਸ਼ਨਲ ਸਿੱਖ ਕੌਾਸਲ ਦੇ ਕੌਮੀ ਪ੍ਰਧਾਨ ਬੀਬੀ ਤਰਵਿੰਦਰ ਕੌਰ ਖ਼ਾਲਸਾ ਨੇ ਪ੍ਰਸਿੱਧ ਰਾਗੀ ਭਾਈ ਜਗਮੇਲ ਸਿੰਘ ਛਾਜਲਾ ਨੂੰ ਸੂਬਾ ਪ੍ਰਧਾਨ ਨਿਯੁਕਤ ਕੀਤਾ ਗਿਆ ਹੈ | ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ...
ਸੁਨਾਮ ਊਧਮ ਸਿੰਘ ਵਾਲਾ, 27 ਜਨਵਰੀ (ਰੁਪਿੰਦਰ ਸਿੰਘ ਸੱਗੂ) - ਸੂਬੇ ਅੰਦਰ 14 ਫਰਵਰੀ ਨੰੂ ਹੋਣ ਜਾ ਰਹੀਆਂ ਨਗਰ ਕੌਾਸਲ ਚੋਣਾਂ 'ਚ ਕਾਂਗਰਸ ਪਾਰਟੀ ਦੇ ਉਮੀਦਵਾਰਾਂ ਦਾ ਐਲਾਨ ਇਕ ਦੋ ਦਿਨਾਂ ਵਿਚ ਕਰ ਦਿੱਤਾ ਜਾਵੇਗਾ | ਇਹ ਵਿਚਾਰ ਕਾਂਗਰਸ ਪਾਰਟੀ ਦੇ ਸੂਬਾ ਸਕੱਤਰ ਹਰਮਨ ...
ਮੂਣਕ, 27 ਜਨਵਰੀ (ਵਰਿੰਦਰ ਭਾਰਦਵਾਜ) - ਆਂਗਣਵਾੜੀ ਵਰਕਰਾਂ ਵਲੋਂ ਸੈਂਟਰ ਮੂਣਕ ਮੀਟਿੰਗ ਕੀਤੀ ਗਈ ਜਿਸ ਵਿਚ ਬਲਕਾਰ ਸਿੰਘ ਨੰਬਰਦਾਰ ਅਤੇ ਆਂਗਣਵਾੜੀ ਵਰਕਰਾਂ, ਹੈਲਪਰਾਂ, ਪੀ.ਐਮ. ਔਰਤਾਂ, ਐਨ.ਐਮ. ਔਰਤਾਂ ਅਤੇ ਕਿਸ਼ੋਰੀਆਂ ਆਦਿ ਸ਼ਾਮਲ ਹੋਈਆਂ | ਜਿਸ ਵਿੱਚ ਔਰਤਾਂ ਨੇ ...
ਛਾਜਲੀ, 27 ਜਨਵਰੀ (ਕੁਲਵਿੰਦਰ ਸਿੰਘ ਰਿੰਕਾ)-ਪਿੰਡ ਛਾਜਲੀ ਦੀ ਪੰਚਾਇਤ ਵਲੋਂ ਪਿੰਡ ਵਿਚ ਸਾਲਾਂ ਤੋਂ ਅਧੂਰੇ ਪਏ ਕੰਮ ਨੇਪਰੇ ਚਾੜ੍ਹਨ ਦਾ ਕੰਮ ਯੋਜਨਾ ਬੱਧ ਤਰੀਕੇ ਨਾਲ ਚੱਲ ਰਹੇ ਹਨ | ਇਸ ਦੀ ਪਿੰਡ ਵਿਚ ਆਮ ਲੋਕਾਂ ਅਤੇ ਪਿੰਡ ਦੇ ਮੋਹਤਬਰਾਂ ਵਲੋਂ ਸ਼ਲਾਘਾ ਕੀਤੀ ਗਈ ਹੈ ...
ਸੁਨਾਮ ਊਧਮ ਸਿੰਘ ਵਾਲਾ, 27 ਜਨਵਰੀ (ਧਾਲੀਵਾਲ, ਭੁੱਲਰ) - ਭਾਰਤੀ ਜਨਤਾ ਪਾਰਟੀ ਵੱਲੋਂ ਨਗਰ ਕੌਾਸਲ ਚੋਣਾਂ ਲਈ ਨਿਯੁਕਤ ਕੀਤਾ ਚੋਣ ਇੰਚਾਰਜ ਰਮੇਸ ਸਰਮਾ ਨੇ ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਰਿਸ਼ੀ ਪਾਲ ਖੇਰਾ ਦੀ ਮੌਜੂਦਗੀ ਵਿਚ ਪਾਰਟੀ ਆਗੂਆਂ ਨਾਲ ਚੋਣਾਂ ਸਬੰਧੀ ...
ਸੰਗਰੂਰ, 27 ਜਨਵਰੀ (ਸੁਖਵਿੰਦਰ ਸਿੰਘ ਫੁੱਲ) - ਸਥਾਨਕ ਗੁਰਦੁਆਰਾ ਸਾਹਿਬ ਗੁਰੂ ਨਾਨਕ ਪੁਰਾ ਵਿਖੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਕਾਸ਼ ਪੁਰਬ ਸ਼ਰਧਾ ਨਾਲ ਮਨਾਇਆ | ਪ੍ਰਭਾਤ-ਫੇਰੀਆਂ, ਨਗਰ ਕੀਰਤਨ ਅਤੇ ਵਿਦਿਆਰਥੀਆਂ ਦੇ ਮੁਕਾਬਲਿਆਂ ਸਮੇਤ ਤਿੰਨ ਰੋਜ਼ਾ ...
ਲਹਿਰਾਗਾਗਾ, 27 ਜਨਵਰੀ (ਗਰਗ, ਢੀਂਡਸਾ) - ਨਗਰ ਕੌਾਸਲ ਦੇ ਸਾਬਕਾ ਪ੍ਰਧਾਨ ਭੂਸ਼ਣ ਗੋਇਲ ਜੋ ਕਰੀਬ 2 ਸਾਲ ਤੋਂ ਪੰਜਾਬ ਦੀ ਸਾਬਕਾ ਮੁੱਖ ਮੰਤਰੀ ਬੀਬੀ ਰਾਜਿੰਦਰ ਕੌਰ ਭੱਠਲ ਤੋਂ ਨਾਰਾਜ਼ ਚੱਲੇ ਆ ਰਹੇ ਸੀ ਅਤੇ ਪਾਰਟੀ ਦੀ ਕਿਸੇ ਵੀ ਸਰਗਰਮੀ ਵਿਚ ਕੋਈ ਹਿੱਸਾ ਨਹੀਂ ਲੈ ਰਹੇ ...
ਲੌਾਗੋਵਾਲ, 27 ਜਨਵਰੀ (ਵਿਨੋਦ, ਖੰਨਾ)-ਨਗਰ ਕੌਾਸਲ ਚੋਣਾਂ ਦਾ ਐਲਾਨ ਹੁੰਦਿਆਂ ਹੀ ਭਾਵੇਂ ਲੌਾਗੋਵਾਲ ਵਿਖੇ ਵੱਖ-ਵੱਖ ਪਾਰਟੀਆਂ ਵਲੋਂ ਸਰਗਰਮੀਆਂ ਸ਼ੁਰੂ ਕਰ ਦਿੱਤੀਆਂ ਹਨ ਪ੍ਰੰਤੂ ਲੌਾਗੋਵਾਲ ਦੇ ਕੁੱਝ ਹਿੱਸਿਆਂ ਵਿਚ ਸਥਾਨਕ ਲੋਕਾਂ ਨੇ ਵੱਖ-ਵੱਖ ਸਿਆਸੀ ਪਾਰਟੀਆਂ ...
ਭਵਾਨੀਗੜ੍ਹ, 27 ਜਨਵਰੀ (ਰਣਧੀਰ ਸਿੰਘ ਫੱਗੂਵਾਲਾ)-ਸਥਾਨਕ ਸ਼ਹਿਰ ਦੇ ਖੇਤਾਂ ਵਿਚ ਪੂਰੀ ਬਿਜਲੀ ਸਪਲਾਈ ਨਾ ਆਉਣ ਅਤੇ ਬਿਜਲੀ ਵਾਰ-ਵਾਰ ਬੰਦ ਕਰਨ ਤੋਂ ਪ੍ਰੇਸ਼ਾਨ ਕਿਸਾਨਾਂ ਨੇ ਪਾਵਰਕਾਮ ਦੇ ਦਫ਼ਤਰ ਵਿਖੇ ਪੰਜਾਬ ਸਰਕਾਰ ਅਤੇ ਪਾਵਰਕਾਮ ਖ਼ਿਲਾਫ਼ ਨਾਅਰੇਬਾਜ਼ੀ ਕੀਤੀ | ...
ਭਵਾਨੀਗੜ੍ਹ, 27 ਜਨਵਰੀ (ਰਣਧੀਰ ਸਿੰਘ ਫੱਗੂਵਾਲਾ) - ਪਿੰਡ ਕਾਕੜਾ ਨੂੰ ਜਾਂਦੀ ਸੜਕ 'ਤੇ ਸੈਰ ਕਰਨ ਗਏ ਇਕ ਨੌਜਵਾਨ ਨੂੰ ਕਿਸੇ ਵਾਹਨ ਵਲੋਂ ਫੇਟ ਮਾਰ ਦੇਣ ਕਾਰਣ ਉਸ ਦੀ ਮੌਤ ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ | ਇਸ ਸਬੰਧੀ ਜਾਣਕਾਰੀ ਦਿੰਦਿਆਂ ਪਿੰਡ ਨਦਾਮਪੁਰ ਦਾ ਵਾਸੀ ...
ਲੌਾਗੋਵਾਲ, 27 ਜਨਵਰੀ (ਵਿਨੋਦ, ਖੰਨਾ) - ਗੁਰਦੁਆਰਾ ਯਾਦਗਾਰ ਸੰਤ ਅਤਰ ਸਿੰਘ ਪਿੰਡ ਸ਼ੇਰੋਂ ਦੇ ਸਥਾਪਨਾ ਦਿਵਸ ਨੂੰ ਸਮਰਪਿਤ 8 ਰੋਜਾ ਦਸਤਾਰ ਸਿਖਲਾਈ ਕੈਂਪ ਗੁਰਦੁਆਰਾ ਸੰਤ ਅਤਰ ਸਿੰਘ ਸ਼ੇਰੋਂ ਵਿਖੇ ਲਾਇਆ ਗਿਆ | ਜਿਸ ਵਿਚ 140 ਦੇ ਕਰੀਬ ਸਿੱਖਿਆਰਥੀਆਂ ਨੂੰ ਦਸਤਾਰ ਦੇ ...
ਮਲੇਰਕੋਟਲਾ, 27 ਜਨਵਰੀ (ਪਾਰਸ ਜੈਨ) - ਸਥਾਨਕ ਨਦੀਮ ਹੈਲਥ ਕਲੱਬ ਵਿਖੇ ਪਾਵਰ ਲਿਫ਼ਟਿੰਗ ਮੁਕਾਬਲੇ ਕਰਵਾਏ ਗਏ ਜਿਸ ਵਿਚ ਮੁੱਖ ਮਹਿਮਾਨ ਵਜੋਂ ਸਟਾਰ ਇੰਮਪੈਕਟ ਪ੍ਰਾਈਵੇਟ ਲਿਮਟਿਡ ਦੇ ਡਾਇਰੈਕਟਰ ਜਨਾਬ ਮੋਬਿਜ਼ ਉਵੈਸ ਨੇ ਸ਼ਮੂਲੀਅਤ ਕੀਤੀ | ਲਿਫਟਰਾਂ ਨੂੰ ਸੰਬੋਧਨ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered
by REFLEX