ਤਾਜਾ ਖ਼ਬਰਾਂ


ਸਿੱਖਾਂ ਨੇ ਖੋਲ੍ਹਿਆ ਭਾਰਤ ਦਾ ਸਭ ਤੋਂ ਵੱਡਾ ਕਿਡਨੀ ਡਾਇਲੈਸਿਸ ਹਸਪਤਾਲ, ਹੋਵੇਗਾ ਮੁਫ਼ਤ ਇਲਾਜ
. . .  11 minutes ago
ਨਵੀਂ ਦਿੱਲੀ, 7 ਮਾਰਚ- ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਦਿੱਲੀ 'ਚ ਅੱਜ ਭਾਰਤ ਦਾ ਸਭ ਤੋਂ ਵੱਡਾ ਕਿਡਨੀ ਡਾਇਲੈਸਿਸ ਹਸਪਤਾਲ ਖੋਲ੍ਹਿਆ ਗਿਆ। ਇਸ ਸਬੰਧੀ ਜਾਣਕਾਰੀ ਦਿੰਦਿਆਂ ਦਿੱਲੀ ਸਿੱਖ...
ਪ੍ਰਧਾਨ ਮੰਤਰੀ ਮੋਦੀ ਨੇ ਸ਼ਿਲਾਂਗ 'ਚ ਬਣੇ 7500ਵੇਂ ਜਨ ਔਸ਼ਧੀ ਕੇਂਦਰ ਦਾ ਕੀਤਾ ਉਦਘਾਟਨ
. . .  19 minutes ago
ਨਵੀਂ ਦਿੱਲੀ, 7 ਮਾਰਚ- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਜਨ ਔਸ਼ਧੀ ਸਮਾਰੋਹ 'ਚ ਵੀਡੀਓ ਕਾਨਫ਼ਰੰਸਿੰਗ ਰਾਹੀਂ ਸ਼ਿਲਾਂਗ 'ਚ ਬਣੇ 7500ਵੇਂ ਜਨ ਔਸ਼ਧੀ ਕੇਂਦਰ ਦਾ ਉਦਘਾਟਨ...
ਲਦਾਖ਼ 'ਚ ਲੱਗੇ ਭੂਚਾਲ ਦੇ ਝਟਕੇ
. . .  37 minutes ago
ਲੇਹ, 7 ਮਾਰਚ- ਲਦਾਖ਼ 'ਚ ਅੱਜ ਸਵੇਰੇ 9.57 ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਰਿਕਟਰ ਸਕੇਲ 'ਤੇ ਭੂਚਾਲ ਦੀ ਤੀਬਰਤਾ 3.7 ਮਾਪੀ ਗਈ। ਇਸ ਕਾਰਨ ਇੱਥੇ ਕਿਸੇ ਵੀ ਤਰ੍ਹਾਂ ਦੇ ਜਾਨੀ...
11 ਮਾਰਚ ਨੂੰ ਜਲੰਧਰ 'ਚ ਮਨਾਏ ਜਾ ਰਹੇ ਵੈਟਨਰੀ ਇੰਸਪੈਕਟਰ ਦਿਵਸ ਦੀਆਂ ਤਿਆਰੀਆਂ ਮੁਕੰਮਲ -- ਸੱਚਰ,ਮਹਾਜ਼ਨ
. . .  about 1 hour ago
ਪਠਾਨਕੋਟ,7 ਮਾਰਚ (ਚੌਹਾਨ ) ਪੰਜਾਬ ਸਟੇਟ ਵੈਟਨਰੀ ਇੰਸਪੈਕਟਰਜ ਐਸੋਸੀਏਸ਼ਨ ਵੱਲੋਂ 11 ਮਾਰਚ 2021 ਨੂੰ ਦੇਸ਼ ਭਗਤ ਯਾਦਗਾਰ ਹਾਲ ...
ਪ੍ਰਧਾਨ ਮੰਤਰੀ ਅੱਜ ਕੋਲਕਾਤਾ ਦੇ ਬ੍ਰਿਗੇਡ ਪਰੇਡ ਗਰਾਉਂਡ ਵਿਖੇ ਜਨਤਕ ਰੈਲੀ ਨੂੰ ਕਰਨਗੇ ਸੰਬੋਧਨ
. . .  about 2 hours ago
ਨਵੀਂ ਦਿੱਲੀ,07 ਮਾਰਚ- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਕੋਲਕਾਤਾ ਦੇ ਬ੍ਰਿਗੇਡ ਪਰੇਡ ਗਰਾਉਂਡ ਵਿਖੇ...
ਜੰਮੂ-ਕਸ਼ਮੀਰ 'ਚ ਲੱਗੇ ਭੁਚਾਲ ਦੇ ਝਟਕੇ
. . .  about 2 hours ago
ਜੰਮੂ-ਕਸ਼ਮੀਰ,07 ਮਾਰਚ- ਜੰਮੂ-ਕਸ਼ਮੀਰ ਦੇ ਡੋਡਾ ਵਿਖੇ ਲੱਗੇ ਭੂਚਾਲ ਦੇ ਝਟਕੇ...
ਬਰਨਾਲਾ : ਇਕ ਸ਼ਰਾਰਤੀ ਨੌਜਵਾਨ ਵਲੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਕੀਤੀ ਬੇਅਦਬੀ
. . .  about 3 hours ago
ਹੰਡਿਆਇਆ /ਬਰਨਾਲਾ ,7 ਮਾਰਚ (ਗੁਰਜੀਤ ਸਿੰਘ ਖੁੱਡੀ )- ਜ਼ਿਲ੍ਹਾ ਬਰਨਾਲਾ ਦੇ ਪਿੰਡ ਖੁੱਡੀ ਖੁਰਦ ਵਿਖੇ ਬੀਤੀ ਸ਼ਾਮ ਨੂੰ ਇਕ ਸ਼ਰਾਰਤੀ ਨੌਜਵਾਨ ਵੱਲੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ....
ਅੱਜ ਦਾ ਵਿਚਾਰ
. . .  about 3 hours ago
ਅੱਜ ਦਾ ਵਿਚਾਰ
ਹੁਸ਼ਿਆਰਪੁਰ ਜ਼ਿਲ੍ਹਾ ਮੈਜਿਸਟਰੇਟ ਨੇ ਜਾਰੀ ਕੀਤੇ ਜ਼ਿਲ੍ਹੇ ’ਚ ਨਾਈਟ ਕਰਫਿਊ ਲਗਾਉਣ ਦੇ ਹੁਕਮ
. . .  1 day ago
ਟਿਕਰੀ ਬਾਰਡਰ ਤੇ ਰੋਸ ਧਰਨੇ ਤੇ ਬੈਠੇ ਪਿੰਡ ਗੰਢੂਆ ਦੇ ਕਿਸਾਨ ਦੀ ਦਿਲ ਦਾ ਦੌਰਾ ਪੈਣ ਕਾਰਨ ਹੋਈ ਮੌਤ
. . .  1 day ago
ਸੁਨਾਮ ਊਧਮ ਸਿੰਘ ਵਾਲਾ, 6 ਮਾਰਚ (ਰੁਪਿੰਦਰ ਸਿੰਘ ਸੱਗੂ) - ਟਿਕਰੀ ਬਾਰਡਰ ਤੇ ਕਿਸਾਨੀ ਸੰਘਰਸ਼ ਦੇ ਵਿਚ ਗਏ ਪਿੰਡ ਗੰਢੂਆ ਦੇ ਕਿਸਾਨ ਜਨਕ ਸਿੰਘ ਦੀ ਅੱਜ ਦਿਲ ਦਾ ਦੌਰਾ ਪੈਣ ਕਾਰਨ ਮੌਤ...
ਭਾਜਪਾ ਨੇ ਪੱਛਮੀ ਬੰਗਾਲ ਚੋਣਾਂ ਲਈ ਉਮੀਦਵਾਰਾਂ ਦੀ ਪਹਿਲੀ ਸੂਚੀ ਕੀਤੀ ਜਾਰੀ, ਨੰਦੀਗ੍ਰਾਮ 'ਤੇ ਟਿੱਕੀਆਂ ਹੁਣ ਤੋਂ ਹੀ ਨਜ਼ਰਾਂ
. . .  1 day ago
ਨਵੀਂ ਦਿੱਲੀ, 6 ਮਾਰਚ - ਭਾਜਪਾ ਨੇ ਪੱਛਮੀ ਬੰਗਾਲ ਵਿਧਾਨ ਸਭਾ ਚੋਣਾਂ ਦੀਆਂ 57 ਸੀਟਾਂ ਲਈ ਉਮੀਦਵਾਰਾਂ ਦਾ ਐਲਾਨ ਕਰ ਦਿੱਤਾ ਹੈ। ਇਸ ਨਾਲ ਸਭ ਤੋਂ ਅਹਿਮ ਨਾਮ ਸ਼ੁਭੇਂਦੂ ਅਧਿਕਾਰੀ ਦਾ ਹੈ, ਜੋ ਨੰਦੀਗ੍ਰਾਮ ਤੋਂ ਚੋਣ ਲੜੇਗਾ...
ਮਾਲ ਗੱਡੀ ਦੀ ਲਪੇਟ ਵਿੱਚ ਆਉਣ ਨਾਲ ਫਾਟਕ ਮੈਨ ਦੀ ਮੌਤ
. . .  1 day ago
ਬਹਿਰਾਮ, 6 ਮਾਰਚ {ਨਛੱਤਰ ਸਿੰਘ ਬਹਿਰਾਮ} ਮਾਲ ਗੱਡੀ ਦੀ ਲਪੇਟ ਵਿੱਚ ਆਉਣ ਨਾਲ ਰੇਲਵੇ ਫਾਟਕ ਮੈਨ ਦੀ ਮੌਤ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ।ਰੇਲਵੇ ਪੁਲਿਸ ਮਲਾਜਮਾਂ ਅਤੇ ਏ.ਐਸ.ਆਈ...
ਭਾਜਪਾ ਨੇਤਾ ਅਤੇ ਬਾਲੀਵੁੱਡ ਅਦਾਕਾਰਾ ਹੇਮਾ ਮਾਲਿਨੀ ਨੇ ਲਵਾਇਆ ਕੋਰੋਨਾ ਦਾ ਟੀਕਾ
. . .  1 day ago
ਮੁੰਬਈ, 6 ਮਾਰਚ- ਭਾਜਪਾ ਨੇਤਾ ਅਤੇ ਬਾਲੀਵੁੱਡ ਅਦਾਕਾਰਾ ਹੇਮਾ ਮਾਲਿਨੀ ਨੇ ਅੱਜ ਮੁੰਬਈ ਦੇ ਕੂਪਰ ਹਸਪਤਾਲ 'ਚ ਕੋਰੋਨਾ ਵੈਕਸੀਨ ਦੀ ਪਹਿਲੀ...
ਲੰਬੇ ਅਨੁਭਵਾਂ 'ਚੋਂ ਨਿਕਲਿਆ ਸੀ ਪੰਜਾਬੀ ਪੱਤਰਕਾਰ ਮੇਜਰ ਸਿੰਘ- ਛੋਟੇਪੁਰ
. . .  1 day ago
ਕਲਾਨੌਰ, 6 ਮਾਰਚ (ਪੁਰੇਵਾਲ)-ਪੰਜਾਬੀ ਪੱਤਰਕਾਰੀ 'ਚ ਅਹਿਮ ਨਾਂ ਨਾਲ ਜਾਣੇ ਜਾਂਦੇ 'ਅਜੀਤ' ਦੇ ਸੀਨੀਅਰ ਪੱਤਰਕਾਰ ਸ. ਮੇਜਰ ਸਿੰਘ ਦਾ ਇਸ ਤਰ੍ਹਾਂ ਬੇਵਕਤ ਚਲੇ ਜਾਣ ਨਾਲ ਸਮਾਜ ਸਮੇਤ ਪੱਤਰਕਾਰੀ ਖੇਤਰ 'ਚ ਵੱਡਾ ਘਾਟਾ...
ਸੁਖਜਿੰਦਰ ਸਿੰਘ ਰੰਧਾਵਾ ਵਲੋਂ ਸੀਨੀਅਰ ਪੱਤਰਕਾਰ ਮੇਜਰ ਸਿੰਘ ਦੇ ਦਿਹਾਂਤ 'ਤੇ ਡੂੰਘੇ ਦੁੱਖ ਦਾ ਪ੍ਰਗਟਾਵਾ
. . .  1 day ago
ਪਠਾਨਕੋਟ, 6 ਮਾਰਚ (ਸੰਧੂ)- ਪੰਜਾਬ ਦੇ ਸਹਿਕਾਰਤਾ ਅਤੇ ਜੇਲ੍ਹ ਮੰਤਰੀ ਸ. ਸੁਖਜਿੰਦਰ ਸਿੰਘ ਰੰਧਾਵਾ ਨੇ 'ਰੋਜ਼ਾਨਾ ਅਜੀਤ' ਦੇ ਸੀਨੀਅਰ ਸਟਾਫ਼ ਰਿਪੋਰਟਰ ਮੇਜਰ ਸਿੰਘ ਦੇ ਦਿਹਾਂਤ 'ਤੇ ਡੂੰਘੇ ਦੁੱਖ ਦਾ ਪ੍ਰਗਟਾਵਾ...
ਸੀਨੀਅਰ ਪੱਤਰਕਾਰ ਮੇਜਰ ਸਿੰਘ ਦੇ ਦਿਹਾਂਤ 'ਤੇ ਇਲਾਕਾ ਲੌਂਗੋਵਾਲ ਦੀਆਂ ਵੱਖ-ਵੱਖ ਸ਼ਖ਼ਸੀਅਤਾਂ ਵਲੋਂ ਦੁੱਖ ਦਾ ਪ੍ਰਗਟਾਵਾ
. . .  1 day ago
ਲੌਂਗੋਵਾਲ, 6 ਮਾਰਚ (ਸ. ਸ. ਖੰਨਾ, ਵਿਨੋਦ)- 'ਰੋਜ਼ਾਨਾ ਅਜੀਤ' ਦੇ ਸੀਨੀਅਰ ਪੱਤਰਕਾਰ ਮੇਜਰ ਸਿੰਘ, ਜਿਨ੍ਹਾਂ ਦੀ ਬੇਵਕਤੀ ਮੌਤ ਹੋ ਜਾਣ 'ਤੇ ਵੱਖ-ਵੱਖ ਸ਼ਖ਼ਸੀਅਤਾਂ ਵਲੋਂ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ ਹੈ, ਜਿਨ੍ਹਾਂ 'ਚ...
ਕੋਰੋਨਾ ਕਾਰਨ 6 ਮਾਰਚ ਤੋਂ ਨਵਾਂਸ਼ਹਿਰ 'ਚ ਵੀ ਲੱਗੇਗਾ ਨਾਈਟ ਕਰਫ਼ਿਊ, ਰਾਤੀਂ 11 ਵਜੇ ਤੋਂ ਸਵੇਰੇ 5 ਵਜੇ ਤੱਕ ਦਾ ਹੋਵੇਗਾ ਸਮਾਂ
. . .  1 day ago
ਨਵਾਂਸ਼ਹਿਰ, 6 ਮਾਰਚ (ਗੁਰਬਖ਼ਸ਼ ਸਿੰਘ ਮਹੇ)- ਜ਼ਿਲ੍ਹਾ ਮੈਜਿਸਟ੍ਰੇਟ ਡਾ. ਸ਼ੇਨਾ ਅਗਰਵਾਲ ਨੇ ਨਵਾਂਸ਼ਹਿਰ ਜ਼ਿਲ੍ਹੇ 'ਚ ਕੋਵਿਡ-19 (ਕੋਰੋਨਾ ਵਾਇਰਸ) ਦੇ ਕੇਸਾਂ 'ਚ ਮੁੜ ਤੋਂ ਦਿਨ-ਪ੍ਰਤੀ-ਦਿਨ ਹੋ ਰਹੇ ਵਾਧੇ ਦੇ ਮੱਦੇਨਜ਼ਰ ਲੋਕ ਹਿੱਤ...
ਕਿਸਾਨ ਜੀਤ ਸਿੰਘ ਨੱਥੂਵਾਲਾ ਦੇ ਪਰਿਵਾਰ ਨੂੰ ਮੁਆਵਜ਼ਾ ਨਾ ਮਿਲਿਆ ਤਾਂ ਪ੍ਰਸ਼ਾਸਨਿਕ ਦਫ਼ਤਰਾਂ ਮੂਹਰੇ ਲਾਸ਼ ਰੱਖ ਕੇ ਕਰਾਂਗੇ ਸੰਘਰਸ਼- ਕਿਸਾਨ ਆਗੂ
. . .  1 day ago
ਨੱਥੂਵਾਲਾ ਗਰਬੀ, 6 ਮਾਰਚ (ਸਾਧੂ ਰਾਮ ਲੰਗੇਆਣਾ)- ਕਿਸਾਨ ਜੀਤ ਸਿੰਘ ਪੁੱਤਰ ਲਾਲ ਸਿੰਘ ਮਿਸਤਰੀ ਵਾਸੀ ਨੱਥੂਵਾਲਾ ਗਰਬੀ, ਜੋ ਬੀਤੀ 1 ਮਾਰਚ ਨੂੰ ਕੁੰਡਲੀ ਬਾਰਡਰ ਦਿੱਲੀ ਵਿਖੇ ਕਿਸਾਨੀ ਹੱਕਾਂ ਲਈ ਲੜਾਈ ਲੜਦਿਆਂ ਸੜਕ...
ਪੱਤਰਕਾਰ ਮੇਜਰ ਸਿੰਘ ਦੇ ਅਕਾਲ ਚਲਾਣੇ 'ਤੇ ਪੰਚਾਇਤ ਮੰਤਰੀ ਤ੍ਰਿਪਤ ਰਾਜਿੰਦਰ ਸਿੰਘ ਬਾਜਵਾ ਵਲੋਂ ਦੁੱਖ ਦਾ ਪ੍ਰਗਟਾਵਾ
. . .  1 day ago
ਬਟਾਲਾ, 6 ਮਾਰਚ (ਕਾਹਲੋਂ)- ਅਦਾਰਾ 'ਅਜੀਤ' ਦੇ ਸੀਨੀਅਰ ਪੱਤਰਕਾਰ ਮੇਜਰ ਸਿੰਘ ਦੇ ਅਕਾਲ ਚਲਾਣੇ 'ਤੇ ਪੰਜਾਬ ਦੇ ਪੇਂਡੂ ਵਿਕਾਸ ਅਤੇ ਪੰਚਾਇਤ ਮੰਤਰੀ ਤ੍ਰਿਪਤ ਰਾਜਿੰਦਰ ਸਿੰਘ ਬਾਜਵਾ ਵਲੋਂ ਦੁੱਖ ਦਾ...
ਕੋਰੋਨਾ ਖ਼ਤਮ ਨਹੀਂ ਹੋਇਆ ਅਤੇ ਹੁਣ ਡੇਂਗੂ ਨੇ ਦਿੱਤੀ ਸਰਹੱਦੀ ਖੇਤਰ 'ਚ ਦਸਤਕ
. . .  1 day ago
ਅਜਨਾਲਾ, 6 ਮਾਰਚ (ਗੁਰਪ੍ਰੀਤ ਸਿੰਘ ਢਿੱਲੋਂ)- ਚੀਨ ਦੇ ਵੂਹਾਨ ਸ਼ਹਿਰ ਤੋਂ ਸ਼ੁਰੂ ਹੋ ਕੇ ਵਿਸ਼ਵ ਭਰ 'ਚ ਫੈਲੇ ਕੋਰੋਨਾ ਵਾਇਰਸ ਭਿਆਨਕ ਮਹਾਂਮਾਰੀ ਦਾ ਕਹਿਰ ਅਜੇ ਖ਼ਤਮ ਨਹੀਂ ਹੋਇਆ ਸੀ ਕਿ ਠੰਢ ਦਾ ਸੀਜ਼ਨ ਖ਼ਤਮ ਹੁੰਦਿਆਂ...
ਬੀਬੀ ਜਗੀਰ ਕੌਰ ਨੇ 'ਅਜੀਤ' ਦੇ ਸੀਨੀਅਰ ਪੱਤਰਕਾਰ ਸ. ਮੇਜਰ ਸਿੰਘ ਦੇ ਚਲਾਣੇ 'ਤੇ ਪ੍ਰਗਟਾਇਆ ਦੁੱਖ
. . .  1 day ago
ਅੰਮ੍ਰਿਤਸਰ, 6 ਮਾਰਚ (ਜੱਸ)- ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਬੀਬੀ ਜਗੀਰ ਕੌਰ ਨੇ ਰੋਜ਼ਾਨਾ 'ਅਜੀਤ' ਦੇ ਸੀਨੀਅਰ ਪੱਤਰਕਾਰ ਸ. ਮੇਜਰ ਸਿੰਘ ਦੇ ਅਕਾਲ ਚਲਾਣੇ 'ਤੇ ਗਹਿਰੇ ਦੁੱਖ ਦਾ ਪ੍ਰਗਟਾਵਾ...
ਪੰਜ ਤੱਤਾਂ 'ਚ ਵਿਲੀਨ ਹੋਏ ਸੀਨੀਅਰ ਪੱਤਰਕਾਰ ਮੇਜਰ ਸਿੰਘ
. . .  1 day ago
ਜਲੰਧਰ, 6 ਮਾਰਚ (ਚਿਰਾਗ਼ ਸ਼ਰਮਾ)- 'ਅਜੀਤ' ਦੇ ਸੀਨੀਅਰ ਪੱਤਰਕਾਰ ਸਵ. ਮੇਜਰ ਸਿੰਘ ਜੀ ਦਾ ਅੰਤਿਮ ਸਸਕਾਰ ਜਲੰਧਰ ਦੇ ਮਾਡਲ ਟਾਊਨ ਸ਼ਮਸ਼ਾਨਘਾਟ 'ਚ ਕਰ ਦਿੱਤਾ ਗਿਆ। ਇਸ ਮੌਕੇ 'ਅਜੀਤ ਪ੍ਰਕਾਸ਼ਨ ਸਮੂਹ' ਦੇ ਮੁੱਖ...
ਆਮ ਆਦਮੀ ਪਾਰਟੀ ਵਲੋਂ ਵਪਾਰ ਵਿੰਗ ਦੇ ਅਹੁਦੇਦਾਰ ਨਿਯੁਕਤ
. . .  1 day ago
ਚੰਡੀਗੜ੍ਹ, 6 ਮਾਰਚ- ਆਮ ਆਦਮੀ ਪਾਰਟੀ ਵਲੋਂ ਅੱਜ ਪਾਰਟੀ ਦੇ ਵਪਾਰ ਵਿੰਗ ਦੇ ਅਹੁਦੇਦਾਰਾਂ ਦੀਆਂ ਨਿਯੁਕਤੀਆਂ ਕੀਤੀਆਂ ਗਈਆਂ...
ਵਿਸ਼ਵਾਸ ਮਤ 'ਚ ਇਮਰਾਨ ਖ਼ਾਨ ਦੀ ਸਰਕਾਰ ਦੀ ਜਿੱਤ, ਪੱਖ 'ਚ ਪਈਆਂ 178 ਵੋਟਾਂ
. . .  1 day ago
ਇਸਲਾਮਾਬਾਦ, 6 ਮਾਰਚ- ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਨੇ ਨੈਸ਼ਨਲ ਅਸੈਂਬਲੀ 'ਚ ਬਹੁਮਤ ਹਾਸਲ ਕਰ ਲਿਆ ਹੈ। ਅਵਿਸ਼ਵਾਸ ਪ੍ਰਸਤਾਵ 'ਤੇ ਅੱਜ ਅਸੈਂਬਲੀ 'ਚ ਹੋਈ ਵੋਟਿੰਗ 'ਚ ਉਨ੍ਹਾਂ ਨੇ ਇਹ...
ਚੌਥੇ ਟੈਸਟ ਮੈਚ 'ਚ ਭਾਰਤ ਨੇ ਇੰਗਲੈਂਡ ਨੂੰ ਇਕ ਪਾਰੀ ਅਤੇ 25 ਦੌੜਾਂ ਨਾਲ ਦਿੱਤੀ ਮਾਤ, ਲੜੀ 'ਤੇ 3-1 ਨਾਲ ਕੀਤਾ ਕਬਜ਼ਾ
. . .  1 day ago
ਅਹਿਮਦਾਬਾਦ, 6 ਮਾਰਚ- ਅਹਿਮਦਾਬਾਦ 'ਚ ਖੇਡੇ ਗਏ ਚੌਥੇ ਅਤੇ ਆਖ਼ਰੀ ਟੈਸਟ ਮੈਚ 'ਚ ਭਾਰਤ ਨੇ ਇੰਗਲੈਂਡ ਨੂੰ ਇਕ ਪਾਰੀ ਅਤੇ 25 ਦੌੜਾਂ ਨਾਲ ਹਰਾ ਦਿੱਤਾ। ਇੰਗਲੈਂਡ ਦੀ ਦੂਜੀ ਪਾਰੀ 135 ਦੌੜਾਂ 'ਤੇ...
ਹੋਰ ਖ਼ਬਰਾਂ..
ਜਲੰਧਰ : ਵੀਰਵਾਰ 15 ਮਾਘ ਸੰਮਤ 552
ਿਵਚਾਰ ਪ੍ਰਵਾਹ: ਮੁਸ਼ਕਿਲਾਂ ਨਾਲ ਜੂਝਣ 'ਤੇ ਇਨ੍ਹਾਂ ਦਾ ਦੇਰ-ਸਵੇਰ ਹੱਲ ਜ਼ਰੂਰ ਹੁੰਦਾ ਹੈ। ਆਰਿਆ ਭੱਟ

ਫਿਰੋਜ਼ਪੁਰ / ਫਾਜ਼ਿਲਕਾ / ਅਬੋਹਰ

ਜ਼ਿਲ੍ਹੇ ਭਰ 'ਚ ਦੇਸ਼ ਭਗਤੀ ਦੀ ਭਾਵਨਾ ਤੇ ਉਤਸ਼ਾਹ ਨਾਲ ਮਨਾਇਆ ਗਿਆ ਗਣਤੰਤਰ ਦਿਵਸ

ਫ਼ਿਰੋਜ਼ਪੁਰ, 27 ਜਨਵਰੀ (ਤਪਿੰਦਰ ਸਿੰਘ, ਜਸਵਿੰਦਰ ਸਿੰਘ ਸੰਧੂ)-72ਵਾਂ ਗਣਤੰਤਰ ਦਿਵਸ ਜ਼ਿਲ੍ਹੇ ਭਰ ਵਿਚ ਦੇਸ਼ ਭਗਤੀ ਦੀ ਭਾਵਨਾ ਤੇ ਪੂਰੇ ਉਤਸ਼ਾਹ ਨਾਲ ਮਨਾਇਆ ਗਿਆ | ਇਸ ਤਰ੍ਹਾਂ ਜ਼ਿਲ੍ਹੇ ਦੀਆਂ ਵੱਖ-ਵੱਖ ਸਬ ਡਵੀਜ਼ਨਾਂ ਵਿਚ ਹੋਏ ਸਾਦੇ ਸਮਾਗਮਾਂ ਵਿਚ ਵੀ ਕੌਮੀ ਝੰਡੇ ਲਹਿਰਾਏ ਗਏ ਤੇ ਮੁੱਖ ਮਹਿਮਾਨਾਂ ਵਲੋਂ ਮਾਰਚ ਪਾਸਟ ਤੋਂ ਸਲਾਮੀ ਲਈ ਗਈ | ਗਣਤੰਤਰ ਦਿਵਸ ਮੌਕੇ ਭਾਰਤੀ ਸੰਵਿਧਾਨ ਦੇ ਨਿਰਮਾਤਾ ਡਾ. ਭੀਮ ਰਾਓ ਅੰਬੇਦਕਰ ਨੂੰ ਉਨ੍ਹਾਂ ਵਲੋਂ ਦੇਸ਼ ਵਾਸੀਆਂ ਨੂੰ ਦਿੱਤੇ ਬਰਾਬਰਤਾ ਦੇ ਅਧਿਕਾਰਾਂ ਪ੍ਰਤੀ ਯਾਦ ਕੀਤਾ ਗਿਆ | ਕੋਵਿਡ-19 ਸਬੰਧੀ ਸਿਹਤ ਮੰਤਰਾਲੇ ਦੀਆਂ ਹਦਾਇਤਾਂ ਦੇ ਮੱਦੇਨਜ਼ਰ ਇਸ ਵਾਰ ਗਣਤੰਤਰ ਦਿਵਸ ਸਮਾਗਮਾਂ ਵਿਚ ਜਿੱਥੇ ਦਰਸ਼ਕਾਂ ਦੀ ਹਾਜ਼ਰੀ ਬਹੁਤ ਘੱਟ ਰਹੀ, ਉੱਥੇ ਹਰ ਵਾਰ ਸਕੂਲੀ ਬੱਚਿਆਂ ਵਲੋਂ ਕੀਤੇ ਜਾਣ ਵਾਲੇ ਸੱਭਿਆਚਾਰਕ ਸਮਾਗਮ ਅਤੇ ਵੱਖ-ਵੱਖ ਖੇਤਰਾਂ ਵਿਚ ਸ਼ਲਾਘਾਯੋਗ ਕਾਰਜ ਕਰਨ ਵਾਲੀਆਂ ਸ਼ਖ਼ਸੀਅਤਾਂ ਦੇ ਸਨਮਾਨ ਸਮਾਰੋਹ ਵੀ ਮੁਲਤਵੀ ਕਰ ਦਿੱਤੇ ਗਏ |
ਸ਼ਹੀਦ ਭਗਤ ਸਿੰਘ ਸਟੇਡੀਅਮ ਫ਼ਿਰੋਜ਼ਪੁਰ ਵਿਖੇ ਹੋਏ ਜ਼ਿਲ੍ਹਾ ਪੱਧਰੀ ਗਣਤੰਤਰਤਾ ਦਿਵਸ ਸਮਾਗਮ 'ਚ ਪੰਜਾਬ ਸਰਕਾਰ ਵਲੋਂ ਅਜਾਇਬ ਸਿੰਘ ਭੱਟੀ ਡਿਪਟੀ ਸਪੀਕਰ ਪੰਜਾਬ ਵਿਧਾਨ ਸਭਾ ਵਲੋਂ ਕੌਮੀ ਝੰਡਾ ਲਹਿਰਾਇਆ ਗਿਆ | ਰਾਸ਼ਟਰੀ ਝੰਡੇ ਨੂੰ ਸਲਾਮੀ ਦੇਣ ਅਤੇ ਪਰੇਡ ਦਾ ਨਿਰੀਖਣ ਕਰਨ ਉਪਰੰਤ ਡਿਪਟੀ ਸਪੀਕਰ ਅਜਾਇਬ ਸਿੰਘ ਭੱਟੀ ਨੇ ਸੰਬੋਧਨ ਕਰਦਿਆਂ ਦੇਸ਼ ਵਾਸੀਆਂ ਨੂੰ ਗਣਤੰਤਰ ਦਿਵਸ ਦੀਆਂ ਵਧਾਈਆਂ ਦਿੱਤੀਆਂ ਅਤੇ ਦੇਸ਼ ਦੀ ਆਜ਼ਾਦੀ ਲਈ ਲੜੇ ਗਏ ਘੋਲ ਦਾ ਵਿਸਥਾਰ ਸਾਹਿਤ ਜ਼ਿਕਰ ਕਰਦੇ ਹੋਏ ਦੇਸ਼ ਲਈ ਜਾਨਾਂ ਕੁਰਬਾਨ ਕਰਨ ਵਾਲੇ ਸ਼ਹੀਦ-ਏ-ਆਜ਼ਮ ਸਰਦਾਰ ਭਗਤ ਸਿੰਘ ਆਦਿ ਸ਼ਹੀਦਾਂ ਨੂੰ ਯਾਦ ਕਰਦਿਆਂ ਸ਼ਰਧਾਂਜਲੀਆਂ ਭੇਟ ਕੀਤੀਆਂ | ਉਨ੍ਹਾਂ ਕਿਹਾ ਕਿ ਭਾਰਤ ਦੁਨੀਆ ਦਾ ਸਭ ਤੋਂ ਵੱਡਾ ਲੋਕਤੰਤਰ ਹੈ | ਸੰਵਿਧਾਨ ਨੇ ਧਰਮਾਂ, ਜਾਤਾਂ, ਸੱਭਿਆਚਾਰਾਂ ਵਿਚ ਵੰਡੇ ਦੇਸ਼ ਨੂੰ ਇਕ ਮਾਲਾ ਵਿਚ ਪਰੋ ਕੇ ਦੇਸ਼ ਦੇ ਸਾਰੇ ਨਾਗਰਿਕਾਂ ਨੂੰ ਬਰਾਬਰਤਾ ਦਾ ਅਧਿਕਾਰ ਦਿੱਤਾ ਹੈ | ਸਾਨੂੰ ਆਪਣੇ ਅਧਿਕਾਰਾਂ ਪ੍ਰਤੀ ਜਾਗਰੂਕ ਹੋਣ ਦੇ ਨਾਲ-ਨਾਲ ਇਮਾਨਦਾਰੀ ਨਾਲ ਆਪਣੇ ਕੰਮ ਦੇ ਪ੍ਰਤੀ ਵਫ਼ਾਦਾਰ ਹੋਣਾ ਚਾਹੀਦਾ ਹੈ | ਪੰਜਾਬੀਆਂ ਵਲੋਂ ਹਰ ਖੇਤਰ ਵਿਚ ਅੱਵਲ ਰਹਿ ਕੇ ਮੱਲ੍ਹਾਂ ਮਾਰਣ ਦੀ ਗੱਲ ਕਰਦਿਆਂ ਡਿਪਟੀ ਸਪੀਕਰ ਅਜਾਇਬ ਸਿੰਘ ਭੱਟੀ ਨੇ ਕਿਹਾ ਕਿ ਪੰਜਾਬੀ ਕਿਸਾਨ ਆਪਣੀ ਮਿਹਨਤ ਸਦਕਾ ਦੇਸ਼ ਦਾ ਢਿੱਡ ਭਰਨ ਵਿਚ ਮੋਹਰੀ ਹਨ | ਉਨ੍ਹਾਂ ਕਿਹਾ ਕਿ ਸਮੁੱਚਾ ਰਾਸ਼ਟਰ ਗਣਤੰਤਰ ਦਿਵਸ ਮਨਾ ਰਿਹਾ ਹੈ ਤਾਂ ਦੇਸ਼ ਦਾ ਕਿਸਾਨ ਖ਼ਾਸ ਤੌਰ 'ਤੇ ਪੰਜਾਬੀ ਕਿਸਾਨ ਦਿੱਲੀ ਦੀਆਂ ਸਰਹੱਦਾਂ 'ਤੇ ਪਿਛਲੇ ਦੋ ਮਹੀਨਿਆਂ ਤੋਂ ਹੱਡ ਚੀਰਵੀਂ ਠੰਢ ਵਿਚ ਰੋਸ ਧਰਨੇ 'ਤੇ ਬੈਠੇ ਹਨ | ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਵਲੋਂ ਤਿੰਨ ਕਾਲੇ ਕਾਨੂੰਨ ਬਣਾ ਕੇ ਸਾਰੇ ਦੇਸ਼ ਦਾ ਢਿੱਡ ਭਰਨ ਵਾਲੇ ਅੰਨਦਾਤਾ ਨੂੰ ਬੇਗਾਨਗੀ ਦਾ ਅਹਿਸਾਸ ਕਰਵਾਇਆ ਹੈ | ਲੋਕਤੰਤਰ ਵਿਚ ਲੋਕਾਂ ਦਾ ਰਾਜ ਹੁੰਦਾ ਹੈ, ਪਰ ਕੇਂਦਰ ਸਰਕਾਰ ਲੱਖਾਂ ਦੀ ਗਿਣਤੀ ਵਿਚ ਸੰਘਰਸ਼ ਕਰ ਰਹੇ ਕਿਸਾਨਾਂ ਦੀ ਆਵਾਜ਼ ਸੁਣਨ ਨੂੰ ਤਿਆਰ ਨਹੀਂ | ਉਨ੍ਹਾਂ ਕਿਹਾ ਕਿ ਸਾਡੀ ਸਰਕਾਰ ਵਲੋਂ ਕਿਸਾਨੀ ਅੰਦੋਲਨ ਵਿਚ ਜਾਨਾਂ ਗੁਆਉਣ ਵਾਲੇ ਕਿਸਾਨਾਂ ਦੇ ਪਰਿਵਾਰਾਂ ਨੂੰ ਪ੍ਰਤੀ ਕਿਸਾਨ ਪੰਜ ਲੱਖ ਰੁਪਏ ਦੀ ਵਿੱਤੀ ਸਹਾਇਤਾ ਦੇਣ ਦੇ ਨਾਲ ਪਰਿਵਾਰ ਦੇ ਇਕ ਜੀਅ ਨੂੰ ਸਰਕਾਰੀ ਨੌਕਰੀ ਦੇਣ ਦਾ ਫ਼ੈਸਲਾ ਕੀਤਾ ਹੈ |
ਕੋਰੋਨਾ ਮਹਾਂਮਾਰੀ ਕਾਰਨ ਸਵਰਗਵਾਸ ਹੋਏ ਵਿਅਕਤੀਆਂ ਨੂੰ ਵੀ ਸ਼ਰਧਾਂਜਲੀ ਭੇਟ ਕਰਦਿਆਂ ਡਿਪਟੀ ਸਪੀਕਰ ਅਜਾਇਬ ਸਿੰਘ ਭੱਟੀ ਨੇ ਕਿਹਾ ਕਿ ਹੈਲਥ ਵਰਕਰਾਂ ਅਤੇ ਮੈਡੀਕਲ ਸਟਾਫ਼ ਨਾਲ ਫ਼ਰੰਟ ਲਾਈਨ ਵਰਕਰਾਂ ਨੂੰ ਵੀ ਸਲਾਮ ਕਰਦਾ ਹਾਂ, ਜਿਨ੍ਹਾਂ ਨੇ ਇਸ ਮਹਾਂਮਾਰੀ ਖ਼ਿਲਾਫ਼ ਅਗਲੀ ਕਤਾਰ ਵਿਚ ਹੋ ਕੇ ਲੜਾਈ ਲੜੀ | ਰਾਸ਼ਟਰੀ ਝੰਡਾ ਲਹਿਰਾਉਣ ਉਪਰੰਤ ਮੁੱਖ ਮਹਿਮਾਨ ਡਿਪਟੀ ਸਪੀਕਰ ਪੰਜਾਬ ਵਿਧਾਨ ਸਭਾ ਅਜਾਇਬ ਸਿੰਘ ਭੱਟੀ ਨੇ ਸ਼ਾਨਦਾਰ ਪਰੇਡ ਦਾ ਨਿਰੀਖਣ ਕੀਤਾ | ਪੰਜਾਬ ਪੁਲਿਸ, ਹੋਮ ਗਾਰਡਜ਼ ਅਤੇ ਐੱਨ. ਸੀ. ਸੀ. ਵਲੋਂ ਰਾਸ਼ਟਰੀ ਝੰਡੇ ਨੂੰ ਸਲਾਮੀ ਦਿੱਤੀ ਗਈ | ਇਸ ਮੌਕੇ ਜ਼ਿਲ੍ਹੇ ਦੇ ਵਿਕਾਸ ਨੂੰ ਦਰਸਾਉਂਦੀਆਂ ਵੱਖ-ਵੱਖ ਵਿਭਾਗਾਂ ਦੀਆਂ ਝਾਕੀਆਂ ਜਿਵੇਂ ਕਿ ਮਾਰਕਫੈੱਡ, ਸਿਹਤ ਵਿਭਾਗ, ਜ਼ਿਲ੍ਹਾ ਉਦਯੋਗ ਕੇਂਦਰ, ਮੱਛੀ ਪਾਲਣ ਵਿਭਾਗ, ਖੇਤੀਬਾੜੀ ਵਿਭਾਗ, ਡੇਅਰੀ ਵਿਕਾਸ ਵਿਭਾਗ ਤੇ ਮਿਲਕਫੈੱਡ, ਬਾਗਬਾਨੀ ਵਿਭਾਗ, ਮਗਨਰੇਗਾ ਸਕੀਮ ਤੇ ਲੀਡ ਬੈਂਕ ਵਲੋਂ ਝਾਕੀਆਂ ਪੇਸ਼ ਕੀਤੀਆਂ ਗਈਆਂ ਤੇ ਆਰਮੀ ਵਲੋਂ ਬੈਂਡ ਵੀ ਪੇਸ਼ ਕੀਤਾ ਗਿਆ | ਇਸ ਦੌਰਾਨ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਮੁੱਖ ਮਹਿਮਾਨ ਨੂੰ ਯਾਦਗਾਰੀ ਚਿੰਨ੍ਹ ਭੇਟ ਕਰਕੇ ਸਨਮਾਨਿਤ ਵੀ ਕੀਤਾ ਗਿਆ | ਸਮਾਗਮ ਵਿਚ ਕਮਿਸ਼ਨਰ ਸੁਮੇਰ ਸਿੰਘ ਗੁਰਜਰ, ਡੀ. ਆਈ. ਜੀ. ਹਰਦਿਆਲ ਸਿੰਘ ਮਾਨ, ਡਿਪਟੀ ਕਮਿਸ਼ਨਰ ਗੁਰਪਾਲ ਸਿੰਘ ਚਾਹਲ, ਜ਼ਿਲ੍ਹਾ ਸੈਸ਼ਨ ਜੱਜ ਸਚਿਨ ਸ਼ਰਮਾ, ਐੱਸ. ਐੱਸ. ਪੀ. ਭੁਪਿੰਦਰ ਸਿੰਘ, ਵਧੀਕ ਡਿਪਟੀ ਕਮਿਸ਼ਨਰ (ਜ.) ਰਾਜਦੀਪ ਕੌਰ, ਵਧੀਕ ਡਿਪਟੀ ਕਮਿਸ਼ਨਰ ਵਿਕਾਸ ਅਰੁਣ ਕੁਮਾਰ, ਐੱਸ. ਡੀ. ਐੱਮ. ਅਮਿਤ ਗੁਪਤਾ, ਸੀ. ਜੇ. ਐੱਮ. ਐੱਸ. ਕੇ ਗੋਇਲ, ਸੀ. ਜੇ. ਐੱਮ. ਅਮਨਪ੍ਰੀਤ ਸਿੰਘ ਅਤੇ ਸਿਵਲ ਜੱਜ ਅਨੀਸ਼ ਗੋਇਲ, ਗੁਰਨੈਬ ਸਿੰਘ ਬਰਾੜ ਸਾਬਕਾ ਵਿਧਾਇਕ, ਗੁਰਚਰਨ ਸਿੰਘ ਨਾਹਰ ਪ੍ਰਧਾਨ ਜ਼ਿਲ੍ਹਾ ਕਾਂਗਰਸ, ਅਮਰਿੰਦਰ ਸਿੰਘ ਟਿੱਕਾ ਬਸਤੀ ਭਾਗ ਸਿੰਘ ਆਦਿ ਇਲਾਕੇ ਦੀਆਂ ਪ੍ਰਭਾਵਸ਼ਾਲੀ ਸ਼ਖ਼ਸੀਅਤਾਂ ਅਤੇ ਵੱਖ-ਵੱਖ ਵਿਭਾਗਾਂ ਦੇ ਅਫ਼ਸਰ ਹਾਜ਼ਰ ਸਨ |
ਫ਼ਿਰੋਜ਼ਪੁਰ, (ਜਸਵਿੰਦਰ ਸਿੰਘ ਸੰਧੂ)- ਕਾਂਗਰਸ ਵਲੋਂ ਜ਼ਿਲ੍ਹਾ ਪ੍ਰਧਾਨ ਗੁਰਚਰਨ ਸਿੰਘ ਨਾਹਰ ਦੀ ਅਗਵਾਈ ਹੇਠ ਗਣਤੰਤਰਤਾ ਦਿਵਸ ਉਤਸ਼ਾਹ ਨਾਲ ਮਨਾਉਂਦੇ ਹੋਏ ਕਾਂਗਰਸ ਭਵਨ ਫ਼ਿਰੋਜ਼ਪੁਰ ਛਾਉਣੀ ਵਿਖੇ ਪ੍ਰਭਾਵਸ਼ਾਲੀ ਸਮਾਗਮ ਕੀਤਾ ਗਿਆ, ਜਿਸ ਵਿਚ ਵਿਸ਼ੇਸ਼ ਤੌਰ 'ਤੇ ਸੀਨੀਅਰ ਕਾਂਗਰਸੀ ਆਗੂ ਹਰਿੰਦਰ ਸਿੰਘ ਖੋਸਾ ਡਾਇਰੈਕਟਰ ਪੰਜਾਬ ਮੰਡੀ ਬੋਰਡ ਪਹੁੰਚੇ | ਸਮਾਗਮ ਦੌਰਾਨ ਕਾਂਗਰਸ ਜ਼ਿਲ੍ਹਾ ਪ੍ਰਧਾਨ ਗੁਰਚਰਨ ਸਿੰਘ ਨਾਹਰ ਅਤੇ ਹਰਿੰਦਰ ਸਿੰਘ ਖੋਸਾ ਡਾਇਰੈਕਟਰ ਵਲੋਂ ਤਿਰੰਗਾ ਕੌਮੀ ਝੰਡਾ ਲਹਿਰਾਉਣ ਦੀ ਰਸਮ ਅਦਾ ਕੀਤੀ ਗਈ | ਇਸ ਮੌਕੇ ਤਿਲਕ ਰਾਜ ਆੜ੍ਹਤੀਆ, ਤਜਿੰਦਰ ਸਿੰਘ ਬਿੱਟੂ, ਅਜੇ ਜੋਸ਼ੀ, ਰਜਨੀਸ਼ ਗੋਇਲ, ਮਾਸਟਰ ਸੁਰੇਸ਼, ਰਵਿੰਦਰ ਸਲੂਜਾ, ਸਾਦਿਕ ਮੰਤਰੀ, ਸੁਖਦੇਵ ਸਿੰਘ ਵਿਰਕ, ਸਤਨਾਮ ਸਿੰਘ, ਬੋਹੜ ਸਿੰਘ, ਰਾਜਾ ਚੌਧਰੀ, ਕਸ਼ਮੀਰ ਸਿੰਘ ਭੁੱਲਰ, ਜੋਗਿੰਦਰ ਸਿੰਘ, ਬਲਵੀਰ ਸਿੰਘ, ਕੁਲਵੰਤ ਸਿੰਘ ਫ਼ੌਜੀ, ਲਹੌਰੀ ਰਾਮ, ਗੁਰਮੇਜ ਸਿੰਘ ਸਰਪੰਚ ਬੱਗੇ ਕੇ ਪਿੱਪਲ, ਅਰੁਣ ਕੁਮਾਰ ਸਿੰਗਲਾ, ਮੁਨੀਸ਼ ਸ਼ਰਮਾ, ਦਰਸ਼ਨ ਕੰਡਿਆਰਾ, ਸੋਨੂੰ ਐਮ.ਸੀ., ਬਲਵਿੰਦਰ ਸ਼ਰਮਾ, ਭੁਪਿੰਦਰ ਸਿੰਘ, ਰਾਮੇਸ਼ ਕੁਮਾਰ, ਬੰਟੀ ਰਹੀਮੇ ਕੇ ਹਾਜ਼ਰ ਸਨ |
ਮਖੂ, (ਵਰਿੰਦਰ ਮਨਚੰਦਾ)-ਦਫ਼ਤਰ ਨਗਰ ਪੰਚਾਇਤ ਮਖੂ ਵਿਖੇ ਗਣਤੰਤਰ ਦਿਵਸ ਦਫ਼ਤਰ ਦੇ ਸਟਾਫ਼ ਤੇ ਸ਼ਹਿਰ ਵਾਸੀਆਂ ਵਲੋਂ ਮਨਾਇਆ ਗਿਆ | ਇਸ ਮੌਕੇ ਤਿਰੰਗਾ ਝੰਡਾ ਲਹਿਰਾਉਣ ਦੀ ਰਸਮ ਨਗਰ ਪੰਚਾਇਤ ਮਖੂ ਦੇ ਪ੍ਰਧਾਨ ਮਹਿੰਦਰ ਮਦਾਨ ਵਲੋਂ ਨਿਭਾਈ ਗਈ | ਥਾਣਾ ਮਖੂ ਦੀ ਪੁਲਿਸ ਪਾਰਟੀ ਵਲੋਂ ਤਿਰੰਗੇ ਝੰਡੇ ਨੂੰ ਸਲਾਮੀ ਦਿੱਤੀ ਗਈ ਤੇ ਸਰਕਾਰੀ
ਸੀਨੀਅਰ ਸੈਕੰਡਰੀ ਸਕੂਲ (ਲੜਕੀਆਂ) ਮਖੂ ਤੇ ਸਰਕਾਰੀ ਪ੍ਰਾਇਮਰੀ ਸਕੂਲ ਮਖੂ ਦੇ ਵਿਦਿਆਰਥੀਆਂ ਵਲੋਂ ਰਾਸ਼ਟਰੀ ਗੀਤ ਗਾਇਆ ਗਿਆ | ਇਸ ਮੌਕੇ ਨਗਰ ਪੰਚਾਇਤ ਮਖੂ ਦੇ ਪ੍ਰਧਾਨ ਮਹਿੰਦਰ ਮਦਾਨ ਨੇ ਸ਼ਹਿਰ ਵਾਸੀਆਂ ਅਤੇ ਦੇਸ਼-ਵਿਦੇਸ਼ 'ਚ ਵੱਸਦੇ ਪੰਜਾਬੀਆਂ ਨੂੰ ਵਧਾਈਆਂ ਦਿੱਤੀਆਂ ਗਈਆਂ | ਗਣਤੰਤਰ ਦਿਵਸ ਮੌਕੇ ਦਫ਼ਤਰ ਨਗਰ ਪੰਚਾਇਤ ਮਖੂ ਵਿਖੇ ਪਹੰੁਚੇ ਸਕੂਲ ਦੇ ਵਿਦਿਆਰਥੀਆਂ, ਪੁਲਿਸ ਪਾਰਟੀ ਤੇ ਸ਼ਹਿਰ ਵਾਸੀਆਂ ਨੂੰ ਮਿਠਾਈਆਂ ਵੰਡੀਆਂ ਗਈਆਂ | ਇਸ ਮੌਕੇ ਪੰਜਾਬ ਮੰਡੀਕਰਨ ਬੋਰਡ ਪੰਜਾਬ ਦੇ ਵਾਈਸ ਚੇਅਰਮੈਨ ਵਿਜੇ ਕਾਲੜਾ, ਮਾਰਕੀਟ ਕਮੇਟੀ ਮਖੂ ਦੇ ਚੇਅਰਮੈਨ ਗੁਰਮੇਜ ਸਿੰਘ ਬਾਹਰਵਾਲੀ, ਬੋਹੜ ਸਿੰਘ ਸੱਦਰਵਾਲਾ ਪ੍ਰਧਾਨ ਟਰੱਕ ਯੂਨੀਅਨ ਮਖੂ, ਬਾਊ ਰੂਪ ਲਾਲ ਮਦਾਨ, ਨਗਰ ਪੰਚਾਇਤ ਮਖੂ ਦੇ ਐੱਮ. ਸੀ. ਨਰਿੰਦਰ ਮਹਿਤਾ, ਰਵੀ ਚੋਪੜਾ, ਗੁਰਸੇਵਕ ਸਿੰਘ, ਸਾਜਨ ਮਸੀਹ, ਦਲੇਰ ਮਸੀਹ, ਪਾਸਟਰ ਬਲਦੇਵ, ਭੁਪਿੰਦਰ ਸਿੰਘ ਔਲਖ, ਮਨਮੋਹਨ ਗਰੋਵਰ, ਲੱਕੀ ਠੁਕਰਾਲ, ਬਿੱਟੂ ਨਾਰੰਗ, ਨਵਜੋਤ ਧੁੰਨਾ, ਸੰਜੀਵ ਮਾਨਕਟਾਲਾ, ਬਲਵਿੰਦਰ ਠੁਕਰਾਲ, ਸੁਨੀਲ ਠੁਕਰਾਲ, ਮਾ. ਸੁਨਿੰਦਰ ਸਿੰਘ ਅਤੇ ਦਫ਼ਤਰ ਨਗਰ ਪੰਚਾਇਤ ਮਖੂ ਦਾ ਸਮੂਹ ਸਟਾਫ਼ ਹਾਜ਼ਰ ਸਨ |
ਫ਼ਿਰੋਜ਼ਪੁਰ, (ਕੁਲਬੀਰ ਸਿੰਘ ਸੋਢੀ)- ਗਣਤੰਤਰ ਦਿਵਸ ਦੇ ਮੌਕੇ ਰੇਲਵੇ ਸਟੇਡੀਅਮ ਫ਼ਿਰੋਜ਼ਪੁਰ ਵਿਖੇ ਮੰਡਲ ਰੇਲਵੇ ਮੈਨੇਜਰ ਰਾਜੇਸ਼ ਅਗਰਵਾਲ ਦੁਆਰਾ ਤਿਰੰਗਾ ਲਹਿਰਾਉਣ ਪਿੱਛੋਂ ਰਾਸ਼ਟਰੀ ਗੀਤ ਗਾਇਆ ਗਿਆ | ਇਸ ਮੌਕੇ ਰੇਲਵੇ ਪ੍ਰੋਟੈਕਸ਼ਨ ਫੋਰਸ ਦੇ ਜਵਾਨਾਂ ਦੁਆਰਾ ਗਾਰਡ ਆਫ਼ ਆਨਰ ਦਿੰਦੇ ਹੋਏ ਤਿਰੰਗੇ ਨੂੰ ਸਲਾਮੀ ਦਿੱਤੀ ਗਈ | ਮੰਡਲ ਰੇਲਵੇ ਮੈਨੇਜਰ ਨੇ ਗਣਤੰਤਰ ਦਿਵਸ 'ਤੇ ਰੇਲ ਪਰਿਵਾਰ ਦੇ ਮੈਂਬਰਾਂ, ਗਾਹਕਾਂ, ਉਦਯੋਗ, ਕਾਰੋਬਾਰ ਸਹਿਯੋਗੀਆਂ ਨੂੰ ਦਿਲੋਂ ਵਧਾਈਆਂ ਦਿੱਤੀਆਂ | ਰੇਲਵੇ ਮੰਡਲ ਮੈਨੇਜਰ ਨੇ ਆਪਣੇ ਸੰਦੇਸ਼ ਵਿਚ ਕਿਹਾ ਕਿ ਸਾਰੇ ਰੇਲਵੇ ਅਧਿਕਾਰੀ, ਕਰਮਚਾਰੀ ਤੇ ਯੂਨੀਅਨਾਂ ਨੂੰ ਆਉਣ ਵਾਲੀਆਂ ਸਾਰੀਆਂ ਚੁਨੌਤੀਆਂ ਦਾ ਸਾਹਮਣਾ ਕਰਨ ਦਾ ਪ੍ਰਣ ਲੈਣਾ ਚਾਹੀਦਾ ਹੈ ਤਾਂ ਜੋ ਰਾਸ਼ਟਰ ਦੇ ਵਿਕਾਸ ਦਾ ਰਾਹ ਪੱਧਰਾ ਹੋ ਸਕੇ | ਗਣਤੰਤਰ ਦਿਵਸ ਦੇ ਪ੍ਰੋਗਰਾਮ ਦੌਰਾਨ ਵਧੀਕ ਮੰਡਲ ਰੇਲਵੇ ਮੈਨੇਜਰ ਬਲਬੀਰ ਸਿੰਘ ਦੁਆਰਾ ਜਨਰਲ ਮੈਨੇਜਰ ਦਾ ਸੰਦੇਸ਼ ਪੜਿ੍ਹਆ ਗਿਆ | ਗਣਤੰਤਰ ਦਿਵਸ ਮਨਾਉਂਦੇ ਹੋਏ ਸਕਾਊਟ ਅਤੇ ਗਾਈਡਾਂ ਦੁਆਰਾ ਦੇਸ਼ ਭਗਤੀ ਦੇ ਗਾਉਣ ਅਤੇ ਬਾਲ ਨਿਕੇਤਨ ਸਕੂਲ ਦੇ ਬੱਚਿਆਂ ਨੇ ਰੰਗਾਰੰਗ ਪ੍ਰੋਗਰਾਮ ਪੇਸ਼ ਕੀਤਾ | ਸੀਨੀਅਰ ਡਵੀਜ਼ਨਲ ਸਕਿਉਰਿਟੀ ਕਮਿਸ਼ਨਰ ਫ਼ਿਰੋਜ਼ਪੁਰ ਅਸੀਸ ਕੁਮਾਰ ਜੋ ਹਾਲ ਹੀ ਵਿਚ ਤਰੱਕੀ ਦੇ ਆਧਾਰ 'ਤੇ ਦੱਖਣੀ ਪੂਰਬੀ ਰੇਲਵੇ, ਕੋਲਕਾਤਾ ਵਿਚ ਡੀ.ਆਈ.ਜੀ ਦੇ ਅਹੁਦੇ 'ਤੇ ਤਾਇਨਾਤ ਕੀਤੇ ਗਏ ਸਨ, ਨੂੰ ਸ਼ਾਨਦਾਰ ਪ੍ਰਦਰਸ਼ਨ ਲਈ ਭਾਰਤੀ ਪੁਲਿਸ ਮੈਡਲ ਪੁਰਸਕਾਰ ਨਾਲ ਨਿਵਾਜਿਆ ਗਿਆ | ਗਣਤੰਤਰ ਦਿਵਸ ਪਰੇਡ ਦੌਰਾਨ ਸਾਲ 2020-21 ਦੌਰਾਨ ਇੰਜੀਨੀਅਰਿੰਗ, ਮਕੈਨੀਕਲ, ਸਿਗਨਲ ਤੇ ਦੂਰਸੰਚਾਰ, ਇਲੈਕਟ੍ਰੀਕਲ, ਵਣਜ, ਟ੍ਰੈਫਿਕ, ਅਮਲੇ, ਲੇਖਾ, ਮੈਡੀਕਲ ਅਤੇ ਹੋਰ ਵਿਭਾਗਾਂ ਦੁਆਰਾ ਕੀਤੇ ਮੁੱਖ ਕਾਰਜਾਂ ਨੂੰ ਝਾਕੀ ਦੇ ਜਰੀਏ ਪ੍ਰਦਰਸ਼ਿਤ ਕੀਤਾ ਗਿਆ | ਇਹ ਝਾਕੀ ਰੇਲਵੇ ਸਟੇਡੀਅਮ ਤੋਂ ਬਰਟ ਰੋਡ, ਸ਼ੇਰ ਸ਼ਾਹ ਵਾਲੀ ਚੌਕ ਅਤੇ ਡੀ. ਸੀ. ਦਫ਼ਤਰ ਤੋਂ ਹੁੰਦੀ ਹੋਈ ਮੰਡਲ ਰੇਲਵੇ ਮੈਨੇਜਰ ਦੇ ਦਫ਼ਤਰ ਖ਼ਤਮ ਕੀਤੀਆਂ ਗਈਆਂ, ਜਿਸ ਵਿਚ ਰੇਲਵੇ ਨੇ ਹਜ਼ਾਰਾਂ ਲੋਕਾਂ ਨੂੰ ਆਪਣਾ ਸੰਦੇਸ਼ ਦਿੱਤਾ | ਇਸ ਦੇ ਚੱਲਦੇ ਉੱਤਰੀ ਰੇਲਵੇ ਮਹਿਲਾ ਭਲਾਈ ਸੰਗਠਨ ਵਲੋਂ ਬਾਲ ਨਿਕੇਤਨ ਦੇ ਬੱਚਿਆਂ ਨੂੰ ਮਠਿਆਈ ਅਤੇ ਰੇਲਵੇ ਹਸਪਤਾਲ ਫ਼ਿਰੋਜ਼ਪੁਰ ਦੇ ਮਰੀਜ਼ਾਂ ਨੂੰ ਫਲ ਵੰਡੇ ਗਏ | ਪ੍ਰੋਗਰਾਮ ਦੇ ਅੰਤ ਵਿਚ ਨਮਿਤਾ ਅਗਰਵਾਲ ਪ੍ਰਧਾਨ ਉੱਤਰ ਰੇਲਵੇ ਮਹਿਲਾ ਭਲਾਈ ਸੰਸਥਾ ਨੇ ਵੱਖ-ਵੱਖ ਖੇਡ ਮੁਕਾਬਲਿਆਂ ਵਿਚ ਪਹਿਲਾ, ਦੂਜਾ ਅਤੇ ਤੀਜਾ ਸਥਾਨ ਪ੍ਰਾਪਤ ਕਰਨ ਵਾਲੇ ਬੱਚਿਆਂ ਨੂੰ ਇਨਾਮ ਵੰਡੇ |
ਗੁਰੂਹਰਸਹਾਏ, (ਕਪਿਲ ਕੰਧਾਰੀ, ਹਰਚਰਨ ਸਿੰਘ ਸੰਧੂ)-ਗਣਤੰਤਰ ਦਿਵਸ ਸਬੰਧੀ ਗੁਰੂਹਰਸਹਾਏ ਵਿਚ ਬਣੇ ਸ੍ਰੀ ਗੁਰੂ ਰਾਮਦਾਸ ਸਟੇਡੀਅਮ ਵਿਖੇ ਐੱਸ. ਡੀ. ਐੱਮ. ਰਵਿੰਦਰ ਪਾਲ ਸਿੰਘ ਅਰੋੜਾ ਵਲੋਂ ਕੌਮੀ ਝੰਡਾ ਲਹਿਰਾਇਆ ਗਿਆ | ਇਸ ਤੋਂ ਬਾਅਦ ਸਕੂਲੀ ਵਿਦਿਆਰਥਣਾਂ ਵਲੋਂ ਰਾਸ਼ਟਰੀ ਗਾਣ ਗਾਇਆ ਗਿਆ | ਉਸ ਤੋਂ ਬਾਅਦ ਐੱਸ.ਡੀ.ਐੱਮ. ਵਲੋਂ ਪਰੇਡ ਦਾ ਨਿਰੀਖਣ ਕਰਦੇ ਹੋਏ ਮਾਰਚ ਪਾਸਟ ਤੋਂ ਸਲਾਮੀ ਲਈ | ਇਸ ਮੌਕੇ ਆਪਣੇ ਸੰਬੋਧਨ ਵਿਚ ਬੋਲਦਿਆਂ ਐੱਸ.ਡੀ.ਐਮ. ਰਵਿੰਦਰਪਾਲ ਸਿੰਘ ਅਰੋੜਾ ਨੇ ਕਿਹਾ ਕਿ ਇਸ ਦਿਨ ਸਾਡੇ ਦੇਸ਼ ਦੇ ਮਹਾਨ ਦੇਸ਼ ਭਗਤਾਂ ਨੇ ਦੇਸ਼ ਦੀ ਜੰਗ-ਏ-ਆਜ਼ਾਦੀ ਵਿਚ ਵੱਡੀਆਂ ਕੁਰਬਾਨੀਆਂ ਦੇ ਕੇ ਦੇਸ਼ ਨੂੰ ਆਜ਼ਾਦ ਕਰਵਾਇਆ ਅਤੇ 26 ਜਨਵਰੀ 1950 ਨੂੰ ਆਪਣੇ ਦੇਸ਼ ਦਾ ਆਪਣਾ ਸੰਵਿਧਾਨ ਲਾਗੂ ਹੋਇਆ | ਇਸ ਮੌਕੇ ਉਨ੍ਹਾਂ ਵਲੋਂ ਸਮੂਹ ਸ਼ਹਿਰ ਵਾਸੀਆਂ ਨੂੰ ਗਣਤੰਤਰ ਦਿਵਸ ਦੀ ਵਧਾਈ ਦਿੰਦਿਆਂ ਕਿਹਾ ਕਿ ਸਾਡੇ ਸਾਰਿਆਂ ਦਾ ਇਹ ਫ਼ਰਜ਼ ਬਣਦਾ ਹੈ ਕਿ ਦੇਸ਼ ਦੇ ਉਨ੍ਹਾਂ ਮਹਾਨ ਸੂਰਬੀਰਾਂ ਦੇਸ਼ ਭਗਤਾਂ ਨੂੰ ਯਾਦ ਕਰਦੇ ਹੋਏ ਦੇਸ਼ ਦੀ ਅਖੰਡਤਾ ਅਤੇ ਆਪਸੀ ਭਾਈਚਾਰੇ ਸਾਂਝ ਨੂੰ ਹਮੇਸ਼ਾ ਕਾਇਮ ਰੱਖੀਏ | ਇਸ ਮੌਕੇ ਮੁੱਖ ਮਹਿਮਾਨ ਵਜੋਂ ਪੁੱਜੇ ਪੰਜਾਬ ਦੇ ਕੈਬਨਿਟ ਮੰਤਰੀ ਰਾਣਾ ਗੁਰਮੀਤ ਸਿੰਘ ਸੋਢੀ ਦੇ ਸਪੁੱਤਰ ਅਨੁਮੀਤ ਸਿੰਘ ਹੀਰਾ ਸੋਢੀ ਇਨਫਰਮੇਸ਼ਨ ਕਮਿਸ਼ਨਰ ਪੰਜਾਬ ਵਲੋਂ ਵੀ ਪੂਰੇ ਸ਼ਹਿਰ ਵਾਸੀਆਂ ਅਤੇ ਸਕੂਲੀ ਵਿਦਿਆਰਥੀਆਂ ਨੂੰ ਗਣਤੰਤਰ ਦਿਵਸ ਦੀ ਵਧਾਈ ਦਿੱਤੀ | ਇਸ ਮੌਕੇ ਵਿੱਕੀ ਨਰੂਲਾ, ਆਤਮਜੀਤ ਸਿੰਘ ਡੇਵਿਡ, ਅਮਨ ਦੁੱਗਲ, ਸੀਮੂ ਪਾਸੀ, ਰਵੀ ਸ਼ਰਮਾ, ਜਗਦੀਸ਼ ਲਾਲ, ਰਾਜਿੰਦਰ ਚੌਧਰੀ, ਵੇਦ ਪ੍ਰਕਾਸ਼ ਚੇਅਰਮੈਨ ਮਾਰਕੀਟ ਕਮੇਟੀ ਗੁਰੂਹਰਸਹਾਏ, ਮਨਿੰਦਰ ਸਿੰਘ ਮਿੰਟੂ ਬਰਾੜ ਦਫ਼ਤਰ ਇੰਚਾਰਜ, ਰਾਜਵੀਰ ਮੋਂਟੀ, ਡੀ.ਐੱਸ.ਪੀ. ਰਵਿੰਦਰ ਸਿੰਘ, ਥਾਣਾ ਮੁਖੀ ਜਸਵਿੰਦਰ ਸਿੰਘ, ਤਹਿਸੀਲਦਾਰ ਨੀਲਮ ਰਾਣੀ, ਨਾਇਬ ਤਹਿਸੀਲਦਾਰ ਵਿਕਰਮ ਗੂੰਬਰ, ਸੁਪਰਡੈਂਟ ਕੇਵਲ ਕਿ੍ਸ਼ਨ, ਬੀ.ਡੀ.ਪੀ.ਓ. ਸਰਬਜੀਤ ਸਿੰਘ ਬਰਾੜ, ਰਾਜਾ ਕੁਮਾਰ, ਸਤਨਾਮ ਸਿੰਘ ਢਿੱਲੋਂ, ਮੰਗਤ ਰਾਮ ਈ.ਓ., ਵਿਕਰਾਂਤ ਵੋਹਰਾ, ਬਗੀਚਾ ਬੋਹੜੀਆ, ਏ.ਐਫ.ਐੱਸ.ਓ. ਸਮਰਬੀਰ ਸਿੰਘ, ਸਰਪੰਚ ਕਸ਼ਮੀਰ ਲਾਲ, ਗੌਰਵ ਮੁੰਜਾਲ, ਪਿ੍ੰਸੀਪਲ ਸੁਰੇਸ਼ ਕੁਮਾਰ, ਦੀਪਕ ਸ਼ਰਮਾ, ਨੀਸ਼ੂ ਦਹੂਜਾ ਆਦਿ ਹਾਜ਼ਰ ਸਨ |
ਮੱਲਾਂਵਾਲਾ, (ਗੁਰਦੇਵ ਸਿੰਘ, ਸੁਰਜਨ ਸਿੰਘ ਸੰਧੂ)- ਨਗਰ ਪੰਚਾਇਤ ਮੱਲਾਂਵਾਲਾ ਵਿਖੇ ਗਣਤੰਤਰ ਦਿਵਸ ਮਨਾਇਆ ਗਿਆ | ਝੰਡਾ ਲਹਿਰਾਉਣ ਦੀ ਰਸਮ ਸ੍ਰੀਮਤੀ ਮੀਨਾਕਸ਼ੀ ਸ਼ਰਮਾ ਪ੍ਰਧਾਨ ਨਗਰ ਪੰਚਾਇਤ ਮੱਲਾਂਵਾਲਾ ਧਰਮ-ਪਤਨੀ ਬੱਬਲ ਸ਼ਰਮਾ ਨੇ ਅਦਾ ਕੀਤੀ ਤੇ ਝੰਡੇ ਨੂੰ ਸਲਾਮੀ ਦਿੱਤੀ | ਸ਼ਹੀਦ ਸੁਖਵਿੰਦਰ ਸਿੰਘ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਮੱਲਾਂਵਾਲਾ ਦੀਆਂ ਵਿਦਿਆਰਥਣਾਂ ਨੇ ਰਾਸ਼ਟਰੀ ਗੀਤ ਗਾਇਣ ਕੀਤਾ | ਇਸ ਮੌਕੇ ਮੁਨੀਸ਼ ਸ਼ਰਮਾ ਯੂਥ ਆਗੂ, ਰੌਸ਼ਨ ਲਾਲ ਬਿੱਟਾ ਬਲਾਕ ਪ੍ਰਧਾਨ ਮਖੂ, ਡਾ: ਪਰਮਿੰਦਰ ਸਿੰਘ ਗਿੱਲ ਵਾਈਸ ਚੇਅਰਮੈਨ, ਅਜੇ ਸੇਠੀ ਕੌਾਸਲਰ, ਨਛੱਤਰ ਸਿੰਘ ਸੰਧੂ, ਸੁਖਵਿੰਦਰ ਸਿੰਘ ਕੌਾਸਲਰ, ਸੁਖਦੇਵ ਸਿੰਘ ਸੰਧੂ ਚਾਹਲ, ਰਮੇਸ਼ ਅਟਵਾਲ, ਰਵਿੰਦਰ ਸਿੰਘ ਕੌਾਸਲਰ, ਤਰਸੇਮ ਸਿੰਘ ਕੌਾਸਲਰ, ਆਤਮਾ ਸਿੰਘ, ਬਾਜ਼ ਸਿੰਘ ਸੀਨੀਅਰ ਮੀਤ ਪ੍ਰਧਾਨ, ਡਾ: ਸ਼ਾਮ ਲਾਲ, ਬਲਜੀਤ ਸਿੰਘ ਸੰਧੂ, ਬਰਜਿੰਦਰ ਸਿੰਘ ਗਿੱਲ, ਪਵਨ ਕੁਮਾਰ ਇੰਸਪੈਕਟਰ, ਕੁਲਜੀਤ ਸਿੰਘ, ਬਲਜੀਤ ਕੌਰ, ਬਾਵਾ ਕੁਲਜੀਤ ਸਿੰਘ, ਇੰਦਰਜੀਤ ਸਿੰਘ, ਗੁਰਸੇਵਕ ਮੰਗਾ, ਰਛਪਾਲ, ਸੁਰਜੀਤ ਸਿੰਘ, ਬਲਦੇਵ ਸਿੰਘ, ਗੁਰਦੇਵ ਸਿੰਘ ਸੰਧੂ, ਬੋਹੜ ਸਿੰਘ, ਗੁਰਚਰਨ ਸਿੰਘ, ਜੀਤ ਸਿੰਘ, ਜਸਵੰਤ ਸਿੰਘ ਬਿੱਲਾ ਆਦਿ ਹਾਜ਼ਰ ਸਨ |
ਜ਼ੀਰਾ, (ਜੋਗਿੰਦਰ ਸਿੰਘ ਕੰਡਿਆਲ, ਮਨਜੀਤ ਸਿੰਘ ਢਿੱਲੋਂ)- ਗਣਤੰਤਰ ਦਿਵਸ ਦੇ ਸਰਕਾਰੀ ਸਮਾਗਮ ਸਥਾਨਿਕ ਜੀਵਨ ਮੱਲ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਜ਼ੀਰਾ ਦੇ ਖੇਡ ਸਟੇਡੀਅਮ ਵਿਖੇ ਹੋਏ, ਜਿਸ ਵਿਚ ਰਣਜੀਤ ਸਿੰਘ ਭੁੱਲਰ ਐੱਸ.ਡੀ.ਐੱਮ ਮੁੱਖ ਮਹਿਮਾਨ ਵਜੋਂ ਪਹੁੰਚੇ, ਜਿਨ੍ਹਾਂ ਨੇ ਸਰਕਾਰੀ ਨਿਯਮਾਂ ਅਨੁਸਾਰ ਤਿਰੰਗਾ ਲਹਿਰਾਇਆ | ਉਪਰੰਤ ਜੀ.ਓ.ਜੀ, ਐੱਨ.ਐੱਨ.ਐੱਸ ਵਲੰਟੀਅਰ, ਪੰਜਾਬ ਹੋਮਗਾਰਡ ਅਤੇ ਪੰਜਾਬ ਪੁਲਿਸ ਦੇ ਜਵਾਨਾਂ ਨੇ ਤਿਰੰਗੇ ਨੂੰ ਸਲਾਮੀ ਦਿੱਤੀ | ਜ਼ੀਰਾ ਦੇ ਤਹਿਸੀਲਦਾਰ ਬੇਅੰਤ ਸਿੰਘ ਸਿੱਧੂ, ਵਿਨੋਦ ਕੁਮਾਰ ਨਾਇਬ ਤਹਿਸੀਲਦਾਰ ਅਤੇ ਬਲਜਿੰਦਰ ਸਿੰਘ ਨਾਇਬ ਤਹਿਸੀਲਦਾਰ ਮਖੂ ਦੀ ਪ੍ਰਧਾਨਗੀ ਹੇਠ ਕਰਵਾਏ ਗਏ, ਇਨ੍ਹਾਂ ਸਮਾਗਮਾਂ ਦੀ ਸ਼ੁਰੂਆਤ ਵਿਚ ਰਸਮੀ ਤੌਰ 'ਤੇ ਗ਼ੁਬਾਰੇ ਅਤੇ ਕਬੂਤਰ ਖੁੱਲ੍ਹੀ ਫ਼ਿਜ਼ਾ ਵਿਚ ਛੱਡੇ ਗਏ | ਇਸ ਦੌਰਾਨ ਸ਼ਹੀਦ ਗੁਰਦਾਸ ਰਾਮ ਮੈਮੋਰੀਅਲ ਸੀਨੀਅਰ ਸੈਕੰਡਰੀ ਸਕੂਲ ਲੜਕੀਆਂ ਜ਼ੀਰਾ ਦੀਆਂ ਵਿਦਿਆਰਥਣਾਂ ਵਲੋਂ ਰਾਸ਼ਟਰੀ ਗੀਤ ਗਾਇਆ ਗਿਆ ਅਤੇ ਪੈਰਾਡਾਈਜ਼ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਜ਼ੀਰਾ ਦੇ ਵਿਦਿਆਰਥੀਆਂ ਵਲੋਂ ਦੇਸ਼ ਭਗਤੀ ਦਾ ਗੀਤ ਪੇਸ਼ ਕੀਤਾ ਗਿਆ | ਸੀਮਤ ਸਮੇਂ ਵਿਚ ਸਮਾਗਮ ਸੰਪੰਨ ਕਰਦਿਆਂ ਦੇਸ਼ ਦੀ ਆਜ਼ਾਦੀ ਲਈ ਕੁਰਬਾਨੀਆਂ ਕਰਨ ਵਾਲੇ ਦੇਸ਼ ਭਗਤਾਂ, ਫ਼ੌਜੀ ਜਵਾਨਾਂ ਦੇ ਪਰਿਵਾਰਾਂ ਅਤੇ ਆਜ਼ਾਦੀ ਘੁਲਾਟੀਆਂ ਨੂੰ ਮੁੱਖ ਮਹਿਮਾਨ ਵਲੋਂ ਸਨਮਾਨ ਚਿੰਨ੍ਹ ਭੇਟ ਕਰਕੇ ਸਨਮਾਨਿਤ ਕੀਤਾ ਗਿਆ | ਇਸ ਮੌਕੇ ਸਮਾਗਮ ਵਿਚ ਕੁਲਬੀਰ ਸਿੰਘ ਟਿੰਮੀ ਚੇਅਰਮੈਨ ਮਾਰਕੀਟ ਕਮੇਟੀ ਜ਼ੀਰਾ, ਮਾਸਟਰ ਗੁਰਪ੍ਰੀਤ ਸਿੰਘ ਜੱਜ ਪ੍ਰਧਾਨ, ਸਰਬਜੀਤ ਕੌਰ ਪ੍ਰਧਾਨ ਨਗਰ ਕੌਾਸਲ ਜ਼ੀਰਾ, ਹਰੀਸ਼ ਤਾਂਗਰਾ ਵਾਈਸ ਪ੍ਰਧਾਨ ਨਗਰ ਕੌਾਸਲ ਜ਼ੀਰਾ, ਧਰਮਪਾਲ ਸਿੰਘ ਕਾਰਜ ਸਾਧਕ ਅਫ਼ਸਰ ਨਗਰ ਕੌਾਸਲ ਜ਼ੀਰਾ, ਸਤਵੰਤ ਸਿੰਘ ਸੀ.ਡੀ.ਪੀ.ਓ, ਸੁਰਜੀਤ ਸਿੰਘ ਰੀਡਰ ਡੀ.ਐੱਸ.ਪੀ ਜ਼ੀਰਾ, ਰਜਿੰਦਰ ਕੁਮਾਰ ਸੀਨੀਅਰ ਸਹਾਇਕ ਸੀ.ਡੀ.ਪੀ.ਓ, ਪਿ੍ੰਸੀਪਲ ਚਮਕੌਰ ਸਿੰਘ ਸਰਾਂ, ਪਿ੍ੰਸੀਪਲ ਰਾਕੇਸ਼ ਸ਼ਰਮਾ, ਲੈਕਚਰਾਰ ਮੇਜਰ ਸਿੰਘ, ਮਾਸਟਰ ਨਵੀਨ ਸਚਦੇਵਾ, ਰਾਮ ਪ੍ਰਕਾਸ਼ ਐੱਸ.ਪੀ ਪ੍ਰਧਾਨ ਸੀਨੀਅਰ ਸਿਟੀਜ਼ਨ ਕੌਾਸਲ ਜ਼ੀਰਾ, ਹੈੱਡ ਮਾਸਟਰ ਵਿਸ਼ੇਸ਼ ਸਚਦੇਵਾ, ਕਰਨਲ ਕਸ਼ਮੀਰ ਸਿੰਘ ਮੁਖੀ ਜੀ.ਓ.ਜੀ ਜ਼ੀਰਾ, ਗੁਰਜੀਤ ਸਿੰਘ ਵਣ ਰੇਂਜ ਅਫ਼ਸਰ ਜ਼ੀਰਾ, ਪਿੱਪਲ ਸਿੰਘ ਸਬ ਇੰਸਪੈਕਟਰ, ਦਿਨੇਸ਼ ਅਗਰਵਾਲ ਏ.ਐਫ.ਐੱਸ.ਓ, ਜੁਗਰਾਜ ਸਿੰਘ ਸੁਪਰਡੈਂਟ ਐੱਸ.ਡੀ.ਐਮ ਦਫ਼ਤਰ, ਪ੍ਰਦੀਪ ਕੁਮਾਰ ਰੀਡਰ ਐੱਸ.ਡੀ.ਐਮ, ਗੁਰਜੀਤ ਸਿੰਘ ਰੀਡਰ ਤਹਿਸੀਲਦਾਰ, ਸੁਰਿੰਦਰ ਸਿੰਘ, ਹਰਬੰਸ ਸਿੰਘ ਸੇਖ਼ਾ ਸੁਪਰਡੈਂਟ, ਏ.ਐੱਸ.ਆਈ ਜਗਜੀਤ ਸਿੰਘ, ਚਰਨਬੀਰ ਸਿੰਘ ਡੀ.ਪੀ., ਹਰਪ੍ਰੀਤ ਸਿੰਘ ਐੱਸ.ਡੀ.ਐਮ ਦਫ਼ਤਰ, ਅੰਗਰੇਜ਼ ਸਿੰਘ ਏ.ਐੱਸ.ਆਈ. ਤੇ ਹੋਰ ਹਾਜ਼ਰ ਸਨ |
ਫ਼ਿਰੋਜ਼ਪੁਰ, (ਰਾਕੇਸ਼ ਚਾਵਲਾ)- ਗਣਤੰਤਰ ਦਿਵਸ ਕੰਟੋਨਮੈਂਟ ਬੋਰਡ ਦੇ ਅਧਿਕਾਰੀਆਂ ਅਤੇ ਕਰਮਚਾਰੀਆਂ ਨੇ ਆਪਣੇ ਦਫ਼ਤਰ ਦੇ ਵਿਹੜੇ ਵਿਚ ਮਨਾਇਆ | ਜਾਣਕਾਰੀ ਦਿੰਦੇ ਹੋਏ ਕੰਟੋਨਮੈਂਟ ਦੀ ਸੀ.ਈ.ਓ. ਪੋ੍ਰਮਿਲਾ ਜੈਸਵਾਲ ਅਤੇ ਕੰਟੋਨਮੈਂਟ ਬੋਰਡ ਦਫ਼ਤਰ ਦੇ ਆਫ਼ਿਸ ਸੁਪਰਡੈਂਟ ਮਨਜੀਤ ਸਿੰਘ ਹੀਰਾ ਨੇ ਦੱਸਿਆ ਕਿ ਪ੍ਰੋਗਰਾਮ ਵਿਚ ਮੁੱਖ ਮਹਿਮਾਨ ਵਜੋਂ ਕੰਟੋਨਮੈਂਟ ਬੋਰਡ ਦੇ ਪ੍ਰਧਾਨ ਬਿ੍ਗੇਡੀਅਰ ਵਿਗਨੈਸ਼ ਮਹੰਤੀ ਤੇ ਵਿਸ਼ੇਸ਼ ਮਹਿਮਾਨ ਵਜੋਂ ਕੰਟੋਨਮੈਂਟ ਬੋਰਡ ਦੀ ਉਪ ਪ੍ਰਧਾਨ ਸਪਨਾ ਤਾਇਲ, ਐੱਮ. ਸੀ ਜੋਰਾ ਸਿੰਘ ਸੰਧੂ, ਐੱਮ. ਸੀ. ਸੁਸ਼ੀਲ ਕੁਮਾਰ ਉਰਫ਼ ਸ਼ੀਲਾ ਨੇ ਸ਼ਿਰਕਤ ਕੀਤੀ | ਪ੍ਰੋਗਰਾਮ ਵਿਚ ਕੰਟੋਨਮੈਂਟ ਬੋਰਡ ਦੇ ਸਾਰਿਆਂ ਸਕੂਲਾਂ ਦੇ ਬੱਚਿਆਂ ਤੇ ਅਧਿਆਪਕਾਂ ਨੇ ਭਾਗ ਲਿਆ | ਮਹਿਮਾਨਾਂ ਵਲੋਂ ਤਿਰੰਗਾ ਝੰਡਾ ਲਹਿਰਾਉਣ ਦੀ ਰਸਮ ਨੂੰ ਅਦਾ ਕੀਤਾ ਗਿਆ | ਆਫ਼ਿਸ ਸੁਪਰਡੈਂਟ ਮਨਜੀਤ ਸਿੰਘ ਹੀਰਾ ਨੇ ਦੱਸਿਆ ਕਿ ਇਸ ਮੌਕੇ ਕੰਟੋਨਮੈਂਟ ਬੋਰਡ ਦੇ ਸਾਰਿਆਂ ਸਕੂਲਾਂ ਦੇ ਬੱਚਿਆਂ ਨੇ ਵਿਭਿੰਨ ਗੀਤਾਂ 'ਤੇ ਆਪਣੀ ਪ੍ਰਤਿਭਾ ਦਿਖਾਈ | ਸਕੂਲਾਂ ਦੇ ਬੱਚਿਆਂ ਨੇ ਪੰਜਾਬੀ ਲੋਕ ਨਾਚ ਤੇ ਦੇਸ਼ ਭਗਤੀ ਦੇ ਗੀਤ ਗਾ ਕੇ ਲੋਕਾਂ ਦਾ ਮਨ ਲੁਭਾਇਆ | ਪ੍ਰੋਗਰਾਮ ਦੇ ਆਖੀਰ ਵਿਚ ਆਏ ਹੋਏ ਮਹਿਮਾਨਾਂ ਅਤੇ ਸਕੂਲਾਂ ਦੇ ਬੱਚਿਆਂ ਨੂੰ ਸਨਮਾਨ ਚਿੰਨ੍ਹ ਦੇ ਕੇ ਉਨ੍ਹਾਂ ਦਾ ਧੰਨਵਾਦ ਕੀਤਾ |
ਦੇਵ ਸਮਾਜ ਕਾਲਜ 'ਚ ਗਣਤੰਤਰ ਦਿਵਸ 'ਤੇ ਕਰਵਾਇਆ ਸ਼ਾਨਦਾਰ
ਫ਼ਿਰੋਜ਼ਪੁਰ,(ਤਪਿੰਦਰ ਸਿੰਘ)-ਦੇਵ ਸਮਾਜ ਕਾਲਜ ਫ਼ਾਰ ਵੂਮੈਨ ਫ਼ਿਰੋਜ਼ਪੁਰ ਵਿਚ ਕਾਲਜ ਦੇ ਪਿ੍ੰਸੀਪਲ ਡਾ. ਰਮਨੀਤਾ ਸ਼ਾਰਦਾ ਦੀ ਕੁਸ਼ਲ ਅਗਵਾਈ ਵਿਚ ਬੜੇ ਉਤਸ਼ਾਹ ਨਾਲ ਗਣਤੰਤਰ ਦਿਵਸ ਮਨਾਇਆ ਗਿਆ | ਝੰਡਾ ਲਹਿਰਾਉਣ ਦੀ ਰਸਮ ਪਿ੍ੰਸੀਪਲ ਡਾ. ਰਮਨੀਤਾ ਸ਼ਾਰਦਾ ਵਲੋਂ ਅਦਾ ਕੀਤੀ ਗਈ | ਇਸ ਬਾਅਦ ਕਾਲਜ ਦੇ ਅਧਿਆਪਕਾਂ ਤੇ ਵਿਦਿਆਰਥੀਆਂ ਦੁਆਰਾ ਦੇਸ਼ ਭਗਤੀ ਅਤੇ ਰਾਸ਼ਟਰ ਪ੍ਰੇਮ ਨਾਲ ਸਬੰਧਿਤ ਕਵਿਤਾਵਾਂ ਅਤੇ ਗੀਤ ਪੇਸ਼ ਕੀਤੇ ਗਏ | ਇਸ ਦੇ ਨਾਲ ਹੀ ਫਿਜ਼ੀਕਲ ਐਜੂਕੇਸ਼ਨ ਐਾਡ ਸਪੋਰਟਸ ਵਿਭਾਗ ਦੇ ਵਿਦਿਆਰਥੀਆਂ ਦੁਆਰਾ ਲੜਕੀਆਂ ਦੀ ਆਤਮ ਰੱਖਿਆ ਤੇ ਖ਼ੁਦ ਨੂੰ ਮਜ਼ਬੂਤ ਬਣਾਉਣ ਲਈ ਤਾਇਕਵਾਂਡੋ ਅਤੇ ਮਾਰਸ਼ਲ ਆਰਟ ਦੇ ਖੇਡ ਦਾ ਸ਼ਾਨਦਾਰ ਪ੍ਰਦਰਸ਼ਨ ਕੀਤਾ ਗਿਆ | ਇਸ ਮੌਕੇ ਕਾਲਜ ਦੇ ਪਿ੍ੰਸੀਪਲ ਡਾ. ਰਮਨੀਤਾ ਸ਼ਾਰਦਾ ਨੇ ਹਾਜ਼ਰ ਸਾਰੇ ਮਹਿਮਾਨਾਂ ਅਤੇ ਸਮੂਹ ਸਟਾਫ਼ ਦਾ ਸਵਾਗਤ ਕਰਦੇ ਹੋਏ ਸਭ ਨੂੰ ਗਣਤੰਤਰ ਦਿਵਸ ਦੀ ਹਾਰਦਿਕ ਵਧਾਈ ਦਿੱਤੀ | ਇਸ ਅਵਸਰ 'ਤੇ ਸਮਾਰੋਹ ਵਿਚ ਹਿੱਸਾ ਲੈਣ ਵਾਲੇ ਸਾਰੇ ਪ੍ਰਤੀਯੋਗੀਆਂ ਨੂੰ ਸਨਮਾਨਿਤ ਕੀਤਾ ਗਿਆ | ਸਮਾਰੋਹ ਵਿਚ ਮੰਚ ਸੰਚਾਲਨ ਦਾ ਕਾਰਜ ਭਾਗ ਪ੍ਰੋ. ਸ਼ਿਵ ਸੇਠੀ ਮੁਖੀ ਫੰਗਸ਼ਨਲ ਇੰਗਲਿਸ਼ ਵਿਭਾਗ ਨੇ ਨਿਭਾਈ | ਜ਼ਿਕਰਯੋਗ ਹੈ ਕਿ ਕਾਲਜ ਵਿਚ ਹੋਏ ਇਸ ਆਯੋਜਨ ਦੇ ਕੋਆਰਡੀਨੇਟਰ ਐੱਨ.ਐੱਸ.ਐੱਸ. ਵਿੰਗ ਦੇ ਏ.ਐੱਨ.ਓ. ਪਰਮਵੀਰ ਕੌਰ ਤੇ ਪਲਵਿੰਦਰ ਸਿੰਘ ਮੁਖੀ ਫਿਜ਼ੀਕਲ ਐਜੂਕੇਸ਼ਨ ਅਤੇ ਸਪੋਰਟਸ ਵਿਭਾਗ ਸਨ | ਨਿਰਮਲ ਸਿੰਘ ਢਿੱਲੋਂ ਚੇਅਰਮੈਨ ਦੇਵ ਸਮਾਜ ਕਾਲਜ ਫ਼ਾਰ ਵੂਮੈਨ ਨੇ ਇਸ ਮੌਕੇ 'ਤੇ ਆਪਣੀਆਂ ਸ਼ੁੱਭਕਾਮਨਾਵਾਂ ਦਿੱਤੀਆਂ |

ਭਾਕਿਯੂ ਉਗਰਾਹਾਂ ਵਲੋਂ ਧਰਨਾ ਜਾਰੀ

ਕੁੱਲਗੜ੍ਹੀ, 27 ਜਨਵਰੀ (ਸੁਖਜਿੰਦਰ ਸਿੰਘ ਸੰਧੂ)-ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਦੇ ਜ਼ਿਲ੍ਹਾ ਪ੍ਰਧਾਨ ਭਾਗ ਸਿੰਘ ਮਰਖਾਈ ਦੀ ਅਗਵਾਈ ਹੇਠ 118ਵੇਂ ਦਿਨ ਵੀ ਰਿਲਾਇੰਸ ਪੰਪ ਵਲੂਰ ਵਿਖੇ ਧਰਨਾ ਜਾਰੀ ਹੈ | ਲੰਮੇ ਸਮੇਂ ਤੋਂ ਕਿਸਾਨ ਦਿੱਲੀ ਸ਼ਾਂਤਮਈ ਧਰਨੇ ਵਿਚ ਬੈਠੇ ...

ਪੂਰੀ ਖ਼ਬਰ »

ਸਿਵਲ ਹਸਪਤਾਲ ਦੇ ਕਰਮਚਾਰੀਆਂ ਨੇ ਲਗਵਾਈ ਕੋਵਿਡ-19 ਦੀ ਪਹਿਲੀ ਵੈਕਸੀਨ

ਗੁਰੂਹਰਸਹਾਏ, 27 ਜਨਵਰੀ (ਕਪਿਲ ਕੰਧਾਰੀ)-ਦੇਸ਼ ਭਰ ਵਿਚ ਜਿੱਥੇ 16 ਜਨਵਰੀ ਨੂੰ ਕੋਰੋਨਾ ਵਾਇਰਸ ਦਾ ਟੀਕਾ ਦੇਸ਼ ਭਰ ਦੇ ਸਿਹਤ ਵਿਭਾਗ ਦੇ ਕਰਮਚਾਰੀਆਂ ਤੇ ਅਧਿਕਾਰੀਆਂ ਨੂੰ ਪਹਿਲਾਂ ਲਗਾਉਣ ਲਈ ਕੇਂਦਰ ਸਰਕਾਰ ਵਲੋਂ ਕਿਹਾ ਗਿਆ ਸੀ, ਜਿਸ ਦੇ ਚੱਲਦਿਆਂ ਬੀਤੀ 16 ਜਨਵਰੀ ...

ਪੂਰੀ ਖ਼ਬਰ »

ਪਤੀ-ਪਤਨੀ ਦੀ ਕੁੱਟਮਾਰ ਕਰਨ ਵਾਲਿਆਂ ਵਿਰੁੱਧ ਮੁਕੱਦਮਾ ਦਰਜ

ਲੱਖੋ ਕੇ ਬਹਿਰਾਮ, 27 ਜਨਵਰੀ (ਰਾਜਿੰਦਰ ਸਿੰਘ ਹਾਂਡਾ)-ਪੁਲਿਸ ਥਾਣਾ ਲੱਖੋ ਕੇ ਬਹਿਰਾਮ ਵਿਖੇ ਪਤੀ-ਪਤਨੀ ਦੀ ਕੁੱਟਮਾਰ ਕਰਨ ਵਾਲੇ 5 ਵਿਅਕਤੀਆਂ ਵਿਰੁੱਧ ਮੁਕੱਦਮਾ ਦਰਜ਼ ਕੀਤਾ ਗਿਆ ਹੈ | ਪੁਲਿਸ ਨੂੰ ਦਿੱਤੀ ਸ਼ਿਕਾਇਤ ਵਿਚ ਬਲਵਿੰਦਰ ਸਿੰਘ ਪੁੱਤਰ ਬਲਵੰਤ ਸਿੰਘ ਵਾਸੀ ...

ਪੂਰੀ ਖ਼ਬਰ »

ਕੋਰੋਨਾ ਦਾ 1 ਹੋਰ ਪਾਜ਼ੀਟਿਵ ਕੇਸ ਮਿਲਿਆ

ਫ਼ਿਰੋਜ਼ਪੁਰ, 27 ਜਨਵਰੀ (ਜਸਵਿੰਦਰ ਸਿੰਘ ਸੰਧੂ)-ਦੁਨੀਆ 'ਚ ਫੈਲੀ ਕੋਰੋਨਾ ਨੁਮਾ ਮਹਾਂਮਾਰੀ ਨੇ ਅੱਜ ਜ਼ਿਲ੍ਹਾ ਫ਼ਿਰੋਜ਼ਪੁਰ ਅੰਦਰ 1 ਹੋਰ ਵਿਅਕਤੀ ਨੂੰ ਆਪਣੀ ਲਪੇਟ 'ਚ ਲੈ ਲੈਣ ਅਤੇ ਇਲਾਜ ਅਧੀਨ ਚੱਲ ਰਹੇ ਮਰੀਜ਼ਾਂ ਵਿਚੋਂ ਇਕ ਵਿਅਕਤੀ ਦੇ ਸਿਹਤਯਾਬ ਹੋ ਜਾਣ ਦੀ ...

ਪੂਰੀ ਖ਼ਬਰ »

ਅਧਿਆਪਕਾਂ ਵਲੋਂ ਸੁਨੀਲ ਜਾਖੜ ਦੇ ਸ਼ਹਿਰ 'ਚ ਰੋਸ ਮਾਰਚ 30 ਨੂੰ

ਫ਼ਿਰੋਜ਼ਪੁਰ, 27 ਜਨਵਰੀ (ਤਪਿੰਦਰ ਸਿੰਘ)-ਮੌਜੂਦਾ ਸਮੇਂ ਵਿਚ ਪੰਜਾਬ ਵਿਚ ਤਕਰੀਬਨ 50 ਹਜ਼ਾਰ ਕੱਚੇ ਮੁਲਾਜ਼ਮ ਵੱਖ-ਵੱਖ ਵਿਭਾਗਾਂ ਵਿਚ ਕੰਮ ਕਰ ਰਹੇ ਹਨ | ਸਿੱਖਿਆ ਵਿਭਾਗ 'ਚ ਸਾਲ 2004 ਤੋਂ ਸਰਵ ਸਿੱਖਿਆ ਅਭਿਆਨ ਤਹਿਤ ਠੇਕੇ ਦੀ ਭਰਤੀ ਕਾਂਗਰਸ ਦੇ ਕਾਰਜਕਾਲ ਦੌਰਾਨ ...

ਪੂਰੀ ਖ਼ਬਰ »

ਸੁਖਬੀਰ ਵਲੋਂ ਨਗਰ ਪੰਚਾਇਤ ਚੋਣਾਂ ਸਬੰਧੀ ਅਕਾਲੀ ਵਰਕਰਾਂ ਨਾਲ ਮੀਟਿੰਗ

ਮੁੱਦਕੀ, 27 ਜਨਵਰੀ (ਭੁਪਿੰਦਰ ਸਿੰਘ)-ਪੰਜਾਬ ਦੇ ਸਾਬਕਾ ਉੱਪ ਮੁੱਖ ਮੰਤਰੀ ਤੇ ਸ਼ੋ੍ਰਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਨਗਰ ਪੰਚਾਇਤ ਮੁੱਦਕੀ ਦੀਆਂ ਚੋਣਾਂ ਸੰਬੰਧੀ ਸੀਨੀਅਰ ਅਕਾਲੀ ਆਗੂ ਗੁਰਮੀਤ ਸਿੰਘ ਨੰਬਰਦਾਰ ਦੇ ਘਰ ਪਾਰਟੀ ਵਰਕਰਾਂ ਦੀ ਇਕ ...

ਪੂਰੀ ਖ਼ਬਰ »

ਮਮਦੋਟ ਦੇ ਵੱਖ-ਵੱਖ ਪਿੰਡਾਂ ਦੇ ਕਿਸਾਨਾਂ ਨੇ ਕੱਢੀ ਟਰੈਕਟਰ ਰੈਲੀ

ਮਮਦੋਟ, 27 ਜਨਵਰੀ (ਸੁਖਦੇਵ ਸਿੰਘ ਸੰਗਮ)- ਖੇਤੀ ਵਿਰੋਧੀ ਕਾਨੂੰਨਾਂ ਦੇ ਖਿਲਾਫ਼ ਕਿਸਾਨ ਜਥੇਬੰਦੀਆਂ ਦੇ ਸੱਦੇ 'ਤੇ 26 ਜਨਵਰੀ ਗਣਤੰਤਰ ਦਿਵਸ ਮੌਕੇ ਬਲਾਕ ਮਮਦੋਟ ਦੇ ਵੱਖ-ਵੱਖ ਪਿੰਡਾਂ ਦੇ ਕਿਸਾਨਾਂ ਵਲੋਂ ਟਰੈਕਟਰ ਰੈਲੀ ਕੱਢੀ ਗਈ | ਇਸ ਦੌਰਾਨ ਕਰੀਬ 100 ...

ਪੂਰੀ ਖ਼ਬਰ »

ਕਿਸਾਨ ਮਜ਼ਦੂਰ ਸੰਘਰਸ਼ ਜਥੇਬੰਦੀ ਨੇ ਕੱਢਿਆ ਟਰੈਕਟਰ ਮਾਰਚ

ਫ਼ਿਰੋਜ਼ਪੁਰ, 27 ਜਨਵਰੀ (ਕੁਲਬੀਰ ਸਿੰਘ ਸੋਢੀ)-ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੀ ਅਗਵਾਈ ਹੇਠ ਜ਼ਿਲ੍ਹਾ ਫ਼ਿਰੋਜ਼ਪੁਰ ਦੇ ਡੀ. ਸੀ. ਦਫ਼ਤਰ ਤੋਂ ਟਰੈਕਟਰ ਮਾਰਚ ਸ਼ੁਰੂ ਕਰਕੇ ਹੁਸੈਨੀਵਾਲਾ ਬਾਰਡਰ 'ਤੇ ਸ਼ਹੀਦ-ਏ-ਆਜ਼ਮ ਸਰਦਾਰ ਭਗਤ ਸਿੰਘ, ਰਾਜਗੁਰੂ ਤੇ ...

ਪੂਰੀ ਖ਼ਬਰ »

ਅੱਠ ਚੋਰੀ ਦੇ ਮੋਟਰਸਾਈਕਲਾਂ ਸਮੇਤ ਤਿੰਨ ਦੋਸ਼ੀ ਕਾਬੂ

ਮਖੂ, 27 ਜਨਵਰੀ (ਵਰਿੰਦਰ ਮਨਚੰਦਾ)-ਜ਼ਿਲ੍ਹਾ ਫ਼ਿਰੋਜਪੁਰ ਦੇ ਐੱਸ. ਐੱਸ. ਪੀ. ਦੀਆਂ ਹਦਾਇਤਾਂ 'ਤੇ ਜ਼ੀਰਾ ਦੇ ਡੀ.ਐੱਸ.ਪੀ ਦੇ ਨਿਰਦੇਸ਼ਾਂ 'ਤੇ ਮਖੂ ਥਾਣੇ ਦੇ ਐੱਸ. ਐੱਚ. ਓ. ਦਵਿੰਦਰ ਕੁਮਾਰ ਦੀ ਅਗਵਾਈ ਹੇਠ ਲਗਾਏ ਨਾਕੇ ਦੌਰਾਨ ਚੋਰੀ ਦੇ ਅੱਠ ਮੋਟਰਸਾਈਕਲਾਂ ਸਮੇਤ ਤਿੰਨ ...

ਪੂਰੀ ਖ਼ਬਰ »

ਬਲਕਾਰ ਸਿੰਘ ਵਲੋਂ ਦਾਇਰ ਪਟੀਸ਼ਨ 'ਤੇ ਹਾਈਕੋਰਟ ਵਲੋਂ ਸਰਕਾਰ ਨੂੰ 20 ਹਜ਼ਾਰ ਦਾ ਜੁਰਮਾਨਾ

ਫ਼ਿਰੋਜ਼ਪੁਰ, 27 ਜਨਵਰੀ (ਰਾਕੇਸ਼ ਚਾਵਲਾ)-ਫ਼ਿਰੋਜ਼ਪੁਰ ਦੇ ਬਲਕਾਰ ਸਿੰਘ ਵਲੋਂ ਪੰਜਾਬ ਤੇ ਹਰਿਆਣਾ ਹਾਈਕੋਰਟ ਵਿਚ ਦਾਇਰ ਪਟੀਸ਼ਨ ਅੰਦਰ ਨਿਰਧਾਰਿਤ ਸਮੇਂ 'ਚ ਸਰਕਾਰ ਦੀਆਂ ਉਤਰਵਾਦੀ ਧਿਰਾਂ ਵਲੋਂ ਜਵਾਬ ਦਾਇਰ ਨਾ ਕਰਨ 'ਤੇ ਹਾਈਕੋਰਟ ਨੇ ਸਰਕਾਰ ਨੂੰ ਸ਼ਰਤ ਅਧੀਨ 20 ...

ਪੂਰੀ ਖ਼ਬਰ »

ਕਿਸਾਨ ਅੰਦੋਲਨ ਨੂੰ ਢਾਹ ਲਾਉਣ 'ਚ ਕਾਮਯਾਬ ਨਹੀਂ ਹੋਣਗੇ ਕਿਸਾਨ ਵਿਰੋਧੀ ਤੱਤ- ਐਡ. ਗੁਰਵਿੰਦਰ

ਫ਼ਿਰੋਜ਼ਪੁਰ, 27 ਜਨਵਰੀ (ਰਾਕੇਸ਼ ਚਾਵਲਾ)- ਕਿਸਾਨ ਅੰਦੋਲਨ ਦੇ ਸਮਰਥਨ ਵਿਚ ਟਿਕਰੀ ਬਾਰਡਰ 'ਤੇ ਡੇਰਾ ਲਗਾ ਕੇ ਬੈਠੇ ਜ਼ਿਲ੍ਹਾ ਕਚਹਿਰੀ ਦੇ ਵਕੀਲ ਗੁਰਵਿੰਦਰ ਸਿੰਘ ਸੰਧੂ ਕਰਮੂਵਾਲਾ ਨੇ 26 ਜਨਵਰੀ ਦੀ ਘਟਨਾ ਨੂੰ ਸ਼ਰਾਰਤੀ ਅਨਸਰਾਂ ਦੀ ਕਾਰਵਾਈ ਦੱਸਦੇ ਹੋਏ ਕਿਹਾ ਕਿ ...

ਪੂਰੀ ਖ਼ਬਰ »

ਕਰੰਟ ਲੱਗਣ ਨਾਲ ਨੌਜਵਾਨ ਦੀ ਮੌਤ

ਮਮਦੋਟ, 27 ਜਨਵਰੀ (ਸੁਖਦੇਵ ਸਿੰਘ ਸੰਗਮ)-ਕਸਬਾ ਮਮਦੋਟ ਦੀ ਬਸਤੀ ਸਾਹਨ ਕੇ ਵਿਖੇ 26 ਜਨਵਰੀ ਦੀ ਸਵੇਰ ਪੱਠੇ ਕੁਤਰਦਿਆਂ ਟੋਕੇ ਤੋਂ ਕਰੰਟ ਲੱਗਣ ਨਾਲ ਇਕ ਨੌਜਵਾਨ ਦੀ ਮੌਤ ਹੋ ਗਈ | ਘਟਨਾ ਸਬੰਧੀ ਮਮਦੋਟ ਪੁਲਿਸ ਕੋਲ ਦਿੱਤੇ ਬਿਆਨਾਂ ਵਿਚ ਬਖਸ਼ੀਸ਼ ਸਿੰਘ ਵਾਸੀ ਬਸਤੀ ...

ਪੂਰੀ ਖ਼ਬਰ »

ਪ੍ਰਸ਼ਾਸਨ ਵਲੋਂ ਐੱਸ. ਬੀ. ਐੱਸ. ਤਕਨੀਕੀ ਕੈਂਪਸ ਦੇ ਵਿਦਿਆਰਥੀ ਸਨਮਾਨਿਤ

ਫ਼ਿਰੋਜ਼ਪੁਰ, 27 ਜਨਵਰੀ (ਤਪਿੰਦਰ ਸਿੰਘ)-ਭਾਰਤ ਦੇ 72ਵੇਂ ਗਣਤੰਤਰ ਦਿਵਸ ਮੌਕੇ ਸ਼ਹੀਦ ਭਗਤ ਸਿੰਘ ਸਟੇਟ ਟੈਕਨੀਕਲ ਕੈਂਪਸ ਦੇ ਬਹੁ-ਕੌਮੀ ਕੰਪਨੀਆਂ ਵਿਚ ਪਲੇਸਮੈਂਟ ਹਾਸਲ ਕਰਨ ਵਾਲੇ 12 ਵਿਦਿਆਰਥੀਆਂ ਨੂੰ ਜ਼ਿਲ੍ਹਾ ਰੋਜ਼ਗਾਰ ਜਨਰੇਸ਼ਨ ਤੇ ਐਾਟਰਪ੍ਰਾਈਜਜ਼ ...

ਪੂਰੀ ਖ਼ਬਰ »

ਜੰਗ ਵਲੋਂ ਨਿਰਵੈਰ ਸਿੰਘ ਨੂੰ 5 ਲੱਖ ਦਾ ਚੈੱਕ ਭੇਟ

ਲੱਖੋ ਕੇ ਬਹਿਰਾਮ, 27 ਜਨਵਰੀ (ਰਾਜਿੰਦਰ ਸਿੰਘ ਹਾਂਡਾ)-ਹਲਕਾ ਗੁਰੂਹਰਸਹਾਏ ਦੇ ਸਮੁੱਚੇ ਵਿਕਾਸ ਲਈ ਕੈਬਨਿਟ ਮੰਤਰੀ ਰਾਣਾ ਗੁਰਮੀਤ ਸਿੰਘ ਸੋਢੀ ਵਲੋਂ ਪਿੰਡਾਂ ਨੂੰ ਗਰਾਂਟ ਦੇ ਚੈੱਕ ਦੇਣ ਦੀ ਚਲਾਈ ਜਾ ਰਹੀ ਮੁਹਿੰਮ ਤਹਿਤ ਜ਼ਿਲ੍ਹਾ ਪ੍ਰੀਸ਼ਦ ਮੈਂਬਰ ਦਵਿੰਦਰ ਸਿੰਘ ...

ਪੂਰੀ ਖ਼ਬਰ »

ਵਿਦੇਸ਼ ਭੇਜਣ ਦੇ ਨਾਂਅ 'ਤੇ ਮਾਰੀ 7 ਲੱਖ ਦੀ ਠੱਗੀ

ਫ਼ਿਰੋਜ਼ਪੁਰ, 27 ਜਨਵਰੀ (ਗੁਰਿੰਦਰ ਸਿੰਘ)-ਥਾਣਾ ਸਿਟੀ ਪੁਲਿਸ ਨੇ ਵਿਦੇਸ਼ ਭੇਜਣ ਦੇ ਨਾਂਅ 'ਤੇ 7 ਲੱਖ ਰੁਪਏ ਦੀ ਠੱਗੀ ਮਾਰਨ ਦੇ ਦੋਸ਼ਾਂ ਤਹਿਤ ਇਮੀਗ੍ਰੇਸ਼ਨ ਕੰਪਨੀ ਦੇ ਮਾਲਕ ਸਮੇਤ ਦੋ ਖਿਲਾਫ਼ ਧੋਖਾਧੜੀ ਦਾ ਮੁਕੱਦਮਾ ਦਰਜ ਕੀਤਾ ਹੈ | ਪੁਲਿਸ ਨੂੰ ਦਿੱਤੀ ਸ਼ਿਕਾਇਤ ...

ਪੂਰੀ ਖ਼ਬਰ »

ਦਰਜਾ ਚਾਰ ਮੁਲਾਜ਼ਮਾਂ ਨੇ ਪੰਜਾਬ ਵਿਧਾਨ ਸਭਾ ਦੇ ਡਿਪਟੀ ਸਪੀਕਰ ਨੂੰ ਸੌਾਪਿਆ ਮੰਗ ਪੱਤਰ

ਫ਼ਿਰੋਜ਼ਪੁਰ, 27 ਜਨਵਰੀ (ਤਪਿੰਦਰ ਸਿੰਘ)-ਜ਼ਿਲ੍ਹਾ ਫ਼ਿਰੋਜ਼ਪੁਰ ਦੀ ਕਲਾਸ ਫੋਰਥ ਗੌਰਮਿੰਟ ਇੰਪਲਾਈਜ਼ ਯੂਨੀਅਨ ਵਲੋਂ ਸੂਬਾਈ ਫ਼ੈਸਲੇ ਦੇ ਮੁਤਾਬਿਕ ਮੁਲਾਜ਼ਮਾਂ ਦੀਆਂ ਮੰਗਾਂ ਨੂੰ ਲੈ ਕੇ ਡਿਪਟੀ ਕਮਿਸ਼ਨਰ ਦਫ਼ਤਰ ਦੇ ਸਾਹਮਣੇ ਕਲਾਸ ਫੋਰ ਯੂਨੀਅਨ ਦੇ ਜ਼ਿਲ੍ਹਾ ...

ਪੂਰੀ ਖ਼ਬਰ »

ਨਾਜਾਇਜ਼ ਸ਼ਰਾਬ ਸਮੇਤ ਇਕ ਕਾਬੂ

ਮੱਲਾਂਵਾਲਾ, 27 ਜਨਵਰੀ (ਗੁਰਦੇਵ ਸਿੰਘ, ਸੁਰਜਨ ਸਿੰਘ ਸੰਧੂ)-ਥਾਣਾ ਮੱਲਾਂਵਾਲਾ ਦੀ ਪੁਲਿਸ ਪਾਰਟੀ ਨੇ ਮੁਖ਼ਬਰੀ ਦੇ ਆਧਾਰ 'ਤੇ ਛਾਪੇਮਾਰੀ ਕਰਕੇ 14 ਬੋਤਲਾਂ ਨਾਜਾਇਜ਼ ਸ਼ਰਾਬ ਸਮੇਤ ਇਕ ਵਿਅਕਤੀ ਨੂੰ ਕਾਬੂ ਕੀਤਾ | ਥਾਣਾ ਮੱਲਾਂਵਾਲਾ ਦੇ ਮੁਖੀ ਬਲਰਾਜ ਸਿੰਘ ਨੇ ...

ਪੂਰੀ ਖ਼ਬਰ »

'ਆਪ' ਵਲੋਂ ਉਮੀਦਵਾਰਾਂ ਦੀ ਪਹਿਲੀ ਸੂਚੀ ਜਾਰੀ

ਫ਼ਿਰੋਜ਼ਪੁਰ, 27 ਜਨਵਰੀ (ਕੁਲਬੀਰ ਸਿੰਘ ਸੋਢੀ)-ਪੰਜਾਬ ਅੰਦਰ 14 ਫਰਵਰੀ ਨੂੰ ਹੋ ਰਹੀਆਂ ਲੋਕਲ ਬਾਡੀਜ਼ ਚੋਣਾਂ ਨੂੰ ਲੈ ਕੇ ਸਾਰੀਆਂ ਸਿਆਸੀ ਪਾਰਟੀਆਂ ਵਲੋਂ ਆਪਣੇ ਉਮੀਦਵਾਰ ਖੜੇ ਕੀਤੇ ਜਾ ਰਹੇ ਹਨ, ਜਿਸ ਦੇ ਚੱਲਦੇ ਨਗਰ ਕੌਾਸਲ ਫ਼ਿਰੋਜ਼ਪੁਰ ਤੋਂ ਆਮ ਆਦਮੀ ਪਾਰਟੀ ...

ਪੂਰੀ ਖ਼ਬਰ »

ਅਮਨਦੀਪ ਕੌਰ ਲਈ ਪ੍ਰਧਾਨ ਮੰਤਰੀ ਮਾਤਰੂ ਵੰਦਨਾ ਯੋਜਨਾ ਹੋਈ ਲਾਹੇਵੰਦ ਸਾਬਤ

ਫ਼ਿਰੋਜ਼ਪੁਰ, 27 ਜਨਵਰੀ (ਤਪਿੰਦਰ ਸਿੰਘ)-ਸਰਕਾਰ ਦੀਆਂ ਸਕੀਮਾਂ ਤੇ ਯੋਜਨਾਵਾਂ ਦਾ ਲਾਹਾ ਹਾਸਿਲ ਕਰਨ ਵਾਲੀ ਪਿੰਡ ਹਬੀਬ ਕੇ ਦੀ ਲਾਭਪਾਤਰੀ ਅਮਨਦੀਪ ਕੌਰ ਆਖਦੀ ਹੈ ਕਿ ਸਰਕਾਰ ਦੀ ਸਕੀਮ ਦਾ ਉਸ ਨੂੰ ਬਹੁਤ ਲਾਹਾ ਹਾਸਲ ਹੋਇਆ ਹੈ | ਉਸ ਦੇ ਗਰਭਵਤੀ ਹੋਣ 'ਤੇ ਵਿਭਾਗ ਦੀਆਂ ...

ਪੂਰੀ ਖ਼ਬਰ »

ਬਲਜਿੰਦਰ ਸਿੰਘ ਨੇ ਅਹੁਦਾ ਸੰਭਾਲਿਆ

ਕੁੱਲਗੜ੍ਹੀ, 27 ਜਨਵਰੀ (ਸੁਖਜਿੰਦਰ ਸਿੰਘ ਸੰਧੂ)-ਜ਼ਿਲ੍ਹਾ ਪੁਲਿਸ ਵਲੋਂ ਕੀਤੀਆਂ ਬਦਲੀਆਂ ਤਹਿਤ ਏ.ਐੱਸ.ਆਈ. ਬਲਜਿੰਦਰ ਸਿੰਘ ਨੇ ਪੁਲਿਸ ਚੌਾਕੀ ਕੁੱਲਗੜ੍ਹੀ ਦੇ ਨਵੇਂ ਇੰਚਾਰਜ ਵਜੋਂ ਆਪਣਾ ਅਹੁਦਾ ਸੰਭਾਲ ਲਿਆ ਹੈ | ਉਹ ਥਾਣਾ ਘੱਲ ਖ਼ੁਰਦ ਤੋਂ ਬਦਲ ਕੇ ਪੁਲਿਸ ਚੌਾਕੀ ...

ਪੂਰੀ ਖ਼ਬਰ »

ਦਰਜਨਾਂ ਕਾਂਗਰਸੀ 'ਆਪ' 'ਚ ਸ਼ਾਮਿਲ

ਮੁੱਦਕੀ, 27 ਜਨਵਰੀ (ਭੁਪਿੰਦਰ ਸਿੰਘ)-ਕਾਂਗਰਸੀ ਲੀਡਰਾਂ ਦੀਆਂ ਆਪਹੁਦਰੀਆਂ ਕਾਰਨ ਤੇ ਪਾਰਟੀ ਵਿਚ ਪੂਰਾ ਮਾਨ-ਸਨਮਾਣ ਨਾ ਮਿਲਣ ਕਾਰਨ ਦਰਜਨਾਂ ਕਾਂਗਰਸੀ ਪਰਿਵਾਰ ਆਮ ਆਦਮੀ ਪਾਰਟੀ ਵਿਚ ਸ਼ਾਮਿਲ ਹੋਣ ਦੀ ਖ਼ਬਰ ਮਿਲੀ ਹੈ | 'ਆਪ' ਦੇ ਸੀਨੀਅਰ ਆਗੂ ਵਰਿੰਦਰ ਸ਼ਰਮਾ ਨੇ ...

ਪੂਰੀ ਖ਼ਬਰ »

ਭਾਗੀਰਥ ਸਿੰਘ ਮੀਨਾ ਨੇ ਐੱਸ.ਐੱਸ.ਪੀ. ਵਜੋਂ ਸੰਭਾਲਿਆ ਚਾਰਜ

ਫ਼ਿਰੋਜ਼ਪੁਰ, 27 ਜਨਵਰੀ (ਤਪਿੰਦਰ ਸਿੰਘ)-ਪੰਜਾਬ ਸਰਕਾਰ ਵਲੋਂ ਆਈ. ਪੀ. ਐੱਸ. ਅਧਿਕਾਰੀ ਭਾਗੀਰਥ ਸਿੰਘ ਮੀਨਾ ਨੂੰ ਫ਼ਿਰੋਜ਼ਪੁਰ ਦੇ ਨਵੇਂ ਸੀਨੀਅਰ ਕਪਤਾਨ ਪੁਲਿਸ ਵਜੋਂ ਲਗਾ ਦਿੱਤਾ ਗਿਆ ਹੈ | ਅੱਜ ਦੇਰ ਸ਼ਾਮ ਉਨ•ਾਂ ਐੱਸ. ਐੱਸ. ਪੀ. ਦਾ ਚਾਰਜ ਸੰਭਾਲ ਲਿਆ | 2013 ਬੈਚ ਦੇ ...

ਪੂਰੀ ਖ਼ਬਰ »

ਗੁਰੂਹਰਸਹਾਏ ਦੇ ਨੌਜਵਾਨਾਂ ਨੇ ਨਗਰ ਕੌਾਸਲ ਚੋਣਾਂ 'ਚ 33 ਫ਼ੀਸਦੀ ਐੱਮ. ਸੀ. ਦੀ ਟਿਕਟ ਯੂਥ ਕਾਂਗਰਸ ਨੂੰ ਦੇਣ ਦੀ ਉਠਾਈ ਆਵਾਜ਼

ਗੁਰੂਹਰਸਹਾਏ, 27 ਜਨਵਰੀ (ਹਰਚਰਨ ਸਿੰਘ ਸੰਧੂ)-ਜਿਵੇਂ-ਜਿਵੇਂ ਨਗਰ ਕੌਾਸਲ ਚੋਣਾਂ ਦੇ ਦਿਨ ਨੇੜੇ ਆ ਰਹੇ ਹਨ, ਉਮੀਦਵਾਰਾਂ ਦੀ ਟਿਕਟ ਲੈਣ ਦੀ ਗਿਣਤੀ ਵਧਦੀ ਜਾ ਰਹੀ ਹੈ | ਕਾਂਗਰਸ ਪਾਰਟੀ ਨੇ 15 ਵਾਰਡਾਂ ਦੇ ਉਮੀਦਵਾਰਾਂ ਦੀ ਸੂਚੀ ਜਾਰੀ ਕਰਨੀ ਬਾਕੀ ਹੈ, ਉੱਥੇ ਹੀ ਵਾਰਡਾਂ ...

ਪੂਰੀ ਖ਼ਬਰ »

ਨਗਰ ਕੌਾਸਲ ਚੋਣਾਂ ਨੂੰ ਲੈ ਕੇ 'ਆਪ' ਵਲੋਂ ਮੀਟਿੰਗ

ਗੁਰੂਹਰਸਹਾਏ, 27 ਜਨਵਰੀ (ਕਪਿਲ ਕੰਧਾਰੀ)-ਪੰਜਾਬ ਵਿਚ ਅਗਲੇ ਮਹੀਨੇ ਹੋਣ ਜਾਣ ਵਾਲੀਆਂ ਨਗਰ ਕੌਾਸਲ ਚੋਣਾਂ ਨੂੰ ਲੈ ਕੇ ਜਿੱਥੇ ਵੱਖ-ਵੱਖ ਪਾਰਟੀਆਂ ਵਲੋਂ ਆਪਣੀਆਂ ਸਰਗਰਮੀਆਂ ਤੇਜ਼ ਕਰ ਦਿੱਤੀਆਂ ਗਈਆਂ ਹਨ, ਉੱਥੇ ਹੀ ਅੱਜ ਆਮ ਆਦਮੀ ਪਾਰਟੀ ਵਲੋਂ ਵੀ ਨਗਰ ਕੌਾਸਲ ...

ਪੂਰੀ ਖ਼ਬਰ »

ਦੇਵ ਸਮਾਜ ਕਾਲਜ 'ਚ ਰਾਸ਼ਟਰੀ ਵੋਟਰ ਦਿਵਸ ਮਨਾਇਆ

ਫ਼ਿਰੋਜ਼ਪੁਰ, 27 ਜਨਵਰੀ (ਤਪਿੰਦਰ ਸਿੰਘ)-ਦੇਵ ਸਮਾਜ ਕਾਲਜ ਆਫ਼ ਐਜੂਕੇਸ਼ਨ ਫ਼ਾਰ ਵੂਮੈਨ ਫ਼ਿਰੋਜ਼ਪੁਰ ਦੇ ਇਲੈਕਟੋਰਲ ਲਿਟਰੇਸੀ ਕਲੱਬ ਤੇ ਸਵੀਪ ਵਲੋਂ ਕਾਲਜ ਵਿਚ ਰਾਸ਼ਟਰੀ ਵੋਟਰ ਦਿਵਸ ਮਨਾਇਆ ਗਿਆ | ਨੋਡਲ ਕਮੇਟੀ ਮੈਂਬਰਜ਼ ਡਾ. ਰਜਨੀ ਖੁੰਗਰ ਤੇ ਸੁਰੇਸ਼ ਸਿੰਘ ...

ਪੂਰੀ ਖ਼ਬਰ »



Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX