ਫਰੈਂਕਫਰਟ, 27 ਜਨਵਰੀ (ਸੰਦੀਪ ਕੌਰ ਮਿਆਣੀ)- 26 ਜਨਵਰੀ ਨੂੰ ਕਾਲੇ ਦਿਨ ਦੇ ਰੂਪ ਵਿਚ ਯਾਦ ਕਰਦੇ ਹੋਏ ਜਰਮਨੀ ਦੀਆ ਪੰਥਕ ਜਥੇਬੰਦੀਆਂ ਬੱਬਰ ਖਾਲਸਾ ਜਰਮਨੀ, ਸਿੱਖ ਫੈਡਰੇਸ਼ਨ ਜਰਮਨੀ, ਇੰਟਰਨੈਸ਼ਨਲ ਸਿੱਖ ਫੈਡਰੇਸ਼ਨ ਜਰਮਨੀ ਤੇ ਸ਼੍ਰੋਮਣੀ ਅਕਾਲੀ ਦਲ ਅੰਮਿ੍ਤਸਰ ਵਲੋਂ ਭਾਰੀ ਰੋਸ ਮੁਜ਼ਾਹਰਾ ਕੀਤਾ ਗਿਆ | ਇਸ ਮੋਕੇ ਆਗੂਆਂ ਵੱਲੋਂ ਭਾਰਤ ਸਰਕਾਰ ਵੱਲੋਂ ਬਣਾਏ ਗਏ ਕਾਲੇ ਕਾਨੂੰਨਾਂ ਨੂੰ ਵਾਪਸ ਲੈਣ ਤੇ ਸਿੱਖਾਂ ਦੇ ਕੌਮੀ ਘਰ ਖਾਲਿਸਤਾਨ ਦੀ ਮੰਗ ਦਾ ਮੁੱਦਾ ਉਠਾਇਆ ਗਿਆ | ਸਟੇਜ ਦੀ ਸੇਵਾ ਕਰ ਰਹੇ ਭਾਈ ਗੁਰਦਿਆਲ ਸਿੰਘ ਲਾਲੀ ਨੇ ਭਾਰਤ ਸਰਕਾਰ ਵਲੋਂ ਸਿੱਖਾਂ ਨਾਲ ਕੀਤੇ ਜਾ ਰਹੇ ਧੱਕਿਆਂ ਦਾ ਵਿਰੋਧ ਕਰਦੇ ਹੋਏ ਤਿੰਨ ਖੇਤੀ ਕਾਨੂੰਨਾਂ ਨੂੰ ਵਾਪਸ ਕਰਵਾਉਣ ਲਈ ਆਪਣੀ ਆਵਾਜ਼ ਬੁਲੰਦ ਕੀਤੀ ਤੇ ਨਾਲ ਹੀ ਮੋਰਚੇ ਵਿਚ ਜਾਨਾਂ ਗੁਆ ਗਏ ਕਿਸਾਨਾਂ ਨੂੰ ਸ਼ਰਧਾਂਜਲੀ ਭੇਟ ਕੀਤੀ | ਇਸ ਮੌਕੇ ਆਗੂਆਂ ਤੇ ਨੋਜਵਾਨਾਂ ਵਲੋਂ ਕਿਸਾਨੀ, ਖਾਲਿਸਤਾਨੀ ਤੇ ਕੇਸਰੀ ਝੰਡੇ ਲਹਿਰਾਉਂਦੇ ਹੋਏ ਨਾਅਰੇਬਾਜ਼ੀ ਕੀਤੀ | ਇਸ ਮੌਕੇ ਬੁਲਾਰਿਆਂ ਸਿੱਖ ਫੈਡਰੇਸ਼ਨ ਜਰਮਨੀ ਦੇ ਪ੍ਰਧਾਨ ਭਾਈ ਗੁਰਮੀਤ ਸਿੰਘ ਖਨਿਆਣ, ਬੱਬਰ ਖਾਲਸਾ ਦੇ ਜਥੇਦਾਰ ਭਾਈ ਰੇਸ਼ਮ ਸਿੰਘ ਬੱਬਰ, ਭਾਈ ਸਤਨਾਮ ਸਿੰਘ ਬੱਬਰ, ਸ਼੍ਰੋਮਣੀ ਅਕਾਲੀ ਦਲ ਅ੍ਰਮਿਤਸਰ ਦੇ ਪ੍ਰਧਾਨ ਭਾਈ ਸੋਹਣ ਸਿੰਘ ਕੰਗ, ਇੰਟਰਨੈਸ਼ਨਲ ਸਿੱਖ ਫੈਡਰੇਸ਼ਨ ਜਰਮਨੀ ਦੇ ਪ੍ਰਧਾਨ ਭਾਈ ਲਖਵਿੰਦਰ ਸਿੰਘ ਮੱਲੀ, ਭਾਈ ਜਤਿੰਦਰਬੀਰ ਸਿੰਘ ਪਧਿਆਣਾ, ਭਾਈ ਅਜੇਪਾਲ ਸਿੰਘ, ਭਾਈ ਦਵਿੰਦਰ ਸਿੰਘ, ਲੋਕ ਇਨਸਾਫ ਪਾਰਟੀ ਦੇ ਭਾਈ ਜਗਤਾਰ ਸਿੰਘ ਮਾਹਲ, ਭਾਈ ਹੀਰਾ ਸਿੰਘ ਮੱਤੇਵਾਲ, ਸ਼ੇਰੇ ਪੰਜਾਬ ਪੰਜਾਬੀ ਸਭਾ ਫਰੈਂਕਫਰਟ ਵੱਲੋਂ ਭਾਈ ਹਰਮੀਤ ਸਿੰਘ ਲੇਹਲ, ਭਾਈ ਜਤਿੰਦਰਪਾਲ ਸਿੰਘ, ਭਾਈ ਅਵਤਾਰ ਸਿੰਘ ਹੁੰਦਲ਼, ਭਾਈਨਿਰਮਲ ਸਿੰਘ ਹੰਸਪਾਲ, ਭਾਈ ਅੰਮਿ੍ਤਪਾਲ ਸਿੰਘ ਪੰਧੇਰ, ਭਾਈ ਰਜਿੰਦਰ ਸਿੰਘ, ਭਾਈ ਸੁਖਵਿੰਦਰ ਸਿੰਘ, ਭਾਈ ਜਸਵੰਤ ਸਿੰਘ, ਗੁਰਦੁਆਰਾ ਗੁਰੂ ਨਾਨਕ ਦਰਬਾਰ ਓਫਨਬੱਖ ਤੋਂ ਭਾਈ ਗੁਰਵਿੰਦਰ ਸਿੰਘ ਤੇ ਭਾਈ ਪ੍ਰਭਜੋਤ ਸਿੰਘ ਤੇ ਭਾਈ ਬਲਵਿੰਦਰ ਸਿੰਘ ਨੇ ਆਪਣੇ ਵਿਚਾਰ ਰੱਖੇ |
ਸਿਆਟਲ, 27 ਜਨਵਰੀ (ਹਰਮਨਪ੍ਰੀਤ ਸਿੰਘ)-ਅੱਜ ਅਮਰੀਕਾ ਦੇ ਰਾਸ਼ਟਰਪਤੀ ਜੋ ਬਾਈਡਨ ਨੇ ਇਕ ਮਹੱਤਵਪੂਰਨ ਫ਼ੈਸਲਾ ਲੈਂਦੇ ਹੋਏ ਐਲਾਨ ਕੀਤਾ ਕਿ ਐਚ-1ਬੀ ਅਤੇ ਐਚ-4 ਵੀਜ਼ਾ ਨਿਯਮ ਓਬਾਮਾ ਪ੍ਰਸ਼ਾਸਨ ਦੀ ਤਰ੍ਹਾਂ ਹੀ ਲਾਗੂ ਰਹਿਣਗੇ | ਟਰੰਪ ਪ੍ਰਸ਼ਾਸਨ ਨੇ ਐਚ-1ਬੀ ਵੀਜ਼ਾ ...
ਮੈਲਬੌਰਨ, 27 ਜਨਵਰੀ (ਸਰਤਾਜ ਸਿੰਘ ਧੌਲ)-ਵਿਕਟੋਰੀਅਨ ਕੰਟਰੀ ਚੈਂਪੀਅਨਸ਼ਿਪ ਜੋ ਕਿ ਬਾਲਾਰਟ 'ਚ ਹੋਈ ਸੀ, ਖੇਡ ਮੈਦਾਨਾਂ ਦੀ 100 ਮੀਟਰ ਦੀ ਦੌੜ 'ਚ ਜੀਤ ਸਿੰਘ ਨੇ ਸੋਨੇ ਦਾ ਤਗਮਾ ਜਿੱਤ ਕੇ ਭਾਈਚਾਰੇ ਦਾ ਨਾਂਅ ਰੌਸ਼ਨ ਕੀਤਾ | 13.34 ਸੈਕਿੰਡ ਦੀ ਸ਼ਾਨਦਾਰ ਦੌੜ 'ਚ 60 ਸਾਲ ਦੇ ...
ਲੰਡਨ, 27 ਜਨਵਰੀ (ਮਨਪ੍ਰੀਤ ਸਿੰਘ ਬੱਧਨੀ ਕਲਾਂ)- ਬਰਤਾਨੀਆ ਦੇ ਪ੍ਰਧਾਨ ਮੰਤਰੀ ਬੌਰਿਸ ਜੌਹਨਸਨ ਨੇ ਭਾਰਤ ਦੇ ਗਣਤੰਤਰ ਦਿਵਸ ਮੌਕੇ ਯੂ.ਕੇ. ਅਤੇ ਦੇਸ਼ ਵਿਦੇਸ਼ ਵਿਚ ਵੱਸਦੇ ਭਾਰਤ ਵਾਸੀਆਂ ਨੂੰ ਸ਼ੁਭਕਾਮਨਾਵਾਂ ਦਿੰਦਿਆਂ ਦੋਵੇਂ ਦੇਸ਼ਾਂ ਦੇ ਚੰਗੇ ਰਿਸ਼ਤਿਆਂ ਦੀ ...
ਲੰਡਨ, 27 ਜਨਵਰੀ (ਮਨਪ੍ਰੀਤ ਸਿੰਘ ਬੱਧਨੀ ਕਲਾਂ)- ਭਾਰਤ ਦੇ ਆਖਰੀ ਵਾਇਸਰਾਏ ਲਾਰਡ ਮਾਊਾਟਬੇਟਨ ਅਤੇ ਉਨ੍ਹਾਂ ਦੀ ਪਤਨੀ ਐਡਵਿਨਾ ਦੇ ਭਾਰਤੀ ਖਜ਼ਾਨੇ ਦੀ ਨਿਲਾਮੀ ਕੀਤੀ ਜਾ ਰਹੀ ਹੈ | ਇਨ੍ਹਾਂ ਖ਼ਜ਼ਾਨਿਆਂ ਵਿਚ ਜੈਪੁਰ ਦੇ ਬਣੇ ਹਾਥੀ, ਸੋਨੇ ਦੀ ਘੜੀ, ਹੀਰੇ ਨਾਲ ਬਣਾਈ ...
ਸੈਕਰਾਮੈਂਟੋ, 27 ਜਨਵਰੀ (ਹੁਸਨ ਲੜੋਆ ਬੰਗਾ)-ਭਾਰਤ ਦੇ ਨਵੀਂ ਦਿੱਲੀ ਸਥਿਤ ਅਮਰੀਕੀ ਦੂਤਘਰ ਨੇ ਕਿਹਾ ਹੈ ਕਿ ਭਾਰਤ ਵਿਦਿਆਰਥੀ ਸ਼੍ਰੇਣੀ, ਐਚ-1ਬੀ, ਐਚ4, ਐਲ 1, ਐਲ 2, ਬੀ 1 ਤੇ ਬੀ 2 ਸਮੇਤ ਸਾਰੀਆਂ ਸ਼੍ਰੇਣੀਆਂ ਵਿਚ ਵੀਜ਼ੇ ਪਹਿਲੀ ਫਰਵਰੀ ਤੋਂ ਸ਼ੁਰੂ ਹੋਣਗੇ | ਦੂਤ ਘਰ ਨੇ ਇਕ ...
ਵਾਸ਼ਿੰਗਟਨ, 27 ਜਨਵਰੀ (ਏਜੰਸੀ)- ਭਾਰਤੀ ਮੂਲ ਦੇ ਅਮਰੀਕੀ ਸੰਸਦ ਮੈਂਬਰ ਪ੍ਰਮਿਲਾ ਜੈਪਾਲ ਤੇ ਰਾਜਾ ਕ੍ਰਿਸ਼ਨਾਮੂਰਤੀ ਨੂੰ ਹਾਊਸ ਸਪੀਕਰ ਨੈਂਸੀ ਪਲੋਸੀ ਨੇ ਬਜਟ ਅਤੇ ਕੋਰੋਨਾ ਮਹਾਂਮਾਰੀ 'ਤੇ ਅਮਰੀਕੀ ਸੰਸਦੀ ਦੀਆਂ ਪ੍ਰਮੁੱਖ ਕਮੇਟੀਆਂ 'ਚ ਸ਼ਾਮਿਲ ਕੀਤਾ ਹੈ | ...
ਵੀਨਸ (ਇਟਲੀ), 27 ਜਨਵਰੀ (ਹਰਦੀਪ ਸਿੰਘ ਕੰਗ)-ਇਟਲੀ ਦੇ ਵਿਚੈਂਸਾ ਜ਼ਿਲ੍ਹੇ ਦੇ ਆਰਜੀਨਿਆਨੋ ਸ਼ਹਿਰ 'ਚ ਇਕ ਪੰਜਾਬੀ ਨੌਜਵਾਨ ਨੂੰ ਬੁਰੀ ਤਰ੍ਹਾਂ ਕੁੱਟਮਾਰ ਕਰਕੇ ਕਤਲ ਕੀਤੇ ਜਾਣ ਦਾ ਸਮਾਚਾਰ ਹੈ | ਜਾਣਕਾਰੀ ਅਨੁਸਾਰ 37 ਸਾਲਾ ਇਹ ਨੌਜਵਾਨ ਬੀਤੀ ਸ਼ਾਮ ਆਰਜੀਨਿਆਨੋ ...
ਸਿਆਟਲ, 27 ਜਨਵਰੀ (ਗੁਰਚਰਨ ਸਿੰਘ ਢਿੱਲੋਂ)-ਵਾਸ਼ਿੰਗਟਨ ਸਟੇਟ ਵਿਚ ਪਿਛਲੇ 24 ਘੰਟਿਆਂ 'ਚ 947 ਨਵੇਂ ਕੇਸ ਸਾਹਮਣੇ ਆਏ ਅਤੇ 34 ਮੌਤਾਂ ਹੋਈਆਂ। ਵੈਕਸੀਨ ਦੇ ਟੀਕੇ ਲਗਦੇ ਰਹੇ ਹਨ। ਹੁਣ ਤੱਕ 302141 ਕੁੱਲ ਟੈਸਟ ਕੀਤੇ ਗਏ। ਸਿਹਤ ਮਹਿਕਮੇ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ...
ਫਰੈਂਕਫਰਟ, 27 ਜਨਵਰੀ (ਸੰਦੀਪ ਕੌਰ ਮਿਆਣੀ)- ਮੋਦੀ ਸਰਕਾਰ ਵਲੋਂ ਬਣਾਏ ਕਿਸਾਨ ਵਿਰੋਧੀ ਕਾਲੇ ਕਾਨੂੰਨਾਂ ਦੇ ਖਿਲਾਫ਼ ਚੱਲ ਰਹੇ ਕਿਸਾਨੀ ਸੰਘਰਸ਼ ਦੇ ਹੱਕ ਵਿਚ ਫਾਰਮਰ ਪ੍ਰੋਟੈਸਟ ਦੇ ਨਾਮ ਹੇਠ ਜਰਮਨ ਦੇ ਨੌਜਵਾਨਾਂ ਨੇ ਭਾਰਤ ਦੇ ਗਣਤੰਤਰਤਾ ਦਿਵਸ 26 ਜਨਵਰੀ ਨੂੰ ...
**ਕੁਝ ਦੇਸ਼ਾਂ ਦੇ ਯਾਤਰੀਆਂ ਲਈ ਹੋਟਲਾਂ 'ਚ ਇਕਾਂਤਵਾਸ ਨਿਯਮ ਹੋਵੇਗਾ ਲਾਜ਼ਮੀ ਲੰਡਨ, 27 ਜਨਵਰੀ (ਮਨਪ੍ਰੀਤ ਸਿੰਘ ਬੱਧਨੀ ਕਲਾਂ)- ਯੂ.ਕੇ. ਵਿਚ ਕੋਰੋਨਾ ਵਾਇਰਸ ਕਾਰਨ ਮਰਨ ਵਾਲਿਆਂ ਦੀ ਗਿਣਤੀ ਇੱਕ ਲੱਖ ਤੋਂ ਵੱਧ ਗਈ ਹੈ, ਇਸ ਦੀ ਪੁਸ਼ਟੀ ਪ੍ਰਧਾਨ ਮੰਤਰੀ ਬੌਰਿਸ ...
ਲੰਡਨ, 27 ਜਨਵਰੀ (ਮਨਪ੍ਰੀਤ ਸਿੰਘ ਬੱਧਨੀ ਕਲਾਂ)- ਦਿੱਲੀ ਵਿਚ ਗਣਤੰਤਰ ਦਿਵਸ ਮੌਕੇ ਕਿਸਾਨਾਂ ਅਤੇ ਦਿੱਲੀ ਪੁਲਿਸ ਵਿਚਕਾਰ ਹੋਈ ਝੜਪ ਨੂੰ ਲੈ ਕੇ ਯੂ.ਕੇ. ਸੰਸਦ ਮੈਂਬਰ ਤਨਮਨਜੀਤ ਸਿੰਘ ਢੇਸੀ ਨੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ | ਉਨ੍ਹਾਂ ਕਿਹਾ ਇਸ ਘਟਨਾ ਨਾਲ ਉਹ ...
ਯੂ.ਕੇ. ਦੀਆਂ ਜਰਨੈਲੀ ਸੜਕਾਂ 'ਤੇ ਲੱਗੇ ਕਿਸਾਨਾਂ ਦੇ ਹੱਕ 'ਚ ਬੈਨਰ
ਲੰਡਨ, 27 ਜਨਵਰੀ (ਮਨਪ੍ਰੀਤ ਸਿੰਘ ਬੱਧਨੀ ਕਲਾਂ)- ਲੰਡਨ ਵਿਚ ਭਾਰਤੀ ਹਾਈਕਮਿਸ਼ਨ ਦੇ ਬਾਹਰ ਯੂ.ਕੇ. ਤੋਂ ਆਏ ਵੱਖ ਵੱਖ ਵਾਹਨਾਂ ਵਿਚ ਭਾਰਤੀ ਕਿਸਾਨ ਹਿਤੈਸ਼ੀਆਂ ਵਲੋਂ ਰੋਸ ਪ੍ਰਦਰਸ਼ਨ ਕੀਤਾ ਗਿਆ | ਇਸ ...
ਐਬਟਸਫੋਰਡ, 27 ਜਨਵਰੀ (ਗੁਰਦੀਪ ਸਿੰਘ ਗਰੇਵਾਲ)-ਕੇਂਦਰੀ ਪੰਜਾਬੀ ਲੇਖਕ ਸਭਾ ਉੱਤਰੀ ਅਮਰੀਕਾ ਦੀ ਸਾਲ 2021 ਦੀ ਪਹਿਲੀ ਜ਼ੂਮ ਮੀਟਿੰਗ 9 ਜਨਵਰੀ, ਸਨਿਚਰਵਾਰ ਬਾਅਦ ਦੁਪਹਿਰ 12.30 ਵਜੇ ਹੋਈ | ਇਹ ਸਮਾਗਮ ਭਾਰਤ ਵਿਚ ਚੱਲ ਰਹੇ ਕਿਸਾਨ ਅੰਦੋਲਨ ਨੂੰ ਸਮਰਪਿਤ ਰਿਹਾ | ਸਮਾਗਮ ਦੀ ...
ਐਡਮਿੰਟਨ, 27 ਜਨਵਰੀ (ਦਰਸ਼ਨ ਸਿੰਘ ਜਟਾਣਾ)-ਕੈਨੇਡਾ ਦੇ ਅਲਬਰਟਾ ਵਿਚ ਅੱਤ ਦੀ ਪੈ ਰਹੀ ਸਰਦੀ ਵਿਚ ਵੀ ਕਿਸਾਨੀ ਹੱਕਾਂ ਲਈ ਰੋਸ ਪ੍ਰਗਟ ਕਰਨ ਲਈ ਸੈਂਕੜੇ ਕਾਰਾਂ-ਜੀਪਾਂ ਦੇ ਕਾਫ਼ਲੇ ਕੈਲਗਰੀ ਤੋਂ ਐਡਮਿੰਟਨ ਦੇ ਪਾਰਲੀਮੈਂਟ ਤੇ ਭਾਰਤ ਦੂਤਘਰ ਤੱਕ ਪੁੱਜ ਕੇ ਰੋਸ ...
ਗਲਾਸਗੋ, 27 ਜਨਵਰੀ (ਹਰਜੀਤ ਸਿੰਘ ਦੁਸਾਂਝ) - ਭਾਰਤੀ ਕਿਸਾਨ ਅੰਦੋਲਨ ਦੇ ਨਾਲ ਵਿਦੇਸ਼ੀ ਭਾਰਤੀ ਭਾਈਚਾਰਾ ਖਾਸਕਰ ਪੰਜਾਬੀ ਭਾਈਚਾਰਾ ਡੱਟ ਕੇ ਖੜਾ ਹੈ | 26 ਜਨਵਰੀ ਭਾਰਤ ਦੇ ਗਣਤੰਤਰਤਾ ਵਾਲੇ ਦਿਨ ਗਲਾਸਗੋ ਦੇ ਪੰਜਾਬੀ ਭਾਈਚਾਰੇ ਦੇ ਲੋਕਾਂ ਨੇ ਭਾਰਤੀ ਟਰੈਕਟਰ ਰੈਲੀ ...
ਟੋਰਾਂਟੋ, 27 ਜਨਵਰੀ (ਹਰਜੀਤ ਸਿੰਘ ਬਾਜਵਾ)- ਠੰਢ ਦੇ ਇਸ ਮੌਸਮ ਵਿਚ ਭਾਵੇਂ ਇਸ ਵਾਰ ਇੱਥੇ ਸੁੱਕੀ ਠੰਢ ਜਿਆਦਾ ਪੈ ਰਹੀ ਹੈ ਅਤੇ ਆਸ ਤੋਂ ਉਲਟ ਹੁਣ ਤੱਕ ਬਰਫਬਾਰੀ ਤੋਂ ਲਗਭਗ ਬਚਾਅ ਹੀ ਰਹਿਣ ਕਰਕੇ ਮੌਸਮ ਸਾਫ ਸੁਥਰਾ ਹੀ ਚਲ ਰਿਹਾ ਹੋਣ ਕਾਰਨ ਲੋਕਾਂ ਵਿਚ ਵੀ ਖੁਸ਼ੀ ਪਾਈ ...
ਸੈਕਰਾਮੈਂਟੋ, 27 ਜਨਵਰੀ (ਹੁਸਨ ਲੜੋਆ ਬੰਗਾ)-ਕੋਰੋਨਾ ਟੀਕਾਕਰਨ ਸ਼ੁਰੂ ਹੋ ਜਾਣ ਦੇ ਬਾਵਜੂਦ ਅਮਰੀਕਾ ਵਿਚ ਕੋਰੋਨਾ ਪੀੜਤਾਂ ਦੀ ਗਿਣਤੀ ਨਿਰੰਤਰ ਵਧ ਰਹੀ ਹੈ | ਅਮਰੀਕਾ ਵਿਚ ਕੋਰੋਨਾ ਪੀੜਤਾਂ ਦੀ ਤਾਦਾਦ ਢਾਈ ਕਰੋੜ ਤੋਂ ਵਧ ਗਈ ਹੈ ਜਦ ਕਿ ਸਿਹਤ ਮਾਹਿਰਾਂ ਦਾ ਕਹਿਣਾ ...
ਸੈਕਰਾਮੈਂਟੋ, 27 ਜਨਵਰੀ (ਹੁਸਨ ਲੜੋਆ ਬੰਗਾ)-ਸੈਨੇਟ ਨੇ ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਵਿਰੁੱਧ ਮਹਾਦੋਸ਼ ਗੈਰ ਸੰਵਿਧਾਨਕ ਕਰਾਰ ਦੇਣ ਲਈ ਪੇਸ਼ ਮਤਾ ਰੱਦ ਕਰ ਦਿੱਤਾ | 5 ਰਿਪਬਲਿਕਨ ਮੈਂਬਰਾਂ ਨੇ ਵੀ ਡੈਮੋਕ੍ਰੇਟਸ ਦਾ ਸਾਥ ਦਿੱਤਾ ਤੇ ਇਸ ਤਰ੍ਹਾਂ ਮਹਾਦੋਸ਼ ...
ਕੈਲਗਰੀ, 27 ਜਨਵਰੀ (ਜਸਜੀਤ ਸਿੰਘ ਧਾਮੀ)-ਭਾਰਤ ਵਿਚ ਚੱਲ ਰਹੇ ਕਿਸਾਨੀ ਸੰਘਰਸ਼ ਵਿਚ ਕਿਸਾਨ ਜਥੇਬੰਦੀਆਂ ਵਲੋਂ ਭਾਰਤ ਦੇ ਗਣਤੰਤਰ ਦਿਵਸ ਮੌਕੇ ਦਿੱਲੀ ਵਿਚ ਟਰੈਕਟਰ ਮਾਰਚ ਲਈ ਦਿੱਤੇ ਸੱਦੇ ਦੇ ਮੱਦੇਨਜ਼ਰ ਕੈਲਗਰੀ ਦੀਆਂ ਦੋ ਸੰਸਥਾਵਾਂ ਪ੍ਰੋਗਰੈਸਿਵ ਕਲਚਰਲ ...
ਸਿਆਟਲ, 27 ਜਨਵਰੀ (ਹਰਮਨਪ੍ਰੀਤ ਸਿੰਘ)-ਅੱਜ ਸਿਆਟਲ ਦੇ ਨੌਜਵਾਨਾਂ ਵਲੋਂ ਭਾਰੀ ਗਿਣਤੀ ਵਿਚ ਡਾਊਨ ਟਾਊਨ ਸਿਆਟਲ ਵਿਖੇ 'ਫੇਸਬੁੱਕ' ਦੇ ਦਫ਼ਤਰ ਦੇ ਬਾਹਰ ਕਿਸਾਨਾਂ ਦੇ ਹੱਕ ਵਿਚ ਰੋਸ ਮੁਜ਼ਾਹਰਾ ਕੀਤਾ ਗਿਆ ਅਤੇ ਫੇਸਬੁੱਕ ਦੇ ਅੰਬਾਨੀਆਂ ਨਾਲ ਸਬੰਧਾਂ ਨੂੰ ਵੀ ਉਜਾਗਰ ...
ਸੈਕਰਾਮੈਂਟੋ, 27 ਜਨਵਰੀ (ਹੁਸਨ ਲੜੋਆ ਬੰਗਾ)- ਟੈਸਲਾ ਮੁੱਖ ਅਧਿਕਾਰੀ ਐਲਨ ਮਸਕ ਜੋ ਕਿ ਵਿਸ਼ਵ ਦੇ ਸਭ ਤੋਂ ਵਧ ਅਮੀਰ ਲੋਕਾਂ ਵਿਚ ਸ਼ੁਮਾਰ ਹੈ, ਨੇ ਭਾਰਤੀ ਮੂਲ ਦੇ ਸਲ ਖਾਨ ਦੀ ਖਾਨ ਅਕੈਡਮੀ ਨੂੰ 50 ਲੱਖ ਡਾਲਰ ਦਾਨ ਵਜੋਂ ਦਿੱਤੇ ਹਨ | ਖਾਨ ਨੇ ਇਕ ਵੀਡੀਓ ਵਿਚ ਕਿਹਾ ਹੈ ਕਿ ...
ਓਸਲੋ, 27 ਜਨਵਰੀ (ਡਿੰਪਾ ਵਿਰਕ)-ਨਾਰਵੇ ਦੀ ਪ੍ਰਧਾਨ ਮੰਤਰੀ ਅਤੇ ਸਿਹਤ ਮੰਤਰੀ ਵਲੋਂ ਨਾਰਵੇ ਦੀ ਰਾਜਧਾਨੀ ਓਸਲੋ ਵਿਚ ਕੋਰੋਨਾ ਦੇ ਵਾਧੇ ਕਾਰਨ 31 ਜਨਵਰੀ ਤੱਕ ਤਾਲਾਬੰਦੀ ਦਾ ਐਲਾਨ ਕੀਤਾ ਹੈ, ਜਿਸ ਵਿਚ ਗ਼ੈਰ-ਜ਼ਰੂਰੀ ਦੁਕਾਨਾਂ ਬੰਦ ਰਹਿਣਗੀਆਂ ਅਤੇ ਸਰਕਾਰ ਵਲੋਂ ...
ਸਿਡਨੀ, 27 ਜਨਵਰੀ (ਹਰਕੀਰਤ ਸਿੰਘ ਸੰਧਰ)-ਦਿੱਲੀ ਵਿਚ ਚੱਲ ਰਹੇ ਕਿਸਾਨ ਅੰਦੋਲਨ ਦੇ ਹੱਕ ਵਿਚ ਵਿਸ਼ਾਲ ਇਕੱਠ ਸਿਡਨੀ ਦੇ ਇਲਾਕੇ ਗਲੈਨਵੁੱਡ ਵਿਖੇ ਕੀਤਾ ਗਿਆ | ਇਸ ਇਕੱਠ ਦਾ ਮੁੱਖ ਮੰਤਵ ਸਾਂਝੀ ਆਵਾਜ਼ ਨੂੰ ਭਾਰਤ ਦੀ ਸੁੱਤੀ ਸਰਕਾਰ ਤੱਕ ਪਹੁੰਚਾਉਣਾ ਹੈ | ਇਸ ਵਿਚ ...
ਐਬਟਸਫੋਰਡ, 27 ਜਨਵਰੀ (ਗੁਰਦੀਪ ਸਿੰਘ ਗਰੇਵਾਲ)-ਕੈਨੇਡਾ ਦੇ ਸ਼ਹਿਰ ਸਰੀ ਤੋਂ ਭੇਦਭਰੇ ਢੰਗ ਨਾਲ ਲਾਪਤਾ ਹੋਏ ਪੰਜਾਬੀ ਨੌਜਵਾਨ ਗੁਰਵਿੰਦਰ ਸਿੰਘ ਕੁਲਾਰ (32) ਦੀ ਗੁੰਮਸ਼ੁਦਗੀ ਪੁਲਿਸ ਤੇ ਪਰਿਵਾਰ ਲਈ ਬੁਝਾਰਤ ਬਣੀ ਹੋਈ ਹੈ, ਜਿਸ ਦੀ 12 ਦਿਨ ਬੀਤ ਜਾਣ ਦੇ ਬਾਵਜੂਦ ਕੋਈ ...
ਵਾਸ਼ਿੰਗਟਨ, 27 ਜਨਵਰੀ (ਏਜੰਸੀ)- ਭਾਰਤ ਤੇ ਅਮਰੀਕਾ ਦੇ ਸਬੰਧ ਦੋਵਾਂ ਦੇਸ਼ਾਂ ਦੇ ਸਾਂਝੇ ਮੁੱਲਾਂ 'ਤੇ ਆਧਾਰਿਤ ਹਨ | ਇਨ੍ਹਾਂ ਸਬੰਧਾਂ ਨੂੰ ਹੋਰ ਜ਼ਿਆਦਾ ਮਜ਼ਬੂਤ ਕਰਨ ਲਈ ਭਾਰਤੀ ਮੂਲ ਦੇ ਅਮਰੀਕੀ ਨਾਗਰਿਕਾਂ ਦਾ ਭਾਈਚਾਰਾ ਇਕ ਥੰਮ ਵਜੋਂ ਕੰਮ ਕਰ ਰਿਹਾ ਹੈ | ਇਹ ...
ਲੰਡਨ, 27 ਜਨਵਰੀ (ਮਨਪ੍ਰੀਤ ਸਿੰਘ ਬੱਧਨੀ ਕਲਾਂ)- ਇੰਗਲੈਂਡ ਵਿਚ ਕੋਵਿਡ 19 ਤਾਲਾਬੰਦੀ ਨੂੰ ਲੈ ਕੇ ਪ੍ਰਧਾਨ ਮੰਤਰੀ ਬੌਰਿਸ ਜੋਹਨਸਨ ਨੇ ਸੰਸਦ ਵਿਚ ਕਿਹਾ ਕਿ ਯੂ.ਕੇ. ਭਰ ਵਿਚ ਸਕੂਲ ਫਰਵਰੀ ਦੀ ਹਾਫ ਟਰਮ ਤੋਂ ਬਾਅਦ ਨਹੀਂ ਸਗੋਂ 8 ਮਾਰਚ ਨੂੰ ਖੁੱਲਣਗੇ | ਉਨ੍ਹਾਂ ਕਿਹਾ ਕਿ ...
ਲੰਡਨ, 27 ਜਨਵਰੀ (ਮਨਪ੍ਰੀਤ ਸਿੰਘ ਬੱਧਨੀ ਕਲਾਂ)- ਵੇਲਜ਼ ਦੇ ਇਲਾਕੇ ਦੇ ਵਰਕਸਹੈਮ ਇੰਡਸਟਰੀਅਲ ਅਸਟੇਟ ਦੀ ਵਾਕਹਾਰਡਿਟ ਵੈਕਸੀਨ ਫੈਕਟਰੀ ਵਿਚ ਬੰਬ ਹੋਣ ਦੇ ਖ਼ਤਰੇ ਤੋਂ ਬਾਅਦ ਤੁਰੰਤ ਖਾਲੀ ਕਰਵਾਉਣਾ ਪਿਆ | ਇਸ ਫੈਕਟਰੀ ਵਿਚ ਆਕਸਫੋਰਡ/ਐਸਟਰਾਜ਼ੈਨਿਕ ਵੈਕਸੀਨ ਬਣ ...
ਐਡੀਲੇਡ, 27 ਜਨਵਰੀ (ਗੁਰਮੀਤ ਸਿੰਘ ਵਾਲੀਆ)- ਐਡੀਲੇਡ 'ਚ ਕਿਸਾਨੀ ਸੰਘਰਸ਼ ਨੂੰ ਸਮਰਪਿਤ ਫੇਕ ਲਾਈਫ਼ ਥੀਏਟਰੀਕਲ ਗਰੁੱਪ ਦੇ ਕਲਾਕਾਰਾਂ ਵੱਲੋ ਮਦਾਰੀ ਨਾਟਕ ਰੈਨਮਾਰਕ ਤੇ ਮੂਰੇ ਬਰਿਜ਼ 'ਚ ਖੇਡਿਆ ਗਿਆ | ਐਡੀਲੇਡ ਦੇ ਕਿਸਾਨ ਸਮਾਰੋਹ ਵਿਚ ਸਾਊਥ ਆਸਟ੍ਰੇਲੀਆ ਦੇ ...
ਐਡੀਲੇਡ, 27 ਜਨਵਰੀ (ਗੁਰਮੀਤ ਸਿੰਘ ਵਾਲੀਆ)- ਐਡੀਲੇਡ ਸਰਬੱਤ ਖ਼ਾਲਸਾ ਗੁਰੂ ਘਰ 'ਚ ਹੋਏ ਕਿਸਾਨੀ ਸੰਘਰਸ਼ ਨੂੰ ਸਮਰਪਿਤ ਸਮਾਗਮ 'ਚ ਵੱਡੀ ਗਿਣਤੀ 'ਚ ਸਿੱਖ ਸੰਗਤਾਂ ਤੇ ਸੰਸਥਾਵਾਂ ਦੇ ਆਗੂਆਂ ਨੇ ਸ਼ਿਰਕਤ ਕੀਤੀ | ਇਸ ਦੌਰਾਨ ਗੁਰਦੁਆਰਾ ਕਮੇਟੀ ਦੇ ਪ੍ਰਧਾਨ ਭੁਪਿੰਦਰ ...
ਕੈਲਗਰੀ, 27 ਜਨਵਰੀ (ਹਰਭਜਨ ਸਿੰਘ ਢਿੱਲੋਂ)- ਐਲਬਰਟਾ ਨੂੰ ਕੋਵਿਡ-19 ਵੈਕਸੀਨ ਦੀ ਸਪਲਾਈ ਬੰਦ ਹੋਣ ਕਰਕੇ ਸੂਬੇ ਦੇ ਕਈ ਵਸਨੀਕ ਨਾਰਾਜ਼ ਹਨ ਤੇ ਉਨ੍ਹਾਂ ਦਾ ਕਹਿਣਾ ਹੈ ਕਿ ਸਰਕਾਰੀ ਪ੍ਰਬੰਧ ਨੇ ਉਨ੍ਹਾਂ ਨੂੰ ਇਸ ਵਾਇਰਸ ਦੀ ਦਵਾਈ ਹੋਣ ਦੇ ਬਾਵਜੂਦ ਮਰਨ ਲਈ ਛੱਡ ਦਿੱਤਾ ਹੈ | ...
ਕੈਲਗਰੀ, 27 ਜਨਵਰੀ (ਹਰਭਜਨ ਸਿੰਘ ਢਿੱਲੋਂ)-ਜਨਵਰੀ ਮਹੀਨੇ ਦੇ ਸ਼ੁਰੂ ਵਿਚ ਜੇਲ੍ਹ ਅਧਿਕਾਰੀਆਂ ਦੀ ਗ਼ਲਤੀ ਦੇ ਚੱਲਦਿਆਂ ਇਕ ਕੈਦੀ ਨੂੰ ਰਿਹਾਅ ਕਰ ਦਿੱਤਾ ਗਿਆ ਹੈ ਤੇ ਰਿਹਾਅ ਹੋਣ ਮਗਰੋਂ ਉਹ ਵਿਅਕਤੀ ਫ਼ਰਾਰ ਹੋ ਗਿਆ ਹੈ | ਜੇਲ੍ਹ ਅਧਿਕਾਰੀਆਂ ਨੇ ਰਿਹਾਅ ਕਿਸੇ ਹੋਰ ...
**24 ਘੰਟਿਆ 'ਚ 14 ਮਰੀਜ਼ਾਂ ਦੀ ਮੌਤ ਕੈਲਗਰੀ, 27 ਜਨਵਰੀ (ਹਰਭਜਨ ਸਿੰਘ ਢਿੱਲੋਂ)- ਬੀਤੇ 24 ਘੰਟਿਆਂ ਦੌਰਾਨ ਐਲਬਰਟਾ ਵਿਚ ਕੋਰੋਨਾ ਵਾਇਰਸ ਦੇ 366 ਨਵੇਂ ਐਕਟਿਵ ਕੇਸ ਦਰਜ ਹੋਏ ਹਨ ਅਤੇ 14 ਹੋਰ ਵਿਅਕਤੀਆਂ ਦੀ ਮੌਤ ਦੀ ਰਿਪੋਰਟ ਹੋਈ ਹੈ | ਐਲਬਰਟਾ ਦੀ ਚੀਫ਼ ਮੈਡੀਕਲ ਅਫਸਰ ਆਫ਼ ...
ਕੈਲਗਰੀ, 27 ਜਨਵਰੀ (ਹਰਭਜਨ ਸਿੰਘ ਢਿੱਲੋਂ)- ਇਕ ਪਾਸੇ ਸੂਬੇ ਵਿਚ ਲੱਗੀਆਂ ਕੋਵਿਡ-19 ਪਾਬੰਦੀਆਂ ਦੇ ਚੱਲਦਿਆਂ ਐਕਟਿਵ ਕੇਸਾਂ ਵਿਚ ਕਮੀ ਆਉਣ ਲੱਗੀ ਹੈ ਪਰ ਨਾਲ ਹੀ ਇਸ ਖ਼ਤਰਨਾਕ ਵਾਇਰਸ ਦੇ ਹੋਰ ਵੀ ਖ਼ਤਰਨਾਕ ਵੇਰੀਐਾਟ ਦੇ ਪੈਰ ਪਸਾਰਦੇ ਹੋਣ ਦੀ ਸੂਚਨਾ ਨੇ ਸਿਹਤ ...
ਕੈਲਗਰੀ, 27 ਜਨਵਰੀ (ਹਰਭਜਨ ਸਿੰਘ ਢਿੱਲੋਂ)- ਕੈਲਗਰੀ ਦੇ ਪੱਛਮ ਵੱਲ ਸਥਿਤ ਕੈਨਮੋਰ ਕਸਬੇ ਦੇ ਰਹਿਣ ਵਾਲੇ 50 ਸਾਲਾ ਡੇਵਿਡ ਐਸਕਿਮ ਨਾਮ ਦੇ ਵਿਅਕਤੀ ਨੂੰ ਚਾਈਲਡ ਪੋਰਨੋਗ੍ਰਾਫੀ ਦੇ ਮਾਮਲੇ ਵਿਚ 3 ਸਾਲ ਦੀ ਕੈਦ ਦੀ ਸਜ਼ਾ ਸੁਣਾਈ ਗਈ ਹੈ | ਉਸ ਨੇ ਚਾਈਲਡ ਪੋਰਨ ਬਣਾਉਣ ਅਤੇ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered
by REFLEX