ਜ਼ੀਰਾ, 22 ਫਰਵਰੀ (ਮਨਜੀਤ ਸਿੰਘ ਢਿੱਲੋਂ, ਜੋਗਿੰਦਰ ਸਿੰਘ ਕੰਡਿਆਲ)-ਮਜ਼ਦੂਰ ਆਗੂ ਨੌਦੀਪ ਕੌਰ ਨੂੰ ਹਰਿਆਣਾ ਸਰਕਾਰ ਵਲੋਂ ਗਿ੍ਫ਼ਤਾਰ ਕੀਤੇ ਜਾਣ ਦੇ ਵਿਰੋਧ ਵਿਚ ਅੱਜ ਕ੍ਰਾਂਤੀਕਾਰੀ ਪੇਂਡੂ ਮਜ਼ਦੂਰ ਯੂਨੀਅਨ ਪੰਜਾਬ ਬਲਾਕ ਜ਼ੀਰਾ ਵਲੋਂ ਸਰਕਾਰ ਤੋਂ ਨੌਦੀਪ ਕੌਰ ਦੀ ਰਿਹਾਈ ਦੀ ਮੰਗ ਨੂੰ ਲੈ ਕੇ ਸ਼ੇਰਾਂ ਵਾਲਾ ਚੌਂਕ ਜ਼ੀਰਾ ਵਿਖੇ ਰੋਸ ਧਰਨਾ ਦੇ ਕੇ ਕੇਂਦਰ ਤੇ ਹਰਿਆਣਾ ਸਰਕਾਰ ਵਿਰੁੱਧ ਜ਼ੋਰਦਾਰ ਨਾਅਰੇਬਾਜ਼ੀ ਕੀਤੀ ਗਈ | ਇਸ ਤੋਂ ਪਹਿਲਾਂ ਜਥੇਬੰਦੀ ਵਲੋਂ ਨੋਦੀਪ ਕੌਰ ਨੂੰ ਬਿਨਾਂ ਸ਼ਰਤ ਰਿਹਾਅ ਕਰਨ ਦੀ ਮੰਗ ਸਬੰਧੀ ਅਨਾਜ ਮੰਡੀ ਜ਼ੀਰਾ ਤੋਂ ਮੁੱਖ ਚੌਂਕ ਜ਼ੀਰਾ ਤੱਕ ਰੋਸ ਮਾਰਚ ਕੱਢ ਕੇ ਦਿੱਲੀ ਸੰਘਰਸ਼ ਦੌਰਾਨ ਨਜਾਇਜ਼ ਫੜੇ ਗਏ ਨੌਜਵਾਨਾਂ ਅਤੇ ਆਗੂਆਂ ਨੂੰ ਰਿਹਾਅ ਕਰਨ ਦੀ ਮੰਗ ਕੀਤੀ ਗਈ | ਇਸ ਸਬੰਧੀ ਜਥੇਬੰਦੀ ਵਲੋਂ ਐੱਸ. ਡੀ. ਐੱਮ. ਜ਼ੀਰਾ ਰਣਜੀਤ ਸਿੰਘ ਭੁੱਲਰ ਨੂੰ ਇਕ ਮੰਗ ਪੱਤਰ ਵੀ ਸੌਂਪਿਆ ਗਿਆ | ਇਸ ਮੌਕੇ ਕ੍ਰਾਂਤੀਕਾਰੀ ਪੇਂਡੂ ਮਜ਼ਦੂਰ ਯੂਨੀਅਨ ਪੰਜਾਬ ਦੇ ਜਨਰਲ ਸਕੱਤਰ ਬਲਵੰਤ ਸਿੰਘ ਮਖੂ, ਬਲਾਕ ਪ੍ਰਧਾਨ ਗਿਆਨ ਸਿੰਘ ਸ਼ਾਹਵਾਲਾ, ਗੁਰਚਰਨ ਸਿੰਘ ਨੂਰਪੁਰ ਤੇ ਲੋਕ ਮੋਰਚਾ ਦੇ ਸੂਬਾ ਆਗੂ ਦਲਵਿੰਦਰ ਸਿੰਘ ਸ਼ੇਰਖ਼ਾਂ ਨੇ ਸੰਬੋਧਨ ਕਰਦਿਆਂ ਕਿਹਾ ਕਿ ਕੇਂਦਰ ਸਰਕਾਰ ਵਲੋਂ ਲਿਆਂਦੇ ਗਏ ਖੇਤੀ ਕਾਨੂੰਨ ਜਦ ਕਿਸਾਨਾਂ ਨੂੰ ਮਨਜ਼ੂਰ ਨਹੀਂ ਤਾਂ ਮੋਦੀ ਸਰਕਾਰ ਨੂੰ ਚਾਹੀਦਾ ਹੈ ਕਿ ਉਹ ਕਿਸਾਨਾਂ ਦੀ ਮੰਗ ਅਨੁਸਾਰ ਇਸ ਨੂੰ ਰੱਦ ਕਰੇ, ਪਰ ਸਰਕਾਰ ਦੇਸ਼ ਵਾਸੀਆਂ ਦੀ ਮੰਗ ਨੂੰ ਮੰਨਣ ਦੀ ਬਜਾਏ ਕਾਰਪੋਰੇਟ ਘਰਾਣਿਆਂ ਦੇ ਇਸ਼ਾਰੇ 'ਤੇ ਚੱਲ ਰਹੀ ਹੈ ਅਤੇ ਇਸ ਸੰਘਰਸ਼ ਨੂੰ ਖੇਰੂ-ਖੇਰੂ ਕਰਨ ਲਈ ਆਗੂਆਂ 'ਤੇ ਨਜਾਇਜ਼ ਕੇਸ ਦਰਜ਼ ਕਰਵਾਏ ਜਾ ਰਹੇ ਹਨ, ਜਿਸ ਨੂੰ ਦੇਸ਼ ਵਾਸੀ ਕਦੇ ਵੀ ਬਰਦਾਸ਼ਤ ਨਹੀਂ ਕਰਨਗੇ | ਧਰਨੇ ਦੌਰਾਨ ਸਟੇਜ ਸਕੱਤਰ ਦੀ ਭੂਮਿਕਾ ਰੇਸ਼ਮ ਸਿੰਘ ਰਟੌਲ ਤੇ ਸੰਦੀਪ ਸਿੰਘ ਪੰਡੋਰੀ ਵਲੋਂ ਨਿਭਾਈ ਗਈ |
ਫ਼ਿਰੋਜ਼ਪੁਰ, 22 ਫਰਵਰੀ (ਤਪਿੰਦਰ ਸਿੰਘ)-ਫਾਸੀਵਾਦੀ ਹਮਲਿਆਂ ਵਿਰੋਧੀ ਫ਼ਰੰਟ ਦੀ ਜ਼ਿਲ੍ਹਾ ਇਕਾਈ ਫ਼ਿਰੋਜ਼ਪੁਰ ਵਲੋਂ ਸੰਯੁਕਤ ਕਿਸਾਨ ਮੋਰਚੇ ਵਲੋਂ ਕੀਤੇ ਜਾ ਰਹੇ ਸੰਘਰਸ਼ ਦੀ ਹਮਾਇਤ ਵਿਚ ਕਿਸਾਨਾਂ, ਬੁੱਧੀਜੀਵੀ, ਪੱਤਰਕਾਰਾਂ 'ਤੇ ਬਣਾਏ ਜਾ ਰਹੇ ਝੂਠੇ ਪੁਲਿਸ ...
ਫ਼ਿਰੋਜ਼ਪੁਰ, 22 ਫਰਵਰੀ (ਜਸਵਿੰਦਰ ਸਿੰਘ ਸੰਧੂ)-ਦੁਨੀਆ 'ਚ ਫੈਲੀ ਕੋਰੋਨਾ ਨੁਮਾ ਮਹਾਂਮਾਰੀ ਵਲੋਂ ਇਕ ਵਾਰ ਫਿਰ ਤੋਂ ਡੰਗ ਤੇਜ਼ ਕਰਦੇ ਹੋਏ ਅੱਜ ਜ਼ਿਲ੍ਹਾ ਫ਼ਿਰੋਜ਼ਪੁਰ ਅੰਦਰ 9 ਜਣਿਆਂ ਨੂੰ ਜਿੱਥੇ ਆਪਣੀ ਲਪੇਟ 'ਚ ਲੈ ਲਿਆ, ਉੱਥੇ ਇਕ 57 ਸਾਲਾ ਬਜ਼ੁਰਗ ਵਿਅਕਤੀ ਨੂੰ ...
ਫ਼ਿਰੋਜ਼ਪੁਰ, 22 ਫਰਵਰੀ (ਤਪਿੰਦਰ ਸਿੰਘ)-ਪੰਜਾਬ ਦੇ ਨੌਜਵਾਨ ਕੱਚੇ ਮੁਲਾਜ਼ਮਾਂ ਵਲੋਂ ਕਾਂਗਰਸ ਸਰਕਾਰ ਦੇ ਮੰਤਰੀਆਂ ਨੂੰ ਬਦਾਮ ਦੇਣਗੇ ਤਾਂ ਜੋ ਮੰਤਰੀਆਂ ਦੀ ਯਾਦਦਾਸ਼ਤ ਠੀਕ ਰਹਿ ਸਕੇ | ਮੁਲਾਜ਼ਮ ਆਗੂ ਜਨਕ ਸਿੰਘ, ਸਰਬਜੀਤ ਸਿੰਘ, ਸੁਨੀਲ ਕੁਮਾਰ, ਦਵਿੰਦਰ ਤਲਵਾੜ, ...
ਫ਼ਿਰੋਜ਼ਪੁਰ, 22 ਫਰਵਰੀ (ਕੁਲਬੀਰ ਸਿੰਘ ਸੋਢੀ)-ਕੋਰੋਨਾ ਮਹਾਂਮਾਰੀ ਤੋਂ ਬਾਅਦ ਬੰਦ ਹੋਈਆਂ ਯਾਤਰੀ ਗੱਡੀਆਂ ਨੂੰ ਦੋਬਾਰਾ ਪਟੜੀ 'ਤੇ ਲਿਆਉਣ ਸਬੰਧੀ ਰੇਲਵੇ ਵਿਭਾਗ ਵਲੋਂ ਉੱਚ ਅਧਿਕਾਰੀਆਂ ਨਾਲ ਕੁਝ ਦਿਨ ਪਹਿਲਾਂ ਵਿਸ਼ੇਸ਼ ਬੈਠਕ ਕੀਤੀ ਗਈ ਸੀ, ਜਿਸ ਵਿਚ ਫ਼ੈਸਲਾ ...
ਗੁਰੂਹਰਸਹਾਏ, 22 ਫਰਵਰੀ (ਕਪਿਲ ਕੰਧਾਰੀ)-ਗੁਰੂਹਰਸਹਾਏ ਸ਼ਹਿਰ ਨੂੰ ਸੁੰਦਰ ਬਣਾਉਣ ਦੇ ਲਈ ਪੰਜਾਬ ਦੇ ਕੈਬਨਿਟ ਮੰਤਰੀ ਤੇ ਹਲਕਾ ਵਿਧਾਇਕ ਰਾਣਾ ਗੁਰਮੀਤ ਸਿੰਘ ਸੋਢੀ ਵਲੋਂ ਸ਼ਹਿਰ ਵਿਚ ਵਿਕਾਸ ਕਾਰਜ ਬੜੀ ਤੇਜ਼ੀ ਨਾਲ ਕਰਵਾਏ ਜਾ ਰਹੇ ਹਨ, ਜਿਸ ਦੇ ਤਹਿਤ ਸ਼ਹਿਰ ਵਿਚ ...
ਫ਼ਿਰੋਜ਼ਪੁਰ, 22 ਫਰਵਰੀ (ਗੁਰਿੰਦਰ ਸਿੰਘ)-ਪੰਜਾਬ ਸਰਕਾਰ ਵਲੋਂ ਹਰ ਸਾਲ ਕਣਕ ਦੀ ਬਿਜਾਈ ਦੇ ਸੀਜ਼ਨ ਵਿਚ ਕਿਸਾਨਾਂ ਨੂੰ ਸੋਧੇ ਹੋਏ ਬੀਜ ਬੀਜਣ ਦੀ ਸਿਫ਼ਾਰਸ਼ ਕੀਤੀ ਜਾਂਦੀ ਹੈ, ਉੱਥੇ ਖੇਤੀਬਾੜੀ ਵਿਭਾਗ ਅਤੇ ਖੇਤੀਬਾੜੀ ਯੂਨੀਵਰਸਿਟੀ ਵਲੋਂ ਪ੍ਰਮਾਣਿਤ ਕਿਸਮਾਂ ...
ਜ਼ੀਰਾ, 22 ਫਰਵਰੀ (ਜੋਗਿੰਦਰ ਸਿੰਘ ਕੰਡਿਆਲ)-ਹਲਕਾ ਜ਼ੀਰਾ ਦੇ ਵਿਧਾਇਕ ਕੁਲਬੀਰ ਸਿੰਘ ਜ਼ੀਰਾ ਵਲੋਂ ਆਮ ਜਨਤਾ ਦੀਆਂ ਸਮੱਸਿਆਵਾਂ ਸੁਣਨ ਲਈ ਜਨ-ਸੰਪਰਕ ਮੁਹਿੰਮ ਤਹਿਤ ਵੱਖ-ਵੱਖ ਵਾਰਡਾਂ ਵਿਚ ਡੋਰ-ਟੂ-ਡੋਰ ਪਰਿਵਾਰ ਮਿਲਣੀ ਕੀਤੀ ਜਾ ਰਹੀ ਹੈ, ਜਿਸ ਦੌਰਾਨ ਜਿੱਥੇ ਉਹ ਆਮ ...
ਫ਼ਿਰੋਜ਼ਪੁਰ, 22 ਫਰਵਰੀ (ਤਪਿੰਦਰ ਸਿੰਘ, ਕੁਲਬੀਰ ਸਿੰਘ ਸੋਢੀ)-ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਦੇ ਬਲਾਕ ਪ੍ਰਧਾਨ ਗੁਰਸੇਵਕ ਸਿੰਘ ਧਾਲੀਵਾਲ ਦੀ ਪ੍ਰਧਾਨਗੀ ਹੇਠ ਕਿਸਾਨਾਂ ਦੇ ਵਫ਼ਦ ਵਲੋਂ ਵਧੀਕ ਡਿਪਟੀ ਕਮਿਸ਼ਨਰ ਰਾਜਦੀਪ ਕੌਰ ਨੂੰ ਮੰਗ ਪੱਤਰ ਸੌਂਪਿਆ ...
ਫ਼ਿਰੋਜ਼ਪੁਰ, 22 ਫਰਵਰੀ (ਤਪਿੰਦਰ ਸਿੰਘ)-ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਹੇਠ ਸਥਾਨਕ ਸਰਕਾਰਾਂ ਵਿਭਾਗ ਵਲੋਂ ਨਾਗਰਿਕਾਂ ਨੂੰ ਮੁੱਢਲੀਆਂ ਸਹੂਲਤਾਂ ਮੁਹੱਈਆ ਕਰਵਾਉਣ ਲਈ ਵਿਸ਼ੇਸ਼ ਉਪਰਾਲੇ ਕੀਤੇ ਗਏ ਹਨ, ਜਿਸ ਤਹਿਤ ਅੱਜ ਉਨ੍ਹਾਂ ਵਲੋਂ ...
ਤਲਵੰਡੀ ਭਾਈ, 22 ਫਰਵਰੀ (ਕੁਲਜਿੰਦਰ ਸਿੰਘ ਗਿੱਲ)-ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਸਾਰੇ ਕਿਸਾਨਾਂ ਨੂੰ ਪੰਜ ਲੱਖ ਰੁਪਏ ਤੱਕ ਦੇ ਇਲਾਜ ਦੀ ਸਹੂਲਤ ਪ੍ਰਦਾਨ ਕਰਨ ਸਰਬੱਤ ਸਿਹਤ ਬੀਮਾ ਯੋਜਨਾ ਦੇ ਕਿਸਾਨ ਲਾਭਪਾਤਰੀਆਂ ਦੇ ਕਾਰਡ ਬਣਾਉਣ ਦਾ ਕਾਰਜ ਮੁੜ ਆਰੰਭ ...
ਗੋਲੂ ਕਾ ਮੋੜ, 22 ਫਰਵਰੀ (ਸੁਰਿੰਦਰ ਸਿੰਘ ਪੁਪਨੇਜਾ)-ਮੋਦੀ ਸਰਕਾਰ ਕੋਲੋਂ ਕਾਲੇ ਕਾਨੂੰਨ ਰੱਦ ਕਰਵਾਉਣ ਲਈ ਚੱਲ ਰਹੇ ਘੋਲ ਨੂੰ ਹੋਰ ਮਜ਼ਬੂਤ ਕਰਨ ਲਈ ਪਿੰਡਾਂ ਦੀਆਂ ਪੰਚਾਇਤਾਂ ਵਲੋਂ ਆਪਣੇ-ਆਪਣੇ ਪਿੰਡਾਂ ਵਿਚੋਂ ਦਿੱਲੀ ਧਰਨੇ ਵਿਚ ਸ਼ਾਮਿਲ ਹੋਣ ਲਈ ਮਤੇ ਪਾਸ ਕੀਤੇ ...
ਫ਼ਿਰੋਜ਼ਪੁਰ, 22 ਫਰਵਰੀ (ਤਪਿੰਦਰ ਸਿੰਘ)- ਗੌਰਮਿੰਟ ਟੀਚਰਜ਼ ਯੂਨੀਅਨ ਪੰਜਾਬ ਦੇ ਅਹੁਦੇਦਾਰਾਂ ਦੀ ਚੋਣ ਫ਼ਿਰੋਜ਼ਪੁਰ ਦੇ ਕਮੇਟੀ ਘਰ ਪਾਰਕ ਵਿਚ ਹੋਈ, ਜਿਸ ਵਿਚ ਰਾਜੀਵ ਹਾਂਡਾ ਤੇ ਬਲਵਿੰਦਰ ਸਿੰਘ ਸੰਧੂ ਨੇ ਚੋਣ ਅਧਿਕਾਰੀ ਵਜੋਂ ਭੂਮਿਕਾ ਨਿਭਾਈ | ਇਸ ਦੌਰਾਨ ਸਮੂਹ ...
ਮਖੂ, 22 ਫਰਵਰੀ (ਮੇਜਰ ਸਿੰਘ ਥਿੰਦ, ਵਰਿੰਦਰ ਮਨਚੰਦਾ)-ਮਖੂ ਸ਼ਹਿਰ ਵਿਖੇ ਸਬ-ਤਹਿਸੀਲ ਨੂੰ ਜਾਂਦੀ ਸੜਕ ਦਾ ਨੀਂਹ ਪੱਥਰ ਹਲਕਾ ਵਿਧਾਇਕ ਕੁਲਬੀਰ ਸਿੰਘ ਜ਼ੀਰਾ ਵਲੋਂ ਨਗਰ ਪੰਚਾਇਤ ਪ੍ਰਧਾਨ ਮਹਿੰਦਰ ਮਦਾਨ ਦੀ ਹਾਜ਼ਰੀ ਵਿਚ ਰੱਖਿਆ ਗਿਆ | ਇਸ ਸਮੇਂ ਪੱਤਰਕਾਰਾਂ ਨਾਲ ...
ਫ਼ਿਰੋਜ਼ਪੁਰ, 22 ਫਰਵਰੀ (ਤਪਿੰਦਰ ਸਿੰਘ)-ਪੰਜਾਬ ਸਟੇਟ ਮਨਿਸਟਰੀਅਲ ਸਰਵਿਸਿਜ਼ ਯੂਨੀਅਨ ਪੰਜਾਬ ਦੀ ਸੂਬਾ ਕਮੇਟੀ ਦੀ ਚੋਣ ਸਬੰਧੀ ਮੀਟਿੰਗ ਹੋਈ | ਪੀ.ਐੱਸ.ਐਮ.ਐੱਸ.ਯੂ. ਦੀ ਸੂਬਾ ਕਮੇਟੀ ਦੀ ਚੋਣ ਲਈ 7 ਮੈਂਬਰੀ ਚੋਣ ਕਮੇਟੀ ਗਠਿਤ ਕੀਤੀ ਗਈ, ਜੋ ਬਾਕੀ ਕਮੇਟੀ ਦਾ ਕੋਰਮ ...
ਫ਼ਿਰੋਜ਼ਪੁਰ, 22 ਫਰਵਰੀ (ਜਸਵਿੰਦਰ ਸਿੰਘ ਸੰਧੂ)-ਕੇਂਦਰ ਸਰਕਾਰ ਵਲੋਂ ਪਾਸ ਕੀਤੇ ਗਏ ਤਿੰਨ ਖੇਤੀ ਕਾਨੂੰਨਾਂ ਖ਼ਿਲਾਫ਼ ਚੱਲ ਰਹੇ ਕਿਸਾਨੀ ਸੰਘਰਸ਼ ਦੀ ਚੜ੍ਹਦੀ ਕਲਾ, ਏਕਤਾ-ਇਤਫ਼ਾਕ ਤੇ ਸਮੂਹ ਨਜ਼ਰਬੰਦ ਸ਼ਖ਼ਸੀਅਤਾਂ ਦੀ ਰਿਹਾਈ ਲਈ ਕਿਸਾਨੀ ਸੰਘਰਸ਼ ਦੇ ਯੋਧਿਆਂ ਦੀ ...
ਜ਼ੀਰਾ, 22 ਫਰਵਰੀ (ਜੋਗਿੰਦਰ ਸਿੰਘ ਕੰਡਿਆਲ)-ਪੰਜਾਬੀ ਸਾਹਿਤ ਸਭਾ (ਰਜ਼ਿ:) ਜ਼ੀਰਾ ਦੀ ਮਾਸਿਕ ਇਕੱਤਰਤਾ ਜੀਵਨ ਮੱਲ ਸੀਨੀਅਰ ਸੈਕੰਡਰੀ ਸਕੂਲ ਜ਼ੀਰਾ ਵਿਖੇ ਪ੍ਰਧਾਨ ਸੁਖਚਰਨ ਸਿੰਘ ਸਿੱਧੂ ਦੀ ਪ੍ਰਧਾਨਗੀ ਹੇਠ ਹੋਈ | ਮੀਟਿੰਗ ਵਿਚ ਸਭ ਤੋਂ ਪਹਿਲਾਂ ਕਿਸਾਨ ਅੰਦੋਲਨ ...
ਕੁੱਲਗੜ੍ਹੀ, 22 ਫਰਵਰੀ (ਸੁਖਜਿੰਦਰ ਸਿੰਘ ਸੰਧੂ)-ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੀ ਇਕ ਵਿਸ਼ੇਸ਼ ਮੀਟਿੰਗ ਜ਼ਿਲ੍ਹਾ ਫ਼ਿਰੋਜ਼ਪੁਰ ਦੇ ਪ੍ਰਧਾਨ ਭਾਗ ਸਿੰਘ ਮਰਖਾਈ ਦੀ ਪ੍ਰਧਾਨਗੀ ਹੇਠ ਬਸਤੀ ਧੱਲੇ ਕੇ ਵਿਖੇ ਹੋਈ, ਜਿਸ ਵਿਚ ਕੁਲਵੰਤ ਸਿੰਘ ਜ਼ਿਲ੍ਹਾ ...
ਫ਼ਿਰੋਜ਼ਪੁਰ, 22 ਫਰਵਰੀ (ਗੁਰਿੰਦਰ ਸਿੰਘ)-ਸਥਾਨਕ ਵਿਵੇਕਾਨੰਦ ਵਰਲਡ ਸਕੂਲ ਦੀ ਸ਼ੂਟਿੰਗ ਰੇਂਜ ਦੇ 5 ਵਿਦਿਆਰਥੀ 23 ਮਾਰਚ ਤੋਂ 6 ਅਪ੍ਰੈਲ ਤੱਕ ਜੈਪੁਰ ਵਿਖੇ ਹੋਣ ਜਾ ਰਹੀ ਪ੍ਰੀ ਨੈਸ਼ਨਲ ਸ਼ੂਟਿੰਗ ਚੈਂਪੀਅਨਸ਼ਿਪ ਵਿਚ ਪੰਜਾਬ ਦੀ ਪ੍ਰਤੀਨਿਧਤਾ ਕਰਨਗੇ | ਇਸ ਸਬੰਧੀ ...
ਫ਼ਿਰੋਜ਼ਪੁਰ, 22 ਫਰਵਰੀ (ਤਪਿੰਦਰ ਸਿੰਘ)-ਮਯੰਕ ਫਾਊਾਡੇਸ਼ਨ ਫ਼ਿਰੋਜ਼ਪੁਰ ਵਲੋਂ ਦਾਸ ਐਂਡ ਬਰਾਊਨ ਵਰਲਡ ਸਕੂਲ ਵਿਖੇ ਇਕ ਸੁਰੀਲੀ ਸ਼ਾਮ ਪੋ੍ਰਗਰਾਮ ਕਰਵਾਇਆ ਗਿਆ | ਸੰਸਥਾ ਦੇ ਸੈਕਟਰੀ ਰਾਕੇਸ਼ ਕੁਮਾਰ ਨੇ ਦੱਸਿਆ ਕਿ ਮਯੰਕ ਫਾਊਾਡੇਸ਼ਨ ਵਲੋਂ ਆਪਣੀ ਸ਼ੁਰੂਆਤ ਤੋਂ ...
ਫ਼ਿਰੋਜ਼ਪੁਰ, 22 ਫਰਵਰੀ (ਰਾਕੇਸ਼ ਚਾਵਲਾ)-ਪੰਜਾਬ ਰਾਜ ਕਾਨੂੰਨੀ ਸੇਵਾਵਾਂ ਅਥਾਰਿਟੀ ਦੇ ਕਾਰਜਕਾਰੀ ਚੇਅਰਮੈਨ ਜਸਟਿਸ ਅਜੇ ਤਿਵਾੜੀ ਤੇ ਮੈਂਬਰ ਸਕੱਤਰ ਅਰੁਣ ਗੁਪਤਾ ਕਮ ਜ਼ਿਲ੍ਹਾ ਅਤੇ ਸੈਸ਼ਨ ਜੱਜ ਦੇ ਨਿਰਦੇਸ਼ਾਂ ਅਧੀਨ ਇੰਚਾਰਜ ਜ਼ਿਲ੍ਹਾ ਸੈਸ਼ਨ ਜੱਜ ...
ਫ਼ਿਰੋਜ਼ਪੁਰ, 22 ਫਰਵਰੀ (ਤਪਿੰਦਰ ਸਿੰਘ)-ਦੇਵ ਸਮਾਜ ਕਾਲਜ ਫ਼ਾਰ ਵੂਮੈਨ ਫ਼ਿਰੋਜ਼ਪੁਰ ਵਿਚ ਪਿ੍ੰਸੀਪਲ ਡਾ. ਰਮਣੀਤਾ ਸ਼ਾਰਦਾ ਦੀ ਅਗਵਾਈ ਹੇਠ ਕਾਲਜ ਦੇ ਪੋਸਟ ਗ੍ਰੈਜੂਏਟ ਪੰਜਾਬੀ ਵਿਭਾਗ ਵਲੋਂ ਅੰਤਰਰਾਸ਼ਟਰੀ ਮਾਤ ਭਾਸ਼ਾ ਦਿਵਸ ਸਬੰਧੀ ਆਨਲਾਈਨ ਪੋਸਟਰ ਮੇਕਿੰਗ ...
ਗੁਰੂਹਰਸਹਾਏ, 22 ਫਰਵਰੀ (ਹਰਚਰਨ ਸਿੰਘ ਸੰਧੂ)-ਆਪਣੇ ਹਲਕੇ ਗੁਰੂਹਰਸਹਾਏ ਦੇ ਲੋੜਵੰਦ ਲੋਕਾਂ ਤੇ ਹੋਰ ਸਮਾਜ ਸੇਵੀ ਸੰਸਥਾਵਾਂ ਦੀ ਮਦਦ ਕਰਨ 'ਚ ਮੋਹਰੀ ਰਹਿਣ ਵਾਲੇ ਹਲਕਾ ਗੁਰੂਹਰਸਹਾਏ ਦੇ ਕਾਂਗਰਸੀ ਵਿਧਾਇਕ ਰਾਣਾ ਗੁਰਮੀਤ ਸਿੰਘ ਸੋਢੀ ਕੈਬਨਿਟ ਮੰਤਰੀ ਨੇ ਪਿੰਡ ...
ਗੁਰੂਹਰਸਹਾਏ, 22 ਫਰਵਰੀ (ਹਰਚਰਨ ਸਿੰਘ ਸੰਧੂ)-ਆਲ ਪੰਜਾਬ ਆਂਗਣਵਾੜੀ ਮੁਲਾਜ਼ਮ ਯੂਨੀਅਨ ਦੀ ਸੂਬਾ ਕਮੇਟੀ ਨੇ ਪੰਜਾਬ ਸਰਕਾਰ ਦੀਆਂ ਮਾੜੀਆਂ ਨੀਤੀਆਂ ਤੋਂ ਅੱਕ ਕੇ ਇਹ ਫ਼ੈਸਲਾ ਕੀਤਾ ਹੈ ਕਿ ਜਥੇਬੰਦੀ ਵਲੋਂ ਬਜਟ ਸੈਸ਼ਨ ਦੌਰਾਨ 4 ਮਾਰਚ ਨੂੰ ਚੰਡੀਗੜ੍ਹ ਵਿਖੇ ਸੂਬਾ ...
ਮਮਦੋਟ, 22 ਫਰਵਰੀ (ਸੁਖਦੇਵ ਸਿੰਘ ਸੰਗਮ)-ਪੰਜਾਬ ਸਰਕਾਰ ਦੇ ਸਿਹਤ ਵਿਭਾਗ ਵਲੋਂ ਚਲਾਈ ਜਾ ਰਹੀ ਸਰਬੱਤ ਸਿਹਤ ਬੀਮਾ ਯੋਜਨਾ ਤਹਿਤ ਸਿਵਲ ਹਸਪਤਾਲ ਮਮਦੋਟ ਵਲੋਂ ਲਾਭਪਾਤਰੀਆਂ ਨੂੰ ਕਾਰਡ ਬਣਾਉਣ ਲਈ ਜਾਗਰੂਕ ਕੀਤਾ ਗਿਆ | ਇਸ ਸਬੰਧੀ ਐੱਸ.ਐੱਮ.ਓ. ਡਾਕਟਰ ਰਾਜੀਵ ਬੈਂਸ ਨੇ ...
ਅਬੋਹਰ, 22 ਫਰਵਰੀ (ਕੁਲਦੀਪ ਸਿੰਘ ਸੰਧੂ)-ਸਮਾਜ ਸੇਵੀ ਸੰਸਥਾ ਰੋਟਰੀ ਕਲੱਬ ਮਿਡ ਟਾਊਨ ਵਲੋਂ ਦਿਵਿਆਂਗਾਂ ਅਤੇ ਮਰੀਜ਼ਾਂ ਦੇ ਲਈ ਪੰਜ ਵਹੀਲ ਚੇਅਰ ਤੇ ਮਰੀਜ਼ਾਂ ਲਈ ਦੋ ਬੈੱਡ ਸਮਾਜ ਸੇਵੀ ਸੰਸਥਾ ਮਾਨਵ ਸੇਵਾ ਸੰਮਤੀ ਅਤੇ ਨਰ ਸੇਵਾ ਨਰਾਇਣ ਸੰਮਤੀ ਦੇ ਸਹਿਯੋਗ ਨਾਲ ਨਾਲ ...
ਮੰਡੀ ਅਰਨੀਵਾਲਾ, 22 ਫਰਵਰੀ (ਨਿਸ਼ਾਨ ਸਿੰਘ ਸੰਧੂ)-ਡੇਰਾ ਸੰਤ ਬਾਬਾ ਤਾਰਾ ਸਿੰਘ ਜੀ ਖ਼ੁਸ਼ਦਿਲ ਅਰਨੀਵਾਲਾ ਦੇ ਮੁੱਖ ਸੇਵਾਦਾਰ ਸੰਤ ਬਾਬਾ ਪ੍ਰੇਮ ਸਿੰਘ , ਸੇਵਾਦਾਰ ਬਾਬਾ ਸੋਹਣ ਸਿੰਘ ਤੇ ਬਾਬਾ ਮੋਹਣ ਸਿੰਘ ਦੀ ਪ੍ਰੇਰਨਾ ਸਦਕਾ ਹੱਡੀਆਂ ਅਤੇ ਜੋੜਾਂ ਦਾ ਮੁਫ਼ਤ ...
ਮੰਡੀ ਅਰਨੀਵਾਲਾ, 22 ਫਰਵਰੀ (ਨਿਸ਼ਾਨ ਸਿੰਘ ਸੰਧੂ)-ਸਥਾਨਕ ਵਿਭਾਗਾਂ ਦੀਆਂ ਚੋਣਾਂ ਮਗਰੋਂ ਪਾਵਰ ਕਾਮ ਵਲੋਂ ਡਿਫਾਲਟਰ ਖਪਤਕਾਰਾਂ ਤੋਂ ਬਕਾਇਆ ਰਾਸ਼ੀ ਵਸੂਲਣ ਦੀ ਤਿਆਰੀ ਕਰ ਲਈ ਹੈ | ਪਾਵਰ ਕਾਮ ਦੇ ਸੂਤਰਾਂ ਨੇ ਦੱਸਿਆ ਕਿ ਮਲੋਟ ਮੰਡਲ ਦਾ ਕਰੀਬ 10 ਕਰੋੜ ਬਕਾਇਆ ...
ਫ਼ਿਰੋਜ਼ਪੁਰ, 22 ਫਰਵਰੀ (ਜਸਵਿੰਦਰ ਸਿੰਘ ਸੰਧੂ)-ਸ੍ਰੀ ਗੁਰੂ ਨਾਨਕ ਦੇਵ ਜੀ ਦੇ ਸਾਥੀ ਭਾਈ ਮਰਦਾਨਾ ਦੀ ਫ਼ਿਰੋਜ਼ਪੁਰ ਅੰਦਰ ਬਣੀ ਪਹਿਲੀ ਯਾਦਗਾਰ ਵਿਚ ਰਬਾਬੀਆਂ ਦੀ ਯਾਦਗਾਰ ਵੀ ਬਣਾਈ ਜਾ ਰਹੀ ਹੈ, ਜਿਸ ਦਾ ਨੀਂਹ ਪੱਥਰ ਸਰਬੱਤ ਦਾ ਭਲਾ ਟਰੱਸਟ ਦੇ ਪ੍ਰਧਾਨ ਡਾ. ਐੱਸ.ਪੀ. ...
ਤਲਵੰਡੀ ਭਾਈ, 22 ਫਰਵਰੀ (ਕੁਲਜਿੰਦਰ ਸਿੰਘ ਗਿੱਲ)-ਤਲਵੰਡੀ ਭਾਈ ਦੇ ਸ਼ਾਹ ਬਲਵੰਤ ਰਾਏ ਡੀ. ਏ. ਵੀ. ਸਕੂਲ ਵਿਖੇ ਨੈਤਿਕ ਸਿੱਖਿਆ ਸਬੰਧੀ ਸੈਮੀਨਾਰ ਕਰਵਾਇਆ ਗਿਆ, ਜਿਸ ਵਿਚ ਸ੍ਰੀ ਸਹਿਜ ਪਾਠ ਸੇਵਾ ਸੁਸਾਇਟੀ ਸ੍ਰੀ ਅੰਮਿ੍ਤਸਰ ਦੇ ਆਗੂ ਰਾਜਪਾਲ ਸਿੰਘ ਨੇ ਮੁੱਖ ਬੁਲਾਰੇ ...
ਫ਼ਿਰੋਜ਼ਪੁਰ, 22 ਫਰਵਰੀ (ਗੁਰਿੰਦਰ ਸਿੰਘ)-ਸ੍ਰੀ ਨਨਕਾਣਾ ਸਾਹਿਬ ਸ਼ਹੀਦੀ ਸ਼ਤਾਬਦੀ ਸਮਾਗਮਾਂ ਵਿਚ ਸ਼ਾਮਿਲ ਹੋਣ ਤੋਂ ਰੋਕਣਾ, ਸਿੱਖਾਂ ਦੇ ਧਾਰਮਿਕ ਸਮਾਗਮਾਂ ਵਿਚ ਕੇਂਦਰ ਸਰਕਾਰ ਵਲੋਂ ਸਿੱਧੀ ਦਖ਼ਲ-ਅੰਦਾਜ਼ੀ ਕਰਨਾ ਤੇ ਸਿੱਖ ਸੰਗਤਾਂ ਦੇ ਵੀਜ਼ੇ ਲੱਗੇ ਹੋਣ ਦੇ ...
ਮੱਲਾਂਵਾਲਾ, 22 ਫਰਵਰੀ (ਸੁਰਜਨ ਸਿੰਘ ਸੰਧੂ)-ਧਰਮ ਪ੍ਰਚਾਰ ਜਥਾ ਮੱਲਾਂਵਾਲਾ, ਸਮਾਜਿਕ ਜਥੇਬੰਦੀਆਂ ਤੇ ਕਿਸਾਨ ਜਥੇਬੰਦੀਆਂ ਵਲੋਂ ਸਿੰਘ ਸਭਾ ਗੁਰਦੁਆਰਾ ਸਾਹਿਬ ਵਿਸ਼ਵਕਰਮਾ ਵਿਖੇ ਜਥੇ ਦੇ ਆਗੂਆਂ ਨੇ ਇਕ ਮੀਟਿੰਗ ਕੀਤੀ | ਇਸ ਮੌਕੇ ਧਰਮ ਪ੍ਰਚਾਰ ਜਥਾ ਮੱਲਾਂਵਾਲਾ ...
ਤਲਵੰਡੀ ਭਾਈ, 22 ਫਰਵਰੀ (ਕੁਲਜਿੰਦਰ ਸਿੰਘ ਗਿੱਲ)-ਸਥਾਨਕ ਸਰਕਾਰ ਦੀਆਂ ਚੋਣਾਂ ਪੰਜਾਬ ਵਿਧਾਨ ਸਭਾ ਦੇ ਸੈਮੀ ਫਾਈਨਲ ਮੈਚ ਵਾਂਗ ਸਨ ਤੇ ਲੋਕਾਂ ਨੇ ਇਨ੍ਹਾਂ ਚੋਣਾਂ ਦੌਰਾਨ ਕਾਂਗਰਸ ਪਾਰਟੀ ਨੂੰ ਵੱਡੀ ਜਿੱਤ ਦਿਵਾ ਕੇ ਕੈਪਟਨ ਸਰਕਾਰ ਦੀ ਲੋਕ ਪੱਖੀ ਕਾਰਗੁਜਾਰੀ 'ਤੇ ...
ਫ਼ਿਰੋਜ਼ਪੁਰ, 22 ਫਰਵਰੀ (ਜਸਵਿੰਦਰ ਸਿੰਘ ਸੰਧੂ)-ਪੈਟਰੋਲੀਅਮ ਪਦਾਰਥਾਂ ਵਿਚ ਦਿਨੋਂ-ਦਿਨ ਹੋ ਰਹੇ ਅਥਾਹ ਵਾਧੇ ਕਾਰਨ ਵਧੀ ਮਹਿੰਗਾਈ ਤੇ ਲੋਕਾਂ 'ਤੇ ਪਏ ਆਰਥਿਕ ਵੱਡੇ ਬੋਝ ਦੇ ਰੋਸ ਵਜੋਂ ਅੱਜ ਕਾਂਗਰਸ ਵਲੋਂ ਊਧਮ ਸਿੰਘ ਚੌਂਕ ਫ਼ਿਰੋਜ਼ਪੁਰ ਸ਼ਹਿਰ ਵਿਖੇ ਭਾਰੀ ਰੋਸ ...
ਮੱਲਾਂਵਾਲਾ, 22 ਫਰਵਰੀ (ਗੁਰਦੇਵ ਸਿੰਘ)-ਭਾਰਤੀ ਕਿਸਾਨ ਯੂਨੀਅਨ ਪੰਜਾਬ ਦੀ ਮੀਟਿੰਗ ਹਰਦੀਪ ਸਿੰਘ ਗਿੱਲ ਕਰਮੂਵਾਲਾ ਬਲਾਕ ਪ੍ਰਧਾਨ ਘੱਲ ਖ਼ੁਰਦ, ਸੁਖਪਾਲ ਸਿੰਘ ਬੋਤੀਆਂ ਵਾਲਾ ਬਲਾਕ ਪ੍ਰਧਾਨ ਜ਼ੀਰਾ ਤੇ ਕੁਲਬੀਰ ਸਿੰਘ ਖਲਚੀਆਂ ਕਦੀਮ ਬਲਾਕ ਪ੍ਰਧਾਨ ਫ਼ਿਰੋਜਪੁਰ ...
ਫ਼ਿਰੋਜ਼ਪੁਰ, 22 ਫਰਵਰੀ (ਗੁਰਿੰਦਰ ਸਿੰਘ)-ਪੰਜਾਬ ਸਰਕਾਰ ਵਲੋਂ ਹਰ ਸਾਲ ਕਣਕ ਦੀ ਬਿਜਾਈ ਦੇ ਸੀਜ਼ਨ ਵਿਚ ਕਿਸਾਨਾਂ ਨੂੰ ਸੋਧੇ ਹੋਏ ਬੀਜ ਬੀਜਣ ਦੀ ਸਿਫ਼ਾਰਸ਼ ਕੀਤੀ ਜਾਂਦੀ ਹੈ, ਉੱਥੇ ਖੇਤੀਬਾੜੀ ਵਿਭਾਗ ਅਤੇ ਖੇਤੀਬਾੜੀ ਯੂਨੀਵਰਸਿਟੀ ਵਲੋਂ ਪ੍ਰਮਾਣਿਤ ਕਿਸਮਾਂ ...
ਫ਼ਿਰੋਜ਼ਪੁਰ, 22 ਫਰਵਰੀ (ਗੁਰਿੰਦਰ ਸਿੰਘ)-26 ਜਨਵਰੀ ਨੂੰ ਲਾਲ ਕਿਲ੍ਹੇ ਤੋਂ ਗਿ੍ਫ਼ਤਾਰ ਕੀਤੇ ਫ਼ਿਰੋਜ਼ਪੁਰ ਜ਼ਿਲ੍ਹੇ ਦੇ ਪਿੰਡ ਲੌਂਗੋਦੇਵਾ (ਜ਼ੀਰਾ) ਦੇ ਨੌਜਵਾਨ ਸੁਖਰਾਜ ਸਿੰਘ ਦੀ ਜ਼ਮਾਨਤ ਹੋਣ ਉਪਰੰਤ ਰਿਹਾਈ ਕਰਵਾਉਣ ਲਈ ਯੂਥ ਅਕਾਲੀ ਆਗੂ ਸਾਥੀਆਂ ਸਮੇਤ ...
ਫ਼ਿਰੋਜ਼ਪੁਰ, 22 ਫਰਵਰੀ (ਗੁਰਿੰਦਰ ਸਿੰਘ)-ਵਿਵੇਕਾਨੰਦ ਵਰਲਡ ਸਕੂਲ ਵਿਚ ਅਲਫਾ ਮਾਇੰਡ ਚੈੱਸ ਅਕਾਦਮੀ ਦੇ ਸਹਿਯੋਗ ਨਾਲ ਸ਼ਤਰੰਜ ਟੂਰਨਾਮੈਂਟ ਕਰਵਾਇਆ ਗਿਆ, ਜਿਸ ਦੀ ਸ਼ੁਰੂਆਤ ਸਕੂਲ ਦੇ ਡਾਇਰੈਕਟਰ ਡਾ. ਐੱਸ. ਐੱਨ. ਰੁਦਰਾ, ਡਾ. ਰਾਜਨ ਮਿੱਤਲ, ਮੁਦੂਲ ਸਾਹੀ ਨੇ ਆਪਣੇ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered
by REFLEX