ਤਾਜਾ ਖ਼ਬਰਾਂ


ਅੱਜ ਸੰਸਦ ਵਿਚ ਬਜਟ ਇਜਲਾਸ ਦਾ ਦੂਸਰਾ ਪੜਾਅ ਹੋਵੇਗਾ ਸ਼ੁਰੂ
. . .  0 minutes ago
ਨਵੀਂ ਦਿੱਲੀ, 8 ਮਾਰਚ - ਅੱਜ ਬਜਟ ਇਜਲਾਸ ਦਾ ਦੂਸਰਾ ਪੜਾਅ ਸੰਸਦ ਵਿਚ ਸ਼ੁਰੂ ਹੋਣ ਜਾ ਰਿਹਾ ਹੈ। ਅੰਤਰਰਾਸ਼ਟਰੀ ਦਿਵਸ 'ਤੇ ਚਰਚਾ ਦੇ ਨਾਲ ਬਜਟ ਇਜਲਾਸ ਦੇ ਦੂਸਰੇ ਪੜਾਅ...
ਅੱਜ ਪੇਸ਼ ਕੀਤਾ ਜਾਵੇਗਾ ਪੰਜਾਬ ਬਜਟ
. . .  49 minutes ago
ਚੰਡੀਗੜ੍ਹ, 8 ਮਾਰਚ - ਪੰਜਾਬ ਦੇ ਖ਼ਜ਼ਾਨਾ ਮੰਤਰੀ ਮਨਪ੍ਰੀਤ ਸਿੰਘ ਬਾਦਲ ਵਲੋਂ ਅੱਜ ਪੰਜਾਬ ਵਿਧਾਨ ਸਭਾ ਵਿਚ ਪੰਜਾਬ ਦਾ ਬਜਟ ਪੇਸ਼...
ਰਾਫੇਲ ਬਣਾਉਣ ਵਾਲੀ ਕੰਪਨੀ ਦੇ ਮਾਲਕ ਦੀ ਹੈਲੀਕਾਪਟਰ ਹਾਦਸੇ ਵਿਚ ਮੌਤ
. . .  about 1 hour ago
ਪੈਰਿਸ, 8 ਮਾਰਚ - ਫਰਾਂਸ ਦੇ ਅਰਬਪਤੀ ਕਾਰੋਬਾਰੀ ਓਲੀਵਿਅਰ ਦਸਾਲਟ ਦੀ ਇਕ ਹੈਲੀਕਾਪਟਰ ਹਾਦਸੇ ਵਿਚ ਮੌਤ ਹੋ ਗਈ ਹੈ। ਇਨ੍ਹਾਂ ਦੀ ਕੰਪਨੀ ਹੀ ਰਾਫੇਲ...
ਅਦਾਰਾ ‘ਅਜੀਤ’ ਵਲੋਂ ਅੰਤਰਰਾਸ਼ਟਰੀ ਔਰਤ ਦਿਵਸ ਮੌਕੇ ਸ਼ੁੱਭਕਾਮਨਾਵਾਂ
. . .  about 1 hour ago
ਅਦਾਰਾ ‘ਅਜੀਤ’ ਵਲੋਂ ਅੰਤਰਰਾਸ਼ਟਰੀ ਔਰਤ ਦਿਵਸ ਮੌਕੇ ਸ਼ੁੱਭਕਾਮਨਾਵਾਂ...
ਅੱਜ ਦਾ ਵਿਚਾਰ
. . .  about 1 hour ago
ਲਾਵਾਰਿਸ ਗਾਂ ਦੇ ਕਾਰਨ ਵਾਪਰਿਆ ਭਿਆਨਕ ਹਾਦਸਾ, ਤੇਲ ਟੈਂਕਰ ਚਾਲਕ ਦੀ ਦਰਦਨਾਕ ਮੌਤ
. . .  1 day ago
ਡਮਟਾਲ, 7 ਮਾਰਚ (ਰਾਕੇਸ਼ ਕੁਮਾਰ) - ਪਠਾਨਕੋਟ ਜਲੰਧਰ ਨੈਸ਼ਨਲ ਹਾਈਵੇ 'ਤੇ ਪਿੰਡ ਮੀਰਥਲ ਦੇ ਚੌਕ ਵਿਚ ਤੇਲ ਟੈਂਕਰ ਅਤੇ ਟਿੱਪਰ ਦਰਮਿਆਨ ਹੋਈ ਟੱਕਰ ਵਿਚ ਤੇਲ ਟੈਂਕਰ ਚਾਲਕ ਦੀ ਮੌਕੇ...
ਅੰਮ੍ਰਿਤਸਰ ਦੇ ਸਰਕਾਰੀ ਸਕੂਲਾਂ 'ਚ ਕੋਵਿਡ-19 ਧਮਾਕਾ
. . .  1 day ago
ਅੰਮ੍ਰਿਤਸਰ, 7 ਮਾਰਚ (ਸੁਰਿੰਦਰਪਾਲ ਸਿੰਘ ਵਰਪਾਲ) - ਅੰਮ੍ਰਿਤਸਰ 'ਚ ਕੋਵਿਡ-19 ਦੇ ਮਾਮਲਿਆਂ 'ਚ ਲਗਾਤਾਰ ਵਾਧਾ ਹੋ ਰਿਹਾ ਹੈ ਜਿਸ ਦੇ ਚਲਦਿਆ ਅੱਜ ਜ਼ਿਲ੍ਹੇ ਦੇ ਵੱਖ-ਵੱਖ ਸਰਕਾਰੀ ਸਕੂਲਾਂ 'ਚ 28 ਵਿਦਿਆਰਥੀਆ ਸਮੇਤ 4 ਅਧਿਆਪਕਾਂ ਦੀ ਰਿਪੋਰਟ ਪਾਜ਼ੀਟਿਵ ਆਉਣ ਦੀ ਸੂਚਨਾ ਪ੍ਰਾਪਤ ਹੋਈ ਹੈ। ਇਸ...
ਅੰਮ੍ਰਿਤਸਰ ਵਿਚ ਕੋਰੋਨਾ ਦੇ 104 ਨਵੇਂ ਮਾਮਲੇ ਆਏ ਸਾਹਮਣੇ, ਇਕ ਮੌਤ
. . .  1 day ago
ਅੰਮ੍ਰਿਤਸਰ, 7 ਮਾਰਚ (ਹਰਮਿੰਦਰ ਸਿੰਘ) - ਅੰਮ੍ਰਿਤਸਰ ਵਿਚ ਕੋਰੋਨਾ ਕੇਸਾਂ ’ਚ ਇਕ ਵਾਰ ਫਿਰ ਵਾਧਾ ਦਰਜ ਕੀਤਾ ਜਾ ਰਿਹਾ ਹੈ। ਅੱਜ ਅੰਮ੍ਰਿਤਸਰ ਵਿਚ 104 ਨਵੇਂ ਕੋਰੋਨਾ ਦੇ ਪਾਜ਼ੀਟਿਵ ਕੇਸ...
ਭਾਜਪਾ ਦੇ ਸੂਬਾ ਪ੍ਰਧਾਨ ਅਸ਼ਵਨੀ ਸ਼ਰਮਾ ਨੂੰ ਕਿਸਾਨਾਂ ਨੇ ਦਿਖਾਈਆ ਕਾਲੀਆ ਝੰਡੀਆਂ
. . .  1 day ago
ਭੰਗਾਲਾ, 7 ਮਾਰਚ (ਬਲਵਿੰਦਰਜੀਤ ਸਿੰਘ ਸੈਣੀ) - ਭੰਗਾਲਾ ਦੇ ਨਜ਼ਦੀਕ ਪੈਂਦੇ ਕਸਬਾ ਹਰਸਾ ਮਨਸਰ ਟੋਲ ਪਲਾਜ਼ਾ ਵਿਖੇ ਅੱਜ ਐਤਵਾਰ ਸ਼ਾਮੀਂ 05.40 ਵਜੇ ਦੇ ਕਰੀਬ ਜਲੰਧਰ ਤੋਂ ਪਠਾਨਕੋਟ ਵੱਲ ਜਾ ਰਹੇ ਭਾਜਪਾ ਦੇ ਸੂਬਾ ਪ੍ਰਧਾਨ ਅਸ਼ਵਨੀ ਸ਼ਰਮਾ ਦੇ ਕਾਫ਼ਲੇ ਨੂੰ ਕਿਸਾਨਾਂ ਨੇ ਕਾਲੀਆਂ ਝੰਡੀਆਂ ਦਿਖਾ ਕੇ ਰੋਸ...
ਪੰਜਾਬ ਤੇ ਯੂ.ਟੀ. ਮੁਲਾਜ਼ਮ ਸੰਘਰਸ਼ ਮੋਰਚੇ ਵੱਲੋਂ ਮੁੱਖ ਮੰਤਰੀ ਦੀ ਰਿਹਾਇਸ਼ ਵੱਲ ਕੱਢਿਆ ਮਾਰਚ, ਪੁਲਿਸ ਨੇ ਰੋਕਿਆ ਹੋਈ ਧੱਕਾ ਮੁੱਕੀ
. . .  1 day ago
ਪਟਿਆਲਾ, 7 ਮਾਰਚ ( ਗੁਰਪ੍ਰੀਤ ਸਿੰਘ ਚੱਠਾ ) - ਪੰਜਾਬ ਤੇ ਯੂ.ਟੀ. ਮੁਲਾਜ਼ਮ ਸੰਘਰਸ਼ ਮੋਰਚੇ ਵੱਲੋਂ ਅੱਜ ਮੋਰਚੇ ਦੇ ਸੂਬਾਈ ਕਨਵੀਨਰਾਂ ਭੁਪਿੰਦਰ ਸਿੰਘ ਵੜੈਚ ਅਤੇ ਸੁਖਦੇਵ ਸਿੰਘ ਸੈਣੀ ਦੀ ਪ੍ਰਧਾਨਗੀ ਹੇਠ ਸ਼ੇਰਾਂ ਵਾਲਾ ਗੇਟ, ਪਟਿਆਲਾ ਵਿਖੇ ਸੂਬਾਈ ਰੈਲੀ ਕੀਤੀ ਗਈ ਅਤੇ ਮੁੱਖ ਮੰਤਰੀ ਦੀ ਰਿਹਾਇਸ਼ ਹਰ ਚੀਜ਼...
ਦਿੱਲੀ ਗੁਰਦੁਆਰਾ ਕਮੇਟੀ ਨੇ ਸ਼ੁਰੂ ਕੀਤਾ ਦੇਸ਼ ਦਾ ਸਭ ਤੋਂ ਵੱਡਾ ਕਿਡਨੀ ਡਾਇਲਸਿਸ ਹਸਪਤਾਲ
. . .  1 day ago
ਨਵੀਂ ਦਿੱਲੀ, 7 ਮਾਰਚ : 20 ਸਾਲ ਤੱਕ ਬੰਦ ਰਹਿਣ ਤੋਂ ਬਾਅਦ ਬਾਲਾ ਸਾਹਿਬ ਹਸਪਤਾਲ ਅੱਜ ਇਥੇ ਸ਼ੁਰੂ ਹੋ ਗਿਆ ਜਿਸ ਵਿਚ ਪੰਥ ਰਤਨ ਬਾਬਾ ਹਰਬੰਸ ਸਿੰਘ ਜੀ ਕਾਰ ਸੇਵਾ ਵਾਲਿਆਂ ਦੇ ਨਾਂ 'ਤੇ ਬਣਾਏ ਦੇਸ਼ ਦੇ ਸਭ ਤੋਂ ਵੱਡੇ ਕਿਡਨੀ ਡਾਇਲਸਿਸ ਹਸਪਤਾਲ ਦਾ ਉਦਘਾਟਨ ਬਾਬਾ ਬਚਨ ਸਿੰਘ ਜੀ ਨੇ ਗੁਰਦੁਆਰਾ...
ਰਛੀਨ ਸਕੂਲ ਦੇ 3 ਅਧਿਆਪਕਾਂ ਸਮੇਤ ਕੁੱਕ ਕੋਰੋਨਾ ਪੀੜਤ
. . .  1 day ago
ਲੋਹਟਬੱਦੀ, 7 ਮਾਰਚ ( ਕੁਲਵਿੰਦਰ ਸਿੰਘ ਡਾਂਗੋਂ)-ਵਿਸ਼ਵ ਅੰਦਰ ਫੈਲੀ ਮਹਾਂਮਾਰੀ ਨੋਵੇਲ ਕੋਰੋਨਾ ਵਾਇਰਸ (ਕੋਵਿਡ 19) ਬਿਮਾਰੀ ਨੂੰ ਫੈਲਣ ਤੋਂ ਰੋਕਣ ਲਈ ਭਾਵੇਂ ਸਰਕਾਰ ਗੰਭੀਰ ਹੈ ਪਰੰਤੂ ਆਏ ਦਿਨ ਇਸ ਦੇ ਮਾਮਲੇ ਵਧ ਰਹੇ ਹਨ, ਇਸ ਦੇ ਚੱਲਦਿਆਂ ਪੁਲਸ ਚੌਕੀ ਲੋਹਟਬੱਦੀ ਅਧੀਨ ਆਉਂਦੇ ਪਿੰਡ ਰਛੀਨ...
ਲੈਂਡ ਮਾਰਗੇਜ ਬੈਂਕ ਦੇ ਚੇਅਰਮੈਨ ਨੇ ਕੈਬਨਿਟ ਮੰਤਰੀ ਰੰਧਾਵਾ ਨੂੰ ਮਿਲ ਕੇ ਦੱਸੀਆਂ ਜ਼ਿਮੀਂਦਾਰਾਂ ਦੀਆਂ ਮੁਸ਼ਕਲਾਂ
. . .  1 day ago
ਪਠਾਨਕੋਟ, 7 ਮਾਰਚ (ਸੰਧੂ) - ਅੱਜ ਪੰਜਾਬ ਦੇ ਸਹਿਕਾਰਤਾ ਅਤੇ ਜੇਲ੍ਹ ਵਿਭਾਗ ਪੰਜਾਬ ਦੇ ਕੈਬਨਿਟ ਮੰਤਰੀ ਸਰਦਾਰ ਸੁਖਜਿੰਦਰ ਸਿੰਘ ਰੰਧਾਵਾ ਨੂੰ ਉਨ੍ਹਾਂ ਦੇ ਨਿਵਾਸ ਅਸਥਾਨ ਪਿੰਡ ਧਾਰੋਵਾਲੀ...
ਕਿਸਾਨ ਦੀ ਟਿੱਕਰੀ ਬਾਡਰ ’ਤੇ ਬਿਮਾਰ ਹੋ ਕੇ ਹੋਈ ਮੌਤ
. . .  1 day ago
ਤਲਵੰਡੀ ਸਾਬੋ/ਸੀਂਗੋ ਮੰਡੀ, 7 ਮਾਰਚ (ਲੱਕਵਿੰਦਰ ਸ਼ਰਮਾ) - ਕੇਂਦਰ ਸਰਕਾਰ ਦੇ ਖੇਤੀ ਕਾਨੂੰਨਾਂ ਖਿਲਾਫ ਦਿੱਲੀ ਵਿਖੇ ਸੰਘਰਸ਼ ਦੌਰਾਨ ਹੁਣ ਤੱਕ ਸੈਂਕੜੇ ਕਿਸਾਨਾਂ ਦੀ ਜਾਨ ਜਾ ਚੁੱਕੀ ਹੈ। ਜਿੰਨਾ ਨੂੰ...
ਦਸਵੀਂ ਜਮਾਤ ਦੇ ਵਿਦਿਆਰਥੀ ਵੱਲੋਂ ਖ਼ੁਦਕੁਸ਼ੀ
. . .  1 day ago
ਸੁਨਾਮ ਊਧਮ ਸਿੰਘ ਵਾਲਾ 7 ਮਾਰਚ (ਹਰਚੰਦ ਸਿੰਘ ਭੁੱਲਰ,ਸਰਬਜੀਤ ਸਿੰਘ ਧਾਲੀਵਾਲ) ਬੀਤੀ ਕੱਲ੍ਹ ਰਾਤ ਨੇੜਲੇ ਪਿੰਡ ਕੁਲਾਰ ਖ਼ੁਰਦ ਵਿਖੇ ਇਕ ਦਸਵੀਂ ਜਮਾਤ ਦੇ ਵਿਦਿਆਰਥੀ ਵੱਲੋਂ ਗਲ ਫਾਹਾ ਲੈਕੇ...
ਪੰਜਾਬ ਤੇ ਯੂ.ਟੀ. ਮੁਲਾਜ਼ਮ ਸੰਘਰਸ਼ ਮੋਰਚੇ ਵੱਲੋਂ ਪਟਿਆਲਾ ਵਿਖੇ ਵਿਸ਼ਾਲ ਰੈਲੀ ਉਪਰੰਤ ਮੋਤੀ ਮਹਿਲ ਵੱਲ ਕੀਤਾ ਕੂਚ
. . .  1 day ago
ਪਟਿਆਲਾ, 7 ਮਾਰਚ (ਗੁਰਪ੍ਰੀਤ ਸਿੰਘ ਚੱਠਾ) - ਪੰਜਾਬ ਤੇ ਯੂ.ਟੀ. ਮੁਲਾਜ਼ਮ ਸੰਘਰਸ਼ ਮੋਰਚੇ ਵੱਲੋਂ ਅੱਜ ਮੋਰਚੇ ਦੇ ਸੂਬਾਈ ਕਨਵੀਨਰਾਂ ਭੁਪਿੰਦਰ ਸਿੰਘ ਵੜੈਚ ਅਤੇ ਸੁਖਦੇਵ ਸਿੰਘ...
ਨਹਿਰ 'ਚੋਂ ਲਾਵਾਰਸ ਲਾਸ਼ ਬਰਾਮਦ
. . .  1 day ago
ਸੂਲਰ ਘਰਾਟ (ਸੰਗਰੂਰ), 7 ਮਾਰਚ (ਜਸਵੀਰ ਸਿੰਘ ਔਜਲਾ)- ਸੂਲਰ ਘਰਾਟ ਤੋਂ ਲਹਿਰਾਗਾਗਾ ਨੂੰ ਜਾਂਦੀ ਨਹਿਰ 'ਚੋਂ ਇਕ ਲਾਵਾਰਸ ਵਿਅਕਤੀ ਦੀ ਲਾਸ਼ ਬਰਾਮਦ ਹੋਣ ਦੀ ਖ਼ਬਰ ਪ੍ਰਾਪਤ ਹੋਈ ਹੈ। ਸਰਪੰਚ ਪ੍ਰੀਤਮ ਸਿੰਘ...
ਲੋਕ ਸਭਾ ਚੋਣਾਂ 'ਚ ਟੀ. ਐਮ. ਹਾਫ਼, ਇਸ ਵਾਰ ਪੂਰੀ ਸਾਫ਼- ਪ੍ਰਧਾਨ ਮੰਤਰੀ ਮੋਦੀ
. . .  1 day ago
ਕੋਲਕਾਤਾ, 7 ਮਾਰਚ- ਪੱਛਮੀ ਬੰਗਾਲ 'ਚ ਅੱਜ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਚੋਣ ਪ੍ਰਚਾਰ ਦਾ ਆਗਾਜ਼ ਕਰ ਦਿੱਤਾ ਹੈ। ਕੋਲਕਾਤਾ ਦੇ ਬ੍ਰਿਗੇਡ ਪਰੇਡ ਮੈਦਾਨ 'ਚ ਰੈਲੀ ਦੌਰਾਨ ਪ੍ਰਧਾਨ ਮੰਤਰੀ ਮੋਦੀ ਨੇ ਮਮਤਾ ਸਰਕਾਰ...
ਜੰਡਿਆਲਾ ਗੁਰੂ ਨਜ਼ਦੀਕ ਗਹਿਰੀ ਮੰਡੀ ਵਿਖੇ ਕਿਸਾਨ-ਮਜ਼ਦੂਰ ਸੰਘਰਸ਼ ਕਮੇਟੀ ਦਾ ਰੇਲ ਰੋਕੋ ਅੰਦੋਲਨ 165ਵੇਂ ਦਿਨ ਵੀ ਜਾਰੀ
. . .  1 day ago
ਜੰਡਿਆਲਾ ਗੁਰੂ, 7 ਮਾਰਚ (ਰਣਜੀਤ ਸਿੰਘ ਜੋਸਨ)- ਕੇਂਦਰ ਸਰਕਾਰ ਵਲੋਂ ਪਾਸ ਕੀਤੇ ਖੇਤੀ ਕਾਨੂੰਨਾਂ ਨੂੰ ਰੱਦ ਕਰਾਉਣ ਦੀ ਮੰਗ ਨੂੰ ਲੈ ਕੇ ਕਿਸਾਨ-ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੀ ਅਗਵਾਈ 'ਚ ਜੰਡਿਆਲਾ ਗੁਰੂ...
ਸੀਨੀਅਰ ਪੱਤਰਕਾਰ ਸਵ. ਮੇਜਰ ਸਿੰਘ ਨੂੰ ਪੰਜਾਬ ਪ੍ਰੈੱਸ ਕਲੱਬ ਵਿਖੇ ਦਿੱਤੀ ਗਈ ਸ਼ਰਧਾਂਜਲੀ
. . .  1 day ago
ਜਲੰਧਰ, 7 ਮਾਰਚ (ਚਿਰਾਗ਼ ਸ਼ਰਮਾ)- ਪੰਜਾਬ ਪ੍ਰੈੱਸ ਕਲੱਬ ਦੇ ਜਨਰਲ ਸਕੱਤਰ ਅਤੇ ਸੀਨੀਅਰ ਪੱਤਰਕਾਰ ਸਵ. ਮੇਜਰ ਸਿੰਘ ਜੀ ਦੀ ਵਿੱਛੜੀ ਰੂਹ ਨੂੰ ਅੱਜ ਪੰਜਾਬ ਪ੍ਰੈੱਸ ਕਲੱਬ ਵਿਖੇ ਸਮੂਹ ਪੱਤਰਕਾਰ ਭਾਈਚਾਰੇ...
ਚੱਪੜਚਿੜੀ ਵਿਖੇ ਕਿਸਾਨ ਮਹਾ ਰੈਲੀ ਸ਼ੁਰੂ
. . .  1 day ago
ਐਸ. ਏ. ਐਸ. ਨਗਰ, 7 ਮਾਰਚ (ਤਰਵਿੰਦਰ ਸਿੰਘ ਬੈਨੀਪਾਲ)- ਮੁਹਾਲੀ ਜ਼ਿਲ੍ਹੇ ਦੇ ਇਤਿਹਾਸਕ ਪਿੰਡ ਚੱਪੜਚਿੜੀ ਦੇ ਮੈਦਾਨ 'ਚ ਸ਼ਹਿਰੀ ਨੌਜਵਾਨ ਅਤੇ ਕਿਸਾਨ ਮਹਾ ਸਭਾ ਵਲੋਂ ਕੀਤੀ ਜਾ ਰਹੀ...
ਭਲਕੇ 'ਚ ਮਨਪ੍ਰੀਤ ਬਾਦਲ ਵਲੋਂ ਬਜਟ ਦੇ ਰੂਪ 'ਚ ਇਕ ਵਾਰ ਫਿਰ ਪੇਸ਼ ਕੀਤਾ ਜਾਵੇਗਾ ਝੂਠ ਦਾ ਪਲੰਦਾ- ਮਜੀਠੀਆ
. . .  1 day ago
ਅੰਮ੍ਰਿਤਸਰ, 7 ਮਾਰਚ (ਹਰਮਿੰਦਰ ਸਿੰਘ)- ਸਾਬਕਾ ਕੈਬਨਿਟ ਮੰਤਰੀ, ਸੀਨੀਅਰ ਅਕਾਲੀ ਆਗੂ ਅਤੇ ਵਿਧਾਇਕ ਬਿਕਰਮ ਸਿੰਘ ਮਜੀਠੀਆ ਨੇ ਕਿਹਾ ਕਿ ਭਲਕੇ ਹੋਣ ਵਾਲੇ ਬਜਟ ਇਜਲਾਸ 'ਚ ਵਿੱਤ ਮੰਤਰੀ ਮਨਪ੍ਰੀਤ ਸਿੰਘ...
ਸ੍ਰੀ ਖੁਰਾਲਗੜ੍ਹ ਪਹੁੰਚੇ ਸਾਂਪਲਾ ਦਾ ਕਿਸਾਨਾਂ ਨੇ ਕੀਤਾ ਵਿਰੋਧ
. . .  1 day ago
ਬੀਣੇਵਾਲ, 7 ਮਾਰਚ (ਬੈਜ ਚੌਧਰੀ)- ਜ਼ਿਲ੍ਹਾ ਹੁਸ਼ਿਆਰਪੁਰ ਦੀ ਤਹਿਸੀਲ ਗੜ੍ਹਸ਼ੰਕਰ 'ਚ ਪੈਂਦੇ ਇਤਿਹਾਸਕ ਧਰਮ ਅਸਥਾਨ (ਤਪ ਅਸਥਾਨ) ਖੁਰਾਲਗੜ੍ਹ ਪਹੁੰਚਣ 'ਤੇ ਐਸ. ਸੀ. ਕਮਿਸ਼ਨ ਦੇ ਰਾਸ਼ਟਰੀ...
ਸਰਕਾਰੀ ਸਕੂਲ ਗਾਹਲੜੀ ਦੀਆਂ 9 ਵਿਦਿਆਰਥਣਾਂ ਆਈਆਂ ਕੋਰੋਨਾ ਪਾਜ਼ੀਟਿਵ
. . .  1 day ago
ਦੋਰਾਂਗਲਾ (ਗੁਰਦਾਸਪੁਰ), 7 ਮਾਰਚ (ਚੱਕਰਾਜਾ)- ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਗਾਹਲੜੀ ਵਿਖੇ ਡਾ. ਜੋਤਪਾਲ ਦੇ ਦਿਸ਼ਾ-ਨਿਰਦੇਸ਼ਾਂ ਅਤੇ ਸਿਹਤ ਵਿਭਾਗ ਦੀ ਟੀਮ, ਹੈਲਥ ਵਰਕਰ ਪ੍ਰਭਜੋਤ ਸਿੰਘ...
ਕੋਲਕਾਤਾ ਦੇ ਬ੍ਰਿਗੇਡ ਪਰੇਡ ਮੈਦਾਨ 'ਚ ਪਹੁੰਚੇ ਪ੍ਰਧਾਨ ਮੰਤਰੀ ਮੋਦੀ
. . .  1 day ago
ਕੋਲਕਾਤਾ, 7 ਮਾਰਚ- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਕੋਲਕਾਤਾ ਦੇ ਬ੍ਰਿਗੇਡ ਪਰੇਡ ਮੈਦਾਨ 'ਚ ਪਹੁੰਚ ਚੁੱਕੇ ਹਨ। ਇੱਥੇ ਪਹੁੰਚਣ 'ਤੇ ਹਾਲ ਹੀ 'ਚ ਭਾਜਪਾ 'ਚ ਸ਼ਾਮਿਲ ਹੋਏ ਬਾਲੀਵੁੱਡ ਅਦਾਕਾਰ...
ਹੋਰ ਖ਼ਬਰਾਂ..
ਜਲੰਧਰ : ਮੰਗਲਵਾਰ 12 ਫੱਗਣ ਸੰਮਤ 552
ਿਵਚਾਰ ਪ੍ਰਵਾਹ: ਕੌਮੀ ਬਦਇੰਤਜ਼ਾਮੀ ਦਾ ਪਹਿਲਾ ਲੱਛਣ ਮਹਿੰਗਾਈ ਅਤੇ ਦੂਜਾ ਜੰਗ ਹੁੰਦਾ ਹੈ। -ਅਰਨੈਸਟ ਹੈਮਿੰਗਵੇ

ਖੰਨਾ / ਸਮਰਾਲਾ

ਢੱਕੀ ਸਾਹਿਬ ਵਿਖੇ ਕਿਸਾਨੀ ਸੰਘਰਸ਼ ਨੂੰ ਸਮਰਪਿਤ ਬਸੰਤ ਰਾਗ ਕੀਰਤਨ ਸਮਾਗਮ

ਮਲੌਦ, 22 ਫਰਵਰੀ (ਦਿਲਬਾਗ ਸਿੰਘ ਚਾਪੜਾ/ਕੁਲਵਿੰਦਰ ਸਿੰਘ ਨਿਜ਼ਾਮਪੁਰ)- ਕੁਦਰਤੀ ਵਾਤਾਵਰਨ ਅਤੇ ਪੁਰਾਤਨ ਸੱਭਿਆਚਾਰ ਦੀ ਵਿਲੱਖਣ ਤਸਵੀਰ ਪੇਸ਼ ਕਰਦੇ ਗੁਰਦੁਆਰਾ ਤਪੋਬਨ ਢੱਕੀ ਸਾਹਿਬ ਮਕਸੂਦੜਾ ਵਿਖੇ ਸੰਤ ਬਾਬਾ ਦਰਸ਼ਨ ਸਿੰਘ ਖ਼ਾਲਸਾ ਦੀ 'ਸੋਚ ਅਨੁਸਾਰ ਬਸੰਤ ਰਾਗ ਕੀਰਤਨ ਦਰਬਾਰ ਕਰਵਾਇਆ ਗਿਆ | ਸਮਾਗਮ ਦੀ ਸ਼ੁਰੂਆਤ ਗੁਰਮਤਿ ਕੀਰਤਨ ਟਕਸਾਲ ਢੱਕੀ ਸਾਹਿਬ ਦੇ ਖ਼ਾਲਸਾਈ ਲਿਬਾਸ 'ਚ ਸਜੇ ਬੱਚੇ-ਬੱਚੀਆਂ ਨੇ ਸਾਰੰਦਾ, ਤਾਉਸ, ਦਿਲਰੁਬਾ, ਵਾਇਲਨ ਆਦਿ ਸਾਜਾਂ ਨਾਲ ਬਹੁਤ ਹੀ ਸੁਰੀਲੀ ਅਤੇ ਮਨਮੋਹਕ ਆਵਾਜ਼ ਵਿਚ ਸ਼ਬਦ ਦਾ ਗਾਇਨ ਕਰਕੇ ਪੂਰੀ ਫ਼ਿਜ਼ਾ ਵਿਚ ਮਹਿਕਾਂ ਖਿਲਾਰ ਦਿੱਤੀਆਂ ¢ ਡਾ. ਅਰਸ਼ਪ੍ਰੀਤ ਸਿੰਘ ਮੁਖੀ ਗੁਰਮਤਿ ਸੰਗੀਤ ਵਿਭਾਗ ਘਨੌਰ, ਭਾਈ ਸਤਨਾਮ ਸਿੰਘ ਖੰਨੇ ਵਾਲੇ ਭਾਈ ਨਰਾਇਣ ਸਿੰਘ ਸੰਗੀਤ ਅਕੈਡਮੀ ਦੋਰਾਹਾ, ਬੀਬੀ ਸਿਮਰਨਜੀਤ ਕੌਰ ਖ਼ਾਲਸਾ, ਡਾ. ਹਰਵਿੰਦਰ ਸਿੰਘ ਚੰਡੀਗੜ੍ਹ, ਬਲਵੰਤ ਸਿੰਘ ਤੇ ਅਮਰਜੀਤ ਸਿੰਘ ਮਾਂਗਟ ਭਰਾਵਾਂ ਨੇ ਨਿਰਧਾਰਿਤ ਰਾਗ 'ਚ ਸ਼ਬਦ ਗਾਇਨ ਕੀਤੇ | ਉੱਘੇ ਵਿਦਵਾਨ ਡਾ.ਅਨੁਰਾਗ ਸਿੰਘ ਨੇ ਜਿੱਥੇ ਰਾਗ ਦੇ ਜਨਮ ਦਾਤਾ ਸ੍ਰੀ ਗੁਰੂ ਨਾਨਕ ਦੇਵ ਜੀ ਵਲੋਂ ਰਬਾਬ ਦੀ ਤਾਰ ਨਾਲ ਮਨ ਦੀ ਤਾਰ ਜੋੜਨ ਦੀ ਗੱਲ ਕੀਤੀ, ਉੱਥੇ ਪਦਮਸ੍ਰੀ ਐਵਾਰਡ ਹਾਸਲ ਕਰਨ ਵਾਲੇ ਪ੍ਰੋ. ਕਰਤਾਰ ਸਿੰਘ ਸਿੰਘ ਨੇ ਕਿਹਾ ਕਿ ਕੀਰਤਨ ਅਥਾਹ ਡੂੰਘਾ ਸਮੁੰਦਰ ਹੈ ਜਦੋਂ ਤੱਕ ਸਿੱਖਣ ਅਤੇ ਸਿਖਾਉਣ ਵਾਲਾ ਸਿੱਖਦਾ ਹੈ, ਉਹੀ ਗੁਰੂ ਨੂੰ ਪ੍ਰਵਾਨ ਹੁੰਦਾ ਹੈ ਸੰਤ ਬਾਬਾ ਦਰਸ਼ਨ ਸਿੰਘ ਖ਼ਾਲਸਾ ਨੇ ਜਿੱਥੇ ਸਮੁੱਚੀਆਂ ਸ਼ਖ਼ਸੀਅਤਾਂ ਦਾ ਸਨਮਾਨ ਕੀਤਾ ¢ ਡਾ. ਜਸਵੀਰ ਕੌਰ, ਡਾ: ਕੰਵਲਜੀਤ ਸਿੰਘ ਸੰਗੀਤ ਵਿਭਾਗ ਪਟਿਆਲਾ ਨੇ ਹਰਿ ਪ੍ਰਭ ਕਾ ਸਭ ਖੇਤ ਹੈ ਹਰਿ ਆਪਿ ਕਿਰਸਾਨੀ ਲਾਇਆ ਸ਼ਬਦ ਦਾ ਗਾਇਨ ਕਰਕੇ ਜਿੱਥੇ ਸਮੁੱਚੀ ਮਨੁੱਖਤਾ ਨੂੰ ਗੁਰੂ ਸਾਹਿਬ ਦੇ ਇਸ ਸ਼ਬਦ ਰਾਹੀਂ ਕੀਤੇ ਉਪਦੇਸ਼ ਤੋਂ ਜਾਣੰੂ ਕਰਵਾਇਆ, ਉੱਥੇ ਅੱਜ ਦੇ ਸਮੁੱਚੇ ਸਮਾਗਮ ਨੂੰ ਕਿਸਾਨ ਮੋਰਚੇ ਦੇ ਹੱਕ ਵਿਚ ਸਮਰਪਿਤ ਕਰਦਿਆ ਮੋਰਚੇ ਦੀ ਫ਼ਤਿਹ ਲਈ ਗੁਰੂ ਸਾਹਿਬਾਨ ਅੱਗੇ ਸੰਗਤ ਨਾਲ ਮਿਲ ਕੇ ਅਰਦਾਸ ਵੀ ਕੀਤੀ ¢ ਇਸ ਮੌਕੇ ਬਾਬਾ ਸੁਰਜੀਤ ਸਿੰਘ ਘਨੌਰ ਕਲਾਂ, ਬਾਬਾ ਪਿਆਰਾ ਸਿੰਘ ਬਰੇਟਾ, ਬਾਬਾ ਹਿੰਮਤ ਸਿੰਘ ਨੇ ਵੀ ਹਾਜ਼ਰੀ ਭਰੀ |

ਸ੍ਰੀ ਗੁਰੂ ਰਵਿਦਾਸ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਨਗਰ ਕੀਰਤਨ ਸਜਾਇਆ

ਈਸੜੂ, 22 ਫਰਵਰੀ (ਬਲਵਿੰਦਰ ਸਿੰਘ)-ਮਹਾਨ ਤਪੱਸਵੀ ਮਹਾਨ ਤਿਆਗੀ ਸ੍ਰੀ ਗੁਰੂ ਰਵਿਦਾਸ ਜੀ ਦੇ ਪ੍ਰਕਾ© ਪੁਰਬ ਨੂੰ ਸਮਰਪਿਤ ਗੁਰਦੁਆਰਾ ਬੇਗਮਪੁਰਾ ਸਾਹਿਬ ਪਿੰਡ ਦੀਵਾ ਮੰਡੇਰ ਤੇ ਖੋਸਾ ਦੀ ਪ੍ਰਬੰਧਕ ਕਮੇਟੀ ਵਲੋਂ ਨਗਰ ਕੀਰਤਨ ਸਜਾਇਆ ਗਿਆ ¢ ਉਕਤ ਗੁਰਦੁਆਰਾ ਸਾਹਿਬ ...

ਪੂਰੀ ਖ਼ਬਰ »

ਸੀ. ਐੱਚ. ਸੀ. ਮਾਨੂੰਪੁਰ 'ਚ ਕੋਵਿਡ ਵੈਕਸੀਨ ਦੀ ਦੂਜੀ ਖ਼ੁਰਾਕ ਸ਼ੁਰੂ-ਡਾ. ਰਵੀ ਦੱਤ

ਖੰਨਾ, 22 ਫਰਵਰੀ (ਹਰਜਿੰਦਰ ਸਿੰਘ ਲਾਲ)-ਸੀਨੀਅਰ ਮੈਡੀਕਲ ਅਫ਼ਸਰ ਸੀ. ਐੱਚ. ਸੀ. ਮਾਨੂੰਪੁਰ ਡਾ. ਰਵੀ ਦੱਤ ਦੀ ਅਗਵਾਈ 'ਚ ਕੋਵਿਡ-19 ਵੈਕਸੀਨ ਦੀ ਦੂਸਰੀ ਖ਼ੁਰਾਕ ਦੀ ਸ਼ੁਰੂਆਤ ਕੀਤੀ ਗਈ ¢ ਇਸ ਸਮੇਂ ਡਾ. ਰਵੀ ਦੱਤ ਨੇ ਆਮ ਲੋਕਾਂ ਨੂੰ ਅਪੀਲ ਕੀਤੀ ਕੇ ਉਹ ਵੈਕਸੀਨ ਸਬੰਧੀ ...

ਪੂਰੀ ਖ਼ਬਰ »

ਜਰਨੈਲ ਰਾਮਪੁਰੀ ਫਿਰ ਬਣੇ ਪੰਜਾਬੀ ਸਾਹਿਤ ਸਭਾ ਖੰਨਾ ਦੇ ਪ੍ਰਧਾਨ

ਖੰਨਾ, 22 ਫਰਵਰੀ (ਹਰਜਿੰਦਰ ਸਿੰਘ ਲਾਲ)-ਪੰਜਾਬੀ ਸਾਹਿਤ ਸਭਾ ਖੰਨਾ ਦੀ ਮੀਟਿੰਗ ਜਰਨੈਲ ਰਾਮਪੁਰੀ ਦੀ ਪ੍ਰਧਾਨਗੀ ਹੇਠ ਹੋਈ, ਜਿਸ 'ਚ ਉੱਘੇ ਗ਼ਜ਼ਲਗੋ ਕੈਲਾਸ਼ ਅਮਲੋਹੀ, ਬਾਬੂ ਸਿੰਘ ਚੌਹਾਨ ਅਤੇ ਉੱਘੇ ਰੰਗਕਰਮੀ ਦਰਸ਼ਨ ਸਿੰਘ ਬੜੀ ਦੇ ਅਕਾਲ ਚਲਾਣੇ 'ਤੇ ਦੁੱਖ ਦਾ ...

ਪੂਰੀ ਖ਼ਬਰ »

ਸਾਕਾ ਨਨਕਾਣਾ ਸਾਹਿਬ ਸਮਾਗਮਾਂ 'ਤੇ ਸਿੱਖ ਸੰਗਤਾਂ ਨੂੰ ਨਾ ਜਾਣ ਦੇਣ ਨਾਲ ਸਿੱਖ ਹਿਰਦੇ ਵਲੰੂਧਰੇ-ਅੜ੍ਹੈਚਾ, ਭੱਠਲ

ਦੋਰਾਹਾ, 22 ਫਰਵਰੀ (ਜਸਵੀਰ ਝੱਜ, ਮਨਜੀਤ ਸਿੰਘ ਗਿੱਲ)- ਭਾਰਤ ਦੀ ਕੇਂਦਰ ਸਰਕਾਰ ਸਿੱਖਾਂ ਪ੍ਰਤੀ ਰਵੱਈਆ ਉੱਭਰ ਕੇ ਸਾਹਮਣੇ ਆ ਗਿਆ ਹੈ | ਇਹ ਵਿਚਾਰ ਸਾਂਝੇ ਕਰਦੇ ਹੋਏ ਸ਼੍ਰੋਮਣੀ ਅਕਾਲੀ ਦਲ ਐੱਸ.ਸੀ. ਵਿੰਗ ਮਾਲਵਾ ਜ਼ੋਨ ਦੇ ਮੀਡੀਆ ਇੰਚਾਰਜ ਗੁਰਦੀਪ ਸਿੰਘ ਅੜ੍ਹੈਚਾਂ, ...

ਪੂਰੀ ਖ਼ਬਰ »

ਗੱਲਾ ਮਜ਼ਦੂਰ ਯੂਨੀਅਨ ਦੀ ਚੋਣ

ਅਹਿਮਦਗੜ੍ਹ, 22 ਫਰਵਰੀ (ਪੁਰੀ)-ਸਥਾਨਕ ਅਨਾਜ ਮੰਡੀ 'ਚ ਕੰਮ ਕਰਦੇ ਮਜ਼ਦੂਰਾ ਦੀ ਜਥੇਬੰਦੀ ਗੱਲਾ ਮਜ਼ਦੂਰ ਯੂਨੀਅਨ ਦੀ ਅੱਜ ਚੋਣ ਹੋਈ, ਜਿਸ 'ਚ 3 ਉਮੀਦਵਾਰ ਹਰਬੰਸ ਸੂਰਲੀਆ ਸਾਬਕਾ ਪ੍ਰਧਾਨ, ਵਿਨੋਦ ਡਾਬਲਾ ਤੇ ਆਜ਼ਾਦ ਖੂੰਡੀਆ (ਠੋਲੂ) ਚੋਣ ਮੈਦਾਨ ਵਿਚ ਸਨ | ਕੁੱਲ 74 ਵੋਟਾਂ ...

ਪੂਰੀ ਖ਼ਬਰ »

ਜਥੇ. ਜੱਲ੍ਹਾ ਨਨਕਾਣਾ ਸਾਹਿਬ ਸਾਕੇ ਦੀ ਯਾਦ ਮਨਾਉਣ ਸਬੰਧੀ ਬੀਬੀ ਜਗੀਰ ਕੌਰ ਨੂੰ ਮਿਲੇ

ਪਾਇਲ, 22 ਫਰਵਰੀ (ਨਿਜ਼ਾਮਪੁਰ)- ਸਾਕਾ ਨਨਕਾਣਾ ਬੀਤਿਆਂ ਪੂਰੀ ਸਦੀ ਹੋ ਗਈ ਹੈ ਪਰ ਜ਼ਖ਼ਮ ਏਨੇ ਗਹਿਰੇ ਹਨ ਕਿ ਸਿੱਖਾਂ ਦੇ ਹਿਰਦਿਆਂ 'ਚ ਅੱਜ ਵੀ 100 ਸਾਲ ਲੰਘ ਜਾਣ ਤੋਂ ਬਾਅਦ ਵੀ ਅੱਲੇ ਦੇ ਅੱਲੇ ਹੀ ਹਨ ¢ ਇਹ ਪ੍ਰਗਟਾਵਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ...

ਪੂਰੀ ਖ਼ਬਰ »

ਕਿਲ੍ਹਾ ਰਾਏਪੁਰ ਵਿਖੇ ਅੱਜ ਮਨਾਇਆ ਜਾਵੇਗਾ 'ਪਗੜੀ ਸੰਭਾਲ ਦਿਵਸ'

ਡੇਹਲੋਂ, 22 ਫਰਵਰੀ (ਅੰਮਿ੍ਤਪਾਲ ਸਿੰਘ ਕੈਲੇ)-ਪਗੜੀ ਸੰਭਾਲ ਜੱਟਾ ਲਹਿਰ ਦੇ ਆਗੂ ਚਾਚਾ ਅਜੀਤ ਸਿੰਘ ਦੇ ਜਨਮ ਦਿਨ ਮੌਕੇ ਸੰਯੁਕਤ ਕਿਸਾਨ ਮੋਰਚੇ ਤੇ ਜਮਹੂਰੀ ਕਿਸਾਨ ਸਭਾ ਪੰਜਾਬ ਵਲੋਂ 'ਪਗੜੀ ਸੰਭਾਲ਼ ਦਿਵਸ' ਮਨਾਇਆ ਜਾਵੇਗਾ | ਇਸ ਮੌਕੇ ਕਿਰਤੀ ਕਿਸਾਨਾਂ ਵਲੋਂ ਚੱਲ ...

ਪੂਰੀ ਖ਼ਬਰ »

ਵਿਆਹ ਦਾ ਝਾਂਸਾ ਦੇ ਕੇ ਨਾਬਾਲਗਾ ਨੂੰ ਭਜਾਉਣ ਦੇ ਦੋਸ਼ 'ਚ ਕੇਸ ਦਰਜ

ਖੰਨਾ, 22 ਫਰਵਰੀ (ਹਰਜਿੰਦਰ ਸਿੰਘ ਲਾਲ)-ਪੁਲਿਸ ਨੇ ਸ਼ਿਕਾਇਤਕਰਤਾ ਵਰਿੰਦਰ ਜੋਨਾ ਵਾਸੀ ਭੱਟੀਆਂ ਦੀ ਸ਼ਿਕਾਇਤ 'ਤੇ ਕਾਰਵਾਈ ਕਰਦੇ ਹੋਏ ਇਕ ਕਥਿਤ ਦੋਸ਼ੀ ਪਿਓਜ਼ ਕੁਮਾਰ ਵਾਸੀ ਭੱਟੀਆਂ ਖ਼ਿਲਾਫ਼ ਵੱਖ-ਵੱਖ ਧਾਰਾਵਾਂ ਅਧੀਨ ਮਾਮਲਾ ਦਰਜ ਕੀਤਾ ਹੈ | ਪੁਲਿਸ ਅਨੁਸਾਰ ...

ਪੂਰੀ ਖ਼ਬਰ »

ਜਗਜੀਵਨ ਸਿੰਘ ਬਣੇ ਖੰਨਾ ਦੇ ਨਵੇਂ ਟ੍ਰੈਫ਼ਿਕ ਇੰਚਾਰਜ

ਖੰਨਾ, 22 ਫਰਵਰੀ (ਹਰਜਿੰਦਰ ਸਿੰਘ ਲਾਲ)-ਅੱਜ ਐੱਸ. ਐੱਸ. ਪੀ. ਖੰਨਾ ਗੁਰਸ਼ਰਨਦੀਪ ਸਿੰਘ ਵਲੋਂ ਜਗਜੀਵਨ ਸਿੰਘ ਨੂੰ ਖੰਨਾ ਦਾ ਨਵਾਂ ਟ੍ਰੈਫ਼ਿਕ ਇੰਚਾਰਜ ਨਿਯੁਕਤ ਕੀਤਾ ਗਿਆ | ਨਵ-ਨਿਯੁਕਤ ਟਰੈਫ਼ਿਕ ਇੰਚਾਰਜ ਜਗਜੀਵਨ ਸਿੰਘ ਨੇ ਕਿਹਾ ਕਿ ਸ਼ਹਿਰ ਵਿਚ ਪਹਿਲ ਦੇ ਆਧਾਰ 'ਤੇ ...

ਪੂਰੀ ਖ਼ਬਰ »

ਕਰਮਜੀਤ ਸਿੰਘ ਸੋਮਲ ਵਲੋਂ ਗੁਰਦੁਆਰਾ ਪ੍ਰਬੰਧਕ ਕਮੇਟੀ ਰੋੜੀਆਂ ਨੂੰ 21,000 ਰੁਪਏ ਭੇਟ

ਮਲੌਦ, 22 ਫਰਵਰੀ (ਸਹਾਰਨ ਮਾਜਰਾ)-ਗੁਰਦੁਆਰਾ ਭਗਤ ਰਵਿਦਾਸ ਜੀ ਪ੍ਰਬੰਧਕ ਕਮੇਟੀ ਰੋੜੀਆਂ ਵਲੋਂ ਗੁਰੂ ਘਰ ਲਈ ਸਹਿਯੋਗ ਦੇਣ ਵਾਲੇ ਦਾਨੀ ਸੱਜਣ ਸੂਬੇਦਾਰ ਮੇਜਰ ਕਰਮਜੀਤ ਸਿੰਘ ਰੋੜੀਆਂ ਦਾ ਵਿਸ਼ੇਸ਼ ਤੌਰ 'ਤੇ ਸਨਮਾਨ ਕੀਤਾ ਗਿਆ | ਇਸ ਪਰਿਵਾਰ ਵਲੋਂ ਗੁਰੂ ਘਰ ਲਈ 21,000 ...

ਪੂਰੀ ਖ਼ਬਰ »

ਟਿੱਪਰਾਂ ਤੋਂ ਉੱਡਦੀ ਮਿੱਟੀ ਬਣ ਰਹੀ ਹੈ ਹਾਦਸਿਆਂ ਦਾ ਕਾਰਨ, ਪ੍ਰਸ਼ਾਸਨ ਬੇਖਬਰ

ਕੁਹਾੜਾ, 22 ਫਰਵਰੀ (ਸੰਦੀਪ ਸਿੰਘ ਕੁਹਾੜਾ)-ਮਾਣਯੋਗ ਅਦਾਲਤ ਦੀਆਂ ਹਦਾਇਤਾਂ ਅਨੁਸਾਰ ਪੁਲਿਸ ਕਮਿਸ਼ਨਰ ਲੁਧਿਆਣਾ ਵਲੋਂ ਸਮੇਂ-ਸਮੇਂ ਸਿਰ ਨਿਰਦੇਸ਼ ਜਾਰੀ ਕੀਤੇ ਜਾਂਦੇ ਹਨ ਕਿ ਮਿੱਟੀ, ਰੇਤੇ ਨਾਲ ਭਰਿਆ ਟਿੱਪਰ ਜਾਂ ਟਰਾਲੀ ਨੂੰ ਤਰਪਾਲ ਨਾਲ ਢੱਕਿਆ ਹੋਣੀ ਜ਼ਰੂਰੀ ...

ਪੂਰੀ ਖ਼ਬਰ »

ਦੋਰਾਹਾ ਦੇ ਵਾਰਡ ਨੰ: 14 ਦੇ ਵਿਕਾਸ ਲਈ ਹਰ ਸੰਭਵ ਯਤਨ ਕਰਾਂਗਾ-ਕੌ ਾਸਲਰ ਗਹੀਰ

ਦੋਰਾਹਾ, 22 ਫਰਵਰੀ (ਮਨਜੀਤ ਸਿੰਘ ਗਿੱਲ, ਜਸਵੀਰ ਝੱਜ)- ਦੋਰਾਹਾ ਦੇ ਵਾਰਡ ਨੰ: 14 ਤੋਂ ਕਾਂਗਰਸ ਪਾਰਟੀ ਦੇ ਨਵੇਂ ਚੁਣੇ ਗਏ ਕੌਂਸਲਰ ਰਾਜਿੰਦਰ ਸਿੰਘ ਗਹੀਰ ਨੇ ਵਾਰਡ 'ਚ ਵੋਟਰਾਂ ਦਾ ਘਰ-ਘਰ ਜਾ ਕੇ ਧੰਨਵਾਦ ਕਰਦਿਆ ਕਿਹਾ ਕਿ ਉਹ ਇਹ ਜਿੱਤ ਲਈ ਉਨ੍ਹਾਂ ਦੇ ਸਦਾ ਰਿਣੀ ਰਹਿਣਗੇ ...

ਪੂਰੀ ਖ਼ਬਰ »

ਕੇਂਦਰ ਦੀ ਸਰਕਾਰ ਨੇ ਦੇਸ਼ ਨੂੰ ਆਰਥਿਕ ਮੰਦੀ ਵੱਲ ਧੱਕ ਦਿੱਤਾ-ਕਾਂਗਰਸੀ ਆਗੂ

ਬੀਜਾ, 22 ਫਰਵਰੀ (ਅਵਤਾਰ ਸਿੰਘ ਜੰਟੀ ਮਾਨ)-ਪੰਜਾਬ ਭਰ ਦੇ ਕਿਸਾਨ ਪਹਿਲਾਂ ਹੀ ਦਿੱਲੀ ਵਿਖੇ ਕੇਂਦਰ ਦੀ ਮੋਦੀ ਸਰਕਾਰ ਖ਼ਿਲਾਫ਼ ਆਪਣੀ ਹੋਂਦ ਦੀ ਲੜਾਈ ਲੜ ਰਿਹਾ ਹੈ ਪਰ ਕੇਂਦਰ ਸਰਕਾਰ ਖ਼ਿਲਾਫ਼ ਕਾਲੇ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਦਿੱਲੀ ਦੇ ਕਈ ਬਾਰਡਰਾਂ 'ਤੇ ਜੰਗ ...

ਪੂਰੀ ਖ਼ਬਰ »

ਸਰਕਾਰੀ ਪ੍ਰਾਇਮਰੀ ਸਕੂਲ 'ਚ ਸਕਾਊਟ ਤੇ ਅੰਤਰਰਾਸ਼ਟਰੀ ਮਾਤ ਭਾਸ਼ਾ ਦਿਵਸ ਮਨਾਇਆ

ਖੰਨਾ, 22 ਫਰਵਰੀ (ਹਰਜਿੰਦਰ ਸਿੰਘ ਲਾਲ)-ਸਰਕਾਰੀ ਪ੍ਰਾਇਮਰੀ ਸਕੂਲ ਖੰਨਾ-8 ਵਿਖੇ ਅੱਜ ਸਵੇਰ ਦੀ ਸਭਾ ਵਿਚ ਅੰਤਰਰਾਸ਼ਟਰੀ ਪੰਜਾਬੀ ਮਾਂ ਬੋਲੀ ਦਿਵਸ ਤੇ ਸਕਾਊਟ ਦਿਵਸ ਮਨਾਇਆ ਗਿਆ | ਮੈਡਮ ਬਲਬੀਰ ਕੌਰ ਅਤੇ ਮੈਡਮ ਮੀਨੂੰ ਦੀ ਅਗਵਾਈ ਵਿਚ ਬੱਚਿਆਂ ਵਲੋਂ ਸਕਾਊਟ ਝੰਡਾ ...

ਪੂਰੀ ਖ਼ਬਰ »

ਚੇਅਰਮੈਨ ਜੰਡਾਲੀ ਤੇ ਰਸੂਲੜਾ ਨੇ ਆਯੁਸ਼ਮਾਨ ਯੋਜਨਾ ਲਾਗੂ ਕਰਨ ਬਾਰੇ ਖ਼ੁਰਾਕ ਮੰਤਰੀ ਨਾਲ ਕੀਤਾ ਵਿਚਾਰ

ਖੰਨਾ, 22 ਫਰਵਰੀ (ਹਰਜਿੰਦਰ ਸਿੰਘ ਲਾਲ)-ਅੱਜ ਜ਼ਿਲ੍ਹਾ ਪ੍ਰੀਸ਼ਦ ਲੁਧਿਆਣਾ ਦੇ ਚੇਅਰਮੈਨ ਯਾਦਵਿੰਦਰ ਸਿੰਘ ਜੰਡਾਲੀ ਤੇ ਏਸ਼ੀਆ ਦੀ ਸਭ ਤੋਂ ਵੱਡੀ ਅਨਾਜ ਮੰਡੀ ਖੰਨਾ ਦੀ ਮਾਰਕੀਟ ਕਮੇਟੀ ਦੇ ਚੇਅਰਮੈਨ ਗੁਰਦੀਪ ਸਿੰਘ ਰਸੂਲੜਾ ਨੇ ਪੰਜਾਬ ਦੇ ਖ਼ੁਰਾਕ ਸਪਲਾਈ ਮੰਤਰੀ ...

ਪੂਰੀ ਖ਼ਬਰ »

ਖੰਨਾ ਦੇ ਜੀ. ਟੀ. ਰੋਡ 'ਤੇ ਸਾਰਾ ਦਿਨ ਲੱਗੇ ਰਹੇ ਜਾਮ, ਲੋਕ ਹੋਏ ਪ੍ਰੇਸ਼ਾਨ

ਖੰਨਾ, 22 ਫਰਵਰੀ (ਹਰਜਿੰਦਰ ਸਿੰਘ ਲਾਲ)-ਅੱਜ ਖੰਨਾ ਸ਼ਹਿਰ ਵਾਸੀ ਅਤੇ ਸ਼ਹਿਰ 'ਚੋਂ ਗੁਜ਼ਰਨ ਵਾਲੇ ਰਾਹਗੀਰ ਜੀ. ਟੀ. ਰੋਡ 'ਤੇ ਲੱਗੇ ਜਾਮ ਤੋਂ ਸਾਰਾ ਦਿਨ ਪ੍ਰੇਸ਼ਾਨ ਰਹੇ | ਅੱਜ ਸਵੇਰ ਤੋਂ ਹੀ ਲੋਕਾਂ ਨੂੰ ਲੰਮੇ ਜਾਮ ਦਾ ਲੋਕਾਂ ਨੂੰ ਸਾਹਮਣਾ ਕਰਨਾ ਪਿਆ | ਇਹ ਜਾਮ ਜੀ. ਟੀ. ...

ਪੂਰੀ ਖ਼ਬਰ »

ਅੰਤਰਰਾਸ਼ਟਰੀ ਮਾਤ ਭਾਸ਼ਾ ਦਿਵਸ 'ਤੇ ਜਾਗਰੂਕਤਾ ਰੈਲੀ ਕੱਢੀ

ਬੀਜਾ, 22 ਫਰਵਰੀ (ਕਸ਼ਮੀਰਾ ਸਿੰਘ ਬਗ਼ਲੀ)-ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਸ੍ਰੀ ਅੰਮਿ੍ਤਸਰ ਦੇ ਪ੍ਰਬੰਧ ਅਧੀਨ ਕਾਰਜਸ਼ੀਲ ਮਾਤਾ ਗੰਗਾ ਖ਼ਾਲਸਾ ਕਾਲਜ, ਮੰਜੀ ਸਾਹਿਬ, ਕੋਟਾਂ ਵਿਖੇ 22 ਫਰਵਰੀ 2021 ਪੋਸਟ ਗ੍ਰੈਜੂਏਟ ਪੰਜਾਬੀ ਵਿਭਾਗ ਵਲੋਂ ਪੰਜਾਬੀ ਸਾਹਿਤ ...

ਪੂਰੀ ਖ਼ਬਰ »

ਦੋਰਾਹਾ ਨਗਰ ਕੌ ਾਸਲ ਦਾ ਪ੍ਰਧਾਨ ਇਸ ਵਾਰ ਬੀ. ਸੀ. ਵਰਗ ਨਾਲ ਸਬੰਧਿਤ ਵਿਅਕਤੀ ਨੂੰ ਹੀ ਬਣਾਇਆ ਜਾਵੇ-ਜੰਡੂ

ਦੋਰਾਹਾ, 22 ਫਰਵਰੀ, (ਜਸਵੀਰ ਝੱਜ, ਮਨਜੀਤ ਸਿੰਘ ਗਿੱਲ)-ਜਦੋਂ ਤੋਂ ਨਗਰ ਕੌਂਸਲ ਦੋਰਾਹਾ ਹੋਂਦ ਵਿਚ ਆਈ ਹੈ, ਉਸ ਦਿਨ ਤੋਂ ਲੈ ਕੇ ਕਦੇ ਵੀ ਨਗਰ ਕੌਂਸਲ ਦੋਰਾਹਾ ਦਾ ਪ੍ਰਧਾਨ ਬੀ. ਸੀ. ਵਰਗ ਵਿਚੋਂ ਕਦੇ ਨੀ ਨਹੀ ਬਣਾਇਆ ਗਿਆ | ਨਗਰ ਕੌਂਸਲ ਦੋਰਾਹਾ 'ਚ ਇਸ ਵਾਰ ਰਾਮਗੜ੍ਹੀਆ ...

ਪੂਰੀ ਖ਼ਬਰ »

ਸਮਰਾਲਾ ਦੀਆਂ ਕੌ ਾਸਲ ਚੋਣਾਂ ਦਾ ਸਿਹਰਾ ਵਿਧਾਇਕ ਢਿੱਲੋਂ ਸਿਰ-ਜੋਗਾ ਬਲਾਲਾ

ਸਮਰਾਲਾ, 22 ਫਰਵਰੀ (ਗੋਪਾਲ ਸੋਫਤ)-ਜ਼ਿਲ੍ਹਾ ਪ੍ਰੀਸ਼ਦ ਲੁਧਿਆਣਾ ਦੇ ਮੈਂਬਰ ਜਤਿੰਦਰ ਸਿੰਘ ਜੋਗਾ ਬਲਾਲਾ ਨੇ ਕਿਹਾ ਹੈ ਕਿ ਸਮਰਾਲਾ ਦੀਆਂ ਨਗਰ ਕੌਂਸਲ ਚੋਣਾਂ 'ਚ ਜਿੱਤ ਦਾ ਸਿਹਰਾ ਸਥਾਨਕ ਵਿਧਾਇਕ ਅਮਰੀਕ ਸਿੰਘ ਢਿੱਲੋਂ ਨੂੰ ਜਾਂਦਾ ਹੈ | ਇਕ ਪ੍ਰੈੱਸ ਬਿਆਨ 'ਚ ਬਲਾਲਾ ...

ਪੂਰੀ ਖ਼ਬਰ »

ਕਾਂਗਰਸ ਸਰਕਾਰ ਵਿੱਦਿਆ ਦਾ ਮਿਆਰ ਉੱਚਾ ਚੁੱਕਣ ਲਈ ਵਚਨਬੱਧ-ਕੈਪਟਨ ਸੰਧੂ

ਜੋਧਾਂ, 22 ਫਰਵਰੀ (ਗੁਰਵਿੰਦਰ ਸਿੰਘ ਹੈਪੀ)-ਸਰਕਾਰੀ ਸਮਾਰਟ ਸੀਨੀਅਰ ਸੈਕੰਡਰੀ ਸਕੂਲ ਗੁੱਜਰਵਾਲ ਵਿਖੇ ਇਕ ਸਾਦੇ ਪ੍ਰਭਾਵਸ਼ਾਲੀ ਸਮਾਗਮ ਦੌਰਾਨ ਸਮਾਜ ਸੇਵੀ ਮਹਿਲਾ ਗੁਰਪਿੰਦਰ ਕੌਰ ਰੰਧਾਵਾ ਵਲੋਂ ਆਪਣੇ ਪਰਿਵਾਰ ਰਾਹੀ ਸਕੂਲ ਦੀ ਕੰਪਿਊਟਰ ਲੈਬ ਲਈ ਬੈਟਰੀਆਂ ਅਤੇ ...

ਪੂਰੀ ਖ਼ਬਰ »

ਸਰਸਵਤੀ ਇੰਟਰਨੈਸ਼ਨਲ ਪਬਲਿਕ ਸਕੂਲ ਵਿਖੇ ਖੋ-ਖੋ ਮੁਕਾਬਲੇ ਕਰਵਾਏ

ਖੰਨਾ, 22 ਫਰਵਰੀ (ਹਰਜਿੰਦਰ ਸਿੰਘ ਲਾਲ)-ਅੱਜ ਸਰਸਵਤੀ ਇੰਟਰਨੈਸ਼ਨਲ ਪਬਲਿਕ ਸਕੂਲ ਇਕੋਲਾਹਾ ਵਿਖੇ ਖੋ-ਖੋ ਮੁਕਾਬਲੇ ਪਿ੍ੰਸੀਪਲ ਅਮਨਦੀਪ ਸਿੰਘ ਬੈਨੀਪਾਲ ਦੀ ਅਗਵਾਈ 'ਚ ਕਰਵਾਏ ਗਏ | ਇਨ੍ਹਾਂ ਮੁਕਾਬਲਿਆਂ 'ਚ ਸਕੂਲ ਦੇ ਛੋਟੇ ਅਤੇ ਵੱਡੇ ਬੱਚਿਆਂ ਅਤੇ ਅਧਿਆਪਕਾਂ ਨੇ ...

ਪੂਰੀ ਖ਼ਬਰ »

ਪਿੰਡ ਰਾਣੋਂ ਦੇ ਕਿਸਾਨਾਂ ਵਲੋਂ ਦਿੱਲੀ ਅੰਦੋਲਨ 'ਚ ਸ਼ਮੂਲੀਅਤ

ਦੋਰਾਹਾ, 22 ਫਰਵਰੀ (ਮਨਜੀਤ ਸਿੰਘ ਗਿੱਲ, ਜਸਵੀਰ ਝੱਜ)- ਦਿੱਲੀ 'ਚ ਚੱਲ ਰਹੇ ਕਿਸਾਨ ਅੰਦੋਲਨ ਵਿਚ ਪਿੰਡ ਰਾਣੋਂ ਦੇ ਕਿਸਾਨਾਂ ਵਲੋਂ ਜੱਥਿਆ ਦੇ ਰੂਪ 'ਚ ਪੂਰੇ ਉਤਸ਼ਾਹ ਨਾਲ ਸ਼ਮੂਲੀਅਤ ਕੀਤੀ ਜਾ ਰਹੀ ਹੈ | ਜਥਿਆਂ ਦੀ ਅਗਵਾਈ ਕਰ ਰਹੇ ਪਿੰਡ ਦੇ ਮੋਹਤਵਰ ਵਿਅਕਤੀਆਂ ਨੇ ...

ਪੂਰੀ ਖ਼ਬਰ »

ਪਿੰਡ ਰੁਪਾਲੋਂ ਦੇ ਨੌਜਵਾਨ ਵੱਡੀ ਗਿਣਤੀ 'ਚ ਦਿੱਲੀ ਦੇ ਧਰਨੇ 'ਚ ਡਟੇ

ਬੀਜਾ, 22 ਫਰਵਰੀ (ਅਵਤਾਰ ਸਿੰਘ ਜੰਟੀ ਮਾਨ)-ਪਿੰਡ ਰੁਪਾਲੋਂ ਦੇ ਸਮੂਹ ਨਗਰ ਨਿਵਾਸੀਆਂ ਵਲੋਂ ਦਿੱਲੀ ਵਿਖੇ ਚੱਲ ਰਹੇ ਕਿਸਾਨੀ ਸੰਘਰਸ਼ ਵਿਚ ਆਪਣਾ ਅਹਿਮ ਯੋਗਦਾਨ ਪਾਉਣ ਲਈ ਹਰੇਕ ਹਫ਼ਤੇ ਦੀ ਤਰ੍ਹਾਂ ਇਕ ਜਥਾ ਰਵਾਨਾ ਹੋਇਆ | ਪਿਛਲੇ ਕਈ ਦਿਨਾਂ ਤੋਂ ਦਿੱਲੀ ਅੰਦੋਲਨ 'ਚ ...

ਪੂਰੀ ਖ਼ਬਰ »

ਐੱਸ. ਡੀ. ਓ. ਮੁਖ਼ਤਿਆਰ ਸਿੰਘ ਨੂੰ ਸਦਮਾ, ਭਤੀਜੇ ਦੀ ਮੌਤ

ਈਸੜੂ, 22 ਫਰਵਰੀ (ਬਲਵਿੰਦਰ ਸਿੰਘ)-ਐੱਸ. ਡੀ. ਓ. (ਰਿਟਾ:) ਮੁਖ਼ਤਿਆਰ ਸਿੰਘ ਨੂੰ ਉਸ ਸਮੇਂ ਗਹਿਰਾ ਸਦਮਾ ਪਹੁੰਚਿਆ, ਜਦੋਂ ਉਨ੍ਹਾਂ ਦੇ ਨੌਜਵਾਨ ਭਤੀਜੇ ਜਸਦੀਪ ਸਿੰਘ (30) ਦੀ ਮੌਤ ਹੋ ਗਈ | ਉਨ੍ਹਾਂ ਨਾਲ ਵੱਖ-ਵੱਖ ਰਾਜਨੀਤਕ, ਧਾਰਮਿਕ ਤੇ ਸਮਾਜ ਸੇਵੀ ਜਥੇਬੰਦੀਆਂ ਦੇ ਆਗੂਆਂ ...

ਪੂਰੀ ਖ਼ਬਰ »

ਪਿੰਡ ਅਜਨੌਦ ਦੇ ਕਿਸਾਨਾਂ ਨੇ ਦਿੱਲੀ 'ਚ ਲਾਏ ਪੱਕੇ ਡੇਰੇ

ਦੋਰਾਹਾ, 22 ਫਰਵਰੀ (ਮਨਜੀਤ ਸਿੰਘ ਗਿੱਲ/ਜਸਵੀਰ ਝੱਜ)-ਕੇਂਦਰ ਸਰਕਾਰ ਵਲੋਂ ਬਣਾਏ ਗਏ ਖੇਤੀ ਵਿਰੋਧੀ ਤਿੰਨ ਕਾਲੇ ਕਾਨੂੰਨ ਰੱਦ ਕਰਵਾਉਣ ਲਈ ਦਿੱਲੀ 'ਚ ਚੱਲ ਰਹੇ ਕਿਸਾਨੀ ਸੰਘਰਸ਼ 'ਚ ਦੋਰਾਹਾ ਨੇੜਲੇ ਪਿੰਡ ਅਜਨੌਦ ਦੇ ਕਿਸਾਨਾਂ ਵਲੋਂ ਪੱਕੇ ਤੌਰ 'ਤੇ ਸ਼ਮੂਲੀਅਤ ਯਕੀਨੀ ...

ਪੂਰੀ ਖ਼ਬਰ »

ਸ਼ਹੀਦ ਸਿੰਘਾਂ ਦੀ ਯਾਦ 'ਚ ਸਾਲਾਨਾ ਜੋੜ ਮੇਲਾ ਮਨਾਇਆ

ਈਸੜੂ, 22 ਫਰਵਰੀ (ਬਲਵਿੰਦਰ)-ਗੁਰਦੁਆਰਾ ਸ਼ਹੀਦਗੜ੍ਹ ਸਾਹਿਬ ਪਿੰਡ ਫ਼ਤਿਹਪੁਰ ਵਿਖੇ ਸਿੰਘਾਂ ਸ਼ਹੀਦਾਂ ਦੀ ਯਾਦ 'ਚ ਦਸਮੀ ਦੇ ਦਿਹਾੜੇ ਨੂੰ ਮੁੱਖ ਰੱਖਦਿਆਂ ਸਾਲਾਨਾ ਜੋੜ ਮੇਲਾ ਮਨਾਇਆ ਗਿਆ ¢ ਸ੍ਰੀ ਅਖੰਡ ਪਾਠ ਦੇ ਭੋਗ ਪਾਏ ਗਏ, ਉਪਰੰਤ ਭਾਈ ਬੇਅੰਤ ਸਿੰਘ ਪੰਜਰੁੱਖਾ ...

ਪੂਰੀ ਖ਼ਬਰ »

ਕਈ ਪਿੰਡਾਂ ਵਲੋਂ ਨੈਸ਼ਨਲ ਹਾਈਵੇ 'ਤੇ ਪਿਛਲੇ 2 ਮਹੀਨਿਆਂ ਤੋਂ ਲੰਗਰ ਦੀ ਸੇਵਾ ਜਾਰੀ

ਬੀਜਾ, 22 ਫਰਵਰੀ (ਅਵਤਾਰ ਸਿੰਘ ਜੰਟੀ ਮਾਨ)-ਕਸਬਾ ਬੀਜਾ ਦੇ ਨੇੜਲੇ ਪਿੰਡ ਦੈਹਿੜੂ, ਰੂਪਾ, ਹਰਬੰਸਪੁਰ, ਤੇ ਗੰਢੂਆਂ, ਮੋਹਨਪੁਰ, ਭੁਮੱਦੀ ਅਤੇ ਗੱਗੜਮਾਜਰਾ ਆਦਿ ਦੇ ਸਮੂਹ ਨਗਰ ਵਾਸੀਆਂ ਤੇ ਪ੍ਰਵਾਸੀ ਵੀਰਾਂ ਦੇ ਵਿਸ਼ੇਸ਼ ਸਹਿਯੋਗ ਨਾਲ ਪਿਛਲੇ 2 ਮਹੀਨੇ ਤੋਂ ਮਹੀਨੇ ਤੋਂ ...

ਪੂਰੀ ਖ਼ਬਰ »

ਸਾਬਕਾ ਪ੍ਰਧਾਨ ਚੰਨੀ ਪਾਰਟੀ ਪ੍ਰਧਾਨ ਬਾਦਲ, ਚੀਮਾ, ਭੂੰਦੜ ਤੇ ਬਰਾੜ ਨੂੰ ਮਿਲੇ

ਖੰਨਾ, 22 ਫਰਵਰੀ (ਹਰਜਿੰਦਰ ਸਿੰਘ ਲਾਲ)-ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਤੇ ਸਾਬਕਾ ਨਗਰ ਕੌਂਸਲ ਪ੍ਰਧਾਨ ਇਕਬਾਲ ਸਿੰਘ ਚੰਨੀ ਨੇ ਅੱਜ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਨਾਲ ਚੰਡੀਗੜ੍ਹ ਪਾਰਟੀ ਦਫ਼ਤਰ ਵਿਖੇ ਮੁਲਾਕਾਤ ਕੀਤੀ ਅਤੇ ਪਿਛਲੇ ਦਿਨੀਂ ਹੋਈਆਂ ...

ਪੂਰੀ ਖ਼ਬਰ »

ਗਿੱਲ ਪਰਿਵਾਰ ਨੇ 48ਵਾਂ ਗੁਰਮਤਿ ਸਮਾਗਮ ਕਰਵਾਇਆ

ਮਲੌਦ, 22 (ਕੁਲਵਿੰਦਰ ਸਿੰਘ ਨਿਜ਼ਾਮਪੁਰ/ਦਿਲਬਾਗ ਸਿੰਘ ਚਾਪੜਾ)-ਪਿੰਡ ਮਦਨੀਪੁਰ ਵਿਖੇ ਦਿਲਬਾਗ ਸਿੰਘ ਗਿੱਲ ਅਤੇ ਬਾਬਾ ਬਲਵਿੰਦਰ ਸਿੰਘ ਦੇ ਸਮੁੱਚੇ ਪਰਿਵਾਰ ਵਲੋਂ 48ਵਾਂ ਸਲਾਨਾ ਗੁਰਮਤਿ ਸਮਾਗਮ ਕਰਵਾਇਆ ਗਿਆ ¢ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਉਣ ਉਪਰੰਤ ...

ਪੂਰੀ ਖ਼ਬਰ »

ਨੰਬਰਦਾਰ ਯੂਨੀਅਨ ਸਬ-ਡਵੀਜ਼ਨ ਪਾਇਲ ਦੀ ਮੀਟਿੰਗ

ਪਾਇਲ, 22 ਫਰਵਰੀ (ਰਜਿੰਦਰ ਸਿੰਘ, ਨਿਜ਼ਾਮਪੁਰ)-ਨੰਬਰਦਾਰ ਐਸੋਸੀਏਸ਼ਨ ਗਾਲਿਬ ਦੀ ਮੀਟਿੰਗ ਪ੍ਰਧਾਨ ਨਰਿੰਦਰ ਸਿੰਘ ਜਰਗੜੀ ਤੇ ਜ਼ਿਲ੍ਹਾ ਮੀਤ ਪ੍ਰਧਾਨ ਪਰਮਜੀਤ ਸਿੰਘ ਮਾਜਰੀ ਦੀ ਅਗਵਾਈ ਹੇਠ ਹੋਈ | ਮੀਟਿੰਗ ਨੂੰ ਸੰਬੋਧਨ ਕਰਦਿਆਂ ਪ੍ਰਧਾਨ ਨਰਿੰਦਰ ਸਿੰਘ ਜਰਗੜੀ ਤੇ ...

ਪੂਰੀ ਖ਼ਬਰ »

ਪੁਲਵਾਮਾ ਤੇ ਕਿਸਾਨ ਅੰਦੋਲਨ ਦੇ ਸ਼ਹੀਦਾਂ ਦੀ ਯਾਦ 'ਚ ਕੱਢਿਆ ਮਸ਼ਾਲ ਮਾਰਚ

ਦੋਰਾਹਾ, 22 ਫਰਵਰੀ (ਜਸਵੀਰ ਝੱਜ, ਮਨਜੀਤ ਸਿੰਘ ਗਿੱਲ)-ਪੁਲਵਾਮਾ ਦੇ ਸ਼ਹੀਦਾਂ ਦੀ ਯਾਦ 'ਚ ਪਿੰਡ ਬੁਆਣੀ ਵਿਖੇ ਇਕ ਮਸ਼ਾਲ ਮਾਰਚ ਕੱਢਿਆ ਗਿਆ | ਨਵੀਂ ਬਣੀ ਕਿਸਾਨ ਯੂਨੀਅਨ ਦੇ ਮੀਤ ਪ੍ਰਧਾਨ ਤਪਿੰਦਰ ਦੀ ਅਗਵਾਈ 'ਚ ਇਕਾਈ ਦੇ ਅਹੁਦੇਦਾਰ, ਮੈਂਬਰ ਅਤੇ ਸਮੁੱਚੇ ਪਿੰਡ ਵਾਸੀ ...

ਪੂਰੀ ਖ਼ਬਰ »

ਨਿਰਮਲ ਡੇਰਾ ਬੇਰ ਕਲਾਂ ਵਿਖੇ ਮਹਾਂਪੁਰਸ਼ ਸੰਤ ਬਾਬਾ ਠਾਕੁਰ ਗੁਲਾਬ ਸਿੰਘ ਦੀ ਯਾਦ 'ਚ 295ਵੇਂ ਸਾਲਾਨਾ ਸਮਾਗਮ ਸਮਾਪਤ

ਮਲੌਦ, 22 ਫਰਵਰੀ (ਸਹਾਰਨ ਮਾਜਰਾ)-ਨਿਰਮਲ ਡੇਰਾ ਬੇਰ ਕਲਾਂ ਦੇ ਬਾਨੀ ਮਹਾਂਪੁਰਸ਼ ਸੰਤ ਬਾਬਾ ਠਾਕੁਰ ਗੁਲਾਬ ਸਿੰਘ ਦੀ ਯਾਦ 'ਚ ਸੰਤ ਬਾਬਾ ਬੇਅੰਤ ਸਿੰਘ ਲੰਗਰਾਂ ਵਾਲਿਆਂ ਅਤੇ ਸੰਤ ਬਾਬਾ ਸੁਖਦੇਵ ਸਿੰਘ ਕਾਰ ਸੇਵਾ ਵਾਲਿਆਂ ਦੀ ਦੇਖ-ਰੇਖ ਹੇਠ ਮਨਾਏ ਜਾ ਰਹੇ 295ਵੇਂ ...

ਪੂਰੀ ਖ਼ਬਰ »



Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX