ਲੁਧਿਆਣਾ, 22 ਫਰਵਰੀ (ਪੁਨੀਤ ਬਾਵਾ)-ਚੈਂਬਰ ਆਫ਼ ਇੰਡਸਟਰੀਅਲ ਐਂਡ ਕਮਰਸ਼ੀਅਲ ਅੰਡਰਟੇਕਿੰਗਜ਼ (ਸੀਸੂ) ਵਲੋਂ ਮੈਕਆਟੋ ਪ੍ਰਦਰਸ਼ਨੀ ਦੌਰਾਨ ਸੋਨਾਲੀਕਾ ਟਰੈਕਟਰ ਦੇ ਪ੍ਰਬੰਧਕਾਂ ਨਾਲ ਮਿਲ ਕੇ ਵਿਕਰੇਤਾ ਵਿਕਾਸ ਪ੍ਰੋਗਰਾਮ ਕਰਵਾਇਆ ਗਿਆ, ਜਿਸ 'ਚ 100 ਕੰਪਨੀਆਂ ਨੇ ਹਿੱਸਾ ਲੈ ਕੇ ਸੋਨਾਲੀਕਾ ਟਰੈਕਟਰਜ਼ ਹੁਸ਼ਿਆਰਪੁਰ ਦੇ ਅਧਿਕਾਰੀਆਂ ਨਾਲ ਵਿਚਾਰ ਵਟਾਂਦਰਾ ਕੀਤਾ | ਸੀਸੂ ਦੇ ਪ੍ਰਧਾਨ ਉਪਕਾਰ ਸਿੰਘ ਆਹੂਜਾ ਨੇ ਸਵਾਗਤੀ ਸ਼ਬਦ ਆਖਦਿਆਂ ਕਿਹਾ ਕਿ ਸੀਸੂ ਵਲੋਂ ਸਨਅਤਕਾਰਾਂ ਦੇ ਵਿਕਾਸ ਲਈ ਹਰ ਪ੍ਰਕਾਰ ਦਾ ਯਤਨ ਕੀਤਾ ਜਾ ਰਿਹਾ ਹੈ, ਜਿਸ ਤਹਿਤ ਹੀ ਸੀਸੂ ਦੇ ਮੈਂਬਰਾਂ ਤੇ ਹੋਰ ਸਨਅਤਕਾਰਾਂ ਦੀ ਸੋਨਾਲੀਕਾ ਟਰੈਕਟਰਜ਼ ਦੇ ਅਧਿਕਾਰੀਆਂ ਨਾਲ ਮੀਟਿੰਗ ਕਰਵਾਈ ਗਈ ਹੈ | ਉਨ੍ਹਾਂ ਕਿਹਾ ਕਿ ਸੀਸੂ ਦੇ ਮਕਸਦ ਉਤਪਾਦ ਸਪਲਾਈ ਕਰਨ ਵਾਲਿਆਂ ਤੇ ਖ਼ਰੀਦਦਾਰਾਂ ਵਿਚਾਲੇ ਜੋ ਦੂਰੀ ਹੈ, ਉਸ ਨੂੰ ਦੂਰ ਕਰਕੇ ਉਨ੍ਹਾਂ ਨੂੰ ਇਕ ਮੰਚ 'ਤੇ ਕੰਮ ਕਰਨ ਦਾ ਮੌਕਾ ਦੇਣ ਦਾ ਹੀ ਹੈ | ਉਨ੍ਹਾਂ ਕਿਹਾ ਕਿ ਟਰੈਕਟਰਾਂ ਦੇ ਕਲਪੁਰਜ਼ੇ ਬਣਾਉਣ ਵਾਲੇ ਛੋਟੇ ਕਾਰਖ਼ਾਨੇਦਾਰਾਂ ਨੂੰ ਸੋਨਾਲੀਕਾ ਟਰੈਕਟਰਜ਼ ਦੇ ਪ੍ਰਬੰਧਕਾਂ ਨਾਲ ਸਿੱਧਾ ਮਿਲਾ ਦਿੱਤਾ ਗਿਆ ਹੈ, ਜਿਸ ਨਾਲ ਦੋਵੇਂ ਧਿਰਾਂ ਨੂੰ ਲਾਭ ਮਿਲੇਗਾ | ਜਨਰਲ ਸਕੱਤਰ ਪੰਕਜ ਸ਼ਰਮਾ ਨੇ ਕਿਹਾ ਕਿ ਵਿਕਰੇਤਾ ਵਿਕਾਸ ਮੁਲਾਕਾਤ ਦੀ ਸ਼ੁਰੂਆਤ ਕਰਨ ਦਾ ਮੁੱਖ ਮਕਸਦ ਲੁਧਿਆਣਾ ਦੇ ਉਦਯੋਗ ਲਈ ਕਾਰੋਬਾਰ ਦੇ ਨਵੇਂ ਮੌਕਿਆਂ ਦੀ ਖੋਜ ਕਰਨਾ ਹੀ ਹੈ | ਸੋਨਾਲੀਕਾ ਟਰੈਕਟਰਜ਼ ਦੇ ਜਨਰਲ ਮੈਨੇਜਰ ਖ਼ਰੀਦ ਕੁਲਜੀਤ ਸਿੰਘ ਅਤੇ ਮੈਨੇਜਰ ਵਿਕਾਸ ਮਿੱਤਲ ਨੇ ਸਨਅਤਕਾਰਾਂ ਤੇ ਵੈਂਡਰਾਂ ਦੇ ਨਾਲ ਗੱਲਬਾਤ ਕਰਕੇ ਉਨ੍ਹਾਂ ਨੂੰ ਕੰਪਨੀ ਦੇ ਨਾਲ ਜੁੜਨ ਦਾ ਸੱਦਾ ਦਿੱਤਾ | ਉਨ੍ਹਾਂ ਕਿਹਾ ਕਿ ਸਮੂਹਿਕ ਤੌਰ 'ਤੇ ਉਪਰਾਲੇ ਕਰਨ ਨਾਲ ਹੀ ਅੱਗੇ ਵਧਿਆ ਜਾ ਸਕਦਾ ਹੈ |
ਨਵੀਂ ਦਿੱਲੀ, 22 ਫਰਵਰੀ (ਏਜੰਸੀ)-ਸੁਪਰੀਮ ਕੋਰਟ ਨੇ ਫਿਊਚਰ ਗਰੁੱਪ ਅਤੇ ਦੇਸ਼ ਦੇ ਸਭ ਤੋਂ ਅਮੀਰ ਵਿਅਕਤੀ ਮੁਕੇਸ਼ ਅੰਬਾਨੀ ਦੀ ਰਿਲਾਇੰਸ ਇੰਡਸਟਰੀਜ਼ ਦੇ ਸੌਦੇ ਨੂੰ ਰੈਗੂਲੇਟਰੀ ਮਨਜ਼ੂਰੀ 'ਤੇ ਰੋਕ ਲਗਾ ਦਿੱਤੀ ਹੈ | ਜੈੱਫ਼ ਬੇਜੋਸ ਦੀ ਈ-ਕਾਮਰਸ ਕੰਪਨੀ ਐਮਾਜ਼ੋਨ ...
ਨਵੀਂ ਦਿੱਲੀ, 22 ਫਰਵਰੀ (ਏਜੰਸੀ)-ਪੈਟਰੋਲ ਤੇ ਡੀਜ਼ਲ ਦੀਆਂ ਆਸਮਾਨ ਛੂਹ ਰਹੀਆਂ ਕੀਮਤਾਂ ਤੋਂ ਪ੍ਰੇਸ਼ਾਨ ਆਮ ਆਦਮੀ ਨੂੰ ਹੁਣ ਪਿਆਜ਼ ਵੀ ਅੱਖਾਂ 'ਚੋਂ ਹੰਝੂ ਕਢਵਾਉਣ ਲੱਗਾ ਹੈ | ਦਿੱਲੀ 'ਚ ਥੋਕ ਬਾਜ਼ਾਰ 'ਚ ਪਿਆਜ਼ 50 ਰੁਪਏ ਕਿੱਲੋ ਵਿਕ ਰਿਹਾ ਹੈ, ਜਦਕਿ ਇਸ ਦੀ ਖ਼ੁਦਰਾ ...
ਨਵੀਂ ਦਿੱਲੀ, 22 ਫਰਵਰੀ (ਏਜੰਸੀ)-ਦੇਸ਼ 'ਚ ਪੈਟਰੋਲ ਤੇ ਡੀਜ਼ਲ ਦੀਆਂ ਵਧਦੀਆਂ ਕੀਮਤਾਂ ਨੂੰ ਲੈ ਕੇ ਭਾਵੇਂ ਕੇਂਦਰ ਸਰਕਾਰ ਦੇ ਸਾਹਮਣੇ ਧਰਮ ਸੰਕਟ ਦੀ ਸਥਿਤੀ ਹੋ ਸਕਦੀ ਹੈ, ਪਰ ਦੇਸ਼ ਦੇ 4 ਸੂਬਿਆਂ ਨੇ ਟੈਕਸ 'ਚ ਕਟੌਤੀ ਕਰਕੇ ਉਪਭੋਗਤਾਵਾਂ ਨੂੰ ਰਾਹਤ ਦਿੱਤੀ ਹੈ | ...
ਨਵੀਂ ਦਿੱਲੀ, 22 ਫਰਵਰੀ (ਏਜੰਸੀ)-ਕੌਮੀ ਰਾਜਧਾਨੀ 'ਚ ਸੋਨਾ 278 ਰੁਪਏ ਮਜ਼ਬੂਤ ਹੋ ਕੇ 46013 ਰੁਪਏ ਪ੍ਰਤੀ 10 ਗ੍ਰਾਮ 'ਤੇ ਪਹੁੰਚ ਗਿਆ | ਅੰਤਰਰਾਸ਼ਟਰੀ ਬਾਜ਼ਾਰ 'ਚ ਕੀਮਤਾਂ 'ਚ ਸੁਧਾਰ ਨਾਲ ਘਰੇਲੂ ਸਰਾਫ਼ਾ ਬਾਜ਼ਾਰ ਨੂੰ ਬਲ ਮਿਲਿਆ | ਐੱਚ.ਡੀ.ਐੱਫ਼.ਸੀ. ਸਿਕਿਓਰਿਟੀਜ਼ ...
ਮੁੰਬਈ, 22 ਫਰਵਰੀ (ਏਜੰਸੀ)-ਸ਼ੇਅਰ ਬਾਜ਼ਾਰਾਂ 'ਚ ਗਿਰਾਵਟ ਦਾ ਸਿਲਸਿਲਾ ਸੋਮਵਾਰ ਨੂੰ ਲਗਾਤਾਰ ਪੰਜਵੇਂ ਕਾਰੋਬਾਰੀ ਸੀਜ਼ਨ 'ਚ ਵੀ ਜਾਰੀ ਰਿਹਾ | ਬਾਜ਼ਾਰ 'ਚ ਚੱਲੇ ਵਿਆਪਕ ਵਿੱਕਰੀ ਦੌਰ ਦਰਮਿਆਨ ਸੈਂਸੇਕਸ 1145 ਅੰਕ ਟੁੱਟ ਗਿਆ, ਜਦਕਿ ਨਿਫ਼ਟੀ 14700 ਅੰਕਾਂ ਦੇ ਪੱਧਰ ਤੋਂ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered
by REFLEX