ਤਾਜਾ ਖ਼ਬਰਾਂ


ਅੱਜ ਸੰਸਦ ਵਿਚ ਬਜਟ ਇਜਲਾਸ ਦਾ ਦੂਸਰਾ ਪੜਾਅ ਹੋਵੇਗਾ ਸ਼ੁਰੂ
. . .  21 minutes ago
ਨਵੀਂ ਦਿੱਲੀ, 8 ਮਾਰਚ - ਅੱਜ ਬਜਟ ਇਜਲਾਸ ਦਾ ਦੂਸਰਾ ਪੜਾਅ ਸੰਸਦ ਵਿਚ ਸ਼ੁਰੂ ਹੋਣ ਜਾ ਰਿਹਾ ਹੈ। ਅੰਤਰਰਾਸ਼ਟਰੀ ਦਿਵਸ 'ਤੇ ਚਰਚਾ ਦੇ ਨਾਲ ਬਜਟ ਇਜਲਾਸ ਦੇ ਦੂਸਰੇ ਪੜਾਅ...
ਅੱਜ ਪੇਸ਼ ਕੀਤਾ ਜਾਵੇਗਾ ਪੰਜਾਬ ਬਜਟ
. . .  about 1 hour ago
ਚੰਡੀਗੜ੍ਹ, 8 ਮਾਰਚ - ਪੰਜਾਬ ਦੇ ਖ਼ਜ਼ਾਨਾ ਮੰਤਰੀ ਮਨਪ੍ਰੀਤ ਸਿੰਘ ਬਾਦਲ ਵਲੋਂ ਅੱਜ ਪੰਜਾਬ ਵਿਧਾਨ ਸਭਾ ਵਿਚ ਪੰਜਾਬ ਦਾ ਬਜਟ ਪੇਸ਼...
ਰਾਫੇਲ ਬਣਾਉਣ ਵਾਲੀ ਕੰਪਨੀ ਦੇ ਮਾਲਕ ਦੀ ਹੈਲੀਕਾਪਟਰ ਹਾਦਸੇ ਵਿਚ ਮੌਤ
. . .  about 1 hour ago
ਪੈਰਿਸ, 8 ਮਾਰਚ - ਫਰਾਂਸ ਦੇ ਅਰਬਪਤੀ ਕਾਰੋਬਾਰੀ ਓਲੀਵਿਅਰ ਦਸਾਲਟ ਦੀ ਇਕ ਹੈਲੀਕਾਪਟਰ ਹਾਦਸੇ ਵਿਚ ਮੌਤ ਹੋ ਗਈ ਹੈ। ਇਨ੍ਹਾਂ ਦੀ ਕੰਪਨੀ ਹੀ ਰਾਫੇਲ...
ਅਦਾਰਾ ‘ਅਜੀਤ’ ਵਲੋਂ ਅੰਤਰਰਾਸ਼ਟਰੀ ਔਰਤ ਦਿਵਸ ਮੌਕੇ ਸ਼ੁੱਭਕਾਮਨਾਵਾਂ
. . .  about 1 hour ago
ਅਦਾਰਾ ‘ਅਜੀਤ’ ਵਲੋਂ ਅੰਤਰਰਾਸ਼ਟਰੀ ਔਰਤ ਦਿਵਸ ਮੌਕੇ ਸ਼ੁੱਭਕਾਮਨਾਵਾਂ...
ਅੱਜ ਦਾ ਵਿਚਾਰ
. . .  about 1 hour ago
ਲਾਵਾਰਿਸ ਗਾਂ ਦੇ ਕਾਰਨ ਵਾਪਰਿਆ ਭਿਆਨਕ ਹਾਦਸਾ, ਤੇਲ ਟੈਂਕਰ ਚਾਲਕ ਦੀ ਦਰਦਨਾਕ ਮੌਤ
. . .  1 day ago
ਡਮਟਾਲ, 7 ਮਾਰਚ (ਰਾਕੇਸ਼ ਕੁਮਾਰ) - ਪਠਾਨਕੋਟ ਜਲੰਧਰ ਨੈਸ਼ਨਲ ਹਾਈਵੇ 'ਤੇ ਪਿੰਡ ਮੀਰਥਲ ਦੇ ਚੌਕ ਵਿਚ ਤੇਲ ਟੈਂਕਰ ਅਤੇ ਟਿੱਪਰ ਦਰਮਿਆਨ ਹੋਈ ਟੱਕਰ ਵਿਚ ਤੇਲ ਟੈਂਕਰ ਚਾਲਕ ਦੀ ਮੌਕੇ...
ਅੰਮ੍ਰਿਤਸਰ ਦੇ ਸਰਕਾਰੀ ਸਕੂਲਾਂ 'ਚ ਕੋਵਿਡ-19 ਧਮਾਕਾ
. . .  1 day ago
ਅੰਮ੍ਰਿਤਸਰ, 7 ਮਾਰਚ (ਸੁਰਿੰਦਰਪਾਲ ਸਿੰਘ ਵਰਪਾਲ) - ਅੰਮ੍ਰਿਤਸਰ 'ਚ ਕੋਵਿਡ-19 ਦੇ ਮਾਮਲਿਆਂ 'ਚ ਲਗਾਤਾਰ ਵਾਧਾ ਹੋ ਰਿਹਾ ਹੈ ਜਿਸ ਦੇ ਚਲਦਿਆ ਅੱਜ ਜ਼ਿਲ੍ਹੇ ਦੇ ਵੱਖ-ਵੱਖ ਸਰਕਾਰੀ ਸਕੂਲਾਂ 'ਚ 28 ਵਿਦਿਆਰਥੀਆ ਸਮੇਤ 4 ਅਧਿਆਪਕਾਂ ਦੀ ਰਿਪੋਰਟ ਪਾਜ਼ੀਟਿਵ ਆਉਣ ਦੀ ਸੂਚਨਾ ਪ੍ਰਾਪਤ ਹੋਈ ਹੈ। ਇਸ...
ਅੰਮ੍ਰਿਤਸਰ ਵਿਚ ਕੋਰੋਨਾ ਦੇ 104 ਨਵੇਂ ਮਾਮਲੇ ਆਏ ਸਾਹਮਣੇ, ਇਕ ਮੌਤ
. . .  1 day ago
ਅੰਮ੍ਰਿਤਸਰ, 7 ਮਾਰਚ (ਹਰਮਿੰਦਰ ਸਿੰਘ) - ਅੰਮ੍ਰਿਤਸਰ ਵਿਚ ਕੋਰੋਨਾ ਕੇਸਾਂ ’ਚ ਇਕ ਵਾਰ ਫਿਰ ਵਾਧਾ ਦਰਜ ਕੀਤਾ ਜਾ ਰਿਹਾ ਹੈ। ਅੱਜ ਅੰਮ੍ਰਿਤਸਰ ਵਿਚ 104 ਨਵੇਂ ਕੋਰੋਨਾ ਦੇ ਪਾਜ਼ੀਟਿਵ ਕੇਸ...
ਭਾਜਪਾ ਦੇ ਸੂਬਾ ਪ੍ਰਧਾਨ ਅਸ਼ਵਨੀ ਸ਼ਰਮਾ ਨੂੰ ਕਿਸਾਨਾਂ ਨੇ ਦਿਖਾਈਆ ਕਾਲੀਆ ਝੰਡੀਆਂ
. . .  1 day ago
ਭੰਗਾਲਾ, 7 ਮਾਰਚ (ਬਲਵਿੰਦਰਜੀਤ ਸਿੰਘ ਸੈਣੀ) - ਭੰਗਾਲਾ ਦੇ ਨਜ਼ਦੀਕ ਪੈਂਦੇ ਕਸਬਾ ਹਰਸਾ ਮਨਸਰ ਟੋਲ ਪਲਾਜ਼ਾ ਵਿਖੇ ਅੱਜ ਐਤਵਾਰ ਸ਼ਾਮੀਂ 05.40 ਵਜੇ ਦੇ ਕਰੀਬ ਜਲੰਧਰ ਤੋਂ ਪਠਾਨਕੋਟ ਵੱਲ ਜਾ ਰਹੇ ਭਾਜਪਾ ਦੇ ਸੂਬਾ ਪ੍ਰਧਾਨ ਅਸ਼ਵਨੀ ਸ਼ਰਮਾ ਦੇ ਕਾਫ਼ਲੇ ਨੂੰ ਕਿਸਾਨਾਂ ਨੇ ਕਾਲੀਆਂ ਝੰਡੀਆਂ ਦਿਖਾ ਕੇ ਰੋਸ...
ਪੰਜਾਬ ਤੇ ਯੂ.ਟੀ. ਮੁਲਾਜ਼ਮ ਸੰਘਰਸ਼ ਮੋਰਚੇ ਵੱਲੋਂ ਮੁੱਖ ਮੰਤਰੀ ਦੀ ਰਿਹਾਇਸ਼ ਵੱਲ ਕੱਢਿਆ ਮਾਰਚ, ਪੁਲਿਸ ਨੇ ਰੋਕਿਆ ਹੋਈ ਧੱਕਾ ਮੁੱਕੀ
. . .  1 day ago
ਪਟਿਆਲਾ, 7 ਮਾਰਚ ( ਗੁਰਪ੍ਰੀਤ ਸਿੰਘ ਚੱਠਾ ) - ਪੰਜਾਬ ਤੇ ਯੂ.ਟੀ. ਮੁਲਾਜ਼ਮ ਸੰਘਰਸ਼ ਮੋਰਚੇ ਵੱਲੋਂ ਅੱਜ ਮੋਰਚੇ ਦੇ ਸੂਬਾਈ ਕਨਵੀਨਰਾਂ ਭੁਪਿੰਦਰ ਸਿੰਘ ਵੜੈਚ ਅਤੇ ਸੁਖਦੇਵ ਸਿੰਘ ਸੈਣੀ ਦੀ ਪ੍ਰਧਾਨਗੀ ਹੇਠ ਸ਼ੇਰਾਂ ਵਾਲਾ ਗੇਟ, ਪਟਿਆਲਾ ਵਿਖੇ ਸੂਬਾਈ ਰੈਲੀ ਕੀਤੀ ਗਈ ਅਤੇ ਮੁੱਖ ਮੰਤਰੀ ਦੀ ਰਿਹਾਇਸ਼ ਹਰ ਚੀਜ਼...
ਦਿੱਲੀ ਗੁਰਦੁਆਰਾ ਕਮੇਟੀ ਨੇ ਸ਼ੁਰੂ ਕੀਤਾ ਦੇਸ਼ ਦਾ ਸਭ ਤੋਂ ਵੱਡਾ ਕਿਡਨੀ ਡਾਇਲਸਿਸ ਹਸਪਤਾਲ
. . .  1 day ago
ਨਵੀਂ ਦਿੱਲੀ, 7 ਮਾਰਚ : 20 ਸਾਲ ਤੱਕ ਬੰਦ ਰਹਿਣ ਤੋਂ ਬਾਅਦ ਬਾਲਾ ਸਾਹਿਬ ਹਸਪਤਾਲ ਅੱਜ ਇਥੇ ਸ਼ੁਰੂ ਹੋ ਗਿਆ ਜਿਸ ਵਿਚ ਪੰਥ ਰਤਨ ਬਾਬਾ ਹਰਬੰਸ ਸਿੰਘ ਜੀ ਕਾਰ ਸੇਵਾ ਵਾਲਿਆਂ ਦੇ ਨਾਂ 'ਤੇ ਬਣਾਏ ਦੇਸ਼ ਦੇ ਸਭ ਤੋਂ ਵੱਡੇ ਕਿਡਨੀ ਡਾਇਲਸਿਸ ਹਸਪਤਾਲ ਦਾ ਉਦਘਾਟਨ ਬਾਬਾ ਬਚਨ ਸਿੰਘ ਜੀ ਨੇ ਗੁਰਦੁਆਰਾ...
ਰਛੀਨ ਸਕੂਲ ਦੇ 3 ਅਧਿਆਪਕਾਂ ਸਮੇਤ ਕੁੱਕ ਕੋਰੋਨਾ ਪੀੜਤ
. . .  1 day ago
ਲੋਹਟਬੱਦੀ, 7 ਮਾਰਚ ( ਕੁਲਵਿੰਦਰ ਸਿੰਘ ਡਾਂਗੋਂ)-ਵਿਸ਼ਵ ਅੰਦਰ ਫੈਲੀ ਮਹਾਂਮਾਰੀ ਨੋਵੇਲ ਕੋਰੋਨਾ ਵਾਇਰਸ (ਕੋਵਿਡ 19) ਬਿਮਾਰੀ ਨੂੰ ਫੈਲਣ ਤੋਂ ਰੋਕਣ ਲਈ ਭਾਵੇਂ ਸਰਕਾਰ ਗੰਭੀਰ ਹੈ ਪਰੰਤੂ ਆਏ ਦਿਨ ਇਸ ਦੇ ਮਾਮਲੇ ਵਧ ਰਹੇ ਹਨ, ਇਸ ਦੇ ਚੱਲਦਿਆਂ ਪੁਲਸ ਚੌਕੀ ਲੋਹਟਬੱਦੀ ਅਧੀਨ ਆਉਂਦੇ ਪਿੰਡ ਰਛੀਨ...
ਲੈਂਡ ਮਾਰਗੇਜ ਬੈਂਕ ਦੇ ਚੇਅਰਮੈਨ ਨੇ ਕੈਬਨਿਟ ਮੰਤਰੀ ਰੰਧਾਵਾ ਨੂੰ ਮਿਲ ਕੇ ਦੱਸੀਆਂ ਜ਼ਿਮੀਂਦਾਰਾਂ ਦੀਆਂ ਮੁਸ਼ਕਲਾਂ
. . .  1 day ago
ਪਠਾਨਕੋਟ, 7 ਮਾਰਚ (ਸੰਧੂ) - ਅੱਜ ਪੰਜਾਬ ਦੇ ਸਹਿਕਾਰਤਾ ਅਤੇ ਜੇਲ੍ਹ ਵਿਭਾਗ ਪੰਜਾਬ ਦੇ ਕੈਬਨਿਟ ਮੰਤਰੀ ਸਰਦਾਰ ਸੁਖਜਿੰਦਰ ਸਿੰਘ ਰੰਧਾਵਾ ਨੂੰ ਉਨ੍ਹਾਂ ਦੇ ਨਿਵਾਸ ਅਸਥਾਨ ਪਿੰਡ ਧਾਰੋਵਾਲੀ...
ਕਿਸਾਨ ਦੀ ਟਿੱਕਰੀ ਬਾਡਰ ’ਤੇ ਬਿਮਾਰ ਹੋ ਕੇ ਹੋਈ ਮੌਤ
. . .  1 day ago
ਤਲਵੰਡੀ ਸਾਬੋ/ਸੀਂਗੋ ਮੰਡੀ, 7 ਮਾਰਚ (ਲੱਕਵਿੰਦਰ ਸ਼ਰਮਾ) - ਕੇਂਦਰ ਸਰਕਾਰ ਦੇ ਖੇਤੀ ਕਾਨੂੰਨਾਂ ਖਿਲਾਫ ਦਿੱਲੀ ਵਿਖੇ ਸੰਘਰਸ਼ ਦੌਰਾਨ ਹੁਣ ਤੱਕ ਸੈਂਕੜੇ ਕਿਸਾਨਾਂ ਦੀ ਜਾਨ ਜਾ ਚੁੱਕੀ ਹੈ। ਜਿੰਨਾ ਨੂੰ...
ਦਸਵੀਂ ਜਮਾਤ ਦੇ ਵਿਦਿਆਰਥੀ ਵੱਲੋਂ ਖ਼ੁਦਕੁਸ਼ੀ
. . .  1 day ago
ਸੁਨਾਮ ਊਧਮ ਸਿੰਘ ਵਾਲਾ 7 ਮਾਰਚ (ਹਰਚੰਦ ਸਿੰਘ ਭੁੱਲਰ,ਸਰਬਜੀਤ ਸਿੰਘ ਧਾਲੀਵਾਲ) ਬੀਤੀ ਕੱਲ੍ਹ ਰਾਤ ਨੇੜਲੇ ਪਿੰਡ ਕੁਲਾਰ ਖ਼ੁਰਦ ਵਿਖੇ ਇਕ ਦਸਵੀਂ ਜਮਾਤ ਦੇ ਵਿਦਿਆਰਥੀ ਵੱਲੋਂ ਗਲ ਫਾਹਾ ਲੈਕੇ...
ਪੰਜਾਬ ਤੇ ਯੂ.ਟੀ. ਮੁਲਾਜ਼ਮ ਸੰਘਰਸ਼ ਮੋਰਚੇ ਵੱਲੋਂ ਪਟਿਆਲਾ ਵਿਖੇ ਵਿਸ਼ਾਲ ਰੈਲੀ ਉਪਰੰਤ ਮੋਤੀ ਮਹਿਲ ਵੱਲ ਕੀਤਾ ਕੂਚ
. . .  1 day ago
ਪਟਿਆਲਾ, 7 ਮਾਰਚ (ਗੁਰਪ੍ਰੀਤ ਸਿੰਘ ਚੱਠਾ) - ਪੰਜਾਬ ਤੇ ਯੂ.ਟੀ. ਮੁਲਾਜ਼ਮ ਸੰਘਰਸ਼ ਮੋਰਚੇ ਵੱਲੋਂ ਅੱਜ ਮੋਰਚੇ ਦੇ ਸੂਬਾਈ ਕਨਵੀਨਰਾਂ ਭੁਪਿੰਦਰ ਸਿੰਘ ਵੜੈਚ ਅਤੇ ਸੁਖਦੇਵ ਸਿੰਘ...
ਨਹਿਰ 'ਚੋਂ ਲਾਵਾਰਸ ਲਾਸ਼ ਬਰਾਮਦ
. . .  1 day ago
ਸੂਲਰ ਘਰਾਟ (ਸੰਗਰੂਰ), 7 ਮਾਰਚ (ਜਸਵੀਰ ਸਿੰਘ ਔਜਲਾ)- ਸੂਲਰ ਘਰਾਟ ਤੋਂ ਲਹਿਰਾਗਾਗਾ ਨੂੰ ਜਾਂਦੀ ਨਹਿਰ 'ਚੋਂ ਇਕ ਲਾਵਾਰਸ ਵਿਅਕਤੀ ਦੀ ਲਾਸ਼ ਬਰਾਮਦ ਹੋਣ ਦੀ ਖ਼ਬਰ ਪ੍ਰਾਪਤ ਹੋਈ ਹੈ। ਸਰਪੰਚ ਪ੍ਰੀਤਮ ਸਿੰਘ...
ਲੋਕ ਸਭਾ ਚੋਣਾਂ 'ਚ ਟੀ. ਐਮ. ਹਾਫ਼, ਇਸ ਵਾਰ ਪੂਰੀ ਸਾਫ਼- ਪ੍ਰਧਾਨ ਮੰਤਰੀ ਮੋਦੀ
. . .  1 day ago
ਕੋਲਕਾਤਾ, 7 ਮਾਰਚ- ਪੱਛਮੀ ਬੰਗਾਲ 'ਚ ਅੱਜ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਚੋਣ ਪ੍ਰਚਾਰ ਦਾ ਆਗਾਜ਼ ਕਰ ਦਿੱਤਾ ਹੈ। ਕੋਲਕਾਤਾ ਦੇ ਬ੍ਰਿਗੇਡ ਪਰੇਡ ਮੈਦਾਨ 'ਚ ਰੈਲੀ ਦੌਰਾਨ ਪ੍ਰਧਾਨ ਮੰਤਰੀ ਮੋਦੀ ਨੇ ਮਮਤਾ ਸਰਕਾਰ...
ਜੰਡਿਆਲਾ ਗੁਰੂ ਨਜ਼ਦੀਕ ਗਹਿਰੀ ਮੰਡੀ ਵਿਖੇ ਕਿਸਾਨ-ਮਜ਼ਦੂਰ ਸੰਘਰਸ਼ ਕਮੇਟੀ ਦਾ ਰੇਲ ਰੋਕੋ ਅੰਦੋਲਨ 165ਵੇਂ ਦਿਨ ਵੀ ਜਾਰੀ
. . .  1 day ago
ਜੰਡਿਆਲਾ ਗੁਰੂ, 7 ਮਾਰਚ (ਰਣਜੀਤ ਸਿੰਘ ਜੋਸਨ)- ਕੇਂਦਰ ਸਰਕਾਰ ਵਲੋਂ ਪਾਸ ਕੀਤੇ ਖੇਤੀ ਕਾਨੂੰਨਾਂ ਨੂੰ ਰੱਦ ਕਰਾਉਣ ਦੀ ਮੰਗ ਨੂੰ ਲੈ ਕੇ ਕਿਸਾਨ-ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੀ ਅਗਵਾਈ 'ਚ ਜੰਡਿਆਲਾ ਗੁਰੂ...
ਸੀਨੀਅਰ ਪੱਤਰਕਾਰ ਸਵ. ਮੇਜਰ ਸਿੰਘ ਨੂੰ ਪੰਜਾਬ ਪ੍ਰੈੱਸ ਕਲੱਬ ਵਿਖੇ ਦਿੱਤੀ ਗਈ ਸ਼ਰਧਾਂਜਲੀ
. . .  1 day ago
ਜਲੰਧਰ, 7 ਮਾਰਚ (ਚਿਰਾਗ਼ ਸ਼ਰਮਾ)- ਪੰਜਾਬ ਪ੍ਰੈੱਸ ਕਲੱਬ ਦੇ ਜਨਰਲ ਸਕੱਤਰ ਅਤੇ ਸੀਨੀਅਰ ਪੱਤਰਕਾਰ ਸਵ. ਮੇਜਰ ਸਿੰਘ ਜੀ ਦੀ ਵਿੱਛੜੀ ਰੂਹ ਨੂੰ ਅੱਜ ਪੰਜਾਬ ਪ੍ਰੈੱਸ ਕਲੱਬ ਵਿਖੇ ਸਮੂਹ ਪੱਤਰਕਾਰ ਭਾਈਚਾਰੇ...
ਚੱਪੜਚਿੜੀ ਵਿਖੇ ਕਿਸਾਨ ਮਹਾ ਰੈਲੀ ਸ਼ੁਰੂ
. . .  1 day ago
ਐਸ. ਏ. ਐਸ. ਨਗਰ, 7 ਮਾਰਚ (ਤਰਵਿੰਦਰ ਸਿੰਘ ਬੈਨੀਪਾਲ)- ਮੁਹਾਲੀ ਜ਼ਿਲ੍ਹੇ ਦੇ ਇਤਿਹਾਸਕ ਪਿੰਡ ਚੱਪੜਚਿੜੀ ਦੇ ਮੈਦਾਨ 'ਚ ਸ਼ਹਿਰੀ ਨੌਜਵਾਨ ਅਤੇ ਕਿਸਾਨ ਮਹਾ ਸਭਾ ਵਲੋਂ ਕੀਤੀ ਜਾ ਰਹੀ...
ਭਲਕੇ 'ਚ ਮਨਪ੍ਰੀਤ ਬਾਦਲ ਵਲੋਂ ਬਜਟ ਦੇ ਰੂਪ 'ਚ ਇਕ ਵਾਰ ਫਿਰ ਪੇਸ਼ ਕੀਤਾ ਜਾਵੇਗਾ ਝੂਠ ਦਾ ਪਲੰਦਾ- ਮਜੀਠੀਆ
. . .  1 day ago
ਅੰਮ੍ਰਿਤਸਰ, 7 ਮਾਰਚ (ਹਰਮਿੰਦਰ ਸਿੰਘ)- ਸਾਬਕਾ ਕੈਬਨਿਟ ਮੰਤਰੀ, ਸੀਨੀਅਰ ਅਕਾਲੀ ਆਗੂ ਅਤੇ ਵਿਧਾਇਕ ਬਿਕਰਮ ਸਿੰਘ ਮਜੀਠੀਆ ਨੇ ਕਿਹਾ ਕਿ ਭਲਕੇ ਹੋਣ ਵਾਲੇ ਬਜਟ ਇਜਲਾਸ 'ਚ ਵਿੱਤ ਮੰਤਰੀ ਮਨਪ੍ਰੀਤ ਸਿੰਘ...
ਸ੍ਰੀ ਖੁਰਾਲਗੜ੍ਹ ਪਹੁੰਚੇ ਸਾਂਪਲਾ ਦਾ ਕਿਸਾਨਾਂ ਨੇ ਕੀਤਾ ਵਿਰੋਧ
. . .  1 day ago
ਬੀਣੇਵਾਲ, 7 ਮਾਰਚ (ਬੈਜ ਚੌਧਰੀ)- ਜ਼ਿਲ੍ਹਾ ਹੁਸ਼ਿਆਰਪੁਰ ਦੀ ਤਹਿਸੀਲ ਗੜ੍ਹਸ਼ੰਕਰ 'ਚ ਪੈਂਦੇ ਇਤਿਹਾਸਕ ਧਰਮ ਅਸਥਾਨ (ਤਪ ਅਸਥਾਨ) ਖੁਰਾਲਗੜ੍ਹ ਪਹੁੰਚਣ 'ਤੇ ਐਸ. ਸੀ. ਕਮਿਸ਼ਨ ਦੇ ਰਾਸ਼ਟਰੀ...
ਸਰਕਾਰੀ ਸਕੂਲ ਗਾਹਲੜੀ ਦੀਆਂ 9 ਵਿਦਿਆਰਥਣਾਂ ਆਈਆਂ ਕੋਰੋਨਾ ਪਾਜ਼ੀਟਿਵ
. . .  1 day ago
ਦੋਰਾਂਗਲਾ (ਗੁਰਦਾਸਪੁਰ), 7 ਮਾਰਚ (ਚੱਕਰਾਜਾ)- ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਗਾਹਲੜੀ ਵਿਖੇ ਡਾ. ਜੋਤਪਾਲ ਦੇ ਦਿਸ਼ਾ-ਨਿਰਦੇਸ਼ਾਂ ਅਤੇ ਸਿਹਤ ਵਿਭਾਗ ਦੀ ਟੀਮ, ਹੈਲਥ ਵਰਕਰ ਪ੍ਰਭਜੋਤ ਸਿੰਘ...
ਕੋਲਕਾਤਾ ਦੇ ਬ੍ਰਿਗੇਡ ਪਰੇਡ ਮੈਦਾਨ 'ਚ ਪਹੁੰਚੇ ਪ੍ਰਧਾਨ ਮੰਤਰੀ ਮੋਦੀ
. . .  1 day ago
ਕੋਲਕਾਤਾ, 7 ਮਾਰਚ- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਕੋਲਕਾਤਾ ਦੇ ਬ੍ਰਿਗੇਡ ਪਰੇਡ ਮੈਦਾਨ 'ਚ ਪਹੁੰਚ ਚੁੱਕੇ ਹਨ। ਇੱਥੇ ਪਹੁੰਚਣ 'ਤੇ ਹਾਲ ਹੀ 'ਚ ਭਾਜਪਾ 'ਚ ਸ਼ਾਮਿਲ ਹੋਏ ਬਾਲੀਵੁੱਡ ਅਦਾਕਾਰ...
ਹੋਰ ਖ਼ਬਰਾਂ..
ਜਲੰਧਰ : ਮੰਗਲਵਾਰ 12 ਫੱਗਣ ਸੰਮਤ 552
ਿਵਚਾਰ ਪ੍ਰਵਾਹ: ਕੌਮੀ ਬਦਇੰਤਜ਼ਾਮੀ ਦਾ ਪਹਿਲਾ ਲੱਛਣ ਮਹਿੰਗਾਈ ਅਤੇ ਦੂਜਾ ਜੰਗ ਹੁੰਦਾ ਹੈ। -ਅਰਨੈਸਟ ਹੈਮਿੰਗਵੇ

ਮਾਨਸਾ

ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਕਿਸਾਨਾਂ ਵਲੋਂ 146ਵੇਂ ਦਿਨ ਵੀ ਧਰਨੇ

ਮਾਨਸਾ, 22 ਫਰਵਰੀ (ਗੁਰਚੇਤ ਸਿੰਘ ਫੱਤੇਵਾਲੀਆ/ਬਲਵਿੰਦਰ ਸਿੰਘ ਧਾਲੀਵਾਲ)- ਕੇਂਦਰ ਸਰਕਾਰ ਵਲੋਂ ਲਾਗੂ ਕੀਤੇ ਕਾਲੇ ਕਾਨੂੰਨਾਂ ਖ਼ਿਲਾਫ਼ ਕਿਸਾਨਾਂ ਵਲੋਂ ਜ਼ਿਲ੍ਹੇ ਭਰ 'ਚ 146ਵੇਂ ਦਿਨ ਵੀ ਧਰਨੇ ਜਾਰੀ ਰਹੇ | ਕਿਸਾਨਾਂ, ਮਜ਼ਦੂਰਾਂ ਨੇ ਨਾਅਰੇਬਾਜ਼ੀ ਕਰਦਿਆਂ ਮੰਗ ਕੀਤੀ ਕਿ ਖੇਤੀ ਵਿਰੋਧੀ ਕਾਲੇ ਕਾਨੂੰਨ ਰੱਦ ਕੀਤੇ ਜਾਣ, ਐਮ. ਐੱਸ. ਪੀ. 'ਤੇ ਦੇਸ਼ ਵਿਆਪੀ ਕਾਨੂੰਨ ਬਣਾਇਆ ਜਾਵੇ, ਜੇਲ੍ਹ ਵਿਚ ਬੰਦ ਕਿਸਾਨਾਂ ਨੂੰ ਰਿਹਾਅ ਕੀਤਾ ਜਾਵੇ ਅਤੇ ਝੂਠੇ ਪੁਲਿਸ ਕੇਸ ਖ਼ਾਰਜ ਕੀਤੇ ਜਾਣ | ਸਥਾਨਕ ਰੇਲਵੇ ਪਾਰਕਿੰਗ 'ਚ ਸੰਬੋਧਨ ਕਰਦਿਆਂ ਕਿਸਾਨ ਆਗੂਆਂ ਨੇ ਕਿਹਾ ਕਿ ਮੋਦੀ ਸਰਕਾਰ ਨੂੰ ਚੰਦ ਕਾਰਪੋਰੇਟ ਘਰਾਣਿਆਂ ਨੂੰ ਮਾਲਾਮਾਲ ਕਰਨ ਦੀ ਚਿੰਤਾ ਹੈ, ਦੇਸ਼ ਦੇ ਕਿਸਾਨਾਂ, ਮਜ਼ਦੂਰਾਂ ਦੀ ਨਹੀਂ | ਉਨ੍ਹਾਂ ਕਿਹਾ ਕਿ ਦੇਸ਼ ਦਾ ਕਿਸਾਨ 89 ਦਿਨਾਂ ਤੋਂ ਦੇਸ਼ ਦੀ ਰਾਜਧਾਨੀ ਦੇ ਬਾਰਡਰ ਤੇ ਸੰਘਰਸ਼ ਕਰ ਰਿਹਾ ਤੇ ਹੁਣ ਤਕ 230 ਤੋਂ ਵੱਧ ਕਿਸਾਨ ਸ਼ਹੀਦ ਹੋ ਚੁੱਕੇ ਹਨ, ਪਰ ਮੋਦੀ ਸਰਕਾਰ ਇਨ੍ਹਾਂ ਕਾਲੇ ਕਾਨੂੰਨਾਂ ਦਾ ਗੁਣਗਾਨ ਕਰਨ 'ਚ ਮਸਤ ਹੋ ਰਹੀ ਹੈ | ਉਨ੍ਹਾਂ ਕਿਹਾ ਕਿ ਕਾਨੂੰਨਾਂ ਦੀ ਵਾਪਸੀ ਤਕ ਸੰਘਰਸ਼ ਜਾਰੀ ਰਹੇਗਾ | ਇਸ ਮੌਕੇ ਬਲਵਿੰਦਰ ਸ਼ਰਮਾ ਖ਼ਿਆਲਾ, ਤੇਜ਼ ਸਿੰਘ ਚਕੇਰੀਆਂ, ਬਾਬਾ ਬੋਹੜ ਸਿੰਘ, ਮੱਖਣ ਸਿੰਘ, ਰਤਨ ਕੁਮਾਰ ਭੋਲਾ, ਕੁਲਵਿੰਦਰ ਸਿੰਘ, ਇਕਬਾਲ ਸਿੰਘ ਮਾਨਸਾ, ਕਿ੍ਸ਼ਨ ਕੁਮਾਰ ਜੋਗਾ ਆਦਿ ਹਾਜ਼ਰ ਸਨ |
ਰਿਲਾਇੰਸ ਪੈਟਰੋਲ ਪੰਪ 'ਤੇ ਧਰਨਾ ਜਾਰੀ : ਬੁਢਲਾਡਾ ਤੋਂ ਸਵਰਨ ਸਿੰਘ ਰਾਹੀ ਅਨੁਸਾਰ-ਕਾਲੇ ਕਾਨੂੰਨਾਂ ਖ਼ਿਲਾਫ਼ ਸਥਾਨਕ ਰਿਲਾਇੰਸ ਪੈਟਰੋਲ ਪੰਪ 'ਤੇ ਲਗਾਏ ਧਰਨੇ ਨੂੰ ਜਸਵੰਤ ਸਿੰਘ ਬੀਰੋਕੇ, ਬਾਰੂ ਸਿੰਘ ਮੱਲ ਸਿੰਘ ਵਾਲਾ, ਬਲਵੀਰ ਸਿੰਘ ਗੁਰਨੇ ਖ਼ੁਰਦ, ਜਗਮੇਲ ਸਿੰਘ ਅਹਿਮਦਪੁਰ ਅਤੇ ਹਰਿੰਦਰ ਸਿੰਘ ਸੋਢੀ ਨੇ ਸੰਬੋਧਨ ਕਰਦਿਆਂ ਕਿਹਾ ਕਿ ਕੇਂਦਰ ਸਰਕਾਰ ਕਿਸਾਨ ਅੰਦੋਲਨ ਨੂੰ ਢਾਹ ਲਾਉਣ ਤੇ ਕੁਚਲਨ ਲਈ ਹੋਛੇ ਹੱਥਕੰਡੇ ਵਰਤ ਰਹੀ ਹੈ | ਉਨ੍ਹਾਂ ਕਿਹਾ ਕਾਨੂੰਨ ਰੱਦ ਹੋਣ ਤੱਕ ਧਰਨਾ ਜਾਰੀ ਰਹੇਗਾ | ਕਿਰਤੀ ਕਿਸਾਨ ਯੂਨੀਅਨ ਦੇ ਸੂਬਾ ਪ੍ਰਧਾਨ ਦਾਤਾਰ ਸਿੰਘ ਦੀ ਹੋਈ ਅਚਾਨਕ ਮੌਤ 'ਤੇ ਦੋ ਮਿੰਟ ਦਾ ਮੌਨ ਧਾਰ ਕੇ ਕਿਸਾਨਾਂ ਵਲੋਂ ਸ਼ਰਧਾਂਜਲੀ ਭੇਟ ਕੀਤੀ | ਇਸ ਮੌਕੇ ਜਰਨੈਲ ਸਿੰਘ ਗੁਰਨੇ ਕਲਾਂ, ਐਡਵੋਕੇਟ ਸਵਰਨਜੀਤ ਸਿੰਘ ਦਲਿਓ, ਲੱਖਾ ਸਿੰਘ ਅਹਿਮਦਪੁਰ, ਕੌਰ ਸਿੰਘ ਮੰਡੇਰ, ਗੁਰਦੇਵ ਸਿੰਘ ਅਹਿਮਦਪੁਰ, ਸੁਖਦੇਵ ਸਿੰਘ ਗੁਰਨੇ ਖੁਰਦ, ਹਰਨੇਕ ਸਿੰਘ ਸਿੰਘ ਗੁਰਨੇ ਕਲਾਂ, ਤੇਜਾ ਸਿੰਘ, ਨਾਇਬ ਸਿੰਘ ਅਹਿਮਦਪੁਰ, ਹਰਚੇਤ ਸਿੰਘ ਮੱਲ ਸਿੰਘ ਵਾਲਾ ਨੇ ਵੀ ਸੰਬੋਧਨ ਕੀਤਾ |
ਧਰਨੇ 'ਚ ਕਿਸਾਨ ਡਟੇ : ਬਰੇਟਾ ਤੋਂ Ðਜੀਵਨ ਸ਼ਰਮਾ/ਪਾਲ ਸਿੰਘ ਮੰਡੇਰ ਅਨੁਸਾਰ- ਖੇਤੀ ਕਾਨੰੂਨਾਂ ਖ਼ਿਲਾਫ਼ ਕਿਸਾਨ ਜਥੇਬੰਦੀਆਂ ਵਲੋਂ ਸਥਾਨਕ ਰੇਲਵੇ ਪਾਰਕਿੰਗ ਵਿਖੇ ਧਰਨਾ ਜਾਰੀ ਹੈ | ਸੰਬੋਧਨ ਕਰਦਿਆਂ ਬੁਲਾਰਿਆਂ ਨੇ ਕਿਹਾ ਕਿ ਮੋਦੀ ਸਰਕਾਰ ਕਿਸਾਨ ਹਿਤੈਸ਼ੀ ਹੋਣ ਦੀ ਬਜਾਏ ਕਾਰਪੋਰੇਟ ਘਰਾਣਿਆਂ ਦਾ ਪੱਖ ਪੂਰ ਰਹੀ ਹੈ, ਜਿਸ ਕਰ ਕੇ ਕਿਸਾਨਾਂ ਖ਼ਿਲਾਫ਼ ਕਾਲ਼ੇ ਕਾਨੰੂਨ ਬਣਾਏ ਜਾ ਰਹੇ ਹਨ | ਉਨ੍ਹਾਂ ਕਿਹਾ ਕਿ ਕਿਸਾਨ ਕਾਲ਼ੇ ਕਾਨੂੰਨ ਵਾਪਸ ਕਰਵਾ ਕੇ ਹੀ ਦਿੱਲੀ ਤੋਂ ਪਰਤਣਗੇ | ਇਸ ਮੌਕੇ ਤਾਰਾ ਚੰਦ ਬਰੇਟਾ, ਛੱਜੂ ਸਿੰਘ ਬਰੇਟਾ, ਗੁਰਮੇਲ ਸਿੰਘ ਜਲਵੇੜਾ, ਦਸੌਦਾਂ ਸਿੰਘ ਬਹਾਦਰਪੁਰ, ਗੁਰਜੰਟ ਸਿੰਘ ਬਖਸ਼ੀਵਾਲ਼ਾ, ਜਗਰੂਪ ਸਿੰਘ ਮੰਘਾਣੀਆ, ਗੁਰਜੰਟ ਸਿੰਘ ਮੰਘਾਣੀਆ, ਮਾ: ਗੁਰਦੀਪ ਸਿੰਘ ਮੰਡੇਰ ਨੇ ਸੰਬੋਧਨ ਕੀਤਾ |
ਰਿਲਾਇੰਸ ਤੇਲ ਪੰਪ ਦਾ ਘਿਰਾਓ : ਭਾਰਤੀ ਕਿਸਾਨ ਯੂਨੀਅਨ (ਉਗਰਾਹਾਂ) ਵਲੋਂ ਸਥਾਨਕ ਰਿਲਾਇੰਸ ਪੈਟਰੋਲ ਪੰਪ ਦਾ ਘਿਰਾਓ ਜਾਰੀ ਹੈ | ਆਗੂਆਂ ਨੇ ਕਿਹਾ ਕਿ ਮੋਦੀ ਸਰਕਾਰ ਦੇ ਨੱਕ ਵਿਚ ਕਿਸਾਨੀ ਸੰਘਰਸ਼ ਨੇ ਨੱਕ ਵਿਚ ਦਮ ਕੀਤਾ ਹੋਇਆ ਹੈ, ਜਿਸ ਕਰ ਕੇ ਸਰਕਾਰ ਨੂੰ ਕਾਲ਼ੇ ਕਾਨੰੂਨ ਵਾਪਸ ਲੈਣੇ ਪੈਣਗੇ | ਇਸ ਮੌਕੇ ਆਗੂ ਸੁਖਪਾਲ ਸਿੰਘ ਗੋਰਖਨਾਥ, ਅਮਰੀਕ ਸਿੰਘ ਕਿਸ਼ਨਗੜ੍ਹ, ਲਾਭ ਸਿੰਘ ਬਹਾਦਰਪੁਰ, ਮੇਵਾ ਸਿੰਘ ਖੁਡਾਲ਼, ਕਰਮਜੀਤ ਸਿੰਘ ਸੰਘਰੇੜੀ ਨੇ ਸੰਬੋਧਨ ਕੀਤਾ |

ਮਲਟੀਪਰਪਜ਼ ਸਿਹਤ ਵਰਕਰਾਂ ਵਲੋਂ ਤਿੱਖਾ ਸੰਘਰਸ਼ ਲੜਨ ਦਾ ਐਲਾਨ

ਮਾਨਸਾ, 22 ਫਰਵਰੀ (ਵਿ. ਪ੍ਰਤੀ.)- ਮਲਟੀਪਰਪਜ਼ ਹੈਲਥ ਵਰਕਰ 1263 ਪ੍ਰੋਬੇਸ਼ਨਰ ਐਕਸ਼ਨ ਕਮੇਟੀ ਨੇ ਐਲਾਨ ਕੀਤਾ ਹੈ ਕਿ ਕਰਮਚਾਰੀਆਂ ਦੀਆਂ ਮੰਗਾਂ ਮਨਵਾਉਣ ਲਈ ਸੰਘਰਸ਼ ਹੋਰ ਤੇਜ਼ ਕੀਤਾ ਜਾਵੇਗਾ | ਡਿਪਟੀ ਕਮਿਸ਼ਨਰ ਮਾਨਸਾ ਨੂੰ ਮੰਗ ਪੱਤਰ ਦੇਣ ਉਪਰੰਤ ਜਥੇਬੰਦੀਆਂ ਦੇ ...

ਪੂਰੀ ਖ਼ਬਰ »

ਪਲੇਸਮੈਂਟ ਕੈਂਪ ਦੌਰਾਨ 76 ਪ੍ਰਾਰਥੀਆਂ ਦੀ ਨਿਯੁਕਤੀ

ਮਾਨਸਾ, 22 ਫਰਵਰੀ (ਸ.ਰ.)- ਜ਼ਿਲ੍ਹਾ ਰੁਜ਼ਗਾਰ ਅਫ਼ਸਰ ਹਰਪ੍ਰੀਤ ਸਿੰਘ ਮਾਨਸ਼ਾਹੀਆ ਨੇ ਦੱਸਿਆ ਕਿ 19 ਫਰਵਰੀ ਨੂੰ ਜ਼ਿਲ੍ਹਾ ਰੁਜ਼ਗਾਰ ਅਤੇ ਕਾਰੋਬਾਰ ਬਿਊਰੋ ਵਿਖੇ ਐਸ.ਆਈ.ਐਸ. ਸਕਿਉਰਿਟੀ ਇੰਟੈਲੀਜੈਂਸ ਸਰਵਿਸਿਜ਼ ਲਿਮਟਿਡ ਵਿਖੇ ਪਲੇਸਮੈਂਟ ਕੈਂਪ ਲਗਾਇਆ ਗਿਆ ਸੀ, ...

ਪੂਰੀ ਖ਼ਬਰ »

ਸ਼ਰਾਬ ਤੇ ਲਾਹਣ ਬਰਾਮਦ, 6 ਗਿ੍ਫ਼ਤਾਰ

ਮਾਨਸਾ, 22 ਫਰਵਰੀ (ਬਲਵਿੰਦਰ ਸਿੰਘ ਧਾਲੀਵਾਲ)-ਜ਼ਿਲ੍ਹਾ ਪੁਲਿਸ ਮਾਨਸਾ ਨੇ ਨਸ਼ਿਆਂ ਖ਼ਿਲਾਫ਼ ਚਲਾਈ ਮੁਹਿੰਮ ਤਹਿਤ ਸ਼ਰਾਬ ਅਤੇ ਲਾਹਣ ਬਰਾਮਦ ਕਰਕੇ 6 ਵਿਅਕਤੀਆਂ ਖ਼ਿਲਾਫ਼ ਕਾਰਵਾਈ ਕੀਤੀ ਹੈ | ਸੁਰੇਂਦਰ ਲਾਂਬਾ ਐਸ.ਐਸ.ਪੀ. ਮਾਨਸਾ ਨੇ ਦੱਸਿਆ ਕਿ ਸਰਦੂਲਗੜ੍ਹ ਪੁਲਿਸ ...

ਪੂਰੀ ਖ਼ਬਰ »

ਪਾਣੀ ਦਾ ਸਹੀ ਇਸਤੇਮਾਲ ਕਰਨਾ ਜ਼ਰੂਰੀ-ਡੀ.ਸੀ.

ਮਾਨਸਾ, 22 ਫਰਵਰੀ (ਗੁਰਚੇਤ ਸਿੰਘ ਫੱਤੇਵਾਲੀਆ)- ਪਾਣੀ ਦੀ ਸੁਚੱਜੀ ਵਰਤੋਂ ਅਤੇ ਮੀਂਹ ਦੇ ਪਾਣੀ ਨੂੰ ਇਕੱਠਾ ਕਰ ਕੇ ਉਸ ਦੀ ਸਹੀ ਵਰਤੋਂ ਕਰ ਕੇ ਹੀ ਅਸੀਂ ਪਾਣੀ ਦੀ ਘਾਟ ਅਤੇ ਪਾਣੀ ਦੇ ਸਤਰ ਨੂੰ ਉੱਚਾ ਚੁੱਕ ਸਕਦੇ ਹਾਂ | ਇਹ ਪ੍ਰਗਟਾਵਾ ਮਹਿੰਦਰ ਪਾਲ ਡਿਪਟੀ ਕਮਿਸ਼ਨਰ ...

ਪੂਰੀ ਖ਼ਬਰ »

ਪੰਜਾਬ ਵਾਲੀਬਾਲ ਐਸੋਸੀਏਸ਼ਨ ਦਾ ਅੰਮਿ੍ਤਸਰ ਵਿਖੇ ਰੱਖੇ ਚੋਣ ਟਰਾਇਲਾਂ ਨਾਲ ਕੋਈ ਸਬੰਧ ਨਹੀਂ-ਕੁਸ਼ਲਦੀਪ ਢਿੱਲੋਂ

ਬਠਿੰਡਾ, 22 ਫਰਵਰੀ (ਅੰਮਿ੍ਤਪਾਲ ਸਿੰਘ ਵਲ੍ਹਾਣ)-ਪੰਜਾਬ ਵਾਲੀਬਾਲ ਐਸੋਸੀਏਸ਼ਨ ਦੇ ਪ੍ਰਧਾਨ ਕੁਸ਼ਲਦੀਪ ਸਿੰਘ ਢਿੱਲੋਂ ਨੇ ਜਾਰੀ ਪੈੱ੍ਰਸ ਬਿਆਨ ਵਿਚ ਕਿਹਾ ਕਿ 23 ਫਰਵਰੀ ਨੂੰ ਅੰਮਿ੍ਤਸਰ ਵਿਖੇ ਵਾਲੀਬਾਲ ਦੇ ਕਰਵਾਏ ਜਾ ਰਹੇ ਟਰਾਇਲਾਂ ਨਾਲ ਐਸੋਸੀਏਸ਼ਨ ਦਾ ਕੋਈ ...

ਪੂਰੀ ਖ਼ਬਰ »

ਸੀ.ਯੂ.ਪੀ.ਬੀ. ਲਾਇਬ੍ਰੇਰੀ 'ਚ 'ਹਿੰਦ ਦੀ ਚਾਦਰ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਸਿੱਖ ਇਤਿਹਾਸ ਸੈਕਸ਼ਨ' ਦਾ ਉਦਘਾਟਨ

ਬਠਿੰਡਾ, 22 ਫਰਵਰੀ (ਕੰਵਲਜੀਤ ਸਿੰਘ ਸਿੱਧੂ)- ਪੰਜਾਬ ਕੇਂਦਰੀ ਯੂਨੀਵਰਸਿਟੀ ਬਠਿੰਡਾ (ਸੀ.ਯੂ.ਪੀ.ਬੀ.) ਦੇ ਨਵੇਂ ਚਾਂਸਲਰ ਪ੍ਰੋਫੈਸਰ ਜਗਬੀਰ ਸਿੰਘ ਨੇ ਸੀ.ਯੂ.ਪੀ.ਬੀ. ਘੁੱਦਾ ਕੈਂਪਸ ਵਿਖੇ ਆਪਣੀ ਪਹਿਲੀ ਫੇਰੀ ਦੌਰਾਨ ਯੂਨੀਵਰਸਿਟੀ ਲਾਇਬ੍ਰੇਰੀ ਵਿਖੇ 'ਹਿੰਦ ਦੀ ਚਾਦਰ ...

ਪੂਰੀ ਖ਼ਬਰ »

ਮਹਾਰਾਜਾ ਰਣਜੀਤ ਸਿੰਘ ਪੰਜਾਬ ਟੈਕਨੀਕਲ ਯੂਨੀਵਰਸਿਟੀ 'ਚ ਬਿਗ ਬੈਂਗਜ਼ ਫ੍ਰੈਸ਼ਰਜ਼ ਪਾਰਟੀ

ਬਠਿੰਡਾ, 22 ਫਰਵਰੀ (ਸ.ਰ.)- ਮਹਾਰਾਜਾ ਰਣਜੀਤ ਸਿੰਘ ਪੰਜਾਬ ਟੈਕਨੀਕਲ ਯੂਨੀਵਰਸਿਟੀ, ਬਠਿੰਡਾ ਦੇ ਭੌਤਿਕ ਵਿਭਾਗ ਨੇ ਬੀ.ਐਸ.ਸੀ. (ਆਨਰਜ਼) ਫਿਜ਼ਿਕਸ ਤੇ ਐਮ.ਐਸ.ਸੀ. (ਫਿਜ਼ਿਕਸ) ਦੇ ਪਹਿਲੇ ਸਾਲ ਦੇ ਵਿਦਿਆਰਥੀਆਂ ਦੇ ਸਵਾਗਤ ਲਈ 'ਬਿਗ ਬੈਂਗਜ਼ ਫ੍ਰੈਸਰਜ਼ ਪਾਰਟੀ-2021' ਕਰਵਾਈ ...

ਪੂਰੀ ਖ਼ਬਰ »

85 ਵਰਿ੍ਹਆਂ ਦੇ ਬਜ਼ੁਰਗ ਨੇ ਮਾਸਟਰ ਅਥਲੈਟਿਕਸ 'ਚੋਂ 3 ਤਗਮੇ ਜਿੱਤੇ

ਮਾਨਸਾ, 22 ਫਰਵਰੀ (ਬਲਵਿੰਦਰ ਸਿੰਘ ਧਾਲੀਵਾਲ)- ਪਿਛਲੇ ਦਿਨੀਂ ਮਸਤੂਆਣਾ ਸਾਹਿਬ (ਸੰਗਰੂਰ) ਵਿਖੇ ਹੋਈ ਮਾਸਟਰ ਅਥਲੈਟਿਕਸ ਚੈਂਪੀਅਨਸ਼ਿਪ ਪੰਜਾਬ 'ਚੋਂ ਪਿੰਡ ਦਾਤੇਵਾਸ ਦੇ ਜੰਮਪਲ ਜੰਗੀਰ ਸਿੰਘ ਔਜਲਾ ਨੇ 3 ਤਗਮੇ ਫੁੰਡ ਕੇ ਮਾਨਸਾ ਜ਼ਿਲੇ੍ਹ ਦਾ ਮਾਣ ਵਧਾਇਆ ਹੈ | 85 ...

ਪੂਰੀ ਖ਼ਬਰ »

85 ਵਰਿ੍ਹਆਂ ਦੇ ਬਜ਼ੁਰਗ ਨੇ ਮਾਸਟਰ ਅਥਲੈਟਿਕਸ 'ਚੋਂ 3 ਤਗਮੇ ਜਿੱਤੇ

ਮਾਨਸਾ, 22 ਫਰਵਰੀ (ਬਲਵਿੰਦਰ ਸਿੰਘ ਧਾਲੀਵਾਲ)- ਪਿਛਲੇ ਦਿਨੀਂ ਮਸਤੂਆਣਾ ਸਾਹਿਬ (ਸੰਗਰੂਰ) ਵਿਖੇ ਹੋਈ ਮਾਸਟਰ ਅਥਲੈਟਿਕਸ ਚੈਂਪੀਅਨਸ਼ਿਪ ਪੰਜਾਬ 'ਚੋਂ ਪਿੰਡ ਦਾਤੇਵਾਸ ਦੇ ਜੰਮਪਲ ਜੰਗੀਰ ਸਿੰਘ ਔਜਲਾ ਨੇ 3 ਤਗਮੇ ਫੁੰਡ ਕੇ ਮਾਨਸਾ ਜ਼ਿਲੇ੍ਹ ਦਾ ਮਾਣ ਵਧਾਇਆ ਹੈ | 85 ...

ਪੂਰੀ ਖ਼ਬਰ »

ਤਲਵੰਡੀ ਸਾਬੋ ਤੋਂ ਆਏ ਬਾਬਾ ਲਖਮੀਰ ਸਿੰਘ ਨੇ ਗੱਡੀ ਸੀ ਪਿੰਡ ਲਖਮੀਰਵਾਲਾ ਦੀ ਮੋੜ੍ਹੀ

ਰਮਨਦੀਪ ਸਿੰਘ ਸੰਧੂ 98154-50352 ਝੁਨੀਰ-ਸਿਰਸਾ-ਮਾਨਸਾ ਮੁੱਖ ਸੜਕ ਤੋਂ 3 ਕਿੱਲੋਮੀਟਰ ਦੂਰੀ 'ਤੇ ਸਥਿਤ ਪਿੰਡ ਲਖਮੀਰਵਾਲਾ ਦਾ ਇਤਿਹਾਸ 300 ਸਾਲ ਪੁਰਾਣਾ ਹੈ | ਪਿੰਡ ਦੀ ਮੋੜ੍ਹੀ ਤਲਵੰਡੀ ਸਾਬੋ ਤੋਂ ਆਏ ਬਾਬਾ ਲਖਮੀਰ ਸਿੰਘ ਨੇ ਗੱਡੀ ਸੀ | ਬਾਅਦ 'ਚ ਬਾਬਾ ਗੁਰਦਿਆਲ ਸਿੰਘ, ...

ਪੂਰੀ ਖ਼ਬਰ »

ਨੌਕਰੀ ਲਈ ਇੱਛੁਕ ਵਿਦਿਆਰਥੀ ਲੋੜੀਂਦੇ ਦਸਤਾਵੇਜ਼ ਤਿਆਰ ਜ਼ਰੂਰ ਕਰਵਾਉਣ-ਮਾਨਸ਼ਾਹੀਆ

ਮਾਨਸਾ, 22 ਫਰਵਰੀ (ਸ.ਰ.)- ਜ਼ਿਲ੍ਹਾ ਰੁਜ਼ਗਾਰ ਉੱਤਪਤੀ ਹੁਨਰ ਵਿਕਾਸ ਅਤੇ ਸਿਖਲਾਈ ਅਫ਼ਸਰ ਹਰਪ੍ਰੀਤ ਸਿੰਘ ਮਾਨਸਾਹੀਆ ਨੇ ਨੌਕਰੀ ਕਰਨ ਦੇ ਚਾਹਵਾਨ ਪ੍ਰਾਰਥੀਆਂ ਨੂੰ ਅਪੀਲ ਕਰਦਿਆਂ ਕਿਹਾ ਕਿ ਪ੍ਰਾਰਥੀ ਆਪਣੇ ਵਿੱਦਿਅਕ ਯੋਗਤਾ ਸਰਟੀਫਿਕੇਟ ਦੇ ਨਾਲ ਹੋਰ ਲੋੜੀਂਦੇ ...

ਪੂਰੀ ਖ਼ਬਰ »

ਅਨਾਜ ਮੰਡੀ 'ਚ ਮਿਲੀ ਨੌਜਵਾਨ ਦੀ ਲਾਸ਼

ਭੀਖੀ, 22 ਫਰਵਰੀ (ਬਲਦੇਵ ਸਿੰਘ ਸਿੱਧੂ)-ਭੀਖੀ ਦੀ ਅਨਾਜ ਮੰਡੀ 'ਚੋਂ ਇਕ ਨੌਜਵਾਨ ਦੀ ਲਾਸ਼ ਮਿਲਣ ਦੀ ਖ਼ਬਰ ਹੈ | ਥਾਣਾ ਭੀਖੀ ਦੇ ਏ. ਐਸ. ਆਈ. ਗੰਗਾ ਰਾਮ ਨੇ ਦੱਸਿਆ ਕਿ ਪੁਲਿਸ ਨੂੰ ਅਨਾਜ ਮੰਡੀ 'ਚ ਇਕ ਨੌਜਵਾਨ ਦੀ ਲਾਸ਼ ਪਏ ਹੋਣ ਦੀ ਸੂਚਨਾ ਮਿਲੀ ਸੀ, ਜਿਸ ਤੋਂ ਬਾਅਦ ਉਨ੍ਹਾਂ ...

ਪੂਰੀ ਖ਼ਬਰ »

ਲੜਕੀਆਂ ਆਪਣੀ ਪ੍ਰਤਿਭਾ ਪਹਿਚਾਣ ਕੇ ਮੰਜ਼ਿਲ ਵੱਲ ਵਧਣ-ਸੁਖਵਿੰਦਰ ਅੰਮਿ੍ਤ

ਮਾਨਸਾ, 22 ਫਰਵਰੀ (ਬਲਵਿੰਦਰ ਸਿੰਘ ਧਾਲੀਵਾਲ)- ਅਜੋਕੇ ਤੇਜ਼ ਤਰਾਰ ਜ਼ਮਾਨੇ 'ਚ ਜਦੋਂ ਵਿਸ਼ਵ ਇਕ ਪਿੰਡ ਬਣ ਰਿਹਾ ਹੋਵੇ, ਮੌਕੇ ਉੱਚ ਸਿੱਖਿਆ ਹਾਸਲ ਕਰਨੀ ਜ਼ਰੂਰੀ ਹੈ | ਖ਼ਾਸ ਕਰ ਕੇ ਲੜਕੀਆਂ ਨੂੰ ਉੱਚ ਸਿੱਖਿਆ ਦੇ ਨਾਲ ਆਪਣੀ ਪ੍ਰਤਿਭਾ ਪਹਿਚਾਣ ਕੇ ਮੰਜ਼ਿਲ ਵੱਲ ਵਧਣ ...

ਪੂਰੀ ਖ਼ਬਰ »

ਸਰਬੱਤ ਸਿਹਤ ਬੀਮਾ ਯੋਜਨਾ ਤਹਿਤ ਈ-ਕਾਰਡ ਬਣਾਉਣ ਦੀ ਮੁਹਿੰਮ ਸ਼ੁਰੂ

ਮਾਨਸਾ, 22 ਫਰਵਰੀ (ਗੁਰਚੇਤ ਸਿੰਘ ਫੱਤੇਵਾਲੀਆ)- ਡਿਪਟੀ ਕਮਿਸ਼ਨਰ ਮਹਿੰਦਰ ਪਾਲ ਨੇ ਦੱਸਿਆ ਕਿ ਪੰਜਾਬ ਸਰਕਾਰ ਦੇ ਨਿਰਦੇਸ਼ਾਂ ਤਹਿਤ ਆਯੂਸ਼ਮਾਨ ਭਾਰਤ ਸਰਬੱਤ ਸਿਹਤ ਬੀਮਾ ਯੋਜਨਾ ਦੇ ਤਹਿਤ ਲਾਭਪਾਤਰੀਆਂ ਦੇ ਈ-ਕਾਰਡ ਬਣਾਉਣ ਲਈ ਅੱਜ ਤੋਂ 28 ਫਰਵਰੀ ਤੱਕ ਇਕ ਹਫ਼ਤੇ ਲਈ ...

ਪੂਰੀ ਖ਼ਬਰ »

ਸਿਹਤ ਬੀਮਾ ਯੋਜਨਾ ਸਬੰਧੀ ਜਾਗਰੂਕਤਾ ਵੈਨਰ ਵਾਨਾ

ਸਰਦੂਲਗੜ੍ਹ, 22 ਫਰਵਰੀ (ਪ੍ਰਕਾਸ਼ ਸਿੰਘ ਜ਼ੈਲਦਾਰ)- ਪੰਜਾਬ ਸਰਕਾਰ ਵਲੋਂ ਜਾਰੀ ਆਯੂਸ਼ਮਾਨ ਸਰਬੱਤ ਸਿਹਤ ਬੀਮਾ ਯੋਜਨਾ ਸਬੰਧੀ ਇਲਾਕੇ ਦੇ ਲੋਕਾਂ ਨੂੰ ਜਾਣਕਾਰੀ ਦੇਣ ਲਈ ਸਿਵਲ ਹਸਪਤਾਲ ਸਰਦੂਲਗੜ੍ਹ ਦੇ ਸੀਨੀਅਰ ਮੈਡੀਕਲ ਅਫ਼ਸਰ ਡਾ. ਸੁਖਵਿੰਦਰ ਸਿੰਘ ਦਿਓਲ ਨੇ ...

ਪੂਰੀ ਖ਼ਬਰ »

ਭਾਈ ਬਹਿਲੋ ਕਾਲਜ 'ਚ ਮੁਕਾਬਲੇ ਕਰਵਾਏ

ਮਾਨਸਾ, 22 ਫਰਵਰੀ (ਧਾਲੀਵਾਲ)- ਭਾਈ ਬਹਿਲੋ ਖ਼ਾਲਸਾ ਗਰਲਜ਼ ਕਾਲਜ ਫਫੜੇ ਭਾਈਕੇ ਵਿਖੇ ਅੰਗਰੇਜ਼ੀ ਵਿਭਾਗ ਵਲੋਂ ਲਿਖਾਈ ਮੁਕਾਬਲੇ ਕਰਵਾਏ | ਹਰਪ੍ਰੀਤ ਕੌਰ ਬੀ. ਏ. ਭਾਗ ਤੀਜਾ ਨੇ ਪਹਿਲਾ, ਰਮਨ ਸ਼ਰਮਾ ਬੀ. ਏ. ਭਾਗ ਦੂਜਾ ਨੇ ਦੂਸਰਾ ਅਤੇ ਅਮਨਜੀਤ ਕੌਰ ਬੀ. ਏ. ਭਾਗ ਦੂਸਰਾ ਨੇ ...

ਪੂਰੀ ਖ਼ਬਰ »

ਦੋ ਸਰਕਾਰੀ ਸਕੂਲਾਂ ਦੇ 2 ਅਧਿਆਪਕ ਤੇ 2 ਵਿਦਿਆਰਥੀ ਪਾਜ਼ੀਟਿਵ

ਬਠਿੰਡਾ, 22 ਫ਼ਰਵਰੀ (ਅੰਮਿ੍ਤਪਾਲ ਸਿੰਘ ਵਲ੍ਹਾਣ)- ਸਰਕਾਰੀ ਸਕੂਲਾਂ ਅੰਦਰ ਕੋਵਿਡ-19 ਦੇ ਟੈਸਟ ਸ਼ੁਰੂ ਹੋਣ ਦੇ ਚੱਲਦਿਆਂ ਸਕੂਲਾਂ ਵਿਚ ਕੋਰੋਨਾ ਪਾਜ਼ੀਟਿਵ ਮਾਮਲੇ ਸਾਹਮਣੇ ਆਉਣ ਲੱਗੇ ਹਨ | 4 ਅਧਿਆਪਕਾਂ, ਇਕ ਕੁੱਕ ਤੇ 12 ਵਿਦਿਆਰਥੀਆਂ ਦੇ ਕੋਰੋਨਾ ਪਾਜ਼ੀਟਿਵ ਆਉਣ ...

ਪੂਰੀ ਖ਼ਬਰ »



Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX