ਸਿੱਧਵਾਂ ਬੇਟ, 25 ਫਰਵਰੀ (ਜਸਵੰਤ ਸਿੰਘ ਸਲੇਮਪੁਰੀ)-ਪੰਜਾਬ ਸਰਕਾਰ ਵਲੋਂ ਲਾਗਲੇ ਪਿੰਡ ਗੋਰਸੀਆਂ ਕਾਦਰਬਖਸ਼ ਦੀ 365 ਏਕੜ ਪੰਚਾਇਤੀ ਜ਼ਮੀਨ 'ਚੋਂ ਕਰੀਬ 190 ਏਕੜ ਰਕਬੇ ਵਿਚ ਡੇਅਰੀ ਕੰਪਲੈਕਸ, ਕੂੜਾ ਸੁੱਟਣ ਵਾਲਾ ਡੰਪ ਆਦਿ ਬਣਾਉਣ ਲਈ ਜਿੱਥੇ ਪ੍ਰਸ਼ਾਸਨਿਕ ਅਧਿਕਾਰੀ ਪੱਬਾਂ ਭਾਰ ਹੋ ਕੇ ਉਕਤ ਜ਼ਮੀਨ ਦਾ ਮੁਆਇਨਾ ਕਰਨ ਵਿਚ ਲੱਗੇ ਹੋਏ ਹਨ, ਉੱਥੇ ਪਿੰਡ ਦੀ ਸਮੁੱਚੀ ਪੰਚਾਇਤ ਅਤੇ ਲੋਕ ਇਸ ਦੇ ਵਿਰੋਧ ਵਿਚ ਆ ਗਏ ਹਨ ਜਿਸ ਨਾਲ ਜਿੱਥੇ ਇਹ ਮਾਮਲਾ ਆਉਂਦੇ ਦਿਨਾਂ ਵਿਚ ਪੂਰੀ ਤਰ੍ਹਾਂ ਭਖ ਸਕਦਾ ਹੈ, ਉੱਥੇ ਪਿੰਡ ਦੀ ਪੰਚਾਇਤ ਇਸ ਮਸਲੇ ਨੂੰ ਲੈ ਕੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਓ. ਐੱਸ. ਡੀ. ਅਤੇ ਹਲਕਾ ਇੰਚਾਰਜ ਕੈਪਟਨ ਸੰਦੀਪ ਸਿੰਘ ਸੰਧੂ ਦੇ ਦਰਬਾਰ ਵਿਚ ਪੁੱਜ ਗਈ ਹੈ | ਇਸ ਸਬੰਧੀ ਵੇਰਵੇ ਸਹਿਤ ਜਾਣਕਾਰੀ ਦਿੰਦੇ ਹੋਏ ਸੀਨੀਅਰ ਕਾਂਗਰਸੀ ਆਗੂ ਅਤੇ ਸਰਪੰਚ ਜਗਦੇਵ ਸਿੰਘ ਦਿਓਲ ਨੇ ਦੱਸਿਆ ਕਿ ਸਰਕਾਰ ਪਿੰਡ ਦੀ ਪੰਚਾਇਤ ਨੂੰ ਭਰੋਸੇ ਵਿਚ ਲਏ ਬਿਨਾਂ ਅਤੇ ਹਨੇਰੇ ਵਿਚ ਰੱਖਕੇ ਸਾਡੀ ਪੰਚਾਇਤੀ ਜ਼ਮੀਨ 'ਤੇ ਕਬਜ਼ਾ ਕਰਨਾ ਚਾਹੁੰਦੀ ਹੈ ਜਿਸ ਨੂੰ ਸਾਡੇ ਪਿੰਡ ਦੇ ਲੋਕਾਂ ਨੇ ਨਾਂ-ਮਨਜੂਰ ਕਰ ਦਿੱਤਾ ਹੈ | ਉਨ੍ਹਾਂ ਆਖਿਆ ਕਿ ਸਰਕਾਰ ਪੰਚਾਇਤੀ ਜ਼ਮੀਨ 'ਤੇ ਡੇਅਰੀ ਕੰਪਲੈਕਸ ਬਣਾਉਣ ਲਈ ਉਸ ਸਮੇਂ ਯਤਨ ਕਰ ਰਹੀ ਹੈ, ਜਦੋਂ ਦਿੱਲੀ ਵਿਚ ਕਿਸਾਨ ਅੰਦੋਲਨ ਚੱਲ ਰਿਹਾ ਹੈ | ਉਨ੍ਹਾਂ ਆਖਿਆ ਕਿ ਅਸੀਂ ਕਿਸੇ ਵੀ ਹਾਲਤ 'ਚ ਸਰਕਾਰ ਦੇ ਇਸ ਮਨਸੂਬੇ ਨੂੰ ਸਫ਼ਲ ਨਹੀਂ ਹੋਣ ਦੇਵਾਂਗੇ | ਉਨ੍ਹਾਂ ਪ੍ਰਸ਼ਾਸਨਿਕ ਅਧਿਕਾਰੀਆਂ 'ਤੇ ਡਰਾਉਣ-ਧਮਕਾਉਣ ਦਾ ਦੋਸ਼ ਲਗਾਉਂਦੇ ਹੋਏ ਆਖਿਆ ਕਿ ਇਸੇ ਕੜੀ ਤਹਿਤ ਹੀ ਅੱਜ ਬਲਾਕ ਅਧਿਕਾਰੀ ਪਿੰਡ ਵਿਚ ਆਏ ਅਤੇ ਉਨ੍ਹਾਂ ਨੇ ਪੰਚਾਇਤੀ ਜ਼ਮੀਨ ਵਿਚ ਡੇਅਰੀ ਕੰਪਲੈਕਸ ਦੀ ਸਹਿਮਤੀ ਲਈ ਪੰਚਾਇਤੀ ਮਤਾ ਪਾਉਣ ਦੀ ਗੱਲ ਕੀਤੀ, ਜਦੋਂ ਮੈਂ ਮਤਾ ਪਾਉੇਣ ਤੋਂ ਸਾਫ਼ ਇਨਕਾਰ ਕਰ ਦਿੱਤਾ ਤਾਂ ਬਲਾਕ ਅਧਿਕਾਰੀ ਤੈਸ਼ ਵਿਚ ਆ ਗਏ ਅਤੇ ਸਾਡੇ ਦੋਹਾਂ ਵਿਚ ਗਰਮਾ-ਗਰਮੀ ਹੋ ਗਈ | ਉਪਰੰਤ ਉਹ ਚਲੇ ਗਏ | ਸਰਪੰਚ ਦਿਓਲ ਨੇ ਆਖਿਆ ਕਿ ਅਸੀਂ ਇਸ ਸਬੰਧੀ ਹਲਕਾ ਇੰਚਾਰਜ ਨਾਲ ਗੱਲ ਕੀਤੀ, ਜਿਨ੍ਹਾਂ ਨੇ ਸਾਨੂੰ ਇਨਸਾਫ਼ ਦੇਣ ਦੀ ਗੱਲ ਕਹੀ | ਜਦੋਂ ਇਸ ਸਬੰਧੀ ਕੈਪਟਨ ਸੰਧੂ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਵੀ ਪੰਚਾਇਤੀ ਹੱਕਾਂ ਦੀ ਗੱਲ ਕਰਦੇ ਹੋਏ ਆਖਿਆ ਕਿ ਜੇਕਰ ਪੰਚਾਇਤ ਹੀ ਨਹੀਂ ਚਾਹੁੰਦੀ ਤਾਂ ਫਿਰ ਇੱਥੇ ਡੇਅਰੀ ਕੰਪਲੈਕਸ ਕਿਵੇਂ ਬਣ ਸਕਦਾ ਹੈ | ਇਸ ਸਬੰਧੀ ਜਦੋਂ ਬਲਾਕ ਅਧਿਕਾਰੀ ਨਾਲ ਗੱਲ ਕੀਤੀ ਤਾਂ ਉਨ੍ਹਾਂ ਸਰਪੰਚ ਨਾਲ ਕਿਸੇ ਵੀ ਕਿਸਮ ਦੀ ਤਲਖੀ ਨਾਂ ਹੋਣ ਦੀ ਗੱਲ ਕਰਦਿਆਂ ਆਖਿਆ ਕਿ ਇਸ ਸਬੰਧੀ ਬਕਾਇਦਾ ਲੋਕਾਂ ਦਾ ਆਮ ਇਜਲਾਸ ਸੱਦਿਆ ਜਾਵੇਗਾ ਅਤੇ ਉਸ ਦੌਰਾਨ ਹੋਏ ਫ਼ੈਸਲੇ ਬਾਰੇ ਸੀਨੀਅਰ ਅਧਿਕਾਰੀਆਂ ਨੂੰ ਸੂਚਿਤ ਕਰ ਦਿੱਤਾ ਜਾਵੇਗਾ | ਅੱਜ ਪੰਚਾਇਤ ਦੀ ਮੀਟਿੰਗ ਸਮੇਂ ਕਰਨੈਲ ਸਿੰਘ, ਜਗਦੀਪ ਸਿੰਘ, ਅਮਨਦੀਪ ਕੌਰ, ਅਮਰਦੀਪ ਕੌਰ, ਨਾਹਰ ਸਿੰਘ (ਸਾਰੇ ਪੰਚ), ਗੁਰਮੇਲ ਸਿੰਘ, ਹਰਜੀਤ ਸਿੰਘ, ਛਿੰਦਰ ਸਿੰਘ, ਅਵਤਾਰ ਸਿੰਘ, ਹਰਮਨ ਸਿੰਘ, ਬਲਦੇਵ ਸਿੰਘ, ਚਰਨ ਸਿੰਘ, ਮਹਿੰਦਰ ਸਿੰਘ, ਲਾਲ ਸਿੰਘ, ਸੁਰਜੀਤ ਸਿੰਘ, ਜਸਵਿੰਦਰ ਸਿੰਘ, ਕਰਮ ਸਿੰਘ, ਸੁਰਿੰਦਰ ਸਿੰਘ, ਹਰਪ੍ਰੀਤ ਸਿੰਘ, ਇਕਬਾਲ ਸਿੰਘ, ਸਬਜੀਤ ਸਿੰਘ, ਜਸਕਰਨ ਸਿੰਘ, ਪ੍ਰਭਜੋਤ ਸਿੰਘ, ਸਤਨਾਮ ਸਿੰਘ, ਬਲਬੀਰ ਸਿੰਘ, ਗੁਰਮੀਤ ਸਿੰਘ, ਰਾਜਵਿੰਦਰ ਸਿੰਘ, ਬਲਵਿੰਦਰ ਸਿੰਘ ਅਤੇ ਰੂਪ ਸਿੰਘ ਤੋਂ ਇਲਾਵਾ ਵੱਡੀ ਗਿਣਤੀ 'ਚ ਹੋਰ ਲੋਕ ਵੀ ਹਾਜ਼ਰ ਸਨ |
ਜਗਰਾਉਂ, 25 ਫਰਵਰੀ (ਜੋਗਿੰਦਰ ਸਿੰਘ)-ਕੌਮਾਂ ਦੇ ਭਵਿੱਖ ਦੀ ਵਾਗਡੋਰ ਨੌਜਵਾਨ ਪੀੜ੍ਹੀ ਦੇ ਹੱਥ ਹੁੰਦੀ ਹੈ | ਜਵਾਨੀ ਦਾ ਜੋਸ਼ ਅਤੇ ਜਜ਼ਬਾ ਹੋਸ਼ ਨਾਲ ਸੁਮੇਲ ਖਾ ਕੇ ਚੱਲੇ ਤਾਂ ਵੱਡੇ-ਵੱਡੇ ਜ਼ਾਬਰਾ ਨਾਲ ਟਕਰਾਉਣ ਦੀ ਤਾਕਤ ਰੱਖਦਾ ਹੈ | ਸਿੱਖੀ ਸਿਧਾਂਤਾਂ ਨੂੰ ਪ੍ਰਣਾਈ ...
ਚੌਂਕੀਮਾਨ, 25 ਫਰਵਰੀ (ਤੇਜਿੰਦਰ ਸਿੰਘ ਚੱਢਾ)-ਪਿੰਡ ਮੀਰਪੁਰ ਹਾਂਸ ਵਿਖੇ ਗੁਰਦੁਆਰਾ ਭਗਤ ਰਵਿਦਾਸ ਜੀ ਦੀ ਪ੍ਰਬੰਧਕੀ ਕਮੇਟੀ ਵਲੋਂ ਗਰਾਮ ਪੰਚਾਇਤ ਤੇ ਸਮੂਹ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ ਗੁਰੂ ਰਵਿਦਾਸ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਪੰਜ ਪਿਆਰਿਆਂ ਦੀ ...
ਰਾਏਕੋਟ, 25 ਫਰਵਰੀ (ਬਲਵਿੰਦਰ ਸਿੰਘ ਲਿੱਤਰ)-ਯੂਨੀਵਰਸਲ ਇੰਸਟੀਚਿਊਟ ਰਾਏਕੋਟ ਅਤੇ ਲੁਧਿਆਣਾ ਵਿਖੇ ਆਈਲੈਟਸ ਅਤੇ ਨੈਨੀ ਕੋਰਸ ਦਾ ਦਾਖ਼ਲਾ ਸ਼ੁਰੂ ਹੋ ਗਿਆ ਹੈ | ਯੂਨੀਵਰਸਲ ਇੰਸਟੀਚਿਊਟ ਪਿਛਲੇ ਕਈ ਸਾਲਾਂ ਤੋਂ ਸਫ਼ਲਤਾਪੂਰਵਕ ਚੱਲ ਰਿਹਾ ਹੈ | ਇੰਸਟੀਚਿਊਟ ਦੇ ...
ਚੌਂਕੀਮਾਨ, 25 ਫਰਵਰੀ (ਤੇਜਿੰਦਰ ਸਿੰਘ ਚੱਢਾ)-ਆਯੂਸ਼ਮਾਨ ਸਰਬੱਤ ਸਿਹਤ ਬੀਮਾ ਯੋਜਨਾ ਅਧੀਨ ਕਿਸਾਨਾਂ ਦੇ ਬੀਮਾ ਕਾਰਡ ਬਣਾਉਣ ਲਈ ਪੰਜਾਬ ਸਰਕਾਰ ਵਲੋਂ ਪਿੰਡਾਂ 'ਚ ਕੈਂਪ ਲਗਾਏ ਜਾ ਰਹੇ ਹਨ | ਇਸੇ ਤਹਿਤ ਪਿੰਡ ਸਿੱਧਵਾਂ ਕਲਾਂ ਵਿਖੇ ਵੀ ਕੈਂਪ ਲਗਾਇਆ ਗਿਆ, ਜਿਸ 'ਚ ...
ਜਗਰਾਉਂ, 25 ਫਰਵਰੀ (ਜੋਗਿੰਦਰ ਸਿੰਘ)-148ਵੇਂ ਦਿਨ 'ਚ ਦਾਖ਼ਲ ਹੋਏ ਸਥਾਨਕ ਰੇਲ ਪਾਰਕ ਕਿਸਾਨੀ ਸੰਘਰਸ਼ 'ਚ ਚੱਲ ਰਹੀ ਭੁੱਖ ਹੜਤਾਲ 'ਚ 13 ਕਿਸਾਨ ਮਜ਼ਦੂਰ ਵੱਖ-ਵੱਖ ਪਿੰਡਾਂ ਦੇ ਸ਼ਾਮਿਲ ਹੋਏ | ਇਨ੍ਹਾਂ ਵਿਚ ਭੁਪਿੰਦਰ ਸਿੰਘ ਅਗਵਾੜ ਲੋਪੋ, ਮਲਕੀਤ ਸਿੰਘ, ਨਿਰਮਲ ਸਿੰਘ, ...
ਰਾਏਕੋਟ, 25 ਫ਼ਰਵਰੀ (ਸੁਸ਼ੀਲ)-ਭਾਈ ਨੂਰਾ ਮਾਹੀ ਕਲੱਬ ਦੀ ਅੱਜ ਇੱਥੇ ਪ੍ਰਧਾਨ ਮਾਸਟਰ ਪ੍ਰੀਤਮ ਸਿੰਘ ਬਰ੍ਹਮੀ ਦੀ ਅਗਵਾਈ ਹੇਠ ਹੋਈ ਇਕ ਮੀਟਿੰਗ 'ਚ ਸੁਰਾਂ ਦੇ ਬੇਤਾਜ ਬਾਦਸ਼ਾਹ ਅਤੇ ਹਰਦਿਲ ਅਜ਼ੀਜ ਗਾਇਕ ਸਰਦੂਲ ਸਿਕੰਦਰ ਦੀ ਬੇਵਕਤੀ ਮੌਤ 'ਤੇ ਡੂੰਘੇ ਦੁੱਖ ਦਾ ...
ਮੁੱਲਾਂਪੁਰ-ਦਾਖਾ, 25 ਫਰਵਰੀ (ਨਿਰਮਲ ਸਿੰਘ ਧਾਲੀਵਾਲ)-ਕੈਪਟਨ ਅਮਰਿੰਦਰ ਸਿੰਘ ਵਲੋਂ ਪ੍ਰਵਾਨਗੀ ਬਾਅਦ ਸੂਬੇ 'ਚ ਕਮਜ਼ੋਰ ਆਰਥਿਕ ਵਰਗਾਂ ਦੇ ਲੋਕਾਂ ਲਈ 25 ਹਜ਼ਾਰ ਘਰ ਬਣਾ ਕੇ ਦੇਣ ਵਾਲੇ ਫ਼ੈਸਲੇ 'ਚ (ਛੜੇ) ਵਡੇਰੀ ਉਮਰ ਅਣਵਿਆਹੇ ਲੋਕਾਂ ਨੂੰ ਸਕੀਮ ਤੋਂ ਬਾਹਰ ਰੱਖਣ ਦਾ ...
ਰਾਏਕੋਟ, 25 ਫਰਵਰੀ (ਬਲਵਿੰਦਰ ਸਿੰਘ ਲਿੱਤਰ)-ਸਰਕਾਰੀ ਹਾਈ ਸਕੂਲ ਆਂਡਲੂ ਦੀ ਹਿੰਦੀ ਅਧਿਆਪਕਾ ਸ੍ਰੀਮਤੀ ਦੀਪਿਕਾ (30) ਦੀ ਕੋਰੋਨਾ ਰਿਪੋਰਟ ਪਾਜ਼ੀਟਿਵ ਆਉਣ ਕਾਰਨ ਸਕੂਲ ਦੇ ਸਮੁੱਚੇ ਸਟਾਫ਼ ਦੇ 10 ਮੈਂਬਰਾਂ ਸਮੇਤ 2 ਮਿਡ-ਡੇ-ਮੀਲ ਕਰਮਚਾਰੀਆਂ ਦੇ ਸਿਹਤ ਵਿਭਾਗ ਪੱਖੋਵਾਲ ...
ਮੁੱਲਾਂਪੁਰ-ਦਾਖਾ, 25 ਫਰਵਰੀ (ਨਿਰਮਲ ਸਿੰਘ ਧਾਲੀਵਾਲ)-ਕੈਪਟਨ ਅਮਰਿੰਦਰ ਸਿੰਘ ਦੀ ਪੰਜਾਬ ਕਾਂਗਰਸ ਸਰਕਾਰ ਵਲੋਂ ਵਿਰੋਧੀ ਧਿਰ ਨਾਲ ਬਿਨਾਂ ਸਲਾਹ ਮਸ਼ਵਰਾ ਕੀਤੇ ਵੱਖੋ-ਵੱਖ ਅਦਾਰਿਆਂ 'ਚੋਂ ਹਜ਼ਾਰਾਂ ਅਸਾਮੀਆਂ ਖ਼ਤਮ ਕਰਕੇ ਜਿੱਥੇ ਬੇਰੁਜ਼ਗਾਰੀ ਨੂੰ ਬੜਾਵਾ ...
ਰਾਏਕੋਟ, 25 ਫਰਵਰੀ (ਬਲਵਿੰਦਰ ਸਿੰਘ ਲਿੱਤਰ)-ਸਰਕਾਰੀ ਹਾਈ ਸਕੂਲ ਆਂਡਲੂ ਦੀ ਹਿੰਦੀ ਅਧਿਆਪਕਾ ਸ੍ਰੀਮਤੀ ਦੀਪਿਕਾ (30) ਦੀ ਕੋਰੋਨਾ ਰਿਪੋਰਟ ਪਾਜ਼ੀਟਿਵ ਆਉਣ ਕਾਰਨ ਸਕੂਲ ਦੇ ਸਮੁੱਚੇ ਸਟਾਫ਼ ਦੇ 10 ਮੈਂਬਰਾਂ ਸਮੇਤ 2 ਮਿਡ-ਡੇ-ਮੀਲ ਕਰਮਚਾਰੀਆਂ ਦੇ ਸਿਹਤ ਵਿਭਾਗ ਪੱਖੋਵਾਲ ...
ਸਿੱਧਵਾਂ ਬੇਟ, 25 ਫਰਵਰੀ (ਜਸਵੰਤ ਸਿੰਘ ਸਲੇਮਪੁਰੀ)-ਕੇਂਦਰ ਦੀ ਮੋਦੀ ਸਰਕਾਰ ਵਲੋਂ ਬਣਾਏ ਗਏ ਤਿੰਨ ਕਾਲੇ ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਦੇ ਮਨਸ਼ੇ ਨਾਲ 26 ਜਨਵਰੀ ਨੂੰ ਕੀਤੀ ਗਈ ਟਰੈਕਟਰ ਪਰੇਡ ਸਮੇਂ ਹੋਈਆਂ ਹਿੰਸਕ ਝੜਪਾਂ ਦੌਰਾਨ ਦਿੱਲੀ ਪੁਲਿਸ ਦੇ ਹੱਥ ...
ਚੌਂਕੀਮਾਨ, 25 ਫਰਵਰੀ (ਤੇਜਿੰਦਰ ਸਿੰਘ ਚੱਢਾ)-ਪਿੰਡ ਕੁਲਾਰ ਵਿਖੇ ਉਸਤਾਦ ਰਾਗੀ ਜਸਵੰਤ ਸਿੰਘ ਤੀਬਰ (ਕੁਲਾਰ) ਦੀ ਸਾਲਾਨਾ ਯਾਦ ਨੂੰ ਸਮਰਪਿਤ ਤਿੰਨ ਦਿਨਾ ਮਹਾਨ ਕੀਰਤਨ ਦਰਬਾਰ ਬਾਬਾ ਮੁਖਤਿਆਰ ਸਿੰਘ ਮੁੱਖੀ ਯੂ. ਐੱਸ. ਏ., ਗੁਰਜਿੰਦਰ ਸਿੰਘ ਰਸੀਆ ਅਤੇ ਸਮੂਹ ...
ਸਿੱਧਵਾਂ ਬੇਟ, 25 ਫਰਵਰੀ (ਜਸਵੰਤ ਸਿੰਘ ਸਲੇਮਪੁਰੀ)-ਰਾਸ਼ਟਰੀ ਸਹਿਕਾਰੀ ਖੇਤਰੀ ਵਿਕਾਸ ਦਫ਼ਤਰ (ਚੰਡੀਗੜ੍ਹ) ਦੇ ਅਧਿਕਾਰੀਆਂ ਵਲੋਂ ਅੱਜ ਸਹਿਕਾਰਤਾ ਵਿਭਾਗ 'ਚ ਵਧੀਆ ਸੇਵਾਵਾਂ ਵਜੋਂ ਆਪਣਾ ਨਾਂਅ ਦਰਜ ਕਰਵਾ ਚੁੱਕੀ ਸਹਿਕਾਰੀ ਖੇਤੀਬਾੜੀ ਸਭਾ ਦਾ ਦੌਰਾ ਕੀਤਾ | ਇਸ ...
ਜਗਰਾਉਂ, 25 ਫਰਵਰੀ (ਜੋਗਿੰਦਰ ਸਿੰਘ)-ਵਾਟਰ ਪੰਪ 'ਚ ਖ਼ਰਾਬੀ ਆਉਣ ਕਾਰਨ ਪੀਣ ਵਾਲੇ ਪਾਣੀ ਦੀ ਸਪਲਾਈ ਬੰਦ ਹੋਣ ਕਰਕੇ ਪਿੰਡ ਅਖਾੜਾ ਦੇ ਗਰੀਬ ਲੋਕਾਂ ਨੂੰ ਪਿਛਲੇ ਡੇਢ ਸਾਲ ਬਾਅਦ ਸਰਕਾਰੀ ਪਾਣੀ ਮਿਲਣ ਦੀ ਆਸ ਬੱਝੀ ਹੈ | ਜ਼ਿਕਰਯੋਗ ਹੈ ਕਿ ਪਿੰਡ ਅਖਾੜਾ ਦੇ ਸਰਕਾਰੀ ...
ਜਗਰਾਉਂ, 25 ਫਰਵਰੀ (ਜੋਗਿੰਦਰ ਸਿੰਘ)-ਜੀ. ਐੱਚ. ਜੀ. ਅਕੈਡਮੀ ਜਗਰਾਉਂ ਵਿਖੇ ਸੱਤਵੇਂ ਗੁਰੂ ਹਰਿ ਰਾਇ ਸਾਹਿਬ ਜੀ ਦਾ ਪ੍ਰਕਾਸ਼ ਪੁਰਬ 25 ਫਰਵਰੀ ਨੂੰ ਮਨਾਇਆ ਗਿਆ | ਇਸ ਮੌਕੇ ਸੱਤਵੀਂ ਜਮਾਤ ਦੀ ਵਿਦਿਆਰਥਣ ਨਵਜੋਤ ਕੌਰ ਨੇ ਭਾਸ਼ਣ ਰਾਹੀਂ ਸ੍ਰੀ ਗੁਰੂ ਹਰਿ ਰਾਇ ਜੀ ਦੇ ...
ਰਾਏਕੋਟ, 25 ਫਰਵਰੀ (ਬਲਵਿੰਦਰ ਸਿੰਘ ਲਿੱਤਰ)-ਦਾਣਾ ਮੰਡੀ ਰਾਏਕੋਟ ਵਿਖੇ ਕੇਨਰਾ ਬੈਂਕ ਬਰਾਚ ਰਾਏਕੋਟ ਵਲੋਂ ਆੜ੍ਹਤੀਆਂ ਨਾਲ ਗਾਹਕ ਮਿਲਣੀ ਪ੍ਰੋਗਰਾਮ ਕਰਵਾਇਆ ਗਿਆ | ਇਸ ਗਾਹਕ ਮਿਲਣੀ ਸਮਾਗਮ ਦੌਰਾਨ ਬਰਾਚ ਮੈਨੇਜਰ ਰੀਨਾ ਰਾਣੀ ਦੀ ਦੇਖ-ਰੇਖ ਹੇਠ ਹੋਇਆ | ਇਸ ਮੌਕੇ ...
ਰਾਏਕੋਟ, 25 ਫਰਵਰੀ (ਬਲਵਿੰਦਰ ਸਿੰਘ ਲਿੱਤਰ)-ਲੈਂਡਮਾਰਗੇਜ਼ ਬੈਂਕ ਰਾਏਕੋਟ ਦੀ ਪ੍ਰਬੰਧਕੀ ਕਮੇਟੀ ਦੀ ਮੀਟਿੰਗ ਕਰਕੇ ਅਹਿਮ ਵਿਚਾਰਾਂ ਕੀਤੀਆਂ ਗਈਆਂ | ਇਸ ਮੀਟਿੰਗ ਦੀ ਅਗਵਾਈ ਚੇਅਰਮੈਨ ਇੰਦਰਜੀਤ ਸਿੰਘ ਗੋਂਦਵਾਲ ਵਲੋਂ ਕੀਤੀ ਗਈ, ਜਿਸ ਦੌਰਾਨ ਸਭਾ ਦੇ ਕਾਰਜਾਂ ਨੂੰ ...
ਜਗਰਾਉਂ, 25 ਫਰਵਰੀ (ਜੋਗਿੰਦਰ ਸਿੰਘ)-ਵਿਕਰਮ ਸਾਰਾਭਾਈ ਸਾਇੰਸ ਫਾਊਡੇਸ਼ਨ ਵਲੋਂ ਰਾਸ਼ਟਰੀ ਪੱਧਰ 'ਤੇ ਬੱਚਿਆਂ ਦੇ ਆਨਲਾਈਨ ਸਾਇੰਸ ਮੁਕਾਬਲੇ ਕਰਵਾਏ ਗਏ | ਇਨ੍ਹਾਂ ਮੁਕਾਬਲਿਆਂ ਦੌਰਾਨ ਪੰਜਾਬ 'ਚੋਂ ਮੂਹਰਲੀ ਕਤਾਰ 'ਚ ਚੁਣੇ ਗਏ ਤਿੰਨੇਂ ਹੀ ਵਿਦਿਆਰਥੀ ਯੂਨੀਰਾਈਜ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered
by REFLEX