ਪਟਿਆਲਾ, 25 ਫਰਵਰੀ (ਗੁਰਵਿੰਦਰ ਸਿੰਘ ਔਲਖ)-ਪੰਜਾਬ ਸਰਕਾਰ ਦੇ ਆਦੇਸ਼ ਤੋਂ ਬਾਅਦ ਮੁੜ ਖੁੱਲ੍ਹੇ ਕਾਲਜਾਂ ਅਤੇ ਯੂਨੀਵਰਸਿਟੀਆਂ 'ਚ ਕੋਰੋਨਾ ਸਬੰਧੀ ਜਾਰੀ ਹਦਾਇਤਾਂ ਦੀ ਸ਼ਰੇਆਮ ਉਲੰਘਣਾ ਹੋ ਰਹੀ ਹੈ ਜਿਸ 'ਤੇ ਕਾਲਜ ਪ੍ਰਬੰਧਕ ਫਿਲਹਾਲ ਮੂਕ ਦਰਸ਼ਕ ਬਣਿਆ ਬੈਠਾ ਹੈ | ਸ਼ੁਰੂਆਤੀ ਦੌਰ 'ਚ ਕਾਲਜ ਪ੍ਰਬੰਧਕਾਂ ਨੇ ਇਨ੍ਹਾਂ ਹਦਾਇਤਾਂ ਨੂੰ ਲਾਗੂ ਕਰਨ ਲਈ ਗਰਮਜੋਸ਼ੀ ਵੀ ਵਿਖਾਈ ਸੀ ਪਰ ਹੁਣ ਮੁੜ ਕੋਰੋਨਾ ਕੇਸ ਵਧਣ ਤੋਂ ਬਾਅਦ ਸ਼ਹਿਰ ਦੇ ਵੱਖ-ਵੱਖ ਕਾਲਜਾਂ 'ਚ ਕੋਵਿਡ ਨਾਲ ਸਬੰਧਿਤ ਹਦਾਇਤਾਂ ਨੂੰ ਅੱਖੋਂ-ਪਰੋਖੇ ਕੀਤਾ ਹੋਇਆ ਹੈ | ਸ਼ਹਿਰ ਦੇ ਕੁੱਝ ਕਾਲਜਾਂ ਦੇ ਅਧਿਆਪਕ ਬੀਤੇ ਸਮੇਂ ਦੌਰਾਨ ਕੋਰੋਨਾ ਪਾਜ਼ੀਟਿਵ ਵੀ ਪਾਏ ਗਏ ਸਨ ਪਰ ਇਸ ਦੇ ਬਾਵਜੂਦ ਵੀ ਉਨ੍ਹਾਂ ਕਾਲਜਾਂ 'ਚ ਪ੍ਰਬੰਧ ਨਾ ਕਾਫੀ ਹੀ ਨਜ਼ਰ ਆ ਰਹੇ ਹਨ | ਇਕ ਨਾਮੀ ਸਰਕਾਰੀ ਕਾਲਜ ਤਾਂ ਅਜਿਹਾ ਹੈ ਜਿੱਥੇ ਵਿਦਿਆਰਥੀਆਂ ਦੀ ਗਿਣਤੀ ਵੀ ਹਜ਼ਾਰਾਂ 'ਚ ਹੈ ਪਰ ਕੋਰੋਨਾ ਸਬੰਧੀ ਬਣੇ ਨਿਯਮਾਂ ਦੀ ਪਾਲਣਾ ਕਰਨ ਲਈ ਸਖ਼ਤੀ ਬਿਲਕੁਲ ਨਹੀਂ, ਇੱਥੋਂ ਤੱਕ ਇਨ੍ਹਾਂ ਕਾਲਜਾਂ ਦੇ ਅਧਿਆਪਕ ਵੀ ਕਲਾਸ ਤੋਂ ਬਾਹਰ ਬਿਨਾਂ ਮਾਸਕ ਪਾਏ ਬੈਠੇ ਗੱਲਾਂ ਮਾਰਦੇ ਨਜ਼ਰ ਆਏ | ਇਸ ਤਰ੍ਹਾਂ ਕੁਝ ਕਾਲਜਾਂ ਦੇ ਮੁੱਖ ਗੇਟ 'ਤੇ ਕਿਸੇ ਵੀ ਵਿਦਿਆਰਥੀ ਦਾ ਤਾਪਮਾਨ ਜਾਂ ਮਾਸਕ ਤਕ ਨਹੀਂ ਦੇਖਿਆ ਜਾਂਦਾ ਅਤੇ ਇਕ ਸਰਕਾਰੀ ਕਾਲਜ 'ਚ ਤਾਂ ਇਕ ਛੋਟੇ ਦਰਵਾਜ਼ੇ ਰਾਹੀਂ ਇਕੱਠੇ ਹੀ ਕਈ-ਕਈ ਵਿਦਿਆਰਥੀ ਕਾਲਜ ਦੇ ਅੰਦਰ ਦਾਖਲ ਹੁੰਦੇ ਹਨ ਜਿੱਥੇ ਸਮਾਜਿਕ ਦੂਰੀ ਦਾ ਵੀ ਧਿਆਨ ਨਹੀਂ ਰੱਖਿਆ ਜਾਂਦਾ | ਅੱਜ ਵੱਖ-ਵੱਖ ਕਾਲਜਾਂ 'ਚ ਜਾ ਕੇ ਦੇਖਣ ਤੋਂ ਸਾਹਮਣੇ ਆਇਆ ਕਿ ਵੱਡੀ ਗਿਣਤੀ ਵਿਦਿਆਰਥੀ ਬਿਨਾਂ ਕਿਸੇ ਸਮਾਜਿਕ ਦੂਰੀ ਅਤੇ ਮਾਸਕ ਤੋਂ ਟੋਲੀਆਂ ਬਣਾ ਕੇ ਘੁੰਮ ਰਹੇ ਹਨ ਜਿਨ੍ਹਾਂ ਨੂੰ ਅਜਿਹਾ ਕਰਨ ਤੋਂ ਰੋਕਣ ਲਈ ਕੋਈ ਵੀ ਅਮਲਾ ਤੈਨਾਤ ਨਹੀਂ ਸੀ | ਇੱਥੋਂ ਤਕ ਕਿ ਇਕ ਸਰਕਾਰੀ ਕਾਲਜ 'ਚ ਅਧਿਆਪਕ ਵੀ ਬਿਨਾਂ ਮਾਸਕ ਪਾਏ ਬੈਠੇ ਨਜ਼ਰ ਆਏ | ਦੂਜੇ ਪਾਸੇ ਨਿੱਜੀ ਕਾਲਜਾਂ ਅਤੇ ਯੂਨੀਵਰਸਿਟੀਆਂ ਦੇ ਹਾਲਾਤ ਵੀ ਕੁੱਝ ਅਜਿਹੇ ਹੀ ਸਨ ਭਾਵੇਂ ਕਿ ਕਾਲਜ ਪਿ੍ੰਸੀਪਲ ਦੇ ਦਫ਼ਤਰ ਨਜ਼ਦੀਕ ਤਾਂ ਸੈਨੀਟਾਈਜ਼ਰ ਅਤੇ ਕੋਵਿਡ ਸਬੰਧੀ ਪੁਖ਼ਤਾ ਪ੍ਰਬੰਧ ਜ਼ਰੂਰ ਨਜ਼ਰ ਆਏ ਪਰ ਬਾਕੀ ਕੈਂਪਸ 'ਚ ਨਾ ਤਾਂ ਕਾਲਜ ਪ੍ਰਬੰਧਕਾਂ ਵਲੋਂ ਕੋਰੋਨਾ ਸਬੰਧੀ ਜਾਗਰੂਕ ਕਰਨ ਲਈ ਕੋਈ ਕਮੇਟੀ ਮੈਂਬਰ ਨਜ਼ਰ ਆਈ ਅਤੇ ਨਾ ਹੀ ਕੋਰੋਨਾ ਤੋਂ ਬਚਣ ਲਈ ਵਿਦਿਆਰਥੀਆਂ ਨੂੰ ਤਾੜਨਾ ਕਰਦਾ ਵੇਖਿਆ ਗਿਆ |
ਪਟਿਆਲਾ, 25 ਫਰਵਰੀ (ਗੁਰਵਿੰਦਰ ਸਿੰਘ ਔਲਖ)-ਨਗਰ ਨਿਗਮ ਵਲੋਂ ਅੱਜ ਨਾਜਾਇਜ਼ ਉਸਾਰੀਆਂ ਖ਼ਿਲਾਫ਼ ਕਾਰਵਾਈ ਕਰਦਿਆਂ ਨਾਭਾ ਗੇਟ ਦੀ ਪੁਰਾਣੀ ਅਨਾਜ ਮੰਡੀ ਵਿਚ ਦੁਕਾਨਦਾਰਾਂ ਵਲੋਂ ਕੀਤੇ ਗਏ ਕਬਜ਼ਿਆਂ 'ਤੇ ਪੀਲਾ ਪੰਜਾ ਚਲਾਇਆ ਗਿਆ | ਨਿਗਮ ਦੀ ਟੀਮ ਨੇ ਪੁਰਾਣੀ ਨਾਭਾ ਗੇਟ ...
ਪਟਿਆਲਾ, 25 ਫਰਵਰੀ (ਅ.ਸ. ਆਹਲੂਵਾਲੀਆ)-ਪਿਛਲੇ ਲੰਮੇ ਸਮੇਂ ਤੋਂ ਪਾਰਟੀ ਲਈ ਤਨਦੇਹੀ ਨਾਲ ਕੰਮ ਕਰਦੇ ਆ ਰਹੇ ਜੀਵਨ ਪਰਵੇਸ ਹੈਪੀ ਲੌਹਟ ਨੂੰ ਅਕਾਲੀ ਦਲ ਨੇ ਜ਼ਿਲ੍ਹਾ ਪਟਿਆਲਾ ਸ਼ਹਿਰੀ ਦਾ ਐੱਸ.ਸੀ. ਵਿੰਗ ਦਾ ਪ੍ਰਧਾਨ ਨਿਯੁਕਤ ਕੀਤਾ ਹੈ | ਹੈਪੀ ਲੌਹਟ ਨੂੰ ਸ਼੍ਰੋਮਣੀ ...
ਰਾਜਪੁਰਾ, 25 ਫਰਵਰੀ (ਰਣਜੀਤ ਸਿੰਘ)-ਸਦਰ ਪੁਲਿਸ ਨੇ ਘਰ ਦੇ ਅੰਦਰ ਦਾਖਲ ਹੋ ਕੇ ਕੁੱਟਮਾਰ ਕਰਨ ਦੇ ਦੋਸ਼ 'ਚ ਪਰਚਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿਤੀ ਹੈ | ਜਾਣਕਾਰੀ ਮੁਤਾਬਿਕ ਪੁਲਿਸ ਨੂੰ ਵੀਨਾ ਦੇਵੀ ਪੁੱਤਰੀ ਜੋਗਿੰਦਰ ਰਾਮ ਵਾਸੀ ਰਾਮ ਨਗਰ ਸੌਂਟੀ ਨੇ ...
ਪਟਿਆਲਾ, 25 ਫਰਵਰੀ (ਗੁਰਵਿੰਦਰ ਸਿੰਘ ਔਲਖ)-ਯੁਵਕ ਭਲਾਈ ਵਿਭਾਗ ਅਤੇ ਪੰਜਾਬ ਸਟੇਟ ਏਡਜ਼ ਕੰਟਰੋਲ ਸੋਸਾਇਟੀ ਵਲੋਂ ਸਰਕਾਰੀ ਮਹਿੰਦਰਾ ਕਾਲਜ ਵਿਖੇ ਪਿ੍ੰਸੀਪਲ ਡਾ. ਸਿਮਰਤ ਕੌਰ ਦੇ ਦਿਸ਼ਾ ਨਿਰਦੇਸ਼ਾਂ ਅਧੀਨ ਜ਼ਿਲੇ੍ਹ ਦੇ ਰੈੱਡ ਰੀਬਨ ਕਲੱਬਾਂ ਦੇ ਵਲੰਟੀਅਰਾਂ ਲਈ ...
ਨਾਭਾ, 25 ਫਰਵਰੀ (ਕਰਮਜੀਤ ਸਿੰਘ)-ਸਥਾਨਕ ਮਿਲਕਫੂਡ ਫ਼ੈਕਟਰੀ ਵਰਕਰ ਯੂਨੀਅਨ ਦੇ ਨਵ-ਨਿਯੁਕਤ ਪ੍ਰਧਾਨ ਅਮਰਜੀਤ ਸਿੰਘ (ਪੱਪੂ) ਦਾ ਬਲਾਕ ਸੰਮਤੀ ਨਾਭਾ ਦੇ ਚੇਅਰਮੈਨ ਇਛਿਆਮਾਨ ਸਿੰਘ ਭੋਜੋਮਾਜਰੀ ਦੀ ਅਗਵਾਈ ਵਿਚ ਵਿਸ਼ੇਸ਼ ਸਨਮਾਨ ਕੀਤਾ ਗਿਆ | ਚੇਅਰਮੈਨ ਭੋਜੋਮਾਜਰੀ ...
ਪਾਤੜਾਂ, 25 ਫ਼ਰਵਰੀ (ਜਗਦੀਸ਼ ਸਿੰਘ ਕੰਬੋਜ)-ਪਾਤੜਾਂ ਇਲਾਕੇ ਦੇ 11 ਪਿੰਡਾਂ ਦੇ ਕਿਸਾਨਾਂ ਦੀ ਜ਼ਮੀਨ ਵਿਚ ਕੇਂਦਰ ਸਰਕਾਰ ਵਲੋਂ ਬਣਾਏ ਜਾ ਰਹੇ ਐਕਸਪੈੱ੍ਰਸ ਵੇਅ ਸਬੰਧੀ ਪ੍ਰਦੂਸ਼ਣ ਕੰਟਰੋਲ ਬੋਰਡ ਵਲੋਂ ਰੱਖੀ ਗਈ ਬੈਠਕ 'ਚ ਉਸ ਵੇਲੇ ਹੰਗਾਮਾ ਹੋ ਗਿਆ ਜਦੋਂ ਇਸ ਦਾ ...
ਰਾਜਪੁਰਾ, 25 ਫਰਵਰੀ (ਰਣਜੀਤ ਸਿੰਘ)-ਸਿਟੀ ਪੁਲਿਸ ਨੇ ਘਰ ਅੰਦਰ ਵੜ ਕੇ ਕਬਜ਼ਾ ਕਰਨ ਅਤੇ ਕੁੱਟਮਾਰ ਕਰਨ ਦੇ ਦੋਸ਼ 'ਚ ਪਰਚਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ | ਜਾਣਕਾਰੀ ਮੁਤਾਬਿਕ ਪੁਲਿਸ ਨੂੰ ਰਜਿੰਦਰ ਸਿੰਘ ਪੁੱਤਰ ਸ਼ਿੰਗਾਰਾ ਸਿੰਘ ਵਾਸੀ ਗੁਰੂ ਅਰਜਨ ...
ਪਟਿਆਲਾ, 25 ਫਰਵਰੀ (ਮਨਦੀਪ ਸਿੰਘ ਖਰੋੜ)-ਕੋਵਿਡ-19 ਤੋਂ ਬਚਾਅ ਲਈ ਲਗਾਈ ਜਾ ਰਹੀ ਕੋਵਿਡ ਵੈਕਸੀਨ ਨੂੰ ਜ਼ਿਲ੍ਹੇ 'ਚ ਸੁਚਾਰੂ ਢੰਗ ਨਾਲ ਚਲਾਉਣ ਲਈ ਬਣਾਈ ਗਈ ਜ਼ਿਲ੍ਹਾ ਪੱਧਰੀ ਟਾਸਕ ਫੋਰਸ ਦੀ ਅੱਜ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਡਾ. ਪ੍ਰੀਤੀ ਯਾਦਵ ਦੀ ਪ੍ਰਧਾਨਗੀ ਹੇਠ ...
ਸ਼ੁਤਰਾਣਾ, 25 ਫਰਵਰੀ (ਬਲਦੇਵ ਸਿੰਘ ਮਹਿਰੋਕ)-ਵਿਕਾਸ ਪੱਖੋਂ ਅਤਿ ਪਛੜੇ ਵਿਧਾਨ ਸਭਾ ਹਲਕਾ ਸ਼ੁਤਰਾਣਾ 'ਚ ਲੋਕ ਨਿਰਮਾਣ ਵਿਭਾਗ ਵਲੋਂ ਬਣਾਈਆਂ ਨਵੀਆਂ ਸੜਕਾਂ ਸਾਲ ਬਾਅਦ ਹੀ ਟੁੱਟਣੀਆਂ ਸ਼ੁਰੂ ਹੋ ਗਈਆਂ ਹਨ, ਜਿਨ੍ਹਾਂ ਦੀ ਲੋਕਾਂ ਨੇ ਸਰਕਾਰ ਤੋਂ ਉੱਚ ਪੱਧਰੀ ਜਾਂਚ ...
ਦੇਵੀਗੜ੍ਹ, 25 ਫਰਵਰੀ (ਰਾਜਿੰਦਰ ਸਿੰਘ ਮੌਜੀ)-ਸੰਯੁਕਤ ਕਿਸਾਨ ਮੋਰਚੇ ਦੇ ਮੈਂਬਰ ਅਤੇ ਬਜ਼ੁਰਗ ਕਿਸਾਨ ਆਗੂ ਸਤਨਾਮ ਸਿੰਘ ਬਹਿਰੂ ਜੋ ਕਿ ਬੀਤੀ ਕੱਲ੍ਹ ਸਿੰਘੂ ਬਾਰਡਰ ਦਿੱਲੀ ਤੋਂ ਆਪਣੇ ਘਰ ਪਰਤੇ ਸਨ, ਨੇ ਅੱਜ 'ਅਜੀਤ' ਨਾਲ ਵਿਸ਼ੇਸ਼ ਗੱਲਬਾਤ ਕਰਦਿਆਂ ਦੱਸਿਆ ਕਿ ...
ਪਟਿਆਲਾ, 25 ਫ਼ਰਵਰੀ (ਧਰਮਿੰਦਰ ਸਿੰਘ ਸਿੱਧੂ)-ਦੇਸ਼ ਦੀ ਆਜ਼ਾਦੀ ਵਿਚ ਅਹਿਮ ਯੋਗਦਾਨ ਪਾਉਣ ਵਾਲੇ ਆਜ਼ਾਦੀ ਘੁਲਾਟੀਆਂ ਅਤੇ ਉਨ੍ਹਾਂ ਦੇ ਪਰਿਵਾਰਾਂ ਵਲੋਂ ਅੱਜ ਫਰੀਡਮ ਫਾਈਟਰ ਉੱਤਰਾਧਿਕਾਰੀ ਤਾਲਮੇਲ ਕਮੇਟੀ ਪੰਜਾਬ ਦੇ ਕਨਵੀਨਰ ਪ੍ਰਕਾਸ਼ ਧਾਲੀਵਾਲ ਦੀ ਅਗਵਾਈ ...
ਪਟਿਆਲਾ, 25 ਫਰਵਰੀ (ਅ.ਸ. ਆਹਲੂਵਾਲੀਆ)-ਪੰਜਾਬ ਮੰਤਰੀ ਮੰਡਲ ਵਲੋਂ ਫਰਵਰੀ ਵਿਚ ਕੀਤੀਆਂ ਦੋ ਬੈਠਕਾਂ ਵਿਚ ਮੁਲਾਜ਼ਮ ਪੈਨਸ਼ਨਰਾਂ ਦੀਆਂ ਮੰਗਾਂ 'ਤੇ ਵਰਕਚਾਰਜ, ਟੈਂਪਰੇਰੀ, ਐਡਹਾਕ, ਡੇਲੀਵੇਜਿਜ਼, ਕੰਟਰੈਕਟ, ਆਊਟ ਸੋਰਸ ਸਮੇਤ ਪਾਰਟ ਟਾਈਮ ਕਰਮਚਾਰੀਆਂ ਨੂੰ ਨਿਯਮਤ ...
ਬਨੂੜ, 25 ਫਰਵਰੀ (ਭੁਪਿੰਦਰ ਸਿੰਘ)-ਨਜ਼ਦੀਕੀ ਪਿੰਡ ਖ਼ਾਨਪੁਰ ਬੰਗਰ ਵਿਖੇ ਕਣਕ ਦੀ ਫ਼ਸਲ 'ਤੇ ਪਿਛਲੇ ਹਫ਼ਤੇ ਹੋਏ ਪੀਲੀ ਕੁੰਗੀ ਦੇ ਹਮਲੇ ਨੂੰ ਹੁਣ ਰੋਕ ਲੱਗ ਗਈ ਹੈ | ਮੁਹਾਲੀ ਜ਼ਿਲ੍ਹੇ ਦੇ ਮੁੱਖ ਖੇਤੀਬਾੜੀ ਅਫ਼ਸਰ ਡਾ. ਰਾਜੇਸ਼ ਕੁਮਾਰ ਰਹੇਜਾ, ਡਾ. ਹਰਮੀਤ ਕੌਰ, ਬਲਾਕ ...
ਪਟਿਆਲਾ, 25 ਫ਼ਰਵਰੀ (ਧਰਮਿੰਦਰ ਸਿੰਘ ਸਿੱਧੂ)-ਦੇਸ਼ ਦੀ ਆਜ਼ਾਦੀ ਵਿਚ ਅਹਿਮ ਯੋਗਦਾਨ ਪਾਉਣ ਵਾਲੇ ਆਜ਼ਾਦੀ ਘੁਲਾਟੀਆਂ ਅਤੇ ਉਨ੍ਹਾਂ ਦੇ ਪਰਿਵਾਰਾਂ ਵਲੋਂ ਅੱਜ ਫਰੀਡਮ ਫਾਈਟਰ ਉੱਤਰਾਧਿਕਾਰੀ ਤਾਲਮੇਲ ਕਮੇਟੀ ਪੰਜਾਬ ਦੇ ਕਨਵੀਨਰ ਪ੍ਰਕਾਸ਼ ਧਾਲੀਵਾਲ ਦੀ ਅਗਵਾਈ ...
ਪਟਿਆਲਾ, 25 ਫਰਵਰੀ (ਮਨਦੀਪ ਸਿੰਘ ਖਰੋੜ)-ਕੋਰੋਨਾ ਦੇ ਨਵੇਂ ਆਏ 62 ਕੇਸਾਂ 'ਚੋਂ ਪਟਿਆਲਾ ਸ਼ਹਿਰ ਤੋਂ 31, ਰਾਜਪੁਰਾ ਤੋਂ 10, ਨਾਭਾ ਤੋਂ 2, ਬਲਾਕ ਭਾਦਸੋਂ ਤੋਂ 2, ਬਲਾਕ ਕੌਲੀ ਤੋਂ 2, ਬਲਾਕ ਕਾਲੋਮਾਜਰਾ ਤੋਂ 03, ਬਲਾਕ ਹਰਪਾਲਪੁਰ ਤੋਂ 9 ਅਤੇ ਬਲਾਕ ਦੁਧਨਸਾਧਾਂ ਤੋਂ 3 ਵਿਅਕਤੀਆਂ ...
ਪਟਿਆਲਾ, 25 ਫਰਵਰੀ (ਧਰਮਿੰਦਰ ਸਿੰਘ ਸਿੱਧੂ)-ਜਨਰਲ ਕੈਟਾਗਰੀ ਵੈੱਲਫੇਅਰ ਫੈੱਡਰੇਸ਼ਨ ਦੇ ਸੂਬਾ ਪ੍ਰਧਾਨ ਜਸਵੰਤ ਸਿੰਘ ਧਾਲੀਵਾਲ, ਪਟਿਆਲਾ ਯੂਨਿਟ ਪ੍ਰਧਾਨ ਕੁਲਜੀਤ ਸਿੰਘ ਰਟੌਲ, ਸਕੱਤਰ ਜਨਰਲ ਸੁਖਪ੍ਰੀਤ ਸਿੰਘ, ਇੰਜ: ਨਿਤਨ ਪ੍ਰਾਸ਼ਰ, ਇੰਜ: ਗੁਰਮੀਤ ਸਿੰਘ ਬਾਗੜੀ, ...
ਪਟਿਆਲਾ, 25 ਫਰਵਰੀ (ਅਮਰਬੀਰ ਸਿੰਘ ਆਹਲੂਵਾਲੀਆ)-ਪੰਜਾਬ ਸਰਕਾਰ ਵਲੋਂ ਚਲਾਏ ਜਾ ਰਹੇ ਮਿਸ਼ਨ ਤੰਦਰੁਸਤ ਪੰਜਾਬ ਤਹਿਤ ਲੋਕਾਂ ਨੂੰ ਵਧੀਆ ਕਿਸਮ ਦੇ ਫਲ ਅਤੇ ਸਬਜ਼ੀਆਂ ਮੁਹੱਈਆ ਕਰਵਾਉਣ ਲਈ ਬਾਗ਼ਬਾਨੀ ਵਿਭਾਗ ਅਹਿਮ ਰੋਲ ਅਦਾ ਕਰ ਰਿਹਾ ਹੈ | ਇਸੇ ਲੜੀ ਤਹਿਤ ਅੱਜ ਗਰਮੀ ...
ਰਾਜਪੁਰਾ, 25 ਫਰਵਰੀ (ਜੀ.ਪੀ. ਸਿੰਘ)-ਹਲਕਾ ਘਨੌਰ ਦੇ ਵਿਧਾਇਕ ਮਦਨ ਲਾਲ ਜਲਾਲਪੁਰ ਵਲੋਂ ਬਲਾਕ ਸ਼ੰਭੂ ਦੇ ਪਿੰਡ ਆਕੜੀ, ਸੇਹਰਾ, ਸੇਹਰੀ ਅਤੇ ਪੱਬਰਾ ਵਿਖੇ ਨੀਂਹ ਪੱਥਰ ਰੱਖ ਕੇ ਵਿਕਾਸ ਕਾਰਜਾਂ ਦਾ ਆਗਾਜ਼ ਕੀਤਾ ਗਿਆ | ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ...
ਨਾਭਾ, 25 ਫਰਵਰੀ (ਕਰਮਜੀਤ ਸਿੰਘ)-ਆਮ ਆਦਮੀ ਪਾਰਟੀ ਦੇ ਰਾਜ ਸਭਾ ਮੈਂਬਰ ਅੱਜ ਪੰਜਾਬ ਦੇ ਲੁਧਿਆਣਾ ਵਿਖੇ ਕੋਰਟ ਵਿਚ ਪੇਸ਼ੀ ਭੁਗਤਣ ਉਪਰੰਤ ਨਾਭਾ ਸਥਿਤ ਐਡਵੋ. ਗਿਆਨ ਸਿੰਘ ਮੂੰਗੋ ਪ੍ਰਧਾਨ ਬਾਰ ਐਸੋਸੀਏਸ਼ਨ ਦੇ ਗ੍ਰਹਿ ਵਿਖੇ ਪਹੁੰਚੇ | ਜਿੱਥੇ ਉਨ੍ਹਾਂ ਨੇ ...
ਪਟਿਆਲਾ, 25 ਫਰਵਰੀ (ਧਰਮਿੰਦਰ ਸਿੰਘ ਸਿੱਧੂ)-ਪੰਜਾਬ ਦੇ ਨੌਜਵਾਨ ਕੱਚੇ ਮੁਲਾਜ਼ਮਾਂ ਨੇ ਕਾਂਗਰਸ ਸਰਕਾਰ ਦੇ ਮੰਤਰੀਆਂ ਨੂੰ ਬਦਾਮ ਦੇਣ ਦਾ ਐਲਾਨ ਕਰ ਦਿੱਤਾ ਹੈ ਤਾਂ ਜੋ ਮੰਤਰੀਆਂ ਦੀ ਯਾਦਦਾਸ਼ਤ ਠੀਕ ਹੋ ਸਕੇ ਤੇ ਕਾਂਗਰਸ ਸਰਕਾਰ ਦੇ ਮੰਤਰੀ 2017 ਚੋਣਾਂ ਦੌਰਾਨ ਕੀਤੇ ...
ਪਟਿਆਲਾ, 25 ਫਰਵਰੀ (ਗੁਰਵਿੰਦਰ ਸਿੰਘ ਔਲਖ)-ਨਟਾਸ ਮੰਦਰ ਵਿਖੇ ਸ਼ੋਕ ਸਮਾਗਮ 'ਚ ਇਕੱਤਰ, ਕਲਾ ਪ੍ਰੇਮੀਆਂ, ਰੰਗਕਰਮੀਆਂ ਅਤੇ ਨੈਸ਼ਨਲ ਥੀਏਟਰ ਆਰਟਸ ਸੋਸਾਇਟੀ ਦੇ ਕਲਾਕਾਰਾਂ ਨੇ ਸਮਾਜਿਕ ਸ਼ਖ਼ਸੀਅਤਾਂ ਗਾਇਕ ਸਰਦੂਲ ਸਿਕੰਦਰ, ਨੌਜਵਾਨ ਪੱਤਰਕਾਰ ਸਤਬੀਰ ਸਿੰਘ ਦਰਦੀ, ...
ਰਾਜਪੁਰਾ, 25 ਫਰਵਰੀ (ਰਣਜੀਤ ਸਿੰਘ)-ਅੱਜ ਇੱਥੇ ਮਿੰਨੀ ਸਕੱਤਰੇਤ ਵਿਖੇ ਸੰਯੁਕਤ ਕਿਸਾਨ ਮੋਰਚੇ ਦੇ ਆਗੂਆਂ ਨੇ ਜੇਲ੍ਹਾਂ 'ਚ ਬੰਦ ਕਿਸਾਨਾਂ, ਬੇਕਸੂਰ ਨੌਜਵਾਨਾਂ ਨੂੰ ਬਿਨਾਂ ਸ਼ਰਤ ਰਿਹਾਅ ਕਰਨ ਲਈ ਰਾਸ਼ਟਰਪਤੀ ਦੇ ਨਾਂਅ ਐਸ.ਡੀ.ਐਮ. ਨੰੂ ਮੰਗ ਪੱਤਰ ਦਿੱਤਾ | ਇਸ ਮੌਕੇ ...
ਭਾਦਸੋਂ, 25 ਫਰਵਰੀ (ਗੁਰਬਖਸ਼ ਸਿੰਘ ਵੜੈਚ)-ਆਈ.ਪੀ.ਐਸ. ਰਣਬੀਰ ਸਿੰਘ ਖੱਟੜਾ ਦਾ ਅਕਾਲੀ ਦਲ ਦੇ ਸੀਨੀ. ਆਗੂ ਗੁਰਜੰਟ ਸਿੰਘ ਸਹੌਲੀ ਦੀ ਅਗਵਾਈ 'ਚ ਵਿਸ਼ੇਸ਼ ਸਨਮਾਨ ਕੀਤਾ ਗਿਆ | ਇਸ ਸਨਮਾਨ ਲਈ ਆਈ.ਜੀ. ਰਣਬੀਰ ਸਿੰਘ ਖੱਟੜਾ ਨੇ ਪਿੰਡ ਵਾਸੀਆਂ ਦਾ ਧੰਨਵਾਦ ਕੀਤਾ | ਇਸ ਮੌਕੇ ...
ਪਟਿਆਲਾ, 25 ਫਰਵਰੀ (ਮਨਦੀਪ ਸਿੰਘ ਖਰੋੜ)-ਸੱਤਵੇਂ ਪਾਤਸ਼ਾਹ ਸ੍ਰੀ ਗੁਰੂ ਹਰਿਰਾਇ ਸਾਹਿਬ ਜੀ ਦਾ ਪ੍ਰਕਾਸ਼ ਪੁਰਬ ਗੁਰਦੁਆਰਾ ਸ੍ਰੀ ਦੂਖ-ਨਿਵਾਰਨ ਸਾਹਿਬ 'ਚ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਗਿਆ | ਇਸ ਦੌਰਾਨ ਗੁਰਦੁਆਰਾ ਸਾਹਿਬ ਦੇ ਦੀਵਾਨ ਹਾਲ 'ਚ ਰੱਖੇ ਗਏ ਅਖੰਡ ਪਾਠ ...
ਪਟਿਆਲਾ, 25 ਫਰਵਰੀ (ਗੁਰਵਿੰਦਰ ਸਿੰਘ ਔਲਖ)-ਭਾਸ਼ਾ ਵਿਭਾਗ, ਪੰਜਾਬ, ਪਟਿਆਲਾ ਦੇ ਵਿਹੜੇ 'ਚ ਅੰਤਰਰਾਸ਼ਟਰੀ ਮਾਤ-ਭਾਸ਼ਾ ਦਿਵਸ ਦੇ ਮੌਕੇ 'ਤੇ ਮੈਗਜ਼ੀਨ 'ਗੋਸਾਈਆਂ' ਦਾ ਗੁਰੂ ਰਵਿਦਾਸ ਵਿਸ਼ੇਸ਼ ਅੰਕ ਰਿਲੀਜ਼ ਕੀਤਾ ਗਿਆ | ਇਸ ਮੌਕੇ ਸਾਹਿਤ ਰਤਨ ਡਾ. ਓਮ ਪ੍ਰਕਾਸ਼ ਗਾਸੋ, ...
ਨਾਭਾ, 25 ਫਰਵਰੀ (ਕਰਮਜੀਤ ਸਿੰਘ)-ਸ਼ੋ੍ਰਮਣੀ ਭਗਤ ਰਵਿਦਾਸ ਜੀ ਦੇ ਜਨਮ ਦਿਹਾੜੇ ਨੂੰ ਸਮਰਪਿਤ ਨਗਰ ਕੀਰਤਨ ਗੁਰਦੁਆਰਾ ਸਾਹਿਬ ਅਨਾਜ ਮੰਡੀ ਦੇ ਸਾਹਮਣੇ ਤੋਂ ਆਰੰਭ ਹੋਇਆ | ਆਰੰਭਤਾ ਦੀ ਅਰਦਾਸ ਪ੍ਰਸਿੱਧ ਕਥਾਵਾਚਕ ਗਿਆਨੀ ਰਜਿੰਦਰਪਾਲ ਸਿੰਘ ਨੇ ਕੀਤੀ ਅਤੇ ਵਿਸ਼ੇਸ਼ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered
by REFLEX