ਤਾਜਾ ਖ਼ਬਰਾਂ


ਨਿਹੰਗ ਜਥੇਬੰਦੀਆਂ ਵਲੋਂ ਸ਼ਤਾਬਦੀ ਸਮਾਗਮਾਂ ਦੀ ਸ਼ੁਰੂਆਤ ’ਤੇ ਕੱਢਿਆ ਜਾਵੇਗਾ ਬਾਬਾ ਬਕਾਲਾ ਤੋਂ ਵਿਸ਼ਾਲ ਨਗਰ ਕੀਰਤਨ - ਗਿਆਨੀ ਹਰਪ੍ਰੀਤ ਸਿੰਘ
. . .  59 minutes ago
ਸ੍ਰੀ ਅਨੰਦਪੁਰ ਸਾਹਿਬ , 19 ਅਪ੍ਰੈਲ (ਜੇ ਐੱਸ ਨਿੱਕੂਵਾਲ/ਕਰਨੈਲ ਸਿੰਘ )-ਹਿੰਦ ਦੀ ਚਾਦਰ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 400 ਸਾਲਾ ਸ਼ਤਾਬਦੀ ਸਮਾਗਮਾਂ ਤੇ 29 ਅਪ੍ਰੈਲ ਨੂੰ ਬਾਬਾ ਬਕਾਲਾ ਤੋਂ ਇਕ ਵਿਸ਼ਾਲ ਨਗਰ ਕੀਰਤਨ ਕੱਢਿਆ ਜਾਵੇਗਾ ...
ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਤੋਂ ਸਜਾਇਆ ਨਗਰ ਕੀਰਤਨ ਡੇਰਾ ਬਾਬਾ ਨਾਨਕ ਸਰਹੱਦ 'ਤੇ ਪਹੁੰਚਿਆ - ਪਾਕਿਸਤਾਨ ਗਏ ਸਿੱਖ ਯਾਤਰੂ ਵੀ ਆਏ ਨਜ਼ਰ
. . .  about 1 hour ago
ਬਟਾਲਾ, 19 ਅਪ੍ਰੈਲ (ਕਾਹਲੋਂ)-ਵਿਸਾਖੀ ਦਿਹਾੜੇ 'ਤੇ ਪਾਕਿਸਤਾਨੀ ਗਿਆ ਜਥਾ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਪਹੁੰਚਿਆ ਅਤੇ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਤੋਂ ਡੇਰਾ ਬਾਬਾ ਨਾਨਕ ਸਰਹੱਦ ਤੱਕ ਕਾਰੀਡੋਰ ਸੜਕ 'ਤੇ ਨਗਰ ਕੀਰਤਨ ...
ਵਿਦਿਆਰਥਣ ਦੇ ਥੱਪੜ ਮਾਰਨ ਦੇ ਮਾਮਲੇ 'ਚ ਪ੍ਰਿੰਸੀਪਲ ਨੂੰ 15 ਦਿਨਾਂ 'ਚ ਰਿਪੋਰਟ ਦੇਣ ਨੂੰ ਕਿਹਾ
. . .  about 1 hour ago
ਚੰਡੀਗੜ੍ਹ , 19 ਅਪ੍ਰੈਲ - ਸਿੱਖਿਆ ਵਿਭਾਗ ਵੱਲੋਂ ਨੋਟਿਸ ਲੈਂਦਿਆਂ ਵਿਦਿਆਰਥਣ ਨੂੰ ਥੱਪੜ ਦੇ ਮਾਮਲੇ 'ਚ ਪ੍ਰਿੰਸੀਪਲ ਨੂੰ 15 ਦਿਨਾਂ 'ਚ ਰਿਪੋਰਟ ਪੇਸ਼ ਕਰਨ ਨੂੰ ਕਿਹਾ ਹੈ ।
ਨਵੀਂ ਦਿੱਲੀ :18 ਸਾਲ ਤੋਂ ਵੱਧ ਉਮਰ ਦਾ ਹਰ ਕੋਈ 1 ਮਈ ਤੋਂ ਕੋਵਿਡ -19 ਟੀਕਾ ਲਗਵਾਉਣ ਦੇ ਯੋਗ
. . .  about 1 hour ago
ਮਸ਼ਹੂਰ ਫਿਲਮ ਨਿਰਦੇਸ਼ਕ ਸੁਮਿੱਤਰਾ ਭਾਵੇ ਦਾ ਦਿਹਾਂਤ
. . .  about 2 hours ago
ਪੁਣੇ, 19 ਅਪ੍ਰੈਲ - ਮਰਾਠੀ ਸਿਨੇਮਾ ਅਤੇ ਥੀਏਟਰ ਵਿਚ ਕੰਮ ਕਰਨ ਲਈ ਮਸ਼ਹੂਰ ਫਿਲਮ ਦੀ ਮਸ਼ਹੂਰ ਨਿਰਦੇਸ਼ਕ ਅਤੇ ਲੇਖਕ ਸੁਮਿੱਤਰਾ ਭਾਵੇ ਦੀ ਇਕ ਹਸਪਤਾਲ ਵਿਚ ਫੇਫੜਿਆਂ ਨਾਲ ਸੰਬੰਧਤ ਬਿਮਾਰੀ ਦੇ ਬਾਅਦ ਦਿਹਾਂਤ ਹੋ ...
ਨਵੀਂ ਦਿੱਲੀ : ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ​ਕੋਰੋਨਾ ਕਾਰਨ ਏਮਜ਼ ਵਿਚ ਦਾਖਲ
. . .  about 2 hours ago
ਲੱਖਾ ਸਿਧਾਨਾ ਦੇ ਭਰਾ ਗੁਰਦੀਪ ਦਾ ਕੇਸ ਦਿੱਲੀ ਕਮੇਟੀ ਨੇ ਪੰਜਾਬ ਹਰਿਆਣਾ ਹਾਈ ਕੋਰਟ 'ਚ ਕੀਤਾ ਦਾਇਰ
. . .  about 2 hours ago
ਲੁਧਿਆਣਾ ਵਿਚ ਕੋਰੋਨਾ ਦਾ ਕਹਿਰ ਜਾਰੀ -768 ਵਿਅਕਤੀ ਕੋਰੋਨਾ ਪਾਜ਼ੀਟਿਵ, 14 ਨੇ ਦਮ ਤੋੜਿਆ
. . .  about 3 hours ago
ਲੁਧਿਆਣਾ, 19 ਅਪ੍ਰੈਲ {ਸਲੇਮਪੁਰੀ} - ਲੁਧਿਆਣਾ ਵਿਚ ਅੱਜ ਫਿਰ ਕੋਰੋਨਾ ਦਾ ਪਹਾੜ ਟੁੱਟ ਗਿਆ ਹੈ, ਜਿਸ ਕਰਕੇ ਲੁਧਿਆਣਾ ਬੁਰੀ ਤਰ੍ਹਾਂ ਦਹਿਲ ਚੁੱਕਿਆ ਹੈ। ਜ਼ਿਲ੍ਹਾ ਸਿਹਤ ਪ੍ਰਸ਼ਾਸਨ ਤੋਂ ਮਿਲੀ ਜਾਣਕਾਰੀ ਅਨੁਸਾਰ ਲੁਧਿਆਣਾ ਵਿਚ ਅੱਜ 768 ...
ਮੋਗਾ ਵਿਚ ਕੋਰੋਨਾ ਦਾ ਕਹਿਰ, ਆਏ 92 ਨਵੇਂ ਮਾਮਲੇ
. . .  about 3 hours ago
ਮੋਗਾ , 19 ਅਪ੍ਰੈਲ ( ਗੁਰਤੇਜ ਸਿੰਘ ਬੱਬੀ ) - ਮੋਗਾ ਵਿਚ ਕੋਰੋਨਾ ਦਾ ਕਹਿਰ, ਅੱਜ ਇਕੋ ਦਿਨ 92 ਨਵੇਂ ਮਾਮਲੇ ਆਏ ਹਨ ਅਤੇ ਮਰੀਜ਼ਾਂ ਦੀ ਕੁੱਲ ਗਿਣਤੀ 4463 ਹੋਣ ਦੇ ਨਾਲ ਸਰਗਰਮ ਮਾਮਲੇ 619 ਹੋ ਗਏ ...
ਘੁਡਾਣੀ ਕਲਾਂ 'ਚ ਅੱਗ ਲੱਗਣ ਨਾਲ 4 ਏਕੜ ਕਣਕ ਦੀ ਫ਼ਸਲ ਤੇ 10 ਏਕੜ ਨਾੜ ਸੜਿਆ
. . .  about 3 hours ago
ਰਾੜਾ ਸਾਹਿਬ, 19 ਅਪ੍ਰੈਲ (ਸਰਬਜੀਤ ਸਿੰਘ ਬੋਪਾਰਾਏ)-ਜ਼ਿਲ੍ਹਾ ਲੁਧਿਆਣਾ ਦੇ ਪਿੰਡ ਘੁਡਾਣੀ ਕਲਾਂ ਵਿਖੇ ਦੁਪਹਿਰ ਬਾਅਦ 2 ਵਜੇ ਦੇ ਕਰੀਬ ਅੱਗ ਲੱਗਣ ਨਾਲ 4 ਏਕੜ ਕਣਕ ਦੀ ਖੜੀ ਫ਼ਸਲ ਤੇ 10 ਏਕੜ ਕਣਕ ਦਾ ਨਾੜ ਸੜ ਕੇ ਸੁਆਹ ਹੋ ...
ਕੌਂਸਲਰ ਰਮੇਸ਼ ਮਹੇ ਬਣੇ ਨਗਰ ਪੰਚਾਇਤ ਮਹਿਤਪੁਰ ਦੇ ਪ੍ਰਧਾਨ
. . .  about 4 hours ago
ਮਹਿਤਪੁਰ, 19ਅਪ੍ਰੈਲ (ਲਖਵਿੰਦਰ ਸਿੰਘ) - ਨਗਰ ਪੰਚਾਇਤ ਮਹਿਤਪੁਰ ਦੇ ਕੌਂਸਲਰ ਰਮੇਸ਼ ਮਹੇ ਸਰਬਸੰਮਤੀ ਨਾਲ ਪ੍ਰਧਾਨ ਬਣੇ ਤੇ ਉਪ ...
ਦੀਪ ਸਿੱਧੂ ਦੀ ਪੁਲਿਸ ਰਿਮਾਂਡ ਦੀ ਅਰਜ਼ੀ ਰੱਦ ਹੋਈ
. . .  about 2 hours ago
ਨਵੀਂ ਦਿੱਲੀ , 19 ਅਪ੍ਰੈਲ - ਦੀਪ ਸਿੱਧੂ ਦੀ ਪੁਲਿਸ ਰਿਮਾਂਡ ਦੀ ਅਰਜ਼ੀ ਰੱਦ ਕਰ ਦਿੱਤੀ ਗਈ ਹੈ , ਜਾਣਕਾਰੀ ਦਿੰਦੇ ਹੋਏ ਮਨਜਿੰਦਰ ਸਿੰਘ ਸਿਰਸਾ ਵਲੋਂ ਦੱਸਿਆ ਗਿਆ ਹੈ ਕਿ, ਉਨ੍ਹਾਂ ਨੂੰ ਉਮੀਦ ਹੈ...
ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕੇਂਦਰ ਨੂੰ ਕੀਤੀ ਟੀਕਿਆਂ ਦੀ ਤੁਰੰਤ ਸਪਲਾਈ ਭੇਜਣ ਦੀ ਅਪੀਲ
. . .  about 4 hours ago
ਚੰਡੀਗੜ੍ਹ , 19 ਅਪ੍ਰੈਲ (ਵਿਕਰਮਜੀਤ ਸਿੰਘ ਮਾਨ) - ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸੋਮਵਾਰ ਨੂੰ ਕੇਂਦਰ ਨੂੰ ਅਪੀਲ ਕੀਤੀ ਹੈ ਕਿ ਉਹ ਟੀਕਿਆਂ ਦੀ ਤੁਰੰਤ ਸਪਲਾਈ ਭੇਜਣ ਅਤੇ ਦੋਵਾਂ ਦੇ ਭੰਡਾਰਾਂ ਦੇ ...
ਪ੍ਰਾਈਵੇਟ ਲੈਬਾਂ ਦੁਆਰਾ ਆਰ.ਟੀ. - ਪੀ.ਸੀ.ਆਰ. ਅਤੇ ਰੈਪਿਡ ਐਂਟੀਜੇਨ ਟੈਸਟਿੰਗ (ਰੈਟ) ਦੀਆਂ ਕੀਮਤਾਂ ਕ੍ਰਮਵਾਰ 450 ਅਤੇ 300 ਰੁਪਏ ਕਰ ਦਿੱਤੀਆਂ ਗਈਆਂ
. . .  about 4 hours ago
ਚੰਡੀਗੜ੍ਹ , 19 ਅਪ੍ਰੈਲ - ਪ੍ਰਾਈਵੇਟ ਲੈਬਾਂ ਦੁਆਰਾ ਆਰ.ਟੀ. - ਪੀ.ਸੀ.ਆਰ. ਅਤੇ ਰੈਪਿਡ ਐਂਟੀਜੇਨ ਟੈਸਟਿੰਗ (ਰੈਟ) ਦੀਆਂ ਕੀਮਤਾਂ ਕ੍ਰਮਵਾਰ 450 ਅਤੇ 300 ਰੁਪਏ ਕਰ...
ਪੰਜਾਬ ਵਿਚ ਰਾਤ ਦੇ ਕਰਫ਼ਿਊ ਦਾ ਸਮਾਂ ਵਧਿਆ
. . .  about 3 hours ago
ਚੰਡੀਗੜ੍ਹ , 19 ਅਪ੍ਰੈਲ - ਪੰਜਾਬ ਦੇ ਮੁੱਖ ਮੰਤਰੀ ਨੇ ਕੋਵਿਡ 19 ਦੀ ਸਥਿਤੀ ਦੀ ਸਮੀਖਿਆ ਕੀਤੀ ਅਤੇ ਇਹ ਐਲਾਨ ਕੀਤਾ ਹੈ ਕਿ ਰਾਤ ਦੇ ਕਰਫ਼ਿਊ ਦਾ ਸਮਾਂ (ਸ਼ਾਮ 8 ਵਜੇ ਤੋਂ ਸਵੇਰੇ 5 ਵਜੇ) ...
ਮੋਹਾਲੀ ਵਿਚ ਬੁੱਧਵਾਰ ਨੂੰ ਰਾਮ ਨਵਮੀ ਦੇ ਮੌਕੇ 'ਤੇ ਪੂਰੀ ਤਰ੍ਹਾਂ ਨਾਲ ਤਾਲਾਬੰਦੀ
. . .  about 4 hours ago
ਚੰਡੀਗੜ੍ਹ , 19 ਅਪ੍ਰੈਲ - ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸੋਮਵਾਰ ਨੂੰ ਇਕ ਉੱਚ ਪੱਧਰੀ ਕੋਵਿਡ 19 ਦੀ ਸਮੀਖਿਆ ਬੈਠਕ ਦੌਰਾਨ ਕੀਤਾ ਇਹ ਐਲਾਨ...
ਕਿਸਾਨ ਮਹਾ ਪੰਚਾਇਤ ਦੌਰਾਨ ਹਜ਼ਾਰਾਂ ਕਿਸਾਨਾਂ ਵਜਾਇਆ ਕੇਂਦਰ ਸਰਕਾਰ ਖ਼ਿਲਾਫ਼ ਸੰਘਰਸ਼ ਦਾ ਬਿਗਲ
. . .  about 5 hours ago
ਹਰਸਾ ਛੀਨਾ, ਅਜਨਾਲਾ 19 ਅਪ੍ਰੈਲ (ਕੜਿਆਲ , ਢਿੱਲੋਂ) - ਕੇਂਦਰ ਸਰਕਾਰ ਵਲੋਂ ਪਾਸ ਕੀਤੇ ਤਿੰਨ ਖੇਤੀ ਕਾਨੂੰਨਾਂ ਦੇ ਵਿਰੋਧ ਵਿਚ ਦਿੱਲੀ ਵਿਚ ਸੰਘਰਸ਼ ਕਰ ਰਹੇ ਕਿਸਾਨਾਂ ਦੇ ਹੱਕ...
ਕਿਸਾਨਾਂ ਦੀ ਕਣਕ ਵੱਧ ਤੋਲਣ 'ਤੇ 21 ਆੜ੍ਹਤੀਆਂ ਦੇ ਲਾਇਸੰਸ ਮੁਅੱਤਲ
. . .  about 5 hours ago
ਡੱਬਵਾਲੀ, 19 ਅਪ੍ਰੈਲ (ਇਕਬਾਲ ਸਿੰਘ ਸ਼ਾਂਤ) - ਡੱਬਵਾਲੀ ਦਾਣਾ ਮੰਡੀ ਵਿਖੇ ਫ਼ਸਲ ਖ਼ਰੀਦ ਵਿਚ ਵੱਧ ਕਣਕ ਤੋਲ ਕੇ ਕਿਸਾਨਾਂ ਨੂੰ ਕੁੰਡੀ ਲਗਾਉਣ ਵਾਲੇ 21 ਆੜ੍ਹਤੀਆਂ ਦੇ ਲਾਇਸੰਸ ਸਸਪੈਂਡ ਕੀਤੇ ਗਏ...
12 ਨਾਮੀ ਫੁੱਟਬਾਲ ਕਲੱਬਾਂ ਦੁਆਰਾ '' ਯੂਰਪੀਅਨ ਸੁਪਰ ਲੀਗ " ਦੇ ਗਠਨ ਨਾਲ ਫੁੱਟਬਾਲ ਖੇਡ ਕਲੱਬਾਂ ਵਿਚ ਆਇਆ ਭੂਚਾਲ
. . .  about 3 hours ago
ਵੈਨਿਸ ( ਇਟਲੀ ), 19 ਅਪ੍ਰੈਲ (ਹਰਦੀਪ ਸਿੰਘ ਕੰਗ) - ਯੂਰਪ ਦੇ 12 ਪ੍ਰਸਿੱਧ ਫੁੱਟਬਾਲ ਖੇਡ ਕਲੱਬਾਂ ਦੁਆਰਾ ਅੱਜ ਯੂਰਪੀਅਨ ਸੁਪਰ ਲੀਗ ਦਾ ਗਠਨ ਕੀਤਾ ਗਿਆ ...
30 ਸਾਲਾਂ ਵਾਲੇ ਹੋ ਰਹੇ ਨੇ ਕੋਰੋਨਾ ਪਾਜ਼ੀਟਿਵ
. . .  about 5 hours ago
ਨਵੀਂ ਦਿੱਲੀ , 19 ਅਪ੍ਰੈਲ - ਪਿਛਲੀ ਮਹਾਂਮਾਰੀ ਦੀ ਲਹਿਰ ਵਿਚ, 30 ਸਾਲ ਤੋਂ ਘੱਟ ਉਮਰ ਦੇ ਲੋਕਾਂ ਵਿਚ 31% ਸਕਾਰਾਤਮਕ ਕੇਸ ਪਾਏ ਗਏ ਸਨ...
ਰਣਜੀਤ ਸਿੰਘ ਬ੍ਰਹਮਪੁਰਾ ਤੇ ਸੁਖਦੇਵ ਸਿੰਘ ਢੀਂਡਸਾ ਫਿਰ ਇਕ ਵਾਰ ਇਕੱਠੇ ਹੋ ਕੇ ਚੋਣ ਲੜਨਗੇ
. . .  about 5 hours ago
ਚੰਡੀਗੜ੍ਹ ,19 ਅਪ੍ਰੈਲ - (ਸੁਰਿੰਦਰਪਾਲ ) - ਰਣਜੀਤ ਸਿੰਘ ਬ੍ਰਹਮਪੁਰਾ ਤੇ ਸੁਖਦੇਵ ਸਿੰਘ ਢੀਂਡਸਾ ਫਿਰ ਇਕ ...
ਲੁਧਿਆਣਾ ਜ਼ਿਲ੍ਹੇ ਵਿਚ ਆਈਲੈਟਸ ਅਤੇ ਹੋਰ ਕੋਚਿੰਗ ਸੈਂਟਰਾਂ ਤੋਂ ਇਲਾਵਾ ਸਾਰੇ ਵਿਦਿਅਕ ਅਦਾਰੇ ਬੰਦ
. . .  about 6 hours ago
ਲੁਧਿਆਣਾ,19 ਅਪ੍ਰੈਲ - ਜ਼ਿਲ੍ਹਾ ਮੈਜਿਸਟਰੇਟ-ਕਮ-ਡਿਪਟੀ ਕਮਿਸ਼ਨਰ ਵਰਿੰਦਰ ਕੁਮਾਰ ਸ਼ਰਮਾ ਨੇ ਸੋਮਵਾਰ ਨੂੰ ਜ਼ਿਲ੍ਹੇ ਵਿਚ ਆਈਲੈਟਸ ਅਤੇ ਹੋਰ ਕੋਚਿੰਗ ਸੈਂਟਰਾਂ ...
ਨਗਰ ਕੌਂਸਲ ਮਜੀਠਾ ਦੇ ਸਲਵੰਤ ਸਿੰਘ ਸੇਠ ਪ੍ਰਧਾਨ, ਪ੍ਰਿੰਸ ਨਈਅਰ ਤੇ ਮਨਜੀਤ ਕੌਰ ਉਪ ਪ੍ਰਧਾਨ ਨਿਯੁਕਤ
. . .  about 6 hours ago
ਮਜੀਠਾ, 19 ਅਪ੍ਰੈਲ (ਜਗਤਾਰ ਸਿੰਘ ਸਹਿਮੀ) ਅੱਜ ਐੱਸ.ਡੀ.ਐਮ ਮਜੀਠਾ ਅਲਕਾ ਕਾਲੀਆ ਵਲੋਂ ਨਗਰ ਕੌਂਸਲ ਮਜੀਠਾ ਦੇ ਅਕਾਲੀ ਦਲ ਨਾਲ ਸਬੰਧਿਤ...
ਕਾਂਗੜਾ 'ਚ ਮਿਲੀ ਇਕ ਵਿਅਕਤੀ ਦੀ ਲਾਸ਼
. . .  about 6 hours ago
ਡਮਟਾਲ,19 ਅਪ੍ਰੈਲ (ਰਾਕੇਸ਼ ਕੁਮਾਰ) ਕਾਂਗੜਾ ਸ਼ਹਿਰ ਦੀ ਹਾਊਸਿੰਗ ਬੋਰਡ ਕਲੋਨੀ ਨੇੜੇ ਇਕ ਅਧਖੜ ਉਮਰ ਦੇ ਵਿਅਕਤੀ ਦੀ ਲਾਸ਼ ਮਿਲਣ...
ਪ੍ਰਧਾਨ ਮੰਤਰੀ ਬੌਰਿਸ ਜੋਹਨਸਨ ਦਾ ਭਾਰਤ ਦੌਰਾ ਰੱਦ
. . .  about 6 hours ago
ਲੰਡਨ (ਮਨਪ੍ਰੀਤ ਸਿੰਘ ਬੱਧਨੀ ਕਲਾਂ) ਭਾਰਤ ਵਿਚ ਕੋਰੋਨਾ ਵਾਇਰਸ ਦੀ ਮੁੜ ਉੱਠੀ ਵੱਡੀ ਲਹਿਰ ਨੂੰ...
ਹੋਰ ਖ਼ਬਰਾਂ..
ਜਲੰਧਰ : ਸ਼ੁੱਕਰਵਾਰ 15 ਫੱਗਣ ਸੰਮਤ 552
ਿਵਚਾਰ ਪ੍ਰਵਾਹ: ਸਰਕਾਰ ਦਾ ਕਰਤੱਵ ਹੁੰਦਾ ਹੈ ਕਿ ਉਹ ਲੋਕਾਂ ਦੇ ਆਤਮ-ਵਿਸ਼ਵਾਸ ਨੂੰ ਮਜ਼ਬੂਤ ਕਰੇ। -ਲਾਰਡ ਬੇਵਰ ਬਰੁਕ

ਫਿਰੋਜ਼ਪੁਰ / ਫਾਜ਼ਿਲਕਾ / ਅਬੋਹਰ

ਜੇਲ੍ਹਾਂ 'ਚ ਬੰਦ ਨਿਰਦੋਸ਼ ਕਿਸਾਨ ਰਿਹਾਅ ਕਰਨ ਤੇ ਝੂਠੇ ਕੇਸ ਰੱਦ ਕਰਨ ਸਬੰਧੀ ਰਾਸ਼ਟਰਪਤੀ ਦੇ ਨਾਂਅ ਵਧੀਕ ਡਿਪਟੀ ਕਮਿਸ਼ਨਰ ਨੂੰ ਦਿੱਤਾ ਮੰਗ-ਪੱਤਰ

ਫ਼ਿਰੋਜ਼ਪੁਰ, 25 ਫਰਵਰੀ (ਕੁਲਬੀਰ ਸਿੰਘ ਸੋਢੀ)-ਮੋਦੀ ਸਰਕਾਰ ਨੇ ਕਾਲੇ ਕਾਨੂੰਨਾਂ ਨੂੰ ਰੱਦ ਕਰਵਾਉਣ ਵਾਲੇ ਕਿਸਾਨ ਜਥੇਬੰਦੀਆਂ ਤੇ ਸੈਂਕੜੇ ਕਿਸਾਨਾਂ ਨਾਲ ਧੱਕੇਸ਼ਾਹੀ ਕਰਦੇ ਹੋਏ ਝੂਠੇ ਕੇਸ਼ ਬਣਾ ਕੇ ਜੇਲ੍ਹਾਂ ਵਿਚ ਨਜ਼ਰਬੰਦ ਕੀਤਾ ਗਿਆ ਹੈ, ਜਿਸ ਦੇ ਵਿਰੋਧ ਵਿਚ ਫ਼ਿਰੋਜ਼ਪੁਰ ਦੀਆਂ ਕਿਸਾਨ ਜਥੇਬੰਦੀਆਂ ਅਤੇ ਧਾਰਮਿਕ ਜਥੇਬੰਦੀਆਂ ਵਲੋਂ ਰੋਸ ਮਾਰਚ ਕੀਤਾ ਗਿਆ, ਜਿਸ ਉਪਰੰਤ ਫ਼ਿਰੋਜ਼ਪੁਰ ਦੀਆਂ ਸਮੂਹ ਜਥੇਬੰਦੀਆਂ ਵਲੋਂ ਰਾਸ਼ਟਰਪਤੀ ਦੇ ਨਾਂਅ ਵਧੀਕ ਡਿਪਟੀ ਕਮਿਸ਼ਨਰ ਰਾਜਦੀਪ ਕੌਰ ਨੂੰ ਮੰਗ ਪੱਤਰ ਸੌਂਪਿਆ ਗਿਆ, ਜਿਸ ਵਿਚ ਜਥੇਬੰਦੀਆਂ ਨੇ ਰਾਸ਼ਟਰਪਤੀ ਨੂੰ ਅਪੀਲ ਕਰਦੇ ਹੋਏ ਕਿਹਾ ਹੈ ਕਿ ਸਵਾਮੀ ਨਾਥਨ ਰਿਪੋਰਟ ਲਾਗੂ ਕਰੋ, ਖੇਤੀ ਸਬੰਧੀ ਪਾਸ ਕੀਤੇ ਕਾਲੇ ਕਾਨੂੰਨ ਰੱਦ ਕਰੋ, ਸ਼ਹੀਦ ਨਵਰੀਤ ਸਿੰਘ ਦੀ ਮੌਤ ਸਬੰਧੀ ਜਾਂਚ ਮੈਜਿਸਟਰੇਟ ਪੱਧਰ 'ਤੇ ਕਰਵਾਈ ਜਾਵੇ, ਜੇਲ੍ਹਾਂ ਵਿਚ ਬੰਦ ਨਿਰਦੋਸ਼ ਕਿਸਾਨ, ਨੌਜਵਾਨ ਤੇ ਬੀਬੀਆਂ 'ਤੇ ਦਰਜ ਨਾਜਾਇਜ਼ ਕੇਸ ਰੱਦ ਕਰਕੇ ਬਿਨਾਂ ਕਿਸੇ ਸ਼ਰਤ 'ਤੇ ਰਿਹਾਅ ਕੀਤਾ ਜਾਵੇ ਤੇ ਸੰਘਰਸ਼ ਵਿਚ ਸ਼ਾਮਿਲ ਕਿਸਾਨਾਂ ਨੂੰ ਡਰਾਉਣ, ਧਮਕਾਉਣ ਤੇ ਕੇਸਾਂ ਵਿਚ ਉਲਝਾਉਣ ਲਈ ਦਿੱਲੀ ਪੁਲਿਸ, ਐੱਨ.ਆਈ.ਏ. ਤੇ ਸਰਕਾਰੀ ਏਜੰਸੀਆਂ ਨੋਟਿਸ ਭੇਜਣੇ ਬੰਦ ਕਰੇ | ਕਿਸਾਨ ਤੇ ਧਾਰਮਿਕ ਜਥੇਬੰਦੀ ਦੇ ਆਗੂਆਂ ਨੇ ਕਿਹਾ ਕਿ ਕੇਂਦਰ ਸਰਕਾਰ ਅਜਿਹੀਆਂ ਕੋਝੀਆਂ ਚਾਲਾਂ ਚੱਲ ਕੇ ਕਿਸਾਨੀ ਸੰਘਰਸ਼ ਨੂੰ ਤਾਰਪੀਡੋ ਕਰਨਾ ਚਾਹੁੰਦੀ ਹੈ, ਪਰ ਕਿਸਾਨ ਜਥੇਬੰਦੀਆਂ ਕਿਸੇ ਵੀ ਹਾਲ ਵਿਚ ਕੇਂਦਰ ਸਰਕਾਰ ਦੇ ਮਨਸੂਬੇ ਪੂਰੇ ਨਹੀਂ ਹੋਣ ਦੇਣਗੀਆਂ | ਜ਼ਿਲ੍ਹਾ ਵਧੀਕ ਡਿਪਟੀ ਕਮਿਸ਼ਨਰ ਰਾਜਦੀਪ ਕੌਰ ਨੂੰ ਮੰਗ ਪੱਤਰ ਦੇਣ ਸਮੇਂ ਭਾਰਤੀ ਕਿਸਾਨ ਯੂਨੀਅਨ ਪੰਜਾਬ ਤੋਂ ਬਚਨ ਸਿੰਘ, ਸ੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ ਕਮੇਟੀ ਤੋਂ ਲਖਵੀਰ ਸਿੰਘ, ਮੀਰੀ ਪੀਰੀ ਵੈੱਲਫੇਅਰ ਸੁਸਾਇਟੀ, ਕਾਰ ਸੇਵਾ ਬਾਬਾ ਦਿਲਬਾਗ ਸਿੰਘ ਆਰਿਫ਼ ਕੇ, ਬਾਬਾ ਬੁੱਢਾ ਸਾਹਿਬ ਲੰਗਰ ਕਮੇਟੀ, ਗੁਰਮਤਿ ਪ੍ਰਚਾਰ ਜਥਾ, ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਹਰਪਾਲ ਸਿੰਘ, ਭਾਕਿਯੂ ਕ੍ਰਾਂਤੀਕਾਰੀ ਤੋਂ ਗੁਰਪ੍ਰੀਤ ਸਿੰਘ, ਭਾਕਿਯੂ ਸਿੱਧੂਪੁਰ, ਕ੍ਰਾਂਤੀਕਾਰੀ ਕਿਸਾਨ ਯੂਨੀਅਨ, ਭਾਕਿਯੂ ਮਾਨਸਾ, ਲੋਕ ਸਰਗਰਮ ਮੋਰਚਾ, ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਦੇ ਆਗੂ ਮੌਜੂਦ ਸਨ |

ਕੇਂਦਰ ਦੇ ਧੱਕੇ ਨੂੰ ਕਿਸਾਨ ਵਰਗ ਬਰਦਾਸ਼ਤ ਨਹੀਂ ਕਰੇਗਾ- ਭਾਕਿਯੂ ਲੱਖੋਵਾਲ

ਗੁਰੂਹਰਸਹਾਏ, 25 ਫਰਵਰੀ (ਹਰਚਰਨ ਸਿੰਘ ਸੰਧੂ)-ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਦੀ ਮੀਟਿੰਗ ਸੁਰਜੀਤ ਸਿੰਘ ਬਲਾਕ ਪ੍ਰਧਾਨ ਦੀ ਪ੍ਰਧਾਨਗੀ ਹੇਠ ਹੋਈ | ਇਸ ਮੀਟਿੰਗ ਵਿਚ ਮੀਤ ਪ੍ਰਧਾਨ ਗੁਰਮੀਤ ਸਿੰਘ ਮੋਠਾਂਵਾਲਾ, ਪੂਰਨ ਸਿੰਘ, ਕਰਨੈਲ ਸਿੰਘ, ਜੋਗਿੰਦਰ ਸਿੰਘ ਕੌੜਾ, ...

ਪੂਰੀ ਖ਼ਬਰ »

ਰੇਤ ਨਾਲ ਭਰੇ ਫੜੇ ਗਏ ਟਰੈਕਟਰ-ਟਰਾਲੀ ਦੇ ਨਾਮਾਲੂਮ ਚਾਲਕ ਵਿਰੁੱਧ ਮਾਮਲਾ ਦਰਜ

ਫ਼ਿਰੋਜ਼ਪੁਰ, 25 ਫਰਵਰੀ (ਕੁਲਬੀਰ ਸਿੰਘ ਸੋਢੀ)-ਥਾਣਾ ਆਰਿਫ਼ ਕੇ ਦੇ ਸਹਾਇਕ ਥਾਣੇਦਾਰ ਨਰਿੰਦਰ ਸਿੰਘ ਨੇ ਮਾਈਨਿੰਗ ਵਿਭਾਗ ਦੇ ਅਧਿਕਾਰੀ ਇੰਦਰਬੀਰ ਸਿੰਘ ਦੀ ਰਿਪੋਰਟ 'ਤੇ ਰੇਤ ਨਾਲ ਭਰੇ ਫੜੇ ਗਏ ਟਰੈਕਟਰ-ਟਰਾਲੀ ਦੇ ਨਾਮਾਲੂਮ ਚਾਲਕ ਵਿਰੁੱਧ ਮਾਈਨਿੰਗ ਐਕਟ ਅਧੀਨ ...

ਪੂਰੀ ਖ਼ਬਰ »

ਜਿੰਨੀ ਦੇਰ ਕੇਂਦਰ ਸਰਕਾਰ ਕਾਲੇ ਕਾਨੂੰਨ ਵਾਪਸ ਨਹੀਂ ਲੈਂਦੀ ਦਿੱਲੀ ਮੋਰਚਾ ਜਾਰੀ ਰਹੇਗਾ- ਆਗੂ

ਜ਼ੀਰਾ, 25 ਫਰਵਰੀ (ਜੋਗਿੰਦਰ ਸਿੰਘ ਕੰਡਿਆਲ)-ਭਾਰਤੀ ਕਿਸਾਨ ਯੂਨੀਅਨ ਦੀ ਮੀਟਿੰਗ ਗੁਰਦੁਆਰਾ ਸਿੰਘ ਸਭਾ ਜ਼ੀਰਾ ਵਿਖੇ ਬਲਾਕ ਪ੍ਰਧਾਨ ਊਧਮ ਸਿੰਘ ਸਨ੍ਹੇਰ ਦੀ ਪ੍ਰਧਾਨਗੀ ਹੇਠ ਹੋਈ | ਮੀਟਿੰਗ ਦੌਰਾਨ ਦਿੱਲੀ ਵਿਖੇ ਚੱਲ ਰਹੇ ਅੰਦੋਲਨ ਵਿਚ ਬੈਠੇ ਹੋਏ ਕਿਸਾਨਾਂ ਤੇ ...

ਪੂਰੀ ਖ਼ਬਰ »

ਕੋਰੋਨਾ ਦਾ ਇਕ ਹੋਰ ਮਿਲਿਆ ਮਰੀਜ਼ ਤੇ ਪੰਜ ਹੋਏ ਸਿਹਤਯਾਬ

ਫ਼ਿਰੋਜ਼ਪੁਰ, 25 ਫਰਵਰੀ (ਜਸਵਿੰਦਰ ਸਿੰਘ ਸੰਧੂ)-ਕੋਰੋਨਾ ਨੁਮਾ ਮਹਾਂਮਾਰੀ ਨੇ ਅੱਜ ਇਕ ਹੋਰ ਵਿਅਕਤੀ ਨੂੰ ਆਪਣੀ ਲਪੇਟ 'ਚ ਲੈ ਲਿਆ ਹੈ, ਜਿਸ ਨਾਲ ਜ਼ਿਲ੍ਹਾ ਫ਼ਿਰੋਜ਼ਪੁਰ ਅੰਦਰ ਕੋਰੋਨਾ ਦੇ ਮਰੀਜ਼ਾਂ ਦੀ ਗਿਣਤੀ 21 ਹੋ ਗਈ ਹੈ | ਸਿਹਤ ਵਿਭਾਗ ਨੇ ਇਸ ਦੀ ਪੁਸ਼ਟੀ ਕਰਦਿਆਂ ...

ਪੂਰੀ ਖ਼ਬਰ »

-ਮਾਮਲਾ ਪਰਲ ਕੰਪਨੀ ਦੀ 480 ਏਕੜ ਜ਼ਮੀਨ ਦਾ- ਧੋਖਾਧੜੀ ਨਾਲ ਜ਼ਮੀਨ ਵੇਚਣ ਦੇ ਮਾਮਲੇ 'ਚ ਇਕ ਵਿਅਕਤੀ ਦੀ ਰੈਗੂਲਰ ਜ਼ਮਾਨਤ ਖਾਰਜ

ਫ਼ਿਰੋਜ਼ਪੁਰ, 25 ਫਰਵਰੀ (ਰਾਕੇਸ਼ ਚਾਵਲਾ)-ਦੇਸ਼ ਭਰ ਦੇ ਲੋਕਾਂ ਨੂੰ ਥੋੜੇ੍ਹ ਸਮੇਂ ਵਿਚ ਰੁਪਏ ਦੁੱਗਣੇ ਕਰਨ ਦੇ ਨਾਵਾਂ 'ਤੇ ਠੱਗੀ ਮਾਰਨ ਦੇ ਮਾਮਲੇ ਵਿਚ ਫਸੀ ਪੀ. ਏ. ਸੀ. ਐੱਲ. (ਪਰਲ) ਕੰਪਨੀ ਦੀ ਕਰੋੜਾਂ ਰੁਪਏ ਦੀ ਜ਼ਮੀਨ ਨੂੰ ਧੋਖਾਧੜੀ ਨਾਲ ਵੇਚਣ ਦੇ ਪਰਚੇ ਵਿਚ ...

ਪੂਰੀ ਖ਼ਬਰ »

ਆਂਗਣਵਾੜੀ ਵਰਕਰਾਂ ਨੇ ਮੰਗਾਂ ਸਬੰਧੀ ਮੁੱਖ ਮੰਤਰੀ ਦੇ ਨਾਂਅ ਸੌਂਪਿਆ ਮੰਗ ਪੱਤਰ

ਜ਼ੀਰਾ, 25 ਫਰਵਰੀ (ਮਨਜੀਤ ਸਿੰਘ ਢਿੱਲੋਂ, ਜੋਗਿੰਦਰ ਸਿੰਘ ਕੰਡਿਆਲ)-ਆਪਣੀਆਂ ਵੱਖ-ਵੱਖ ਮੰਗਾਂ ਨੂੰ ਲੈ ਕੇ ਆਲ ਪੰਜਾਬ ਆਂਗਣਵਾੜੀ ਮੁਲਾਜ਼ਮ ਯੂਨੀਅਨ ਵਲੋਂ ਬਲਾਕ ਪ੍ਰਧਾਨ ਕੁਲਵਿੰਦਰ ਕੌਰ ਸ਼ਾਹਵਾਲਾ ਦੀ ਅਗਵਾਈ ਹੇਠ ਮੁੱਖ ਮੰਤਰੀ ਦੇ ਨਾਂਅ ਮੰਗ ਪੱਤਰ ਬੇਅੰਤ ਸਿੰਘ ...

ਪੂਰੀ ਖ਼ਬਰ »

ਮੋਟਰਸਾਈਕਲ ਸਵਾਰ ਨਕਾਬਪੋਸ਼ ਲੁਟੇਰਿਆਂ ਨੇ ਵਪਾਰੀ ਤੋਂ 7 ਲੱਖ ਲੁੱਟੇ

ਜ਼ੀਰਾ, 25 ਫਰਵਰੀ (ਜੋਗਿੰਦਰ ਸਿੰਘ ਕੰਡਿਆਲ/ਮਨਜੀਤ ਸਿੰਘ ਢਿੱਲੋਂ)-ਬੱਸ ਸਟੈਂਡ ਜ਼ੀਰਾ ਨੇੜੇ ਮੁੱਖ ਚੌਂਕ 'ਚੋਂ ਇਕ ਵਪਾਰੀ ਤੋਂ ਮੋਟਰਸਾਈਕਲ ਸਵਾਰ ਨਕਾਬਪੋਸ਼ ਲੁਟੇਰਿਆਂ ਨੇ 7 ਲੱਖ ਰੁਪਏ ਤੋਂ ਵੱਧ ਨਗਦੀ ਖੋਹ ਕੇ ਫ਼ਰਾਰ ਹੋ ਗਏ | ਇਸ ਸਬੰਧੀ ਪੱਤਰਕਾਰਾਂ ਨੂੰ ...

ਪੂਰੀ ਖ਼ਬਰ »

ਸ੍ਰੀ ਗੁਰੂ ਰਵਿਦਾਸ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਨਗਰ ਕੀਰਤਨ ਸਜਾਇਆ

ਫ਼ਿਰੋਜ਼ਪੁਰ, 25 ਫਰਵਰੀ (ਜਸਵਿੰਦਰ ਸਿੰਘ ਸੰਧੂ)-ਫ਼ਿਰੋਜ਼ਪੁਰ ਸ਼ਹਿਰ-ਛਾਉਣੀ ਅੰਦਰ ਸ੍ਰੀ ਗੁਰੂ ਰਵਿਦਾਸ ਜੀ ਦਾ ਪ੍ਰਕਾਸ਼ ਪੁਰਬ ਰਵਿਦਾਸ ਭਾਈਚਾਰੇ ਤੇ ਇਲਾਕਾ ਨਿਵਾਸੀਆਂ ਵਲੋਂ ਰਵਿਦਾਸ ਸਭਾ ਦੇ ਪ੍ਰਧਾਨ ਰਾਜ ਕੁਮਾਰ ਰਾਜੂ ਦੀ ਦੇਖ-ਰੇਖ ਹੇਠ ਪੂਰੀ ਸ਼ਰਧਾ ਭਾਵਨਾ ...

ਪੂਰੀ ਖ਼ਬਰ »

ਅਕਾਲੀ ਦਲ (ਅੰਮਿ੍ਤਸਰ) ਵਲੋਂ ਰੋਸ ਮਾਰਚ

ਫ਼ਿਰੋਜ਼ਪੁਰ, 25 ਫਰਵਰੀ (ਗੁਰਿੰਦਰ ਸਿੰਘ)-ਕਿਸਾਨੀ ਸੰਘਰਸ਼ ਦੌਰਾਨ ਦਿੱਲੀ ਵਿਚ ਗਿ੍ਫ਼ਤਾਰ ਕੀਤੇ ਗਏ ਕਿਸਾਨਾਂ, ਨੌਜਵਾਨਾਂ ਨੂੰ ਰਿਹਾਅ ਕਰਵਾਉਣ ਲਈ ਸ਼ੋ੍ਰਮਣੀ ਅਕਾਲੀ ਦਲ (ਅੰਮਿ੍ਤਸਰ) ਵਲੋਂ ਮੋਟਰਸਾਈਕਲਾਂ, ਕਾਰਾਂ, ਜੀਪਾਂ 'ਤੇ ਰੋਸ ਮਾਰਚ ਕੱਢਿਆ ਗਿਆ | ਕਸਬਾ ...

ਪੂਰੀ ਖ਼ਬਰ »

ਸਰਕਾਰੀ ਕੰਨਿਆ ਸਕੂਲ ਦੀ ਅਧਿਆਪਕਾ ਆਈ ਕੋਰੋਨਾ ਪਾਜ਼ੀਟਿਵ

ਗੁਰੂਹਰਸਹਾਏ, 25 ਫਰਵਰੀ (ਕਪਿਲ ਕੰਧਾਰੀ)-ਜਿੱਥੇ ਪੰਜਾਬ ਅੰਦਰ ਕੋਰੋਨਾ ਦੀ ਦੂਜੀ ਲਹਿਰ ਬੜੀ ਤੇਜ਼ੀ ਨਾਲ ਫੈਲ ਰਹੀ ਹੈ, ਉੱਥੇ ਹੀ ਸਰਕਾਰ ਵਲੋਂ ਇਸ ਕੋਰੋਨਾ ਦੀ ਲਹਿਰ ਤੋਂ ਬਚਣ ਲਈ ਲੋਕਾਂ ਲਈ ਜ਼ਰੂਰੀ ਹਦਾਇਤਾਂ ਜਾਰੀ ਕਰ ਦਿੱਤੀਆਂ ਗਈਆਂ ਹਨ, ਜਿਸ ਦੇ ਤਹਿਤ ਸਿਹਤ ...

ਪੂਰੀ ਖ਼ਬਰ »

ਅਸ਼ਲੀਲ ਫ਼ੋਟੋ ਨੂੰ ਲੈ ਕੇ ਬਲੈਕਮੇਲ ਕਰਨ ਦੇ ਮਾਮਲੇ 'ਚ 7 ਵਿਰੁੱਧ ਮਾਮਲਾ ਦਰਜ

ਫ਼ਿਰੋਜ਼ਪੁਰ, 25 ਫਰਵਰੀ (ਰਾਕੇਸ਼ ਚਾਵਲਾ)-ਸਕੂਲੀ ਵਿਦਿਆਰਥਣ ਨੂੰ ਅਸ਼ਲੀਲ ਫ਼ੋਟੋ ਦਾ ਹਵਾਲਾ ਦੇ ਕੇ ਬਲੈਕਮੇਲ ਕਰਨ ਦੇ ਮਾਮਲੇ ਵਿਚ ਥਾਣਾ ਕੈਂਟ ਪੁਲਿਸ ਨੇ 7 ਵਿਰੁੱਧ ਮਾਮਲਾ ਦਰਜ ਕੀਤਾ ਹੈ | ਜਾਣਕਾਰੀ ਅਨੁਸਾਰ ਮੁਦਈਆ ਨੇ ਪੁਲਿਸ ਨੂੰ ਦਿੱਤੀ ਸ਼ਿਕਾਇਤ ਵਿਚ ...

ਪੂਰੀ ਖ਼ਬਰ »

ਸਾਹਿਤ ਸਭਾ ਮੁੱਦਕੀ ਦੀ ਮੀਟਿੰਗ

ਮੁੱਦਕੀ, 25 ਫਰਵਰੀ (ਭੁਪਿੰਦਰ ਸਿੰਘ)-ਸਥਾਨਕ ਕਸਬੇ ਦੀ ਸਾਹਿਤ ਸਭਾ ਦੀ ਮਹੀਨਾਵਾਰ ਮੀਟਿੰਗ ਸਭਾ ਦੇ ਪ੍ਰਧਾਨ ਸੁਖਦੀਪ ਸਿੰਘ ਰੰਮੀ ਗਿੱਲ ਦੀ ਪ੍ਰਧਾਨਗੀ ਹੇਠ ਹੋਈ | ਇਹ ਮੀਟਿੰਗ ਕੌਮਾਂਤਰੀ ਮਾਂ ਬੋਲੀ ਪੰਜਾਬੀ ਦਿਹਾੜੇ ਨੂੰ ਸਮਰਪਿਤ ਰਹੀ | ਇਸ ਮੀਟਿੰਗ 'ਚ ਮੁੱਦਕੀ ਤੇ ...

ਪੂਰੀ ਖ਼ਬਰ »

ਨਸ਼ੀਲੀਆਂ ਗੋਲੀਆਂ ਸਮੇਤ ਇਕ ਕਾਬੂ

ਲੱਖੋ ਕੇ ਬਹਿਰਾਮ, 25 ਫਰਵਰੀ (ਰਾਜਿੰਦਰ ਸਿੰਘ ਹਾਂਡਾ)-ਥਾਣਾ ਲੱਖੋ ਕੇ ਬਹਿਰਾਮ ਦੀ ਪੁਲਿਸ ਵਲੋਂ ਨਸ਼ਾ ਤਸਕਰਾਂ ਵਿਰੁੱਧ ਚਲਾਈ ਜਾ ਰਹੀ ਮੁਹਿੰਮ ਤਹਿਤ ਸਫ਼ਲਤਾ ਹਾਸਲ ਕਰਦਿਆਂ ਇਕ ਵਿਅਕਤੀ ਨੂੰ ਨਸ਼ੇ ਦੀਆਂ ਗੋਲੀਆਂ ਸਮੇਤ ਕਾਬੂ ਕੀਤਾ ਗਿਆ ਹੈ | ਮਾਮਲੇ ਸਬੰਧੀ ...

ਪੂਰੀ ਖ਼ਬਰ »

ਯੋਗ ਆਸਨ ਸਪੋਰਟਸ ਐਸੋਸੀਏਸ਼ਨ ਵਲੋਂ ਆਨਲਾਈਨ ਯੋਗ ਆਸਨ ਮੁਕਾਬਲੇ

ਫ਼ਿਰੋਜ਼ਪੁਰ, 25 ਫਰਵਰੀ (ਤਪਿੰਦਰ ਸਿੰਘ)-ਯੁਵਾ ਪੋ੍ਰਗਰਾਮ ਅਤੇ ਖੇਡ ਮੰਤਰਾਲੇ ਵਲੋਂ ਮਾਨਤਾ ਪ੍ਰਾਪਤ ਨੈਸ਼ਨਲ ਯੋਗਾਸਨ ਫੈਡਰੇਸ਼ਨ ਦੀ ਰਾਜ ਪੱਧਰੀ ਇਕਾਈ ਪੰਜਾਬ ਯੋਗਾਸਨ ਸਪੋਰਟਸ ਐਸੋਸੀਏਸ਼ਨ ਵਲੋਂ ਆਨਲਾਈਨ ਯੋਗਾਸਨ ਮੁਕਾਬਲੇ ਕਰਵਾਏ ਜਾ ਰਹੇ ਹਨ | ਪਤੰਜਲੀ ...

ਪੂਰੀ ਖ਼ਬਰ »

ਨਨਕਾਣਾ ਸਾਹਿਬ ਦੇ ਸ਼ਹੀਦੀ ਸਾਕੇ ਸਬੰਧੀ ਸਮਾਗਮ 28 ਤੋਂ

ਤਲਵੰਡੀ ਭਾਈ, 25 ਫਰਵਰੀ (ਕੁਲਜਿੰਦਰ ਸਿੰਘ ਗਿੱਲ)-ਸ੍ਰੀ ਗੁਰੂ ਨਾਨਕ ਦੇਵ ਜੀ ਦੇ ਜਨਮ ਅਸਥਾਨ ਸ੍ਰੀ ਨਨਕਾਣਾ ਸਾਹਿਬ ਵਿਖੇ 100 ਵਰ੍ਹੇ ਪਹਿਲਾਂ ਵਾਪਰੇ ਸ਼ਹੀਦੀ ਸਾਕੇ ਦੇ ਕੁਰਬਾਨੀਆਂ ਭਰੇ ਬਿਰਤਾਂਤ ਸਬੰਧੀ ਸੰਗਤਾਂ ਨੂੰ ਇਤਿਹਾਸ ਨਾਲ ਜੋੜਨ ਲਈ ਸ੍ਰੀ ਅਕਾਲ ਤਖ਼ਤ ...

ਪੂਰੀ ਖ਼ਬਰ »

ਗੁਰੂ ਰਵਿਦਾਸ ਜੀ ਦੇ ਜਨਮ ਦਿਹਾੜੇ ਨੂੰ ਸਮਰਪਿਤ ਨਗਰ ਕੀਰਤਨ ਸਜਾਇਆ

ਮੱਲਾਂਵਾਲਾ, 25 ਫਰਵਰੀ (ਸੁਰਜਨ ਸਿੰਘ ਸੰਧੂ)-ਗੁਰੂ ਰਵਿਦਾਸ ਜੀ ਦਾ ਜਨਮ ਦਿਹਾੜਾ ਹਰ ਸਾਲ ਹੀ ਗੁਰੂ ਪੇ੍ਰਮੀਆਂ ਅਤੇ ਇਲਾਕੇ ਦੀ ਸੰਗਤ ਵਲੋਂ ਮਨਾਇਆ ਜਾਂਦਾ ਹੈ | ਅੱਜ ਜਨਮ ਦਿਹਾੜੇ ਦੇ ਸਬੰਧ ਵਿਚ ਭਗਤ ਪੇ੍ਰਮੀਆਂ ਵਲੋਂ ਨਗਰ ਕੀਰਤਨ ਸਜਾਇਆ ਗਿਆ ਤੇ ਇਹ ਨਗਰ ਕੀਰਤਨ ਭਗਤ ...

ਪੂਰੀ ਖ਼ਬਰ »

ਭੇਦਭਰੀ ਹਾਲਤ 'ਚ ਔਰਤ ਦੀ ਮਿਲੀ ਲਾਸ਼, ਪੁਲਿਸ ਜਾਂਚ 'ਚ ਜੁਟੀ

ਜ਼ੀਰਾ, 25 ਫਰਵਰੀ (ਜੋਗਿੰਦਰ ਸਿੰਘ ਕੰਡਿਆਲ, ਮਨਜੀਤ ਸਿੰਘ ਢਿੱਲੋਂ)-ਜ਼ੀਰਾ ਨੇੜਲੇ ਪਿੰਡ ਠੱਠਾ ਦਲੇਲ ਸਿੰਘ ਵਾਲਾ ਦੀ ਇਕ ਔਰਤ, ਜੋ ਕਿ ਕਰੀਬ ਇਕ ਹਫ਼ਤੇ ਤੋਂ ਗੁੰਮਸ਼ੁਦਾ ਸੀ, ਦੀ ਅੱਜ ਭੇਦਭਰੀ ਹਾਲਤ 'ਚ ਪਿੰਡ ਕੋਠੇ ਗਾਦੜੀਵਾਲਾ ਨੇੜਿਓ ਸੜਕ ਤੋਂ ਲਾਸ਼ ਮਿਲੀ ਹੈ | ਇਸ ...

ਪੂਰੀ ਖ਼ਬਰ »

ਭਾਕਿਯੂ ਡਕੌਂਦਾ ਜਥੇਬੰਦੀ ਵਲੋਂ ਪਿੰਡ ਪੱਧਰੀ ਇਕਾਈ ਸਥਾਪਿਤ

ਗੁਰੂਹਰਸਹਾਏ, 25 ਫਰਵਰੀ (ਹਰਚਰਨ ਸਿੰਘ ਸੰਧੂ)-ਭਾਕਿਯੂ ਡਕੌਂਦਾ ਦੇ ਜ਼ਿਲ੍ਹਾ ਪ੍ਰਧਾਨ ਦਰਸ਼ਨ ਸਿੰਘ ਕੜਮਾਂ ਦੀ ਅਗਵਾਈ ਹੇਠ ਬਸਤੀ ਡੇਰਿਆਂ ਵਾਲੀ ਵਿਖੇ ਜਥੇਬੰਦੀ ਦੀ ਇਕਾਈ ਸਥਾਪਿਤ ਕੀਤੀ ਗਈ | ਜਥੇਬੰਦੀ ਦੇ ਬਲਾਕ ਪੈੱ੍ਰਸ ਸਕੱਤਰ ਪ੍ਰਗਟ ਸਿੰਘ ਸਿੱਧੂ ਨੇ ਦੱਸਿਆ ...

ਪੂਰੀ ਖ਼ਬਰ »

ਡਿਪਟੀ ਕਮਿਸ਼ਨਰ ਨੂੰ ਮੰਗ ਪੱਤਰ ਦੇਣ ਲਈ ਮੱਲਾਂਵਾਲਾ ਤੋਂ ਕਿਸਾਨਾਂ ਦਾ ਕਾਫ਼ਲਾ ਰਵਾਨਾ

ਮੱਲਾਂਵਾਲਾ, 25 ਫਰਵਰੀ (ਸੁਰਜਨ ਸਿੰਘ ਸੰਧੂ, ਗੁਰਦੇਵ ਸਿੰਘ)-ਦਿੱਲੀ ਵਿਖੇ ਚੱਲ ਰਹੇ ਅੰਦੋਲਨ ਦੌਰਾਨ ਲੜੇ ਰਹੇ, ਜੇਲ੍ਹਾਂ ਵਿਚ ਬੰਦ ਕੀਤੇ ਗਏ ਕਿਸਾਨਾਂ ਅਤੇ ਨੌਜਵਾਨਾਂ ਦੀ ਬਿਨਾਂ ਸ਼ਰਤ ਰਿਹਾਈ ਅਤੇ ਦਰਜ ਕੀਤੇ ਗਏ ਝੂਠੇ ਕੇਸ ਰੱਦ ਕਰਨ ਦੀ ਮੰਗ ਨੂੰ ਲੈ ਕੇ ਅੱਜ ...

ਪੂਰੀ ਖ਼ਬਰ »

ਪੁਲਿਸ ਨੇ 24 ਘੰਟੇ 'ਚ ਬਰਾਮਦ ਕੀਤਾ 4 ਸਾਲਾ ਗੁੰਮ ਹੋਇਆ ਬੱਚਾ, 2 ਮੁਲਜ਼ਮ ਕਾਬੂ

ਫ਼ਿਰੋਜ਼ਪੁਰ, 25 ਫਰਵਰੀ (ਕੁਲਬੀਰ ਸਿੰਘ ਸੋਢੀ)-ਥਾਣਾ ਸਦਰ ਪੁਲਿਸ ਨੇ ਬੀਤੀ 21 ਫਰਵਰੀ ਨੂੰ ਰੇਲਵੇ ਸਟੇਸ਼ਨ ਕੈਂਟ ਨੇੜੇ ਬਣੀਆਂ ਝੁੱਗੀਆਂ ਵਿਚੋਂ 4 ਸਾਲਾ ਗੁੰਮ ਹੋਏ ਬੱਚੇ ਨੂੰ ਬਰਾਮਦ ਅਤੇ 2 ਮੁਲਜ਼ਮਾਂ ਨੂੰ ਕਾਬੂ ਕਰਨ ਵਿਚ ਸਫ਼ਲਤਾ ਹਾਸਿਲ ਕੀਤੀ ਹੈ | ਮਾਮਲੇ ...

ਪੂਰੀ ਖ਼ਬਰ »

ਵਕੀਲ ਸੰਤ ਪਾਲ ਸਿੰਘ ਸਿੱਧੂ ਦੇ ਦਿਹਾਂਤ 'ਤੇ ਤਖ਼ਤੁ ਵਾਲਾ ਤੇ ਸਿੱਧੂ ਪਰਿਵਾਰ ਨਾਲ ਦੁੱਖ ਸਾਂਝਾ

ਕੁੱਲਗੜ੍ਹੀ, 25 ਫਰਵਰੀ (ਸੁਖਜਿੰਦਰ ਸਿੰਘ ਸੰਧੂ)-ਬਾਰ ਐਸੋਸੀਏਸ਼ਨ ਫ਼ਿਰੋਜ਼ਪੁਰ ਦੇ ਸੀਨੀਅਰ ਵਕੀਲ ਸੰਤ ਪਾਲ ਸਿੰਘ ਸਿੱਧੂ ਦਾ ਪਿਛਲੇ ਦਿਨੀਂ ਦਿਹਾਂਤ ਹੋ ਗਿਆ ਸੀ | ਇਸ ਦੁੱਖ ਦੀ ਘੜੀ ਵਿਚ ਉਨ੍ਹਾਂ ਦੇ ਦਾਮਾਦ ਰਵੀਲ ਕਮਲ ਸਿੰਘ ਰਿੰਪੀ ਧਾਲੀਵਾਲ ਤਖਤੁ ਵਾਲਾ, ਬੇਟੀ ...

ਪੂਰੀ ਖ਼ਬਰ »

ਪਿੰਡ ਮਹਾਰਾਜਾ ਰਣਜੀਤ ਸਿੰਘ ਨਗਰ ਨੂੰ 4.15 ਲੱਖ ਦੀ ਮਿਲੀ ਗ੍ਰਾਂਟ

ਮਮਦੋਟ, 25 ਫਰਵਰੀ (ਸੁਖਦੇਵ ਸਿੰਘ ਸੰਗਮ)-ਖੇਡ ਮੰਤਰੀ ਪੰਜਾਬ ਰਾਣਾ ਗੁਰਮੀਤ ਸਿੰਘ ਸੋਢੀ ਵਲੋਂ ਪਿੰਡਾਂ ਦੇ ਵਿਕਾਸ ਨੂੰ ਹੋਰ ਪਕੇਰਿਆਂ ਕਰਨ ਲਈ ਬਲਾਕ ਮਮਦੋਟ ਦੇ ਪਿੰਡ ਮਹਾਰਾਜਾ ਰਣਜੀਤ ਸਿੰਘ ਨਗਰ ਲਈ 4 ਲੱਖ ਰੁਪਏ ਤੋਂ ਵਧੇਰੇ ਦੀ ਗ੍ਰਾਂਟ ਭੇਜੀ ਗਈ | ਇਸ ਦੌਰਾਨ ...

ਪੂਰੀ ਖ਼ਬਰ »

ਸਰਬੱਤ ਸਿਹਤ ਬੀਮਾ ਯੋਜਨਾ ਕਾਰਡ ਦਾ ਲਾਭਪਾਤਰੀ ਵੱਧ ਤੋਂ ਵੱਧ ਲਾਭ ਉਠਾਉਣ- ਡੀ. ਸੀ.

ਫ਼ਿਰੋਜ਼ਪੁਰ, 25 ਫਰਵਰੀ (ਤਪਿੰਦਰ ਸਿੰਘ)-ਸਰਕਾਰ ਵਲੋਂ ਲੋਕਾਂ ਦੀ ਸਿਹਤ ਸਹੂਲਤ ਨੂੰ ਦੇਖਦਿਆਂ ਸਰਬੱਤ ਸਿਹਤ ਬੀਮਾ ਯੋਜਨਾ ਦੇ ਕਾਰਡ ਬਣਾ ਕੇ ਲੋਕਾਂ ਨੂੰ ਇਕ ਸੁਨਹਿਰੀ ਮੌਕਾ ਦਿੱਤਾ ਜਾ ਰਿਹਾ ਹੈ, ਹੁਣ ਇਹ ਬੀਮਾ ਕਾਰਡ ਬਣਾ ਕੇ ਲਾਭਪਾਤਰੀ ਸਰਕਾਰ ਵਲੋਂ ਇਨਪੈਨਿਲਡ ...

ਪੂਰੀ ਖ਼ਬਰ »

ਪਿੰਡ ਸਨ੍ਹੇਰ ਵਿਖੇ ਸੈਨ ਸਮਾਜ ਦੀ ਮੀਟਿੰਗ ਹੋਈ

ਜ਼ੀਰਾ, 25 ਫਰਵਰੀ (ਮਨਜੀਤ ਸਿੰਘ ਢਿੱਲੋਂ)-ਸੈਨ ਸਮਾਜ ਦੇ ਆਗੂਆਂ ਤੇ ਵਰਕਰਾਂ ਦੀ ਇਕ ਅਹਿਮ ਮੀਟਿੰਗ ਪਿੰਡ ਸਨੇ੍ਹਰ ਵਿਖੇ ਤਹਿਸੀਲ ਪ੍ਰਧਾਨ ਪ੍ਰਧਾਨ ਪਿੱਪਲ ਸਿੰਘ ਦੀ ਪ੍ਰਧਾਨਗੀ ਹੇਠ ਹੋਈ | ਇਸ ਮੌਕੇ ਤਲਵੰਡੀ ਭਾਈ ਤੋਂ ਡਾ. ਰਜਿੰਦਰ ਸਿੰਘ ਨੇ ਵਿਸ਼ੇਸ਼ ਤੌਰ 'ਤੇ ...

ਪੂਰੀ ਖ਼ਬਰ »

ਪਿੰਡ ਜੋਧਪੁਰ ਵਿਖੇ ਸ਼ਮਸ਼ਾਨਘਾਟ ਨੂੰ ਨਵਿਆਉਣ ਦਾ ਕੰਮ ਸ਼ੁਰੂ

ਮਮਦੋਟ, 25 ਫਰਵਰੀ (ਸੁਖਦੇਵ ਸਿੰਘ ਸੰਗਮ)-ਵਿਧਾਨ ਸਭਾ ਹਲਕਾ ਫ਼ਿਰੋਜ਼ਪੁਰ ਦਿਹਾਤੀ ਦੀ ਵਿਧਾਇਕਾ ਸਤਿਕਾਰ ਕੌਰ ਗਹਿਰੀ ਤੇ ਜ਼ਿਲ੍ਹਾ ਪ੍ਰੀਸ਼ਦ ਮੈਂਬਰ ਜਸਮੇਲ ਸਿੰਘ ਲਾਡੀ ਗਹਿਰੀ ਦੀ ਰਹਿਨੁਮਾਈ ਹੇਠ ਬਲਾਕ ਮਮਦੋਟ ਦੇ ਪਿੰਡ ਜੋਧਪੁਰ ਵਿਖੇ ਸਰਪੰਚ ਸੁਖਵਿੰਦਰ ਕੌਰ ...

ਪੂਰੀ ਖ਼ਬਰ »

ਗੁੰਮ ਹੋਇਆ ਨੌਜਵਾਨ ਪਰਿਵਾਰ ਨੂੰ ਮਿਲਿਆ

ਕੁੱਲਗੜ੍ਹੀ, 25 ਫਰਵਰੀ (ਸੁਖਜਿੰਦਰ ਸਿੰਘ ਸੰਧੂ)-ਪੁਲਿਸ ਥਾਣਾ ਕੁੱਲਗੜ੍ਹੀ ਦੇ ਅਧੀਨ ਪਿੰਡ ਸਾਂਦੇ ਹਾਸ਼ਮ ਦੇ ਵਾਸੀ ਨਿਰਮਲ ਸਿੰਘ ਭੋਲਾ ਜੋ ਇਕ ਅੰਮਿ੍ਤਧਾਰੀ ਵਧੀਆ ਸੁਭਾਅ ਦਾ ਮਾਲਕ ਹੈ, ਉਸ ਦਾ ਨੌਜਵਾਨ ਪੁੱਤਰ ਹਰਵਿੰਦਰ ਸਿੰਘ ਮਿਤੀ 22 ਫਰਵਰੀ ਨੂੰ ਅਚਾਨਕ ਆਪਣੇ ...

ਪੂਰੀ ਖ਼ਬਰ »

ਕੇਂਦਰ ਸਰਕਾਰ ਨੇ ਲੋਕਾਂ ਦਾ ਕਚੂਮਰ ਕੱਢਿਆ- ਭੁੱਲਰ

ਫ਼ਿਰੋਜ਼ਪੁਰ, 25 ਫਰਵਰੀ (ਤਪਿੰਦਰ ਸਿੰਘ)-ਪੈਟਰੋਲ-ਡੀਜ਼ਲ ਦੀਆਂ ਅਸਮਾਨ ਨੂੰ ਛੂਹ ਰਹੀਆਂ ਕੀਮਤਾਂ ਨੇ ਲੋਕਾਂ ਦਾ ਕਚੂਮਰ ਕੱਢ ਛੱਡਿਆ ਹੈ | ਪੰਜਾਬ ਰਾਜ ਬਿਜਲੀ ਬੋਰਡ ਇੰਪਲਾਈਜ਼ ਫੈਡਰੇਸ਼ਨ ਦੇ ਪ੍ਰਧਾਨ ਬਲਕਾਰ ਸਿੰਘ ਭੁੱਲਰ, ਸੀ.ਪੀ.ਆਈ. ਆਗੂ ਕਾਮਰੇਡ ਕੁਲਵੰਤ ਸਿੰਘ ...

ਪੂਰੀ ਖ਼ਬਰ »

ਤੇਲ ਦੀਆਂ ਵਧੀਆਂ ਕੀਮਤਾਂ ਖਿਲਾਫ਼ ਕਿਸਾਨਾਂ ਤਹਿਸੀਲਦਾਰ ਨੂੰ ਸੌਂਪਿਆ ਮੰਗ ਪੱਤਰ

ਗੁਰੂਹਰਸਹਾਏ, 25 ਫਰਵਰੀ (ਹਰਚਰਨ ਸਿੰਘ ਸੰਧੂ)-ਕੇਂਦਰ ਸਰਕਾਰ ਵਲੋਂ ਜਿੱਥੇ ਖੇਤੀ ਕਾਨੂੰਨ ਬਣਾ ਕੇ ਕਿਸਾਨਾਂ ਨੂੰ ਸੜਕਾਂ 'ਤੇ ਰੁਲਨ ਲਈ ਮਜਬੂਰ ਕਰ ਦਿੱਤਾ ਹੈ, ਉੱਥੇ ਹੀ ਆਏ ਦਿਨ ਵਧ ਰਹੀਆਂ ਤੇਲ ਦੀਆਂ ਕੀਮਤਾਂ ਨਾਲ ਹਰ ਵਰਗ 'ਤੇ ਬੋਝ ਪੈ ਰਿਹਾ ਹੈ | ਭਾਰਤੀ ਕਿਸਾਨ ...

ਪੂਰੀ ਖ਼ਬਰ »

ਹੈਪਕਿਡੋ ਨੈਸ਼ਨਲ ਚੈਂਪੀਅਨਸ਼ਿਪ 'ਚ ਪੰਜਾਬ ਦੇ ਖਿਡਾਰੀ ਛਾਏ

ਫ਼ਿਰੋਜ਼ਪੁਰ, 25 ਫਰਵਰੀ (ਗੁਰਿੰਦਰ ਸਿੰਘ)-ਹੈਪਕਿਡੋ ਫੈਡਰੇਸ਼ਨ ਆਫ਼ ਇੰਡੀਆ ਵਲੋਂ ਬੀਤੇ ਦਿਨੀਂ ਦਿੱਲੀ ਵਿਖੇ ਕਰਵਾਈ ਹੈਪਕਿਡੋ ਨੈਸ਼ਨਲ ਚੈਂਪੀਅਨਸ਼ਿਪ ਵਿਚ ਪੰਜਾਬ ਦੀ ਪ੍ਰਤੀਨਿਧਤਾ ਕਰਦਿਆਂ ਫ਼ਿਰੋਜ਼ਪੁਰ ਦੇ ਖਿਡਾਰੀਆਂ ਨੇ ਤਿੰਨ ਮੈਡਲ ਜਿੱਤੇ ਹਨ | ਜਾਣਕਾਰੀ ...

ਪੂਰੀ ਖ਼ਬਰ »

ਹੈਪਕਿਡੋ ਨੈਸ਼ਨਲ ਚੈਂਪੀਅਨਸ਼ਿਪ 'ਚ ਪੰਜਾਬ ਦੇ ਖਿਡਾਰੀ ਛਾਏ

ਫ਼ਿਰੋਜ਼ਪੁਰ, 25 ਫਰਵਰੀ (ਗੁਰਿੰਦਰ ਸਿੰਘ)-ਹੈਪਕਿਡੋ ਫੈਡਰੇਸ਼ਨ ਆਫ਼ ਇੰਡੀਆ ਵਲੋਂ ਬੀਤੇ ਦਿਨੀਂ ਦਿੱਲੀ ਵਿਖੇ ਕਰਵਾਈ ਹੈਪਕਿਡੋ ਨੈਸ਼ਨਲ ਚੈਂਪੀਅਨਸ਼ਿਪ ਵਿਚ ਪੰਜਾਬ ਦੀ ਪ੍ਰਤੀਨਿਧਤਾ ਕਰਦਿਆਂ ਫ਼ਿਰੋਜ਼ਪੁਰ ਦੇ ਖਿਡਾਰੀਆਂ ਨੇ ਤਿੰਨ ਮੈਡਲ ਜਿੱਤੇ ਹਨ | ਜਾਣਕਾਰੀ ...

ਪੂਰੀ ਖ਼ਬਰ »

ਕਾਲੇ ਕਾਨੂੰਨਾਂ ਤੋਂ ਹਤਾਸ਼ ਹੋਏ ਕਿਸਾਨਾਂ ਵਲੋਂ ਫ਼ਸਲਾਂ ਨਸ਼ਟ ਕਰਨਾ ਮੋਦੀ ਸਰਕਾਰ ਲਈ ਸ਼ਰਮਨਾਕ- ਕਾਦੀਆਂ, ਬੱਬੀ ਫ਼ਿਰੋਜ਼ਸ਼ਾਹ

ਤਲਵੰਡੀ ਭਾਈ, 25 ਫਰਵਰੀ (ਕੁਲਜਿੰਦਰ ਸਿੰਘ ਗਿੱਲ)-ਕਿਸਾਨ ਵਿਰੋਧੀ ਕਾਲੇ ਕਾਨੂੰਨਾਂ ਤੋਂ ਹਤਾਸ਼ ਹੋਏ ਕਿਸਾਨ ਆਪਣੀਆਂ ਫ਼ਸਲਾਂ ਨਸ਼ਟ ਕਰ ਰਹੇ ਹਨ, ਜੋ ਕਿ ਮੋਦੀ ਸਰਕਾਰ ਲਈ ਸ਼ਰਮਨਾਕ ਹੈ | ਇਹ ਪ੍ਰਗਟਾਵਾ ਭਾਰਤੀ ਕਿਸਾਨ ਯੂਨੀਅਨ (ਕਾਦੀਆਂ) ਦੇ ਪ੍ਰਧਾਨ ਹਰਮੀਤ ਸਿੰਘ ...

ਪੂਰੀ ਖ਼ਬਰ »

ਹਲਕਾ ਫ਼ਿਰੋਜ਼ਪੁਰ ਦਿਹਾਤੀ ਦੇ ਰੱਤਾ ਖੇੜਾ ਗਰੁੱਪ ਦੀ ਇਕੱਤਰਤਾ ਹੋਈ

ਤਲਵੰਡੀ ਭਾਈ, 25 ਫਰਵਰੀ (ਕੁਲਜਿੰਦਰ ਸਿੰਘ ਗਿੱਲ)-ਵਿਧਾਨ ਸਭਾ ਹਲਕਾ ਫ਼ਿਰੋਜ਼ਪੁਰ ਦਿਹਾਤੀ ਅੰਦਰ ਚੰਗਾ ਆਧਾਰ ਰੱਖਣ ਵਾਲੇ ਆਗੂਆਂ ਦੇ ਰੱਤਾ ਖੇੜਾ ਗਰੁੱਪ ਦੀ ਮੀਟਿੰਗ ਹੋਈ, ਜਿਸ ਦੌਰਾਨ ਤਰਸੇਮ ਸਿੰਘ ਮੱਲਾ ਸਾਬਕਾ ਪ੍ਰਧਾਨ ਨਗਰ ਕੌਂਸਲ, ਜਸਪਾਲ ਸਿੰਘ ਭਾਂਗਰ ਸਾਬਕਾ ...

ਪੂਰੀ ਖ਼ਬਰ »

ਭਾਕਿਯੂ ਏਕਤਾ (ਡਕੌਂਦਾ) ਵਲੋਂ ਪਿੰਡ-ਪਿੰਡ ਲਾਮਬੰਦੀ

ਮਮਦੋਟ, 25 ਫਰਵਰੀ (ਸੁਖਦੇਵ ਸਿੰਘ ਸੰਗਮ)-ਭਾਰਤੀ ਕਿਸਾਨ ਯੂਨੀਅਨ ਏਕਤਾ (ਡਕੌਂਦਾ) ਜ਼ਿਲ੍ਹਾ ਫ਼ਿਰੋਜ਼ਪੁਰ ਵਲੋਂ ਕਿਸਾਨੀ ਅੰਦੋਲਨ ਵਿਚ ਸ਼ਾਮਿਲ ਹੋਣ ਲਈ ਪਿੰਡ-ਪਿੰਡ ਲਾਮਬੰਦੀ ਯੋਜਨਾ ਤਹਿਤ ਬਲਾਕ ਦੇ ਪਿੰਡ ਕਾਕੜ ਵਿਖੇ ਪੰਜਾਬ ਆਗੂ ਹਰਨੇਕ ਸਿੰਘ ਮਹਿਮਾ ਤੇ ...

ਪੂਰੀ ਖ਼ਬਰ »

ਨਸੀਬ ਸਿੰਘ ਸੰਧੂ ਵਲੋਂ ਪਿੰਡ ਅਵਾਣ ਨੂੰ ਢਾਈ ਲੱਖ ਦਾ ਚੈੱਕ ਭੇਟ

ਮਮਦੋਟ, 25 ਫਰਵਰੀ (ਸੁਖਦੇਵ ਸਿੰਘ ਸੰਗਮ)-ਵਿਧਾਨ ਸਭਾ ਹਲਕਾ ਗੁਰੂਹਰਸਹਾਏ ਦੇ ਮਮਦੋਟ ਬਲਾਕ ਅਧੀਨ ਪਿੰਡਾਂ ਨੂੰ ਦਿੱਤੀਆਂ ਜਾ ਰਹੀਆਂ ਗਰਾਂਟਾਂ ਦੀ ਲੜੀ ਤਹਿਤ ਹਲਕਾ ਵਿਧਾਇਕ ਤੇ ਯੁਵਕ ਸੇਵਾਵਾਂ ਤੇ ਸਪੋਰਟਸ ਮੰਤਰੀ ਪੰਜਾਬ ਰਾਣਾ ਗੁਰਮੀਤ ਸਿੰਘ ਸੋਢੀ ਦੀ ਤਰਫ਼ੋਂ ...

ਪੂਰੀ ਖ਼ਬਰ »

ਜ਼ਿਲ੍ਹਾ ਬਿਊਰੋ ਆਫ਼ ਰੋਜ਼ਗਾਰ ਉਤਪਤੀ ਨੇ ਰੋਜ਼ਗਾਰ ਮੇਲਾ ਲਗਾਇਆ

ਫ਼ਿਰੋਜ਼ਪੁਰ, 25 ਫਰਵਰੀ (ਤਪਿੰਦਰ ਸਿੰਘ)-ਸੂਬਾ ਸਰਕਾਰ ਵਲੋਂ ਚਲਾਏ ਜਾ ਰਹੇ ਘਰ-ਘਰ ਰੁਜ਼ਗਾਰ ਮਿਸ਼ਨ ਤਹਿਤ ਬੇਰੁਜ਼ਗਾਰ ਪ੍ਰਾਰਥੀਆਂ ਨੂੰ ਵੱਧ ਤੋਂ ਵੱਧ ਰੋਜ਼ਗਾਰ ਦੇ ਮੌਕੇ ਮੁਹੱਈਆ ਕਰਵਾਉਣ ਦੇ ਮੰਤਵ ਨਾਲ ਜ਼ਿਲ੍ਹਾ ਬਿਉਰੋ ਆਫ਼ ਰੋਜ਼ਗਾਰ ਉਤਪੱਤੀ, ਹੁਨਰ ਵਿਕਾਸ ...

ਪੂਰੀ ਖ਼ਬਰ »



Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX