ਸਿਆਟਲ, 25 ਫਰਵਰੀ (ਹਰਮਨਪ੍ਰੀਤ ਸਿੰਘ)-ਅੱਜ ਸਿਆਟਲ ਦਾ ਨਾਂਅ ਪੂਰੇ ਅਮਰੀਕਾ ਵਿਚ ਉਸ ਵੇਲੇ ਹੋਰ ਰੌਸ਼ਨ ਹੋ ਗਿਆ, ਜਦੋਂ ਇਥੋਂ ਦੇ ਚਰਚਿਤ ਪੰਜਾਬੀ ਰੀਅਲਅਸਟੇਟਰ ਗਗਨਦੀਪ ਚੌਹਾਨ ਪੂਰੇ ਅਮਰੀਕਾ ਵਿਚੋਂ ਰੀਅਲਅਸਟੇਟ ਦੇ ਕਾਰੋਬਾਰ 'ਚੋਂ ਨੰਬਰ ਇਕ ਦੀ ਪੁਜ਼ੀਸ਼ਨ 'ਤੇ ਪੁੱਜ ਗਏ | ਜਾਣਕਾਰੀ ਅਨੁਸਾਰ ਰੀਅਲਅਸਟੇਟ ਦਾ ਕਾਰੋਬਾਰ ਕਰਨ ਵਾਲੀ ਸਭ ਤੋਂ ਵੱਡੀ ਕੰਪਨੀ 'ਬਰਕਸ਼ਾਇਰ ਹੈਥਾਵੇਅ ਹੋਮ ਸਰਵਿਸ' ਨੇ ਆਪਣੀ ਸਾਲਾਨਾ ਕਾਰੋਬਾਰੀ ਰਿਪੋਰਟ ਪੇਸ਼ ਕੀਤੀ ਅਤੇ ਸਭ ਤੋਂ ਵੱਧ ਘਰਾਂ ਦਾ ਕਾਰੋਬਾਰ ਕਰਨ ਵਾਲੇ ਗਗਨਦੀਪ ਚੌਹਾਨ ਨੂੰ ਨੰਬਰ ਇਕ ਦੀ ਪੁਜ਼ੀਸ਼ਨ ਲਈ ਨਾਮਜ਼ਦ ਕੀਤਾ | ਕੰਪਨੀ ਦੇ ਉੱਚ ਅਹੁਦੇਦਾਰਾਂ ਨੇ ਗਗਨਦੀਪ ਚੌਹਾਨ ਨੂੰ ਟਰਾਫ਼ੀ ਤੇ ਸਰਟੀਫ਼ਿਕੇਟ ਦੇ ਕੇ ਸਨਮਾਨਿਤ ਕੀਤਾ | 'ਅਜੀਤ' ਨਾਲ ਅੱਜ ਗੱਲਬਾਤ ਦੌਰਾਨ ਗਗਨਦੀਪ ਨੇ ਕਿਹਾ ਕਿ ਇਸ ਮੁਕਾਮ 'ਤੇ ਪਹੁੰਚਣ ਲਈ ਮੈਂ ਆਪਣੇ ਸਹਿਯੋਗੀਆਂ ਦਾ ਬਹੁਤ ਧੰਨਵਾਦੀ ਹਾਂ | ਉਸ ਨੇ ਕਿਹਾ ਕਿ ਮੈਂ ਸ਼ੁਰੂ ਤੋਂ ਹੀ ਸਾਫ਼-ਸੁਥਰਾ ਤੇ ਮਿਆਰੀ ਕਾਰੋਬਾਰ ਕੀਤਾ, ਜਿਸ ਕਾਰਨ ਸਾਰੇ ਗਾਹਕਾਂ ਨੇ ਸਾਡੇ 'ਤੇ ਭਰੋਸਾ ਕੀਤਾ ਅਤੇ ਪੁਰਸਕਾਰ ਮਿਲਣ ਨਾਲ ਉਸ ਦੀਆਂ ਜ਼ਿੰਮੇਵਾਰੀਆਂ ਹੋਰ ਵੀ ਵੱਧ ਗਈਆਂ ਹਨ | ਇਸ ਮੌਕੇ ਉਸ ਦੀ ਪਤਨੀ ਕਿਰਨਦੀਪ ਚੌਹਾਨ ਵੀ ਮੌਜੂਦ ਸੀ |
ਵਾਸ਼ਿੰਗਟਨ, 25 ਫਰਵਰੀ (ਏਜੰਸੀ)- ਅਮਰੀਕੀ ਰਾਸ਼ਟਰਪਤੀ ਜੋ ਬਾਈਡਨ ਨੇ ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਇਕ ਹੋਰ ਫੈਸਲੇ ਨੂੰ ਪਲਟਦੇ ਹੋਏ ਭਾਰਤੀ ਪੇਸ਼ੇਵਰਾਂ ਸਮੇਤ ਦੁਨੀਆ ਭਰ ਦੇ ਹੋਰ ਲੋਕਾਂ ਨੂੰ ਵੱਡੀ ਰਾਹਤ ਦਿੱਤੀ ਹੈ, ਜੋ ਸਥਾਈ ਤੌਰ 'ਤੇ ਅਮਰੀਕਾ 'ਚ ਵੱਸਣਾ ...
ਲੰਡਨ, 25 ਫਰਵਰੀ (ਮਨਪ੍ਰੀਤ ਸਿੰਘ ਬੱਧਨੀ ਕਲਾਂ)- ਡਰਬੀ ਸਿਟੀ ਕੌਂਸਲ ਵਿਚ ਕੌਂਸਲਰ ਅਜੀਤ ਅਟਵਾਲ ਅਤੇ ਕੌਂਸਲਰ ਜੋਅ ਨੇਤਾ ਵਲੋਂ ਕਿਸਾਨਾਂ ਦੇ ਹੱਕ ਵਿਚ ਅਤੇ ਤਿੰਨੇ ਖੇਤੀਬਾੜੀ ਕਾਨੂੰਨਾਂ ਦੇ ਵਿਰੋਧ ਵਿਚ ਮਤਾ ਪੇਸ਼ ਕੀਤਾ ਗਿਆ ਅਤੇ ਕਿਹਾ ਗਿਆ ਕਿ ਬਰਤਾਨਵੀ ...
ਐਡਮਿੰਟਨ, 25 ਫਰਵਰੀ (ਦਰਸ਼ਨ ਸਿੰਘ ਜਟਾਣਾ)-ਕੈਨੇਡਾ ਇੰਮੀਗ੍ਰੇਸ਼ਨ ਲਈ ਵੱਡੀ ਚਿੰਤਾ ਵਾਲੀ ਗੱਲ ਹੈ ਕਿ ਉਨ੍ਹਾਂ ਦੀ ਸਰਕਾਰ ਵਲੋਂ 3 ਸਾਲਾਂ ਵਿਚ 12 ਲੱਖ ਲੋਕਾਂ ਨੂੰ ਦਿੱਤੀ ਜਾਣ ਵਾਲੀ ਪੀ.ਆਰ. ਹਰ ਦਿਨ ਕੋਰੋਨਾ ਦੀ ਭੇਟ ਚੜ੍ਹਦੀ ਜਾ ਰਹੀ ਹੈ ਤੇ ਸਰਕਾਰ ਇਸ ਟੀਚੇ ਨੂੰ ...
ਐਬਟਸਫੋਰਡ, 25 ਫਰਵਰੀ (ਗੁਰਦੀਪ ਸਿੰਘ ਗਰੇਵਾਲ)-ਰਾਇਲ ਕੈਨੇਡੀਅਨ ਮਾਊਾਟਿਡ ਪੁਲਿਸ ਦੇ ਸੀਨੀਅਰ ਪੰਜਾਬੀ ਅਧਿਕਾਰੀ ਲਵਿੰਦਰ ਸਿੰਘ ਲਵ ਮਾਂਗਟ ਨੂੰ ਸਰੀ ਪੁਲਿਸ ਦਾ ਸੁਪਰਡੈਂਟ ਨਿਯੁਕਤ ਕੀਤਾ ਗਿਆ ਹੈ | ਇਸ ਅਹੁਦੇ 'ਤੇ ਨਿਯੁਕਤ ਹੋਣ ਵਾਲੇ ਉਹ ਪਹਿਲੇ ਪੰਜਾਬੀ ਪੁਲਿਸ ...
ਲੰਡਨ, 25 ਫਰਵਰੀ (ਮਨਪ੍ਰੀਤ ਸਿੰਘ ਬੱਧਨੀ ਕਲਾਂ)- ਦੁਬਈ ਦੇ ਸ਼ਾਸ਼ਕ ਦੀ 20 ਸਾਲ ਪਹਿਲਾਂ ਲਾਪਤਾ ਹੋਈ ਬੇਟੀ ਰਾਜਕੁਮਾਰੀ ਸ਼ਮਸ਼ਾ ਦੀ ਜਾਂਚ ਕਰਨ ਸਬੰਧੀ ਯੂ.ਕੇ. ਪੁਲਿਸ ਨੇ ਇਕ ਪੱਤਰ ਪ੍ਰਾਪਤ ਕੀਤਾ ਹੈ | ਰਾਜਕੁਮਾਰੀ ਸ਼ਮਸ਼ਾ ਨੂੰ ਕੈਂਬਿ੍ਜ਼ ਸਟਰੀਟ ਤੋਂ 2000 ਵਿਚ ਅਗਵਾ ...
ਲੰਡਨ, 25 ਫਰਵਰੀ (ਮਨਪ੍ਰੀਤ ਸਿੰਘ ਬੱਧਨੀ ਕਲਾਂ)- ਯੂ.ਕੇ. ਵਿਚ ਕੋਰੋਨਾ ਦੌਰਾਨ ਤਾਲਾਬੰਦੀ ਨਿਯਮਾਂ ਦੀ ਉਲੰਘਣਾ ਕਰਨ ਵਾਲੇ ਲੋਕਾਂ ਨੂੰ ਹੁਣ ਤੱਕ ਲੱਗਭੱਗ 70000 ਜੁਰਮਾਨੇ ਕੀਤੇ ਜਾ ਚੁੱਕੇ ਹਨ | ਜਦ ਕਿ 6000 ਜੁਰਮਾਨੇ ਇਕ ਹਫਤੇ ਦੌਰਾਨ ਹੀ ਹੋਏ | ਨੈਸ਼ਨਲ ਪੁਲਿਸ ਚੀਫ ਕੌਂਸਲ ...
ਨਿਊਯਾਰਕ, 25 ਫਰਵਰੀ (ਏਜੰਸੀ)- ਅਮਰੀਕਾ ਦੀਆਂ ਦੋ ਸੈਨੇਟ ਕਮੇਟੀਆਂ ਨੇ ਬੁੱਧਵਾਰ ਨੂੰ ਅਪ੍ਰਤੱਖ ਰੂਪ ਨਾਲ ਨੀਰਾ ਟੰਡਨ ਦੇ ਨਾਂਅ 'ਤੇ ਮੋਹਰ ਲਗਾਉਣ ਦੀ ਪ੍ਰਕਿਰਿਆ ਨੂੰ ਟਾਲ ਦਿੱਤਾ ਹੈ | ਨੀਰਾ ਟੰਡਨ ਬਾਈਡਨ ਦੀ ਕੈਬਨਿਟ 'ਚ ਚੋਟੀ ਦੇ ਅਹੁਦੇ ਲਈ ਭਾਰਤੀ ਅਮਰੀਕੀ ...
ਐਡਮਿੰਟਨ, 25 ਫਰਵਰੀ (ਦਰਸ਼ਨ ਸਿੰਘ ਜਟਾਣਾ)-ਕੈਨੇਡਾ ਸਰਕਾਰ ਵਲੋਂ ਲੋਕਾਂ ਨੂੰ ਕੋਰੋਨਾ ਵਾਇਰਸ ਤੋਂ ਬਚਾਉਣ ਲਈ ਤੇ ਦੇਸ਼ ਤੋਂ ਬਾਹਰ ਨਾ ਜਾਣ ਲਈ ਕੀਤੀ ਗਈ ਸਖ਼ਤੀ ਨੂੰ ਬੂਰ ਪੈਂਦਾ ਨਜ਼ਰ ਨਹੀਂ ਆ ਰਿਹਾ | ਦੁਨੀਆ ਭਰ ਦੇ ਕੈਨੇਡਾ ਤੋਂ ਬਾਹਰੋਂ ਆ ਕੇ ਰਹਿ ਰਹੇ ਲੋਕਾਂ ਦੀ ...
ਸਾਨ ਫਰਾਂਸਿਸਕੋ, 25 ਫਰਵਰੀ (ਅਜੀਤ ਬਿਓਰੋ)- ਸਮਾਜਿਕ ਸੇਵਾਵਾਂ 'ਚ ਹਮੇਸ਼ਾ ਅੱਗੇ ਹੋ ਕੇ ਤੁਰਨ ਵਾਲੇ ਅਮਰੀਕਾ ਵੱਸਦੇ ਗਾਖਲ ਭਰਾਵਾਂ ਅਮੋਲਕ ਸਿੰਘ ਗਾਖਲ, ਪਲਵਿੰਦਰ ਸਿੰਘ ਗਾਖਲ ਤੇ ਇਕਬਾਲ ਸਿੰਘ ਗਾਖਲ ਅਤੇ ਜੀ. ਬੀ. ਐਂਟਰਟੇਨਮੈਂਟ ਵਲੋਂ ਮਰਹੂਮ ਗਾਇਕ ਸਰਦੂਲ ...
ਸਿਆਟਲ, 25 ਫਰਵਰੀ (ਗੁਰਚਰਨ ਸਿੰਘ ਢਿੱਲੋਂ)-ਪ੍ਰਸਿੱਧ ਗਾਇਕ ਸਰਦੂਲ ਸਿਕੰਦਰ ਦੀ ਮੌਤ 'ਤੇ ਸੇਮ ਵਿਰਕ, ਓਾਕਾਰ ਭੰਡਾਲ, ਧਰਮ ਸਿੰਘ ਮੇਰੀਪੁਰ, ਪਿੰਟੂ ਬਾਠ, ਹਰਦੀਪ ਗਿੱਲ, ਮਨਮੋਹਣ ਸਿੰਘ ਧਾਲੀਵਾਲ, ਪਰਮਜੀਤ ਖਹਿਰਾ, ਜੇਗ ਬਸਰਾ, ਗੁਰਮੀਤ ਸਿੰਘ ਨਿੱਝਰ, ਕੁਲਵੰਤ ਸਿੰਘ ...
ਬਿ੍ਸਬੇਨ, 25 ਫ਼ਰਵਰੀ (ਮਹਿੰਦਰ ਪਾਲ ਸਿੰਘ ਕਾਹਲੋਂ)- ਸੁਰਾਂ ਦੇ ਸ਼ਾਹ ਅਸਵਾਰ ਸਰਦੂਲ ਸਿਕੰਦਰ ਦੀ ਬੇਵਕਤੀ ਮੌਤ ਦਾ ਜਿੱਥੇ ਨੂਰੀ ਪਰਿਵਾਰ ਨੂੰ ਬੇਹੱਦ ਦੁੱਖ ਹੋਇਆ ਉਥੇ ਪੰਜਾਬੀ ਸੱਭਿਆਚਾਰ ਨੂੰ ਵੀ ਨਾ ਪੂਰਾ ਹੋਣ ਵਾਲਾ ਘਾਟਾ ਪਿਆ | ਸਿਕੰਦਰ ਪੰਜਾਬੀ ਗਾਇਕੀ ਦਾ ...
ਟੋਰਾਂਟੋ, 25 ਫਰਵਰੀ (ਹਰਜੀਤ ਸਿੰਘ ਬਾਜਵਾ)-ਪੰਜਾਬੀ ਦੇ ਸਿਰਮੌਰ ਗਾਇਕ ਸਰਦੂਲ ਸਿਕੰਦਰ ਦੀ ਬੇ-ਵਕਤੀ ਮੌਤ 'ਤੇ ਜਿੱਥੇ ਉਨ੍ਹਾਂ ਦੇ ਚਾਹੁੰਣ ਵਾਲਿਆਂ ਵਿਚ ਮਾਤਮ ਛਾ ਗਿਆ ਹੈ ਉੱਥੇ ਹੀ ਸਰਦੂਲ ਸਿਕੰਦਰ ਦੇ ਗੁਰ ਭਾਈ ਅਤੇ ਉਨ੍ਹਾਂ ਦੇ ਨਜ਼ਦੀਕੀ ਮਿੱਤਰ ਸੰਗੀਤਕਾਰ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered
by REFLEX