ਤਾਜਾ ਖ਼ਬਰਾਂ


ਭਾਰਤੀ ਅਮਰੀਕੀ ਕਾਂਗਰਸੀ ਨੇ ਅਮਰੀਕਾ ਵਿਚ ਸਿੱਖਾਂ ਖਿਲਾਫ ਨਫ਼ਰਤੀ ਜੁਰਮ 'ਚ ਹੋਏ ਵਾਧੇ ਨੂੰ ਪ੍ਰੇਸ਼ਾਨਕੁਨ ਦੱਸਿਆ
. . .  14 minutes ago
ਵਾਸ਼ਿੰਗਟਨ, 21 ਅਪ੍ਰੈਲ - ਅਮਰੀਕਾ ਦੇ ਸੂਬੇ ਇਲੀਨਾਇਸ ਤੋਂ ਭਾਰਤੀ ਅਮਰੀਕੀ ਕਾਂਗਰਸੀ (ਸਦਨ ਵਿਚ ਨੁਮਾਇੰਦੇ) ਰਾਜਾ ਕ੍ਰਿਸ਼ਨਾਮੂਰਥੀ ਨੇ...
ਕਰਨਾਟਕ ਵਿਚ 4 ਮਈ ਤੱਕ ਰਾਤ ਦੇ ਕਰਫ਼ਿਊ ਦਾ ਐਲਾਨ
. . .  41 minutes ago
ਨਵੀਂ ਦਿੱਲੀ, 21 ਅਪ੍ਰੈਲ - ਦੇਸ਼ ਵਿਚ ਕੋਰੋਨਾ ਦੇ ਵੱਧ ਰਹੇ ਮਾਮਲਿਆਂ ਵਿਚਕਾਰ ਕਈ ਰਾਜਾਂ ਵਿਚ ਨਾਈਟ ਕਰਫ਼ਿਊ ਤੇ ਹਫ਼ਤਾਵਾਰ ਲਾਕਡਾਊਨ ਲਗਾਉਣ ਦਾ ਐਲਾਨ ਕੀਤਾ ਗਿਆ ਹੈ। ਉੱਥੇ ਹੀ...
ਅੱਜ ਦਾ ਵਿਚਾਰ
. . .  about 1 hour ago
ਇੰਡੀਅਨ ਪ੍ਰੀਮੀਅਰ ਲੀਗ 2021 : ਦਿੱਲੀ ਨੇ ਮੁੰਬਈ ਨੂੰ 6 ਵਿਕਟਾਂ ਨਾਲ ਹਰਾਇਆ
. . .  1 day ago
ਗੁਜਰਾਤ ਵਿਚ ਨਿੱਜੀ ਹਸਪਤਾਲ, ਕਲੀਨਿਕਾਂ ਨੂੰ ਕੋਰੋਨਾ ਦੇ ਮਰੀਜ਼ਾਂ ਦੇ ਇਲਾਜ ਲਈ ਦਿੱਤੀ ਮਨਜ਼ੂਰੀ
. . .  1 day ago
ਇੰਡੀਅਨ ਪ੍ਰੀਮੀਅਰ ਲੀਗ 2021 : ਮੁੰਬਈ ਨੇ ਪਹਿਲਾਂ ਬੱਲੇਬਾਜ਼ੀ ਕਰਦਿਆਂ 20.0 ਓਵਰਾਂ ਵਿਚ 9 ਵਿਕਟਾਂ ਦੇ ਨੁਕਸਾਨ ‘ਤੇ 137 ਦੌੜਾਂ ਬਣਾਈਆਂ
. . .  1 day ago
ਕੋਰੋਨਾ ਪਾਜ਼ੀਟਿਵ ਮਰੀਜ਼ ਨੇ ਸਿਵਲ ਹਸਪਤਾਲ ਵਿਚ ਕੀਤੀ ਖੁਦਕੁਸ਼ੀ
. . .  1 day ago
ਲੁਧਿਆਣਾ , 20 ਅਪ੍ਰੈਲ { ਪਰਮਿੰਦਰ ਸਿੰਘ ਆਹੂਜਾ}- ਸਥਾਨਕ ਸਿਵਲ ਹਸਪਤਾਲ ਵਿਚ ਕੋਰੋਨਾ ਪਾਜ਼ੀਟਿਵ ਮਰੀਜ਼ ਵੱਲੋਂ ਅੱਜ ਦੇਰ ਰਾਤ ਖੁਦਕੁਸ਼ੀ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ । ਜਾਣਕਾਰੀ ਅਨੁਸਾਰ ਕੋਰੋਨਾ ...
ਨਵੀਂ ਦਿੱਲੀ : ਜਾਗਰੂਕਤਾ ਨਾਲ ਤਾਲਾਬੰਦੀ ਦੀ ਜ਼ਰੂਰਤ ਨਹੀਂ ਪਵੇਗੀ-- ਪ੍ਰਧਾਨ ਮੰਤਰੀ ਮੋਦੀ
. . .  1 day ago
ਨਵੀਂ ਦਿੱਲੀ : ਸਰਕਾਰੀ ਹਸਪਤਾਲਾਂ ਵਿਚ ਮੁਫਤ ਟੀਕਾ ਜਾਰੀ ਰਹੇਗਾ - ਪ੍ਰਧਾਨ ਮੰਤਰੀ ਮੋਦੀ
. . .  1 day ago
ਨਵੀਂ ਦਿੱਲੀ : ਨੌਜਵਾਨ ਅੱਗੇ ਹੋ ਕੇ ਦੁੱਖ ਦੀ ਘੜੀ 'ਚ ਸਾਥ ਦੇਣ - ਪ੍ਰਧਾਨ ਮੰਤਰੀ ਮੋਦੀ
. . .  1 day ago
ਨਵੀਂ ਦਿੱਲੀ : ਸਾਡੇ ਸਮਾਜ ਸੇਵੀ ਜੋ ਮਦਦ ਕਰ ਰਹੇ ਹਨ ਮੇਰੇ ਵੱਲੋਂ ਉਨ੍ਹਾਂ ਨੂੰ ਸਲਾਮ - ਪ੍ਰਧਾਨ ਮੰਤਰੀ ਮੋਦੀ
. . .  1 day ago
ਨਵੀਂ ਦਿੱਲੀ : ਕੋਰੋਨਾ ਲਈ ਸਾਡੇ ਡਾਕਟਰ ਨਿਪੁੰਨ ਹਨ - ਪ੍ਰਧਾਨ ਮੰਤਰੀ ਮੋਦੀ
. . .  1 day ago
ਨਵੀਂ ਦਿੱਲੀ : 1 ਮਈ ਤੋਂ 18 ਸਾਲ ਤੋਂ ਉਪਰ ਲਗਾਇਆ ਜਾਵੇਗਾ ਕੋਰੋਨਾ ਵੈਕਸਿਨ- ਪ੍ਰਧਾਨ ਮੰਤਰੀ ਮੋਦੀ
. . .  1 day ago
ਨਵੀਂ ਦਿੱਲੀ : ਸਾਡੇ ਕੋਲ ਦੁਨੀਆ ਤੋਂ ਸਸਤੀ ਕੋਰੋਨਾ ਵੈਕਸਿਨ ਹੈ - ਪ੍ਰਧਾਨ ਮੰਤਰੀ ਮੋਦੀ
. . .  1 day ago
ਨਵੀਂ ਦਿੱਲੀ : ਸਾਡੇ ਦੇਸ਼ ਵਿਚ ਫ਼ਰਮਾ ਸੈਕਟਰ ਕਾਫ਼ੀ ਮਜ਼ਬੂਤ ਹੈ , ਦਵਾਈ ਦੀ ਘਾਟ ਨਹੀਂ - ਪ੍ਰਧਾਨ ਮੰਤਰੀ ਮੋਦੀ
. . .  1 day ago
ਨਵੀਂ ਦਿੱਲੀ : ਹਰੇਕ ਰਾਜ ਵਿਚ ਆਕਸੀਜਨ ਪਲਾਂਟ ਲਗਾਏ ਜਾਣਗੇ - ਪ੍ਰਧਾਨ ਮੰਤਰੀ ਮੋਦੀ
. . .  1 day ago
ਨਵੀਂ ਦਿੱਲੀ : ਦੇਸ਼ ਵਿਚ ਕੋਰੋਨਾ ਦੀ ਸਥਿਤੀ ਖ਼ਤਰਨਾਕ , ਲੋਕ ਹਦਾਇਤਾਂ ਦਾ ਕਰਨ ਪਾਲਨ- ਪ੍ਰਧਾਨ ਮੰਤਰੀ ਮੋਦੀ
. . .  1 day ago
ਨਵੀਂ ਦਿੱਲੀ : ਕੋਰੋਨਾ ਦੀ ਚਣੌਤੀ ਵੱਡੀ ਹੈ , ਸਾਨੂੰ ਮੁਕਾਬਲਾ ਕਰਨਾ ਹੈ - ਪ੍ਰਧਾਨ ਮੰਤਰੀ ਨਰਿੰਦਰ ਮੋਦੀ
. . .  1 day ago
ਦੇਸ਼ ਵਿਚ ਕੋਰੋਨਾ ਦੀ ਖ਼ਤਰਨਾਕ ਸਥਿਤੀ 'ਤੇ ਬੋਲਣਗੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ
. . .  1 day ago
ਸਬ ਜੇਲ੍ਹ ਪੱਟੀ ਬੰਦ ਨਹੀਂ ਕੀਤੀ ਜਾ ਰਹੀ ਤੇ ਗੋਇੰਦਵਾਲ ਸਾਹਿਬ ਵਾਲੀ ਜੇਲ੍ਹ ਵੀ ਸ਼ੁਰੂ ਕਰ ਦਿੱਤੀ ਜਾਵੇਗੀ
. . .  1 day ago
ਪੱਟੀ ,20 ਅਪ੍ਰੈਲ (ਕੁਲਵਿੰਦਰਪਾਲ ਸਿੰਘ ਬੋਨੀ)-ਸਬ ਜੇਲ੍ਹ ਪੱਟੀ ਬੰਦ ਨਹੀਂ ਕੀਤੀ ਜਾ ਰਹੀ ਅਤੇ ਨਾਲ ਹੀ ਗੋਇੰਦਵਾਲ ਸਾਹਿਬ ਵਾਲੀ ਜੇਲ੍ਹ ਵੀ ਮੁਕੰਮਲ ਹੋਣ ਉਪਰੰਤ ਸ਼ੁਰੂ ਕਰ ਦਿੱਤੀ ਜਾਵੇਗੀ। ਇਸ ਸਬੰਧੀ ਜਾਣਕਾਰੀ ਦਿੰਦਿਆਂ ਹਲਕਾ ਪੱਟੀ ਦੇ ਵਿਧਾਇਕ ...
ਇੰਡੀਅਨ ਪ੍ਰੀਮੀਅਰ ਲੀਗ 2021 :ਮੁੰਬਈ ਇੰਡੀਅਨਜ਼ ਨੇ ਟਾਸ ਜਿੱਤ ਕੇ ਬੱਲੇਬਾਜ਼ੀ ਕਰਨ ਦਾ ਕੀਤਾ ਫੈਸਲਾ
. . .  1 day ago
2 ਮਹੀਨੇ ਦੇ ਬੱਚੇ ਦੀ ਕੋਰੋਨਾ ਰਿਪੋਰਟ ਪਾਜ਼ੀਟਿਵ
. . .  1 day ago
ਲੁਧਿਆਣਾ, 20 ਅਪ੍ਰੈਲ {ਸਲੇਮਪੁਰੀ} - ਲੁਧਿਆਣਾ ਸ਼ਹਿਰ ਵਿਚ ਇੱਕ ਮਾਸੂਮ ਬੱਚੇ ਵਿਚ ਕੋਰੋਨਾ ਪਾਜ਼ੀਟਿਵ ਪਾਏ ਜਾਣ ਬਾਰੇ ਜਾਣਕਾਰੀ ਪ੍ਰਾਪਤ ਹੋਈ ਹੈ। ਸੀ. ਐੱਮ .ਸੀ. ਅਤੇ ਹਸਪਤਾਲ ਲੁਧਿਆਣਾ ਦੇ ਮੈਡੀਕਲ ਸੁਪਰਡੈਂਟ ਡਾ. ਅਨਿਲ ...
ਚਲਦੀ ਟਰੇਨ ਦੇ ਅੱਗਿਓਂ ਬੱਚੇ ਦੀ ਜਾਨ ਬਚਾਉਣ ਵਾਲੇ ਨੂੰ ਮਿਲੇਗਾ ਇਨਾਮ 'ਚ ਮੋਟਰਸਾਈਕਲ
. . .  1 day ago
ਮੁੰਬਈ , 20 ਅਪ੍ਰੈਲ -ਬੀਤੇ ਦਿਨੀਂ ਮੁੰਬਈ 'ਚ ਚਲਦੀ ਟਰੇਨ ਦੇ ਅੱਗੇ ਡਿੱਗੇ ਬੱਚੇ ਨੂੰ ਬਚਾਉਣ ਵਾਲੇ ਮਯੂਰ ਨੂੰ ਜਾਵਾ ਵੱਲੋਂ ਮੋਟਰ ਸਾਈਕਲ ਇਨਾਮ ਦਿਤਾ ਜਾਵੇਗਾ।
ਮੋਗਾ ਵਿਚ ਕੋਰੋਨਾ ਨਾਲ ਇਕ ਮੌਤ ਆਏ 23 ਹੋਰ ਨਵੇਂ ਮਾਮਲੇ
. . .  1 day ago
ਮੋਗਾ , 20 ਅਪ੍ਰੈਲ ( ਗੁਰਤੇਜ ਸਿੰਘ ਬੱਬੀ )- ਅੱਜ ਮੋਗਾ ਵਿਚ ਕੋਰੋਨਾ ਨਾਲ ਇਕ ਮੌਤ ਹੋ ਜਾਣ ਦੀ ਪੁਸ਼ਟੀ ਸਿਹਤ ਵਿਭਾਗ ਵੱਲੋਂ ਕੀਤੀ ਗਈ ਹੈ ਅਤੇ 23 ਨਵੇਂ ਮਾਮਲੇ ਆਏ ਹਨ । ਜ਼ਿਲ੍ਹੇ ਵਿਚ ਮੌਤਾਂ ਦਾ ਅੰਕੜਾ 114 ਹੋ ਗਿਆ ...
ਫ਼ਾਜ਼ਿਲਕਾ ਜ਼ਿਲੇ ਵਿਚ ਕੋਰੋਨਾ ਨਾਲ 3 ਮੌਤਾਂ, 165 ਨਵੇਂ ਕੇਸ ਆਏ
. . .  1 day ago
ਫ਼ਾਜ਼ਿਲਕਾ, 20 ਅਪ੍ਰੈਲ(ਦਵਿੰਦਰ ਪਾਲ ਸਿੰਘ) - ਫ਼ਾਜ਼ਿਲਕਾ ਜ਼ਿਲ੍ਹੇ ਵਿਚ ਕੋਰੋਨਾ ਦਾ ਕਹਿਰ ਲਗਾਤਾਰ ਜਾਰੀ ਹੈ। ਅੱਜ ਜ਼ਿਲ੍ਹੇ ਵਿਚ ਕੋਰੋਨਾ ਕਾਰਨ 3 ਮੌਤਾਂ ਹੋਈਆਂ ਹਨ, ਜਿਨਾਂ ਨਾਲ ਮੌਤਾਂ ਦੀ ਗਿਣਤੀ 102 ਹੋ ਗਈ ਹੈ। ਸਿਹਤ ਵਿਭਾਗ ...
ਹੋਰ ਖ਼ਬਰਾਂ..
ਜਲੰਧਰ : ਸ਼ੁੱਕਰਵਾਰ 15 ਫੱਗਣ ਸੰਮਤ 552
ਿਵਚਾਰ ਪ੍ਰਵਾਹ: ਸਰਕਾਰ ਦਾ ਕਰਤੱਵ ਹੁੰਦਾ ਹੈ ਕਿ ਉਹ ਲੋਕਾਂ ਦੇ ਆਤਮ-ਵਿਸ਼ਵਾਸ ਨੂੰ ਮਜ਼ਬੂਤ ਕਰੇ। -ਲਾਰਡ ਬੇਵਰ ਬਰੁਕ

ਕਪੂਰਥਲਾ / ਫਗਵਾੜਾ

ਕੇਂਦਰ ਸਰਕਾਰ ਵਲੋਂ ਐਸ.ਸੀ. ਵਿਦਿਆਰਥੀਆਂ ਦੀ ਭਲਾਈ ਲਈ ਭੇਜੇ ਜਾਂਦੇ ਫ਼ੰਡਾਂ ਦੀ ਜਾਂਚ ਕਰਵਾਈ ਜਾਵੇਗੀ-ਵਿਜੇ ਸਾਂਪਲਾ

ਫਗਵਾੜਾ, 25 ਫਰਵਰੀ (ਟੀ.ਡੀ. ਚਾਵਲਾ, ਤਰਨਜੀਤ ਸਿੰਘ ਕਿੰਨੜਾ)- ਕੇਂਦਰ ਸਰਕਾਰ ਵਲੋਂ ਐਸ.ਸੀ. ਵਿਭਾਗਾਂ ਨੂੰ ਇਕੱਠਾ ਕੀਤਾ ਗਿਆ ਹੈ ਤੇ ਉਨ੍ਹਾਂ ਦੀ ਐਸ.ਸੀ. ਕਮਿਸ਼ਨ ਦੇ ਚੇਅਰਮੈਨ ਵਜੋਂ ਇਹ ਕੋਸ਼ਿਸ਼ ਹੋਵੇਗੀ ਕਿ ਉਹ ਇਨ੍ਹਾਂ ਵਰਗਾਂ ਦੇ ਲੋਕਾਂ ਦੀਆਂ ਮੁਸ਼ਕਲਾਂ ਨੂੰ ਪਹਿਲ ਦੇ ਆਧਾਰ 'ਤੇ ਹੱਲ ਕਰਵਾਉਣ | ਇਹ ਸ਼ਬਦ ਵਿਜੇ ਸਾਂਪਲਾ ਚੇਅਰਮੈਨ ਐਸ.ਸੀ. ਕਮਿਸ਼ਨ ਭਾਰਤ ਸਰਕਾਰ ਨੇ ਅੱਜ ਇੱਥੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਹੇ | ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਵਲੋਂ ਐਸ.ਸੀ. ਵਿਦਿਆਰਥੀਆਂ ਦੀ ਭਲਾਈ ਲਈ ਵੱਖ-ਵੱਖ ਸਕੀਮਾਂ ਤਹਿਤ ਭੇਜੇ ਜਾ ਰਹੇ ਫ਼ੰਡਾਂ ਦੀ ਸੁਚਾਰੂ ਤਰੀਕੇ ਨਾਲ ਵੰਡ ਨਾ ਹੋਣ ਸਬੰਧੀ ਉਨ੍ਹਾਂ ਨੂੰ ਕਾਫ਼ੀ ਸ਼ਿਕਾਇਤਾਂ ਮਿਲ ਰਹੀਆਂ ਹਨ ਤੇ ਉਹ ਇਨ੍ਹਾਂ ਸ਼ਿਕਾਇਤਾਂ ਦੀ ਜਾਂਚ ਕਰਵਾਉਣਗੇ | ਉਨ੍ਹਾਂ ਕਿਹਾ ਕਿ ਸਰਕਾਰੀ ਤੇ ਗੈਰ ਸਰਕਾਰੀ ਖੇਤਰਾਂ 'ਚ ਕੰਮ ਕਰਦੇ ਅਨੂਸੁਚਿਤ ਜਾਤੀ ਦੇ ਬੱਚਿਆਂ ਦੇ ਹਿਤਾਂ ਦਾ ਪੂਰਾ ਧਿਆਨ ਰੱਖਿਆ ਜਾਵੇਗਾ ਤੇ ਸਾਰੇ ਵਰਗਾਂ ਦੇ ਆਗੂਆਂ ਨਾਲ ਮਿਲ ਕੇ ਮਸਲੇ ਹੱਲ ਕੀਤੇ ਜਾਣਗੇ | ਖੇਤੀ ਕਾਨੂੰਨਾਂ ਬਾਰੇ ਪੁੱਛੇ ਜਾਣ 'ਤੇ ਉਨ੍ਹਾਂ ਕਿਸੇ ਵੀ ਸਵਾਲ ਦਾ ਜਵਾਬ ਦੇਣ ਤੋਂ ਟਾਲਾ ਵੱਟਿਆ | ਇਸ ਤੋਂ ਪਹਿਲਾਂ ਵਿਜੇ ਸਾਂਪਲਾ ਦੇ ਰੈਸਟ ਹਾਊਸ ਵਿਚ ਪੁੱਜਣ 'ਤੇ ਕੇਂਦਰੀ ਰਾਜ ਮੰਤਰੀ ਸੋਮ ਪ੍ਰਕਾਸ਼, ਏ.ਡੀ.ਸੀ. ਰਾਜੀਵ ਵਰਮਾ, ਐਸ.ਡੀ.ਐਮ. ਸ਼ਾਇਰੀ ਮਲਹੋਤਰਾ ਤੋਂ ਇਲਾਵਾ ਭਾਜਪਾ ਨਾਲ ਸਬੰਧਤ ਪ੍ਰਮੁੱਖ ਆਗੂਆਂ ਤੇ ਵਰਕਰਾਂ ਨੇ ਉਨ੍ਹਾਂ ਦਾ ਜ਼ੋਰਦਾਰ ਸਵਾਗਤ ਕੀਤਾ | ਇਸੇ ਦੌਰਾਨ ਹੀ ਪੁਲਿਸ ਦੀ ਟੁਕੜੀ ਵਲੋਂ ਉਨ੍ਹਾਂ ਨੂੰ ਸਲਾਮੀ ਦਿੱਤੀ ਗਈ | ਵਿਜੇ ਸਾਂਪਲਾ ਦਾ ਸਵਾਗਤ ਕਰਨ ਵਾਲੇ ਆਗੂਆਂ ਵਿਚ ਚੰਦਨ ਮੋਹਣ ਚਾਵਲਾ, ਪੰਕਜ ਚਾਵਲਾ, ਅਸ਼ੋਕ ਸੇਠੀ, ਵਿਕਾਸ ਉੱਪਲ, ਭੱਲਭਦਰ ਸੈਨ ਦੁੱਗਲ ਸਾਬਕਾ ਪ੍ਰਧਾਨ ਨਗਰ ਕੌਂਸਲ, ਰਕੇਸ਼ ਦੁੱਗਲ ਸਾਬਕਾ ਪ੍ਰਧਾਨ ਬੀਜੇਪੀ, ਰਮੇਸ਼ ਸਚਦੇਵਾ, ਯੋਗੇਸ਼ ਗੁਪਤਾ, ਅਸ਼ੀਸ਼, ਕਮਲ ਮਾਟਾ, ਤੇਜੱਸਵੀ ਭਾਰਦਵਾਜ, ਅਸ਼ੋਕ ਗੁਪਤਾ, ਰਕੇਸ਼ ਭਨੋਟ, ਬਲਦੇਵ ਸ਼ਰਮਾ, ਸੁਨੀਲ ਹੰਸ, ਮਨੋਹਰ ਲਾਲ ਗਰੋਵਰ, ਦਰਸ਼ਨ ਲਾਲ ਫੋਰਮੈਨ, ਆਸ਼ੂ ਸਾਂਪਲਾ, ਸੁਬੋਧ ਸੋਬਤੀ, ਕਮਲ ਕਪੂਰ, ਲੁਕੇਸ਼ ਨਾਰੰਗ, ਕੇ. ਵਰਮਾਨੀ, ਹਰੀਸ਼ ਵੀਰਜੀ, ਨਰਿੰਦਰ ਸ਼ਰਮਾ, ਪਰਮਜੀਤ ਚਾਚੋਕੀ ਆਦਿ ਹਾਜ਼ਰ ਸਨ | ਫਗਵਾੜਾ ਵਿਚ ਵਿਜੇ ਸਾਂਪਲਾ ਦੀ ਆਮਦ ਨੂੰ ਦੇਖਦਿਆਂ ਐਸ.ਪੀ. ਸਰਬਜੀਤ ਸਿੰਘ ਬਾਹੀਆ ਦੀ ਅਗਵਾਈ ਵਿਚ ਪੁਲਿਸ ਵਲੋਂ ਰੈਸਟ ਹਾਊਸ ਅੰਦਰ ਤੇ ਬਾਹਰ ਸੁਰੱਖਿਆ ਦੇ ਪੁਖ਼ਤਾ ਇੰਤਜਾਮ ਕੀਤੇ ਗਏ ਸਨ |

ਅੰਮਿ੍ਤਪਾਲ ਸਿੰਘ ਦੇ ਉੱਦਮ ਸਦਕਾ ਨਾਰਵੇ ਵਿਖੇ ਆਨੰਦ ਕਾਰਜ ਨੂੰ ਮਿਲੀ ਕਾਨੂੰਨੀ ਮਾਨਤਾ

ਕਪੂਰਥਲਾ, 25 ਫਰਵਰੀ (ਅ.ਬ.)- ਨਾਰਵੇ ਸਰਕਾਰ ਵਲੋਂ ਗੁਰਦੁਆਰਾ ਸਾਹਿਬ ਵਿਖੇ ਸਿੱਖ ਆਨੰਦ ਕਾਰਜ ਨੂੰ ਕਾਨੂੰਨੀ ਮਾਨਤਾ ਮਿਲ ਗਈ ਹੈ | ਗੁਰਦੁਆਰਾ ਸ੍ਰੀ ਨਾਨਕ ਨਿਵਾਸ ਲੀਅਰ ਨਾਰਵੇ ਵਲੋਂ ਕਾਫ਼ੀ ਸਮਾਂ ਪਹਿਲਾਂ ਇਸ ਸਬੰਧੀ ਕੋਸ਼ਿਸ਼ਾਂ ਆਰੰਭ ਕੀਤੀਆਂ ਗਈਆਂ ਸਨ ਪਰ ਉਸ ...

ਪੂਰੀ ਖ਼ਬਰ »

ਸ਼ੋਭਾ ਯਾਤਰਾ ਕਾਰਨ ਫਗਵਾੜਾ ਦੇ ਵਿੱਦਿਅਕ ਅਦਾਰਿਆਂ 'ਚ ਅੱਧੇ ਦਿਨ ਦੀ ਛੁੱਟੀ ਰਹੇਗੀ-ਡੀ.ਸੀ.

ਕਪੂਰਥਲਾ, 25 ਫਰਵਰੀ (ਅਮਰਜੀਤ ਕੋਮਲ)- ਡਿਪਟੀ ਕਮਿਸ਼ਨਰ ਕਪੂਰਥਲਾ ਘਣਸ਼ਿਆਮ ਥੋਰੀ ਨੇ ਇਕ ਹੁਕਮ ਜਾਰੀ ਕਰਕੇ ਗੁਰੂ ਰਵਿਦਾਸ ਦੇ ਜਨਮ ਦਿਹਾੜੇ ਸਬੰਧੀ ਫਗਵਾੜਾ ਵਿਚ ਕੱਢੀ ਜਾਣ ਵਾਲੀ ਸ਼ੋਭਾ ਯਾਤਰਾ ਨੂੰ ਧਿਆਨ ਵਿਚ ਰੱਖਦਿਆਂ ਫਗਵਾੜਾ ਸਬ ਡਵੀਜ਼ਨ ਵਿਚ ਪੈਂਦੇ ਸਾਰੇ ...

ਪੂਰੀ ਖ਼ਬਰ »

ਜ਼ਿਲ੍ਹੇ 'ਚ ਕੋਰੋਨਾ ਦੇ 37 ਮਾਮਲੇ ਆਏ ਸਾਹਮਣੇ

ਕਪੂਰਥਲਾ, 25 ਫਰਵਰੀ (ਸਡਾਨਾ)- ਜ਼ਿਲ੍ਹੇ ਵਿਚ ਕੋਰੋਨਾ ਵਾਇਰਸ ਨਾਲ ਸਬੰਧਿਤ 37 ਮਾਮਲੇ ਸਾਹਮਣੇ ਆਏ ਹਨ ਤੇ ਮਰੀਜ਼ਾਂ ਦੀ ਕੁੱਲ ਗਿਣਤੀ 5368 ਹੋ ਗਈ ਹੈ ਜਿਨ੍ਹਾਂ ਵਿਚੋਂ 226 ਐਕਟਿਵ ਮਾਮਲੇ ਹਨ ਤੇ 4932 ਮਰੀਜ਼ ਸਿਹਤਯਾਬ ਹੋ ਚੁੱਕੇ ਹਨ | 12 ਹੋਰ ਮਰੀਜ਼ਾਂ ਨੂੰ ਠੀਕ ਹੋਣ ਉਪਰੰਤ ...

ਪੂਰੀ ਖ਼ਬਰ »

ਮਹਾਂਮਾਈ ਦੀਆਂ ਜੋਤਾਂ ਦੇ ਦਰਸ਼ਨ ਕਰਨ ਲਈ ਦੂਜੇ ਜ਼ਿਲਿ੍ਹਆਂ ਦੇ ਲੋਕ ਵੀ ਕਪੂਰਥਲਾ ਪਹੁੰਚਣ ਲੱਗੇ

ਕਪੂਰਥਲਾ, 25 ਫਰਵਰੀ (ਦੀਪਕ ਬਜਾਜ)- ਸ੍ਰੀ ਸਤਨਰਾਇਣ ਮੰਦਿਰ ਵਿਖੇ ਮਹਾਂਮਾਈ ਦੀਆਂ ਜੋਤਾਂ ਦੇ ਆਉਣ ਉਪਰੰਤ ਸ਼ਰਧਾਲੂਆਂ ਦੀ ਰੌਣਕ ਲਗਾਤਾਰ ਵੱਧ ਰਹੀ ਹੈ | ਮੰਦਿਰ ਵਿਖੇ ਚੌਕੀ ਦੌਰਾਨ ਭਜਨ ਗਾਇਕ ਵਰੁਣ ਮਦਾਨ ਵਲੋਂ ਮਹਾਂਮਾਈ ਦੀਆਂ ਭੇਟਾਂ ਗਾ ਕੇ ਸ਼ਰਧਾਲੂਆਂ ਨੂੰ ...

ਪੂਰੀ ਖ਼ਬਰ »

ਪਿੰਡ ਅਕਾਲਗੜ੍ਹ ਦਾ ਸਾਲਾਨਾ ਫ਼ੁੱਟਬਾਲ ਟੂਰਨਾਮੈਂਟ ਅਮਿੱਟ ਯਾਦਾਂ ਛੱਡਦਾ ਹੋਇਆ ਸਮਾਪਤ

ਖਲਵਾੜਾ, 25 ਫਰਵਰੀ (ਮਨਦੀਪ ਸਿੰਘ ਸੰਧੂ)- ਦਸਮੇਸ਼ ਸਪੋਰਟਸ ਕਲੱਬ ਪਿੰਡ ਅਕਾਲਗੜ੍ਹ ਵਲੋਂ 1971 ਦੀ ਜੰਗ ਦੇ ਸ਼ਹੀਦ ਗੁਰਬਚਨ ਸਿੰਘ ਅਤੇ ਦੰਦਾਂ ਨਾਲ ਹਵਾਈ ਜਹਾਜ਼ ਖਿੱਚ ਕੇ ਗਿਨੀਜ਼ ਬੁੱਕ ਆਫ਼ ਵਰਲਡ ਰਿਕਾਰਡ ਵਿਚ ਨਾਮ ਦਰਜ ਕਰਵਾਉਣ ਵਾਲੇ ਪਿੰਡ ਅਕਾਲਗੜ੍ਹ ਦੇ ਸਟੀਲ ...

ਪੂਰੀ ਖ਼ਬਰ »

ਸਾਹਿਤਕਾਰ ਡਾ: ਜਵਾਹਰ ਧੀਰ ਦੀ ਨਵੀਂ ਪੁਸਤਕ 'ਏਕ ਫੀਕੀ ਸੀ ਮੁਸਕਾਨ' ਦੀ ਹੋਈ ਘੁੰਡ ਚੁਕਾਈ

ਫਗਵਾੜਾ, 25 ਫਰਵਰੀ (ਤਰਨਜੀਤ ਸਿੰਘ ਕਿੰਨੜਾ)- ਦੋਆਬਾ ਸਾਹਿਤ ਅਤੇ ਕਲਾ ਅਕੈਡਮੀ ਦੇ ਸਹਿਯੋਗ ਨਾਲ ਨਵੀਂ ਬਣੀ ਜਥੇਬੰਦੀ ਬਿੰਬ-ਪ੍ਰਤੀਬਿੰਬ ਸਿਰਜਣ ਸੰਸਥਾਨ ਵਲੋਂ ਪੰਜਾਬ ਦੇ ਉੱਘੇ ਸਾਹਿਤਕਾਰ ਡਾ. ਜਵਾਹਰ ਧੀਰ ਦੇ ਨਵੇਂ ਕਥਾ-ਸੰਗ੍ਰਹਿ 'ਏਕ ਫੀਕੀ ਸੀ ਮੁਸਕਾਨ' ਦਾ ਘੁੰਡ ...

ਪੂਰੀ ਖ਼ਬਰ »

ਕੋਰੋਨਾ ਦੇ ਮੱਦੇਨਜ਼ਰ ਜਾਰੀ ਹਦਾਇਤਾਂ ਨੂੰ ਇੰਨਬਿੰਨ ਲਾਗੂ ਕਰਵਾਇਆ ਜਾਵੇਗਾ-ਹਰਜਿੰਦਰ ਸਿੰਘ

ਢਿਲਵਾਂ, 25 ਫਰਵਰੀ (ਪ੍ਰਵੀਨ ਕੁਮਾਰ, ਗੋਬਿੰਦ ਸੁਖੀਜਾ)-ਪੰਜਾਬ 'ਚ ਕੋਰੋਨਾ ਦੇ ਵਧਦੇ ਕੇਸਾਂ ਦੇ ਮੱਦੇਨਜ਼ਰ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਜਾਰੀ ਕੀਤੇ ਗਏ ਨਿਰਦੇਸ਼ਾਂ ਨੂੰ ਇੰਨ-ਬਿੰਨ ਲਾਗੂ ਕੀਤਾ ਜਾਵੇਗਾ, ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ...

ਪੂਰੀ ਖ਼ਬਰ »

ਜਰਨੈਲ ਸਿੰਘ ਬਾਜਵਾ ਪੰਜਾਬ ਨੰਬਰਦਾਰ ਐਸੋਸੀਏਸ਼ਨ ਗਾਲਬ ਦੇ ਜ਼ਿਲ੍ਹਾ ਪ੍ਰਧਾਨ ਬਣੇ

ਕਪੂਰਥਲਾ, 25 ਫਰਵਰੀ (ਵਿ.ਪ੍ਰ.)- ਪੰਜਾਬ ਨੰਬਰਦਾਰ ਐਸੋਸੀਏਸ਼ਨ (ਗਾਲਬ) ਦਾ ਅੱਜ ਜ਼ਿਲ੍ਹਾ ਪੱਧਰੀ ਇਜਲਾਸ ਸਥਾਨਕ ਸਟੇਟ ਗੁਰਦੁਆਰਾ ਸਾਹਿਬ ਵਿਚ ਯੂਨੀਅਨ ਦੇ ਸੂਬਾਈ ਪ੍ਰਧਾਨ ਪਰਮਿੰਦਰ ਸਿੰਘ ਗਾਲਬ ਦੀ ਅਗਵਾਈ ਵਿਚ ਹੋਇਆ | ਨੰਬਰਦਾਰਾਂ ਨੂੰ ਦਰਪੇਸ਼ ਮੁਸ਼ਕਲਾਂ ਬਾਰੇ ...

ਪੂਰੀ ਖ਼ਬਰ »

ਬਰਨਾ ਤੋਂ ਗੁਰੂ ਰਵਿਦਾਸ ਦੇ ਜਨਮ ਦਿਹਾੜੇ ਸਬੰਧੀ ਨਗਰ ਕੀਰਤਨ ਸਜਾਇਆ

ਫਗਵਾੜਾ, 25 ਫਰਵਰੀ (ਅਸ਼ੋਕ ਕੁਮਾਰ ਵਾਲੀਆ)- ਗੁਰੂ ਰਵਿਦਾਸ ਦੇ ਜਨਮ ਦਿਹਾੜੇ ਦੇ ਸਬੰਧ ਵਿੱਚ ਸ੍ਰੀ ਗੁਰੂ ਰਵਿਦਾਸ ਗੁਰਦੁਆਰਾ ਸਾਹਿਬ ਬਰਨਾ ਤੋਂ ਨਗਰ ਕੀਰਤਨ ਸਜਾਇਆ ਗਿਆ | ਨਗਰ ਕੀਰਤਨ ਗੁਰਦੁਆਰਾ ਸਾਹਿਬ ਤੋਂ ਆਰੰਭ ਹੋ ਕੇ ਪੂਰੇ ਪਿੰਡ ਦੀ ਪਰਿਕਰਮਾ ਕਰਦਾ ਹੋਇਆ ...

ਪੂਰੀ ਖ਼ਬਰ »

ਬਿਰਧ ਘਰਾਂ ਲਈ ਗ੍ਰਾਂਟ ਇਨ ਏਡ ਜਾਰੀ ਕਰਨ ਲਈ 4 ਮੈਂਬਰੀ ਕਮੇਟੀ ਦਾ ਗਠਨ

ਕਪੂਰਥਲਾ, 25 ਫਰਵਰੀ (ਵਿ.ਪ੍ਰ.)- ਜ਼ਿਲ੍ਹਾ ਸਮਾਜਿਕ ਸੁਰੱਖਿਆ ਅਫ਼ਸਰ ਕਪੂਰਥਲਾ ਵਲੋਂ ਬਿਰਧ ਘਰਾਂ ਲਈ ਗੈਰ ਸਰਕਾਰੀ ਸੰਸਥਾਵਾਂ ਨੂੰ ਗਰਾਂਟ ਇਨ ਏਡ ਜਾਰੀ ਕਰਨ ਲਈ ਜ਼ਿਲ੍ਹਾ ਪੱਧਰੀ ਕਮੇਟੀ ਦਾ ਗਠਨ ਕੀਤਾ ਗਿਆ ਹੈ ਜਿਸ ਵਿਚ ਉੱਘੇ ਸਮਾਜ ਸੇਵਕ ਪਿ੍ੰਸੀਪਲ ਕੇਵਲ ਸਿੰਘ, ...

ਪੂਰੀ ਖ਼ਬਰ »

ਡਾ: ਆਸਾ ਸਿੰਘ ਘੁੰਮਣ ਦਾ ਸਨਮਾਨ 28 ਨੂੰ

ਨਡਾਲਾ, 25 ਫਰਵਰੀ (ਮਾਨ)- ਸਿਰਜਣਾ ਕੇਂਦਰ ਕਪੂਰਥਲਾ ਅਤੇ ਪੰਜਾਬੀ ਚਿੰਤਕ ਮੰਚ ਨਡਾਲਾ ਦੇ ਪ੍ਰਧਾਨ ਤੇ ਉੱਘੇ ਸਿੱਖਿਆ ਸ਼ਾਸਤਰੀ ਡਾ: ਆਸਾ ਸਿੰਘ ਘੁੰਮਣ ਦਾ 28 ਫਰਵਰੀ ਦਿਨ ਐਤਵਾਰ ਨੂੰ ਨਿਰਮਲ ਕੁਟੀਆ ਸੁਲਤਾਨਪੁਰ ਲੋਧੀ ਵਿਖੇ ਮਾਨ ਸਨਮਾਨ ਕੀਤਾ ਜਾਵੇਗਾ | ਜਗਤ ਪੰਜਾਬੀ ...

ਪੂਰੀ ਖ਼ਬਰ »

ਗੁਰੂ ਰਵਿਦਾਸ ਦੇ 644ਵੇਂ ਜਨਮ ਦਿਹਾੜੇ ਸਬੰਧੀ ਨਗਰ ਕੀਰਤਨ ਸਜਾਇਆ

ਕਪੂਰਥਲਾ, 25 ਫਰਵਰੀ (ਅਮਰਜੀਤ ਕੋਮਲ)- ਗੁਰੂ ਰਵਿਦਾਸ ਦੇ 644ਵੇਂ ਜਨਮ ਦਿਹਾੜੇ ਸਬੰਧੀ ਅੱਜ ਗੁਰੂ ਰਵਿਦਾਸ ਭਵਨ ਮੁਹੱਲਾ ਜੱਟਪੁਰਾ ਕਪੂਰਥਲਾ ਤੋਂ ਸ਼ਾਨਦਾਰ ਨਗਰ ਕੀਰਤਨ ਸਜਾਇਆ ਗਿਆ ਜੋ ਸਿਟੀ ਹਾਲ, ਦੇਵੀ ਤਲਾਬ, ਬੱਸ ਸਟੈਂਡ, ਸਤਨਰਾਇਣ ਬਾਜ਼ਾਰ, ਸ਼ਹੀਦ ਭਗਤ ਸਿੰਘ ...

ਪੂਰੀ ਖ਼ਬਰ »

ਕਪੂਰਥਲੇ ਤੋਂ 100 ਗੱਡੀਆਂ ਦਾ ਕਾਫ਼ਲਾ 1 ਮਾਰਚ ਨੂੰ ਚੰਡੀਗੜ੍ਹ ਜਾਵੇਗਾ-ਅਕਾਲੀ ਆਗੂ

ਕਪੂਰਥਲਾ, 25 ਫਰਵਰੀ (ਵਿ.ਪ੍ਰ.)-ਸ਼ੋ੍ਰਮਣੀ ਅਕਾਲੀ ਦਲ ਵਲੋਂ ਇਕ ਮਾਰਚ ਨੂੰ ਪੰਜਾਬ ਵਿਧਾਨ ਸਭਾ ਦੇ ਕੀਤੇ ਜਾਣ ਵਾਲੇ ਘਿਰਾਓ ਵਿਚ ਕਪੂਰਥਲਾ ਵਿਧਾਨ ਸਭਾ ਹਲਕੇ ਤੋਂ 100 ਗੱਡੀਆਂ ਦਾ ਕਾਫ਼ਲਾ ਸਵੇਰੇ 7 ਵਜੇ ਸ਼ੋ੍ਰਮਣੀ ਅਕਾਲੀ ਦਲ ਦੇ ਕਪੂਰਥਲਾ ਦਫ਼ਤਰ ਤੋਂ ਚੰਡੀਗੜ੍ਹ ਲਈ ...

ਪੂਰੀ ਖ਼ਬਰ »

ਆਧੁਨਿਕ ਸਹੂਲਤਾਂ ਵਾਲੀ ਫਾਈਵ ਸਟਾਰ ਹੋਟਲ ਵਰਗੀ 24 ਫੁੱਟ ਟਰਾਲੀ ਨੌਜਵਾਨਾਂ ਨੇ ਕੀਤੀ ਤਿਆਰ

ਕਾਲਾ ਸੰਘਿਆਂ, 25 ਫ਼ਰਵਰੀ (ਬਲਜੀਤ ਸਿੰਘ ਸੰਘਾ)– ਕੇਂਦਰ ਸਰਕਾਰ ਜਿਵੇਂ ਜਿਵੇਂ ਕਾਲੇ ਕਾਨੰੂਨ ਰੱਦ ਕਰਨ ਲਈ ਦੇਰੀ ਕਰਕੇ ਸੰਘਰਸ਼ ਤਾਰ ਪੀਡੋ ਕਰਨ ਦਾ ਯਤਨ ਕਰ ਰਹੀ ਹੈ ਉਵੇਂ ਉਵੇਂ ਨੌਜਵਾਨ ਹੋਰ ਮਜ਼ਬੂਤ ਇਰਾਦੇ ਮੋਰਚੇ 'ਤੇ ਰੈਣ ਬਸੇਰੇ ਬਣਾ ਕੇ ਚੜ੍ਹਦੀ ਕਲਾ ਦਾ ...

ਪੂਰੀ ਖ਼ਬਰ »

ਆਂਗਨਵਾੜੀ ਵਰਕਰਾਂ ਤੇ ਹੈਲਪਰਾਂ ਨੇ ਐਸ.ਡੀ.ਐਮ. ਨੂੰ ਮੰਗ ਪੱਤਰ ਦਿੱਤਾ

ਸੁਲਤਾਨਪੁਰ ਲੋਧੀ, 25 ਫਰਵਰੀ (ਨਰੇਸ਼ ਹੈਪੀ, ਥਿੰਦ)- ਆਲ ਪੰਜਾਬ ਆਂਗਣਵਾੜੀ ਮੁਲਾਜ਼ਮ ਯੂਨੀਅਨ ਦੇ ਸੱਦੇ 'ਤੇ ਸਥਾਨਕ ਇਕਾਈ ਵੱਲੋਂ ਪ੍ਰਧਾਨ ਮਨਜੀਤ ਕੌਰ ਦੀ ਅਗਵਾਈ ਹੇਠ ਐਸ.ਡੀ.ਐਮ. ਸੁਲਤਾਨਪੁਰ ਲੋਧੀ ਡਾ: ਚਾਰੂਮਿਤਾ ਨੂੰ ਮੰਗ ਪੱਤਰ ਦਿੱਤਾ ਗਿਆ | ਉਪਰੰਤ ਪੱਤਰਕਾਰਾਂ ...

ਪੂਰੀ ਖ਼ਬਰ »

ਪੀ. ਟੀ. ਆਈ. ਯੂਨੀਅਨ ਵਲੋਂ ਮਿਡਲ ਸਕੂਲਾਂ 'ਚੋਂ ਪੀ. ਟੀ. ਆਈ. ਪੋਸਟਾਂ ਖ਼ਤਮ ਕੀਤੇ ਜਾਣ 'ਤੇ ਰੋਸ ਵਿਖਾਵਾ

ਕਪੂਰਥਲਾ, 25 ਫਰਵਰੀ (ਅਮਰਜੀਤ ਕੋਮਲ)- ਪੀ.ਟੀ.ਆਈ. ਯੂਨੀਅਨ ਜ਼ਿਲ੍ਹਾ ਕਪੂਰਥਲਾ ਇਕਾਈ ਨੇ ਪੰਜਾਬ ਸਰਕਾਰ ਵਲੋਂ ਮਿਡਲ ਸਕੂਲਾਂ ਵਿਚੋਂ ਪੀ.ਟੀ.ਆਈ. ਦੀਆਂ 228 ਪੋਸਟਾਂ ਖ਼ਤਮ ਕਰਕੇ ਪ੍ਰਾਇਮਰੀ ਬਲਾਕਾਂ 'ਚ ਤਬਦੀਲ ਕਰਨ ਲਈ ਜਾਰੀ ਕੀਤੇ ਤੁਗਲਕੀ ਫ਼ਰਮਾਨ ਦੇ ਵਿਰੋਧ ਵਿਚ ਅੱਜ ...

ਪੂਰੀ ਖ਼ਬਰ »

ਕੇਂਦਰੀ ਸਹਿਕਾਰੀ ਬੈਂਕ 'ਚ ਨਬਾਰਡ ਵਲੋਂ ਜਾਗਰੂਕਤਾ ਕੈਂਪ

ਕਪੂਰਥਲਾ, 25 ਫਰਵਰੀ (ਵਿ.ਪ੍ਰ.)-ਕੇਂਦਰੀ ਸਹਿਕਾਰੀ ਬੈਂਕ ਸੁਰਖਪੁਰ ਵਿਚ ਨਬਾਰਡ ਵਲੋਂ ਜਾਗਰੂਕਤਾ ਕੈਂਪ ਲਗਾਇਆ ਗਿਆ | ਜਿਸ ਵਿਚ ਨਬਾਰਡ ਦੀ ਪ੍ਰਤੀਨਿਧ ਸਾਕਸ਼ੀ ਨੇ ਬੈਂਕ ਦੇ ਗ੍ਰਾਹਕਾਂ ਨੂੰ ਕਰਜ਼ਾ, ਬੱਚਤ ਸਕੀਮਾਂ, ਏ.ਟੀ.ਐਮ., ਡੈਬਿਟ ਕਾਰਡ ਦੀ ਵਰਤੋਂ ਬਾਰੇ ਵਿਸਥਾਰ ...

ਪੂਰੀ ਖ਼ਬਰ »

ਭੌਰ ਵਿਖੇ 52ਵਾਂ ਸਾਲਾਨਾ ਛਿੰਝ ਮੇਲਾ ਸ਼ਾਨੋ ਸ਼ੌਕਤ ਨਾਲ ਸਮਾਪਤ

ਸੁਲਤਾਨਪੁਰ ਲੋਧੀ, 25 ਫਰਵਰੀ (ਥਿੰਦ, ਹੈਪੀ)- ਪਿੰਡ ਭੌਰ ਦੇ ਸ਼ਹੀਦ ਭਗਤ ਸਿੰਘ ਖੇਡ ਸਟੇਡੀਅਮ ਵਿਖੇ ਪੀਰ ਬਾਬਾ ਲੱਖ ਦਾਤਾ ਦੀ ਯਾਦ ਵਿਚ ਕਿਸਾਨੀ ਸੰਘਰਸ਼ ਨੂੰ ਸਮਰਪਿਤ 52ਵਾਂ ਸਾਲਾਨਾ ਛਿੰਝ ਮੇਲਾ ਸ਼ਰਧਾ ਤੇ ਉਤਸ਼ਾਹ ਨਾਲ ਕਰਵਾਇਆ ਗਿਆ | ਉਕਤ ਛਿੰਝ ਮੇਲੇ ਦੌਰਾਨ ...

ਪੂਰੀ ਖ਼ਬਰ »

ਵਾਹਿਗੁਰੂ ਅਕੈਡਮੀ ਦੀ ਲਵਪ੍ਰੀਤ ਕੌਰ ਨੇ ਆਈਲਟਸ 'ਚੋਂ ਲਏ 7 ਬੈਂਡ

ਸੁਲਤਾਨਪੁਰ ਲੋਧੀ, 25 ਫਰਵਰੀ (ਨਰੇਸ਼ ਹੈਪੀ, ਥਿੰਦ)-ਵਾਹਿਗੁਰੂ ਅਕੈਡਮੀ ਸੁਲਤਾਨਪੁਰ ਲੋਧੀ ਉਚੇਰੀ ਵਿੱਦਿਆ ਪ੍ਰਾਪਤ ਕਰਨ ਵਾਲੇ ਵਿਦਿਆਰਥੀਆਂ ਲਈ ਲਗਾਤਾਰ ਪਹਿਲੀ ਪਸੰਦ ਬਣਿਆ ਹੋਇਆ ਹੈ ਤੇ ਵਿਦਿਆਰਥੀਆਂ ਦੇ ਸੁਨਹਿਰੀ ਭਵਿੱਖ ਲਈ ਆਈਲੈਟਸ ਦੀਆਂ ਕਲਾਸਾਂ ਲਗਾਈਆਂ ...

ਪੂਰੀ ਖ਼ਬਰ »

ਲਾਲਾਂਵਾਲਾ ਟੂਰਨਾਮੈਂਟ ਕਮੇਟੀ ਵਲੋਂ ਦੋ ਰੋਜ਼ਾ ਕਬੱਡੀ ਤੇ ਵਾਲੀਬਾਲ ਟੂਰਨਾਮੈਂਟ 2 ਮਾਰਚ ਤੋਂ

ਤਲਵੰਡੀ ਚੌਧਰੀਆਂ, 25 ਫਰਵਰੀ (ਪਰਸਨ ਲਾਲ ਭੋਲਾ)- ਸਖੀ ਸਰਵਰ, ਲਾਲਾਂਵਾਲਾ ਪੀਰ ਤਲਵੰਡੀ ਚੌਧਰੀਆਂ ਦੀ ਯਾਦ ਵਿਚ 'ਸੰਯੁਕਤ ਕਿਸਾਨ ਮੋਰਚੇ' ਨੂੰ ਸਮਰਪਿਤ 'ਚੌਂਕੀਆਂ' ਦੇ ਜੋੜ ਮੇਲੇ ਤੇ ਲਾਲਾਂਵਾਲਾ ਟੂਰਨਾਮੈਂਟ ਕਮੇਟੀ ਵਲੋਂ ਸਮੂਹ ਨਗਰ ਨਿਵਾਸੀਆਂ ਅਤੇ ਐਨ.ਆਰ.ਆਈ. ...

ਪੂਰੀ ਖ਼ਬਰ »

ਪ੍ਰਸ਼ਾਸਨ ਜ਼ਿਲ੍ਹਾ ਖੇਡ ਅਫ਼ਸਰ ਵਿਰੁੱਧ ਬਣਦੀ ਕਾਰਵਾਈ ਕਰੇ-ਜਥੇਬੰਦੀਆਂ

ਕਪੂਰਥਲਾ, 25 ਫਰਵਰੀ (ਵਿ.ਪ੍ਰ.)- ਦੀ ਕਲਾਸ ਫੋਰ ਗੌਰਮਿੰਟ ਇੰਪਲਾਈਜ਼ ਯੂਨੀਅਨ ਦੀ ਇਕ ਮੀਟਿੰਗ ਜ਼ਿਲ੍ਹਾ ਪ੍ਰਧਾਨ ਜਸਵਿੰਦਰਪਾਲ ਉੱਗੀ ਦੀ ਪ੍ਰਧਾਨਗੀ ਹੇਠ ਹੋਈ | ਮੀਟਿੰਗ ਵਿਚ ਵਾਲਮੀਕ ਸੰਘਰਸ਼ ਮੋਰਚਾ ਦੇ ਪ੍ਰਧਾਨ ਰੌਸ਼ਨ ਲਾਲ ਸਭਰਵਾਲ, ਜ਼ਿਲ੍ਹਾ ਕਮਲੇਸ਼ਵਰ ...

ਪੂਰੀ ਖ਼ਬਰ »

ਜਲਦ ਕੰਮ ਸ਼ੁਰੂ ਕਰਵਾ ਕੇ ਮਿਆਣੀ ਬਾਕਰਪੁਰ ਸਾਹਮਣੇ ਨੀਵੀਂ ਪੁਲੀ ਨੂੰ ਉੱਚਾ ਕੀਤਾ ਜਾਵੇ- ਕਰਮ ਸਿੰਘ

ਢਿਲਵਾਂ, 25 ਫਰਵਰੀ (ਪ੍ਰਵੀਨ ਕੁਮਾਰ, ਗੋਬਿੰਦ ਸੁਖੀਜਾ) - ਭਾਰਤੀ ਕਿਸਾਨ ਯੂਨੀਅਨ ਕਪੂਰਥਲਾ ਦੇ ਜ਼ਿਲ੍ਹਾ ਪ੍ਰਧਾਨ ਕਰਮ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਉਨ੍ਹਾਂ ਦੀ ਅਗਵਾਈ ਹੇਠ ਯੂਨੀਅਨ ਵਲੋਂ ਇਲਾਕੇ ਦੇ ਕਿਸਾਨਾਂ ਦੇ ਸਹਿਯੋਗ ਨਾਲ ਬੀਤੇ ਲੰਬੇ ਸਮੇਂ ਤੋਂ ...

ਪੂਰੀ ਖ਼ਬਰ »



Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX