ਤਾਜਾ ਖ਼ਬਰਾਂ


ਮੋਗਾ ਵਿਚ ਆਮ ਆਦਮੀ ਪਾਰਟੀ ਦੇ ਸੁਬਾਈ ਆਗੂ ਦੀ ਕੁੱਟ ਮਾਰ
. . .  9 minutes ago
ਮੋਗਾ , 18 ਅਪ੍ਰੈਲ ( ਗੁਰਤੇਜ ਸਿੰਘ ਬੱਬੀ)- ਅੱਜ ਸ਼ਾਮ ਆਮ ਆਦਮੀ ਪਾਰਟੀ ਦੇ ਸੁਬਾਈ ਆਗੂ ਜੋਇੰਟ ਸੈਕਟਰੀ ਯੂਥ ਅਮਿਤ ਪੁਰੀ ਜਦ ਆਪਣੇ ਮੋਟਰਸਾਈਕਲ ’ਤੇ ਸਵਾਰ ਹੋ ਕੇ ਕਿਸੇ ਕੰਮ ਧੰਦੇ ਦਾ ਰਿਹਾ ਸੀ ਤਾਂ ਸਥਾਨਕ ਸ਼ਹਿਰ ਦੇ ਸਾਂਈ ...
ਟ੍ਰੈਫਿਕ ਪੁਲਿਸ ਮੁਲਾਜ਼ਮ ਦੀ ਦਰੱਖਤ ਨਾਲ ਲਟਕਦੀ ਮਿਲੀ ਲਾਸ਼
. . .  47 minutes ago
ਫਰੀਦਕੋਟ , 18 ਅਪ੍ਰੈਲ -ਪਿੰਡ ਗੋਲੇਵਾਲਾ ਦੇ ਇੱਕ ਫਾਰਮ ਵਿਚ ਟ੍ਰੈਫਿਕ ਪੁਲਿਸ ਮੁਲਾਜ਼ਮ ਦੀ ਲਾਸ਼ ਇੱਕ ਦਰੱਖਤ ਨਾਲ ਲਟਕਦੀ ਮਿਲੀ ਹੈ । ਮ੍ਰਿਤਕ ਸਤਨਾਮ ਸਿੰਘ ਸਾਦਿਕ ਵਿਖੇ ਟ੍ਰੈਫਿਕ ਪੁਲਿਸ ਵਿਚ ਤਾਇਨਾਤ ਸੀ। ਪੁਲਿਸ ਨੇ ਲਾਸ਼ ...
ਇੰਡੀਅਨ ਪ੍ਰੀਮੀਅਰ ਲੀਗ 2021: ਬੈਂਗਲੁਰੂ ਬੈਂਗਲੌਰ ਦੀਆਂ 13 ਓਵਰਾਂ ਵਿਚ 3 ਵਿਕਟਾਂ ਦੇ ਨੁਕਸਾਨ 'ਤੇ 102 ਦੌੜਾਂ
. . .  about 1 hour ago
ਗੁਰੂਹਰਸਹਾਏ ਕਤਲ ਕੇਸ ਦੀ ਗੁੱਥੀ ਸੁਲਝੀ, ਪੰਜ ਦੋਸ਼ੀ ਕਾਬੂ, ਹਥਿਆਰ ਬਰਾਮਦ
. . .  about 1 hour ago
ਫ਼ਿਰੋਜ਼ਪੁਰ, 18 ਅਪ੍ਰੈਲ (ਤਪਿੰਦਰ ਸਿੰਘ, ਗੁਰਿੰਦਰ ਸਿੰਘ) - ਫ਼ਿਰੋਜ਼ਪੁਰ ਪੁਲਿਸ ਵੱਲੋਂ 14 ਅਪ੍ਰੈਲ ਨੂੰ ਥਾਣਾ ਗੁਰੂਹਰਸਹਾਏ ਅਧੀਨ ਪੈਂਦੇ ਪਿੰਡ ਪੰਜੇ ਕੇ ਉਤਾੜ ਵਿਖੇ ਹੋਏ ਕਤਲ ਦੇ ਮਾਮਲੇ ਵਿਚ...
ਕੋਰੋਨਾ ਕਾਰਨ ਦਿੱਲੀ ਦੇ ਵਿਗੜੇ ਹਾਲਾਤ, ਕੇਜਰੀਵਾਲ ਨੇ ਮੋਦੀ ਨੂੰ ਮਦਦ ਦੀ ਕੀਤੀ ਅਪੀਲ
. . .  about 2 hours ago
ਨਵੀਂ ਦਿੱਲੀ, 18 ਅਪ੍ਰੈਲ - ਦਿੱਲੀ ਵਿਚ ਕੋਰੋਨਾ ਦੇ ਬੇਕਾਬੂ ਹੋਏ ਹਾਲਾਤ ਨੂੰ ਮੁੱਖ ਰੱਖਦੇ ਹੋਏ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਚਿੱਠੀ ਲਿਖੀ ਹੈ। ਉਨ੍ਹਾਂ ਨੇ ਦਿੱਲੀ ਦੀ ਮਦਦ ਲਈ ਅਪੀਲ...
 
ਬਾਰਦਾਨੇ ਦੀ ਘਾਟ ਤੇ ਕਣਕ ਦੀ ਖ਼ਰੀਦ ਘੱਟ ਹੋਣ ਕਾਰਨ ਕਿਸਾਨ ਪ੍ਰੇਸ਼ਾਨ
. . .  about 2 hours ago
ਮੰਡੀ ਲਾਧੂਕਾ (ਫਾਜ਼ਿਲਕਾ), 18 ਅਪ੍ਰੈਲ (ਮਨਪ੍ਰੀਤ ਸਿੰਘ ਸੈਣੀ) - ਪੰਜਾਬ ਸਰਕਾਰ ਵਲੋਂ ਕਣਕ ਦੀ ਖ਼ਰੀਦ ਤਾਂ ਸ਼ੁਰੂ ਕਰ ਦਿੱਤੀ ਗਈ ਹੈ ਪਰ ਬਾਰਦਾਨਾ ਨਾ ਮਿਲਣ ਕਾਰਨ ਅਤੇ ਖ਼ਰੀਦ ਏਜੰਸੀਆਂ ਵਲੋਂ ਬਹੁਤ ਘੱਟ ਖ਼ਰੀਦ ਲਿਖਣ ਕਾਰਨ ਕਿਸਾਨਾਂ ਨੂੰ ਮੰਡੀਆਂ ਵਿਚ ਰੁਲਣਾ ਪੈ ਰਿਹਾ ਹੈ। ਜਦੋਂ ਦਾਣਾ ਮੰਡੀ ਚੱਕ ਖੇੜੇ ਵਾਲਾ (ਜੈਮਲਵਾਲਾ)...
ਅੱਗ ਨਾਲ ਸਾਢੇ 10 ਏਕੜ ਖੜ੍ਹੀ ਕਣਕ ਸੜਕੇ ਹੋਈ ਸੁਆਹ
. . .  about 2 hours ago
ਠੱਠੀ ਭਾਈ (ਮੋਗਾ), 18 ਅਪ੍ਰੈਲ (ਜਗਰੂਪ ਸਿੰਘ ਮਠਾੜੂ) - ਮੋਗਾ ਜ਼ਿਲ੍ਹੇ ਦੇ ਪਿੰਡ ਢਿਲਵਾਂ ਵਾਲਾ ਵਿਖੇ ਕਣਕ ਨੂੰ ਅੱਗ ਲੱਗਣ ਕਾਰਨ ਲਗਭਗ ਸਾਢੇ 10 ਏਕੜ ਖੜ੍ਹੀ ਕਣਕ ਸੜ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਅੱਗ ਲੱਗਣ ਕਾਰਨ ਇਕ ਗ਼ਰੀਬ ਕਿਸਾਨ ਅਜਮੇਰ ਸਿੰਘ ਵਾਸੀ ਪਿੰਡ ਥਰਾਜ ਜੋ ਠੇਕੇ 'ਤੇ...
ਆਈ.ਪੀ.ਐਲ. 2021 : ਬੈਂਗਲੁਰੂ ਨੇ ਜਿੱਤੀ ਟਾਸ, ਪਹਿਲਾ ਬੱਲੇਬਾਜ਼ੀ ਦਾ ਫ਼ੈਸਲਾ
. . .  about 2 hours ago
ਮਹਾਂ ਰੈਲੀ ਵਿਚ ਵੱਡੀ ਪੱਧਰ 'ਤੇ ਕਿਸਾਨਾਂ ਮਜ਼ਦੂਰਾਂ ਵਲੋਂ ਸ਼ਮੂਲੀਅਤ
. . .  about 2 hours ago
ਅੰਮ੍ਰਿਤਸਰ, 18 ਅਪ੍ਰੈਲ (ਹਰਮਿੰਦਰ ਸਿੰਘ) - ਕਿਸਾਨਾਂ ਵਲੋਂ ਭਗਤਾਂ ਵਾਲਾ ਅਨਾਜ ਮੰਡੀ ਵਿਖੇ ਕੀਤੀ ਜਾ ਰਹੀ ਮਹਾਂ ਰੈਲੀ ਵਿਚ ਵੱਡੀ ਗਿਣਤੀ 'ਚ ਕਿਸਾਨਾਂ ਨੇ ਸ਼ਮੂਲੀਅਤ ਕੀਤੀ ਹੈ। ਇਸ ਮੌਕੇ ਸੰਬੋਧਨ ਕਰਦੇ ਕਿਸਾਨ ਆਗੂਆਂ ਨੇ ਤਿੰਨ ਖੇਤੀ ਕਾਨੂੰਨਾਂ ਨੂੰ ਲੈ...
ਲੁਧਿਆਣਾ ਦੇ ਅਰਬਨ ਅਸਟੇਟ ਦੁੱਗਰੀ ਫ਼ੇਜ਼ 1 ਤੇ ਫ਼ੇਜ਼ 2 ਵਿਚ ਮੁਕੰਮਲ ਲਾਕਡਾਊਨ ਦੇ ਨਿਰਦੇਸ਼
. . .  about 3 hours ago
ਲੁਧਿਆਣਾ, 18 ਅਪ੍ਰੈਲ (ਪੁਨੀਤ ਬਾਵਾ) - ਕੋਰੋਨਾ ਪਾਜ਼ੀਟਿਵ ਦੇ ਮਾਮਲੇ ਵਧਣ ਕਰਕੇ ਲੁਧਿਆਣਾ ਦੇ ਅਰਬਨ ਅਸਟੇਟ ਦੁੱਗਰੀ ਫ਼ੇਜ਼-1 ਅਤੇ ਅਰਬਨ ਅਸਟੇਟ ਦੁੱਗਰੀ ਫ਼ੇਜ਼-2 ਨੂੰ ਕੰਟੇਨਮੈਂਟ ਜ਼ੋਨ ਐਲਾਨਿਆ ਗਿਆ...
ਬਾਲੀਵੁੱਡ ਅਦਾਕਾਰ ਅਰਜੁਨ ਰਾਮਪਾਲ ਅਤੇ ਨੀਲ ਨਿਤਿਨ ਮੁਕੇਸ਼ ਕੋਰੋਨਾ ਪਾਜ਼ੀਟਿਵ
. . .  about 3 hours ago
ਨਵੀਂ ਦਿੱਲੀ, 18 ਅਪ੍ਰੈਲ - ਬਾਲੀਵੁੱਡ ਦੇ ਕਈ ਸਟਾਰ ਕੋਰੋਨਾ ਤੋਂ ਪੀੜਤ ਹੋ ਗਏ ਹਨ। ਇਸ ਵਿਚਕਾਰ ਅਰਜੁਨ ਰਾਮਪਾਲ ਤੇ ਨੀਲ ਨਿਤਿਨ ਮੁਕੇਸ਼ ਵੀ ਕੋਰੋਨਾ ਪਾਜ਼ੀਟਿਵ...
ਮੰਡੀਆਂ ਵਿਚ ਬਾਰਦਾਨੇ ਦੀ ਕੋਈ ਕਮੀ ਨਹੀਂ - ਭਰਤ ਭੂਸ਼ਨ ਆਸ਼ੂ
. . .  about 4 hours ago
ਲੁਧਿਆਣਾ, 18 ਅਪ੍ਰੈਲ - ਮੰਡੀਆਂ ਵਿਚ ਬਾਰਦਾਨੇ ਦੀ ਕਮੀ ਦੀਆਂ ਸ਼ਿਕਾਇਤਾਂ ਵਿਚਕਾਰ ਪੰਜਾਬ ਦੇ ਫੂਡ ਸਪਲਾਈ ਮੰਤਰੀ ਭਰਤ ਭੂਸ਼ਨ ਆਸ਼ੂ ਨੇ ਕਿਹਾ ਹੈ ਕਿ ਮੰਡੀਆਂ ਵਿਚ ਬਾਰਦਾਨੇ ਦੀ ਕਮੀ...
ਸਰਬੱਤ ਦਾ ਭਲਾ ਟਰੱਸਟ ਜੇਲ੍ਹਾਂ 'ਚ ਖੋਲ੍ਹੇਗਾ ਡਾਇਗਨੋਜ਼ ਸੈਂਟਰ ਤੇ ਲੈਬਾਰਟਰੀਆਂ
. . .  about 4 hours ago
ਅੰਮ੍ਰਿਤਸਰ,18 ਅਪ੍ਰੈਲ (ਸੁਰਿੰਦਰਪਾਲ ਸਿੰਘ ਵਰਪਾਲ )- ਬਿਨਾਂ ਕਿਸੇ ਤੋਂ ਇਕ ਪੈਸਾ ਵੀ ਇਕੱਠਾ ਕੀਤਿਆਂ ਆਪਣੀ ਜੇਬ ਵਿਚੋਂ ਹੀ ਹਰ ਸਾਲ ਕਰੋੜਾਂ ਰੁਪਏ ਖ਼ਰਚ ਕਰ ਕੇ ਦੇਸ਼ ਵਿਦੇਸ਼ ਅੰਦਰ ਲੋੜਵੰਦਾਂ ਦੀ ਔਖੇ ਵੇਲੇ ਬਾਂਹ...
ਹਲਕਾ ਰਾਜਾਸਾਂਸੀ ਤੋਂ ਸੈਂਕੜੇ ਕਿਸਾਨ ਮਹਾਂ ਰੈਲੀ ਲਈ ਹੋਏ ਰਵਾਨਾ
. . .  about 5 hours ago
ਲੋਪੋਕੇ, 18 ਅਪ੍ਰੈਲ ( ਗੁਰਵਿੰਦਰ ਸਿੰਘ ਕਲਸੀ) - ਕੇਂਦਰ ਦੀ ਮੋਦੀ ਸਰਕਾਰ ਵਲੋਂ ਲਿਆਂਦੇ ਤਿੰਨ ਖੇਤੀ ਕਾਨੂੰਨਾਂ ਖਿਲਾਫ ਦਾਣਾ ਮੰਡੀ ਭਗਤਾ ਵਾਲਾ ਵਿਖੇ ਕਰਵਾਈ ਜਾ ਰਹੀ ਮਹਾਂ ਰੈਲੀ ਵਿਚ...
ਕੋਰੋਨਾ ਕਾਰਨ ਪੱਛਮੀ ਬੰਗਾਲ ਵਿਚ ਰਾਹੁਲ ਨੇ ਰੱਦ ਕੀਤੀਆਂ ਆਪਣੀਆਂ ਚੋਣ ਰੈਲੀਆਂ, ਦੂਸਰਿਆ ਨੂੰ ਵੀ ਅਜਿਹਾ ਕਰਨ ਲਈ ਪ੍ਰੇਰਿਆ
. . .  about 5 hours ago
ਨਵੀਂ ਦਿੱਲੀ, 18 ਅਪ੍ਰੈਲ - ਕੋਰੋਨਾ ਲਾਗ ਦੇ ਵੱਧ ਰਹੇ ਮਾਮਲਿਆਂ ਵਿਚਕਾਰ ਕਾਂਗਰਸ ਦੇ ਮੁੱਖ ਲੀਡਰ ਤੇ ਸਟਾਰ ਪ੍ਰਚਾਰਕ ਰਾਹੁਲ ਗਾਂਧੀ ਨੇ ਬੰਗਾਲ ਵਿਚ ਆਪਣੀਆਂ ਚੋਣ ਰੈਲੀਆਂ ਰੱਦ ਕਰਨ ਦਾ...
ਸੈਂਕੜੇ ਕਿਸਾਨ ਤੇ ਮਜ਼ਦੂਰ ਦਿੱਲੀ ਦੇ ਬਾਰਡਰ 'ਚ ਧਰਨੇ 'ਚ ਸ਼ਾਮਲ ਹੋਣ ਲਈ ਰਵਾਨਾ
. . .  about 6 hours ago
ਚੋਗਾਵਾਂ, 18 ਅਪ੍ਰੈਲ (ਗੁਰਬਿੰਦਰ ਸਿੰਘ ਬਾਗੀ) - ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਜ਼ਿਲ੍ਹਾ ਅੰਮ੍ਰਿਤਸਰ ਬਲਾਕ ਚੋਗਾਵਾਂ ਦੇ ਪ੍ਰਧਾਨ ਪ੍ਰਗਟ ਸਿੰਘ, ਮੇਜਰ ਸਿੰਘ, ਯੂਥ ਵਿੰਗ ਦੇ ਪ੍ਰਧਾਨ...
ਹੁਣ ਕੋਰੋਨਾ ਦੀ ਨਵੀਂ ਲਹਿਰ ਕਾਰਨ ਜੇ.ਈ.ਈ. ਮੇਨ 2021 ਪ੍ਰੀਖਿਆ ਮੁਲਤਵੀ
. . .  about 3 hours ago
ਨਵੀਂ ਦਿੱਲੀ, 18 ਅਪ੍ਰੈਲ - ਦੇਸ਼ ਵਿਚ ਵੱਧ ਰਹੇ ਕੋਰੋਨਾ ਮਾਮਲਿਆਂ ਨੂੰ ਮੁੱਖ ਰੱਖਦੇ ਹੋਏ ਨੈਸ਼ਨਲ ਟੈਸਟਿੰਗ ਏਜੰਸੀ ਐਨ.ਟੀ.ਏ. ਨੇ ਜੇ.ਈ.ਈ. ਮੇਨ 2021 ਅਪ੍ਰੈਲ ਦੀ ਪ੍ਰੀਖਿਆ ਮੁਲਤਵੀ ਕਰ ਦਿੱਤੀ ਹੈ...
ਦਰਦਨਾਕ ਸੜਕ ਹਾਦਸੇ 'ਚ 52 ਸਾਲਾ ਔਰਤ ਦੀ ਮੌਤ
. . .  about 6 hours ago
ਮੁਕੰਦਪੁਰ, 18 ਅਪ੍ਰੈਲ (ਸੁਖਜਿੰਦਰ ਸਿੰਘ ਬਖਲੌਰ) - ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੇ ਕਸਬਾ ਮੁਕੰਦਪੁਰ ਮੇਨ ਸੜਕ 'ਤੇ ਤਲਵੰਡੀ ਫੱਤੂ ਨਹਿਰ ਦੇ ਨਜ਼ਦੀਕ ਟਰੱਕ ਤੇ ਮੋਟਰ ਸਾਈਕਲ ਦੀ ਟੱਕਰ 'ਚ ਇਕ 52 ਸਾਲਾ...
ਬਿਜਲੀ ਦੀਆਂ ਕੇਬਲ ਤੇ ਤਾਰਾਂ ਵਿਚ ਫਸਿਆ ਟਰੱਕ, ਆਵਾਜਾਈ ਠੱਪ, ਵੱਡਾ ਹਾਦਸਾ ਹੋਣੋਂ ਟਲਿਆ
. . .  about 7 hours ago
ਖਰੜ, 18 ਅਪ੍ਰੈਲ (ਗੁਰਮੁੱਖ ਸਿੰਘ ਮਾਨ) - ਖਰੜ ਲਾਡਰਾ ਸੜਕ 'ਤੇ ਬਿਜਲੀ ਦੀਆਂ ਸਪਲਾਈ ਵਾਲੀਆਂ ਕੇਬਲ ਅਤੇ ਤਾਰਾਂ ਇਕ ਵੱਡੇ ਟਰੱਕ ਵਿਚ ਫਸ ਗਈਆਂ। ਜਿਸ ਕਾਰਨ ਸਥਾਨਕ ਰੋਡ 'ਤੇ ਆਵਾਜਾਈ ਮੁਕੰਮਲ ਰੂਪ ਵਿਚ ਬੰਦ ਹੋ ਗਈ। ਪਾਵਰਕਾਮ ਦੀ ਟੀਮ ਮੌਕੇ 'ਤੇ...
ਬੀ.ਐਸ.ਐਫ. ਨੇ ਹਿੰਦ-ਪਾਕਿ ਸਰਹੱਦ ਤੋਂ ਫੜੀ 11 ਕਰੋੜ ਦੀ ਹੈਰੋਇਨ
. . .  about 7 hours ago
ਫ਼ਿਰੋਜ਼ਪੁਰ, 18 ਅਪ੍ਰੈਲ (ਤਪਿੰਦਰ ਸਿੰਘ, ਗੁਰਿੰਦਰ ਸਿੰਘ) - ਸੀਮਾ ਸੁਰੱਖਿਆ ਬਲ ਦੀ 29 ਬਟਾਲੀਅਨ ਨੇ ਹਿੰਦ-ਪਾਕਿ ਸਰਹੱਦ ਤੋਂઠਦੋ ਕਿੱਲੋ ਡੇਢ ਸੌ ਗਰਾਮ ਹੈਰੋਇਨ ਫੜਨ ਵਿਚ ਸਫਲਤਾ ਹਾਸਲ ਕੀਤੀ ਹੈ। ਬਰਾਮਦ ਹੈਰੋਇਨ ਦੀ ਅੰਤਰਰਾਸ਼ਟਰੀ...
ਭਾਰਤ ਵਿਚ ਨਿੱਤ ਨਵੇਂ ਬਣ ਰਹੇ ਕੋਰੋਨਾ ਦੇ ਰਿਕਾਰਡ, ਪ੍ਰਧਾਨ ਮੰਤਰੀ ਵਾਰਾਨਸੀ ਦੀ ਸਥਿਤੀ ਦਾ ਅੱਜ ਲੈਣਗੇ ਜਾਇਜ਼ਾ
. . .  about 8 hours ago
ਨਵੀਂ ਦਿੱਲੀ, 18 ਅਪ੍ਰੈਲ - ਭਾਰਤ ਵਿਚ ਕੋਰੋਨਾ ਦੀ ਨਵੀਂ ਲਹਿਰ ਕਾਰਨ ਪਿਛਲੇ 24 ਘੰਟਿਆਂ ਵਿਚ ਰਿਕਾਰਡ 2 ਲੱਖ 61 ਹਜ਼ਾਰ 500 ਨਵੇਂ ਮਾਮਲੇ ਦਰਜ ਹੋਏ ਹਨ ਅਤੇ 1501 ਮੌਤਾਂ ਦਰਜ ਕੀਤੀਆਂ ਗਈਆਂ ਹਨ...
ਕੁੰਭ ਮੇਲੇ ਵਿਚ ਗਏ ਦਿੱਲੀ ਵਾਸੀਆਂ ਲਈ ਕੇਜਰੀਵਾਲ ਸਰਕਾਰ ਵਲੋਂ ਵਿਸ਼ੇਸ਼ ਹਦਾਇਤਾਂ
. . .  about 8 hours ago
ਨਵੀਂ ਦਿੱਲੀ, 18 ਅਪ੍ਰੈਲ - ਦਿੱਲੀ ਸਰਕਾਰ ਵਲੋਂ ਉਨ੍ਹਾਂ ਦਿੱਲੀ ਵਾਸੀਆਂ ਲਈ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ, ਜਿਨ੍ਹਾਂ ਵਿਚ 4 ਅਪ੍ਰੈਲ ਤੋਂ ਹਰਿਦੁਆਰ ਵਿਖੇ ਕੁੰਭ ਮੇਲੇ ਵਿਚ ਗਏ, ਉਨ੍ਹਾਂ ਨੂੰ ਆਪਣੇ ਵੇਰਵੇ ਦਿੱਲੀ ਸਰਕਾਰ ਦੇ ਪੋਰਟਲ ਵਿਚ ਜਮਾਂ ਕਰਾਉਣ ਲਈ...
ਹਸਪਤਾਲ ਵਿਚ ਅੱਗ ਲੱਗਣ ਕਾਰਨ 5 ਮਰੀਜ਼ਾਂ ਦੀ ਮੌਤ
. . .  about 9 hours ago
ਰਾਏਪੁਰ, 18 ਅਪ੍ਰੈਲ - ਛਤੀਸਗੜ੍ਹ ਦੀ ਰਾਜਧਾਨੀ ਰਾਏਪੁਰ ਦੇ ਪਚਪੇੜੀ ਨਾਕਾ ਦੇ ਕੋਲ ਸਥਿਤ ਰਾਜਧਾਨੀ ਹਸਪਤਾਲ ਵਿਚ ਅੱਗ ਲੱਗਣ ਕਾਰਨ 5 ਲੋਕਾਂ ਦੀ ਮੌਤ ਹੋ ਗਈ। ਇਸ ਹਸਪਤਾਲ...
ਕਰਤਾਰਪੁਰ ਥਾਣੇ ਵਿਚ ਚੋਰੀ ਦੇ ਦੋਸ਼ ਵਿਚ ਫੜੇ ਨੌਜਵਾਨ ਨੇ ਲਿਆ ਫਾਹਾ
. . .  about 9 hours ago
ਜਲੰਧਰ, 18 ਅਪ੍ਰੈਲ - ਕਰਤਾਰਪੁਰ ਥਾਣਾ ਦੀ ਪੁਲਿਸ ਵਲੋਂ ਚੋਰੀ ਦੇ ਦੋਸ਼ ਵਿਚ ਇਕ ਨੌਜਵਾਨ ਨੂੰ ਹਿਰਾਸਤ ਵਿਚ ਲਿਆ ਸੀ ਜਿਸ ਨੇ ਥਾਣਾ ਕਰਤਾਰਪੁਰ ਦੀ ਹਵਾਲਾਤ ਵਿਚ ਫਾਹਾ ਲਗਾ ਕੇ ਆਤਮ ਹੱਤਿਆ ਕਰ ਲਈ...
ਇੰਡੀਆਨਾ ਗੋਲੀਬਾਰੀ 'ਚ ਮਾਰੇ ਗਏ ਵਿਅਕਤੀਆਂ ਨੂੰ ਸ਼ਰਧਾਂਜਲੀ ਭੇਟ ਕੀਤੀ ਗਈ
. . .  about 10 hours ago
ਸਿਆਟਲ, 18 ਅਪ੍ਰੈਲ - ਅਮਰੀਕਾ ਦੇ ਇੰਡਅਨ ਐਪਲਸ ਵਿਖੇ ਇਕ ਸਿਰਫਿਰੇ 19 ਸਾਲਾ ਗੋਰੇ ਵਲੋਂ ਕੀਤੀ ਗਈ ਅੰਨ੍ਹੇਵਾਹ ਗੋਲੀਬਾਰੀ ਵਿਚ 8 ਵਿਅਕਤੀ ਮਾਰੇ ਗਏ ਸਨ ਜਿਨ੍ਹਾਂ ਵਿਚ...
ਹੋਰ ਖ਼ਬਰਾਂ..
ਜਲੰਧਰ : ਐਤਵਾਰ 17 ਫੱਗਣ ਸੰਮਤ 552
ਿਵਚਾਰ ਪ੍ਰਵਾਹ: ਉਹ ਦੇਸ਼ ਸਚਮੁੱਚ ਸਵਰਗ ਹੁੰਦੇ ਹਨ, ਜਿਥੇ ਆਪਸੀ ਸਬੰਧਾਂ ਜਾਂ ਰਿਸ਼ਤਿਆਂ ਦੀ ਇੱਜ਼ਤ ਕੀਤੀ ਜਾਂਦੀ ਹੈ। ਮਹਾਤਮਾ ਗਾਂਧੀ

ਹੁਸ਼ਿਆਰਪੁਰ / ਮੁਕੇਰੀਆਂ

ਸ੍ਰੀ ਖੁਰਾਲਗੜ੍ਹ ਸਾਹਿਬ ਦੇ ਪ੍ਰਾਜੈਕਟਾਂ ਨੂੰ ਮੁਕੰਮਲ ਕਰਨ ਲਈ ਜਲਦ ਜਾਰੀ ਹੋਣਗੇ ਫ਼ੰਡ-ਅਰੁਣਾ ਚੌਧਰੀ

ਬੀਣੇਵਾਲ, 27 ਫਰਵਰੀ (ਬੈਜ ਚੌਧਰੀ)-ਪੰਜਾਬ ਸਰਕਾਰ ਵਲੋਂ ਗੁਰੂ ਰਵਿਦਾਸ ਜੀ ਦੇ 644ਵੇਂ ਜਨਮ ਦਿਹਾੜੇ ਮੌਕੇ ਕਰਵਾਏ ਸੂਬਾ ਪੱਧਰੀ ਸਮਾਗਮ ਦੌਰਾਨ ਸਮਾਜਿਕ ਸੁਰੱਖਿਆ, ਇਸਤਰੀ ਤੇ ਬਾਲ ਵਿਕਾਸ ਮੰਤਰੀ ਅਰੁਣਾ ਚੌਧਰੀ ਨੇ ਕਿਹਾ ਕਿ ਸ੍ਰੀ ਖੁਰਾਲਗੜ੍ਹ ਸਾਹਿਬ ਵਿਖੇ ਚੱਲ ਰਹੇ ਪ੍ਰਾਜੈਕਟਾਂ ਨੂੰ ਨੇਪਰੇ ਚਾੜ੍ਹਨ ਲਈ ਸਰਕਾਰ ਵਲੋਂ ਜਲਦ ਹੀ ਲੋੜੀਂਦੇ ਫ਼ੰਡ ਜਾਰੀ ਕੀਤੇ ਜਾ ਰਹੇ ਹਨ | ਤਪ ਅਸਥਾਨ ਸ੍ਰੀ ਗੁਰੂ ਰਵਿਦਾਸ ਇਤਿਹਾਸਕ ਧਰਮ ਅਸਥਾਨ ਵਿਖੇ ਨਤਮਸਤਕ ਹੋਣ ਉਪਰੰਤ ਸੰਗਤਾਂ 'ਚ ਸ਼ਾਮਿਲ ਹੁੰਦਿਆਂ ਮੰਤਰੀ ਅਰੁਣਾ ਚੌਧਰੀ ਨੇ ਕਿਹਾ ਕਿ ਸ੍ਰੀ ਗੁਰੂ ਰਵਿਦਾਸ ਇਤਿਹਾਸਕ ਧਰਮ ਅਸਥਾਨ ਵਿਖੇ ਪਾਣੀ ਦੀ ਸਮੱਸਿਆ ਦੇ ਪੱਕੇ ਹੱਲ ਲਈ ਪੰਜਾਬ ਸਰਕਾਰ ਵਲੋਂ ਗੁਰਦੁਆਰਾ ਸਾਹਿਬ 'ਚ 85 ਲੱਖ ਰੁਪਏ ਦੀ ਲਾਗਤ ਨਾਲ ਟਿਊਬਵੈੱਲ ਲਗਵਾਇਆ ਜਾਵੇਗਾ | ਪੰਜਾਬ ਸਰਕਾਰ ਵਲੋਂ ਸ੍ਰੀ ਖੁਰਾਲਗੜ੍ਹ ਸਾਹਿਬ ਵਿਖੇ ਬਣਾਈ ਜਾ ਰਹੀ ਮੀਨਾਰ-ਏ-ਬੇਗਮਪੁਰਾ ਪ੍ਰਾਜੈਕਟ ਬਾਰੇ ਅਰੁਣਾ ਚੌਧਰੀ ਨੇ ਕਿਹਾ ਕਿ ਕੁਲ 103 ਕਰੋੜ ਰੁਪਏ ਦੀ ਲਾਗਤ ਵਾਲੇ ਇਸ ਪ੍ਰਾਜੈਕਟ 'ਤੇ ਕਰੀਬ 58 ਕਰੋੜ ਰੁਪਏ ਖਰਚੇ ਜਾ ਚੁੱਕੇ ਹਨ ਤੇ ਬਕਾਇਆ 45 ਕਰੋੜ ਰੁਪਏ 31 ਮਾਰਚ ਤੋਂ ਬਾਅਦ ਜਾਰੀ ਕਰ ਦਿੱਤੇ ਜਾਣਗੇ | ਸਾਬਕਾ ਵਿਧਾਇਕ ਲਵ ਕੁਮਾਰ ਗੋਲਡੀ ਵਲੋਂ ਰੱਖੀ ਮੰਗ ਨੂੰ ਪ੍ਰਵਾਨ ਕਰਦਿਆਂ ਅਰੁਣਾ ਚੌਧਰੀ ਨੇ ਪਿੰਡ ਦੇ ਸਟੇਡੀਅਮ ਲਈ ਆਪਣੇ ਅਖ਼ਤਿਆਰੀ ਫ਼ੰਡ 'ਚੋਂ 5 ਲੱਖ ਰੁਪਏ ਦੇਣ ਦਾ ਐਲਾਨ ਕੀਤਾ | ਹਲਕਾ ਚੱਬੇਵਾਲ ਤੋਂ ਵਿਧਾਇਕ ਡਾ: ਰਾਜ ਕੁਮਾਰ ਨੇ ਸੰਗਤਾਂ ਨੂੰ ਗੁਰੂ ਰਵਿਦਾਸ ਜੀ ਦੇ ਜਨਮ ਦਿਹਾੜੇ ਦੀਆਂ ਵਧਾਈਆਂ ਦਿੱਤੀਆਂ | ਇਸ ਮੌਕੇ ਕਾਂਗਰਸ ਦੀ ਬੁਲਾਰਾ ਨਿਮਿਸ਼ਾ ਮਹਿਤਾ, ਧਰਮ ਅਸਥਾਨ ਦੀ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਭਾਈ ਕੇਵਲ ਸਿੰਘ ਚਾਕਰ, ਕਮੇਟੀ ਦੇ ਚੇਅਰਮੈਨ ਡਾ: ਕੁਲਵਰਨ ਸਿੰਘ ਐਡਵੋਕੇਟ ਪੰਕਜ ਕ੍ਰਿਪਾਲ, ਮਹਿੰਦਰ ਸਿੰਘ ਮੱਲ, ਸਾਬਕਾ ਵਿਧਾਇਕ ਸੁਰਿੰਦਰ ਸਿੰਘ ਭੁੱਲੇਵਾਲ ਰਾਠਾਂ, ਡਿਪਟੀ ਕਮਿਸ਼ਨਰ ਡਾ: ਸ਼ੇਨਾ ਅਗਰਵਾਲ, ਐਸ. ਐਸ. ਪੀ. ਨਵਜੋਤ ਸਿੰਘ ਮਾਹਲ ਆਦਿ ਹਾਜ਼ਰ ਸਨ |
ਨਿਮਿਸ਼ਾ ਮਹਿਤਾ ਨੇ ਅਰੁਣਾ ਚੌਧਰੀ ਨੂੰ ਸਮੱਸਿਆਵਾਂ ਤੋਂ ਜਾਣੂ ਕਰਵਾਇਆ
ਸਮਾਗਮ 'ਚ ਦੌਰਾਨ ਨਿਮਿਸ਼ਾ ਮਹਿਤਾ ਨੇ ਕੈਬਨਿਟ ਮੰਤਰੀ ਅਰੁਣਾ ਚੌਧਰੀ ਨੂੰ ਸ੍ਰੀ ਖੁਰਾਲਗੜ੍ਹ ਸਾਹਿਬ 'ਚ ਸੰਗਤਾਂ ਨੂੰ ਪੇਸ਼ ਆਉਂਦੀਆਂ ਸਮੱਸਿਆਵਾਂ ਤੇ ਹੋਰ ਲੋੜੀਂਦੀਆਂ ਸਹੂਲਤਾਂ ਨੂੰ ਪੂਰਾ ਕਰਨ ਦੀ ਮੰਗ ਕੀਤੀ | ਉਨ੍ਹਾਂ ਗੁਰੂ ਘਰ 'ਚ ਪਾਣੀ ਦੀ ਸਮੱਸਿਆ, ਇਮਾਰਤ ਦੀ ਮਜ਼ਬੂਤੀ ਕਰਵਾਉਣ, ਤਪ ਅਸਥਾਨ ਤੱਕ ਦੀ ਸੜਕ ਨੂੰ ਚੌੜਾ ਕਰਨ ਲਈ ਰਾਸ਼ੀ ਦਾ ਪ੍ਰਬੰਧ ਕਰਵਾਉਣ ਸਬੰਧੀ ਮੰਗ ਕੀਤੀ |

ਡਿਪਟੀ ਪੋਸਟ ਮਾਸਟਰ ਜਸਪਾਲ ਸਿੰਘ ਧਾਮੀ ਦੀ ਸੇਵਾ ਮੁਕਤੀ 'ਤੇ ਸਮਾਗਮ

ਹੁਸ਼ਿਆਰਪੁਰ, 27 ਫਰਵਰੀ (ਬਲਜਿੰਦਰਪਾਲ ਸਿੰਘ)-ਡਿਪਟੀ ਪੋਸਟ ਮਾਸਟਰ ਜਸਪਾਲ ਸਿੰਘ ਧਾਮੀ ਪੁੱਤਰ ਲਸ਼ਕਰ ਸਿੰਘ ਧਾਮੀ ਵਾਸੀ ਟਾਂਡਾ ਦੀ ਸੇਵਾ ਮੁਕਤੀ 'ਤੇ ਸਮਾਗਮ ਕਰਵਾਇਆ ਗਿਆ | ਇਸ ਮੌਕੇ ਡਾ: ਅਮਨਪ੍ਰੀਤ ਸਿੰਘ ਮੁੱਖ ਇੰਚਾਰਜ ਮੁੱਖ ਡਾਕਖ਼ਾਨਾ ਹੁਸ਼ਿਆਰਪੁਰ ਨੇ ...

ਪੂਰੀ ਖ਼ਬਰ »

ਡਾਡੀਆਂ 'ਚ ਜੋੜ ਮੇਲਾ ਅੱਜ

ਕੋਟਫ਼ਤੂਹੀ, 27 ਫਰਵਰੀ (ਅਟਵਾਲ)-ਪਿੰਡ ਡਾਡੀਆਂ ਵਿਖੇ ਸੰਤ ਬਾਬਾ ਨੈਣਾਂ ਸਿੰਘ ਤੇ ਦਾਦੀ ਮਹਾਸਤੀ ਦੇ ਅਸਥਾਨ 'ਤੇ ਸਾਲਾਨਾ ਜੋੜ ਮੇਲਾ 28 ਫਰਵਰੀ ਨੂੰ ਕਰਵਾਇਆ ਜਾ ਰਿਹਾ ਹੈ¢ ਇਸ ਸਬੰਧੀ ਅਵਤਾਰ ਸਿੰਘ ਇਟਲੀ, ਮਨਮਿੰਦਰ ਸਿੰਘ, ਭਾਈ ਜਸਵੀਰ ਸਿੰਘ ਬਿੱਟੂ, ਮਾ.ਦਵਿੰਦਰ ...

ਪੂਰੀ ਖ਼ਬਰ »

ਮੁਕੇਰੀਆਂ ਪੁਲਿਸ ਦੇ ਨੱਕ ਹੇਠਾਂ ਸ਼ਹਿਰ ਅੰਦਰ ਚੱਲ ਰਹੇ ਜੂਏ ਦੇ ਅੱਡੇ

ਮੁਕੇਰੀਆਂ, 27 ਫਰਵਰੀ (ਰਾਮਗੜ੍ਹੀਆ)-ਮੁਕੇਰੀਆਂ ਪੁਲਿਸ ਦੇ ਨੱਕ ਹੇਠਾਂ ਮੁਕੇਰੀਆਂ ਸ਼ਹਿਰ ਅੰਦਰ ਕਰੀਬ ਅੱਧੀ ਦਰਜਨ ਥਾਵਾਂ 'ਤੇ ਬਿਨਾ ਕਿਸੇ ਡਰ ਦੇ ਧੜੱਲੇ ਨਾਲ ਜੂਏ ਦੇ ਅੱਡੇ ਕੁਝ ਲੋਕਾਂ ਵਲੋਂ ਚਲਾਏ ਜਾ ਰਹੇ ਹਨ | ਸੂਤਰਾਂ ਅਨੁਸਾਰ ਪੁਲਿਸ ਦੀ ਮੁਜ਼ਰਮਾਂ 'ਤੇ ਢਿੱਲੀ ...

ਪੂਰੀ ਖ਼ਬਰ »

ਭੰਗਾਲਾ 'ਚ ਨਾਜਾਇਜ਼ ਮਾਈਨਿੰਗ ਪੂਰੇ ਜ਼ੋਰਾਂ 'ਤੇ

ਭੰਗਾਲਾ, 27 ਫਰਵਰੀ (ਬਲਵਿੰਦਰਜੀਤ ਸਿੰਘ ਸੈਣੀ)-ਬੇਸ਼ੱਕ ਪੰਜਾਬ ਸਰਕਾਰ ਨੇ ਨਾਜ਼ਾਇਜ਼ ਮਾਈਨਿੰਗ ਰੋਕਣ ਲਈ ਬੜੇ ਸਖ਼ਤ ਹੁਕਮ ਜਾਰੀ ਕੀਤੇ ਹੋਏ ਹਨ ਤੇ ਇਸ ਨੂੰ ਰੋਕਣ ਲਈ ਕਈ ਵਿਭਾਗਾਂ ਦੇ ਅਧਿਕਾਰੀਆਂ ਦੀਆਂ ਨਿਯੁਕਤੀਆਂ ਵੀ ਕੀਤੀਆਂ ਹੋਈਆ ਹਨ ਪਰ ਮਾਈਨਿੰਗ ਮਾਫ਼ੀਆ ...

ਪੂਰੀ ਖ਼ਬਰ »

ਮਿਆਣੀ ਦਾ ਪਹਿਲਾ ਪੇਂਡੂ ਖੇਡ ਮੇਲਾ ਸਮਾਪਤ

ਮਿਆਣੀ, 27 ਫਰਵਰੀ (ਹਰਜਿੰਦਰ ਸਿੰਘ ਮੁਲਤਾਨੀ)-ਧੰਨ-ਧੰਨ ਸੰਤ ਬਾਬਾ ਪ੍ਰੇਮ ਸਿੰਘ ਸਪੋਰਟਸ ਐਂਡ ਚੈਰੀਟੇਬਲ ਸੁਸਾਇਟੀ ਮਿਆਣੀ ਵਲੋਂ ਪਿੰਡ ਤੇ ਪ੍ਰਵਾਸੀ ਭਾਰਤੀਆਂ ਦੇ ਸਹਿਯੋਗ ਨਾਲ ਕਰਵਾਇਆ ਪਹਿਲਾ ਤਿੰਨ ਦਿਨਾ ਪੇਂਡੂ ਖੇਡ ਮੇਲਾ ਅਮਿੱਟ ਯਾਦਾਂ ਛੱਡਦਾ ਹੋਇਆ ਸਮਾਪਤ ...

ਪੂਰੀ ਖ਼ਬਰ »

ਹੁਣ ਜ਼ਿਲ੍ਹੇ ਦੇ ਸੇਵਾ ਕੇਂਦਰਾਂ 'ਚ ਬਣਨਗੇ ਸਰਬੱਤ ਸਿਹਤ ਬੀਮਾ ਯੋਜਨਾ ਦੇ ਈ-ਹੈਲਥ ਕਾਰਡ-ਪੰਚਾਲ

ਹੁਸ਼ਿਆਰਪੁਰ, 27 ਫਰਵਰੀ (ਬਲਜਿੰਦਰਪਾਲ ਸਿੰਘ, ਹਰਪ੍ਰੀਤ ਕੌਰ)-ਵਧੀਕ ਡਿਪਟੀ ਕਮਿਸ਼ਨਰ (ਜ) ਅਮਿਤ ਕੁਮਾਰ ਪੰਚਾਲ ਨੇ ਦੱਸਿਆ ਕਿ ਆਯੂਸ਼ਮਾਨ ਭਾਰਤ ਸਿਹਤ ਬੀਮਾ ਯੋਜਨਾ ਤਹਿਤ ਹੁਣ ਤੱਕ ਜ਼ਿਲੇ੍ਹ ਦੇ ਸਾਰੇ 25 ਸੇਵਾ ਕੇਂਦਰਾਂ 'ਚ ਈ-ਹੈਲਥ ਕਾਰਡ ਬਣਾਏ ਜਾਣਗੇ | ਉਨ੍ਹਾਂ ...

ਪੂਰੀ ਖ਼ਬਰ »

ਨਸ਼ੀਲਾ ਪਾਊਡਰ ਬਰਾਮਦ

ਦਸੂਹਾ, 27 ਫਰਵਰੀ (ਕੌਸ਼ਲ)-ਨਸ਼ਿਆਂ 'ਤੇ ਨਕੇਲ ਕੱਸਦੇ ਹੋਏ ਦਸੂਹਾ ਪੁਲਿਸ ਨੇ ਇਕ ਵਿਅਕਤੀ ਕੋਲੋਂ ਨਸ਼ੀਲਾ ਪਾਊਡਰ ਬਰਾਮਦ ਕੀਤਾ ਹੈ | ਇਸ ਸਬੰਧ 'ਚ ਐਸ. ਐਚ. ਓ. ਮਲਕੀਤ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੀ ਪੁਲਿਸ ਪਾਰਟੀ ਨੇ ਗਸ਼ਤ ਦੌਰਾਨ ਰਵਿੰਦਰ ਸਿੰਘ ਪਠਾਣੀਆ ਪੁੱਤਰ ...

ਪੂਰੀ ਖ਼ਬਰ »

ਨਾਜਾਇਜ਼ ਸ਼ਰਾਬ ਸਮੇਤ 2 ਕਾਬੂ

ਗੜ੍ਹਦੀਵਾਲਾ, 27 ਫਰਵਰੀ (ਚੱਗਰ)-ਗੜ੍ਹਦੀਵਾਲਾ ਪੁਲਿਸ ਨੇ ਗਸ਼ਤ ਦੌਰਾਨ ਇਕ ਐਕਟਿਵਾ ਸਵਾਰ ਦੋ ਵਿਅਕਤੀਆਂ ਪਾਸੋਂ 48 ਬੋਤਲਾਂ ਨਾਜਾਇਜ਼ ਸ਼ਰਾਬ ਦੀਆਂ ਬਰਾਮਦ ਕੀਤੀਆਂ ਹਨ | ਥਾਣਾ ਗੜ੍ਹਦੀਵਾਲਾ ਦੇ ਮੁੱਖ ਅਫ਼ਸਰ ਬਲਵਿੰਦਰਪਾਲ ਅਨੁਸਾਰ ਪੁਲਿਸ ਪਾਰਟੀ ਨੇ ਗਸ਼ਤ ਬਾ ...

ਪੂਰੀ ਖ਼ਬਰ »

ਜ਼ਿਲ੍ਹੇ 'ਚ 41 ਹੋਰ ਕੋਰੋਨਾ ਪਾਜ਼ੀਟਿਵ ਮਰੀਜ਼ਾਂ ਦੀ ਪੁਸ਼ਟੀ, 4 ਦੀ ਮੌਤ

ਹੁਸ਼ਿਆਰਪੁਰ, 27 ਫਰਵਰੀ (ਬਲਜਿੰਦਰਪਾਲ ਸਿੰਘ)-ਜ਼ਿਲ੍ਹੇ 'ਚ 41 ਹੋਰ ਕੋਰੋਨਾ ਪਾਜ਼ੀਟਿਵ ਮਰੀਜ਼ਾਂ ਦੀ ਪੁਸ਼ਟੀ ਹੋਣ ਨਾਲ ਕੁਲ ਪਾਜ਼ੀਟਿਵ ਮਰੀਜ਼ਾਂ ਦੀ ਗਿਣਤੀ 8533 ਤੇ 4 ਮਰੀਜ਼ਾਂ ਦੀ ਮੌਤ ਹੋਣ ਨਾਲ ਕੁੱਲ ਮੌਤਾਂ ਦੀ ਗਿਣਤੀ 370 ਹੋ ਗਈ ਹੈ | ਇਸ ਸਬੰਧੀ ਸਿਵਲ ਸਰਜਨ ਡਾ: ...

ਪੂਰੀ ਖ਼ਬਰ »

ਦੜੇ ਸੱਟੇ ਦੀਆਂ ਪਰਚੀਆਂ ਤੇ ਨਕਦੀ ਸਮੇਤ ਕਾਬੂ

ਤਲਵਾੜਾ, 27 ਫਰਵਰੀ (ਅ. ਪ੍ਰ.)-ਤਲਵਾੜਾ ਪੁਲਿਸ ਨੇ ਇਕ ਵਿਅਕਤੀ ਨੂੰ ਦੜੇ ਸੱਟੇ ਦੀਆਂ ਪਰਚੀਆਂ ਤੇ 1100 ਰੁਪਏ ਸਹਿਤ ਕਾਬੂ ਕਰ ਕੇ ਮਾਮਲਾ ਦਰਜ ਕਰ ਲਿਆ ਹੈ | ਏ. ਐਸ. ਆਈ. ਰਣਵੀਰ ਸਿੰਘ ਨੇ ਦੱਸਿਆ ਕਿ ਉਹ ਆਪਣੀ ਟੀਮ ਬੱਸ ਸਟੈਂਡ ਵੱਲ ਜਾ ਰਹੇ ਸਨ | ਇਸ ਦੌਰਾਨ ਪਤਾ ਚੱਲਿਆ ਕਿ ...

ਪੂਰੀ ਖ਼ਬਰ »

ਲੋਕਾਂ ਨੇ ਲੁਟੇਰੇ ਕੀਤੇ ਪੁਲਿਸ ਹਵਾਲੇ, ਪੁਲਿਸ ਨੇ ਕਲੀਨ ਚਿੱਟ ਦੇ ਕੇ ਛੱਡੇ

ਮੁਕੇਰੀਆਂ, 27 ਫਰਵਰੀ (ਸਟਾਫ ਰਿਪੋਰਟਰ)-ਬੀਤੇ ਦਿਨ ਮੁਕੇਰੀਆਂ-ਸਿੰਘੋਵਾਲ ਰੋਡ 'ਤੇ ਲੋਕਾਂ ਵਲੋਂ ਲੁੱਟ ਖੋਹ ਕਰ ਕੇ ਗੰਨੇ ਦੇ ਖੇਤ 'ਚ ਛੁਪੇ ਕੁਝ ਲੁਟੇਰਿਆਂ ਨੂੰ ਭਾਰੀ ਮਸ਼ੱਕਤ ਮਗਰੋਂ ਕਾਬੂ ਕਰ ਕੇ ਮੁਕੇਰੀਆਂ ਪੁਲਿਸ ਦੇ ਐਸ. ਐਚ. ਓ. ਬਲਵਿੰਦਰ ਸਿੰਘ ਦੇ ਹਵਾਲੇ ...

ਪੂਰੀ ਖ਼ਬਰ »

ਚੌਕਸੀ ਵਿਭਾਗ ਵਲੋਂ ਰਿਸ਼ਵਤ ਲੈਂਦਿਆਂ ਪਟਵਾਰੀ ਤੇ ਉਸ ਦਾ ਨਿੱਜੀ ਕਰਿੰਦਾ ਕਾਬੂ

ਹੁਸ਼ਿਆਰਪੁਰ, 27 ਫਰਵਰੀ (ਬਲਜਿੰਦਰਪਾਲ ਸਿੰਘ)-ਚੌਕਸੀ ਵਿਭਾਗ ਵਲੋਂ ਪਟਵਾਰੀ ਤੇ ਸੇਵਾ ਮੁਕਤ ਕਾਨੂੰਗੋ ਨੂੰ ਇੰਤਕਾਲ ਦੇ ਬਦਲੇ 25 ਹਜ਼ਾਰ ਰੁਪਏ ਦੀ ਰਿਸ਼ਵਤ ਲੈਣ ਦੇ ਦੋਸ਼ 'ਚ ਗਿ੍ਫ਼ਤਾਰ ਕਰ ਕੇ ਉਨ੍ਹਾਂ ਖ਼ਿਲਾਫ਼ ਕੇਸ ਦਰਜ ਕੀਤਾ ਹੈ | ਇਸ ਸਬੰਧੀ ਡੀ. ਐਸ. ਪੀ. ਚੌਕਸੀ ...

ਪੂਰੀ ਖ਼ਬਰ »

ਨਸ਼ੀਲੇ ਪਦਾਰਥਾਂ ਸਮੇਤ 4 ਤਸਕਰ ਕਾਬੂ

ਹੁਸ਼ਿਆਰਪੁਰ, 27 ਫਰਵਰੀ (ਬਲਜਿੰਦਰਪਾਲ ਸਿੰਘ, ਹਰਪ੍ਰੀਤ ਕੌਰ)-ਜ਼ਿਲ੍ਹਾ ਪੁਲਿਸ ਨੇ ਵੱਖ-ਵੱਖ ਸਥਾਨਾਂ ਤੋਂ ਨਸ਼ੀਲੇ ਪਦਾਰਥਾਂ ਸਮੇਤ 4 ਤਸਕਰਾਂ ਨੂੰ ਕਾਬੂ ਕੀਤਾ ਹੈ | ਪ੍ਰਾਪਤ ਜਾਣਕਾਰੀ ਅਨੁਸਾਰ ਥਾਣਾ ਬੁੱਲ੍ਹੋਵਾਲ ਪੁਲਿਸ ਨੇ ਪਾਬੰਦੀਸ਼ੁਦਾ ਗੋਲੀਆਂ ਸਮੇਤ ...

ਪੂਰੀ ਖ਼ਬਰ »

ਨਸ਼ੀਲੀਆਂ ਗੋਲੀਆਂ ਸਮੇਤ ਇਕ ਕਾਬੂ

ਟਾਂਡਾ ਉੜਮੁੜ, 27 ਫਰਵਰੀ (ਭਗਵਾਨ ਸਿੰਘ ਸੈਣੀ)-ਟਾਂਡਾ ਪੁਲਿਸ ਵਲੋਂ ਗਸ਼ਤ ਦੌਰਾਨ ਇਕ ਵਿਅਕਤੀ ਪਾਸੋਂ 400 ਨਸ਼ੀਲੀਆਂ ਗੋਲੀਆਂ ਬਰਾਮਦ ਕਰ ਕੇ ਉਸ ਖ਼ਿਲਾਫ਼ ਮਾਮਲਾ ਦਰਜ ਕਰ ਲੈਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ | ਜਾਣਕਾਰੀ ਮੁਤਾਬਿਕ ਪੁਲਿਸ ਅਧਿਕਾਰੀ ਜਸਪਾਲ ਸਿੰਘ ਨੇ ...

ਪੂਰੀ ਖ਼ਬਰ »

ਸੁਰਿੰਦਰ ਸਿੰਘ ਸ਼ਿੰਦਾ ਦੇ ਡੈਨਵਰ ਕਾਰਲਾਡੋ ਅਮਰੀਕਾ ਦੇ ਪ੍ਰਧਾਨ ਬਣਨ 'ਤੇ ਲੱਖੀ ਨੇ ਕੀਤਾ ਸਨਮਾਨ

ਮਿਆਣੀ, 27 ਫਰਵਰੀ (ਹਰਜਿੰਦਰ ਸਿੰਘ ਮੁਲਤਾਨੀ)-ਪਿੰਡ ਗਿਲਜੀਆਂ ਵਿਖੇ ਸ਼ੋ੍ਰਮਣੀ ਅਕਾਲੀ ਦਲ ਦੇ ਪੀ. ਏ. ਸੀ. ਮੈਂਬਰ ਲਖਵਿੰਦਰ ਸਿੰਘ ਲੱਖੀ ਦੇ ਗ੍ਰਹਿ ਵਿਖੇ ਸੁਰਿੰਦਰ ਸਿੰਘ ਸ਼ਿੰਦਾ ਡੈਨਵਰ ਕਾਰਲਾਡੋ ਅਮਰੀਕਾ ਦੇ ਪ੍ਰਧਾਨ ਬਣਨ 'ਤੇ ਪਿੰਡ ਵਾਸੀਆਂ ਨੇ ਸਨਮਾਨ ਕੀਤਾ | ...

ਪੂਰੀ ਖ਼ਬਰ »

ਚੋਲ੍ਹਾ ਸਾਹਿਬ ਦੇ ਦਰਸ਼ਨਾਂ ਲਈ ਪੈਦਲ ਯਾਤਰਾ 2 ਤੋਂ

ਪੱਸੀ ਕੰਢੀ, 27 ਫਰਵਰੀ (ਜਗਤਾਰ ਸਿੰਘ ਰਜਪਾਲਮਾ)-ਡੇਰਾ ਬਾਬਾ ਨਾਨਕ ਨੂੰ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਚੋਲ੍ਹਾ ਸਾਹਿਬ ਦੇ ਦਰਸ਼ਨਾਂ ਲਈ ਪਿੰਡ ਰਜਪਾਲਮਾ ਦੇ ਗੁਰਦੁਆਰਾ ਗੁਰੂ ਨਾਨਕ ਦਰਬਾਰ ਤੋਂ ਹਰ ਸਾਲ ਦੀ ਤਰ੍ਹਾਂ 2 ਮਾਰਚ ਨੂੰ ਸੰਗ ਰਵਾਨਾ ਹੋਵੇਗਾ | ਇਸ ਸਬੰਧੀ ...

ਪੂਰੀ ਖ਼ਬਰ »

ਪਿ੍ੰ. ਚੋਪੜਾ ਵਲੋਂ ਡੀ.ਏ.ਵੀ. ਸੀਨੀਅਰ ਸੈਕੰਡਰੀ ਸਕੂਲ ਨੂੰ 1 ਲੱਖ ਦੀ ਰਾਸ਼ੀ ਭੇਟ

ਦਸੂਹਾ, 27 ਫਰਵਰੀ (ਕੌਸ਼ਲ)-ਪਿ੍ੰ. ਸਵਤੰਤਰ ਕੁਮਾਰ ਚੋਪੜਾ ਵਾਈਸ ਪ੍ਰਧਾਨ ਆਰੀਆ ਸਮਾਜ ਦਸੂਹਾ, ਉਨ੍ਹਾਂ ਦੀ ਧਰਮਪਤਨੀ ਪਿ੍ੰ. ਆਸ਼ਾ ਚੋਪੜਾ ਅਤੇ ਪੁੱਤਰ ਮਾਸਟਰ ਸੁਮਿਤ ਚੋਪੜਾ ਸੈਕਟਰੀ ਮੰਤਰੀ ਗੰਡਾ ਰਾਮ ਧਰਮਾਰਥ ਡਿਸਪੈਂਸਰੀ ਦਸੂਹਾ ਅਤੇ ਸਮੂਹ ਚੋਪੜਾ ਪਰਿਵਾਰ ਨੇ ...

ਪੂਰੀ ਖ਼ਬਰ »

ਜੋੜ ਮੇਲਾ ਸ੍ਰੀ ਚੋਲਾ ਸਾਹਿਬ ਨੂੰ ਮੁੱਖ ਰੱਖਦਿਆਂ ਪ੍ਰਭਾਤ ਫੇਰੀ ਕੱਢੀ

ਬੁੱਲ੍ਹੋਵਾਲ, 27 ਫ਼ਰਵਰੀ (ਲੁਗਾਣਾ)-ਨਗਰ ਖਡਿਆਲਾ ਸੈਣੀਆਂ ਜਿਥੋਂ ਹਰ ਸਾਲ 1 ਮਾਰਚ ਨੂੰ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪਵਿੱਤਰ ਸ੍ਰੀ ਚੋਲਾ ਸਾਹਿਬ ਦੇ ਦਰਸ਼ਨਾਂ ਲਈ ਸੰਗਤਾਂ ਸੰਗ ਦੇ ਰੂਪ 'ਚ ਪੈਦਲ ਯਾਤਰਾ ਕਰਦੀਆਂ ਹਨ | ਜੋੜ ਮੇਲਾ ਸ੍ਰੀ ਚੋਲਾ ਸਾਹਿਬ ਨੂੰ ਮੁੱਖ ...

ਪੂਰੀ ਖ਼ਬਰ »

ਰਾਤੋਂ ਰਾਤ ਹੀ ਖੁੱਲ੍ਹ ਗਈ ਸ਼ਰਾਬ ਦੀ ਬ੍ਰਾਂਚ, ਲੋਕਾਂ 'ਚ ਰੋਸ

ਤਲਵਾੜਾ, 27 ਫਰਵਰੀ (ਮਹਿਤਾ)-ਇਕ ਪਾਸੇ ਤਾਂ ਪੰਜਾਬ ਸਰਕਾਰ ਨਸ਼ੇ ਨੂੰ ਲਗਾਮ ਲਗਾਉਣ ਦੀ ਕੋਸ਼ਿਸ਼ਾਂ ਕਰ ਰਹੀ ਹੈ | ਦਸੂਹਾ, ਮੁਕੇਰੀਆਂ, ਤਲਵਾੜਾ ਦੀ ਰੋਡ 'ਤੇ ਸਰਕਾਰ ਦੇ ਇਨ੍ਹਾਂ ਬਿਆਨਾਂ ਦੀ ਹਵਾ ਨਿਕਲਦੀ ਹੋਈ ਉਦੋਂ ਵੇਖੀ ਜਦੋਂ ਇਥੇ ਸ਼ਰਾਬ ਦੇ ਠੇਕੇਦਾਰਾਂ ਵਲੋਂ ...

ਪੂਰੀ ਖ਼ਬਰ »

ਦਿਵਿਆਗਾਂ ਲਈ ਮੁਫ਼ਤ ਅੰਗ ਦਾਨ ਵੰਡ ਕੈਂਪ ਲਗਾਇਆ

ਮੁਕੇਰੀਆਂ, 27 ਫਰਵਰੀ (ਰਾਮਗੜ੍ਹੀਆ)-ਸੀਤਲਾ ਮਾਤਾ ਮੰਦਰ 'ਚ ਭਾਰਤ ਵਿਕਾਸ ਪ੍ਰੀਸ਼ਦ ਤੇ ਸਮਾਜਿਕ ਨਿਆਂ ਅਤੇ ਅਧਿਕਾਰਤ ਮੰਤਰਾਲਾ ਵਲੋਂ ਦਿਵਿਆਗਾਂ ਲਈ ਮੁਫ਼ਤ ਅੰਗ ਦਾਨ ਵੰਡ ਕੈਂਪ ਲਗਾਇਆ ਗਿਆ | ਜਿਸ ਦੀ ਸ਼ੁਰੂਆਤ ਸਵਾਮੀ ਵਿਵੇਕਾਨੰਦ ਦੇ ਫ਼ੋਟੋ 'ਤੇ ਫ਼ੁਲ ਚੜ੍ਹਾ ਕੇ ...

ਪੂਰੀ ਖ਼ਬਰ »

ਮੈਡੀਕਲ ਸਟੋਰ ਨਸਰਾਲਾ ਦੇ ਮਾਲਕ 'ਤੇ ਮਾਮਲਾ ਦਰਜ

ਨਸਰਾਲਾ, 27 ਫ਼ਰਵਰੀ (ਸਤਵੰਤ ਸਿੰਘ ਥਿਆੜਾ)-ਥਾਣਾ ਬੁੱਲੋ੍ਹਵਾਲ ਦੇ ਐਸ. ਐਚ. ਓ. ਪ੍ਰਦੀਪ ਸਿੰਘ ਵਲੋਂ ਆਪਣੇ ਸਾਥੀਆਂ ਐਸ. ਆਈ. ਗੁਰਪ੍ਰੀਤ ਸਿੰਘ, ਏ. ਐਸ. ਆਈ. ਅਵਤਾਰ ਸਿੰਘ, ਚੌਕੀ ਨਸਰਾਲਾ ਦੇ ਇੰਚਾਰਜ ਏ. ਐਸ. ਆਈ. ਕੁਲਵੰਤ ਸਿੰਘ ਤੇ ਡਰੱਗ ਇੰਸਪੈਕਟਰ ਮਨਪ੍ਰੀਤ ਸਿੰਘ ਨੂੰ ...

ਪੂਰੀ ਖ਼ਬਰ »

ਧੁੱਗਾ ਕਲਾਂ ਵਿਖੇ ਪ੍ਰਭਾਤ ਫੇਰੀਆਂ ਸਮਾਪਤ

ਦਸੂਹਾ, 27 ਫਰਵਰੀ (ਭੁੱਲਰ)-ਪਿੰਡ ਧੁੱਗਾ ਕਲਾਂ ਵਿਖੇ ਸ੍ਰੀ ਗੁਰੂ ਰਵਿਦਾਸ ਸਭਾ ਤੇ ਡਾ: ਅੰਬੇਦਕਰ ਕਲੱਬ ਧੁੱਗਾ ਕਲਾਂ ਦੇ ਸਹਿਯੋਗ ਨਾਲ ਸਮੂਹ ਸੰਗਤ ਵਲੋਂ ਗੁਰੂ ਰਵਿਦਾਸ ਜੀ ਦੇ 655ਵੇਂ ਜਨਮ ਦਿਹਾੜੇ ਸਬੰਧੀ ਸਮਾਗਮ ਕਰਵਾਇਆ ਗਿਆ | ਇਸ ਮੌਕੇ ਪਿਛਲੇ ਦਿਨਾਂ ਤੋਂ ...

ਪੂਰੀ ਖ਼ਬਰ »

ਸੰਤ ਗੁਵਰਧਨ ਸਿੰਘ ਦੀ ਬਰਸੀ ਮਨਾਉਣ ਸਬੰਧੀ ਸ੍ਰੀ ਅਖੰਡ ਪਾਠ ਸਾਹਿਬ ਦੀ ਲੜੀ ਜਾਰੀ

ਐਮਾਂ ਮਾਂਗਟ, 27 ਫਰਵਰੀ (ਗੁਰਾਇਆ)-ਪਿੰਡ ਮਹਿੰਦੀਪੁਰ ਵਿਖੇ ਬੀਤੇ ਦਿਨ ਸੰਤ ਗੁਵਰਧਨ ਸਿੰਘ ਦੀ 67ਵੀਂ ਸਾਲਾਨਾ ਬਰਸੀ ਮਨਾਉਣ ਸਬੰਧੀ 10 ਸ੍ਰੀ ਅਖੰਡ ਪਾਠਾਂ ਦੀ ਲੜੀ ਆਰੰਭ ਕੀਤੀ ਗਈ | ਇਸ ਮੌਕੇ ਸੰਤ ਹਰਜਿੰਦਰ ਸਿੰਘ ਮੰਝਪੁਰ ਵਾਲਿਆਂ ਨੇ ਪਹੁੰਚ ਕੇ ਆਈਆਂ ਸੰਗਤਾਂ ਨੂੰ ...

ਪੂਰੀ ਖ਼ਬਰ »

ਗੁਰੂ ਰਵਿਦਾਸ ਜੀ ਦੇ ਜਨਮ ਦਿਹਾੜੇ ਨੂੰ ਸਮਰਪਿਤ ਨਗਰ ਕੀਰਤਨ ਸਜਾਏ

ਡੇਰਾ ਬਾਬਾ ਚਰਨ ਸ਼ਾਹ ਬਹਾਦਰਪੁਰ 'ਚ ਸਮਾਗਮ ਹੁਸ਼ਿਆਰਪੁਰ, 27 ਫਰਵਰੀ (ਬਲਜਿੰਦਰਪਾਲ ਸਿੰਘ)-ਉਦਾਸੀਨ ਆਸ਼ਰਮ ਡੇਰਾ ਬਾਬਾ ਚਰਨ ਸ਼ਾਹ ਬਹਾਦਰਪੁਰ ਹੁਸ਼ਿਆਰਪੁਰ ਵਿਖੇ ਮੁੱਖ ਸੇਵਾਦਾਰ ਮਹੰਤ ਰਮਿੰਦਰ ਦਾਸ ਦੀ ਦੇਖ-ਰੇਖ ਹੇਠ ਗੁਰੂ ਰਵਿਦਾਸ ਜੀ ਦੇ ਜਨਮ ਦਿਹਾੜੇ ਮੌਕੇ ...

ਪੂਰੀ ਖ਼ਬਰ »



Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX