ਨਵਾਂਸ਼ਹਿਰ, 27 ਫਰਵਰੀ (ਗੁਰਬਖਸ਼ ਸਿੰਘ ਮਹੇ)-'ਬੇਗਮਪੁਰ ਸਹਰ' ਦੇ ਸੁਪਨਸਾਜ਼, ਸਮਾਜਿਕ ਨਾ-ਬਰਾਬਰੀ, ਊਚ-ਨੀਚ, ਜਾਤ-ਪਾਤ ਦੇ ਪਾੜੇ ਵਿਰੱੁਧ ਸੰਘਰਸ਼ ਕਰਨ ਵਾਲੇ ਮਹਾਨ ਰਹਿਬਰ ਗੁਰੂ ਰਵਿਦਾਸ ਜੀ ਦੇ 644ਵੇਂ ਜਨਮ ਦਿਹਾੜੇ ਸਬੰਧੀ ਨਵਾਂਸ਼ਹਿਰ ਦੇ ਮੱੁਖ ਗੁਰਦੁਆਰਾ ਸਾਹਿਬ ਤੋਂ ਵਿਸ਼ਾਲ ਨਗਰ ਕੀਰਤਨ ਸਜਾਏ ਗਏ | ਸਮਾਗਮ ਦੇ ਉਦਘਾਟਨੀ ਸਮਾਰੋਹ ਮੌਕੇ ਵਿਸ਼ੇਸ਼ ਤੌਰ 'ਤੇ ਪਹੁੰਚੇ ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਇੰਚਾਰਜ ਜਰਨੈਲ ਸਿੰਘ ਵਾਹਦ, ਰਮਨਦੀਪ ਸਿੰਘ ਥਿਆੜਾ, ਜਥੇਦਾਰ ਗੁਰਬਖਸ਼ ਸਿੰਘ ਖਾਲਸਾ, ਕੌਂਸਲਰ ਪਰਮ ਸਿੰਘ ਖਾਲਸਾ, ਬਸਪਾ ਆਗੂ ਡਾ: ਨਛੱਤਰ ਪਾਲ, ਮੱਖਣ ਲਾਲ ਚੌਹਾਨ, ਪ੍ਰਦੀਪ ਕੌਰ, ਕੌਂਸਲਰ ਕਮਲਜੀਤ ਲਾਲ, ਕੌਂਸਲਰ ਗੁਰਮੁਖ ਸਿੰਘ ਨੌਰਦ, ਰਮਨ ਕੁਮਾਰ ਮਾਨ ਨੇ ਕਿਹਾ ਕਿ ਗੁਰੂ ਰਵਿਦਾਸ ਨੇ ਉਨ੍ਹਾਂ ਸਮਿਆਂ 'ਚ ਸੰਘਰਸ਼ ਕੀਤਾ ਜਦੋਂ ਮਨੂੰਵਾਦੀ ਸੋਚ ਦੇ ਲੋਕਾਂ ਨੇ ਨੀਵੇਂ ਵਰਗਾਂ ਦੇ ਲੋਕਾਂ ਨੂੰ ਉਨ੍ਹਾਂ ਦੇ ਧਾਰਮਿਕ, ਸਮਾਜਿਕ ਤੇ ਰਾਜਨੀਤਕ ਹੱਕਾਂ ਤੋਂ ਵਾਂਝਾ ਕੀਤਾ ਹੋਇਆ ਸੀ ਇਥੋਂ ਤੱਕ ਕਿ ਸ਼ੂਦਰ ਜਾਤਾਂ ਦਾ ਧਾਰਮਿਕ ਵਿਸ਼ਿਆਂ 'ਤੇ ਬੋਲਣ ਜਾਂ ਸੁਣਨ ਨੂੰ ਅਪਰਾਧ ਮੰਨਿਆ ਜਾਂਦਾ ਸੀ | ਉਸ ਸਮੇਂ ਗੁਰੂ ਰਵਿਦਾਸ ਜੀ ਨੇ ਸੰਘਰਸ਼ ਕਰ ਕੇ ਸਮਾਜ ਦੇ ਗਲ 'ਚ ਪਈਆਂ ਗ਼ੁਲਾਮੀ ਦੀਆਂ ਜ਼ੰਜੀਰਾਂ ਤੇ ਪੈਰਾਂ 'ਚ ਪਈਆਂ ਬੰਦਸ਼ਾਂ ਦੀਆਂ ਬੇੜੀਆਂ ਨੂੰ ਲਾਹ ਕੇ ਜਾਤ ਅਭਿਮਾਨੀਆਂ ਦਾ ਹੰਕਾਰ ਤੋੜਿਆ | ਅੱਜ ਸਵੇਰੇ ਝੰਡਾ ਲਹਿਰਾਉਣ ਦੀ ਰਸਮ ਰਾਜੇਸ਼ ਕੁਮਾਰ ਬਾਲੀ, ਨਗਰ ਕੀਰਤਨ ਦਾ ਉਦਘਾਟਨ ਸਤੀਸ਼ ਕੁਮਾਰ ਤੇ ਰਥ ਦਾ ਉਦਘਾਟਨ ਪ੍ਰਵੀਨ ਕੌਰ ਵਲੋਂ ਕੀਤਾ ਗਿਆ | ਇਸ ਮੌਕੇ ਵੱਖ-ਵੱਖ ਮੁਹੱਲਿਆਂ ਤੇ ਕੁਝ ਕੁ ਪਿੰਡਾਂ ਤੋਂ ਵੱਡੀ ਗਿਣਤੀ 'ਚ ਇਕੱਤਰ ਹੋਈਆਂ ਸੰਗਤਾਂ 'ਚ ਜੈਕਾਰਿਆਂ ਨਾਲ ਉਨ੍ਹਾਂ ਦੇ ਉਤਸ਼ਾਹ ਦੀ ਇਕ ਵੱਖਰੀ ਝਲਕ ਨਜ਼ਰ ਆ ਰਹੀ ਸੀ | ਅੱਜ ਦਾ ਇਹ ਨਗਰ ਕੀਰਤਨ ਗੁਰਦੁਆਰਾ ਸਾਹਿਬ ਤੋਂ ਸ਼ੁਰੂ ਹੋ ਕੇ ਗੀਤਾ ਭਵਨ ਰੋਡ, ਕੋਠੀ ਰੋਡ, ਬੰਗਾ ਰੋਡ ਤੇ ਸ਼ਹਿਰ ਦੇ ਹੋਰ ਮੁਹੱਲਿਆਂ ਤੋਂ ਹੁੰਦਾ ਹੋਇਆ ਰੇਲਵੇ ਰੋਡ ਰਾਹੀਂ ਮੁੜ ਗੁਰਦੁਆਰਾ ਸਾਹਿਬ ਵਿਖੇ ਸਮਾਪਤ ਹੋਇਆ | ਇਸ ਮੌਕੇ ਨਿੱਕੂ ਰਾਮ ਜਨਾਗਲ, ਰਾਮ ਲੁਭਾਇਆ ਲੱਧੜ, ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮੁਕੇਸ਼ ਕੁਮਾਰ ਬਿੱਟਾ, ਮੀਤ ਪ੍ਰਧਾਨ ਮਨਪ੍ਰੀਤ ਸਿੰਘ ਮੰਨਾ, ਸੰਦੀਪ ਸਹਿਜਲ, ਲਾਲ ਚੰਦ ਲਾਲੀ, ਹੁਸਨ ਲਾਲ, ਲੱਕੀ ਕਰੜੇ, ਨਰੇਸ਼ ਸਹਿਜਲ, ਅਮਰਜੀਤ ਲੱਧੜ, ਜਤਿੰਦਰ ਬਾਲੀ, ਜੋਗਰਾਜ ਗਿਆਨ ਚੰਦ ਬਾਲੀ, ਸੋਮ ਲਾਲ ਲੱਧੜ, ਹਰੀ ਕਿਸ਼ਨ ਬਾਲੀ, ਪ੍ਰੇਮ ਲਾਲ ਲੱਧੜ, ਹਰਬੰਸ ਲਾਲ, ਪਰਮਜੀਤ ਪੰਮਾ ਤੋਂ ਇਲਾਵਾ ਵੱਡੀ ਗਿਣਤੀ 'ਚ ਸੰਗਤਾਂ ਹਾਜ਼ਰ ਸਨ |
ਨਵਾਂਸ਼ਹਿਰ, 27 ਫਰਵਰੀ (ਗੁਰਬਖਸ਼ ਸਿੰਘ ਮਹੇ)-ਜ਼ਿਲ੍ਹਾ ਮੈਜਿਸਟਰੇਟ ਸ਼ਹੀਦ ਭਗਤ ਸਿੰਘ ਨਗਰ ਡਾ: ਸ਼ੇਨਾ ਅਗਰਵਾਲ ਨੇ ਜ਼ਿਲ੍ਹੇ ਦੇ ਸ਼ਹਿਰੀ ਤੇ ਪੇਂਡੂ ਖੇਤਰਾਂ 'ਚ ਚਰਵਾਹਿਆਂ ਵਲੋਂ ਪਸ਼ੂਆਂ ਨੂੰ ਸੜਕਾਂ ਕਿਨਾਰੇ ਚਰਾਉਣ 'ਤੇ ਰੋਕ ਲਗਾ ਦਿੱਤੀ ਹੈ | ਇਹ ਹੁਕਮ 27 ...
ਨਵਾਂਸ਼ਹਿਰ, 27 ਫਰਵਰੀ (ਹਰਿੰਦਰ ਸਿੰਘ)-ਸਰਕਾਰੀ ਸਕੂਲਜ਼ ਲੈਬਾਰਟਰੀ ਸਟਾਫ਼ ਯੂਨੀਅਨ ਪੰਜਾਬ ਨੇ ਪੁਰਾਣੀ ਪੈਨਸ਼ਨ ਸਕੀਮ ਦੀ ਬਹਾਲੀ ਲਈ 28 ਫਰਵਰੀ ਨੂੰ ਪਟਿਆਲਾ ਵਿਖੇ ਕੀਤੀ ਜਾ ਰਹੀ ਰੈਲੀ 'ਚ ਸ਼ਾਮਿਲ ਹੋਣ ਦਾ ਐਲਾਨ ਕੀਤਾ ਹੈ | ਇਸ ਬਾਰੇ ਯੂਨੀਅਨ ਦੇ ਜਨਰਲ ਸਕੱਤਰ ...
ਬਹਿਰਾਮ, 27 ਫਰਵਰੀ (ਨਛੱਤਰ ਸਿੰਘ ਬਹਿਰਾਮ)-ਕਿਸਾਨ ਜਥੇਬੰਦੀਆਂ ਵਲੋਂ ਟੋਲ ਪਲਾਜ਼ਾ ਬਹਿਰਾਮ ਵਿਖੇ ਇਲਾਕੇ ਦੇ ਕਿਸਾਨਾਂ-ਮਜ਼ਦੂਰਾਂ ਵਲੋਂ 3 ਖੇਤੀਬਾੜੀ ਬਿੱਲਾਂ ਖ਼ਿਲਾਫ਼ ਧਰਨਾ ਲਗਾਤਾਰ ਜਾਰੀ ਹੈ | ਧਰਨੇ ਦੌਰਾਨ ਕਿਸਾਨ ਆਗੂ ਬਲਦੇਵ ਸਿੰਘ ਸਿਰਸਾ ਨੇ ਕਿਹਾ ਕਿ ਅੱਜ ...
ਬੰਗਾ, 27 ਫਰਵਰੀ (ਕਰਮ ਲਧਾਣਾ)-ਸ਼੍ਰੋਮਣੀ ਅਕਾਲੀ ਦਲ ਦੇ ਯੂਥ ਆਗੂ ਪਰਮਜੀਤ ਸਿੰਘ ਪੰਮਾ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਪੈਟਰੋਲ, ਡੀਜ਼ਲ ਤੇ ਰਸੋਈ ਗੈਸ ਦੀਆਂ ਕੀਮਤਾਂ ਵੱਧਣ ਨਾਲ ਲੋਕਾਂ ਕਚੂੰਮਰ ਨਿਕਲ ਗਿਆ ਤੇ ਆਮ ਲੋਕਾਂ ਦਾ ਘਰੇਲੂ ਬਜਟ ਬੁਰੀ ...
ਮਜਾਰੀ/ਸਾਹਿਬਾ, 27 ਫਰਵਰੀ (ਨਿਰਮਲਜੀਤ ਸਿੰਘ ਚਾਹਲ)-ਪਿੰਡ ਮਹਿੰਦਪੁਰ ਅੱਡੇ 'ਚ ਸਾਈਕਲ ਤੇ ਮੋਟਰਸਾਈਕਲ ਦੀ ਟੱਕਰ ਹੋਣ ਨਾਲ ਦੋਵੇਂ ਚਾਲਕ ਜ਼ਖ਼ਮੀ ਹੋ ਗਏ | ਜਾਣਕਾਰੀ ਅਨੁਸਾਰ ਗਗਨਪ੍ਰੀਤ ਪੁੱਤਰ ਅਵਤਾਰ ਵਾਸੀ ਚੂਹੜਪੁਰ ਨਵਾਂਸ਼ਹਿਰ ਆਪਣੇ ਮੋਟਰਸਾਈਕਲ ਪੀ ਬੀ 32 ਏ-ਏ ...
ਸੰਧਵਾਂ, 27 ਫਰਵਰੀ (ਪ੍ਰੇਮੀ ਸੰਧਵਾਂ)-ਪਿੰਡ ਸੰਧਵਾਂ ਵਿਖੇ ਸ੍ਰੀ ਗੁਰੂ ਹਰਿ ਰਾਇ ਸਾਹਿਬ ਦੀ ਯਾਦ 'ਚ ਆਰੰਭ ਹੋਏ ਦੋ ਰੋਜ਼ਾ ਖੇਡ ਮੇਲੇ ਦੇ ਪਹਿਲੇ ਦਿਨ ਖੀਰੇ-ਦੁੱਗੇ ਵੱਛਿਆਂ ਤੇ ਬਲਦਾਂ ਦੀਆਂ ਗੱਡੀ ਦੌੜਾਂ ਸਮੂਹ ਪਿੰਡ ਵਾਸੀਆਂ ਦੇ ਸਹਿਯੋਗ ਨਾਲ ਕਰਵਾਈਆਂ ਗਈਆਂ | ...
ਨਵਾਂਸ਼ਹਿਰ, 27 ਫਰਵਰੀ (ਗੁਰਬਖਸ਼ ਸਿੰਘ ਮਹੇ)-ਪੰਜਾਬ ਦੇ ਸੋਸ਼ਲ ਐਕਟਿਵਿਸਟਾਂ ਪਰਵਿੰਦਰ ਸਿੰਘ ਕਿੱਤਣਾ, ਜਸਕੀਰਤ ਸਿੰਘ, ਕੁਲਦੀਪ ਸਿੰਘ ਖਹਿਰਾ ਤੇ ਐਡਵੋਕੇਟ ਹਾਕਮ ਸਿੰਘ ਨੇ ਦੇਸ਼ ਦੇ ਰਾਸ਼ਟਰਪਤੀ ਨੂੰ ਪੱਤਰ ਭੇਜ ਕੇ ਰਾਸ਼ਟਰੀ ਏਕਤਾ ਕੌਂਸਲ ਦਾ ਪੁਨਰਗਠਨ ਕਰਕੇ ...
ਬੰਗਾ, 27 ਫਰਵਰੀ (ਜਸਬੀਰ ਸਿੰਘ ਨੂਰਪੁਰ)-ਕਾਂਗਰਸ ਦੇ ਰਾਜ 'ਚ ਲੁੱਟਾਂ ਖੋਹਾਂ ਤੇ ਮਾਰਧਾੜ ਦੀਆਂ ਵਾਰਦਾਤਾਂ 'ਚ ਅਥਾਹ ਵਾਧਾ ਹੋਇਆ ਜਿਸ ਤੋਂ ਲੋਕ ਬੇਹੱਦ ਦੁਖੀ ਹਨ | ਇਹ ਪ੍ਰਗਟਾਵਾ ਡਾ: ਸੁਖਵਿੰਦਰ ਕੁਮਾਰ ਸੁੱਖੀ ਵਿਧਾਇਕ ਹਲਕਾ ਬੰਗਾ ਨੇ ਇਥੇ ਮੀਟਿੰਗ ਦੌਰਾਨ ਕੀਤਾ | ...
ਮੁਕੰਦਪੁਰ, 27 ਫਰਵਰੀ (ਸੁਖਜਿੰਦਰ ਸਿੰਘ ਬਖਲੌਰ)-ਪਿੰਡ ਹਕੀਮਪੁਰ ਵਿਖੇ ਤਿੰਨਾਂ ਪਿੰਡਾਂ (ਹਕੀਮਪੁਰ, ਚਾਹਲ ਕਲਾ, ਸ਼ੁਕਾਰਾਂ) ਦੀ ਸਾਂਝੀ ਸੁਸਾਇਟੀ ਬੈਂਕ ਵਿਖੇ ਨਵੀਂ ਚੁਣੀ ਗਈ ਕਮੇਟੀ ਦੀ ਮੀਟਿੰਗ ਪ੍ਰਧਾਨ ਕੁਲਵੀਰ ਸਿੰਘ ਦੀ ਅਗਵਾਈ ਹੇਠ ਹੋਈ | ਮੀਟਿੰਗ ਦੌਰਾਨ ...
ਮੁਕੰਦਪੁਰ, 27 ਫਰਵਰੀ (ਸੁਖਜਿੰਦਰ ਸਿੰਘ ਬਖਲੌਰ)-ਪਿੰਡ ਲਿੱਦੜ ਕਲਾਂ ਦੇ ਨੌਜਵਾਨ ਸਾਗਰ ਪੁੱਤਰ ਹਰਮੇਸ਼ ਲਾਲ ਜੋ ਪਿਛਲੇ ਲੰਮੇ ਸਮੇਂ ਤੋਂ ਕਿਡਨੀ ਦੀ ਬਿਮਾਰੀ ਤੋਂ ਪੀੜਤ ਹੈ ਤੇ ਮਲਕੀਤ ਰਾਮ ਪੁੱਤਰ ਪਾਖਰ ਰਾਮ ਜਿਸ ਦੀ ਅੱਖਾਂ ਦੀ ਰੌਸ਼ਨੀ ਜਾ ਚੁੱਕੀ ਹੈ ਦੀ ਆਰਥਿਕ ...
ਭੱਦੀ, 27 ਫਰਵਰੀ (ਨਰੇਸ਼ ਧੌਲ)-ਗੁਰਦੁਆਰਾ ਸਾਹਿਬ ਸ੍ਰੀ ਗੁਰੂ ਰਵਿਦਾਸ ਪਿੰਡ ਧੌਲ ਵਿਖੇ ਗੁਰੂ ਰਵਿਦਾਸ ਜੀ ਦੇ ਜਨਮ ਦਿਹਾੜੇ ਨੂੰ ਸਮਰਪਿਤ ਸਾਲਾਨਾ ਸਮਾਗਮ 28 ਫਰਵਰੀ ਤੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪਾਠ ਪ੍ਰਕਾਸ਼ ਕਰਨ ਨਾਲ ਸ਼ਰਧਾ ਪੂਰਵਕ ਸ਼ੁਰੂ ਕਰਵਾਇਆ ਜਾ ...
ਬੰਗਾ, 27 ਫਰਵਰੀ (ਜਸਬੀਰ ਸਿੰਘ ਨੂਰਪੁਰ)-ਪੰਜਾਬ ਰਾਜ ਪਾਵਰ ਕਾਰਪੋਰੇਸ਼ਨ ਵਿਭਾਗ ਦਫ਼ਤਰ ਬੰਗਾ ਤੋਂ ਜੂਨੀਅਰ ਇੰਜਨੀਅਰ ਰਿਟਾਇਰ ਹੋਏ ਸੁੱਚਾ ਸਿੰਘ ਦੀ ਵਿਦਾਇਗੀ ਮੌਕੇ ਵਿਭਾਗ ਵਲੋਂ ਵਿਸ਼ੇਸ਼ ਵਿਦਾਇਗੀ ਸਮਾਗਮ ਕਰਵਾਇਆ ਗਿਆ | ਸਮਾਗਮ ਨੂੰ ਸੰਬੋਧਨ ਕਰਦੇ ਹੋਏ ...
ਪੋਜੇਵਾਲ ਸਰਾਂ, 27 ਫਰਵਰੀ (ਰਮਨ ਭਾਟੀਆ)-ਪੀਰ ਲੱਖ ਦਾਤਾ ਲਾਲਾ ਵਾਲਾ ਪੀਰ ਸਪੋਰਟਸ ਐਂਡ ਵੈੱਲਫੇਅਰ ਕਲੱਬ ਚੰਦਿਆਣੀ ਖੁਰਦ ਵਲੋਂ ਗਰਾਮ ਪੰਚਾਇਤ, ਐਨ. ਆਰ. ਆਈ. ਤੇ ਨਗਰ ਵਾਸੀਆਂ ਦੇ ਸਹਿਯੋਗ ਨਾਲ 4 ਮਾਰਚ ਨੂੰ ਕਰਵਾਏ ਜਾ ਰਹੇ ਸਾਲਾਨਾ ਛਿੰਝ ਮੇਲੇ ਦੀ ਤਿਆਰੀ ਸਬੰਧੀ ...
ਭੱਦੀ, 27 ਫਰਵਰੀ (ਨਰੇਸ਼ ਧੌਲ)-ਪਾਂਧੀ ਐਚ. ਪੀ. ਫਿਲਿੰਗ ਸਟੇਸ਼ਨ ਕਸਬਾ ਭੱਦੀ ਵਿਖੇ ਬੀਤੀ ਰਾਤ ਹਜ਼ਾਰਾਂ ਰੁਪਏ ਚੋਰੀ ਹੋਣ ਦੀ ਖ਼ਬਰ ਹੈ | ਜਾਣਕਾਰੀ ਦਿੰਦਿਆਂ ਮਾਲਕ ਰਕੇਸ਼ ਕੁਮਾਰ ਪਾਂਧੀ, ਸ਼ਿਵਮ ਪਾਂਧੀ, ਮੁਕਲ ਪਾਂਧੀ, ਮੈਨੇਜਰ ਰਣਦੀਪ ਬੱਬੂ ਆਦਿ ਨੇ ਦੱਸਿਆ ਕਿ 26 ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered
by REFLEX