ਨਾਭਾ, 27 ਫਰਵਰੀ (ਕਰਮਜੀਤ ਸਿੰਘ)-ਡੇਰਾ ਸ੍ਰੀ ਗੁਰੂ ਰਵਿਦਾਸ ਬੋੜਾਂ ਗੇਟ ਨਾਭਾ ਵਿਖੇ ਗੁਰੂ ਰਵਿਦਾਸ ਜੀ ਦਾ 644ਵਾਂ ਜਨਮ ਦਿਹਾੜਾ ਸ੍ਰੀ ਗੁਰੂ ਰਵਿਦਾਸ ਸੇਵਾ ਸੁਸਾਇਟੀ ਨਾਭਾ ਵਲੋਂ ਵੱਖ-ਵੱਖ ਕਾਲੋਨੀਆਂ ਅਤੇ ਪਿੰਡਾਂ ਦੀ ਸੰਗਤ ਅਤੇ ਸਮੂਹ ਭਰਾਤਰੀ ਜਥੇਬੰਦੀਆਂ ਦੇ ਸਹਿਯੋਗ ਨਾਲ ਮਨਾਇਆ ਗਿਆ | ਗਿਆਨੀ ਰਜਿੰਦਰਪਾਲ ਸਿੰਘ ਨੇ 10 ਤੋਂ 12 ਵਜੇ ਤੱਕ ਗੁਰੂ ਰਵਿਦਾਸ ਜੀ ਦੀ ਬਾਣੀ ਤੇ ਵਿਚਾਰਧਾਰਾ ਬਾਰੇ ਚਰਚਾ ਕੀਤੀ | ਇਸ ਮੌਕੇ ਡਾ: ਜਗਤਾਰ ਸਿੰਘ ਰਿਟਾ ਪਿ੍ੰਸੀਪਲ ਕਮਿਸ਼ਨਰ ਬਤੌਰ ਮੁੱਖ ਮਹਿਮਾਨ ਸ਼ਾਮਿਲ ਹੋਏ | ਉਨ੍ਹਾਂ ਨੇ ਵੀ ਆਪਣੇ ਸੰਬੋਧਨ ਵਿਚ ਗੁਰੂ ਰਵਿਦਾਸ ਜੀ ਦੀ ਵਿਚਾਰਧਾਰਾ ਨਾਲ ਜੁੜਨ ਅਤੇ ਸੰਗਤਾਂ ਨੂੰ ਇਕਜੁੱਟ ਹੋਣ ਲਈ ਪ੍ਰੇਰਿਤ ਕੀਤਾ | ਮੁੱਖ ਮਹਿਮਾਨ ਡਾ: ਜਗਤਾਰ ਸਿੰਘ ਦੇ ਨਾਲ-ਨਾਲ ਸੁਸਾਇਟੀ ਨੇ ਸੇਵਾ ਮੁਕਤ, ਪਦ ਉੱਨਤ, ਵੱਖ-ਵੱਖ ਖੇਤਰਾਂ ਵਿਚ ਸ਼ਲਾਘਾਯੋਗ ਕੰਮ ਕਰਨ ਵਾਲੇ ਮੁਲਾਜ਼ਮਾਂ ਗਿਆਨੀ ਰਜਿੰਦਰਪਾਲ ਸਿੰਘ ਕਥਾਵਾਚਕ, ਨਛੱਤਰ ਸਿੰਘ, ਡਾ: ਤੀਰਥ ਬਾਲਾ, ਸ: ਧਰਮਪਾਲ ਸਿੰਘ, ਹੰਸਰਾਜ ਮਹਿਮੀ, ਮਹਿੰਦਰ ਸਿੰਘ, ਮਾਸਟਰ ਜਗਤਾਰ ਸਿੰਘ, ਬਾਬੂ ਕਬੀਰ ਦਾਸ, ਇਕਬਾਲਜੀਤ ਸਿੰਘ ਅਤੇ ਦਮਨਦੀਪ ਕੌਰ ਨੂੰ ਸਨਮਾਨਿਤ ਕੀਤੀ ਗਿਆ | ਮਾਸਟਰ ਅਮਰ ਸਿੰਘ ਟੋਡਰਵਾਲ ਨੇ ਮੁੱਖ ਮਹਿਮਾਨ ਨੂੰ ਜੀ ਆਇਆਂ ਆਖਣ ਦੇ ਨਾਲ-ਨਾਲ ਗੁਰਪੁਰਬ ਦੀਆਂ ਵਧਾਈਆਂ ਦਿੱਤੀਆਂ | ਜਸਪਾਲ ਸਿੰਘ ਨੇ ਆਈਆਂ ਸੰਗਤਾਂ ਦਾ ਧੰਨਵਾਦ ਕੀਤਾ | ਇਸ ਮੌਕੇ ਸੁਸਾਇਟੀ ਦੇ ਸਮੂਹ ਮੈਂਬਰ ਹਾਜ਼ਰ ਸਨ | ਸਟੇਜ ਸੈਕਟਰੀ ਦੀ ਡਿਊਟੀ ਦਲਬੀਰ ਸਿੰਘ ਨੇ ਬਾਖ਼ੂਬੀ ਨਿਭਾਈ | ਗੁਰੂ ਕਾ ਲੰਗਰ ਅਤੁੱਟ ਵਰਤਾਇਆ ਗਿਆ |
ਭਗਤ ਰਵਿਦਾਸ ਜੀ ਦਾ ਜਨਮ ਦਿਹਾੜਾ ਮਨਾਇਆ
ਦੇਵੀਗੜ੍ਹ, (ਰਾਜਿੰਦਰ ਸਿੰਘ ਮੌਜੀ)-ਸਥਾਨਕ ਰਵਿਦਾਸ ਮੰਦਰ ਵਿਖੇ ਭਗਤ ਰਵਿਦਾਸ ਜੀ ਦਾ ਜਨਮ ਦਿਹਾੜਾ ਸੰਗਤਾਂ ਵਲੋਂ ਬੜੀ ਸ਼ਰਧਾ ਭਾਵਨਾ ਨਾਲ ਮਨਾਇਆ ਗਿਆ | ਰਾਗੀ ਸਿੰਘਾਂ ਨੇ ਗੁਰਬਾਣੀ ਕੀਰਤਨ ਕੀਤਾ ਅਤੇ ਭਗਤ ਰਵਿਦਾਸ ਜੀ ਦੀ ਜੀਵਨੀ ਤੇ ਸਿੱਖਿਆਵਾਂ ਬਾਰੇ ਚਾਨਣਾ ਪਾਇਆ | ਇਸ ਮੌਕੇ ਹਲਕਾ ਸਨੌਰ ਦੇ ਵਿਧਾਇਕ ਹਰਿੰਦਰਪਾਲ ਸਿੰਘ ਚੰਦੂਮਾਜਰਾ ਅਤੇ ਸੀਨੀਅਰ ਕਾਂਗਰਸੀ ਆਗੂ ਹਰਿੰਦਰਪਾਲ ਸਿੰਘ ਹੈਰੀਮਾਨ ਨੇ ਵਿਸ਼ੇਸ਼ ਤੌਰ 'ਤੇ ਹਾਜ਼ਰੀ ਲਵਾਈ | ਜਿਨ੍ਹਾਂ ਨੂੰ ਕਮੇਟੀ ਮੈਂਬਰਾਂ ਵਲੋਂ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ ਗਿਆ | ਇਸ ਮੌਕੇ ਜੋਗਿੰਦਰ ਸਿੰਘ ਕਾਕੜਾ, ਨੰਬਰਦਾਰ ਬਲਦੇਵ ਸਿੰਘ, ਨੰਬਰਦਾਰ ਰਣਧੀਰ ਸਿੰਘ, ਬਲਰਾਜ ਸਿੰਘ,ਅਮਰ ਸਿੰਘ, ਗੁਰਦੇਵ ਸਿੰਘ, ਰਾਮ ਕਿਸ਼ਨ, ਜੈਪਾਲ, ਸਾਨਵੀਰ ਸਿੰਘ, ਜਗਜੀਤ ਸਿੰਘ ਕੋਹਲੀ, ਕੁਲਵੰਤ ਸਿੰਘ, ਸਰਪੰਚ ਸੰਮੀ, ਰਾਜਬੀਰ ਬੰਟੀ, ਵਰਿੰਦਰ ਡਕਾਲਾ,ਗੁਰੀ ਜਲਾਲਾਬਾਦ ਅਤੇ ਸੋਨੀ ਨਿਜ਼ਾਮਪੁਰ ਹਾਜਰ ਸਨ |
ਘਨੌਰ, (ਜਾਦਵਿੰਦਰ ਸਿੰਘ ਜੋਗੀਪੁਰ)-ਹਲਕਾ ਘਨੌਰ ਦੇ ਪਿੰਡ ਚਤਰਨਗਰ, ਕਸਬਾ ਘਨੌਰ, ਨੌਗਾਵਾਂ, ਚਪੜ, ਸੀਲ, ਫਰੀਦਪੁਰ, ਸਲੇਮਪੁਰ, ਭੱਟਮਾਜਰਾ, ਤੇਪਲਾ, ਸ਼ੰਭੂ, ਘੱਗਰ ਸਾਰਾਏ, ਮਰਦਾਂਪੁਰ, ਰਾਮਨਗਰ ਸੈਣੀਆਂ, ਨਨਹੇੜਾ, ਬਪਰੌਰ, ਸੁਹਰੋਂ, ਕੁਥਾ ਖੇੜੀ ਅਤੇ ਸੈਦਖੇੜੀ ਸਮੇਤ ਦਰਜਨਾਂ ਪਿੰਡਾਂ 'ਚ ਵੀ ਭਗਤ ਰਵਿਦਾਸ ਜੀ ਜਨਮ ਦਿਹਾੜਾ ਉਤਸ਼ਾਹ ਨਾਲ ਮਨਾਇਆ ਗਿਆ | ਪਿੰਡ ਚਤਰਨਗਰ ਦੇ ਸਰਪੰਚ ਹਰਵਿੰਦਰ ਸਿੰਘ ਖੋਖਰ ਨੇ ਦੱਸਿਆ ਕਿ ਪਿੰਡ 'ਚ ਸਥਿਤ ਰਵਿਦਾਸ ਗੁਰਦਵਾਰਾ ਸਾਹਿਬ ਵਿਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਅਗਵਾਈ 'ਚ ਸ਼ਬਦ ਕੀਰਤਨ ਕਰਵਾਇਆ ਗਿਆ | ਇਸ ਮੌਕੇ ਅਜਾਇਬ ਸਿੰਘ ਪ੍ਰਧਾਨ ਲੋਕਲ ਗੁਰਦਵਾਰਾ ਰਵਿਦਾਸ ਜੀ ਚਤਰਨਗਰ, ਭਜਨ ਸਿੰਘ ਖੋਖਰ, ਜਸਮੇਰ ਸਿੰਘ ਖੋਖਰ, ਧਰਮ ਸਿੰਘ ਪੰਚ, ਗੁਰਜੰਟ ਸਿੰਘ ਪੰਚ, ਜਤਿੰਦਰ ਸਿੰਘ, ਬੱਬੂ ਚਤਰਨਗਰ, ਰਵਿੰਦਰ ਸਿੰਘ ਛੋਟਾ, ਗੁਰਸੇਵਕ ਸਿੰਘ, ਕੁਲਦੀਪ ਸਿੰਘ, ਸੁਰਿੰਦਰ ਸਿੰਘ, ਰਾਮ ਲਾਲ ਅਤੇ ਗੁਰਜਿੰਦਰ ਸਿੰਘ ਸਮੇਤ ਵੱਡੀ ਗਿਣਤੀ 'ਚ ਸੰਗਤ ਮੌਜੂਦ ਸੀ |
ਰਾਜਪੁਰਾ, (ਰਣਜੀਤ ਸਿੰਘ)-ਇੱਥੇ ਗੁਰਦਵਾਰਾ ਸਾਹਿਬ ਸ੍ਰੀ ਗੁਰੂ ਰਵਿਦਾਸ ਜੀ ਕਾਲਕਾ ਰੋਡ ਵਿਖੇ ਸ਼੍ਰੋਮਣੀ ਭਗਤ ਰਵਿਦਾਸ ਜੀ ਦਾ ਜਨਮ ਦਿਹਾੜਾ ਮਨਾਇਆ ਗਿਆ | ਇਸ ਸਬੰਧੀ ਪ੍ਰਧਾਨ ਭਾਈ ਪਰਮਜੀਤ ਸਿੰਘ ਮਾਹੀ ਨੇ ਦੱਸਿਆ ਕਿ ਸ਼੍ਰੋਮਣੀ ਭਗਤ ਰਵਿਦਾਸ ਜੀ ਦਾ ਜਨਮ ਦਿਹਾੜੇ ਮੌਕੇ ਅਖੰਡ ਪਾਠ ਦੇ ਭੋਗ ਪਾਏ ਹਨ | ਇਸ ਮੌਕੇ ਆਈਆਂ ਸੰਗਤਾਂ ਨੂੰ ਹਜ਼ੂਰੀ ਰਾਗੀ ਭਾਈ ਜਗਤਾਰ ਸਿੰਘ ਨੇ ਗੁਰੂ ਜਸ ਨਾਲ ਨਿਹਾਲ ਕੀਤਾ | ਉਨ੍ਹਾਂ ਨੇ ਸ਼੍ਰੋਮਣੀ ਭਗਤ ਰਵਿਦਾਸ ਜੀ ਦੀ ਜੀਵਨੀ ਬਾਰੇ ਵਿਸਥਾਰ ਸਾਹਿਤ ਚਾਨਣਾ ਪਾਇਆ ਅਤੇ ਉਨ੍ਹਾਂ ਦੀਆਂ ਸਿੱਖਿਆਵਾਂ 'ਤੇ ਚੱਲਣ ਦਾ ਸੰਦੇਸ਼ ਦਿੱਤਾ | ਇਸ ਮੌਕੇ ਗੁਰੂ ਦੇ ਲੰਗਰ ਅਤੁੱਟ ਵਰਤਾਏ ਗਏ | ਇਸ ਮੌਕੇ ਹੋਰਨਾਂ ਸਮੇਤ ਪ੍ਰਧਾਨ ਭਾਈ ਪਰਮਜੀਤ ਸਿੰਘ ਮਾਹੀ, ਸੁਖਦੇਵ ਸਿੰਘ, ਰਜਵੰਤ ਸਿੰਘ, ਸੰਜੀਤ ਸਿੰਘ, ਮਨਜੀਤ ਸਿੰਘ, ਤੀਰਥ ਸਿੰਘ, ਸੁਖਵਿੰਦਰ ਸਿੰਘ, ਸੁਖਜੀਤ ਸਿੰਘ ਅਤੇ ਹੋਰ ਸੰਗਤ ਵੱਡੀ ਗਿਣਤੀ ਵਿਚ ਹਾਜ਼ਰ ਸੀ |
ਭਗਤ ਰਵਿਦਾਸ ਦੇ ਜਨਮ ਦਿਹਾੜੇ ਮੌਕੇ ਵਿਧਾਇਕ ਚੰਦੂਮਾਜਰਾ ਨੇ ਵੱਖ-ਵੱਖ ਪ੍ਰੋਗਰਾਮਾਂ 'ਚ ਕੀਤੀ ਸ਼ਿਰਕਤ
ਡਕਾਲਾ, (ਪਰਗਟ ਸਿੰਘ ਬਲਬੇੜਾ)-ਭਗਤ ਰਵਿਦਾਸ ਜੀ ਦੇ 644ਵੇਂ ਜਨਮ ਦਿਹਾੜੇ ਨੂੰ ਸਮਰਪਿਤ ਹਲਕਾ ਸਨੌਰ ਦੇ ਵੱਖ ਵੱਖ ਪਿੰਡਾਂ 'ਚ ਕਰਵਾਏ ਗਏ ਪ੍ਰੋਗਰਾਮਾਂ ਦੌਰਾਨ ਹਲਕਾ ਸਨੌਰ ਦੇ ਵਿਧਾਇਕ ਹਰਿੰਦਰਪਾਲ ਸਿੰਘ ਚੰਦੂਮਾਜਰਾ ਨੇ ਸ਼ਿਰਕਤ ਕੀਤੀ | ਇਸ ਮੌਕੇ ਵਿਧਾਇਕ ਚੰਦੂਮਾਜਰਾ ਨੇ ਸਰਕਲ ਬਲਬੇੜਾ ਦੇ ਪਿੰਡ ਪੰਜੋਲਾ, ਮਰਦਾਂਹੇੜੀ, ਬਲਬੇੜਾ, ਅਲੀਪੁਰ, ਨਨਾਣਸੂੰ ਸਮੇਤ ਹੋਰਨਾਂ ਵੱਖ ਵੱਖ ਪਿੰਡਾਂ 'ਚ ਭਗਤ ਰਵਿਦਾਸ ਜੀ ਦੇ ਜਨਮ ਦਿਹਾੜੇ ਨੂੰ ਸਮਰਪਿਤ ਕਰਵਾਏ ਗਏ ਸਮਾਗਮਾਂ ਦੌਰਾਨ ਹਾਜ਼ਰੀ ਭਰਦਿਆਂ ਸੰਗਤ ਨੂੰ ਭਗਤ ਰਵਿਦਾਸ ਜੀ ਦੇ ਜਨਮ ਦਿਹਾੜੇ ਦੀਆਂ ਵਧਾਈਆਂ ਦਿੱਤੀਆਂ | ਕਸਬਾ ਬਲਬੇੜਾ ਵਿਖੇ ਪੁੱਜਣ 'ਤੇ ਡੇਰਾ ਬਾਬਾ ਬਖਤਾ ਨਾਥ ਦੇ ਗੱਦੀਨਸ਼ੀਨ ਬਾਬਾ ਸ਼ਾਂਤੀ ਨਾਥ ਵਲੋਂ ਵਿਧਾਇਕ ਚੰਦੂਮਾਜਰਾ ਦਾ ਸਿਰੋਪਾਓ ਪਾ ਕੇ ਵਿਸ਼ੇਸ਼ ਸਨਮਾਨ ਕੀਤਾ ਗਿਆ | ਇਸ ਮੌਕੇ ਵਿਧਾਇਕ ਚੰਦੂਮਾਜਰਾ ਨੇ ਕਿਹਾ ਕਿ ਭਗਤ ਰਵਿਦਾਸ ਜੀ ਨੇ ਬਰਾਬਰਤਾ ਦਾ ਸੰਦੇਸ਼ ਦਿੰਦਿਆਂ ਸੱਚੀ ਕਿਰਤ ਕਰਨ ਦਾ ਉਪਦੇਸ਼ ਦਿੱਤਾ | ਇਸ ਮੌਕੇ ਸਤਪਾਲ ਸਿੰਘ ਪੂਨੀਆ ਮੈਂਬਰ ਬਲਾਕ ਸੰਮਤੀ, ਹਰਕੇਸ਼ ਮਿੱਤਲ, ਸੁਖਵੀਰ ਸਿੰਘ ਬਲਬੇਡਾ, ਜਗਜੀਤ ਸਿੰਘ ਕੋਹਲੀ ਸਿਆਸੀ ਸਕੱਤਰ ਪ੍ਰੋ ਚੰਦੂਮਾਜਰਾ, ਲਖਵਿੰਦਰ ਸਿੰਘ ਅੰਟਾਲ ਸਾਬਕਾ ਉਪ ਚੇਅਰਮੈਨ, ਜਥੇਦਾਰ ਨਰੰਜਨ ਸਿੰਘ ਫੌਜੀ, ਜਤਿੰਦਰ ਪਹਾੜੀਪੁਰ, ਗੁਰਮਿੰਦਰਜੀਤ ਪੂਨੀਆ, ਯੂਥ ਆਗੂ ਰੂਪੀ ਕੱਕੇਪੁਰ, ਗੁਰਮੀਤ ਪੰਜੋਲਾ, ਸੁਰਜੀਤ ਸਿੰਘ ਚਰਾਸੋਂ, ਪੀਏ ਵਰਿੰਦਰ ਸਿੰਘ ਡਕਾਲਾ, ਬਲਵੀਰ ਸਿੰਘ ਬਲਬੇੜਾ ਆਦਿ ਹਾਜ਼ਰ ਸਨ |
ਪਟਿਆਲਾ, 27 ਫਰਵਰੀ (ਚਹਿਲ)-ਪਟਿਆਲਾ ਦੇ ਵਸਨੀਕ ਤੇ ਨਾਮੀ ਸਾਈਕਲਿਸਟ ਐਡਵੋਕੇਟ ਕੰਵਰ ਗੁਰਪ੍ਰੀਤ ਸਿੰਘ ਗਿੱਲ ਨੇ ਆਪਣੀ ਸਹਿ ਚਾਲਕ ਗਿ੍ਨਸ਼ੀਨਾ ਕਾਰਤਿਕ ਨਾਲ ਮਿਲਕੇ, 5 ਦਿਨਾਂ ਦੀ ਐਸ.ਆਰ ਨੂੰ ਟੈਂਡਮ ਬਾਈਕ 'ਤੇ 1500 ਕਿੱਲੋਮੀਟਰ ਪੂਰਾ ਕਰਕੇ ਨਵਾਂ ਕੀਰਤੀਮਾਨ ਕਾਇਮ ...
ਪਟਿਆਲਾ, 27 ਫਰਵਰੀ (ਮਨਦੀਪ ਸਿੰਘ ਖਰੋੜ)-ਪੰਜਾਬ ਮੈਡੀਕਲ ਸਿੱਖਿਆ ਤੇ ਖੋਜ ਵਿਭਾਗ ਵਲੋਂ ਭੇਜੇ ਆਧੁਨਿਕ ਤਕਨੀਕ ਨਾਲ ਲੈਸ ਤਿੰਨ ਪੋਸਟਮਾਰਟਮ ਟੇਬਲ ਸਰਕਾਰੀ ਰਾਜਿੰਦਰਾ ਹਸਪਤਾਲ ਦੇ ਮੁਰਦਾਘਾਟ 'ਚ ਬੀਤੀ 5 ਫਰਵਰੀ ਤੋ ਡੱਬਿਆਂ 'ਚ ਬੰਦ ਪਏ ਹਨ | ਜਾਣਕਾਰੀ ਅਨੁਸਾਰ ...
ਪਟਿਆਲਾ, 27 ਫਰਵਰੀ (ਮਨਦੀਪ ਸਿੰਘ ਖਰੋੜ)-400 ਸਾਲਾ ਪ੍ਰਕਾਸ਼ ਪੁਰਬ ਸ਼ਤਾਬਦੀ ਨੂੰ ਸਮਰਪਿਤ ਗੁਰਦੁਆਰਾ ਸ੍ਰੀ ਦੂਖ-ਨਿਵਾਰਨ ਸਾਹਿਬ ਵਿਖੇ 'ਦਰਸ਼ਨ ਦੀਦਾਰ' ਨਗਰ ਕੀਰਤਨ ਨੂੰ ਸਮਰਪਿਤ ਅਖੰਡ ਪਾਠ ਆਰੰਭ ਕੀਤੇ ਗਏ | ਇਸ ਮੌਕੇ ਭਾਈ ਪ੍ਰਨਾਮ ਸਿੰਘ ਨੇ ਮਨੁੱਖਤਾ ਦੇ ਭਲੇ ਲਈ ...
ਪਟਿਆਲਾ, 27 ਫਰਵਰੀ (ਮਨਦੀਪ ਸਿੰਘ ਖਰੋੜ)-ਕੋਰੋਨਾ ਦੇ 69 ਨਵੇਂ ਕੇਸ ਆਉਣ ਦੇ ਨਾਲ ਹੁਣ ਤੱਕ ਜ਼ਿਲ੍ਹੇ ਦੇ 17,072 ਵਿਅਕਤੀ ਕੋਰੋਨਾ ਦੀ ਲਪੇਟ 'ਚ ਆਏ ਹਨ | ਜਿਨ੍ਹਾਂ 'ਚੋਂ 16181 ਕੋਵਿਡ ਮਰੀਜ਼ਾਂ ਦੇ ਠੀਕ ਹੋਣ ਤੋਂ ਬਾਅਦ ਇਸ ਸਮੇਂ ਜ਼ਿਲ੍ਹੇ 'ਚ ਕੋਰੋਨਾ ਦੇ ਮੌਜੂਦਾ ਕੇਸਾਂ ਦੀ ...
ਪਾਤੜਾਂ, 27 ਫ਼ਰਵਰੀ (ਜਗਦੀਸ਼ ਸਿੰਘ ਕੰਬੋਜ)-ਪਾਤੜਾਂ ਦੇ ਰਵਿਦਾਸ ਮੰਦਰ ਦੀ ਪ੍ਰਬੰਧਕ ਕਮੇਟੀ ਦੀ ਸਾਲਾਨਾ ਚੋਣ ਸਰਬਸੰਮਤੀ ਨਾਲ ਕਰਦਿਆਂ ਗੁਰਦਿਆਲ ਸਿੰਘ ਨੂੰ ਦੂਜੀ ਵਾਰ ਪ੍ਰਧਾਨ ਚੁਣ ਲਿਆ ਗਿਆ | ਇਸ ਸਬੰਧੀ ਰਵਿਦਾਸ ਮੰਦਿਰ ਦੀ ਪ੍ਰਬੰਧਕ ਕਮੇਟੀ ਦੇ ਆਗੂਆਂ ਨੇ ...
ਪਟਿਆਲਾ, 27 ਫਰਵਰੀ (ਗੁਰਵਿੰਦਰ ਸਿੰਘ ਔਲਖ)-ਸਰਬ ਕਲਾ ਦਰਪਣ ਪੰਜਾਬ ਅਤੇ ਵਿਸ਼ਵ ਬੁੱਧੀਜੀਵੀ ਫੋਰਮ ਵਲੋਂ ਕਿਸਾਨ ਮਜ਼ਦੂਰ ਏਕਤਾ ਨੂੰ ਸਮਰਪਿਤ ਸਾਲਾਨਾ ਯਾਦਗਾਰੀ ਸਨਮਾਨ, ਪੁਸਤਕ ਵਿਮੋਚਨ ਅਤੇ ਦੋ ਭਾਸ਼ੀ ਕਵੀ ਦਰਬਾਰ ਕਰਵਾਇਆ ਗਿਆ | ਸਮਾਗਮ ਦੇ ਆਰੰਭ 'ਚ ਪ੍ਰਧਾਨ ...
ਨਾਭਾ, 27 ਫਰਵਰੀ (ਕਰਮਜੀਤ ਸਿੰਘ)-ਮੋਦੀ ਸਰਕਾਰ ਦਿਨੋ-ਦਿਨ ਪੈਟਰੋਲ, ਡੀਜ਼ਲ ਤੇ ਰਸੋਈ ਗੈਸ ਦੀਆਂ ਕੀਮਤਾਂ 'ਚ ਵਾਧਾ ਕਰਕੇ ਦੇਸ਼ ਦੇ ਲੋਕਾਂ ਦਾ ਦਿਵਾਲਾ ਕੱਢ ਰਹੀ ਹੈ | ਇਹ ਪ੍ਰਗਟਾਵਾ ਆਮ ਆਦਮੀ ਪਾਰਟੀ ਦੇ ਹਲਕਾ ਜੈਤੋ ਤੋਂ ਵਿਧਾਇਕ ਮਾਸਟਰ ਬਲਦੇਵ ਸਿੰਘ ਅਤੇ ਪਾਰਟੀ ਦੇ ...
ਸਨੌਰ, 27 ਫਰਵਰੀ (ਸੋਖਲ)-ਸਨੌਰ ਦੇ ਕਾਂਗਰਸ ਪਾਰਟੀ ਦੇ ਹਲਕਾ ਸਨੌਰ ਇੰਚਾਰਜ ਹਰਿੰਦਰਪਾਲ ਸਿੰਘ ਹੈਰੀ ਮਾਨ ਦੁਆਰਾ ਗੁਰਜੀਤ ਸਿੰਘ ਦੀ ਅਗਵਾਈ 'ਚ ਇਕ ਸਮਾਗਮ ਦੌਰਾਨ ਦਰਜਨ ਦੇ ਕਰੀਬ ਪਰਿਵਾਰਾਂ ਨੂੰ ਕਾਂਗਰਸ 'ਚ ਸ਼ਾਮਿਲ ਕੀਤਾ ਗਿਆ | ਸਨੌਰ ਵਿਖੇ ਮਾੜੀ ਮੰਦਰ ਕਾਲੋਨੀ 'ਚ ...
ਗੁਹਲਾ ਚੀਕਾ, 27 ਫਰਵਰੀ (ਓ.ਪੀ. ਸੈਣੀ)-ਡੀ.ਏ.ਵੀ. ਕਾਲਜ ਚੀਕਾ ਦੇ ਪਿ੍ੰਸੀਪਲ ਡਾ: ਰਮੇਸ਼ ਲਾਲ ਢਾਂਡਾ ਨੇ ਪਿਛਲੇ 14 ਸਾਲਾਂ ਤੋਂ ਡੀ.ਏ.ਵੀ. ਕਾਲਜ ਵਿਚ ਪਿ੍ੰਸੀਪਲ ਦੇ ਅਹੁਦੇ 'ਤੇ ਕੰਮ ਕਰਦਿਆਂ ਇਸ ਕਾਲਜ ਨੂੰ ਇਕ ਨਵੀਂ ਦਿਸ਼ਾ ਪ੍ਰਦਾਨ ਕੀਤੀ ਅਤੇ ਡਾ. ਰਮੇਸ਼ ਲਾਲ ਢਾਂਡਾ ਦੇ ...
ਡਕਾਲਾ, 27 ਫਰਵਰੀ (ਪਰਗਟ ਸਿੰਘ ਬਲਬੇੜਾ)-ਹਲਕਾ ਸਨੌਰ ਤੋਂ ਕਾਂਗਰਸ ਪਾਰਟੀ ਦੇ ਹਲਕਾ ਇੰਚਾਰਜ ਹਰਿੰਦਰਪਾਲ ਸਿੰਘ ਹੈਰੀਮਾਨ ਦੇ ਸਪੁੱਤਰ ਅਤੇ ਮਾਰਕੀਟ ਕਮੇਟੀ ਪਟਿਆਲਾ ਦੇ ਚੇਅਰਮੈਨ ਰਤਿੰਦਰਪਾਲ ਸਿੰਘ ਰਿਕੀਮਾਨ ਨੇ ਭਗਤ ਰਵਿਦਾਸ ਜੀ ਦੇ 644ਵੇਂ ਜਨਮ ਦਿਹਾੜੇ ਨੂੰ ...
ਬਸੀ ਪਠਾਣਾਂ, 27 ਫਰਵਰੀ (ਗੁਰਬਚਨ ਸਿੰਘ ਰੁਪਾਲ)-ਕੋਰੋਨਾ ਮਹਾਂਮਾਰੀ ਕਾਰਨ ਲਗਪਗ ਇਕ ਸਾਲ ਤੋਂ ਬੰਦ ਸਹਾਰਨਪੁਰ-ਊਨਾ ਮੇਲ ਟਰੇਨ ਜੋ ਹੁਣ ਬੀਤੇ 5 ਦਿਨਾਂ ਤੋਂ ਇਕ ਵਾਪਸੀ ਫੇਰੇ ਨਾਲ ਫੇਰ ਚੱਲਣੀ ਸ਼ੁਰੂ ਹੋਈ ਹੈ, ਦੇ ਫ਼ਤਹਿਗੜ੍ਹ ਸਾਹਿਬ ਤੇ ਬਸੀ ਪਠਾਣਾਂ ਰੇਲਵੇ ...
ਅਮਲੋਹ, 27 ਫਰਵਰੀ (ਰਿਸ਼ੂ ਗੋਇਲ)-ਰਵਾਇਤੀ ਖੇਡਾਂ ਨੂੰ ਪ੍ਰਫੁੱਲਤ ਕਰਨ ਲਈ ਤੇ ਨੌਜਵਾਨਾਂ ਨੂੰ ਸਮਾਜਿਕ ਬੁਰਾਈਆਂ ਤੋਂ ਲਾਂਭੇ ਕਰਨ ਲਈ ਸਮੇਂ ਦੀ ਮੰਗ ਨੂੰ ਦੇਖਦੇ ਹੋਏ ਖੇਡ ਟੂਰਨਾਮੈਂਟ ਕਰਵਾਉਣੇ ਚਾਹੀਦੇ ਹਨ ਤਾਂ ਜੋ ਚੰਗੇ ਸਮਾਜ ਦੀ ਸਿਰਜਣਾ ਹੋ ਸਕੇ | ਇਹ ...
ਫ਼ਤਹਿਗੜ੍ਹ ਸਾਹਿਬ, 27 ਫਰਵਰੀ (ਬਲਜਿੰਦਰ ਸਿੰਘ)-ਜ਼ਿਲੇ੍ਹ ਦੇ ਨਾਗਰਿਕਾਂ ਨੂੰ ਆਪਣੇ ਮੋਬਾਈਲ ਨੰਬਰਾਂ ਨੂੰ ਅਧਾਰ ਨੰਬਰ ਨਾਲ ਜੋੜਨ ਦੀ ਅਪੀਲ ਕਰਦਿਆਂ ਡਿਪਟੀ ਕਮਿਸ਼ਨਰ ਅੰਮਿ੍ਤ ਕੌਰ ਗਿੱਲ ਨੇ ਕਿਹਾ ਕਿ ਭਾਰਤ ਸਰਕਾਰ ਨੇ ਕੋਵੀਡ-19 ਲਈ ਟੀਕਾਕਰਨ 'ਤੇ ਨਜ਼ਰਸਾਨੀ ...
ਖਮਾਣੋਂ, 27 ਫਰਵਰੀ (ਮਨਮੋਹਣ ਸਿੰਘ ਕਲੇਰ)-ਗੋਬਿੰਦ ਧਾਮ ਗਊਸ਼ਾਲਾ ਖਮਾਣੋਂ ਵਿਖੇ ਅੱਜ ਠਾਕੁਰ ਜੀ ਮੰਦਿਰ ਦੀ ਇਮਾਰਤ 'ਤੇ ਲੈਂਟਰ ਪਾਇਆ ਗਿਆ | ਇਸ ਮੌਕੇ ਪਹੁੰਚੇ ਵੱਖ-ਵੱਖ ਸੇਵਾਦਾਰਾਂ ਵਲੋਂ ਸੇਵਾ ਨਿਭਾਈ ਗਈ | ਇਸ ਦੌਰਾਨ ਸ਼ਹਿਰ ਦੇ ਦੁਕਾਨਦਾਰ ਜਗਦੀਸ਼ ਕੁਮਾਰ ਜੋਲੀ ...
ਖਮਾਣੋਂ, 27 ਫ਼ਰਵਰੀ (ਜੋਗਿੰਦਰ ਪਾਲ)-ਸਰਵਹਿੱਤਕਾਰੀ ਵਿੱਦਿਆ ਮੰਦਰ ਖਮਾਣੋਂ ਵਲੋਂ ਚਲਾਏ ਜਾ ਰਹੇ 7 ਸੰਸਕਾਰ ਕੇਂਦਰਾਂ ਦਾ ਭਗਤ ਰਵਿਦਾਸ ਜੀ ਦੀ ਜਨਮ ਦਿਹਾੜੇ ਮੌਕੇ ਸਕੂਲ ਪਿ੍ੰਸੀਪਲ ਗੁਰਪ੍ਰੀਤ ਕੌਰ ਅਤੇ ਸੰਸਕਾਰ ਕੇਂਦਰ ਪ੍ਰਮੁੱਖ ਰਾਜਵਿੰਦਰ ਕੌਰ ਵਲੋਂ ਦੌਰਾ ...
ਫ਼ਤਹਿਗੜ੍ਹ ਸਾਹਿਬ, 27 ਫਰਵਰੀ (ਮਨਪ੍ਰੀਤ ਸਿੰਘ)-ਪੰਜਾਬ ਸਰਕਾਰ ਵਲੋਂ ਪਿੰਡ ਜੱਲ੍ਹਾ ਵਿਖੇ 7 ਲੱਖ ਰੁਪਏ ਦੀ ਲਾਗਤ ਨਾਲ ਪਾਰਕ 'ਚ ਓਪਨ ਜਿੰਮ ਦਾ ਨਿਰਮਾਣ ਕਰਵਾਇਆ ਜਾ ਰਿਹਾ ਹੈ | ਇਹ ਜਾਣਕਾਰੀ ਦਿੰਦਿਆਂ ਕਾਂਗਰਸੀ ਆਗੂ ਤੇ ਪਿੰਡ ਜੱਲ੍ਹਾ ਦੇ ਸਰਪੰਚ ਦਵਿੰਦਰ ਸਿੰਘ ...
ਫ਼ਤਹਿਗੜ੍ਹ ਸਾਹਿਬ, 27 ਫਰਵਰੀ (ਪੱਤਰ ਪ੍ਰੇਰਕ)-ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ 400 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਗੁਰਦੁਆਰਾ ਪਾਤਸ਼ਾਹੀ ਨੌਵੀਂ ਪਿੰਡ ਭਗੜਾਣਾ ਵਿਖੇ 28 ਫਰਵਰੀ ਨੂੰ 'ਦਿਵਸ ਸੁਹੇਲਾ' ਸਮਾਗਮ ਕਰਵਾਇਆ ਜਾ ਰਿਹਾ ਹੈ | ਜਾਣਕਾਰੀ ਦਿੰਦਿਆਂ ...
ਭੁਨਰਹੇੜੀ, 27 ਫਰਵਰੀ (ਧਨਵੰਤ ਸਿੰਘ)-ਸ਼ੋ੍ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ੍ਰੀ ਅੰਮਿ੍ਤਸਰ ਵਲੋਂ ਧਰਮ ਪ੍ਰਚਾਰ ਦੇ ਵਿਸ਼ੇਸ਼ ਉਪਰਾਲੇ ਤਹਿਤ ਨੌਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ 400 ਸਾਲਾ ਪ੍ਰਕਾਸ਼ ਪੁਰਬ ਸ਼ਤਾਬਦੀ ਨੂੰ ਸਮਰਪਿਤ 'ਦਰਸ਼ਨ ...
ਭਾਦਸੋਂ, 27 ਫਰਵਰੀ (ਗੁਰਬਖ਼ਸ਼ ਸਿੰਘ ਵੜੈਚ)-ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਦਿੱਲੀ ਵਿਖੇ ਚੱਲ ਰਹੇ ਕਿਸਾਨੀ ਸੰਘਰਸ਼ 'ਚ ਛੋਟੇ ਉਮਰ ਦੇ ਫ਼ੌਤ ਹੋਏ ਨਵਜੋਤ ਸਿੰਘ ਦਾ ਪਿੰਡ ਖੇੜੀ ਜੱਟਾਂ ਵਿਖੇ ਅੰਤਿਮ ਸਸਕਾਰ ਕਰ ਦਿੱਤਾ ਗਿਆ | ਇਸ ਮੌਕੇ ਭਾਰਤੀ ਕਿਸਾਨ ...
ਪਟਿਆਲਾ, 27 ਫਰਵਰੀ (ਮਨਦੀਪ ਸਿੰਘ ਖਰੋੜ)-ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ 400 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਗੁਰਦੁਆਰਾ ਦੂਖ ਨਿਵਾਰਨ ਸਾਹਿਬ 'ਚ ਪੰਜਾਬ ਭਰ ਤੋਂ ਗੱਤਕਾ ਮੁਕਾਬਲੇ ਲਈ 13 ਟੀਮਾਂ ਪਹੁੰਚੀਆਂ | ਇਸ ਸਮਾਰੋਹ ਦਾ ਆਗਾਜ਼ ਸ਼ੋ੍ਰਮਣੀ ਗੁਰਦੁਆਰਾ ...
ਸਨੌਰ, 27 ਫਰਵਰੀ (ਸੋਖਲ)-ਤੇਲ ਦੀਆਂ ਵਧੀਆ ਕੀਮਤਾਂ ਅਤੇ ਮਹਿੰਗਾਈ ਖ਼ਿਲਾਫ਼ ਸੀ.ਪੀ.ਆਈ.ਐਮ. ਦੇ ਸੱਦੇ 'ਤੇ ਅੱਜ ਪਿੰਡ ਬੱਲਾਂ ਵਿਖੇ ਕਾਮਰੇਡ ਮੰਗਤ ਰਾਏ ਬੱਲਾ ਜ਼ਿਲ੍ਹਾ ਪ੍ਰਧਾਨ ਕੁੱਲ ਹਿੰਦ ਖੇਤ ਮਜ਼ਦੂਰ ਯੂਨੀਅਨ ਅਤੇ ਪਾਰਟੀ ਦੇ ਜ਼ਿਲ੍ਹਾ ਕਮੇਟੀ ਮੈਂਬਰ ਦੀ ਅਗਵਾਈ ...
ਭਾਦਸੋਂ, 27 ਫਰਵਰੀ (ਗੁਰਬਖ਼ਸ਼ ਸਿੰਘ ਵੜੈਚ)-ਅਧਿਆਪਨ ਖੇਤਰ ਵਿਚ ਵਧੀਆ ਸੇਵਾਵਾਂ ਨਿਭਾ ਕੇ ਸੇਵਾ ਮੁਕਤ ਹੋਏ ਸੈਂਟਰ ਹੈੱਡ ਅਧਿਆਪਕ ਅਮਰਨਾਥ ਦਾ ਸਨਮਾਨ ਦਾ ਰਾਜਪੂਤ ਮਹਾਂ ਸੰਗ ਦੇ ਪ੍ਰਧਾਨ ਹਰਮੀਤ ਸਿੰਘ ਹੈਪੀ ਗੋਬਿੰਦਪੁਰਾ ਤੇ ਸੈਂਟਰ ਇੰਚਾਰਜ ਹਰਵੇਲ ਸਿੰਘ ਦੀ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered
by REFLEX