ਰਾਮਾਂ ਮੰਡੀ, 27 ਫਰਵਰੀ (ਤਰਸੇਮ ਸਿੰਗਲਾ)-ਸ਼੍ਰੀ ਗੁਰੂ ਰਵਿਦਾਸ ਮੰਦਰ ਕਮੇਟੀ ਰਾਮਾਂ ਵਲੋਂ ਗੁਰੂ ਰਵਿਦਾਸ ਦੇ 644 ਵੇਂ ਜਨਮ ਦਿਵਸ ਦੀ ਖ਼ੁਸ਼ੀ ਵਿਚ ਬਾਜ਼ਾਰਾਂ ਵਿਚੋਂ ਵਿਸ਼ਾਲ ਸ਼ੋਭਾ ਯਾਤਰਾ ਕੱਢੀ ਗਈ | ਸ਼ੋਭਾ ਯਾਤਰਾ ਨੂੰ ਵਾਰਡ ਦੀ ਐਮ.ਸੀ. ਸ੍ਰੀਮਤੀ ਗੋਲਡੀ ਪਤਨੀ ਸੋਮ ਨਾਥ ਨੇ ਰੀਬਨ ਕੱਟ ਕੇ ਰਵਾਨਾ ਕੀਤਾ ਅਤੇ ਇਲਾਕਾ ਵਾਸੀਆਂ ਨੂੰ ਗੁਰੂ ਰਵਿਦਾਸ ਦੇ ਪ੍ਰਕਾਸ਼ ਉਤਸਵ ਦੀ ਵਧਾਈ ਦਿੱਤੀ | ਸ਼ੋਭਾ ਯਾਤਰਾ ਦਾ ਰਸਤੇ ਵਿਚ ਕਈ ਥਾਂਈ ਭਰਵਾਂ ਸੁਆਗਤ ਕੀਤਾ ਗਿਆ | ਰੇਲਵੇ ਚੌਕ ਵਿਖੇ ਖ਼ਾਲਸਾ ਢਾਬੇ ਵਲੋਂ ਸੰਗਤਾਂ ਨੂੰ ਲੱਡੂ ਵੰਡੇ ਗਏ, ਵਾਰਡ ਨੰ. 7 ਨੇੜੇ ਬਾਘਾ ਰਾਮਸਰਾ ਰੇਲਵੇ ਫਾਟਕ ਵਿਖੇ ਵੀ ਵਾਰਡ ਵਾਸੀਆਂ ਨੇ ਲੱਡੂ ਵੰਡੇ ਅਤੇ ਐਮ.ਸੀ. ਕਿਰਨ ਨਾਗਰ ਨੇ ਲੰਗਰ ਲਈ ਯੋਗਦਾਨ ਦਿੱਤਾ | ਇਸ ਤੋਂ ਇਲਾਵਾ ਖੂਹ ਵਾਲਾ ਚੌਂਕ ਵਿਖੇ ਡਾ.ਬੀ.ਆਰ.ਅੰਬੇਡਕਰ ਐਜੂਕੇਸ਼ਨ ਐਂਡ ਵੈੱਲਫੇਅਰ ਸੁਸਾਇਟੀ ਵਲੋਂ ਲੱਡੂ ਵੰਡਣ ਦੇ ਨਾਲ-ਨਾਲ ਮੰਦਰ ਕਮੇਟੀ ਦੇ ਪ੍ਰਧਾਨ ਅਮਿਤ ਕੁਮਾਰ ਨੂੰ ਡਾ.ਭੀਮ ਰਾਓ ਅੰਬੇਡਕਰ ਦੀ ਤਸਵੀਰ ਭੇਟ ਕਰਕੇ ਸਨਮਾਨਿਤ ਕੀਤਾ ਗਿਆ | ਇਸ ਮੌਕੇ ਸੰਗਤਾਂ ਨੂੰ ਵਧਾਈ ਦਿੰਦੇ ਹੋਏ ਸੁਸਾਇਟੀ ਦੇ ਅਹੁਦੇਦਾਰ ਡਾ. ਸੋਹਨ ਲਾਲ ਕਲਿਆਣੀ ਨੇ ਕਿਹਾ ਕਿ ਗੁਰੂ ਰਵਿਦਾਸ ਜੀ ਨੇ ਜਾਤ ਪਾਤ, ਉਚ ਨੀਚ ਰਹਿਤ ਅਤੇ ਸਮੂਹ ਲੋਕਾਂ ਨੂੰ ਬਰਾਬਰ ਦੇ ਅਧਿਕਾਰਾਂ ਵਾਲੇ ਸਮਾਜ ਦੀ ਸਿਰਜਨਾ ਲਈ ਲਈ ਆਪਣਾ ਪੂਰਾ ਜੀਵਨ ਲਗਾ ਦਿੱਤਾ ਸੀ ਪਰ ਆਜ਼ਾਦੀ ਤੋਂ ਬਾਅਦ ਦੀਆਂ ਸਰਕਾਰਾਂ ਨੇ ਆਪਣੇ ਰਾਜਨੀਤਕ ਲਾਭ ਲਈ ਨਾ ਸਿਰਫ਼ ਜਾਤ ਪਾਤ, ਊਚ ਨੀਚ ਨੂੰ ਬੜ੍ਹਾਵਾ ਦਿੱਤਾ ਬਲਕਿ ਪੱਕੇ ਜਾਤੀ ਸਰਟੀਫਿਕੇਟ ਹੀ ਬਣਾ ਦਿੱਤੇ ਜਦਕਿ ਸਰਕਾਰਾਂ ਨੂੰ ਸਮੂਹ ਲੋਕਾਂ ਨੂੰ ਇਕ ਅੱਖ ਨਾਲ ਵੇਖਣਾ ਚਾਹੀਦਾ ਹੈ | ਸ਼ੋਭਾ ਯਾਤਰਾ ਦੌਰਾਨ ਸਵੱਛ ਭਾਰਤ ਦਾ ਸੰਦੇਸ਼ ਦਿੰਦੀਆਂ ਸੰਗਤਾਂ ਯਾਤਰਾ ਦੇ ਅੱਗੇ ਅੱਗੇ ਰਸਤੇ ਦੀ ਸਫ਼ਾਈ ਵੀ ਕਰ ਰਹੀਆ ਸਨ | ਮੰਦਰ ਕਮੇਟੀ ਦੇ ਪ੍ਰਧਾਨ ਅਮਿਤ ਕੁਮਾਰ ਨੇ ਸ਼ੋਭਾ ਯਾਤਰਾ ਦੇ ਸਹਿਯੋਗ ਲਈ ਸਮੂਹ ਸਹਿਯੋਗੀਆਂ ਦਾ ਧੰਨਵਾਦ ਕੀਤਾ | ਇਸ ਮੌਕੇ ਹੰਸ ਰਾਜ ਸਿੰਗਲ, ਮਾਸਟਰ ਰਾਮ ਲਾਲ, ਵਿੱਕੀ ਕੁਮਾਰ, ਪ੍ਰਤਾਪ ਕੁਮਾਰ ਠੇਕੇਦਾਰ, ਰਾਮਕ੍ਰਿਸ਼ਨ ਕਾਂਗੜਾ, ਤਰਸੇਮ ਨਾਗਰ, ਵਿਜੈਪਾਲ ਸਾਬਕਾ ਮੀਤ ਪ੍ਰਧਾਨ ਨਗਰ ਕੌਂਸਲ, ਪੁਸ਼ਪਾ ਦੇਵੀ ਸਾਬਕਾ ਐਮ.ਸੀ., ਕਾਸ਼ੀ ਰਾਮ, ਹੰਸ ਰਾਜ ਖੰਨਾ ਸਾਬਕਾ ਬੈਂਕ ਮੈਨੇਜਰ, ਗੁਰਚਰਨ ਸਿੰਘ, ਕੇਸ਼ ਰਾਜ ਪ੍ਰਧਾਨ ਸੁਸਾਇਟੀ ਆਦਿ ਵਿਸ਼ੇਸ਼ ਤੌਰ 'ਤੇ ਹਾਜ਼ਰ ਸਨ | ਗੁਰੂ ਰਵਿਦਾਸ ਮੰਦਰ ਕਮੇਟੀ ਵੱਲੋਂ ਸ਼੍ਰੀ ਅਖੰਡ ਪਾਠ ਦਾ ਭੋਗ ਪਾਇਆ ਗਿਆ ਅਤੇ ਲੰਗਰ ਅਤੁੱਟ ਵਰਤਿਆ |
ਬਠਿੰਡਾ, 27 ਫਰਵਰੀ (ਸਟਾਫ਼ ਰਿਪੋਰਟਰ)-ਰੈੱਡ ਮਰਕਰੀ ਨਾਂਅ ਦੀ ਟਿਊਬ ਦਿਵਾ ਕੇ ਚੰਗਾ ਮੁਨਾਫ਼ਾ ਕਮਾਉਣ ਦਾ ਝਾਂਸਾ ਦੇ ਕੇ ਬੀਤੇ ਕੱਲ੍ਹ ਸਾਢੇ 4 ਲੱਖ ਰੁਪਏ ਖੋਹ ਕੇ ਭੱਜਣ ਦੇ ਮਾਮਲੇ 'ਚ ਪੁਲਿਸ ਨੇ ਭਾਵੇਂ ਰੁਪਏ ਖੋਹਣ ਵਾਲਿਆਂ ਨੂੰ ਗਿ੍ਫ਼ਤਾਰ ਕਰ ਲਿਆ ਸੀ, ਪਰ ਇਸ ਸਬੰਧੀ ...
ਲਹਿਰਾ ਮੁਹੱਬਤ, 27 ਫਰਵਰੀ (ਭੀਮ ਸੈਨ ਹਦਵਾਰੀਆ)-ਪਹਿਲਾਂ ਵੱਡੇ ਲਹਿਰੇ ਅਤੇ ਹੁਣ ਥਰਮਲ ਵਾਲੇ ਲਹਿਰੇ ਵਜੋਂ ਜਾਣੇ ਜਾਂਦੇ ਪਿੰਡ ਲਹਿਰਾ ਮੁਹੱਬਤ ਨੂੰ ਪਤਾ ਨਹੀਂ ਕਿਹੜੀ ਚੰਦਰੀ ਨਜ਼ਰ ਲੱਗ ਗਈ ਕਿ ਇੱਥੇ ਪਿਛਲੇ ਚਾਰ ਪੰਜ ਸਾਲਾਂ ਤੋਂ ਲੋਕਾਂ ਨੂੰ ਮਿਲਦੀਆਂ ਆਮ ...
ਤਲਵੰਡੀ ਸਾਬੋ, 27 ਫਰਵਰੀ (ਰਣਜੀਤ ਸਿੰਘ ਰਾਜੂ, ਰਵਜੋਤ ਸਿੰਘ ਰਾਹੀ)-ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਸਥਾਨਕ ਰਿਜਨਲ ਕੈਂਪਸ ਵਿਚ ਸਥਿੱਤ ਗੁਰੂ ਕਾਸ਼ੀ ਕਾਲਜ ਵਿਚ ਐਨ.ਸੀ.ਸੀ. ਦਾ ਪੰਜ ਰੋਜ਼ਾ ਸਾਲਾਨਾ ਟ੍ਰੇਨਿਗ ਕੈਂਪ-98 ਸਮਾਪਤ ਹੋਣ ਉਪਰੰਤ ਕੈਂਪ ਕਮਾਂਡਿੰਗ ...
ਬਠਿੰਡਾ, 27 ਫਰਵਰੀ (ਕੰਵਲਜੀਤ ਸਿੰਘ ਸਿੱਧੂ)- ਬਠਿੰਡਾ ਨਗਰ ਨਿਗਮ ਚੋਣਾਂ ਵਿਚ ਵੱਡੀ ਜਿੱਤ ਪ੍ਰਾਪਤ ਕਰਨ ਤੋਂ ਬਾਅਦ ਪੰਜਾਬ ਦੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਦੇ ਨਜ਼ਦੀਕੀ ਰਿਸ਼ਤੇਦਾਰ ਜੈਜੀਤ ਜੌਹਲ ਨੇ ਅੱਜ ਸ਼ਹਿਰ ਦਾ ਧੰਨਵਾਦੀ ਦੌਰਾ ਕੀਤਾ | ਉਨ੍ਹਾਂ ...
ਲਹਿਰਾ ਮੁਹੱਬਤ, 27 ਫਰਵਰੀ (ਭੀਮ ਸੈਨ ਹਦਵਾਰੀਆ)-ਸੱਤਵੇਂ ਪਤਿਸ਼ਾਹ ਸ੍ਰੀ ਗੁਰੂ ਹਰਿ ਰਾਇ ਸਾਹਿਬ ਜੀ ਦਾ ਪ੍ਰਕਾਸ਼ ਪੁਰਬ ਸਥਾਨਕ ਨਗਰ ਨਿਵਾਸੀਆਂ ਵਲੋਂ ਸ਼ਰਧਾ ਤੇ ਉਤਸ਼ਾਹ ਪੂਰਵਕ ਮਨਾਇਆ ਗਿਆ | ਇਸ ਮੌਕੇ ਸਥਾਨਕ ਗੁਰਦੁਆਰਾ ਪਾਤਸ਼ਾਹੀ ਸੱਤਵੀਂ ਵਿਖੇ ਸ੍ਰੀ ਅਖੰਡ ...
ਭਾਈਰੂਪਾ, 27 ਫਰਵਰੀ (ਵਰਿੰਦਰ ਲੱਕੀ)- ਬੀਤੀ ਰਾਤ ਚੋਰਾਂ ਵੱਲੋਂ ਪਿੰਡ ਕਾਂਗੜ ਵਿਖੇ ਇਲਾਕੇ ਦੀ ਨਾਮਵਰ ਸਿੱਖਿਆ ਸੰਸਥਾ ਹਰਗੋਬਿੰਦ ਪਬਲਿਕ ਸਕੂਲ ਕਾਂਗੜ 'ਚੋਂ ਸਾਊਾਡ ਸਿਸਟਮ ਚੋਰੀ ਕਰ ਲੈਣ ਦੀ ਖਬਰ ਹੈ | ਸਕੂਲ ਦੇ ਪਿ੍ੰਸੀਪਲ ਸੋਨੀ ਕੁਮਾਰ ਕਾਂਗੜ ਨੇ ਚੌਕੀ ...
ਲਹਿਰਾ ਮੁਹੱਬਤ, 27 ਫਰਵਰੀ (ਸੁਖਪਾਲ ਸਿੰਘ ਸੁੱਖੀ)- ਬਠਿੰਡਾ-ਚੰਡੀਗੜ੍ਹ ਕੌਮੀ ਸ਼ਾਹ ਮਾਰਗ-7 ਦੇ ਲਹਿਰਾ ਬੇਗਾ ਟੋਲ ਪਲਾਜ਼ਾ ਕਰਮਚਾਰੀ ਯੂਨੀਅਨ ਨੇ ਤਨਖ਼ਾਹਾਂ ਨਾ ਦੇਣ ਤੇ ਨੌਕਰੀ ਬਹਾਲੀ ਲਈ ਪ੍ਰਬੰਧਕਾਂ ਖ਼ਿਲਾਫ਼ 39ਵੇਂ ਦਿਨ ਦੀ ਹੜਤਾਲ ਤੇ 21ਵੇਂ ਦਿਨ ਦਫ਼ਤਰ ਦਾ ...
ਰਾਮਾਂ ਮੰਡੀ, 27 ਫਰਵਰੀ (ਤਰਸੇਮ ਸਿੰਗਲਾ)-ਰਾਮਾਂ ਥਾਣਾ ਮੁਖੀ ਪਰਵਿੰਦਰ ਸਿੰਘ ਸੇਖੋਂ ਦੀ ਅਗਵਾਈ ਹੇਠ ਪੁਲਿਸ ਨੂੰ ਮੁਖ਼ਬਰੀ ਹੋਈ ਸੀ ਕਿ ਨੇੜਲੇ ਪਿੰਡ ਗਿਆਨਾ ਦੇ ਦੋ ਵਿਅਕਤੀ ਵੀਰਾ ਸਿੰਘ ਅਤੇ ਹਰਪ੍ਰੀਤ ਸਿੰਘ ਚੋਰੀਆਂ ਕਰਨ ਦੇ ਆਦੀ ਹਨ | ਇਸ ਮੁਖ਼ਬਰੀ ਦੇ ਅਧਾਰ 'ਤੇ ...
ਬਠਿੰਡਾ, 27 ਫਰਵਰੀ (ਸਟਾਫ਼ ਰਿਪੋਰਟਰ)-ਸਿਹਤ ਵਿਭਾਗ ਤੇ ਸਿਵਲ ਸਰਜਨ ਬਠਿੰਡਾ ਡਾ. ਤੇਜਵੰਤ ਸਿੰਘ ਢਿੱਲੋਂ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਜ਼ਿਲ੍ਹਾ ਪਰਿਵਾਰ ਭਲਾਈ ਅਫਸਰ ਡਾ: ਗੁਰਦੀਪ ਸਿੰਘ ਵਲੋਂ ਵਿਸ਼ਵ ਕੈਂਸਰ ਜਾਗਰੂਕਤਾ ਮੌਕੇ ਸਾਈਕਲ ਰੈਲੀ ਨੂੰ ਸਥਾਨਕ ...
ਬਠਿੰਡਾ, 27 ਫਰਵਰੀ (ਅਵਤਾਰ ਸਿੰਘ)- ਬਠਿੰਡਾ ਸੇਵਾ ਸੁਸਾਇਟੀ ਦੇ ਜਨਰਲ ਸਕੱਤਰ ਬਿੱਕਰ ਸਿੰਘ ਛੀਨਾ ਅਤੇ ਹੋਰ ਮੈਂਬਰਾਂ ਨੇ ਜ਼ਿਲ੍ਹਾ ਪ੍ਰਸ਼ਾਸਨ ਤੋਂ ਤਾਲਾਬੰਦੀ ਦੇ ਸ਼ਿਕਾਰ ਲੋਕਾਂ ਬਾਰੇ ਗੁਜ਼ਰ ਅਤੇ ਰੈਣ ਬਸੇਰੇ ਦਾ ਇੰਤਜ਼ਾਮ ਕਰਨ ਦੀ ਮੰਗ ਕੀਤੀ | ਉਨ੍ਹਾਂ ਕਿਹਾ ...
ਬਠਿੰਡਾ, 27 ਫਰਵਰੀ (ਅਵਤਾਰ ਸਿੰਘ)- ਸਥਾਨਕ ਸ਼ਹਿਰ ਦੀ ਸਰਹਿੰਦ ਨਹਿਰ ਦੇ ਕੋਲ ਇਕ ਨੌਜਵਾਨ ਗੰਭੀਰ ਭੇਦਭਰੀ ਹਾਲਤ ਵਿਚ ਪਏ ਹੋਣ ਦੀ ਸੂਚਨਾ ਮਿਲਣ 'ਤੇ ਨੌਜਵਾਨ ਵੈੱਲਫੇਅਰ ਸੁਸਾਇਟੀ ਮੈਂਬਰ ਐਂਬੂਲੈਂਸ ਸਮੇਤ ਘਟਨਾ ਸਥਾਨ ਪਹੁੰਚੇ | ਉਨ੍ਹਾਂ ਨੌਜਵਾਨ ਨੂੰ ਸਿਵਲ ...
ਲਹਿਰਾ ਮੁਹੱਬਤ, 27 ਫਰਵਰੀ (ਸੁਖਪਾਲ ਸਿੰਘ ਸੁੱਖੀ)- ਪਿੰਡ ਲਹਿਰਾ ਬੇਗਾ ਵਿਖੇ ਗੁਰਦੁਆਰਾ ਸਾਹਿਬ ਨਾਨਕਸਰ ਤੋਂ ਨਗਰ ਦੀਆਂ ਸੰਗਤਾਂ ਦੇ ਸਹਿਯੋਗ ਨਾਲ ਤੇ ਪ੍ਰਬੰਧਕ ਕਮੇਟੀ ਵਲੋਂ ਸ਼੍ਰੋਮਣੀ ਭਗਤ ਗੁਰੁ ਰਵਿਦਾਸ ਦੇ ਜਨਮ ਦਿਹਾੜੇ ਨੂੰ ਸਮਰਪਿਤ ਨਗਰ ਕੀਰਤਨ ਪੰਜ ...
ਬਠਿੰਡਾ, 27 ਫਰਵਰੀ (ਅੰਮਿ੍ਤਪਾਲ ਸਿੰਘ ਵਲ੍ਹਾਣ)- ਜ਼ਿਲ੍ਹਾ ਖੋ-ਖੋ ਐਸੋਸੀਏਸ਼ਨ ਬਠਿੰਡਾ ਦੇ ਅਹੁਦੇਦਾਰਾਂ ਦੀ ਮੀਟਿੰਗ ਸਥਾਨਕ ਟੀਚਰਜ਼ ਹੋਮ ਵਿਖੇ ਹੋਈ, ਜਿਸ ਵਿਚ ਪੰਜਾਬ ਸੀਨੀਅਰ ਖੋ-ਖੋ ਚੈਂਪੀਅਨਸ਼ਿਪ (ਮੈਨ-ਵਿਮੈਨ) ਵਿਚ ਜ਼ਿਲੇ੍ਹ ਦੀਆਂ ਟੀਮਾਂ ਭੇਜਣ ਸਬੰਧੀ ...
ਬਠਿੰਡਾ, 27 ਫ਼ਰਵਰੀ (ਕੰਵਲਜੀਤ ਸਿੰਘ ਸਿੱਧੂ)-ਪੰਜਾਬ ਸਰਕਾਰ ਵਲੋਂ ਸ਼ੁਰੂ ਕੀਤੇ ਘਰ-ਘਰ ਰੋਜ਼ਗਾਰ ਮਿਸ਼ਨ ਤਹਿਤ ਚੱਲ ਰਹੇ ਜ਼ਿਲ੍ਹਾ ਰੋਜ਼ਗਾਰ ਤੇ ਕਾਰੋਬਾਰ ਬਿਊਰੋ, ਬਠਿੰਡਾ ਦੀ ਕੋਵਿਡ-19 ਕਾਰਨ ਮਾਰਚ 2020 ਦੌਰਾਨ ਲਾਕਡਾਊਨ ਦੇ ਚੱਲਦਿਆਂ ਪਬਲਿਕ ਡੀਲਿੰਗ ਬੰਦ ਕਰ ...
ਰਾਮਾਂ ਮੰਡੀ, 27 ਫਰਵਰੀ (ਤਰਸੇਮ ਸਿੰਗਲਾ)- ਲਾਲ ਕਿਲ੍ਹਾ ਹਿੰਸਾ ਮਾਮਲੇ 'ਚ ਕੇਂਦਰ ਸਰਕਾਰ ਦੀ ਸ਼ਹਿ 'ਤੇ ਦਿੱਲੀ ਪੁਲਿਸ ਵਲੋਂ ਨੇੜਲੇ ਪਿੰਡ ਸੁਖਲੱਧੀ ਦੇ ਇਕ ਕਿਸਾਨ ਗੁਰਮੇਲ ਸਿੰਘ ਪੁੱਤਰ ਅਜਮੇਰ ਸਿੰਘ ਵਿਰੁੱਧ ਵੱਖ-ਵੱਖ ਧਾਰਾਵਾਂ ਅਧੀਨ ਝੂਠਾ ਮਾਮਲਾ ਦਰਜ ਕਰਕੇ ...
ਰਾਮਾਂ ਮੰਡੀ, 27 ਫਰਵਰੀ (ਅਮਰਜੀਤ ਸਿੰਘ ਲਹਿਰੀ )-ਬੀਤੇ ਦਿਨੀਂ ਮਸਤੂਆਣਾ ਸਾਹਿਬ ਵਿਖੇ ਹੋਏ 41ਵੇਂ ਮਾਸਟਰਜ਼ ਅਥਲੈਟਿਕਸ ਸੂਬਾ ਪੱਧਰੀ ਦੌੜ ਮੁਕਾਬਲਿਆਂ 'ਚ ਨੇੜਲੇ ਪਿੰਡ ਜੱਜਲ ਦੇ ਮਾਸਟਰ ਗੁਰਮੀਤ ਸਿੰਘ ਨੇ 1500 ਮੀਟਰ, 5000 ਮੀਟਰ ਅਤੇ 10 ਹਜ਼ਾਰ ਮੀਟਰ ਦੌੜਾ ਵਿੱਚ ਪਹਿਲਾ ...
ਬਠਿੰਡਾ,27ਫਰਵਰੀ (ਕੰਵਲਜੀਤ ਸਿੰਘ ਸਿੱਧੂ)-ਬੀ.ਐਫ. ਜੀ. ਆਈ. ਵਲੋਂ 'ਕਮਿਊਨਿਟੀ ਸੰਪਰਕ' ਪ੍ਰੋਗਰਾਮ ਦੀ ਲੜੀ ਤਹਿਤ ਅੱਠਵਾਂ ਵੈਬੀਨਾਰ 'ਨਵੀਂ ਸਿੱਖਿਆ ਸਬੰਧੀ' ਕਰਵਾਇਆ ਗਿਆ ਜਿਸ ਵਿਚ ਉਘੇ ਸਿੱਖਿਆ ਸ਼ਾਸਤਰੀ ਅਤੇ ਤਜਰਬੇਕਾਰ ਪ੍ਰਬੰਧਕ ਡਾ: ਮਹਿਲ ਸਿੰਘ, ਪਿ੍ੰਸੀਪਲ ...
ਰਾਮਪੁਰਾ ਫੂਲ, 27 ਫਰਵਰੀ (ਨਰਪਿੰਦਰ ਸਿੰਘ ਧਾਲੀਵਾਲ)- ਸੰਯੁਕਤ ਕਿਸਾਨ ਮੋਰਚੇ ਦੇ ਸੱਦੇ 'ਤੇ ਅੱਜ ਇੱਥੇ ਰੇਲ ਮੋਰਚੇ ਅੰਦਰ ਅਤੇ ਬਠਿੰਡਾ ਰਾਮਪੁਰਾ ਮੁੱਖ ਮਾਰਗ 'ਤੇ ਰਿਲਾਇੰਸ ਪੰਪ ਅੱਗੇ ਭਗਤ ਰਵਿਦਾਸ ਦਾ 644ਵਾਂ ਜਨਮ ਦਿਵਸ ਅਤੇ ਇਨਕਲਾਬੀ ਸੁਭਾਸ਼ ਚੰਦਰ ਬੋਸ ਦਾ ...
ਤਲਵੰਡੀ ਸਾਬੋ, 27 ਫਰਵਰੀ (ਰਣਜੀਤ ਸਿੰਘ ਰਾਜੂ)- ਤੇਲ ਕੀਮਤਾਂ ਵਿਚ ਲਗਾਤਾਰ ਵਾਧੇ ਅਤੇ ਪਿਛਲੇ ਤਿੰਨ ਮਹੀਨਿਆਂ ਤੋਂ ਘਰੇਲੂ ਗੈਸ ਸਿਲੰਡਰਾਂ ਦੀਆਂ ਕੀਮਤਾਂ ਵਿਚ ਹੋ ਰਹੇ ਬੇਤਹਾਸ਼ਾ ਵਾਧੇ ਕਾਰਨ ਆਮ ਲੋਕਾਂ ਨੂੰ ਆ ਰਹੀ ਪ੍ਰੇਸ਼ਾਨੀ ਦੇ ਮੱਦੇਨਜ਼ਰ ਅਤੇ ਦਿੱਲੀ ਵਿਖੇ ...
ਬਠਿੰਡਾ, 27 ਫਰਵਰੀ (ਨਿੱਜੀ ਪੱਤਰ ਪ੍ਰੇਰਕ)- ਸਥਾਨਕ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਚਰਨ ਛੋਹ ਪ੍ਰਾਪਤ ਗੁਰਦੁਆਰਾ ਸਾਹਿਬ ਕਿਲ੍ਹਾ ਮੁਬਾਰਕ ਵਿਖੇ ਐਡਵੋਕੇਟ ਹਰਪਾਲ ਸਿੰਘ ਖਾਰਾ ਵਲੋਂ ਦਿੱਲੀ ਬਾਰਡਰ 'ਤੇ ਬੈਠੇ ਕਿਸਾਨਾਂ ਦੀ ਸੁੱਖ ਸਾਂਤੀ ਅਤੇ ਕਿਸਾਨੀ ਅੰਦੋਲਨ ...
ਭਾਈਰੂਪਾ, 27 ਫਰਵਰੀ (ਵਰਿੰਦਰ ਲੱਕੀ)- ਸਥਾਨਕ ਗੁਰੂ ਰਵਿਦਾਸ ਵੈੱਲਫੇਅਰ ਸੁਸਾਇਟੀ ਵਲੋਂ ਗੁਰੂ ਰਵਿਦਾਸ ਗੁਰਦੁਆਰਾ ਕਮੇਟੀ ਭਾਈਰੂਪਾ ਤੇ ਸਹਾਰਾ ਕਲੱਬ ਦੇ ਸਹਿਯੋਗ ਨਾਲ ਗੁਰੂ ਰਵਿਦਾਸ ਦੇ ਜਨਮ ਦਿਵਸ ਨੂੰ ਸਮਰਪਿਤ ਖ਼ੂਨਦਾਨ ਕੈਂਪ ਗੁਰਦੁਆਰਾ ਸਾਹਿਬ ਵਿਖੇ ਲਗਾਇਆ ...
ਬਠਿੰਡਾ, 27 ਫਰਵਰੀ (ਸਟਾਫ਼ ਰਿਪੋਰਟਰ)- ਸਥਾਨਕ ਮਾਲ ਰੋਡ ਸਥਿੱਤ ਸਰਕਾਰੀ ਕੰਨਿਆ ਸੀਨੀਅਰ ਸੰਕੈਡਰੀ ਸਮਾਰਟ ਸਕੂਲ ਦੇ 10 ਅਧਿਆਪਕਾਂ ਦੀ ਕੋਰੋਨਾ ਰਿਪੋਰਟ ਦੇ ਪਾਜੀਟਿਵ ਆਉਣ ਨਾਲ ਇਕ ਵਾਰ ਫਿਰ ਤੋਂ ਕੋਰੋਨਾ ਨੂੰ ਲੈ ਕੇ ਚੌਕਸੀ ਵਧਾ ਦਿੱਤੀ ਗਈ ਹੈ | ਇਸ ਸਬੰਧੀ 84 ...
ਬਠਿੰਡਾ, 27 ਫ਼ਰਵਰੀ (ਅੰਮਿ੍ਤਪਾਲ ਸਿੰਘ ਵਲ੍ਹਾਣ)- ਸਰਕਾਰੀ ਸਪੋਰਟਸ ਸਕੂਲ ਘੁੱਦਾ ਪ੍ਰਤੀ ਸਰਕਾਰ ਦੀ ਬੇਰੁਖ਼ੀ ਕਾਰਨ ਪੰਜਾਬ ਦੇ ਇਸ ਇਕਲੌਤੇ ਖੇਡ ਸਕੂਲ ਦੀ ਹੋਂਦ ਬਚਾਉਣ ਲਈ ਯਤਨਸ਼ੀਲ ਅਧਿਆਪਕਾਂ ਤੇ ਭਰਾਤਰੀ ਜਥੇਬੰਦੀਆਂ ਦੇ ਵਫ਼ਦ ਜਿਨ੍ਹਾਂ ਵਿਚ ਕੋਚ ਗਗਨਦੀਪ ...
ਬਠਿੰਡਾ, 27 ਫ਼ਰਵਰੀ (ਸਟਾਫ਼ ਰਿਪੋਰਟਰ)- ਸ਼੍ਰੋਮਣੀ ਅਕਾਲੀ ਦਲ ਵਲੋਂ ਕਾਂਗਰਸ ਸਰਕਾਰ ਖ਼ਿਲਾਫ਼ 1 ਮਾਰਚ ਨੂੰ ਚੰਡੀਗੜ੍ਹ ਵਿਖੇ ਸੂਬਾ ਪੱਧਰੀ ਰੈਲੀ ਕੀਤੀ ਜਾ ਰਹੀ ਹੈ, ਦੀਆਂ ਤਿਆਰੀਆਂ ਨੂੰ ਲੈ ਕੇ ਹਲਕਾ ਰਾਮਪੁਰਾ ਫੂਲ ਅਤੇ ਮੌੜ ਦੇ ਪਿੰਡਾਂ ਵਿਚ ਸਾਬਕਾ ਪੰਚਾਇਤ ...
ਚਾਉਕੇ, 27 ਫਰਵਰੀ (ਘੜੈਲੀ)-ਪਿੰਡ ਬੱਲ੍ਹੋ ਵਿਖੇ ਤਰਨਜੋਤ ਗਰੱੁਪ ਵਲੋਂ ਪਰਾਲੀ ਦੀ ਸਾਂਭ-ਸੰਭਾਲ ਲਈ ਲਗਾਏ ਜਾ ਰਹੇ ਪ੍ਰੋਜੈਕਟ 'ਤਰਨਜੋਤ ਐਨਰਜ਼ੀ ਸੋਲਿਊਸ਼ਨ ਪ੍ਰਾਈਵੇਟ ਲਿਮ:' ਪਲਾਂਟ ਦਾ ਅੱਜ ਨੀਂਹ ਪੱਥਰ ਪੰਜਾਬ ਦੇ ਸਾਬਕਾ ਕੈਬਨਿਟ ਮੰਤਰੀ ਅਤੇ ਸ਼੍ਰੋਮਣੀ ਅਕਾਲੀ ...
ਸੰਗਤ ਮੰਡੀ 27 ਫਰਵਰੀ (ਅੰਮਿ੍ਤਪਾਲ ਸ਼ਰਮਾ)- ਲੰਘੀਆਂ ਨਗਰ ਕੌਂਸਲ ਚੋਣਾਂ 'ਚ ਸ਼ਾਨਦਾਰ ਜਿੱਤ ਪ੍ਰਾਪਤ ਕਰਨ ਵਾਲੇ ਸੰਗਤ ਮੰਡੀ ਦੇ ਅਕਾਲੀ ਉਮੀਦਵਾਰਾਂ ਨੂੰ ਸਾਬਕਾ ਕੈਬਨਿਟ ਮੰਤਰੀ ਬੀਬੀ ਹਰਸਿਮਰਤ ਕੌਰ ਬਾਦਲ ਨੇ ਵਿਸ਼ੇਸ਼ ਤੌਰ ਤੇ ਪਹੁੰਚ ਕੇ ਸਨਮਾਨਿਤ ਕੀਤਾ | ...
ਮੌੜ ਮੰਡੀ, 27 ਫਰਵਰੀ (ਗੁਰਜੀਤ ਸਿੰਘ ਕਮਾਲੂ)- ਹਲਕਾ ਮੌੜ ਦੀ ਮੁੱਖ ਸੇਵਾਦਾਰ ਡਾ. ਮਨੋਜ ਬਾਲਾ ਵਲੋਂ ਅੱਜ ਪਿੰਡ ਗਹਿਰੀ ਬਾਰਾ ਸਿੰਘ ਅਤੇ ਚਨਾਰਥਲ ਆਦਿ ਪਿੰਡਾਂ ਵਿਚ ਆਟਾ ਦਾਲ ਯੋਜਨਾ ਦੇ ਲਾਭਪਾਤਰੀਆਂ ਨੂੰ ਸਮਾਰਟ ਕਾਰਡ ਵੰਡੇ ਗਏ | ਇਸ ਮੌਕੇ ਡਾ. ਬਾਲਾ ਨੇ ਕਿਹਾ ਕਿ ...
ਰਾਮਾਂ ਮੰਡੀ, 27 ਫਰਵਰੀ (ਤਰਸੇਮ ਸਿੰਗਲਾ)- ਰਿਫਾਇਨਰੀ ਦੇ ਇਕ ਮੁਲਾਜ਼ਮ ਦਾ ਬੰਗੀ ਰੋਡ ਤੋਂ ਜ਼ਰੂਰੀ ਕਾਗ਼ਜ਼ਾਂ ਦਾ ਲੱਭਿਆ ਬੈਗ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਪਿੰਡ ਕਮਾਲੂ ਇਕਾਈ ਦੇ ਪ੍ਰਧਾਨ ਗੁਰਪਿਆਰ ਸਿੰਘ, ਗੁਰਜੰਟ ਸਿੰਘ ਸਕੱਤਰ, ਸੁਖਦੇਵ ਸਿੰਘ ...
ਬਠਿੰਡਾ, 27 ਫਰਵਰੀ (ਅਵਤਾਰ ਸਿੰਘ)- ਸਥਾਨਕ ਮਾਡਲ ਟਾਊਨ ਫੇਸ -1 ਦੇ ਗੁਰਦੁਆਰਾ ਸਾਹਿਬ ਜੀਵਨ ਪ੍ਰਕਾਸ਼ ਵਿਖੇ ਸ਼੍ਰੋਮਣੀ ਭਗਤ ਰਵਿਦਾਸ ਦਾ 644ਵਾਂ ਜਨਮ ਦਿਵਸ ਸਮੂਹ ਸੰਗਤਾਂ ਵਲੋਂ ਭਾਰੀ ਉਤਸ਼ਾਹ ਅਤੇ ਸ਼ਰਧਾ ਨਾਲ ਮਨਾਇਆ ਗਿਆ | ਅੱਜ ਸਵੇਰੇ ਸ਼੍ਰੀ ਅਖੰਡ ਪਾਠ ਦੇ ਭੋਗ ...
ਬੁਢਲਾਡਾ, 27 ਫਰਵਰੀ (ਸੁਨੀਲ ਮਨਚੰਦਾ)- ਨਸ਼ਿਆਂ ਦੇ ਮਾੜੇ ਨਤੀਜਿਆਂ ਤੋਂ ਜਾਗਰੂਕ ਕਰਨ ਲਈ ਜ਼ਿਲ੍ਹਾ ਪੁਲਿਸ ਮਾਨਸਾ ਵਲੋਂ ਮਨਾਏ ਜਾ ਰਹੇ ਨਸ਼ਾ ਵਿਰੋਧੀ ਹਫ਼ਤੇ ਤਹਿਤ ਸਥਾਨਕ ਕਰੈਕ ਆਈਲੈਟਸ ਸੈਂਟਰ ਵਿਖੇ ਥਾਣਾ ਸ਼ਹਿਰੀ ਦੇ ਮੁਖੀ ਸੁਰਜਨ ਸਿੰਘ ਨੇ ਕਿਹਾ ਕਿ ਨਸ਼ੇ ਦੇ ...
ਸੰਗਰੂਰ, 27 ਫਰਵਰੀ (ਦਮਨਜੀਤ ਸਿੰਘ)-ਬੇਰੁਜ਼ਗਾਰ ਪੀ.ਟੀ.ਆਈ. ਅਧਿਆਪਕਾਂ ਵਲੋਂ ਸਥਾਨਕ ਦਿੱਲੀ-ਲੁਧਿਆਣਾ ਮੁੱਖ ਮਾਰਗ 'ਤੇ ਸਥਿਤ ਮਹਾਂਵੀਰ ਚੌਕ ਵਿਖੇ ਪੰਜਾਬ ਸਰਕਾਰ ਦੇ ਸਿੱਖਿਆ ਵਿਭਾਗ ਉੱਤੇ ਵਾਅਦਾ ਖ਼ਿਲਾਫ਼ੀ ਦਾ ਦੋਸ਼ ਲਗਾਉਂਦਿਆਂ ਮੋਰਚਾ ਖੋਲ੍ਹ ਦਿੱਤਾ ਹੈ | ...
ਸੰਦੌੜ, 27 ਫਰਵਰੀ (ਗੁਰਪ੍ਰੀਤ ਸਿੰਘ ਚੀਮਾ)-ਨਜ਼ਦੀਕੀ ਪਿੰਡ ਚੱਕ ਸੇਖੂਪੁਰ ਕਲਾਂ ਵਿਖੇ 'ਨਵੀਂ ਸੋਚ ਨਵੀਂ ਉਮੀਦ' ਵੈੱਲਫੇਅਰ ਸੁਸਾਇਟੀ ਵਲੋਂ ਲੋੜਵੰਦ ਪਰਿਵਾਰ ਦੀਆਂ ਲੜਕੀਆਂ ਦੇ 28 ਫਰਵਰੀ ਨੂੰ ਸਮੂਹਿਕ ਆਨੰਦ ਕਾਰਜ ਕਰਵਾਏ ਜਾ ਰਹੇ ਹਨ | ਸੰਸਥਾ ਦੇ ਮੁੱਖ ਸੇਵਾਦਾਰ ...
ਸੰਗਰੂਰ, 27 ਫਰਵਰੀ (ਦਮਨਜੀਤ ਸਿੰਘ)-ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਸੰਗਰੂਰ ਦੇ ਆਡੀਟੋਰੀਅਮ ਹਾਲ ਵਿਚ ਹੋਣ ਜਾ ਰਹੀ ਨੈਸ਼ਨਲ ਹਾਈਵੇਅ ਅਥਾਰਿਟੀ ਅਤੇ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਦੀ ਮੀਟਿੰਗ ਨੰੂ ਮੌਕੇ ਉੱਤੇ ਪਹੁੰਚ ਕੇ ਰੋਕਣ ਉਪਰੰਤ ਪਿਛਲੇ ਦੋ ਦਿਨਾਂ ਤੋਂ ...
ਮਾਨਸਾ, 27 ਫਰਵਰੀ (ਗੁਰਚੇਤ ਸਿੰਘ ਫੱਤੇਵਾਲੀਆ)- 21 ਮਾਰਚ ਨੂੰ ਬਾਘਾ ਪੁਰਾਣਾ ਵਿਖੇ ਆਮ ਆਦਮੀ ਪਾਰਟੀ ਵਲੋਂ ਕਰਵਾਏ ਜਾ ਰਹੇ ਕਿਸਾਨ ਸੰਮੇਲਨ ਨੂੰ ਲੈ ਕੇ ਪਾਰਟੀ ਵਲੋਂ ਜ਼ਿਲ੍ਹਾ ਪੱਧਰੀ ਮੀਟਿੰਗਾਂ ਦਾ ਸਿਲਸਿਲਾ ਜਾਰੀ ਹੈ | ਇਸ ਕਿਸਾਨ ਮਹਾਂ ਸੰਮੇਲਨ ਨੂੰ ਪਾਰਟੀ ...
ਮਾਨਸਾ, 27 ਫਰਵਰੀ (ਗੁਰਚੇਤ ਸਿੰਘ ਫੱਤੇਵਾਲੀਆ)- ਜ਼ਿਲ੍ਹਾ ਪੁਲਿਸ ਮਾਨਸਾ ਨੇ ਨਸ਼ਿਆਂ ਖ਼ਿਲਾਫ਼ ਚਲਾਈ ਮੁਹਿੰਮ ਤਹਿਤ ਲਾਹਣ ਤੇ ਸ਼ਰਾਬ ਬਰਾਮਦ ਕਰ ਕੇ 8 ਵਿਅਕਤੀਆਂ ਖ਼ਿਲਾਫ਼ ਕਾਰਵਾਈ ਕੀਤੀ ਹੈ | ਸੁਰੇਂਦਰ ਲਾਂਬਾ ਐਸ.ਐਸ.ਪੀ. ਮਾਨਸਾ ਨੇ ਦੱਸਿਆ ਕਿ ਥਾਣਾ ਸਦਰ ਮਾਨਸਾ ...
ਸਰਦੂਲਗੜ੍ਹ, 27 ਫਰਵਰੀ (ਜੀ. ਐਮ. ਅਰੋੜਾ)- ਨੇੜਲੇ ਪਿੰਡ ਮੀਰਪੁਰ ਖ਼ੁਰਦ ਢਾਣੀ ਵਿਖੇ ਸ੍ਰੀ ਗੁਰੂ ਰਵਿਦਾਸ ਜੀ ਦਾ ਜਨਮ ਦਿਵਸ ਰਵਿਦਾਸ ਭਵਨ ਵਿਚ ਮਨਾਇਆ ਗਿਆ | ਸਮਾਗਮ ਦੌਰਾਨ ਕਥਾਵਾਚਕ ਗੁਰਦੇਵ ਸਿੰਘ ਨੇ ਗੁਰੂ ਰਵਿਦਾਸ ਦੇ ਜੀਵਨ ਬਾਰੇ ਚਾਨਣਾ ਪਾਇਆ ਅਤੇ ਉਨ੍ਹਾਂ ਦੇ ...
ਬਰੇਟਾ, 27 ਫਰਵਰੀ (ਜੀਵਨ ਸ਼ਰਮਾ)- ਨੇਕੀ ਫਾਊਾਡੇਸ਼ਨ ਬੁਢਲਾਡਾ ਵਲੋਂ ਗੁਰੂ ਰਵਿਦਾਸ ਜੀ ਦੇ ਜਨਮ ਦਿਵਸ ਨੂੰ ਸਮਰਪਿਤ ਡਾ: ਭੀਮ ਰਾਓ ਅੰਬੇਡਕਰ ਲੋਕ ਭਲਾਈ ਕਲੱਬ ਕੁੱਲਰੀਆਂ ਤੇ ਪਿੰਡ ਵਾਸੀਆਂ ਦੇ ਸਹਿਯੋਗ ਨਾਲ ਖੂਨਦਾਨ ਕੈਂਪ ਲਾਇਆ ਗਿਆ, ਦਾ ਉਦਘਾਟਨ ਮੁੱਖ ਮਹਿਮਾਨ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered
by REFLEX