ਹਰਵਿੰਦਰ ਸਿੰਘ ਫੁੱਲ
ਜਲੰਧਰ 27 ਫਰਵਰੀ -ਗੁਰੂ ਰਵਿਦਾਸ ਮਹਾਰਾਜ ਦਾ ਪ੍ਰਕਾਸ਼ ਉਤਸਵ ਸ਼ਹਿਰ ਦੇ ਵੱਖ-ਵੱਖ ਗੁਰਧਾਮਾਂ 'ਚ ਬੜੀ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਇਆ ਗਿਆ | ਇਸ ਮੌਕੇ ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਪਾਏ ਗਏ ਉਪਰੰਤ ਸਜਾਏ ਗਏ ਦੀਵਾਨਾਂ ਵਿਚ ਰਾਗੀ ਸਿੰਘ ਅਤੇ ਕਥਾ ਵਾਚਕਾਂ ਨੇ ਗੁਰਮਤਿ ਵਿਚਾਰਾਂ ਕਰਦਿਆਂ ਗੁਰੂ ਸਾਹਿਬ ਦੀ ਜੀਵਨੀ 'ਤੇ ਚਾਨਣਾ ਪਾਇਆ ਤੇ ਗੁਰੂ ਸਾਹਿਬ ਵਲ਼ੋਂ ਦਿਖਾਏ ਮਾਰਗ 'ਤੇ ਚੱਲਣ ਦੀ ਪ੍ਰੇਰਿਤ ਕੀਤਾ | ਸਮਾਗਮ ਦੌਰਾਨ ਵੱਡੀ ਗਿਣਤੀ ਵਿਚ ਸੰਗਤਾਂ ਨੇ ਗੁਰੂ ਘਰਾਂ 'ਚ ਹਾਜ਼ਰੀ ਭਰੀ ਅਤੇ ਕੀਰਤਨ ਸਰਵਣ ਕੀਤਾ | ਬੂਟਾ ਮੰਡੀ ਵਿਖੇ ਕਰਵਾਏ ਗਏ ਸਮਾਗਮ ਨੂੰ ਸੰਬੋਧਨ ਕਰਦਿਆਂ ਬੁਲਾਰਿਆਂ ਨੇ ਕਿਹਾ ਕਿ ਭਾਰਤ ਰਤਨ ਡਾ. ਬੀ.ਆਰ. ਅੰਬੇਡਕਰ ਵਲੋਂ ਭਾਰਤੀ ਸੰਵਿਧਾਨ ਦਾ ਨਿਮਾਣ ਗੁਰੂ ਰਵਿਦਾਸ ਮਹਾਰਾਜ ਦੇ ਫ਼ਲਸਫ਼ੇ ਤੇ ਸਿੱਖਿਆਵਾਂ ਤੋਂ ਪੇ੍ਰਰਨਾ ਲੈ ਕੇ ਕੀਤਾ ਗਿਆ ਹੈ | ਬੁਲਾਰਿਆਂ ਨੇ ਕਿਸਾਨ ਅੰਦੋਲਨ ਦੀ ਚਰਚਾ ਕਰਦਿਆਂ ਕਿਹਾ ਕਿ ਕੁੱਝ ਫੁੱਟ ਪਾਊ ਤਾਕਤਾਂ ਸੰਵਿਧਾਨ ਨੂੰ ਨਸ਼ਟ ਕਰਨ ਦੀਆਂ ਕੋਸ਼ਿਸ਼ਾਂ ਕਰ ਰਹੀਆਂ ਹਨ | ਸ਼ਰਧਾਲੂਆਂ ਦੀ ਨੈਤਿਕ ਜ਼ਿੰਮੇਵਾਰੀ ਬਣਦੀ ਹੈ ਕਿ ਸੰਵਿਧਾਨ ਦੀ ਰੱਖਿਆ ਕਰ ਕੇ ਸਮਾਜ ਦੇ ਕਮਜ਼ੋਰ ਵਰਗਾਂ ਦੇ ਹੱਕਾਂ ਦੀ ਰਾਖੀ ਕੀਤੀ ਜਾਵੇ | ਇਸ ਮੌਕੇ ਸਾਬਕਾ ਵਿਧਾਇਕ ਸਰਬਜੀਤ ਸਿੰਘ ਮੱਕੜ, ਸੁਰਿੰਦਰ ਮਹੇਂ ਪ੍ਰਧਾਨ, ਸੇਠ ਸਤਪਾਲ ਮੱਲ, ਪਰਮਜੀਤ ਸਿੰਘ ਰਾਏਪੁਰ, ਮਨਜੀਤ ਸਿੰਘ ਟੀਟੂ, ਕੰਵਲਜੀਤ ਸਿੰਘ ਓਬਰਾਏ, ਮਨਜੀਤ ਸਿੰਘ ਠੁਕਰਾਲ, ਗਗਨਦੀਪ ਸਿੰਘ ਗੱਗੀ, ਰਜਿੰਦਰ ਕਾਕਾ, ਹੁਸਨ ਲਾਲ ਮਹੇ, ਪਰਮਜੀਤ ਮਹੇ ਕਾਲਾ, ਸੈਮੂਅਲ ਮਸੀਹ, ਬਾਬੂ ਰਾਮ ਮੂਰਤੀ, ਕੁਲਵੰਤ ਅਹੀਰ (ਐੱਸ.ਐੱਸ.ਪੀ., ਦਵਿੰਦਰ ਬੰਟੀ, ਚੁਵਰਾਜ ਮੱਲ, ਸੁਰਿੰਦਰਬੀਰ ਸਿੰਘ, ਠਾਕੁਰਦਾਸ ਸੁਮਨ, ਗੋਲਡੀ ਸੁਮਾਨ, ਟੋਨੀ ਮਹੇ ਤੋਂ ਇਲਾਵਾ ਵੱਡੀ ਗਿਣਤੀ ਵਿਚ ਸੰਗਤਾਂ ਨੇ ਹਾਜ਼ਰੀ ਭਰੀ |
ਜਲੰਧਰ ਤੋਂ ਲੋਕ ਸਭਾ ਮੈਂਬਰ ਚੌਧਰੀ ਸੰਤੋਖ ਸਿੰਘ ਨੇ ਗੁਰੂ ਰਵਿਦਾਸ ਦੇ ਪ੍ਰਕਾਸ਼ ਸਬੰਧੀ ਕਰਵਾਏ ਸਮਾਗਮਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਗੁਰੂ ਰਵਿਦਾਸ ਨੇ ਸਾਨੂੰ ਸਮਾਜਿਕ ਵੰਡਾ ਤੋਂ ਉੱਪਰ ਉੱਠ ਕੇ ਸਰਬ ਵਿਆਪੀ ਭਾਈਚਾਰੇ ਦਾ ਸੁਨੇਹਾ ਦਿੱਤਾ | ਸ੍ਰੀ ਚੌਧਰੀ ਨੇ ਜਮਸ਼ੇਰ ਖੇੜਾ, ਸ਼ਾਸਤਰੀ ਨਗਰ, ਰਾਮ ਨਗਰ, ਬਸਤੀ ਗੁਜ਼ਾਂ, ਗੜਾ, ਬੜਿੰਗ ਆਬਾਦ ਪੁਰਾ ਤੇ ਚੁਗਿਟੀ ਵਿਖੇ ਹੋਏ ਸਮਾਗਮਾਂ ਵਿਚ ਸ਼ਾਮਲ ਹੋਏ | ਚੌਧਰੀ ਨੇ ਕਿਹਾ ਕਿ ਗੁਰੂ ਰਵਿਦਾਸ ਨੇ ਹਮੇਸ਼ਾ ਸਮਾਜਿਕ ਬਰਾਬਰਤਾ ਦੀ ਹਮਾਇਤ ਕੀਤੀ, ਇਸੇ ਕਰ ਕੇ ਅੱਜ ਜਾਤ ਜਮਾਤ ਅਤੇ ਧਰਮ ਦੀਆਂ ਵੰਡਾਂ ਤੋਂ ਉੱਪਰ ਉੱਠ ਕੇ ਅਜਿਹੇ ਸਮਾਜ ਦੀ ਸਿਰਜਣਾ ਦੀ ਲੋੜ ਹੈ ਜਿੱਥੇ ਹਰ ਮਨੁੱਖ ਬਰਾਬਰ ਹੋਵੇ | ਸ੍ਰੀ ਚੌਧਰੀ ਨੇ ਕਿਹਾ ਕਿ ਸਾਨੂੰ ਉਨ੍ਹਾਂ ਦੇ ਸੁਪਨੇ ਸਾਕਾਰ ਕਰਨ ਲਈ ਅੱਗੇ ਆਉਣਾ ਚਾਹੀਦਾ ਹੈ | ਇਸ ਮੌਕੇ ਸੁਰਿੰਦਰ ਚੌਧਰੀ, ਭੁਪਿੰਦਰ ਸਰਪੰਚ, ਮਨੀਸ਼ ਪਾਹਵਾ, ਸੁੱਚਾ ਸਿੰਘ, ਗਿਆਨ ਚੰਦ ਤੇ ਹਾਰ ਹਾਜ਼ਰ ਸਨ |
ਸ੍ਰੀ ਗੁਰੂ ਰਵਿਦਾਸ ਭਵਨ ਅਰਬਨ ਅਸਟੇਟ ਫ਼ੇਜ਼-2
ਸ੍ਰੀ ਗੁਰੂ ਰਵਿਦਾਸ ਭਵਨ ਅਰਬਨ ਅਸਟੇਟ ਫ਼ੇਜ਼-2 ਵਿਖੇ ਵੀ ਪ੍ਰਕਾਸ਼ ਉਤਸਵ ਬੜੀ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਇਆ ਗਿਆ | ਇਸ ਮੌਕੇ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਉਪਰੰਤ ਸਜਾਏ ਗਏ ਦੀਵਾਨਾ 'ਚ ਭਾਈ ਹਰਜਿੰਦਰ ਸਿੰਘ, ਭਾਈ ਭੁਪਿੰਦਰ ਸਿੰਘ ਤੇ ਬੀਬੀ ਗੁਰਮੀਤ ਕੌਰ ਦੇ ਰਾਗੀ ਜਥਿਆਂ ਨੇ ਕਥਾ ਕੀਰਤਨ ਦੁਆਰਾ ਸੰਗਤ ਨੂੰ ਨਿਹਾਲ ਕਰਦੇ ਹੋਏ ਗੁਰੂ ਸਾਹਿਬ ਵਲ਼ੋਂ ਦਰਸਾਏ ਮਾਰਗ 'ਤੇ ਚੱਲਣ ਲਈ ਪ੍ਰੇਰਿਤ ਕੀਤਾ | ਇਸ ਮੌਕੇ ਪੰਜਾਬ ਟੈਕਨੀਕਲ ਬੋਰਡ ਦੇ ਚੇਅਰਮੈਨ ਮਹਿੰਦਰ ਸਿੰਘ ਕੇ.ਪੀ. ਨੇ ਸੰਗਤਾਂ ਨੂੰ ਜਨਮ ਦਿਹਾੜੇ ਦੀ ਵਧਾਈ ਦਿੱਤੀ | ਸਮਾਗਮ ਦੌਰਾਨ ਕੌਂਸਲਰ ਸਰਬਜੀਤ ਕੌਰ, ਮਿੰਟੂ ਜੁਨੇਜਾ, ਬਲਰਾਜ ਠਾਕੁਰ ਅਤੇ ਪੰਜਾਬ ਮੰਡੀ ਬੋਰਡ ਦੇ ਡਾਇਰੈਕਟਰ ਬਲਜੀਤ ਪੋਪੀ ਨੇ ਵੀ ਪ੍ਰਕਾਸ਼ ਉਤਸਵ ਦੀ ਸਮੂਹ ਸੰਗਤਾਂ ਵਧਾਈ ਦਿੱਤੀ | ਇਸ ਮੌਕੇ ਕਮੇਟੀ ਦੇ ਚੇਅਰਮੈਨ ਅਸ਼ੋਕ ਪਾਲ, ਦੇਵ ਰਾਜ ਚੁੰਬਰ ਪ੍ਰਧਾਨ, ਪਵਨ ਜੱਖੂ, ਦੇਵ ਰਾਜ, ਰਾਮ ਨਿਰੰਜਨ ਕੈਂਥ, ਚਰਨ ਦਾਸ, ਸੁਰਿੰਦਰ ਸਿੰਘ ਬੈਂਸ, ਅਮਰਜੀਤ ਪਾਲ, ਮਨੋਹਰ ਲਾਲ ਸਹਾਏ, ਗੁਰਮੀਤ ਰਾਮ, ਪਿਆਰਾ ਰਾਮ ਬੰਗਾ, ਰਾਜਨ, ਪਰਮਜੀਤ ਸਿੰਘ, ਬੀ.ਕੇ. ਵਿਰਦੀ, ਯੂ.ਸੀ. ਸਰੋਆ ਤੋਂ ਇਲਾਵਾ ਵੱਡੀ ਗਿਣਤੀ 'ਚ ਸੰਗਤਾਂ ਨੇ ਹਾਜ਼ਰੀ ਭਰ ਕੇ ਕੀਰਤਨ ਸਰਵਣ ਕੀਤਾ |
ਵਿਧਾਇਕ ਬੇਰੀ ਤੇ ਕੌਂਸਲਰ ਸ਼ਮਸ਼ੇਰ ਸਿੰਘ ਖਹਿਰਾ ਨੇ ਗੁਰੂਪੁਰਬ ਮੌਕੇ ਵੱਖ-ਵੱਖ ਸਮਾਗਮਾਂ 'ਚ ਕੀਤੀ ਸ਼ਿਰਕਤ
ਜਲੰਧਰ ਛਾਉਣੀ, (ਪਵਨ ਖਰਬੰਦਾ)-ਅੱਜ ਦੇ ਨੌਜਵਾਨਾਂ ਨੂੰ ਸ੍ਰੀ ਗੁਰੂ ਰਵਿਦਾਸ ਮਹਾਰਾਜ ਵਲੋਂ ਦਿੱਤੀਆਂ ਹੋਈਆਂ ਸਿੱਖਿਆਵਾਂ 'ਤੇ ਚੱਲ੍ਹਦੇ ਹੋਏ ਜਿੱਥੇ ਲੋਕ ਭਲਾਈ ਦੇ ਕਾਰਜ ਕਰਨੇ ਚਾਹੀਦੇ ਹਨ, ਉੱਥੇ ਹੀ ਸਮਾਜ 'ਚ ਫੈਲੀਆਂ ਹੋਈਆਂ ਕੁਰੀਤੀਆਂ ਨੂੰ ਵੀ ਦੂਰ ਕਰਨ ਲਈ ਯਤਨਸ਼ੀਲ ਰਹਿਣਾ ਚਾਹੀਦਾ ਹੈ | ਇਹ ਪ੍ਰਗਟਾਵਾ ਵਾਰਡ ਨੰਬਰ 8 ਦੇ ਕੌਂਸਲਰ ਸ਼ਮਸ਼ੇਰ ਸਿੰਘ ਖਹਿਰਾ ਨੇ ਅੱਜ ਗੁਰੂ ਰਵਿਦਾਸ ਮਹਾਰਾਜ ਦੇ ਪ੍ਰਕਾਸ਼ ਉਤਸਵ ਮੌਕੇ ਵਾਰਡ ਦੇ ਅਧੀਨ ਆਉਂਦੇ ਵੱਖ-ਵੱਖ ਧਾਰਮਿਕ ਅਸਥਾਨਾਂ 'ਤੇ ਹੋਏ ਸਮਾਗਮ ਦੌਰਾਨ ਵੱਡੀ ਗਿਣਤੀ 'ਚ ਹਾਜ਼ਰ ਸੰਗਤ ਨੂੰ ਸੰਬੋਧਨ ਕਰਦੇ ਹੋਏ ਕੀਤਾ | ਇਸ ਮੌਕੇ ਉਨ੍ਹਾਂ ਦੇ ਨਾਲ ਵਿਧਾਇਕ ਰਜਿੰਦਰ ਬੇਰੀ ਵੀ ਸਨ | ਵੱਖ-ਵੱਖ ਧਾਰਮਿਕ ਸਮਾਗਮਾਂ 'ਚ ਪਹੁੰਚਣ 'ਤੇ ਗੁਰੂ ਘਰ ਦੀਆਂ ਪ੍ਰਬੰਧਕ ਕਮੇਟੀਆਂ ਵਲੋਂ ਵਿਧਾਇਕ ਰਜਿੰਦਰ ਬੇਰੀ ਤੇ ਕੌਂਸਲਰ ਸ਼ਮਸ਼ੇਰ ਸਿੰਘ ਖਹਿਰਾ ਦਾ ਸਿਰੋਪਾਓ ਪਾ ਕੇ ਅਤੇ ਸਨਮਾਨ ਚਿੰਨ੍ਹ ਦੇ ਕੇ ਸਨਮਾਨ ਕੀਤਾ ਗਿਆ |
ਗੁਰੂ ਰਵਿਦਾਸ ਦੇ ਜਨਮ ਦਿਹਾੜੇ ਮੌਕੇ ਵੱਖ-ਵੱਖ ਸਮਾਗਮਾਂ 'ਚ ਵਿੱਕੀ ਤੁਲਸੀ ਨੇ ਕੀਤੀ ਸ਼ਿਰਕਤ
ਜਲੰਧਰ ਛਾਉਣੀ, (ਪਵਨ ਖਰਬੰਦਾ)-ਅੱਜ ਦੇ ਯੁੱਗ 'ਚ ਜਿੱਥੇ ਆਦਮੀ ਪੈਸੇ ਕਮਾਉਣ 'ਚ ਲੱਗਾ ਹੋਇਆ ਹੈ, ਉੱਥੇ ਹੀ ਸਾਨੂੰ ਚਾਹੀਦਾ ਹੈ ਕਿ ਅਸੀਂ ਸਮਾਜ 'ਚ ਫੈਲੀਆਂ ਹੋਈਆਂ ਕੁਰੀਤੀਆਂ ਦਾ ਵਿਰੋਧ ਕਰਦੇ ਹੋਏ ਸਮਾਜ 'ਚ ਲੋਕ ਭਲਾਈ ਦੇ ਕਾਰਜ ਕਰੀਏ | ਇਹ ਪ੍ਰਗਟਾਵਾ ਗਲੀ ਨੰਬਰ 9 'ਚ ਸਥਿਤ ਗੁਰਦੁਆਰਾ ਰਵਿਦਾਸ ਸਭਾ ਦੇ ਪ੍ਰਧਾਨ ਰੋਹਿਤ ਕੁਮਾਰ ਵਿਕੀ ਤੁਲਸੀ ਨੇ ਗੁਰੂ ਘਰ 'ਚ ਹਾਜ਼ਰ ਵੱਡੀ ਗਿਣਤੀ 'ਚ ਸੰਗਤ ਨੂੰ ਸੰਬੋਧਨ ਕਰਦੇ ਹੋਏ ਕੀਤਾ | ਇਸ ਮੌਕੇ ਪ੍ਰਬੰਧਕ ਕਮੇਟੀ ਵਲੋਂ ਪ੍ਰਧਾਨ ਵਿੱਕੀ ਤੁਲਸੀ ਸਮੇਤ ਹੋਰ ਪਤਵੰਤੇ ਵਿਅਕਤੀਆਂ ਦਾ ਸਿਰੋਪਾਓ ਪਾ ਕੇ ਸਨਮਾਨ ਵੀ ਕੀਤਾ ਗਿਆ | ਇਸ ਮੌਕੇ ਬਾਬਾ ਅਮਰੀਕ ਸਿੰਘ, ਬਾਬਾ ਗੁਰਦੇਵ ਸਿੰਘ, ਸੋਢੀ ਪਾਤਸ਼ਾਹ, ਸੁਰਜੀਤ ਸਿੰਘ, ਲਹਿੰਬਰ ਰਾਮ, ਜੁਗਿੰਦਰ ਰਾਮ, ਮੋਹਨ ਲਾਲ, ਭਜਨ ਸਿੰਘ, ਅਸ਼ੋਕ ਕੁਮਾਰ, ਪਿਆਰਾ ਲਾਲ, ਬਲਦੇਵ ਰਾਜ ਤੇ ਚੂੰਨੀ ਲਾਲ ਆਦਿ ਹਾਜ਼ਰ ਸਨ |
ਜਨਮ ਦਿਹਾੜੇ ਨੂੰ ਸਮਰਪਿਤ ਨਗਰ ਕੀਰਤਨ ਸਜਾਇਆ
ਜਮਸ਼ੇਰ ਖ਼ਾਸ, (ਅਵਤਾਰ ਤਾਰੀ)-ਸ਼੍ਰੋਮਣੀ ਭਗਤ ਰਵਿਦਾਸ ਜੀ ਦੇ 644ਵੇਂ ਜਨਮ ਦਿਹਾੜੇ ਮੌਕੇ ਪਿੰਡ ਨਾਨਕਪਿੰਡੀ ਵਿਖੇ ਗੁਰਦੁਆਰਾ ਸ੍ਰੀ ਗੁਰੂ ਰਵਿਦਾਸ ਜੀ ਵਿਖੇ ਪ੍ਰਬੰਧਕ ਕਮੇਟੀ ਅਤੇ ਇਲੇਾਕਾ ਵਾਸੀਆਂ ਦੇ ਸਹਿਯੋਗ ਨਾਲ ਨਗਰ ਕੀਰਤਨ ਸਜਾਇਆ ਗਿਆ | ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਿੱਛੇ ਵੱਡੀ ਗਿਣਤੀ ਵਿਚ ਪੈਦਲ ਸੰਗਤਾਂ ਗੁਰਬਾਣੀ ਦਾ ਜਾਪ ਕਰ ਰਹੀਆਂ ਸਨ | ਨਗਰ ਕੀਰਤਨ ਪਿੰਡ ਦੀ ਪਰਿਕਰਮਾ ਕਰਦਾ ਹੋਇਆ ਵਾਪਸ ਗੁਰਦੁਆਰਾ ਸ੍ਰੀ ਗੁਰੂ ਰਵਿਦਾਸ ਵਿਖੇ ਪੁੱਜ ਕੇ ਸਮਾਪਤ ਹੋਇਆ | ਨਗਰ ਨਿਵਾਸੀਆਂ ਵਲੋਂ ਜਗ੍ਹਾ-ਜਗ੍ਹਾ 'ਤੇ ਫੁੱਲਾਂ ਦੀ ਵਰਖਾ ਕਰਕੇ ਨਗਰ ਕੀਰਤਨ ਦਾ ਭਰਵਾਂ ਸਵਾਗਤ ਕੀਤਾ ਗਿਆ | ਇਸ ਮੌਕੇ ਜਸਵੀਰ ਕੌਰ, ਮਨਜੀਤ ਕੌਰ ਸਰਪੰਚ, ਕੀਮਤੀ ਲਾਲ, ਕਰਨੈਲ ਰਾਮ ਜੱਖੂ, ਜਗਦੀਸ਼ ਕੁਮਾਰ, ਮੋਹਣ ਲਾਲ ਤੇ ਸਮੂਹ ਕਮੇਟੀ ਮੈਂਬਰਾਂ ਤੋਂ ਇਲਾਵਾ ਵੱਡੀ ਗਿਣਤੀ 'ਚ ਸੰਗਤਾਂ ਨੇ ਆਪਣੀ ਹਾਜ਼ਰੀ ਲਗਵਾਈ |
ਭੋਡੇ ਸਪਰਾਏ 'ਚ ਵਿਸ਼ਾਲ ਗੁਰਮਤਿ ਸਮਾਗਮ ਕਰਵਾਇਆ
ਜਮਸ਼ੇਰ ਖ਼ਾਸ, (ਅਵਤਾਰ ਤਾਰੀ)-ਪਿੰਡ ਭੋਡੇ ਸਪਰਾਏ ਵਿਖੇ ਸਤਿਗੁਰੂ ਰਵਿਦਾਸ ਜੀ ਦੇ ਪ੍ਰਕਾਸ਼ ਪੁਰਬ, ਕਿਸਾਨੀ ਅੰਦੋਲਨ ਦੀ ਚੜ੍ਹਦੀ ਕਲਾ ਦੀ ਅਰਦਾਸ ਹਿਤ ਅਤੇ ਕਿਸਾਨ ਅੰਦੋਲਨ ਦੇ ਸਮੂਹ ਸ਼ਹੀਦਾਂ ਦੀ ਯਾਦ ਵਿਚ ਗੁਰਮਤਿ ਸਮਾਗਮ ਸਮੂਹ ਨਗਰ ਨਿਵਾਸੀ ਪਿੰਡ ਭੋਡੇ ਸਪਰਾਏ ਤੇ ਐੱਨ.ਆਰ.ਆਈ. ਵੀਰਾਂ ਦੇ ਸਹਿਯੋਗ ਨਾਲ ਕਰਵਾਇਆ ਗਿਆ | ਅੱਜ ਗੁਰਦੁਆਰਾ ਸਾਹਿਬ ਵਿਖੇ ਰੱਖੇ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ | ਉਪਰੰਤ ਢਾਡੀ ਨਿਰਮਲ ਸਿੰਘ ਨੂਰ ਅਤੇ ਗਿਆਨੀ ਚੰਨਣ ਸਿੰਘ ਦੇ ਕਵੀਸ਼ਰੀ ਜਥੇ ਨੇ ਸੰਗਤਾਂ ਨੂੰ ਗੁਰੂ ਚਰਨਾਂ ਨਾਲ ਜੋੜਿਆ | ਇਸ ਤੋਂ ਉਪਰੰਤ ਸਮੂਹ ਕਮੇਟੀ ਵਲੋਂ ਜਥੇਦਾਰ ਰਣਜੀਤ ਸਿੰਘ (ਸਾਬਕਾ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ) ਨੂੰ ਸਨਮਾਨਿਤ ਕੀਤਾ ਗਿਆ | ਇਸ ਮੌਕੇ ਸਟੇਜ ਸੈਕਟਰੀ ਗੁਰਿੰਦਰ ਸਿੰਘ ਗਿੰਦਾ ਜਮਸ਼ੇਰ ਨੇ ਆਈ ਹੋਈ ਸੰਗਤ ਦਾ ਧੰਨਵਾਦ ਕੀਤਾ | ਇਸ ਮੌਕੇ ਸੁਖਵਿੰਦਰ ਸਿੰਘ (ਸਾਬਤਾ ਜ਼ਿਲ੍ਹਾ ਪ੍ਰੀਸ਼ਦ ਮੈਂਬਰ), ਭੁਪਿੰਦਰ ਸਿੰਘ ਗੋਸਲ, ਅਮਰਦੀਪ ਸਿੰਘ ਭੰਮਰਾ (ਪ੍ਰਧਾਨ), ਦਲਜੀਤ ਸਿੰਘ ਸਪਰਾ (ਕੈਨੇਡਾ ਵਾਲੇ), ਬਾਬਾ ਜੀਵਨ ਸਿੰਘ ਫੁੱਟਬਾਲ ਕਲੱਬ ਅਕੈਡਮੀ, ਸੁਖਦੇਵ ਸਿੰਘ ਚੰਦੇਲ, ਲਾਡੀ ਸਪਰਾ, ਹਰਵਿੰਦਰ ਸਿੰਘ ਸਪਰਾ, ਬਾਲ ਕਿਸ਼ਨ, ਕੁਲਵਿੰਦ ਸਿੰਘ ਮਸ਼ਿਆਣਾ, ਪਰਮਿੰਦਰ ਸਿੰਘ ਪਿੰਦਾ, ਗੁਰਿੰਦਰ ਸਿੰਘ ਗਿੰਦਾ, ਹਰਮੇਲ ਸਿੰਘ ਗੋਗੀ, ਹਰਜਾਪ ਸਿੰਘ ਸੰਘਾ, ਨੰਬਰਦਾਰ ਅਸ਼ੋਕ ਕੁਮਾਰ, ਨੰਬਰਦਾਰ ਸੁਖਵੀਰ ਸਿੰਘ ਸਪਰਾ, ਗੁਰਦੀਪ ਸਿੰਘ ਸ਼ੇਰਗਿੱਲ, ਅਵਤਾਰ ਸਿੰਘ ਬਹੁਗੁਣ, ਸਰਦੂਲ ਸਿੰਘ, ਤੇਜਿੰਦਰ ਸਿੰਘ ਮਾਨ, ਜਗੀਰ ਸਿੰਘ ਧੰਨੋਆ, ਨੱਥਾ ਸਿੰਘ ਸਰਪੰਚ (ਚੰਨਣਪੁਰ), ਤੀਰਥ ਸਿੰਘ ਸਪਰਾ ਤੋਂ ਇਲਾਵਾ ਵੱਡੀ ਗਿਣਤੀ ਵਿਚ ਸੰਗਤਾਂ ਨੇ ਹਾਜ਼ਰੀ ਲਗਵਾਈ |
ਸ਼ਿਵ ਸ਼ਰਮਾ
ਜਲੰਧਰ, 27 ਫਰਵਰੀ- ਅਗਲੇ ਸਾਲ ਆ ਰਹੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਮੇਅਰ, ਸੱਤਾਧਾਰੀ ਆਗੂਆਂ ਤੇ ਨਿਗਮ ਦੀ ਅਫ਼ਸਰਸ਼ਾਹੀ ਵਿਚ ਚੱਲ ਰਹੇ ਟਕਰਾਅ ਕਰਕੇ ਕਈ ਵਿਧਾਇਕਾਂ ਵਿਚ ਵੀ ਚਿੰਤਾ ਪਾਈ ਜਾ ਰਹੀ ਹੈ ਕਿਉਂਕਿ ਨਿਗਮ ਦੇ ਇਤਿਹਾਸ ਵਿਚ ਪਹਿਲੀ ਵਾਰ ...
ਜਮਸ਼ੇਰ ਖ਼ਾਸ, 27 ਫਰਵਰੀ (ਅਵਤਾਰ ਤਾਰੀ)-ਥਾਣਾ ਸਦਰ ਜਲੰਧਰ ਦੇ ਸਬ-ਇੰਸਪੈਕਟਰ ਸੁਰੇਸ਼ ਕੁਮਾਰ ਨੇ ਦੱਸਿਆ ਕਿ ਪਿੰਡ ਫੋਲੜੀਵਾਲ ਗੇਟ ਕੋਲ ਐਕਟਿਵਾ ਨੰਬਰ ਪੀ.ਬੀ.08. ਈ.ਕੇ.8520 ਸਵਾਰ 2 ਵਿਅਕਤੀਆਂ ਨੇ ਜਦੋਂ ਏ.ਐੱਸ.ਆਈ. ਜਸਵੀਰ ਚੰਦ ਦੀ ਅਗਵਾਈ ਵਾਲੀ ਗਸ਼ਤ ਪਾਰਟੀ ਨੂੰ ਦੇਖ ...
ਮਕਸੂਦਾਂ, 27 ਫਰਵਰੀ (ਲਖਵਿੰਦਰ ਪਾਠਕ)-ਥਾਣਾ 8 ਦੇ ਅਧੀਨ ਆਉਂਦੇ ਸੰਤੋਖਪੁਰਾ 'ਚ ਇਕ ਤਾਲਾਬੰਦ ਘਰ ਦੇ ਦਿਨ-ਦਿਹਾੜੇ ਤਾਲੇ ਤੋੜ ਕੇ ਚੋਰ ਘਰ 'ਚ ਪਏ ਸੋਨੇ ਦੇ ਗਹਿਣੇ ਤੇ ਹਜ਼ਾਰਾਂ ਰੁਪਏ ਦੀ ਨਕਦੀ ਚੋਰੀ ਕਰਕੇ ਲੈ ਗਏ | ਘਟਨਾ ਦੀ ਸੂਚਨਾ ਮਿਲਦੇ ਥਾਣਾ 8 ਦੀ ਪੁਲਿਸ ਮੌਕੇ 'ਤੇ ...
ਜਲੰਧਰ, 27 ਫਰਵਰੀ (ਸ਼ਿਵ)- ਬਿਜਲੀ ਮਾਮਲਿਆਂ ਦੀ ਸੁਣਵਾਈ ਕਰਨ ਲਈ ਸੀ.ਜੀ.ਆਫ਼.ਐਫ. ਦੀ 1 ਮਾਰਚ ਨੂੰ ਸ਼ਕਤੀ ਸਦਨ ਵਿਚ ਮੀਟਿੰਗ ਕੀਤੀ ਜਾ ਰਹੀ ਹੈ ਜਿਸ ਵਿਚ ਜਲੰਧਰ, ਕਪੂਰਥਲਾ, ਹੁਸ਼ਿਆਰਪੁਰ ਤੇ ਐਸ.ਬੀ.ਐਸ. ਨਗਰ ਸਰਕਲਾਂ ਦੇ ਮਾਮਲਿਆਂ ਦੀ ਸੁਣਵਾਈ ਹੋਵੇਗੀ | ਬਾਰਡਰ ਜੋਨ ਦੇ ...
ਜਲੰਧਰ, 27 ਫਰਵਰੀ (ਜਸਪਾਲ ਸਿੰਘ)-ਪੰਜਾਬ ਤੇ ਹਰਿਆਣੇ ਦੇ ਪ੍ਰਸਿੱਧ ਸਟੇਜੀ ਕਵੀਆਂ ਦੀ ਇਕ ਵਰਚੁਅਲ ਮੀਟਿੰਗ ਪੰਜਾਬ ਦੇ ਰਫੀ ਰਛਪਾਲ ਸਿੰਘ ਪਾਲ ਦੀ ਪ੍ਰਧਾਨਗੀ ਹੇਠ ਹੋਈ, ਜਿਸ ਵਿਚ ਸੁਰਾਂ ਦੇ ਸਿਕੰਦਰ ਸਰਦੂਲ ਸਿਕੰਦਰ ਦੀ ਬੇਵਕਤ ਮੌਤ 'ਤੇ ਗਹਿਰੇ ਦੁੱਖ ਦਾ ਪ੍ਰਗਟਾਵਾ ...
ਚੁਗਿੱਟੀ/ਜੰਡੂਸਿੰਘਾ, 27 ਫਰਵਰੀ (ਨਰਿੰਦਰ ਲਾਗੂ)-ਸ੍ਰੀ ਗੁਰੂ ਰਵਿਦਾਸ ਮੰਦਿਰ ਕਮਿਊਨਿਟੀ ਸੈਂਟਰ ਮੁਹੱਲਾ ਕੋਟ ਰਾਮਦਾਸ ਦੇ ਲੰਗਰ ਹਾਲ ਦੇ ਨਿਰਮਾਣ ਕਾਰਜ ਦਾ ਉਦਘਾਟਨ ਵੀਰਵਾਰ ਨੂੰ ਵਿਧਾਇਕ ਰਜਿੰਦਰ ਬੇਰੀ ਵਲੋਂ ਕੀਤਾ ਗਿਆ | ਇਸ ਮੌਕੇ ਉਨ੍ਹਾਂ ਕਿਹਾ ਕਿ ਇਸ ਕੰਮ ...
ਜਲੰਧਰ, 27 ਫਰਵਰੀ (ਜਸਪਾਲ ਸਿੰਘ)- ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਪੰਜਾਬ ਤੋਂ ਪਿਛਲੇ ਸਾਲਾਂ ਤੋਂ ਸੇਵਾ ਮੁਕਤ ਹੋਏ ਸਮੁੱਚੇ ਸਟਾਫ ਦੇ ਸਨਮਾਨ 'ਚ ਡਾ. ਸੁਰਿੰਦਰ ਸਿੰਘ ਮੁੱਖ ਖੇਤੀਬਾੜੀ ਅਫਸਰ ਜਲੰਧਰ ਦੀ ਅਗਵਾਈ ਹੇਠ ਅੱਜ ਇਕ ਵਿਸ਼ੇਸ਼ ਸਨਮਾਨ ਸਮਾਰੋਹ ਕਰਵਾਇਆ ...
ਜਲੰਧਰ, 27 ਫਰਵਰੀ (ਸ਼ਿਵ ਸ਼ਰਮਾ)- ਸ਼ਹਿਰ ਵਿਚ ਨਗਰ ਨਿਗਮ ਵਲੋਂ ਹਰ ਸਾਲ 40 ਕਰੋੜ ਤੋਂ ਜ਼ਿਆਦਾ ਦੀਆਂ ਲਾਗਤ ਦੀਆਂ ਸੜਕਾਂ ਅਤੇ ਗਲੀਆਂ ਬਣਾਉਣ ਦਾ ਕੰਮ ਕੀਤਾ ਜਾਂਦਾ ਹੈ, ਪਰ ਇਨ੍ਹਾਂ ਵਿਚ ਉਹ ਸੜਕਾਂ ਗਲੀਆਂ ਵੀ ਸ਼ਾਮਿਲ ਹੁੰਦੀਆਂ ਹਨ ਜਿਨ੍ਹਾਂ ਦੀ ਪਹਿਲਾਂ ਹੀ ਹਾਲਤ ...
ਜਲੰਧਰ, 27 ਫਰਵਰੀ (ਐੱਮ. ਐੱਸ. ਲੋਹੀਆ) - ਲੋਕਾਂ ਨੂੰ ਜਾਗਰੂਕ ਕਰਨ ਲਈ ਸਿਹਤ ਵਿਭਾਗ ਵਲੋਂ ਵਿਸ਼ਵ ਕੈਂਸਰ ਦਿਵਸ ਮੌਕੇ ਅੱਜ ਸਇਕਲਿੰਗ ਕਲੱਬ ਹੌਕ ਰਾਈਡਰਜ਼, ਰਾਈਡ ਟੂ ਰੋਰ ਕੱਲਬ ਅਤੇ ਪੈਡਲ ਐਂਡ ਪਿਆਉਂਡ ਕਲੱਬ ਦੇ ਸਹਿਯੋਗ ਨਾਲ ਇਕ ਸਾਇਕਲ ਰੈਲੀ ਕੱਢੀ ਗਈ | ਸਿਹਤ ...
ਜਲੰਧਰ, 27 ਫਰਵਰੀ (ਰਣਜੀਤ ਸਿੰਘ ਸੋਢੀ)-ਸੇਂਟ ਸੋਲਜਰ ਡਿਵਾਈਨ ਪਬਲਿਕ ਸਕੂਲਾਂ 'ਚ ਸ਼੍ਰੀ ਗੁਰੂ ਰਵਿਦਾਸ ਜੀ ਦਾ ਪ੍ਰਕਾਸ਼ ਦਿਹਾੜਾ ਉਤਸ਼ਾਹ ਤੇ ਸ਼ਰਧਾ ਨਾਲ ਮਨਾਇਆ ਗਿਆ | ਇਸ ਸਬੰਧ ਵਿਚ ਧਾਰਮਿਕ ਪ੍ਰੋਗਰਾਮ ਦੇ ਦੌਰਾਨ ਸਾਰੇ ਸਕੂਲਾਂ ਦੇ ਸਾਰੇ ਸਟਾਫ਼ ਮੈਂਬਰਾਂ ਤੇ ...
ਮਕਸੂਦਾਂ, 27 ਫਰਵਰੀ (ਲਖਵਿੰਦਰ ਪਾਠਕ)-ਥਾਣਾ ਮਕਸੂਦਾਂ ਅਧੀਨ ਆਉਂਦੇ ਪਿੰਡ ਰੰਧਾਵਾ ਮਸੰਦਾ ਵਿਖੇ ਇਕ 52 ਸਾਲਾਂ ਵਿਅਕਤੀ ਨੇ ਆਪਣੀ ਨੂੰ ਹ, ਉਸ ਦੇ ਮਾਤਾ-ਪਿਤਾ ਦੇ ਨਾਲ-ਨਾਲ ਨਾਨੀ ਤੋਂ ਤੰਗ-ਪਰੇਸ਼ਾਨ ਹੋ ਕੇ ਇਕ ਖ਼ੁਦਕੁਸ਼ੀ ਕਰ ਲਈ | ਜਿਸਦੀ ਪਛਾਣ ਹਰਦੀਪ ਸਿੰਘ (52) ...
ਜਲੰਧਰ, 27 ਫਰਵਰੀ (ਹਰਵਿੰਦਰ ਸਿੰਘ ਫੁੱਲ)- ਕੋਵਿਡ-19 ਮਹਾਂਮਾਰੀ ਦੌਰਾਨ ਅੱਗੇ ਹੋ ਕੇ ਲੰਗਰ ਤੇ ਸਮਾਜਿਕ ਸੇਵਾਵਾਂ ਨਿਭਾਉਣ ਦੇ ਨਾਲ ਗੁਰੂ ਤੇਗ਼ ਬਹਾਦਰ ਚੈਰੀਟੇਬਲ ਹਸਪਤਾਲ ਦੇ ਪ੍ਰਬੰਧਾਂ ਦੀ ਦੇਖ ਰੇਖ ਕਰਨ ਵਾਲੇ ਉੱਘੇ ਸਮਾਜ ਸੇਵੀ ਅਤੇ ਹਸਪਤਾਲ ਪ੍ਰਬੰਧਕ ਕਮੇਟੀ ...
ਲਾਂਬੜਾ, 27 ਫਰਵਰੀ (ਪਰਮੀਤ ਗੁਪਤਾ)-ਥਾਣਾ ਲਾਂਬੜਾ ਅਧੀਨ ਪੈਂਦੇ ਪਿੰਡ ਸਿੰਘਾਂ ਵਿਚ ਹਾਲਾਤ ਉਸ ਸਮੇਂ ਚਿੰਤਾਜਨਕ ਹੋ ਗਏ ਜਦੋਂ ਘਰ ਤੋਂ ਬਾਹਰ ਖੇਡਣ ਆਇਆ ਪ੍ਰਵਾਸੀ ਮਜ਼ਦੂਰ ਦਾ ਚਾਰ ਸਾਲਾ ਬੱਚਾ ਮੁਹੰਮਦ ਤਾਸ਼ੀ ਪੁੱਤਰ ਅਮਾਨਤ ਹੁਸੈਨ ਹਾਲ ਵਾਸੀ ਪਿੰਡ ਸਿੰਘਾ ਕਾਫੀ ...
ਜਲੰਧਰ, 27 ਫਰਵਰੀ (ਸਾਬੀ)-ਪੰਜਾਬ ਇੰਸਟੀਚਿਊਟ ਆਫ ਸਪੋਰਟਸ ਵਲੋਂ ਪੰਜਾਬ ਦੇ ਵੱਖ-ਵੱਖ ਥਾਵਾਂ 'ਤੇ ਰਿਹਾਇਸ਼ੀ ਤੇ ਡੇ ਸਕਾਲਰ ਖੇਡ ਵਿੰਗਾਂ ਦੇ ਚੋਣ ਟ੍ਰਾਇਲ ਕਰਵਾਏ ਜਾ ਰਹੇ ਹਨ ਤੇ ਹਾਕੀ ਲੜਕੇ ਤੇ ਲੜਕੀਆਂ ਦੇ ਚੋਣ ਟ੍ਰਾਇਲ ਉਲੰਪੀਅਨ ਸੁਰਜੀਤ ਹਾਕੀ ਸਟੇਡੀਅਮ ਜਲੰਧਰ ...
ਜਲੰਧਰ, 27 ਫਰਵਰੀ (ਐੱਮ. ਐੱਸ. ਲੋਹੀਆ)-ਕੋਰੋਨਾ ਮਹਾਂਮਾਰੀ ਦੌਰਾਨ ਲੋਕਾਂ ਦੀ ਮਿਸਾਲੀ ਸੇਵਾ ਕਰਨ ਵਾਲੇ 17 ਪੁਲਿਸ ਅਧਿਕਾਰੀਆਂ, ਜਿਨ੍ਹਾਂ 'ਚ 5 ਏ.ਸੀ.ਪੀ., 3 ਇੰਸਪੈਕਟਰ, 2 ਏ.ਐੱਸ.ਆਈ., 4 ਮੁੱਖ ਸਿਪਾਹੀ ਤੇ 3 ਸਿਪਾਹੀ ਸ਼ਾਮਲ ਹਨ ਦਾ ਪੁਲਿਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ...
ਜਲੰਧਰ, 27 ਫਰਵਰੀ (ਹਰਵਿੰਦਰ ਸਿੰਘ ਫੁੱਲ)-ਗੁਰਦੁਆਰਾ ਹਰਿ ਕੀਰਤ ਸਾਧ ਸੰਗਤ ਸਾਹਿਬ ਬਸਤੀ ਸ਼ੇਖ ਵਿਖੇ ਸ੍ਰੀ ਗੁਰੂ ਹਰਿ ਰਾਏ ਸਾਹਿਬ ਜੀ ਦਾ ਪ੍ਰਕਾਸ਼ ਦਿਹਾੜਾ ਬੜੀ ਸ਼ਰਧਾ ਨਾਲ ਮਨਾਇਆ ਗਿਆ | ਇਸ ਮੌਕੇ ਸਜਾਏ ਗਏ ਦੀਵਾਨਾਂ ਵਿਚ ਭਾਈ ਹਰਜਿੰਦਰ ਸਿੰਘ ਖਾਲਸਾ ਦੇ ਰਾਗੀ ...
ਜਲੰਧਰ ਛਾਉਣੀ, 27 ਫਰਵਰੀ (ਪਵਨ ਖਰਬੰਦਾ)-ਥਾਣਾ ਰਾਮਾ ਮੰਡੀ ਦੀ ਉੱਪ ਪੁਲਿਸ ਚੌਂਕੀ ਦਕੋਹਾ ਦੇ ਅਧੀਨ ਆਉਂਦੇ ਬਾਬਾ ਬੁੱਢਾ ਜੀ ਨਗਰ ਵਿਖੇ ਰਹਿਣ ਵਾਲੇ ਇਕ ਵਿਅਕਤੀ ਦੇ ਘਰ ਦੀ ਅਲਮਾਰੀ 'ਚ ਪਏ ਹੋਏ ਲੱਖਾਂ ਰੁਪਏ ਦੇ ਗਹਿਣੇ ਤੇ ਨਗਦੀ ਘਰ 'ਚ ਹੀ ਕੰਮ ਕਰਨ ਵਾਲੀ ਨੌਕਰਾਣੀ ...
ਜਲੰਧਰ, 27 ਫਰਵਰੀ (ਜਸਪਾਲ ਸਿੰਘ)-ਆਰਥਿਕ, ਸਮਾਜਿਕ ਨਾਬਰਾਬਰੀ, ਲੁੱਟ-ਖਸੁੱਟ, ਜਾਤ-ਪਾਤ ਅਤੇ ਫ਼ਿਰਕੂ ਕੱਟੜਪੁਣੇ ਦੀ ਜੜ੍ਹ ਵੱਢਕੇ ਬੇਗ਼ਮਪੁਰਾ ਸਿਰਜਕੇ ਮਾਨਵਤਾ ਲਈ ਖੁਸ਼ਹਾਲ, ਤਰੱਕੀ ਅਤੇ ਨਿਆਂ 'ਤੇ ਟਿਕਿਆ ਨਿਜ਼ਾਮ ਸਿਰਜਣ ਲਈ ਜ਼ਿੰਦਗੀ ਭਰ ਆਪਣੇ ਸਮਿਆਂ ਅੰਦਰ ...
ਜਲੰਧਰ ਛਾਉਣੀ, 27 ਫਰਵਰੀ (ਪਵਨ ਖਰਬੰਦਾ)-ਦੁਆਬੇ ਦੀ ਉੱਘੀ ਧਾਰਮਿਕ ਸ਼ਖਸੀਅਤ ਸੰਤ ਬਾਬਾ ਕਪੂਰ ਸਿੰਘ ਨਿਰਬਾਣ (ਚਾਹ ਵਾਲੇ) ਜੌਹਲ ਦੇ ਨੰਗਲ ਸ਼ਾਮਾਂ ਪਿੰਡ 'ਚ ਸਥਿਤ ਗੁਰਦੁਆਰਾ ਤਪ ਅਸਥਾਨ ਵਿਖੇ ਉਨ੍ਹਾਂ ਦੀ ਨਿੱਘੀ ਯਾਦ 'ਚ ਕਰਵਾਏ ਜਾ ਰਹੇ ਧਾਰਮਿਕ ਸਮਾਗਮ ਦੇ ਸਬੰਧ 'ਚ ...
ਜਲੰਧਰ, 27 ਫਰਵਰੀ (ਐੱਮ. ਐੱਸ. ਲੋਹੀਆ)-ਕੋਰੋਨਾ ਪ੍ਰਭਾਵਿਤ 70 ਹੋਰ ਮਿਲਣ ਨਾਲ ਜ਼ਿਲ੍ਹੇ 'ਚ ਮਰੀਜ਼ਾਂ ਦੀ ਗਿਣਤੀ 21589 ਹੋ ਗਈ ਹੈ | ਇਸਦੇ ਨਾਲ ਹੀ ਕੋਰੋਨਾ ਪ੍ਰਭਾਵਿਤ ਹੋਣ ਤੋਂ ਬਾਅਦ ਆਪਣਾ ਇਲਾਜ ਕਰਵਾ ਕੇ ਸਿਹਤਯਾਬ ਹੋਣ ਵਾਲੇ 49 ਵਿਅਕਤੀਆਂ ਨੂੰ ਅੱਜ ਛੁੱਟੀ ਮਿਲ ਜਾਣ ...
ਜਲੰਧਰ, 27 ਫਰਵਰੀ (ਐੱਮ. ਐੱਸ. ਲੋਹੀਆ)-ਸਕਾਰਪੀਓ ਗੱਡੀ 'ਚੋਂ 100 ਕਿਲੋ ਡੋਡੇ ਚੂਰਾ ਪੋਸਤ ਬਰਾਮਦ ਕਰਕੇ ਜਲੰਧਰ ਦਿਹਾਤੀ ਪੁਲਿਸ ਦੇ ਸੀ.ਆਈ.ਏ. ਸਟਾਫ਼ ਨੇ 2 ਵਿਅਕਤੀਆਂ ਨੂੰ ਗਿ੍ਫ਼ਤਾਰ ਕਰ ਲਿਆ ਹੈ, ਜਿਨ੍ਹਾਂ ਦੀ ਪਹਿਚਾਣ ਰਾਮ ਸਰੂਪ (48) ਪੁੱਤਰ ਨਸੀਬ ਚੰਦ ਵਾਸੀ ਪਿੰਡ ...
ਜਲੰਧਰ, 27 ਫਰਵਰੀ (ਸ਼ਿਵ ਸ਼ਰਮਾ)-ਸ਼ਹਿਰ ਵਿਚ ਲੱਗੀਆਂ 65000 ਸੋਡੀਅਮ ਲਾਈਟਾਂ ਨੂੰ ਐੱਲ. ਈ. ਡੀ. ਲਾਈਟਾਂ ਵਿਚ ਬਦਲਿਆ ਜਾਣਾ ਹੈ ਪਰ ਨਾਲ ਹੀ ਨਿਗਮ ਪ੍ਰਸ਼ਾਸਨ ਨੇ ਉਨ੍ਹਾਂ 3000 ਪੁਆਇੰਟਾਂ ਦੀ ਪਹਿਚਾਣ ਕੀਤੀ ਹੈ ਜਿਨ੍ਹਾਂ 'ਤੇ ਪਿਛਲੇ 5 ਸਾਲਾਂ ਵਿਚ ਪੋਲ ਤੋਂ ਪੋਲ ਤੱਕ ਵਾਲੇ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered
by REFLEX