ਤਾਜਾ ਖ਼ਬਰਾਂ


ਮਹਿਲ ਕਲਾਂ ਪੁਲਿਸ ਨੇ ਕੋਵਿਡ-19 ਹੁਕਮਾਂ ਦੀ ਉਲੰਘਣਾ ਕਰ ਰਹੀ ਔਰਬਿਟ ਬੱਸ ਕੀਤੀ ਥਾਣੇ ਬੰਦ
. . .  17 minutes ago
ਮਹਿਲ ਕਲਾਂ (ਬਰਨਾਲਾ), 13 ਅਪ੍ਰੈਲ (ਅਵਤਾਰ ਸਿੰਘ ਅਣਖੀ )-ਰਾਜ ਵਿਚ ਕੋਵਿਡ-19 ਦੇ ਵਧ ਰਹੇ ਫ਼ੈਲਾਅ ਦੇ ਮੱਦੇਨਜ਼ਰ ਪੰਜਾਬ ਸਰਕਾਰ ਵਲੋਂ ਜਾਰੀ ਹਦਾਇਤਾਂ ਦੀ ਉਲੰਘਣਾ ਕਰਨ ਵਾਲਿਆਂ ਖਿਲਾਫ਼ ਮਹਿਲ ਕਲਾਂ ਪੁਲਿਸ ਨੇ ਸਖ਼ਤ ...
ਸੁਖਪਾਲ ਸਿੰਘ ਨਗਰ ਕੌਂਸਲ ਬੁਢਲਾਡਾ ਦੇ ਪ੍ਰਧਾਨ ਬਣੇ
. . .  23 minutes ago
ਬੁਢਲਾਡਾ , 23 ਅਪ੍ਰੈਲ (ਸਵਰਨ ਸਿੰਘ ਰਾਹੀ/ਸੁਨੀਲ ਮਨਚੰਦਾ) - ਅੱਜ ਇਥੇ ਨਗਰ ਕੌਂਸਲ ਬੁਢਲਾਡਾ ਦੇ ਪ੍ਰਧਾਨ ਤੇ ਉਪ ਪ੍ਰਧਾਨ ਦੀ ਹੋਈ ਚੋਣ ’ਚ ਆਜ਼ਾਦ ਕੌਂਸਲਰ ਸੁਖਪਾਲ ਸਿੰਘ ਦੇ ਪ੍ਰਧਾਨ ਚੁਣੇ ਜਾਣ ਤੋਂ ਇਲਾਵਾ ਕਾਂਗਰਸ ਦੇ ਹਰਵਿੰਦਰਦੀਪ ...
ਮੋਗਾ ਵਿਚ ਕੋਰੋਨਾ ਦਾ ਕਹਿਰ , ਆਏ 122 ਮਾਮਲੇ
. . .  43 minutes ago
ਮੋਗਾ ,23 ਅਪ੍ਰੈਲ ( ਗੁਰਤੇਜ ਸਿੰਘ ਬੱਬੀ)- ਅੱਜ ਮੋਗਾ ਵਿਚ ਇੱਕ ਵਾਰ ਫਿਰ ਕੋਰੋਨਾ ਦਾ ਧਮਾਕਾ ਹੋਇਆ ਹੈ ਅਤੇ ਇਕੋ ਦਿਨ 122 ਨਵੇਂ ਮਾਮਲੇ ਆਏ ਹਨ । ਜ਼ਿਲ੍ਹੇ ਵਿਚ ਮਰੀਜ਼ਾਂ ਦੀ ਕੁੱਲ ਗਿਣਤੀ 4803 ਹੋਣ ਦੇ ਨਾਲ ਸਰਗਰਮ ਮਾਮਲੇ 872 ...
ਬੜੌਦੀ ਟੋਲ ਪਲਾਜ਼ਾ ਨੇੜੇ ਸੜਕ ਹਾਦਸੇ 'ਚ ਦੋ ਨੌਜਵਾਨਾਂ ਦੀ ਮੌਤ
. . .  50 minutes ago
ਮੁੱਲਾਂਪੁਰ ਗਰੀਬਦਾਸ, 23 ਅਪ੍ਰੈਲ (ਦਿਲਬਰ ਸਿੰਘ ਖੈਰਪੁਰ ,ਬਿੱਲਾ ਅਕਾਲਗੜ੍ਹੀਆ) -ਥਾਣਾ ਬਲਾਕ ਮਾਜਰੀ ਅਧੀਨ ਬੜੌਦੀ ਟੋਲ ਪਲਾਜ਼ਾ ਨਜ਼ਦੀਕ ਵਾਪਰੇ ਸੜਕ ਹਾਦਸੇ ਵਿਚ ਦੋ ਨੌਜਵਾਨਾਂ ਦੀ ਮੌਕੇ’ਤੇ ਮੌਤ ਹੋ ਗਈ। ਜਾਣਕਾਰੀ ਅਨੁਸਾਰ ਕੁਰਾਲੀ ਸ਼ਹਿਰ ...
ਚੰਡੀਗੜ੍ਹ: ਪੰਜਾਬ ਸਰਕਾਰ ਨੇ 21 ਨਾਇਬ ਤਹਿਸੀਲਦਾਰਾਂ ਦੇ ਕੀਤੇ ਤਬਾਦਲੇ
. . .  about 1 hour ago
ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਇਤਿਹਾਸਕ 400 ਵੇਂ ਪ੍ਰਕਾਸ਼ ਪੁਰਬ ਦੇ ਸ਼ਤਾਬਦੀ ਸਮਾਗਮਾਂ ਨੂੰ ਵਰਚੂਅਲੀ ਤੋਰ 'ਤੇ ਮਨਾਏਗੀ ਪੰਜਾਬ ਸਰਕਾਰ
. . .  about 1 hour ago
ਚੰਡੀਗੜ੍ਹ, 23 ਅਪ੍ਰੈਲ - ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸ਼ੁੱਕਰਵਾਰ ਨੂੰ ਐਲਾਨ ਕੀਤਾ ਕਿ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਇਤਿਹਾਸਕ 400 ਵੇਂ ਪ੍ਰਕਾਸ਼ ਪੁਰਬ ਨੂੰ 28 ਅਪ੍ਰੈਲ ਤੋਂ...
ਸ੍ਰੀ ਮੁਕਤਸਰ ਸਾਹਿਬ ਵਿਚ ਕੋਰੋਨਾ ਨਾਲ 3 ਹੋਰ ਮਰੀਜ਼ਾਂ ਦੀ ਮੌਤ
. . .  about 1 hour ago
ਸ੍ਰੀ ਮੁਕਤਸਰ ਸਾਹਿਬ, 23 ਅਪ੍ਰੈਲ (ਰਣਜੀਤ ਸਿੰਘ ਢਿੱਲੋਂ) - ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਵਿਚ ਅੱਜ ਕੋਰੋਨਾ ਵਾਇਰਸ ਨਾਲ 3 ਹੋਰ ਮਰੀਜ਼ਾਂ ਦੀ ਮੌਤ ਹੋ ਗਈ। ਪ੍ਰਾਪਤ ਜਾਣਕਾਰੀ ...
ਨਿਹੰਗ ਸਿੰਘਾਂ ਵਲੋਂ ਕੋਰੋਨਾ ਕਾਰਨ ਨਗਰ ਕੀਰਤਨ ਮੁਲਤਵੀ : ਬਾਬਾ ਬਲਬੀਰ ਸਿੰਘ
. . .  about 1 hour ago
ਅੰਮ੍ਰਿਤਸਰ, 23 ਅਪ੍ਰੈਲ - ਨਿਹੰਗ ਸਿੰਘ ਜਥੇਬੰਦੀਆਂ ਵਲੋਂ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਪ੍ਰਕਾਸ਼ ਪੁਰਬ ਦੀ ਚੌਥੀ ਸ਼ਤਾਬਦੀ ਨੂੰ ਸਮਰਪਿਤ ਉਲੀਕੇ ਗਏ...
ਕੈਪਟਨ ਵਲੋਂ ਪੰਜਾਬ ਵਿਚ ਮੈਡੀਕਲ ਕਾਲਜਾਂ 'ਚ 400 ਨਰਸਾਂ ਅਤੇ 140 ਟੈਕਨੀਸ਼ੀਅਨ ਦੀ ਤੁਰੰਤ ਭਰਤੀ ਕਰਨ ਦੇ ਆਦੇਸ਼
. . .  about 1 hour ago
ਚੰਡੀਗੜ੍ਹ , 23 ਅਪ੍ਰੈਲ - ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸਰਕਾਰੀ ਮੈਡੀਕਲ ਕਾਲਜਾਂ ਵਿਚ 400 ਨਰਸਾਂ ਅਤੇ 140 ਟੈਕਨੀਸ਼ੀਅਨ ਦੀ ਤੁਰੰਤ ਭਰਤੀ ਕਰਨ ਦੇ ਆਦੇਸ਼ ਦਿੱਤੇ...
ਐਕਸਾਈਜ਼ ਵਿਭਾਗ ਵਲੋਂ 250 ਸ਼ਰਾਬ ਦੀਆਂ ਨਾਜਾਇਜ਼ ਪੇਟੀਆਂ ਸਮੇਤ 2 ਕਾਬੂ
. . .  about 2 hours ago
ਪਠਾਨਕੋਟ, 23 ਅਪ੍ਰੈਲ (ਆਸ਼ੀਸ਼ ਸ਼ਰਮਾ) - ਪਠਾਨਕੋਟ ਅੰਦਰ ਉਸ ਸਮੇਂ ਐਕਸਾਈਜ਼ ਵਿਭਾਗ ਨੂੰ ਭਾਰੀ ਸਫਲਤਾ ਮਿਲੀ ਜਦੋਂ ਪਠਾਨਕੋਟ ਦੇ ਖੱਡੀ ਪੁਲ ਵਿਖੇ ਐਕਸਾਈਜ਼ ਇੰਸਪੈਕਟਰ ਹਰਵਿੰਦਰ ਸਿੰਘ...
ਇੱਕ ਵਾਰ ਮੁੜ ਲੋੜਵੰਦਾਂ ਦਾ ਮਸੀਹਾ ਬਣਿਆ ਦੁਬਈ ਦਾ ਸਰਦਾਰ
. . .  about 2 hours ago
ਰਾਜਾਸਾਂਸੀ , 23 ਅਪ੍ਰੈਲ (ਹੇਰ ਖੀਵਾ ) - ਸਮਾਜ ਸੇਵਾ ਦੇ ਖੇਤਰ 'ਚ ਨਿੱਤ ਨਵੇਂ ਮੀਲ-ਪੱਥਰ ਗੱਡ ਰਹੇ ਦੁਬਈ ਦੇ ਪ੍ਰਸਿੱਧ ਕਾਰੋਬਾਰੀ ਅਤੇ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਦੇ ਮੁਖੀ ਡਾ.ਐੱਸ.ਪੀ....
ਈਧੀ ਫਾਊਂਡੇਸ਼ਨ ਨੇ ਭਾਰਤ ਦੇ ਪ੍ਰਧਾਨ ਮੰਤਰੀ ਨੂੰ ਲਿਖਿਆ ਪੱਤਰ, ਕੋਰੋਨਾ ਸੰਕਟ ਉੱਤੇ ਜਤਾਈ ਚਿੰਤਾ
. . .  about 2 hours ago
ਚੰਡੀਗੜ੍ਹ ,23 ਅਪ੍ਰੈਲ ( ਸੁਰਿੰਦਰਪਾਲ ਸਿੰਘ ) - ਪਾਕਿਸਤਾਨ ਦੇ ਕਰਾਚੀ ਵਿਚ ਸਥਿਤ ਈਧੀ ਫਾਊਂਡੇਸ਼ਨ ਨੇ ਭਾਰਤ ਦੇ ਪ੍ਰਧਾਨ ਮੰਤਰੀ ਨੂੰ ਪੱਤਰ ਲਿਖਿਆ ਹੈ ਅਤੇ ਭਾਰਤ ਵਿਚ ਵੱਧ ਰਹੇ ...
ਪੁਲਿਸ ਅਫਸਰਾਂ ਦੇ ਤਬਾਦਲੇ
. . .  about 2 hours ago
ਚੰਡੀਗੜ੍ਹ , 23 ਅਪ੍ਰੈਲ - 6 ਪੁਲਿਸ ਅਫਸਰਾਂ ਦੇ ਤਬਾਦਲੇ ਕੀਤੇ ਗਏ ਹਨ...
ਕੋਰੋਨਾ ਦੇ ਖ਼ਾਤਮੇ ਲਈ ਭਾਰਤ ਸਰਕਾਰ ਵਲੋਂ ਵੱਡਾ ਕਦਮ ਚੁੱਕਿਆ ਗਿਆ
. . .  about 2 hours ago
ਨਵੀਂ ਦਿੱਲੀ , 23 ਅਪ੍ਰੈਲ - ਕੋਰੋਨਾ ਦੇ ਖ਼ਾਤਮੇ ਲਈ ਭਾਰਤ ਸਰਕਾਰ ਵਲੋਂ ਵੱਡਾ ਕਦਮ ਚੁੱਕਦੇ ਹੋਏ , ਡਰੱਗਜ਼ ਕੰਟਰੋਲਰ ਜਨਰਲ ਆਫ਼ ਇੰਡੀਆ...
ਭਾਰਤ ਪਾਕਿਸਤਾਨ ਸਰਹੱਦ ਤੋਂ ਇਕ ਪੈਕੇਟ ਹੈਰੋਇਨ ਬਰਾਮਦ
. . .  about 2 hours ago
ਅਜਨਾਲਾ ,23 ਅਪ੍ਰੈਲ (ਗੁਰਪ੍ਰੀਤ ਸਿੰਘ ਢਿੱਲੋਂ)-ਬੀ.ਐਸ.ਐਫ. ਤੇ ਪੰਜਾਬ ਪੁਲਿਸ ਵੱਲੋਂ ਅੱਜ ਸਾਂਝੇ ਅਪਰੇਸ਼ਨ ਦੌਰਾਨ ਸਰਹੱਦੀ ਤਹਿਸੀਲ ਅਜਨਾਲਾ ਅੰਦਰ ਭਾਰਤ ਪਾਕਿਸਤਾਨ ਸਰਹੱਦ ਨੇੜਿਓਂ ਇਕ ਪੈਕੇਟ ਹੈਰੋਇਨ ਬਰਾਮਦ ਕੀਤੀ ਗਈ ਹੈ I ਸਰਹੱਦੀ ...
O2 (ਆਕਸੀਜਨ) ਦੀ ਸਪਲਾਈ ਨੂੰ ਯਕੀਨੀ ਬਣਾਉਣ ਜ਼ਰੂਰੀ - ਕੈਪਟਨ ਅਮਰਿੰਦਰ ਸਿੰਘ
. . .  about 3 hours ago
ਚੰਡੀਗੜ੍ਹ ,23 ਅਪ੍ਰੈਲ - ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦਾ ਕਹਿਣਾ ਹੈ ਕਿ 18+ ਉਮਰ ਸਮੂਹ ਲਈ ਨਵੀਂ ਟੀਕਾਕਰਣ ਨੀਤੀ ਰਾਜਾਂ ਲਈ ਅਣਉਚਿਤ ਹੈ , ਪੰਜਾਬ ਦੇ ਮੁੱਖ ਮੰਤਰੀ ਕੈਪਟਨ...
ਫ਼ੀਸਾਂ ਤੇ ਬੱਸ ਕਿਰਾਏ ਦੀ ਵਸੂਲੀ ਦੇ ਵਿਰੋਧ ਚ ਚੱਕਾ ਜਾਮ
. . .  about 3 hours ago
ਮਾਹਿਲਪੁਰ, 23 ਅਪ੍ਰੈਲ (ਦੀਪਕ ਅਗਨੀਹੋਤਰੀ) - ਸਥਾਨਕ ਦੋਆਬਾ ਸਕੂਲ ਵਲੋਂ ਨਵੇਂ ਸੈਸ਼ਨ ਵਿਚ ਵਿਦਿਆਰਥੀਆਂ ਦੀਆਂ ਫ਼ੀਸਾਂ, ਇਮਾਰਤੀ ਫ਼ੰਡ ਤੇ ਬੱਸ ਕਿਰਾਏ ਵਸੂਲਣ ਦੇ ਵਿਰੋਧ ...
ਕੋਵਿਡ19 ਸਮੀਖਿਆ ਬੈਠਕ ਵਿਚ ਕੈਪਟਨ ਅਮਰਿੰਦਰ ਸਿੰਘ ਨੇ ਪ੍ਰਧਾਨ ਮੰਤਰੀ ਨੂੰ ਆਕਸੀਜਨ, ਜ਼ਰੂਰੀ ਦਵਾਈਆਂ ਦੀ ਨਿਯਮਤ ਸਪਲਾਈ ਭੇਜਣ ਦੀ ਕੀਤੀ ਅਪੀਲ
. . .  about 3 hours ago
ਚੰਡੀਗੜ੍ਹ ,23 ਅਪ੍ਰੈਲ - ਅੱਜ ਦੀ ਕੋਵਿਡ19 ਸਮੀਖਿਆ ਬੈਠਕ ਵਿਚ ਪੰਜਾਬ ਦੇ ਮੁੱਖਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਪ੍ਰਧਾਨ ਮੰਤਰੀ ਮੋਦੀ ਨੂੰ...
ਚੰਡੀਗੜ੍ਹ ਵਿਚ ਨਹੀਂ ਲਗੇਗੀ ਹਫ਼ਤਾਵਾਰੀ ਤਾਲਾਬੰਦੀ
. . .  about 4 hours ago
ਚੰਡੀਗੜ੍ਹ, 23 ਅਪ੍ਰੈਲ - ਚੰਡੀਗੜ੍ਹ ਵਿਚ ਹਫ਼ਤਾਵਾਰੀ ਤਾਲਾਬੰਦੀ ਨਹੀਂ ਲਗੇਗੀ ਅਤੇ ਨਾ ਹੀ ਐਤਵਾਰ ਨੂੰ ਤਾਲਾਬੰਦੀ ਕੀਤੀ ਜਾਵੇਗੀ | ਪੰਜਾਬ ਦੇ ਗਵਰਨਰ ਵੀ. ਪੀ . ਸਿੰਘ ਬਦਨੋਰ ਦੀ ...
ਤਰਸੇਮ ਸਿੰਘ ਮੱਲਾ ਬਣੇ ਤਲਵੰਡੀ ਭਾਈ ਨਗਰ ਕੌਂਸਲ ਦੇ ਪ੍ਰਧਾਨ
. . .  about 4 hours ago
ਤਲਵੰਡੀ ਭਾਈ, 23 ਅਪ੍ਰੈਲ (ਕੁਲਜਿੰਦਰ ਸਿੰਘ ਗਿੱਲ) - ਨਗਰ ਕੌਂਸਲ ਤਲਵੰਡੀ ਭਾਈ ਦੇ ਅਹੁਦੇਦਾਰਾਂ ਦੀ ਚੋਣ ਲਈ ਮੀਟਿੰਗ ਐੱਸ. ਡੀ. ਐਮ. ਫ਼ਿਰੋਜ਼ਪੁਰ ਅਮਿਤ ਗੁਪਤਾ ...
ਸਿਆਟਲ ਵਿਚ 1.7 ਮਿਲੀਅਨ ਡਾਲਰ ਤੋਂ ਵੱਧ ਦੇ ਨਸ਼ੇ ਪੁਲਿਸ ਵਲੋਂ ਬਰਾਮਦ, 2 ਵਿਅਕਤੀ ਹਥਿਆਰਾਂ ਸਮੇਤ ਕਾਬੂ
. . .  about 4 hours ago
ਸਿਆਟਲ, 23 ਅਪ੍ਰੈਲ (ਹਰਮਨਪ੍ਰੀਤ ਸਿੰਘ) - ਸਿਆਟਲ ਦੇ ਰੈਂਟਨ ਇਲਾਕੇ ਵਿਚ ਪੁਲਿਸ ਨੇ 1.7 ਮਿਲੀਅਨ ਡਾਲਰ ਤੋਂ ਵੱਧ ਦੀ ਨਸ਼ੇ ਦੀ ਭਾਰੀ ਖੇਪ ਬਰਾਮਦ ਕੀਤੀ ਅਤੇ 2 ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ...
ਸੈਨਟ ਵਲੋਂ ਨਫ਼ਰਤੀ ਅਪਰਾਧ ਬਿੱਲ ਪਾਸ, ਬਿੱਲ ਦੇ ਹੱਕ ਵਿਚ 94 ਤੇ ਵਿਰੋਧ ਵਿਚ ਕੇਵਲ 1 ਵੋਟ ਪਈ
. . .  about 4 hours ago
ਸੈਕਰਾਮੈਂਟੋ, 23 ਅਪ੍ਰੈਲ (ਹੁਸਨ ਲੜੋਆ ਬੰਗਾ) - ਸੈਨਟ ਨੇ ਇੱਕਜੁੱਟਤਾ ਨਾਲ ਕੋਵਿਡ-19 ਮਹਾਂਮਾਰੀ ਦੌਰਾਨ ਏਸ਼ੀਅਨ ਮੂਲ ਦੇ ਅਮਰੀਕਨਾਂ ਵਿਰੁੱਧ ਵਧੀ ਹਿੰਸਾ ਤੇ ਭੇਦਭਾਵ ਨਾਲ...
ਉੱਤਰਾਖੰਡ 'ਚ ਅੱਜ ਸਵੇਰ ਤੋਂ ਬਰਫ਼ਬਾਰੀ
. . .  about 5 hours ago
ਚਮੋਲੀ (ਉੱਤਰਾਖੰਡ), 23 ਅਪ੍ਰੈਲ - ਚਮੋਲੀ ਜ਼ਿਲ੍ਹੇ ਦੇ ਬਦਰੀਨਾਥ ਧਾਮ, ਘੰਗਰੀਆ ਅਤੇ ਮਾਨਾ ਪਿੰਡ...
ਅਦਾਕਾਰ ਅਮਿਤ ਮਿਸਤਰੀ ਦਾ ਦਿਲ ਦਾ ਦੌਰਾ ਪੈਣ ਕਰ ਕੇ ਦੇਹਾਂਤ
. . .  about 5 hours ago
ਮੁੰਬਈ , 23 ਅਪ੍ਰੈਲ - ਅਦਾਕਾਰ ਅਮਿਤ ਮਿਸਤਰੀ ਦਾ ਅੱਜ ਸਵੇਰੇ (23 ਅਪ੍ਰੈਲ) ਨੂੰ ਦਿਲ ਦਾ ਦੌਰਾ ਪੈਣ ਕਰ ਕੇ ਬੰਬੇ ਦੇ ਇਕ ਹਸਪਤਾਲ ਵਿਚ ਦੇਹਾਂਤ ਹੋ ਗਿਆ। ਉਹ ਬਹੁਤ ਹੀ ਹੌਸਲੇ ਵਾਲਾ...
ਆਰਥਿਕ ਤੰਗੀ ਨਾਲ ਜੂਝ ਰਹੇ ਮਜ਼ਦੂਰ ਵਲੋਂ ਖ਼ੁਦਕੁਸ਼ੀ
. . .  about 5 hours ago
ਸੁਨਾਮ ਊਧਮ ਸਿੰਘ ਵਾਲਾ, 23 ਅਪ੍ਰੈਲ (ਸਰਬਜੀਤ ਸਿੰਘ ਧਾਲੀਵਾਲ,ਹਰਚੰਦ ਸਿੰਘ ਭੁੱਲਰ) - ਅੱਜ ਸਵੇਰੇ ਆਰਥਿਕ ਤੰਗੀ ਨਾਲ ਜੂਝ ਰਹੇ ਇਕ ਮਜ਼ਦੂਰ ਵਲੋਂ ਗਲ ਫਾਹਾ ਲੈ ਕੇ ਖ਼ੁਦਕੁਸ਼ੀ ਕਰਨ ਦੀ...
ਹੋਰ ਖ਼ਬਰਾਂ..
ਜਲੰਧਰ : ਸ਼ੁੱਕਰਵਾਰ 22 ਫੱਗਣ ਸੰਮਤ 552

ਪਹਿਲਾ ਸਫ਼ਾ

ਦੇਸ਼ 'ਚ ਮੁੜ ਵਧੀ ਕੋਰੋਨਾ ਦੀ ਰਫ਼ਤਾਰ ਮੌਤ ਦਰ 'ਚ ਪੰਜਾਬ ਪਹਿਲੇ ਨੰਬਰ 'ਤੇ

ਨਵੀਂ ਦਿੱਲੀ, 4 ਮਾਰਚ (ਉਪਮਾ ਡਾਗਾ ਪਾਰਥ)-ਦੇਸ਼ 'ਚ ਕੋਰੋਨਾ ਟੀਕਾਕਰਨ ਦੇ ਦੂਜੇ ਗੇੜ 'ਚ ਜਿੱਥੇ ਹਰ ਦਿਨ ਟੀਕਾ ਲਗਵਾਉਣ ਵਾਲਿਆਂ ਦੀ ਗਿਣਤੀ 'ਚ ਵਾਧਾ ਹੋ ਰਿਹਾ ਹੈ ਉੱਥੇ ਕੋਰੋਨਾ ਪ੍ਰਭਾਵਿਤ ਮਰੀਜ਼ਾਂ ਦੀ ਗਿਣਤੀ ਵੀ ਵਧਦੀ ਜਾ ਰਹੀ ਹੈ। ਵੀਰਵਾਰ ਨੂੰ ਸਾਬਕਾ ਪ੍ਰਧਾਨ ਮੰਤਰੀ ਡਾ: ਮਨਮੋਹਨ ਸਿੰਘ ਅਤੇ ਦਿੱਲੀ ਦੇ ਮੁੱਖ ਮੰਤਰੀ ਕੇਜਰੀਵਾਲ ਨੇ ਕੋਰੋਨਾ ਵੈਕਸੀਨ ਦੀ ਪਹਿਲੀ ਡੋਜ਼ ਲਗਵਾਈ।
ਟੀਕਾ ਲਗਵਾਇਆ
ਸਾਬਕਾ ਪ੍ਰਧਾਨ ਮੰਤਰੀ ਡਾ: ਮਨਮੋਹਨ ਸਿੰਘ ਅਤੇ ਉਨ੍ਹਾਂ ਦੀ ਪਤਨੀ ਗੁਰਸ਼ਰਨ ਕੌਰ ਨੇ ਵੀਰਵਾਰ ਨੂੰ ਦਿੱਲੀ ਦੇ ਏਮਜ਼ ਵਿਖੇ ਕੋਰੋਨਾ ਵੈਕਸੀਨ ਦੀ ਪਹਿਲੀ ਖੁਰਾਕ ਲਈ। ਡਾ: ਸਿੰਘ ਨੂੰ ਭਾਰਤ ਬਾਇਓਟੈੱਕ ਵਲੋਂ ਵਿਕਸਿਤ ਕੋਵੈਕਸੀਨ ਟੀਕਾ ਲਾਇਆ ਗਿਆ। ਟੀਕਾ ਲਾਉਣ ਤੋਂ ਬਾਅਦ ਦੋਹਾਂ ਨੂੰ ਤਕਰੀਬਨ ਅੱਧਾ ਘੰਟਾ ਹਸਪਤਾਲ 'ਚ ਰੱਖਿਆ ਗਿਆ। ਹਲਕਿਆਂ ਮੁਤਾਬਿਕ ਡਾ: ਸਿੰਘ ਦੀ ਤਬੀਅਤ 'ਚ ਸੁਧਾਰ ਹੋਣ ਤੋਂ ਬਾਅਦ ਉਨ੍ਹਾਂ ਨੂੰ ਹਸਪਤਾਲ ਤੋਂ ਭੇਜ ਦਿੱਤਾ ਗਿਆ।
ਕੇਜਰੀਵਾਲ ਤੇ ਸੀਤਾਰਮਨ ਨੇ ਵੀ ਲਗਵਾਈ ਵੈਕਸੀਨ
ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਵੀ ਕੋਰੋਨਾ ਵੈਕਸੀਨ ਦੀ ਪਹਿਲੀ ਡੋਜ਼ ਲਗਵਾਈ। ਕੇਜਰੀਵਾਲ ਨਾਲ ਉਨ੍ਹਾਂ ਦੇ ਮਾਤਾ-ਪਿਤਾ ਨੂੰ ਵੀ ਦਿੱਲੀ ਦੇ ਲੋਕਨਾਇਕ ਜੈਪ੍ਰਕਾਸ਼ ਹਸਪਤਾਲ 'ਚ ਕੋਵੀਸ਼ੀਲਡ ਲਗਵਾਈ ਗਈ, ਹਾਲਾਂਕਿ ਕੇਜਰੀਵਾਲ 60 ਸਾਲ ਦੀ ਉਮਰ ਤਹਿਤ ਲਾਭਪਾਤਰ ਨਹੀਂ ਹਨ ਪਰ ਸ਼ੂਗਰ ਬਿਮਾਰੀ ਤੋਂ ਪੀੜਤ ਕੇਜਰੀਵਾਲ ਨੂੰ ਇਹ ਟੀਕਾ ਉਨ੍ਹਾਂ ਬਿਮਾਰੀ ਦੇ ਆਧਾਰ 'ਤੇ ਤਰਜੀਹੀ ਸੂਚੀ 'ਚ ਸ਼ਾਮਿਲ ਕਰਦੀ ਹੈ। ਇਸ ਤੋਂ ਇਲਾਵਾ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਕੋਰੋਨਾ ਵੈਕਸੀਨ ਦੀ ਪਹਿਲੀ ਖ਼ੁਰਾਕ ਲਈ ਹੈ। ਸੀਤਾਰਮਨ ਨੇ ਉਕਤ ਜਾਣਕਾਰੀ ਟਵੀਟ ਕਰਕੇ ਦਿੱਤੀ।
ਭਾਰਤ 'ਚ ਫਿਰ ਵਧੀ ਕੋਰੋਨਾ ਦੀ ਰਫ਼ਤਾਰ
ਦੇਸ਼ ਦੇ 15 ਰਾਜਾਂ 'ਚ ਕੋਰੋਨਾ ਮਰੀਜ਼ਾਂ ਦੀ ਗਿਣਤੀ ਫਿਰ ਵਧ ਰਹੀ ਹੈ। ਇਨ੍ਹਾਂ 15 ਰਾਜਾਂ 'ਚ ਕੋਰੋਨਾ ਦੀ ਪਾਜ਼ੀਟਿਵੀ ਦਰ (ਭਾਵ ਕੋਰੋਨਾ ਮਰੀਜ਼ਾਂ ਦੇ ਮਿਲਣ ਦੀ ਦਰ) 5 ਫ਼ੀਸਦੀ ਤੋਂ ਜ਼ਿਆਦਾ ਹੈ। ਵਿਸ਼ਵ ਸਿਹਤ ਸੰਸਥਾ ਦੇ ਮਾਨਕਾਂ ਮੁਤਾਬਿਕ 5 ਫ਼ੀਸਦੀ ਤੋਂ ਵੱਧ ਦਰ ਦਾ ਮਤਲਬ ਸਥਿਤੀ ਕਾਬੂ 'ਚ ਨਾ ਹੋਣਾ ਹੈ। ਮਹਾਰਾਸ਼ਟਰ ਕੋਰੋਨਾ ਦੀ ਰਫ਼ਤਾਰ 13.2 ਫ਼ੀਸਦੀ ਨਾਲ ਪਹਿਲੇ ਨੰਬਰ 'ਤੇ ਹੈ ਜਦਕਿ ਗੋਆ 'ਚ ਇਹ ਦਰ 11.1 ਫ਼ੀਸਦੀ, ਨਾਗਾਲੈਂਡ 'ਚ 9.3 ਫ਼ੀਸਦੀ ਅਤੇ ਕੇਰਲ 'ਚ 9.2 ਫ਼ੀਸਦੀ ਹੈ। ਦੂਜੇ ਪਾਸੇ ਕੋਰੋਨਾ ਕਾਰਨ ਹੋਣ ਵਾਲੀਆਂ ਮੌਤਾਂ ਦੇ ਮਾਮਲੇ 'ਚ ਪੰਜਾਬ ਪਹਿਲੇ ਨੰਬਰ 'ਤੇ ਹੈ। ਪੰਜਾਬ 'ਚ ਹਰ 100 ਕੋਰੋਨਾ ਮਰੀਜ਼ਾਂ 'ਤੇ ਤਕਰੀਬਨ 3 ਲੋਕ ਜਾਨ ਗਵਾ ਰਹੇ ਹਨ। ਪੰਜਾਬ 'ਚ 3.2 ਅਤੇ ਮਹਾਰਾਸ਼ਟਰ 'ਚ ਇਹ ਦਰ 2.4 ਫ਼ੀਸਦੀ ਹੈ। ਬੁੱਧਵਾਰ ਨੂੰ ਕੋਰੋਨਾ ਦੇ 17,425 ਮਾਮਲੇ ਸਾਹਮਣੇ ਆਉਣ ਨਾਲ ਭਾਰਤ ਫਿਰ ਤੋਂ ਦੁਨੀਆ ਦਾ 5ਵਾਂ ਦੇਸ਼ ਬਣ ਗਿਆ ਹੈ, ਜਿੱਥੇ ਹਰ ਦਿਨ ਸਭ ਤੋਂ ਵੱਧ ਮਰੀਜ਼ ਮਿਲ ਰਹੇ ਹਨ। ਹਾਲਾਂਕਿ ਰਾਹਤ ਦੀ ਖ਼ਬਰ ਇਹ ਹੈ ਕਿ ਦੇਸ਼ ਦੇ 5 ਰਾਜ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ ਅਜਿਹੇ ਵੀ ਹਨ, ਜਿੱਥੇ 99 ਫ਼ੀਸਦੀ ਤੋਂ ਵੱਧ ਮਰੀਜ਼ ਠੀਕ ਹੋ ਚੁੱਕੇ ਹਨ।
ਬਜ਼ੁਰਗਾਂ ਨੂੰ ਤਰਜੀਹੀ ਆਧਾਰ 'ਤੇ ਇਲਾਜ ਮੁਹੱਈਆ ਕਰਵਾਇਆ ਜਾਵੇ-ਸੁਪਰੀਮ ਕੋਰਟ
ਸੁਪਰੀਮ ਕੋਰਟ ਨੇ ਸਾਰੇ ਪ੍ਰਾਈਵੇਟ ਹਸਪਤਾਲਾਂ ਨੂੰ ਬਜ਼ੁਰਗਾਂ ਦੇ ਇਲਾਜ ਨੂੰ ਤਰਜੀਹ ਦੇਣ ਨੂੰ ਯਕੀਨੀ ਬਣਾਉਣ ਦੇ ਨਿਰਦੇਸ਼ ਦਿੱਤੇ ਹਨ। ਅਦਾਲਤ ਨੇ ਇਸ ਤੋਂ ਪਹਿਲਾਂ 4 ਅਗਸਤ, 2020 ਨੂੰ ਸਰਕਾਰੀ ਹਸਪਤਾਲਾਂ ਨੂੰ ਇਹ ਆਦੇਸ਼ ਦਿੱਤਾ ਸੀ। ਵੀਰਵਾਰ ਨੂੰ ਆਪਣੇ ਪਿਛਲੇ ਸਾਲ ਦੇ ਆਦੇਸ਼ 'ਚ ਅਦਾਲਤ ਨੇ ਸਰਕਾਰੀ ਅਤੇ ਪ੍ਰਾਈਵੇਟ ਦੋਵਾਂ ਹਸਪਤਾਲਾਂ ਨੂੰ ਇਸ 'ਚ ਸ਼ਾਮਿਲ ਕਰ ਲਿਆ। ਸੁਪਰੀਮ ਕੋਰਟ ਨੇ ਸਾਬਕਾ ਕਾਨੂੰਨ ਮੰਤਰੀ ਡਾ: ਅਸ਼ਵਨੀ ਕੁਮਾਰ ਦੀ ਪਟੀਸ਼ਨ 'ਤੇ ਇਹ ਫ਼ੈਸਲਾ ਦਿੱਤਾ। ਜਸਟਿਸ ਅਸ਼ੋਕ ਭੂਸ਼ਣ ਅਤੇ ਜਸਟਿਸ ਆਰ.ਐੱਸ. ਰੈੱਡੀ ਨੇ ਇਸ ਤੋਂ ਇਲਾਵਾ ਰਾਜ ਸਰਕਾਰਾਂ ਨੂੰ ਇਸ ਸੁਝਾਅ ਦਾ 3 ਹਫ਼ਤਿਆਂ 'ਚ ਜਵਾਬ ਦੇਣ ਨੂੰ ਵੀ ਕਿਹਾ ਕਿ ਰਾਜ ਸਰਕਾਰਾਂ ਇਸ ਆਦੇਸ਼ ਨੂੰ ਸਿਹਤ ਨੀਤੀਆਂ 'ਚ ਸਥਾਈ ਰੂਪ 'ਚ ਸ਼ਾਮਿਲ ਕਰਨ ਲਈ ਇਸ ਨੂੰ ਮੈਮੋਰੰਡਮ ਆਫ਼ ਪ੍ਰੋਟੋਕਾਲ ਦਾ ਹਿੱਸਾ ਬਣਾ ਸਕਦੀਆਂ ਹਨ। ਡਾ: ਅਸ਼ਵਨੀ ਕੁਮਾਰ ਨੇ 'ਅਜੀਤ' ਨਾਲ ਗੱਲ ਕਰਦਿਆਂ ਕਿਹਾ ਕਿ ਸੁਪਰੀਮ ਕੋਰਟ ਦੀਆਂ ਹਦਾਇਤਾਂ ਨੂੰ ਕਾਗਜ਼ਾਂ ਦੇ ਦਾਇਰੇ ਤੋਂ ਬਾਹਰ ਲਿਆਉਣ ਅਤੇ ਹੋਰ ਪ੍ਰਭਾਵੀ ਬਣਾਉਣ ਲਈ ਇਹ ਵੇਖਣਾ ਜ਼ਰੂਰੀ ਹੈ ਕਿ ਆਦੇਸ਼ ਦੀ ਤਾਮੀਲ ਕਿਵੇਂ ਹੋ ਰਹੀ ਹੈ? ਉਨ੍ਹਾਂ ਕਿਹਾ ਕਿ ਜੇਕਰ ਇਹ ਆਦੇਸ਼ ਸਰਕਾਰੀ ਨੀਤੀ ਦਾ ਹਿੱਸਾ ਬਣਦਾ ਹੈ ਤਾਂ ਦੇਸ਼ ਦੀ ਆਬਾਦੀ ਦੇ 10ਵੇਂ ਹਿੱਸੇ ਨੂੰ ਕਾਫ਼ੀ ਫਾਇਦਾ ਹੋਵੇਗਾ।

6ਵੇਂ ਵਿੱਤ ਕਮਿਸ਼ਨ ਦੀਆਂ ਸਿਫ਼ਾਰਸ਼ਾਂ ਨੂੰ ਮੰਤਰੀ ਮੰਡਲ ਦੀ ਹਰੀ ਝੰਡੀ

* ਚਾਰ ਹੋਰ ਵਿਭਾਗਾਂ ਦੇ ਪੁਨਰਗਠਨ ਨੂੰ ਪ੍ਰਵਾਨਗੀ * ਹਰਗੋਬਿੰਦ ਖੁਰਾਣਾ ਵਜ਼ੀਫ਼ਾ ਰਾਸ਼ੀ ਵਧਾਈ

ਚੰਡੀਗੜ੍ਹ, 4 ਮਾਰਚ (ਬਿਊਰੋ ਚੀਫ਼)-ਪੰਜਾਬ ਮੰਤਰੀ ਮੰਡਲ ਦੀ ਅੱਜ ਸ਼ਾਮ ਇਥੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਪ੍ਰਧਾਨਗੀ ਹੇਠ ਹੋਈ ਮੀਟਿੰਗ 'ਚ 6ਵੇਂ ਪੰਜਾਬ ਵਿੱਤ ਕਮਿਸ਼ਨ ਦੀ ਰਿਪੋਰਟ ਵਿਚਲੀਆਂ 7 'ਚੋਂ 6 ਸਿਫ਼ਾਰਸ਼ਾਂ ਨੂੰ ਪ੍ਰਵਾਨ ਕਰ ਲਿਆ ਗਿਆ, ਜਦੋਂਕਿ ਇਕ ਸਿਫ਼ਾਰਸ਼ ਨੂੰ ਮੰਤਰੀਆਂ ਦੀ ਕਮੇਟੀ ਹਵਾਲੇ ਕੀਤਾ ਗਿਆ ਹੈ, ਜਿਸ ਵਿਚ ਸਥਾਨਕ ਸਰਕਾਰਾਂ ਨੂੰ ਟੈਕਸਾਂ ਦਾ 4 ਪ੍ਰਤੀਸ਼ਤ ਹਿੱਸਾ ਜਾਰੀ ਰੱਖਣ ਦੀ ਸਿਫ਼ਾਰਸ਼ ਕੀਤੀ ਗਈ ਹੈ। ਕਮਿਸ਼ਨ ਵਲੋਂ ਸੂਬੇ ਵਿਚ ਚੁੰਗੀ ਖ਼ਤਮ ਕਰਨ ਦੀ ਵੀ ਸਿਫ਼ਾਰਸ਼ ਕੀਤੀ ਗਈ ਹੈ ਤੇ ਦੇਸੀ ਤੇ ਅੰਗਰੇਜ਼ੀ ਸ਼ਰਾਬ ਦੀ ਵਿਕਰੀ 'ਚੋਂ ਹਿੱਸਾ ਪੰਚਾਇਤੀ ਰਾਜ ਸੰਸਥਾਵਾਂ ਤੇ ਸਥਾਨਕ ਸਰਕਾਰਾਂ ਸਬੰਧੀ ਸੰਸਥਾਵਾਂ ਨੂੰ ਦੇਣ ਲਈ ਵੀ ਕਿਹਾ ਗਿਆ ਹੈ। ਮੰਤਰੀ ਮੰਡਲ ਦੀ ਮੀਟਿੰਗ 'ਚ ਰਾਜ ਸਰਕਾਰ ਦੇ ਚਾਰ ਹੋਰ ਵਿਭਾਗਾਂ ਦੇ ਪੁਨਰਗਠਨ ਨੂੰ ਹਰੀ ਝੰਡੀ ਦਿੱਤੀ ਗਈ। ਇਨ੍ਹਾਂ ਵਿਭਾਗਾਂ ਵਿਚ ਮੁੱਖ ਤੌਰ 'ਤੇ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਗਵਰਨੈਂਸ ਰਿਫਾਮ ਤੇ ਇੰਪਲਾਈਮੈਂਟ ਜਨਰੇਸ਼ਨ ਆਦਿ ਸ਼ਾਮਿਲ ਹਨ। ਰਾਜ ਸਰਕਾਰ ਵਲੋਂ ਲਏ ਗਏ ਫ਼ੈਸਲੇ ਨਾਲ ਗਵਰਨੈਂਸ ਰਿਫਾਮ ਵਿਚ 75 ਅਸਾਮੀਆਂ ਖ਼ਤਮ ਕਰ ਕੇ 56 ਨਵੀਆਂ ਅਸਾਮੀਆਂ ਸਿਰਜੀਆਂ ਜਾਣਗੀਆਂ। ਇਸੇ ਤਰ੍ਹਾਂ ਘਰ-ਘਰ ਯੋਜਨਾ ਪ੍ਰੋਗਰਾਮ ਹੇਠ 29 ਨਵੀਆਂ ਅਸਾਮੀਆਂ ਨੂੰ ਪ੍ਰਵਾਨਗੀ ਦਿੱਤੀ ਗਈ ਹੈ, ਜਦੋਂ ਕਿ ਮੌਜੂਦਾ 57 ਅਸਾਮੀਆਂ ਖ਼ਤਮ ਕੀਤੀਆਂ ਜਾ ਰਹੀਆਂ ਹਨ। ਇਸੇ ਤਰ੍ਹਾਂ ਵਾਤਾਵਰਨ ਸਬੰਧੀ ਡਾਇਰੈਕਟੋਰੇਟ 'ਚ 24 ਨਵੀਆਂ ਅਸਾਮੀਆਂ ਪ੍ਰਵਾਨ ਕੀਤੀਆਂ ਗਈਆਂ ਹਨ ਤੇ 60 ਖ਼ਤਮ ਕੀਤੀਆਂ ਗਈਆਂ ਹਨ। ਇਕ ਹੋਰ ਫ਼ੈਸਲੇ 'ਚ ਡਾ. ਹਰਗੋਬਿੰਦ ਖੁਰਾਣਾ ਵਜ਼ੀਫ਼ਾ ਰਾਸ਼ੀ 2500 ਰੁਪਏ ਤੋਂ ਵਧਾ ਕੇ 3000 ਰੁਪਏ ਮਹੀਨਾ ਕਰ ਦਿੱਤੀ ਗਈ ਹੈ। ਇਸੇ ਤਰ੍ਹਾਂ ਮੰਤਰੀ ਮੰਡਲ ਵਲੋਂ ਚਾਲੂ ਵਿੱਤੀ ਸਾਲ 2020-21 ਲਈ ਸਪਲੀਮੈਂਟਰੀ ਵਿੱਤੀ ਮੰਗਾਂ ਤੇ ਸਾਲ 2018-19 ਲਈ ਕੈਗ ਦੀ ਰਿਪੋਰਟ ਵਿਧਾਨ ਸਭਾ ਵਿਚ ਪੇਸ਼ ਕਰਨ ਨੂੰ ਵੀ ਪ੍ਰਵਾਨਗੀ ਦਿੱਤੀ ਗਈ।

ਕੇਂਦਰ ਦੀ ਨਾਰਾਜ਼ਗੀ ਦੀ ਮਾਰ ਹੁਣ ਰਾਈਸ ਮਿੱਲਰਾਂ 'ਤੇ ਪੈਣ ਲੱਗੀ

-ਜਸਵਿੰਦਰ ਸਿੰਘ ਸੰਧੂ-
ਫ਼ਿਰੋਜ਼ਪੁਰ, 4 ਮਾਰਚ -ਚੱਲ ਰਹੇ ਕਿਸਾਨ ਅੰਦੋਲਨ ਦੀ ਅਗਵਾਈ ਕਰ ਰਹੇ ਪੰਜਾਬ ਦੇ ਕਿਸਾਨ ਦੇ ਰਵੱਈਆ ਤੋਂ ਖ਼ਫ਼ਾ ਕੇਂਦਰ ਦੀ ਮੋਦੀ ਸਰਕਾਰ ਦੀ ਨਾਰਾਜ਼ਗੀ ਦਾ ਖ਼ਮਿਆਜ਼ਾ ਰਾਈਸ ਮਿੱਲਰਾਂ ਨੂੰ ਭੁਗਤਣਾ ਪੈ ਰਿਹਾ ਹੈ, ਕਿਉਂਕਿ ਕੇਂਦਰ ਦੀ ਅਨਾਜ ਖ਼ਰੀਦ ਏਜੰਸੀ ਐਫ.ਸੀ.ਆਈ. ਵਲੋਂ ਰਾਈਸ ਮਿੱਲਰਾਂ ਪਾਸੋਂ ਅਚਾਨਕ ਸਾਧਾਰਨ ਛੜਾਈ ਵਾਲੇ ਚੌਲ ਤੋਂ ਹਟ ਫੋਰਟੀਫਾਈਡ ਰਾਈਸ ਸੀ.ਐਮ.ਆਰ. ਚੌਲ (ਭੋਜਨ 'ਚ ਵਿਟਾਮਿਨ ਤੇ ਮਿਨਰਲ ਵਰਗੇ ਜ਼ਰੂਰੀ ਸੂਖਮ ਪੌਸ਼ਟਿਕ ਤੱਤ ਵਧਾਉਣ ਦੀ ਪ੍ਰਕਿਰਿਆ) ਦੀ ਮੰਗ ਕਰ ਦਿੱਤੀ ਗਈ ਹੈ, ਜੋ ਰਾਈਸ ਮਿੱਲਰਾਂ ਦੇ ਵੱਸ ਦੀ ਗੱਲ ਨਹੀਂ। ਇਸ ਦੇ ਨਾਲ-ਨਾਲ ਸਰਕਾਰ ਦੀਆਂ ਗਲਤ ਨੀਤੀਆਂ ਕਾਰਨ ਪੈਦਾ ਹੋਈ ਬਾਰਦਾਨੇ ਦੀ ਘਾਟ ਕਾਰਨ ਵੀ ਰਾਈਸ ਮਿੱਲਰਾਂ ਦੀਆਂ ਚਿੰਤਾਵਾਂ 'ਚ ਡਾਢਾ ਵਾਧਾ ਹੋਇਆ ਹੈ। ਇਥੇ ਦੱਸਣਯੋਗ ਹੈ ਕਿ ਚੌਲ ਸਨਅਤ ਤੇ ਵਪਾਰ 'ਚ ਸਭ ਤੋਂ ਵੱਧ ਯੋਗਦਾਨ ਪਾਉਣ ਵਾਲੇ ਪੰਜਾਬ 'ਚ 4500 ਰਾਈਸ ਮਿੱਲਾਂ ਹਨ, ਜਿਨ੍ਹਾਂ 'ਚੋਂ ਇਕ ਵੀ ਫੋਰਟੀਫਾਈਡ ਚੌਲ ਬਣਾਉਣ ਵਾਲੀ ਨਹੀਂ। ਇਸ ਕਾਰਨ ਇਹ ਸਭ 1 ਮਾਰਚ ਤੋਂ ਬੰਦ ਹਨ। ਦੱਸਣਯੋਗ ਹੈ ਕਿ ਦੇਸ਼ ਭਰ 'ਚ ਸਿਰਫ਼ 15 ਫੋਰਟੀਫਾਈਡ ਚੌਲ ਮਿੱਲਾਂ ਹਨ, ਜੋ ਦੇਸ਼ ਦੀ ਮੰਗ ਦਾ ਕੁਝ ਫ਼ੀਸਦੀ ਹਿੱਸਾ ਹੀ ਪੂਰਾ ਕਰਨ ਦੇ ਸਮਰੱਥ ਹਨ। ਉਹ ਵੀ 30 ਅਪ੍ਰੈਲ ਤੋਂ ਪਹਿਲਾਂ ਫੋਰਟੀਫਾਈਡ ਚੌਲ ਦੀ ਡਲਿਵਰੀ ਦੇਣ ਵਿਚ ਅਸਮਰੱਥ ਹਨ। ਚੌਲ ਮਿੱਲਰਾਂ ਅਨੁਸਾਰ ਭਾਰਤ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਬਿਨਾਂ ਬਲਾਇੰਡ ਤੋਂ ਕੋਈ ਵੀ ਮਿੱਲ ਫੋਰਟੀਫਾਈਡ ਚੌਲ ਦੀ ਡਲਿਵਰੀ ਨਹੀਂ ਦੇ ਸਕਦੀ। ਇਹ ਵੀ ਦੱਸਣਯੋਗ ਹੈ ਕਿ ਪੂਰੇ ਪੰਜਾਬ 'ਚ 4500 ਮਿੱਲਾਂ 'ਚੋਂ 80 ਫ਼ੀਸਦੀ ਤੋਂ ਜ਼ਿਆਦਾ ਇਕਾਈਆਂ ਛੋਟੇ ਪੈਮਾਨੇ ਦੀਆਂ ਇਕਾਈਆਂ ਹਨ, ਜਿਨ੍ਹਾਂ ਕੋਲ ਫੋਰਟੀਫਾਈਡ ਚੌਲ ਬਣਾਉਣ ਜਾਂ ਮਿਲਾਉਣ ਲਈ ਮਸ਼ੀਨਰੀ ਸਥਾਪਿਤ ਕਰਨ ਲਈ ਲੋੜੀਂਦੇ ਫ਼ੰਡ ਨਹੀਂ ਹਨ। ਪੰਜਾਬ 'ਚ ਕੁਝ ਕੁ ਵੱਡੀਆਂ ਚੌਲ ਮਿੱਲਾਂ ਹਨ, ਜੋ ਕਿ ਫੋਰਟੀਫਾਈਡ ਚੌਲਾਂ ਦੇ ਨਿਰਮਾਣ ਜਾਂ ਮਿਸ਼ਰਨ ਲਈ ਲੋੜੀਂਦੇ ਫ਼ੰਡਾਂ ਵਿਚ ਨਿਵੇਸ਼ ਕਰਨ ਦੇ ਸਮਰੱਥ ਹੋਣ ਕਰਕੇ ਦਿਲਚਸਪੀ ਰੱਖਦੇ ਹਨ, ਉਹ ਵੀ ਭਾਰਤ ਸਰਕਾਰ ਦੀ ਰਹਿਮ ਦਿਲੀ ਬਿਨਾਂ ਸੰਭਵ ਨਹੀਂ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਕੋਵਿਡ-19 ਸੰਕਟ ਕਾਰਨ ਪੰਜਾਬ ਸਰਕਾਰ ਝੋਨੇ ਦੀ ਭਰਾਈ ਲਈ ਸੌ ਫ਼ੀਸਦੀ ਬਾਰਦਾਨੇ 'ਚੋਂ ਸਿਰਫ਼ 30 ਤੋਂ 40 ਫ਼ੀਸਦੀ ਹੀ ਮੁਹੱਈਆ ਕਰਵਾ ਸਕੀ ਸੀ। ਹੁਣ ਚੌਲ ਦੀ ਭਰਾਈ ਲਈ ਸ਼ੈਲਰ ਉਦਯੋਗ ਬਾਰਦਾਨੇ ਦੀ ਘਾਟ ਨਾਲ ਜੂਝ ਰਿਹਾ ਹੈ। ਬੰਗਾਲ ਦੀਆਂ ਬਾਰਦਾਨਾ ਬਣਾਉਣ ਵਾਲੀਆਂ ਮਿੱਲਾਂ ਕੋਵਿਡ ਕਾਰਨ ਬਾਰਦਾਨੇ ਦੀ ਸਪਲਾਈ ਨਹੀਂ ਕਰ ਰਹੀਆਂ। ਹੁਣ ਭਾਰਤ ਸਰਕਾਰ ਪੰਜਾਬ ਦੀਆਂ ਮਿੱਲਾਂ 'ਤੇ ਨਾਜਾਇਜ਼ ਵਿੱਤੀ ਭਾਰ ਪਾ ਰਹੀ ਹੈ ਕਿ ਬਕਾਇਆ ਚੌਲ ਦੀ ਡਲਿਵਰੀ ਦਾ ਬਾਰਦਾਨਾ ਪੰਜਾਬ ਦੀਆਂ ਮਿੱਲਾਂ 22 ਰੁਪਏ ਪ੍ਰਤੀ ਬੋਰੀ ਦੇ ਹਿਸਾਬ ਨਾਲ ਆਪਣੇ ਤੌਰ 'ਤੇ ਲਗਾਉਣ, ਜਦੋਂ ਕਿ ਜਿਸ ਪ੍ਰਕਾਰ ਦੀ ਬੋਰੀ ਦੀ ਮੰਗ ਕਰ ਰਹੀ ਹੈ, ਉਸ ਦੀ ਖੁੱਲ੍ਹੇ ਬਾਜ਼ਾਰ ਵਿਚ ਕੀਮਤ 35 ਰੁਪਏ ਪ੍ਰਤੀ ਬੋਰੀ ਤੋਂ ਵੀ ਵੱਧ ਹੈ, ਜਿਸ ਦਾ ਭਾਰੀ ਨੁਕਸਾਨ ਪੰਜਾਬ ਦੀਆਂ ਮਿੱਲਾਂ ਨੂੰ ਸਿੱਧੇ ਰੂਪ 'ਚ ਭੁਗਤਣਾ ਪਵੇਗਾ, ਜਦੋਂ ਕਿ ਮੱਧ ਪ੍ਰਦੇਸ਼ ਵਰਗੇ ਹੋਰ ਰਾਜਾਂ ਦੀਆਂ ਸਰਕਾਰਾਂ ਨੇ ਪ੍ਰਤੀ ਬੋਰੀ ਬਾਰਦਾਨੇ 35 ਰੁਪਏ (ਜੀ.ਐੱਸ.ਟੀ. ਤੋਂ ਬਿਨਾਂ) ਦੇ ਟੈਂਡਰ ਮਨਜ਼ੂਰ ਕੀਤੇ ਹਨ। ਕੇਂਦਰ ਸਰਕਾਰ ਦੀਆਂ ਮਾਰੂ ਨੀਤੀਆਂ ਤੋਂ ਦੁਖੀ ਰਾਈਸ ਇੰਡਸਟਰੀ ਐਸੋਸੀਏਸ਼ਨ ਪੰਜਾਬ ਦੇ ਪ੍ਰਧਾਨ ਭਾਰਤ ਭੂਸ਼ਣ ਬਿੰਟਾ ਨੇ ਦੱਸਿਆ ਕਿ ਮਿੱਲਰ ਪਹਿਲਾਂ ਹੀ ਕੋਵਿਡ-19 ਦੇ ਮਾੜੇ ਪ੍ਰਭਾਵਾਂ ਦਾ ਸਾਹਮਣਾ ਕਰ ਰਹੇ ਹਨ, ਉੱਪਰੋਂ ਬਾਰਦਾਨੇ ਦੀ ਘਾਟ ਅਤੇ ਫੋਰਟੀਫਾਈਡ ਚੌਲਾਂ ਦੀ ਮੰਗ ਕਾਰਨ ਮਿੱਲਾਂ ਵੱਡੇ ਵਿੱਤੀ ਘਾਟੇ ਵੱਲ ਜਾ ਰਹੀਆਂ ਹਨ। ਪੈਦਾ ਹੋ ਰਹੇ ਮਾੜੇ ਹਾਲਾਤ ਤੋਂ ਦੁਖੀ ਰਾਈਸ ਇੰਡਸਟਰੀ ਐਸੋਸੀਏਸ਼ਨ ਪੰਜਾਬ ਵਲੋਂ ਸਰਕਾਰ ਤੱਕ ਆਪਣੀ ਆਵਾਜ਼ ਪਹੁੰਚਾਉਣ ਲਈ ਕਸਟਮ ਮਿਲਿੰਗ ਰਾਈਸ (2020-21) ਦੇ ਸਬੰਧ ਵਿਚ ਕੁਝ ਚਿੰਤਾਵਾਂ ਜ਼ਾਹਿਰ ਕਰਦਿਆਂ ਐਫ.ਸੀ.ਆਈ. ਆਦਿ ਫੂਡ ਏਜੰਸੀਆਂ ਦੇ ਅਧਿਕਾਰੀਆਂ ਨੂੰ ਮੰਗ ਪੱਤਰ ਦੇ ਕੇ ਲੋੜੀਂਦੀਆਂ ਛੋਟਾਂ ਦੇਣ ਦੀ ਮੰਗ ਕੀਤੀ ਹੈ। ਉਨ੍ਹਾਂ ਕਿਹਾ ਕਿ ਇਸ ਸਾਲ ਸੀ.ਐਮ.ਆਰ. 20-21 ਦੀ ਸਪੁਰਦਗੀ ਐਫ.ਸੀ.ਆਈ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਬਹੁਤ ਆਸਾਨ ਹੈ। ਹੁਣ ਤੱਕ 50 ਫ਼ੀਸਦੀ ਤੋਂ ਵੱਧ ਸਪੁਰਦਗੀ ਪੂਰੀ ਹੋ ਗਈ ਹੈ, ਪਰ 28 ਫਰਵਰੀ 2021 ਨੂੰ ਐਫ.ਸੀ.ਆਈ. ਨੇ 1 ਮਾਰਚ 2021 ਤੋਂ ਸੀ.ਐਮ.ਆਰ. ਨੂੰ ਸਵੀਕਾਰ ਕਰਨਾ ਬੰਦ ਕਰਨ ਦਾ ਆਦੇਸ਼ ਦਿੱਤਾ, ਜੋ ਕਿ ਮਾਰੂ ਹੈ। ਉਨ੍ਹਾਂ ਮੰਗ ਕੀਤੀ ਕਿ ਫੋਰਟੀਫਾਈਡ ਰਾਈਸ ਸੀ.ਐਮ.ਆਰ ਚੌਲ ਨਾਲ 1: 100 ਦੇ ਅਨੁਪਾਤ ਨਾਲ ਮਿਲਾਇਆ ਜਾਵੇ, ਜੋ ਸੰਭਵ ਨਹੀਂ ਹੈ। ਕੁਝ ਕੁ ਪ੍ਰਮੁੱਖ ਚੌਲ ਮਿੱਲ ਮਾਲਕ ਮਜ਼ਬੂਤ ਚੌਲਾਂ ਦੇ ਨਿਰਮਾਣ ਜਾਂ ਮਿਸ਼ਰਨ ਦੇ ਉਦੇਸ਼ ਲਈ ਲੋੜੀਂਦੇ ਫ਼ੰਡਾਂ 'ਚ ਨਿਵੇਸ਼ ਕਰਨ ਵਿਚ ਦਿਲਚਸਪੀ ਰੱਖਦੇ ਹਨ। ਨਾਲ ਸਰਕਾਰ 5 ਸਾਲਾ ਸਮਝੌਤਾ ਕਰੇ ਕਿ ਸੀ.ਐਮ.ਆਰ. 2021-22 ਤੋਂ ਫੋਰਟੀਫਾਈਡ ਚੌਲ ਦੀ ਸਪਲਾਈ ਲਈ ਸਪੁਰਦਗੀ ਦੀ ਸਮਾਂ ਸੀਮਾ ਭਾਰਤ ਸਰਕਾਰ ਪ੍ਰਦਾਨ ਕਰੇਗੀ। ਉਨ੍ਹਾਂ ਦੱਸਿਆ ਕਿ ਸਰਕਾਰ ਸਿੱਧੇ ਮਿੱਲਰ ਨੂੰ ਬਾਰਦਾਨੇ ਦੀ ਸਪਲਾਈ ਪ੍ਰਦਾਨ ਕਰੇ। ਰਾਈਸ ਮਿੱਲਰ ਰਣਜੀਤ ਸਿੰਘ ਜੋਸਨ, ਪਰਸ਼ਾਨ, ਦੀਪਕ ਆਵਲਾ, ਗੁਰਦੀਪ ਸਿੰਘ ਗਿੱਲ, ਸਤਦੇਵ ਨਰੂਲਾ, ਰਾਜ ਕੁਮਾਰ ਵੋਹਰਾ, ਸੰਜੀਵ ਢੱਲ, ਕਮਲ ਗਰਗ, ਪ੍ਰਵੀਨ ਮੰਗਲ, ਕਪਿਲ ਜ਼ੀਰਾ, ਅਸ਼ੋਕ ਵੋਹਰਾ, ਰਾਕੇਸ਼ ਸਚਦੇਵਾ, ਭੂਸ਼ਨ ਤਲਵੰਡੀ, ਸੁਮੀਲ ਕੁਮਾਰ ਆਦਿ ਨੇ ਪੁਰਜ਼ੋਰ ਮੰਗ ਕੀਤੀ ਕਿ ਸਰਕਾਰ ਸਖ਼ਤ ਰੁਖ਼ ਅਪਣਾਉਣ ਦੀ ਬਜਾਏ ਰਿਆਇਤਾਂ ਦੇਵੇ ਤਾਂ ਜੋ ਰਾਈਸ ਇੰਡਸਟਰੀ ਡੁੱਬਣ ਤੋਂ ਬਚਾਈ ਜਾ ਸਕੇ।
ਸੀ.ਐਮ.ਆਰ. ਵਿਚ ਫੋਰਟੀਫਾਈਡ ਦੀ ਮਿਲਾਵਟ ਕੀ ਹੈ
ਆਂਧਰਾ ਪ੍ਰਦੇਸ਼, ਓਡੀਸ਼ਾ ਆਦਿ ਸੂਬਿਆਂ ਵਿਚ ਕੁਪੋਸ਼ਨ ਦੀ ਮਾਰ ਬਹੁਤ ਹੈ, ਜਿਸ ਨੂੰ ਦੂਰ ਕਰਨ ਲਈ ਭਾਰਤ ਸਰਕਾਰ ਉਥੇ ਫੋਰਟੀਫਾਈਡ ਚੌਲਾਂ ਦੀ ਸਪਲਾਈ ਕਰਨਾ ਚਾਹੁੰਦੀ ਹੈ। ਚੌਲਾਂ ਦੀ ਜੋ ਮੰਗ ਭਾਰਤ ਸਰਕਾਰ ਕਰ ਰਹੀ ਹੈ, ਉਸ ਵਿਚ ਮਿੱਲਰਾਂ ਨੂੰ ਚੌਲ ਬਣਾਉਣ ਉਪਰੰਤ ਪੈਕਿੰਗ ਤੋਂ ਪਹਿਲਾਂ ਉਸ ਵਿਚ ਲੋਹਾ, ਫੋਲਿਕ ਐਸਿਡ ਅਤੇ ਵਿਟਾਮਿਨ-ਬੀ 12 ਦੀ ਮਿਲਾਵਟ ਵਾਲਾ ਫੋਰਟੀਫਾਈਡ ਚੌਲ 1 ਫ਼ੀਸਦੀ ਮਿਲਾਉਣਾ ਹੋਵੇਗਾ। ਮਿਲਾਉਣ ਲਈ ਜੋ ਲੋੜੀਂਦੀ ਮਸ਼ੀਨਰੀ ਹੈ, ਉਸ ਤੋਂ ਪੰਜਾਬ ਦੇ ਸਾਰੇ ਮਿੱਲਰ ਸੱਖਣੇ ਹਨ।
ਸ਼ੈਲਰ ਮਾਲਕਾਂ ਨੂੰ ਹੈ ਲੱਖਾਂ ਰੁਪਏ ਦਾ ਸਿੱਧਾ ਨੁਕਸਾਨ
ਕੇਂਦਰ ਵਲੋਂ ਅਚਨਚੇਤ ਫ਼ਰਮਾਨ ਜਾਰੀ ਕਰ ਫੋਰਟੀਫਾਈਡ ਚੌਲ ਦੀ ਮੰਗ ਕਰਨ ਦਾ ਸ਼ੈਲਰ ਮਾਲਕਾਂ ਨੂੰ ਸਿੱਧਾ ਲੱਖਾਂ ਰੁਪਏ ਦਾ ਨੁਕਸਾਨ ਹੋਵੇਗਾ। ਦੱਸਣਯੋਗ ਹੈ ਕਿ ਝੋਨਾ ਖ਼ਰੀਦਣ ਸਮੇਂ ਕਿਸਾਨਾਂ ਨੂੰ ਤਾਂ ਫ਼ਸਲ ਦੀ ਅਦਾਇਗੀ ਕੀਤੀ ਜਾ ਚੁੱਕੀ ਹੈ ਤੇ ਖ਼ਰੀਦ ਏਜੰਸੀਆਂ ਵਲੋਂ ਉਕਤ ਝੋਨਾ ਸ਼ੈਲਰ ਮਾਲਕਾਂ ਨੂੰ ਸੌਂਪ ਦਿੱਤਾ ਗਿਆ ਹੈ, ਜਿਸ ਦੀ ਨਿਰਧਾਰਤ ਮਿਆਰ ਰੂਪੀ ਤੈਅ ਸ਼ਰਤਾਂ ਮੁਤਾਬਕ ਛੁਡਾਈ ਕਰਕੇ 31 ਮਾਰਚ ਤੱਕ ਇਸ ਨੂੰ ਐਫ.ਸੀ.ਆਈ. ਨੂੰ ਦੇਣਾ ਹੁੰਦਾ ਹੈ। ਸ਼ੈਲਰ ਬੰਦ ਹੋਣ ਨਾਲ ਸਭ ਤੋਂ ਪਹਿਲਾਂ ਤਾਂ ਮਜ਼ਦੂਰਾਂ ਦਾ ਬੋਝ ਸ਼ੈਲਰ ਮਾਲਕ 'ਤੇ ਪੈ ਰਿਹਾ ਹੈ, ਦੂਸਰਾ ਛੜਾਈ ਬੰਦ ਹੋਣ ਕਾਰਨ ਤੇ ਗਰਮੀ ਵਧਣ ਕਾਰਨ ਖੁੱਲ੍ਹੇ ਅਸਮਾਨ ਹੇਠ ਪਏ ਝੋਨੇ ਦਾ ਮਿਆਰ ਹੇਠਾਂ ਡਿਗ ਸਕਦਾ ਹੈ, ਜਿਸ ਕਾਰਨ ਝੋਨੇ ਦੀ ਛੜਾਈ ਕਰਨ ਸਮੇਂ ਜਿਥੇ ਚਾਵਲ ਦਾ ਰੰਗ ਖ਼ਰਾਬ ਹੋ ਜਾਵੇਗਾ, ਉਥੇ ਇਸ ਵਿਚ ਟੋਟਾ ਵੀ ਵਧੇਰੇ ਆਵੇਗਾ ਜੋ ਐਫ.ਸੀ.ਆਈ. ਦੀਆਂ ਸ਼ਰਤਾਂ 'ਤੇ ਖਰਾ ਨਹੀਂ ਉਤਰਗਾ ਤੇ ਇਸ ਵਿਚ ਨੁਕਸ ਕੱਢ ਐਫ.ਸੀ.ਆਈ. ਮਾਲ ਨਹੀਂ ਲਵੇਗੀ ਤੇ ਇਸ ਦਾ ਸਾਰਾ ਵਿੱਤੀ ਬੋਝ ਸ਼ੈਲਰ ਮਾਲਕਾਂ 'ਤੇ ਪੈਵੇਗਾ। ਦੂਜੇ ਪਾਸੇ ਫੋਰਟੀਫਾਈਡ ਚੌਲ ਬਣਾਉਣ ਲਈ ਲੱਗਣ ਵਾਲੀ ਮਸ਼ੀਨਰੀ ਦਾ ਮੁੱਲ 20 ਤੋਂ 25 ਲੱਖ ਰੁਪਏ ਹੈ, ਜੋ ਕਿ ਸਮੂਹ ਸ਼ੈਲਰ ਮਾਲਕ ਲਗਾਉਣ ਦੇ ਸਮਰੱਥ ਨਹੀਂ ਹਨ, ਜਿਸ ਦੇ ਮਾਲਕਾਂ ਵਲੋਂ ਲੱਖਾਂ ਰੁਪਏ ਦਾ ਬੋਝ ਇਕੋ ਸਮੇਂ ਝੱਲਣਾ ਹਰੇਕ ਦੇ ਵੱਸ 'ਚ ਨਹੀਂ ਹੈ। ਬਾਰਦਾਨੇ ਦੀ ਘਾਟ ਦੀ ਆਰਥਿਕ ਮਾਰ ਵੀ ਸ਼ੈਲਰ ਮਾਲਕਾਂ ਨੂੰ ਪੈ ਰਹੀ ਹੈ, ਕਿਉਂਕਿ ਝੋਨੇ ਦੀ ਆਮਦ ਸਮੇਂ ਕੋਵਿਡ-19 ਕਾਰਨ ਜੂਨ ਮਹੀਨੇ ਮਿੱਲਾਂ ਬੰਦ ਰਹਿਣ ਕਾਰਨ ਬੋਰੀਆਂ ਦੀ ਸਪਲਾਈ 25 ਤੋਂ 30 ਫ਼ੀਸਦੀ ਹੀ ਹੋ ਸਕੀ। 70 ਫ਼ੀਸਦੀ ਬੋਰੀਆਂ ਸ਼ੈਲਰ ਮਾਲਕਾਂ ਵਲੋਂ ਝੋਨੇ ਦੀ ਭਰਾਈ ਲਈ ਦਿੱਤੀਆਂ ਗਈਆਂ ਸਨ। ਪੂਰੇ ਪੰਜਾਬ ਦੇ ਮਿੱਲਰਾਂ ਕੋਲ ਹੁਣ ਵੱਧ ਤੋਂ ਵੱਧ 60 ਫ਼ੀਸਦੀ ਬਾਰਦਾਨਾ ਚੌਲ ਦੀ ਡਲਿਵਰੀ ਲਈ ਸੀ, ਜੋ ਕਿ ਹੁਣ ਲਗਭਗ ਖ਼ਤਮ ਹੋ ਗਿਆ ਹੈ। 40 ਫ਼ੀਸਦੀ ਬਾਰਦਾਨਾ ਕੇਂਦਰ ਸਰਕਾਰ ਨੇ ਮੁਹੱਈਆ ਕਰਵਾਉਣਾ ਹੁੰਦਾ ਹੈ ਪਰ ਅੱਜ ਕੇਂਦਰ ਦਾ ਨਾਦਰਸ਼ਾਹੀ ਫ਼ਰਮਾਨ ਹੈ ਕਿ ਜਿਸ ਬੋਰੀ ਦੀ ਖੁੱਲ੍ਹੇ ਬਾਜ਼ਾਰ 'ਚ ਕੀਮਤ 35 ਰੁਪਏ ਪ੍ਰਤੀ ਬੋਰੀ ਹੈ, ਉਸੇ ਬੋਰੀ ਦੇ ਮਿੱਲਰ ਨੂੰ 22 ਰੁਪਏ ਮਿਲਣਗੇ। ਉਸ ਦੀ ਅਦਾਇਗੀ ਵੀ 6 ਮਹੀਨੇ ਬਾਅਦ ਮਿੱਲਰ ਨੂੰ ਕੀਤੀ ਜਾਵੇਗੀ। ਇਸ ਤਰ੍ਹਾਂ ਐਫ.ਸੀ.ਆਈ ਵਲੋਂ ਪੰਜਾਬ ਦੇ ਮਿੱਲਰਾਂ ਉੱਪਰ ਆਪ ਮੁਹਾਰੇ ਬਾਰਦਾਨਾ ਪੂਰਾ ਕਰਨ ਤੇ ਚੌਲ ਦੇ ਮਿਆਰ ਖ਼ਰਾਬ ਹੋਣ ਤੇ ਅਚਾਨਕ ਫੋਰਟੀਫਾਈਡ ਚੌਲ ਦੇਣ ਵਾਲੇ ਹੁਕਮ ਪੂਰਾ ਕਰਨ ਲਈ ਲੋੜੀਂਦੀ ਲੱਖਾਂ ਰੁਪਏ ਦੀ ਮਸ਼ੀਨਰੀ ਦਾ ਵਿੱਤੀ ਬੋਝ ਵੀ ਪੰਜਾਬ ਦੇ ਮਿੱਲਰਾਂ ਉੱਪਰ ਹੀ ਸਿੱਧਮ ਸਿੱਧਾ ਪਵੇਗਾ।

ਐਫ.ਸੀ.ਆਈ. ਕਿਸਾਨਾਂ ਨੂੰ ਕਣਕ ਦੀ ਕਰੇਗੀ ਸਿੱਧੀ ਅਦਾਇਗੀ

ਚੰਡੀਗੜ੍ਹ, 4 ਮਾਰਚ (ਅਜੀਤ ਬਿਊਰੋ)-ਫੂਡ ਕਾਰਪੋਰਰੇਸ਼ਨ ਆਫ ਇੰਡੀਆ (ਐਫ.ਸੀ.ਆਈ.) ਵਲੋਂ ਪੱਤਰ ਜਾਰੀ ਕਰਕੇ ਕਿਹਾ ਗਿਆ ਹੈ ਕਿ ਉਸ ਵਲੋਂ ਇਸ ਵਾਰ ਕਣਕ ਦੀ ਖਰੀਦ ਲਈ ਕਿਸਾਨਾਂ ਦੇ ਬੈਂਕ ਖਾਤਿਆਂ ਵਿਚ ਸਿੱਧੀ ਅਦਾਇਗੀ ਕੀਤੀ ਜਾਵੇਗੀ। ਜਦੋਂ ਕਿ ਹੁਣ ਤੱਕ ਇਹ ਅਦਾਇਗੀ ਆੜ੍ਹਤੀਆਂ ਨੂੰ ਕੀਤੀ ਜਾਂਦੀ ਸੀ ਜੋ ਅੱਗੇ ਕਿਸਾਨਾਂ ਨੂੰ ਕਰਦੇ ਸਨ। ਦੱਸਣਯੋਗ ਹੈ ਕਿ ਅਗਲੇ ਮਹੀਨੇ ਕਣਕ ਦੀ ਖਰੀਦ ਸ਼ੁਰੂ ਹੋਣ ਜਾ ਰਹੀ। ਦੱਸਿਆ ਜਾ ਰਿਹਾ ਹੈ ਕਿ ਐਫ.ਸੀ.ਆਈ. ਇਸ ਸਾਲ 130 ਲੱਖ ਟਨ ਕਣਕ ਦੀ ਖਰੀਦ ਕਰਨ ਜਾ ਰਹੀ ਹੈ ਅਤੇ ਇਸ ਲਈ ਕਿਸਾਨਾਂ ਨੂੰ 24 ਹਜ਼ਾਰ ਕਰੋੜ ਰੁਪਏ ਤੋਂ ਵੱਧ ਦੀ ਅਦਾਇਗੀ ਕੀਤੀ ਜਾਵੇਗੀ। ਐਫ.ਸੀ.ਆਈ. ਵਲੋਂ ਇਸ ਸਬੰਧ ਵਿਚ ਪੰਜਾਬ ਦੇ ਫੂਡ ਅਤੇ ਸਪਲਾਈ ਵਿਭਾਗ ਨੂੰ ਪੱਤਰ ਭੇਜ ਦਿੱਤਾ ਗਿਆ ਹੈ। ਪੱਤਰ ਅਨੁਸਾਰ ਇਸ ਸੀਜ਼ਨ ਲਈ ਕਿਸਾਨਾਂ ਨੂੰ ਜ਼ਮੀਨੀ ਰਿਕਾਰਡ ਦੀ ਜਾਣਕਾਰੀ ਦੇਣੀ ਵੀ ਲਾਜ਼ਮੀ ਹੋਵੇਗੀ। ਦੂਜੇ ਪਾਸੇ ਕਿਸਾਨਾਂ ਅਤੇ ਆੜ੍ਹਤੀਆਂ ਨੇ ਇਸ ਦਾ ਵਿਰੋਧ ਕਰਦੇ ਹੋਏ ਕਿਹਾ ਕਿ ਇਹ ਪ੍ਰਣਾਲੀ ਪੰਜਾਬ ਲਈ ਸਹੀ ਨਹੀਂ ਹੈ ਕਿਉਂਕਿ ਇੱਥੇ ਲਗਪਗ 40 ਫੀਸਦੀ ਕਿਸਾਨਾਂ ਨੇ ਜ਼ਮੀਨ ਹੋਰ ਕਿਸਾਨਾਂ ਨੂੰ ਠੇਕੇ 'ਤੇ ਦਿੱਤੀ ਹੈ।

25 ਮਾਰਚ ਨੂੰ ਬੰਗਲਾਦੇਸ਼, ਮਈ 'ਚ ਪੁਰਤਗਾਲ ਅਤੇ ਜੂਨ 'ਚ ਬਰਤਾਨੀਆ ਜਾਣਗੇ ਪ੍ਰਧਾਨ ਮੰਤਰੀ

ਨਵੀਂ ਦਿੱਲੀ, 4 ਮਾਰਚ (ਉਪਮਾ ਡਾਗਾ ਪਾਰਥ)-ਪ੍ਰਧਾਨ ਮੰਤਰੀ ਨਰਿੰਦਰ ਮੋਦੀ ਮਾਰਚ ਦੇ ਅਖ਼ੀਰ ਤੋਂ ਵਿਦੇਸ਼ਾਂ 'ਚ ਆਪਣੇ ਸਫ਼ਾਰਤੀ ਦੌਰਿਆਂ ਦੀ ਕਵਾਇਦ ਸ਼ੁਰੂ ਕਰ ਰਹੇ ਹਨ। ਪ੍ਰਧਾਨ ਮੰਤਰੀ ਕੋਰੋਨਾ ਕਾਰਨ ਪਿਛਲੇ ਤਕਰੀਬਨ 1 ਸਾਲ ਤੋਂ ਵਰਚੁਅਲ ਪ੍ਰੋਗਰਾਮਾਂ 'ਚ ਹਿੱਸਾ ਲੈ ਰਹੇ ਹਨ ਪਰ 25 ਮਾਰਚ ਨੂੰ ਉਹ ਬੰਗਲਾਦੇਸ਼ ਦੇ ਦੌਰੇ 'ਤੇ ਜਾ ਰਹੇ ਹਨ, ਜਿਸ ਤੋਂ ਬਾਅਦ ਮਈ 'ਚ ਪੁਰਤਗਾਲ ਅਤੇ ਜੂਨ 'ਚ ਜੀ-7 ਸਿਖ਼ਰ ਸੰਮੇਲਨ 'ਚ ਹਿੱਸਾ ਲੈਣ ਲਈ ਬਰਤਾਨੀਆ ਜਾਣਗੇ। ਮੋਦੀ ਸ਼ੇਖ ਮੁਜੀਬਰ ਰਹਿਮਾਨ ਦੇ ਸ਼ਤਾਬਦੀ ਸਮਾਗਮ 'ਚ ਹਿੱਸਾ ਲੈਣਗੇ ਅਤੇ ਪ੍ਰਧਾਨ ਮੰਤਰੀ ਸ਼ੇਖ ਹਸੀਨਾ ਨਾਲ ਮੁਲਾਕਾਤ ਕਰਨਗੇ। ਅਪ੍ਰੈਲ 'ਚ ਬਰਤਾਨੀਆ ਦੇ ਪ੍ਰਧਾਨ ਮੰਤਰੀ ਬੌਰਿਸ ਜਾਨਸਨ ਭਾਰਤ ਆ ਸਕਦੇ ਹਨ। ਬਰਤਾਨੀਆ ਹਾਈ ਕਮਿਸ਼ਨ ਦੇ ਬੁਲਾਰੇ ਨੇ ਸੰਭਾਵਿਤ ਦੌਰੇ ਬਾਰੇ ਦੱਸਦਿਆਂ ਕਿਹਾ ਕਿ ਬਰਤਾਨੀਆ ਦੇ ਪ੍ਰਧਾਨ ਮੰਤਰੀ ਸਾਲ ਦੇ ਪਹਿਲੇ ਮੱਧ 'ਚ ਅਤੇ ਜੂਨ 'ਚ ਤੈਅਸ਼ੁਦਾ ਜੀ-7 ਸਿਖ਼ਰ ਸੰਮੇਲਨ ਤੋਂ ਪਹਿਲਾਂ ਭਾਰਤ ਆ ਸਕਦੇ ਹਨ। ਜੂਨ 'ਚ ਹੋਣ ਵਾਲੇ ਸਿਖ਼ਰ ਸੰਮੇਲਨ ਲਈ ਮੋਦੀ ਬਰਤਾਨੀਆ ਜਾਣਗੇ। ਸਿਖ਼ਰ ਸੰਮੇਲਨ 'ਚ ਬਰਤਾਨੀਆ, ਕੈਨੇਡਾ, ਫਰਾਂਸ, ਜਰਮਨੀ, ਇਟਲੀ, ਜਾਪਾਨ, ਅਮਰੀਕਾ ਅਤੇ ਯੂਰਪੀਅਨ ਯੂਨੀਅਨ ਸ਼ਾਮਿਲ ਹਨ। ਬਰਤਾਨੀਆ ਦੇ ਦੌਰੇ ਤੋਂ ਪਹਿਲਾ ਮੋਦੀ ਮਈ 'ਚ ਪੁਰਤਗਾਲ ਦੇ ਦੌਰੇ 'ਤੇ ਵੀ ਰਵਾਨਾ ਹੋ ਸਕਦੇ ਹਨ ਜਿੱਥੇ ਭਾਰਤ ਅਤੇ ਯੂਰਪੀਅਨ ਯੂਨੀਅਨ ਦੇ ਨੇਤਾਵਾਂ ਦੇ ਮੁਲਾਕਾਤ ਕਰਨ ਦੀ ਸੰਭਾਵਨਾ ਹੈ।

ਆਮਦਨ ਕਰ ਅਧਿਕਾਰੀਆਂ ਵਲੋਂ ਅਨੁਰਾਗ ਕਸ਼ਅਪ ਤੇ ਤਾਪਸੀ ਪੰਨੂ ਤੋਂ 6 ਘੰਟੇ ਪੁੱਛਗਿੱਛ

ਮੁੰਬਈ, 4 ਮਾਰਚ (ਏਜੰਸੀ)-ਆਮਦਨ ਕਰ ਵਿਭਾਗ ਵਲੋਂ ਫਿਲਮ ਨਿਰਦੇਸ਼ਕ ਅਨੁਰਾਗ ਕਸ਼ਅਪ, ਅਦਾਕਾਰਾ ਤਾਪਸੀ ਪੰਨੂ, ਨਿਰਮਾਤਾ ਵਿਕਾਸ ਬਹਿਲ ਤੇ ਕਵਾਨ ਟੇਲੈਂਟ ਮੈਨਜਮੈਂਟ ਦੇ ਅਧਿਕਾਰੀਆਂ ਦੇ ਮੁੰਬਈ ਤੇ ਪੁਣੇ ਸਥਿਤ 30 ਤੋਂ ਵਧੇਰੇ ਟਿਕਾਣਿਆਂ 'ਤੇ ਛਾਪੇ ਮਾਰੇ ਗਏ ਹਨ, ਆਈ.ਟੀ. ਵਿਭਾਗ ਦੇ ਬੁੱਧਵਾਰ ਤੋਂ ਜਾਰੀ ਛਾਪੇ ਅੱਜ ਵੀ ਜਾਰੀ ਰਹੇ। ਇਸ ਦੌਰਾਨ ਆਮਦਨ ਕਰ ਵਿਭਾਗ ਦੇ 8 ਅਧਿਕਾਰੀਆਂ ਵਲੋਂ ਅਨੁਰਾਗ ਕਸ਼ਅਪ ਤੇ ਤਾਪਸੀ ਪੰਨੂ ਤੋਂ 3 ਪੜਾਵਾਂ 'ਚ 6 ਘੰਟੇ ਪੁੱਛਗਿੱਛ ਕੀਤੀ ਗਈ ਹੈ। ਆਮਦਨ ਟੈਕਸ ਵਿਭਾਗ ਦੀਆਂ ਵੱਖ-ਵੱਖ ਟੀਮਾਂ ਵਲੋਂ ਇਨ੍ਹਾਂ ਫਿਲਮੀ ਹਸਤੀਆਂ ਦੇ ਮੁੰਬਈ ਤੇ ਪੁਣੇ ਸਥਿਤ 30 ਤੋਂ ਵਧੇਰੇ ਟਿਕਾਣਿਆਂ 'ਤੇ ਤਲਾਸ਼ੀ ਲਈ ਗਈ ਹੈ, ਜਿਸ 'ਚ ਫੈਂਟਮ ਫਿਲਮਜ਼ ਤੇ ਇਸ ਦੇ ਸਾਬਕਾ ਹਿੱਸੇਦਾਰ ਦੇ ਟਿਕਾਣੇ ਵੀ ਸ਼ਾਮਿਲ ਹਨ। ਆਮਦਨ ਕਰ ਵਿਭਾਗ ਦੇ ਸੂਤਰਾਂ ਨੇ ਦੱਸਿਆ ਕਿ ਬਾਲੀਵੁੱਡ ਹਸਤੀਆਂ ਦੇ ਟਿਕਾਣਿਆਂ 'ਤੇ ਇਹ ਛਾਪੇ 'ਟੈਕਸ ਚੋਰੀ' ਦੇ ਮਾਮਲੇ ਦੇ ਸਬੰਧ 'ਚ ਮਾਰੇ ਜਾ ਰਹੇ ਹਨ।

ਬੈਂਗਲੁਰੂੁ ਤੇ ਸ਼ਿਮਲਾ ਦੇਸ਼ ਦੇ ਸਭ ਤੋਂ ਬਿਹਤਰੀਨ ਰਹਿਣਯੋਗ ਸ਼ਹਿਰ

ਵੱਡੇ ਸ਼ਹਿਰਾਂ 'ਚੋਂ ਲੁਧਿਆਣਾ 14ਵੇਂ ਤੇ ਅੰਮ੍ਰਿਤਸਰ ਨੂੰ ਮਿਲਿਆ 45ਵਾਂ ਸਥਾਨ

- ਉਪਮਾ ਡਾਗਾ ਪਾਰਥ-
ਨਵੀਂ ਦਿੱਲੀ, 4 ਮਾਰਚ -ਸਰਕਾਰ ਵਲੋਂ ਰਹਿਣ ਲਈ ਸਭ ਤੋਂ ਬਿਹਤਰੀਨ (ਈਜ਼ ਆਫ ਲਿਵਿੰਗ ਇੰਡੈਕਸ) 111 ਸ਼ਹਿਰਾਂ ਦੀ ਜਾਰੀ ਕੀਤੀ ਗਈ ਸੂਚੀ 'ਚ ਬੈਂਗਲੁਰੂ ਨੂੰ ਸਰਬੋਤਮ ਸਥਾਨ ਮਿਲਿਆ ਹੈ ਜਦਕਿ ਉਸ ਤੋਂ ਬਾਅਦ ਕ੍ਰਮਵਾਰ ਪੁਣੇ, ਅਹਿਮਦਾਬਾਦ, ਚੇਨਈ, ਸੂਰਤ, ਨਵੀਂ ਮੁੰਬਈ, ਕੋਇੰਬਟੂਰ, ਵਦੌਦਰਾ, ਇੰਦੌਰ ਤੇ ਗ੍ਰੇਟਰ ਮੁੰਬਈ ਹਨ। 10 ਲੱਖ ਤੋਂ ਜ਼ਿਆਦਾ ਆਬਾਦੀ ਵਾਲੇ ਸ਼ਹਿਰਾਂ ਦੀ ਸ਼੍ਰੇਣੀ 'ਚ ਸ਼ਾਮਿਲ 49 ਸ਼ਹਿਰਾਂ ਦੀ ਸੂਚੀ 'ਚ ਦਿੱਲੀ 13ਵੇਂ ਅਤੇ ਸ੍ਰੀਨਗਰ ਸਭ ਤੋਂ ਹੇਠਲੇ ਸਥਾਨ 'ਤੇ ਹੈ। ਕੇਂਦਰੀ ਰਿਹਾਇਸ਼ੀ ਤੇ ਸ਼ਹਿਰੀ ਮਾਮਲਿਆਂ ਬਾਰੇ ਮੰਤਰੀ ਹਰਦੀਪ ਸਿੰਘ ਪੁਰੀ ਵਲੋਂ ਜਾਰੀ ਕੀਤੀ ਗਈ ਸੂਚੀ ਮੁਤਾਬਿਕ 10 ਲੱਖ ਤੋਂ ਘੱਟ ਆਬਾਦੀ ਵਾਲੇ ਸ਼ਹਿਰਾਂ ਦੀ ਸ਼੍ਰੇਣੀ 'ਚ ਸ਼ਿਮਲਾ ਸਰਬੋਤਮ ਸਥਾਨ 'ਤੇ ਰਿਹਾ। ਇਸ ਸ਼੍ਰੇਣੀ 'ਚ ਭੁਬਨੇਸ਼ਵਰ ਦੂਸਰੇ, ਸਿਲਵਾਸਾ ਤੀਸਰੇ, ਕਾਕੀਨੰਦਾ ਚੌਥੇ, ਸਲੇਮ ਪੰਜਵੇਂ, ਵੈਲੂਰ ਛੇਵੇਂ, ਗਾਂਧੀਨਗਰ ਸੱਤਵੇਂ, ਗੁੜਗਾਓਂ ਅੱਠਵੇਂ, ਦਾਵਣਗੇਰੇ ਨੌਂਵੇ, ਤੇ ਤਿਰੂਚਿਰਾਪੱਲੀ ਦਸਵੇਂ ਸਥਾਨ 'ਤੇ ਰਹੇ। ਇਸ ਸੂਚੀ 'ਚ ਸ਼ਾਮਿਲ 62 ਸ਼ਹਿਰਾਂ 'ਚ ਮੁਜ਼ੱਫਰਪੁਰ ਸਭ ਤੋਂ ਹੇਠਾ ਰਿਹਾ। ਦੇਸ਼ 'ਚ 10 ਲੱਖ ਤੋਂ ਵੱਧ ਆਬਾਦੀ ਵਾਲੇ ਬਿਹਤਰੀਨ ਸ਼ਹਿਰਾਂ 'ਚੋਂ ਲੁਧਿਆਣਾ ਭਾਵੇਂ 14ਵੇਂ ਨੰਬਰ ਦੇ ਸਥਾਨ 'ਤੇ ਕਾਬਜ਼ ਹੋ ਗਿਆ ਹੈ ਜਦਕਿ ਉਸੇ ਹੀ ਸੂਚੀ 'ਚ ਦਰਜ ਪੰਜਾਬ ਦਾ ਦੂਜਾ ਸ਼ਹਿਰ ਅੰਮ੍ਰਿਤਸਰ ਹੇਠਲੇ ਹਿੱਸੇ (45ਵੇਂ ਨੰਬਰ 'ਤੇ) ਖੜ੍ਹਾ ਨਜ਼ਰ ਆ ਰਿਹਾ ਹੈ। ਹਾਲਾਂਕਿ ਸਿੱਖਿਆ, ਸਿਹਤ ਅਤੇ ਸੁਰੱਖਿਆ ਦੇ ਮਾਨਕਾਂ ਤੇ ਵੱਖਰੇ-ਵੱਖਰੇ ਤੌਰ 'ਤੇ ਝਾਤ ਮਾਰੀਏ ਤਾਂ ਅੰਮ੍ਰਿਤਸਰ ਉਕਤ ਤਿੰਨਾਂ ਮਾਨਕਾਂ 'ਤੇ ਆਪਣੀ ਬਿਹਤਰੀ ਸਾਬਿਤ ਕਰਦਾ ਨਜ਼ਰ ਆਉਂਦਾ ਹੈ ਪਰ ਆਰਥਿਕ ਵਿਕਾਸ ਅਤੇ ਲੋਕਾਂ ਦੀ ਰਾਇ 'ਚ ਚੰਗੀ ਕਾਰਗੁਜ਼ਾਰੀ ਕਾਰਨ ਲੁਧਿਆਣਾ ਦਾ ਪ੍ਰਦਰਸ਼ਨ ਚੰਗਾ ਰਿਹਾ। ਉੱਥੇ 10 ਲੱਖ ਤੋਂ ਘੱਟ ਆਬਾਦੀ ਦੇ ਸ਼ਹਿਰਾਂ 'ਚ ਸ਼ਾਮਿਲ ਜਲੰਧਰ ਸਾਰੇ ਮਾਨਕਾਂ ਰਹਿਣ 'ਚ ਬਿਹਤਰੀਨ, ਸਿਹਤ, ਸਿੱਖਿਆ, ਸੁਰੱਖਿਆ ਆਦਿ 'ਚ ਕਿਤੇ ਪਛੜਿਆ ਨਜ਼ਰ ਆਉਂਦਾ ਹੈ। ਰਂੈਕਿੰਗ ਦੇ ਲਈ ਰਹਿਣ ਦੀ ਕਵਾਲਿਟੀ, ਆਰਥਿਕ ਯੋਗਤਾ, ਵਿਕਾਸ ਅਤੇ ਲੋਕਾਂ ਦੇ ਵਿਚਾਰਾਂ ਨੂੰ ਮੁੱਖ ਆਧਾਰ ਬਣਾਇਆ ਗਿਆ।
10 ਲੱਖ ਤੋਂ ਵੱਧ ਆਬਾਦੀ ਵਾਲੇ ਸ਼ਹਿਰ ਅਤੇ ਪੰਜਾਬ ਦਾ ਪ੍ਰਦਰਸ਼ਨ
10 ਲੱਖ ਤੋਂ ਵੱਧ ਆਬਾਦੀ ਦੇ 49 ਸ਼ਹਿਰਾਂ 'ਚ ਰਹਿਣ ਦੇ ਲਿਹਾਜ ਨਾਲ ਬਿਹਤਰੀਨ ਸ਼ਹਿਰਾਂ 'ਚੋਂ ਲੁਧਿਆਣਾ ਨੇ 14ਵੇਂ ਸਥਾਨ 'ਤੇ ਪਹੁੰਚ ਕੇ ਆਪਣਾ ਦਬਦਬਾ ਤਾਂ ਕਾਇਮ ਕੀਤਾ ਪਰ ਕੁਆਲਿਟੀ ਦੇ ਮਾਨਕਾਂ ਦੇ ਵੱਖ-ਵੱਖ ਮੁਲਾਂਕਣ 'ਤੇ ਅੰਮ੍ਰਿਤਸਰ ਭਾਰੂ ਰਿਹਾ, ਪਰ ਆਰਥਿਕ ਵਿਕਾਸ ਦੇ ਪੱਧਰ ਅਤੇ ਨਾਗਰਿਕਾਂ ਦੀ ਰਾਇ ਤੋਂ ਹਾਸਲ ਹੋਏ ਅੰਕਾਂ ਦੇ ਆਧਾਰ 'ਤੇ ਉਹ ਕੁੱਲ ਰਂੈਕਿੰਗ 'ਚ ਪ੍ਰਭਾਵੀ ਪ੍ਰਦਰਸ਼ਨ ਕਰਨ 'ਚ ਕਾਮਯਾਬ ਰਿਹਾ। ਕੁਆਲਿਟੀ ਜੀਵਨ ਲਈ ਤੈਅ ਕੀਤੇ ਮਾਨਕਾਂ 'ਚੋਂ ਅੰਮ੍ਰਿਤਸਰ ਚੌਥੇ, ਸਿਹਤ ਦੇ ਆਧਾਰ ਦੇ 5ਵੇਂ ਅਤੇ ਸੁਰੱਖਿਆ ਦੇ ਲਿਹਾਜ਼ ਨਾਲ 8ਵੇਂ ਸਥਾਨ 'ਤੇ ਰਿਹਾ ਜਦਕਿ ਇਨ੍ਹਾਂ ਤਿੰਨਾਂ ਮਾਨਕਾਂ 'ਤੇ ਲੁਧਿਆਣਾ (ਲੜੀਵਾਰ) 19ਵੇਂ, 12ਵੇਂ ਅਤੇ 18ਵੇਂ ਨੰਬਰ 'ਤੇ ਰਿਹਾ ਪਰ ਆਰਥਿਕ ਪ੍ਰਦਰਸ਼ਨ ਅਤੇ ਨਾਗਰਿਕਾਂ ਦੀ ਰਾਇ ਨੇ ਆਪਣੀ ਅਹਿਮੀਅਤ ਸਾਬਿਤ ਕਰਦਿਆਂ ਰੈਂਕਿੰਗ ਦੀ ਸੂਰਤ ਬਦਲ ਦਿੱਤੀ। ਆਰਥਿਕਤਾ ਵਿਕਾਸ ਦੇ ਆਧਾਰ 'ਤੇ ਲੁਧਿਆਣਾ ਨੂੰ 8ਵਾਂ ਜਦਕਿ ਅੰਮ੍ਰਿਤਸਰ ਨੂੰ 39ਵਾਂ ਸਥਾਨ ਹਾਸਲ ਹੋਇਆ ਜਦਕਿ ਆਰਥਿਕ ਦੇ ਆਧਾਰ 'ਤੇ ਅੰਮ੍ਰਿਤਸਰ 5ਵੇਂ ਅਤੇ ਲੁਧਿਆਣਾ 33ਵੇਂ ਸਥਾਨ 'ਤੇ ਸੀ। ਵਾਤਾਵਰਨ ਦੇ ਲਿਹਾਜ਼ ਨਾਲ ਦੋਵਾਂ ਸ਼ਹਿਰਾਂ 'ਚੋਂ ਲੁਧਿਆਣਾ 30ਵੇਂ ਜਦਕਿ ਅੰਮ੍ਰਿਤਸਰ 37ਵੇਂ ਨੰਬਰ 'ਤੇ ਰਿਹਾ। ਨਾਗਰਿਕਾਂ ਦੀ ਰਾਇ, ਰੈਂਕਿੰਗ 'ਚ ਜਿਸ ਲਈ 30 ਅੰਕ ਤੈਅ ਕੀਤੇ ਗਏ ਸਨ। ਲੁਧਿਆਣਾ ਨੂੰ 28ਵਾਂ ਜਦਕਿ ਅੰਮ੍ਰਿਤਸਰ ਨੂੰ 49ਵਾਂ ਸਥਾਨ ਹਾਸਲ ਹੋਇਆ।
ਛੋਟੇ ਸ਼ਹਿਰਾਂ 'ਚੋਂ ਜਲੰਧਰ ਦਾ ਔਸਤ ਪ੍ਰਦਰਸ਼ਨ
10 ਲੱਖ ਤੋਂ ਘੱਟ ਆਬਾਦੀ ਵਾਲੇ ਸ਼ਹਿਰਾਂ 'ਚ ਸ਼ਾਮਿਲ ਜਲੰਧਰ ਦਾ ਪ੍ਰਦਰਸ਼ਨ ਔਸਤ ਰਿਹਾ। 62 ਛੋਟੇ ਸ਼ਹਿਰਾਂ ਦੀ ਸੂਚੀ 'ਚੋਂ ਜਲੰਧਰ 32ਵੇਂ ਨੰਬਰ ਤੇ ਰਿਹਾ। ਸਿੱਖਿਆ ਦੇ ਲਿਹਾਜ਼ ਨਾਲ 20ਵੇਂ ਸਿਹਤ ਦੇ ਲਿਹਾਜ਼ ਨਾਲ 45ਵੇਂ ਅਤੇ ਸੁਰੱਖਿਆ ਦੇ ਲਿਹਾਜ਼ ਨਾਲ 31ਵੇਂ ਨੰਬਰ 'ਤੇ ਰਹਿਣ ਵਾਲਾ ਜਲੰਧਰ ਕੁਆਲਿਟੀ ਦੇ ਇਨ੍ਹਾਂ ਸਾਰੇ ਮਾਨਕਾਂ 'ਤੇ ਨਿਰਾਸ਼ ਕਰਦਾ ਨਜ਼ਰ ਆਇਆ। ਆਰਥਿਕ ਪੱਧਰ 'ਤੇ ਨਿਰਾਸ਼ਾਜਨਕ ਪ੍ਰਦਰਸ਼ਨ ਜਾਰੀ ਰੱਖਦਿਆਂ ਜਲੰਧਰ ਨੇ ਵੀ ਘੱਟ ਅੰਕ ਹਾਸਲ ਕੀਤੇ ਜਦਕਿ ਵਾਤਾਵਰਨ ਪੱਖੋਂ ਵੀ ਉਸ ਦਾ ਪ੍ਰਦਰਸ਼ਨ ਔਸਤ ਰਿਹਾ।

ਝਾਰਖੰਡ ਤੇ ਛੱਤੀਸਗੜ੍ਹ ਵਿਚ ਬਾਰੂਦੀ ਸੁਰੰਗ ਧਮਾਕਿਆਂ 'ਚ 4 ਜਵਾਨ ਸ਼ਹੀਦ

ਰਾਂਚੀ/ਦਾਂਤੇਵਾੜਾ, 4 ਮਾਰਚ (ਪੀ.ਟੀ.ਆਈ.)-ਝਾਰਖੰਡ ਤੇ ਛੱਤੀਸਗੜ੍ਹ 'ਚ ਬਾਰੂਦੀ ਸੁਰੰਗ ਧਮਾਕਿਆਂ 'ਚ 4 ਜਵਾਨ ਸ਼ਹੀਦ ਹੋ ਗਏ। ਝਾਰਖੰਡ ਦੇ ਪੱਛਮੀ ਸਿੰਘਭੂਮ ਜ਼ਿਲ੍ਹੇ 'ਚ ਨਕਸਲੀਆਂ ਵਲੋਂ ਲਗਾਈ ਬਾਰੂਦੀ ਸੁਰੰਗ 'ਚ ਧਮਾਕਾ ਹੋਣ ਕਾਰਨ 3 ਜਵਾਨ ਸ਼ਹੀਦ ਹੋ ਗਏ ਅਤੇ 2 ਹੋਰ ਜ਼ਖ਼ਮੀ ਹੋ ...

ਪੂਰੀ ਖ਼ਬਰ »

ਤਾਜ ਮਹੱਲ 'ਚ ਬੰਬ ਦੀ ਫ਼ਰਜ਼ੀ ਸੂਚਨਾ ਦੇਣ ਵਾਲਾ ਫ਼ਿਰੋਜ਼ਾਬਾਦ ਤੋਂ ਗ੍ਰਿਫ਼ਤਾਰ

ਆਗਰਾ, 4 ਮਾਰਚ (ਏਜੰਸੀ)-ਵਿਸ਼ਵ ਦੇ ਅਜੂਬਿਆਂ 'ਚ ਸ਼ਾਮਿਲ ਤੇ ਆਗਰਾ 'ਚ ਸਥਿਤ ਤਾਜ ਮਹੱਲ 'ਚ ਬੰਬ ਰੱਖੇ ਜਾਣੀ ਦੀ ਸੂਚਨਾ ਮਿਲਣ ਤੋਂ ਬਾਅਦ ਸੁਰੱਖਿਆ ਏਜੰਸੀਆਂ 'ਚ ਖਲਬਲੀ ਮਚ ਗਈ। ਜਾਣਕਾਰੀ ਅਨੁਸਾਰ ਸਵੇਰੇ ਕਰੀਬ 9 ਵਜੇ ਉੱਤਰ ਪ੍ਰਦੇਸ਼ ਪੁਲਿਸ ਦੇ 112 ਐਂਮਰਜੈਂਸੀ ਕਾਲ ਨੰਬਰ ...

ਪੂਰੀ ਖ਼ਬਰ »

ਕੋਲਕਾਤਾ ਵਿਖੇ ਕਿਸਾਨ ਅੰਦੋਲਨ ਦੇ ਸਮਰਥਨ 'ਚ ਵਿਸ਼ਾਲ ਰੈਲੀ

ਕੋਲਕਾਤਾ, 4 ਮਾਰਚ (ਰਣਜੀਤ ਸਿੰਘ ਲੁਧਿਆਣਵੀ)-ਖੇਤੀ ਕਾਨੂੰਨਾਂ ਖ਼ਿਲਾਫ਼ ਚੱਲ ਰਹੇ ਕਿਸਾਨੀ ਘੋਲ ਨੂੰ ਤੇਜ਼ ਕਰਨ ਲਈ ਤੇ ਮੋਦੀ ਹਕੂਮਤ ਦੀਆਂ ਲੋਕ ਵਿਰੋਧੀ ਨੀਤੀਆਂ ਦਾ ਪਾਜ ਓੁਘਾੜਨ ਲਈ ਪੱਛਮੀ ਬੰਗਾਲ ਦੇ ਲੇਖਕਾਂ, ਕਵੀਆਂ, ਕਿਸਾਨਾਂ ਤੇ ਵਿਦਿਆਰਥੀਆਂ ਵਲੋ ਕੋਲਕਾਤਾ 'ਚ ...

ਪੂਰੀ ਖ਼ਬਰ »

ਸ਼ਿਵ ਸੈਨਾ ਵਲੋਂ ਬੰਗਾਲ 'ਚ ਤ੍ਰਿਣਮੂਲ ਕਾਂਗਰਸ ਨੂੰ ਸਮਰਥਨ

ਕੋਲਕਾਤਾ, 4 ਮਾਰਚ (ਏਜੰਸੀ)-ਰਾਸ਼ਟਰੀ ਜਨਤਾ ਦਲ ਤੇ ਸਮਾਜਵਾਦੀ ਪਾਰਟੀ ਤੋਂ ਬਾਅਦ ਸ਼ਿਵ ਸੈਨਾ ਨੇ ਤ੍ਰਿਣਮੂਲ ਕਾਂਗਰਸ ਦੀ ਸੁਪਰੀਮੋ ਮਮਤਾ ਬੈਨਰਜੀ ਲਈ ਆਪਣਾ ਸਮਰਥਨ ਦਿੱਤਾ ਹੈ ਅਤੇ ਕਿਹਾ ਕਿ ਪਾਰਟੀ ਬੰਗਾਲ 'ਚ ਵਿਧਾਨ ਸਭਾ ਚੋਣਾਂ ਨਹੀਂ ਲੜੇਗੀ। ਬੈਨਰਜੀ ਦੀ 'ਬੰਗਾਲ ...

ਪੂਰੀ ਖ਼ਬਰ »

ਓ.ਟੀ.ਟੀ. ਪਲੇਟਫਰਮ 'ਤੇ ਸਕ੍ਰੀਨਿੰਗ ਦੀ ਲੋੜ-ਸੁਪਰੀਮ ਕੋਰਟ

ਨਵੀਂ ਦਿੱਲੀ, 4 ਮਾਰਚ (ਏਜੰਸੀ)-ਸੁਪਰੀਮ ਕੋਰਟ ਨੇ ਵੀਰਵਾਰ ਨੂੰ ਕਿਹਾ ਕਿ ਕੁਝ ਓਵਰ-ਦੀ-ਟਾਪ (ਓ.ਟੀ.ਟੀ.) ਪਲੇਟਫਾਰਮ ਕਈ ਵਾਰ ਕਿਸੇ ਨਾ ਕਿਸੇ ਤਰ੍ਹਾਂ ਦੀ ਅਸ਼ਲੀਲ ਸਮੱਗਰੀ ਵਿਖਾਉਂਦੇ ਹਨ ਅਤੇ ਅਜਿਹੇ ਪ੍ਰੋਗਰਾਮਾਂ ਦੀ ਨਿਗਰਾਨੀ ਲਈ ਇਕ ਵਿਧੀ ਹੋਣੀ ਚਾਹੀਦੀ ਹੈ। ਜਸਟਿਸ ...

ਪੂਰੀ ਖ਼ਬਰ »

ਦਿੱਲੀ ਕਮੇਟੀ ਦੇ ਯਤਨਾਂ ਸਦਕਾ ਨੌਦੀਪ ਕੌਰ ਦਾ ਸਾਥੀ ਸ਼ਿਵ ਕੁਮਾਰ ਰਿਹਾਅ

6 ਹੋਰ ਕਿਸਾਨਾਂ ਨੂੰ ਵੀ ਮਿਲੀ ਜ਼ਮਾਨਤ-ਸਿਰਸਾ

ਨਵੀਂ ਦਿੱਲੀ, 4 ਮਾਰਚ (ਅਜੀਤ ਬਿਊਰੋ)-ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਕੀਤੇ ਜਾ ਰਹੇ ਯਤਨਾਂ ਦੇ ਚਲਦਿਆਂ ਅੱਜ ਨੌਦੀਪ ਕੌਰ ਦੇ ਸਾਥੀ ਸ਼ਿਵ ਕੁਮਾਰ ਨੂੰ ਤੀਜੇ ਕੇਸ ਵਿਚ ਜ਼ਮਾਨਤ ਮਿਲ ਗਈ, ਜਿਸ ਮਗਰੋਂ ਉਹ ਦੇਰ ਸ਼ਾਮ ਸੋਨੀਪਤ ਜੇਲ੍ਹ ਵਿਚੋਂ ਰਿਹਾਅ ਹੋ ...

ਪੂਰੀ ਖ਼ਬਰ »



Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX