ਤਾਜਾ ਖ਼ਬਰਾਂ


ਆਈ.ਪੀ.ਐਲ. 2021: ਪੰਜਾਬ ਕਿੰਗਜ਼ ਨੇ ਟਾਸ ਜਿੱਤ ਕੇ ਮੁੰਬਈ ਇੰਡੀਅਨਜ਼ ਨੂੰ ਦਿੱਤਾ ਪਹਿਲਾਂ ਬੱਲੇਬਾਜ਼ੀ ਲਈ ਸੱਦਾ
. . .  29 minutes ago
ਲੌਂਗੋਵਾਲ ਨਗਰ ਕੌਂਸਲ ਲਈ ਕਾਂਗਰਸ ਦੇ ਰਿਤੂ ਗੋਇਲ ਪ੍ਰਧਾਨ ਅਤੇ ਨਸੀਬ ਕੌਰ ਚੋਟੀਆਂ ਬਣੇ ਮੀਤ ਪ੍ਰਧਾਨ
. . .  about 1 hour ago
ਲੌਂਗੋਵਾਲ, 23 ਅਪ੍ਰੈਲ (ਵਿਨੋਦ, ਖੰਨਾ) - ਨਗਰ ਕੌਂਸਲ ਲੌਂਗੋਵਾਲ ਦੇ ਪ੍ਰਧਾਨ ਅਤੇ ਮੀਤ ਪ੍ਰਧਾਨ ਦੀ ਅੱਜ ਹੋਈ ਚੋਣ ਦੌਰਾਨ ਕਾਂਗਰਸ ਪਾਰਟੀ ਦੇ ਜਿੱਤੇ 9 ਕੌਂਸਲਰਾਂ ਨੇ ਲੌਂਗੋਵਾਲ ਨਗਰ ਕੌਂਸਲ ਦੀ ਵਾਗਡੌਰ ਔਰਤਾਂ ਹਵਾਲੇ ਕੀਤੀ ਹੈ। ਅੱਜ ਸਥਾਨਕ ...
ਸ਼ਹਿਰ ਵਿਚ ਕਰਫਿਊ ਹੁਣ ਰਾਤ 9 ਵਜੇ ਤੋਂ ਸਵੇਰੇ 5 ਵਜੇ ਤੱਕ
. . .  about 1 hour ago
ਚੰਡੀਗੜ੍ਹ , 23 ਅਪ੍ਰੈਲ {ਸੁਰਿੰਦਰ ਪਾਲ } - ਪੰਜਾਬ ਸਰਕਾਰ ਦੇ ਨਵੇਂ ਹੁਕਮਾਂ ਅਨੁਸਾਰ ਹੁਣ ਰਾਤ ਦਾ ਕਰਫ਼ਿਊ ਰਾਤ 9 ਵਜੇ ਤੋਂ ਸਵੇਰ 5 ਵਜੇ ਤੱਕ ਰਹੇਗਾ । ਸੁੱਖਣਾ ਝੀਲ ਸ਼ਨੀਵਾਰ ਤੇ ਐਤਵਾਰ ਬੰਦ ਰਹੇਗੀ ।
ਮਹਿਲ ਕਲਾਂ ਪੁਲਿਸ ਨੇ ਕੋਵਿਡ-19 ਹੁਕਮਾਂ ਦੀ ਉਲੰਘਣਾ ਕਰ ਰਹੀ ਔਰਬਿਟ ਬੱਸ ਕੀਤੀ ਥਾਣੇ ਬੰਦ
. . .  about 1 hour ago
ਮਹਿਲ ਕਲਾਂ (ਬਰਨਾਲਾ), 13 ਅਪ੍ਰੈਲ (ਅਵਤਾਰ ਸਿੰਘ ਅਣਖੀ )-ਰਾਜ ਵਿਚ ਕੋਵਿਡ-19 ਦੇ ਵਧ ਰਹੇ ਫ਼ੈਲਾਅ ਦੇ ਮੱਦੇਨਜ਼ਰ ਪੰਜਾਬ ਸਰਕਾਰ ਵਲੋਂ ਜਾਰੀ ਹਦਾਇਤਾਂ ਦੀ ਉਲੰਘਣਾ ਕਰਨ ਵਾਲਿਆਂ ਖਿਲਾਫ਼ ਮਹਿਲ ਕਲਾਂ ਪੁਲਿਸ ਨੇ ਸਖ਼ਤ ...
ਸੁਖਪਾਲ ਸਿੰਘ ਨਗਰ ਕੌਂਸਲ ਬੁਢਲਾਡਾ ਦੇ ਪ੍ਰਧਾਨ ਬਣੇ
. . .  about 2 hours ago
ਬੁਢਲਾਡਾ , 23 ਅਪ੍ਰੈਲ (ਸਵਰਨ ਸਿੰਘ ਰਾਹੀ/ਸੁਨੀਲ ਮਨਚੰਦਾ) - ਅੱਜ ਇਥੇ ਨਗਰ ਕੌਂਸਲ ਬੁਢਲਾਡਾ ਦੇ ਪ੍ਰਧਾਨ ਤੇ ਉਪ ਪ੍ਰਧਾਨ ਦੀ ਹੋਈ ਚੋਣ ’ਚ ਆਜ਼ਾਦ ਕੌਂਸਲਰ ਸੁਖਪਾਲ ਸਿੰਘ ਦੇ ਪ੍ਰਧਾਨ ਚੁਣੇ ਜਾਣ ਤੋਂ ਇਲਾਵਾ ਕਾਂਗਰਸ ਦੇ ਹਰਵਿੰਦਰਦੀਪ ...
ਮੋਗਾ ਵਿਚ ਕੋਰੋਨਾ ਦਾ ਕਹਿਰ , ਆਏ 122 ਮਾਮਲੇ
. . .  about 2 hours ago
ਮੋਗਾ ,23 ਅਪ੍ਰੈਲ ( ਗੁਰਤੇਜ ਸਿੰਘ ਬੱਬੀ)- ਅੱਜ ਮੋਗਾ ਵਿਚ ਇੱਕ ਵਾਰ ਫਿਰ ਕੋਰੋਨਾ ਦਾ ਧਮਾਕਾ ਹੋਇਆ ਹੈ ਅਤੇ ਇਕੋ ਦਿਨ 122 ਨਵੇਂ ਮਾਮਲੇ ਆਏ ਹਨ । ਜ਼ਿਲ੍ਹੇ ਵਿਚ ਮਰੀਜ਼ਾਂ ਦੀ ਕੁੱਲ ਗਿਣਤੀ 4803 ਹੋਣ ਦੇ ਨਾਲ ਸਰਗਰਮ ਮਾਮਲੇ 872 ...
ਬੜੌਦੀ ਟੋਲ ਪਲਾਜ਼ਾ ਨੇੜੇ ਸੜਕ ਹਾਦਸੇ 'ਚ ਦੋ ਨੌਜਵਾਨਾਂ ਦੀ ਮੌਤ
. . .  about 2 hours ago
ਮੁੱਲਾਂਪੁਰ ਗਰੀਬਦਾਸ, 23 ਅਪ੍ਰੈਲ (ਦਿਲਬਰ ਸਿੰਘ ਖੈਰਪੁਰ ,ਬਿੱਲਾ ਅਕਾਲਗੜ੍ਹੀਆ) -ਥਾਣਾ ਬਲਾਕ ਮਾਜਰੀ ਅਧੀਨ ਬੜੌਦੀ ਟੋਲ ਪਲਾਜ਼ਾ ਨਜ਼ਦੀਕ ਵਾਪਰੇ ਸੜਕ ਹਾਦਸੇ ਵਿਚ ਦੋ ਨੌਜਵਾਨਾਂ ਦੀ ਮੌਕੇ’ਤੇ ਮੌਤ ਹੋ ਗਈ। ਜਾਣਕਾਰੀ ਅਨੁਸਾਰ ਕੁਰਾਲੀ ਸ਼ਹਿਰ ...
ਚੰਡੀਗੜ੍ਹ: ਪੰਜਾਬ ਸਰਕਾਰ ਨੇ 21 ਨਾਇਬ ਤਹਿਸੀਲਦਾਰਾਂ ਦੇ ਕੀਤੇ ਤਬਾਦਲੇ
. . .  about 2 hours ago
ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਇਤਿਹਾਸਕ 400 ਵੇਂ ਪ੍ਰਕਾਸ਼ ਪੁਰਬ ਦੇ ਸ਼ਤਾਬਦੀ ਸਮਾਗਮਾਂ ਨੂੰ ਵਰਚੂਅਲੀ ਤੋਰ 'ਤੇ ਮਨਾਏਗੀ ਪੰਜਾਬ ਸਰਕਾਰ
. . .  about 2 hours ago
ਚੰਡੀਗੜ੍ਹ, 23 ਅਪ੍ਰੈਲ - ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸ਼ੁੱਕਰਵਾਰ ਨੂੰ ਐਲਾਨ ਕੀਤਾ ਕਿ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਇਤਿਹਾਸਕ 400 ਵੇਂ ਪ੍ਰਕਾਸ਼ ਪੁਰਬ ਨੂੰ 28 ਅਪ੍ਰੈਲ ਤੋਂ...
ਸ੍ਰੀ ਮੁਕਤਸਰ ਸਾਹਿਬ ਵਿਚ ਕੋਰੋਨਾ ਨਾਲ 3 ਹੋਰ ਮਰੀਜ਼ਾਂ ਦੀ ਮੌਤ
. . .  about 3 hours ago
ਸ੍ਰੀ ਮੁਕਤਸਰ ਸਾਹਿਬ, 23 ਅਪ੍ਰੈਲ (ਰਣਜੀਤ ਸਿੰਘ ਢਿੱਲੋਂ) - ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਵਿਚ ਅੱਜ ਕੋਰੋਨਾ ਵਾਇਰਸ ਨਾਲ 3 ਹੋਰ ਮਰੀਜ਼ਾਂ ਦੀ ਮੌਤ ਹੋ ਗਈ। ਪ੍ਰਾਪਤ ਜਾਣਕਾਰੀ ...
ਨਿਹੰਗ ਸਿੰਘਾਂ ਵਲੋਂ ਕੋਰੋਨਾ ਕਾਰਨ ਨਗਰ ਕੀਰਤਨ ਮੁਲਤਵੀ : ਬਾਬਾ ਬਲਬੀਰ ਸਿੰਘ
. . .  about 3 hours ago
ਅੰਮ੍ਰਿਤਸਰ, 23 ਅਪ੍ਰੈਲ - ਨਿਹੰਗ ਸਿੰਘ ਜਥੇਬੰਦੀਆਂ ਵਲੋਂ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਪ੍ਰਕਾਸ਼ ਪੁਰਬ ਦੀ ਚੌਥੀ ਸ਼ਤਾਬਦੀ ਨੂੰ ਸਮਰਪਿਤ ਉਲੀਕੇ ਗਏ...
ਕੈਪਟਨ ਵਲੋਂ ਪੰਜਾਬ ਵਿਚ ਮੈਡੀਕਲ ਕਾਲਜਾਂ 'ਚ 400 ਨਰਸਾਂ ਅਤੇ 140 ਟੈਕਨੀਸ਼ੀਅਨ ਦੀ ਤੁਰੰਤ ਭਰਤੀ ਕਰਨ ਦੇ ਆਦੇਸ਼
. . .  about 3 hours ago
ਚੰਡੀਗੜ੍ਹ , 23 ਅਪ੍ਰੈਲ - ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸਰਕਾਰੀ ਮੈਡੀਕਲ ਕਾਲਜਾਂ ਵਿਚ 400 ਨਰਸਾਂ ਅਤੇ 140 ਟੈਕਨੀਸ਼ੀਅਨ ਦੀ ਤੁਰੰਤ ਭਰਤੀ ਕਰਨ ਦੇ ਆਦੇਸ਼ ਦਿੱਤੇ...
ਐਕਸਾਈਜ਼ ਵਿਭਾਗ ਵਲੋਂ 250 ਸ਼ਰਾਬ ਦੀਆਂ ਨਾਜਾਇਜ਼ ਪੇਟੀਆਂ ਸਮੇਤ 2 ਕਾਬੂ
. . .  about 3 hours ago
ਪਠਾਨਕੋਟ, 23 ਅਪ੍ਰੈਲ (ਆਸ਼ੀਸ਼ ਸ਼ਰਮਾ) - ਪਠਾਨਕੋਟ ਅੰਦਰ ਉਸ ਸਮੇਂ ਐਕਸਾਈਜ਼ ਵਿਭਾਗ ਨੂੰ ਭਾਰੀ ਸਫਲਤਾ ਮਿਲੀ ਜਦੋਂ ਪਠਾਨਕੋਟ ਦੇ ਖੱਡੀ ਪੁਲ ਵਿਖੇ ਐਕਸਾਈਜ਼ ਇੰਸਪੈਕਟਰ ਹਰਵਿੰਦਰ ਸਿੰਘ...
ਇੱਕ ਵਾਰ ਮੁੜ ਲੋੜਵੰਦਾਂ ਦਾ ਮਸੀਹਾ ਬਣਿਆ ਦੁਬਈ ਦਾ ਸਰਦਾਰ
. . .  about 3 hours ago
ਰਾਜਾਸਾਂਸੀ , 23 ਅਪ੍ਰੈਲ (ਹੇਰ ਖੀਵਾ ) - ਸਮਾਜ ਸੇਵਾ ਦੇ ਖੇਤਰ 'ਚ ਨਿੱਤ ਨਵੇਂ ਮੀਲ-ਪੱਥਰ ਗੱਡ ਰਹੇ ਦੁਬਈ ਦੇ ਪ੍ਰਸਿੱਧ ਕਾਰੋਬਾਰੀ ਅਤੇ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਦੇ ਮੁਖੀ ਡਾ.ਐੱਸ.ਪੀ....
ਈਧੀ ਫਾਊਂਡੇਸ਼ਨ ਨੇ ਭਾਰਤ ਦੇ ਪ੍ਰਧਾਨ ਮੰਤਰੀ ਨੂੰ ਲਿਖਿਆ ਪੱਤਰ, ਕੋਰੋਨਾ ਸੰਕਟ ਉੱਤੇ ਜਤਾਈ ਚਿੰਤਾ
. . .  about 4 hours ago
ਚੰਡੀਗੜ੍ਹ ,23 ਅਪ੍ਰੈਲ ( ਸੁਰਿੰਦਰਪਾਲ ਸਿੰਘ ) - ਪਾਕਿਸਤਾਨ ਦੇ ਕਰਾਚੀ ਵਿਚ ਸਥਿਤ ਈਧੀ ਫਾਊਂਡੇਸ਼ਨ ਨੇ ਭਾਰਤ ਦੇ ਪ੍ਰਧਾਨ ਮੰਤਰੀ ਨੂੰ ਪੱਤਰ ਲਿਖਿਆ ਹੈ ਅਤੇ ਭਾਰਤ ਵਿਚ ਵੱਧ ਰਹੇ ...
ਪੁਲਿਸ ਅਫਸਰਾਂ ਦੇ ਤਬਾਦਲੇ
. . .  about 4 hours ago
ਚੰਡੀਗੜ੍ਹ , 23 ਅਪ੍ਰੈਲ - 6 ਪੁਲਿਸ ਅਫਸਰਾਂ ਦੇ ਤਬਾਦਲੇ ਕੀਤੇ ਗਏ ਹਨ...
ਕੋਰੋਨਾ ਦੇ ਖ਼ਾਤਮੇ ਲਈ ਭਾਰਤ ਸਰਕਾਰ ਵਲੋਂ ਵੱਡਾ ਕਦਮ ਚੁੱਕਿਆ ਗਿਆ
. . .  about 4 hours ago
ਨਵੀਂ ਦਿੱਲੀ , 23 ਅਪ੍ਰੈਲ - ਕੋਰੋਨਾ ਦੇ ਖ਼ਾਤਮੇ ਲਈ ਭਾਰਤ ਸਰਕਾਰ ਵਲੋਂ ਵੱਡਾ ਕਦਮ ਚੁੱਕਦੇ ਹੋਏ , ਡਰੱਗਜ਼ ਕੰਟਰੋਲਰ ਜਨਰਲ ਆਫ਼ ਇੰਡੀਆ...
ਭਾਰਤ ਪਾਕਿਸਤਾਨ ਸਰਹੱਦ ਤੋਂ ਇਕ ਪੈਕੇਟ ਹੈਰੋਇਨ ਬਰਾਮਦ
. . .  about 4 hours ago
ਅਜਨਾਲਾ ,23 ਅਪ੍ਰੈਲ (ਗੁਰਪ੍ਰੀਤ ਸਿੰਘ ਢਿੱਲੋਂ)-ਬੀ.ਐਸ.ਐਫ. ਤੇ ਪੰਜਾਬ ਪੁਲਿਸ ਵੱਲੋਂ ਅੱਜ ਸਾਂਝੇ ਅਪਰੇਸ਼ਨ ਦੌਰਾਨ ਸਰਹੱਦੀ ਤਹਿਸੀਲ ਅਜਨਾਲਾ ਅੰਦਰ ਭਾਰਤ ਪਾਕਿਸਤਾਨ ਸਰਹੱਦ ਨੇੜਿਓਂ ਇਕ ਪੈਕੇਟ ਹੈਰੋਇਨ ਬਰਾਮਦ ਕੀਤੀ ਗਈ ਹੈ I ਸਰਹੱਦੀ ...
O2 (ਆਕਸੀਜਨ) ਦੀ ਸਪਲਾਈ ਨੂੰ ਯਕੀਨੀ ਬਣਾਉਣ ਜ਼ਰੂਰੀ - ਕੈਪਟਨ ਅਮਰਿੰਦਰ ਸਿੰਘ
. . .  about 4 hours ago
ਚੰਡੀਗੜ੍ਹ ,23 ਅਪ੍ਰੈਲ - ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦਾ ਕਹਿਣਾ ਹੈ ਕਿ 18+ ਉਮਰ ਸਮੂਹ ਲਈ ਨਵੀਂ ਟੀਕਾਕਰਣ ਨੀਤੀ ਰਾਜਾਂ ਲਈ ਅਣਉਚਿਤ ਹੈ , ਪੰਜਾਬ ਦੇ ਮੁੱਖ ਮੰਤਰੀ ਕੈਪਟਨ...
ਫ਼ੀਸਾਂ ਤੇ ਬੱਸ ਕਿਰਾਏ ਦੀ ਵਸੂਲੀ ਦੇ ਵਿਰੋਧ ਚ ਚੱਕਾ ਜਾਮ
. . .  about 5 hours ago
ਮਾਹਿਲਪੁਰ, 23 ਅਪ੍ਰੈਲ (ਦੀਪਕ ਅਗਨੀਹੋਤਰੀ) - ਸਥਾਨਕ ਦੋਆਬਾ ਸਕੂਲ ਵਲੋਂ ਨਵੇਂ ਸੈਸ਼ਨ ਵਿਚ ਵਿਦਿਆਰਥੀਆਂ ਦੀਆਂ ਫ਼ੀਸਾਂ, ਇਮਾਰਤੀ ਫ਼ੰਡ ਤੇ ਬੱਸ ਕਿਰਾਏ ਵਸੂਲਣ ਦੇ ਵਿਰੋਧ ...
ਕੋਵਿਡ19 ਸਮੀਖਿਆ ਬੈਠਕ ਵਿਚ ਕੈਪਟਨ ਅਮਰਿੰਦਰ ਸਿੰਘ ਨੇ ਪ੍ਰਧਾਨ ਮੰਤਰੀ ਨੂੰ ਆਕਸੀਜਨ, ਜ਼ਰੂਰੀ ਦਵਾਈਆਂ ਦੀ ਨਿਯਮਤ ਸਪਲਾਈ ਭੇਜਣ ਦੀ ਕੀਤੀ ਅਪੀਲ
. . .  about 5 hours ago
ਚੰਡੀਗੜ੍ਹ ,23 ਅਪ੍ਰੈਲ - ਅੱਜ ਦੀ ਕੋਵਿਡ19 ਸਮੀਖਿਆ ਬੈਠਕ ਵਿਚ ਪੰਜਾਬ ਦੇ ਮੁੱਖਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਪ੍ਰਧਾਨ ਮੰਤਰੀ ਮੋਦੀ ਨੂੰ...
ਚੰਡੀਗੜ੍ਹ ਵਿਚ ਨਹੀਂ ਲਗੇਗੀ ਹਫ਼ਤਾਵਾਰੀ ਤਾਲਾਬੰਦੀ
. . .  about 5 hours ago
ਚੰਡੀਗੜ੍ਹ, 23 ਅਪ੍ਰੈਲ - ਚੰਡੀਗੜ੍ਹ ਵਿਚ ਹਫ਼ਤਾਵਾਰੀ ਤਾਲਾਬੰਦੀ ਨਹੀਂ ਲਗੇਗੀ ਅਤੇ ਨਾ ਹੀ ਐਤਵਾਰ ਨੂੰ ਤਾਲਾਬੰਦੀ ਕੀਤੀ ਜਾਵੇਗੀ | ਪੰਜਾਬ ਦੇ ਗਵਰਨਰ ਵੀ. ਪੀ . ਸਿੰਘ ਬਦਨੋਰ ਦੀ ...
ਤਰਸੇਮ ਸਿੰਘ ਮੱਲਾ ਬਣੇ ਤਲਵੰਡੀ ਭਾਈ ਨਗਰ ਕੌਂਸਲ ਦੇ ਪ੍ਰਧਾਨ
. . .  about 6 hours ago
ਤਲਵੰਡੀ ਭਾਈ, 23 ਅਪ੍ਰੈਲ (ਕੁਲਜਿੰਦਰ ਸਿੰਘ ਗਿੱਲ) - ਨਗਰ ਕੌਂਸਲ ਤਲਵੰਡੀ ਭਾਈ ਦੇ ਅਹੁਦੇਦਾਰਾਂ ਦੀ ਚੋਣ ਲਈ ਮੀਟਿੰਗ ਐੱਸ. ਡੀ. ਐਮ. ਫ਼ਿਰੋਜ਼ਪੁਰ ਅਮਿਤ ਗੁਪਤਾ ...
ਸਿਆਟਲ ਵਿਚ 1.7 ਮਿਲੀਅਨ ਡਾਲਰ ਤੋਂ ਵੱਧ ਦੇ ਨਸ਼ੇ ਪੁਲਿਸ ਵਲੋਂ ਬਰਾਮਦ, 2 ਵਿਅਕਤੀ ਹਥਿਆਰਾਂ ਸਮੇਤ ਕਾਬੂ
. . .  about 6 hours ago
ਸਿਆਟਲ, 23 ਅਪ੍ਰੈਲ (ਹਰਮਨਪ੍ਰੀਤ ਸਿੰਘ) - ਸਿਆਟਲ ਦੇ ਰੈਂਟਨ ਇਲਾਕੇ ਵਿਚ ਪੁਲਿਸ ਨੇ 1.7 ਮਿਲੀਅਨ ਡਾਲਰ ਤੋਂ ਵੱਧ ਦੀ ਨਸ਼ੇ ਦੀ ਭਾਰੀ ਖੇਪ ਬਰਾਮਦ ਕੀਤੀ ਅਤੇ 2 ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ...
ਸੈਨਟ ਵਲੋਂ ਨਫ਼ਰਤੀ ਅਪਰਾਧ ਬਿੱਲ ਪਾਸ, ਬਿੱਲ ਦੇ ਹੱਕ ਵਿਚ 94 ਤੇ ਵਿਰੋਧ ਵਿਚ ਕੇਵਲ 1 ਵੋਟ ਪਈ
. . .  about 6 hours ago
ਸੈਕਰਾਮੈਂਟੋ, 23 ਅਪ੍ਰੈਲ (ਹੁਸਨ ਲੜੋਆ ਬੰਗਾ) - ਸੈਨਟ ਨੇ ਇੱਕਜੁੱਟਤਾ ਨਾਲ ਕੋਵਿਡ-19 ਮਹਾਂਮਾਰੀ ਦੌਰਾਨ ਏਸ਼ੀਅਨ ਮੂਲ ਦੇ ਅਮਰੀਕਨਾਂ ਵਿਰੁੱਧ ਵਧੀ ਹਿੰਸਾ ਤੇ ਭੇਦਭਾਵ ਨਾਲ...
ਹੋਰ ਖ਼ਬਰਾਂ..
ਜਲੰਧਰ : ਸ਼ੁੱਕਰਵਾਰ 22 ਫੱਗਣ ਸੰਮਤ 552

ਫ਼ਤਹਿਗੜ੍ਹ ਸਾਹਿਬ

ਗਿ੍ਫ਼ਤਾਰੀ ਦੇਣ ਲਈ ਗਈਆਂ ਬੀਬੀਆਂ ਦੇ ਜਥੇ ਨੂੰ ਸਿਮਰਨਜੀਤ ਸਿੰਘ ਮਾਨ ਨੇ ਕੀਤਾ ਸਨਮਾਨਿਤ

ਫ਼ਤਹਿਗੜ੍ਹ ਸਾਹਿਬ, 4 ਮਾਰਚ (ਬਲਜਿੰਦਰ ਸਿੰਘ)-ਖੇਤੀ ਕਾਨੂੰਨਾਂ ਖ਼ਿਲਾਫ਼ ਚੱਲ ਰਹੇ ਕਿਸਾਨ ਅੰਦੋਲਨ ਦੌਰਾਨ 26 ਜਨਵਰੀ ਨੂੰ ਦਿੱਲੀ ਦੇ ਲਾਲ ਕਿਲੇ੍ਹ 'ਤੇ ਨਿਸ਼ਾਨ ਸਾਹਿਬ ਝੁਲਾਉਣ ਦੇ ਵਾਪਰੇ ਘਟਨਾਕ੍ਰਮ ਤੋਂ ਬਾਅਦ ਗਿ੍ਫ਼ਤਾਰ ਕੀਤੇ ਕਿਸਾਨਾਂ ਦੀ ਰਿਹਾਈ ਅਤੇ ਦਿੱਲੀ ਪੁਲਿਸ ਵਲੋਂ ਦਰਜ ਕੀਤੇ ਜਾ ਰਹੇ ਝੂਠੇ ਮੁਕੱਦਮਿਆਂ ਦੇ ਵਿਰੋਧ ਸ਼੍ਰੋਮਣੀ ਅਕਾਲੀ ਦਲ (ਅ) ਵਲੋਂ 5-5 ਮੈਂਬਰਾਂ ਜਥੇ ਦਿੱਲੀ ਸਾਂਸਦ ਦੇ ਘਿਰਾਓ ਅਤੇ ਗਿ੍ਫ਼ਤਾਰੀ ਲਈ ਭੇਜੇ ਜਾ ਰਹੇ ਹਨ | ਇਸੇ ਲੜੀ ਤਹਿਤ 2 ਮਾਰਚ ਨੂੰ ਤਖ਼ਤ ਸ੍ਰੀ ਦਮਦਮਾ ਸਾਹਿਬ ਤਲਵੰਡੀ ਸਾਬੋ ਤੋਂ ਅਰਦਾਸ ਉਪਰੰਤ ਦਿੱਲੀ 'ਚ ਗਿ੍ਫ਼ਤਾਰੀਆਂ ਦੇਣ ਲਈ ਬੀਬੀ ਸੁਖਜੀਤ ਕੌਰ ਬਰਨਾਲਾ ਦੀ ਅਗਵਾਈ ਵਿਚ ਰਵਾਨਾ ਕੀਤੇ ਬੀਬੀਆਂ ਦੇ ਜਥੇ ਦੀ ਵਾਪਸੀ 'ਤੇ ਅੱਜ ਕਿਲ੍ਹਾ ਸ. ਹਰਨਾਮ ਸਿੰਘ ਵਿਖੇ ਪਾਰਟੀ ਪ੍ਰਧਾਨ ਸਿਮਰਨਜੀਤ ਸਿੰਘ ਮਾਨ ਵਲੋਂ ਹਰਪਾਲ ਕੌਰ ਸੰਗਰੂਰ, ਭਿੰਦਰਜੀਤ ਕੌਰ ਕਾਹਨ ਸਿੰਘ ਵਾਲਾ, ਹਰਜੀਤ ਕੌਰ ਮੰਡੀ ਗੋਬਿੰਦਗੜ੍ਹ ਤੇ ਗੁਰਮੀਤ ਕੌਰ ਸੀਹਾਪਾੜੀ ਨੰੂ ਵਿਸ਼ੇਸ਼ ਤੌਰ 'ਤੇ ਸਨਮਾਨਿਤ ਕਰਕੇ ਜਥੇ ਦਾ ਨਿੱਘਾ ਸਵਾਗਤ ਕੀਤਾ ਗਿਆ | ਇਸ ਮੌਕੇ ਸ. ਮਾਨ ਕੇਂਦਰ ਸਰਕਾਰ ਅਤੇ ਦਿੱਲੀ ਪੁਲਿਸ ਵਲੋਂ ਗਿ੍ਫ਼ਤਾਰੀ ਦੇਣ ਲਈ ਗਈਆ ਬੀਬੀਆਂ 'ਤੇ ਕੀਤੇ ਜ਼ਬਰ ਜੁਲਮ ਨੂੰ ਸ਼ਰਮਨਾਕ ਕਰਾਰ ਦਿੰਦੇ ਹੋਏ ਕਿਹਾ ਕਿ ਬੀਬੀਆਂ ਨੇ ਆਪਣੇ ਮਿਸ਼ਨ ਦੀ ਪ੍ਰਾਪਤੀ ਲਈ ਜਿਸ ਤਰ੍ਹਾਂ ਦੀ ਦਲੇਰੀ ਦਿਖਾਈ ਹੈ ਉਸ ਦੀ ਭਰਪੂਰ ਪ੍ਰਸੰਸਾ ਕਰਦੇ ਹਾਂ | ਉਨ੍ਹਾਂ ਦੱਸਿਆ ਕਿ ਬੀਬੀਆਂ ਦੇ ਜਥੇ ਨੇ ਦਿ੍ੜਤਾ ਨਾਲ ਗੁਰਦੁਆਰਾ ਸ੍ਰੀ ਰਕਾਬਗੰਜ ਸਾਹਿਬ ਵਿਖੇ ਪਹੰੁਚ ਕੇ ਪਾਰਲੀਮੈਂਟ ਵੱਲ ਗਿ੍ਫ਼ਤਾਰੀ ਦੇਣ ਲਈ ਜਦੋਂ ਕੂਚ ਕੀਤਾ ਤਾਂ ਕੁਝ ਦੂਰੀ ਤੇ ਪੁਲਿਸ ਨੇ ਬੀਬੀਆਂ ਦੇ ਜਥੇ ਨੂੰ ਗਿ੍ਫ਼ਤਾਰ ਕਰ ਲਿਆ ਅਤੇ ਪੁਲਿਸ ਅਧਿਕਾਰੀ ਬੀਬੀਆਂ ਨੂੰ ਗੱਡੀਆਂ ਵਿਚ ਬਿਠਾ ਕੇ ਸਵੇਰ 1 ਵਜੇ ਤੱਕ ਵੱਖ-ਵੱਖ ਸਥਾਨਾਂ 'ਤੇ ਘੁੰਮਦੇ ਰਹੇ | ਫਿਰ ਸਿੰਘੂ ਬਾਰਡਰ ਤੋਂ 20 ਕਿੱਲੋਮੀਟਰ ਦੀ ਦੂਰੀ 'ਤੇ ਲਿਜਾ ਕੇ ਉਨ੍ਹਾਂ ਨੂੰ ਛੱਡ ਦਿੱਤਾ ਗਿਆ | ਸ. ਮਾਨ ਨੇ ਦੱਸਿਆ ਕਿ ਇਸ ਮਿਸ਼ਨ ਦੀ ਪ੍ਰਾਪਤੀ ਲਈ ਪਾਰਟੀ ਵਲੋਂ ਅਗਲਾ ਜਥਾ 9 ਮਾਰਚ ਨੂੰ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ, ਆਨੰਦਪੁਰ ਸਾਹਿਬ ਤੋਂ ਅਰਦਾਸ ਕਰਕੇ ਤੋਰਿਆ ਜਾਵੇਗਾ | ਜਿਸ ਵਿਚ ਹਰਜੀਤ ਸਿੰਘ ਨਿਜਾਮੂਦੀਨਵਾਲਾ, ਬਲਕਾਰ ਸਿੰਘ ਵਾਲੀਆ ਅੰਮਿ੍ਤਸਰ, ਚਰਨ ਸਿੰਘ ਭੱਦਲਥੂਹਾ, ਪ੍ਰੀਤਮ ਸਿੰਘ ਭੋਲੀਆ ਅਤੇ ਕੁਲਵੰਤ ਸਿੰਘ ਕੋਟਲਾ ਗੁੱਜਰਾ ਮਜੀਠਾ ਸ਼ਾਮਿਲ ਹੋਣਗੇ | ਇਸ ਮੌਕੇ ਸ. ਮਾਨ ਨੇ ਐਲਾਨ ਕੀਤਾ ਕਿ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ 400 ਸਾਲਾ ਅਵਤਾਰ ਪੁਰਬ ਮੌਕੇ 19 ਅਪ੍ਰੈਲ ਨੂੰ ਉਨ੍ਹਾਂ ਦੇ ਪਦ-ਚਿੰਨ੍ਹਾਂ ਤੇ ਚੱਲਦੇ ਹੋਏ ਦਿੱਲੀ ਵਿਖੇ ਗੁਰਦੁਆਰਾ ਸੀਸਗੰਜ ਵਿਖੇ ਅਰਦਾਸ ਕਰਨ ਉਪਰੰਤ ਆਪਣੇ ਹੱਥਾਂ ਵਿਚ ਨਿਸ਼ਾਨ ਸਾਹਿਬ ਲੈ ਕੇ ਲਾਲ ਕਿਲ੍ਹੇ ਵੱਲ ਕੂਚ ਕਰਾਂਗੇ ਅਤੇ ਨਿਸ਼ਾਨ ਸਭਾ ਲਾਲ ਕਿਲ੍ਹੇ ਤੇ ਝੁਲਾਇਆ ਜਾਵੇਗਾ | ਇਸ ਮੌਕੇ 'ਤੇ ਇਕਬਾਲ ਸਿੰਘ ਟਿਵਾਣਾ ਮੁੱਖ ਬੁਲਾਰਾ ਸਿਆਸੀ ਤੇ ਮੀਡੀਆ ਸਲਾਹਕਾਰ, ਜਸਕਰਨ ਸਿੰਘ ਕਾਹਨ ਸਿੰਘ ਵਾਲਾ ਪ੍ਰਧਾਨ ਕਿਸਾਨ ਯੂਨੀਅਨ, ਮਾਸਟਰ ਕਰਨੈਲ ਸਿੰਘ ਨਾਰੀਕੇ, ਪ੍ਰੋ. ਮਹਿੰਦਰਪਾਲ ਸਿੰਘ (ਤਿੰਨੋ ਜਰਨਲ ਸਕੱਤਰ), ਹਰਭਜਨ ਸਿੰਘ ਕਸ਼ਮੀਰੀ, ਲਖਵੀਰ ਸਿੰਘ ਸੌਂਟੀ, ਹਰਜੀਤ ਸਿੰਘ ਗੱਗੜਵਾਲ, ਸੁਖਜੀਤ ਸਿੰਘ ਡਰੋਲੀ, ਲਖਵੀਰ ਸਿੰਘ ਮਹੇਸ਼ਪੁਰੀਆ ਮੁੱਖ ਦਫ਼ਤਰ ਸਕੱਤਰ, ਬਲਜਿੰਦਰ ਸਿੰਘ ਲਸੋਈ, ਗੁਰਮੁਖ ਸਿੰਘ ਸ਼ਮਸਪੁਰ, ਸ਼ਿਵਦੇਵ ਸਿੰਘ ਫ਼ੌਜੀ, ਕੁਲਦੀਪ ਸਿੰਘ ਦੁਭਾਲੀ, ਗੁਰਪ੍ਰੀਤ ਸਿੰਘ ਲਾਡਬਜਾਰਾ, ਕੁਲਵਿੰਦਰ ਸਿੰਘ ਖ਼ਾਲਿਸਤਾਨੀ, ਰਣਦੀਪ ਸਿੰਘ ਅਤੇ ਗਿ੍ਫ਼ਤਾਰੀ ਤੋਂ ਵਾਪਸ ਪਰਤੀਆਂ ਬੀਬੀਆਂ ਵੀ ਹਾਜ਼ਰ ਸਨ |

ਵਾਧੂ ਫ਼ੀਸ ਵਸੂਲਣ ਦੇ ਦੋਸ਼ਾਂ ਅਧੀਨ ਸਕੂਲ ਪ੍ਰਬੰਧਕਾਂ ਖ਼ਿਲਾਫ਼ ਜ਼ਿਲ੍ਹਾ ਸਿੱਖਿਆ ਅਫ਼ਸਰ ਨੂੰ ਦਿੱਤੀ ਸ਼ਿਕਾਇਤ

ਫ਼ਤਹਿਗੜ੍ਹ ਸਾਹਿਬ, 4 ਮਾਰਚ (ਬਲਜਿੰਦਰ ਸਿੰਘ)-ਐਸ.ਡੀ. ਮਾਡਲ ਸੀਨੀਅਰ ਸੈਕੰਡਰੀ ਸਕੂਲ ਮੰਡੀ ਗੋਬਿੰਦਗੜ੍ਹ ਦੇ ਵਿਦਿਆਰਥੀਆਂ ਦੇ ਮਾਪਿਆਂ ਵਲੋਂ ਅੱਜ ਸਕੂਲ ਪ੍ਰਬੰਧਕਾਂ 'ਤੇ ਕਥਿਤ ਵਾਧੂ ਫ਼ੀਸ ਵਸੂਲ ਕਰਨ ਦੇ ਦੋਸ਼ਾਂ ਤਹਿਤ ਜ਼ਿਲ੍ਹਾ ਸਿੱਖਿਆ ਅਫ਼ਸਰ (ਸੈ) ...

ਪੂਰੀ ਖ਼ਬਰ »

ਜ਼ਿਲ੍ਹਾ ਪੁਲਿਸ ਲਾਈਨ ਵਿਖੇ ਓਪਨ ਜਿੰਮ ਪੁਲਿਸ ਅਧਿਕਾਰੀਆਂ ਤੇ ਕਰਮਚਾਰੀਆਂ ਨੂੰ ਕੀਤਾ ਸਮਰਪਿਤ

ਫ਼ਤਹਿਗੜ੍ਹ ਸਾਹਿਬ, 4 ਮਾਰਚ (ਬਲਜਿੰਦਰ ਸਿੰਘ)-ਕੋਰੋਨਾ ਮਹਾਂਮਾਰੀ ਦੌਰਾਨ ਸੁਰੱਖਿਆ ਬਲਾਂ ਨੂੰ ਚੁਸਤ ਦਰੁਸਤ ਅਤੇ ਤੰਦਰੁਸਤ ਰੱਖਣ ਲਈ ਉਨ੍ਹਾਂ ਦੀ ਇਮਯੂਨਿਟੀ ਨੂੰ ਹੋਰ ਵਧਾਉਣ ਦੇ ਮੰਤਵ ਨਾਲ ਅੱਜ ਜ਼ਿਲ੍ਹਾ ਪੁਲਿਸ ਲਾਈਨ ਵਿਖੇ ਓਪਨ ਜਿੰਮ ਪੁਲਿਸ ਅਧਿਕਾਰੀਆਂ, ...

ਪੂਰੀ ਖ਼ਬਰ »

ਸੰਯੁਕਤ ਕਿਸਾਨ ਮੋਰਚੇ ਦੀ ਭਲਕ ਨੂੰ ਮਹਾਂ ਕਿਸਾਨ ਰੈਲੀ ਦੇ ਸਬੰਧ 'ਚ ਮੀਟਿੰਗ

ਬਸੀ ਪਠਾਣਾਂ, 4 ਮਾਰਚ (ਗੁਰਬਚਨ ਸਿੰਘ ਰੁਪਾਲ)-ਸੰਯੁਕਤ ਕਿਸਾਨ ਮਾਰਚ ਦੇ ਬੈਨਰ ਹੇਠ ਦੇਸ਼ ਦੀਆਂ 31 ਕਿਸਾਨ ਜਥੇਬੰਦੀਆਂ ਵਲੋਂ 3 ਕਾਲੇ ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਦਿੱਲੀ ਵਿਖੇ ਸਿੰਘੂ ਬਾਰਡਰ 'ਤੇ ਚਲਾਏ ਜਾ ਰਹੇ ਸੰਘਰਸ਼ ਨੂੰ ਤੇਜ਼ ਕਰਨ ਲਈ ਜਥੇਬੰਦੀਆਂ ...

ਪੂਰੀ ਖ਼ਬਰ »

ਨਸ਼ੀਲੇ ਪਦਾਰਥਾਂ ਸਮੇਤ ਵੱਖ-ਵੱਖ ਥਾਵਾਂ ਤੋਂ 2 ਵਿਅਕਤੀ ਗਿ੍ਫ਼ਤਾਰ

ਫ਼ਤਹਿਗੜ੍ਹ ਸਾਹਿਬ, 4 ਮਾਰਚ (ਬਲਜਿੰਦਰ ਸਿੰਘ)-ਫ਼ਤਹਿਗੜ੍ਹ ਸਾਹਿਬ ਪੁਲਿਸ ਵਲੋਂ ਵੱਖ-ਵੱਖ ਥਾਵਾਂ ਤੋਂ 2 ਵਿਅਕਤੀਆਂ ਨੂੰ ਨਸ਼ੀਲੇ ਪਦਾਰਥਾਂ ਸਮੇਤ ਗਿ੍ਫ਼ਤਾਰ ਕਰਨ ਦਾ ਦਾਅਵਾ ਕੀਤਾ ਗਿਆ ਹੈ | ਪ੍ਰਾਪਤ ਜਾਣਕਾਰੀ ਮੁਤਾਬਿਕ ਥਾਣਾ ਫ਼ਤਹਿਗੜ੍ਹ ਸਾਹਿਬ 'ਚ ਤਾਇਨਾਤ ...

ਪੂਰੀ ਖ਼ਬਰ »

ਪਾਣੀ ਦੀ ਸੰਭਾਲ ਕਰਕੇ ਧਰਤੀ ਨੂੰ ਰੀਚਾਰਜ ਕਰਨ ਲਈ ਪਿੱਟ ਬਣਾਉਣ ਦਾ ਕੰਮ ਸ਼ੁਰੂ

ਜਖਵਾਲੀ, 4 ਮਾਰਚ (ਨਿਰਭੈ ਸਿੰਘ)-ਬਲਾਕ ਸਰਹਿੰਦ ਦੇ ਸਰਕਾਰੀ ਮਿਡਲ ਸਕੂਲ ਪਿੰਡ ਭੱਟਮਾਜਰਾ ਵਿਖੇ ਆਈ.ਸੀ.ਆਈ. ਫਾਊਾਡੇਸ਼ਨ ਪਟਿਆਲਾ ਕਲੱਸਟਰ ਦੇ ਡਿਵੈਲਪਮੈਂਟ ਅਫ਼ਸਰ ਰਾਜ ਕੁਮਾਰ ਯਾਦਵ ਅਤੇ ਮੁੱਖ ਅਧਿਆਪਕ ਜਸਪਾਲ ਸਿੰਘ ਢੀਂਡਸਾ ਦੀ ਨਿਗਰਾਨੀ ਹੇਠ ਬਰਸਾਤੀ ਪਾਣੀ ...

ਪੂਰੀ ਖ਼ਬਰ »

ਬੀਬੀ ਨਾਗਰਾ ਨੇ 10.83 ਲੱਖ ਨਾਲ ਸਰਹਿੰਦ-ਮੋਰਿੰਡਾ ਰੋਡ ਸੜਕ ਦੀ ਮੁਰੰਮਤ ਦਾ ਕੰਮ ਕਰਵਾਇਆ ਸ਼ੁਰੂ

ਫ਼ਤਹਿਗੜ੍ਹ ਸਾਹਿਬ, 4 ਮਾਰਚ (ਬਲਜਿੰਦਰ ਸਿੰਘ)-ਹਲਕਾ ਫ਼ਤਹਿਗੜ੍ਹ ਸਾਹਿਬ ਦੇ ਵਿਧਾਇਕ ਕੁਲਜੀਤ ਸਿੰਘ ਨਾਗਰਾ ਦੀ ਧਰਮ ਪਤਨੀ ਬੀਬੀ ਮਨਦੀਪ ਕੌਰ ਨਾਗਰਾ ਵਲੋਂ ਸਰਹਿੰਦ-ਮੋਰਿੰਡਾ ਰੋਡ ਤੋਂ ਬੰਦਗੀ ਸਾਹਿਬ, ਹਰਨਾਮ ਨਗਰ ਸਰਹਿੰਦ ਵਿਖੇ ਕਰੀਬ 10.83 ਲੱਖ ਰੁਪਏ ਦੀ ਲਾਗਤ ...

ਪੂਰੀ ਖ਼ਬਰ »

ਕਾਂਗਰਸ ਪਾਰਟੀ ਨੇ ਲੋਕਾਂ ਨੂੰ ਬਣਦੀਆਂ ਸਹੂਲਤਾਂ ਮੁਹੱਈਆ ਕਰਵਾਈਆਂ-ਲਾਡੀ ਸਾਧੂਗੜ੍ਹ

ਫ਼ਤਹਿਗੜ੍ਹ ਸਾਹਿਬ, 4 ਮਾਰਚ (ਮਨਪ੍ਰੀਤ ਸਿੰਘ)-ਕਾਂਗਰਸ ਪਾਰਟੀ ਵਲੋਂ ਪਿੰਡਾਂ ਦਾ ਵੱਡੀ ਪੱਧਰ ਤੇ ਵਿਕਾਸ ਕਰਵਾਇਆ ਜਾ ਰਿਹਾ ਹੈ, ਜਿਸ ਦੇ ਚੱਲਦਿਆਂ ਗਰਾਮ ਪੰਚਾਇਤ ਰਾਮਪੁਰ ਸਾਧੂਗੜ੍ਹ ਵਲੋਂ ਪਿੰਡ ਵਿਖੇ ਆਉਣ ਵਾਲੇ ਰਸਤੇ ਨੂੰ ਲਗਪਗ ਢਾਈ ਲੱਖ ਰੁਪਏ ਦੀ ਲਾਗਤ ਨਾਲ ...

ਪੂਰੀ ਖ਼ਬਰ »

ਸਹਿਕਾਰੀ ਸਭਾਵਾਂ ਦੇ ਮੁਲਾਜ਼ਮਾਂ ਵਲੋਂ ਕਿਸਾਨ ਅੰਦੋਲਨ ਦੀ ਹਮਾਇਤ ਸ਼ਲਾਘਾਯੋਗ-ਚਲਾਕੀ

ਸੰਘੋਲ, 4 ਮਾਰਚ (ਗੁਰਨਾਮ ਸਿੰਘ ਚੀਨਾ)-ਸਹਿਕਾਰੀ ਸਭਾ ਪੋਹਲੋ ਮਾਜਰਾ ਵਿਖੇ ਪਹੁੰਚੇ ਕਿਸਾਨ ਆਗੂ ਪਰਮਿੰਦਰ ਸਿੰਘ ਚਲਾਕੀ ਜਰਨਲ ਸਕੱਤਰ ਕਿਸਾਨ ਯੂਨੀਅਨ ਰਾਜੇਵਾਲ ਨੇ ਕੇਂਦਰੀ ਸਹਿਕਾਰੀ ਸਭਾਵਾਂ ਦੇ ਮੁਲਾਜ਼ਮਾਂ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਉਨ੍ਹਾਂ ਦੁਆਰਾ ...

ਪੂਰੀ ਖ਼ਬਰ »

ਘੱਟ ਗਿਣਤੀ ਤੇ ਦਲਿਤ ਦਲ ਵਲੋਂ ਡਾ. ਅੰਬੇਡਕਰ ਦੇ ਬੁੱਤ ਦੇ ਅਪਮਾਨ ਦੀ ਨਿਖੇਧੀ

ਬਸੀ ਪਠਾਣਾਂ, 4 ਮਾਰਚ (ਰਵਿੰਦਰ ਮੌਦਗਿਲ)-ਘੱਟ ਗਿਣਤੀ ਅਤੇ ਦਲਿਤ ਦਲ ਪੰਜਾਬ ਦੇ ਸੂਬਾ ਪ੍ਰਧਾਨ ਹਰਵੇਲ ਸਿੰਘ ਮਾਧੋਪੁਰ ਨੇ ਜ਼ਿਲ੍ਹਾ ਪਟਿਆਲਾ ਦੇ ਸ਼ਹਿਰ ਰਾਜਪੁਰਾ ਵਿਖੇ ਲੱਗੇ ਭਾਰਤੀ ਸੰਵਿਧਾਨ ਦੇ ਨਿਰਮਾਤਾ ਭਾਰਤ ਰਤਨ ਡਾ. ਭੀਮ. ਰਾਓ ਅੰਬੇਡਕਰ ਸਾਹਿਬ ਦੇ ਬੁੱਤ ...

ਪੂਰੀ ਖ਼ਬਰ »

ਪ੍ਰਾਚੀਨ ਸ਼ਿਵ ਮੰਦਰ ਖਮਾਣੋਂ ਕਲਾਂ ਵਿਖੇ ਭੰਡਾਰਾ 11 ਨੂੰ

ਖਮਾਣੋਂ, 4 ਮਾਰਚ (ਜੋਗਿੰਦਰ ਪਾਲ)-ਪ੍ਰਾਚੀਨ ਸ਼ਿਵ ਮੰਦਰ ਵਾਰਡ ਨੰ-4 ਖਮਾਣੋਂ ਕਲਾਂ ਵਿਖੇ ਮਹਾਂ ਸ਼ਿਵਰਾਤਰੀ ਦਾ ਤਿਉਹਾਰ 11 ਮਾਰਚ ਦਿਨ ਵੀਰਵਾਰ ਨੂੰ ਇਲਾਕੇ ਦੇ ਸਹਿਯੋਗ ਨਾਲ ਬੜੀ ਧੂਮ ਧਾਮ ਨਾਲ ਮਨਾਇਆ ਜਾ ਰਿਹਾ ਹੈ | ਇਸ ਮੌਕੇ 9 ਮਾਰਚ ਦਿਨ ਮੰਗਲਵਾਰ ਨੂੰ ਸ੍ਰੀ ...

ਪੂਰੀ ਖ਼ਬਰ »

ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਪ੍ਰਕਾਸ਼ ਪੁਰਬ ਮੌਕੇ ਉਨ੍ਹਾਂ ਦੀਆਂ ਇਤਿਹਾਸਕ ਯਾਦਾਂ ਬਣਾਈਆਂ ਜਾਣ ਦੀ ਮੰਗ

ਜਖਵਾਲੀ, 4 ਮਾਰਚ (ਨਿਰਭੈ ਸਿੰਘ)-ਇਤਿਹਾਸਿਕ ਹਵਾਲਿਆਂ ਤੋਂ ਇਹ ਗੱਲ ਸਿੱਧ ਹੁੰਦੀ ਹੈ ਕਿ ਨੌਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਦੇ ਚਾਰ ਮਹੀਨਿਆਂ ਦੇ ਲਗਪਗ ਬਸੀ ਪਠਾਣਾਂ ਸਬ-ਜੇਲ੍ਹ 'ਚ ਕੈਦ ਰਹੇ ਸਨ | ਇਤਿਹਾਸਕਾਰ ਲਿਖਦੇ ਹਨ ਕਿ ਗੁਰੂ ਸਾਹਿਬ ਨੂੰ ...

ਪੂਰੀ ਖ਼ਬਰ »

ਵਧ ਰਹੀ ਮਹਿੰਗਾਈ ਦੇ ਮੁੱਦੇ ਨੂੰ ਲੈ ਕੇ ਅਕਾਲੀ ਦਲ ਨੇ ਕੇਂਦਰ ਤੇ ਪੰਜਾਬ ਸਰਕਾਰ ਦਾ ਫੂਕਿਆ ਪੁਤਲਾ

ਫ਼ਤਹਿਗੜ੍ਹ ਸਾਹਿਬ, 4 ਮਾਰਚ (ਬਲਜਿੰਦਰ ਸਿੰਘ)-ਵੱਧ ਰਹੀਆਂ ਪੈਟਰੋਲ, ਡੀਜ਼ਲ ਅਤੇ ਘਰੇਲੂ ਗੈਸ ਸਿਲੰਡਰ ਦੀਆਂ ਕੀਮਤਾਂ ਅਤੇ ਮਹਿੰਗਾਈ ਦੇ ਮੁੱਦੇ ਨੂੰ ਲੈ ਕੇ ਸ਼੍ਰੋਮਣੀ ਅਕਾਲੀ ਦਲ ਜ਼ਿਲ੍ਹਾ ਫ਼ਤਹਿਗੜ੍ਹ ਸਾਹਿਬ ਦੇ ਵਰਕਰਾਂ ਤੇ ਆਗੂਆਂ ਵਲੋਂ ਜ਼ਿਲ੍ਹਾ ਪ੍ਰੀਸ਼ਦ ...

ਪੂਰੀ ਖ਼ਬਰ »

'ਆਪ' ਦੇ ਚੁਣੇ ਕੌਂਸਲਰਾਂ ਦੇ ਵਾਰਡਾਂ 'ਚ ਸਫ਼ਾਈ ਨਾ ਹੋਣ ਦੇ ਮੁੱਦੇ ਨੂੰ ਲੈ ਕੇ ਪਾਰਟੀ ਲੀਡਰਸ਼ਿਪ ਨੇ ਕੌਂਸਲ ਦਫ਼ਤਰ ਮੂਹਰੇ ਕੀਤਾ ਰੋਸ ਵਿਖਾਵਾ

ਫ਼ਤਹਿਗੜ੍ਹ ਸਾਹਿਬ, 4 ਮਾਰਚ (ਬਲਜਿੰਦਰ ਸਿੰਘ, ਮਨਪ੍ਰੀਤ ਸਿੰਘ)-ਆਮ ਆਦਮੀ ਪਾਰਟੀ ਜ਼ਿਲ੍ਹਾ ਫ਼ਤਹਿਗੜ੍ਹ ਸਾਹਿਬ ਦੀ ਸਮੁੱਚੀ ਲੀਡਰਸ਼ਿਪ ਦੀ ਅਗਵਾਈ ਹੇਠ ਵਲੰਟੀਅਰਾਂ ਵਲੋਂ ਪਾਰਟੀ ਦੇ ਨਵੇਂ ਚੁਣੇ ਮਿਊਾਸੀਪਲ ਕੌਂਸਲਰਾਂ ਦੇ ਵਾਰਡਾਂ 'ਚ ਸਫ਼ਾਈ ਨਾ ਹੋਣ, ਘਰਾਂ 'ਚੋਂ ...

ਪੂਰੀ ਖ਼ਬਰ »

ਆਪਣੇ ਜੀਵਨ 'ਚੋਂ ਵਹਿਮਾਂ ਭਰਮਾਂ ਨੂੰ ਬਾਹਰ ਕੱਢੋ-ਡਾ. ਨੀਰੂ ਅਰੋੜਾ

ਮੰਡੀ ਗੋਬਿੰਦਗੜ੍ਹ, 4 ਮਾਰਚ (ਮੁਕੇਸ਼ ਘਈ)- ਗੋਬਿੰਦਗੜ੍ਹ ਪਬਲਿਕ ਸਕੂਲ ਮੰਡੀ ਗੋਬਿੰਦਗੜ੍ਹ ਵਲੋਂ ਵਿਗਿਆਨ ਦਿਵਸ ਮੌਕੇ 'ਤੇ ਇਕ ਖ਼ਾਸ ਪ੍ਰੋਗਰਾਮ ਪੇਸ਼ ਕੀਤਾ ਗਿਆ, ਜਿਸ 'ਚ ਰਮਨ ਇਫੈਕਟ 'ਤੇ ਸਾਇੰਸ ਅਧਿਆਪਕ ਵਿਸ਼ਾਲ ਕੋਹਲੀ ਅਤੇ ਸ਼ਿਫਾਲੀ ਲਖਨਪਾਲ ਦੁਆਰਾ ...

ਪੂਰੀ ਖ਼ਬਰ »

ਸੇਵਾ-ਮੁਕਤੀ ਮੌਕੇ ਕੀਤਾ ਸਨਮਾਨ

ਖਮਾਣੋਂ, 4 ਮਾਰਚ (ਮਨਮੋਹਨ ਸਿੰਘ ਕਲੇਰ)-ਲੋਕ ਨਿਰਮਾਣ ਵਿਭਾਗ (ਭਵਨ ਤੇ ਮਾਰਗ ਸ਼ਾਖਾ) ਪੰਜਾਬ 'ਚ ਕੰਮ ਕਰ ਰਹੇ ਜੂਨੀਅਰ ਇੰਜੀਨੀਅਰ, ਸਹਾਇਕ ਇੰਜੀਨੀਅਰ ਅਤੇ ਉਪ ਮੰਡਲ ਇੰਜੀਨੀਅਰ (ਪਦ ਉੱਨਤ) ਦੀ ਪ੍ਰਤੀਨਿਧ ਜਮਾਤ ਡਿਪਲੋਮਾ ਇੰਜੀਨੀਅਰਜ਼ ਐਸੋਸੀਏਸ਼ਨ, ਸਰਕਲ, ਪਟਿਆਲਾ-2 ...

ਪੂਰੀ ਖ਼ਬਰ »

ਰਿਮਟ ਯੂਨੀਵਰਸਿਟੀ ਦੀ ਫੈਕਲਟੀ ਨੂੰ ਇੰਟਰਨੈਸ਼ਨਲ ਯੰਗ ਸਾਇੰਸਿਜ਼ ਪੁਰਸਕਾਰ ਮਿਲਿਆ

ਮੰਡੀ ਗੋਬਿੰਦਗੜ੍ਹ, 4 ਮਾਰਚ (ਮੁਕੇਸ਼ ਘਈ)-ਰਿਮਟ ਯੂਨੀਵਰਸਿਟੀ ਲਈ ਬੜੇ ਮਾਣ ਦੀ ਗੱਲ ਹੈ ਕਿ ਯੂਨੀਵਰਸਿਟੀ ਦੇ ਇੰਬੂਕਸ਼ਨ ਸੈਂਟਰ ਦੇ ਮੁਖੀ ਰਵਿੰਦਰ ਸਿੰਘ ਅਤੇ ਕੰਪਿਊਟਰ ਸਾਇੰਸ ਐਂਡ ਇੰਜੀਨੀਅਰਿੰਗ ਵਿਭਾਗ ਦੇ ਐਸੋਸੀਏਟ ਪੋ੍ਰਫ਼ੈਸਰ ਡਾ. ਜੈਸਮੀਨ ਗਿੱਲ ਨੂੰ ...

ਪੂਰੀ ਖ਼ਬਰ »

ਫ਼ਤਹਿਗੜ੍ਹ ਸਾਹਿਬ 'ਚ ਮੁਲਾਜ਼ਮਾਂ ਤੇ ਪੈਨਸ਼ਨਰਾਂ ਦੀ ਭੁੱਖ ਹੜਤਾਲ ਤੀਸਰੇ ਦਿਨ 'ਚ ਦਾਖ਼ਲ

ਫ਼ਤਹਿਗੜ੍ਹ ਸਾਹਿਬ, 4 ਮਾਰਚ (ਬਲਜਿੰਦਰ ਸਿੰਘ)-ਪੰਜਾਬ ਯੂ.ਟੀ ਮੁਲਾਜ਼ਮ ਪੈਨਸ਼ਨਰ ਸਾਂਝਾ ਫ਼ਰੰਟ ਦੇ ਸੱਦੇ ਤਹਿਤ ਵੱਖ-ਵੱਖ ਵਿਭਾਗਾਂ ਦੇ ਮੁਲਾਜ਼ਮਾਂ ਤੇ ਪੈਨਸ਼ਨਰਾਂ ਵਲੋਂ ਪੰਜਾਬ ਸਰਕਾਰ ਦੀ ਵਾਅਦਾ ਖ਼ਿਲਾਫ਼ੀ ਦੇ ਮੁੱਦੇ ਨੂੰ ਲੈ ਕੇ ਜ਼ਿਲ੍ਹਾ ਪ੍ਰਬੰਧਕੀ ...

ਪੂਰੀ ਖ਼ਬਰ »

ਜਬਰ ਜਨਾਹ ਦੇ ਦੋਸ਼ੀ ਨਾਲ ਹੀ ਸ਼ਾਦੀ ਕਰਨ ਲਈ ਕਹਿਣਾ ਇਨਸਾਫ਼ ਦਾ ਗਲਾ ਘੁੱਟਣ ਵਾਲੀ ਗੱਲ-ਮਾਨ

ਬਸੀ ਪਠਾਣਾਂ, 4 ਮਾਰਚ (ਗੁਰਬਚਨ ਸਿੰਘ ਰੁਪਾਲ)-ਜਿਸ ਕਾਨੂੰਨ ਨੂੰ ਤੋੜ ਕੇ ਗੁਨਾਹਗਾਰ ਵਲੋਂ ਕਿਸੇ ਔਰਤ ਨਾਲ ਜਬਰ ਜਨਾਹ ਕੀਤਾ ਹੋਵੇ, ਸੁਪਰੀਮ ਕੋਰਟ ਉਸ ਪੀੜਤ ਨੂੰ ਇਨਸਾਫ਼ ਦੇਣ ਦੀ ਬਜਾਏ ਜੇਕਰ ਦੋਸ਼ੀ ਨੂੰ ਇਹ ਆਖੇ ਕਿ ਉਹ ਉਸ ਨਾਲ ਸ਼ਾਦੀ ਕਰ ਲਵੇ ਤਾਂ ਇਹ ਇਨਸਾਫ਼ ਦਾ ...

ਪੂਰੀ ਖ਼ਬਰ »

ਰੋਬੋਟ ਤਕਨਾਲੋਜੀ 'ਚ ਪਿੰਡ ਬੁੱਗਾ ਸਕੂਲ ਦਾ ਵਿਦਿਆਰਥੀ ਰਿਹਾ ਜੇਤੂ

ਅਮਲੋਹ, 4 ਮਾਰਚ (ਰਿਸ਼ੂ ਗੋਇਲ)-ਕੇਂਦਰੀ ਇਲੈਕਟ੍ਰਾਨਿਕਸ ਅਤੇ ਸੂਚਨਾ ਤਕਨਾਲੋਜੀ ਮੰਤਰਾਲੇ ਵਲੋਂ ਨੌਜਵਾਨ ਪੀੜ੍ਹੀ ਵਿਚ ਰੋਬੋਟ ਤਕਨਾਲੋਜੀ ਵਧਾਉਣ ਲਈ ਖੋਜ ਮੁਕਾਬਲੇ ਕਰਵਾਏ ਗਏ ਹਨ ਜਿਨ੍ਹਾਂ ਵਿਚ ਸਰਕਾਰੀ ਹਾਈ ਸਕੂਲ ਪਿੰਡ ਬੁੱਗਾ ਦੇ ਬਾਰ੍ਹਵੀਂ ਜਮਾਤ ਦਾ ...

ਪੂਰੀ ਖ਼ਬਰ »

19 ਮਾਰਚ ਤੋਂ 27 ਅਪ੍ਰੈਲ ਤੱਕ ਹੋਣਗੇ 40 ਰੋਜ਼ਾ ਸਾਲਾਨਾ ਗੁਰਮਤਿ ਸਮਾਗਮ-ਭਾਈ ਖ਼ਾਲਸਾ

ਮੰਡੀ ਗੋਬਿੰਦਗੜ੍ਹ, 4 ਮਾਰਚ (ਬਲਜਿੰਦਰ ਸਿੰਘ)-ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਬੰਧ ਅਧੀਨ ਇਤਿਹਾਸਿਕ ਗੁਰਦੁਆਰਾ ਸਾਹਿਬ ਪਾਤਸ਼ਾਹੀ ਛੇਵੀਂ ਮੁਹੱਲਾ ਗੁਰੂ ਕੀ ਨਗਰੀ ਮੰਡੀ ਗੋਬਿੰਦਗੜ੍ਹ ਵਿਖੇ ਨਵੇਂ ਮੈਨੇਜਰ ਵਜੋਂ ਰਘਵੀਰ ਸਿੰਘ ਨੇ ਆਪਣਾ ਚਾਰਜ ...

ਪੂਰੀ ਖ਼ਬਰ »

ਕ੍ਰਿਕੇਟ ਟੂਰਨਾਮੈਂਟ 'ਚ ਬਲਟਾਣਾ ਦੀ ਟੀਮ ਰਹੀ ਜੇਤੂ

ਜਖਵਾਲੀ, 4 ਮਾਰਚ (ਨਿਰਭੈ ਸਿੰਘ)-ਸ਼ਹੀਦ ਬਾਬਾ ਮਰਗਟ ਵਾਲਾ ਸਪੋਰਟਸ ਕਲੱਬ ਅਤੇ ਗ੍ਰਾਮ ਪੰਚਾਇਤ ਪਿੰਡ ਨਲੀਨਾਂ ਕਲਾਂ ਵਲੋਂ ਸ਼ਾਨਦਾਰ ਕ੍ਰਿਕੇਟ ਟੂਰਨਾਮੈਂਟ ਕਰਵਾਇਆ ਗਿਆ | ਇਸ ਟੂਰਨਾਮੈਂਟ ਵਿਚ ਇਲਾਕੇ ਭਰ ਦੀਆਂ 60 ਟੀਮਾਂ ਨੇ ਭਾਗ ਲਿਆ | ਟੂਰਨਾਮੈਂਟ 'ਚ ਪਹਿਲਾ ...

ਪੂਰੀ ਖ਼ਬਰ »

ਐਮ.ਜੀ. ਕਾਲਜ ਦੇ ਵਿਦਿਆਰਥੀਆਂ ਵਲੋਂ ਵਿੱਦਿਅਕ ਦੌਰਾ

ਫ਼ਤਹਿਗੜ੍ਹ ਸਾਹਿਬ, 4 ਮਾਰਚ (ਬਲਜਿੰਦਰ ਸਿੰਘ)-ਭਾਰਤ ਸਰਕਾਰ ਦੇ ਬਾਇਓਟੈਕਨਾਲੌਜੀ ਵਿਭਾਗ ਦੀ ਸਟਾਰ ਕਾਲਜ ਸਕੀਮ ਦੇ ਤਹਿਤ ਮਾਤਾ ਗੁਜਰੀ ਕਾਲਜ ਦੀ ਜ਼ੂਆਲੋਜੀ ਸੁਸਾਇਟੀ ਨੇ ਵਿਸ਼ਵ ਜੰਗਲੀ ਜੀਵਨ ਦਿਵਸ ਦੇ ਮੌਕੇ 'ਤੇ ਸੁਖਨਾ ਵਾਇਲਡ ਲਾਈਫ਼ ਸੈਂਚੂਰੀ ਦਾ ਦੌਰਾ ਕੀਤਾ | ...

ਪੂਰੀ ਖ਼ਬਰ »

ਸਰਵਹਿੱਤਕਾਰੀ ਵਿੱਦਿਆ ਮੰਦਿਰ ਸਕੂਲ ਪ੍ਰਬੰਧਕ ਕਮੇਟੀ ਖਮਾਣੋਂ ਦੀ ਹੋਈ ਮੀਟਿੰਗ

ਖਮਾਣੋਂ, 4 ਮਾਰਚ (ਮਨਮੋਹਣ ਸਿੰਘ ਕਲੇਰ)-ਸਰਵਹਿੱਤਕਾਰੀ ਵਿੱਦਿਆ ਮੰਦਿਰ ਸਕੂਲ ਖਮਾਣੋਂ ਦੀ ਪ੍ਰਬੰਧਕ ਕਮੇਟੀ ਦੀ ਮੀਟਿੰਗ ਸਰਪ੍ਰਸਤ ਡਾ. ਜਗਦੀਪ ਰਾਣਾ ਦੀ ਦੇਖ-ਰੇਖ ਅਤੇ ਪ੍ਰਧਾਨ ਡਾ. ਸੁਨੀਲ ਗੁਪਤਾ ਦੀ ਅਗਵਾਈ 'ਚ ਸਕੂਲ ਵਿਖੇ ਹੋਈ | ਇਸ ਮੌਕੇ ਪ੍ਰਬੰਧਕ ਕਮੇਟੀ ਵਲੋਂ ...

ਪੂਰੀ ਖ਼ਬਰ »

'ਆਪ' ਪਾਰਟੀ ਦੇ ਬਾਘਾ ਪੁਰਾਣਾ ਕਿਸਾਨ ਮਹਾਂ ਸੰਮੇਲਨ ਸਬੰਧੀ ਮੀਟਿੰਗ 'ਚ ਕਪਿਲ ਰਾਜਗੁਰੂ ਤੇ ਚੌਹਾਨ ਪੁੱਜੇ

ਬਸੀ ਪਠਾਣਾਂ, 4 ਮਾਰਚ (ਗੁਰਬਚਨ ਸਿੰਘ ਰੁਪਾਲ)-ਆਮ ਆਦਮੀ ਪਾਰਟੀ ਵਲੋਂ 21 ਮਾਰਚ ਨੂੰ ਬਾਘਾ ਪੁਰਾਣਾ ਵਿਖੇ ਪਾਰਟੀ ਸੁਪਰੀਮੋ ਅਰਵਿੰਦ ਕੇਜਰੀਵਾਲ ਦੀ ਅਗਵਾਈ ਵਿਚ ਹੋਣ ਵਾਲੇ ਕਿਸਾਨ ਮਹਾ ਸੰਮੇਲਨ ਸਬੰਧੀ ਇੱਥੇ ਹੋਈ ਮੀਟਿੰਗ ਵਿਚ ਕੇਂਦਰੀ ਟੀਮ ਵਲੋਂ ਕਪਿਲ ਰਾਜਗੁਰੂ ...

ਪੂਰੀ ਖ਼ਬਰ »

ਸੀਨੀਅਰ ਸਿਟੀਜ਼ਨ (ਸੇਵਾ-ਮੁਕਤ) ਵੈੱਲਫੇਅਰ ਐਸੋਸੀਏਸ਼ਨ ਖਮਾਣੋਂ ਦੀ ਮੀਟਿੰਗ ਭਲਕੇ

ਖਮਾਣੋਂ, 4 ਮਾਰਚ (ਜੋਗਿੰਦਰ ਪਾਲ)-ਸੀਨੀਅਰ ਸਿਟੀਜ਼ਨ (ਸੇਵਾ ਮੁਕਤ) ਵੈੱਲਫੇਅਰ ਐਸੋਸੀਏਸ਼ਨ ਖਮਾਣੋਂ ਦੀ ਮਹੀਨਾਵਾਰ ਮੀਟਿੰਗ 6 ਮਾਰਚ ਦਿਨ ਸਨਿੱਚਰ ਵਾਰ ਨੂੰ ਸਵੇਰੇ 11 ਵਜੇ ਗੁਰਦੁਆਰਾ ਸਿੰਘ ਸਭਾ ਬਿਲਾਸਪੁਰ ਰੋਡ ਖਮਾਣੋਂ ਵਿਖੇ ਹੋ ਰਹੀ ਹੈ | ਜਾਣਕਾਰੀ ਦਿੰਦਿਆਂ ...

ਪੂਰੀ ਖ਼ਬਰ »

ਜੀ.ਪੀ.ਸੀ. ਵਲੋਂ ਅੰਤਰਰਾਸ਼ਟਰੀ ਮਾਤਾ ਭਾਸ਼ਾ ਦਿਵਸ 'ਤੇ ਵੈਬੀਨਾਰ

ਮੰਡੀ ਗੋਬਿੰਦਗੜ੍ਹ, 4 ਮਾਰਚ (ਮੁਕੇਸ਼ ਘਈ)-ਗੋਬਿੰਦਗੜ੍ਹ ਪਬਲਿਕ ਕਾਲਜ ਦੇ ਆਈਕਿਯੂਏਸੀ ਵਲੋਂ ਕੈਂਪਸ ਵਿਖੇ 'ਅੰਤਰ ਰਾਸ਼ਟਰੀ ਮਾਤ ਭਾਸ਼ਾ ਦਿਵਸ' ਤੇ ਇਕ ਰੋਜ਼ਾ ਵੈਬੀਨਾਰ ਦਾ ਆਯੋਜਨ ਕੀਤਾ ਗਿਆ, ਜਿਸ 'ਚ ਡਾ: ਨਰਿੰਦਰ ਕੌਰ ਸੰਧੂ, ਸਾਬਕਾ ਪਿ੍ੰਸੀਪਲ, ਰਾਮਗੜ੍ਹੀਆ ਕਾਲਜ ...

ਪੂਰੀ ਖ਼ਬਰ »

ਗਊ ਜਾਂਚ ਕੈਂਪ ਲਗਾਇਆ

ਬਸੀ ਪਠਾਣਾਂ, 4 ਮਾਰਚ (ਰਵਿੰਦਰ ਮੌਦਗਿਲ)-ਪੰਜਾਬ ਗਊ ਸੇਵਾ ਕਮਿਸ਼ਨ ਵਲੋਂ ਸ਼ੁਰੂ ਕੀਤੀ ਗਊ ਚਿਕਿਤਸਾ ਭਲਾਈ ਕੈਂਪਾਂ ਦੀ ਲੜੀ ਤਹਿਤ ਪਸ਼ੂ ਪਾਲਣ ਵਿਭਾਗ ਵਲੋਂ ਬਸੀ ਪਠਾਣਾਂ ਦੀ ਗਊਸ਼ਾਲਾ ਵਿਖੇ ਕੈਂਪ ਲਗਾਇਆ ਗਿਆ | ਜਿਸ 'ਚ ਡਿਪਟੀ ਡਾਇਰੈਕਟਰ ਮਨਜੀਤ ਕੁਮਾਰ ਉਚੇਚੇ ...

ਪੂਰੀ ਖ਼ਬਰ »

ਸਰਕਾਰੀ ਸਕੂਲ ਬਡਾਲੀ ਆਲਾ ਸਿੰਘ ਵਿਖੇ ਪੇਂਟਿੰਗ ਮੁਕਾਬਲੇ ਕਰਵਾਏ

ਚੁੰਨ੍ਹੀ, 4 ਮਾਰਚ (ਗੁਰਪ੍ਰੀਤ ਸਿੰਘ ਬਿਲਿੰਗ)-ਸਾਨੂੰ ਆਪਣੇ ਧਾਰਮਿਕ ਗੁਰੂਆਂ ਦੀਆਂ ਸਿੱਖਿਆਵਾਂ ਤੇ ਚੱਲਣਾ ਚਾਹੀਦਾ ਹੈ ਤੇ ਚੰਗੇ ਰਸਤੇ ਤੇ ਚੱਲਣ ਦਾ ਨਤੀਜਾ ਇਕ ਚੰਗਾ ਤੇ ਕਾਮਯਾਬ ਜੀਵਨ ਹੁੰਦਾ ਹੈ | ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਨੋਡਲ ਅਫ਼ਸਰ ਨੌਰੰਗ ਸਿੰਘ ...

ਪੂਰੀ ਖ਼ਬਰ »



Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX