ਚੰਡੀਗੜ੍ਹ, 4 ਮਾਰਚ (ਵਿਕਰਮਜੀਤ ਸਿੰਘ ਮਾਨ)-ਸ਼੍ਰੋਮਣੀ ਅਕਾਲੀ ਦਲ ਵਿਧਾਇਕ ਦਲ ਨੇ ਕੈਪਟਨ ਸਰਕਾਰ ਖਿਲਾਫ ਅਨੋਖਾ ਪ੍ਰਦਰਸ਼ਨ ਕਰਦੇ ਹੋਏ ਐਮ.ਐਲ.ਏ. ਹੋਸਟਲ ਤੋਂ ਵਿਧਾਨ ਸਭਾ ਵੱਲ ਬੈਲ ਗੱਡਿਆਂ 'ਤੇ ਸਵਾਰ ਹੋ ਕੇ ਮਾਰਚ ਕੀਤਾ | ਕਾਂਗਰਸ ਸਰਕਾਰ ਵਲੋਂ ਡੀਜ਼ਲ ਤੇ ਪੈਟਰੋਲ 'ਤੇ ਵੈਟ ਘਟਾ ਕੇ ਕਿਸਾਨਾਂ ਤੇ ਆਮ ਲੋਕਾਂ ਨੂੰ ਰਾਹਤ ਦੇਣ ਤੋਂ ਇਨਕਾਰ ਕਰਨ ਕਾਰਨ ਸ਼ਰਨਜੀਤ ਸਿੰਘ ਢਿੱਲੋਂ ਤੇ ਬਿਕਰਮ ਸਿੰਘ ਮਜੀਠੀਆ ਦੀ ਅਗਵਾਈ ਹੇਠ ਅਕਾਲੀ ਦਲ ਦੇ ਵਿਧਾਇਕਾਂ ਨੇ ਬੈਲ ਗੱਡਿਆਂ 'ਤੇ ਸਵਾਰ ਹੋ ਕੇ ਵਿਧਾਨ ਸਭਾ ਵੱਲ ਕੂਚ ਕੀਤਾ, ਪਰ ਪੁਲਿਸ ਨੇ ਉਨ੍ਹਾਂ ਦੇ ਬੈਲ ਗੱਡਿਆਂ ਨੂੰ ਵਿਧਾਨ ਸਭਾ ਤੋਂ ਦੂਰ ਹੀ ਰੋਕ ਲਿਆ | ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਸ. ਮਜੀਠੀਆ ਨੇ ਕਿਹਾ ਕਿ ਉਹ ਅੱਜ ਬੈਲ ਗੱਡਿਆਂ 'ਤੇ ਇਸ ਲਈ ਜਾ ਰਹੇ ਹਨ ਤਾਂ ਜੋ ਕਾਂਗਰਸ ਸਰਕਾਰ ਵਲੋਂ ਪੈਟਰੋਲੀਅਮ ਪਦਾਰਥਾਂ ਦੀਆਂ ਕੀਮਤਾਂ ਵਿਚ ਘੱਟ ਤੋਂ ਘੱਟ 5 ਰੁਪਏ ਪ੍ਰਤੀ ਲੀਟਰ ਦੀ ਕਟੌਤੀ ਕਰਨ ਤੋਂ ਇਨਕਾਰ ਕਰਨ ਵਿਰੁੱਧ ਧਿਆਨ ਖਿੱਚਿਆ ਜਾ ਸਕੇ | ਵਿਧਾਇਕਾਂ ਨੇ 'ਲੋਕਾਂ ਨੂੰ ਲੁੱਟਣਾ ਬੰਦ ਕਰੋ ਤੇ ਵੈਟ ਘੱਟ ਕਰੋ' ਦੇ ਨਾਅਰੇ ਵੀ ਲਗਾਏ | ਅਕਾਲੀ ਦਲ ਨੇ ਪੰਜਾਬ ਕਾਂਗਰਸ ਪ੍ਰਧਾਨ ਸੁਨੀਲ ਜਾਖੜ ਨੂੰ ਕਰੜੇ ਹੱਥੀਂ ਲੈਂਦਿਆਂ ਕਿਹਾ ਕਿ ਉਹ ਆਪਣੀ ਸਰਕਾਰ 'ਤੇ ਪੈਟਰੋਲੀਅਮ ਪਦਾਰਥਾਂ 'ਤੇ ਵੈਟ ਘਟਾਉਣ ਲਈ ਦਬਾਅ ਬਣਾਉਣ ਦੀ ਥਾਂ ਉਲਟਾ ਪੰਜਾਬੀਆਂ ਨੂੰ ਮੂਰਖ ਬਣਾਉਣ ਦਾ ਯਤਨ ਕਰ ਰਹੇ ਹਨ | ਮਜੀਠੀਆ ਨੇ ਕਿਹਾ ਕਿ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਇਹ ਜ਼ਿੰਮੇਵਾਰੀ ਹੈ ਕਿ ਉਹ ਪੰਜਾਬ ਵਿਚ ਪੈਟਰੋਲੀਅਮ ਪਦਾਰਥਾਂ 'ਤੇ ਵਸੂਲਿਆ ਜਾ ਰਿਹਾ ਬਹੁਤ ਜ਼ਿਆਦਾ ਵੈਟ ਘੱਟ ਕਰਨ | ਉਨ੍ਹਾਂ ਕਿਹਾ ਕਿ ਅਜਿਹਾ ਕਰਨ ਦੀ ਥਾਂ ਕਾਂਗਰਸ ਸਰਕਾਰ ਕੇਂਦਰ ਨਾਲ ਮਿਲ ਕੇ ਫਿਕਸ ਮੈਚ ਖੇਡ ਰਹੀ ਹੈ | ਸ. ਢਿੱਲੋਂ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਸੂਬਾ ਸਰਕਾਰ ਨਾਲ ਮਿਲ ਕੇ ਪੈਟਰੋਲੀਅਮ ਪਦਾਰਥਾਂ ਦੀਆਂ ਕੀਮਤਾਂ ਘਟਾਉਣ ਦੀ ਮੰਗ ਕਰਨ ਲਈ ਕੇਂਦਰ ਕੋਲ ਜਾਣ ਵਾਸਤੇ ਤਿਆਰ ਹੈ | ਉਨ੍ਹਾਂ ਕਿਹਾ ਕਿ ਅਸੀਂ ਦਿੱਲੀ ਜਾਣ ਤੇ ਇਸ ਮਾਮਲੇ 'ਤੇ ਰੋਸ ਪ੍ਰਦਰਸ਼ਨ ਕਰਨ ਵਾਸਤੇ ਵੀ ਤਿਆਰ ਹਾਂ ਪਰ ਅਜਿਹਾ ਕਰਨ ਤੋਂ ਪਹਿਲਾਂ ਕਾਂਗਰਸ ਸਰਕਾਰ ਕਿਸਾਨਾਂ ਤੇ ਆਮ ਆਦਮੀ ਨੂੰ ਰਾਹਤ ਦੇਣ ਵਾਸਤੇ ਪੈਟਰੋਲ ਅਤੇ ਡੀਜ਼ਲ 'ਤੇ ਵੈਟ 'ਚ ਕਟੌਤੀ ਕਰੇ | ਉਨ੍ਹਾਂ ਕਿਹਾ ਕਿ ਪੈਟਰੋਲ 'ਤੇ 27.5 ਫ਼ੀਸਦੀ ਤੇ ਡੀਜ਼ਲ 'ਤੇ 17.5 ਫ਼ੀਸਦੀ ਵੈਟ ਲਿਆ ਜਾ ਰਿਹਾ ਹੈ, ਜੋ ਪੰਜਾਬ ਅੰਦਰ ਦੇਸ਼ 'ਚ ਸਭ ਤੋਂ ਵੱਧ ਹੈ |
ਚੰਡੀਗੜ੍ਹ, 4 ਮਾਰਚ (ਹਰਕਵਲਜੀਤ ਸਿੰਘ)-ਪੰਜਾਬ ਵਿਧਾਨ ਸਭਾ ਵਲੋਂ ਅੱਜ ਗੈਰ-ਸਰਕਾਰੀ ਕੰਮਕਾਜ ਦੌਰਾਨ ਸਰਬਸੰਮਤੀ ਨਾਲ ਇਕ ਮਤਾ ਪਾਸ ਕਰਕੇ ਰਾਜ ਸਰਕਾਰ ਨੂੰ ਸਿਫ਼ਾਰਿਸ਼ ਕੀਤੀ ਗਈ ਕਿ ਜ਼ਮੀਨ ਹੇਠਲੇ ਪਾਣੀ ਦਾ ਪੱਧਰ ਚੁੱਕਣ ਸਬੰਧੀ ਅਸਰਦਾਰ ਕਦਮ ਚੁੱਕੇ ਜਾਣ | ਸਦਨ 'ਚ ...
ਸਿੱਧਵਾਂ ਬੇਟ, 4 ਮਾਰਚ (ਜਸਵੰਤ ਸਿੰਘ ਸਲੇਮਪੁਰੀ)-ਪੂਰੇ ਦੇਸ਼ ਭਰ ਦੇ ਕਿਸਾਨਾਂ ਲਈ ਇਕ ਰਾਹਤ ਵਾਲੀ ਖ਼ਬਰ ਹੈ ਕਿ ਵਿਸ਼ਵ ਦੀ ਸਭ ਤੋਂ ਵੱਡੀ ਸਹਿਕਾਰੀ ਸੰਸਥਾ ਇਫਕੋ ਵਲੋਂ ਕਿਸਾਨ ਹਿੱਤਾਂ ਨੂੰ ਧਿਆਨ 'ਚ ਰੱਖਦੇ ਹੋਏ ਚਾਲੂ ਮਹੀਨੇ 'ਚ ਫਾਸਫੋਟਿਕ ਖਾਦਾਂ ਜਿਵੇਂ ਕਿ ...
ਬੋਹਾ, 4 ਮਾਰਚ (ਰਮੇਸ਼ ਤਾਂਗੜੀ)-ਨੇੜਲੇ ਪਿੰਡ ਸੰਦਲੀ ਦੇ ਕਿਸਾਨ ਹਰਨਾਮ ਸਿੰਘ (55) ਪੁੱਤਰ ਸੁਰਜਨ ਸਿੰਘ ਦੀ ਮੌਤ ਹੋ ਗਈ ਹੈ | ਮਿ੍ਤਕ ਦੇ ਪੁੱਤਰ ਹਰਜੀਤ ਸਿੰਘ ਨੇ ਦੱਸਿਆ ਕਿ ਉਸ ਦੇ ਪਿਤਾ 10 ਦਿਨ ਪਹਿਲਾਂ ਦਿੱਲੀ ਮੋਰਚੇ 'ਚ ਗਏ ਸਨ | ਟਿੱਕਰੀ ਬਾਰਡਰ 'ਤੇ ਸਿਹਤ ਵਿਗੜਨ ਤੋਂ ...
ਖੰਨਾ/ਬੀਜਾ, 4 ਮਾਰਚ (ਹਰਜਿੰਦਰ ਸਿੰਘ ਲਾਲ/ਅਵਤਾਰ ਸਿੰਘ ਜੰਟੀ ਮਾਨ)-ਅੱਜ ਬੀਜਾ ਇਲਾਕੇ 'ਚ ਉਸ ਵੇਲੇ ਅਫਰਾ-ਤਫੜੀ ਮੱਚ ਗਈ, ਜਦੋਂ ਪੁਲਿਸ ਚੌਂਕੀ ਕੋਟਾਂ ਦੇ ਨੇੜੇ ਜੀ.ਟੀ. ਰੋਡ ਉੱਪਰ ਬਣੇ ਲੋਹੇ ਦੇ ਪੁਲ ਉੱਪਰ ਇਕ ਲੜਕੀ ਦੀ ਭੇਦਭਰੀ ਹਾਲਾਤ 'ਚ ਅੱਗ ਨਾਲ ਸੜ ਕੇ ਮੌਤ ਹੋਣ ਦਾ ...
ਚੰਡੀਗੜ੍ਹ, 4 ਮਾਰਚ (ਵਿਕਰਮਜੀਤ ਸਿੰਘ ਮਾਨ)-ਅੱਜ ਚੰਡੀਗੜ੍ਹ ਵਿਖੇ ਵਿਧਾਨ ਸਭਾ ਇਜਲਾਸ ਤੋਂ ਬਾਹਰ ਆ ਕੇ ਪੰਜਾਬ ਭਵਨ ਵਿਖੇ ਮੀਡੀਆ ਨਾਲ ਰੂਬਰੂ ਹੋਏ ਸਾਬਕਾ ਮੰਤਰੀ ਅਤੇ ਕਾਂਗਰਸ ਵਿਧਾਇਕ ਸ. ਨਵਜੋਤ ਸਿੰਘ ਸਿੱਧੂ ਨੇ ਕਿਹਾ ਕਿ ਕੇਂਦਰ ਵਲੋਂ ਲਿਆਂਦੇ ਤਿੰਨੋ ਖੇਤੀ ...
ਚੰਡੀਗੜ੍ਹ, 4 ਮਾਰਚ (ਬਿ੍ਜੇਂਦਰ ਗੌੜ)-ਕੋਟਕਪੂਰਾ ਗੋਲੀਕਾਂਡ ਮਾਮਲੇ 'ਚ ਪੰਜਾਬ ਦੇ ਸਾਬਕਾ ਡੀ.ਜੀ.ਪੀ. ਸੁਮੇਧ ਸੈਣੀ ਨੂੰ ਪੰਜਾਬ ਤੇ ਹਰਿਆਣਾ ਹਾਈਕੋਰਟ ਤੋਂ ਫ਼ਿਲਹਾਲ ਰਾਹਤ ਮਿਲ ਗਈ ਹੈ | ਹੇਠਲੀ ਅਦਾਲਤ ਤੋਂ ਉਨ੍ਹਾਂ ਦੀ ਅਗਾਊਾ ਜ਼ਮਾਨਤ ਅਰਜ਼ੀ ਖ਼ਾਰਜ ਹੋਣ ਤੋਂ ...
ਫ਼ਰੀਦਕੋਟ, 4 ਮਾਰਚ (ਜਸਵੰਤ ਸਿੰਘ ਪੁਰਬਾ, ਸਰਬਜੀਤ ਸਿੰਘ)-ਬੇਅਦਬੀ ਕਾਂਡ ਸਬੰਧੀ ਥਾਣਾ ਬਾਜਾਖਾਨਾ ਵਿਖੇ ਦਰਜ ਇਕ ਮਾਮਲੇ 'ਚ ਨਾਮਜ਼ਦ ਡੇਰਾ ਸਿਰਸਾ ਦੀ ਕੌਮੀ ਕਮੇਟੀ ਦੇ ਤਿੰਨ ਮੈਂਬਰਾਂ ਵਲੋਂ ਅਦਾਲਤੀ ਹੁਕਮਾਂ ਦੇ ਬਾਵਜੂਦ ਇੱਥੇ ਅਦਾਲਤ 'ਚ ਪੇਸ਼ ਨਾ ਹੋਣ 'ਤੇ ਥਾਣਾ ...
ਅੰਮਿ੍ਤਸਰ, 4 ਮਾਰਚ (ਜਸਵੰਤ ਸਿੰਘ ਜੱਸ)-ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਬਜਟ ਇਜਲਾਸ 30 ਮਾਰਚ ਨੂੰ ਹੋਵੇਗਾ, ਜਿਸ 'ਚ ਧਰਮ ਪ੍ਰਚਾਰ ਕਮੇਟੀ, ਸ਼੍ਰੋਮਣੀ ਕਮੇਟੀ, ਟਰੱਸਟ ਫੰਡਜ਼, ਪ੍ਰੈੱਸਾਂ, ਜਨਰਲ ਬੋਰਡ ਫੰਡ, ਸਿੱਖ ਇਤਿਹਾਸ ਰੀਸਰਚ ਬੋਰਡ ਅਤੇ ਵਿਦਿਅਕ ...
ਚੰਡੀਗੜ੍ਹ, 4 ਮਾਰਚ (ਅਜੀਤ ਬਿਊਰੋ)-ਸ਼੍ਰੋਮਣੀ ਅਕਾਲੀ ਦਲ ਨੇ ਅੱਜ ਪੰਜਾਬ ਕਾਂਗਰਸ ਦੇ ਪ੍ਰਧਾਨ ਸੁਨੀਲ ਜਾਖੜ ਨੰੂ ਕਿਹਾ ਕਿ ਉਹ ਘਟੀਆ ਰਾਜਨੀਤੀ ਨਾ ਕਰਨ | ਅਕਾਲੀ ਦਲ ਨੇ ਕਿਹਾ ਕਿ ਉਨ੍ਹਾਂ ਦੀ ਆਦਤ ਹੈ ਕਿ ਉਹ ਝੂਠੇ ਦੋਸ਼ ਲਗਾਉਣ ਮਗਰੋਂ ਜਦੋਂ ਸਾਬਤ ਕਰਨ ਦੀ ਵਾਰੀ ...
ਚੰਡੀਗੜ੍ਹ, 4 ਮਾਰਚ (ਵਿਕਰਮਜੀਤ ਸਿੰਘ ਮਾਨ)-ਪੰਜਾਬ ਕਾਂਗਰਸ ਪ੍ਰਧਾਨ ਸੁਨੀਲ ਜਾਖੜ ਨੇ ਅੱਜ ਪੱਤਰਕਾਰ ਸੰਮੇਲਨ ਦੌਰਾਨ ਸ਼੍ਰੋਮਣੀ ਅਕਾਲੀ ਦਲ-ਭਾਜਪਾ ਦੀ ਪਿਛਲੀ ਸਰਕਾਰ ਵਲੋਂ ਅਨਾਜ ਖ਼ਰੀਦ ਮਾਮਲੇ ਦੇ ਬਕਾਇਆ ਕੇਸ ਦੇ ਨਬੇੜੇ ਲਈ 31,000 ਕਰੋੜ ਦਾ ਕਰਜ਼ ਪੰਜਾਬ ਸਿਰ ...
ਚੰਡੀਗੜ੍ਹ, 4 ਮਾਰਚ (ਵਿਕਰਮਜੀਤ ਸਿੰਘ ਮਾਨ)-ਪੰਜਾਬ ਸਰਕਾਰ ਵਲੋਂ ਅੱਜ ਇਕ ਹੁਕਮ ਜਾਰੀ ਕਰਦਿਆਂ 1 ਆਈ.ਪੀ.ਐਸ. ਅਤੇ 4 ਪੀ.ਪੀ.ਐਸ. ਅਧਿਕਾਰੀਆਂ ਦੇ ਤਬਾਦਲੇ ਕੀਤੇ ਗਏ ਹਨ | ਜਾਰੀ ਹੁਕਮਾਂ ਅਨੁਸਾਰ ਆਈ.ਪੀ.ਐਸ. ਅਧਿਕਾਰੀ ਸੌਮਿਆ ਮਿਸ਼ਰਾ ਨੂੰ ਡੀ.ਸੀ.ਪੀ. (ਟਰੈਫਿਕ ਅਤੇ ਔਰਤਾਂ ...
ਚੰਡੀਗੜ੍ਹ, 4 ਮਾਰਚ (ਅਜੀਤ ਬਿਊਰੋ)-ਪੰਜਾਬ ਦੇ ਸਰਕਾਰੀ ਸਕੂਲਾਂ 'ਚ ਕਾਰਜਸ਼ੀਲ ਵੱਖ-ਵੱਖ ਕਾਡਰਾਂ ਦੇ ਅਧਿਆਪਕਾਂ, ਹੈੱਡ ਟੀਚਰਾਂ, ਸੈਂਟਰ ਹੈੱਡ ਟੀਚਰਾਂ, ਕੰਪਿਊਟਰ ਫੈਕਲਟੀਜ਼, ਸਿੱਖਿਆ ਕਰਮੀਆਂ ਅਤੇ ਵਲੰਟੀਅਰਾਂ ਦੀਆਂ ਆਨਲਾਈਨ ਬਦਲੀਆਂ ਲਈ ਅਪਲਾਈ ਕਰਨ ਦੀ ...
ਬਟਾਲਾ, 4 ਮਾਰਚ (ਕਾਹਲੋਂ)-ਸਾਬਕਾ ਡੀ.ਪੀ.ਆਈ. ਅਤੇ ਸਾਬਕਾ ਡਾਇਰੈਕਟਰ ਐਸ.ਸੀ.ਈ.ਆਰ.ਟੀ. ਪੰਜਾਬ ਸ: ਸੁਖਦੇਵ ਸਿੰਘ ਕਾਹਲੋਂ ਵਲੋਂ ਪਿ੍ੰਸੀਪਲ ਰਕੇਸ਼ ਕੁਮਾਰ ਸ.ਸ.ਸ.ਸ. ਮਸਾਣੀਆਂ (ਗੁਰਦਾਸਪੁਰ) 'ਤੇ ਪਿੰਡ ਦੇ ਹੀ ਗੁੰਡਾ ਅਨਸਰਾਂ ਵਲੋਂ ਕੀਤੇ ਗਏ ਜਾਨਲੇਵਾ ਹਮਲੇ ਦੀ ਸਖ਼ਤ ...
ਜਲੰਧਰ, 4 ਮਾਰਚ (ਜਸਪਾਲ ਸਿੰਘ)-ਪੁਰਾਣੀ ਪੈਨਸ਼ਨ ਸਕੀਮ ਦੀ ਬਹਾਲੀ ਦੀ ਮੰਗ ਕਰ ਰਹੇ ਸਰਕਾਰੀ ਮੁਲਾਜ਼ਮਾਂ ਦੀ ਜਥੇਬੰਦੀ ਸੀ. ਪੀ. ਐਫ. ਦੇ ਸੂਬਾ ਪ੍ਰਧਾਨ ਸੁਖਜੀਤ ਸਿੰਘ ਅਤੇ ਜਨਰਲ ਸਕੱਤਰ ਰਣਬੀਰ ਸਿੰਘ ਢੰਡੇ ਵਲੋਂ ਅੱਜ ਉਚੇਚੇ ਤੌਰ 'ਤੇ ਦਿੱਲੀ ਵਿਖੇ ਕੇਂਦਰੀ ਵਿੱਤ ...
ਲੁਧਿਆਣਾ, 4 ਮਾਰਚ (ਪਰਮਿੰਦਰ ਸਿੰਘ ਆਹੂਜਾ)-ਸ਼੍ਰੋਮਣੀ ਅਕਾਲੀ ਦਲ ਦੇ ਜਨਰਲ ਸਕੱਤਰ ਅਤੇ ਸਾਬਕਾ ਕੈਬਨਿਟ ਮੰਤਰੀ ਬਿਕਰਮ ਸਿੰਘ ਮਜੀਠੀਆ ਵਲੋਂ ਆਮ ਆਦਮੀ ਪਾਰਟੀ ਦੇ ਸੰਸਦ ਮੈਂਬਰ ਸੰਜੇ ਸਿੰਘ ਖ਼ਿਲਾਫ਼ ਦਾਇਰ ਕੀਤੇ ਮਾਣਹਾਨੀ ਕੇਸ ਦੀ ਸੁਣਵਾਈ ਅਦਾਲਤ ਨੇ 10 ਮਾਰਚ ਤੱਕ ...
ਚੰਡੀਗੜ੍ਹ, 4 ਮਾਰਚ (ਅਜੀਤ ਬਿਊਰੋ)-ਪੰਜਾਬ ਸਕੂਲ ਸਿੱਖਿਆ ਵਿਭਾਗ ਨੇ ਸਾਲ 2021-22 ਦੇ ਸੈਸ਼ਨ ਲਈ ਦਾਖ਼ਲਿਆਂ ਵਾਸਤੇ 'ਇੰਨਰੋਲਮੈਂਟ ਬੂਸਟਰ ਟੀਮਾਂ' ਦਾ ਗਠਨ ਕਰ ਦਿੱਤਾ ਹੈ ਤਾਂ ਜੋ ਦਾਖ਼ਲਿਆਂ ਦੀ ਇਸ ਮੁਹਿੰਮ ਨੂੰ ਸਫਲਤਾ ਪੂਰਨ ਚਲਾਇਆ ਜਾ ਸਕੇ | ਇਸ ਦੀ ਜਾਣਕਾਰੀ ...
ਚੰਡੀਗੜ੍ਹ, 4 ਮਾਰਚ, (ਵਿਕਰਮਜੀਤ ਸਿੰਘ ਮਾਨ)-ਅੱਜ ਇੱਥੇ ਪੰਜਾਬ ਫੈਡਰੇਸ਼ਨ ਆਫ਼ ਯੂਨੀਵਰਸਿਟੀ ਐਂਡ ਕਾਲਜ ਟੀਚਰਜ਼ ਆਰਗਨਾਈਜ਼ੇਸ਼ਨ (ਪੀਫੈਕਟੋ) ਦੇ ਸੱਦੇ 'ਤੇ ਪੰਜਾਬ ਭਰ ਦੀਆਂ ਸਮੂਹ ਯੂਨੀਵਰਸਿਟੀਆਂ ਅਤੇ ਕਾਲਜਾਂ ਦੇ ਪ੍ਰੋਫੈਸਰਾਂ ਵਲੋਂ ਪੰਜਾਬ ਸਰਕਾਰ ਵਲੋਂ ...
ਜਲੰਧਰ, 4 ਮਾਰਚ (ਜਸਪਾਲ ਸਿੰਘ)-ਬਹੁਜਨ ਸਮਾਜ ਪਾਰਟੀ ਦੀ ਸੂਬਾ ਪੱਧਰੀ ਮੀਟਿੰਗ ਪਾਰਟੀ ਦਫ਼ਤਰ ਜਲੰਧਰ ਵਿਖੇ ਹੋਈ, ਜਿਸ 'ਚ ਬਸਪਾ ਪੰਜਾਬ ਦੇ ਇੰਚਾਰਜ ਰਣਧੀਰ ਸਿੰਘ ਬੈਨੀਵਾਲ ਮੁੱਖ ਮਹਿਮਾਨ ਵਜੋਂ ਸ਼ਾਮਿਲ ਹੋਏ, ਜਦਕਿ ਮੀਟਿੰਗ ਦੀ ਪ੍ਰਧਾਨਗੀ ਪੰਜਾਬ ਪ੍ਰਧਾਨ ਜਸਵੀਰ ...
ਜਲੰਧਰ, 4 ਮਾਰਚ (ਸ਼ਿਵ ਸ਼ਰਮਾ)-ਪੰਜਾਬ ਪੈਟਰੋਲ ਡੀਲਰ ਐਸੋਸੀਏਸ਼ਨ ਨੇ ਲਗਾਤਾਰ ਮਹਿੰਗੇ ਹੁੰਦੇ ਜਾ ਰਹੇ ਪੈਟਰੋਲ, ਡੀਜ਼ਲ ਦੇ ਮਾਮਲੇ 'ਚ ਪੰਜਾਬ ਸਰਕਾਰ ਤੋਂ ਦਖ਼ਲ ਦੇਣ ਦੀ ਮੰਗ ਕਰਦਿਆਂ ਕਿਹਾ ਹੈ ਕਿ ਇਸ ਵੇਲੇ ਉਸ ਦੀ ਵੈਟ ਵਸੂਲੀ 'ਚ ਵਾਧਾ ਹੋ ਰਿਹਾ ਹੈ ਤਾਂ ਉਸ ਨੂੰ ...
ਚੰਡੀਗੜ੍ਹ, 4 ਮਾਰਚ (ਵਿਕਰਮਜੀਤ ਸਿੰਘ ਮਾਨ)-ਪੰਜਾਬ ਸਰਕਾਰ ਨੇ ਇਕ ਵਿਸ਼ੇਸ਼ ਪੱਤਰ ਜਾਰੀ ਕਰਦਿਆਂ ਆਪਣੇ ਆਈ.ਏ.ਐਸ./ਆਈ.ਪੀ.ਐਸ. ਅਧਿਕਾਰੀਆਂ ਨੂੰ ਕਰ ਤੋਂ ਛੋਟ ਦੇ ਦਿੱਤੀ ਹੈ, ਜਦਕਿ ਇਕ ਹੋਰ ਪੱਤਰ ਜਾਰੀ ਕਰਦਿਆਂ ਸੂਬਾ ਭਰ ਦੇ ਮੁਲਾਜ਼ਮਾਂ ਨੂੰ ਮਿਲੀਆਂ ਫਰਵਰੀ ਮਹੀਨੇ ...
ਪਠਾਨਕੋਟ, 4 ਮਾਰਚ (ਸੰਧੂ)-ਮਾਸਟਰ ਕਾਡਰ ਯੂਨੀਅਨ ਪੰਜਾਬ ਦੀ ਅਹਿਮ ਮੀਟਿੰਗ ਸਿੱਖਿਆ ਸਕੱਤਰ ਕ੍ਰਿਸ਼ਨ ਕੁਮਾਰ ਨਾਲ ਚੰਡੀਗੜ੍ਹ ਦਫ਼ਤਰ ਵਿਖੇ ਯੂਨੀਅਨ ਦੇ ਸੂਬਾ ਪ੍ਰਧਾਨ ਬਲਦੇਵ ਸਿੰਘ ਬੁੱਟਰ, ਜਨਰਲ ਸਕੱਤਰ ਬਲਜਿੰਦਰ ਸਿੰਘ ਧਾਲੀਵਾਲ, ਵਿੱਤ ਸਕੱਤਰ ਰਮਨ ਕੁਮਾਰ, ...
ਚੰਡੀਗੜ੍ਹ, 4 ਮਾਰਚ (ਵਿਕਰਮਜੀਤ ਸਿੰਘ ਮਾਨ)-ਪੰਜਾਬ ਸਰਕਾਰ ਨੇ 6ਵੇਂ ਤਨਖ਼ਾਹ ਕਮਿਸ਼ਨ ਦਾ ਕਾਰਜਕਾਲ ਇਕ ਮਹੀਨੇ ਵਧਾਉਂਦੇ ਹੋਏ 31 ਮਾਰਚ 2021 ਤੱਕ ਕਰ ਦਿੱਤਾ ਹੈ | ਇਸ ਦੇ ਨਾਲ ਹੀ ਨਵੇਂ ਤਨਖ਼ਾਹ ਸਕੇਲ ਦਾ ਇੰਤਜ਼ਾਰ ਕਰ ਰਹੇ ਰਾਜ ਦੇ ਸਰਕਾਰੀ ਮੁਲਾਜ਼ਮਾਂ ਦਾ ਇੰਤਜ਼ਾਰ ...
ਚੰਡੀਗੜ੍ਹ, 4 ਮਾਰਚ (ਵਿਕਰਮਜੀਤ ਸਿੰਘ ਮਾਨ)-ਅੱਜ ਵਿਧਾਨ ਸਭਾ 'ਚ ਸਵਾਲ ਜਵਾਬ ਦੀ ਕਾਰਵਾਈ ਦੌਰਾਨ ਜਿੱਥੇ ਰਾਜ ਦੇ ਕੰਢੀ ਇਲਾਕਿਆਂ 'ਚ ਪੈਂਦੇ ਪਿੰਡਾਂ 'ਚ ਪਾਣੀ ਦੀ ਸਪਲਾਈ ਦੀ ਮਾੜੀ ਹਾਲਤ ਦਾ ਮਾਮਲਾ ਗੂੰਜਿਆ, ਉੱਥੇ ਪੰਚਾਇਤੀ ਜ਼ਮੀਨ 'ਤੇ ਹੋਏ ਨਾਜਾਇਜ਼ ਕਬਜ਼ਿਆਂ ਦੀ ...
ਮੋਗਾ, 4 ਮਾਰਚ (ਅਜੀਤ ਬਿਊਰੋ)-ਮਾਲਵਾ ਖ਼ਿੱਤੇ ਦੇ ਪੰਜ ਮਹੱਤਵਪੂਰਨ ਜ਼ਿਲਿ੍ਹਆਂ ਮੋਗਾ, ਫ਼ਰੀਦਕੋਟ, ਫ਼ਿਰੋਜ਼ਪੁਰ, ਫ਼ਾਜ਼ਿਲਕਾ ਅਤੇ ਸ੍ਰੀ ਮੁਕਤਸਰ ਸਾਹਿਬ 'ਚ ਅਣ ਸੋਧੇ ਪਾਣੀ ਅਤੇ ਮਲ ਨੂੰ ਡਰੇਨਾਂ ਅਤੇ ਹੋਰ ਜਲ ਸੰਗਠਨਾਂ 'ਚ ਛੱਡੇ ਜਾਣ ਕਾਰਨ ਪੈਦਾ ਹੋ ਰਹੇ ਹਾਲਾਤ ...
ਸੰਗਰੂਰ, 4 ਮਾਰਚ (ਸੁਖਵਿੰਦਰ ਸਿੰਘ ਫੁੱਲ)-ਸੰਗਰੂਰ ਅਤੇ ਮੁਹਾਲੀ ਸ਼ਹਿਰ 'ਚ ਸਥਿਤ ਇਮੀਗਰੇਸ਼ਨ ਦੀ ਉੱਘੀ ਸੰਸਥਾ ਪੈਰਾਗੋਨ ਗਰੁੱਪ ਵਲੋਂ ਲਗਵਾਏ ਜਾ ਰਹੇ ਧੜਾਧੜ ਵੀਜ਼ਿਆਂ ਕਾਰਨ ਵਿਦਿਆਰਥੀਆਂ ਦਾ ਝੁਕਾਓ ਪੈਰਾਗੋਨ ਗਰੁੱਪ ਵੱਲ ਵਧ ਰਿਹਾ ਹੈ | ਪੈਰਾਗੋਨ ਗਰੁੱਪ ਦੀ ...
ਮੋਗਾ, 4 ਮਾਰਚ (ਸੁਰਿੰਦਰਪਾਲ ਸਿੰਘ)-ਉੱਘੀ ਇਮੀਗ੍ਰੇਸ਼ਨ ਤੇ ਆਈਲਟਸ ਸੰਸਥਾ ਗੋ ਗਲੋਬਲ ਕੰਸਲਟੈਂਟਸ ਜੋ ਕਿ ਜੇਲ੍ਹ ਵਾਲੀ ਗਲੀ 'ਚ ਸਥਿਤ ਹੈ ਅਤੇ ਪੰਜਾਬ ਸਰਕਾਰ ਤੋਂ ਮਾਨਤਾ ਪ੍ਰਾਪਤ ਹੈ, ਪਿਛਲੇ ਕਈ ਸਾਲਾਂ ਤੋਂ ਇਮੀਗੇ੍ਰਸ਼ਨ ਦੇ ਖੇਤਰ 'ਚ ਵਧੀਆ ਸੇਵਾਵਾਂ ਨਿਭਾਅ ਰਹੀ ...
ਨਵੀਂ ਦਿੱਲੀ, 4 ਮਾਰਚ (ਪੀ. ਟੀ. ਆਈ.)-ਪੰਜਾਬ ਸਰਕਾਰ ਅਤੇ ਗੈਂਗਸਟਰ ਤੋਂ ਸਿਆਸਤਦਾਨ ਬਣੇ ਮੁਖਤਾਰ ਅੰਸਾਰੀ ਨੇ ਵੀਰਵਾਰ ਨੂੰ ਸੁਪਰੀਮ ਕੋਰਟ 'ਚ ਦੱਸਿਆ ਕਿ ਯੋਗੀ ਅਦਿੱਤਿਆਨਾਥ ਦੀ ਅਗਵਾਈ ਵਾਲੀ ਯੂ.ਪੀ. ਸਰਕਾਰ ਕੋਲ ਉਸ (ਮੁਖਤਾਰ ਅੰਸਾਰੀ) ਦੀ ਪੰਜਾਬ ਦੀ ਰੂਪਨਗਰ ਜੇਲ੍ਹ ...
ਨਵੀਂ ਦਿੱਲੀ, 4 ਮਾਰਚ (ਏਜੰਸੀ)-ਕੀਰਤੀ ਗੁਪਤਾ, ਮਨੀਸ਼ਾ ਕੀਰ, ਅਤੇ ਰਾਜੇਸ਼ਵਰੀ ਕੁਮਾਰੀ ਦੀ ਭਾਰਤ ਦੀ ਮਹਿਲਾ ਟ੍ਰੈਪ ਨਿਸ਼ਾਨੇਬਾਜ਼ੀ ਟੀਮ ਨੂੰ ਕਾਹਿਰਾ ਵਿਚ ਆਈ.ਐਸ.ਐਸ.ਐਫ. ਵਿਸ਼ਵ ਕੱਪ ਦੇ ਆਖਰੀ ਦਿਨ ਰੂਸ ਖਿਲਾਫ਼ 4-6 ਦੀ ਹਾਰ ਨਾਲ ਚਾਂਦੀ ਦੇ ਤਗਮੇ ਨਾਲ ਸਬਰ ਕਰਨਾ ...
ਅਮਰਾਵਤੀ, 4 ਮਾਰਚ (ਏਜੰਸੀ)-ਆਂਧਰਾ ਪ੍ਰਦੇਸ਼ ਦੀ ਸਰਕਾਰ ਨੇ 2180 ਏਕੜ ਜ਼ਮੀਨ, ਜਿਸ ਨੂੰ ਕਾਕੀਨਾਡਾ ਵਿਸ਼ੇਸ਼ ਆਰਥਿਕ ਜ਼ੋਨ ਲਈ 2007 'ਚ ਐਕਵਾਇਰ ਕੀਤਾ ਗਿਆ ਸੀ, ਲੰਬੇ ਚੱਲੇ ਸੰਘਰਸ਼ ਦੇ ਬਾਅਦ ਕਿਸਾਨਾਂ ਨੂੰ ਵਾਪਸ ਕਰਨ ਦੇ ਆਦੇਸ਼ ਜਾਰੀ ਕੀਤੇ ਹਨ | ਜ਼ਮੀਨ ਦੇ ਮਾਲਕ ...
ਪਣਜੀ, 4 ਮਾਰਚ (ਏਜੰਸੀ)- ਬੰਬੇ ਹਾਈਕੋਰਟ ਦੀ ਗੋਆ ਬੈਂਚ ਨੇ ਵਾਤਾਵਰਣ ਕਾਰਕੁੰਨ ਸੁਭਮ ਕਰ ਚੌਧਰੀ ਨੂੰ ਟਰਾਂਜ਼ਿਟ ਅਗਾਉਂ ਜ਼ਮਾਨਤ ਦੇ ਦਿੱਤੀ ਹੈ, ਜਿਸ ਖ਼ਿਲਾਫ਼ ਦਿੱਲੀ ਪੁਲਿਸ ਵਲੋਂ ਦਿੱਲੀ ਸਰਹੱਦਾਂ 'ਤੇ ਖੇਤੀ ਕਾਨੂੰਨਾਂ ਖ਼ਿਲਾਫ਼ ਚੱਲ ਰਹੇ ਕਿਸਾਨਾਂ ਦੇ ਅੰਦੋਲਨ ...
ਨਵੀਂ ਦਿੱਲੀ, 4 ਮਾਰਚ (ਏਜੰਸੀ)- ਦੁਨੀਆਭਰ 'ਚ ਜਵਾਰ-ਬਾਜਰਾ ਵਰਗੇ ਅਨਾਜ ਨੂੰ ਉਤਸ਼ਾਹ ਦੇਣ ਲਈ ਭਾਰਤੀ ਪਹਿਲ ਨੂੰ ਵੱਡੀ ਕਾਮਯਾਬੀ ਮਿਲੀ ਹੈ | ਭਾਰਤ ਨੇ ਇਸ ਦੇ ਲਈ 2023 ਨੂੰ ਮਿਲੇਟ ਅਨਾਜ ਦਾ ਅੰਤਰਰਾਸ਼ਟਰੀ ਸਾਲ (ਇੰਟਰਨੈਸ਼ਨਲ ਯੀਅਰ ਆਫ਼ ਦਾ ਮਿਲੇਟਜ਼ 2023) ਐਲਾਨ ਕਰਨ ਲਈ ...
ਅੰਮਿ੍ਤਸਰ, 4 ਮਾਰਚ (ਸੁਰਿੰਦਰ ਕੋਛੜ)-ਪਾਕਿਸਤਾਨ 'ਚ ਸੈਨੇਟ ਦੀਆਂ ਚੋਣਾਂ 'ਚ ਸੱਤਾਧਾਰੀ ਪਾਕਿਸਤਾਨ ਤਹਿਰੀਕ-ਏ-ਇਨਸਾਫ਼ ਪਾਰਟੀ ਨੂੰ ਮਿਲੀ ਹਾਰ ਤੋਂ ਬਾਅਦ ਅੱਜ ਦੇਰ ਸ਼ਾਮ ਦੇਸ਼ਵਾਸੀਆਂ ਨੂੰ ਵੀਡੀਓ ਸੁਨੇਹੇ ਰਾਹੀਂ ਸੰਬੋਧਨ ਕਰਦਿਆਂ ਪ੍ਰਧਾਨ ਮੰਤਰੀ ਇਮਰਾਨ ...
ਵਾਸ਼ਿੰਗਟਨ, 4 ਮਾਰਚ (ਏਜੰਸੀ)-ਅਮਰੀਕਾ 'ਚ ਇਕ ਵਾਰ ਫਿਰ ਕੈਪੀਟਲ 'ਤੇ ਫਿਰ ਤੋਂ ਹਮਲੇ ਨੂੰ ਲੈ ਕੇ ਦਿੱਤੀ ਚਿਤਾਵਨੀ ਕਾਰਨ ਵੀਰਵਾਰ ਨੂੰ ਹਾਈ ਅਲਰਟ ਰਿਹਾ | ਚਿਤਾਵਨੀ ਵਿਚ ਕਿਹਾ ਗਿਆ ਸੀ ਕਿ 4 ਮਾਰਚ ਨੂੰ ਸੈਂਕੜੇ ਪ੍ਰਦਰਸ਼ਨਕਾਰੀਆਂ ਵਲੋਂ ਇਕ ਵਾਰ ਫਿਰ ਇਸ ਇਤਿਹਾਸਕ ...
ਢਾਕਾ, 4 ਮਾਰਚ (ਏਜੰਸੀ)-ਵਿਦੇਸ਼ ਮੰਤਰੀ ਐਸ. ਜੈਸ਼ੰਕਰ ਵਲੋਂ ਆਪਣੇ ਬੰਗਲਾਦੇਸ਼ ਦੇ ਹਮਰੁਤਬਾ ਏ.ਕੇ. ਅਬਦੁਲ ਮੋਮਿਨ ਨਾਲ ਮੁਲਾਕਾਤ ਕੀਤੀ ਗਈ ਤੇ ਦੁਵੱਲੇ ਸਬੰਧਾਂ ਨੂੰ ਹੋਰ ਉਤਸ਼ਾਹਿਤ ਕਰਨ ਦੇ ਤਰੀਕਿਆਂ 'ਤੇ ਵਿਆਪਕ ਵਿਚਾਰ-ਵਟਾਂਦਰਾ ਕੀਤਾ ਗਿਆ | ਜੈਸੰਕਰ ਆਪਣੇ ਇਕ ...
ਸ੍ਰੀਨਗਰ, 4 ਮਾਰਚ (ਮਨਜੀਤ ਸਿੰਘ)- ਹੁਰੀਅਤ ਕਾਨਫਰੰਸ ਦੇ ਉਦਾਰਵਾਦੀ ਧੜੇ ਦੇ ਚੇਅਰਮੈਨ ਮੌਲਵੀ ਮੀਰ ਵਾਇਜ਼ ਓਮਰ ਫਾਰੂਕ ਨੂੰ ਵੀਰਵਾਰ ਨੂੰ 20 ਮਹੀਨਿਆਂ ਬਾਅਦ ਘਰ 'ਚ ਨਜ਼ਰਬੰਦੀ ਤੋਂ ਰਿਹਾਅ ਕਰ ਦਿੱਤਾ ਗਿਆ ਹੈ, ਹੁਣ ਉਹ ਆਪਣੀ ਮਰਜ਼ੀ ਨਾਲ ਕਿਸੇ ਵੀ ਧਾਰਿਮਕ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered
by REFLEX