ਸਮਰਾਲਾ, 4 ਮਾਰਚ (ਕੁਲਵਿੰਦਰ ਸਿੰਘ)-ਨਗਰ ਕੌਂਸਲ ਚੋਣਾਂ ਦੌਰਾਨ ਡਿਊਟੀ ਕਰ ਰਹੇ ਪਟਵਾਰੀਆਂ ਨੂੰ ਸਥਾਨਕ ਐੱਸ. ਡੀ. ਐੱਮ. ਗੀਤਿਕਾ ਸਿੰਘ ਵਲੋਂ ਕਥਿਤ ਤੌਰ 'ਤੇ ਮਾੜੀ ਸ਼ਬਦਾਵਲੀ ਦੀ ਵਰਤੋਂ ਕੀਤੇ ਜਾਣ ਪਿੱਛੋਂ ਪ੍ਰਸ਼ਾਸਨ ਦੇ ਵਤੀਰੇ ਖਿਲਾਫ ਅਣਮਿੱਥੇ ਸਮੇਂ ਦੀ ਕਲਮ ਛੋੜ ਹੜਤਾਲ ਤੇ ਧਰਨਾ ਪ੍ਰਦਰਸ਼ਨ ਕਰ ਰਹੇ ਪਟਵਾਰ ਯੂਨੀਅਨ ਦੇ ਪ੍ਰਧਾਨ ਬਿਕਰਮਜੀਤ ਸਿੰਘ ਨੂੰ ਮੁਅੱਤਲ ਕੀਤੇ ਜਾਣ ਦੀ ਕਾਰਵਾਈ ਉਪਰੰਤ ਇਹ ਮਸਲਾ ਹੋਰ ਵੀ ਭਖ ਗਿਆ ਹੈ¢ ਤਹਿਸੀਲ ਕੰਪਲੈਕਸ ਸਮਰਾਲਾ 'ਚ ਲਗਾਏ ਗਏ ਧਰਨੇ ਦੌਰਾਨ ਪਟਵਾਰ ਯੂਨੀਅਨ ਨੇ ਐਲਾਨ ਕੀਤਾ ਹੈ ਕਿ ਉਹ ਪ੍ਰਸ਼ਾਸਨ ਦੀ ਇਸ ਨੀਤੀ ਦਾ ਡੱਟ ਕੇ ਮੁਕਾਬਲਾ ਕਰਨਗੇ ¢ 8 ਮਾਰਚ ਨੂੰ ਜ਼ਿਲ੍ਹਾ ਪੱਧਰ 'ਤੇ ਤਹਿਸੀਲਾਂ ਦੇ ਸਮੂਹ ਪਟਵਾਰੀਆਂ ਤੇ ਕਾਨੂੰਗੋਆਂ ਵਲੋਂ ਡੀ. ਸੀ. ਦਫ਼ਤਰ ਅੱਗੇ ਰੋਸ ਪ੍ਰਦਰਸ਼ਨ ਕੀਤਾ ਜਾਵੇਗਾ¢ ਧਰਨਾਕਾਰੀ ਪਟਵਾਰ ਯੂਨੀਅਨ ਨੇ ਪੈੱ੍ਰਸ ਨੋਟ ਰਾਹੀਂ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਐੱਸ. ਡੀ. ਐੱਮ. ਸਮਰਾਲਾ ਵਲੋਂ ਕਥਿਤ ਤੌਰ 'ਤੇ ਪਟਵਾਰੀਆਂ ਨੂੰ ਜਨਤਕ ਤੌਰ 'ਤੇ ਮਾੜੀ ਸ਼ਬਦਾਵਲੀ ਦੀ ਵਰਤੋਂ ਕਰਨਾ ਬਹੁਤ ਹੀ ਮੰਦਭਾਗਾ ਵਰਤਾਰਾ ਹੈ¢ ਇਸ ਮੌਕੇ 'ਤੇ ਹਰਮਨਦੀਪ ਸਿੰਘ ਵਿਰਕ, ਬਲਜਿੰਦਰ ਸਿੰਘ, ਗੁਲਸ਼ਮਿੰਦਰ ਕੌਰ, ਗੁਰਜੰਟ ਸਿੰਘ ਕਾਨੂੰਨਗੋ, ਪਰਮਿੰਦਰ ਸਿੰਘ ਤੂਰ, ਬਲਵਿੰਦਰ ਸਿੰਘ, ਜਸਵਿੰਦਰ ਸਿੰਘ, ਹਰਦੀਪ ਸਿੰਘ, ਸੰਦੀਪ ਕੁਮਾਰ, ਹਰਸਿਮਰਨ ਸਿੰਘ, ਗੋਪਾਲ ਸਿੰਘ, ਨਰਿੰਦਰ ਪਾਲ ਸਿੰਘ, ਰਿੰਪਦਮਨ ਸਿੰਘ, ਰੁਪਿੰਦਰ ਸਿੰਘ, ਗੁਰਦੇਵ ਸਿੰਘ ਅਤੇ ਲਵਪ੍ਰੀਤ ਕੌਰ ਆਦਿ ਹਾਜ਼ਰ ਸਨ¢
ਇੰਤਕਾਲ ਦੇ ਕੰਮ 'ਚ ਕੁਤਾਹੀ ਵਰਤਨ ਕਰਕੇ ਡੀ. ਸੀ. ਲੁਧਿਆਣਾ ਵਲੋਂ ਪਟਵਾਰੀ ਨੂੰ ਕੀਤਾ ਮੁਅੱਤਲ ਜਦੋਂ ਇਸ ਮਸਲੇ ਬਾਰੇ ਸਥਾਨਕ ਐੱਸ. ਡੀ. ਐੱਮ. ਸਮਰਾਲਾ ਗੀਤਿਕਾ ਸਿੰਘ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਕਿਹਾ ਕਿ ਪਟਵਾਰੀਆਂ ਵਲੋਂ ਉਨ੍ਹਾਂ 'ਤੇ ਲਗਾਏ ਜਾ ਰਹੇ ਸਾਰੇ ਦੋਸ਼ਾਂ ਨੂੰ ਪਹਿਲਾਂ ਵੀ ਸਿਰੇ ਤੋਂ ਨਕਾਰ ਚੁੱਕੇ ਹਨ¢ ਉਨ੍ਹਾਂ ਕਿਹਾ ਕਿ ਪਟਵਾਰੀਆਂ ਵਲੋਂ ਫ਼ਸਲਾਂ ਦੇ ਖ਼ਰਾਬੇ ਦੀਆਂ ਰਿਪੋਰਟਾਂ ਸਮੇਂ 'ਤੇ ਤਿਆਰ ਨਾ ਕਰਨ ਦੀ ਵਜਾ ਕਰਕੇ ਉਨ੍ਹਾਂ ਵਲੋਂ ਪਟਵਾਰੀਆਂ ਨੂੰ ਤਾੜਨਾ ਕੀਤੀ ਗਈ ਸੀ¢ ਉਨ੍ਹਾਂ ਪਟਵਾਰ ਯੂਨੀਅਨ ਦੇ ਪ੍ਰਧਾਨ ਪਟਵਾਰੀ ਦੀ ਮੁਅੱਤਲੀ ਨੂੰ ਬਦਲਾਖੋਰੀ ਦੀ ਭਾਵਨਾ ਨੂੰ ਸਿਰੇ ਤੋਂ ਨਕਾਰਦੇ ਹੋਏ ਕਿਹਾ ਕਿ ਕਿਸੇ ਵਿਅਕਤੀ ਦੀ ਸ਼ਿਕਾਇਤ ਦੇ ਆਧਾਰ 'ਤੇ ਪਟਵਾਰੀ ਬਿਕਰਮਜੀਤ ਸਿੰਘ ਵਲੋਂ ਇੰਤਕਾਲ ਦੇ ਕੰਮ ਵਿਚ ਕੁਤਾਹੀ ਵਰਤੀ ਗਈ ਸੀ ਜਿਸ ਦੀ ਪੂਰੀ ਰਿਪੋਰਟ ਤਿਆਰ ਕਰਕੇ ਭੇਜੀ ਗਈ ਸੀ, ਜਿਸ ਦੇ ਆਧਾਰ 'ਤੇ ਡੀ. ਸੀ. ਲੁਧਿਆਣਾ ਵਲੋਂ ਇਹ ਕਾਰਵਾਈ ਨੂੰ ਅਮਲ ਵਿਚ ਲਿਆਂਦਾ ਗਿਆ ਹੈ¢ ਜ਼ਿਲ੍ਹੇ ਦੇ ਉੱਚ ਅਧਿਕਾਰੀ ਦਾ ਫ਼ੈਸਲਾ ਲੈਣ ਕਰਕੇ ਇਸ ਕਾਰਵਾਈ ਨੂੰ ਅੰਜਾਮ ਦਿੱਤਾ ਗਿਆ ਹੈ ਤੇ ਇਸ ਉਕਤ ਮਾਮਲੇ ਦਾ ਇਸ ਪਟਵਾਰੀ ਮੁਅੱਤਲ ਦੀ ਕਾਰਵਾਈ ਨਾਲ ਕੋਈ ਵੀ ਨੇੜੇ ਤੇੜੇ ਦਾ ਵੀ ਵਾਸਤਾ ਨਹੀਂ ਹੈ |
ਖੰਨਾ, 4 ਮਾਰਚ (ਹਰਜਿੰਦਰ ਸਿੰਘ ਲਾਲ)-ਚੇਅਰਮੈਨ ਤੇ ਮੈਨੇਜਿੰਗ ਡਾਇਰੈਕਟਰ. ਪੀ. ਐੱਸ. ਪੀ. ਸੀ. ਐਲ. ਏ. ਵੇਨੂੰ ਪ੍ਰਸ਼ਾਦ, ਡਾਇਰੈਕਟਰ, ਇੰਜ. ਦਲਜੀਤ ਇੰਦਰਪਾਲ ਸਿੰਘ ਗਰੇਵਾਲ ਤੇ ਇੰਜ. ਭੁਪਿੰਦਰ ਖੋਸਲਾ ਮੁੱਖ ਇੰਜੀਨੀਅਰ/ਕੇਂਦਰੀ ਜ਼ੋਨ, ਲੁਧਿਆਣਾ ਦੀਆਂ ਹਦਾਇਤਾਂ ...
ਸਾਹਨੇਵਾਲ, 4 ਮਾਰਚ (ਹਰਜੀਤ ਸਿੰਘ ਢਿੱਲੋਂ)-ਸਿਵਲ ਸਰਜਨ ਲੁਧਿਆਣਾ ਡਾ. ਸੁਖਜੀਵਨ ਕੱਕੜ ਦੇ ਨਿਰਦੇਸ਼ਾਂ ਤਹਿਤ ਸੀ. ਐੱਚ. ਸੀ. ਸਾਹਨੇਵਾਲ ਵਿਖੇ ਐੱਸ. ਐਮ. ਓ. ਡਾ. ਪੂਨਮ ਗੋਇਲ ਦੀ ਅਗਵਾਈ 'ਚ ਸੁਣਨ ਸ਼ਕਤੀ ਵਿਸ਼ਵ ਦਿਵਸ ਮਨਾਇਆ ਗਿਆ¢ ਇਸ ਮੌਕੇ ਡਾ. ਹਿਤੇਸ਼ ਮੈਡੀਕਜ ਅਫ਼ਸਰ ...
ਸਮਰਾਲਾ, 4 ਮਾਰਚ (ਗੋਪਾਲ ਸੋਫਤ)-ਪੰਜਾਬੀ ਸੱਥ ਬਰਵਾਲੀ ਵਲੋਂ ਕਰਵਾਏ ਜਾਂਦੇ ਬੱਤਰਾ ਯਾਦਗਾਰੀ ਮਿੰਨੀ ਕਹਾਣੀ ਮੁਕਾਬਲੇ ਦੇ ਨਤੀਜਿਆਂ ਦਾ ਐਲਾਨ ਅੱਜ ਕਰ ਦਿੱਤਾ ਗਿਆ ਹੈ, ਜਿਸ 'ਚ ਅਮਰਜੀਤ ਕੌਰ ਹਰੜ ਦੀ ਕਹਾਣੀ 'ਤਿੜਕਿਆ ਭਾਂਡਾ' ਨੇ ਪਹਿਲਾ ਸਥਾਨ ਹਾਸਿਲ ਕੀਤਾ, ਜਦਕਿ ...
ਰਾੜਾ ਸਾਹਿਬ, 4 ਮਾਰਚ (ਸਰਬਜੀਤ ਸਿੰਘ ਬੋਪਾਰਾਏ)-ਡੀਜ਼ਲ, ਪੈਟਰੋਲ, ਰਸੋਈ ਗੈਸ ਤੇ ਹੋਰ ਮਹਿੰਗਾਈ ਵਧਣ ਕਾਰਨ ਆਮ ਲੋਕਾਂ ਦਾ ਜਿਊਣਾ ਦੂਬਰ ਕਰ ਦਿੱਤਾ ਹੈ ਤੇ ਕੇਂਦਰ ਦੀ ਮੋਦੀ ਸਰਕਾਰ ਕਾਰਪੋਰੇਟ ਕੰਪਨੀਆਂ ਨੂੰ ਲੁੱਟ ਕਰਨ ਦੀ ਖੁੱਲ ਦੇ ਕੇ ਉਨ੍ਹਾਂ ਨੂੰ ਮਾਲੋਮਾਲ ਕਰਨ ...
ਪਾਇਲ/ਮਲੌਦ, 4 ਮਾਰਚ (ਨਿਜ਼ਾਮਪੁਰ)-ਅਧਿਆਪਕ ਦਲ ਪੰਜਾਬ (ਜਹਾਂਗੀਰ) ਜ਼ਿਲ੍ਹਾ ਲੁਧਿਆਣਾ ਦੇ ਪ੍ਰਧਾਨ ਹਰਮਿੰਦਰ ਸਿੰਘ ਤਾਜਪੁਰ ਤੇ ਜਨਰਲ ਸਕੱਤਰ ਹਰਪਰੀਤ ਸਿੰਘ ਜਰਗ ਦੀ ਅਗਵਾਈ 'ਚ ਇਕ ਵਫ਼ਦ ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਦੇ ਨਵ-ਨਿਯੁਕਤ ਹਰਜੀਤ ਸਿੰਘ ਨੂੰ ...
ਖੰਨਾ, 4 ਮਾਰਚ (ਮਨਜੀਤ ਸਿੰਘ ਧੀਮਾਨ)-ਥਾਣਾ ਸਦਰ ਖੰਨਾ ਪੁਲਿਸ ਨੇ 21 ਗ੍ਰਾਮ ਹੈਰੋਇਨ ਸਮੇਤ ਇਕ ਵਿਅਕਤੀ ਨੂੰ ਕਾਬੂ ਕੀਤਾ ਹੈ | ਮਾਮਲੇ ਦੀ ਜਾਣਕਾਰੀ ਦਿੰਦਿਆਂ ਸਹਾਇਕ ਥਾਣੇਦਾਰ ਸੰਤੋਖ ਸਿੰਘ ਨੇ ਦੱਸਿਆ ਕਿ ਕੀਤੀ ਗਈ ਨਾਕਾਬੰਦੀ ਦੌਰਾਨ ਦਿੱਲੀ-ਲੁਧਿਆਣਾ ਹਾਈਵੇ ...
ਖੰਨਾ, 4 ਮਾਰਚ (ਮਨਜੀਤ ਸਿੰਘ ਧੀਮਾਨ)-ਵਿਆਹ ਦਾ ਝਾਂਸਾ ਦੇਣ ਦੇ ਦੋਸ਼ 'ਚ ਇਕ ਵਿਅਕਤੀ ਖਿਲਾਫ ਥਾਣਾ ਸਦਰ ਖੰਨਾ ਦੀ ਪੁਲਿਸ ਨੇ ਵਿਅਕਤੀ ਖਿਲਾਫ ਮਾਮਲਾ ਦਰਜ ਕੀਤਾ ਗਿਆ ਹੈ | ਮਾਮਲੇ ਦੀ ਜਾਣਕਾਰੀ ਦਿੰਦੇ ਹੋਏ ਏ. ਐੱਸ. ਆਈ. ਬਲਜੀਤ ਸਿੰਘ ਢੀਂਡਸਾ ਨੇ ਦੱਸਿਆ ਕਿ ਪੁਲਿਸ ਨੂੰ ...
ਖੰਨਾ, 4 ਮਾਰਚ (ਹਰਜਿੰਦਰ ਸਿੰਘ ਲਾਲ)-ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵਲੋਂ 8 ਮਾਰਚ ਨੂੰ ਕੌਮਾਂਤਰੀ ਔਰਤ ਦਿਵਸ ਦਿੱਲੀ ਦੇ ਟਿਕਰੀ ਬਾਰਡਰ 'ਤੇ ਔਰਤਾਂ ਦੀ ਵਿਸ਼ਾਲ ਰੈਲੀ ਕਰਕੇ ਮਨਾਇਆ ਜਾਵੇਗਾ | ਇਹ ਜਾਣਕਾਰੀ ਬੀ. ਕੇ. ਯੂ. ਉਗਰਾਹਾਂ ਦੇ ਜ਼ਿਲ੍ਹਾ ਜਨਰਲ ...
ਮਲੌਦ, 4 ਮਾਰਚ (ਦਿਲਬਾਗ ਸਿੰਘ ਚਾਪੜਾ/ਕੁਲਵਿੰਦਰ ਸਿੰਘ ਨਿਜ਼ਾਮਪੁਰ)-ਸਿਵਲ ਸਰਜਨ ਲੁਧਿਆਣਾ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਸੀਨੀਅਰ ਮੈਡੀਕਲ ਅਫ਼ਸਰ ਡਾ. ਗੋਬਿੰਦ ਰਾਮ ਦੀ ਅਗਵਾਈ ਹੇਠ ਸਿਵਲ ਹਸਪਤਾਲ ਮਲੌਦ ਵਿਖੇ ਸੁਣਨ ਸ਼ਕਤੀ ਸਬੰਧੀ ਵਿਸ਼ਵ ਦਿਵਸ ਮਨਾਇਆ ਗਿਆ¢ ...
ਲੁਧਿਆਣਾ, 4 ਮਾਰਚ (ਕਵਿਤਾ ਖੁੱਲਰ)-ਪੰਜਾਬ ਰਾਜ ਉਦਯੋਗ ਵਿਕਾਸ ਨਿਗਮ ਦੇ ਚੇਅਰਮੈਨ ਕਿ੍ਸ਼ਨ ਕੁਮਾਰ ਬਾਵਾ ਨੇ ਕਿਹਾ ਕਿ ਮੋਦੀ ਸਰਕਾਰ ਦੌਰਾਨ ਮਹਿੰਗਾਈ ਨੇ ਭਿਆਨਕ ਰੂਪ ਧਾਰਨ ਕਰ ਲਿਆ ਹੈ ਤੇ ਅੱਜ ਦੇਸ਼ ਦੇ ਹਰ ਵਰਗ ਦੇ ਲੋਕ ਭਾਜਪਾ ਤੋਂ ਹੁਣ ਨਿਜਾਤ ਚਾਹੁੰਦੇ ਹਨ | ...
ਖੰਨਾ, 4 ਮਾਰਚ (ਹਰਜਿੰਦਰ ਸਿੰਘ ਲਾਲ)-ਖੰਨਾ ਦੀ 7 ਸਕੂਲਾਂ ਤੇ ਕਾਲਜਾਂ ਨੂੰ ੂ ਚਲਾਉਣ ਵਾਲੀ ਸੰਸਥਾ ਏ. ਐੱਸ. ਸਕੂਲ ਕਾਲਜ ਮੈਨੇਜਮੈਂਟ ਵਿਚ ਭਾਜਪਾ ਅਤੇ ਕਾਂਗਰਸ ਗਰੁੱਪ ਦੇ 10-10 ਮੈਂਬਰ ਜਿੱਤ ਜਾਣ ਤੋਂ ਬਾਅਦ ਕਾਂਗਰਸ ਵਲੋਂ ਭਾਜਪਾ ਗਰੁੱਪ ਨਾਲ ਜਿੱਤੇ ਬਰਿੰਦਰ ਡੈਵਿਟ ...
ਕੁਹਾੜਾ, 4 ਮਾਰਚ (ਸੰਦੀਪ ਸਿੰਘ ਕੁਹਾੜਾ)-ਥਾਣਾ ਕੂੰਮ ਕਲਾਂ ਦੀ ਪੁਲਿਸ ਵਲੋਂ ਵਿਅਕਤੀ ਨੂੰ ਗਾਂਜੇ ਸਮੇਤ ਕਾਬੂ ਕਰਕੇ ਮਾਮਲਾ ਦਰਜ ਕੀਤਾ ਗਿਆ ਹੈ¢ਚੌਕੀ ਕਟਾਣੀ ਕਲਾਂ ਦੇ ਇੰਚਾਰਜ ਅਸ਼ੋਕ ਕੁਮਾਰ ਨੇ ਜਾਣਕਾਰੀ ਦੇਣ ਸਮੇਂ ਦੱਸਿਆ ਕਿ ਸਹਾਇਕ ਥਾਣੇਦਾਰ ਜਸਵੀਰ ਸਿੰਘ ...
ਮਲੌਦ, 4 ਮਾਰਚ (ਸਹਾਰਨ ਮਾਜਰਾ)-ਪੰਜਾਬੀ ਦੇ ਉੱਘੇ ਲੇਖਕ ਮਾ: ਅਮਰਜੀਤ ਸਿੰਘ ਲੰਮੇ ਘੁਡਾਣੀ ਕਲਾਂ ਵਲੋਂ ਗੁਰੂ ਰਵਿਦਾਸ ਜੀ ਦੇ ਜੀਵਨ ਨੂੰ ਸਮਰਪਿਤ ਲਿਖੀ ਪੁਸਤਕ 'ਸੋਹੰੁ' ਨੂੰ ਮਾਸਟਰ ਮਲਕੀਤ ਸਿੰਘ ਸ/ਮਾਜਰਾ ਤੇ ਪਿ੍ੰ: ਸੰਜੀਵ ਮੋਦਗਿਲ ਵਲੋਂ ਪਾਠਕਾਂ ਦੀ ਕਚਹਿਰੀ 'ਚ ...
ਦੋਰਾਹਾ, 4 ਮਾਰਚ (ਮਨਜੀਤ ਸਿੰਘ ਗਿੱਲ)-ਪੰਜਾਬੀ ਲਿਖਾਰੀ ਸਭਾ ਰਾਮਪੁਰ ਸਭਾ ਦੇ ਪ੍ਰਧਾਨ ਜਸਵੀਰ ਝੱਜ, ਜਨਰਲ ਸਕੱਤਰ ਬਲਵੰਤ ਮਾਂਗਟ, ਮੀਤ ਪ੍ਰਧਾਨ ਲਾਭ ਸਿੰਘ ਬੇਗੋਵਾਲ਼, ਸਕੱਤਰ ਨੀਤੂ ਰਾਮਪੁਰ, ਕਾਰਜਕਾਰਨੀ ਮੈਂਬਰ ਸੁਖਮਿੰਦਰ ਰਾਮਪੁਰੀ ਸਾਬਕਾ ਪ੍ਰਧਾਨ (ਕੈਨੇਡਾ), ...
ਖੰਨਾ, 4 ਮਾਰਚ (ਹਰਜਿੰਦਰ ਸਿੰਘ ਲਾਲ)-ਅੱਜ ਆਟੋ ਯੂਨੀਅਨ ਖੰਨਾ ਦੇ ਨੁਮਾਇੰਦਿਆਂ ਦਾ ਇਕ ਵਫ਼ਦ ਯੂਨੀਅਨ ਪ੍ਰਧਾਨ ਰਾਜਿੰਦਰ ਸਿੰਘ ਸੋਨੂੰ ਦੀ ਅਗਵਾਈ 'ਚ ਸਾਬਕਾ ਨਗਰ ਕੌਂਸਲ ਪ੍ਰਧਾਨ ਇਕਬਾਲ ਸਿੰਘ ਚੰਨੀ ਨੂੰ ਮਿਲਿਆ | ਯੂਨੀਅਨ ਆਗੂਆਂ ਨੇ ਚੰਨੀ ਨੂੰ ਆਪਣੀਆਂ ...
ਖੰਨਾ, 4 ਮਾਰਚ (ਮਨਜੀਤ ਸਿੰਘ ਧੀਮਾਨ)- ਵਿਆਹੁਤਾ ਨੂੰ ਤੰਗ ਪ੍ਰੇਸ਼ਾਨ ਤੇ ਦਾਜ ਦਹੇਜ ਮੰਗਣ ਦੇ ਦੋਸ਼ 'ਚ 5 ਵਿਅਕਤੀਆਂ ਖਿਲਾਫ ਥਾਣਾ ਸਿਟੀ 1 ਖੰਨਾ ਵਿਖੇ ਮਾਮਲਾ ਦਰਜ ਕੀਤਾ ਗਿਆ ਹੈ | ਪੁਲਿਸ ਨੂੰ ਦਿੱਤੀ ਦਰਖਾਸਤ 'ਚ ਸ਼ਿਕਾਇਤ ਕਰਤਾ ਸੰਦੀਪ ਕੌਰ ਵਾਸੀ ਵਾਰਡ ਨੰ. 1 ਰਹੌਣ ...
ਖੰਨਾ, 4 ਮਾਰਚ (ਹਰਜਿੰਦਰ ਸਿੰਘ ਲਾਲ)-ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਿਚ ਤੇ ਵਿਧਾਇਕ ਗੁਰਕੀਰਤ ਸਿੰਘ ਦੀ ਵਿਕਾਸ ਪੱਖੀ ਸੋਚ ਨਾਲ ਜਿੱਥੇ ਖੰਨਾ ਸ਼ਹਿਰ 'ਚ ਵਿਕਾਸ ਕਾਰਜਾਂ ਨੂੰ ਲੈ ਕੇ ਪੰਜਾਬ ਸਰਕਾਰ ਗਰਾਂਟਾਂ ਦੀ ਝੜੀ ਲਗਾ ਰਹੀ ਹੈ | ਉੱਥੇ ਆਮ ਜਨਤਾ ਦੀ ਭਲਾਈ ਦੇ ...
ਮਲੌਦ, 4 ਮਾਰਚ (ਕੁਲਵਿੰਦਰ ਸਿੰਘ ਨਿਜ਼ਾਮਪੁਰ/ਦਿਲਬਾਗ ਸਿੰਘ ਚਾਪੜਾ)-ਬਲਾਕ ਸੰਮਤੀ ਮਲੌਦ ਦੀ ਚੇਅਰਪਰਸਨ ਬਲਜੀਤ ਕੌਰ ਸੋਹੀਆਂ ਦੀ ਅਗਵਾਈ ਹੇਠ ਹੋਈ ਮੀਟਿੰਗ ਦੌਰਾਨ ਪੰਚਾਇਤ ਸੰਮਤੀ ਮਲੌਦ ਦਾ ਬਲਾਕ ਪੰਚਾਇਤ ਅਫ਼ਸਰ ਜਸਮੇਲ ਤੇ ਹਾਜ਼ਰ ਬਲਾਕ ਸੰਮਤੀ ਮੈਂਬਰਾਂ ਦੀ ...
ਖੰਨਾ, 4 ਮਾਰਚ (ਮਨਜੀਤ ਸਿੰਘ ਧੀਮਾਨ)-ਧੋਖਾਧੜੀ ਕਰਨ ਦੇ ਦੋਸ਼ 'ਚ ਥਾਣਾ ਸਦਰ ਖੰਨਾ ਪੁਲਿਸ ਨੇ 4 ਵਿਅਕਤੀਆਂ ਖਿਲਾਫ ਮਾਮਲਾ ਦਰਜ ਕੀਤਾ ਗਿਆ ਹੈ | ਮਾਮਲੇ ਦੀ ਜਾਣਕਾਰੀ ਦਿੰਦੇ ਹੋਏ ਆਈ. ਓ. ਅਵਤਾਰ ਸਿੰਘ ਨੇ ਦੱਸਿਆ ਕਿ ਪੁਲਿਸ ਨੂੰ ਦਿੱਤੀ ਦਰਖਾਸਤ ਵਿਚ ਸ਼ਿਕਾਇਤ ਕਰਤਾ ...
ਮਲੌਦ, 4 ਮਾਰਚ (ਸਹਾਰਨ ਮਾਜਰਾ)-ਭਾਸ਼ਾ ਵਿਭਾਗ, ਪੰਜਾਬ ਪਟਿਆਲਾ ਵਲੋਂ ਪੰਜਾਬ ਪੱਧਰੀ ਲਈ ਉਰਦੂ ਆਮੋਜ਼ ਪ੍ਰੀਖਿਆ 'ਚੋਂ ਰਾਕੇਸ਼ ਪਾਠਕ ਪੁੱਤਰ ਗੋਰਾ ਲਾਲ ਪਾਠਕ ਨੇ 50 ਅੰਕਾਂ 'ਚੋਂ 48 ਅੰਕ ਲੈ ਕੇ ਪੰਜਾਬ ਵਿਚੋਂ ਪਹਿਲਾ ਸਥਾਨ ਪ੍ਰਾਪਤ ਕਰਕੇ ਨਾਂਅ ਰੌਸ਼ਨ ਕੀਤਾ ਹੈ¢ ...
ਖੰਨਾ, 4 ਮਾਰਚ (ਮਨਜੀਤ ਸਿੰਘ ਧੀਮਾਨ)-ਕਾਰ ਮੋਟਰਸਾਈਕਲ 'ਚ ਮਾਰਨ ਦੇ ਦੋਸ਼ 'ਚ ਕਾਰ ਚਾਲਕ ਖਿਲਾਫ ਮਾਮਲਾ ਦਰਜ ਕੀਤਾ ਗਿਆ ਹੈ | ਮਾਮਲੇ ਦੀ ਜਾਣਕਾਰੀ ਦਿੰਦਿਆਂ ਸਹਾਇਕ ਥਾਣੇਦਾਰ ਸੋਹਣ ਸਿੰਘ ਨੇ ਦੱਸਿਆ ਕਿ ਪੁਲਿਸ ਨੂੰ ਦਿੱਤੇ ਬਿਆਨਾਂ 'ਚ ਸ਼ਿਕਾਇਤ ਕਰਤਾ ਮਨਦੀਪ ਸਿੰਘ ...
ਡੇਹਲੋਂ, 4 ਮਾਰਚ (ਅੰਮਿ੍ਤਪਾਲ ਸਿੰਘ ਕੈਲੇ)-ਕਿਲ੍ਹਾ ਰਾਏਪੁਰ ਵਿਖੇ ਅਡਾਨੀਆਂ ਦੀ ਖ਼ੁਸ਼ਕ ਬੰਦਰਗਾਹ ਤੇ ਮੋਦੀ ਸਰਕਾਰ, ਕਾਲੇ ਕਾਨੰੂਨਾਂ ਵਿਰੁੱਧ ਤੇ ਕਾਰਪੋਰੇਟ ਘਰਾਣਿਆਂ ਵਿਰੁੱਧ ਲਗਾਏ ਲਗਾਤਾਰ ਧਰਨੇ ਦੀ ਅੱਜ ਪ੍ਰਧਾਨਗੀ ਅਮਨਦੀਪ ਕੌਰ, ਮਹਿੰਦਰ ਕੌਰ ਤੇ ਰਛਪਾਲ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered
by REFLEX