ਕਪੂਰਥਲਾ, 4 ਮਾਰਚ (ਅਮਰਜੀਤ ਕੋਮਲ)-ਸਥਾਨਕ ਜੱਗੂ ਸ਼ਾਹ ਡੇਰਾ ਦੇ ਵਸਨੀਕ ਨੌਜਵਾਨ ਦੀਪੂ ਸਾਹੂ ਦੇ ਬੀਤੇ ਦਿਨ ਭੇਦਭਰੀ ਹਾਲਤ ਵਿਚ ਹੋਏ ਕਤਲ ਤੋਂ ਬਾਅਦ ਅੱਜ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਨੇ ਔਜਲਾ ਫਾਟਕ ਨੇੜੇ ਜਲੰਧਰ-ਕਪੂਰਥਲਾ ਰੋਡ 'ਤੇ ਸਵੇਰੇ 10 ਵਜੇ ਦੇ ਕਰੀਬ ਧਰਨਾ ਦਿੱਤਾ ਗਿਆ | ਰੋਹ ਵਿਚ ਆਏ ਪਰਿਵਾਰਕ ਮੈਂਬਰਾਂ ਨੇ ਦੋਸ਼ੀਆਂ ਨੂੰ ਕਾਬੂ ਨਾ ਕੀਤੇ ਜਾਣ ਦੇ ਰੋਸ ਵਜੋਂ ਪੁਲਿਸ ਵਿਰੁੱਧ ਨਾਅਰੇਬਾਜ਼ੀ ਕੀਤੀ | ਧਰਨਾਕਾਰੀ ਮੰਗ ਕਰ ਰਹੇ ਸਨ ਕਿ ਪੁਲਿਸ ਵਲੋਂ ਦੀਪੂ ਸਾਹੂ ਦੇ ਕਤਲ ਦੇ ਕੇਸ ਵਿਚ ਸ਼ੱਕ ਦੇ ਬਿਨਾਅ 'ਤੇ ਕਾਬੂ ਕੀਤੇ ਗਏ ਵਿਅਕਤੀਆਂ, ਜਿਨ੍ਹਾਂ ਨੂੰ ਛੱਡ ਦਿੱਤਾ ਗਿਆ ਹੈ, ਨੂੰ ਮੁੜ ਕਾਬੂ ਕਰਕੇ ਉਨ੍ਹਾਂ ਕੋਲੋਂ ਸਖ਼ਤੀ ਨਾਲ ਪੁੱਛਗਿੱਛ ਕੀਤੀ ਜਾਵੇ | ਪਰਿਵਾਰਕ ਮੈਂਬਰ ਇਹ ਵੀ ਮੰਗ ਕਰ ਰਹੇ ਸਨ ਕਿ, ਜਿਸ ਦੁਕਾਨ 'ਤੇ ਦੀਪੂ ਸਾਹੂ ਕੰਮ ਕਰਦਾ ਸੀ, ਉਸ ਦੇ ਮਾਲਕ ਪਾਸੋਂ ਵੀ ਪੁੱਛਗਿੱਛ ਕਰਕੇ ਉਸ ਦੇ ਕਤਲ ਦੇ ਕਾਰਨਾਂ ਦਾ ਪਤਾ ਲਗਾਇਆ ਜਾਵੇ | ਜਿਉਂ ਹੀ ਪੁਲਿਸ ਨੂੰ ਧਰਨੇ ਬਾਰੇ ਪਤਾ ਲੱਗਾ ਤਾਂ ਮੌਕੇ 'ਤੇ ਡੀ. ਐੱਸ. ਪੀ. ਸਬ ਡਵੀਜ਼ਨ ਸੁਰਿੰਦਰ ਸਿੰਘ ਤੇ ਥਾਣਾ ਸਿਟੀ ਦੇ ਐੱਸ. ਐੱਚ. ਓ. ਸੁਰਜੀਤ ਸਿੰਘ ਪੱਤੜ ਮੌਕੇ 'ਤੇ ਪੁੱਜੇ | ਉਨ੍ਹਾਂ ਪੀੜਤ ਪਰਿਵਾਰ ਨੂੰ ਭਰੋਸਾ ਦਿਵਾਇਆ ਕਿ ਉਨ੍ਹਾਂ ਨੂੰ ਦੋ ਦਿਨ ਦਾ ਸਮਾਂ ਦਿੱਤੇ ਜਾਵੇ, ਉਹ ਦੀਪੂ ਸਾਹੂ ਦੇ ਕਾਤਲਾਂ ਦਾ ਸੁਰਾਗ ਲੱਭ ਕੇ ਉਨ੍ਹਾਂ ਵਿਰੁੱਧ ਸਖ਼ਤ ਕਾਰਵਾਈ ਅਮਲ ਵਿਚ ਲਿਆਉਣਗੇ | ਪੁਲਿਸ ਅਧਿਕਾਰੀਆਂ ਧਰਨਾਕਾਰੀਆਂ ਨੂੰ ਇਹ ਵੀ ਦੱਸਿਆ ਕਿ ਉਨ੍ਹਾਂ ਕੁੱਝ ਵਿਅਕਤੀਆਂ ਨੂੰ ਪੁੱਛਗਿੱਛ ਲਈ ਹਿਰਾਸਤ ਵਿਚ ਲਿਆ ਹੈ ਤੇ ਬਹੁਤ ਜਲਦੀ ਉਹ ਕਾਤਲਾਂ ਨੇੜੇ ਪੁੱਜ ਕੇ ਉਨ੍ਹਾਂ ਨੂੰ ਕਾਬੂ ਕਰ ਲੈਣਗੇ | ਪੁਲਿਸ ਅਧਿਕਾਰੀਆਂ ਦੇ ਭਰੋਸਾ ਦਿਵਾਉਣ ਪਿੱਛੋਂ ਧਰਨਾਕਾਰੀਆਂ ਨੇ ਧਰਨਾ ਸਮਾਪਤ ਕੀਤਾ | ਇੱਥੇ ਵਰਨਣਯੋਗ ਹੈ ਕਿ ਦੀਪੂ ਸਾਹੂ ਔਜਲਾ ਰੋਡ 'ਤੇ ਵਾਟਰ ਫ਼ਿਲਟਰ ਦੀ ਦੁਕਾਨ 'ਤੇ ਕੰਮ ਕਰਦਾ ਸੀ, ਉਸ ਦੇ ਕਤਲ ਦੇ ਸਬੰਧ ਵਿਚ ਪੁਲਿਸ ਨੇ ਬੀਤੇ ਦਿਨ ਕੁੱਝ ਅਣਪਛਾਤੇ ਵਿਅਕਤੀਆਂ ਵਿਰੁੱਧ ਕੇਸ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਸੀ |
ਫਗਵਾੜਾ, 4 ਮਾਰਚ (ਅਸ਼ੋਕ ਕੁਮਾਰ ਵਾਲੀਆ)-ਫਗਵਾੜਾ ਵਿਖੇ ਸ਼ੋ੍ਰਮਣੀ ਅਕਾਲੀ ਦਲ ਵਲੋਂ 8 ਮਾਰਚ ਨੂੰ ਸਵੇਰੇ 11 ਵਜੇ ਤੋਂ 1 ਵਜੇ ਤੱਕ ਧਰਨਾ ਦਿੱਤਾ ਜਾਵੇਗਾ | ਇਸ ਸਬੰਧੀ ਸ਼ੋ੍ਰਮਣੀ ਅਕਾਲੀ ਦਲ ਫਗਵਾੜਾ ਦੇ ਹਲਕਾ ਇੰਚਾਰਜ ਜਥੇਦਾਰ ਸਰਵਣ ਸਿੰਘ ਕੁਲਾਰ ਮੈਂਬਰ ਸ਼ੋ੍ਰਮਣੀ ...
ਕਪੂਰਥਲਾ, 4 ਮਾਰਚ (ਵਿ. ਪ੍ਰ.)-ਮਾਸਟਰ ਕੇਡਰ ਯੂਨੀਅਨ ਪੰਜਾਬ ਦੀ ਇਕ ਅਹਿਮ ਮੀਟਿੰਗ ਪੰਜਾਬ ਦੇ ਸਿੱਖਿਆ ਸਕੱਤਰ ਕ੍ਰਿਸ਼ਨ ਕੁਮਾਰ ਨਾਲ ਬਹੁਤ ਹੀ ਸੁਖਾਵੇਂ ਮਾਹੌਲ ਵਿਚ ਹੋਈ | ਮੀਟਿੰਗ ਵਿਚ ਯੂਨੀਅਨ ਦੇ ਸੂਬਾਈ ਪ੍ਰਧਾਨ ਬਲਦੇਵ ਸਿੰਘ ਬੁੱਟਰ, ਸੂਬਾਈ ਸਰਪ੍ਰਸਤ ...
ਫਗਵਾੜਾ, 4 ਮਾਰਚ (ਤਰਨਜੀਤ ਸਿੰਘ ਕਿੰਨੜਾ)-ਹਲਕਾ ਵਿਧਾਇਕ ਬਲਵਿੰਦਰ ਸਿੰਘ ਧਾਲੀਵਾਲ ਦੇ ਨਿਰਦੇਸ਼ਾਂ ਤੇ ਕਾਂਗਰਸੀ ਆਗੂ ਮੁਕੇਸ਼ ਭਾਟੀਆ ਦੇ ਯਤਨਾਂ ਸਦਕਾ ਸ਼ਹਿਰ ਦੇ ਵਾਰਡ ਨੰਬਰ 7 ਵਿਖੇ ਕਾਰਪੋਰੇਸ਼ਨ ਦੇ ਚੀਫ਼ ਸੈਨੇਟਰੀ ਇੰਸਪੈਕਟਰ ਮਲਕੀਤ ਸਿੰਘ ਦੀ ਦੇਖ-ਰੇਖ ਹੇਠ ...
ਭੁਲੱਥ, 4 ਮਾਰਚ (ਸੁਖਜਿੰਦਰ ਸਿੰਘ ਮੁਲਤਾਨੀ)-ਭਾਰਤੀ ਕਿਸਾਨ ਯੂਨੀਅਨ ਦਾ ਇਕ ਵਫ਼ਦ ਜ਼ਿਲ੍ਹਾ ਜਨਰਲ ਸਕੱਤਰ ਸੁਰਿੰਦਰ ਸਿੰਘ ਸ਼ੇਰਗਿੱਲ ਦੀ ਅਗਵਾਈ ਹੇਠ ਐੱਸ. ਡੀ. ਓ. ਪਰਮਿੰਦਰ ਸਿੰਘ ਨੂੰ ਮਿਲਿਆ, ਜਿਸ ਵਿਚ ਸਮੂਹ ਕਿਸਾਨ ਆਗੂਆਂ ਨੇ ਬਿਜਲੀ ਸਬੰਧੀ ਕਿਸਾਨਾਂ ਨੂੰ ਆ ...
ਹੁਸੈਨਪੁਰ, 4 ਮਾਰਚ (ਸੋਢੀ)-ਪੁਲਿਸ ਚੌਂਕੀ ਭੁਲਾਣਾ ਅਧੀਨ ਆਉਂਦੇ ਪਿੰਡ ਕੜਾਲ੍ਹ ਖੁਰਦ ਵਿਖੇ ਇਕ ਘਰ 'ਚੋਂ ਚੋਰਾਂ ਵਲੋਂ ਲੱਖਾਂ ਰੁਪਏ ਦਾ ਸਮਾਨ ਚੋਰੀ ਕਰਨ ਦਾ ਸਮਾਚਾਰ ਪ੍ਰਾਪਤ ਹੋਇਆ ਹੈ | ਇਸ ਸਬੰਧੀ ਜਾਣਕਾਰੀ ਦਿੰਦਿਆਂ ਪੀੜਤ ਜਸਪਾਲ ਸਿੰਘ ਪੁੱਤਰ ਗੁਰਬਚਨ ਸਿੰਘ ...
ਕਪੂਰਥਲਾ, 4 ਮਾਰਚ (ਵਿ. ਪ੍ਰ.)-ਜ਼ਿਲ੍ਹਾ ਮੈਜਿਸਟਰੇਟ ਘਣਸ਼ਿਆਮ ਥੋਰੀ ਨੇ ਇਕ ਹੁਕਮ ਜਾਰੀ ਕਰਕੇ ਮਕਾਨ ਮਾਲਕਾਂ ਜਾਂ ਮਕਾਨਾਂ ਵਿਚ ਰਹਿੰਦੇ ਕਿਰਾਏਦਾਰਾਂ ਨੂੰ ਹਦਾਇਤ ਕੀਤੀ ਕਿ ਉਹ ਆਪਣੇ ਘਰਾਂ ਵਿਚ ਪੂਰਨ ਤੌਰ 'ਤੇ ਜਾਂ ਅੰਸ਼ਕ ਤੌਰ 'ਤੇ ਕੰਮ ਕਰਦੇ ਨੌਕਰਾਂ, ਘਰੇਲੂ ...
ਫਗਵਾੜਾ, 4 ਮਾਰਚ (ਅਸ਼ੋਕ ਕੁਮਾਰ ਵਾਲੀਆ)-ਵਧੀਕ ਡਿਪਟੀ ਕਮਿਸ਼ਨਰ, ਕਮ-ਕਮਿਸ਼ਨਰ ਨਗਰ ਨਿਗਮ ਫਗਵਾੜਾ ਰਾਜੀਵ ਵਰਮਾ ਵਲੋਂ ਬਤੌਰ ਫਰੰਟਲਾਈਨ ਵਰਕਰ ਨੇ ਆਪਣੇ ਪ੍ਰਸ਼ਾਸਨਿਕ ਅਧਿਕਾਰੀਆਂ, ਕਰਮਚਾਰੀਆਂ ਸਮੇਤ ਕੋਰੋਨਾ ਵੈਕਸੀਨ ਦੀ ਪਹਿਲੀ ਡੋਜ਼ ਲੈਣ ਪਿੱਛੋਂ 28 ਦਿਨ ...
ਫਗਵਾੜਾ, 4 ਮਾਰਚ (ਅਸ਼ੋਕ ਕੁਮਾਰ ਵਾਲੀਆ)-ਫਗਵਾੜਾ ਦੇ ਨਜ਼ਦੀਕੀ ਪਿੰਡ ਰਾਣੀਪੁਰ ਕੰਬੋਆ ਵਿਖੇ ਸ੍ਰੀ ਗੁਰੂ ਰਵਿਦਾਸ ਜੀ ਦਾ ਪ੍ਰਕਾਸ਼ ਦਿਹਾੜਾ 7 ਮਾਰਚ ਦਿਨ ਐਤਵਾਰ ਨੂੰ ੂ ਮਨਾਇਆ ਜਾ ਰਿਹਾ ਹੈ ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਪ੍ਰਬੰਧਕਾਂ ਨੇ ਦੱਸਿਆ ਕਿ 6 ਮਾਰਚ ...
ਕਪੂਰਥਲਾ, 4 ਮਾਰਚ (ਵਿਸ਼ੇਸ਼ ਪ੍ਰਤੀਨਿਧ)-ਪੰਜਾਬ ਤੇ ਯੂ. ਟੀ. ਮੁਲਾਜ਼ਮ ਤੇ ਪੈਨਸ਼ਨਰਜ਼ ਸਾਂਝਾ ਫ਼ਰੰਟ ਵਲੋਂ ਲੜੀਵਾਰ ਪੁਰਾਣੀਆਂ ਜ਼ਿਲ੍ਹਾ ਕਚਹਿਰੀਆਂ ਮੂਹਰੇ ਕੀਤੀ ਜਾ ਰਹੀ ਭੁੱਖ ਹੜਤਾਲ ਅੱਜ ਤੀਜੇ ਦਿਨ ਵਿਚ ਦਾਖ਼ਲ ਹੋ ਗਈ | ਫ਼ਰੰਟ ਦੇ ਆਗੂ ਪਿ੍ੰਸੀਪਲ ਕੇਵਲ ...
ਕਪੂਰਥਲਾ, 4 ਮਾਰਚ (ਅਮਰਜੀਤ ਕੋਮਲ)-ਜ਼ਿਲ੍ਹਾ ਕਪੂਰਥਲਾ 'ਚ ਕੋਰੋਨਾ ਵਾਇਰਸ ਦੇ ਮਾਮਲਿਆਂ ਵਿਚ ਆਏ ਦਿਨ ਵਾਧਾ ਹੋ ਰਿਹਾ ਹੈ | ਅੱਜ ਜ਼ਿਲ੍ਹੇ ਵਿਚ ਕੋਰੋਨਾ ਵਾਇਰਸ ਦੇ 77 ਮਾਮਲੇ ਸਾਹਮਣੇ ਆਏ ਤੇ ਪਿੰਡ ਰਾਣੀਪੁਰ ਦੀ 67 ਸਾਲਾ ਔਰਤ ਦੀ ਕੋਰੋਨਾ ਪਾਜ਼ੀਟਿਵ ਆਉਣ ਕਾਰਨ ਜਲੰਧਰ ...
ਬੇਗੋਵਾਲ, 4 ਮਾਰਚ (ਸੁਖਜਿੰਦਰ ਸਿੰਘ)-ਪੰਜਾਬ ਨੰਬਰਦਾਰ ਐਸੋਸੀਏਸ਼ਨ ਗਾਲਬ ਵਲੋਂ ਨੰਬਰਦਾਰ ਜਰਨੈਲ ਸਿੰਘ ਬਾਜਵਾ ਨੂੰ ਜ਼ਿਲ੍ਹਾ ਕਪੂਰਥਲਾ ਦਾ ਪ੍ਰਧਾਨ ਨਿਯੁਕਤ ਕਰਨ 'ਤੇ ਹਲਕਾ ਭੁਲੱਥ ਦੇ ਸੀਨੀਅਰ ਨੰਬਰਦਾਰ ਸੁਰਜੀਤ ਸਿੰਘ ਦੋਲੋਵਾਲ ਸਮੇਤ ਬੇਗੋਵਾਲ ਸਰਕਲ ਦੇ ...
ਬੇਗੋਵਾਲ, 4 ਮਾਰਚ (ਸੁਖਜਿੰਦਰ ਸਿੰਘ)-ਲਾਇਨਜ਼ ਕਲੱਬ ਬੇਗੋਵਾਲ ਸੇਵਾ ਵਲੋਂ ਕਲੱਬ ਦੇ ਪ੍ਰਧਾਨ ਦਰਸ਼ਨ ਸਿੰਘ ਮੁਲਤਾਨੀ ਦੀ ਅਗਵਾਈ ਹੇਠ ਇੱਕ ਲੋੜਵੰਦ ਵਿਅਕਤੀ ਦੇ ਇਲਾਜ 21000 ਰੁਪਏ ਦੀ ਵਿੱਤੀ ਸਹਾਇਤਾ ਰਾਸ਼ੀ ਦਿੱਤੀ | ਇਸ ਸਮੇਂ ਲਾਇਨਜ਼ ਕਲੱਬ ਦੇ ਰੀਜਨ ਚੇਅਰਮੈਨ ...
ਕਪੂਰਥਲਾ, 4 ਮਾਰਚ (ਵਿ.ਪ੍ਰ.)-ਅੱਖਰ ਮੰਚ ਕਪੂਰਥਲਾ ਦੀ ਇਕ ਮੀਟਿੰਗ ਮੰਚ ਦੇ ਸਰਪ੍ਰਸਤ ਪ੍ਰੋ: ਕੁਲਵੰਤ ਸਿੰਘ ਔਜਲਾ ਤੇ ਪ੍ਰਧਾਨ ਸਰਵਣ ਸਿੰਘ ਔਜਲਾ ਨੈਸ਼ਨਲ ਐਵਾਰਡੀ ਦੀ ਪ੍ਰਧਾਨਗੀ ਹੇਠ ਹੋਈ | ਮੀਟਿੰਗ ਵਿਚ ਪੰਜਾਬ ਦੇ ਉੱਘੇ ਗਾਇਕ ਸਰਦੂਲ ਸਿਕੰਦਰ, ਉੱਘੇ ਵਿਦਵਾਨ ...
ਭੁਲੱਥ, 4 ਮਾਰਚ (ਮਨਜੀਤ ਸਿੰਘ ਰਤਨ)-ਕੇਂਦਰ ਸਰਕਾਰ ਆਪਣੀ ਜ਼ਿੱਦ ਛੱਡ ਕੇ ਕਿਸਨਾਂ ਦੀਆਂ ਮੰਗਾਂ ਨੂੰ ਮੰਨ ਲੈਣਾ ਚਾਹੀਦਾ ਹੈ | ਇਨ੍ਹਾਂ ਗੱਲਾਂ ਦਾ ਪ੍ਰਗਟਾਵਾ ਉੱਘੇ ਸਮਾਜ ਸੇਵਕ ਗੁਰਮੀਤ ਥਾਪਰ ਨੇ ਇਕ ਬਿਆਨ ਰਾਹੀਂ ਕੀਤਾ | ਉਨ੍ਹਾਂ ਕਿਹਾ ਕਿ ਕੇਂਦਰ ਦੀ ਮੋਦੀ ਸਰਕਾਰ ...
ਕਪੂਰਥਲਾ, 4 ਮਾਰਚ (ਵਿ.ਪ੍ਰ.)-ਭਾਰਤੀ ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਵੋਟਰ ਸੂਚੀ ਦੀ ਸਰਸਰੀ ਸੁਧਾਈ ਦੌਰਾਨ ਨਵੇਂ ਰਜਿਸਟਰਡ ਹੋਏ ਵੋਟਰਾਂ ਨੂੰ ਈ-ਐਪਿਕ ਡਾਊਨਲੋਡ ਕਰਨ ਦਾ 100 ਫ਼ੀਸਦੀ ਟੀਚਾ ਪੂਰਾ ਕਰਨ ਲਈ ਜ਼ਿਲ੍ਹੇ ਦੇ ਚਾਰੇ ਵਿਧਾਨ ਸਭਾ ਹਲਕਿਆਂ ਵਿਚ 6 ਤੇ 7 ...
ਫਗਵਾੜਾ, 4 ਮਾਰਚ (ਤਰਨਜੀਤ ਸਿੰਘ ਕਿੰਨੜਾ)-ਭਾਰਤੀ ਯੋਗ ਸੰਸਥਾਨ ਕੇਂਦਰ ਫਗਵਾੜਾ ਦੇ ਮਹਿਲਾ ਵਿੰਗ ਦੀਆਂ ਮਹਿਲਾਵਾਂ ਨੇ ਰੀੜ੍ਹ ਦੀ ਹੱਡੀ ਸੁਦਿ੍ੜ ਬਣਾਉਣ ਦਾ ਦੱਸ ਦਿਨ ਦਾ ਕੈਂਪ ਲਗਾਇਆ ਗਿਆ | ਇਸ ਵਿਚ ਫਗਵਾੜਾ ਖੇਤਰ ਦੀਆਂ ਵੱਡੀ ਗਿਣਤੀ ਔਰਤਾਂ ਨੇ ਹਿੱਸਾ ਲਿਆ | ...
ਭੁਲੱਥ, 4 ਮਾਰਚ (ਮੁਲਤਾਨੀ)-ਅਸ਼ਟਾਮ ਪੇਪਰ ਈ ਪੇਪਰ ਹੋਣ ਕਰਕੇ ਲੋਕਾਂ ਦੀ ਖੱਜਲ ਖ਼ੁਆਰੀ ਦਿਨ ਬੇ ਦਿਨ ਵਧਦੀ ਜਾ ਰਹੀ ਹੈ | ਅਸ਼ਟਾਮ ਪੇਪਰ ਪਹਿਲਾਂ ਤਾਂ ਅਸ਼ਟਾਮ ਫਰੋਸਾਂ ਪਾਸੋਂ ਤਹਿਸੀਲ ਕੰਪਲੈਕਸ ਦੇ ਅੰਦਰੋਂ ਹੀ ਮਿਲ ਜਾਂਦੇ ਸਨ, ਪ੍ਰੰਤੂ ਪਿਛਲੇ ਲੰਮੇ ਸਮੇਂ ਤੋਂ ...
ਸੁਲਤਾਨਪੁਰ ਲੋਧੀ, 4 ਮਾਰਚ (ਨਰੇਸ਼ ਹੈਪੀ, ਥਿੰਦ)-ਸ੍ਰੀ ਗੁਰੂ ਹਰਿਰਾਇ ਸਾਹਿਬ ਜੀ ਦੇ ਪ੍ਰਕਾਸ਼ ਪੁਰਬ , ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ 400 ਸਾਲਾ ਪ੍ਰਕਾਸ਼ ਗੁਰਪੁਰਬ ਸ਼ਤਾਬਦੀ ਤੇ 100 ਸਾਲਾ ਸ਼ਹੀਦੀ ਸਾਕਾ ਨਨਕਾਣਾ ਸਾਹਿਬ ਨੂੰ ਸਮਰਪਿਤ ਧਰਮ ਪ੍ਰਚਾਰ ਕਮੇਟੀ, ...
ਨਡਾਲਾ, 4 ਮਾਰਚ (ਮਾਨ)-ਕਸਬਾ ਨਡਾਲਾ ਵਿਚ ਮਨਚਲੇ ਨੌਜਵਾਨ ਸੜਕਾਂ 'ਤੇ ਬੁਲੇਟ ਮੋਟਰਸਾਈਕਲਾਂ 'ਤੇ ਪਟਾਕੇ ਮਾਰਦੇ ਘੁੰਮਦੇ ਹਨ, ਪਰ ਉਨ੍ਹਾਂ ਨੂੰ ਰੋਕਣ ਵਾਲਾ ਕੋਈ ਨਹੀਂ ਹੈ | ਬੀਤੀ ਰਾਤ ਕਰੀਬ 8.25 ਵਜੇ ਦੋ ਮੋਟਰਸਾਈਕਲਾਂ 'ਤੇ ਸਵਾਰ 6 ਨੌਜਵਾਨਾਂ ਨੇ ਪੂਰਾ ਊਧਮ ਮਚਾਇਆ ਤੇ ...
ਨਡਾਲਾ, 4 ਮਾਰਚ (ਮਾਨ)-ਹਰਪ੍ਰੀਤ ਮਾਰਸ਼ਲ ਆਰਟਸ ਦੇ ਸਿੱਖਿਆਰਥੀਆਂ ਵਲੋਂ ਕਿਸੇ ਮੁਸ਼ਕਿਲ ਵੇਲੇ ਕਿਵੇਂ ਆਪਣੀ ਰੱਖਿਆ ਕਰਨੀ ਹੈ 'ਤੇ ਆਧਾਰਿਤ ਤਿਆਰ ਕੀਤੀ ਲਘੂ ਫ਼ਿਲਮ 'ਆਤਮ ਰੱਖਿਆ' ਅੱਜ ਸ਼ਾਮ 5:00 ਵਜੇ ਨਡਾਲਾ ਵਿਖੇ ਸਰਬੱਤ ਖ਼ਾਲਸਾ ਆਰਟ ਦੇ ਬੈਨਰ ਹੇਠ ਰਿਲੀਜ਼ ਕੀਤੀ ...
ਕਿਸ਼ਨਗੜ੍ਹ, 4 ਮਾਰਚ (ਹੁਸਨ ਲਾਲ)-ਸੰਯੁਕਤ ਕਿਸਾਨ ਮੋਰਚਾ ਦਿੱਲੀ ਦੇ ਪ੍ਰਧਾਨ ਬਲਬੀਰ ਸਿੰਘ ਰਾਜੇਵਾਲ ਵਲੋਂ ਮੋਰਚੇ ਦੇ ਹੋਰ ਆਗੂਆਂ ਸਮੇਤ ਦੋਆਬਾ ਕਿਸਾਨ ਸੰਘਰਸ਼ ਕਮੇਟੀ ਦੇ ਪ੍ਰਧਾਨ ਹਰਸੁਲਿੰਦਰ ਸਿੰਘ ਦੇ ਗ੍ਰਹਿ ਵਿਖੇ ਕਮੇਟੀ ਦੇ ਆਗੂਆਂ ਨਾਲ ਵਿਸ਼ੇਸ਼ ਮੀਟਿੰਗ ...
ਹੁਸੈਨਪੁਰ, 4 ਮਾਰਚ (ਸੋਢੀ)-ਐੱਸ. ਸੀ./ ਐੱਸ. ਟੀ. ਐਸੋਸੀਏਸ਼ਨ ਆਰ. ਸੀ. ਐੱਫ. ਦੇ ਸਮੂਹ ਅਹੁਦੇਦਾਰਾਂ ਦੀ ਸਾਂਝੀ ਮੀਟਿੰਗ ਪ੍ਰਧਾਨ ਜੀਤ ਸਿੰਘ ਅਤੇ ਵਰਕਿੰਗ ਪ੍ਰਧਾਨ ਰਣਜੀਤ ਸਿੰਘ ਦੀ ਅਗਵਾਈ ਹੇਠ ਹੋਈ, ਜਿਸ ਦੌਰਾਨ ਉੱਤਰ ਪ੍ਰਦੇਸ਼ ਦੇ ਹਾਥਰਸ ਜ਼ਿਲ੍ਹੇ ਵਿਚ 2018 'ਚ ਵਾਪਰੇ ...
ਸੁਲਤਾਨਪੁਰ ਲੋਧੀ, 4 ਮਾਰਚ (ਨਰੇਸ਼ ਹੈਪੀ ਥਿੰਦ)-ਪੀਰ ਬਾਬਾ ਹਜ਼ਰਤ ਗਾਮੇ ਸ਼ਾਹ ਲੰਗਰ ਕਮੇਟੀ ਵਲੋਂ ਹਰ ਸਾਲ ਦੀ ਤਰ੍ਹਾਂ ਕਰਵਾਇਆ ਜਾ ਰਿਹਾ ਚਾਰ ਰੋਜ਼ਾ ਮੇਲਾ ਅੱਜ ਧੂਮਧਾਮ ਨਾਲ ਸਮਾਪਤ ਹੋਇਆ | ਇਸ ਮੌਕੇ ਦਰਗਾਹ 'ਤੇ ਚਾਦਰ ਚੜ੍ਹਾਉਣ ਦੀ ਰਸਮ ਨਿਭਾਈ ਗਈ ਤੇ ਅਤੁੱਟ ...
ਫਗਵਾੜਾ, 4 ਮਾਰਚ (ਤਰਨਜੀਤ ਸਿੰਘ ਕਿੰਨੜਾ)-ਭਾਰਤੀ ਜਨਤਾ ਪਾਰਟੀ ਦੇ ਪੰਜਾਬ ਪ੍ਰਧਾਨ ਅਸ਼ਵਨੀ ਸ਼ਰਮਾ ਦੇ ਨਿਰਦੇਸ਼ ਅਨੁਸਾਰ ਮਹਾਂਮੰਤਰੀ ਪੰਜਾਬ ਜੀਵਨ ਗੁਪਤਾ ਵਲੋਂ ਫਗਵਾੜਾ ਦੇ ਭਾਜਪਾ ਆਗੂ ਆਸ਼ੂ ਪੁਰੀ ਨੂੰ ਸੂਬਾ ਕਾਰਜਕਾਰਨੀ ਦਾ ਵਿਸ਼ੇਸ਼ ਇਨਵਾਇਟੀ ਮੈਂਬਰ ...
ਸੁਲਤਾਨਪੁਰ ਲੋਧੀ, 4 ਮਾਰਚ (ਨਰੇਸ਼ ਹੈਪੀ, ਥਿੰਦ)-ਲਾਲ ਝੰਡਾ ਪੇਂਡੂ ਚੌਂਕੀਦਾਰਾ ਯੂਨੀਅਨ ਪੰਜਾਬ (ਸੀਟੂ) ਵਲੋਂ ਆਪਣੀਆਂ ਹੱਕੀ ਮੰਗਾਂ ਸਬੰਧੀ ਮੰਗ ਪੱਤਰ ਵਿਧਾਇਕ ਨਵਤੇਜ ਸਿੰਘ ਚੀਮਾ ਨੂੰ ਸੌਂਪਿਆ ਤੇ ਮੰਗ ਕੀਤੀ ਕਿ ਉਨ੍ਹਾਂ ਦੀਆਂ ਹੱਕੀ ਮੰਗਾਂ ਵੱਲ ਸਰਕਾਰ ਪਹਿਲ ...
ਫਗਵਾੜਾ, 4 ਮਾਰਚ (ਤਰਨਜੀਤ ਸਿੰਘ ਕਿੰਨੜਾ)-ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵਲੋਂ ਕੇਂਦਰ ਦੀ ਭਾਜਪਾ ਤੇ ਪੰਜਾਬ ਦੀ ਕਾਂਗਰਸ ਸਰਕਾਰ ਵਲੋਂ ਮਹਿੰਗਾਈ 'ਤੇ ਕਾਬੂ ਨਾ ਪਾਉਣ, ਗ਼ਰੀਬ ਮਾਰੂ ਤੇ ਕਿਸਾਨ ਮਾਰੂ ਨੀਤੀਆਂ ਦੇ ਖ਼ਿਲਾਫ਼ ਦਿੱਤੀ ਧਰਨੇ ਦੀ ...
ਕਾਲਾ ਸੰਘਿਆਂ, 4 ਮਾਰਚ (ਸੰਘਾ)-ਸੰਤ ਹੀਰਾ ਦਾਸ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਵਿਖੇ ਸੜਕਾਂ 'ਤੇ ਹੋ ਰਹੀਆਂ ਘਟਨਾਵਾਂ ਤੇ ਟਰੈਫ਼ਿਕ ਨਿਯਮਾਂ ਦੀ ਲਾਪਰਵਾਹੀ ਦੇ ਮੱਦੇਨਜ਼ਰ ਸਕੂਲੀ ਬੱਚਿਆਂ ਤੇ ਬੱਸ ਚਾਲਕਾਂ ਨੂੰ ਟਰੈਫ਼ਿਕ ਨਿਯਮਾਂ ਬਾਰੇ ਸੁਚੇਤ ਕਰਨ ਲਈ ...
ਕਪੂਰਥਲਾ, 4 ਮਾਰਚ (ਵਿ. ਪ੍ਰ.)-ਸਥਾਨਕ ਹਿੰਦੂ ਕੰਨਿਆ ਕਾਲਜ ਦੀ ਸਟਾਫ਼ ਅਕੈਡਮੀ ਵਲੋਂ 13 ਰੋਜ਼ਾ ਫੈਕਲਟੀ ਡਿਵੈਲਪਮੈਂਟ ਪ੍ਰੋਗਰਾਮ ਕਰਵਾਇਆ ਗਿਆ, ਜਿਸ ਵਿਚ ਕਾਲਜ ਦੇ ਅਧਿਆਪਕਾਂ ਨੇ ਆਪਣੇ ਵਿਸ਼ੇ ਨਾਲ ਸਬੰਧਿਤ ਵੱਖ-ਵੱਖ ਪਹਿਲੂਆਂ ਬਾਰੇ ਵਿਸਥਾਰ ਪੂਰਵਕ ਚਾਨਣਾ ਪਾਇਆ | ...
ਕਪੂਰਥਲਾ, 4 ਮਾਰਚ (ਤਰਨਜੀਤ ਸਿੰਘ ਕਿੰਨੜਾ)-ਫਗਵਾੜਾ ਨਗਰ ਨਿਗਮ ਦੇ ਕਮਿਸ਼ਨਰ ਰਾਜੀਵ ਵਰਮਾ ਵਲੋਂ ਪ੍ਰਧਾਨ ਮੰਤਰੀ ਸਵਨਿਧੀ ਯੋਜਨਾ ਤਹਿਤ ਸਟਰੀਟ ਵੈਂਡਰਜ਼ ਨੂੰ ਸਰਕਾਰ ਵਲੋਂ ਦਿੱਤੀ ਜਾਣ ਵਾਲੀ ਕਰਜ਼ਾ ਰਾਸ਼ੀ ਜਾਰੀ ਕਰਨ ਦੇ ਕੰਮ ਵਿਚ ਤੇਜ਼ੀ ਲਿਆਉਣ ਦੇ ਹੁਕਮ ...
ਭੰਡਾਲ ਬੇਟ, 4 ਮਾਰਚ (ਜੋਗਿੰਦਰ ਸਿੰਘ ਜਾਤੀਕੇ)-ਕਿਸਾਨ ਲਹਿਰ ਦੇ ਮੋਢੀ ਸ਼ਹੀਦ ਕਾਮਰੇਡ ਜੈਮਲ ਸਿੰਘ ਪੱਡਾ ਦੀ 17 ਮਾਰਚ ਦੀ ਲੱਖਣ ਕੇ ਵਿਖੇ ਮਨਾਈ ਜਾ ਰਹੀ 33ਵੀਂ ਬਰਸੀ ਮੌਕੇ ਵਿਸ਼ਾਲ ਕਿਸਾਨ ਕਾਨਫ਼ਰੰਸ ਕਰਵਾਈ ਜਾਵੇਗੀ, ਜਿਸ ਵਿਚ ਵੱਡੀ ਗਿਣਤੀ ਵਿਚ ਕਿਸਾਨ ਤੇ ਮਜ਼ਦੂਰ ...
ਸੁਲਤਾਨਪੁਰ ਲੋਧੀ, 4 ਮਾਰਚ (ਨਰੇਸ਼ ਹੈਪੀ, ਥਿੰਦ)-ਸਾਕਾ ਨਨਕਾਣਾ ਸਾਹਿਬ ਜੀ ਦੀ ਸ਼ਤਾਬਦੀ ਨੂੰ ਸਮਰਪਿਤ ਪਿੰਡ ਤੋਤੀ ਵਿਖੇ ਕਰਵਾਏ ਜਾ ਰਹੇ ਸਮਾਗਮ ਸਬੰਧੀ ਮੀਟਿੰਗ ਗੁਰਦੁਆਰਾ ਬਾਬਾ ਤੁਲਸੀ ਦਾਸ ਜੀ ਵਿਖੇ ਕੀਤੀ ਗਈ, ਜਿਸ ਵਿਚ ਬੀਬੀ ਗੁਰਪ੍ਰੀਤ ਕੌਰ ਮੈਂਬਰ ...
ਨਡਾਲਾ, 4 ਮਾਰਚ (ਮਾਨ)-ਹਲਕਾ ਭੁਲੱਥ ਵਿਚ ਇਨ੍ਹੀਂ ਦਿਨੀਂ ਚੋਰੀ ਤੇ ਲੁੱਟ ਖੋਹ ਦੀਆਂ ਘਟਨਾਵਾਂ ਆਮ ਹੋ ਗਈਆਂ ਹਨ | ਹਰ ਕੋਈ ਆਪਣੇ ਆਪ ਨੂੰ ਅਸੁਰੱਖਿਅਤ ਜਿਹਾ ਮਹਿਸੂਸ ਕਰ ਰਿਹਾ ਹੈ | ਐਸੀ ਘਟਨਾ ਨੂੰ ਅੰਜਾਮ ਦਿੰਦਿਆਂ ਬੀਤੀ ਰਾਤ ਚੋਰਾਂ ਵਲੋਂ ਪਿੰਡ ਬਾਮੂਵਾਲ ਵਿਚ ਦੋ ...
ਫਗਵਾੜਾ, 4 ਮਾਰਚ (ਤਰਨਜੀਤ ਸਿੰਘ ਕਿੰਨੜਾ)ਸਿਵਲ ਸਰਜਨ ਕਪੂਰਥਲਾ ਡਾ. ਸੀਮਾ ਦੇ ਦਿਸ਼ਾ ਨਿਰਦੇਸ਼ਾਂ ਤੇ ਸੀਨੀਅਰ ਮੈਡੀਕਲ ਅਫ਼ਸਰ ਡਾ. ਮਨਜੀਤ ਕੁਮਾਰ ਦੀ ਯੋਗ ਅਗਵਾਈ ਹੇਠ ਐੱਸ. ਐੱਚ. ਸੀ ਖਜਰੂਲਾ ਵਿਖੇ ਯੂ. ਡੀ. ਆਈ. ਡੀ. ਪ੍ਰੋਜੈਕਟ ਤਹਿਤ ਅੰਗਹੀਣ ਵਿਅਕਤੀਆਂ ਦੇ ਪਛਾਣ ...
ਢਿਲਵਾਂ, 4 ਮਾਰਚ (ਗੋਬਿੰਦ ਸੁਖੀਜਾ)-ਜਥੇਦਾਰ ਅਮਰ ਸਿੰਘ ਮੈਮੋਰੀਅਲ ਕਮੇਟੀ ਵਲੋਂ ਨਗਰ ਨਿਵਾਸੀਆਂ ਤੇ ਪ੍ਰਵਾਸੀ ਭਾਰਤੀਆਂ ਦੇ ਸਹਿਯੋਗ ਨਾਲ ਗੁਰੂ ਕਾ ਬਾਗ ਦੇ ਮੋਰਚੇ ਦੇ ਮਹਾਨ ਸੂਰਬੀਰ ਜਥੇਦਾਰ ਅਮਰ ਸਿੰਘ ਧਾਲੀਵਾਲ ਦੀ ਯਾਦ ਵਿਚ ਸਾਲਾਨਾ ਸਮਾਗਮ 5 ਤੋਂ 7 ਮਾਰਚ ਤੱਕ ...
ਤਲਵੰਡੀ ਚੌਧਰੀਆਂ, 4 ਮਾਰਚ (ਪਰਸਨ ਲਾਲ ਭੋਲਾ)-ਪਿੰਡ ਉੱਚਾ ਬੋਹੜਵਾਲਾ ਵਿਖੇ ਬਾਬਾ ਗੋਦੜ ਸ਼ਾਹ ਪ੍ਰਬੰਧਕ ਕਮੇਟੀ ਵਲੋਂ ਗ੍ਰਾਮ ਪੰਚਾਇਤ, ਐੱਨ. ਆਰ. ਆਈਜ਼. ਵੀਰਾਂ ਤੇ ਸਮੂਹ ਨਗਰ ਨਿਵਾਸੀਆਂ ਉੱਚਾ ਬੋਹੜਵਾਲਾ ਦੇ ਸਹਿਯੋਗ ਨਾਲ ਇਕ ਰੋਜ਼ਾ ਜੋੜ ਮੇਲਾ, ਕਬੱਡੀ ...
ਨਡਾਲਾ, 4 ਮਾਰਚ (ਮਾਨ)-ਪੰਜਾਬ ਨੰਬਰਦਾਰ ਯੂਨੀਅਨ ਜ਼ਿਲ੍ਹਾ ਕਪੂਰਥਲਾ ਦੀ ਮੀਟਿੰਗ ਜ਼ਿਲ੍ਹਾ ਪ੍ਰਧਾਨ ਸੁਖਵੰਤ ਸਿੰਘ ਕੰਗ ਦੀ ਪ੍ਰਧਾਨਗੀ ਹੇਠ ਹੋਈ | ਮੀਟਿੰਗ ਮੌਕੇ ਜ਼ਿਲ੍ਹਾ ਪ੍ਰਧਾਨ ਕੰਗ ਨੇ ਕਿਹਾ ਕਿ ਪੰਜਾਬ ਸਰਕਾਰ ਨੰਬਰਦਾਰਾਂ ਨਾਲ ਕੀਤੇ ਵਾਅਦੇ ਪੂਰੇ ਕਰੇ | ...
ਸੁਲਤਾਨਪੁਰ ਲੋਧੀ, 4 ਮਾਰਚ (ਨਰੇਸ਼ ਹੈਪੀ, ਥਿੰਦ)-ਕੋਰੋਨਾ ਵਰਗੀ ਨਾਮੁਰਾਦ ਬਿਮਾਰੀ ਨਾਲ ਲੜਨ ਲਈ ਸਾਨੂੰ ਸਾਵਧਾਨੀ ਵਰਤਣੀ ਅਤੇ ਜਾਗਰੂਕ ਰਹਿਣਾ ਬਹੁਤ ਜ਼ਰੂਰੀ ਹੈ | ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਰੋਟਰੀ ਕਲੱਬ ਸੁਲਤਾਨਪੁਰ ਲੋਧੀ ਦੇ ਪ੍ਰਧਾਨ ਰੋਟੇਰੀਅਨ ...
ਭੁਲੱਥ, 4 ਮਾਰਚ (ਮਨਜੀਤ ਸਿੰਘ ਰਤਨ)-ਇੱਥੋਂ ਨਜ਼ਦੀਕੀ ਪਿੰਡ ਮਹਿਮਦਪੁਰ ਵਿਖੇ ਭਗਤ ਰਵਿਦਾਸ ਜੀ ਦੇ ਪ੍ਰਕਾਸ਼ ਦਿਹਾੜੇ ਅਤੇ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੀ 400 ਸਾਲਾ ਸ਼ਤਾਬਦੀ ਨੂੰ ਸਮਰਪਿਤ ਤਿੰਨ ਦਿਨਾ ਸਮਾਗਮ ਕਰਵਾਇਆ ਗਿਆ | ਪਿੰਡ ਮਹਿਮਦਪੁਰ, ਸ਼ਾਦੀ ਪੁਰ, ...
ਸੁਲਤਾਨਪੁਰ ਲੋਧੀ, 4 ਮਾਰਚ (ਨਰੇਸ਼ ਹੈਪੀ, ਥਿੰਦ)-ਕੋਰੋਨਾ ਵਰਗੀ ਨਾਮੁਰਾਦ ਬਿਮਾਰੀ ਨਾਲ ਲੜਨ ਲਈ ਸਾਨੂੰ ਸਾਵਧਾਨੀ ਵਰਤਣੀ ਅਤੇ ਜਾਗਰੂਕ ਰਹਿਣਾ ਬਹੁਤ ਜ਼ਰੂਰੀ ਹੈ | ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਰੋਟਰੀ ਕਲੱਬ ਸੁਲਤਾਨਪੁਰ ਲੋਧੀ ਦੇ ਪ੍ਰਧਾਨ ਰੋਟੇਰੀਅਨ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered
by REFLEX