ਲੁਧਿਆਣਾ, 5 ਮਾਰਚ (ਪਰਮਿੰਦਰ ਸਿੰਘ ਆਹੂਜਾ)-ਸਥਾਨਕ ਮਾਡਲ ਟਾਊਨ ਐਕਸਟੈਂਸ਼ਨ 'ਚ ਬੀਤੀ ਦੇਰ ਰਾਤ ਕਾਰ ਨੂੰ ਟੱਕਰ ਮਾਰਨ ਤੋਂ ਬਾਅਦ ਚਿਕਨ ਕਾਰਨਰ ਦੇ ਮਾਲਕ ਵਲੋਂ ਪ੍ਰਾਪਰਟੀ ਕਾਰੋਬਾਰੀ 'ਤੇ ਗੋਲੀਆਂ ਚਲਾ ਦਿੱਤੀਆਂ ਜਿਸ ਦੇ ਸਿੱਟੇ ਵਜੋਂ ਉਹ ਜ਼ਖ਼ਮੀ ਹੋ ਗਿਆ | ਜ਼ਖ਼ਮੀ ਹੋਏ ਪ੍ਰਾਪਰਟੀ ਕਾਰੋਬਾਰੀ ਨੂੰ ਇਲਾਜ ਲਈ ਹਸਪਤਾਲ ਲਿਆਂਦਾ ਗਿਆ ਹੈ | ਇਸ ਸੰਬੰਧੀ ਜਾਣਕਾਰੀ ਦਿੰਦਿਆਂ ਏ.ਡੀ.ਸੀ.ਪੀ. ਸਮੀਰ ਵਰਮਾ ਨੇ ਦੱਸਿਆ ਕਿ ਪੁਲਿਸ ਵਲੋਂ ਇਹ ਕਾਰਵਾਈ ਥਾਣਾ ਮਾਡਲ ਟਾਊਨ ਦੇ ਐਸ.ਐਚ.ਓ. ਇੰਦਰਜੀਤ ਸਿੰਘ ਬੋਪਾਰਾਏ ਦੀ ਅਗਵਾਈ ਹੇਠਲੀ ਪੁਲਿਸ ਪਾਰਟੀ ਨੇ ਅਮਲ ਵਿਚ ਲਿਆਂਦੀ ਹੈ ਅਤੇ ਕਾਬੂ ਕੀਤੇ ਗਏ ਕਥਿਤ ਦੋਸ਼ੀ ਦੀ ਸ਼ਨਾਖਤ ਪਰਮਿੰਦਰ ਸਿੰਘ ਪੁੱਤਰ ਹਰਦੀਪ ਸਿੰਘ ਵਾਸੀ ਪ੍ਰਭਾਤ ਨਗਰ ਵਜੋਂ ਕੀਤੀ ਗਈ ਹੈ | ਉਨ੍ਹਾਂ ਦੱਸਿਆ ਕਿ ਕਥਿਤ ਦੋਸ਼ੀ ਸਮਰਾਲਾ ਚੌਕ ਸਥਿਤ ਦਮਨ ਚਿਕਨ ਦਾ ਮਾਲਕ ਹੈ ਤੇ ਉਸ ਦੀ ਉਮਰ 36 ਸਾਲ ਦੇ ਕਰੀਬ ਹੈ | ਪੁਲਿਸ ਪਾਸ ਲਿਖਵਾਈ ਮੁੱਢਲੀ ਰਿਪੋਰਟ ਵਿਚ ਜ਼ਖ਼ਮੀ ਹੋਏ ਪ੍ਰਾਪਰਟੀ ਕਾਰੋਬਾਰੀ ਕਨਵ ਥਾਪਰ ਨੇ ਦੱਸਿਆ ਕਿ ਬੀਤੀ ਰਾਤ ਉਹ ਮਾਡਲ ਟਾਊਨ ਐਕਸਟੈਂਸ਼ਨ ਸਥਿਤ ਕੁਮਾਰਨ ਡੋਸਾ 'ਤੇ ਡੋਸਾ ਖਾਣ ਲਈ ਗਿਆ ਸੀ, ਜਿਥੇ ਕਿ ਉਕਤ ਕਥਿਤ ਦੋਸ਼ੀ ਵੀ ਆਪਣੇ ਸਾਥੀਆਂ ਨਾਲ ਆਇਆ ਹੋਇਆ ਸੀ | ਉਸ ਦੱਸਿਆ ਕਿ ਕਥਿਤ ਦੋਸ਼ੀ ਵਲੋਂ ਉਸਦੀ ਕਾਰ ਵਿਚ ਟੱਕਰ ਮਾਰ ਦਿੱਤੀ, ਜਦੋਂ ਉਸ ਨੇ ਇਸਦਾ ਵਿਰੋਧ ਕੀਤਾ ਤਾਂ ਕਥਿਤ ਦੋਸ਼ੀ ਤੇ ਉਸਦਾ ਇਕ ਸਾਥੀ ਉਸ ਨਾਲ ਉਲਝ ਪਿਆ ਤੇ ਇਹ ਦੋਵੇਂ ਉਸ ਦੀ ਕੁੱਟਮਾਰ ਕਰਨ ਲੱਗ ਪਏ | ਉਸ ਨੇ ਦੱਸਿਆ ਕਿ ਕਥਿਤ ਦੋਸ਼ੀ ਵਲੋਂ ਆਪਣੇ ਪਾਸ ਰੱਖੀਂ ਪਿਸਤੌਲ ਕੱਢ ਲਈ ਤੇ ਉਸ 'ਤੇ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ | ਲਹੂ ਲੁਹਾਣ ਹੋਇਆ ਕਨਵ ਉੱਥੇ ਹੀ ਡਿੱਗ ਪਿਆ | ਰੌਲੇ ਦੀ ਆਵਾਜ਼ ਸੁਣ ਕੇ ਆਸ-ਪਾਸ ਦੇ ਲੋਕ ਇਕੱਠੇ ਹੋ ਗਏ | ਗੰਭੀਰ ਹਾਲਤ ਵਿਚ ਕਣਵ ਨੂੰ ਹਸਪਤਾਲ ਲਿਆਂਦਾ ਗਿਆ ਹੈ, ਜਿੱਥੇ ਉਸ ਦੀ ਹਾਲਤ ਸਥਿਰ ਦੱਸੀ ਜਾ ਰਹੀ ਹੈ | ਸੂਚਨਾ ਮਿਲਦਿਆਂ ਪੁਲਿਸ ਅਧਿਕਾਰੀ ਮੌਕੇ 'ਤੇ ਪਹੁੰਚੇ | ਪੁਲਿਸ ਵਲੋਂ ਬਾਅਦ ਵਿਚ ਗੱਡੀ ਨੰਬਰ ਦੇ ਆਧਾਰ 'ਤੇ ਕਥਿਤ ਦੋਸ਼ੀ ਦੀ ਸ਼ਨਾਖਤ ਕੀਤੀ ਗਈ ਅਤੇ ਫੌਰੀ ਕਾਰਵਾਈ ਕਰਦਿਆਂ ਉਸ ਖ਼ਿਲਾਫ਼ ਵੱਖ-ਵੱਖ ਸੰਗੀਨ ਧਾਰਾਵਾਂ ਤਹਿਤ ਕੇਸ ਦਰਜ ਕਰ ਲਿਆ | ਪੁਲਿਸ ਵਲੋਂ ਕਥਿਤ ਦੋਸ਼ੀ ਨੂੰ ਅੱਜ ਗਿ੍ਫ਼ਤਾਰ ਕਰ ਲਿਆ ਗਿਆ ਹੈ, ਜਦ ਕਿ ਉਸਦੇ ਇਕ ਹੋਰ ਸਾਥੀ ਦੀ ਪੁਲਿਸ ਵਲੋਂ ਭਾਲ ਕੀਤੀ ਜਾ ਰਹੀ ਹੈ | ਪੁਲਿਸ ਨੇ ਉਸ ਦੇ ਕਬਜ਼ੇ ਵਿਚੋਂ ਪਿਸਤੌਲ, ਕਾਰਤੂਸ, ਕਾਰ ਅਤੇ ਕੁੱਝ ਹੋਰ ਸਾਮਾਨ ਬਰਾਮਦ ਕੀਤਾ ਹੈ | ਕਾਬੂ ਕੀਤੇ ਗਏ ਕਥਿਤ ਦੋਸ਼ੀ ਪਾਸੋਂ ਹੋਰ ਵੀ ਪੁੱਛ-ਪੜਤਾਲ ਕੀਤੀ ਜਾ ਰਹੀ ਹੈ, ਕਈ ਹੋਰ ਪ੍ਰਗਟਾਵੇ ਹੋਣ ਦੀ ਸੰਭਾਵਨਾ ਹੈ |
ਲੁਧਿਆਣਾ, 5 ਮਾਰਚ (ਪਰਮਿੰਦਰ ਸਿੰਘ ਆਹੂਜਾ)-ਲੁਧਿਆਣਾ ਪੁਲਿਸ ਨੇ ਪ੍ਰੇਮਿਕਾ ਨੂੰ ਕਤਲ ਕਰਨ ਵਾਲੇ ਪ੍ਰੇਮੀ ਨੂੰ ਗਿ੍ਫ਼ਤਾਰ ਕਰਨ 'ਚ ਸਫ਼ਲਤਾ ਹਾਸਲ ਕੀਤੀ ਹੈ | ਇਸ ਸਬੰਧੀ ਜਾਣਕਾਰੀ ਦਿੰਦਿਆਂ ਜੁਆਇੰਟ ਕਮਿਸ਼ਨਰ ਸਚਿਨ ਗੁਪਤਾ ਨੇ ਦੱਸਿਆ ਕਿ ਪੁਲਿਸ ਵਲੋਂ ਇਹ ...
ਲੁਧਿਆਣਾ, 5 ਮਾਰਚ (ਸਲੇਮਪੁਰੀ)-ਲੁਧਿਆਣਾ 'ਚ ਪਿਛਲੇ ਕੁੱਝ ਦਿਨਾਂ ਤੋਂ ਕੋਰੋਨਾ ਪ੍ਰਭਾਵਿਤ ਮਰੀਜ਼ਾਂ ਦੀਆਂ ਮੌਤਾਂ ਤੇ ਪੀੜ੍ਹਤਾਂ ਦੀ ਗਿਣਤੀ 'ਚ ਲਗਾਤਾਰ ਵਾਧਾ ਹੋ ਜਾਣ ਕਾਰਨ ਲੋਕਾਂ 'ਚ ਮੁੜ ਤੋਂ ਡਰ ਦਾ ਮਾਹੌਲ ਪੈਦਾ ਹੋ ਗਿਆ ਹੈ, ਜਦ ਕਿ ਪਿਛਲੇ ਕਈ ਦਿਨਾਂ ਤੋਂ ...
ਲੁਧਿਆਣਾ, 5 ਮਾਰਚ (ਸਲੇਮਪੁਰੀ)-ਦਿਆਨੰਦ ਮੈਡੀਕਲ ਕਾਲਜ ਤੇ ਹਸਪਤਾਲ ਲੁਧਿਆਣਾ ਦੀ ਪ੍ਰਬੰਧਕ ਕਮੇਟੀ ਦੇ ਸਕੱਤਰ ਪ੍ਰੇਮ ਗੁਪਤਾ ਨੇ ਦੱਸਿਆ ਹੈ ਕਿ ਲੋਕਾਂ ਦੀ ਲੋੜ ਨੂੰ ਮੁੱਖ ਰੱਖਦਿਆਂ ਦਿਆਨੰਦ ਹਸਪਤਾਲ 'ਚ ਐਤਵਾਰ ਨੂੰ ਵੀ ਕੋਵਿਡ ਟੀਕਾਕਰਨ ਦੀ ਸਹੂਲਤ ਦਿੱਤੀ ...
ਲੁਧਿਆਣਾ, 5 ਮਾਰਚ (ਪਰਮਿੰਦਰ ਸਿੰਘ ਆਹੂਜਾ)-ਲੱਖਾਂ ਰੁਪਏ ਦੀ ਠੱਗੀ ਕਰਨ ਦੇ ਦੋਸ਼ ਤਹਿਤ ਪੁਲਿਸ ਨੇ ਡਾਕਖਾਨੇ ਦੀ ਮਹਿਲਾ ਏਜੰਟ ਖ਼ਿਲਾਫ਼ ਵੱਖ-ਵੱਖ ਸੰਗੀਨ ਧਾਰਾਵਾਂ ਤਹਿਤ ਕੇਸ ਦਰਜ ਕੀਤਾ ਹੈ | ਪੁਲਿਸ ਵਲੋਂ ਇਹ ਕਾਰਵਾਈ ਸਤਵਿੰਦਰ ਸਿੰਘ ਪੁੱਤਰ ਕੁੰਦਨ ਸਿੰਘ ਵਾਸੀ ...
ਲੁਧਿਆਣਾ, 5 ਮਾਰਚ (ਪਰਮਿੰਦਰ ਸਿੰਘ ਆਹੂਜਾ)-ਥਾਣਾ ਮੋਤੀ ਨਗਰ ਦੇ ਘੇਰੇ ਅੰਦਰ ਪੈਂਦੇ ਇਲਾਕੇ ਵਿਸ਼ਕਰਮਾ ਕਾਲੋਨੀ 'ਚ ਇਕ ਨਾਬਾਲਗ ਲੜਕੀ ਵਲੋਂ ਆਪਣੇ ਗੁਆਂਢੀ 'ਤੇ ਜਬਰ ਜਨਾਹ ਕਰਨ ਦੇ ਗੰਭੀਰ ਦੋਸ਼ ਲਗਾਏ ਹਨ ਜਿਸ ਦੀ ਪੁਲਿਸ ਜਾਂਚ ਕਰ ਰਹੀ ਹੈ | ਐਸ.ਐਚ.ਓ. ਪ੍ਰਮੋਦ ਕੁਮਾਰ ...
ਇਯਾਲੀ/ਥਰੀਕੇ, 5 ਮਾਰਚ (ਮਨਜੀਤ ਸਿੰਘ ਦੁੱਗਰੀ)-ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵਲੋਂ ਕੇਂਦਰ ਦੀ ਮੋਦੀ ਸਰਕਾਰ ਵਲੋਂ ਕਾਹਲੀ ਵਿਚ ਲਾਗੂ ਕੀਤੇ ਕਿਸਾਨ ਵਿਰੋਧੀ ਕਾਲੇ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਐਮ.ਬੀ.ਡੀ. ਮਾਲ ਸਾਹਮਣੇ ਲਗਾਏ ਧਰਨੇ ਤੇ ਦਿੱਲੀ ਦੀਆਂ ...
ਲੁਧਿਆਣਾ, 5 ਮਾਰਚ (ਸਲੇਮਪੁਰੀ)-ਦਫ਼ਤਰ ਡਿਪਟੀ ਕਮਿਸ਼ਨਰ ਲੁਧਿਆਣਾ ਪੈਨਸ਼ਨਰ ਭਲਾਈ ਐਸੋਸ਼ੀਏਸ਼ਨ, ਜ਼ਿਲ੍ਹਾ ਲੁਧਿਆਣਾ ਦੀ ਮੀਟਿੰਗ ਜ਼ਿਲ੍ਹਾ ਪ੍ਰਧਾਨ ਨਿਰਮਲ ਸਿੰਘ ਲਲਤੋਂ ਦੀ ਪ੍ਰਧਾਨਗੀ ਹੇਠ ਪੈਨਸ਼ਨਰ ਭਵਨ ਲੁਧਿਆਣਾ ਵਿਖੇ ਹੋਈ, ਜਿਸ ਵਿਚ ਵੱਡੀ ਗਿਣਤੀ ਵਿਚ ...
ਲੁਧਿਆਣਾ, 5 ਮਾਰਚ (ਕਵਿਤਾ ਖੁੱਲਰ)-ਸ਼੍ਰੋਮਣੀ ਅਕਾਲੀ ਦਲ ਦੇ ਕੌਮੀ ਜੱਥੇਬੰਦਕ ਸਕੱਤਰ ਜੱਥੇਦਾਰ ਗੁਰਿੰਦਰਪਾਲ ਸਿੰਘ ਪੱਪੂ ਨੇ ਕਿਹਾ ਹੈ ਕਿ ਮੁੱਖ ਮੰਤਰੀ ਅਮਰਿੰਦਰ ਸਿੰਘ ਨੇ ਪ੍ਰਸ਼ਾਂਤ ਕਿਸ਼ੋਰ ਨੂੰ ਆਪਣਾ ਪ੍ਰਮੁੱਖ ਸਲਾਹਕਾਰ ਨਿਯੁਕਤ ਕਰਕੇ ਅਤੇ ਉਸ ਨੂੰ ਰਾਜ ...
ਡਾਬਾ/ਲੁਹਾਰਾ, 5 ਮਾਰਚ (ਕੁਲਵੰਤ ਸਿੰਘ ਸੱਪਲ)-ਇਲਾਕਾ ਸ਼ਿਮਲਾਪੁਰੀ ਵਿਖੇ ਪ੍ਰਮੁੱਖ ਸਮਾਜਸੇਵੀ ਅਤੇ ਧਾਰਮਿਕ ਆਗੂਆਂ ਵਲੋਂ ਸ੍ਰੀ ਰਾਮ ਮੰਦਿਰ ਨਿਰਮਾਣ ਅਯੁੱਧਿਆ ਲਈ ਧਨ ਸੰਗ੍ਰਹਿ ਵਿਚ ਆਪਣਾ ਯੋਗਦਾਨ ਪਾਇਆ ਗਿਆ | ਯਸ਼ਗਿਰੀ ਸਮਾਜਿਕ ਸਦਭਾਵਨਾ ਪ੍ਰਮੁੱਖ ਪੰਜਾਬ ...
ਫੁੱਲਾਂਵਾਲ, 5 ਮਾਰਚ (ਮਨਜੀਤ ਸਿੰਘ ਦੁੱਗਰੀ)-ਸ਼ਹੀਦ ਕਰਤਾਰ ਸਿੰਘ ਸਰਾਭਾ ਮਾਰਗ 'ਤੇ ਪੈਂਦੇ ਪਿੰਡ ਠੱਕਰਵਾਲ ਦੇ ਦੀ ਦੂਨ ਐਕਸਫੋਰਡ ਸਕੂਲ ਦੇ ਵਿਦਿਆਰਥੀਆਂ ਤੇ ਅਧਿਆਪਕਾਂ ਵਲੋਂ ਸਾਇੰਸ ਦਿਵਸ ਉਤਸ਼ਾਹ ਨਾਲ ਮਨਾਇਆ ਗਿਆ | ਇਸ ਦੌਰਾਨ ਸਕੂਲ ਦੇ ਵਿਦਿਆਰਥੀਆਂ ਵਲੋਂ ...
ਲੁਧਿਆਣਾ, 5 ਮਾਰਚ (ਕਵਿਤਾ ਖੱੁਲਰ)-ਭਾਜਪਾ ਯੁਵਾ ਮੋਰਚਾ ਲੁਧਿਆਣਾ ਸ਼ਹਿਰੀ ਦੇ ਪ੍ਰਧਾਨ ਕੁਸ਼ਾਗਰ ਕਸ਼ਯਪ ਵਲੋਂ ਜਮਾਲਪੁਰ ਮੰਡਲ ਯੁਵਾ ਟੀਮ ਦਾ ਐਲਾਨ ਕੀਤਾ ਹੈ | ਸੁਭਾਸ਼ ਸ਼ੁੱਕਲਾ ਨੂੰ ਪ੍ਰਧਾਨ ਰਾਮਸ਼ਾਹ, ਵਿਨੋਦ ਰਾਣਾ ਨੂੰ ਉਪ ਪ੍ਰਧਾਨ ਬਣਾਇਆ ਹੈ | ਸ਼੍ਰੀ ...
ਲੁਧਿਆਣਾ, 5 ਮਾਰਚ (ਪੁਨੀਤ ਬਾਵਾ)-ਵਿਧਾਨ ਸਭਾ ਹਲਕਾ ਲੁਧਿਆਣਾ ਕੇਂਦਰੀ ਦੇ ਵਾਰਡ ਨੰਬਰ 60 'ਚ 15 ਲੱਖ ਰੁਪਏ ਦੀ ਲਾਗਤ ਨਾਲ ਸੜਕਾਂ ਦੇ ਨਿਰਮਾਣ ਦੀ ਸ਼ੁਰੂਆਤ ਹਲਕਾ ਵਿਧਾਇਕ ਸੁਰਿੰਦਰ ਡਾਵਰ ਦੇ ਲੜਕੇ ਮਾਨਿਕ ਡਾਵਰ ਨੇ ਕੌਂਸਲਰ ਅਨਿਲ ਪਾਰਤੀ ਦੀ ਹਾਜ਼ਰੀ ਵਿਚ ਕਰਵਾਈ, 15 ...
ਲੁਧਿਆਣਾ, 5 ਮਾਰਚ (ਸਲੇਮਪੁਰੀ)-ਕੋਰੋਨਾ ਵਾਇਰਸ ਦੇ ਵਧ ਰਹੇ ਪ੍ਰਭਾਵ ਨੂੰ ਮੱਦੇਨਜ਼ਰ ਰੱਖਦੇ ਹੋਏ ਜ਼ਿਲ੍ਹਾ ਸਿਹਤ ਪ੍ਰਸ਼ਾਸਨ ਵਲੋਂ ਜ਼ਿਲ੍ਹੇ ਦੇ 29 ਨਿੱਜੀ ਹਸਪਤਾਲਾਂ ਜਿਨ੍ਹਾਂ 'ਚ ਅਨੁਪਮ ਹਸਪਤਾਲ, ਬਾਵਾ ਹਸਪਤਾਲ, ਸੀ.ਐਮ.ਸੀ. ਹਸਪਤਾਲ, ਦੀਪ ਹਸਪਤਾਲ, ਦੀਪਕ ...
ਖੰਨਾ, 5 ਮਾਰਚ (ਹਰਜਿੰਦਰ ਸਿੰਘ ਲਾਲ)-ਉਰਦੂ, ਹਿੰਦੀ ਤੇ ਪੰਜਾਬੀ ਭਾਸ਼ਾ ਦੇ ਨਾਮਵਰ ਸ਼ਾਇਰ ਸ਼ੋ੍ਰਮਣੀ ਉਰਦੂ ਸਾਹਿਤਕਾਰ ਜਨਾਬ ਸਰਦਾਰ ਪੰਛੀ ਦੀ ਸੁਪਤਨੀ ਬੀਬੀ ਜਸਵੰਤ ਕੌਰ (86) ਜੋ ਪਿਛਲੇ ਦਿਨੀਂ ਆਪਣੀ ਸੰਸਾਰਿਕ ਯਾਤਰਾ ਪੂਰੀ ਕਰਕੇ ਗੁਰੂ ਚਰਨਾਂ 'ਚ ਜਾ ਬਿਰਾਜੇ ਹਨ, ...
ਲੁਧਿਆਣਾ, 5 ਮਾਰਚ (ਪੁਨੀਤ ਬਾਵਾ)-ਜ਼ਿਲ੍ਹੇ ਲੁਧਿਆਣਾ 'ਚ ਹੁਣ ਤੱਕ 50 ਹਜ਼ਾਰ ਤੋਂ ਵੱਧ ਵਿਅਕਤੀਆਂ ਦੇ ਕੋਰੋਨਾ ਟੀਕਾਕਰਨ ਤਹਿਤ ਟੀਕੇ ਲੱਗ ਚੁੱਕੇ ਹਨ | ਇਨ੍ਹਾਂ 'ਚ 21056 (ਪਹਿਲੀ ਖੁਰਾਕ) ਤੇ 13213 (ਦੂਜੀ ਖੁਰਾਕ) ਵਾਲੇ ਸਿਹਤ ਸੰਭਾਲ ਕਰਮਚਾਰੀ, 9403 (ਪਹਿਲੀ ਖੁਰਾਕ) ਤੇ 113 (ਦੂਜੀ ...
ਆਲਮਗੀਰ, 5 ਮਾਰਚ (ਜਰਨੈਲ ਸਿੰਘ ਪੱਟੀ)-ਸਾਬਕਾ ਚੀਫ ਪਾਰਲੀਮਾਨੀ ਸਕੱਤਰ ਦਰਸ਼ਨ ਸਿੰਘ ਸ਼ਿਵਾਲਿਕ ਨੇ ਕਿਹਾ ਕਿ ਕਾਂਗਰਸ ਪਾਰਟੀ ਦੀ ਅਗਵਾਈ ਹੇਠਲੀ ਸੂਬਾ ਸਰਕਾਰ ਵਲੋਂ ਆਮ ਲੋਕਾਂ 'ਤੇ ਕੀਤੀਆਂ ਜਾ ਰਹੀਆਂ ਵਧੀਕੀਆਂ ਤੇ ਦਿਨੋਂ ਦਿਨ ਕੀਤੀ ਜਾ ਰਹੀ ਮਹਿੰਗਾਈ ਖ਼ਿਲਾਫ਼ ...
ਲੁਧਿਆਣਾ, 5 ਮਾਰਚ (ਪੁਨੀਤ ਬਾਵਾ)-ਵਿਧਾਨ ਸਭਾ ਹਲਕਾ ਲੁਧਿਆਣਾ ਪੂਰਬੀ 'ਚ ਪੈਂਦੀ ਚੰਡੀਗੜ੍ਹ ਰੋਡ ਵਾਲੀ ਵੱਡੀ ਸੀਵਰੇਜ ਲਾਇਨ 'ਚ ਫੋਕਲ ਪੁਆਇੰਟ ਦੀਆਂ ਰੰਗਾਈ, ਵਾਸ਼ਿੰਗ ਤੇ ਹੋਰ ਸਨਅਤੀ ਇਕਾਈਆਂ ਦੇ ਸੀਵਰੇਜ਼ ਤੇ ਬਾਕੀ ਪਾਣੀ ਦੇ ਕੁਨੈਕਸ਼ਨ ਨਾਜਾਇਜ਼ ਤਰੀਕੇ ਨਾਲ ...
ਲੁਧਿਆਣਾ, 5 ਮਾਰਚ (ਕਵਿਤਾ ਖੁੱਲਰ)-ਪੰਜਾਬ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 400 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਮਹੀਨਾ ਮਾਰਚ ਤੇ ਅਪ੍ਰੈਲ 2021 ਦੌਰਾਨ ਸਕੂਲੀ ਬੱਚਿਆਂ ਦੇ ਆਨਲਾਈਨ ਵਿੱਦਿਅਕ ਮੁਕਾਬਲਿਆਂ ਤਹਿਤ ਸਰਕਾਰੀ ...
ਲਾਢੋਵਾਲ, 5 ਮਾਰਚ (ਬਲਬੀਰ ਸਿੰਘ ਰਾਣਾ)-ਪਿੰਡ ਬਹਾਦਰਕੇ ਦੇ ਬਿਜਲੀ ਗਰਿੱਡ ਤੋਂ ਕੈਟੇਗਰੀ 2 ਫੀਡਰ ਤੱਕ ਦੀ ਮੈਂਟੀਨੈਂਸ ਦੇ ਕੰਮਾਂ ਦਾ ਕੰਵਲਪ੍ਰੀਤ ਸਿੰਘ ਸਿੱਧੂ ਐਕਸੀਅਨ (ਸਿਟੀ ਵੈਸਟ), ਐਸ.ਡੀ.ਓ. ਯੂਨਿਟ 2 ਨਵਜੋਤ ਸਿੰਘ ਢਿੱਲੋਂ ਤੇ ਸਮੂਹ ਜੇ.ਈਜ਼ ਦੇ ਦਿਸ਼ਾ ...
ਲੁਧਿਆਣਾ, 5 ਮਾਰਚ (ਪਰਮਿੰਦਰ ਸਿੰਘ ਆਹੂਜਾ)-ਥਾਣਾ ਬਸਤੀ ਜੋਧੇਵਾਲ ਦੀ ਪੁਲਿਸ ਨੇ ਕੈਲਾਸ਼ ਨਗਰ 'ਚ ਛਾਪੇਮਾਰੀ ਕਰਕੇ ਸਿਲੰਡਰਾਂ ਦੀ ਕਾਲਾਬਾਜ਼ਾਰੀ ਕਰਨ ਵਾਲੇ ਕਰਿਆਨਾ ਵਪਾਰੀ ਨੂੰ ਗਿ੍ਫ਼ਤਾਰ ਕੀਤਾ ਹੈ | ਜਾਣਕਾਰੀ ਅਨੁਸਾਰ ਪੁਲਿਸ ਵਲੋਂ ਕਾਬੂ ਕੀਤੇ ਗਏ ਕਥਿਤ ...
ਲੁਧਿਆਣਾ, 5 ਮਾਰਚ (ਕਵਿਤਾ ਖੁੱਲਰ)-ਪਿਛਲੇ ਦੋ ਮਹੀਨਿਆਂ 'ਚ ਗੈਸ ਸਿਲੰਡਰ, ਡੀਜ਼ਲ ਤੇ ਪੈਟਰੋਲ ਦੀਆਂ ਕੀਮਤਾਂ 'ਚ ਰਿਕਾਰਡਤੋੜ ਵਾਧੇ ਦੇ ਵਿਰੋਧ 'ਚ ਭਾਰਤੀ ਕਮਿਊਨਿਸਟ ਪਾਰਟੀ ਵਲੋਂ ਲੁਧਿਆਣਾ ਵਿਖੇ ਪ੍ਰਦਰਸ਼ਨ ਕਰਕੇ ਇਸ ਵਾਧੇ ਨੂੰ ਵਾਪਸ ਲੈਣ ਦੀ ਮੰਗ ਕੀਤੀ ਗਈ | ਇਸ ...
ਲੁਧਿਆਣਾ, 5 ਮਾਰਚ (ਪੁਨੀਤ ਬਾਵਾ)-ਭਾਰਤੀ ਕਿਸਾਨ ਯੂਨੀਅਨ ਕਾਦੀਆਂ ਦੇ ਪ੍ਰਧਾਨ ਹਰਮੀਤ ਸਿੰਘ ਕਾਦੀਆਂ ਨੇ ਯੂ.ਕੇ. ਦੇ ਐਮ.ਪੀਜ਼ ਦਾ ਧੰਨਵਾਦ ਕਰਦਿਆਂ ਕਿਹਾ ਕਿ ਕਿਸਾਨਾਂ ਦੀ ਆਵਾਜ਼ ਹੁਣ ਦੂਸਰੇ ਦੇਸ਼ਾਂ ਦੇ ਲੋਕਤੰਤਰ ਦੇ ਸਤੰਭ ਸਭ ਤੋਂ ਸ਼ਕਤੀਸ਼ਾਲੀ ਸੰਸਥਾ ਹਾਊਸ ...
ਲੁਧਿਆਣਾ, 5 ਮਾਰਚ (ਪੁਨੀਤ ਬਾਵਾ)-ਸਥਾਨਕ ਬਚਤ ਭਵਨ ਵਿਖੇ ਆਯੁਸ਼ਮਾਨ ਭਾਰਤ ਸਰਬੱਤ ਸਿਹਤ ਬੀਮਾ ਯੋਜਨਾ ਤਹਿਤ ਡਿਪਟੀ ਕਮਿਸ਼ਨਰ ਲੁਧਿਆਣਾ ਵਰਿੰਦਰ ਕੁਮਾਰ ਸ਼ਰਮਾ ਦੀ ਪ੍ਰਧਾਨਗੀ ਹੇਠ ਰਿਵਿਊ ਮੀਟਿੰਗ ਕੀਤੀ ਗਈ, ਜਿਸ 'ਚ ਉਨ੍ਹਾਂ ਨੇ ਸਾਰੇ ਵਿਭਾਗਾਂ ਨੂੰ ਆਪਣੇ ...
ਲੁਧਿਆਣਾ, 4 ਮਾਰਚ (ਪੁਨੀਤ ਬਾਵਾ)-ਪੰਜਾਬ ਮੱਧਮ ਉਦਯੋਗ ਵਿਕਾਸ ਬੋਰਡ ਦੇ ਚੇਅਰਮੈਨ ਅਮਰਜੀਤ ਸਿੰਘ ਟਿੱਕਾ ਵਲੋਂ ਉੱਘੇ ਰਾਜਨੀਤਕ ਰਣਨੀਤੀਕਾਰ ਪ੍ਰਸ਼ਾਂਤ ਕਿਸ਼ੋਰ ਦੀ ਨਿਯੁਕਤੀ ਦਾ ਭਰਵਾਂ ਸਵਾਗਤ ਕਰਦਿਆਂ ਇਸ ਨੂੰ ਸਹੀ ਫ਼ੈਸਲਾ ਆਖਿਆ | ਉਨ੍ਹਾਂ ਕਿਹਾ ਕਿ ਇਸ ਨਾਲ ...
ਲੁਧਿਆਣਾ, 5 ਮਾਰਚ (ਸਲੇਮਪੁਰੀ)-ਡਿਪਟੀ ਕਮਿਸ਼ਨਰ ਲੁਧਿਆਣਾ ਕੰਪਲੈਕਸ ਅੱਗੇ ਕੈਪਟਨ ਸਰਕਾਰ ਦੀਆਂ ਵਾਅਦਾ ਖਿਲਾਫੀਆਂ ਤੇ ਧੱਕੇਸ਼ਾਹੀਆਂ ਵਿਰੁੱਧ ਪੰਜਾਬ-ਯੂ ਟੀ ਮੁਲਾਜ਼ਮ ਤੇ ਪੈਨਸ਼ਨਰ ਸਾਂਝਾ ਫਰੰਟ ਦੇ ਸਾਥੀ ਚਰਨ ਸਿੰਘ ਸਰਾਭਾ, ਗੁਰਮੇਲ ਸਿੰਘ ਮੈਲਡੇ, ਮਨਜੀਤ ...
ਲੁਧਿਆਣਾ, 5 ਮਾਰਚ (ਪੁਨੀਤ ਬਾਵਾ)-ਐਸ.ਸੀ.ਡੀ. ਸਰਕਾਰੀ ਕਾਲਜ 'ਚ ਸਾਲਾਨਾ ਖੇਡ ਮੇਲਾ ਕਰਵਾਇਆ ਗਿਆ,ਜਿਸ 'ਚ ਪੰਜਾਬ ਯੁਵਕ ਵਿਕਾਸ ਬੋਰਡ ਦੇ ਚੇਅਰਮੈਨ ਸੁਖਵਿੰਦਰ ਸਿੰਘ ਬਿੰਦਰਾ ਮੁੱਖ ਮਹਿਮਾਨ ਵਜੋਂ ਪੁੱਜੇ ਅਤੇ ਉਨਾਂ ਨੇ ਕਾਲਜ ਦੇ ਉਭਰਦੇ ਖਿਡਾਰੀਆਂ ਨੂੰ ਖੇਡ ਕਿੱਟਾਂ ...
ਲੁਧਿਆਣਾ, 5 ਮਾਰਚ (ਪਰਮਿੰਦਰ ਸਿੰਘ ਆਹੂਜਾ)-ਸਥਾਨਕ ਥਰੀਕੇ ਸੜਕ 'ਤੇ ਦੇਰ ਰਾਤ ਹੋਏ ਇਕ ਸੜਕ ਹਾਦਸੇ 'ਚ ਨੌਜਵਾਨ ਦੀ ਮੌਤ ਹੋ ਗਈ ਹੈ | ਜਾਣਕਾਰੀ ਅਨੁਸਾਰ ਮਿ੍ਤਕ ਨੌਜਵਾਨ ਦੀ ਸ਼ਨਾਖਤ ਨਿਊ ਸੁੰਦਰ ਨਗਰ ਦੇ ਰਹਿਣ ਵਾਲੇ ਸੁਨੀਲ ਦਾਸ ਵਜੋਂ ਕੀਤੀ ਗਈ ਹੈ, ਉਸ ਦੀ ਉਮਰ 35 ਸਾਲ ਦੇ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered
by REFLEX