ਚੰਡੀਗੜ੍ਹ, 5 ਮਾਰਚ (ਗੁਰਪ੍ਰੀਤ ਸਿੰਘ ਜਾਗੋਵਾਲ)- ਸੈਕਟਰ-37 ਵਿਚ ਪੈਂਦੀ ਕੋਠੀ ਦੇ ਮਾਲਕ ਦੀ ਖ਼ਰਾਬ ਸਿਹਤ ਦਾ ਫ਼ਾਇਦਾ ਚੁੱਕ ਦੇ ਧੋਖਾਧੜੀ ਨਾਲ ਕੋਠੀ ਵੇਚਣ ਦੇ ਮਾਮਲੇ ਵਿਚ ਗਿ੍ਫ਼ਤਾਰ ਪੱਤਰਕਾਰ ਸਜੀਵ ਮਹਾਜਨ, ਪ੍ਰੋਪਰਟੀ ਡੀਲਰ ਮਨੀਸ਼ ਗੁਪਤਾ ਅਤੇ ਚੰਡੀਗੜ੍ਹ ਪੁਲਿਸ ਦੇ ਡੀ.ਐਸ.ਪੀ ਦੇ ਭਰਾ ਸਤਪਾਲ ਡਾਗਰ ਨੂੰ ਪੁਲਿਸ ਨੇ ਅੱਜ ਜ਼ਿਲ੍ਹਾ ਅਦਾਲਤ ਵਿਚ ਪੇਸ਼ ਕੀਤਾ ਜਿੱਥੋਂ ਤਿੰਨਾਂ ਨੂੰ ਅਦਾਲਤ ਨੇ ਚਾਰ ਦਿਨ ਦੇ ਪੁਲਿਸ ਰਿਮਾਂਡ 'ਤੇ ਭੇਜ ਦਿੱਤਾ ਹੈ | ਸਤਪਾਲ ਡਾਗਰ ਨੂੰ ਪੁਲਿਸ ਨੇ ਬੀਤੇ ਦਿਨ ਗਿ੍ਫ਼ਤਾਰ ਕੀਤਾ ਸੀ, ਜਦਕਿ ਸੰਜੀਵ ਮਹਾਜਨ ਅਤੇ ਮਨੀਸ਼ ਗੁਪਤਾ ਤਿੰਨ ਦਿਨ ਦੇ ਰਿਮਾਂਡ 'ਤੇ ਸਨ | ਪੁਲਿਸ ਨੇ ਅਦਾਲਤ ਵਿਚ ਕਿਹਾ ਕਿ ਮੁਲਜ਼ਮਾਂ ਦੇ ਸਾਥੀਆਂ ਨੂੰ ਗਿ੍ਫ਼ਤਾਰ ਕਰਨ ਲਈ ਤਿੰਨੇ ਮੁਲਜ਼ਮਾਂ ਦੀ ਹਿਰਾਸਤ ਦੀ ਜ਼ਰੂਰਤ ਹੈ, ਕਿਉਂਕਿ ਇਨ੍ਹਾਂ ਤੋਂ ਹੀ ਬਾਕੀ ਮੁਲਜ਼ਮਾਂ ਦੇ ਟਿਕਾਣਿਆਂ ਦਾ ਪਤਾ ਲੱਗ ਸਕਦਾ ਹੈ | ਇਸ ਦੇ ਇਲਾਵਾ ਪੁਲਿਸ ਨੇ ਕਿਹਾ ਕਿ ਕੋਠੀ ਦੇ ਅਸਲੀ ਮਾਲਕ ਰਾਹੁਲ ਮਹਿਤਾ ਦੇ ਨਾਮ ਦੀ ਪਾਵਰ ਆਫ਼ ਅਟਾਰਨੀ ਬਣਾਉਣ ਦੇ ਬਾਅਦ ਸੰਜੀਵ ਮਹਾਜਨ ਨੇ 30 ਲੱਖ ਦੀ ਕਾਰ ਖ਼ਰੀਦੀ ਅਤੇ ਹੋਰ ਜਾਇਦਾਦ ਵੀ ਖ਼ਰੀਦੀ ਹੈ, ਜਿਸ ਦੀ ਕੀਮਤ ਕਰੋੜਾਂ ਵਿਚ ਹੈ ਅਤੇ ਇਸ ਬਾਰੇ ਵੀ ਗੰਭੀਰਤਾ ਨਾਲ ਜਾਂਚ ਕੀਤੀ ਜਾਣੀ ਜ਼ਰੂਰੀ ਹੈ | ਇਸ ਦੇ ਇਲਾਵਾ ਡੀ.ਐਸ.ਪੀ ਦੇ ਭਰਾ ਸਤਪਾਲ ਡਾਗਰ ਦੀ ਗਿ੍ਫ਼ਤਾਰੀ ਬੀਤੇ ਦਿਨ ਹੋਣ ਦਾ ਹਵਾਲਾ ਦਿੰਦੇ ਹੋਏ ਪੁਲਿਸ ਨੇ ਕਿਹਾ ਕਿ ਤਿੰਨੇ ਮੁਲਜ਼ਮਾਂ ਤੋਂ ਇਕੱਠੇ ਪੁੱਛਗਿੱਛ ਕੀਤੀ ਜਾਣੀ ਬਾਕੀ ਹੈ ਤਾਂ ਜੋ ਪਤਾ ਲਗਾਇਆ ਜਾ ਸਕੇ, ਕਿ ਕੋਠੀ ਵੇਚਣ ਦੌਰਾਨ ਕਿਸੇ ਮੁਲਜ਼ਮ ਦਾ ਕਿੰਨਾ ਹਿੱਸਾ ਸੀ ਅਤੇ ਅਜਿਹੀ ਕੋਈ ਹੋਰ ਜਾਇਦਾਦ ਤਾਂ ਨਹੀਂ ਹੈ, ਜਿਸ 'ਤੇ ਮੁਲਜ਼ਮਾਂ ਵਲੋਂ ਕਬਜ਼ਾ ਕੀਤਾ ਗਿਆ ਹੋਵੇ | ਇਸ ਦੇ ਨਾਲ ਹੀ ਰਾਹੁਲ ਮਹਿਤਾ ਦੇ ਨਾਮ 'ਤੇ ਜਿਸ ਵਿਅਕਤੀ ਨੂੰ ਸਬ ਰਜਿਸਟਰਾਰ ਦੇ ਸਾਹਮਣੇ ਪੇਸ਼ ਕੀਤਾ ਗਿਆ ਸੀ, ਉਸ ਦਾ ਪਤਾ ਲਗਾਉਣ ਦੀ ਗੱਲ ਵੀ ਪੁਲਿਸ ਵਲੋਂ ਅਦਾਲਤ ਵਿਚ ਕਹੀ ਗਈ | ਪੁਲਿਸ ਵਲੋਂ ਤਿੰਨਾਂ ਦਾ 7 ਦਿਨ ਦਾ ਰਿਮਾਂਡ ਮੰਗਿਆ ਗਿਆ ਸੀ, ਜਦਕਿ ਅਦਾਲਤ ਨੇ ਪੁਲਿਸ ਦੀਆਂ ਦਲੀਲਾਂ ਸੁਣਨ ਦੇ ਬਾਅਦ ਮੁਲਜ਼ਮਾਂ ਨੂੰ ਚਾਰ ਦਿਨ ਦੇ ਰਿਮਾਂਡ 'ਤੇ ਭੇਜਿਆ ਹੈ | ਬੀਤੇ ਤਿੰਨ ਦਿਨ ਦੇ ਰਿਮਾਂਡ ਦੌਰਾਨ ਪੁਲਿਸ ਨੇ ਸੰਜੀਵ ਮਹਾਜਨ ਦੇ ਘਰ ਵਿਚ ਛਾਪੇਮਾਰੀ ਕਰਕੇ ਕਈ ਦਸਤਾਵੇਜ਼ ਹਾਸਲ ਕੀਤੇ ਹਨ | ਸੰਜੀਵ ਮਹਾਜਨ ਦੀ ਪਤਨੀ ਨੂੰ ਮਿਲ ਰਹੀ ਡੇਢ ਲੱਖ ਰੁਪਏ ਦੇ ਕਰੀਬ ਤਨਖ਼ਾਹ ਦੀ ਵੀ ਜਾਂਚ ਕੀਤੀ ਜਾ ਰਹੀ ਹੈ, ਕਿਉਂਕਿ ਜਿਸ ਕੰਪਨੀ ਤੋਂ ਉਸ ਨੂੰ ਤਨਖ਼ਾਹ ਮਿਲ ਰਹੀ ਸੀ ਉਸ ਕੰਪਨੀ 'ਤੇ ਕਰੋੜਾਂ ਦੇ ਵੈਟ ਘੋਟਾਲੇ ਦੇ ਦੋਸ਼ ਲੱਗ ਚੁੱਕੇ ਹਨ | ਇਸ ਦੇ ਇਲਾਵਾ ਸੰਜੀਵ ਦੀ ਪਤਨੀ ਦੇ ਨਾਮ 'ਤੇ ਖ਼ਰੀਦੀ ਗਈ ਹੋਰ ਪ੍ਰੋਪਰਟੀ ਦੀ ਵੀ ਜਾਂਚ ਪੁਲਿਸ ਕਰ ਰਹੀ ਹੈ |
ਚੰਡੀਗੜ੍ਹ, 5 ਮਾਰਚ (ਅਜੀਤ ਬਿਊਰੋ)- ਪੰਜਾਬ ਦੇ ਖੇਡਾਂ ਤੇ ਯੁਵਕ ਸੇਵਾਵਾਂ ਮੰਤਰੀ ਰਾਣਾ ਗੁਰਮੀਤ ਸਿੰਘ ਸੋਢੀ ਨੇ ਅੱਜ ਦੱਸਿਆ ਕਿ ਸੂਬਾ ਸਰਕਾਰ ਵਲੋਂ ਬਾਬਾ ਕਾਲਾ ਮਹਿਰ ਖੇਡ ਸਟੇਡੀਅਮ ਦੀ ਉਸਾਰੀ ਲਈ ਸਾਲ 2015 ਵਿਚ 601.56 ਲੱਖ ਰੁਪਏ ਦੀ ਪ੍ਰਵਾਨਗੀ ਦਿੱਤੀ ਗਈ ਸੀ | ਪੰਜਾਬ ...
ਚੰਡੀਗੜ੍ਹ, 5 ਮਾਰਚ (ਵਿਕਰਮਜੀਤ ਸਿੰਘ ਮਾਨ)-ਗੱਤਕਾ ਐਸੋਸੀਏਸ਼ਨ ਪੰਜਾਬ ਵਲੋਂ ਨੈਸ਼ਨਲ ਗੱਤਕਾ ਐਸੋਸੀਏਸ਼ਨ ਆਫ਼ ਇੰਡੀਆ ਦੀ ਅਗਵਾਈ ਹੇਠ 9ਵੀਂ ਪੰਜਾਬ ਰਾਜ ਮਹਿਲਾ ਗੱਤਕਾ ਚੈਂਪੀਅਨਸ਼ਿਪ 6 ਤੇ 7 ਮਾਰਚ ਨੂੰ ਭਾਈ ਡੱਲ ਸਿੰਘ ਗੱਤਕਾ ਅਕੈਡਮੀ ਤਲਵੰਡੀ ਸਾਬੋ, ਜ਼ਿਲ੍ਹਾ ...
ਚੰਡੀਗੜ੍ਹ, 5 ਮਾਰਚ (ਮਨਜੋਤ ਸਿੰਘ ਜੋਤ)- ਯੂ.ਟੀ. ਪਾਵਰਮੈਨ ਯੂਨੀਅਨ ਚੰਡੀਗੜ੍ਹ ਦੇ ਸੱਦੇ 'ਤੇ ਚੰਡੀਗੜ੍ਹ ਦੇ ਬਿਜਲੀ ਕਰਮਚਾਰੀਆਂ ਵਲੋਂ ਨਿੱਜੀਕਰਨ ਦੇ ਖ਼ਿਲਾਫ਼ ਬਿਜਲੀ ਦਫ਼ਤਰ, ਸੈਕਟਰ-19 ਵਿਖੇ ਰੈਲੀ ਕੱਢੀ ਗਈ | ਰੈਲੀ ਨੂੰ ਸੰਬੋਧਿਤ ਕਰਦੇ ਹੋਏ ਜਨਰਲ ਸਕੱਤਰ ਗੋਪਾਲ ...
ਚੰਡੀਗੜ੍ਹ, 5 ਮਾਰਚ (ਬਿ੍ਜੇਂਦਰ ਗੌੜ)-ਪੰਜਾਬ ਅਤੇ ਹਰਿਆਣਾ ਹਾਈਕੋਰਟ ਨੇ ਸਵੈ-ਸ਼ੈਲੀ (ਸੇਲਫ਼-ਸਟਾਇਲਡ) ਭਗਵਾਨ ਕੈਂਡੀ ਬਾਬਾ ਦੀ ਅਪਰਾਧ ਕਰਨ ਦੇ ਤਰੀਕੇ ਦੀ ਜਾਂਚ ਕਰਨ ਲਈ ਇਕ ਐਸ.ਆਈ.ਟੀ ਬਣਾਉਣ ਦੇ ਆਦੇਸ਼ ਦਿੱਤੇ ਹਨ | ਹਾਈਕੋਰਟ ਜਸਟਿਸ ਅਰਵਿੰਦ ਸਿੰਘ ਸੰਘਵਾਨ ਦੇ ...
ਚੰਡੀਗੜ੍ਹ, 5 ਮਾਰਚ (ਅਜੀਤ ਬਿਊਰੋ) -ਆਮ ਆਦਮੀ ਪਾਰਟੀ ਨੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਵਿਧਾਨ ਸਭਾ ਵਿਚ ਅੰਗਰੇਜ਼ੀ ਵਿਚ ਭਾਸ਼ਣ ਦੇਣ ਦੀ ਸਖ਼ਤ ਨਿਖੇਧੀ ਕੀਤੀ | ਜਾਰੀ ਬਿਆਨ ਵਿਚ ਸੂਬਾ ਪ੍ਰਧਾਨ ਅਤੇ ਸੰਸਦ ਮੈਂਬਰ ਭਗਵੰਤ ਮਾਨ ਨੇ ਕਿਹਾ ਕਿ ...
ਚੰਡੀਗੜ੍ਹ, 5 ਮਾਰਚ (ਮਨਜੋਤ ਸਿੰਘ ਜੋਤ)- ਚੰਡੀਗੜ੍ਹ ਵਿਚ ਅੱਜ 76 ਹੋਰ ਵਿਅਕਤੀਆਂ ਨੂੰ ਕੋਰੋਨਾ ਵਾਇਰਸ ਪਾਜ਼ੀਟਿਵ ਹੋਣ ਦੀ ਪੁਸ਼ਟੀ ਹੋਈ ਹੈ, ਜਦਕਿ 34 ਵਿਅਕਤੀਆਂ ਨੂੰ ਘਰੇਲੂ ਆਈਸੋੋਲੇਸ਼ਨ ਦੇ 10 ਦਿਨ ਪੂਰੇ ਕਰਨ ਉਪਰੰਤ ਡਿਸਚਾਰਜ ਕਰ ਦਿੱਤਾ ਗਿਆ ਹੈ | ਸ਼ਹਿਰ ਵਿਚ ...
ਚੰਡੀਗੜ੍ਹ, 5 ਮਾਰਚ (ਮਨਜੋਤ ਸਿੰਘ ਜੋਤ)-ਚੰਡੀਗੜ੍ਹ ਦੇ ਪ੍ਰਸ਼ਾਸਕ ਦੇ ਸਲਾਹਕਾਰ ਮਨੋਜ ਪਰੀਦਾ ਨੇ ਸਰਕਾਰੀ ਮਾਡਲ ਸੀਨੀਅਰ ਸੈਕੰਡਰੀ ਸਕੂਲ, ਰਾਮ ਦਰਬਾਰ ਵਿਖੇ ਪੰਜਵੀਂ ਡਿਜੀਟਲ ਲਾਇਬ੍ਰੇਰੀ ਦਾ ਉਦਘਾਟਨ ਕੀਤਾ | ਇਸ ਮੌਕੇ ਮਨੋਜ ਪਰੀਦਾ ਨੇ ਕਿਹਾ ਕਿ ਚੰਡੀਗੜ੍ਹ ਬਾਲ ...
ਚੰਡੀਗੜ੍ਹ, 5 ਮਾਰਚ (ਅਜੀਤ ਬਿਊਰੋ)- ਸਾਬਕਾ ਮੰਤਰੀ ਬਿਕਰਮ ਸਿੰਘ ਮਜੀਠੀਆ ਨੇ ਅੱਜ ਕਾਂਗਰਸ ਸਰਕਾਰ ਦੇ ਨਾਲ-ਨਾਲ ਪ੍ਰਦੇਸ਼ ਕਾਂਗਰਸ ਪ੍ਰਧਾਨ ਸੁਨੀਲ ਜਾਖੜ ਨੂੰ ਵੀ ਉਦੋਂ ਬੇਨਕਾਬ ਕਰ ਦਿੱਤਾ, ਜਦੋਂ ਉਨ੍ਹਾਂ ਦੱਸਿਆ ਕਿ ਕਿਵੇਂ ਕੈਗ (ਕੰਪਟਰੋਲਰ ਐਂਡ ਆਡੀਟਰ ਜਨਰਲ) ਦੀ ...
ਚੰਡੀਗੜ੍ਹ, 5 ਮਾਰਚ (ਵਿਕਰਮਜੀਤ ਸਿੰਘ ਮਾਨ)-ਸ਼੍ਰੋਮਣੀ ਅਕਾਲੀ ਦਲ ਦੇ ਵਿਧਾਇਕ ਸ. ਬਿਕਰਮ ਸਿੰਘ ਮਜੀਠੀਆ ਨੇ ਅੱਜ ਵਿਧਾਨ ਸਭਾ ਬਾਹਰ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਕਿਹਾ ਸੋਨੀਪਤ ਪੁਲਿਸ ਨੇ ਮਨੁੱਖੀ ਅਧਿਕਾਰ ਕਾਰਕੁੰਨ ਨੌਦੀਪ ਕੌਰ ਤੇ ਸ਼ਿਵ ਕੁਮਾਰ 'ਤੇ ...
ਚੰਡੀਗੜ੍ਹ, 5 ਮਾਰਚ (ਗੁਰਪ੍ਰੀਤ ਸਿੰਘ ਜਾਗੋਵਾਲ)- ਸੈਕਟਰ 25 ਕਾਲੋਨੀ ਵਿਚ ਪਿਉ-ਪੁੱਤ 'ਤੇ ਜਾਨਲੇਵਾ ਹਮਲਾ ਕਰਨ ਵਾਲਿਆਂ ਖ਼ਿਲਾਫ਼ ਪੁਲਿਸ ਨੇ ਗੈਰ ਇਰਾਦਤਨ ਹੱਤਿਆ ਦੀ ਕੋਸ਼ਿਸ਼ ਦਾ ਮਾਮਲਾ ਦਰਜ ਕੀਤਾ ਹੈ | ਮਿਲੀ ਜਾਣਕਾਰੀ ਅਨੁਸਾਰ ਸਬੰਧਤ ਮਾਮਲੇ ਦੀ ਸ਼ਿਕਾਇਤ ਸੈਕਟਰ ...
ਚੰਡੀਗੜ੍ਹ, 5 ਮਾਰਚ (ਮਨਜੋਤ ਸਿੰਘ ਜੋਤ)-ਪੰਜਾਬ ਯੂਨੀਵਰਸਿਟੀ ਵਿਖੇ ਰਿਸਰਚ ਸਕਾਲਰਾਂ ਵਲੋਂ ਹੋਸਟਲ ਨਾ ਮਿਲਣ ਕਾਰਨ ਉਪ ਕੁਲਪਤੀ ਦਫ਼ਤਰ ਬਾਹਰ ਭੁੱਖ ਹੜਤਾਲ ਦੂਜੇ ਦਿਨ ਵੀ ਜਾਰੀ ਰਹੀ | ਇਤਿਹਾਸ ਵਿਭਾਗ ਦੇ ਰਿਸਰਚ ਸਕਾਲਰਾਂ ਅਰਵਿੰਦ ਕੁਮਾਰ ਅਤੇ ਵਿਜੇ ਕੁਮਾਰ ਨੇ ...
ਚੰਡੀਗੜ੍ਹ, 5 ਮਾਰਚ (ਮਨਜੋਤ ਸਿੰਘ ਜੋਤ)-ਵਿਕਰਮ ਸਿੰਘ ਨੇ ਪੰਜਾਬ ਯੂਨੀਵਰਸਿਟੀ ਵਿਖੇ ਪ੍ਰੋ.ਅਸ਼ਵਨੀ ਕੌਲ ਤੋਂ ਚੀਫ਼ ਸਕਿਉਰਿਟੀ ਅਫ਼ਸਰ ਵਜੋਂ ਅਹੁਦਾ ਸੰਭਾਲਿਆ | ਵਿਕਰਮ ਸਿੰਘ ਪਿਛਲੇ 12 ਸਾਲਾਂ ਤੋਂ ਪੰਜਾਬ ਯੂਨੀਵਰਸਿਟੀ ਵਿਖੇ ਸੁਰੱਖਿਆ ਅਧਿਕਾਰੀ ਵਜੋਂ ...
ਚੰਡੀਗੜ੍ਹ, 5 ਮਾਰਚ (ਬਿ੍ਜੇਂਦਰ ਗੌੜ)- ਪੰਜਾਬ ਅਤੇ ਹਰਿਆਣਾ ਹਾਈਕੋਰਟ ਦੇ ਸੀਨੀਅਰ ਐਡਵੋਕੇਟ ਵਿਕਾਸ ਬਹਿਲ ਨੂੰ ਸੁਪਰੀਮ ਕੋਰਟ ਦੇ ਕੋਲੇਜੀਅਮ ਨੇ ਹਾਈਕੋਰਟ ਜੱਜ ਦੇ ਰੂਪ ਵਿਚ ਐਲੀਵੇਟ ਕੀਤਾ ਹੈ | ਪ੍ਰਾਪਤ ਜਾਣਕਾਰੀ ਮੁਤਾਬਕ ਬਹਿਲ ਨੇ ਸਾਲ 1998 ਵਿਚ ਪੰਜਾਬ ...
ਚੰਡੀਗੜ੍ਹ, 5 ਮਾਰਚ (ਮਨਜੋਤ ਸਿੰਘ ਜੋਤ)- ਚਿੱਤਕਾਰਾ ਇੰਟਰਨੈਸ਼ਨਲ ਸਕੂਲ ਵਲੋਂ ਆਪਣਾ ਦਸਵਾਂ ਸਾਲਾਨਾ ਸਮਾਰੋਹ ਵਰਚੂਅਲ ਸਟਰੀਮਿੰਗ ਪਲੇਟਫ਼ਾਰਮ ਰਾਹੀਂ ਆਨਲਾਈਨ ਮਨਾਇਆ ਗਿਆ | ਇਸ ਪ੍ਰੋਗਰਾਮ ਵਿਚ ਸਕੂਲ ਦੇ 1800 ਦੇ ਕਰੀਬ ਵਿਦਿਆਰਥੀਆਂ ਨੇ ਆਪਣੀ ਪੇਸ਼ਕਾਰੀ ਦਿੱਤੀ | ...
ਚੰਡੀਗੜ੍ਹ, 5 ਮਾਰਚ (ਬਿ੍ਜੇਂਦਰ ਗੌੜ)- ਨਗਰ ਨਿਗਮ ਚੰਡੀਗੜ੍ਹ ਵਲੋਂ ਸ਼ਹਿਰ ਦੇ ਵੈਂਡਰਾਂ ਨੂੰ ਨਵੀਆਂ ਥਾਵਾਂ 'ਤੇ ਸ਼ਿਫ਼ਟ ਕਰਨ ਦੀ ਕਾਰਵਾਈ ਵਿਚ ਸਟ੍ਰੀਟ ਵੈਂਡਰਸ ਐਕਟ ਦੀ ਧਾਰਾ 7 ਦੀ ਪਾਲਣਾ ਨਹੀਂ ਕੀਤੀ ਗਈ ਸੀ | ਜਿਸ ਮੁਤਾਬਕ ਟਾਊਨ ਵੈਂਡਿੰਗ ਕਮੇਟੀ ਵਲੋਂ ...
ਐੱਸ. ਏ. ਐੱਸ. ਨਗਰ, 5 ਮਾਰਚ (ਕੇ. ਐੱਸ. ਰਾਣਾ)-ਸੰਤ ਬਾਬਾ ਈਸ਼ਰ ਸਿੰਘ ਸੰਤ ਮੰਡਲ ਫਾਊਾਡੇਸ਼ਨ ਵਲੋਂ ਸਿੱਖ ਕੌਮ ਦੇ ਮਹਾਨ ਜਰਨੈਲ ਬਾਬਾ ਬੰਦਾ ਸਿੰਘ ਬਹਾਦਰ ਅਤੇ ਸਮੂਹ ਸਿੰਘ ਸ਼ਹੀਦਾਂ ਦੀ ਯਾਦ 'ਚ ਅੱਜ 6 ਮਾਰਚ ਨੂੰ ਸਵੇਰੇ 10 ਵਜੇ ਤੋਂ ਲੈ ਕੇ ਬਾਅਦ ਦੁਪਹਿਰ 3 ਵਜੇ ਤੱਕ ...
ਐੱਸ. ਏ. ਐੱਸ. ਨਗਰ, 5 ਮਾਰਚ (ਜਸਬੀਰ ਸਿੰਘ ਜੱਸੀ)-ਥਾਣਾ ਫੇਜ਼-11 ਅਤੇ ਥਾਣਾ ਸੋਹਾਣਾ ਦੀ ਪੁਲਿਸ ਨੇ ਵੱਖ ਵੱਖ ਦਰਜ ਕੀਤੇ ਮਾਮਲਿਆਂ 'ਚ ਗਾਂਜਾ ਅਤੇ ਭੁੱਕੀ ਚੂਰਾ ਸਮੇਤ 2 ਮੁਲਜ਼ਮਾਂ ਨੂੰ ਗਿ੍ਫਤਾਰ ਕਰਨ 'ਚ ਸਫਲਤਾ ਹਾਸਲ ਕੀਤੀ ਹੈ | ਪਹਿਲੇ ਮਾਮਲੇ 'ਚ ਥਾਣਾ ਫੇਜ਼-11 ਤੋਂ ਸਬ ...
ਪੰਚਕੂਲਾ, 5 ਮਾਰਚ (ਕਪਿਲ)-ਪੰਚਕੂਲਾ ਵਿਚ ਕੋਰੋਨਾ ਵਾਇਰਸ ਦੇ 36 ਨਵੇਂ ਪਾਜੀਟਿਵ ਮਾਮਲੇ ਸਾਹਮਣੇ ਆਏ ਹਨ, ਜਿਨ੍ਹਾਂ ਵਿਚੋਂ ਕੱਲ੍ਹ ਦੇ ਟਰੇਸ ਕੀਤੇ ਮਾਮਲਿਆਂ ਨੂੰ ਮਿਲਾ ਕੇ 41 ਮਾਮਲੇ ਪੰਚਕੂਲਾ ਦੇ ਹਨ | ਇਸ ਬਾਰੇ ਜਾਣਕਾਰੀ ਦਿੰਦੇ ਹੋਏ ਪੰਚਕੂਲਾ ਦੀ ਸਿਵਲ ਸਰਜਨ ਡਾ. ...
ਖਰੜ, 5 ਮਾਰਚ (ਜੰਡਪੁਰੀ)-ਖਰੜ ਦੀ ਸਿਟੀ ਪੁਲਿਸ ਨੇ ਇਕ ਸਾਜਨ ਖੰਨਾ ਇਕ ਚੋਰੀ ਦੀ ਐਕਟਿਵਾ ਅਤੇ ਗੈਸ ਸਿਲੰਡਰ ਸਮੇਤ ਗਿ੍ਫਤਾਰ ਕਰਕੇ ਉਸਦੇ ਖਿਲਾਫ਼ ਵੱਖ ਵੱਖ ਧਰਾਵਾਂ ਅਧੀਨ ਮਾਮਲਾ ਦਰਜ ਕੀਤਾ ਹੈ | ਇਸ ਸਬੰਧੀ ਪੁਲਿਸ ਤੋਂ ਮਿਲੀ ਜਾਣਕਾਰੀ ਅਨੁਸਾਰ ਇਸ ਮਾਮਲੇ ਤਫਤੀਸ਼ੀ ...
ਐੱਸ. ਏ. ਐੱਸ. ਨਗਰ, 5 ਮਾਰਚ (ਜਸਬੀਰ ਸਿੰਘ ਜੱਸੀ)-ਮੁਹਾਲੀ ਪੁਲਿਸ ਵਲੋਂ 2 ਵੱਖ ਵੱਖ ਮਾਲਿਆਂ 'ਚ ਭਗੌੜੇ ਚਲੇ ਆ ਰਹੇ 2 ਮੁਲਜਮਾਂ ਨੂੰ ਗਿ੍ਫਤਾਰ ਕਰਨ 'ਚ ਸਫਲਤਾ ਹਾਸਲ ਕੀਤੀ ਹੈ | ਮੁਲਜਮਾਂ ਦੀ ਪਛਾਣ ਜਸਮੀਤ ਸਿੰਘ ਸਾਹਨੀ ਅਤੇ ਉਸ ਦਾ ਪਿਤਾ ਮਨਮੋਹਨ ਸਿੰਘ ਸਾਹਨੀ ਵਾਸੀ ...
ਐੱਸ. ਏ. ਐੱਸ. ਨਗਰ, 5 ਮਾਰਚ (ਕੇ. ਐੱਸ. ਰਾਣਾ)-ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਬਲਬੀਰ ਸਿੰਘ ਸਿੱਧੂ ਵਲੋਂ ਅੱਜ ਜ਼ਿਲ੍ਹਾ ਹਸਪਤਾਲ ਮੁਹਾਲੀ ਵਿਖੇ ਕੋਵਿਡ ਵੈਕਸੀਨ ਦਾ ਟੀਕਾ ਲਗਵਾਇਆ ਗਿਆ | ਦਵਾਈ ਦੀ ਪਹਿਲੀ ਖ਼ੁਰਾਕ ਲੈਣ ਮਗਰੋਂ ਸਿਹਤ ਮੰਤਰੀ ਸਿੱਧੂ ਨੇ ਕਿਹਾ ਕਿ ਉਹ ...
ਐੱਸ. ਏ. ਐੱਸ. ਨਗਰ, 5 ਮਾਰਚ (ਕੇ. ਐੱਸ. ਰਾਣਾ)-ਜ਼ਿਲ੍ਹਾ ਮੁਹਾਲੀ ਅੰਦਰ ਅੱਜ ਕੋਰੋਨਾ ਵਾਇਰਸ ਦੇ 80 ਨਵੇਂ ਮਰੀਜ਼ ਸਾਹਮਣੇ ਆਏ ਹਨ, ਜਦਕਿ 17 ਮਰੀਜ਼ ਇਸ ਮਹਾਂਮਾਰੀ ਨੂੰ ਮਾਤ ਦੇਣ 'ਚ ਸਫ਼ਲ ਰਹੇ ਹਨ | ਇਸ ਸਬੰਧੀ ਜਾਣਕਾਰੀ ਸਾਂਝੀ ਕਰਦਿਆਂ ਡਿਪਟੀ ਕਮਿਸ਼ਨਰ ਮੁਹਾਲੀ ਗਿਰੀਸ਼ ...
ਡੇਰਾਬੱਸੀ, 5 ਮਾਰਚ (ਗੁਰਮੀਤ ਸਿੰਘ)-ਬੀਤੀ ਦੇਰ ਰਾਤ ਬਰਵਾਲਾ ਸੜਕ 'ਤੇ ਕਰੇਟਾ ਕਾਰ ਅਤੇ ਟਰੈਕਟਰ ਟਰਾਲੀ ਦੀ ਆਹਮੋ ਸਾਹਮਣੇ ਹੋਈ ਜਬਰਦਸਤ ਟੱਕਰ 'ਚ ਕਾਰ ਬੁਰੀ ਤਰ੍ਹਾਂ ਨੁਕਸਾਨੀ ਗਈ | ਹਾਦਸੇ 'ਚ ਕਾਰ ਦੇ ਏਅਰਬੈਗ ਖੁੱਲ੍ਹਣ ਕਰਕੇ ਕਾਰ ਚਾਲਕ ਵਾਲ-ਵਾਲ ਬਚ ਗਿਆ | ਹਾਦਸੇ ...
ਡੇਰਾਬੱਸੀ, 5 ਮਾਰਚ (ਗੁਰਮੀਤ ਸਿੰਘ)-ਅੰਬਾਲਾ-ਕਾਲਕਾ ਰੇਲਵੇ ਮਾਰਗ 'ਤੇ ਡੇਰਾਬੱਸੀ ਤੋਂ ਪਿੰਡ ਈਸਾਪੁਰ ਨੂੰ ਜਾਂਦੀ ਸੜਕ 'ਤੇ ਲੱਗੇ ਰੇਲਵੇ ਫਾਟਕ ਨੂੰ ਇਕ ਟਰੈਕਟਰ ਚਾਲਕ ਤੋੜ ਕੇ ਫ਼ਰਾਰ ਹੋ ਗਿਆ | ਇਹ ਹਾਦਸਾ ਉਸ ਸਮੇਂ ਵਾਪਰਿਆ ਜਦੋਂ ਰੇਲ ਗੱਡੀ ਦੇ ਆਉਣ ਦਾ ਸਮਾਂ ਹੋਣ ...
ਐੱਸ. ਏ. ਐੱਸ. ਨਗਰ, 5 ਮਾਰਚ (ਕੇ. ਐੱਸ. ਰਾਣਾ)-ਜ਼ਿਲ੍ਹਾ ਐਸ. ਏ. ਐਸ. ਨਗਰ ਵਿਚ ਕੋਵਿਡ ਵੈਕਸੀਨ ਟੀਕਾਕਰਨ ਮੁਹਿੰਮ ਨੂੰ ਚੰਗਾ ਹੁੰਗਾਰਾ ਮਿਲ ਰਿਹਾ ਹੈ, ਜਿਸ ਤਹਿਤ ਹੈਲਥ ਕੇਅਰ ਵਰਕਰਾਂ (ਐਚ. ਸੀ. ਡਬਲਿਊ), ਫਰੰਟ ਲਾਈਨ ਵਰਕਰਾਂ (ਐਫ. ਸੀ. ਡਬਲਿਊ), ਸੀਨੀਅਰ ਨਾਗਰਿਕਾਂ ਅਤੇ ...
ਕੁਰਾਲੀ, 5 ਮਾਰਚ (ਬਿੱਲਾ ਅਕਾਲਗੜ੍ਹੀਆ)-ਕੁਰਾਲੀ ਦੀ ਹੱਦ ਵਿਚ ਪੈਂਦੇ ਪਿੰਡ ਪਡਿਆਲਾ ਵਿਖੇ ਦੇਰ ਸ਼ਾਮ ਇਕ 3 ਸਾਲਾ ਬੱਚੇ ਦੀ ਟੋਭੇ ਵਿਚ ਡੁੱਬਣ ਕਾਰਨ ਮੌਤ ਹੋ ਗਈ | ਇਸ ਸਬੰਧੀ ਜਾਣਕਾਰੀ ਦਿੰਦਿਆਂ ਕੌਂਸਲਰ ਰਣਜੀਤ ਸਿੰਘ ਜੀਤੀ ਪਡਿਆਲਾ ਨੇ ਦੱਸਿਆ ਕਿ ਏਕਨੂਰ (3) ਪੁੱਤਰ ...
ਖਰੜ, 5 ਮਾਰਚ (ਗੁਰਮੁੱਖ ਸਿੰਘ ਮਾਨ)-ਕੌਂਸਲ ਚੋਣਾਂ ਰਾਹੀਂ ਚੁਣੇ ਜਾਂਦੇ ਕੌਂਸਲਰਾਂ ਦਾ ਵਾਰਡਾਂ ਦੇ ਵਿਕਾਸ 'ਚ ਅਹਿਮ ਰੋਲ ਹੁੰਦਾ ਹੈ, ਲਿਹਾਜ਼ਾ ਸਾਰੇ ਕੌਂਸਲਰਾਂ ਨੂੰ ਆਪੋ ਆਪਣੇ ਵਾਰਡ ਅੰਦਰ ਲੋੜੀਂਦੇ ਵਿਕਾਸ ਕਾਰਜਾਂ ਨੂੰ ਪਹਿਲ ਦੇ ਆਧਾਰ 'ਤੇ ਪੂਰਾ ਕਰਵਾਉਣਾ ...
ਐੱਸ. ਏ. ਐੱਸ. ਨਗਰ, 5 ਮਾਰਚ (ਕੇ. ਐੱਸ. ਰਾਣਾ)-ਸਥਾਨਕ ਸੈਕਟਰ-70 ਦੇ ਵਾ. ਨੰ. 36 ਤੋਂ ਨਵੇਂ ਚੁਣੇ ਗਏ ਕੌਂਸਲਰ ਪ੍ਰਮੋਦ ਮਿੱਤਰਾ ਵਲੋਂ ਐਸ. ਐਸ. ਆਈ. ਜੀ. ਸੁਪਰ ਫਲੈਟਾਂ ਵਿਖੇ ਕਾਰ ਗੈਰਜਾਂ ਦੇ ਸਾਹਮਣੇ ਪੇਵਰ ਬਲਾਕ ਲਗਾਉਣ ਦੇ ਕੰਮ ਦਾ ਉਦਘਾਟਨ ਕੀਤਾ ਗਿਆ, ਜਿਸ 'ਤੇ ਕਰੀਬ 13 ਲੱਖ ...
ਮੁੱਲਾਂਪੁਰ ਗਰੀਬਦਾਸ, 5 ਮਾਰਚ (ਖੈਰਪੁਰ)-ਪਿਛਲੇ ਕੁਝ ਦਿਨਾਂ ਤੋਂ ਪਿੰਡ ਪੜੌਲ ਦੇ ਭੇਦਭਰੇ ਹਾਲਾਤ 'ਚ ਲਾਪਤਾ ਚੱਲ ਰਹੇ ਨੌਜਵਾਨ ਦੀ ਲਾਸ਼ ਅੱਜ ਜੈਂਤੀ ਮਾਜਰੀ ਦੇ ਜੰਗਲ ਵਿਚੋਂ ਮਿਲਣ ਉਪਰੰਤ ਪਿੰਡ ਅੰਦਰ ਸੋਗ ਦੀ ਲਹਿਰ ਦੌੜ ਗਈ ਹੈ | ਇਸ ਸਬੰਧੀ ਜਾਣਕਾਰੀ ਦਿੰਦਿਆਂ ...
ਪੰਚਕੂਲਾ, 5 ਮਾਰਚ (ਕਪਿਲ)-ਏ. ਜੇ. ਐਲ. ਪਲਾਟ ਵੰਡ ਮਾਮਲੇ ਵਿਚ ਪੰਚਕੂਲਾ ਸਥਿਤ ਹਰਿਆਣਾ ਦੀ ਵਿਸ਼ੇਸ਼ ਸੀ. ਬੀ. ਆਈ. ਅਦਾਲਤ ਵਿਚ ਅਤੇ ਇੰਡਸਟਰੀਅਲ ਪਲਾਟ ਵੰਡ ਮਾਮਲੇ ਵਿਚ ਈ. ਡੀ. ਦੀ ਵਿਸ਼ੇਸ਼ ਅਦਾਲਤ ਵਿਚ ਸੁਣਵਾਈ ਹੋਈ | ਇਸ ਦੌਰਾਨ ਮਾਮਲੇ ਦੇ ਮੁੱਖ ਮੁਲਜ਼ਮ ਅਤੇ ਸਾਬਕਾ ...
ਜ਼ੀਰਕਪੁਰ, 5 ਮਾਰਚ (ਅਵਤਾਰ ਸਿੰਘ)-ਢਕੌਲੀ ਪੁਲਿਸ ਨੇ ਖੇਤਰ ਵਿਚ ਹੋਟਲ ਦੀ ਆੜ ਵਿਚ ਸਪਾ ਦੇ ਨਾਂਅ 'ਤੇ ਦੇਹ ਵਪਾਰ ਦਾ ਧੰਦਾ ਕਰਨ ਦੇ ਦੋਸ਼ ਹੇਠ ਹੋਟਲ ਦੇ ਮਾਲਕ ਮੈਨੇਜਰ ਸਮੇਤ ਪੰਜ ਵਿਅਕਤੀਆਂ ਖਿਲਾਫ਼ ਮਾਮਲਾ ਦਰਜ ਕਰਕੇ ਉਨ੍ਹਾਂ ਖਿਲਾਫ਼ ਮਾਮਲਾ ਦਰਜ ਕੀਤਾ ਹੈ | ...
ਖਰੜ, 5 ਮਾਰਚ (ਜੰਡਪੁਰੀ)-ਨਜ਼ਦੀਕੀ ਪਿੰਡ ਖਾਨਪੁਰ ਵਿਖੇ ਇਕ ਕੰਧ ਨੂੰ ਲੈ ਕੇ ਹੋਏ ਲੜਾਈ-ਝਗੜੇ ਦੌਰਾਨ ਖਰੜ ਦੀ ਸਿਟੀ ਪੁਲਿਸ ਨੇ ਗੁਰਕੀਰਤ ਸਿੰਘ, ਹਰਪ੍ਰੀਤ ਸਿੰਘ, ਸ਼ੇਰ ਸਿੰਘ, ਮਿੱਠੂ ਅਤੇ ਇਕ ਲੜਕੀ ਖ਼ਿਲਾਫ਼ ਧਾਰਾ 323, 325, 506, 148, 149 ਅਧੀਨ ਮਾਮਲਾ ਦਰਜ ਕੀਤਾ ਹੈ | ਇਸ ਸਬੰਧੀ ...
ਐੱਸ. ਏ. ਐੱਸ. ਨਗਰ, 5 ਮਾਰਚ (ਤਰਵਿੰਦਰ ਸਿੰਘ ਬੈਨੀਪਾਲ)-ਪੁੱਡਾ ਅੰਦਰ ਹੋ ਰਹੀ ਰੀ-ਸਟਰੱਕਚਰਿੰਗ ਪ੍ਰਕਿਰਿਆ ਖ਼ਿਲਾਫ਼ ਪੁੱਡਾ ਮੁਲਾਜ਼ਮਾਂ ਵਲੋਂ ਅੱਜ ਕਲਮਛੋੜ ਹੜਤਾਲ ਕਰਕੇ ਰੋਸ ਰੈਲੀ ਕੀਤੀ ਗਈ | ਰੈਲੀ ਦੌਰਾਨ ਪੁੱਡਾ ਮੁਲਾਜ਼ਮਾਂ ਵਲੋਂ ਪੰਜਾਬ ਸਰਕਾਰ ਤੇ ਪੁੱਡਾ ...
ਮਾਜਰੀ, 5 ਮਾਰਚ (ਕੁਲਵੰਤ ਸਿੰਘ ਧੀਮਾਨ)-ਕੇਂਦਰ ਦੀ ਭਾਜਪਾ ਸਰਕਾਰ ਦੀਆਂ ਲੋਕ-ਮਾਰੂ ਨੀਤੀਆਂ ਕਾਰਨ ਤੇਲ ਤੇ ਰਸੋਈ ਗੈਸ ਸਮੇਤ ਖਾਣ-ਪੀਣ ਦੀਆਂ ਵਸਤਾਂ ਦੀਆਂ ਕੀਮਤਾਂ ਅਸਮਾਨ ਛੂਹ ਰਹੀਆਂ ਹਨ, ਲਿਹਾਜ਼ਾ ਮਹਿੰਗਾੲਾੀ ਨੇ ਜਨਤਾ ਦਾ ਲੱਕ ਤੋੜ ਕੇ ਰੱਖ ਦਿੱਤਾ ਹੈ | ਇਸ ਤੋਂ ...
ਐੱਸ. ਏ. ਐੱਸ. ਨਗਰ, 5 ਮਾਰਚ (ਤਰਵਿੰਦਰ ਸਿੰਘ ਬੈਨੀਪਾਲ)-ਪੰਜਾਬ ਸਕੂਲ ਸਿੱਖਿਆ ਬੋਰਡ ਵਲੋਂ ਜਨਵਰੀ 2021 ਦੌਰਾਨ ਓਪਨ ਸਕੂਲ ਪ੍ਰਣਾਲੀ ਤਹਿਤ 10ਵੀਂ ਸ਼੍ਰੇਣੀ ਦੇ ਰੀ-ਅਪੀਅਰ ਵਿਸ਼ਿਆਂ ਦੀ ਪ੍ਰੀਖਿਆ ਦੇਣ ਵਾਲੇ ਉਨ੍ਹਾਂ ਪ੍ਰੀਖਿਆਰਥੀਆਂ, ਜਿਨ੍ਹਾਂ ਦਾ ਨਤੀਜਾ 3 ਮਾਰਚ ਨੂੰ ...
ਲਾਲੜੂ, 5 ਮਾਰਚ (ਰਾਜਬੀਰ ਸਿੰਘ)-ਹੰਡੇਸਰਾ ਪੁਲਿਸ ਨੇ ਨਾਕਾਬੰਦੀ ਦੌਰਾਨ ਚੋਰੀ ਦੇ ਦੋ ਮੋਟਰਸਾਈਕਲਾਂ ਸਮੇਤ 6 ਨੌਜਵਾਨਾਂ ਨੂੰ ਕਾਬੂ ਕੀਤਾ ਹੈ | ਥਾਣਾ ਹੰਡੇਸਰਾ ਦੇ ਏ. ਐਸ. ਆਈ. ਗੁਰਮੇਲ ਸਿੰਘ ਨੇ ਦੱਸਿਆ ਕਿ ਕਿਸੇ ਖਾਸ ਮੁਖ਼ਬਰ ਦੀ ਇਤਲਾਹ 'ਤੇ ਹੰਡੇਸਰਾ ਪੁਲਿਸ ਨੇ ...
ਮਾਜਰੀ, 5 ਮਾਰਚ (ਧੀਮਾਨ)-ਪਿੰਡ ਖਿਜ਼ਰਾਬਾਦ ਦੀ ਹੇਠਲੀ ਪੱਤੀ ਵਿਖੇ ਗ੍ਰਾਮ ਪੰਚਾਇਤ ਤੇ ਸ਼ਹੀਦ ਭਗਤ ਸਿੰਘ ਮੈਂਮੋਰੀਅਲ ਸਪੋਰਟਸ ਕਲੱਬ ਵਲੋਂ 26ਵਾਂ ਵਿਸ਼ਾਲ ਖੇਡ ਮੇਲਾ 7, 8 ਤੇ 9 ਮਾਰਚ ਨੂੰ ਕਰਵਾਇਆ ਜਾ ਰਿਹਾ ਹੈ | ਇਸ ਸਬੰਧੀ ਜਾਣਕਾਰੀ ਦਿੰਦਿਆਂ ਕਲੱਬ ਦੇ ਪ੍ਰਧਾਨ ...
ਐੱਸ. ਏ. ਐੱਸ. ਨਗਰ, 5 ਮਾਰਚ (ਰਾਣਾ)-ਦਸਮੇਸ਼ ਵੈੱਲਫ਼ੇਅਰ ਕੌਂਸਲ ਮੁਹਾਲੀ ਦਾ ਇਕ ਜਥਾ ਅੱਜ ਸੰਸਥਾ ਦੇ ਪ੍ਰਧਾਨ ਮਨਜੀਤ ਸਿੰਘ ਮਾਨ ਦੀ ਅਗਵਾਈ ਹੇਠ ਸ੍ਰੀ ਦਰਬਾਰ ਸਾਹਿਬ ਅੰਮਿ੍ਤਸਰ ਦੇ ਦਰਸ਼ਨਾਂ ਲਈ ਰਵਾਨਾ ਹੋਇਆ | ਇਸ ਮੌਕੇ ਮਨਜੀਤ ਸਿੰਘ ਮਾਨ ਨੇ ਦੱਸਿਆ ਕਿ ਜਥੇ ਵਲੋਂ ...
ਖਰੜ, 5 ਮਾਰਚ (ਜੰਡਪੁਰੀ)-ਖਰੜ ਦੀ ਸਿਟੀ ਪੁਲਿਸ ਨੇ ਬਲਪ੍ਰੀਤ ਸਿੰਘ ਨਾਮਕ ਨੌਜਵਾਨ ਨੂੰ ਚੋਰੀ ਦੇ ਮੋਟਰਸਾਈਕਲ ਸਮੇਤ ਗਿ੍ਫ਼ਤਾਰ ਕੀਤਾ ਹੈ | ਇਸ ਸਬੰਧੀ ਜਾਣਕਾਰੀ ਦਿੰਦਿਆਂ ਮਾਮਲੇ ਦੇ ਤਫ਼ਤੀਸ਼ੀ ਅਫ਼ਸਰ ਸਹਾਇਕ ਥਾਣੇਦਾਰ ਹਰਮਿੰਦਰ ਸਿੰਘ ਨੇ ਦੱਸਿਆ ਕਿ ਪੁਲਿਸ ਨੂੰ ...
ਐੱਸ. ਏ. ਐੱਸ. ਨਗਰ, 5 ਮਾਰਚ (ਕੇ. ਐੱਸ. ਰਾਣਾ)-ਕਿ੍ਸ਼ੀ ਵਿਗਿਆਨ ਕੇਂਦਰ ਮੁਹਾਲੀ ਵਲੋਂ ਅੱਜ ਪਿੰਡ ਬੜੌਦੀ ਵਿਖੇ ਖੇਤ ਦਿਵਸ ਮਨਾਇਆ ਗਿਆ | ਇਸ ਦਿਵਸ ਨੂੰ ਮਨਾਉਣ ਦਾ ਮੁੱਖ ਉਦੇਸ਼ ਫ਼ਸਲੀ ਰਹਿੰਦ-ਖੂੰਹਦ ਦੀ ਸਹੀ ਤਰੀਕੇ ਨਾਲ ਸਾਂਭ-ਸੰਭਾਲ ਕਰਨ ਲਈ ਕਿਸਾਨਾਂ ਨੂੰ ...
ਖਰੜ, 5 ਮਾਰਚ (ਗੁਰਮੁੱਖ ਸਿੰਘ ਮਾਨ)-ਕਾਲੇ ਖੇਤੀ ਕਾਨੂੰਨਾਂ ਖ਼ਿਲਾਫ਼ ਸਿੰਘੂ ਬਾਰਡਰ 'ਤੇ ਸੰਘਰਸ਼ ਕਰ ਰਹੇ ਕਿਸਾਨਾਂ ਨੂੰ ਗਰਮੀ ਅਤੇ ਧੁੱਪ ਤੋਂ ਬਚਾਉਣ ਲਈ ਪਿੰਡ ਲਹਿਰਾ ਦੇ ਰਹਿਣ ਵਾਲੇ ਐਡਵੋਕੇਟ ਗੁਰਦਿਆਲ ਸਿੰਘ ਲਹਿਰਾ ਤੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ...
ਖਰੜ, 5 ਮਾਰਚ (ਗੁਰਮੁੱਖ ਸਿੰਘ ਮਾਨ)-ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਗੁਰਿੰਦਰ ਸਿੰਘ ਕੈਰੋਂ ਵਲੋਂ ਸੰਨੀ ਇਨਕਲੇਵ ਖਰੜ ਵਿਖੇ ਮੀਟਿੰਗ ਕਰਕੇ ਵਪਾਰੀਆਂ ਤੇ ਦੁਕਾਨਦਾਰਾਂ ਨਾਲ ਵਿਚਾਰ-ਚਰਚਾ ਕੀਤੀ ਗਈ ਤੇ ਉਨ੍ਹਾਂ ਨੂੰ 'ਆਪ' ਦੀਆਂ ਨੀਤੀਆਂ ਤੋਂ ਜਾਣੂ ਕਰਵਾਇਆ ਗਿਆ | ...
ਐੱਸ. ਏ. ਐੱਸ. ਨਗਰ, 5 ਮਾਰਚ (ਜਸਬੀਰ ਸਿੰਘ ਜੱਸੀ)-ਮਾਰਕੀਟ ਕਮੇਟੀ ਖਰੜ ਦੇ ਚੇਅਰਮੈਨ ਹਰਕੇਸ਼ ਚੰਦ ਸ਼ਰਮਾ ਮੱਛਲੀ ਕਲਾਂ ਨੇ ਕੇਂਦਰ ਸਰਕਾਰ 'ਤੇ ਗੈਸ ਸਬਸਿਡੀ ਨੂੰ ਖ਼ਤਮ ਕਰਕੇ ਲੋਕਾਂ ਨਾਲ ਧੋਖਾ ਕਰਨ ਦਾ ਦੋਸ਼ ਲਗਾਇਆ ਹੈ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ...
ਐੱਸ. ਏ. ਐੱਸ. ਨਗਰ, 5 ਮਾਰਚ (ਕੇ. ਐੱਸ. ਰਾਣਾ)-ਮੁਹਾਲੀ ਨਗਰ ਨਿਗਮ ਚੋਣਾਂ ਦੌਰਾਨ ਵਾ. ਨੰ. 40 ਤੋਂ ਨਵੇਂ ਚੁਣੇ ਗਏ ਕੌਂਸਲਰ ਅਤੇ ਸੈਕਟਰ 76-80 ਪਲਾਟ ਅਲਾਟਮੈਂਟ ਐਂਡ ਡਿਵੈਲਪਮੈਂਟ ਕਮੇਟੀ ਮੁਹਾਲੀ ਦੇ ਪ੍ਰ੍ਰਧਾਨ ਸੁੱਚਾ ਸਿੰਘ ਕਲੌੜ ਦਾ ਸੈਕਟਰ 76-80 ਦੇ ਅਲਾਟੀਆਂ ਵਲੋਂ ਉਚੇਚੇ ...
ਕੁਰਾਲੀ, 5 ਮਾਰਚ (ਹਰਪ੍ਰੀਤ ਸਿੰਘ)-ਸਥਾਨਕ ਸ਼ਹਿਰ ਦੇ ਸਰਕਾਰੀ ਕਮਿਊਨਿਟੀ ਹੈਲਥ ਸੈਂਟਰ ਨੂੰ ਸਿਵਲ ਹਸਪਤਾਲ ਦਾ ਦਰਜਾ ਦਿਵਾਉਣ ਦੀ ਮੰਗ ਨੂੰ ਲੈ ਕੇ ਪਿਛਲੇ ਚਾਰ ਦਿਨਾਂ ਤੋਂ ਹਸਪਤਾਲ ਦੇ ਬਾਹਰ ਭੁੱਖ ਹੜਤਾਲ 'ਤੇ ਬੈਠੇ ਸਮਾਜ ਸੇਵੀ ਰਣਜੀਤ ਸਿੰਘ ਕਾਕਾ ਵਲੋਂ ਆਪਣੇ ...
ਖਰੜ, 5 ਮਾਰਚ (ਜੰਡਪੁਰੀ)-ਸਥਾਨਕ ਅਨਾਜ ਮੰਡੀ ਵਿਖੇ ਕਿਸਾਨ ਆਗੂ ਦਵਿੰਦਰ ਸਿੰਘ ਦੇਹਕਲਾਂ, ਜਸਪਾਲ ਸਿੰਘ ਨਿਆਮੀਆਂ ਅਤੇ ਗੁਰਮੀਤ ਸਿੰਘ ਖੂਨੀਮਾਜਰਾ ਦੀ ਅਗਵਾਈ ਹੇਠ ਭਾਰਤੀ ਕਿਸਾਨ ਯੂਨੀਅਨ ਦੀ ਮੀਟਿੰਗ ਹੋਈ | ਇਸ ਸਬੰਧੀ ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ...
ਪੰਚਕੂਲਾ, 5 ਮਾਰਚ (ਕਪਿਲ)-ਪੰਚਕੂਲਾ ਦੇ ਹੋਲ-ਸੈਲਰਾਂ ਤੇ ਹਰਿਆਣਾ ਦੀਆਂ ਸ਼ਰਾਬ ਫੈਕਟਰੀਆਂ ਦੇ ਮਾਲਕਾਂ ਨਾਲ ਉਪ ਮੁੱਖ ਮੰਤਰੀ ਦੁਸ਼ਯੰਤ ਚੌਟਾਲਾ ਵਲੋਂ ਮੀਟਿੰਗ ਕੀਤੀ ਗਈ | ਇਸ ਮੌਕੇ ਚੀਫ਼ ਸੈਕਟਰੀ ਹਰਿਆਣਾ ਸਰਕਾਰ ਅਨੁਰਾਗ ਰਸਤੋਗੀ ਸਮੇਤ ਆਬਕਾਰੀ ਤੇ ਕਰ ਵਿਭਾਗ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered
by REFLEX