ਤਾਜਾ ਖ਼ਬਰਾਂ


ਇੰਡੀਅਨ ਪ੍ਰੀਮੀਅਰ ਲੀਗ 2021: ਚੇਨਈ ਨੇ ਰਾਜਸਥਾਨ ਨੂੰ ਦਿੱਤਾ 189 ਦੌੜਾਂ ਦਾ ਟੀਚਾ
. . .  38 minutes ago
ਨਿਹੰਗ ਜਥੇਬੰਦੀਆਂ ਵਲੋਂ ਸ਼ਤਾਬਦੀ ਸਮਾਗਮਾਂ ਦੀ ਸ਼ੁਰੂਆਤ ’ਤੇ ਕੱਢਿਆ ਜਾਵੇਗਾ ਬਾਬਾ ਬਕਾਲਾ ਤੋਂ ਵਿਸ਼ਾਲ ਨਗਰ ਕੀਰਤਨ - ਗਿਆਨੀ ਹਰਪ੍ਰੀਤ ਸਿੰਘ
. . .  about 1 hour ago
ਸ੍ਰੀ ਅਨੰਦਪੁਰ ਸਾਹਿਬ , 19 ਅਪ੍ਰੈਲ (ਜੇ ਐੱਸ ਨਿੱਕੂਵਾਲ/ਕਰਨੈਲ ਸਿੰਘ )-ਹਿੰਦ ਦੀ ਚਾਦਰ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 400 ਸਾਲਾ ਸ਼ਤਾਬਦੀ ਸਮਾਗਮਾਂ ਤੇ 29 ਅਪ੍ਰੈਲ ਨੂੰ ਬਾਬਾ ਬਕਾਲਾ ਤੋਂ ਇਕ ਵਿਸ਼ਾਲ ਨਗਰ ਕੀਰਤਨ ਕੱਢਿਆ ਜਾਵੇਗਾ ...
ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਤੋਂ ਸਜਾਇਆ ਨਗਰ ਕੀਰਤਨ ਡੇਰਾ ਬਾਬਾ ਨਾਨਕ ਸਰਹੱਦ 'ਤੇ ਪਹੁੰਚਿਆ - ਪਾਕਿਸਤਾਨ ਗਏ ਸਿੱਖ ਯਾਤਰੂ ਵੀ ਆਏ ਨਜ਼ਰ
. . .  about 1 hour ago
ਬਟਾਲਾ, 19 ਅਪ੍ਰੈਲ (ਕਾਹਲੋਂ)-ਵਿਸਾਖੀ ਦਿਹਾੜੇ 'ਤੇ ਪਾਕਿਸਤਾਨੀ ਗਿਆ ਜਥਾ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਪਹੁੰਚਿਆ ਅਤੇ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਤੋਂ ਡੇਰਾ ਬਾਬਾ ਨਾਨਕ ਸਰਹੱਦ ਤੱਕ ਕਾਰੀਡੋਰ ਸੜਕ 'ਤੇ ਨਗਰ ਕੀਰਤਨ ...
ਵਿਦਿਆਰਥਣ ਦੇ ਥੱਪੜ ਮਾਰਨ ਦੇ ਮਾਮਲੇ 'ਚ ਪ੍ਰਿੰਸੀਪਲ ਨੂੰ 15 ਦਿਨਾਂ 'ਚ ਰਿਪੋਰਟ ਦੇਣ ਨੂੰ ਕਿਹਾ
. . .  about 1 hour ago
ਚੰਡੀਗੜ੍ਹ , 19 ਅਪ੍ਰੈਲ - ਸਿੱਖਿਆ ਵਿਭਾਗ ਵੱਲੋਂ ਨੋਟਿਸ ਲੈਂਦਿਆਂ ਵਿਦਿਆਰਥਣ ਨੂੰ ਥੱਪੜ ਦੇ ਮਾਮਲੇ 'ਚ ਪ੍ਰਿੰਸੀਪਲ ਨੂੰ 15 ਦਿਨਾਂ 'ਚ ਰਿਪੋਰਟ ਪੇਸ਼ ਕਰਨ ਨੂੰ ਕਿਹਾ ਹੈ ।
ਨਵੀਂ ਦਿੱਲੀ :18 ਸਾਲ ਤੋਂ ਵੱਧ ਉਮਰ ਦਾ ਹਰ ਕੋਈ 1 ਮਈ ਤੋਂ ਕੋਵਿਡ -19 ਟੀਕਾ ਲਗਵਾਉਣ ਦੇ ਯੋਗ
. . .  about 2 hours ago
ਮਸ਼ਹੂਰ ਫਿਲਮ ਨਿਰਦੇਸ਼ਕ ਸੁਮਿੱਤਰਾ ਭਾਵੇ ਦਾ ਦਿਹਾਂਤ
. . .  about 2 hours ago
ਪੁਣੇ, 19 ਅਪ੍ਰੈਲ - ਮਰਾਠੀ ਸਿਨੇਮਾ ਅਤੇ ਥੀਏਟਰ ਵਿਚ ਕੰਮ ਕਰਨ ਲਈ ਮਸ਼ਹੂਰ ਫਿਲਮ ਦੀ ਮਸ਼ਹੂਰ ਨਿਰਦੇਸ਼ਕ ਅਤੇ ਲੇਖਕ ਸੁਮਿੱਤਰਾ ਭਾਵੇ ਦੀ ਇਕ ਹਸਪਤਾਲ ਵਿਚ ਫੇਫੜਿਆਂ ਨਾਲ ਸੰਬੰਧਤ ਬਿਮਾਰੀ ਦੇ ਬਾਅਦ ਦਿਹਾਂਤ ਹੋ ...
ਨਵੀਂ ਦਿੱਲੀ : ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ​ਕੋਰੋਨਾ ਕਾਰਨ ਏਮਜ਼ ਵਿਚ ਦਾਖਲ
. . .  about 3 hours ago
ਲੱਖਾ ਸਿਧਾਨਾ ਦੇ ਭਰਾ ਗੁਰਦੀਪ ਦਾ ਕੇਸ ਦਿੱਲੀ ਕਮੇਟੀ ਨੇ ਪੰਜਾਬ ਹਰਿਆਣਾ ਹਾਈ ਕੋਰਟ 'ਚ ਕੀਤਾ ਦਾਇਰ
. . .  about 3 hours ago
ਲੁਧਿਆਣਾ ਵਿਚ ਕੋਰੋਨਾ ਦਾ ਕਹਿਰ ਜਾਰੀ -768 ਵਿਅਕਤੀ ਕੋਰੋਨਾ ਪਾਜ਼ੀਟਿਵ, 14 ਨੇ ਦਮ ਤੋੜਿਆ
. . .  about 3 hours ago
ਲੁਧਿਆਣਾ, 19 ਅਪ੍ਰੈਲ {ਸਲੇਮਪੁਰੀ} - ਲੁਧਿਆਣਾ ਵਿਚ ਅੱਜ ਫਿਰ ਕੋਰੋਨਾ ਦਾ ਪਹਾੜ ਟੁੱਟ ਗਿਆ ਹੈ, ਜਿਸ ਕਰਕੇ ਲੁਧਿਆਣਾ ਬੁਰੀ ਤਰ੍ਹਾਂ ਦਹਿਲ ਚੁੱਕਿਆ ਹੈ। ਜ਼ਿਲ੍ਹਾ ਸਿਹਤ ਪ੍ਰਸ਼ਾਸਨ ਤੋਂ ਮਿਲੀ ਜਾਣਕਾਰੀ ਅਨੁਸਾਰ ਲੁਧਿਆਣਾ ਵਿਚ ਅੱਜ 768 ...
ਮੋਗਾ ਵਿਚ ਕੋਰੋਨਾ ਦਾ ਕਹਿਰ, ਆਏ 92 ਨਵੇਂ ਮਾਮਲੇ
. . .  about 3 hours ago
ਮੋਗਾ , 19 ਅਪ੍ਰੈਲ ( ਗੁਰਤੇਜ ਸਿੰਘ ਬੱਬੀ ) - ਮੋਗਾ ਵਿਚ ਕੋਰੋਨਾ ਦਾ ਕਹਿਰ, ਅੱਜ ਇਕੋ ਦਿਨ 92 ਨਵੇਂ ਮਾਮਲੇ ਆਏ ਹਨ ਅਤੇ ਮਰੀਜ਼ਾਂ ਦੀ ਕੁੱਲ ਗਿਣਤੀ 4463 ਹੋਣ ਦੇ ਨਾਲ ਸਰਗਰਮ ਮਾਮਲੇ 619 ਹੋ ਗਏ ...
ਘੁਡਾਣੀ ਕਲਾਂ 'ਚ ਅੱਗ ਲੱਗਣ ਨਾਲ 4 ਏਕੜ ਕਣਕ ਦੀ ਫ਼ਸਲ ਤੇ 10 ਏਕੜ ਨਾੜ ਸੜਿਆ
. . .  about 4 hours ago
ਰਾੜਾ ਸਾਹਿਬ, 19 ਅਪ੍ਰੈਲ (ਸਰਬਜੀਤ ਸਿੰਘ ਬੋਪਾਰਾਏ)-ਜ਼ਿਲ੍ਹਾ ਲੁਧਿਆਣਾ ਦੇ ਪਿੰਡ ਘੁਡਾਣੀ ਕਲਾਂ ਵਿਖੇ ਦੁਪਹਿਰ ਬਾਅਦ 2 ਵਜੇ ਦੇ ਕਰੀਬ ਅੱਗ ਲੱਗਣ ਨਾਲ 4 ਏਕੜ ਕਣਕ ਦੀ ਖੜੀ ਫ਼ਸਲ ਤੇ 10 ਏਕੜ ਕਣਕ ਦਾ ਨਾੜ ਸੜ ਕੇ ਸੁਆਹ ਹੋ ...
ਕੌਂਸਲਰ ਰਮੇਸ਼ ਮਹੇ ਬਣੇ ਨਗਰ ਪੰਚਾਇਤ ਮਹਿਤਪੁਰ ਦੇ ਪ੍ਰਧਾਨ
. . .  about 4 hours ago
ਮਹਿਤਪੁਰ, 19ਅਪ੍ਰੈਲ (ਲਖਵਿੰਦਰ ਸਿੰਘ) - ਨਗਰ ਪੰਚਾਇਤ ਮਹਿਤਪੁਰ ਦੇ ਕੌਂਸਲਰ ਰਮੇਸ਼ ਮਹੇ ਸਰਬਸੰਮਤੀ ਨਾਲ ਪ੍ਰਧਾਨ ਬਣੇ ਤੇ ਉਪ ...
ਦੀਪ ਸਿੱਧੂ ਦੀ ਪੁਲਿਸ ਰਿਮਾਂਡ ਦੀ ਅਰਜ਼ੀ ਰੱਦ ਹੋਈ
. . .  about 3 hours ago
ਨਵੀਂ ਦਿੱਲੀ , 19 ਅਪ੍ਰੈਲ - ਦੀਪ ਸਿੱਧੂ ਦੀ ਪੁਲਿਸ ਰਿਮਾਂਡ ਦੀ ਅਰਜ਼ੀ ਰੱਦ ਕਰ ਦਿੱਤੀ ਗਈ ਹੈ , ਜਾਣਕਾਰੀ ਦਿੰਦੇ ਹੋਏ ਮਨਜਿੰਦਰ ਸਿੰਘ ਸਿਰਸਾ ਵਲੋਂ ਦੱਸਿਆ ਗਿਆ ਹੈ ਕਿ, ਉਨ੍ਹਾਂ ਨੂੰ ਉਮੀਦ ਹੈ...
ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕੇਂਦਰ ਨੂੰ ਕੀਤੀ ਟੀਕਿਆਂ ਦੀ ਤੁਰੰਤ ਸਪਲਾਈ ਭੇਜਣ ਦੀ ਅਪੀਲ
. . .  about 4 hours ago
ਚੰਡੀਗੜ੍ਹ , 19 ਅਪ੍ਰੈਲ (ਵਿਕਰਮਜੀਤ ਸਿੰਘ ਮਾਨ) - ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸੋਮਵਾਰ ਨੂੰ ਕੇਂਦਰ ਨੂੰ ਅਪੀਲ ਕੀਤੀ ਹੈ ਕਿ ਉਹ ਟੀਕਿਆਂ ਦੀ ਤੁਰੰਤ ਸਪਲਾਈ ਭੇਜਣ ਅਤੇ ਦੋਵਾਂ ਦੇ ਭੰਡਾਰਾਂ ਦੇ ...
ਪ੍ਰਾਈਵੇਟ ਲੈਬਾਂ ਦੁਆਰਾ ਆਰ.ਟੀ. - ਪੀ.ਸੀ.ਆਰ. ਅਤੇ ਰੈਪਿਡ ਐਂਟੀਜੇਨ ਟੈਸਟਿੰਗ (ਰੈਟ) ਦੀਆਂ ਕੀਮਤਾਂ ਕ੍ਰਮਵਾਰ 450 ਅਤੇ 300 ਰੁਪਏ ਕਰ ਦਿੱਤੀਆਂ ਗਈਆਂ
. . .  about 5 hours ago
ਚੰਡੀਗੜ੍ਹ , 19 ਅਪ੍ਰੈਲ - ਪ੍ਰਾਈਵੇਟ ਲੈਬਾਂ ਦੁਆਰਾ ਆਰ.ਟੀ. - ਪੀ.ਸੀ.ਆਰ. ਅਤੇ ਰੈਪਿਡ ਐਂਟੀਜੇਨ ਟੈਸਟਿੰਗ (ਰੈਟ) ਦੀਆਂ ਕੀਮਤਾਂ ਕ੍ਰਮਵਾਰ 450 ਅਤੇ 300 ਰੁਪਏ ਕਰ...
ਪੰਜਾਬ ਵਿਚ ਰਾਤ ਦੇ ਕਰਫ਼ਿਊ ਦਾ ਸਮਾਂ ਵਧਿਆ
. . .  about 4 hours ago
ਚੰਡੀਗੜ੍ਹ , 19 ਅਪ੍ਰੈਲ - ਪੰਜਾਬ ਦੇ ਮੁੱਖ ਮੰਤਰੀ ਨੇ ਕੋਵਿਡ 19 ਦੀ ਸਥਿਤੀ ਦੀ ਸਮੀਖਿਆ ਕੀਤੀ ਅਤੇ ਇਹ ਐਲਾਨ ਕੀਤਾ ਹੈ ਕਿ ਰਾਤ ਦੇ ਕਰਫ਼ਿਊ ਦਾ ਸਮਾਂ (ਸ਼ਾਮ 8 ਵਜੇ ਤੋਂ ਸਵੇਰੇ 5 ਵਜੇ) ...
ਮੋਹਾਲੀ ਵਿਚ ਬੁੱਧਵਾਰ ਨੂੰ ਰਾਮ ਨਵਮੀ ਦੇ ਮੌਕੇ 'ਤੇ ਪੂਰੀ ਤਰ੍ਹਾਂ ਨਾਲ ਤਾਲਾਬੰਦੀ
. . .  about 5 hours ago
ਚੰਡੀਗੜ੍ਹ , 19 ਅਪ੍ਰੈਲ - ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸੋਮਵਾਰ ਨੂੰ ਇਕ ਉੱਚ ਪੱਧਰੀ ਕੋਵਿਡ 19 ਦੀ ਸਮੀਖਿਆ ਬੈਠਕ ਦੌਰਾਨ ਕੀਤਾ ਇਹ ਐਲਾਨ...
ਕਿਸਾਨ ਮਹਾ ਪੰਚਾਇਤ ਦੌਰਾਨ ਹਜ਼ਾਰਾਂ ਕਿਸਾਨਾਂ ਵਜਾਇਆ ਕੇਂਦਰ ਸਰਕਾਰ ਖ਼ਿਲਾਫ਼ ਸੰਘਰਸ਼ ਦਾ ਬਿਗਲ
. . .  about 5 hours ago
ਹਰਸਾ ਛੀਨਾ, ਅਜਨਾਲਾ 19 ਅਪ੍ਰੈਲ (ਕੜਿਆਲ , ਢਿੱਲੋਂ) - ਕੇਂਦਰ ਸਰਕਾਰ ਵਲੋਂ ਪਾਸ ਕੀਤੇ ਤਿੰਨ ਖੇਤੀ ਕਾਨੂੰਨਾਂ ਦੇ ਵਿਰੋਧ ਵਿਚ ਦਿੱਲੀ ਵਿਚ ਸੰਘਰਸ਼ ਕਰ ਰਹੇ ਕਿਸਾਨਾਂ ਦੇ ਹੱਕ...
ਕਿਸਾਨਾਂ ਦੀ ਕਣਕ ਵੱਧ ਤੋਲਣ 'ਤੇ 21 ਆੜ੍ਹਤੀਆਂ ਦੇ ਲਾਇਸੰਸ ਮੁਅੱਤਲ
. . .  about 5 hours ago
ਡੱਬਵਾਲੀ, 19 ਅਪ੍ਰੈਲ (ਇਕਬਾਲ ਸਿੰਘ ਸ਼ਾਂਤ) - ਡੱਬਵਾਲੀ ਦਾਣਾ ਮੰਡੀ ਵਿਖੇ ਫ਼ਸਲ ਖ਼ਰੀਦ ਵਿਚ ਵੱਧ ਕਣਕ ਤੋਲ ਕੇ ਕਿਸਾਨਾਂ ਨੂੰ ਕੁੰਡੀ ਲਗਾਉਣ ਵਾਲੇ 21 ਆੜ੍ਹਤੀਆਂ ਦੇ ਲਾਇਸੰਸ ਸਸਪੈਂਡ ਕੀਤੇ ਗਏ...
12 ਨਾਮੀ ਫੁੱਟਬਾਲ ਕਲੱਬਾਂ ਦੁਆਰਾ '' ਯੂਰਪੀਅਨ ਸੁਪਰ ਲੀਗ " ਦੇ ਗਠਨ ਨਾਲ ਫੁੱਟਬਾਲ ਖੇਡ ਕਲੱਬਾਂ ਵਿਚ ਆਇਆ ਭੂਚਾਲ
. . .  1 minute ago
ਵੈਨਿਸ ( ਇਟਲੀ ), 19 ਅਪ੍ਰੈਲ (ਹਰਦੀਪ ਸਿੰਘ ਕੰਗ) - ਯੂਰਪ ਦੇ 12 ਪ੍ਰਸਿੱਧ ਫੁੱਟਬਾਲ ਖੇਡ ਕਲੱਬਾਂ ਦੁਆਰਾ ਅੱਜ ਯੂਰਪੀਅਨ ਸੁਪਰ ਲੀਗ ਦਾ ਗਠਨ ਕੀਤਾ ਗਿਆ ...
30 ਸਾਲਾਂ ਵਾਲੇ ਹੋ ਰਹੇ ਨੇ ਕੋਰੋਨਾ ਪਾਜ਼ੀਟਿਵ
. . .  about 6 hours ago
ਨਵੀਂ ਦਿੱਲੀ , 19 ਅਪ੍ਰੈਲ - ਪਿਛਲੀ ਮਹਾਂਮਾਰੀ ਦੀ ਲਹਿਰ ਵਿਚ, 30 ਸਾਲ ਤੋਂ ਘੱਟ ਉਮਰ ਦੇ ਲੋਕਾਂ ਵਿਚ 31% ਸਕਾਰਾਤਮਕ ਕੇਸ ਪਾਏ ਗਏ ਸਨ...
ਰਣਜੀਤ ਸਿੰਘ ਬ੍ਰਹਮਪੁਰਾ ਤੇ ਸੁਖਦੇਵ ਸਿੰਘ ਢੀਂਡਸਾ ਫਿਰ ਇਕ ਵਾਰ ਇਕੱਠੇ ਹੋ ਕੇ ਚੋਣ ਲੜਨਗੇ
. . .  about 6 hours ago
ਚੰਡੀਗੜ੍ਹ ,19 ਅਪ੍ਰੈਲ - (ਸੁਰਿੰਦਰਪਾਲ ) - ਰਣਜੀਤ ਸਿੰਘ ਬ੍ਰਹਮਪੁਰਾ ਤੇ ਸੁਖਦੇਵ ਸਿੰਘ ਢੀਂਡਸਾ ਫਿਰ ਇਕ ...
ਲੁਧਿਆਣਾ ਜ਼ਿਲ੍ਹੇ ਵਿਚ ਆਈਲੈਟਸ ਅਤੇ ਹੋਰ ਕੋਚਿੰਗ ਸੈਂਟਰਾਂ ਤੋਂ ਇਲਾਵਾ ਸਾਰੇ ਵਿਦਿਅਕ ਅਦਾਰੇ ਬੰਦ
. . .  about 6 hours ago
ਲੁਧਿਆਣਾ,19 ਅਪ੍ਰੈਲ - ਜ਼ਿਲ੍ਹਾ ਮੈਜਿਸਟਰੇਟ-ਕਮ-ਡਿਪਟੀ ਕਮਿਸ਼ਨਰ ਵਰਿੰਦਰ ਕੁਮਾਰ ਸ਼ਰਮਾ ਨੇ ਸੋਮਵਾਰ ਨੂੰ ਜ਼ਿਲ੍ਹੇ ਵਿਚ ਆਈਲੈਟਸ ਅਤੇ ਹੋਰ ਕੋਚਿੰਗ ਸੈਂਟਰਾਂ ...
ਨਗਰ ਕੌਂਸਲ ਮਜੀਠਾ ਦੇ ਸਲਵੰਤ ਸਿੰਘ ਸੇਠ ਪ੍ਰਧਾਨ, ਪ੍ਰਿੰਸ ਨਈਅਰ ਤੇ ਮਨਜੀਤ ਕੌਰ ਉਪ ਪ੍ਰਧਾਨ ਨਿਯੁਕਤ
. . .  about 7 hours ago
ਮਜੀਠਾ, 19 ਅਪ੍ਰੈਲ (ਜਗਤਾਰ ਸਿੰਘ ਸਹਿਮੀ) ਅੱਜ ਐੱਸ.ਡੀ.ਐਮ ਮਜੀਠਾ ਅਲਕਾ ਕਾਲੀਆ ਵਲੋਂ ਨਗਰ ਕੌਂਸਲ ਮਜੀਠਾ ਦੇ ਅਕਾਲੀ ਦਲ ਨਾਲ ਸਬੰਧਿਤ...
ਕਾਂਗੜਾ 'ਚ ਮਿਲੀ ਇਕ ਵਿਅਕਤੀ ਦੀ ਲਾਸ਼
. . .  about 7 hours ago
ਡਮਟਾਲ,19 ਅਪ੍ਰੈਲ (ਰਾਕੇਸ਼ ਕੁਮਾਰ) ਕਾਂਗੜਾ ਸ਼ਹਿਰ ਦੀ ਹਾਊਸਿੰਗ ਬੋਰਡ ਕਲੋਨੀ ਨੇੜੇ ਇਕ ਅਧਖੜ ਉਮਰ ਦੇ ਵਿਅਕਤੀ ਦੀ ਲਾਸ਼ ਮਿਲਣ...
ਹੋਰ ਖ਼ਬਰਾਂ..
ਜਲੰਧਰ : ਸ਼ਨੀਵਾਰ 23 ਫੱਗਣ ਸੰਮਤ 552
ਿਵਚਾਰ ਪ੍ਰਵਾਹ: ਰੁੱਖ ਲਗਾਉਣਾ ਅਤੇ ਪਾਣੀ ਦੀ ਉਚਿਤ ਵਰਤੋਂ ਕਰਨਾ ਸਭ ਤੋਂ ਵੱਡਾ ਕੰਮ ਮੰਨਿਆ ਜਾਂਦਾ ਹੈ। ਵਿਨੋਬਾ ਭਾਵੇ

ਪਟਿਆਲਾ

'ਦਰਸ਼ਨ ਦੀਦਾਰ' ਨਗਰ ਕੀਰਤਨ ਗੁਰਦੁਆਰਾ ਪਾਤਸ਼ਾਹੀ ਨੌਵੀਂ ਮਘਰ ਸਾਹਿਬ ਇਸਰਹੇੜੀ ਤੋਂ ਸਜਾਇਆ

ਦੇਵੀਗੜ੍ਹ, 5 ਮਾਰਚ (ਰਾਜਿੰਦਰ ਸਿੰਘ ਮੌਜੀ)-400 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਪਾਤਸ਼ਾਹੀ ਨੌਵੀਂ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਚਰਨਛੋਹ ਅਸਥਾਨ ਗੁਰਦੁਆਰਾ ਮਘਰ ਸਾਹਿਬ ਇਸਰਹੇੜੀ ਤੋਂ ਦਰਸ਼ਨ ਦੀਦਾਰ ਨਗਰ ਕੀਰਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ਛਾਇਆ ਅਤੇ ਪੰਜ ਪਿਆਰਿਆਂ ਦੀ ਅਗਵਾਈ 'ਚ ਰਵਾਨਾ ਹੋਇਆ | ਬੋਲੇ ਸੋ ਨਿਹਾਲ ਦੇ ਜੈਕਾਰਿਆਂ ਨਾਲ ਨਗਰ ਕੀਰਤਨ ਦੀ ਆਰੰਭਤਾ ਗਿਆਨੀ ਪਿ੍ਤਪਾਲ ਸਿੰਘ ਵਲੋਂ ਕੀਤੀ ਅਰਦਾਸ ਉਪਰੰਤ ਹੋਈ | ਫੁੱਲਾਂ ਨਾਲ ਸਜੀ ਪਾਲਕੀ 'ਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸਰੂਪ ਸਾਬਕਾ ਸੰਸਦ ਮੈਂਬਰ ਪ੍ਰੇਮ ਸਿੰਘ ਚੰਦੂਮਾਜਰਾ ਨੇ ਅਦਬ ਅਤੇ ਸਤਿਕਾਰ ਨਾਲ ਸੁਸ਼ੋਭਿਤ ਕੀਤਾ | ਨਗਰ ਕੀਰਤਨ ਨੂੰ ਪੰਜ ਪਿਆਰਿਆਂ ਅਤੇ ਪੰਜ ਨਿਸ਼ਾਨਚੀ ਸਿੰਘਾਂ ਦੀ ਅਗਵਾਈ 'ਚ ਸ਼੍ਰੋਮਣੀ ਕਮੇਟੀ ਮੈਂਬਰਾਂ ਵਲੋਂ ਪੰਜਵੇਂ ਪੜਾਅ ਲਈ ਤੋਰਿਆ ਗਿਆ | ਜੋ ਵੱਖ-ਵੱਖ ਥਾਵਾਂ ਤੋਂ ਹੁੰਦਾ ਹੋਇਆ ਗੁ: ਸਾਹਿਬ ਪਾਤਸ਼ਾਹੀ ਨੌਵੀਂ ਮਹਿੰਦਰਗਜ ਰਾਜਪੁਰਾ ਵਿਖੇ ਰਾਤ ਦੇ ਠਹਿਰਾਅ ਲਈ ਰੁਕੇਗਾ | ਇਸ ਮੌਕੇ ਪ੍ਰੇਮ ਸਿੰਘ ਚੰਦੂਮਾਜਰਾ ਨੇ ਸੰਗਤਾਂ ਨੂੰ ਗੁਰੂ ਸਾਹਿਬ ਦੇ 400 ਸਾਲਾ ਪ੍ਰਕਾਸ਼ ਪੁਰਬ ਦੀ ਵਧਾਈ ਦਿੱਤੀ ਅਤੇ ਸ਼੍ਰੋਮਣੀ ਕਮੇਟੀ ਵਲੋਂ ਕੀਤੇ ਉਧਮ ਦੀ ਸ਼ਲਾਘਾ ਕੀਤੀ | ਉਨ੍ਹਾਂ ਕਿਹਾ ਕਿ ਧਰਮ ਦੇ ਪ੍ਰਚਾਰ ਤੇ ਪਸਾਰ ਦੇ ਨਾਲ-ਨਾਲ ਮਨੱੁਖਤਾ ਨੂੰ ਗੁਰੂ ਸਾਹਿਬ ਵਲੋਂ ਮਾਰਗ 'ਤੇ ਲਿਜਾਉਣ ਲਈ ਸ਼੍ਰੋਮਣੀ ਕਮੇਟੀ ਵਲੋਂ ਵੱਖ-ਵੱਖ ਉਲੀਕੇ ਧਾਰਮਿਕ ਸਮਾਗਮ ਵੱਡੇ ਕਾਰਜ ਹਨ | ਨਗਰ ਕੀਰਤਨ ਦੌਰਾਨ ਸੀਨੀਅਰ ਮੀਤ ਪ੍ਰਧਾਨ ਹਰਮੇਲ ਸਿੰਘ ਟੌਹੜਾ, ਅੰਤਿ੍ੰਗ ਕਮੇਟੀ ਮੈਂਬਰ ਸਤਵਿੰਦਰ ਸਿੰਘ ਟੌਹੜਾ, ਸ਼੍ਰੋਮਣੀ ਕਮੇਟੀ ਮੈਂਬਰ ਜਸਮੇਰ ਸਿੰਘ ਲਾਛੜੂ, ਸੁਰਜੀਤ ਸਿੰਘ ਗੜ੍ਹੀ, ਬੀਬੀ ਕੁਲਦੀਪ ਕੌਰ ਟੌਹੜਾ, ਜਗਜੀਤ ਸਿੰਘ ਕੋਹਲੀ, ਜਥੇ. ਤਰਸੇਮ ਸਿੰਘ ਕੋਟਲਾ, ਪ੍ਰਧਾਨ ਅੰਗਰੇਜ਼ ਸਿੰਘ, ਬਾਬਾ ਗੁਰਮੁਖ ਸਿੰਘ, ਬਾਬਾ ਅਮਰੀਕ ਸਿੰਘ ਕਾਰ ਸੇਵਾ ਵਾਲੇ, ਬਾਬਾ ਇੰਦਰ ਸਿੰਘ ਕਾਰ ਸੇਵਾ ਵਾਲੇ, ਨੰਬਰਦਾਰ ਕਰਮਜੀਤ ਸਿੰਘ, ਦਵਿੰਦਰ ਸਿੰਘ ਭੋਲਾ, ਗਿਆਨੀ ਸੁਬੇਗ ਸਿੰਘ, ਸੁਖਵਿੰਦਰ ਸਿੰਘ ਸੁਖਦੇਵ ਸਿੰਘ, ਹੈੱਡ ਗ੍ਰੰਥੀ ਬਾਬਾ ਲੱਖਾ ਸਿੰਘ, ਭਾਈ ਗੁਰਵਿੰਦਰ ਸਿੰਘ, ਕਮੇਟੀ ਪ੍ਰਧਾਨ ਪ੍ਰੀਤਮ ਸਿੰਘ, ਗੁਰਮੇਲ ਸਿੰਘ, ਉਜਾਗਰ ਸਿੰਘ, ਅਮਰ ਸਿੰਘ, ਇੰਚਾਰਜ ਭਗਵੰਤ ਸਿੰਘ ਧੰਗੇੜਾ, ਗੁਰਦੀਪ ਸਿੰਘ ਦੇਵੀਨਗਰ, ਮੈਨੇ. ਕਰਨੈਲ ਸਿੰਘ ਨਾਭਾ, ਮੈਨੇ. ਗੁਰਪ੍ਰੀਤ ਸਿੰਘ ਮੱਲ੍ਹੇਵਾਲ, ਸੁਪਰਵਾਈਜ਼ਰ ਹਰਮਿੰਦਰ ਸਿੰਘ, ਅਮਰਪਾਲ ਸਿੰਘ, ਬਲਵਿੰਦਰ ਸਿੰਘ ਨੇਪਰਾ, ਨਿਹੰਗ ਸਿੰਘ ਕੁਲਦੀਪ ਸਿੰਘ, ਪ੍ਰਚਾਰਕ ਸਾਹਿਬ ਤੇ ਸੰਗਤਾਂ ਹਾਜ਼ਰ ਸਨ |
ਪਾਤਸ਼ਾਹੀ ਨੌਵੀਂ ਮਗਰ ਸਾਹਿਬ ਪੁੱਜਣ 'ਤੇ ਸੰਗਤਾਂ ਵਲੋਂ ਨਿੱਘਾ ਸਵਾਗਤ
ਦਰਸ਼ਨ ਦੀਦਾਰ ਨਗਰ ਕੀਰਤਨ ਦੇਰ ਰਾਤ ਗੁਰਦੁਆਰਾ ਪਾਤਸ਼ਾਹੀ ਨੌਵੀਂ ਮਗਰ ਸਾਹਿਬ ਵਿਖੇ ਪੁੱਜਿਆ | ਇਸ ਮੌਕੇ ਸ਼੍ਰੋਮਣੀ ਕਮੇਟੀ ਮੈਂਬਰ ਜਸਮੇਰ ਸਿੰਘ ਲਾਛੜੂ ਅਤੇ ਇਲਾਕੇ ਦੀਆਂ ਸੰਗਤਾਂ ਨੇ ਨਿੱਘਾ ਸਵਾਗਤ ਕੀਤਾ | ਇਸ ਮੌਕੇ ਮੁਸਲਮਾਨ ਭਾਈਚਾਰੇ ਨੇ ਸੰਗਤਾਂ ਲਈ ਲੰਗਰ ਚਲਾਇਆ 'ਤੇ ਨਗਰ ਕੀਰਤਨ 'ਚ ਸ਼ਮੂਲੀਅਤ ਕੀਤੀ | ਇਸ ਮੌਕੇ ਹੈੱਡ ਗ੍ਰੰਥੀ ਭਾਈ ਪ੍ਰਨਾਮ ਸਿੰਘ, ਇੰਚਾਰਜ ਭਗਵੰਤ ਸਿੰਘ ਧੰਗੇੜਾ, ਮੈਨੇ. ਕਰਨੈਲ ਸਿੰਘ ਨਾਭਾ ਤੇ ਪ੍ਰਬੰਧਕ ਵੀ ਸ਼ਾਮਿਲ ਸਨ |

ਮੁਲਾਜ਼ਮਾਂ ਤੇ ਪੈਨਸ਼ਨਰਾਂ ਵਲੋਂ ਲੜੀਵਾਰ ਭੁੱਖ ਹੜਤਾਲ 'ਚ ਕਿਸਾਨੀ ਸੰਘਰਸ਼ ਦੀ ਹਮਾਇਤ

ਪਟਿਆਲਾ, 5 ਮਾਰਚ (ਗੁਰਪ੍ਰੀਤ ਸਿੰਘ ਚੱਠਾ)-ਪੰਜਾਬ ਯੂ.ਟੀ. ਮੁਲਾਜ਼ਮ ਤੇ ਪੈਨਸ਼ਨਰਜ਼ ਫ਼ਰੰਟ ਇਕਾਈ ਪਟਿਆਲਾ ਵਲੋਂ ਸ਼ੁਰੂ ਕੀਤੀ ਨਿਰਮਾਣ ਭਵਨ ਮਿੰਨੀ ਸਕੱਤਰੇਤ ਵਿਖੇ ਸਮੂਹਿਕ ਭੁੱਖ ਹੜਤਾਲ 'ਤੇ ਵੱਡਾ ਜਥਾ ਬੈਠਾ | ਮੁਲਾਜ਼ਮਾਂ ਤੇ ਪੈਨਸ਼ਨਰਾਂ ਨੇ ਅੱਜ ਦੀ ਭੁੱਖ ...

ਪੂਰੀ ਖ਼ਬਰ »

ਦਿਨ ਦਿਹਾੜੇ ਪਿਸਤੌਲ ਦੀ ਨੋਕ 'ਤੇ ਲੱਖਾਂ ਦੇ ਗਹਿਣੇ ਲੁੱਟੇ

ਰਾਜਪੁਰਾ, 5 ਮਾਰਚ (ਪ.ਪ.)-ਅੱਜ ਇੱਥੇ ਸਤਸੰਗ ਸੁਣਨ ਆਏ ਪਰਿਵਾਰ ਕੋਲੋਂ ਮੋਟਰ ਸਾਈਕਲ ਸਵਾਰ ਨੌਜਵਾਨਾਂ ਨੇ ਪਿਸਟਲ ਦੀ ਨੋਕ 'ਤੇ ਲੱਖਾਂ ਦੇ ਸੋਨੇ ਦੇ ਗਹਿਣੇ ਝਪਟ ਲਏ | ਇਸ ਨਾਲ ਸ਼ਹਿਰ ਵਿਚ ਡਰ ਅਤੇ ਭੈਅ ਦਾ ਮਾਹੌਲ ਬਣ ਗਿਆ | ਮੌਕੇ 'ਤੇ ਆਏ.ਏ.ਐਸ.ਆਈ ਤੇ ਹੋਰ ਪੁਲਿਸ ...

ਪੂਰੀ ਖ਼ਬਰ »

ਵਿਆਹੁਤਾ ਨੇ ਕੀਤੀ ਖ਼ੁਦਕੁਸ਼ੀ

ਬਨੂੜ, 5 ਮਾਰਚ (ਭੁਪਿੰਦਰ ਸਿੰਘ)-ਬਨੂੜ ਦੇ ਵਾਰਡ ਨੰਬਰ 12 ਦੀ ਵਸਨੀਕ 35 ਸਾਲਾ ਵਿਆਹੁਤਾ ਨੇ ਪੱਖੇ ਨਾਲ ਲਟਕ ਕੇ ਖ਼ੁਦਕੁਸ਼ੀ ਕਰ ਲਈ | ਮਿ੍ਤਕ ਔਰਤ ਕਿ੍ਸ਼ਨਾ ਦੇਵੀ 4 ਬੱਚਿਆਂ ਦੀ ਮਾਂ ਸੀ | ਇਸ ਘਟਨਾ ਦਾ ਉਦੋਂ ਪਤਾ ਲੱਗਾ ਜਦੋਂ ਦੁਪਹਿਰ ਵੇਲੇ ਮਿ੍ਤਕ ਔਰਤ ਦਾ ਪਤੀ ...

ਪੂਰੀ ਖ਼ਬਰ »

ਇਕ ਕਿੱਲੋ ਅਫ਼ੀਮ ਸਮੇਤ ਦੋ ਕਾਬੂ

ਪਟਿਆਲਾ, 5 ਮਾਰਚ (ਮਨਦੀਪ ਸਿੰਘ ਖਰੋੜ)-ਸਥਾਨਕ ਰੇਲਵੇ ਸਟੇਸ਼ਨ ਲਾਗੇ ਬੰਨੇ ਰੋਡ 'ਤੇ ਕਾਰ 'ਚ ਸਵਾਰ ਦੋ ਵਿਅਕਤੀਆਂ ਤੋਂ ਇਕ ਕਿੱਲੋ ਅਫ਼ੀਮ ਬਰਾਮਦ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ | ਵਿਅਕਤੀਆਂ ਦੀ ਪਹਿਚਾਣ ਸਤਿੰਦਰ ਸਿੰਘ ਡਿੰਪਲ ਅਤੇ ਬਲਵਿੰਦਰ ਸਿੰਘ ਵਾਸੀ ਜ਼ਿਲ੍ਹਾ ...

ਪੂਰੀ ਖ਼ਬਰ »

ਜ਼ਿਲੇ੍ਹ 'ਚ 104 ਵਿਅਕਤੀਆਂ ਦੀ ਕੋਰੋਨਾ ਰਿਪੋਰਟ ਆਈ ਪਾਜ਼ੀਟਿਵ

ਪਟਿਆਲਾ, 5 ਮਾਰਚ (ਮਨਦੀਪ ਸਿੰਘ ਖਰੋੜ)-ਜ਼ਿਲੇ੍ਹ 'ਚ ਪਿਛਲੇ ਦਿਨੀਂ ਕੋਰੋਨਾ ਦੇ ਕੇਸਾਂ 'ਚ ਵਧਣ ਕਾਰਨ ਅੱਜ 104 ਹੋਰ ਵਿਅਕਤੀਆਂ ਦੀ ਕੋਵਿਡ ਰਿਪੋਰਟ ਪਾਜ਼ੀਟਿਵ ਆਈ ਹੈ | ਜ਼ਿਲੇ੍ਹ 'ਚ ਹੁਣ ਤੱਕ 17,507 ਵਿਅਕਤੀ ਕੋਰੋਨਾ ਦੀ ਚਪੇਟ 'ਚ ਆਏ ਹਨ, ਜਿਨ੍ਹਾਂ 'ਚੋਂ 16,378 ਕੋਵਿਡ ...

ਪੂਰੀ ਖ਼ਬਰ »

ਜੰਗਲਾਤ ਕਾਮਿਆਂ ਨੇ ਰੋਸ ਰੈਲੀ ਕਰਕੇ 8 ਤੋਂ ਲਗਾਤਾਰ ਪੱਕੇ ਮੋਰਚੇ ਦਾ ਕੀਤਾ ਐਲਾਨ

ਪਟਿਆਲਾ, 5 ਮਾਰਚ (ਗੁਰਪ੍ਰੀਤ ਸਿੰਘ ਚੱਠਾ)-ਜੰਗਲਾਤ ਵਰਕਰਜ਼ ਯੂਨੀਅਨ ਪੰਜਾਬ ਮੰਡਲ ਪਟਿਆਲਾ ਦੇ ਜ਼ਿਲ੍ਹਾ ਪ੍ਰਧਾਨ ਵੀਰਪਾਲ ਸਿੰਘ ਲੂੰਬਾ ਅਤੇ ਦੱਣ ਪ੍ਰਧਾਨ ਬਲਵੀਰ ਸਿੰਘ ਮੰਡੋਲੀ ਅਤੇ ਮੀਤ ਪ੍ਰਧਾਨ ਹਰਵਿੰਦਰ ਸਿੰਘ ਖਰੋੜੀ, ਭਿੰਦਰ ਸਿੰਘ ਘੱਗਾ, ਜਨ.ਸਕੱ. ਅਮਰਜੀਤ ...

ਪੂਰੀ ਖ਼ਬਰ »

ਮਾਂ ਦੇ ਭੋਗ ਵਾਸਤੇ ਕਹਿ ਕੇ ਦੁਕਾਨਦਾਰ ਕੋਲੋਂ ਲਿਜਾ ਕੇ ਟੈਂਟ ਅੱਗੇ ਵੇਚਿਆ, ਦੋ ਖ਼ਿਲਾਫ਼ ਕੇਸ ਦਰਜ

ਪਾਤੜਾਂ, 5 ਮਾਰਚ (ਜਗਦੀਸ਼ ਸਿੰਘ ਕੰਬੋਜ)-ਪਾਤੜਾਂ ਵਿਖੇ ਇਕ ਟੈਂਟਾਂ ਦੀ ਦੁਕਾਨ ਵਾਲੇ ਤੋਂ ਦੋ ਵਿਅਕਤੀਆਂ ਨੇ ਮਾਂ ਦੇ ਭੋਗ ਵਾਸਤੇ ਟੈਂਟ ਲਿਜਾ ਕੇ ਕਰੀਬ ਦੋ ਲੱਖ ਦੀ ਕੀਮਤ ਵਾਲੇ ਇਸ ਸਾਮਾਨ ਨੂੰ ਅੱਗੇ ਵੇਚ ਦਿੱਤਾ | ਦੁਕਾਨਦਾਰ ਵਲੋਂ ਦਿੱਤੀ ਗਈ ਸੂਚਨਾ ਮਗਰੋਂ ...

ਪੂਰੀ ਖ਼ਬਰ »

ਇੰਜੀਨੀਅਰ ਐਸੋਸੀਏਸ਼ਨ ਨੇ ਬਿਜਲੀ ਖੇਤਰ ਨੂੰ ਬਚਾਉਣ ਲਈ ਮੁੱਖ ਮੰਤਰੀ ਨੂੰ ਦਖ਼ਲ ਦੇਣ ਦੀ ਕੀਤੀ ਅਪੀਲ

ਪਟਿਆਲਾ, 5 ਮਾਰਚ (ਮਨਦੀਪ ਸਿੰਘ ਖਰੋੜ)-ਬਿਜਲੀ ਨਿਗਮ ਦੀ ਇੰਜੀਨੀਅਰਜ਼ ਐਸੋਸੀਏਸ਼ਨ ਲੁਧਿਆਣਾ ਵਿਖੇ ਜ਼ੋਨਲ ਬੈਠਕ ਦੌਰਾਨ ਨੁਮਾਇੰਦਿਆਂ ਨੇ ਪੰਜਾਬ ਸਰਕਾਰ ਬਿਜਲੀ ਖੇਤਰ 'ਚ ਆਮ ਲੋਕਾਂ ਦੇ ਹਿਤਾਂ ਦੀ ਰਾਖੀ ਕਰਨ 'ਚ ਅਸਫਲ ਰਹਿਣ ਲਈ ਬਿਜਲੀ ਨਿਗਮ ਦੀ ਪ੍ਰਬੰਧਾਂ ਤੇ ...

ਪੂਰੀ ਖ਼ਬਰ »

-ਮਾਮਲਾ ਖੇੜੀ ਗੰਡਿਆਂ ਦੇ ਦੋ ਮਾਸੂਮਾਂ ਦੇ ਅੰਨ੍ਹੇ ਕਤਲ ਦਾ- ਵਿਰੋਧੀ ਪਾਰਟੀਆਂ ਵਲੋਂ ਰਾਜਨੀਤਿਕ ਮੁੱਦਾ ਬਣਾਉਣ 'ਤੇ ਪੀੜਤ ਪਰਿਵਾਰ ਨੂੰ ਇਨਸਾਫ਼ ਮਿਲਣ 'ਚ ਹੋਈ ਦੇਰੀ-ਜਲਾਲਪੁਰ

ਘਨੌਰ, 5 ਮਾਰਚ (ਜਾਦਵਿੰਦਰ ਸਿੰਘ ਜੋਗੀਪੁਰ)-ਕਰੀਬ ਡੇਢ ਸਾਲ ਪਹਿਲਾਂ ਖੇੜੀ ਗੰਡਿਆਂ ਵਿਖੇ ਬੱਚਿਆਂ ਦੇ ਅੰਨ੍ਹੇ ਕਤਲ ਦੀ ਕਹਾਣੀ ਬਹੁਤ ਹੀ ਦੁਖਦਾਈ ਹੈ ਭਾਵੇਂ ਸਾਡੀ ਪੁਲਿਸ ਨੇ ਇਸ ਮਾਮਲੇ ਨੂੰ ਸੁਲਝਾਅ ਇਸ ਦੇ ਅਸਲ ਦੋਸ਼ੀਆਂ ਨੂੰ ਕਾਬੂ ਕਰ ਲਿਆ ਹੈ ਪ੍ਰੰਤੂ ਜਦੋਂ ...

ਪੂਰੀ ਖ਼ਬਰ »

ਪੂਟਾ ਵਫ਼ਦ ਵਲੋਂ ਰਾਜਪਾਲ ਨਾਲ 'ਵਰਸਿਟੀ ਦੇ ਵਿੱਤੀ ਸੰਕਟ ਬਾਰੇ ਮੁਲਾਕਾਤ

ਪਟਿਆਲਾ, 5 ਮਾਰਚ (ਕੁਲਵੀਰ ਸਿੰਘ ਧਾਲੀਵਾਲ)-ਪੰਜਾਬੀ ਯੂਨੀਵਰਸਿਟੀ ਅਧਿਆਪਕ ਸੰਘ (ਪੂਟਾ) ਦਾ ਇੱਕ ਵਫ਼ਦ ਕੱਲ੍ਹ ਰਾਜਪਾਲ 'ਤੇ ਕੁਲਪਤੀ ਪੰਜਾਬੀ ਯੂਨੀਵਰਸਿਟੀ ਵੀ.ਪੀ ਸਿੰਘ ਬਦਨੌਰ ਨੰੂ ਮਿਲਿਆ | ਇਸ ਵਫ਼ਦ 'ਚ ਡਾ. ਨਿਸ਼ਾਨ ਸਿੰਘ ਦਿਓਲ ਪ੍ਰਧਾਨ, ਡਾ. ਮਨਿੰਦਰ ਸਿੰਘ ਮੀਤ ...

ਪੂਰੀ ਖ਼ਬਰ »

ਲਾਭ ਸਿੰਘ ਨੂੰ ਵਿਦਾਇਗੀ ਪਾਰਟੀ ਮੌਕੇ ਕੀਤਾ ਸਨਮਾਨਿਤ

ਡਕਾਲਾ, 5 ਮਾਰਚ (ਪ੍ਰਗਟ ਸਿੰਘ ਬਲਬੇੜ੍ਹਾ)-ਸਰਕਾਰੀ ਐਲੀਮੈਂਟਰੀ ਸਕੂਲ ਬੀਬੀਪੁਰ ਵਿਖੇ ਲਾਭ ਸਿੰਘ ਸੀ.ਐੱਚ.ਟੀ. ਜੋ ਕਿ ਸੁਚਜੀ ਸੇਵਾ ਨਿਭਾ ਰਹੇ ਸਨ, ਉਨ੍ਹਾਂ ਨੂੰ ਅੱਜ ਸੈਂਟਰ ਦੇ ਸਮੂਹ ਅਧਿਆਪਕਾਂ ਵਲੋਂ ਸੇਵਾਮੁਕਤੀ 'ਤੇ ਵਿਦਾਇਗੀ ਪਾਰਟੀ ਦਿੱਤੀ ਗਈ | ਇਸ ਮੌਕੇ ...

ਪੂਰੀ ਖ਼ਬਰ »

ਟੈੱਟ ਪ੍ਰੀਖਿਆ ਕਰਵਾਉਣ ਲਈ ਸਿੱਖਿਆ ਸਕੱਤਰ ਨੂੰ ਦਿੱਤਾ ਮੰਗ-ਪੱਤਰ

ਪਟਿਆਲਾ, 5 ਮਾਰਚ (ਧਰਮਿੰਦਰ ਸਿੰਘ ਸਿੱਧੂ)-ਪੰਜਾਬ ਰਾਜ ਅਧਿਆਪਕ ਯੋਗਤਾ ਪ੍ਰੀਖਿਆ (ਪੀਟੈੱਟ) ਕਰਵਾਉਣ ਦੀ ਮੰਗ ਨੂੰ ਲੈ ਕੇ ਐਲੀਮੈਂਟਰੀ ਟੀਚਰਜ਼ ਯੂਨੀਅਨ ਪੰਜਾਬ ਵਲੋਂ ਸਿੱਖਿਆ ਸਕੱਤਰ ਨੂੰ ਮੰਗ ਪੱਤਰ ਦਿੱਤਾ ਗਿਆ, ਜਿਸ 'ਤੇ ਸਿੱਖਿਆ ਸਕੱਤਰ ਨੇ ਯੂਨੀਅਨ ਨੂੰ ਭਰੋਸਾ ...

ਪੂਰੀ ਖ਼ਬਰ »

ਪੰਜਾਬੀ 'ਵਰਸਿਟੀ ਵਲੋਂ ਪ੍ਰੋ. ਹਰਬੰਸ ਸਿੰਘ ਦੇ 100 ਸਾਲਾ ਜਨਮ ਦਿਹਾੜੇ ਨੂੰ ਸਮਰਪਿਤ ਵੈਬੀਨਾਰ

ਪਟਿਆਲਾ, 5 ਮਾਰਚ (ਕੁਲਵੀਰ ਸਿੰਘ ਧਾਲੀਵਾਲ)-ਪੰਜਾਬੀ ਯੂਨੀਵਰਸਿਟੀ ਦੇ ਪ੍ਰੋਫ਼ੈਸਰ ਹਰਬੰਸ ਸਿੰਘ ਸਿੱਖ ਵਿਸ਼ਵ-ਕੋਸ਼ ਵਿਭਾਗ ਵਲੋਂ ਪ੍ਰੋਫ਼ੈਸਰ ਹਰਬੰਸ ਸਿੰਘ ਦੇ 100 ਸਾਲਾ ਜਨਮ ਦਿਹਾੜੇ ਨੂੰ ਸਮਰਪਿਤ ਇਕ ਵਿਸ਼ੇਸ਼ ਵੈਬੀਨਾਰ ਕਰਵਾਇਆ ਗਿਆ | ਡਾ. ਪਰਮਵੀਰ ਸਿੰਘ ...

ਪੂਰੀ ਖ਼ਬਰ »

ਵਿਦਿਆਰਥੀ ਜਥੇਬੰਦੀ ਸੈਫੀ ਨੇ ਪਰਚੇ ਵੰਡੇ

ਪਟਿਆਲਾ, 5 ਮਾਰਚ (ਕੁਲਵੀਰ ਸਿੰਘ ਧਾਲੀਵਾਲ)-ਵਿਦਿਆਰਥੀ ਜਥੇਬੰਦੀ ਸੈਕੂਲਰ ਯੂਥ ਫੈਡਰੇਸ਼ਨ ਆਫ਼ ਇੰਡੀਆ (ਸੈਫੀ) ਵਲੋਂ ਪੰਜਾਬੀ ਯੂਨੀਵਰਸਿਟੀ ਵਿਖੇ ਵਿਦਿਆਰਥੀਆਂ ਨੂੰ ਪਿਛਲੇ ਸਮੇਂ ਦੌਰਾਨ ਆਰਥਿਕ ਤੇ ਪ੍ਰਸ਼ਾਸਨਿਕ ਘੁਟਾਲਿਆਂ ਸਬੰਧੀ ਜਾਗਰੂਕਤਾ ਅਭਿਆਨ ਚਲਾਇਆ ...

ਪੂਰੀ ਖ਼ਬਰ »

ਸ਼ਹੀਦ ਭਗਤ ਸਿੰਘ ਹਾਊਸ ਬਣਿਆ ਮਲਟੀਪਰਪਜ਼ ਸਕੂਲ ਖੇਡਾਂ ਦਾ ਚੈਂਪੀਅਨ

ਪਟਿਆਲਾ, 5 ਮਾਰਚ (ਚਹਿਲ)-ਸਰਕਾਰੀ ਕੋ-ਐਡ ਮਲਟੀਪਰਪਜ਼ ਸੀਨੀਅਰ ਸੈਕੰਡਰੀ ਸਕੂਲ ਪਾਸੀ ਰੋਡ ਪਟਿਆਲਾ ਦਾ ਦੋ ਦਿਨਾਂ ਨੌਵਾਂ ਸਾਲਾਨਾ ਖੇਡ ਸਮਾਗਮ ਅੱਜ ਸਕੂਲ ਦੀ ਹਾਈ ਬਰਾਂਚ ਵਿਖੇ ਸ਼ਾਨੋ-ਸ਼ੌਕਤ ਨਾਲ ਨੇਪਰੇ ਚੜ੍ਹ ਗਿਆ | ਪਿ੍ੰ. ਤੋਤਾ ਸਿੰਘ ਚਹਿਲ ਨੈਸ਼ਨਲ ਐਵਾਰਡੀ ਦੀ ...

ਪੂਰੀ ਖ਼ਬਰ »

ਸਰਬੱਤ ਦੇ ਭਲੇ ਲਈ ਭੋਗ ਪਾਏ

ਪਟਿਆਲਾ, 5 ਮਾਰਚ (ਅ.ਸ. ਆਹਲੂਵਾਲੀਆ)-ਪੰਜਾਬ ਸਟੇਟ ਕਰਮਚਾਰੀ ਦਲ ਮੁੱਖ ਦਫ਼ਤਰ ਪਟਿਆਲਾ ਵਲੋਂ ਮੁਲਾਜ਼ਮਤ ਤੇ ਸਰਬਤ ਦੇ ਭਲੇ ਲਈ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਸਾਲਾਨਾ ਸ੍ਰੀ ਸੁਖਮਨੀ ਸਾਹਿਬ ਦਾ ਭੋਗ ਪਾਉਣ ਉਪਰੰਤ ਧਾਰਮਿਕ ਸਮਾਗਮ ਕਰਵਾਇਆ ਗਿਆ, ਜਿਸ ਵਿਚ ...

ਪੂਰੀ ਖ਼ਬਰ »

ਐਸ.ਬੀ.ਆਈ ਨੇ ਆਜੀਵਿਕਾ ਮਿਸ਼ਨ ਦੇ ਸੈਲਫ਼ ਹੈਲਪ ਗਰੁੱਪਾਂ ਤੇ ਜੇ.ਐਲ.ਜੀ. ਨੂੰ ਲੱਖਾਂ ਦੇ ਕਰਜ਼ੇ ਦਿੱਤੇ

ਸ਼ੁਤਰਾਣਾ, 5 ਮਾਰਚ (ਬਲਦੇਵ ਸਿੰਘ ਮਹਿਰੋਕ)-ਸਰਕਾਰ ਵਲੋਂ ਪਿੰਡਾਂ-ਕਸਬਿਆਂ 'ਚ ਘਰੇਲੂ ਬੀਬੀਆਂ ਨੂੰ ਆਤਮ-ਨਿਰਭਰ ਬਣਾਉਣ ਲਈ ਛੋਟੇ-ਛੋਟੇ ਗਰੁੱਪ ਬਣਾ ਕੇ ਕਾਰੋਬਾਰਾਂ ਲਈ ਸਟੇਟ ਬੈਂਕ ਆਫ਼ ਇੰਡੀਆ ਵਲੋਂ ਲੋਨ ਮੇਲਾ ਲਾ ਕੇ ਗਰੁੱਪਾਂ ਨੂੰ ਸਹਾਇਤਾ ਰਾਸ਼ੀ ਦਿੱਤੀ ਗਈ | ...

ਪੂਰੀ ਖ਼ਬਰ »

ਆਰਟਿਸਨਲ ਚਾਕਲੇਟ 'ਤੇ ਬੇਕਰੀ ਵਰਕਸ਼ਾਪ

ਮੰਡੀ ਗੋਬਿੰਦਗੜ੍ਹ, 5 ਮਾਰਚ (ਪ.ਪ.)-ਚਾਕਲੇਟ ਇਸ ਗ੍ਰਹਿ 'ਤੇ ਸਭ ਤੋਂ ਮੁੱਖ ਧਾਰਾ ਦੀ ਮਿੱਠੀ ਚੀਜ਼ ਹੈ | ਸਾਰੇ ਉਮਰ ਸਮੂਹ ਵਾਲੇ ਚਾਕਲੇਟ ਖਾਣਾ ਤੇ ਤੋਹਫ਼ੇ ਵਜੋਂ ਦੇਣਾ ਪਸੰਦ ਕਰਦੇ ਹਨ | ਇਸ ਰੁਝਾਨ ਨੂੰ ਧਿਆਨ ਵਿਚ ਰੱਖਦਿਆਂ, ਰਿਮਟ ਯੂਨੀਵਰਸਿਟੀ, ਮੰਡੀ ਗੋਬਿੰਦਗੜ੍ਹ ...

ਪੂਰੀ ਖ਼ਬਰ »

ਪੰਜਾਬ ਪੁਲਿਸ ਪੈਨਸ਼ਨਰਜ਼ ਵੈੱਲਫੇਅਰ ਐਸੋਸੀਏਸ਼ਨ ਦੀ ਹੋਈ ਮੀਟਿੰਗ

ਫ਼ਤਹਿਗੜ੍ਹ ਸਾਹਿਬ, 5 ਮਾਰਚ (ਬਲਜਿੰਦਰ ਸਿੰਘ)-ਪੰਜਾਬ ਪੁਲਿਸ ਪੈਨਸ਼ਨਰਜ਼ ਵੈੱਲਫੇਅਰ ਐਸੋਸੀਏਸ਼ਨ ਦੀ ਮੀਟਿੰਗ ਫ਼ਤਹਿਗੜ੍ਹ ਸਾਹਿਬ ਵਿਖੇ ਸ਼ਮਸ਼ੇਰ ਸਿੰਘ ਦੀ ਪ੍ਰਧਾਨਗੀ ਹੇਠ ਹੋਈ | ਜਿਸ ਦੌਰਾਨ ਸੇਵ ਮੁਕਤ ਕਰਮਚਾਰੀਆਂ ਨੂੰ ਪੇਸ਼ ਆ ਰਹੀਆਂ ਮੁਸ਼ਕਿਲਾਂ ਬਾਰੇ ...

ਪੂਰੀ ਖ਼ਬਰ »

ਐਨ.ਆਈ.ਐਸ. ਪਟਿਆਲਾ ਵਿਖੇ ਅਥਲੈਟਿਕਸ ਕੋਚ ਨਿਕੋਲਈ ਸਨੇਸਰਵ ਦੀ ਮੌਤ

ਪਟਿਆਲਾ, 5 ਮਾਰਚ (ਚਹਿਲ)-ਸਪੋਰਟਸ ਅਥਾਰਿਟੀ ਆਫ਼ ਇੰਡੀਆ ਵਲੋਂ ਕੌਮੀ ਅਥਲੈਟਿਕਸ ਟੀਮ ਨਾਲ ਨਿਯੁਕਤ ਕੀਤੇ ਗਏ ਬੇਲਾਰੂਸ ਦੇ ਕੋਚ ਨਿਕੋਲਈ ਸਨੇਸਰਵ ਦਾ ਅੱਜ ਇੱਥੇ ਨੇਤਾ ਜੀ ਸੁਭਾਸ਼ ਨੈਸ਼ਨਲ ਇੰਸਟੀਚਿਊਟ ਆਫ਼ ਸਪੋਰਟਸ ਵਿਖੇ ਭੇਦਭਰੀ ਹਾਲਤ 'ਚ ਦਿਹਾਂਤ ਹੋ ਗਿਆ | 72 ...

ਪੂਰੀ ਖ਼ਬਰ »

ਮੰਗਣੇ ਤੋਂ ਬਾਅਦ ਵਿਆਹ ਨੂੰ ਨਾਂਅ ਕਰਨ 'ਤੇ 2 ਵਿਅਕਤੀਆਂ ਖ਼ਿਲਾਫ਼ ਕੇਸ ਦਰਜ

ਪਟਿਆਲਾ, 5 ਮਾਰਚ (ਮਨਦੀਪ ਸਿੰਘ ਖਰੋੜ)-ਇੱਥੋਂ ਦੀ ਰਹਿਣ ਵਾਲੀ ਇਕ ਲੜਕੀ ਨਾਲ ਮੰਗਣੀ ਹੋਣ ਤੋਂ ਬਾਅਦ ਵਿਆਹ ਦੀਆਂ ਮੰਗਾਂ ਪੂਰੀਆਂ ਨਾ ਹੋਣ ਕਾਰਨ ਵਿਆਹ ਤੋਂ ਇਨਕਾਰ ਕਰਨ ਦੇ ਮਾਮਲੇ 'ਚ ਥਾਣਾ ਔਰਤਾਂ ਦੀ ਪੁਲਿਸ ਨੇ 2 ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ | ਉਕਤ ...

ਪੂਰੀ ਖ਼ਬਰ »

ਭਾਰਤ ਚੋਣ ਕਮਿਸ਼ਨ ਦੀ ਐਪ ਡਾਊਨਲੋਡ ਦੀ ਮੁਹਿੰਮ ਅੱਜ ਤੋਂ-ਨਮਨ ਮੜਕਨ

ਸਮਾਣਾ, 5 ਮਾਰਚ (ਸਾਹਿਬ ਸਿੰਘ)-ਉੱਪ-ਮੰਡਲ ਅਫ਼ਸਰ-ਕਮ-ਚੋਣ ਅਧਿਕਾਰੀ ਸਮਾਣਾ ਨਮਨ ਮੜਕਨ ਨੇ ਦੱਸਿਆ ਹੈ ਕਿ ਵੋਟਰਾਂ ਨੂੰ ਆਪਣਾ ਸ਼ਨਾਖ਼ਤੀ ਕਾਰਡ ਬਣਾਉਣਾ ਸੌਖਾ ਹੋ ਗਿਆ ਹੈ | ਉਨ੍ਹਾਂ ਵੇਰਵਾ ਦਿੰਦਿਆਂ ਦੱਸਿਆ ਕਿ ਭਾਰਤ ਚੋਣ ਕਮਿਸ਼ਨ ਵਲੋਂ 11ਵੇਂ ਰਾਸ਼ਟਰੀ ਵੋਟਰ ...

ਪੂਰੀ ਖ਼ਬਰ »

ਮਹਿਲਾ ਦਿਵਸ ਮੌਕੇ ਵੋਟ ਤੇ ਲੋਕਤੰਤਰ ਵਿਸ਼ੇ 'ਤੇ ਕਰਵਾਏ ਜਾਣਗੇ ਪੰਜਾਬੀ ਬੋਲੀਆਂ ਦੇ ਮੁਕਾਬਲੇ

ਪਟਿਆਲਾ, 5 ਮਾਰਚ (ਗੁਰਪ੍ਰੀਤ ਸਿੰਘ ਚੱਠਾ)-ਮੁੱਖ ਚੋਣ ਅਫਸਰ ਪੰਜਾਬ ਦੀਆਂ ਹਦਾਇਤਾਂ 'ਤੇ ਅੰਤਰ ਰਾਸ਼ਟਰੀ ਮਹਿਲਾ ਦਿਵਸ 'ਤੇ ਮਹਿਲਾ ਵੋਟਰਾਂ ਲਈ ਜ਼ਿਲ੍ਹਾ ਪੱਧਰ 'ਤੇ ਪੰਜਾਬੀ ਬੋਲੀਆਂ ਦਾ ਮੁਕਾਬਲਾ ਕਰਵਾਇਆ ਜਾਵੇਗਾ | ਇਸ ਸਬੰਧੀ ਜਾਣਕਾਰੀ ਦਿੰਦਿਆਂ ਵਧੀਕ ਜ਼ਿਲ੍ਹਾ ...

ਪੂਰੀ ਖ਼ਬਰ »

ਬਾਬਾ ਬਲਵੰਤ ਸਿੰਘ ਪੰਜੇਟਾ ਵਾਲਿਆਂ ਦੀ ਯਾਦ 'ਚ ਗੁਰਮਤਿ ਸਮਾਗਮ

ਭੁਨਰਹੇੜੀ, 5 ਮਾਰਚ (ਧਨਵੰਤ ਸਿੰਘ)- ਬਾਬਾ ਬਲਵੰਤ ਸਿੰਘ ਪੰਜੇਟਾ ਵਾਲਿਆਂ ਦੀ ਯਾਦ 'ਚ ਧਾਰਮਿਕ ਸਮਾਗਮ ਕਰਵਾਇਆ ਗਿਆ | ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ | ਵੱਖ-ਵੱਖ ਰਾਗੀ ਜਥਿਆਂ ਨੇ ਸ਼ਬਦ ਕੀਰਤਨ ਦੁਆਰਾ ਸੰਗਤਾਂ ਨੂੰ ਨਿਹਾਲ ਕੀਤਾ | ਇਸ ਮੌਕੇ ਬਾਬਾ ਬਲਵੰਤ ...

ਪੂਰੀ ਖ਼ਬਰ »

ਔਰਤ ਦਿਵਸ ਨੂੰ ਸਮਰਪਿਤ ਸੈਮੀਨਾਰ

ਨਾਭਾ, 5 ਮਾਰਚ (ਕਰਮਜੀਤ ਸਿੰਘ)-ਅੱਜ ਪੰਜਾਬ ਸਟੂਡੈਂਟਸ ਯੂਨੀਅਨ ਵਲੋਂ ਰਿਪੁਦਮਨ ਕਾਲਜ ਨਾਭਾ ਵਿਚ ਕੌਮਾਂਤਰੀ ਮਹਿਲਾ ਦਿਵਸ ਨੂੰ ਸਮਰਪਿਤ ਸੈਮੀਨਾਰ ਕਰਵਾਇਆ ਗਿਆ | ਮੁੱਖ ਬੁਲਾਰੇ ਦੇ ਤੌਰ 'ਤੇ ਇਸਤਰੀ ਜਾਗਿ੍ਤੀ ਮੰਚ ਦੇ ਸੂਬਾ ਜਰਨਲ ਸਕੱਤਰ ਅਮਨਦੀਪ ਕੌਰ ਦਿਉਲ ...

ਪੂਰੀ ਖ਼ਬਰ »

ਗੈਰ-ਸੰਚਾਰੀ ਰੋਗਾਂ ਪ੍ਰਤੀ ਲੋਕਾਂ ਨੂੰ ਕੀਤਾ ਜਾਗਰੂਕ

ਭਾਦਸੋਂ, 5 ਮਾਰਚ (ਪ੍ਰਦੀਪ ਦੰਦਰਾਲਾ)-ਸਿਵਲ ਸਰਜਨ ਪਟਿਆਲਾ ਡਾ. ਸਤਿੰਦਰ ਸਿੰਘ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਸਿਹਤ ਤੇ ਪਰਿਵਾਰ ਭਲਾਈ ਵਿਭਾਗ ਪੰਜਾਬ ਵਲੋਂ ਰਾਸ਼ਟਰੀ ਪ੍ਰੋਗਰਾਮ ਫ਼ਾਰ ਪ੍ਰੀਵੈਂਸ਼ਨ ਐਂਡ ਕੰਟਰੋਲ ਆਫ਼ ਕੈਂਸਰ, ਡਾਇਬਿਟੀਜ਼, ਕਾਰਡਿਓ ਵਾਸਕੁਲਰ ...

ਪੂਰੀ ਖ਼ਬਰ »

ਸ਼੍ਰੋ.ਅ.ਦ. (ਅ) ਜ਼ਿਲ੍ਹਾ ਫ਼ਤਹਿਗੜ੍ਹ ਸਾਹਿਬ ਦੀ ਜਥੇਬੰਦੀ ਦਾ ਨਵੇਂ ਸਿਰਿਓਾ ਐਲਾਨ

ਫ਼ਤਹਿਗੜ੍ਹ ਸਾਹਿਬ, 5 ਮਾਰਚ (ਬਲਜਿੰਦਰ ਸਿੰਘ)-ਸ਼੍ਰੋਮਣੀ ਅਕਾਲੀ ਦਲ (ਅ) ਜ਼ਿਲ੍ਹਾ ਫ਼ਤਹਿਗੜ੍ਹ ਸਾਹਿਬ ਦੀ ਮੀਟਿੰਗ ਅੱਜ ਇੱਥੇ ਜ਼ਿਲ੍ਹਾ ਪ੍ਰਧਾਨ ਸ਼ਿੰਗਾਰਾ ਸਿੰਘ ਬਡਲਾ ਦੀ ਪ੍ਰਧਾਨਗੀ ਹੇਠ ਹੋਈ, ਜਿਸ ਦੌਰਾਨ ਜ਼ਿਲ੍ਹਾ ਜਥੇਬੰਦੀ ਦੇ ਨਵੇਂ ਢਾਂਚੇ ਦਾ ਐਲਾਨ ...

ਪੂਰੀ ਖ਼ਬਰ »

ਬਲਾਕ ਸਿੱਖਿਆ ਅਫ਼ਸਰ ਨਿਮਰਾਨ ਨੇ ਕੀਤਾ 5 ਰੋਜ਼ਾ ਕੈਂਪ ਦਾ ਨਿਰੀਖਣ

ਗੁਹਲਾ ਚੀਕਾ, 5 ਮਾਰਚ (ਓ.ਪੀ ਸੈਣੀ)-ਸਰਕਾਰੀ ਸੈਕੰਡਰੀ ਸਕੂਲ ਸਲੀਮਪੁਰ ਵਿਖੇ 1 ਮਾਰਚ ਤੋਂ 6ਵੀਂ ਤੋਂ 8ਵੀਂ ਜਮਾਤ ਦੀਆਂ ਲੜਕੀਆਂ ਲਈ ''ਫਨ ਕੈਂਪ ਰਾਹੀਂ ਲਾਈਫ਼ ਸਕਿੱਲ ਡਿਵੈਲਪਮੈਂਟU ਦੇ ਆਖ਼ਰੀ ਦਿਨ ਅੱਜ ਬਲਾਕ ਸਿੱਖਿਆ ਅਧਿਕਾਰੀ ਗੁਹਲਾ ਗੋਪੀ ਚੰਦ ਨਿੰਮਰਾਨ ਨੇ ਕੈਂਪ ...

ਪੂਰੀ ਖ਼ਬਰ »

ਪ੍ਰਕਾਸ਼ ਪੁਰਬ ਨੂੰ ਸਮਰਪਿਤ ਚਿੱਤਰਕਾਰੀ ਮੁਕਾਬਲੇ ਕਰਵਾਏ

ਪਟਿਆਲਾ, 5 ਮਾਰਚ (ਧਰਮਿੰਦਰ ਸਿੰਘ ਸਿੱਧੂ)-ਪੰਜਾਬ ਸਰਕਾਰ ਵਲੋਂ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 400 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸਮਾਗਮਾਂ ਦੀ ਲੜੀ ਤਹਿਤ ਸਕੂਲ ਸਿੱਖਿਆ ਵਿਭਾਗ ਵਲੋਂ ਜ਼ਿਲੇ੍ਹ 'ਚ ਸਕੂਲੀ ਵਿਦਿਆਰਥੀਆਂ ਦੇ ਮੁਕਾਬਲੇ ਕਰਵਾਏ ਜਾ ਰਹੇ ਹਨ | ...

ਪੂਰੀ ਖ਼ਬਰ »

ਸੰਤ ਸਮਾਗਮ ਦੀਆਂ ਤਿਆਰੀਆਂ ਸਬੰਧੀ ਗੁਰਦੁਆਰਾ ਸੰਤ ਕੰਬਲੀ ਵਾਲਾ ਵਿਖੇ ਹੋਈ ਇਕੱਤਰਤਾ

ਪਟਿਆਲਾ, 5 ਮਾਰਚ (ਅਮਰਬੀਰ ਸਿੰਘ ਆਹਲੂਵਾਲੀਆ)-ਪਾਤਸ਼ਾਹੀ ਨੌਵੀਂ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ 400 ਸਾਲਾ ਪ੍ਰਕਾਸ਼ ਗੁਰਪੁਰਬ ਨੂੰ ਸਮਰਪਿਤ 9 ਮਾਰਚ ਤੋਂ ਆਰੰਭ ਹੋਣ ਵਾਲੇ ਪੰਜ ਰੋਜ਼ਾ ਸੰਤ ਸਮਾਗਮ ਦੀ ਤਿਆਰੀ ਲਈ ਸੰਤ ਮਹਾਂਪੁਰਸ਼ਾਂ ਦੀ ਅਹਿਮ ਇਕੱਤਰਤਾ ...

ਪੂਰੀ ਖ਼ਬਰ »

ਜਾਂਸਲਾ ਵਿਖੇ 9 ਨੂੰ ਹੋਵੇਗੀ ਕਿਸਾਨ ਇਕੱਤਰਤਾ

ਬਨੂੜ, 5 ਮਾਰਚ (ਭੁਪਿੰਦਰ ਸਿੰਘ)-ਗਿਆਨ ਸਾਗਰ ਹਸਪਤਾਲ ਦੇ ਸਾਹਮਣੇ ਪਿੰਡ ਜਾਂਸਲਾ ਨੇੜੇ ਬਨੂੜ ਵਿਖੇ 9 ਮਾਰਚ ਨੂੰ ਵਿਸ਼ਾਲ ਕਿਸਾਨ ਇਕੱਤਰਤਾ ਹੋ ਰਹੀ ਹੈ | ਦੁਪਹਿਰ 2 ਵਜੇ ਤੋਂ ਲੈ ਕੇ ਦੇਰ ਰਾਤ ਤੱਕ ਚੱਲਣ ਵਾਲੀ ਇਸ ਕਿਸਾਨ ਰੈਲੀ 'ਚ ਭਾਰਤੀ ਕਿਸਾਨ ਯੂਨੀਅਨ ...

ਪੂਰੀ ਖ਼ਬਰ »

ਭਗਤ ਧੰਨਾ ਜੀ ਦਾ ਜਨਮ ਦਿਹਾੜਾ ਮਨਾਇਆ

ਦੇਵੀਗੜ੍ਹ, 5 ਮਾਰਚ (ਰਾਜਿੰਦਰ ਸਿੰਘ ਮੌਜੀ)-ਟਾਂਗਰੀ ਨਦੀ 'ਤੇ ਸਥਿਤ ਗੁਰਦੁਆਰਾ ਸਾਹਿਬ ਭਗਤ ਧੰਨਾ ਜੀ ਪਿੰਡ ਹਰੀਗੜ੍ਹ ਵਿਖੇ ਭਗਤ ਧੰਨਾ ਜੀ ਦਾ ਜਨਮ ਦਿਹਾੜਾ ਗੁਰਦੁਆਰਾ ਸਾਹਿਬ ਦੇ ਮੁੱਖ ਪ੍ਰਬੰਧਕ ਬਾਬਾ ਟਹਿਲ ਸਿੰਘ ਦੇ ਯਤਨਾਂ ਸਦਕਾ ਇਲਾਕੇ ਦੀ ਸੰਗਤ ਦੇ ਸਹਿਯੋਗ ...

ਪੂਰੀ ਖ਼ਬਰ »

ਚੋਣ ਅਫ਼ਸਰ ਪੰਜਾਬ ਨੇ ਸੇਵਾ ਕੇਂਦਰ 'ਚ ਬਣੇ ਹੈਲਪ ਡੈਸਕ ਦਾ ਕੀਤਾ ਮੁਆਇਨਾ

ਪਟਿਆਲਾ, 5 ਮਾਰਚ (ਗੁਰਪ੍ਰੀਤ ਸਿੰਘ ਚੱਠਾ)-ਚੋਣ ਅਫ਼ਸਰ ਪੰਜਾਬ ਹਰੀਸ਼ ਕੁਮਾਰ ਵਲੋਂ ਅੱਜ ਸੇਵਾ ਕੇਂਦਰ ਵਿਖੇ ਵੋਟਰਾਂ ਨੂੰ ਈ ਐਪਿਕ ਸਬੰਧੀ ਜਾਗਰੂਕ ਕਰਨ ਲਈ ਬਣਾਏ ਗਏ ਹੈਲਪ ਡੈਸਕ ਦਾ ਮੁਆਇਨਾ ਕੀਤਾ ਗਿਆ ਅਤੇ ਇਸ ਉਪਰੰਤ ਨਾਭਾ ਰੋਡ 'ਤੇ ਜ਼ਿਲ੍ਹਾ ਚੋਣ ਦਫ਼ਤਰ ...

ਪੂਰੀ ਖ਼ਬਰ »

ਮੁਲਾਜ਼ਮ ਸੰਘਰਸ਼ ਮੋਰਚੇ ਦੀ ਭਲਕ ਦੀ ਸੂਬਾਈ ਰੈਲੀ ਨਾਲ ਸਬੰਧਿਤ ਮੰਗਾਂ ਤੋਂ ਜ਼ਿਲ੍ਹਾ ਪ੍ਰਸ਼ਾਸਨ ਨੂੰ ਕਰਵਾਇਆ ਜਾਣੂ

ਪਟਿਆਲਾ, 5 ਮਾਰਚ (ਧਰਮਿੰਦਰ ਸਿੰਘ ਸਿੱਧੂ)-ਪੰਜਾਬ ਤੇ ਯੂ.ਟੀ. ਮੁਲਾਜ਼ਮ ਸੰਘਰਸ਼ ਮੋਰਚੇ ਵਲੋਂ 7 ਮਾਰਚ ਨੂੰ ਪਟਿਆਲਾ ਸ਼ਹਿਰ ਵਿਖੇ ਕੀਤੀ ਜਾ ਰਹੀ ਸੂਬਾ ਪੱਧਰੀ ਰੈਲੀ ਦੀਆਂ ਮੰਗਾਂ ਤੋਂ ਜਾਣੂ ਕਰਵਾਉਣ ਲਈ ਅੱਜ ਡਿਪਟੀ ਕਮਿਸ਼ਨਰ ਪਟਿਆਲਾ ਦੇ ਨਾਂਅ ਸਹਾਇਕ ਕਮਿਸ਼ਨਰ ...

ਪੂਰੀ ਖ਼ਬਰ »

ਗੁਲਜ਼ਾਰ ਸਿੰਘ ਸੰਧੂ ਨੇ ਗੁਰਮਤਿ ਕਾਲਜ ਦੇ ਵਿਦਿਆਰਥੀਆਂ ਨਾਲ ਤਜ਼ਰਬੇ ਕੀਤੇ ਸਾਂਝੇ

ਪਟਿਆਲਾ, 5 ਮਾਰਚ (ਗੁਰਵਿੰਦਰ ਸਿੰਘ ਔਲਖ)-ਗੁਰਮਤਿ ਕਾਲਜ ਵਿਖੇ ਪੰਜਾਬੀ ਦੇ ਪ੍ਰਸਿੱਧ ਸਾਹਿਤਕਾਰ ਤੇ ਪੰਜਾਬੀ ਸਾਹਿਤ ਰਤਨ ਨਾਲ ਸਨਮਾਨਿਤ ਗੁਲਜ਼ਾਰ ਸਿੰਘ ਸੰਧੂ ਨੇ ਆਪਣੇ ਪਰਿਵਾਰ ਸਮੇਤ ਵਿਸ਼ੇਸ਼ ਦੌਰਾ ਕੀਤਾ | ਪਿ੍ੰ. ਡਾ. ਜਸਬੀਰ ਕੌਰ, ਸਮੂਹ ਸਟਾਫ਼ ਤੇ ...

ਪੂਰੀ ਖ਼ਬਰ »

ਹਵਾਲਾਤੀ ਮੋਬਾਈਲ 'ਤੇ ਗੱਲ ਕਰਦਾ ਕਾਬੂ

ਪਟਿਆਲਾ, 5 ਮਾਰਚ (ਮਨਦੀਪ ਸਿੰਘ ਖਰੋੜ)-ਕੇਂਦਰੀ ਜੇਲ੍ਹ 'ਚ ਮੋਬਾਈਲ 'ਤੇ ਗੱਲ ਕਰਦਾ ਇਕ ਹਵਾਲਾਤੀ ਤੋਂ ਫੋਨ ਬਰਾਮਦ ਹੋਣ ਦੇ ਨਾਲ 5 ਲਾਵਾਰਸ ਮੋਬਾਈਲ ਜੇਲ੍ਹ 'ਚੋਂ ਹੋਰ ਮਿਲਣ ਦਾ ਮਾਮਲਾ ਸਾਹਮਣੇ ਆਇਆ ਹੈ | ਪਹਿਲੇ ਕੇਸ 'ਚ ਜੇਲ੍ਹ ਦੇ ਸਹਾਇਕ ਸੁਪਰਡੈਂਟ ਰਾਜਪਾਲ ਸਿੰਘ ਨੇ ...

ਪੂਰੀ ਖ਼ਬਰ »

ਪ੍ਰਨੀਤ ਕੌਰ ਨੇ ਕਿਸਾਨ ਸੰਘਰਸ਼ 'ਚ ਮਾਰੇ ਹੋਏ ਨੌਜਵਾਨ ਨਵਜੋਤ ਸਿੰਘ ਦੇ ਪਰਿਵਾਰ ਨਾਲ ਦੁੱਖ ਵੰਡਾਇਆ

ਭਾਦਸੋਂ, 5 ਮਾਰਚ (ਗੁਰਬਖਸ਼ ਸਿੰਘ ਵੜੈਚ)-ਪਟਿਆਲਾ ਤੋਂ ਸੰਸਦ ਮੈਂਬਰ ਪ੍ਰਨੀਤ ਕੌਰ ਨੇ ਅੱਜ ਭਾਦਸੋਂ ਨੇੜਲੇ ਪਿੰਡ ਖੇੜੀ ਜੱਟਾਂ ਵਿਖੇ ਪੁੱਜ ਕੇ ਸਿੰਘੂ ਬਾਰਡਰ 'ਤੇ ਕਿਸਾਨ ਸੰਘਰਸ਼ 'ਚ ਆਪਣੀ ਜਾਨ ਗਵਾਉਣ ਵਾਲੇ ਨੌਜਵਾਨ ਨਵਜੋਤ ਸਿੰਘ ਦੇ ਮਾਤਾ-ਪਿਤਾ ਤੇ ਪਰਿਵਾਰਕ ...

ਪੂਰੀ ਖ਼ਬਰ »

ਖ਼ਾਲਸਾ ਕਾਲਜ ਦੇ ਵਿਦਿਆਰਥੀਆਂ ਦੀ ਵਿਸ਼ਵ ਕੱਪ ਲਈ ਚੋਣ

ਪਟਿਆਲਾ, 5 ਮਾਰਚ (ਗੁਰਵਿੰਦਰ ਸਿੰਘ ਔਲਖ)-ਖ਼ਾਲਸਾ ਕਾਲਜ ਦੇ ਵਿਦਿਆਰਥੀਆਂ ਦੀ ਚੋਣ ਭਾਰਤ ਦੀ ਆਰਚਰੀ ਟੀਮ ਲਈ ਹੋਈ ਹੈ | ਇਹ ਟੀਮ ਵਰਲਡ ਕੱਪ ਸਟੇਜ-1 ਗੌਟੇਮਾਲਾ, ਵਰਲਡ ਕੱਪ ਸਟੇਜ-2 ਸ਼ਿੰਘਾਈ ਅਤੇ ਵਰਲਡ ਕੱਪ ਸਟੇਜ-3 ਪੈਰਿਸ ਵਿਖੇ ਹੋਣ ਵਾਲੇ ਮੁਕਾਬਲਿਆਂ ਵਿਚ ਭਾਗ ਲਵੇਗੀ ...

ਪੂਰੀ ਖ਼ਬਰ »

ਈ.ਟੀ.ਓ. ਬਣੇ ਹਰਜਿੰਦਰ ਸਿੰਘ

ਬਨੂੜ, 5 ਮਾਰਚ (ਭੁਪਿੰਦਰ ਸਿੰਘ)-ਆਬਕਾਰੀ ਅਤੇ ਕਰ ਵਿਭਾਗ ਵਿਚ ਆਪਣੀ ਸੇਵਾਵਾਂ ਨਿਭਾ ਰਹੇ ਹਰਜਿੰਦਰ ਸਿੰਘ ਦੀ ਬਤੌਰ ਆਬਕਾਰੀ ਅਤੇ ਕਰ ਅਫ਼ਸਰ ਤਰੱਕੀ ਹੋਈ ਹੈ | ਉਹ ਪਿੰਡ ਕੁਰਲੀ (ਬਟੌਲੀ) ਦੇ ਜੰਮਪਲ ਹਨ ਤੇ ਪਿਛਲੇ ਲੰਮੇ ਸਮੇਂ ਤੋਂ ਵਿਭਾਗ ਵਿਚ ਨਿਰੀਖ਼ਕ ਦੇ ਤੌਰ ਤੇ ...

ਪੂਰੀ ਖ਼ਬਰ »

ਮਹਾਰਾਜਾ ਭੁਪਿੰਦਰ ਸਿੰਘ ਪੰਜਾਬ ਖੇਡ 'ਵਰਸਿਟੀ ਦੇ ਨਿਰਮਾਣ ਦੇ ਪਹਿਲੇ ਪੜਾਅ ਦਾ ਕੰਮ ਸ਼ੁਰੂ

ਪਟਿਆਲਾ, 5 ਮਾਰਚ (ਗੁਰਵਿੰਦਰ ਸਿੰਘ ਔਲਖ)-ਮਹਾਰਾਜਾ ਭੁਪਿੰਦਰ ਸਿੰਘ ਪੰਜਾਬ ਖੇਡ ਯੂਨੀਵਰਸਿਟੀ ਦੇ ਨਿਰਮਾਣ ਦੇ ਪਹਿਲੇ ਪੜਾਅ ਦਾ ਕੰਮ ਅੱਜ ਸਿੱਧੂਵਾਲ ਵਿਖੇ ਉਪ ਕੁਲਪਤੀ ਲੈਫ. ਜਨਰਲ (ਸੇਵਾ-ਮੁਕਤ) ਜੇ. ਐਸ. ਚੀਮਾ ਨੇ ਟੱਕ ਲਗਾਕੇ ਸ਼ੁਰੂ ਕਰਵਾਇਆ, ਕੰਮ ਦੀ ਸ਼ੁਰੂਆਤ ...

ਪੂਰੀ ਖ਼ਬਰ »

ਜੈਵਲਿਨ ਸੁਟਾਵੇ ਨੀਰਜ ਚੋਪੜਾ ਨੇ ਬਣਾਇਆ ਨਵਾਂ ਕੌਮੀ ਰਿਕਾਰਡ

ਪਟਿਆਲਾ, 5 ਮਾਰਚ (ਚਹਿਲ)-ਇੱਥੇ ਨੇਤਾ ਜੀ ਸ਼ੁਭਾਸ਼ ਨੈਸ਼ਨਲ ਇੰਸਟੀਚਿਊਟ ਆਫ ਸਪੋਰਟਸ ਵਿਖੇ ਕਰਵਾਈ ਗਈ ਇਸ ਸੀਜ਼ਨ ਦੀ ਤੀਸਰੀ ਇੰਡੀਅਨ ਗ੍ਰਾਂ ਪ੍ਰੀ ਅਥਲੈਟਿਕ ਮੀਟ ਦੌਰਾਨ ਦੇਸ਼ ਦੇ ਨਾਮਵਰ ਅਥਲੀਟ ਨੀਰਜ ਚੋਪੜਾ ਨੇ ਜੈਵਲਿਨ ਸੁੱਟਣ 'ਚ ਨਵਾਂ ਕੌਮੀ ਕੀਰਤੀਮਾਨ ...

ਪੂਰੀ ਖ਼ਬਰ »

ਪੰਜਾਬੀ 'ਵਰਸਿਟੀ ਸਵ. ਮਹਾਰਾਜਾ ਯਾਦਵਿੰਦਰਾ ਸਿੰਘ ਦਾ ਸੁਪਨਾ ਸੀ, ਜੋ ਕੈਪਟਨ ਦੇ ਰਾਜ 'ਚ ਦਮ ਤੋੜ ਰਹੀ ਹੈ-ਬੀਰ ਦਵਿੰਦਰ ਸਿੰਘ

ਪਟਿਆਲਾ, 5 ਮਾਰਚ (ਗੁਰਵਿੰਦਰ ਸਿੰਘ ਔਲਖ)-ਸਾਬਕਾ ਡਿਪਟੀ ਸਪੀਕਰ ਬੀਰਦਵਿੰਦਰ ਸਿੰਘ ਨੇ ਇਕ ਬਿਆਨ 'ਚ ਆਖਿਆ ਕਿ ਪੰਜਾਬੀ ਯੂਨੀਵਰਸਿਟੀ ਦੀ ਸਥਾਪਨਾ ਮਰਹੂਮ ਮੁੱਖ ਮੰਤਰੀ ਪੰਜਾਬ ਪ੍ਰਤਾਪ ਸਿੰਘ ਕੈਰੋਂ ਅਤੇ ਸਵਰਗਵਾਸੀ ਮਹਾਰਾਜਾ ਯਾਦਵਿੰਦਰਾ ਸਿੰਘ ਦਾ ਸਾਂਝਾ ਸੁਪਨਾ ...

ਪੂਰੀ ਖ਼ਬਰ »

ਪੰਜਾਬ ਖੋ-ਖੋ ਚੈਂਪੀਅਨਸ਼ਿਪ ਅੱਜ ਤੋਂ

ਪਟਿਆਲਾ, 5 ਮਾਰਚ (ਚਹਿਲ)- 51ਵੀਂ ਪੰਜਾਬ ਸੀਨੀਅਰ ਖੋ-ਖੋ ਚੈਂਪੀਅਨਸ਼ਿਪ (ਪੁਰਸ਼ 'ਤੇ ਔਰਤਾਂ) ਭਲਕੇ 6 ਤੇ 7 ਮਾਰਚ ਨੂੰ ਇੱਥੇ ਰਾਜਾ ਭਾਲਿੰਦਰ ਸਿੰਘ ਸਪੋਰਟਸ ਕੰਪਲੈਕਸ (ਪੋਲੋ ਗਰਾਉਂਡ) ਵਿਖੇ ਕਰਵਾਈ ਜਾ ਰਹੀ ਹੈ | ਪੰਜਾਬ ਖੋ-ਖੋ ਐਸੋਸੀਏਸ਼ਨ ਦੇ ਜਨਰਲ ਸਕੱਤਰ 'ਤੇ ਸਾਬਕਾ ...

ਪੂਰੀ ਖ਼ਬਰ »

ਟੈਕਨੀਕਲ ਸਰਵਿਸ ਯੂਨੀਅਨ ਵਲੋੋਂ ਰੋਸ ਰੈਲੀ

ਨਾਭਾ, 5 ਮਾਰਚ (ਕਰਮਜੀਤ ਸਿੰਘ)-ਨਾਭਾ ਡਵੀਜ਼ਨ ਵਿਖੇ ਟੈਕਨੀਕਲ ਸਰਵਿਸ ਯੂਨੀਅਨ ਵਲੋਂ ਰੋਸ ਰੈਲੀ ਕੀਤੀ ਗਈ | ਇਹ ਰੋਸ ਰੈਲੀ ਭਗਤਾਂ ਭਾਈ ਸਬ-ਡਵੀਜ਼ਨ ਦੇ ਪਿੰਡ ਕੋਠੇ ਗੁਰੂ ਕੇ ਵਿਖੇ ਚਲਦੇ ਮੋਟਰ ਕੁਨੈਕਸ਼ਨ ਚੈੱਕ ਕਰਨ ਗਏ ਨੂੰ ਖਪਤਕਾਰ ਵਲੋਂ ਅਤੇ ਸ਼ਰਾਰਤੀ ਅਨਸਰ ...

ਪੂਰੀ ਖ਼ਬਰ »

ਸੰਸਦ ਮੈਂਬਰ ਤੇ ਚੇਅਰਪਰਸਨ ਨੇ 11 ਜ਼ਿਲਿ੍ਹਆਂ ਦੀ ਪੁਲਿਸ ਦੇ ਕੰਮਕਾਜ ਦੀ ਕੀਤੀ ਸਮੀਖਿਆ

ਪਟਿਆਲਾ, 5 ਮਾਰਚ (ਮਨਦੀਪ ਸਿੰਘ ਖਰੋੜ)-ਪਟਿਆਲਾ ਤੋਂ ਸੰਸਦ ਮੈਂਬਰ ਪ੍ਰਨੀਤ ਕੌਰ ਅਤੇ ਪੰਜਾਬ ਰਾਜ ਮਹਿਲਾ ਕਮਿਸ਼ਨ ਦੀ ਚੇਅਰਪਰਸਨ ਮਨੀਸ਼ਾ ਗੁਲਾਟੀ ਨੇ ਅੱਜ ਔਰਤਾਂ ਨੂੰ ਨਿਆਂ ਦਿਵਾਉਣ ਅਤੇ ਔਰਤਾਂ ਨੂੰ ਦਰਪੇਸ਼ ਸਮੱਸਿਆਵਾਂ ਦੇ ਨਿਪਟਾਰੇ ਸਬੰਧੀ ਸੂਬੇ ਦੇ 11 ...

ਪੂਰੀ ਖ਼ਬਰ »



Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX