ਲੰਬੀ, 5 ਮਾਰਚ (ਮੇਵਾ ਸਿੰਘ)-ਖੇਤ ਮਜ਼ਦੂਰ ਪਰਿਵਾਰਾਂ ਵਲੋਂ ਮਜ਼ਦੂਰਾਂ ਦੇ ਘਰਾਂ ਵਿਚੋਂ ਬਿਜਲੀ ਦੇ ਮੀਟਰ ਪੁੱਟੇ ਜਾਣ ਤੇ ਮਜ਼ਦੂਰਾਂ ਖ਼ਿਲਾਫ਼ ਕੇਸ ਦਰਜ ਕਰਵਾਉਣ ਵਿਰੁੱਧ ਪੰਜਾਬ ਖੇਤ ਮਜ਼ਦੂਰ ਯੂਨੀਅਨ ਦੇ ਬੈਨਰ ਹੇਠ ਇਲਾਕੇ ਦੇ ਸੈਂਕੜੇ ਮਰਦ ਤੇ ਔਰਤਾਂ ਵਲੋਂ ਐਕਸੀਅਨ ਬਾਦਲ ਦੇ ਦਫ਼ਤਰ ਮੂਹਰੇ ਵਿਸ਼ਾਲ ਰੋਸ ਧਰਨਾ ਦਿੱਤਾ ਗਿਆ | ਇਸ ਮੌਕੇ ਯੂਨੀਅਨ ਦੇ ਜ਼ਿਲ੍ਹਾ ਕਮੇਟੀ ਮੈਂਬਰ ਕਾਲਾ ਸਿੰਘ ਖੂਨਣ ਖੁਰਦ, ਰਾਮਪਾਲ ਗੱਗੜ, ਮੱਖਣ ਸਿੰਘ, ਜਗਸੀਰ ਸਿੰਘ ਖਿਉਵਾਲੀ, ਔਰਤ ਆਗੂ ਤਾਰਾਵੰਤੀ ਤੇ ਕਿ੍ਸ਼ਨਾ ਦੇਵੀ ਨੇ ਦੋਸ਼ ਲਾਇਆ ਕਿ ਪੰਜਾਬ ਸਰਕਾਰ ਵਲੋਂ ਬਿਜਲੀ ਬੋਰਡ ਦੇ ਨਿੱਜੀਕਰਨ ਲਈ ਚੁੱਕੇ ਗਏ ਕਦਮਾਂ ਦੀ ਬਦੌਲਤ ਬਿਜਲੀ ਰੇਟਾਂ ਵਿਚ ਭਾਰੀ ਵਾਧਾ ਕਰਨ ਅਤੇ ਕੋਰੋਨਾ ਕਾਲਾ ਦੌਰਾਨ ਮੜੇ ਲਾਕਡਾਊਨ ਸਦਕਾ ਮਜ਼ਦੂਰਾਂ ਦੇ ਖੁੱਸੇ ਰੁਜ਼ਗਾਰ ਮਜ਼ਦੂਰ ਪਰਿਵਾਰ ਬਿਜਲੀ ਦੇ ਭਾਰੀ ਬਿੱਲ ਨਹੀਂ ਭਰ ਸਕੇ | ਦੂਸਰੇ ਪਾਸੇ ਸਰਕਾਰ ਵੱਲੋਂ ਮਜ਼ਦੂਰਾਂ ਨੂੰ ਰਾਹਤ ਦੇਣ ਲਈ ਬਿਜਲੀ ਦੇ ਬਿੱਲ ਮੁਆਫ਼ ਕਰਨ ਦੀ ਬਜਾਏ ਭਾਰੀ ਜੁਰਮਾਨੇ ਲਾਕੇ ਲੱਖਾਂ ਰੁਪਏ ਦੇ ਬਿਜਲੀ ਬਿੱਲ ਭੇਜ ਦਿੱਤੇ ਗਏ ਤੇ ਬਿੱਲ ਭਰਨ ਤੋਂ ਅਸਮਰਥ ਮਜ਼ਦੂਰਾਂ ਦੇ ਮੀਟਰ ਪੱੁਟ ਲਏ | ਇਸ ਤੋਂ ਇਲਾਵਾ ਬਿਜਲੀ ਮਹਿਕਮੇ ਨੇ ਮਜ਼ਦੂਰਾਂ ਤੇ ਬਿਜਲੀ ਚੋਰੀ ਦੇ ਝੂਠੇ ਇਲਜ਼ਾਮ ਲਾ ਕੇ ਕੇਸ ਵੀ ਦਰਜ ਕਰਵਾ ਦਿੱਤੇ ਗਏ | ਮਜ਼ਦੂਰ ਆਗੂਆਂ ਮੰਗ ਕੀਤੀ ਕਿ ਭਾਰੀ ਰਕਮਾਂ ਦੇ ਬਿੱਲ ਖ਼ਤਮ ਕਰਦੇ ਮਜ਼ਦੂਰਾਂ ਦੇ ਪੁੱਟੇ ਗਏ ਬਿਜਲੀ ਮੀਟਰ ਦੁਆਰਾ ਲਾਏ ਜਾਣ ਤੇ ਝੂਠੇ ਕੇਸ ਵੀ ਵਾਪਸ ਲਏ ਜਾਣ | ਇਸ ਮੌਕੇ ਆਗੂਆਂ ਨੇ ਸਿੰਘੇਵਾਲਾ ਪਿੰਡ ਦੇ ਗੁਰਮੀਤ ਸਿੰਘ ਪੁੱਤਰ ਦਰਸ਼ਨ ਸਿੰਘ ਦਾ 180796 ਰੁਪਏ ਦਾ ਬਿਜਲੀ ਬਿੱਲ, ਸੁਨੀਤਾ ਪਤਨੀ ਸੁਭਾਸ਼ ਕੁਮਾਰ ਦਾ 161728 ਰੁਪਏ ਅਤੇ ਨਛੱਤਰ ਸਿੰਘ ਪੁੱਤਰ ਕਰਤਾਰ ਸਿੰਘ ਦਾ 104673 ਰੁਪਏ ਦਾ ਬਿਜਲੀ ਬਿੱਲ ਨਮੂਨੇ ਵਜੋਂ ਅਧਿਕਾਰੀਆਂ ਸਾਹਮਣੇ ਪੇਸ਼ ਕੀਤੇ | ਇਸ ਮੌਕੇ ਐਕਸੀਅਨ ਬਾਦਲ ਵੱਲੋਂ ਧਰਨੇ ਵਿਚ ਪਹੁੰਚ ਕੇ ਮਜ਼ਦੂਰ ਆਗੂਆਂ ਤੋਂ ਉਨ੍ਹਾਂ ਦਾ ਮੰਗ ਪੱਤਰ ਹਾਸਲ ਕੀਤਾ ਤੇ ਆਪਣੇ ਅਧਿਕਾਰ ਹੇਠਲੇ ਮਸਲੇ ਹੱਲ ਕਰਨ ਦਾ ਭਰੋਸਾ ਦਿੱਤਾ |
ਫ਼ਰੀਦਕੋਟ, 5 ਮਾਰਚ (ਜਸਵੰਤ ਸਿੰਘ ਪੁਰਬਾ)-ਕਹਿੰਦੇ ਹਨ ਕਿ ਠੱਗਾਂ ਦਾ ਕੋਈ ਧਰਮ ਨਹੀਂ ਹੁੰਦਾ, ਨਾ ਹੀ ਉਹ ਗਰੀਬ ਦੇਖਦੇ ਨੇ ਨਾ ਹੀ ਅਮੀਰ ਅਤੇ ਨਾ ਹੀ ਕਿਸੇ ਦੀ ਮਜਬੂਰੀ ਦੇਖਦੇ ਨੇ ਸਿਰਫ਼ ਦੇਖਦੇ ਹਨ ਤਾਂ ਆਪਣਾ ਫ਼ਾਇਦਾ | ਇਕ ਅਜਿਹੀ ਠੱਗੀ ਦਾ ਮਾਮਲਾ ਸਾਹਮਣੇ ਆਇਆ ...
ਫ਼ਰੀਦਕੋਟ, 5 ਮਾਰਚ (ਸਰਬਜੀਤ ਸਿੰਘ)-ਪੰਜਾਬ ਯੂ.ਟੀ. ਅਤੇ ਪੈਨਸ਼ਨਰ ਯੂਨੀਅਨ ਸਾਂਝਾ ਫ਼ਰੰਟ ਦੇ ਸੱਦੇ 'ਤੇ ਫ਼ਰੀਦਕੋਟ ਦੇ ਡਿਪਟੀ ਕਮਿਸ਼ਨਰ ਦਫ਼ਤਰ ਅੱਗੇ ਚੱਲ ਰਹੀ ਮੁਲਾਜ਼ਮਾਂ ਤੇ ਪੈਨਸ਼ਨਰਾਂ ਦੀ ਲੜੀਵਾਰ ਭੁੱਖ ਹੜਤਾਲ ਚੌਥੇ ਦਿਨ ਵੀ ਜਾਰੀ ਰਹੀ | ਅੱਜ ਪਾਵਰਕਾਮ ਦੇ ...
ਫ਼ਰੀਦਕੋਟ, 5 ਮਾਰਚ (ਜਸਵੰਤ ਸਿੰਘ ਪੁਰਬਾ)-ਕੇਂਦਰ ਸਰਕਾਰ ਦੀਆਂ ਮਾਰੂ ਨੀਤੀਆਂ ਕਰਕੇ ਪੰਜਾਬ ਦਾ ਸੱਭ ਤੋਂ ਵੱਡਾ ਸ਼ੈਲਰ ਉਦਯੋਗ ਬਰਬਾਦੀ ਦੇ ਕੰਢ 'ਤੇ ਪਹੁੰਚ ਚੁੱਕੀ ਹੈ | ਇਹ ਜਾਣਕਾਰੀ ਸ਼ੈਲਰ ਐਸੋਸੀਏਸ਼ਨ ਦੇ ਸੀਨੀਅਰ ਅਹੁਦੇਦਾਰ ਚਰਨਜੀਤ ਸਿੰਘ ਭੋਲੂਵਾਲਾ, ਸੋਨੂੰ ...
ਫ਼ਰੀਦਕੋਟ, 5 ਮਾਰਚ (ਸਰਬਜੀਤ ਸਿੰਘ)-ਜ਼ਿਲ੍ਹਾ ਫ਼ਰੀਦਕੋਦ ਦੇ ਸਰਕਾਰੀ ਸਕੂਲਾਂ 'ਚ ਚੱਲ ਰਹੀ ਮਿਡ-ਡੇ ਮੀਲ ਸਕੀਮ ਦਾ ਪਿਛਲੇ ਚਾਰ ਮਹੀਨਿਆਂ ਦਾ ਲਗਪਗ 50 ਲੱਖ ਦੇ ਕਰੀਬ ਫ਼ੰਡ ਨਾ ਆਉਣ 'ਤੇ ਅਧਿਆਪਕ ਆਪਣੇ ਪੱਲਿਓਾ ਪੈਸੇ ਖਰਚ ਕੇ ਇਸ ਸਕੀਮ ਨੂੰ ਜਾਰੀ ਰੱਖਣ ਲਈ ਮਜਬੂਰ ਹਨ | ...
ਫ਼ਰੀਦਕੋਟ, 5 ਮਾਰਚ (ਜਸਵੰਤ ਸਿੰਘ ਪੁਰਬਾ)-ਪੰਜਾਬ ਉਰਜਾ ਵਿਕਾਸ ਏਜੰਸੀ (ਪੇਡਾ) ਵਲੋਂ ਲੋਕਾਂ ਨੂੰ ਵਾਤਾਵਰਨ ਦੀ ਸੰਭਾਲ, ਘਰੇਲੂ ਕੁਦਰਤੀ ਗੈਸ ਦੀ ਵਰਤੋਂ ਲਈ ਉਤਸ਼ਾਹਿਤ ਕਰਨ ਲਈ ਜ਼ਿਲੇ੍ਹ ਵਿਚ ਘਰੇਲੂ ਬਾਇਓ ਗੈਸ ਪਲਾਂਟ ਸਬਸਿਡੀ 'ਤੇ ਲਗਵਾ ਕੇ ਦਿੱਤੇ ਜਾ ਰਹੇ ਹਨ | ...
ਫ਼ਰੀਦਕੋਟ, 5 ਮਾਰਚ (ਸਰਬਜੀਤ ਸਿੰਘ)-ਥਾਣਾ ਸਦਰ, ਫ਼ਰੀਦਕੋਟ ਪੁਲਿਸ ਵਲੋਂ ਪਿੰਡ ਚਹਿਲ ਤੋਂ ਗੁਪਤ ਸੂਚਨਾ ਦੇ ਆਧਾਰ 'ਤੇ ਇਕ ਵਿਅਕਤੀ ਦੇ ਘਰ ਛਾਪੇਮਾਰੀ ਕਰਕੇ ਉਸ ਨੂੰ 50 ਲੀਟਰ ਲਾਹਣ ਸਮੇਤ ਕਾਬੂ ਕਰਨ ਦਾ ਦਾਅਵਾ ਕੀਤਾ ਗਿਆ ਹੈ | ਪੁਲਿਸ ਵਲੋਂ ਕਾਬੂ ਕੀਤੇ ਗਏ ਵਿਅਕਤੀ ...
ਗਿੱਦੜਬਾਹਾ, 5 ਮਾਰਚ (ਥੇੜ੍ਹੀ)-ਸੰਗਰੂਰ ਤੋਂ ਸਾਂਸਦ ਤੇ ਆਮ ਆਦਮੀ ਪਾਰਟੀ ਦੇ ਸੂਬਾ ਪ੍ਰਧਾਨ ਭਗਵੰਤ ਮਾਨ 6 ਮਾਰਚ ਨੂੰ ਗਿੱਦੜਬਾਹਾ ਹਲਕੇ ਦੇ ਪਿੰਡਾਂ ਕੋਟਭਾਈ 3.30 ਵਜੇ ਅਤੇ 430 ਵਜੇ ਪਿੰਡ ਮੱਲਣ ਵਿਖੇ ਲੋਕਾਂ ਦੇ ਇਕੱਠ ਨੂੰ ਸੰਬੋਧਨ ਕਰਨਗੇ ਅਤੇ ਕੇਂਦਰ ਸਰਕਾਰ ਵਲੋਂ ...
ਫ਼ਰੀਦਕੋਟ, 5 ਮਾਰਚ (ਸਤੀਸ਼ ਬਾਗ਼ੀ)-ਕੋਵਿਡ-19 ਮਹਾਂਮਾਰੀ ਨੂੰ ਖਤਮ ਕਰਨ ਦੇ Ñਲਈ ਅਤੇ ਇਸ ਨੂੰ ਫ਼ੈਲਣ ਤੋਂ ਰੋਕਣ ਲਈ ਕੇਂਦਰ ਸਰਕਾਰ ਅਤੇ ਪੰਜਾਬ ਸਰਕਾਰ ਵਲੋਂ ਸਮੂਹ ਸਰਕਾਰੀ ਹਸਪਤਾਲਾਂ ਅਤੇ ਕੁਝ ਪ੍ਰਾਈਵੇਟ ਹਸਪਤਾਲਾਂ ਨੂੰ ਕੋਵਿਡ-19 ਟੀਕਾਕਰਨ ਕੇਂਦਰ ਦੀ ...
ਮਲੋਟ, 5 ਮਾਰਚ (ਅਜਮੇਰ ਸਿੰਘ ਬਰਾੜ)- ਸ਼ਹਿਰ ਦੇ ਗੁਰੂ ਰਵਿਦਾਸ ਨਗਰ ਵਿਖੇ ਕੁਝ ਪੋਸਟਰ ਲਾਏ ਗਏ ਹਨ ਅਤੇ ਇਕ ਨਿੱਜੀ ਚੈਨਲ ਦਾ ਹਵਾਲਾ ਦਿੰਦਿਆਂ ਕੈਪਟਨ ਸਰਕਾਰ ਦੀ ਬੀਤੇ ਸਾਲਾਂ ਦੀ ਕਾਰਗੁਜ਼ਾਰੀ ਬਾਰੇ ਟਿੱਪਣੀ ਕੀਤੀ ਗਈ ਹੈ | ਇਸ ਸਬੰਧੀ ਪੁਲਿਸ ਕਾਫ਼ੀ ਭੱਜ ਦੌੜ ਕਰ ...
ਮੰਡੀ ਬਰੀਵਾਲਾ, 5 ਮਾਰਚ (ਨਿਰਭੋਲ ਸਿੰਘ)-ਥਾਣਾ ਬਰੀਵਾਲਾ ਦੀ ਪੁਲਿਸ ਨੇ ਗੁਰਦੇਵ ਸਿੰਘ ਪੁੱਤਰ ਹਾਕਮ ਸਿੰਘ ਵਾਸੀ ਮਰਾੜ੍ਹ ਕਲਾਂ ਨੂੰ ਨਾਜਾਇਜ਼ ਸ਼ਰਾਬ ਸਮੇਤ ਕਾਬ ਕਰਕੇ ਉਸ ਦੇ ਵਿਰੁੱਧ ਐਕਸਾਈਜ਼ ਐਕਟ ਅਧੀਨ ਮੁਕੱਦਮਾ ਦਰਜ ਕਰ ਲਿਆ ਹੈ | ਏ.ਐਸ.ਆਈ. ਗੁਰਜੰਟ ਸਿੰਘ ...
ਮਲੋਟ, 5 ਮਾਰਚ (ਅਜਮੇਰ ਸਿੰਘ ਬਰਾੜ)-ਪੈਨਸ਼ਨਰਜ਼ ਐਸੋਸੀਏਸ਼ਨ ਮੰਡਲ ਮਲੋਟ ਦੀ ਜਨਰਲ ਮੀਟਿੰਗ ਇੱਥੇ ਨੱਥਾ ਸਿੰਘ ਪ੍ਰਧਾਨ ਦੀ ਪ੍ਰਧਾਨਗੀ ਹੇਠ ਹੋਈ | ਮੀਟਿੰਗ ਨੂੰ ਸੰਬੋਧਨ ਕਰਦਿਆਂ ਬੁਲਾਰਿਆਂ ਨੇ ਬਿਜਲੀ ਬੋਰਡ ਮੈਨੇਜਮੈਂਟ ਤੇ ਪੰਜਾਬ ਸਰਕਾਰ ਨੂੰ ਪਿਛਲੇ ਲੰਮੇ ...
ਸ੍ਰੀ ਮੁਕਤਸਰ ਸਾਹਿਬ, 5 ਮਾਰਚ (ਰਣਜੀਤ ਸਿੰਘ ਢਿੱਲੋਂ)-ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਵਿਖੇ ਅੱਜ ਕੋਰੋਨਾ ਵਾਇਰਸ ਨਾਲ 2 ਹੋਰ ਮਰੀਜ਼ਾਂ ਦੀ ਮੌਤ ਹੋ ਗਈ, ਜਿਨ੍ਹਾਂ ਵਿਚੋਂ 1 ਮਰੀਜ਼ ਪਿੰਡ ਆਲਮਵਾਲਾ ਅਤੇ 1 ਮਰੀਜ਼ ਬਰੀਵਾਲਾ ਨਾਲ ਸਬੰਧਿਤ ਹੈ | ਇਸ ਤੋਂ ਇਲਾਵਾ 4 ...
ਮੰਡੀ ਲੱਖੇਵਾਲੀ, 5 ਮਾਰਚ (ਮਿਲਖ ਰਾਜ)-ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਇਕਾਈ ਲੱਖੇਵਾਲੀ ਵਲੋਂ ਕਿਸਾਨ ਅਤੇ ਮਜ਼ਦੂਰ ਔਰਤਾਂ ਦੀ ਅਗਵਾਈ ਵਿਚ ਟਰੈਕਟਰ ਮਾਰਚ ਕੱਢਿਆ ਗਿਆ | ਇਹ ਮਾਰਚ ਸੂਬਾ ਕਮੇਟੀ ਵਲੋਂ ਦਿੱਲੀ ਬਾਰਡਰ 'ਤੇ 8 ਮਾਰਚ ਨੂੰ ਮਨਾਏ ਜਾ ਰਹੇ ...
ਸ੍ਰੀ ਮੁਕਤਸਰ ਸਾਹਿਬ, 5 ਮਾਰਚ (ਹਰਮਹਿੰਦਰ ਪਾਲ)-ਪੈਸਿਆਂ ਅਤੇ ਜਰੂਰੀ ਸਾਮਾਨ ਵਾਲਾ ਬੈਗ ਖੋਹਣ ਦੇ ਦੋਸ਼ 'ਚ ਸਥਾਨਕ ਥਾਣਾ ਸਦਰ ਦੀ ਪੁਲਿਸ ਨੇ ਤਿੰਨ ਅਣਪਛਾਤੇ ਵਿਅਕਤੀਆਂ ਵਿਰੁੱਧ ਮਾਮਲਾ ਦਰਜ ਕੀਤਾ ਹੈ | ਇਸ ਸਬੰਧੀ ਪੁਲਿਸ ਨੂੰ ਦਿੱਤੀ ਸ਼ਿਕਾਇਤ ਵਿਚ ਗੁਰਲਾਲ ਸਿੰਘ ...
ਲੰਬੀ, 5 ਮਾਰਚ (ਮੇਵਾ ਸਿੰਘ)-ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੀ ਅਗਵਾਈ ਵਿਚ ਕੇਂਦਰ ਦੀ ਮੋਦੀ ਹਕੂਮਤ ਵਲੋਂ ਕਿਸਾਨੀ ਨੂੰ ਬਰਬਾਦ ਕਰਨ ਲਈ ਬਣਾਏ ਤਿੰਨ ਕਾਲੇ ਖੇਤੀ ਕਾਨੂੰਨਾਂ ਖ਼ਿਲਾਫ਼ ਬਲਾਕ ਲੰਬੀ ਦੇ ਪਿੰਡਾਂ ਦੀਆਂ ਕਿਸਾਨ ਔਰਤਾਂ ਨੇ ਬਲਾਕ ਦੇ ਪਿੰਡਾਂ ...
ਸ੍ਰੀ ਮੁਕਤਸਰ ਸਾਹਿਬ, 5 ਮਾਰਚ (ਰਣਜੀਤ ਸਿੰਘ ਢਿੱਲੋਂ, ਹਰਮਹਿੰਦਰ ਪਾਲ)-ਵੱਡੇ-ਵੱਡੇ ਬਿਜਲੀ ਬਿੱਲ ਭਰਨ ਤੋਂ ਅਸਮਰੱਥ ਮਜ਼ਦੂਰਾਂ ਦੇ ਮੀਟਰ ਪੁੱਟੇ ਜਾਣ ਤੋਂ ਰੋਹ ਵਿਚ ਆਏ ਖੇਤ ਮਜ਼ਦੂਰਾਂ ਵਲੋਂ ਸਥਾਨਕ ਪਾਵਰਕਾਮ ਉੱਪ ਮੁੱਖ ਇੰਜੀਨੀਅਰ ਸਰਕਲ ਦੇ ਦਫ਼ਤਰ ਅੱਗੇ ...
ਫ਼ਰੀਦਕੋਟ, 5 ਮਾਰਚ (ਜਸਵੰਤ ਸਿੰਘ ਪੁਰਬਾ)-ਬੀਤੇ ਦਿਨੀਂ ਦੀ ਡੋਡ ਸਹਿਕਾਰੀ ਸਭਾ ਦੀ ਪ੍ਰਧਾਨਗੀ ਲਈ ਸੁਸਾਇਟੀ ਡਾਇਰੈਕਟਰਾਂ ਵਲੋਂ ਚੋਣ ਸਰਬਸੰਮਤੀ ਨਾਲ ਕੀਤੀ ਗਈ | ਇਸ ਚੋਣ ਲਈ ਪਿੰਡ ਡੋਡ, ਚੰਨੀਆਂ, ਮੁਮਾਰਾ, ਚੱਕ ਸਾਹੂ, ਸਿਮਰੇਵਾਲਾ, ਗੁੱਜਰ ਪਿੰਡਾਂ ਵਿਚੋਂ 11 ਮੈਂਬਰ ...
ਫ਼ਰੀਦਕੋਟ, 5 ਮਾਰਚ (ਜਸਵੰਤ ਸਿੰਘ ਪੁਰਬਾ)-ਸਾਰਿਆਂ ਨੂੰ ਸੁੱਖ ਦੇ ਕੇ ਅਸੀਂ ਸੁਖੀ ਜੀਵਨ ਬਤੀਤ ਕਰ ਸਕਦੇ ਹਾਂ | ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਬ੍ਰਹਮਕੁਮਾਰੀ ਆਸ਼ਰਮ ਪੰਜਾਬ ਦੇ ਇੰਚਾਰਜ ਪ੍ਰੇਮ ਦੀਦੀ ਨੇ ਬਾਲਾ ਜੀ ਕਾਲੋਨੀ ਵਿਖੇ ਸਮਾਜ ਸੇਵੀ ਰਵੀ ਬਾਂਸਲ ਦੇ ਘਰ ...
ਫ਼ਰੀਦਕੋਟ, 5 ਮਾਰਚ (ਸਰਬਜੀਤ ਸਿੰਘ)-ਅੱਜ ਯੂਥ ਵਿੰਗ ਕਿਰਤੀ ਕਿਸਾਨ ਯੂਨੀਅਨ, ਨੌਜਵਾਨ ਭਾਰਤ ਸਭਾ ਅਤੇ ਪੰਜਾਬ ਸਟੂਡੈਂਟਸ ਯੂਨੀਅਨ ਵਲੋਂ ਸਾਂਝੀ ਮੀਟਿੰਗ ਕਰਕੇ 15 ਮਾਰਚ ਨੂੰ ਸਾਦਿਕ ਬਲਾਕ ਦੇ ਪਿੰਡਾਂ ਵਿਚ ਮੋਟਰਸਾਈਕਲ ਮਾਰਚ ਕਰਕੇ ਸੰਯੁਕਤ ਕਿਸਾਨ ਮੋਰਚੇ ਨੂੰ ...
ਫ਼ਰੀਦਕੋਟ, 5 ਮਾਰਚ ( ਚਰਨਜੀਤ ਸਿੰਘ ਗੋਂਦਾਰਾ)- ਸਥਾਨਕ ਗੁਰੂ ਨਾਨਕ ਕਾਲੋਨੀ 'ਚ ਬੱਚਿਆਂ ਦੇ ਸਰਵਪੱਖੀ ਵਿਕਾਸ ਅਤੇ ਛੁਪੇ ਹੁਨਰ ਨੂੰ ਪਹਿਚਾਨਣ ਲਈ ਵਿਸ਼ੇਸ਼ ਕੈਂਪ ਲਗਾਇਆ ਗਿਆ | ਮਮਤਾ ਰਾਣੀ ਦੀ ਸੁਪਰਵੀਜ਼ਨ ਹੇਠ ਸਮਾਈਲਿੰਗ ਫੇਸ ਇੰਟਰਨੈਸ਼ਨਲ ਕਲੱਬ ਦੇ ਪ੍ਰਧਾਨ ...
ਫ਼ਰੀਦਕੋਟ, 5 ਮਾਰਚ (ਸਤੀਸ਼ ਬਾਗ਼ੀ)-ਸਥਾਨਕ ਸੀਨੀਅਰ ਸਿਟੀਜ਼ਨ ਵੈਲਫ਼ੇਅਰ ਐਸੋਸੀਏਸ਼ਨ ਦੀ ਵਿਸ਼ੇਸ਼ ਇਕੱਤਰਤਾ ਇੱਥੇ ਮਹਾਂਤਮਾ ਗਾਂਧੀ ਸੀਨੀਅਰ ਸੈਕੰਡਰੀ ਸਕੂਲ ਵਿਖੇ ਹੋਈ | ਜਿਸ ਦੇ ਆਰੰਭ ਵਿਚ ਸਵ: ਸ੍ਰੀਮਤੀ ਮਨਜੀਤ ਕੌਰ ਪਤਨੀ ਇੰਦਰਜੀਤ ਸਿੰਘ ਖੀਵਾ ਅਤੇ ਕੁਮਾਰ ...
ਜੈਤੋ, 5 ਮਾਰਚ (ਗੁਰਚਰਨ ਸਿੰਘ ਗਾਬੜੀਆ)-ਪੰਜਾਬ ਸਟੂਡੈਂਟਸ ਯੂਨੀਅਨ ਸ਼ਹੀਦ ਰੰਧਾਵਾ ਵਲੋਂ ਸਥਾਨਕ ਯੂਨੀਵਰਸਿਟੀ ਕਾਲਜ ਵਿਖੇ ਰੈਲੀ ਅਤੇ ਮੁੁਜ਼ਾਹਰਾ ਕਰਨ ਉਪਰੰਤ ਪੰਜਾਬ ਸਰਕਾਰ ਦੇ ਨਾਂਅ 'ਤੇ ਵਿਦਿਆਰਥੀਆਂ ਦੀਆਂ ਮੰਗਾਂ ਸਬੰਧੀ ਇਕ ਮੰਗ ਪੱਤਰ ਐਸ.ਡੀ.ਐਮ ਡਾ: ...
ਜੈਤੋ, 5 ਮਾਰਚ (ਗੁਰਚਰਨ ਸਿੰਘ ਗਾਬੜੀਆ)-ਕੇਂਦਰ ਦੀ ਭਾਜਪਾ ਤੇ ਪੰਜਾਬ ਦੀ ਕਾਂਗਰਸ ਸਰਕਾਰ ਦੀਆਂ ਲੋਕ ਵਿਰੋਧੀ ਨੀਤੀਆਂ ਦੇ ਵਿਰੁੱਧ ਲੋਕ ਜਾਗਰੂਕ ਹੋ ਰਹੇ ਹਨ ਤੇ ਸਮਾਂ ਆਉਣ 'ਤੇ ਢੁੱਕਵਾਂ ਜਵਾਬ ਦੇਣ ਲਈ ਤਿਆਰ ਬੈਠੇ ਹਨ ਕਿਉਂਕਿ ਆਏ ਦਿਨ ਰਸੋਈ ਗੈਸ, ਪੈਟਰੋਲ ਤੇ ...
ਫ਼ਰੀਦਕੋਟ, 5 ਮਾਰਚ (ਜਸਵੰਤ ਸਿੰਘ ਪੁਰਬਾ)-ਪੰਜਾਬ ਸਰਕਾਰ ਵਲੋਂ ਫ਼ਰੰਟ ਲਾਈਨ ਵਰਕਰਾਂ, ਪੁਲਿਸ ਕਰਮਚਾਰੀਆਂ ਅਤੇ ਹੋਰ ਸਰਕਾਰੀ ਵਿਭਾਗੀ ਅਧਿਕਾਰੀਆਂ/ਕਰਮਚਾਰੀਆਂ ਤੋਂ ਇਲਾਵਾ 60 ਸਾਲ ਅਤੇ ਇਸ ਤੋਂ ਉੱਪਰ ਉਮਰ ਦੇ ਬਜ਼ੁਰਗਾਂ ਲਈ ਚਲਾਈ ਜਾ ਰਹੀ ਕੋਵਿਡ-19 ਟੀਕਾਕਰਨ ...
ਫ਼ਰੀਦਕੋਟ, 5 ਮਾਰਚ (ਚਰਨਜੀਤ ਸਿੰਘ ਗੋਂਦਾਰਾ)-ਬਾਬਾ ਸ਼ੈਦੂ ਸ਼ਾਹ ਸਪੋਰਟਸ, ਵੈਲਫ਼ੇਅਰ ਅਤੇ ਸੱਭਿਆਚਾਰਕ ਕਲੱਬ ਪਿੰਡ ਕੰਮੇਆਣਾ ਵਲੋਂ ਬਾਬਾ ਸ਼ੈਦੂ ਸ਼ਾਹ ਦਾ ਮੇਲਾ ਸ਼ਰਧਾ ਨਾਲ ਮਨਾਇਆ ਗਿਆ | ਜਿਸ 'ਚ ਵੱਡੀ ਗਿਣਤੀ 'ਚ ਸੰਗਤਾਂ ਸ਼ਾਮਿਲ ਹੋਈਆਂ | ਮੇਲੇ ਦੇ ਅੰਤਿਮ ...
ਫ਼ਰੀਦਕੋਟ, 5 ਮਾਰਚ (ਜਸਵੰਤ ਸਿੰਘ ਪੁਰਬਾ)-ਪੰਜਾਬ ਸਰਕਾਰ ਦੇ ਆਦੇਸ਼ਾਂ ਅਤੇ ਡਿਪਟੀ ਕਮਿਸ਼ਨਰ ਵਿਮਲ ਕੁਮਾਰ ਸੇਤੀਆ ਦੀ ਅਗਵਾਈ ਹੇਠ ਪਿੰਡ ਗੋਲੇਵਾਲਾ ਵਿਖੇ ਸਿਹਤ, ਪੁਲਿਸ ਅਤੇ ਨਾਰਕੋਟਿਕਸ ਸੈੱਲ ਦੇ ਸਹਿਯੋਗ ਨਾਲ ਨਸ਼ੇ ਦੇ ਬੁਰੇ ਪ੍ਰਭਾਵਾਂ ਸਬੰਧੀ ਲੋਕਾਂ ਨੂੰ ...
ਕੋਟਕਪੂਰਾ, 5 ਮਾਰਚ (ਮੋਹਰ ਸਿੰਘ ਗਿੱਲ, ਮੇਘਰਾਜ)-ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਫ਼ਰੀਦਕੋਟ-ਸ੍ਰੀ ਮੁਕਤਸਰ ਸਾਹਿਬ-ਬਠਿੰਡਾ ਜ਼ੋਨ ਦੁਆਰਾ ਗੁਰਮਤਿ ਅਨੁਸਾਰੀ ਸਚਿਆਰ ਜੀਵਨ-ਜੁਗਤਿ ਨਾਲ ਸਾਂਝ ਪਾਉਣ ਤਹਿਤ 'ਮੈਨੰੂ ਅਹਿਸਾਸ ਹੈ-4' ਸਿਰਲੇਖ ਸ੍ਰੀ ਗੁਰੂ ਤੇਗ਼ ...
ਮਲੋਟ, 5 ਮਾਰਚ (ਪਾਟਿਲ)-ਪੰਜਾਬ ਯੂ.ਟੀ. ਮੁਲਾਜ਼ਮ ਪੈਨਸ਼ਨਰ ਸਾਂਝਾ ਫ਼ਰੰਟ ਦੇ ਕੁਲਬੀਰ ਜੋਸ਼ੀ, ਮਨਜੀਤ ਸਿੰਘ ਸੁਬਾਰਡੀਨੇਟ ਸਰਵਸਿਜ਼ ਯੂਨੀਅਨ, ਰੇਵਤ ਸਿੰਘ, ਲਖਵਿੰਦਰ ਸਿੰਘ ਪੱਪੀ ਕਲਾਸ ਫੋਰ ਇੰਪਲਾਈਜ਼ ਯੂਨੀਅਨ, ਅੰਗਰੇਜ ਸਿੰਘ ਰੋਡਵੇਜ਼ ਯੂਨੀਅਨ, ਬਲਜੀਤ ਸਿੰਘ ...
ਸ੍ਰੀ ਮੁਕਤਸਰ ਸਾਹਿਬ, 5 ਮਾਰਚ (ਰਣਜੀਤ ਸਿੰਘ ਢਿੱਲੋਂ)-ਸਥਾਨਕ ਗੋਨਿਆਣਾ ਰੋਡ ਗਲੀ ਨੰਬਰ 5 ਸਮੇਤ ਵਾਰਡ ਦੇ ਹੋਰ ਵਿਕਾਸ ਕੰਮ ਸ਼ੁਰੂ ਨਾ ਹੋਣ 'ਤੇ ਵਾਰਡ ਨੰਬਰ 15 ਦੇ ਕੌਂਸਲਰ ਮਨਜੀਤ ਕੌਰ ਦੇ ਪਤੀ ਪਰਮਿੰਦਰ ਸਿੰਘ ਪਾਸ਼ਾ ਸਾਬਕਾ ਕੌਂਸਲਰ ਅਤੇ ਉਸ ਦੇ ਸਮਰਥਕਾਂ ਵਲੋਂ ...
ਬਰਗਾੜੀ, 5 ਮਾਰਚ (ਸੁਖਰਾਜ ਸਿੰਘ ਗੋਂਦਾਰਾ)-ਤਰਕਸ਼ੀਲ ਸੁਸਾਇਟੀ (ਪੰਜਾਬ) ਇਕਾਈ ਬਰਗਾੜੀ ਦੀ ਅਹਿਮ ਬੈਠਕ ਇੱਥੇ ਕਿ੍ਸ਼ਨ ਬਰਗਾੜੀ ਯਾਦਗਾਰੀ ਮਾਨਸਿਕ ਸਿਹਤ ਚੇਤੰਨਾ ਕੇਂਦਰ ਵਿਖੇ ਹੋਈ | ਇਸ ਬੈਠਕ ਵਿਚ ਪਿਛਲੇ ਸਾਲ ਦੇ ਕੰਮਾਂ ਦਾ ਲੇਖਾ-ਜੋਖਾ ਕੀਤਾ ਗਿਆ ਅਤੇ ਆਉਣ ...
ਜੈਤੋ, 5 ਮਾਰਚ (ਗੁਰਚਰਨ ਸਿੰਘ ਗਾਬੜੀਆ)-ਪੰਜਾਬ ਪੈਨਸ਼ਨਰਜ਼ ਐਸੋਸੀਏਸ਼ਨ ਬਲਾਕ ਜੈਤੋ ਦੇ ਪ੍ਰਧਾਨ ਗੁਰਦੀਪ ਸਿੰਘ ਰਾਮੇਆਣਾ ਦੀ ਪ੍ਰਧਾਨਗੀ ਹੇਠ ਮਹੀਨਾਵਾਰ ਮੀਟਿੰਗ ਇੱਥੇ ਪੈਨਸ਼ਨਰ ਭਵਨ ਵਿਖੇ ਹੋਈ ਜਿਸ ਵਿਚ ਸੱਭ ਤੋਂ ਪਹਿਲਾਂ ਪਿਛਲੇ ਦਿਨੀਂ ਵਿੱਛੜ ਗਏ ...
ਫ਼ਰੀਦਕੋਟ, 5 ਮਾਰਚ (ਜਸਵੰਤ ਸਿੰਘ ਪੁਰਬਾ)-ਪਸ਼ੂ ਪਾਲਣ ਵਿਭਾਗ ਫ਼ਰੀਦਕੋਟ ਵਲੋਂ ਸਿਵਲ ਪਸ਼ੂ ਹਸਪਤਾਲ ਪਿੰਡ ਘੁਗਿਆਣਾ ਵਿਖੇ ਕੋਵਿਡ- 19 ਦੀਆਂ ਹਦਾਇਤਾਂ ਨੂੰ ਮੁੱਖ ਰੱਖਦੇ ਹੋਏ ਪਿੰਡ ਦੀ ਪੰਚਾਇਤ ਦੇ ਸਹਿਯੋਗ ਨਾਲ ਪਸ਼ੂ ਭਲਾਈ ਕੈਂਪ ਲਗਾਇਆ ਗਿਆ | ਕੈਂਪ 'ਚ ਛੋਟੇ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered
by REFLEX