ਸੰਗਰੂਰ, 5 ਮਾਰਚ (ਅਮਨਦੀਪ ਸਿੰਘ ਬਿੱਟਾ) - ਸੰਗਰੂਰ ਵਿਚ ਕਿਸਾਨਾਂ ਨੇ ਧਰਨਿਆਂ ਅਤੇ ਮੁਜ਼ਾਹਰਿਆਂ ਦੇ ਚੱਲਦਿਆਂ ਅੱਜ ਵੀ ਕਿਸਾਨਾਂ ਵਲੋਂ ਜ਼ਿਲ੍ਹੇ ਵਿਚ ਰੋਹਪੂਰਨ ਧਰਨੇ ਦਿੱਤੇ ਗਏ | ਭਾਰਤੀ ਕਿਸਾਨ ਯੂਨੀਅਨ ਏਕਤਾ-ਉਗਰਾਹਾਂ ਵਲੋਂ ਪਿੰਡ ਗੁਰਦਾਸਪੁਰਾ ਅਤੇ ਰਿਲਾਇੰਸ ਪੰਪ ਖੇੜੀ ਵਿਖੇ ਦਿੱਤੇ ਜਾ ਰਹੇ ਧਰਨਿਆਂ ਦੇ ਨਾਲ-ਨਾਲ ਇਕ ਵਿਸ਼ਾਲ ਟਰੈਕਟਰ ਮਾਰਚ ਵੀ ਦਰਜਨ ਤੋਂ ਵਧੇਰੇ ਪਿੰਡਾਂ ਵਿਚੋਂ ਕੱਢਿਆ ਗਿਆ | ਦੂਜੇ ਪਾਸੇ ਸੰਯੁਕਤ ਕਿਸਾਨ ਮੋਰਚੇ ਨਾਲ ਸੰਬੰਧਤ 31 ਜਥੇਬੰਦੀਆਂ ਵਲੋਂ ਰੇਲਵੇ ਸਟੇਸ਼ਨ ਬਾਹਰ ਦਿੱਤੇ ਜਾ ਰਹੇ ਧਰਨੇ ਦੌਰਾਨ ਕੇਂਦਰ ਦੀ ਮੋਦੀ ਸਰਕਾਰ ਨੂੰ ਖ਼ੂਬ ਰਗੜੇ ਲਗਾਏ ਗਏ | ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵਲੋਂ ਕੱਢੇ ਗਏ ਟਰੈਕਟਰ ਮਾਰਚ ਦੀ ਅਗਵਾਈ ਬਲਾਕ ਪ੍ਰਧਾਨ ਗੋਬਿੰਦਰ ਸਿੰਘ ਮੰਗਵਾਲ ਨੇ ਕੀਤੀ | ਪਿੰਡ ਗੁਰਦਾਸਪੁਰਾ ਤੋਂ ਆਰੰਭ ਹੋਇਆ ਟਰੈਕਟਰ ਮਾਰਚ ਰਸਾਲਦਾਰ ਛੰਨਾ, ਫਤਹਿਗੜ੍ਹ ਛੰਨਾ, ਦੇਹ ਕਲਾਂ, ਬਾਲੀਆਂ ਮੰਗਵਾਲ, ਸੋਹੀਆ, ਕੰਮੋਮਾਜਰਾ ਖ਼ੁਰਦ, ਖੇਤੀ, ਕੰਮੋਮਾਜਰਾ ਕਲਾਂ, ਕੁਲਾਰਾਂ, ਕੋਨਈ, ਤੁੰਗਾਂ, ਚੱਠੇ, ਭਰੂਰ, ਉੱਪਲੀ, ਉਭਾਵਾਲ, ਭੰਮਾਬੱਧੀ, ਬਡਰੁੱਖਾਂ ਅਤੇ ਬੱਗੂਆਣਾ ਪੁੱਜਿਆ | ਟਰੈਕਟਰ ਮਾਰਚ ਸੰਬੰਧੀ ਜਾਣਕਾਰੀ ਦਿੰਦਿਆਂ ਮੰਗਵਾਲ ਨੇ ਕਿਹਾ ਕਿ ਟਰੈਕਟਰ ਮਾਰਚ ਦਾ ਮੁੱਖ ਮੰਤਵ 8 ਮਾਰਚ ਦੇ ਮਹਿਲਾ ਦਿਵਸ ਨੂੰ ਲੈ ਕੇ ਪਿੰਡਾਂ ਵਿਚ ਮਹਿਲਾ ਕਿਸਾਨ ਕਾਰਕੁਨਾਂ ਨੂੰ ਲਾਮਬੰਧ ਕਰਨ ਦੇ ਨਾਲ-ਨਾਲ ਉਤਸ਼ਾਹਿਤ ਕਰਣਾ ਹੈ | ਤਕਰੀਬਨ 125 ਟਰੈਕਟਰਾਂ ਦੇ ਇਸ ਕਾਫ਼ਲੇ ਵਿਚ ਗੋਬਿੰਦਰ ਸਿੰਘ ਬਡਰੁੱਖਾਂ, ਕਰਮਜੀਤ ਸਿੰਘ ਮੰਗਵਾਲ, ਲਾਭ ਸਿੰਘ ਖੁਰਾਣਾ, ਗੁਰਦੀਪ ਸਿੰਘ ਕੰਮੋਮਾਜਰਾ, ਛਿੰਦਰ ਸਿੰਘ ਬਡਰੁੱਖਾਂ, ਸਰਦਾਰਾ ਸਿੰਘ ਕਿਲਾ ਭਰੀਆਂ, ਲਾਡੀ ਸਿੰਘ ਉਭਾਵਾਲ, ਹਰਦੇਵ ਸਿੰਘ ਕੁਲਾਰਾਂ, ਬੀਬੀ ਸੁਰਜੀਤ ਕੌਰ ਲੌਂਗੋਵਾਲ, ਬੀਬੀ ਅਮਰਜੀਤ ਕੌਰ ਬਾਲੀਆਂ, ਕ੍ਰਿਸ਼ਨ ਸਿੰਘ ਬਾਲੀਆਂ, ਜੀਤ ਸਿੰਘ ਬਾਲੀਆਂ, ਅਜੈਬ ਸਿੰਘ ਬਾਲੀਆਂ ਨੇ ਸ਼ਮੂਲੀਅਤ ਕੀਤੀ | ਟਰੈਕਟਰ ਮਾਰਚ ਦਾ ਇਲਾਕੇ ਦੇ ਹਰ ਪਿੰਡ ਵਿਚ ਭਰਵਾਂ ਸਵਾਗਤ ਹੋਇਆ ਅਤੇ ਕਿਸਾਨਾਂ ਨੇ ਆਗੂਆਂ ਦੇ ਵਿਚਾਰ ਵੀ ਸੁਣੇ | ਦੂਜੇ ਪਾਸੇ ਸੰਯੁਕਤ ਕਿਸਾਨ ਮੋਰਚੇ ਵਲੋਂ ਰੇਲਵੇ ਸਟੇਸ਼ਨ ਬਾਹਰ ਚੱਲ ਰਹੇ ਧਰਨੇ ਨੂੰ ਨਿਰੰਜਣ ਸਿੰਘ ਦੋਹਲਾ, ਹਰਮੇਲ ਸਿੰਘ ਮਹਿਰੋਕ, ਜਰਨੈਲ ਸਿੰਘ ਜਹਾਂਗੀਰ, ਰੋਹੀ ਸਿੰਘ ਮੰਗਵਾਲ, ਨਿਰਮਲ ਸਿੰਘ ਬਟਰਿਆਣਾ, ਪਰਮਦੇਵ, ਇੰਦਰਪਾਲ ਸਿੰਘ ਪੁੰਨਾਵਾਲ, ਦਲਵਾਰਾ ਸਿੰਘ ਨਾਗਰਾ, ਡਾਕਟਰ ਹਰਪ੍ਰੀਤ ਕੌਰ ਖ਼ਾਲਸਾ, ਪਿ੍ੰਸੀਪਲ ਗੁਰਬਖਸ਼ੀਸ ਸਿੰਘ, ਸੁਖਦੇਵ ਸਿੰਘ ਸੰਗਰੂਰ, ਜਰਨੈਲ ਸਿੰਘ ਸਾਬਕਾ ਫ਼ੌਜੀ, ਮੋਹਨ ਲਾਲ ਸੁਨਾਮ, ਕੁਲਜੀਤ ਸਿੰਘ ਨਾਗਰਾ, ਬਲਵਿੰਦਰ ਸਿੰਘ ਕਿਸ਼ਨਪੁਰਾ, ਗੱਜਣ ਸਿੰਘ ਲੱਡੀ ਨੇ ਕਿਹਾ ਕਿ ਤਿੰਨੇ ਕਾਲੇ ਕਾਨੂੰਨ ਕਾਰਪੋਰੇਟ ਘਰਾਣਿਆਂ ਦੇ ਫ਼ਾਇਦੇ ਹਿਤ ਬਣਾਏ ਗਏ ਹਨ ਜੋ ਕਿਸਾਨਾਂ ਦੀ ਜ਼ਮੀਨਾਂ ਖੋਹ ਲੈਣਗੇ |
ਸੁਨਾਮ ਊਧਮ ਸਿੰਘ ਵਾਲਾ, (ਭੁੱਲਰ, ਧਾਲੀਵਾਲ) - ਖੇਤੀ ਕਾਨੂੰਨ ਰੱਦ ਕਰਵਾਉਣ ਨੂੰ ਲੈ ਕੇ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵਲੋਂ ਸੁਨਾਮ ਵਿਚ ਵਿੱਢਿਆ ਗਿਆ ਸੰਘਰਸ਼ ਜਿੱਥੇ ਅੱਜ 160ਵੇਂ ਦਿਨ 'ਚ ਦਾਖਲ ਹੋ ਗਿਆ | ਜਿਸ ਤਹਿਤ ਭਾਜਪਾ ਆਗੂਆਂ ਦੇ ਟਿਕਾਣਿਆਂ ਅਤੇ ਕਾਰਪੋਰੇਟ ਘਰਾਣਿਆਂ ਦੀਆਂ ਕਾਰੋਬਾਰੀ ਥਾਵਾਂ ਨੂੰ ਘੇਰਨ ਦੀ ਮੁਹਿੰਮ ਤਹਿਤ ਸਥਾਨਕ ਅਗਰਸੈਨ ਚੌਂਕ ਨੇੜੇ ਕਾਰਪੋਰੇਟ ਘਰਾਣੇ ਦੇ ਸ਼ਾਪਿੰਗ ਮਾਲ ਟ੍ਰੈਂਡਜ ਅੱਗੇ ਪੱਕਾ ਮੋਰਚਾ ਲਾ ਕੇ ਬੈਠੇ ਕਿਸਾਨਾਂ, ਬੀਬੀਆਂ ਅਤੇ ਨੌਜਵਾਨਾਂ ਵੱਲੋਂ ਕੇਂਦਰ ਦੀ ਮੋਦੀ ਸਰਕਾਰ ਖ਼ਿਲਾਫ਼ ਜੰਮ ਕੇ ਭੜਾਸ ਕੱਢੀ ਗਈ ਉੱਥੇ ਹੀ ਸੰਯੁਕਤ ਕਿਸਾਨ ਮੋਰਚਾ ਦੇ ਸੱਦੇ 'ਤੇ 8 ਮਾਰਚ ਨੂੰ ਦਿੱਲੀ ਦੀਆਂ ਸਰਹੱਦਾਂ ਤੇ ਮਨਾਏ ਜਾ ਰਹੇ ਕੌਮਾਂਤਰੀ ਮਹਿਲਾ ਦਿਵਸ ਦੀਆਂ ਤਿਆਰੀਆਂ ਅਤੇ ਲਾਮਬੰਦੀ ਕਰਨ ਦੇ ਮੰਤਵ ਨਾਲ ਬਲਾਕ ਸੁਨਾਮ ਦੇ ਵੱਖ-ਵੱਖ ਪਿੰਡਾਂ 'ਚ ਟਰੈਕਟਰ ਮਾਰਚ ਕੀਤਾ ਗਿਆ | ਇਸ ਮੌਕੇ ਗੋਬਿੰਦ ਸਿੰਘ ਛੱਠੇ ਨਨਹੇੜ੍ਹਾ, ਰਾਮਸ਼ਰਨ ਸਿੰਘ ਉਗਰਾਹਾਂ, ਗੁਰਭਗਤ ਸਿੰਘ ਸ਼ਾਪੁਰ ਕਲ੍ਹਾਂ, ਮਹਿੰਦਰ ਸਿੰਘ ਨਮੋਲ, ਰਾਮਪਾਲ ਸ਼ਰਮਾ, ਗੁਰਦੀਪ ਸਿੰਘ, ਇੰਦਰਜੀਤ ਕੌਰ, ਹਰਜੀਤ ਕੌਰ, ਸੁਖਦੇਵ ਕੌਰ, ਕਰਮਜੀਤ ਕੌਰ ਅਤੇ ਦਰਸ਼ਨ ਸਿੰਘ ਆਦਿ ਸ਼ਾਮਲ ਸਨ |
ਜਖੇਪਲ, (ਮੇਜਰ ਸਿੰਘ ਸਿੱਧੂ) - ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਬਲਾਕ ਸਕੱਤਰ ਸੁਨਾਮ ਰਾਮਸ਼ਰਨ ਸਿੰਘ ਉਗਰਾਹਾਂ ਦੀ ਅਗਵਾਈ ਹੇਠ ਖੇਤੀ ਕਾਨੂੰਨਾਂ ਦੇ ਵਿਰੋਧ ਵਿਚ ਲਗਪਗ 100 ਤੋਂ ਵੱਧ ਟਰੈਕਟਰਾਂ 'ਤੇ ਹਜ਼ਾਰਾਂ ਦੀ ਗਿਣਤੀ ਵਿਚ ਔਰਤਾਂ ਵਲੋਂ ਕੇਂਦਰ ਸਰਕਾਰ ਤੋਂ ਕਾਲੇ ਕਾਨੂੰਨ ਰੱਦ ਕਰਵਾਉਣ ਲਈ ਰੋਸ ਮਾਰਚ ਕੱਢਿਆ ਗਿਆ | ਇਹ ਰੋਸ ਮਾਰਚ ਪਿੰਡ ਉਗਰਾਹਾਂ ਤੋਂ ਸ਼ੁਰੂ ਹੋ ਕੇ ਬਖਸ਼ੀਵਾਲਾ, ਨੀਲੋਵਾਲ, ਛਾਜਲੀ, ਛਾਜਲਾ, ਮੌਜੋਵਾਲ, ਮੈਦੇਵਾਸ, ਭੈਣੀ, ਗੰਢੂਆਂ, ਫਤਿਹਗੜ੍ਹ, ਫਲੇੜਾ, ਦੌਲਾ ਸਿੰਘ ਵਾਲਾ ਅਤੇ ਜਖੇਪਲ ਦੇ ਚਾਰੇ ਬਾਸਾ ਵਿਚ ਦੀ ਹੁੰਦਾ ਹੋਇਆ ਸਮਾਪਤ ਹੋਇਆ | ਬਲਾਕ ਸਕੱਤਰ ਸ. ਰਾਮਸ਼ਰਨ ਸਿੰਘ ਉਗਰਾਹਾਂ ਨੇ ਕਿਹਾ ਕਿ ਕੇਂਦਰ ਸਰਕਾਰ ਵਲੋਂ ਲਿਆਂਦੇ ਕਾਲੇ ਕਾਨੂੰਨ ਸਾਰੇ ਵਰਗਾਂ ਲਈ ਨੁਕਸਾਨ ਦੇਹ ਹਨ | ਇਸ ਮੌਕੇ ਰਾਮਸ਼ਰਨ ਸਿੰਘ ਉਗਰਾਹਾਂ, ਪਾਲ ਸਿੰਘ, ਮੁਖਤਿਆਰ ਸਿੰਘ, ਕਸ਼ਮੀਰ ਸਿੰਘ, ਹਰੀ ਸਿੰਘ ਛਾਜਲੀ, ਬਾਵਾ ਸਿੰਘ, ਪਾਲਾ ਸਿੰਘ ਛਾਜਲਾ, ਬਲਦੇਵ ਸਿੰਘ ਨੀਲੋਵਾਲ, ਹਰਬੰਸ ਸਿੰਘ ਮੌਜੋਵਾਲ, ਸਤਨਾਮ ਸਿੰਘ ਮੈਦੇਵਾਸ, ਅਮਰੀਕ ਸਿੰਘ ਗੰਢੂਆਂ, ਹਰਭਜਨ ਸਿੰਘ ਭੈਣੀ, ਮੇਵਾ ਸਿੰਘ ਫਤਿਹਗੜ੍ਹ, ਗੁਰਬਖਸ਼ ਸਿੰਘ ਫਲੇੜਾ, ਪਾਲ ਦੌਲਾਸਿੰਘ ਵਾਲਾ, ਮਨਜੀਤ ਸਿੰਘ ਬਖਸ਼ੀਵਾਲਾ, ਦਰਸ਼ਨ ਸਿੰਘ, ਅਜੈਬ ਸਿੰਘ, ਸੁਖਦੇਵ ਸਿੰਘ, ਹਰੀਚੰਦ ਸਿੰਘ, ਪ੍ਰਧਾਨ ਮਿਸ਼ਰੀ ਸਿੰਘ, ਮੀਤ ਪ੍ਰਧਾਨ ਲੱਖਾ ਮਾਂਗਟ, ਖ਼ਜ਼ਾਨਚੀ ਚੰਦ ਸਿੰਘ ਮੌਲਾ, ਸਕੱਤਰ ਰਾਜ ਸਿੰਘ, ਹਰਬੰਸ ਚੌਹਾਨ, ਅਜੈਬ ਸਿੰਘ ਲੱਧੜ, ਕਰਮਜੀਤ ਸਿੰਘ ਸਾਰੇ ਜਖੇਪਲ, ਇਨ੍ਹਾਂ ਤੋਂ ਇਲਾਵਾ ਵੱਡੀ ਗਿਣਤੀ ਵਿਚ ਔਰਤਾਂ ਵਰਕਰ ਤੇ ਆਗੂ ਸ਼ਾਮਿਲ ਸਨ |
ਲਹਿਰਾਗਾਗਾ, (ਸੂਰਜ ਭਾਨ ਗੋਇਲ) - ਮੋਦੀ ਸਰਕਾਰ ਵਲੋਂ ਲਿਆਂਦੇ ਕਾਲੇ ਖੇਤੀ ਕਾਨੂੰਨਾਂ ਦੇ ਵਿਰੋਧ ਵਿਚ 8 ਮਾਰਚ ਨੂੰ ਮਹਿਲਾ ਦਿਵਸ ਦੇ ਮੌਕੇ ਦਿੱਲੀ ਦੀਆਂ ਸਰਹੱਦਾਂ ਉੱਪਰ ਦੇਸ਼ ਭਰ ਦੀਆਂ ਔਰਤਾਂ ਵਲੋਂ ਔਰਤ ਸ਼ਕਤੀ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ | ਇਹ ਸ਼ਕਤੀ ਪ੍ਰਦਰਸ਼ਨ ਮੋਦੀ ਸਰਕਾਰ ਨੂੰ ਝੁਕਣ ਲਈ ਮਜਬੂਰ ਕਰ ਦੇਵੇਗਾ | ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੀ ਆਗੂ ਜਸ਼ਨਦੀਪ ਕੌਰ ਭਾਈ ਕੀ ਪਸ਼ੌਰ ਨੇ ਅੱਜ ਹਲਕੇ ਦੇ ਪਿੰਡਾਂ ਅੰਦਰ ਕੀਤੇ ਟਰੈਕਟਰ ਮਾਰਚ ਦੌਰਾਨ ਕੀਤਾ | ਇਸ ਮੌਕੇ ਕਰਮਜੀਤ ਕੌਰ ਭੁਚਾਲ ਕਲਾਂ, ਬਲਜੀਤ ਕੌਰ ਲਹਿਲ ਕਲਾਂ, ਜਸਵਿੰਦਰ ਕੌਰ ਗਾਗਾ, ਗੁਰਮੇਲ ਕੌਰ ਗਿਦੜਿਆਣੀ, ਰੁਪਿੰਦਰ ਕੌਰ ਲਹਿਲ ਖ਼ੁਰਦ ਨੇ ਧਰਨੇ ਨੂੰ ਸੰਬੋਧਨ ਕੀਤਾ |
ਚੀਮਾ ਮੰਡੀ, (ਮਾਨ, ਸ਼ੇਰੋਂ, ਮੱਕੜ) - ਖੇਤੀ ਵਿਰੋਧੀ ਕਾਲੇ ਕਾਨੂੰਨਾਂ ਨੂੰ ਲੈ ਕੇ ਸੰਘਰਸ਼ ਦਿਨੋਂ ਦਿਨ ਵਧ ਰਿਹਾ ਹੈ | 8 ਮਾਰਚ ਨੂੰ ਔਰਤ ਦਿਵਸ ਮੌਕੇ ਬੀਬੀਆਂ ਵਲੋਂ ਪਿੰਡ ਪਿੰਡ ਜਾ ਕੇ ਲੋਕਾਂ ਨੂੰ ਦਿੱਲੀ ਜਾਣ ਲਈ ਲਾਮਬੰਦ ਕੀਤਾ ਜਾ ਰਿਹਾ ਹੈ | ਇਸ ਮੌਕੇ ਵੱਖ-ਵੱਖ ਪਿੰਡਾਂ ਦੇ ਕਿਸਾਨਾਂ ਅਤੇ ਕਿਸਾਨ ਬੀਬੀਆਂ ਨੇ ਸੰਬੋਧਨ ਕੀਤਾ |
• ਸਮਾਂ ਆਉਣ 'ਤੇ ਕਰਵਾਈ ਜਾਵੇਗੀ ਉੱਚ ਪੱਧਰੀ ਜਾਂਚ - ਗਰਗ • ਸਰਕਾਰੀ ਫ਼ੰਡਾਂ ਦੀ ਹੋ ਰਹੀ ਹੈ ਦੁਰਵਰਤੋਂ - 'ਆਪ' ਆਗੂ
ਸੰਗਰੂਰ, 5 ਮਾਰਚ (ਧੀਰਜ ਪਸ਼ੌਰੀਆ) - ਸੰਗਰੂਰ ਵਿਚ ਹੋ ਰਹੇ ਵਿਕਾਸ ਕਾਰਜਾਂ ਦੀ ਕੁਆਲਿਟੀ 'ਤੇ ਲਗਾਤਾਰ ਉੱਠ ਰਹੇ ਸਵਾਲਾਂ ਨੇ ਸ਼ਹਿਰ ਦੇ ਲੋਕਾਂ ਨੂੰ ...
ਸੰਗਰੂਰ, 5 ਮਾਰਚ (ਧੀਰਜ਼ ਪਸ਼ੌਰੀਆ) - ਜ਼ਿਲ੍ਹਾ ਸੰਗਰੂਰ ਦੇ ਇਕ ਕੋਰੋਨਾ ਪੀੜਤ ਵਿਅਕਤੀ ਦੀ ਮੌਤ ਹੋ ਜਾਣ ਨਾਲ ਜ਼ਿਲ੍ਹੇ ਵਿਚ ਕੋਰੋਨਾ ਮੌਤਾਂ ਦੀ ਗਿਣਤੀ 209 ਹੋ ਗਈ ਹੈ | ਸਿਹਤ ਬਲਾਕ ਕੌਹਰੀਆਂ ਤੇ ਇਕ 56 ਸਾਲਾ ਵਿਅਕਤੀ ਦੀ ਮੌਤ ਬਠਿੰਡਾ ਦੇ ਇਕ ਨਿੱਜੀ ਹਸਪਤਾਲ ਵਿਚ ਹੋਈ ...
ਸੰਗਰੂਰ- ਹੋ ਰਹੇ ਵਿਕਾਸ ਕਾਰਜਾਂ ਬਾਰੇ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਅਵਤਾਰ ਸਿੰਘ ਈਲਵਾਲ ਦਾ ਕਹਿਣਾ ਕਿ ਦਿੱਲੀ ਵਿਚ ਸ੍ਰੀ ਅਰਵਿੰਦ ਕੇਜਰੀਵਾਲ ਦੀ ਸਰਕਾਰ ਵਿਕਾਸ ਕਾਰਜਾਂ ਵਿਚ ਲੋਕਾਂ ਦਾ ਕਰੋੜਾਂ ਰੁਪਇਆ ਬਚਾ ਕੇ ਜਨਤਾ ਨੂੰ ਹੋਰ ਸਹੂਲਤਾਂ ਦੇ ਰਹੀ ਹੈ ਪਰ ...
ਸੰਗਰੂਰ:-(ਅਮਨਦੀਪ ਸਿੰਘ ਬਿੱਟਾ, ਧੀਰਜ਼ ਪਸ਼ੌਰੀਆ) - ਨਜ਼ਦੀਕੀ ਪਿੰਡ ਭਿੰਡਰਾਂ ਵਿਖੇ ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਦੀ ਮੀਟਿੰਗ ਜ਼ਿਲ੍ਹੇ ਦੇ ਸੀਨੀਅਰ ਮੀਤ ਪ੍ਰਧਾਨ ਰੋਹੀ ਸਿੰਘ ਮੰਗਵਾਲ ਅਤੇ ਬਲਾਕ ਪ੍ਰਧਾਨ ਹਰਜੀਤ ਸਿੰਘ ਮੰਗਵਾਲ ਦੀ ਪ੍ਰਧਾਨਗੀ ਹੇਠ ਹੋਈ | ...
ਮੂਲੋਵਾਲ, 5 ਮਾਰਚ (ਰਤਨ ਸਿੰਘ ਭੰਡਾਰੀ) - ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਫਾਰਮ ਸਲਾਹਕਾਰ ਸੇਵਾ ਕੇਂਦਰ, ਸੰਗਰੂਰ ਅਤੇ ਕਿ੍ਸੀ ਵਿਗਿਆਨ ਕੇਂਦਰ, ਖੇੜੀ ਦੇ ਸਹਿਯੋਗ ਨਾਲ ਡਾ. ਜਸਕਰਨ ਸਿੰਘ ਮਾਹਲ, ਨਿਰਦੇਸ਼ਕ ਪਸਾਰ ਸਿੱਖਿਆ ਪੀ.ਏ.ਯੂ. ਲੁਧਿਆਣਾ ਦੀ ਯੋਗ ...
ਲਹਿਰਾਗਾਗਾ, 5 ਮਾਰਚ (ਸੂਰਜ ਭਾਨ ਗੋਇਲ) - ਗੁਰੂ ਨਾਨਕ ਕਾਲਜ ਆਫ਼ ਐਜੂਕੇਸ਼ਨ ਫਾਰ ਵੂਮੈਨ ਅਤੇ ਗੁਰੂ ਤੇਗ ਬਹਾਦਰ ਕਾਲਜ ਆਫ਼ ਐਜੂਕੇਸ਼ਨ ਲਹਿਲ ਖੁਰਦ ਦੀ ਸਾਂਝੇ ਤੌਰ 'ਤੇ ਸੌਲ੍ਹਵੀਂ ਸਾਲਾਨਾ ਅਥਲੈਟਿਕ ਮੀਟ ਪਿ੍ੰਸੀਪਲ ਡਾ. ਸ਼ਸ਼ੀ ਕਿਰਨ, ਇੰਚਾਰਜ ਪ੍ਰੋ. ਮੋਨਿਕਾ ਗਰਗ ...
ਲਹਿਰਾਗਾਗਾ, 5 ਮਾਰਚ (ਸੂਰਜ ਭਾਨ ਗੋਇਲ) - ਕੋਰੋਨਾ ਟੀਕਾਕਰਨ ਦੀ ਰਾਸ਼ਟਰ ਪੱਧਰ 'ਤੇ ਹੋਈ ਸ਼ੁਰੂਆਤ ਦੌਰਾਨ ਉਪ ਮੰਡਲ ਮਜਿਸਟਰੇਟ ਲਹਿਰਾਗਾਗਾ ਪ੍ਰਮੋਦ ਸਿੰਗਲਾ ਪੀਸੀਐਸ ਵਲੋਂ ਕੋਵਿਡ ਟੀਕਾਕਰਨ ਦੀ ਪਹਿਲੀ ਡੋਜ਼ ਲਗਵਾਈ ਲਗਵਾਈ ਗਈ | ਉਨ੍ਹਾਂ ਸਬ ਡਵੀਜ਼ਨ ...
ਭਵਾਨੀਗੜ੍ਹ, 5 ਮਾਰਚ (ਰਣਧੀਰ ਸਿੰਘ ਫੱਗੂਵਾਲਾ) - ਨਗਰ ਕੌਂਸਲ ਦੇ ਪੁਰਾਣੇ ਦਫ਼ਤਰ ਵਿਖੇ ਸਫ਼ਾਈ ਸੇਵਕ ਯੂਨੀਅਨ ਦੇ ਆਗੂ ਦੀ ਕਾਰ ਨੂੰ ਭੇਦਭਰੀ ਹਾਲਤ ਵਿਚ ਅੱਗ ਲੱਗਣ ਦਾ ਸਮਾਚਾਰ ਪ੍ਰਾਪਤ ਹੋਇਆ | ਇਸ ਸਬੰਧੀ ਜਾਣਕਾਰੀ ਦਿੰਦਿਆਂ ਸਫ਼ਾਈ ਸੇਵਕ ਯੂਨੀਅਨ ਦੇ ਜ਼ਿਲ੍ਹਾ ...
ਸੰਗਰੂਰ, ਲਹਿਰਾਗਾਗਾ, 5 ਮਾਰਚ (ਦਮਨਜੀਤ ਸਿੰਘ, ਅਸ਼ੋਕ ਗਰਗ)-ਵਿਜੀਲੈਂਸ ਵਿਭਾਗ ਸੰਗਰੂਰ ਦੀ ਟੀਮ ਵਲੋਂ ਹਰਿਆਣਾ ਤੇ ਪੰਜਾਬ ਦੀ ਸਰਹੱਦ 'ਤੇ ਬਣੀ ਪੰਜਾਬ ਪੁਲਿਸ ਦੀ ਚੌਂਕੀ ਚੋਟੀਆਂ ਦੇ ਇੰਚਾਰਜ ਹਰਦੀਪ ਸਿੰਘ ਖ਼ਿਲਾਫ਼ 36 ਹਜ਼ਾਰ ਰੁਪਏ ਰਿਸ਼ਵਤ ਲੈਣ ਦਾ ਮੁਕੱਦਮਾ ਦਰਜ ...
ਮਲੇਰਕੋਟਲਾ, 5 ਮਾਰਚ (ਕੁਠਾਲਾ) - ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਪਿੰਡ ਤੱਖਰ ਕਲਾਂ ਦੇ ਇਸਤਰੀ ਵਿੰਗ ਦੀ ਪਿੰਡ ਦੇ ਗੁਰਦੁਆਰਾ ਸਾਹਿਬ ਵਿਖੇ ਬਲਾਕ ਖ਼ਜ਼ਾਨਚੀ ਕੁਲਵਿੰਦਰ ਸਿੰਘ ਭੂਦਨ ਅਤੇ ਮੀਤ ਪ੍ਰਧਾਨ ਨਿਰਮਲ ਸਿੰਘ ਅਲੀਪੁਰ ਦੀ ਅਗਵਾਈ ਹੇਠ ਕੀਤੀ ਗਈ ...
ਚੀਮਾ ਮੰਡੀ, 5 ਮਾਰਚ (ਜਸਵਿੰਦਰ ਸਿੰਘ ਸੇਰੋਂ) - ਸ੍ਰੀਮਾਨ ਸੰਤ ਅਤਰ ਸਿੰਘ ਜੀ ਮਸਤੂਆਣੇ ਵਾਲਿਆਂ ਦੇ 155ਵੇਂ ਜਨਮ ਦਿਹਾੜੇ ਨੂੰ ਸਮਰਪਿਤ ਸਾਧ ਸੰਗਤ ਦੇ ਸਹਿਯੋਗ ਨਾਲ ਮਹਾਨ ਗੁਰਮਤਿ ਸਮਾਗਮ ਗੁਰਦੁਆਰਾ ਜਨਮ ਅਸਥਾਨ ਚੀਮਾ ਸਾਹਿਬ ਵਿਖੇ 10 ਮਾਰਚ ਤੋਂ 17 ਮਾਰਚ ਤੱਕ ...
ਲੌਂਗੋਵਾਲ, 5 ਮਾਰਚ (ਵਿਨੋਦ, ਖੰਨਾ) - ਵਿਦੇਸ਼ ਭੇਜਣ ਦੇ ਨਾਮ 'ਤੇ 28 ਲੱਖ ਰੁਪਏ ਦੀ ਠੱਗੀ ਮਾਰਨ ਦੇ ਦੋਸ਼ਾਂ ਤਹਿਤ ਲੌਂਗੋਵਾਲ ਪੁਲਿਸ ਨੇ ਇਕ ਔਰਤ ਸਮੇਤ ਤਿੰਨ ਵਿਅਕਤੀਆਂ 'ਤੇ ਧੋਖਾਧੜੀ ਦਾ ਪਰਚਾ ਦਰਜ਼ ਕੀਤਾ ਹੈ | ਥਾਣਾ ਲੌਂਗੋਵਾਲ ਦੇ ਐੱਸ.ਐੱਚ.ਓ. ਜਰਨੈਲ ਸਿੰਘ ਨੇ ...
ਮਸਤੂਆਣਾ ਸਾਹਿਬ, 5 ਮਾਰਚ (ਦਮਦਮੀ) - ਪੰਜਾਬ ਮਾਸਟਰ ਅਥਲੈਟਿਕ ਐਸੋਸੀਏਸ਼ਨ ਵਲੋਂ ਮਸਤੂਆਣਾ ਸਾਹਿਬ ਵਿਖੇ ਬੀਤੇ ਦਿਨੀਂ ਕਰਵਾਈ ਮਾਸਟਰ ਅਥਲੈਟਿਕ ਚੈਂਪੀਅਨਸ਼ਿਪ ਵਿਚੋਂ ਜਿੱਥੇ ਔਰਤਾਂ ਨੇ ਵਡੇਰੀ ਉਮਰ ਵਿਚ ਗੋਲਡ ਮੈਡਲ ਪ੍ਰਾਪਤ ਕੀਤੇ, ਉੱਥੇ ਵਡੇਰੀ ਉਮਰ ਦੇ ...
ਅਮਰਗੜ੍ਹ, 5 ਮਾਰਚ (ਸੁਖਜਿੰਦਰ ਸਿੰਘ ਝੱਲ)-ਦੀ ਰੈਵੀਨਿਊ ਪਟਵਾਰ ਯੂਨੀਅਨ ਦੇ ਜ਼ਿਲ੍ਹਾ ਸੀਨੀਅਰ ਮੀਤ ਪ੍ਰਧਾਨ ਮਨਜੀਤ ਸਿੰਘ ਝਿੰਜਰ ਨੇ ਲੰਮਾ ਸਮਾਂ ਪਟਵਾਰੀ ਦੇ ਅਹੁਦੇ 'ਤੇ ਸੇਵਾ ਕਰਨ ਉਪਰੰਤ ਬਤੌਰ ਕਾਨੂੰਗੋ ਪਦ ਉੱਨਤ ਹੋ ਕੇ ਅਮਰਗੜ੍ਹ ਕਾਨੂੰਨਗੋਈ ਦਾ ਚਾਰਜ ...
ਸੰਗਰੂਰ, 5 ਮਾਰਚ (ਅਮਨਦੀਪ ਸਿੰਘ ਬਿੱਟਾ) - ਸਮਾਜ ਸੇਵੀ ਪ੍ਰੀਤੀ ਮਹੰਤ ਵਲੋਂ ਅਜੀਤ ਨਗਰ ਸੰਗਰੂਰ ਵਿਖੇ ਇਕ ਲੋੜਵੰਦ ਪਰਿਵਾਰ ਦੀ ਆਰਥਿਕ ਮਦਦ ਕਰਦਿਆਂ ਸਮਾਜ ਦੇ ਹੋਰ ਵਰਗਾਂ ਲਈ ਵੀ ਇਕ ਮਿਸਾਲ ਕਾਇਮ ਕੀਤੀ | ਇੱਥੇ ਜ਼ਿਕਰਯੋਗ ਹੈ ਕਿ ਪ੍ਰੀਤੀ ਮਹੰਤ ਸਮੇਂ ਦਰ ਸਮੇਂ ...
ਸੰਗਰੂਰ, 5 ਮਾਰਚ (ਅਮਨਦੀਪ ਸਿੰਘ ਬਿੱਟਾ) -ਸੰਗਰੂਰ ਦੀ ਘੁੱਗ ਵੱਸਦੀ ਗੁਰੂ ਨਾਨਕ ਕਾਲੋਨੀ ਦੇ ਡੀ ਬਲਾਕ ਵਿਚ ਸਥਿਤ ਕੋਚਿੰਗ ਕੇਂਦਰਾਂ ਵਾਲੀ ਸੜਕ ਜਿਸ ਨੂੰ ਸੈਕਟਰ - 17 ਦੇ ਨਾਂਅ ਨਾਲ ਵੀ ਜਾਣਿਆ ਜਾਂਦਾ ਹੈ, ਇਸ ਵੇਲੇ ਆਵਾਰਾਗਰਦਾਂ ਅਤੇ ਹੁੱਲੜਬਾਜ਼ਾਂ ਦੀ ਸਰਗਰਮੀਆਂ ...
ਮਲੇਰਕੋਟਲਾ, 5 ਮਾਰਚ (ਕੁਠਾਲਾ) - ਵਿਦਿਆਰਥੀ ਮੰਗਾਂ ਲਈ ਸਥਾਨਕ ਸਰਕਾਰੀ ਕਾਲਜ ਵਿਖੇ ਪੰਜਾਬ ਸਟੂਡੈਂਟਸ ਯੂਨੀਅਨ ਵਲੋਂ ਕਲਾਸਾਂ ਦਾ ਬਾਈਕਾਟ ਕਰਕੇ ਹੜਤਾਲ ਕੀਤੀ ਗਈ ਅਤੇ ਪੰਜਾਬ ਸਰਕਾਰ ਖ਼ਿਲਾਫ਼ ਜ਼ਬਰਦਸਤ ਨਾਅਰੇਬਾਜ਼ੀ ਕੀਤੀ | ਇਸ ਮੌਕੇ ਵਿਦਿਆਰਥੀਆਂ ਨੇ ਸੰਬੋਧਨ ...
ਸੁਨਾਮ ਊਧਮ ਸਿੰਘ ਵਾਲਾ, 5 ਮਾਰਚ (ਰੁਪਿੰਦਰ ਸਿੰਘ ਸੱਗੂ) - ਭੋਡੇ ਕੰਬਾਈਨ ਦੇ ਮਾਲਕ ਨਿਰਮਲ ਸਿੰਘ ਭੋਡੇ, ਬਲਵੀਰ ਸਿੰਘ ਭੋਡੇ ਅਤੇ ਰਾਜਿੰਦਰ ਸਿੰਘ ਭੋਡੇ ਨੂੰ ਪਿਛਲੇ ਦਿਨੀਂ ਉਸ ਸਮੇਂ ਗਹਿਰਾ ਸਦਮਾ ਪੁੱਜਾ ਜੱਦੋਂ ਉਨ੍ਹਾਂ ਦੇ ਮਾਤਾ ਸਰਦਾਰਨੀ ਮੁਖ਼ਤਿਆਰ ਕੌਰ ਭੋਡੇ ...
ਲੌਂਗੋਵਾਲ, 5 ਮਾਰਚ (ਵਿਨੋਦ ਖੰਨਾ) - ਸੰਤ ਲੌਂਗੋਵਾਲ ਇੰਸਟੀਚਿਊਟ ਆਫ਼ ਇੰਜੀਨੀਅਰਿੰਗ ਅਤੇ ਤਕਨਾਲੋਜੀ (ਡੀਂਮਡ ਯੂਨੀਵਰਸਿਟੀ) ਲੌਂਗੋਵਾਲ ਵਿਖੇ 23ਵੇਂ ਡਿਗਰੀ ਵੰਡ ਸਮਾਰੋਹ ਦਾ ਆਯੋਜਨ ਡੀਨ ਅਕਾਦਮਿਕ ਡਾ. ਅਜਾਤ ਸ਼ਤਰੂ ਅਰੋੜਾ ਦੀ ਅਗਵਾਈ ਵਿਚ ਕੋਵਿਡ ਦੀਆਂ ...
ਧੂਰੀ, 5 ਮਾਰਚ (ਸੰਜੇ ਲਹਿਰੀ, ਦੀਪਕ) - ਸ਼੍ਰੋਮਣੀ ਅਕਾਲੀ ਦਲ (ਬ) ਦੇ ਧੂਰੀ ਹਲਕੇ ਦੇ ਇੰਚਾਰਜ ਸ. ਹਰੀ ਸਿੰਘ ਪ੍ਰੀਤ ਦੇ ਸਪੁੱਤਰ ਸ. ਹਨਦੀਪ ਸਿੰਘ ਪ੍ਰੀਤ ਨੇ ਅੱਜ ਹਲਕਾ ਧੂਰੀ ਦੇ ਵੱਖ-ਵੱਖ ਪਿੰਡਾਂ ਵਿਚ ਅਕਾਲੀ ਵਰਕਰਾਂ ਅਤੇ ਆਗੂਆਂ ਨਾਲ ਮੁਲਾਕਾਤ ਕਰਨ ਉਪਰੰਤ ਧੂਰੀ ...
ਸ਼ੇਰਪੁਰ, 5 ਮਾਰਚ (ਸੁਰਿੰਦਰ ਚਹਿਲ, ਦਰਸ਼ਨ ਸਿੰਘ ਖੇੜੀ) - ਕੋਰੋਨਾ ਦੇ ਦੁਬਾਰਾ ਕੇਸ ਸਾਹਮਣੇ ਆਉਣ ਕਰ ਕੇ ਲੋਕਾਂ ਵਿਚ ਮੁੜ ਦਹਿਸ਼ਤ ਦਾ ਮਾਹੌਲ ਪੈਦਾ ਹੋਣ ਲੱਗ ਗਿਆ ਹੈ | ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਖੇੜੀ ਕਲਾਂ (ਚਹਿਲਾਂ) ਦੀਆਂ ਦੋ ਅਧਿਆਪਕਾਵਾਂ ਦੇ ਕੋਰੋਨਾ ...
ਸੰਗਰੂਰ, 5 ਮਾਰਚ (ਧੀਰਜ ਪਸ਼ੌਰੀਆ) - ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲਾਡਬੰਜਾਰਾ ਦੀਆਂ ਤਿੰਨ ਅਧਿਆਪਕਾਵਾਂ ਨੇ ਸਕੂਲ ਪਿ੍ੰਸੀਪਲ 'ਤੇ ਤੰਗ ਪ੍ਰੇਸ਼ਾਨ ਕਰਨ ਅਤੇ ਜ਼ਲੀਲ ਕਰਨ ਦੇ ਕਥਿਤ ਦੋਸ਼ ਲਗਾਉਂਦਿਆਂ ਜ਼ਿਲ੍ਹਾ ਸਿੱਖਿਆ ਅਫ਼ਸਰ (ਸ.ਸ.) ਕੋਲ ਆਪਣੀਆਂ ...
ਸੰਗਰੂਰ, 5 ਮਾਰਚ (ਧੀਰਜ ਪਸ਼ੌਰੀਆ)-ਕਾਰਜਕਾਰਨੀ ਇੰਜੀਨੀਅਰ ਵ/ਸ ਅਤੇ ਸੀਵਰੇਜ ਬੋਰਡ ਅਧੀਨ ਕੰਮ ਕਰ ਰਹੀ ਸਪੂਰਜੀ ਪਲੌਜੀ ਕੰਪਨੀ ਵਲੋਂ ਫੀਲਡ ਮੁਲਾਜਮਾਂ ਨੂੰ ਸਮੇਂ ਸਿਰ ਤਨਖਾਹਾਂ ਨਾ ਦਿੱਤੇ ਜਾਣ ਅਤੇ ਪਿਛਲੇ 15 ਮਹੀਨਿਆਂ ਤੋਂ ਵਰਕਰਾਂ ਦਾ ਈ.ਪੀ.ਐਫ. ਜਮਾ ਕਰਵਾਏ ਜਾਣ ...
ਮਲੇਰਕੋਟਲਾ, 5 ਮਾਰਚ (ਕੁਠਾਲਾ) - ਸ਼ੋ੍ਰਮਣੀ ਅਕਾਲੀ ਦਲ ਜ਼ਿਲ੍ਹਾ ਸੰਗਰੂਰ ਦੇ ਪ੍ਰਧਾਨ ਅਤੇ ਸਾਬਕਾ ਵਿਧਾਇਕ ਐਡਵੋਕੇਟ ਇਕਬਾਲ ਸਿੰਘ ਝੂੰਦਾਂ ਵਲੋਂ ਆਪਣੇ ਪਲੇਠੇ ਕਾਵਿ ਸੰਗ੍ਰਹਿ 'ਮੂਕ ਸਫ਼ੇ ਦੇ ਬੋਲ' ਨਾਲ ਪੰਜਾਬ ਦੇ ਸਾਹਿਤਕ ਹਲਕਿਆਂ ਅੰਦਰ ਦਸਤਕ ਦਿੱਤੀ ਜਾ ਰਹੀ ...
ਸੰਦੌੜ, 5 ਮਾਰਚ (ਜਸਵੀਰ ਸਿੰਘ ਜੱਸੀ) - ਜ਼ਿਲ੍ਹਾ ਸੰਗਰੂਰ ਦੇ ਪਿੰਡ ਕੁਠਾਲਾ ਵਿਖੇ ਗੁਰਦੁਆਰਾ ਭਗਤ ਰਵਿਦਾਸ ਜੀ ਜਿੱਥੇ ਲੋਕਾਂ ਤੋਂ ਅਖੰਡ ਪਾਠ ਪ੍ਰਕਾਸ਼ ਕਰਨ ਦੇ ਨਾਮ 'ਤੇ ਕਰੋੜ ਰੁਪਏ ਠੱਗ ਕੇ ਗ੍ਰੰਥੀ ਗੁਰਮੇਲ ਸਿੰਘ ਫ਼ਰਾਰ ਦੱਸਿਆ ਜਾ ਰਿਹਾ ਹੈ | ਜਿਸ ਉੱਪਰ ਥਾਣਾ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered
by REFLEX