ਬਠਿੰਡਾ, 5 ਮਾਰਚ (ਕੰਵਲਜੀਤ ਸਿੰਘ ਸਿੱਧੂ)-ਲੋਕ ਸਭਾ ਹਲਕਾ ਬਠਿੰਡਾ ਤੋਂ ਮੈਂਬਰ ਪਾਰਲੀਮੈਂਟ ਹਰਸਿਮਰਤ ਕੌਰ ਬਾਦਲ ਨੇ ਅੱਜ ਇਥੇ ਪ੍ਰਸ਼ਾਨਿਕ ਅਧਿਕਾਰੀਆਂ ਨਾਲ ਮੀਟਿੰਗ ਕੀਤੀ ਅਤੇ ਇਸ ਦੌਰਾਨ ਉਨ੍ਹਾਂ ਐਮ. ਪੀ. ਲੈਂਡਸ ਫੰਡ ਵਿਚੋਂ ਜੋ ਪੈਸੇ ਵਿਕਾਸ ਦੇ ਲਈ ਭੇਜੇ ਸਨ ਦੀ ਯੋਗ ਵਰਤੋਂ ਨਾ ਕਰਨ ਤੇ ਅਧਿਕਾਰੀਆਂ ਨਰਾਜ਼ਗੀ ਜ਼ਾਹਰ ਕਰਦਿਆਂ ਸਖ਼ਤ ਰੁੱਖ ਅਪਣਾਇਆ | ਮੀਟਿੰਗ ਉਪਰੰਤ ਪੱਤਰਕਾਰਾਂ ਨੂੰ ਸੰਬੋਧਨ ਕਰਦਿਆਂ ਐਮ. ਪੀ. ਬੀਬੀ ਬਾਦਲ ਨੇ ਕਿਹਾ ਕਿ 2014 ਤੋਂ 2019 ਤੱਕ ਐਮ. ਪੀ. ਵਜੋਂ ਉਨ੍ਹਾਂ ਨੇ ਸਥਾਨਕ ਏਰੀਆ ਵਿਕਾਸ ਫੰਡ (ਐਮ. ਪੀ. ਲੈਡ ਫੰਡ) ਵਿਚੋਂ 1 ਕਰੋੜ ਰੁਪਏ ਦੀ ਰਾਸ਼ੀ ਬਠਿੰਡਾ ਲਈ ਅਲਾਟ ਕੀਤੀ ਸੀ ਜੋ ਅਣਵਰਤੀ ਹੀ ਵਾਪਸ ਚਲੀ ਗਈ | ਉਨ੍ਹਾਂ ਨੇ 16ਵੀਂ ਲੋਕ ਸਭਾ ਦੌਰਾਨ ਕੰਮਾਂ ਲਈ ਅਲਾਟ ਕੀਤੇ ਫੰਡ ਹੀ ਹਾਲੇ ਤੱਕ ਨਹੀਂ ਵਰਤੇ ਜਦਕਿ ਉਹ 17ਵੀਂ ਲੋਕ ਸਭਾ ਦੇ ਸਮੇਂ ਦੇ ਫੰਡ ਵੀ ਜਾਰੀ ਕਰ ਚੁੱਕੇ ਹਨ, ਪਰ ਅਫ਼ਸੋਸ ਦੀ ਗੱਲ ਹੈ ਕਿ ਉਹ ਪਿੰਡਾਂ ਵਿਚ ਲੋਕਾਂ ਦੀਆਂ ਤਕਲੀਫ਼ਾਂ ਦੂਰ ਕਰਨ ਲਈ ਆਪਣੇ ਅਖ਼ਤਿਆਰੀ ਕੋਟੋ 'ਚੋਂ ਪੈਸੇ ਦੇ ਰਹੇ ਹਨ, ਪਰ ਇਸ ਪੈਸੇ ਦੀ ਵਰਤੋਂ ਯੋਗ ਢੰਗ ਨਾਲ ਨਹੀਂ ਕੀਤੀ ਜਾ ਰਹੀ ਹੈ | ਉਨ੍ਹਾਂ ਕਿਹਾ ਕਿ ਅਗਰ ਇਨ੍ਹਾਂ ਦੇ ਵਰਤੋਂ ਸਰਟੀਫ਼ਿਕੇਟ ਨਹੀਂ ਭੇਜੇ ਜਾਣਗੇ ਤਾਂ ਅਗਲੇ ਫੰਡ ਕਿਵੇਂ ਭੇਜੇ ਜਾਣਗੇ | ਇਸ ਮੌਕੇ ਉਨ੍ਹਾਂ ਤਿੰਨ ਹੋਰ ਨਵੀਂਆਂ ਕੇਂਦਰੀ ਭਲਾਈ ਯੋਜਨਾਵਾਂ ਬਾਰੇ ਜਾਣਕਾਰੀ ਦਿੱਤੀ | ਇਸ ਮੌਕੇ ਉਨ੍ਹਾਂ ਕਿਹਾ ਕਿ ਸਥਾਨਕ ਪ੍ਰਸ਼ਾਸਨ ਘੱਟ ਤੋਂ ਘੱਟ ਪਿੰਡਾਂ ਵਿਚ ਜਲ ਸਪਲਾਈ ਦੇ ਕਾਰਜ ਹੀ ਪੂਰੇ ਕਰ ਦੇਣ ਜੋ ਰੁਕੇ ਹੋਏ ਹਨ ਤੇ ਹਸਪਤਾਲਾਂ ਵਾਸਤੇ ਸਫ਼ਾਈ ਕਰਮਚਾਰੀ ਵੀ ਭਰਤੀ ਕਰਨ | ਪਰ ਅਫ਼ਸੋਸ ਹੈ ਕਿ ਕਾਂਗਰਸ ਸਰਕਾਰ ਕੁਝ ਵੀ ਨਹੀਂ ਕਰ ਰਹੀ | ਸਾਬਕਾ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਚੋਣਾਂ ਦੇ ਮਾਮਲੇ ਵਿਚ ਕਾਂਗਰਸ 'ਤੇ ਤੰਜ਼ ਕਸਦਿਆਂ ਕਿਹਾ ਕਿ ਚੋਣਾਂ ਦੌਰਾਨ ਲੋਕਤੰਤਰ ਦੀਆਂ ਧੱਜੀਆਂ ਉਡਾਉਂਦਿਆਂ ਕਾਂਗਰਸ ਤੇ ਜ਼ੋਰ ਜ਼ਬਰਦਸਤੀ ਨਾਲ ਇਹ ਚੋਣਾਂ ਜਿੱਤਣ ਦੇ ਦੋਸ਼ ਲਗਾਏ | ਐਮ. ਪੀ. ਬੀਬੀ ਹਰਸਿਮਰਤ ਕੌਰ ਬਾਦਲ ਨੇ ਪੈਟਰੋਲ, ਡੀਜ਼ਲ ਦੀਆਂ ਕੀਮਤਾਂ 'ਤੇ ਰੋਸ ਜ਼ਾਹਰ ਕਰਦਿਆਂ ਪੰਜਾਬ ਦੀ ਕਾਂਗਰਸ ਸਰਕਾਰ ਨੂੰ ਤੇਲ ਦੀਆਂ ਕੀਮਤਾਂ ਘਟਾਉਣ ਦੀ ਪਹਿਲ ਕਦਮੀ ਕਰਨ ਦੀ ਮੰਗ ਕੀਤੀ ਅਤੇ ਨਾਲ ਹੀ ਕਾਂਗਰਸ ਨੂੰ ਕੇਂਦਰ ਤੋਂ ਵੀ ਕੀਮਤਾਂ ਘਟਾਉਣ ਸਬੰਧੀ ਮੰਗ ਕਰਨ ਲਈ ਵੀ ਕਿਹਾ | ਐਮ. ਪੀ. ਬੀਬੀ ਬਾਦਲ ਨੇ ਕਿਹਾ ਕਿ ਚੋਣਾਂ ਤੋਂ ਪਹਿਲਾਂ ਕਾਂਗਰਸ ਵਲੋਂ ਵੱਡੇ-ਵੱਡੇ ਵਾਅਦੇ ਅਤੇ ਦਾਅਵੇ ਕੀਤੇ ਗਏ ਸਨ, ਪਰ ਉਨ੍ਹਾਂ ਵਿਚੋਂ ਕੋਈ ਪੂਰਾ ਨਹੀਂ ਕੀਤਾ ਗਿਆ | ਉਨ੍ਹਾਂ ਕਿਹਾ ਕਿ ਬਠਿੰਡਾ ਤੋਂ ਇਹ ਐਲਾਨ ਕੀਤੇ ਗਏ ਸਨ ਕਿ ਹਰ ਮਹੀਨੇ ਇਕ ਵੱਡੀ ਇੰਡਸਟਰੀ ਆਵੇਗੀ, ਪਰ ਇੰਡਸਟਰੀ ਤਾਂ ਦੂਰ ਉਨ੍ਹਾਂ ਵਲੋਂ ਬੜੀਆਂ ਕੋਸ਼ਿਸ਼ਾਂ ਸਦਕਾ ਸ਼ੁਰੂ ਕਰਵਾਇਆ ਗਿਆ ਬਠਿੰਡਾ ਹਵਾਈ ਅੱਡੇ ਜਿਸ ਤੋ ਕੰਪਨੀਆਂ ਨੇ ਜਹਾਜ਼ ਹੀ ਬੰਦ ਕਰ ਦਿੱਤੇ ਜਿਸ ਦੀ ਕੋਈ ਪੈਰਵੀ ਵੀ ਅਜੇ ਤੱਕ ਨਹੀਂ ਕੀਤੀ ਗਈ ਹੈ |
ਉਨ੍ਹਾਂ ਕਿਹਾ ਕਿ ਅੱਜ ਵਿਸ਼ਵ ਪੱਧਰ 'ਤੇ ਕਿਸਾਨ ਅੰਦੋਲਨ ਦੀ ਚਰਚਾ ਹੋ ਰਹੀ ਹੈ, ਜੋ ਹੋਣੀ ਵੀ ਚਾਹੀਦੀ ਹੈ, ਪਰ ਦੇਸ਼ ਤੇ ਸੂਬੇ ਦੀ ਸਰਕਾਰ ਨੂੰ ਇਨ੍ਹਾਂ ਦੀ ਕੋਈ ਪ੍ਰਵਾਹ ਨਹੀਂ ਹੈ | ਪਿਛਲੇ 4 ਮਹੀਨੇ ਤੋਂ ਕਿਸਾਨ ਦਿੱਲੀ ਵਿਖੇ ਧਰਨੇ 'ਤੇ ਬੈਠੇ ਹਨ, ਪਰ ਅਫ਼ਸੋਸ ਦੀ ਗੱਲ ਹੈ ਕਿ ਪੰਜਾਬ ਦੇ ਮੁੱਖ ਮੰਤਰੀ ਜਾਂ ਸਰਕਾਰ ਦਾ ਕੋਈ ਨੁਮਾਇੰਦੇ ਨੇ ਉਨ੍ਹਾਂ ਦਾ ਉਥੇ ਜਾ ਕੇ ਹਾਲ ਚਾਲ ਨਹੀਂ ਜਾਣਿਆ ਅਤੇ ਨਾ ਹੀ ਇਨ੍ਹਾਂ ਵਿਚੋਂ ਕੋਈ ਕਿਸਾਨਾਂ ਦੇ ਮੁੱਦੇ ਸਬੰਧੀ ਪ੍ਰਧਾਨ ਮੰਤਰੀ, ਖੇਤੀ ਮੰਤਰੀ ਨੂੰ ਜਾ ਕੇ ਮਿਲਿਆ | ਸੂਬੇ ਦੀ ਸਰਕਾਰ ਨੇ ਕਿਸਾਨਾਂ ਨੂੰ ਉਨ੍ਹਾਂ ਦੇ ਹਾਲ 'ਤੇ ਛੱਡਿਆ ਹੋਇਆ ਹੈ, ਕਿਉਂਕਿ ਕਿ ਸੂਬੇ ਵਿਚ ਪੈਨਸ਼ਨ, ਆਟਾ ਦਾਲ, ਵਜ਼ੀਫ਼ਾ, ਸ਼ਗਨ ਆਦਿ ਤੋਂ ਲੋਕਾਂ ਦਾ ਧਿਆਨ ਭਟਕ ਕੇ ਦਿੱਲੀ ਵੱਲ ਲੱਗਿਆ ਹੋਇਆ ਹੈ | ਤਿੰਨੇ ਕਾਲੇ ਖੇਤੀ ਕਾਨੂੰਨਾਂ ਸਬੰਧੀ ਹਰਸਿਮਰਤ ਬਾਦਲ ਨੇ ਕਿਹਾ ਕਿ ਉਨ੍ਹਾਂ ਨੇ ਇਸ ਦੇ ਰੋਸ ਵਜੋਂ ਆਪਣੇ ਅਹੁੱਦੇ ਤੋਂ ਅਸਤੀਫ਼ਾ ਤੱਕ ਦੇ ਦਿੱਤਾ, ਜਦਕਿ 9 ਕਾਂਗਰਸੀ ਐਮ. ਪੀਜ਼ ਵਿਚੋਂ ਕਿਸੇ ਨੇ ਵੀ ਅਸਤੀਫ਼ਾ ਨਹੀਂ ਦਿੱਤਾ | ਉਨ੍ਹਾਂ ਕਿਹਾ ਕਿ ਬਜਟ ਪੇਸ਼ ਕਰਨ ਤੋਂ ਪਹਿਲਾਂ ਵੇਰਵਾ ਦਿੱਤਾ ਜਾਵੇ ਕਿ ਪਿਛਲੇ 4 ਬਜਟਾਂ ਦੌਰਾਨ ਜੋ ਵੀ ਵਾਅਦੇ ਕੀਤੇ ਗਏ ਸਨ, ਉਨ੍ਹਾਂ ਵਿਚੋਂ ਕਿਹੜੇ ਪੂਰੇ ਕੀਤੇ ਗਏ ਹਨ | ਉਨ੍ਹਾਂ ਕਿਹਾ ਕਿ ਜਦੋਂ ਕਾਂਗਰਸੀ ਵੋਟਾਂ ਮੰਗਣ ਆਉਣ ਤਾਂ ਇਨ੍ਹਾਂ ਤੋਂ ਪਹਿਲਾਂ ਕੀਤੇ ਵਾਅਦਿਆਂ ਦਾ ਹਿਸਾਬ ਲਿਆ ਜਾਵੇ | ਉਨ੍ਹਾਂ ਕਿਹਾ ਕਿ ਪਿਛਲੇ 4 ਸਾਲਾਂ ਦੌਰਾਨ ਲੋਕਾਂ ਨਾਲ ਹਰ ਪ੍ਰਕਾਰ ਦੀਆਂ ਭਾਵਨਾਵਾਂ ਨਾਲ ਖੇਡ ਕੇ ਧੋਖਾ ਕੀਤਾ ਹੈ ਅਤੇ ਹੁਣ ਫ਼ਿਰ ਨਵੇਂ ਫੋਕੇ ਦਾਅਵੇ ਵਾਅਦੇ ਕਰਕੇ ਝੂਠ ਦੇ ਪੁਲੰਦੇ ਬੁਣੇ ਜਾਣਗੇ |
ਉਨ੍ਹਾਂ ਕਿਹਾ ਕਿ ਅੱਜ ਪੰਜਾਬ ਮਾਈਨਿੰਗ, ਸ਼ਰਾਬ ਮਾਫ਼ੀਆ ਅਤੇ ਨਸ਼ਿਆਂ ਦੇ ਖੇਤਰ ਵਿਚ ਇਕ ਨੰਬਰ 'ਤੇ ਗਿਣਿਆ ਜਾਂਦਾ ਹੈ ਅਤੇ ਕਾਂਗਰਸ ਦੇ ਰਾਜ ਵਿਚ ਹਰ ਵਰਗ ਦੁੱਖੀ ਹੈ ਅਤੇ ਕੋਈ ਇਕ ਵੀ ਵਿਅਕਤੀ ਅਜਿਹਾ ਨਹੀਂ ਹੈ, ਜੋ ਕਾਂਗਰਸ ਸਰਕਾਰ ਤੋਂ ਖੁਸ਼ ਹੈ | ਉਨ੍ਹਾਂ ਕਿਹਾ ਕਿ ਹੁਣ ਲੋਕ ਚੋਣਾਂ ਵਿਚ ਕਾਂਗਰਸ ਨੂੰ ਮੂੰਹ ਨਹੀਂ ਲਗਾਉਣਗੇ ਚਾਹੇ ਇਹ ਕਿਸੇ ਨੂੰ ਵੀ ਆਪਣਾ ਨੀਤੀ ਘਾੜਾ ਬਣਾ ਲੈਣ |
ਰਾਮਾਂ ਮੰਡੀ, 5 ਮਾਰਚ (ਤਰਸੇਮ ਸਿੰਗਲਾ)-ਕੇਂਦਰ ਸਰਕਾਰ ਵਲੋਂ ਕੋਵਿਡ-19 ਮਹਾਂਮਾਰੀ ਤੋਂ ਬਚਾਓ ਲਈ ਪਿਛਲੇ ਸਾਲ ਮਾਰਚ 2020 ਤੋਂ ਪੂਰੇ ਭਾਰਤ ਵਿਚ ਬੰਦ ਕੀਤੀਆਂ ਗਈਆਂ ਰੇਲ ਗੱਡੀਆਂ ਵਿਚੋਂ ਭਾਵੇਂ ਹੁਣ ਇੱਕ ਸਾਲ ਬਾਅਦ ਭਾਰਤ ਦੇ ਵੱਖ-ਵੱਖ ਟਰੈਕਾਂ 'ਤੇ ਇੱਕਾ ਦੁੱਕਾ ਰੇਲ ...
ਬਠਿੰਡਾ, 5 ਮਾਰਚ (ਅਵਤਾਰ ਸਿੰਘ)-ਸਥਾਨਕ ਜ਼ਿਲ੍ਹਾ ਪ੍ਰੀਸ਼ਦ ਕੋਲ ਕਾਰ ਅਤੇ ਮੋਟਰਸਾਈਕਲ ਦੀ ਟੱਕਰ ਵਿਚ ਤਿੰਨ ਨੌਜਵਾਨ ਗੰਭੀਰ ਜ਼ਖ਼ਮੀ ਹੋਣ ਦੀ ਸੂਚਨਾ ਪਾਕੇ ਨੌਜਵਾਨ ਵੈੱਲਫੇਅਰ ਸੁਸਾਇਟੀ ਦੇ ਮੈਂਬਰ ਸਾਹਿਬ ਸਿੰਘ ਅਤੇ ਯੁਨੇਸ਼ ਜੈਨ ਘਟਨਾ ਸਥਾਨ ਐਂਬੂਲੈਸ ਸਮੇਤ ...
ਬਠਿੰਡਾ, 5 ਮਾਰਚ (ਅਵਤਾਰ ਸਿੰਘ)-ਸਥਾਨਕ ਡਾ: ਮੇਲਾ ਰਾਮ ਰੋਡ 'ਤੇ ਸਥਿਤ ਕਾਰ ਸਰਵਿਸ ਸਟੇਸ਼ਨ 'ਤੇ ਉੱਚੀ ਆਵਾਜ਼ ਵਿਚ ਲੱਗੇ ਗਾਣਿਆਂ ਤੋਂ ਭੜਕੇ ਕੁੱਝ ਟੈਕਸੀ ਸਟੈਂਡ ਵਾਲੇ ਨੌਜਵਾਨਾਂ ਦੀ ਆਪਸ ਵਿਚ ਬਹਿਸਬਾਜੀ ਹੋਣ ਕਾਰਨ ਝਗੜਾ ਹੋ ਗਿਆ, ਝਗੜੇ ਦੌਰਾਨ ਉਨ੍ਹਾਂ ਨੇ ਕੁੱਝ ...
ਚਾਉਕੇ, 5 ਮਾਰਚ (ਮਨਜੀਤ ਸਿੰਘ ਘੜੈਲੀ)-ਸੰਯੁਕਤ ਕਿਸਾਨ ਮੋਰਚਾ ਦਿੱਲੀ ਵਲੋਂ 8 ਮਾਰਚ ਨੂੰ ਮਹਿਲਾ ਕੌਮਾਂਤਰੀ ਦਿਵਸ ਮਨਾਉਣ ਦੇ ਸੱਦੇ ਤਹਿਤ ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਦੀ ਸੂਬਾ ਕਮੇਟੀ ਵਲੋਂ ਇਸ ਦੀਆਂ ਤਿਆਰੀਆਂ ਵਜੋਂ ਬਲਾਕ ਰਾਮਪੁਰਾ ਦੇ ਪਿੰਡਾਂ 'ਚ ...
ਰਾਮਾਂ ਮੰਡੀ, 5 ਮਾਰਚ (ਤਰਸੇਮ ਸਿੰਗਲਾ)- ਅੱਜ ਸਥਾਨਕ ਭਗਵਾਨ ਬਾਲਮੀਕ ਚੌਕ ਨੇੜੇ ਇਕ ਜੀਪ ਚਾਲਕ ਨੂੰ ਅਚਾਨਕ ਦੌਰਾ ਪੈ ਜਾਣ ਕਾਰਨ ਜੀਪ ਬਿਜਲੀ ਦੇ ਖੰਭੇ 'ਚ ਵੱਜੀ ਅਤੇ ਜੀਪ ਵਿਚ ਸਵਾਰ ਦੋ ਵਿਅਕਤੀ ਬਿਜਲੀ ਦਾ ਕਰੰਟ ਲੱਗਣ ਨਾਲ ਜ਼ਖ਼ਮੀ ਹੋ ਗਏ, ਪਰ ਜਾਨੀ ਨੁਕਸਾਨ ਤੋਂ ...
ਬਠਿੰਡਾ, 5 ਮਾਰਚ (ਕੰਵਲਜੀਤ ਸਿੰਘ ਸਿੱਧੂ)- ਲੋਕਾਂ ਨੂੰ ਗੁੰਮਰਾਹ ਕਰਕੇ ਸੱਤਾ ਵਿਚ ਆਈ ਕੈਪਟਨ ਸਰਕਾਰ ਨੇ ਚਾਰ ਸਾਲਾਂ ਦੇ ਸਮੇਂ ਵਿਚ ਪੰਜਾਬ ਦੇ ਭਲੇ ਲਈ ਕੋਈ ਕੰਮ ਨਹੀਂ ਕੀਤਾ ਤੇ ਸਰਕਾਰ ਤੋਂ ਹਰ ਵਰਗ ਦੁਖੀ ਹੈ, ਜਿਸ ਕਰਕੇ 'ਚਾਹੁੰਦਾ ਹੈ ਪੰਜਾਬ ਕੈਪਟਨ ਦੀ ਸਰਕਾਰ' ...
ਬਠਿੰਡਾ, 5 ਮਾਰਚ (ਅੰਮਿ੍ਤਪਾਲ ਸਿੰਘ ਵਲ੍ਹਾਣ)-ਆਮ ਆਦਮੀ ਪਾਰਟੀ ਦੀਆਂ ਲੋਕ ਪੱਖੀ ਨੀਤੀਆਂ ਤੋਂ ਪ੍ਰਭਾਵਿਤ ਹੋ ਕੇ ਪਾਰਟੀ ਵਿਚ ਸ਼ਾਮਲ ਹੋਣ ਵਾਲੇ ਵੱਖ ਵੱਖ ਖੇਤਰ ਦੇ ਲੋਕਾਂ ਦਾ ਸ਼ਾਮਲ ਹੋਣਾ ਲਗਾਤਾਰ ਜਾਰੀ ਹੈ | ਅੱਜ ਆਮ ਆਦਮੀ ਪਾਰਟੀ ਨੂੰ ਉਸ ਸਮੇਂ ਮਜ਼ਬੂਤੀ ਮਿਲੀ, ...
ਨਥਾਣਾ, 5 ਮਾਰਚ (ਗੁਰਦਰਸ਼ਨ ਲੁੱਧੜ) ਪਿੰਡ ਬੱਜੋਆਣਾ ਵਿਖੇ ਭਾਰਤੀ ਕਿਸਾਨ ਯੂਨੀਅਨ (ਸਿੱਧੂਪੁਰ) ਦੀ ਅਗਵਾਈ ਵਿੱਚ ਮਹਿਲਾ ਵਿੰਗ ਦੀ ਇਕਾਈ ਕਾਇਮ ਕੀਤੀ ਗਈ ਹੈ | ਯੂਨੀਅਨ ਦੇ ਬਲਾਕ ਪ੍ਰਧਾਨ ਜਵਾਹਰ ਸਿੰਘ ਅਤੇ ਜਨਰਲ ਸਕੱਤਰ ਅੰਗਰੇਜ ਸਿੰਘ ਦੀ ਹਾਜਰੀ ਵਿੱਚ ਹੋਏ ਕਿਸਾਨ ...
ਚੰਡੀਗੜ੍ਹ, 5 ਮਾਰਚ (ਵਿਕਰਮਜੀਤ ਸਿੰਘ ਮਾਨ)-ਗੱਤਕਾ ਐਸੋਸੀਏਸ਼ਨ ਪੰਜਾਬ ਵਲੋਂ ਨੈਸ਼ਨਲ ਗੱਤਕਾ ਐਸੋਸੀਏਸ਼ਨ ਆਫ਼ ਇੰਡੀਆ ਦੀ ਅਗਵਾਈ ਹੇਠ 9ਵੀਂ ਪੰਜਾਬ ਰਾਜ ਮਹਿਲਾ ਗੱਤਕਾ ਚੈਂਪੀਅਨਸ਼ਿਪ 6 ਤੇ 7 ਮਾਰਚ ਨੂੰ ਭਾਈ ਡੱਲ ਸਿੰਘ ਗੱਤਕਾ ਅਕੈਡਮੀ ਤਲਵੰਡੀ ਸਾਬੋ, ਜ਼ਿਲ੍ਹਾ ...
ਚਾਉਕੇ, 5 ਮਾਰਚ (ਮਨਜੀਤ ਸਿੰਘ ਘੜੈਲੀ)-ਵਿਸ਼ਵ ਦੀ ਨਾਮਵਰ ਸਹਿਕਾਰੀ ਸੰਸਥਾ ਇਫਕੋ ਵਲੋਂ ਕਿਸਾਨ ਹਿੱਤਾਂ ਨੂੰ ਧਿਆਨ ਵਿਚ ਰੱਖਦੇ ਹੋਇਆ ਮਾਰਚ ਮਹੀਨੇ 'ਚ ਫਾਸਫੈਟਿਕ ਖਾਦਾਂ ਜਿਵੇਂ ਕਿ ਡੀ.ਏ.ਪੀ. ਅਤੇ ਐਨ.ਪੀ.ਕੇ. ਦੇ ਮੁੱਲ 'ਚ ਕੋਈ ਵੀ ਵਾਧਾ ਨਾ ਕਰਨ ਦਾ ਫ਼ੈਸਲਾ ਕੀਤਾ ਗਿਆ ...
ਬਠਿੰਡਾ, 5 ਮਾਰਚ (ਅੰਮਿ੍ਤਪਾਲ ਸਿੰਘ ਵਲ੍ਹਾਣ)- ਪੰਜਾਬ ਸਰਕਾਰ ਬਠਿੰਡਾ ਜ਼ਿਲੇ੍ਹ ਦੀਆਂ 3 ਸ਼ਰਾਬ ਕੰਪਨੀਆਂ 'ਤੇ ਜ਼ਿਆਦਾ ਮਿਹਰਵਾਨ ਨਜ਼ਰ ਆ ਰਹੀ ਹੈ, ਜਿਸ ਨੇ ਪਿਛਲੇ 4 ਸਾਲਾਂ ਤੋਂ ਸ਼ਰਾਬ ਕੰਪਨੀਆਂ ਤੋਂ 70 ਕਰੋੜ ਰੁਪਏ ਦਾ ਮਾਲੀਆਂ ਨਹੀਂ ਵਸੂਲਿਆ, ਜਦਕਿ ਦੂਸਰੇ ਪਾਸੇ ...
ਸੀਂਗੋ ਮੰਡੀ, 5 ਮਾਰਚ (ਪਿ੍ੰਸ ਗਰਗ)- ਕੇਂਦਰ ਸਰਕਾਰ ਵਲੋਂ ਲਗਭਗ ਪਿਛਲੇ ਤਿੰਨ ਮਹੀਨਿਆਂ 'ਚ ਆਮ ਵਰਤੋਂ ਵਿਚ ਆਉਣ ਵਾਲੀਆਂ ਵਸਤੂਆਂ ਦੇ ਨਾਲ ਨਾਲ ਖ਼ਾਸ ਕਰ ਘਰੇਲੂ ਗੈਸ ਸਿਲੰਡਰ 'ਚ ਲਗਾਤਾਰ ਕੀਤਾ ਜਾ ਰਿਹਾ ਵਾਧਾ ਗਰੀਬ ਪਰਿਵਾਰਾਂ ਲਈ ਅਤੀ ਚਿੰਤਾਜਨਕ ਹੈ, ਕਿਉਂਕਿ ...
ਬਠਿੰਡਾ, 5 ਮਾਰਚ (ਕੰਵਲਜੀਤ ਸਿੰਘ ਸਿੱਧੂ)- ਪੰਜਾਬ ਸਰਕਾਰ ਦੁਆਰਾ ਪੰਜਾਬ ਸਕਿੱਲ ਡਿਵੈਲਪਮੈਂਟ ਮਿਸ਼ਨ ਵਲੋਂ ਪੰਜਾਬ ਦੇ ਨੌਜਵਾਨਾ ਲਈ ਸ਼ੰਘਾਈ (ਚੀਨ) ਵਿਖੇ ਹੋਣ ਵਾਲੇ ਵਿਸ਼ਵ ਹੁਨਰ ਮੁਕਾਬਲੇ ਲਈ ਰਜਿਸਟਰੇਸ਼ਨ ਕਰਵਾਈ ਜਾ ਰਹੀ ਹੈ | ਇਸ ਸਬੰਧੀ ਵਧੀਕ ਡਿਪਟੀ ...
ਤਲਵੰਡੀ ਸਾਬੋ, 5 ਮਾਰਚ (ਰਣਜੀਤ ਸਿੰਘ ਰਾਜੂ)- ਪੰਜਾਬ ਦੀ ਕੈਪਟਨ ਸਰਕਾਰ ਤੇ ਚੋਣਾਂ ਤੋਂ ਪਹਿਲਾਂ ਪੰਜਾਬ ਦੇ ਲੋਕਾਂ ਨਾਲ ਕੀਤੇ ਵਾਅਦੇ ਪੂਰੇ ਨਾ ਕਰਨ ਦੇ ਦੋਸ਼ ਲਾਉਂਦਿਆਂ ਸ਼੍ਰੋਮਣੀ ਅਕਾਲੀ ਦਲ ਵਲੋਂ 8 ਮਾਰਚ ਨੂੰ ਸੂਬੇ ਭਰ ਵਿਚ ਕੀਤੇ ਜਾ ਰਹੇ ਹਲਕਾ ਪੱਧਰੀ ਰੋਸ ...
ਕੋਟਫੱਤਾ, 5 ਮਾਰਚ (ਰਣਜੀਤ ਸਿੰਘ ਬੁੱਟਰ)- ਸ.ਸ.ਸ.ਸ. ਜੱਸੀ ਪੌ ਵਾਲੀ ਦੇ ਸਾਲਾਨਾ ਇਨਾਮ ਵੰਡ ਸਮਾਰੋਹ ਦੌਰਾਨ ਕਾਂਗਰਸ ਦੇ ਬਠਿੰਡਾ ਦਿਹਾਤੀ ਦੇ ਹਲਕਾ ਇੰਚਾਰਜ ਹਰਵਿੰਦਰ ਸਿੰਘ ਲਾਡੀ ਵਲੋਂ ਹੋਣਹਾਰ ਵਿਦਿਆਰਥੀਆਂ ਨੂੰ ਇਨਾਮ ਤਕਸੀਮ ਕੀਤੇ ਗਏ ਅਤੇ ਇਸ ਮੌਕੇ ਉਨ੍ਹਾਂ ...
ਬਠਿੰਡਾ, 5 ਮਾਰਚ (ਕੰਵਲਜੀਤ ਸਿੰਘ ਸਿੱਧੂ)- ਸਿਵਲ ਸਰਜਨ ਡਾ. ਤੇਜਵੰਤ ਸਿੰਘ ਢਿੱਲੋਂ ਦੀ ਅਗਵਾਈ ਹੇਠ ਆਈ.ਜੀ. ਬਠਿੰਡਾ ਰੇਂਜ ਸ੍ਰੀ ਜਸਕਰਨ ਸਿੰਘ ਅਤੇ ਐਸ.ਐਸ.ਪੀ. ਸ੍ਰੀ ਭੁਪਿੰਦਰਜੀਤ ਸਿੰਘ ਵਿਰਕ ਵਲੋਂ ਸਥਾਨਕ ਸਿਵਲ ਹਸਪਤਾਲ ਵਿਖੇ ਕੋਰੋਨਾ ਵੈਕਸੀਨ ਦੀ ਦੂਸਰੀ ਡੋਜ਼ ...
ਮਹਿਰਾਜ, 5 ਮਾਰਚ (ਸੁਖਪਾਲ ਮਹਿਰਾਜ)- ਚੰਗਾ ਇਨਸਾਨ ਆਪਣੀਆਂ ਪਰਿਵਾਰਕ ਜ਼ਿੰਮੇਵਾਰੀਆਂ ਦੇ ਨਾਲ-ਨਾਲ ਆਪਣੇ ਆਲੇ-ਦੁਆਲੇ ਦੀ ਸੋਝੀ ਰੱਖਦਿਆਂ ਨਰੋਏ ਸਮਾਜ ਦੀ ਸਿਰਜਣਾ ਵਿਚ ਵੀ ਆਪਣਾ ਯੋਗਦਾਨ ਦਿੰਦਾ ਹੈ | ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਹਲਕਾ ਰਾਮਪੁਰਾ ਫੂਲ ਦੇ ...
ਬਠਿੰਡਾ, 5 ਮਾਰਚ (ਸਟਾਫ਼ ਰਿਪੋਰਟਰ)-ਪੰਜਾਬ ਨੰਬਰਦਾਰ ਯੂਨੀਅਨ ਵਲੋਂ ਰਾਜ ਸਰਕਾਰ 'ਤੇ ਉਨ੍ਹਾਂ ਦੀਆਂ ਮੰਗਾਂ ਹੋਈਆਂ ਮੰਗਾਂ ਨੂੰ ਅਣਗੌਲਿਆ ਕਰਨ ਦੇ ਰੋਸ ਵਜੋਂ ਇਕ ਰੈਲੀ ਕਰਨ ਦਾ ਐਲਾਨ ਕੀਤਾ ਗਿਆ | ਉਨ੍ਹਾਂ ਕਿਹਾ ਕਿ ਜਥੇਬੰਦੀ ਦੀਆਂ ਮੰਗਾਂ ਜਿਨ੍ਹਾਂ ਵਿਚ ...
ਰਾਮਾਂ ਮੰਡੀ, 5 ਮਾਰਚ (ਤਰਸੇਮ ਸਿੰਗਲਾ)-ਸਮਾਜਿਕ ਸੰਸਥਾ ਹੈਲਪਲਾਈਨ ਵੈਲਫ਼ੇਅਰ ਸੁਸਾਇਟੀ ਦੇ ਪ੍ਰਧਾਨ ਬੌਬੀ ਲੈਹਰੀ ਸਮੇਤ ਸਮੁੱਚੀ ਟੀਮ ਨੂੰ ਅੱਜ ਸਿਵਲ ਹਸਪਤਾਲ ਰਾਮਾਂ ਵਿਖੇ ਐਸ. ਐਮ. ਓ. ਡਾ. ਰਮੇਸ਼ ਮਹੇਸ਼ਵਰੀ ਦੀ ਅਗਵਾਈ ਹੇਠ ਪਹਿਲੇ ਗੇੜ ਦੀ ਕੋਰੋਨਾ ਵੈਕਸੀਨ ਦੇ ...
ਬਠਿੰਡਾ, 5 ਮਾਰਚ (ਅੰਮਿ੍ਤਪਾਲ ਸਿੰਘ ਵਲ੍ਹਾਣ)- ਬਠਿੰਡਾ ਦੀ ਅਮਰੀਕ ਰੋਡ ਸਥਿਤ ਜਨਤਾ ਪਿ੍ੰਟਿੰਗ ਪੈੱ੍ਰਸ ਵਿਚ ਲਗਾਤਾਰ ਤੀਸਰੇ ਦਿਨ ਚੋਰੀ ਹੋਣ ਦੀ ਖ਼ਬਰ ਮਿਲੀ ਹੈ | ਚੋਰ ਪੈੱ੍ਰਸ 'ਚੋਂ ਕਰੀਬ 5 ਲੱਖ ਰੁਪਏ ਦਾ ਸਾਮਾਨ ਚੋਰੀ ਕਰਕੇ ਲੈ ਗਏ ਹਨ, ਪਰ ਅਜੇ ਤੱਕ ਪੁਲਿਸ ਨੂੰ ...
ਤਲਵੰਡੀ ਸਾਬੋ, 5 ਮਾਰਚ (ਰਣਜੀਤ ਸਿੰਘ ਰਾਜੂ)- ਮੈਡੀਕਲ ਪ੍ਰੈਕਟੀਸ਼ਨਰ ਐਸੋਸੀਏਸ਼ਨ ਦੀ ਮਹੀਨਾਵਾਰ ਮੀਟਿੰਗ ਅੱਜ ਬਲਾਕ ਪ੍ਰਧਾਨ ਡਾ. ਰਾਜਵੀਰ ਸਿੰਘ ਢਿੱਲੋਂ ਦੀ ਅਗਵਾਈ ਹੇਠ ਹੋਈ | ਮੀਟਿੰਗ ਵਿਚ ਬਠਿੰਡਾ ਤੋਂ ਵਿਸ਼ੇਸ਼ ਤੌਰ 'ਤੇ ਡਾ. ਨਰੇਸ਼ ਗੋਇਲ ਪੁੱਜੇ | ਮੀਟਿੰਗ ...
ਸੀਂਗੋ ਮੰਡੀ, 5 ਮਾਰਚ (ਲੱਕਵਿੰਦਰ ਸ਼ਰਮਾ)- ਪਿੰਡ ਲਹਿਰੀ ਦੇ ਗੁਰੂ ਹਰਗੋਬਿੰਦ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਦੇ ਵਿਦਿਆਰਥੀ ਜਸਪ੍ਰੀਤ ਸਿੰਘ ਰਾਈਆ ਨੇ ਅੰਡਰ-17 ਉਮਰ ਵਰਗ ਵਿਚ ਭਾਰਤ ਦੀ ਕੁਸ਼ਤੀ ਟੀਮ ਵਿਚ ਭਾਗ ਲੈਂਦੇ ਹੋਏ ਨੇਪਾਲ ਦੀ ਧਰਤੀ 'ਤੇ ਕੁਸ਼ਤੀ ਖੇਡ 'ਚ ...
ਭੁੱਚੋ ਮੰਡੀ, 5 ਮਾਰਚ (ਬਿੱਕਰ ਸਿੰਘ ਸਿੱਧੂ)-ਪੰਜਾਬ ਦੇ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਨਾਲ ਸਬੰਧਿਤ ਮਜ਼ਦੂਰਾਂ ਦੇ ਹੱਕਾਂ ਲਈ ਲੜਨ ਵਾਲੀ ਮੁਟਿਆਰ ਨੌਦੀਪ ਕੌਰ ਜਿਸ ਨੂੰ ਦਿੱਲੀ ਕਿਸਾਨ ਸੰਘਰਸ਼ ਦੌਰਾਨ ਹਰਿਆਣਾ ਪੁਲਿਸ ਨੇ ਚੁੱਕ ਕੇ ਉਸ ਉੱਪਰ ਭਾਰੀ ਜ਼ੁਲਮ ਕੀਤਾ ...
ਤਲਵੰਡੀ ਸਾਬੋ, 5 ਮਾਰਚ (ਰਣਜੀਤ ਸਿੰਘ ਰਾਜੂ, ਰਵਜੋਤ ਰਾਹੀ)- ਸਥਾਨਕ ਮਾਤਾ ਸਾਹਿਬ ਕੌਰ ਗਰਲਜ਼ ਕਾਲਜ ਤਲਵੰਡੀ ਸਾਬੋ ਵਿਖੇ ਪਿ੍ੰਸੀਪਲ ਡਾ.ਸਤਿੰਦਰ ਕੌਰ ਮਾਨ ਦੀ ਅਗਵਾਈ ਹੇਠ ਹੋਮ ਸਾਇੰਸ ਵਿਭਾਗ ਵਲੋਂ ਪੀਡੀਲਾਈਟ ਕੰਪਨੀ ਦੇ ਸਹਿਯੋਗ ਨਾਲ ਇਕ ਰੋਜ਼ਾ ਫੈਬਰਿਕ ...
ਬਠਿੰਡਾ, 5 ਮਾਰਚ (ਅੰਮਿ੍ਤਪਾਲ ਸਿੰਘ ਵਲ੍ਹਾਣ)-ਮੁਲਤਾਨੀਆਂ ਪਿੰਡ ਦੇ ਵਸਨੀਕ ਅੰਤਰ-ਰਾਸ਼ਟਰੀ ਵੈਟਰਨ ਅਥਲੀਟ ਪਕਿੰਦਰ ਸਿੰਘ ਓ.ਐਨ.ਜੀ. ਦੇਹਰਾਦੂਨ ਅਤੇ ਰਮਨਦੀਪ ਸਿੰਘ ਗਿੱਲ ਪਿ੍ੰਸੀਪਲ ਡਾਇਟ, ਦਿਓਣ ਨੂੰ ਉਸ ਸਮੇਂ ਗਹਿਰਾ ਸਦਮਾ ਲੱਗਿਆ, ਜਦੋਂ ਅੱਜ ਉਨ੍ਹਾਂ ਦੇ ...
ਬਠਿੰਡਾ, 5 ਮਾਰਚ (ਸਟਾਫ਼ ਰਿਪੋਰਟਰ)- ਜ਼ਿਲ੍ਹਾ ਪੱਧਰੀ ਵਿਕਾਸ ਅਤੇ ਨਿਗਰਾਨ ਕਮੇਟੀ (ਦਿਸ਼ਾ) ਦੀ ਤਿਮਾਹੀ ਮੀਟਿੰਗ ਇਸ ਦੇ ਚੇਅਰਪਰਸਨ ਮੈਂਬਰ ਪਾਰਲੀਮੈਂਟ ਸ੍ਰੀਮਤੀ ਹਰਸਿਮਰਤ ਕੌਰ ਬਾਦਲ ਦੀ ਪ੍ਰਧਾਨਗੀ ਹੇਠ ਹੋਈ | ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਦੇ ਮੀਟਿੰਗ ਹਾਲ ...
ਬਠਿੰਡਾ, 5 ਮਾਰਚ (ਕੰਵਲਜੀਤ ਸਿੰਘ ਸਿੱਧੂ)- ਮਹਾਰਾਜਾ ਰਣਜੀਤ ਸਿੰਘ ਪੰਜਾਬ ਟੈਕਨੀਕਲ ਯੂਨੀਵਰਸਿਟੀ, ਬਠਿੰਡਾ ਵਿਖੇ 8 ਮਾਰਚ ਨੂੰ Tਸਾਇੰਸ ਹੈ ਜ਼ਿੰਦਗੀ, ਵਿਗਿਆਨ ਵਿਚ ਸਫਲ ਕੈਰੀਅਰ ਬਣਾਓ'' ਵਿਸ਼ੇ 'ਤੇ ਆਧਾਰਿਤ ਸਾਇੰਸ ਲਾਈਵ ਪ੍ਰੋਗਰਾਮ ਕਰਵਾਇਆ ਜਾਵੇਗਾ ਜੋ ...
ਬੱਲੂਆਣਾ, 5 ਮਾਰਚ (ਗੁਰਨੈਬ ਸਾਜਨ)-ਕੇਂਦਰ ਸਰਕਾਰ ਵਲੋਂ ਕਿਸਾਨਾਂ ਉਪਰ ਥੋਪੇ ਤਿੰਨ ਖੇਤੀ ਕਾਲੇ ਕਾਨੂੰਨਾਂ ਦੇ ਖ਼ਿਲਾਫ਼ ਦਿੱਲੀ ਦੇ ਵੱਖ ਵੱਖ ਬਾਰਡਰਾਂ ਅਤੇ ਪੰਜਾਬ ਵਿਚ ਕਾਰਪੋਰੇਟ ਘਰਾਣਿਆਂ ਦੇ ਖਿਲਾਫ਼ ਚੱਲ ਰਹੇ ਕਿਸਾਨ ਅੰਦੋਲਨ ਨੂੰ ਮੁੱਖ ਰੱਖਦਿਆਂ ਬਠਿੰਡਾ ...
ਬਠਿੰਡਾ, 5 ਮਾਰਚ (ਅਵਤਾਰ ਸਿੰਘ)-ਪੰਜਾਬ ਸਰਕਾਰ ਦੀ ਤਰਫ਼ੋਂ ਵਿਭਾਗਾਂ ਦਾ ਮੁੜ ਪੁਨਰਗਠਨ ਕਰਨ ਦੇ ਵਿਰੋਧ ਵਿਚ ਪੱੁਡਾ ਵਿਭਾਗ ਵਿਚ ਡੈਪੂਟੇਸ਼ਨ 'ਤੇ ਆਏ ਅਧਿਕਾਰੀਆਂ, ਕਰਮਚਾਰੀਆਂ ਦੇ ਵਿਰੋਧ ਵਿਚ ਅੱਜ ਪੁੱਡਾ ਮੁਲਾਜ਼ਮਾਂ ਤਾਲਮੇਲ ਸੰਘਰਸ਼ ਕਮੇਟੀ ਅਤੇ ਪੁੱਡਾ ...
ਬਠਿੰਡਾ, 5 ਮਾਰਚ (ਕੰਵਲਜੀਤ ਸਿੰਘ ਸਿੱਧੂ)- ਜ਼ਿਲ੍ਹਾ ਮੈਨੇਜਰ ਸੇਵਾ ਕੇਂਦਰ ਸ਼੍ਰੀ ਸੰਜੀਵ ਕੁਮਾਰ ਨੇ ਦੱਸਿਆ ਕਿ ਬਜ਼ੁਰਗਾਂ ਅਤੇ ਸਹਿ ਰੋਗਾਂ ਵਾਲੇ ਵਿਅਕਤੀਆਂ ਦੀ ਸਹੂਲਤ ਲਈ ਪ੍ਰਸ਼ਾਸਨ ਵਲੋਂ ਹੁਣ ਜ਼ਿਲ੍ਹੇ ਦੇ ਸਮੁੱਚੇ 33 ਸੇਵਾ ਕੇਂਦਰਾਂ 'ਚ ਕੋਵਿਡ -19 ਟੀਕਾਕਰਨ ...
ਬਠਿੰਡਾ, 5 ਮਾਰਚ (ਅੰਮਿ੍ਤਪਾਲ ਸਿੰਘ ਵਲ੍ਹਾਣ)- ਅੱਜ ਠੇਕਾ ਮੁਲਾਜ਼ਮ ਸੰਘਰਸ਼ ਕਮੇਟੀ ਨੇ ਨਵੇਂ ਕਿਰਤ ਅਤੇ ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਦੀ ਮੰਗ ਨੂੰ ਲੈ ਕੇ ਸਥਾਨਕ ਖੇਤਾ ਸਿੰਘ ਬਸਤੀ ਵਿਚ ਮਾਰਚ ਕੱਢਿਆ ਅਤੇ ਲੋਕਾਂ ਨੂੰ 12 ਮਾਰਚ ਨੂੰ ਪਰਿਵਾਰਾਂ ਸਮੇਤ ...
ਬਠਿੰਡਾ, 5 ਮਾਰਚ (ਅਵਤਾਰ ਸਿੰਘ)-ਸਥਾਨਕ ਸਰਹਿੰਦ ਨਹਿਰ ਕੋਲ ਸਥਿਤ ਜਨਤਾ ਨਗਰ ਗਲੀ ਨੰਬਰ-7 ਦੇ ਕੋਲ ਇਕ ਨੌਜਵਾਨ ਗੰਭੀਰ ਹਾਲਤ ਵਿਚ ਬੇਹੋਸ਼ ਮਿਲਣ ਦੀ ਸੂਚਨਾ ਸਹਾਰਾ ਜਨ ਸੇਵਾ ਦੀ ਲਾਈਫ਼ ਸੇਵਿੰਗ ਬਿ੍ਗੇਡ ਟੀਮ ਨੂੰ ਮਿਲੀ ਤਾਂ ਟੀਮ ਮੈਂਬਰ ਮਨੀਕਰਨ ਅਤੇ ਰਜਿੰਦਰ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered
by REFLEX