ਬਰਨਾਲਾ, 5 ਮਾਰਚ (ਧਰਮਪਾਲ ਸਿੰਘ)-ਤਿੰਨ ਖੇਤੀ ਵਿਰੋਧੀ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਸੰਯੁਕਤ ਕਿਸਾਨ ਮੋਰਚੇ ਦੀ ਅਗਵਾਈ ਹੇਠ 30 ਕਿਸਾਨ ਜਥੇਬੰਦੀਆਂ ਵਲੋਂ ਰੇਲਵੇ ਸਟੇਸ਼ਨ ਦੀ ਪਾਰਕਿੰਗ ਵਿਚ ਲਾਇਆ ਪੱਕਾ ਮੋਰਚਾ 156ਵੇਂ ਦਿਨ 'ਚ ਸ਼ਾਮਲ ਹੋ ਗਿਆ | ਇਸ ਸਮੇਂ ਧਰਨੇ ਨੂੰ ਗੁਲਾਬ ਸਿੰਘ ਗਿੱਲ, ਯਾਦਵਿੰਦਰ ਸਿੰਘ ਚੁਹਾਣਕੇ, ਬਾਰਾ ਸਿੰਘ ਬਦਰਾ, ਬਾਬੂ ਸਿੰਘ ਖੁੱਡੀ, ਕਰਨੈਲ ਸਿੰਘ ਗਾਂਧੀ, ਬਲਵੰਤ ਸਿੰਘ ਉੱਪਲੀ, ਗੋਰਾ ਸਿੰਘ ਢਿਲਵਾਂ, ਗੁਰਨਾਮ ਸਿੰਘ ਠੀਕਰੀਵਾਲਾ, ਨੇਕ ਦਰਸ਼ਨ ਸਿੰਘ, ਨਛੱਤਰ ਸਿੰਘ ਸਹੌਰ, ਹਰਚਰਨ ਚੰਨਾ, ਪ੍ਰੇਮਪਾਲ ਕੌਰ, ਉਜਾਗਰ ਸਿੰਘ ਬੀਹਲਾ, ਸਰਪੰਚ ਗੁਰਚਰਨ ਸਿੰਘ, ਮੇਲਾ ਸਿੰਘ ਕੱਟੂ, ਜਸਪਾਲ ਚੀਮਾ ਤੇ ਦਰਸ਼ਨ ਸਿੰਘ ਉੱਗੋਕੇ ਨੇ ਸੰਬੋਧਨ ਕਰਦਿਆਂ ਕਿਹਾ ਕਿ ਮੌਜੂਦਾ ਅੰਦੋਲਨ ਸਿਰਫ਼ ਸਾਡੇ ਦੇਸ਼ ਦੇ ਹੀ ਨਹੀਂ ਸਗੋਂ ਦੁਨੀਆ ਭਰ 'ਚ ਲਾਗੂ ਕਾਰਪੋਰੇਟ ਪੱਖੀ ਵਿਕਾਸ ਮਾਡਲ ਨੂੰ ਲੋਕ-ਪੱਖੀ ਮੋੜਾ ਦੇਣ ਦੀਆਂ ਸੰਭਾਵਨਾਵਾਂ ਸਮੋਈ ਬੈਠਾ ਹੈ | ਇਨ੍ਹਾਂ ਗੱਲਾਂ ਦਾ ਖਿਆਲ ਕਰਦੇ ਹੋਏ ਬਰਨਾਲਾ ਰੇਲਵੇ ਸਟੇਸ਼ਨ ਵਾਲੇ ਧਰਨੇ ਦੀ ਸੰਚਾਲਨ ਕਮੇਟੀ ਨੇ ਧਰਨਾਕਾਰੀਆਂ ਨੂੰ ਧੁੱਪ ਤੇ ਮੀਂਹ ਤੋਂ ਬਚਾਉਣ ਲਈ ਪਿਛਲੇ ਦਿਨੀਂ ਟੈਂਟ ਵਗ਼ੈਰਾ ਦਾ ਪ੍ਰਬੰਧ ਕਰ ਦਿੱਤਾ ਹੈ | ਆਮ ਲੋਕਾਂ ਤੋਂ ਮਿਲ ਰਹੇ ਸਮਰਥਨ ਕਾਰਨ ਅੰਦੋਲਨ ਹਰ ਪੱਖ ਤੋਂ ਸਥਿਰਤਾ ਤੇ ਮਜ਼ਬੂਤੀ ਫੜ੍ਹ ਰਿਹਾ ਹੈ ਅਤੇ ਸਰਕਾਰ ਨੂੰ ਦੇਰ ਜਾਂ ਸਵੇਰ ਇਨ੍ਹਾਂ ਕਾਲੇ ਕਾਨੂੰਨਾਂ ਨੂੰ ਰੱਦ ਕਰਨਾ ਹੀ ਪਵੇਗਾ | ਇਸ ਮੌਕੇ ਬਿੱਕਰ ਸਿੰਘ ਔਲਖ, ਅਮਰਜੀਤ ਕੌਰ, ਬੇਅੰਤ ਸਿੰਘ ਗਹਿਲਾਂ, ਮਨਵੀਰ ਕੌਰ ਰਾਹੀ ਐਡਵੋਕੇਟ, ਬਲਵੰਤ ਸਿੰਘ ਠੀਕਰੀਵਾਲਾ ਤੇ ਸ਼ਿੰਦਰ ਕੌਰ ਹਾਜ਼ਰ ਸਨ | ਇਸੇ ਤਰ੍ਹਾਂ ਹੀ ਬਰਨਾਲਾ-ਬਾਜਾਖਾਨਾ ਰੋਡ 'ਤੇ ਰਿਲਾਇੰਸ ਸਮਾਰਟ ਸੁਪਰ ਸਟੋਰ ਅੱਗੇ ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਵਲੋਂ ਲਗਾਤਾਰ ਧਰਨਾ ਜਾਰੀ ਹੈ | ਇਸ ਮੌਕੇ ਮੇਜਰ ਸਿੰਘ, ਜਸਵੰਤ ਸਿੰਘ, ਨਾਜ਼ਰ ਸਿੰਘ, ਸਵਰਨ ਸਿੰਘ ਸੰਘੇੜਾ, ਮੱਘਰ ਸਿੰਘ ਆਦਿ ਨੇ ਕਿਹਾ ਕਿ ਸੰਯੁਕਤ ਕਿਸਾਨ ਮੋਰਚੇ ਦੀ ਅਗਵਾਈ ਵਿਚ ਦਿੱਲੀ ਵਿਖੇ 100 ਦਿਨ ਪੂਰੇ ਹੋਣ 'ਤੇ ਆਪਣੇ ਘਰਾਂ ਅੱਗੇ ਕਾਲੇ ਝੰਡੇ ਲਗਾਓ ਤੇ ਕਾਲੀਆਂ ਪੱਟੀਆਂ ਬੰਨ੍ਹ ਕੇ ਧਰਨਿਆਂ ਵਿਚ ਸ਼ਾਮਿਲ ਹੋਵੋ | ਇਸ ਤੋਂ ਇਲਾਵਾ ਕੇਂਦਰ ਸਰਕਾਰ ਵਲੋਂ ਪਾਸ ਕੀਤੇ ਕਾਲੇ ਕਾਨੂੰਨ ਰੱਦ ਕਰਵਾਉਣ ਲਈ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵਲੋਂ ਬਰਨਾਲਾ ਵਿਖੇ ਭਾਜਪਾ ਦੀ ਸੂਬਾ ਆਗੂ ਅਰਚਨਾ ਦੱਤ, ਜ਼ਿਲ੍ਹਾ ਪ੍ਰਧਾਨ ਯਾਦਵਿੰਦਰ ਸ਼ੰਟੀ ਦੇ ਘਰ ਅਤੇ ਰਾਏਕੋਟ ਰੋਡ ਤੇ ਰਿਲਾਇੰਸ ਪੈਟਰੋਲ ਪੰਪ ਅੱਗੇ ਲਗਾਤਾਰ ਧਰਨੇ ਜਾਰੀ ਹਨ | ਇਸ ਮੌਕੇ ਧਰਨੇ ਨੂੰ ਸੰਬੋਧਨ ਕਰਦਿਆਂ ਕੁਲਜੀਤ ਸਿੰਘ ਵਜੀਦਕੇ, ਗੁਰਮੇਲ ਸਿੰਘ ਭੱਦਲਵੱਢ, ਉਦੇ ਸਿੰਘ ਹਮੀਦੀ, ਕੇਵਲ ਸਿੰਘ ਵਜੀਦਕੇ ਕਲਾਂ, ਮੇਜਰ ਸਿੰਘ ਗੁੰਮਟੀ, ਗੁਰਨਾਮ ਸਿੰਘ ਭੋਤਨਾ, ਬਲਵਿੰਦਰ ਸਿੰਘ ਕਾਲਾਬੂਲਾ, ਭੋਲਾ ਸਿੰਘ ਠੁੱਲੀਵਾਲ, ਮੇਵਾ ਸਿੰਘ, ਸੰਦੀਪ ਸਿੰਘ ਚੀਮਾ, ਦਰਸ਼ਨ ਸਿੰਘ, ਅਵਤਾਰ ਸਿੰਘ ਆਦਿ ਆਗੂਆਂ ਨੇ ਕਿਹਾ ਕਿ ਦਿੱਲੀ ਦੇ ਬਾਰਡਰਾਂ 'ਤੇ ਕੌਮਾਂਤਰੀ ਔਰਤ ਦਿਵਸ ਮੌਕੇ ਕਿਸਾਨ ਮਹਾਂ ਰੈਲੀ ਵਿਚ ਕਿਸਾਨ ਮਰਦ ਔਰਤਾਂ ਵੱਡੀ ਗਿਣਤੀ ਵਿਚ ਸ਼ਮੂਲੀਅਤ ਕਰਨਗੇ |
ਬਰਨਾਲਾ, 5 ਮਾਰਚ (ਅਸ਼ੋਕ ਭਾਰਤੀ)-ਪੰਜਾਬ ਯੂ.ਟੀ. ਮੁਲਾਜ਼ਮ ਅਤੇ ਪੈਨਸ਼ਨਰਜ਼ ਸੰਘਰਸ਼ ਫ਼ਰੰਟ ਬਰਨਾਲਾ ਵਲੋਂ ਪੰਜਾਬ ਸਰਕਾਰ ਖ਼ਿਲਾਫ਼ ਚੌਥੇ ਦਿਨ ਵੀ ਡੀ.ਸੀ. ਦਫ਼ਤਰ ਅੱਗੇ ਭੁੱਖ ਹੜਤਾਲ ਜਾਰੀ ਰਹੀ | ਇਸ ਮੌਕੇ ਜ਼ਿਲ੍ਹਾ ਕਨਵੀਨਰ ਅਨਿਲ ਕੁਮਾਰ ਬਰਨਾਲਾ, ਮੋਹਨ ਸਿੰਘ ...
ਬਰਨਾਲਾ, 5 ਮਾਰਚ (ਰਾਜ ਪਨੇਸਰ)-ਸ਼ਹਿਰ ਦੇ ਪੱਤੀ ਰੋਡ ਦੀ ਰਹਿਣ ਵਾਲੀ ਇਕ ਲੜਕੀ ਨੂੰ ਵੱਖ-ਵੱਖ ਜਗ੍ਹਾ 'ਤੇ ਲੁਕੋ ਕੇ ਰੱਖਣ ਅਤੇ ਸਮੂਹਿਕ ਜਬਰ ਜਨਾਹ ਕਰਨ ਦੇ ਮਾਮਲੇ ਵਿਚ ਭਾਵੇਂ ਕਿ ਪੁਲਿਸ ਵਲੋਂ 4 ਮੁਲਜ਼ਮਾਂ ਨੂੰ ਗਿ੍ਫ਼ਤਾਰ ਕਰ ਲਿਆ ਗਿਆ ਹੈ ਪਰ ਬਾਕੀ ਰਹਿੰਦੇ ...
ਬਰਨਾਲਾ, 5 ਮਾਰਚ (ਗੁਰਪ੍ਰੀਤ ਸਿੰਘ ਲਾਡੀ)-ਜ਼ਿਲ੍ਹੇ ਦੇ ਸਕੂਲਾਂ ਵਿਚ ਵਿਦਿਆਰਥੀਆਂ ਦੀ ਪੁਖ਼ਤਾ ਸੁਰੱਖਿਆ ਅਤੇ ਪੰਜਾਬ ਸਰਕਾਰ ਦੀਆਂ ਟਰਾਂਸਪੋਰਟ ਸਬੰਧੀ ਹਦਾਇਤਾਂ ਦੀ ਇੰਨ-ਬਿੰਨ ਪਾਲਣਾ ਯਕੀਨੀ ਬਣਾਉਣ ਦੇ ਮੱਦੇਨਜ਼ਰ ਡਿਪਟੀ ਕਮਿਸ਼ਨਰ ਸ੍ਰੀ ਤੇਜ ਪ੍ਰਤਾਪ ਸਿੰਘ ...
ਬਰਨਾਲਾ, 5 ਮਾਰਚ (ਅਸ਼ੋਕ ਭਾਰਤੀ)-ਦਿੱਲੀ ਦੇ ਕਿਸਾਨ ਮੋਰਚੇ ਵਿਚ ਪੁਸਤਕਾਂ ਦੀ ਲੋਅ ਵੰਡਣ ਲਈ ਤਰਕਸ਼ੀਲ ਸੁਸਾਇਟੀ ਪੰਜਾਬ ਦਾ ਵੱਡਾ ਕਾਫ਼ਲਾ ਭਲਕੇ ਦਿੱਲੀ ਦੇ ਵੱਖ-ਵੱਖ ਬਾਰਡਰਾਂ 'ਤੇ ਪਹੁੰਚੇਗਾ | ਇਹ ਜਾਣਕਾਰੀ ਦਿੰਦਿਆਂ ਸੁਸਾਇਟੀ ਦੇ ਸੂਬਾ ਜਥੇਬੰਦਕ ਮੁਖੀ ...
ਬਰਨਾਲਾ, 5 ਮਾਰਚ (ਧਰਮਪਾਲ ਸਿੰਘ)-ਜ਼ਿਲ੍ਹਾ ਖਪਤਕਾਰ ਫੋਰਮ ਬਰਨਾਲਾ ਨੇ ਸਟਾਰ ਹੈਲਥ ਇੰਸ਼ੋਰੈਂਸ ਕੰਪਨੀ ਨੂੰ ਸ਼ਿਕਾਇਤਕਰਤਾ ਦੇ ਬੀਮੇ ਦੀ ਰਕਮ 1 ਲੱਖ 34 ਹਜਾਰ 150 ਰੁਪਏ ਵਾਪਸ ਕਰਨ ਦਾ ਹੁਕਮ ਸੁਣਾਇਆ ਹੈ | ਜਾਣਕਾਰੀ ਅਨੁਸਾਰ ਦੀਪਕ ਕੁਮਾਰ ਬਾਂਸਲ ਵਾਸੀ ਕੇ.ਸੀ. ਰੋਡ ...
ਤਪਾ ਮੰਡੀ, 5 ਮਾਰਚ (ਪ੍ਰਵੀਨ ਗਰਗ)-ਮਹਾਂਸ਼ਿਵਰਾਤਰੀ ਦੇ ਸ਼ੁੱਭ ਦਿਹਾੜੇ ਨੂੰ ਮੁੱਖ ਰੱਖਦਿਆਂ ਸ੍ਰੀ ਮਹਾਂ ਦੇਵ ਕਾਂਵੜ ਸੰਘ ਤਪਾ ਤੋਂ ਕਾਂਵੜੀਆਂ ਦਾ ਇਕ ਵੱਡਾ ਜਥਾ ਸ੍ਰੀ ਹਰਿਦੁਆਰ ਲਈ ਰਵਾਨਾ ਹੋਇਆ | ਜਾਣਕਾਰੀ ਦਿੰਦੇ ਹੋਏ ਕਾਂਵੜ ਸੰਘ ਦੇ ਸਮੂਹ ਮੈਂਬਰਾਂ ਨੇ ...
ਬਰਨਾਲਾ, 5 ਮਾਰਚ (ਰਾਜ ਪਨੇਸਰ)-ਪੁਲਿਸ ਦੇ ਡਰ ਨੂੰ ਛਿੱਕੇ ਟੰਗਦਿਆਂ ਚੋਰਾਂ ਨੇ ਥਾਣਾ ਸਿਟੀ-1 ਤੋਂ ਚੰਦ ਕਦਮਾਂ ਦੀ ਦੂਰੀ ਤੋਂ ਬੀਤੀ ਰਾਤ ਸਦਰ ਬਾਜ਼ਾਰ ਦੇ ਨਾਲ ਲਗਦੀ ਗਲੀ 'ਚੋਂ ਫਾਰਚੂਨਰ ਕਾਰ ਚੋਰੀ ਕਰ ਲਈ ਹੈ | ਇਸ ਸਬੰਧੀ ਜਾਣਕਾਰੀ ਦਿੰਦਿਆਂ ਡੀ.ਬੀ. ਜਵੇਲਰਜ਼ ਦੇ ...
ਬਰਨਾਲਾ, 5 ਮਾਰਚ (ਗੁਰਪ੍ਰੀਤ ਸਿੰਘ ਲਾਡੀ)-ਜ਼ਿਲ੍ਹੇ ਦੇ ਸਕੂਲਾਂ ਵਿਚ ਵਿਦਿਆਰਥੀਆਂ ਦੀ ਪੁਖ਼ਤਾ ਸੁਰੱਖਿਆ ਅਤੇ ਪੰਜਾਬ ਸਰਕਾਰ ਦੀਆਂ ਟਰਾਂਸਪੋਰਟ ਸਬੰਧੀ ਹਦਾਇਤਾਂ ਦੀ ਇੰਨ-ਬਿੰਨ ਪਾਲਣਾ ਯਕੀਨੀ ਬਣਾਉਣ ਦੇ ਮੱਦੇਨਜ਼ਰ ਡਿਪਟੀ ਕਮਿਸ਼ਨਰ ਸ੍ਰੀ ਤੇਜ ਪ੍ਰਤਾਪ ਸਿੰਘ ...
ਸ਼ਹਿਣਾ, 5 ਮਾਰਚ (ਸੁਰੇਸ਼ ਗੋਗੀ)-ਵੀਰਵਾਰ ਨੂੰ ਬਲਾਕ ਖੇਤੀਬਾੜੀ ਤੇ ਕਿਸਾਨ ਭਲਾਈ ਦਫ਼ਤਰ ਸ਼ਹਿਣਾ ਵਿਖੇ ਆਤਮਾ ਸਟਾਫ਼ ਦੇ ਕਰਮਚਾਰੀਆਂ ਨੇ ਜਥੇਬੰਦੀ ਦੇ ਸੱਦੇ 'ਤੇ ਆਪਣੀਆਂ ਮੰਗਾਂ ਨੂੰ ਮਨਵਾਉਣ ਲਈ ਕਾਲੇ ਬਿੱਲੇ ਲਗਾ ਕੇ ਅਣਮਿਥੇ ਸਮੇਂ ਲਈ ਕਲਮਛੋੜ ਹੜਤਾਲ ਕਰ ਕੇ ...
ਬਰਨਾਲਾ, 5 ਮਾਰਚ (ਗੁਰਪ੍ਰੀਤ ਸਿੰਘ ਲਾਡੀ)-ਰੇਲ ਮੰਤਰਾਲੇ ਦੁਆਰਾ ਕੋਰੋਨਾ ਮਹਾਂਮਾਰੀ ਅਤੇ ਕਿਸਾਨ ਅੰਦੋਲਨ ਦੇ ਚੱਲਦੇ ਲਗਪਗ 1 ਸਾਲ ਤੋਂ ਬੰਦ ਪੈਸੰਜਰ ਗੱਡੀਆਂ ਫਿਰ ਤੋਂ ਸ਼ੁਰੂ ਕੀਤੀਆਂ ਜਾ ਰਹੀਆਂ ਹਨ | ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਚੀਫ਼ ਬੁਕਿੰਗ ...
ਭਦੌੜ, 5 ਮਾਰਚ (ਵਿਨੋਦ ਕਲਸੀ, ਰਜਿੰਦਰ ਬੱਤਾ)-ਸਤਿਨਾਮੁ ਸਰਬ ਕਲਿਆਣ ਟਰੱਸਟ (ਰਜਿ:) ਚੰਡੀਗੜ੍ਹ ਵਲੋਂ ਸੁਪਰਵਾਈਜ਼ਰ ਭਾਈ ਹਰਦੀਪ ਸਿੰਘ ਲੋਪੋ ਦੀ ਰਹਿਨੁਮਾਈ ਹੇਠ ਨਾਮਵਰ ਸੰਸਥਾ ਦਸਮੇਸ਼ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਬਿਲਾਸਪੁਰ ਦੇ ਵਿਦਿਆਰਥੀਆਂ ਦੀ ਗੁਰਮਤਿ ...
ਟੱਲੇਵਾਲ, 5 ਮਾਰਚ (ਸੋਨੀ ਚੀਮਾ)-ਸੰਤ ਬਾਬਾ ਸੁੰਦਰ ਸਿੰਘ ਜੀ ਕੈਨੇਡੀਅਨ ਦੇ ਮੁੱਖ ਸੇਵਾਦਾਰ ਸੰਤ ਬਾਬਾ ਕਰਨੈਲ ਸਿੰਘ ਦੀ ਅਗਵਾਈ ਵਿਚ ਪਿੰਡ ਦੀ ਸਮੂਹ ਸੰਗਤ ਦੇ ਸਹਿਯੋਗ ਨਾਲ ਸ੍ਰੀ ਹਰਿਮੰਦਰ ਸਾਹਿਬ ਸ੍ਰੀ ਅੰਮਿ੍ਤਸਰ ਸਾਹਿਬ ਵਿਖੇ 4 ਅਤੇ 5 ਮਾਰਚ ਨੂੰ ਵੱਖ-ਵੱਖ ...
ਬਰਨਾਲਾ, 5 ਮਾਰਚ (ਗੁਰਪ੍ਰੀਤ ਸਿੰਘ ਲਾਡੀ)-ਰਿਟਾਇਰਡ ਮਿਊਾਸਪਲ ਕਰਮਚਾਰੀ ਯੂਨੀਅਨ ਨਗਰ ਕੌਂਸਲ ਬਰਨਾਲਾ ਦੀ ਚੋਣ ਐਕਟਿੰਗ ਪ੍ਰਧਾਨ ਮਹਿੰਦਰ ਸਿੰਘ ਦੀ ਦੇਖਰੇਖ ਹੋਈ | ਸਰਬਸੰਮਤੀ ਨਾਲ ਹੋਈ ਚੋਣ ਵਿਚ ਮੋਹਨ ਲਾਲ ਸ਼ਰਮਾ ਨੂੰ ਪ੍ਰਧਾਨ, ਅਸ਼ਵਨੀ ਕੁਮਾਰ ਸ਼ਰਮਾ ਨੂੰ ਮੀਤ ...
ਬਰਨਾਲਾ, 5 ਮਾਰਚ (ਧਰਮਪਾਲ ਸਿੰਘ)-ਇਸਤਰੀ ਜਾਗਿ੍ਤੀ ਮੰਚ ਵਲੋਂ ਕੌਮਾਂਤਰੀ ਔਰਤ ਦਿਹਾੜਾ ਕਿਸਾਨੀ ਸੰਘਰਸ਼ ਨੰੂ ਸਮਰਪਿਤ ਵੱਖ-ਵੱਖ ਪਿੰਡਾਂ 'ਚ ਮਜ਼ਦੂਰ ਤੇ ਕਿਸਾਨ ਔਰਤਾਂ ਨਾਲ ਮੀਟਿੰਗਾਂ ਕਰ ਕੇ ਦਿੱਲੀ ਵਿਖੇ 8 ਮਾਰਚ ਨੂੰ ਧਰਨੇ 'ਚ ਸ਼ਮੂਲੀਅਤ ਕਰਨ ਲਈ ਲਾਮਬੰਦ ਕੀਤਾ ...
ਮਹਿਲ ਕਲਾਂ, 5 ਮਾਰਚ (ਅਵਤਾਰ ਸਿੰਘ ਅਣਖੀ)-ਉੱਘੇ ਸਮਾਜ ਸੇਵੀ ਸਾਬਕਾ ਸਰਪੰਚ ਹਰਭਜਨ ਸਿੰਘ ਮਹਿਲ ਖ਼ੁਰਦ ਨਮਿੱਤ ਅੰਤਿਮ ਅਰਦਾਸ ਉਪਰੰਤ ਸ਼ਰਧਾਂਜਲੀ ਸਮਾਗਮ ਵੱਡਾ ਗੁਰਦੁਆਰਾ ਸਾਹਿਬ ਮਹਿਲ ਖ਼ੁਰਦ ਵਿਖੇ ਹੋਇਆ | ਇਸ ਮੌਕੇ ਭਾਈ ਗੁਰਦੀਪ ਸਿੰਘ, ਬੀਬੀ ਕੌਲਾਂ ਜੀ ਭਲਾਈ ...
ਟੱਲੇਵਾਲ, 5 ਮਾਰਚ (ਸੋਨੀ ਚੀਮਾ)-ਸ: ਸੁਖਬੀਰ ਸਿੰਘ ਬਾਦਲ ਪ੍ਰਧਾਨ ਸ਼ੋ੍ਰਮਣੀ ਅਕਾਲੀ ਦਲ ਦੇ ਆਦੇਸ਼ਾਂ ਅਨੁਸਾਰ ਕੈਪਟਨ ਸਰਕਾਰ ਵਲੋਂ ਕੀਤੇ ਗਏ ਵਾਅਦੇ ਨਾ ਪੂਰੇ ਕਰਨ ਦੇ ਵਿਰੋਧ 'ਚ ਦਿੱਤੇ ਜਾ ਰਹੇ 8 ਮਾਰਚ ਨੂੰ 'ਜਵਾਬ ਮੰਗਦਾ ਪੰਜਾਬ' ਤਹਿਤ ਹਲਕਾ ਪੱਧਰੀ ਧਰਨਿਆਂ ਦੇ ...
ਬਰਨਾਲਾ, 5 ਮਾਰਚ (ਗੁਰਪ੍ਰੀਤ ਸਿੰਘ ਲਾਡੀ)-ਜ਼ਿਲ੍ਹਾ ਸੰਕਟ ਪ੍ਰਬੰਧਨ ਗਰੁੱਪ ਦੀ ਮੀਟਿੰਗ ਵਧੀਕ ਡਿਪਟੀ ਕਮਿਸ਼ਨਰ (ਜ) ਸ੍ਰੀ ਆਦਿਤਯ ਡੇਚਲਵਾਲ ਦੀ ਪ੍ਰਧਾਨਗੀ ਹੇਠ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਹੋਈ | ਮੀਟਿੰਗ ਦੌਰਾਨ ਸ੍ਰੀ ਡੇਚਲਵਾਲ ਨੇ ਕਿਹਾ ਕਿ ਕਿਸੇ ਵੀ ...
ਮਹਿਲ ਕਲਾਂ, 5 ਮਾਰਚ (ਤਰਸੇਮ ਸਿੰਘ ਗਹਿਲ)-ਬਲਾਕ ਖੇਤੀਬਾੜੀ ਦਫ਼ਤਰ ਮਹਿਲ ਕਲਾਂ ਵਿਖੇ ਸੇਵਾਵਾਂ ਨਿਭਾ ਰਹੇ ਆਤਮਾ ਸਟਾਫ਼ ਵਲੋਂ ਆਪਣੀਆਂ ਹੱਕੀ ਮੰਗਾਂ ਦੀ ਪ੍ਰਾਪਤੀ ਪਿਛਲੇ ਤਿੰਨ ਦਿਨਾਂ ਕਲਮ ਛੋੜ ਹੜਤਾਲ 'ਤੇ ਬੈਠੇ ਮੁਲਾਜ਼ਮਾਂ ਵਲੋਂ ਚੌਥੇ ਦਿਨ ਵੀ ਹੜਤਾਲ ਜਾਰੀ ...
ਬਰਨਾਲਾ, 5 ਮਾਰਚ (ਰਾਜ ਪਨੇਸਰ)-ਸਥਾਨਕ 16 ਏਕੜ ਪ੍ਰੇਮ ਪ੍ਰਧਾਨ ਮਾਰਕੀਟ ਦੀ ਬੈਕ ਸਾਈਡ ਸਥਿਤ ਇਕ ਟਰੇਨਿੰਗ ਸੈਂਟਰ ਦਾ ਤਾਲਾ ਤੋੜ ਕੇ ਚੋਰ ਪੰਜ ਕੰਪਿਊਟਰ, ਇਕ ਪਿ੍ੰਟਰ ਅਤੇ ਇਕ ਪ੍ਰੋਜੈਕਟਰ ਚੋਰੀ ਕਰ ਕੇ ਫ਼ਰਾਰ ਹੋ ਗਏ | ਜਾਣਕਾਰੀ ਦਿੰਦਿਆਂ ਮਾਮਲੇ ਦੇ ਤਫ਼ਤੀਸ਼ੀ ...
ਟੱਲੇਵਾਲ, 5 ਮਾਰਚ (ਸੋਨੀ ਚੀਮਾ)-ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੀ ਸੂਬਾ ਕਮੇਟੀ ਵਲੋਂ ਦਿੱਲੀ ਮੋਰਚੇ ਦੇ ਸੱਦੇ ਤਹਿਤ 8 ਮਾਰਚ ਨੂੰ ਔਰਤ ਦਿਵਸ ਦਿੱਲੀ ਦੇ ਟਿੱਕਰੀ ਬਾਰਡਰ ਵਿਖੇ ਮਨਾਉਣ ਦੀਆਂ ਤਿਆਰੀਆਂ ਵਜੋਂ ਪਿੰਡ ਚੀਮਾ, ਗਹਿਲ, ਦੀਵਾਨੇ, ਸੋਹੀਆਂ, ...
ਸ਼ਹਿਣਾ, 5 ਮਾਰਚ (ਸੁਰੇਸ਼ ਗੋਗੀ)-ਮਹਾਨ ਤਪੱਸਵੀ ਬਾਬਾ ਸਤਨਾਮ ਦਾਸ ਉਰਫ਼ ਬਾਬਾ ਨਗਨ ਦਾਸ ਦੀ ਯਾਦ ਵਿਚ ਗਊਸ਼ਾਲਾ ਕਮੇਟੀ ਵਲੋਂ ਸਮੂਹ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ ਸ੍ਰੀ ਅਖੰਡ ਪਾਠ ਦੇ ਭੋਗ ਪਿੰਡ ਮੌੜ ਨਾਭਾ ਵਿਖੇ ਪਾਏ ਗਏ | ਇਸ ਮੌਕੇ ਕਮੇਟੀ ਆਗੂਆਂ ਨੇ ਦੱਸਿਆ ...
ਸ਼ਹਿਣਾ, 5 ਮਾਰਚ (ਸੁਰੇਸ਼ ਗੋਗੀ)-ਪਿੰਡ ਨਿੰਮਵਾਲਾ ਮੌੜ ਦੀ ਪੰਚਾਇਤ ਵਲੋਂ ਪਿੰਡ ਵਿਚ ਵਿਕਾਸ ਕਾਰਜਾਂ ਦੀ ਸ਼ੁਰੂਆਤ ਕੀਤੀ ਗਈ | ਸਰਪੰਚ ਗੁਰਮੀਤ ਕੌਰ ਨੇ ਕਿਹਾ ਕਿ ਪਿੰਡ ਵਿਚ ਅਨੇਕਾਂ ਵਿਕਾਸ ਕਾਰਜ ਅਧੂਰੇ ਪਏ ਹਨ ਪਰ 12 ਲੱਖ ਦੀ ਆਈ ਗ੍ਰਾਂਟ ਨਾਲ ਵਿਕਾਸ ਕਾਰਜਾਂ ਦੀ ...
ਧਨੌਲਾ, 5 ਮਾਰਚ (ਜਤਿੰਦਰ ਸਿੰਘ ਧਨੌਲਾ)-ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਧਨੌਲਾ ਵਿਖੇ ਲਗਾਏ ਗਏ ਵਾਟਰ ਕੂਲਰ ਦਾ ਰਸਮੀਂ ਉਦਘਾਟਨ ਡਾ: ਰੂਪ ਚੰਦ ਬਾਂਸਲ, ਰਜਨੀਸ਼ ਕੁਮਾਰ ਆਲੂ, ਮੇਵਾ ਸਿੰਘ, ਰਜਿੰਦਰਪਾਲ ਸਿੰਘ ਰਾਜੀ, ਸੁਖਵਿੰਦਰ ਸਿੰਘ ਮੁੰਦਰੀ, ਸਰਵਣ ਸਿੰਘ ਬੰਗੇਹਰ, ...
ਬਰਨਾਲਾ, 5 ਮਾਰਚ (ਅਸ਼ੋਕ ਭਾਰਤੀ)-ਸ੍ਰੀ ਸਿਰੜੀ ਸਾਂਈ ਟਰੱਸਟ ਬਰਨਾਲਾ ਦੇ ਸਹਿਯੋਗ ਨਾਲ ਸਵ: ਰਨਿਤ ਰਾਜ ਦੇ ਜਨਮ ਦਿਨ ਨੂੰ ਸਮਰਪਿਤ ਖ਼ੂਨਦਾਨ ਕੈਂਪ ਲਗਾਇਆ ਗਿਆ | ਇਸ ਮੌਕੇ ਮੁੱਖ ਮਹਿਮਾਨ ਵਜੋਂ ਐਸ.ਡੀ.ਐਮ. ਵਰਜਿਤ ਵਾਲੀਆ, ਐਸ.ਐਮ.ਓ. ਡਾ: ਤਿ੍ਪਤਜੋਤ ਕੌਂਸਲ, ਡਾਇਰੈਕਟਰ ...
ਭਦੌੜ, 5 ਮਾਰਚ (ਰਜਿੰਦਰ ਬੱਤਾ, ਵਿਨੋਦ ਕਲਸੀ)-ਗਿਆਰਾਂ ਰੁਦਰ ਸ਼ਿਵ ਮੰਦਿਰ ਪੱਥਰਾਂ ਵਾਲੀ ਦੀ ਪ੍ਰਬੰਧਕ ਕਮੇਟੀ ਵਲੋਂ ਮਹਾਂ ਸ਼ਿਵਰਾਤਰੀ ਦਿਹਾੜੇ ਨੂੰ ਲੈ ਕੇ ਕਸਬਾ ਭਦੌੜ ਵਿਖੇ ਸੋਭਾ ਯਾਤਰਾ ਕੱਢੀ ਗਈ | ਬਾਅਦ ਦੁਪਹਿਰ ਸ਼ਿਵ ਮੰਦਰ ਵਿਚੋਂ ਰਵਾਨਾ ਹੋਈ ਇਹ ਯਾਤਰਾ ...
ਬਰਨਾਲਾ, 5 ਮਾਰਚ (ਧਰਮਪਾਲ ਸਿੰਘ)-ਵਿਧਾਨ ਸਭਾ ਸੈਸ਼ਨ ਦੇ 5ਵੇਂ ਦਿਨ ਵਿਰੋਧੀ ਧਿਰ ਆਮ ਆਦਮੀ ਪਾਰਟੀ ਵਲੋਂ ਵੱਖ-ਵੱਖ ਮੁੱਦਿਆਂ 'ਤੇ ਸਰਕਾਰ ਨੂੰ ਸਵਾਲ ਕੀਤੇ ਗਏ | ਜਿਸ ਵਿਚ ਐਮ.ਐਲ.ਏ. ਬਰਨਾਲਾ ਮੀਤ ਹੇਅਰ ਨੇ ਆਪਣੇ ਹਲਕੇ ਦੇ ਸਬੰਧਤ ਮੁੱਦੇ ਚੁੱਕੇ | ਇਨ੍ਹਾਂ ਵਿਚੋਂ ਇਕ ...
ਬਰਨਾਲਾ, 5 ਮਾਰਚ (ਅਸ਼ੋਕ ਭਾਰਤੀ)-ਜ਼ਿਲ੍ਹਾ ਬਰਨਾਲਾ ਦੀ ਕ੍ਰਿਕਟ ਅੰਡਰ-14 ਤੇ ਅੰਡਰ-16 ਲੜਕਿਆਂ ਦੀ ਟੀਮ ਦੀ ਚੋਣ ਲਈ ਟਰਾਇਲ 7 ਮਾਰਚ ਦਿਨ ਐਤਵਾਰ ਨੂੰ ਸਵੇਰੇ 9 ਵਜੇ ਟਰਾਈਡੈਂਟ ਕੰਪਲੈਕਸ ਸੰਘੇੜਾ ਵਿਖੇ ਕਰਵਾਏ ਜਾ ਰਹੇ ਹਨ | ਇਹ ਜਾਣਕਾਰੀ ਡੀ.ਸੀ.ਏ. ਦੇ ਸੈਕਟਰੀ ਸ੍ਰੀ ...
ਭਦੌੜ, 5 ਮਾਰਚ (ਰਜਿੰਦਰ ਬੱਤਾ, ਵਿਨੋਦ ਕਲਸੀ)-ਪਿਛਲੇ ਕਈ ਦਿਨਾਂ ਤੋਂ ਗੋਬਿੰਦ ਇੰਟਰਨੈਸ਼ਨਲ ਪਬਲਿਕ ਸਕੂਲ ਅੱਗੇ ਫ਼ੀਸਾਂ ਅਤੇ ਹੋਰ ਮੰਗਾਂ ਨੂੰ ਲੈ ਕੇ ਚੱਲ ਰਿਹਾ ਧਰਨਾ ਅੱਜ ਮਾਪਿਆਂ ਅਤੇ ਸਕੂਲ ਪ੍ਰਬੰਧਕਾਂ ਵਿਚਕਾਰ ਆਪਸੀ ਸਹਿਮਤੀ ਬਣਨ ਨਾਲ ਸਮਾਪਤ ਹੋ ਗਿਆ ਹੈ | ...
ਭਦੌੜ, 5 ਮਾਰਚ (ਵਿਨੋਦ ਕਲਸੀ, ਰਜਿੰਦਰ ਬੱਤਾ)-ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਸ: ਬਲਵੀਰ ਸਿੰਘ ਸਿੱਧੂ ਅਤੇ ਸਿਵਲ ਸਰਜਨ ਬਰਨਾਲਾ ਡਾ: ਹਰਿੰਦਰਜੀਤ ਸਿੰਘ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਸਰਕਾਰੀ ਹਸਪਤਾਲ ਭਦੌੜ ਵਿਖੇ ਲਾਏ ਕੈਂਪ ਦੌਰਾਨ ਕੋਵਿਡ-19 ਦੌਰਾਨ ਫ਼ਰੰਟ ...
ਬਰਨਾਲਾ, 5 ਮਾਰਚ (ਅਸ਼ੋਕ ਭਾਰਤੀ)-ਗੁਰੂ ਗੋਬਿੰਦ ਸਿੰਘ ਕਾਲਜ ਤੇ ਕਾਲਜੀਏਟ ਸੀਨੀਅਰ ਸੈਕੰਡਰੀ ਸਕੂਲ ਸੰਘੇੜਾ ਦੀਆਂ 49ਵੀਂ ਅਥਲੈਟਿਕ ਮੀਟ ਗੁਰਦੇਵ ਸਿੰਘ ਯਾਦਗਾਰੀ ਖੇਡ ਸਟੇਡੀਅਮ ਵਿਖੇ ਕਰਵਾਈ ਗਈ | ਜਿਸ ਦੇ ਉਦਘਾਟਨ ਦੀ ਰਸਮ ਮੁੱਖ ਮਹਿਮਾਨ ਸੰਸਥਾ ਦੀ ਪ੍ਰਬੰਧਕ ...
ਬਰਨਾਲਾ, 5 ਮਾਰਚ (ਗੁਰਪ੍ਰੀਤ ਸਿੰਘ ਲਾਡੀ)-ਲੋਕ ਰੰਗ ਸਾਹਿਤ ਸਭਾ ਬਰਨਾਲਾ ਵਲੋਂ ਮਾਤਾ ਤੇਜ ਕੌਰ ਯਾਦਗਾਰੀ ਸਨਮਾਨ ਸਮਾਰੋਹ 7 ਮਾਰਚ ਨੂੰ ਸਵੇਰੇ 10 ਵਜੇ ਸਥਾਨਕ ਬਾਂਸਲ ਚੈਰੀਟੇਬਲ ਟਰੱਸਟ ਧਰਮਸ਼ਾਲਾ ਵਿਖੇ ਕਰਵਾਇਆ ਜਾ ਰਿਹਾ ਹੈ | ਸਭਾ ਦੇ ਕਨਵੀਨਰ ਭੋਲਾ ਸਿੰਘ ...
ਬਰਨਾਲਾ, 5 ਮਾਰਚ (ਰਾਜ ਪਨੇਸਰ)-ਸੀ.ਆਈ.ਏ. ਸਟਾਫ਼ ਬਰਨਾਲਾ ਵਲੋਂ ਇਕ ਵਿਅਕਤੀ ਨੂੰ ਦੜਾ ਸੱਟਾ ਲਗਵਾਉਂਦੇ ਹੋਏ ਨਗਦੀ ਸਮੇਤ ਕਾਬੂ ਕਰ ਕੇ ਮਾਮਲਾ ਦਰਜ ਕੀਤਾ ਹੈ | ਜਾਣਕਾਰੀ ਦਿੰਦਿਆਂ ਮਾਮਲੇ ਦੇ ਤਫ਼ਤੀਸ਼ੀ ਅਫ਼ਸਰ ਸਹਾਇਕ ਥਾਣੇਦਾਰ ਜਗਦੇਵ ਸਿੰਘ ਸੀ.ਆਈ.ਏ. ਸਟਾਫ਼ ...
ਬਰਨਾਲਾ, 5 ਮਾਰਚ (ਅਸ਼ੋਕ ਭਾਰਤੀ)-ਵਾਈ.ਐਸ. ਪਬਲਿਕ ਸਕੂਲ ਹੰਡਿਆਇਆ ਦੀ ਹੋਣਹਾਰ ਵਿਦਿਆਰਥਣ ਨੇ ਆਈ.ਈ.ਓ. ਉਲੰਪੀਅਡ 'ਚੋਂ ਅੰਤਰਰਾਸ਼ਟਰੀ ਪੱਧਰ 'ਤੇ 106ਵਾਂ ਰੈਂਕ ਪ੍ਰਾਪਤ ਕਰ ਕੇ ਸੰਸਥਾ ਤੇ ਇਲਾਕੇ ਦਾ ਨਾਂਅ ਰੌਸ਼ਨ ਕੀਤਾ ਹੈ | ਇਹ ਜਾਣਕਾਰੀ ਕੁਆਰਡੀਨੇਟਰ ਮੋਨਿਕਾ ...
ਤਪਾ ਮੰਡੀ, 5 ਮਾਰਚ (ਪ੍ਰਵੀਨ ਗਰਗ)-ਤਪਾ ਸ਼ਹਿਰ 'ਚ ਉਸ ਸਮੇਂ ਖ਼ੁਸ਼ੀ ਦੀ ਲਹਿਰ ਦੌੜ ਪਈ ਜਦੋਂ ਤਪਾ ਦੇ ਇਕ ਹੋਣਹਾਰ ਵਿਦਿਆਰਥੀ ਨੂੰ ਵਿਜ਼ਡਮ ਨੈਸ਼ਨਲ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ, ਜੋ ਰਿਜਨਲ ਸੈਂਟਰ ਬਠਿੰਡਾ ਵਿਖੇ ਬੀ.ਏ. ਭਾਗ 2 'ਚ ਆਪਣੀ ਪੜ੍ਹਾਈ ਕਰ ਰਿਹਾ ਹੈ | ...
ਸ਼ਹਿਣਾ, 5 ਮਾਰਚ (ਸੁਰੇਸ਼ ਗੋਗੀ)-ਦਿੱਲੀ ਵਿਖੇ ਚੱਲ ਰਿਹਾ ਕਿਸਾਨ ਅੰਦੋਲਨ ਜਨ ਅੰਦੋਲਨ ਬਣ ਚੁੱਕਿਆ ਹੈ | ਇਹ ਸ਼ਬਦ ਭਗਵੰਤ ਮਾਨ ਮੈਂਬਰ ਪਾਰਲੀਮੈਂਟ ਨੇ ਸ਼ਹਿਣਾ ਦੇ ਮੁੱਖ ਬਾਜ਼ਾਰ ਵਿਚ ਜਨਤਕ ਰੈਲੀ ਨੂੰ ਸੰਬੋਧਨ ਕਰਦਿਆਂ ਆਖੇ | ਉਨ੍ਹਾਂ ਕਿਹਾ ਕਿ ਸ਼ਹਿਰੀ ਅਤੇ ...
ਮਹਿਲ ਕਲਾਂ, 5 ਮਾਰਚ (ਤਰਸੇਮ ਸਿੰਘ ਗਹਿਲ)-ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵਲੋਂ ਬਲਾਕ ਪ੍ਰਧਾਨ ਜੱਜ ਸਿੰਘ ਗਹਿਲ ਅਤੇ ਨਾਹਰ ਸਿੰਘ ਗੁੰਮਟੀ ਦੀ ਅਗਵਾਈ ਹੇਠ ਕੇਂਦਰ ਸਰਕਾਰ ਵਲੋਂ ਪਾਸ ਕੀਤੇ ਤਿੰਨ ਖੇਤੀ ਕਾਨੂੰਨਾਂ ਦੇ ਖ਼ਿਲਾਫ਼ ਅਤੇ 8 ਮਾਰਚ ਦੇ ਔਰਤ ਦਿਵਸ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered
by REFLEX