ਸਿਆਟਲ, 5 ਮਾਰਚ (ਹਰਮਨਪ੍ਰੀਤ ਸਿੰਘ)-ਅਮਰੀਕਾ ਦੇ ਰਾਸ਼ਟਰਪਤੀ ਜੋ ਬਾਈਡਨ ਨੇ ਅੱਜ ਨਾਸਾ ਦੇ ਵਿਗਿਆਨੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਭਾਰਤੀ ਅਮਰੀਕੀ ਕਮਿਊਨਿਟੀ ਨੇ ਨਾਸਾ ਤੋਂ ਲੈ ਕੇ ਵਾਈਟ ਹਾਊਸ ਤੱਕ ਆਪਣੀ ਵਿਸ਼ੇਸ਼ ਜਗ੍ਹਾ ਬਣਾਈ ਹੈ | ਬਾਈਡਨ ਨੇ ਕਿਹਾ ਮੇਰੇ ਪ੍ਰਸ਼ਾਸਨ 'ਚ ਜਿੱਥੇ ਉਪ-ਰਾਸ਼ਟਰਪਤੀ ਭਾਰਤੀ ਮੂਲ ਦੀ ਕਮਲਾ ਹੈਰਿਸ ਹੈ, ਉੱਥੇ ਮੇਰੇ ਭਾਸ਼ਣ ਲੇਖਕ ਵਿਨੇ ਰੈਡੀ ਅਤੇ ਨਾਸਾ 'ਚ ਸਵਾਤੀ ਮੋਹਨ ਸਮੇਤ ਤਕਰੀਬਨ 55 ਭਾਰਤੀ-ਅਮਰੀਕੀ ਮਹੱਤਵਪੂਰਨ ਅਹੁਦਿਆਂ 'ਤੇ ਬਿਰਾਜਮਾਨ ਹਨ | ਉਨ੍ਹਾਂ ਕਿਹਾ ਕਿ ਚੰਗੀ ਗੱਲ ਹੈ ਕਿ ਭਾਰਤੀ-ਅਮਰੀਕੀ ਸਿਆਸਤ 'ਚ ਆ ਰਹੇ ਹਨ | ਬਾਈਡਨ ਨੇ ਨਾਸਾ ਦੇ ਵਿਗਿਆਨੀ ਨਾਲ ਇਕ ਵਰਚੁਅਲ ਗੱਲਬਾਤ 'ਚ ਕਿਹਾ ਜੋ ਮੰਗਲ 'ਤੇ ਪੱਕੇ ਤੌਰ 'ਤੇ ਉਤਰਨ ਦੀ ਇਤਿਹਾਸਕ ਲਾੈਡਿੰਗ 'ਚ ਸ਼ਾਮਿਲ ਸਨ, ਕਿ ਭਾਰਤੀ-ਅਮਰੀਕੀ ਵਿਗਿਆਨੀ ਸਵਾਤੀ ਮੋਹਨ ਨਾਸਾ ਦੇ ਮੰਗਲ 2020 ਮਿਸ਼ਨ ਦੇ ਮਾਰਗਦਰਸ਼ਨ ਨੇਵੀਗੇਸ਼ਨ ਅਤੇ ਨਿਯੰਤਰਣ ਕਾਰਜਾਂ ਦੀ ਅਗਵਾਈ ਕੀਤੀ ਸੀ | ਬਾਈਡਨ ਨੇ ਆਪਣੇ ਪ੍ਰਸ਼ਾਸਨ 'ਚ 55 ਭਾਰਤੀ-ਅਮਰੀਕੀਆਂ ਨੂੰ ਅਹਿਮ ਅਹੁਦਿਆਂ 'ਤੇ ਨਿਯੁਕਤ ਕੀਤਾ ਹੈ ਤੇ ਇਨ੍ਹਾਂ 'ਚ ਤਕਰੀਬਨ ਅੱਧੀ ਗਿਣਤੀ ਔਰਤਾਂ ਦੀ ਹੈ | ਬਾਈਡਨ ਪ੍ਰਸ਼ਾਸਨ ਵਿਚ ਨਿਯੁਕਤ ਕੀਤੀਆਂ ਅਹਿਮ ਅਹੁਦਿਆਂ 'ਚ ਰਜਰਾ ਜੀਆ ਨਾਗਰਿਕ ਸੁਰੱਖਿਆ, ਲੋਕਤੰਤਰ ਅਤੇ ਮਨੁੱਖੀ ਅਧਿਕਾਰ, ਰਾਜ ਵਿਭਾਗ ਦੀ ਅੰਤਰ ਸੈਕਟਰੀ, ਮਾਲਾ ਅਦੀਗਾ ਨੀਤੀ ਨਿਰਦੇਸ਼ਕ, ਆਇਸ਼ਾ ਸ਼ਾਹ ਭਾਈਵਾਲੀ ਪ੍ਰਬੰਧਕ ਵਾਈਟ ਹਾਊਸ ਦਫ਼ਤਰ ਡਿਜੀਟਲ ਰਣਨੀਤੀ, ਸਮੀਰਾ ਫਾਜ਼ਲੀ ਡਿਪਟੀ ਡਾਇਰੈਕਟਰ ਯੂ.ਐਸ. ਨੈਸ਼ਨਲ ਆਰਥਿਕ ਕੌਂਸਲ, ਸੁਮੈਨਾ ਗੁਹਾ ਵਾਈਟ ਹਾਊਸ ਦੇ ਰਾਸ਼ਟਰਪਤੀ ਸੁਰੱਖਿਆ ਪ੍ਰੀਸ਼ਦ ਵਿਖੇ ਦੱਖਣੀ ਏਸ਼ੀਆ ਲਈ ਸੀਨੀਅਰ ਡਾਇਰੈਕਟਰ ਅਤੇ ਸਬਰੀਨਾ ਸਿੰਘ ਵਾਈਟ ਹਾਊਸ ਦੇ ਡਿਪਟੀ ਪ੍ਰੈੱਸ ਸਕੱਤਰ ਸ਼ਾਮਿਲ ਹਨ | ਇਸ ਤੋਂ ਇਲਾਵਾ ਡਿੰਪਲ ਚੌਧਰੀ ਨੂੰ ਦੇਸ਼ ਵਿਆਪੀ ਸਰੋਤ ਸੁਰੱਖਿਆ ਪ੍ਰੋਗਰਾਮਾਂ ਵਾਤਾਵਰਨ ਸੁਰੱਖਿਆ ਏਜੰਸੀ ਲਈ ਡਿਪਟੀ ਜਨਰਲ ਸਲਾਹਕਾਰ ਨਿਯੁਕਤ ਕੀਤਾ ਹੈ | ਇਸ ਤੋਂ ਇਲਾਵਾ ਇਕ ਮਹੱਤਵਪੂਰਨ ਵਿਭਾਗ 'ਚ ਸ਼ਰਮੀਸ਼ਾ ਦਾਸ ਨੂੰ ਹੋਮਲੈਂਡ ਸਕਿਰਿਉਰਟੀ ਵਿਭਾਗ ਦੀ ਡਿਪਟੀ ਜਨਰਲ ਸਲਾਹਕਾਰ ਲਾਇਆ ਹੈ | ਸਿੱਖ ਕੰਪੇਨ ਦੇ ਮੁਖੀ ਡਾ: ਰਾਜਵੰਤ ਸਿੰਘ ਨੇ ਬਾਈਡਨ ਪ੍ਰਸ਼ਾਸਨ 'ਚ ਭਾਰਤੀ-ਅਮਰੀਕੀਆਂ ਦਾ ਵੱਡੇ ਪੱਧਰ 'ਤੇ ਨਿਯੁਕਤ ਕਰਨ ਦਾ ਸਵਾਗਤ ਕੀਤਾ ਹੈ |
ਲੰਡਨ, 5 ਮਾਰਚ (ਮਨਪ੍ਰੀਤ ਸਿੰਘ ਬੱਧਨੀ ਕਲਾਂ)- ਬਰਤਾਨੀਆ 'ਚ ਪੜ੍ਹਾਈ ਦੇ ਬਾਅਦ ਤਜ਼ਰਬੇ ਲਈ ਕੰਮ ਕਰਨ ਲਈ ਮੌਕੇ ਉਪਲਬਧ ਕਰਾਉਣ ਵਾਲੇ ਨਵੀਂ ਕਿਸਮ ਦਾ ਵਰਕ ਵੀਜ਼ਾ ਭਾਰਤ ਜਿਹੇ ਦੇਸ਼ਾਂ ਦੇ ਵਿਦਿਆਰਥੀਆਂ ਲਈ ਜਾਰੀ ਕੀਤਾ ਜਾਵੇਗਾ | ਇਸ ਲਈ 1 ਜੁਲਾਈ ਤੋਂ ਰਸਮੀ ਅਰਜ਼ੀ ...
ਹਾਂਗਕਾਂਗ, 5 ਮਾਰਚ (ਜੰਗ ਬਹਾਦਰ ਸਿੰਘ)-ਹਾਂਗਕਾਂਗ ਗੌਰਮਿੰਟ ਦੇ ਹੋਮ ਅਫ਼ੇਅਰ ਡਿਪਾਰਟਮੈਂਟ ਵਲੋਂ ਖੇਡਾਂ, ਸੱਭਿਆਚਾਰਕ ਸਰਗਰਮੀਆਂ, ਨਸਲੀ, ਘੱਟ ਗਿਣਤੀਆਂ ਅਤੇ ਸਥਾਨਕ ਭਾਈਚਾਰਿਆਂ ਦੀ ਵਿਭਿੰਨਤਾ ਲਈ ਸ਼ਾਨਦਾਰ ਸੇਵਾਵਾਂ ਨਿਭਾਉਣ ਬਦਲੇ ਪੰਜਾਬੀ ਨੌਜਵਾਨ ...
ਐਡਮਿੰਟਨ, 5 ਮਾਰਚ (ਦਰਸ਼ਨ ਸਿੰਘ ਜਟਾਣਾ)-ਭਾਵੇਂ ਭਾਰਤ ਵਿਚ ਵੀ ਟਰੱਕਾਂ-ਬੱਸਾਂ ਦੀ ਡਰਾਇਵਰੀ 'ਚ ਪੰਜਾਬੀ ਮੂਹਰਲੀ ਕਤਾਰ ਵਿਚ ਆਉਂਦੇ ਹਨ ਉੱਥੇ ਵਿਦੇਸ਼ਾਂ ਵਿਚ ਪੰਜਾਬੀਆਂ ਨੇ ਇਸ ਕਿੱਤੇ 'ਚ ਆਪਣਾ ਨਾਮਣਾ ਖੱਟਿਆ ਹੈ | ਕੈਨੇਡਾ ਦੇ ਟਰੱਕਾਂ ਤੇ ਟੈਕਸੀਆਂ 'ਚ ਪੰਜਾਬੀ ...
ਹਾਂਗਕਾਂਗ, 5 ਮਾਰਚ (ਜੰਗ ਬਹਾਦਰ ਸਿੰਘ)-ਗੁਰਦੁਆਰਾ ਖ਼ਾਲਸਾ ਦੀਵਾਨ ਦੀ ਅਗਵਾਈ 'ਚ ਪੰਜਾਬੀ ਭਾਈਚਾਰੇ ਵਲੋਂ ਚਲਾਏ ਜਾ ਰਹੇ ਛੋਟੇ ਬੱਚਿਆਂ ਦੇ ਸਕੂਲ 'ਖ਼ਾਲਸਾ ਦੀਵਾਨ ਕਿੰਡਰਗਾਰਟਨ' ਦੇ ਦਾਨੀ ਸੱਜਣਾਂ ਵਲੋਂ ਮੀਟਿੰਗ ਕਰ ਕੇ ਸਕੂਲ ਨੂੰ ਹੁਣ ਤੱਕ ਚਲਾਉਣ ਲਈ ਦਿੱਤੇ ...
ਗਲਾਸਗੋ, 5 ਮਾਰਚ (ਹਰਜੀਤ ਸਿੰਘ ਦੁਸਾਂਝ)- ਪੁਲਿਸ ਨੂੰ ਸਕਾਟਲੈਂਡ ਦੇ ਸ਼ਹਿਰ ਐਬਰਡੀਨ ਦੇ ਨਾਲ ਲਗਦੇ ਪਿੰਡ ਕੋਵ ਦੀ ਐਲੀਸਨ ਕਲੋਜ ਗਲੀ ਦੇ ਇਕ ਘਰ 'ਚ 78 ਸਾਲ ਦੀ ਬਜ਼ੁਰਗ ਔਰਤ ਕਰਿਸਟੀਨਾ ਮਲੇਅ ਦੀ ਲਾਸ਼ ਮਿਲੀ ਹੈ | ਦੱਸਿਆ ਜਾ ਰਿਹਾ ਹੈ ਕਿ ਇਹ ਲਾਸ਼ ਘਰ 'ਚ ਕਈ ਸਾਲਾਂ ਤੋਂ ...
ਸਿਆਟਲ, 5 ਮਾਰਚ (ਗੁਰਚਰਨ ਸਿੰਘ ਢਿੱਲੋਂ)-ਪੰਜਾਬ ਸਪੋਰਟਸ ਕਲੱਬ ਸਿਆਟਲ ਦੇ ਪਹਿਲੇ ਤੇ ਸਾਬਕਾ ਪ੍ਰਧਾਨ ਬਲਜੀਤ ਸਿੰਘ ਸੋਹਲ ਦੇ ਮਾਤਾ ਮਹਿੰਦਰ ਕੌਰ (80) ਪਤਨੀ ਸਵ. ਭਾਗ ਸਿੰਘ ਸੋਹਲ ਦਾ ਦਿਹਾਂਤ ਹੋ ਗਿਆ | ਨਕੋਦਰ ਨੇੜੇ ਪਿੰਡ ਸੋਹਲ ਜਗੀਰ ਦੇ ਵਸਨੀਕ ਮਾਤਾ ਮਹਿੰਦਰ ਕੌਰ ...
ਨਵੀਂ ਦਿੱਲੀ, 5 ਮਾਰਚ (ਏਜੰਸੀ)- ਓਪੰਲਿਕ 'ਚ ਜਗ੍ਹਾ ਬਣਾ ਚੁੱਕੇ ਸਤੀਸ਼ ਕੁਮਾਰ (91 ਕਿੱਲੋਗ੍ਰਾਮ) ਅਤੇ ਅਸ਼ੀਸ਼ ਕੁਮਾਰ (75 ਕਿੱਲੋਗ੍ਰਾਮ) ਨੇ ਪ੍ਰਭਾਵਸ਼ਾਲੀ ਜਿੱਤ ਦਰਜ ਕਰਦੇ ਹੋਏ ਸਪੇਨ 'ਚ ਚੱਲ ਰਹੇ 35ਵੇਂ ਬਾਕਸਮ ਅੰਤਰਰਾਸ਼ਟਰੀ ਮੁੱਕੇਬਾਜ਼ੀ ਟੂਰਨਾਮੈਂਟ ਦੇ ...
ਲੰਡਨ, 5 ਮਾਰਚ (ਮਨਪ੍ਰੀਤ ਸਿੰਘ ਬੱਧਨੀ ਕਲਾਂ)- ਕੋਰੋਨਾ ਵਾਇਰਸ ਦਾ ਪ੍ਰਕੋਪ ਖਤਮ ਨਹੀਂ ਹੋਇਆ ਸੀ ਕਿ ਨਵੇਂ ਰੂਪਾਂ (ਕੋਰੋਨਾ ਵਾਇਰਸ ਵੇਰੀਐਂਟ) ਦਾ ਖ਼ਤਰਾ ਵਧ ਰਿਹਾ ਹੈ | ਯੂ.ਕੇ. ਵਿਚ ਪਾਏ ਗਏ ਵਾਇਰਸ ਦੇ ਨਵੇਂ ਰੂਪ ਨੇ ਦੁਨੀਆ ਦੇ ਕਈ ਦੇਸ਼ਾਂ ਨੂੰ ਪ੍ਰਭਾਵਤ ਕੀਤਾ ਹੈ | ...
ਗਲਾਸਗੋ, 5 ਮਾਰਚ (ਹਰਜੀਤ ਸਿੰਘ ਦੁਸਾਂਝ)- ਸਕਾਟਲੈਂਡ 'ਚ 26 ਦਸੰਬਰ ਤੋਂ ਦੁਬਾਰਾ ਤਾਲਾਬੰਦੀ ਲੱਗੀ ਹੋਈ ਹੈ ਅਤੇ ਸਰਕਾਰ ਨੇ ਅਪ੍ਰੈਲ ਦੇ ਆਖਰੀ ਹਫ਼ਤੇ ਤੱਕ ਜਾਰੀ ਰੱਖਣ ਦਾ ਫੈਸਲਾ ਲਿਆ ਹੈ | ਕੋਵਿਡ ਪਾਬੰਦੀਆਂ ਤਹਿਤ ਗ਼ੈਰ-ਜ਼ਰੂਰੀ ਯਾਤਰਾ ਕਰਨ ਅਤੇ ਦੂਜੇ ਘਰਾਂ 'ਚ ਆਉਣ ...
ਸੈਕਰਾਮੈਂਟੋ, 5 ਮਾਰਚ (ਹੁਸਨ ਲੜੋਆ ਬੰਗਾ)- ਐਡੀਸਨ, ਨਿਊਜਰਸੀ ਦੇ ਮੇਅਰ ਦੇ ਅਹੁਦੇ ਲਈ ਪ੍ਰਮੁੱਖ ਰੂਪ ਵਿਚ ਭਾਰਤੀ ਮੂਲ ਦੇ 3 ਅਮਰੀਕੀਆਂ ਸਮੇਤ 5 ਉਮੀਦਵਾਰ ਮੈਦਾਨ ਵਿਚ ਹਨ | ਇਕ ਰਿਪੋਰਟ ਅਨੁਸਾਰ 5 ਉਮੀਦਵਾਰਾਂ ਨੇ ਐਡੀਸਨ ਡੈਮੋਕ੍ਰੈਟਿਕ ਸੰਗਠਨ (ਈ. ਡੀ. ਓ.) ਸਾਹਮਣੇ ...
ਸੈਕਰਾਮੈਂਟੋ, 5 ਮਾਰਚ (ਹੁਸਨ ਲੜੋਆ ਬੰਗਾ)-ਟੈਨੇਸੀ 'ਚ ਜਨਵਰੀ ਤੇ ਫਰਵਰੀ ਦੌਰਾਨ ਲਾਪਤਾ ਹੋਏ 150 ਬੱਚਿਆਂ ਨੂੰ ਬਰਾਮਦ ਕੀਤਾ ਗਿਆ ਹੈ, ਜਿਨ੍ਹਾਂ ਦੀ ਉਮਰ 3 ਸਾਲ ਤੋਂ ਲੈ ਕੇ 17 ਸਾਲਾਂ ਤੱਕ ਹੈ | ਇਹ ਬੱਚੇ ਜੋਆਇੰਟ ਲਾਅ ਇਨਫੋਰਸਮੈਂਟ ਆਪਰੇਸ਼ਨ ਦੌਰਾਨ ਬਰਾਮਦ ਹੋਏ ਹਨ | ...
ਵਿਨੀਪੈਗ, 5 ਮਾਰਚ (ਸਰਬਪਾਲ ਸਿੰਘ)-ਮੈਨੀਟੋਬਾ ਸਰਕਾਰ ਵਲੋਂ ਸੂਬੇ ਦੀ ਆਰਥਿਕਤਾ ਨੂੰ ਮੁੜ ਖੋਲ੍ਹਣ ਦੀ ਆਪਣੀ ਯੋਜਨਾ ਦੇ ਅਗਲੇ ਪੜਾਅ ਤਹਿਤ ਸੂਬੇ ਅੰਦਰ ਕੋਵਿਡ-19 ਕਾਰਨ ਲੱਗੀਆਂ ਜਨਤਕ ਸਿਹਤ ਸਬੰਧੀ ਪਾਬੰਦੀਆਂ 'ਚ ਢਿੱਲ ਦੇਣ ਦਾ ਫ਼ੈਸਲਾ ਕੀਤਾ ਹੈ | ਇਸ ਸਬੰਧੀ ...
ਐਬਟਸਫੋਰਡ, 5 ਮਾਰਚ (ਗੁਰਦੀਪ ਸਿੰਘ ਗਰੇਵਾਲ)-ਵੈਨਕੂਵਰ ਸਥਿਤ ਭਾਰਤੀ ਕੌਂਸਲ ਜਨਰਲ ਮਨੀਸ਼ ਆਪਣਾ ਅਹੁਦਾ ਸੰਭਾਲਣ ਤੋਂ ਬਾਅਦ ਅੱਜ ਪਹਿਲੀ ਵਾਰ ਗੁਰਦੁਆਰਾ ਖ਼ਾਲਸਾ ਦੀਵਾਨ ਸੁਸਾਇਟੀ ਐਬਟਸਫੋਰਡ ਵਿਖੇ ਨਤਮਸਤਕ ਹੋਏ ਜਿੱਥੇ ਗੁਰਦੁਆਰਾ ਸਾਹਿਬ ਦੇ ਪ੍ਰਬੰਧਕਾਂ ...
ਨਵੀਂ ਦਿੱਲੀ, 5 ਮਾਰਚ (ਏਜੰਸੀ)- ਕੋਰੋਨਾ ਵੈਕਸੀਨ ਦੇ ਆਉਣ ਨਾਲ ਲੋਕਾਂ ਨੂੰ ਕੁਝ ਰਾਹਤ ਮਹਿਸੂਸ ਹੋਈ ਹੈ | ਕੈਨੇਡਾ ਦੇ ਮਸ਼ਹੂਰ ਸੰਗੀਤ ਕਲਾਕਾਰ ਗੁਰਦੀਪ ਪੰਧੇਰ ਦੇ ਭੰਗੜੇ ਦੀ ਵੀਡੀਓ ਸੋਸ਼ਲ ਮੀਡੀਆ 'ਤੇ ਵਾਈਰਲ ਹੋ ਰਹੀ ਹੈ | ਗੁਰਦੀਪ ਪੰਧੇਰ ਨੇ ਆਪਣੇ ਟਵਿੱਟਰ ...
ਐਡਮਿੰਟਨ, 5 ਮਾਰਚ (ਦਰਸ਼ਨ ਸਿੰਘ ਜਟਾਣਾ)-ਕੈਨੇਡਾ ਸਰਕਾਰ ਕੋਰੋਨਾ ਨੂੰ ਲੈ ਕੇ ਭਾਵੇਂ ਪੂਰੀ ਸਖ਼ਤੀ ਕਰ ਰਹੀ ਹੈ ਤੇ ਕੈਨੇਡਾ ਆਉਣ ਵਾਲੇ ਵਿਅਕਤੀ ਨੂੰ 1600 ਡਾਲਰ ਭਰਨੇ ਪੈਂਦੇ ਹਨ ਪਰ ਇਸ ਦੇ ਨਾਲ-ਨਾਲ ਹੀ ਉਹ ਦੇਸ਼ ਨੂੰ ਫਿਰ ਤੋਂ ਪੂਰੀ ਤਰ੍ਹਾਂ ਟਰੈਕ 'ਤੇ ਲਿਆਉਣ ਲਈ ਆਪਣੇ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered
by REFLEX