ਫ਼ਤਿਹਾਬਾਦ, 5 ਮਾਰਚ (ਹਰਬੰਸ ਸਿੰਘ ਮੰਡੇਰ)- ਅੰਤਰਰਾਸ਼ਟਰੀ ਮਹਿਲਾ ਦਿਵਸ ਦੇ ਮੌਕੇ ਮਹਿਲਾ ਅਤੇ ਬਾਲ ਵਿਕਾਸ ਵਿਭਾਗ ਵਲੋਂ ਜ਼ਿਲ੍ਹਾ ਪੰਚਾਇਤ ਸਰੋਤ ਕੇਂਦਰ ਵਿਖੇ ਬਲਾਕ ਪੱਧਰ ਦੇ ਸੁਪਰਵਾਈਜ਼ਰ, ਆਂਗਣਵਾੜੀ ਵਰਕਰਾਂ ਅਤੇ ਹੈਲਪਰਾਂ ਦੁਆਰਾ ਘਰ ਵਿਚ ਨਿਰੰਤਰ ਵਰਤੋਂ ਦੀਆਂ ਵਸਤਾਂ ਦੀ ਪ੍ਰਦਰਸ਼ਨੀ ਲਗਾਈ ਗਈ | ਪ੍ਰੋਗਰਾਮ ਦੀ ਪ੍ਰਧਾਨਗੀ ਜ਼ਿਲ੍ਹਾ ਪ੍ਰੋਗਰਾਮ ਅਫ਼ਸਰ ਰਾਜਬਾਲਾ ਨੇ ਕੀਤੀ | ਜ਼ਿਲ੍ਹਾ ਫ਼ਤਿਹਾਬਾਦ ਦੇ ਹਰੇਕ ਬਲਾਕ ਵਲੋਂ ਹੱਥ ਨਾਲ ਬਣੀਆਂ ਵਸਤੂਆਂ ਦੇ ਵੱਖ-ਵੱਖ ਬਲਾਕਾਂ ਦੀ ਪ੍ਰਦਰਸ਼ਨੀ ਲਗਾਈ ਗਈ | ਜ਼ਿਲ੍ਹਾ ਪ੍ਰੋਗਰਾਮ ਅਫ਼ਸਰ ਰਾਜਬਾਲਾ ਨੇ ਦੱਸਿਆ ਕਿ ਡਿਪਟੀ ਕਮਿਸ਼ਨਰ ਡਾ: ਨਰਹਰੀ ਸਿੰਘ ਬੰਗੜ ਦੇ ਦਿਸਾ ਨਿਰਦੇਸ਼ਾਂ ਅਨੁਸਾਰ ਅੰਤਰਰਾਸ਼ਟਰੀ ਮਹਿਲਾ ਦਿਵਸ ਦੇ ਮੌਕੇ ਔਰਤਾਂ ਨੂੰ ਅੱਗੇ ਲਿਆਉਣ ਦੇ ਉਦੇਸ਼ ਨਾਲ ਜ਼ਿਲੇ੍ਹ ਅਤੇ ਬਲਾਕ ਵਿਚ ਵੱਖ ਵੱਖ ਗਤੀਵਿਧੀਆਂ ਕੀਤੀਆਂ ਜਾ ਰਹੀਆਂ ਹਨ | ਔਰਤਾਂ ਦੀ ਸ਼ਲਾਘਾ ਕਰਦਿਆਂ ਉਨ੍ਹਾਂ ਕਿਹਾ ਕਿ ਪਿੰਡਾਂ ਵਿਚ ਕਈ ਪ੍ਰਕਾਰ ਦੀਆਂ ਪ੍ਰਤਿਭਾ ਵੀ ਲੁਕੀਆਂ ਹੋਈਆਂ ਹਨ | ਉਨ੍ਹਾਂ ਦੇ ਹੁਨਰ ਨੂੰ ਉਜਾਗਰ ਕਰਨ ਲਈ ਇਕ ਮੌਕਾ ਜ਼ਰੂਰ ਮਿਲਣਾ ਚਾਹੀਦਾ ਹੈ | ਉਨ੍ਹਾਂ ਕਿਹਾ ਕਿ ਅੱਜ ਦੀ ਪ੍ਰਦਰਸ਼ਨੀ ਵਿਚ ਔਰਤਾਂ ਦੁਆਰਾ ਬਹੁਤ ਸਾਰੀਆਂ ਕਲਾਵਾਂ ਪ੍ਰਦਰਸ਼ਿਤ ਕੀਤੀਆਂ ਗਈਆਂ ਹਨ | ਉਨ੍ਹਾਂ ਔਰਤਾਂ ਨੂੰ ਕਿਹਾ ਕਿ ਸਾਰੀਆਂ ਔਰਤਾਂ ਥੋੜ੍ਹੀ ਬੱਚਤ ਨਾਲ ਘਰ ਬੈਠ ਕੇ ਆਪਣਾ ਕਾਰੋਬਾਰ ਕਰ ਸਕਦੀਆਂ ਹਨ | ਉਨ੍ਹਾਂ ਕਿਹਾ ਕਿ ਹਰ ਔਰਤ ਨੂੰ ਮਹਿਲਾ ਦਿਵਸ ਦੀ ਮਹੱਤਤਾ ਨੂੰ ਸਮਝਣਾ ਚਾਹੀਦਾ ਹੈ ਅਤੇ ਇਸ ਨੂੰ ਹੋਰ ਤਿਉਹਾਰਾਂ ਵਾਂਗ ਮਨਾਉਣਾ ਚਾਹੀਦਾ ਹੈ | ਔਰਤ ਦਿਵਸ ਦੀ ਮਹੱਤਤਾ ਬਾਰੇ ਵਿਸਤਾਰ ਦਿੰਦਿਆਂ ਉਨ੍ਹਾਂ ਕਿਹਾ ਕਿ ਇਕ ਔਰਤ ਨੂੰ ਮਾਂ ਦੇ ਰੂਪ ਵਿਚ ਰੱਬ ਨਾਲੋਂ ਵੀ ਵੱਧ ਕੇ ਮੰਨਿਆ ਜਾਂਦਾ ਹੈ | ਜਿੱਥੇ ਔਰਤ ਦੀ ਪੂਜਾ ਕੀਤੀ ਜਾਂਦੀ ਹੈ ਉੱਥੇ ਦੇਵੀ ਦੇਵਤੇ ਰਹਿੰਦੇ ਹਨ | ਅੰਤਰਰਾਸ਼ਟਰੀ ਮਹਿਲਾ ਦਿਵਸ ਹਰ ਸਾਲ 8 ਮਾਰਚ ਨੂੰ ਔਰਤਾਂ ਦੀ ਆਰਥਿਕ, ਰਾਜਨੀਤਕ ਅਤੇ ਸਮਾਜਿਕ ਪ੍ਰਾਪਤੀਆਂ ਦੇ ਜਸ਼ਨ ਵਜੋਂ ਮਨਾਇਆ ਜਾਂਦਾ ਹੈ | ਅੰਤਰਰਾਸ਼ਟਰੀ ਮਹਿਲਾ ਦਿਵਸ ਮਨਾਉਣ ਦਾ ਮੁੱਖ ਉਦੇਸ਼ ਔਰਤਾਂ ਦੀ ਬਰਾਬਰੀ ਲਈ ਆਵਾਜ਼ ਬੁਲੰਦ ਕਰਨਾ ਹੈ | ਉਨ੍ਹਾਂ ਕਿਹਾ ਕਿ ਅੱਜ ਦੀ ਔਰਤ ਕਮਜ਼ੋਰ ਨਹੀਂ ਹੈ | ਉਨ੍ਹਾਂ ਸਾਰੀਆਂ ਔਰਤਾਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਅਧਿਕਾਰਾਂ ਪ੍ਰਤੀ ਜਾਗਰੂਕ ਅਤੇ ਸੁਚੇਤ ਹੋਣ | ਉਨ੍ਹਾਂ ਕਿਹਾ ਕਿ ਅੱਜ ਔਰਤਾਂ ਕਿਸੇ ਵੀ ਖੇਤਰ ਵਿੱਚ ਮਰਦ ਨਾਲੋਂ ਪਿੱਛੇ ਨਹੀਂ ਹਨ | ਇਸ ਮੌਕੇ ਉਨ੍ਹਾਂ ਸਾਰੀਆਂ ਪ੍ਰਦਰਸ਼ਨੀਆਂ ਦਾ ਦੌਰਾ ਕੀਤਾ ਅਤੇ ਸਨਮਾਨਿਤ ਵੀ ਕੀਤਾ | ਇਸ ਤੋਂ ਇਲਾਵਾ ਬੇਟੀ ਬਚਾਓ ਬੇਟੀ ਪੜ੍ਹਾਓ ਮੁਹਿੰਮ 'ਤੇ ਸਲੋਗਨ ਮੁਕਾਬਲੇ ਵੀ ਕਰਵਾਏ ਗਏ | ਇਸ ਮੌਕੇ ਪ੍ਰੋਜੈਕਟ ਅਧਿਕਾਰੀ ਸਾਰਦਾ, ਸੁਮਨ, ਸੁਸ਼ਮਾ, ਲਤਾ ਰਾਣੀ, ਸੁਪਰਡੈਂਟ ਪਰਮਜੀਤ, ਸਹਾਇਕ ਅਜੈ ਬਜਾਜ, ਨਰਸੀ ਕੁਮਾਰ, ਰਾਕੇਸ਼ ਗੋਸਵਾਮੀ, ਲੱਕੀ ਗਰੋਵਰ, ਅਸੀਸ ਕੁਮਾਰ ਆਦਿ ਹਾਜ਼ਰ ਸਨ |
ਸਿਰਸਾ, 5 ਮਾਰਚ (ਪਰਦੀਪ ਸਚਦੇਵਾ)- ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਅਤੇ ਹਰਿਆਣਾ ਦੇ ਉਪ ਮੁੱਖ ਮੰਤਰੀ ਦੁਸ਼ਿਅੰਤ ਚੌਟਾਲਾ ਤੇ ਬਿਜਲੀ ਮੰਤਰੀ ਚੌਧਰੀ ਰਣਜੀਤ ਸਿੰਘ ਦੇ ਅਸਤੀਫ਼ਿਆਂ ਦੀ ਮੰਗ ਨੂੰ ਲੈ ਕੇ ਕਿਸਾਨਾਂ ਵੱਲੋਂ ਸ਼ਹੀਦ ਭਗਤ ਸਿੰਘ ਸਟੇਡੀਅਮ 'ਚ ਲਾਇਆ ...
ਸਿਰਸਾ, 5 ਮਾਰਚ (ਪਰਦੀਪ ਸਚਦੇਵਾ)- ਜ਼ਿਲ੍ਹਾ ਸਿਰਸਾ ਵਿੱਚ ਅੱਜ ਦੋ ਕੋਰੋਨਾ ਪਾਜੀਟਿਵ ਕੇਸ ਸਾਹਮਣੇ ਆਏ ਹਨ, ਜਿਨ੍ਹਾਂ ਨੂੰ ਇਲਾਜ ਲਈ ਦਾਖ਼ਲ ਕੀਤਾ ਗਿਆ ਹੈ | ਕੋਰੋਨਾ ਟੈਸਟ ਲਈ ਜ਼ਿਲ੍ਹੇ ਚੋਂ 1363 ਵਿਅਕਤੀਆਂ ਦੇ ਨਮੂਨੇ ਲਏ ਗਏ ਜਿਨ੍ਹਾਂ ਚੋਂ ਹਾਲੇ 977 ਵਿਅਕਤੀਆਂ ਦੀ ...
ਏਲਨਾਬਾਦ, 5 ਮਾਰਚ (ਜਗਤਾਰ ਸਮਾਲਸਰ)- ਹਰਿਆਣਾ ਸਰਕਾਰ ਵਲੋਂ ਭਾਵੇ ਜਲ ਜੀਵਨ ਮਿਸ਼ਨ ਤਹਿਤ ਪ੍ਰਦੇਸ਼ ਦੇ ਹਰ ਘਰ ਤੱਕ ਸਾਫ਼ ਪੀਣ ਯੋਗ ਪਾਣੀ ਪਹੁੰਚਾਉਣ ਦਾ ਦਾਅਵਾ ਕੀਤਾ ਜਾ ਰਿਹਾ ਹੈ ਪਰ ਜਿਸ ਧੀਮੀ ਗਤੀ ਨਾਲ ਇਹ ਮਿਸ਼ਨ ਚੱਲ ਰਿਹਾ ਹੈ ਉਸ ਨੰੂ ਵੇਖ ਕੇ ਨਹੀ ਲੱਗਦਾ ਕਿ ...
ਫ਼ਤਿਹਾਬਾਦ, 5 ਮਾਰਚ (ਹਰਬੰਸ ਸਿੰਘ ਮੰਡੇਰ)- ਫ਼ਤਿਹਾਬਾਦ ਜ਼ਿਲੇ੍ਹ ਦੇ ਪਿੰਡ ਅਹਿਰਵਾਂ ਨੇੜੇ ਕਾਰ ਦੀ ਟੱਕਰ ਨਾਲ ਅਰਜੁਨ ਸਿੰਘ ਨਿਵਾਸੀ ਅਹਿਰਵਾਂ ਦੀ ਮੌਤ ਹੋ ਗਈ | ਦੱਸਿਆ ਗਿਆ ਹੈ ਕਿ ਅਰਜੁਨ ਸਿੰਘ ਆਪਣੇ ਮੋਟਰਸਾਈਕਲ 'ਤੇ ਪਿੰਡ ਵੱਲ ਜਾ ਰਿਹਾ ਸੀ | ਤੇਜ ਰਫ਼ਤਾਰ ਕਾਰ ...
ਗੁਹਲਾ ਚੀਕਾ, 5 ਮਾਰਚ (ਓ.ਪੀ ਸੈਣੀ)-ਸਰਕਾਰੀ ਸੈਕੰਡਰੀ ਸਕੂਲ ਸਲੀਮਪੁਰ ਵਿਖੇ 1 ਮਾਰਚ ਤੋਂ 6ਵੀਂ ਤੋਂ 8ਵੀਂ ਜਮਾਤ ਦੀਆਂ ਲੜਕੀਆਂ ਲਈ ''ਫਨ ਕੈਂਪ ਰਾਹੀਂ ਲਾਈਫ਼ ਸਕਿੱਲ ਡਿਵੈਲਪਮੈਂਟU ਦੇ ਆਖ਼ਰੀ ਦਿਨ ਅੱਜ ਬਲਾਕ ਸਿੱਖਿਆ ਅਧਿਕਾਰੀ ਗੁਹਲਾ ਗੋਪੀ ਚੰਦ ਨਿੰਮਰਾਨ ਨੇ ਕੈਂਪ ...
ਯਮੁਨਾਨਗਰ, 5 ਮਾਰਚ (ਗੁਰਦਿਆਲ ਸਿੰਘ ਨਿਮਰ)-ਸੰਤਪੁਰਾ ਸਥਿਤ ਸੰਤ ਨਿਸ਼ਚਲ ਸਿੰਘ ਕਾਲਜ ਆਫ਼ ਐਜੂਕੇਸ਼ਨ ਦੇ ਕੈਂਪਸ ਵਿਖੇ ਮਹਿਲਾ ਦਿਵਸ ਨੂੰ ਸਮਰਪਿਤ ਗੁਰੂ ਨਾਨਕ ਗਰਲਜ਼ ਕਾਲਜ, ਸੰਤ ਨਿਸ਼ਚਲ ਸਿੰਘ ਕਾਲਜ ਆਫ਼ ਐਜੂਕੇਸ਼ਨ ਅਤੇ ਭਜਾਪਾ ਦੀ ਹਰਿਆਣਾ ਰਾਜ ਕਾਰਜਕਾਰੀ ...
ਯਮੁਨਾਨਗਰ, 5 ਮਾਰਚ (ਗੁਰਦਿਆਲ ਸਿੰਘ ਨਿਮਰ)-ਮੁਸਲਿਮ ਰਾਸ਼ਟਰੀ ਮੰਚ ਦੇ ਸੂਬਾ ਸਹਿ-ਕਨਵੀਨਰ ਨਸੀਮ ਖਾਨ ਦੌਲਤਪੁਰ ਨੇ ਸ੍ਰੀ ਰਾਮ ਮੰਦਰ ਨਿਰਮਾਣ ਅਭਿਆਨ ਤਹਿਤ ਆਰ. ਐਸ. ਐਸ. ਦੇ ਪ੍ਰਚਾਰਕ ਪ੍ਰਦੀਪ ਨੂੰ 31 ਹਜ਼ਾਰ ਰੁਪਏ ਦੀ ਰਾਸ਼ੀ ਭੇਟ ਕੀਤੀ ਹੈ | ਇਸ ਮੌਕੇ ਨਸੀਮ ਖਾਨ ਨੇ ...
ਸਿਰਸਾ, 5 ਮਾਰਚ (ਪਰਦੀਪ ਸਚਦੇਵਾ)- ਆਲ ਹਰਿਆਣਾ ਪਾਵਰ ਕਾਰਪੋਰੇਸ਼ਨ ਵਰਕਰ ਯੂਨੀਅਨ ਨਾਲ ਜੁੜੇ ਬਿਜਲੀ ਮੁਲਾਜ਼ਮਾਂ ਨੇ ਆਪਣੀਆਂ ਮੰਗਾਂ ਨੂੰ ਲੈ ਕੇ ਨਾਥੂਸਰੀ ਚੌਪਟਾ 'ਚ ਮੀਟਿੰਗ ਕਰਕੇ ਸਰਕਾਰ ਖ਼ਿਲਾਫ਼ ਨਾਅਰੇਬਾਜੀ ਕੀਤੀ | ਪ੍ਰਦਰਸ਼ਨਕਾਰੀਆਂ ਦੀ ਅਗਵਾਈ ਸਰਬ ...
ਭੁਲੱਥ, 5 ਮਾਰਚ (ਮੁਲਤਾਨੀ)-ਅਸ਼ਟਾਮ ਪੇਪਰ ਈ ਪੇਪਰ ਹੋਣ ਕਰਕੇ ਲੋਕਾਂ ਦੀ ਖੱਜਲ ਖ਼ੁਆਰੀ ਦਿਨ ਬੇ ਦਿਨ ਵਧਦੀ ਜਾ ਰਹੀ ਹੈ | ਅਸ਼ਟਾਮ ਪੇਪਰ ਪਹਿਲਾਂ ਤਾਂ ਅਸ਼ਟਾਮ ਫਰੋਸਾਂ ਪਾਸੋਂ ਤਹਿਸੀਲ ਕੰਪਲੈਕਸ ਦੇ ਅੰਦਰੋਂ ਹੀ ਮਿਲ ਜਾਂਦੇ ਸਨ, ਪ੍ਰੰਤੂ ਪਿਛਲੇ ਲੰਮੇ ਸਮੇਂ ਤੋਂ ...
ਨਡਾਲਾ, 5 ਮਾਰਚ (ਮਾਨ)-ਹਲਕਾ ਭੁਲੱਥ ਵਿਚ ਇਨ੍ਹੀਂ ਦਿਨੀਂ ਚੋਰੀ ਤੇ ਲੁੱਟ ਖੋਹ ਦੀਆਂ ਘਟਨਾਵਾਂ ਆਮ ਹੋ ਗਈਆਂ ਹਨ | ਹਰ ਕੋਈ ਆਪਣੇ ਆਪ ਨੂੰ ਅਸੁਰੱਖਿਅਤ ਜਿਹਾ ਮਹਿਸੂਸ ਕਰ ਰਿਹਾ ਹੈ | ਐਸੀ ਘਟਨਾ ਨੂੰ ਅੰਜਾਮ ਦਿੰਦਿਆਂ ਬੀਤੀ ਰਾਤ ਚੋਰਾਂ ਵਲੋਂ ਪਿੰਡ ਬਾਮੂਵਾਲ ਵਿਚ ਦੋ ...
ਫਗਵਾੜਾ, 5 ਮਾਰਚ (ਤਰਨਜੀਤ ਸਿੰਘ ਕਿੰਨੜਾ)-ਹਲਕਾ ਵਿਧਾਇਕ ਬਲਵਿੰਦਰ ਸਿੰਘ ਧਾਲੀਵਾਲ ਦੇ ਨਿਰਦੇਸ਼ਾਂ ਤੇ ਕਾਂਗਰਸੀ ਆਗੂ ਮੁਕੇਸ਼ ਭਾਟੀਆ ਦੇ ਯਤਨਾਂ ਸਦਕਾ ਸ਼ਹਿਰ ਦੇ ਵਾਰਡ ਨੰਬਰ 7 ਵਿਖੇ ਕਾਰਪੋਰੇਸ਼ਨ ਦੇ ਚੀਫ਼ ਸੈਨੇਟਰੀ ਇੰਸਪੈਕਟਰ ਮਲਕੀਤ ਸਿੰਘ ਦੀ ਦੇਖ-ਰੇਖ ਹੇਠ ...
ਕਪੂਰਥਲਾ, 5 ਮਾਰਚ (ਅਮਰਜੀਤ ਕੋਮਲ)-ਜ਼ਿਲ੍ਹਾ ਕਪੂਰਥਲਾ 'ਚ ਕੋਰੋਨਾ ਵਾਇਰਸ ਦੇ ਮਾਮਲਿਆਂ ਵਿਚ ਆਏ ਦਿਨ ਵਾਧਾ ਹੋ ਰਿਹਾ ਹੈ | ਅੱਜ ਜ਼ਿਲ੍ਹੇ ਵਿਚ ਕੋਰੋਨਾ ਵਾਇਰਸ ਦੇ 77 ਮਾਮਲੇ ਸਾਹਮਣੇ ਆਏ ਤੇ ਪਿੰਡ ਰਾਣੀਪੁਰ ਦੀ 67 ਸਾਲਾ ਔਰਤ ਦੀ ਕੋਰੋਨਾ ਪਾਜ਼ੀਟਿਵ ਆਉਣ ਕਾਰਨ ਜਲੰਧਰ ...
ਹੁਸੈਨਪੁਰ, 5 ਮਾਰਚ (ਸੋਢੀ)-ਪੁਲਿਸ ਚੌਂਕੀ ਭੁਲਾਣਾ ਅਧੀਨ ਆਉਂਦੇ ਪਿੰਡ ਕੜਾਲ੍ਹ ਖੁਰਦ ਵਿਖੇ ਇਕ ਘਰ 'ਚੋਂ ਚੋਰਾਂ ਵਲੋਂ ਲੱਖਾਂ ਰੁਪਏ ਦਾ ਸਮਾਨ ਚੋਰੀ ਕਰਨ ਦਾ ਸਮਾਚਾਰ ਪ੍ਰਾਪਤ ਹੋਇਆ ਹੈ | ਇਸ ਸਬੰਧੀ ਜਾਣਕਾਰੀ ਦਿੰਦਿਆਂ ਪੀੜਤ ਜਸਪਾਲ ਸਿੰਘ ਪੁੱਤਰ ਗੁਰਬਚਨ ਸਿੰਘ ...
ਫ਼ਤਿਹਾਬਾਦ, 5 ਮਾਰਚ (ਹਰਬੰਸ ਸਿੰਘ ਮੰਡੇਰ)- ਫ਼ਤਿਹਾਬਾਦ ਸਦਰ ਪੁਲਿਸ ਨੇ ਇੱਕ ਟਰੱਕ ਵਿਚ ਭਰੇ 13 ਬਲਦਾਂ ਨੂੰ ਬਚਾ ਕੇ ਇਕ ਮੁਲਜ਼ਮ ਸਲਵਿੰਦਰ ਸਿੰਘ ਵਾਸੀ ਫ਼ਿਰੋਜਪੁਰ ਨੂੰ ਗਿ੍ਫ਼ਤਾਰ ਕੀਤਾ ਹੈ | ਉਸ ਦੇ ਦੋ ਸਾਥੀ ਮੌਕੇ ਤੋਂ ਫ਼ਰਾਰ ਹੋ ਗਏ, ਜਿਨ੍ਹਾਂ ਦੀ ਪਹਿਚਾਣ ...
ਨਵੀਂ ਦਿੱਲੀ, 5 ਮਾਰਚ (ਜਗਤਾਰ ਸਿੰਘ) - ਸਾਬਕਾ ਵਿਧਾਇਕ ਤੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਮੈਂਬਰ ਤਰਵਿੰਦਰ ਸਿੰਘ ਮਰਵਾਹ (ਪ੍ਰਧਾਨ ਕੇਂਦਰੀ ਗੁਰੂ ਸਿੰਘ ਸਭਾ) ਨੇ ਅੱਜ ਪ੍ਰੈਸ ਕਾਨਫਰੰਸ ਦੌਰਾਨ ਹਸਪਤਾਲ ਦੇ ਮੁੱਦੇ ਨੂੰ ਲੈ ਕੇ ਦਿੱਲੀ ਕਮੇਟੀ ...
ਨਵੀਂ ਦਿੱਲੀ, 5 ਮਾਰਚ (ਜਗਤਾਰ ਸਿੰਘ) -1984 ਸਿੱਖ ਕਤਲੇਆਮ ਦੇ ਪੀੜਤਾਂ ਦੀ ਕਾਲੋਨੀ ਤਿਲਕ ਵਿਹਾਰ ਨਾਲ ਸਬੰਧਿਤ ਆਗੂ ਬਾਬੂ ਸਿੰਘ ਦੁਖੀਆ ਆਪਣੇ ਸਾਥੀਆਂ ਸਮੇਤ ਜਾਗੋ ਪਾਰਟੀ 'ਚ ਸ਼ਾਮਿਲ ਹੋ ਗਏ | ਪਾਰਟੀ ਪ੍ਰਧਾਨ ਮਨਜੀਤ ਸਿੰਘ ਜੀ.ਕੇ. ਨੇ ਸਾਰਿਆਂ ਦਾ ਸਵਾਗਤ ਕਰਦੇ ਹੋਏ ...
ਨਵੀਂ ਦਿੱਲੀ, 5 ਮਾਰਚ (ਬਲਵਿੰਦਰ ਸਿੰਘ ਸੋਢੀ)-ਦਿੱਲੀ ਦੇ ਸ਼ਕੂਰਪੁਰ ਇਲਾਕੇ ਵਿਚ ਇਕ ਦਿਲ ਹਲਾਉਣ ਵਾਲੀ ਘਟਨਾ ਵਾਪਰੀ ਹੈ | ਇਕ ਔਰਤ ਨੇ ਪਹਿਲਾਂ ਆਪਣੇ 2 ਬੱਚਿਆਂ ਦੀ ਹੱਤਿਆ ਕੀਤੀ ਅਤੇ ਬਾਅਦ ਵਿਚ ਉਸ ਨੇ ਖੁਦ ਨੂੰ ਫਾਹਾ ਲਾ ਲਿਆ | ਜਦੋਂ ਦੇਰ ਸ਼ਾਮ ਉਸ ਦਾ ਪਤੀ ਘਰ ਆਇਆ ...
ਨਵੀਂ ਦਿੱਲੀ, 5 ਮਾਰਚ (ਬਲਵਿੰਦਰ ਸਿੰਘ ਸੋਢੀ)-ਦਿੱਲੀ ਦੇ ਸਾਰੇ ਰੇਲਵੇ ਸਟੇਸ਼ਨਾਂ 'ਤੇ ਅੱਜ ਤੋਂ ਪਲੇਟਫਾਰਮ ਟਿਕਟਾਂ ਦੀ ਵਿਕਰੀ ਸ਼ੁਰੂ ਹੋ ਗਈ ਹੈ ਪਰ ਪਲੇਟਫਾਰਮ ਟਿਕਟ ਦੀ ਕੀਮਤ 30 ਰੁਪਏ ਕਰ ਦਿੱਤੀ ਗਈ ਹੈ | ਇਸ ਲਈ ਇਹੀ ਕਿਹਾ ਜਾ ਰਿਹਾ ਹੈ ਕਿ ਸਟੇਸ਼ਨ 'ਤੇ ਜ਼ਿਆਦਾ ...
ਨਵੀਂ ਦਿੱਲੀ, 5 ਮਾਰਚ (ਬਲਵਿੰਦਰ ਸਿੰਘ ਸੋਢੀ)-ਗਾਜ਼ੀਪੁਰ ਬਾਰਡਰ 'ਤੇ ਕਿਸਾਨਾਂ ਦਾ ਮੋਰਚਾ ਪੂਰੀ ਤਰ੍ਹਾਂ ਨਾਲ ਮਾਘਿਆ ਹੋਇਆ ਹੈ ਅਤੇ ਇਨ੍ਹਾਂ ਦੇ ਸਮਰਥਨ ਵਿਚ ਰੋਜ਼ਾਨਾ ਲੋਕ ਇਸ ਬਾਰਡਰ 'ਤੇ ਆ ਕੇ ਕਿਸਾਨਾਂ ਦੇ ਨਾਲ ਗੱਲਬਾਤ ਕਰਨ ਦੇ ਨਾਲ ਮੰਚ ਤੋਂ ਕਿਸਾਨਾਂ ਦੀਆਂ ...
ਨਵੀਂ ਦਿੱਲੀ, 5 ਮਾਰਚ (ਬਲਵਿੰਦਰ ਸਿੰਘ ਸੋਢੀ)-ਨਿੱਜੀ ਸਕੂਲਾਂ ਵਿਚ ਨਰਸਰੀ ਕਲਾਸ ਦੇ ਆਮ ਵਰਗ ਸ਼੍ਰੇਣੀ ਵਿਚ ਦਾਖ਼ਲੇ ਪ੍ਰਤੀ 1-1 ਸੀਟ 'ਤੇ ਪੂਰਾ ਮੁਕਾਬਲਾ ਵੇਖਣ ਨੂੰ ਮਿਲੇਗਾ ਕਿਉਂਕਿ 75 ਫ਼ੀਸਦੀ ਓਪਨ ਸੀਟਾਂ ਨਰਸਰੀ ਕਲਾਸ ਦੇ ਦਾਖ਼ਲੇ ਲਈ ਹਨ | ਇਨ੍ਹਾਂ ਸੀਟਾਂ ਪ੍ਰਤੀ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered
by REFLEX