ਰਾਏਕੋਟ, 6 ਮਾਰਚ (ਸੁਸ਼ੀਲ)-ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ 'ਚ ਕਰਵਾਏ ਜਾ ਰਹੇ ਵਿਕਾਸ ਕੰਮਾਂ ਦੀ ਲੜੀ ਤਹਿਤ ਅੱਜ ਰਾਏਕੋਟ ਦੇ ਸਿਵਲ ਹਸਪਤਾਲ ਵਿਚ ਪੰਜਾਬ ਹੈਲਥ ਸਿਸਟਮ ਕਾਰਪੋਰੇਸ਼ਨ ਵਲੋਂ ਲਗਪਗ 50 ਲੱਖ ਦੀ ਲਾਗਤ ਨਾਲ ਤਿਆਰ ਕੀਤੀ ਗਈ ਮੈਡੀਕਲ ਗੈਸ ਪਾਈਪ ਲਾਈਨ ਦਾ ਉਦਘਾਟਨ ਹਲਕਾ ਸ੍ਰੀ ਫਤਹਿਗੜ੍ਹ ਸਾਹਿਬ ਤੋਂ ਸੰਸਦ ਮੈਂਬਰ ਡਾ: ਅਮਰ ਸਿੰਘ ਵਲੋਂ ਕੀਤਾ ਗਿਆ | ਇਸ ਮੌਕੇ ਉਨ੍ਹਾਂ ਨਾਲ ਯੂਥ ਆਗੂ ਕਾਮਿਲ ਬੋਪਾਰਾਏ, ਐੱਸ.ਡੀ.ਐੱਮ ਡਾ: ਹਿਮਾਂਸ਼ੂ ਗੁਪਤਾ, ਐੱਸ.ਐੱਮ.ਓ ਡਾ. ਅਲਕਾ ਮਿੱਤਲ ਆਦਿ ਵੀ ਮੌਜ਼ੂਦ ਸਨ | ਇਸ ਮੌਕੇ ਸੰਸਦ ਮੈਂਬਰ ਡਾ: ਅਮਰ ਸਿੰਘ ਨੇ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਦੀ ਅਗਵਾਈ 'ਚ ਸੂਬੇ ਦੇ ਲੋਕਾਂ ਨੂੰ ਬੇਹਤਰ ਸਿਹਤ ਸਹੂਲਤਾਂ ਮੁਹੱਈਆ ਕਰਵਾਉਣ ਲਈ ਪੰਜਾਬ ਸਰਕਾਰ ਲਗਾਤਾਰ ਯਤਨਸ਼ੀਲ ਹੈ, ਜਿਸ ਦੇ ਤਹਿਤ ਅੱਜ ਸਿਵਲ ਹਸਪਤਾਲ ਰਾਏਕੋਟ ਵਿਖੇ ਮੈਡੀਕਲ ਗੈਸ ਪਾਈਪ ਲਾਈਨ ਦੀ ਸਹੂਲਤ ਸ਼ੁਰੂ ਕੀਤੀ ਗਈ ਹੈ | ਉਨ੍ਹਾਂ ਦੱਸਿਆ ਕਿ ਇਸ ਸਹੂਲਤ ਦੇ ਸ਼ੁਰੂ ਹੋਣ ਨਾਲ ਹੁਣ ਸਿਵਲ ਹਸਪਤਾਲ ਵਿਚ ਹਰੇਕ ਬੈੱਡ 'ਤੇ ਮੈਡੀਕਲ ਗੈਸ ਦੀ ਸਹੂਲਤ ਮਰੀਜ਼ਾਂ ਨੂੰ ਮਿਲ ਸਕੇਗੀ | ਉਨ੍ਹਾਂ ਕਿਹਾ ਕਿ ਮਰੀਜ਼ਾਂ ਨੂੰ ਨਿੱਜੀ ਹਸਪਤਾਲਾਂ ਵਰਗੀਆਂ ਸਹੂਲਤਾਂ ਮੁਹੱਈਆ ਕਰਵਾਉਣ ਲਈ ਉਹ ਸਿਵਲ ਹਸਪਤਾਲ ਨੂੰ ਹੋਰ ਵੀ ਆਧੁਨਿਕ ਸਹੂਲਤਾਂ ਨਾਲ ਲੈਸ ਕਰਨ ਲਈ ਯਤਨਸ਼ੀਲ ਹਨ | ਜਿਸ ਦੇ ਤਹਿਤ ਉਹ ਸ਼ਹਿਰ ਵਿਚ ਇਕ ਸਿਟੀ ਹਸਪਤਾਲ ਬਣਾਉਣ ਲਈ ਵੀ ਯਤਨ ਕਰ ਰਹੇ ਹਨ | ਇਸ ਤੋਂ ਇਲਾਵਾ ਸਿਵਲ ਹਸਪਤਾਲ ਰਾਏਕੋਟ 'ਚ ਇਕ ਮੌਰਚਰੀ ਬਣਾਉਣ ਦੀ ਵੀ ਮੰਜ਼ੂਰੀ ਮਿਲ ਚੁੱਕੀ ਹੈ, ਜਿਸ ਦੀ ਉਸਾਰੀ ਵੀ ਛੇਤੀ ਹੀ ਸ਼ੁਰੂ ਹੋ ਜਾਵੇਗੀ | ਇਸ ਮੌਕੇ ਸੀਨੀਅਰ ਮੈਡੀਕਲ ਅਫ਼ਸਰ ਡਾ: ਅਲਕਾ ਮਿੱਤਲ ਨੇ ਡਾ: ਅਮਰ ਸਿੰਘ ਦਾ ਧੰਨਵਾਦ ਕੀਤਾ ਅਤੇ ਦੱਸਿਆ ਕਿ ਮੈਡੀਕਲ ਗੈਸ ਪਾਇਪ ਲਾਈਨ ਦੀ ਸਹੂਲਤ ਸ਼ੁਰੂ ਹੋਣ ਨਾਲ ਮਰੀਜ਼ਾਂ ਨੂੰ ਕਾਫੀ ਸਹੂਲਤ ਮਿਲੇਗੀ | ਪਹਿਲਾਂ ਜਿੱਥੇ ਆਕਸੀਜ਼ਨ ਗੈਸ ਸਿਲੰਡਰਾਂ ਦੀ ਵਰਤੋਂ ਕਰਨੀ ਪੈਂਦੀ ਸੀ, ਹੁਣ ਹਸਪਤਾਲ ਵਿਚ ਗੈਸ ਪਾਇਪ ਲਾਈਨ ਪੈਣ ਤੋਂ ਬਾਅਦ ਮਰੀਜ਼ਾਂ ਨੂੰ ਹਰੇਕ ਬੈੱਡ 'ਤੇ ਆਕਸੀਜ਼ਨ ਦੀ ਸਹੂਲਤ ਮਿਲ ਸਕੇਗੀ | ਇਸ ਮੌਕੇ ਹੋਰਨਾਂ ਤੋਂ ਇਲਾਵਾ ਐੱਸ.ਡੀ.ਓ ਸਿਹਤ ਕਾਰਪੋਰੇਸ਼ਨ ਗੁਰਪਿੰਦਰ ਸਿੰਘ ਸੰਧੂ, ਡਾ. ਗੁਣਤਾਸ ਸਰਾਂ, ਡਾ. ਮਨਦੀਪ ਸਿੰਘ, ਡਾ. ਜੋਬਨਪ੍ਰੀਤ ਸਿੰਘ, ਡਾ. ਦੀਪਿਕਾ ਗੋਇਲ, ਡਾ. ਹਰਕਮਲ ਕੌਰ, ਸੀਨੀਅਰ ਫਰਮਾਸਿਸਟ ਜਸਵਿੰਦਰ ਸਿੰਘ ਵਾਲੀਆ, ਲੈਬ. ਇੰਚਾਰਜ ਬੀਰਦਵਿੰਦਰ ਸਿੰਘ, ਮਨਵਿੰਦਰ ਕੌਰ, ਬਲਜੀਤ ਸਿੰਘ ਹਲਵਾਰਾ, ਪ੍ਰਭਦੀਪ ਸਿੰਘ ਨਾਰੰਗਵਾਲ, ਓ.ਐਸ.ਡੀ ਜਗਪ੍ਰੀਤ ਸਿੰਘ ਬੁੱਟਰ, ਚੇਅਰਮੈਨ ਕਿਰਪਾਲ ਸਿੰਘ ਨੱਥੋਵਾਲ, ਸੰਦੀਪ ਸਿੰਘ ਸਿੱਧੂ, ਪ੍ਰਦੀਪ ਜੋਸ਼ੀ, ਸਰਪੰਚ ਮੇਜਰ ਸਿੰਘ ਧੂਰਕੋਟ, ਹਰਪ੍ਰੀਤ ਸਿੰਘ ਬੋਪਾਰਾਏ, ਬੀਦਵਿਦੰਰ ਸਿੰਘ ਗੋਲੂ, ਸਰਪੰਚ ਜਸਪ੍ਰੀਤ ਸਿੰਘ ਤਲਵੰਡੀ ਤੋਂ ਇਲਾਵਾ ਹੋਰ ਕਈ ਪਤਵੰਤੇ ਹਾਜ਼ਰ ਸਨ |
ਹੰਬੜਾਂ, 6 ਮਾਰਚ (ਹਰਵਿੰਦਰ ਸਿੰਘ ਮੱਕੜ)-ਥਾਣਾ ਲਾਡੂਵਾਲ ਅਧੀਨ ਆਉਂਦੀ ਪੁਲਿਸ ਚੌਂਕੀ ਹੰਬੜਾਂ ਵਲੋਂ ਪਿਛਲੇ ਕਈ ਸਾਲਾਂ ਤੋਂ ਭਗੌੜੇ ਇਕ ਹੋਰ ਨੂੰ ਕਾਬੂ ਕੀਤੇ ਜਾਣ ਵਿਚ ਸਫ਼ਲਤਾ ਪ੍ਰਾਪਤ ਹੋਈ ਹੈ, ਇਸ ਸਬੰਧੀ ਚੌਂਕੀ ਹੰਬੜਾਂ ਦੇ ਇੰਚਾਰਜ ਹਰਪਾਲ ਸਿੰਘ ਗਿੱਲ ਨੇ ...
ਰਾਏਕੋਟ, 6 ਮਾਰਚ (ਬਲਵਿੰਦਰ ਸਿੰਘ ਲਿੱਤਰ)-ਸੰਯੁਕਤ ਕਿਸਾਨ ਮੋਰਚੇ ਦੇ 100 ਦਿਨ ਪੂਰੇ ਹੋਣ 'ਤੇ ਸਮੁੱਚੇ ਦੇਸ਼ ਭਰ ਵਿਚ ਕਿਸਾਨਾਂ/ਮਜ਼ਦੂਰਾਂ ਤੇ ਆਮ ਲੋਕਾਂ ਵਲੋਂ ਕਾਲੀਆਂ ਪੱਟੀਆਂ ਬੰਨ੍ਹ ਕੇ ਰੋਸ ਪ੍ਰਦਰਸ਼ਨ ਕੀਤੇ ਗਏ ਹਨ | ਜਿਸ ਤਹਿਤ ਰਾਏਕੋਟ ਤਹਿਸੀਲ ਕੰਪਲੈਕਸ ਵਿਚ ...
ਮੁੱਲਾਂਪੁਰ-ਦਾਖਾ, 6 ਮਾਰਚ (ਨਿਰਮਲ ਸਿੰਘ ਧਾਲੀਵਾਲ)-ਵਿਧਾਨ ਸਭਾ ਹਲਕਾ ਦਾਖਾ ਦੀ ਇਕੋ-ਇਕ ਨਗਰ ਕੌਂਸਲ ਮੁੱਲਾਂਪੁਰ-ਦਾਖਾ ਦੇ 13 ਵਾਰਡਾਂ ਅੰਦਰ ਸਰਵਪੱਖੀ ਵਿਕਾਸ ਸਿਖ਼ਰਾਂ 'ਤੇ ਹੈ | ਅੱਜ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਦੇ ਸਿਆਸੀ ਸਲਾਹਕਾਰ ਕੈਪਟਨ ...
ਹਠੂਰ, 6 ਮਾਰਚ (ਜਸਵਿੰਦਰ ਸਿੰਘ ਛਿੰਦਾ)-ਸੰਯੁਕਤ ਕਿਸਾਨ ਮੋਰਚੇ ਦੇ ਸੱਦੇ 'ਤੇ ਅੱਜ ਪਿੰਡ ਬੱਸੂਵਾਲ ਵਿਖੇ ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਦੀ ਅਗਵਾਈ 'ਚ ਕਿਸਾਨ ਮਜ਼ਦੂਰ ਮਰਦ ਔਰਤਾਂ ਨੇ ਪਿੰਡ 'ਚ ਕਾਲੇ ਝੰਡੇ ਲਹਿਰਾਕੇ, ਕਾਲੀਆਂ ਪੱਗਾਂ ਬੰਨ੍ਹਕੇ, ਕਾਲੀਆਂ ...
ਮੁੱਲਾਂਪੁਰ-ਦਾਖਾ, 6 ਮਾਰਚ (ਨਿਰਮਲ ਸਿੰਘ ਧਾਲੀਵਾਲ)-ਨਵੇਂ ਕੇਂਦਰੀ ਖੇਤੀ ਕਾਨੂੰਨਾਂ ਦੇ ਵਿਰੋਧ 'ਚ ਦਿੱਲੀ ਦੀਆਂ ਸਰਹੱਦਾਂ 'ਤੇ ਕਿਸਾਨ ਜਨ ਅੰਦੋਲਨ ਦੇ 100 ਦਿਨ ਪੂਰੇ ਹੋਣ 'ਤੇ ਸੰਯੁਕਤ ਕਿਸਾਨ ਮੋਰਚਾ ਵੱਲੋਂ ਦੇਸ਼ ਭਰ 'ਚ ਕੇਂਦਰ ਵਿਰੁੱਧ 6 ਮਾਰਚ ਨੂੰ ਰੋਸ ਦਿਵਸ ...
ਮੁੱਲਾਂਪੁਰ-ਦਾਖਾ, 6 ਮਾਰਚ (ਨਿਰਮਲ ਸਿੰਘ ਧਾਲੀਵਾਲ)-ਖੇਤੀ ਕਾਨੂੰਨਾਂ ਦੇ ਵਿਰੋਧ ਵਿਚ ਦਿੱਲੀ ਦੀਆਂ ਸਰਹੱਦਾਂ 'ਤੇ ਸੰਯੁਕਤ ਕਿਸਾਨ ਮੋਰਚਾ ਦੀ ਅਗਵਾਈ ਹੇਠ ਕੇਂਦਰ ਸਰਕਾਰ ਦੇ ਵਿਰੋਧ 'ੂਚ ਅੰਦੋਲਨ ਦੇ 100 ਦਿਨ ਪੂਰੇ ਹੋਣ 'ਤੇ ਕਿਸਾਨਾਂ ਵਲੋਂ ਰੋਸ ਪ੍ਰਦਰਸ਼ਨ ਕਰਨ ਲਈ ...
ਜਗਰਾਉਂ, 6 ਮਾਰਚ (ਜੋਗਿੰਦਰ ਸਿੰਘ)-ਸੰਯੁਕਤ ਕਿਸਾਨ ਮੋਰਚੇ ਦੇ ਸੱਦੇ 'ਤੇ ਅੱਜ ਸਥਾਨਕ ਰੇਲ ਪਾਰਕ ਸੰਘਰਸ਼ ਮੋਰਚੇ 'ਚ ਕਾਲੇ ਕਾਨੂੰਨਾਂ ਖ਼ਿਲਾਫ਼ ਰੋਸ ਪ੍ਰਗਟ ਕਰਦਿਆਂ ਕਾਲਾ ਦਿਨ ਮਨਾਇਆ ਗਿਆ | ਅੱਜ ਇਲਾਕੇ ਦੇ ਦਰਜਨਾਂ ਪਿੰਡਾਂ 'ਚ ਵੀ ਕਿਸਾਨਾਂ ਨੇ ਸੱਥਾਂ 'ਚ ਵੱਡੇ ...
ਭੂੰਦੜੀ, 6 ਮਾਰਚ (ਕੁਲਦੀਪ ਸਿੰਘ ਮਾਨ)-ਹਰ ਪਿੰਡ ਵਿਚ ਮੋਦੀ ਸਰਕਾਰ ਦੇ ਖ਼ਿਲਾਫ਼ ਪ੍ਰਦਰਸ਼ਨ ਅਤੇ ਪੂਤਲੇ ਫੂਕੇ ਜਾ ਰਹੇ ਹਨ | ਇਸੇ ਲੜੀ ਦੇ ਤਹਿਤ ਲਾਗਲੇ ਪਿੰਡ ਲੀਹਾਂ ਵਿਖੇ ਅਕਾਲੀ ਦਲ ਦੇ ਸੀਨੀਅਰ ਆਗੂ ਅਤੇ ਸਾਬਕਾ ਸਰਪੰਚ ਕਰਨੈਲ ਸਿੰਘ ਖੰਗੂੜਾ, ਪ੍ਰਧਾਨ ਜਗੀਰ ਸਿੰਘ ...
ਗੁਰੂਸਰ ਸੁਧਾਰ, 6 ਮਾਰਚ (ਬਲਵਿੰਦਰ ਸਿੰਘ ਧਾਲੀਵਾਲ)-ਜੀ.ਐੱਚ.ਜੀ. ਖ਼ਾਲਸਾ ਸੀਨੀਅਰ ਸੈਕੰਡਰੀ ਸਕੂਲ ਗੁਰੂਸਰ ਸੁਧਾਰ ਵਿਖੇ ਕਰਵਾਏ ਇਨਾਮ ਵੰਡ ਸਮਾਰੋਹ ਦੌਰਾਨ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ ਤੇ ਰਾਗੀ ਜਥਿਆਂ ਭਾਈ ਮਨੋਹਰ ਸਿੰਘ ਖ਼ਾਲਸਾ ਤੇ ਹਜ਼ੂਰੀ ਰਾਗੀ ...
ਜਗਰਾਉਂ, 6 ਮਾਰਚ (ਜੋਗਿੰਦਰ ਸਿੰਘ, ਗੁਰਦੀਪ ਸਿੰਘ ਮਲਕ)-ਬੀਤੇ ਦਿਨੀਂ ਜਗਰਾਉਂ ਨਗਰ ਕੌਂਸਲ ਚੋਣਾਂ 'ਚ ਵਾਰਡ ਨੰਬਰ 23 ਤੋਂ ਵੱਡੀ ਲੀਡ ਨਾਲ ਚੋਣ ਜਿੱਤਣ ਵਾਲੀ ਬੀਬੀ ਕਮਲਜੀਤ ਕੌਰ ਕਲੇਰ ਦੇ ਪਰਿਵਾਰ ਵਲੋਂ ਚੋਣ ਜਿੱਤਣ ਦੀ ਖ਼ੁਸ਼ੀ 'ਚ ਸ਼ੁਕਰਾਨਾ ਸਮਾਗਮ ਕਰਵਾਇਆ ਗਿਆ | ...
ਗੁਰੂਸਰ ਸੁਧਾਰ, 6 ਮਾਰਚ (ਬਲਵਿੰਦਰ ਸਿੰਘ ਧਾਲੀਵਾਲ)-ਪਿੰਡ ਬੋਪਾਰਾਏ ਕਲਾਂ ਵਿਖੇ ਅੱਜ ਈਕੋਐਨਰਜ਼ੀ ਸੋਲਰ ਪਲਾਂਟ ਵਿਚ ਅੱਜ ਬਾਅਦ ਦੁਪਹਿਰ ਅਚਾਨਕ ਅੱਗ ਲੱਗ ਗਈ | ਉਕਤ ਸੋਲਰ ਪਲਾਂਟ ਜੋ ਕਿ ਇਕ ਮੈਗਾਵਾਟ ਦੀ ਸਮਰੱਥਾ ਦਾ ਬਿਜਲੀ ਉਤਪਾਦਨ ਕਰਦਾ ਹੈ ਤੇ ਅਗਾਂਹ ਬਿਜਲੀ ...
ਰਾਏਕੋਟ, 6 ਮਾਰਚ (ਬਲਵਿੰਦਰ ਸਿੰਘ ਲਿੱਤਰ)-ਪੰਜਾਬ ਪੁਲਿਸ ਦੀ ਐਸ.ਟੀ.ਐੱਫ 'ਚ ਤਾਇਨਾਤ ਸਿਪਾਹੀ ਵਲੋਂ ਆਪਣੀ ਮਾਂ ਨਾਲ ਮਿਲੀ ਭੁਗਤ ਕਰਕੇ ਪਤਨੀ ਦੀ ਕੁੱਟਮਾਰ ਕਰਨ ਅਤੇ ਦਾਜ-ਦਹੇਜ ਮੰਗਣ ਦੇ ਮਾਮਲੇ ਵਿਚ ਮੁਕੱਦਮਾ ਦਰਜ ਕੀਤਾ ਗਿਆ | ਇਸ ਮੌਕੇ ਪੁਲਿਸ ਥਾਣਾ ਵੋਮੈਨ ਸੈਲ ...
ਚੌਂਕੀਮਾਨ, 6 ਮਾਰਚ (ਤੇਜਿੰਦਰ ਸਿੰਘ ਚੱਢਾ)-ਪਿੰਡ ਸੇਖੂਪੁਰਾ ਵਿਖੇ ਪ੍ਰਧਾਨ ਸਰਬਜੀਤ ਕੌਰ ਨਾਹਰ ਮੁੱਲਾਂਪੁਰ, ਪ੍ਰਧਾਨ ਮਨਜਿੰਦਰ ਕੌਰ ਸੇਖੂਪੁਰਾ, ਕਮਲਜੀਤ ਕੌਰ ਸੇਖੂਪੁਰਾ ਤੇ ਸੁਖਵੀਰ ਕੌਰ ਸੇਖੂਪੁਰਾ ਨੇ ਮਿਤੀ 8 ਮਾਰਚ ਨੂੰ ਟੋਲ ਪਲਾਜ਼ਾ ਚੌਂਕੀਮਾਨ ਵਿਖੇ ...
ਚੌਂਕੀਮਾਨ, 6 ਮਾਰਚ (ਤੇਜਿੰਦਰ ਸਿੰਘ ਚੱਢਾ)-ਲੁਧਿਆਣਾ-ਜਗਰਾਉਂ ਮੁੱਖ ਮਾਰਗ 'ਤੇ ਪਿੰਡ ਚੌਂਕੀਮਾਨ ਦੇ ਨਜ਼ਦੀਕ ਬਣੇ ਟੋਲ ਪਲਾਜ਼ਾ 'ਤੇ ਕਾਲੇ ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ 156ਵੇਂ ਦਿਨ ਧਰਨਾ ਲਗਾਇਆ ਗਿਆ ਤੇ ਕਿਸਾਨ ਵੀਰਾਂ ਨੇ ਅੱਜ ਦੇ ਦਿਨ ਨੂੰ ਕਾਲੇ ਦਿਵਸ ...
ਮੁੱਲਾਂਪੁਰ-ਦਾਖਾ, 6 ਮਾਰਚ (ਨਿਰਮਲ ਸਿੰਘ ਧਾਲੀਵਾਲ)-ਲੁਧਿਆਣਾ ਦਿਹਾਤੀ ਪੁਲਿਸ ਕਪਤਾਨ ਚਰਨਜੀਤ ਸਿੰਘ ਸੋਹਲ ਵਲੋਂ ਨਸ਼ਾ ਤਸਕਰਾਂ, ਦੜਾ ਸੱਟਾ ਲਗਵਾਉਣ ਵਾਲਿਆਂ ਅਤੇ ਹੋਰ ਸਮਾਜ ਵਿਰੋਧੀ ਅਨਸਰਾਂ ਖ਼ਿਲਾਫ਼ ਸਖ਼ਤੀ ਵਾਲੇ ਆਦੇਸ਼ਾਂ ਤੇ ਅਮਲ ਕਰਦਿਆਂ ਦਾਖਾ ਪੁਲਿਸ ...
ਰਾਏਕੋਟ, 6 ਮਾਰਚ (ਬਲਵਿੰਦਰ ਸਿੰਘ ਲਿੱਤਰ)-ਵਿਧਾਨ ਸਭਾ ਹਲਕਾ ਰਾਏਕੋਟ ਅੰਦਰ ਸ਼੍ਰੋਮਣੀ ਅਕਾਲੀ ਦਲ ਨੂੰ ਮਜ਼ਬੂਤ ਬਣਾਉਣ ਲਈ ਜਲਦ ਇਸਤਰੀ ਵਿੰਗ ਨੂੰ ਲਾਮਬੰਦ ਕਰਕੇ ਨਿਯੁਕਤੀਆਂ ਕੀਤੀਆਂ ਜਾਣਗੀਆਂ | ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਸ਼੍ਰੋਮਣੀ ਅਕਾਲੀ ਦਲ ਇਸਤਰੀ ...
ਚੌਂਕੀਮਾਨ, 6 ਮਾਰਚ (ਤੇਜਿੰਦਰ ਸਿੰਘ ਚੱਢਾ)-ਪਿੰਡ ਸੇਖੂਪੁਰਾ ਵਿਖੇ ਅਮਰੀਕ ਸਿੰਘ ਹੈਪੀ ਡੁਬਈ ਦੇ ਗ੍ਰਹਿ ਵਿਖੇ ਹਲਕਾ ਦਾਖਾ ਦੇ ਇੰਚਾਰਜ ਕੈਪਟਨ ਸੰਦੀਪ ਸੰਧੂ ਨੇ ਡਾਇਰੈਕਟਰ ਜਗਦੀਪ ਸਿੰਘ ਸਵੱਦੀ, ਬਲਾਕ ਸੰਮਤੀ ਮੈਂਬਰ ਹਰਜਾਪ ਸਿੰਘ ਚੌਂਕੀਮਾਨ, ਅਮੋਲਕ ਸਿੰਘ ਮਾਨ ...
ਜਗਰਾਉਂ, 6 ਮਾਰਚ (ਜੋਗਿੰਦਰ ਸਿੰਘ, ਹਰਵਿੰਦਰ ਸਿੰਘ ਖ਼ਾਲਸਾ)-ਅੱਜ ਜਗਰਾਉਂ ਸ਼ਹਿਰ ਵਿਚ ਨੌਂਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਖ਼ਾਲਸਾ ਪਰਿਵਾਰ ਸ਼ਤਾਬਦੀ ਕਮੇਟੀ ਵਲੋਂ ਜਾਗਰੂਕ ਮਾਰਚ ਕੱਢਿਆ ਗਿਆ ਜਿਸ ਵਿਚ ...
ਜਗਰਾਉਂ, 6 ਮਾਰਚ (ਜੋਗਿੰਦਰ ਸਿੰਘ)-ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ ਗਾਲਿਬ ਕਲਾਂ ਵਿਖੇ ਆਧੁਨਿਕ ਸਹੂਲਤਾਂ ਨਾਲ ਜੁੜੀ ਲਿਸਨਿੰਗ ਲੈਬ ਦਾ ਅੱਜ ਇਥੇ ਜ਼ਿਲ੍ਹਾ ਸਿੱਖਿਆ ਅਫ਼ਸਰ ਸ੍ਰੀਮਤੀ ਰਾਜਿੰਦਰ ਕੌਰ ਨੇ ਉਦਘਾਟਨ ਕੀਤਾ | ਇਥੇ ਜ਼ਿਕਰਯੋਗ ਹੈ ਕਿ ਬਲਾਕ ਸਿੱਧਵਾਂ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered
by REFLEX