ਚੰਡੀਗੜ੍ਹ, 6 ਮਾਰਚ (ਗੁਰਪ੍ਰੀਤ ਸਿੰਘ ਜਾਗੋਵਾਲ)-ਕਾਂਗਰਸ ਪਾਰਟੀ ਨੇ ਚੰਡੀਗੜ੍ਹ ਵਿਚ ਪਾਣੀ ਦੇ ਵਧੇ ਹੋਏ ਰੇਟਾਂ ਨੂੰ ਲੈ ਕੇ ਅੱਜ ਜ਼ੋਰਦਾਰ ਪ੍ਰਦਰਸ਼ਨ ਕੀਤਾ, ਜਿਸ ਵਿਚ ਚੰਡੀਗੜ੍ਹ ਕਾਂਗਰਸ ਦੇ ਪ੍ਰਧਾਨ ਸੁਭਾਸ਼ ਚਾਵਲਾ ਸਮੇਤ ਵੱਡੀ ਗਿਣਤੀ ਵਿਚ ਕਾਂਗਰਸ ਵਰਕਰ ਸ਼ਾਮਿਲ ਹੋਏ | ਪਾਰਟੀ ਵਰਕਰ ਸੁਭਾਸ਼ ਚਾਵਲਾ ਦੀ ਅਗਵਾਈ 'ਚ ਭਾਜਪਾ ਕੌਂਸਲਰ ਕੰਵਰ ਰਾਣਾ ਤੇ ਚੰਦਰਾਵਤੀ ਸ਼ੁਕਲਾ ਨੂੰ ਮੰਗ ਪੱਤਰ ਸੌਂਪਣ ਪਹੁੰਚੇ | ਭਾਜਪਾ ਦੇ ਕੌਂਸਲਰਾਂ ਖ਼ਿਲਾਫ਼ ਮਾਰਚ ਦੌਰਾਨ ਕਾਂਗਰਸੀਆਂ ਨੇ ਪਾਣੀ ਦੇ ਵਧੇ ਹੋਏ ਰੇਟਾਂ ਵਿਰੁੱਧ ਜਮ ਕੇ ਨਾਅਰੇਬਾਜ਼ੀ ਕੀਤੀ ਤੇ ਚੰਡੀਗੜ੍ਹ ਦੇ ਲੋਕਾਂ ਨੂੰ ਰਾਹਤ ਦੇਣ ਲਈ ਤਤਕਾਲ ਇਹ ਰੇਟ ਵਾਪਸ ਲੈਣ ਦੀ ਮੰਗ ਕੀਤੀ | ਮਾਰਚ ਦੌਰਾਨ ਸੁਭਾਸ਼ ਚਾਵਲਾ ਦੇ ਨਾਲ ਦਵਿੰਦਰ ਸਿੰਘ ਬੱਬਲਾ, ਐਚ ਐਸ ਲੱਕੀ, ਡੀ.ਡੀ. ਜਿੰਦਲ, ਵਿਜੇ ਰਾਣਾ, ਵਿਪਿਨ ਸ਼ਰਮਾ, ਭੁਪਿੰਦਰ ਬਡਹੇੜੀ, ਗੁਰਬਖ਼ਸ਼ ਰਾਵਤ, ਦੀਪਾ ਦੂਬੇ, ਹਾਫਿਸ ਅਨਵਾਰੁਲਹੱਕ, ਕਮਲੇਸ਼, ਜਤਿੰਦਰ ਭਾਟੀਆ, ਗੁਰਪ੍ਰੀਤ ਗਾਬੀ, ਅਜੇ ਜੋਸ਼ੀ, ਹਰਮੇਲ ਕੇਸਰੀ, ਸ਼ਸ਼ੀ ਸ਼ੰਕਰ ਤਿਵਾੜੀ, ਹਰਫੂਲ ਕਲਿਆਣ, ਜਗਜੀਤ ਕੰਗ ਅਤੇ ਹੋਰ ਲੀਡਰ ਵੀ ਸ਼ਾਮਲ ਰਹੇ | ਪੁਲਿਸ ਨੇ ਪ੍ਰਦਰਸ਼ਨਕਾਰੀਆਂ ਨੂੰ ਕਾਊਾਸਲਰਾਂ ਦੇ ਘਰਾਂ ਵੱਲ ਵਧਣ ਤੋਂ ਰੋਕ ਦਿੱਤਾ ਤੇ ਜਦ ਕਾਂਗਰਸੀ ਵਰਕਰਾਂ ਨੇ ਬੈਰੀਕੇਟ ਟੱਪਣ ਦੀ ਕੋਸ਼ਿਸ਼ ਕੀਤੀ ਤਾਂ ਉਨ੍ਹਾਂ 'ਤੇ ਜਲ ਤੋਪਾਂ ਦੀ ਵਰਤੋਂ ਕੀਤੀ | ਸੁਭਾਸ਼ ਚਾਵਲਾ ਨੇ ਇਸ ਦੌਰਾਨ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਪਹਿਲਾਂ ਹੀ ਲਗਭਗ ਸਾਰੀਆਂ ਚੀਜ਼ਾਂ ਮਹਿੰਗੀਆਂ ਹੋ ਰਹੀਆਂ ਹਨ ਅਤੇ ਹੁਣ ਸ਼ਹਿਰ ਦੇ ਲੋਕਾਂ ਲਈ ਪਾਣੀ ਵੀ ਮਹਿੰਗਾ ਕਰ ਦਿੱਤਾ ਗਿਆ ਹੈ | ਦਵਿੰਦਰ ਬਬਲਾ ਨੇ ਕਿਹਾ ਕਿ 24 ਘੰਟੇ ਪਾਣੀ ਸਪਲਾਈ ਦੇ ਆਪਣੇ ਵਾਅਦੇ ਨੂੰ ਪੂਰਾ ਨਾ ਕਰ ਸਕਣ ਦੇ ਬਾਅਦ ਹੁਣ ਭਾਜਪਾ ਨੇ ਪਾਣੀ ਦੇ ਰੇਟ ਵਧਾ ਕੇ ਚੰਡੀਗੜ੍ਹ ਨਿਵਾਸੀਆਂ 'ਤੇ ਬੋਝ ਪਾ ਦਿੱਤਾ ਹੈ |
ਚੰਡੀਗੜ੍ਹ, 6 ਮਾਰਚ (ਅਜੀਤ ਬਿਊਰੋ)-'ਈਕੋਸਿੱਖ' ਨੇ ਪੂਰੇ ਭਾਰਤ ਵਿਚ ਲਗਾਏ 303 ਜੰਗਲਾਂ ਦੇ ਮੁਕੰਮਲ ਹੋਣ ਦਾ ਐਲਾਨ ਕੀਤਾ ਜਿਸ ਵਿਚ 1,67,000 ਦਰੱਖਤ ਲਗਾਏ ਗਏ ਹਨ | 'ਈਕੋਸਿੱਖ' ਦੇ ਅਧਿਕਾਰੀਆਂ ਅਨੁਸਾਰ ਜੰਗਲ ਲਗਾਉਣ ਦੀ ਸ਼ੁਰੂਆਤ ਦੋ ਸਾਲ ਪਹਿਲਾਂ ਗੁਰੂ ਨਾਨਕ ਦੇਵ ਜੀ ਦੇ ...
ਐੱਸ. ਏ. ਐੱਸ. ਨਗਰ, 6 ਮਾਰਚ (ਤਰਵਿੰਦਰ ਸਿੰਘ ਬੈਨੀਪਾਲ)-ਗੌਰਮਿੰਟ ਟੀਚਰ ਯੂਨੀਅਨ ਦੀ ਜ਼ਿਲ੍ਹਾ ਮੁਹਾਲੀ ਇਕਾਈ ਦੀ ਮੀਟਿੰਗ ਅੱਜ ਮੁਹਾਲੀ ਵਿਖੇ ਹੋਈ | ਮੀਟਿੰਗ ਦੌਰਾਨ ਸਰਬਸੰਮਤੀ ਨਾਲ ਚੁਣੇ ਗਏ ਜ਼ਿਲ੍ਹਾ ਪ੍ਰਧਾਨ ਸੁਰਜੀਤ ਸਿੰਘ ਵਲੋਂ ਜ਼ਿਲ੍ਹਾ ਕਾਰਜਕਾਰਨੀ ਦੀ ...
ਚੰਡੀਗੜ੍ਹ, 6 ਮਾਰਚ (ਵਿਕਰਮਜੀਤ ਸਿੰਘ ਮਾਨ)-ਰਾਜ ਦੇ 'ਸ਼ਾਕਿਆ' ਸਮਾਜ ਦਾ ਇਕ ਵਫ਼ਦ ਸਮਾਜ ਦੀਆਂ ਵੱਖ-ਵੱਖ ਮੰਗਾਂ ਸਬੰਧੀ ਅੱਜ ਇੱਥੇ ਪੰਜਾਬ ਕਾਂਗਰਸ ਪ੍ਰਧਾਨ ਸੁਨੀਲ ਜਾਖੜ ਨੂੰ ਮਿਲਿਆ, ਦੌਰਾਨ ਜਾਖੜ ਨੇ ਕਿਹਾ ਕਿ 'ਸ਼ਾਕਿਆ' ਸਮਾਜ ਨੂੰ ਪਾਰਟੀ ਵਿਚ ਪੂਰਾ ਮਾਣ ...
ਖਰੜ, 6 ਮਾਰਚ (ਜੰਡਪੁਰੀ)-ਨਜ਼ਦੀਕੀ ਪਿੰਡ ਚੋਲਟਾ ਖੁਰਦ ਵਿਖੇ ਕਬਿਰਸਤਾਨ ਉੱਤੇ ਇਕ ਵਿਅਕਤੀ ਵਲੋਂ ਪੁਲੀਆਂ ਲਗਾ ਕੇ ਅਤੇ ਰਸਤਾ ਬਣਾ ਕੇ ਨਾਜਾਇਜ਼ ਕਬਜ਼ਾ ਕਰ ਲਿਆ ਗਿਆ ਸੀ, ਜਿਸ ਨੂੰ ਅੱਜ ਖਰੜ ਪ੍ਰਸ਼ਾਸਨ ਵਲੋਂ ਜੇ. ਬੀ. ਸੀ. ਮਸ਼ੀਨਾਂ ਦੀ ਸਹਾਇਤਾ ਨਾਲ ਹਟਾ ਦਿੱਤਾ ...
ਐੱਸ. ਏ. ਐੱਸ. ਨਗਰ, 6 ਮਾਰਚ (ਤਰਵਿੰਦਰ ਸਿੰਘ ਬੈਨੀਪਾਲ)-30 ਨਵੰਬਰ ਤੋਂ ਲਗਾਤਾਰ ਦਿੱਲੀ ਜਾਣ ਵਾਲੇ ਕਾਫ਼ਲਿਆਂ ਨੂੰ ਮੁਫ਼ਤ ਕਿਸਾਨੀ ਝੰਡੇ ਤੇ ਕਿਸਾਨ-ਮਜ਼ਦੂਰ ਏਕਤਾ ਵਾਲੀਆਂ ਪੱਟੀਆਂ ਵੰਡ ਰਹੇ 'ਦਿੱਲੀ ਚੱਲੋ ਕਾਫ਼ਲੇ' ਦੇ ਆਗੂ ਉੱਘੇ ਖੇਡ ਪ੍ਰਮੋਟਰ ਤੇ ਸਮਾਜ ਸੇਵੀ ...
ਚੰਡੀਗੜ੍ਹ, 6 ਮਾਰਚ (ਅਜੀਤ ਬਿਊਰੋ)- ਆਮ ਆਦਮੀ ਪਾਰਟੀ ਵਲੋਂ ਸਨਿਚਰਵਾਰ ਨੂੰ ਪੰਜਾਬ ਦੇ ਆਪਣੇ ਟਰੇਡ ਵਿੰਗ ਦੇ ਅਹੁਦੇਦਾਰਾਂ ਦਾ ਐਲਾਨ ਕੀਤਾ ਗਿਆ | ਡਾ. ਇੰਦਰਬੀਰ ਸਿੰਘ ਨਿੱਝਰ ਨੂੰ ਰਾਜ ਟਰੇਡ ਵਿੰਗ ਦਾ ਪ੍ਰਧਾਨ ਬਣਾਇਆ ਗਿਆ ਤੇ ਸੰਦੀਪ ਸਿੰਗਲਾ, ਅਜੈ ਸਿੰਘ ਲਿਬੜਾ, ...
ਚੰਡੀਗੜ੍ਹ, 6 ਮਾਰਚ (ਬਿ੍ਜੇਂਦਰ ਗੌੜ)-ਐਡਵੋਕੇਟ ਰੋਹਿਤ ਸੇਠ ਨੂੰ 7ਵੀਂ ਵਾਰ ਕੈਟ ਬਾਰ ਐਸੋਸੀਏਸ਼ਨ ਦਾ ਪ੍ਰਧਾਨ ਚੁਣਿਆ ਗਿਆ ਹੈ | ਸੈਂਟਰਲ ਐਡਮਿਨਿਸਟ੍ਰੇਟਿਵ ਟਿ੍ਬਿਊਨਲ (ਕੈਟ), ਚੰਡੀਗੜ੍ਹ ਦੀ ਬਾਰ ਐਸੋਸੀਏਸ਼ਨ ਦੀ ਚੋਣ ਕਮਿਸ਼ਨਰ ਜੀ.ਐੱਸ. ਸਾਥੀ ਦੀ ਪ੍ਰਧਾਨਗੀ ਹੇਠ ...
ਚੰਡੀਗੜ੍ਹ, 6 ਮਾਰਚ (ਗੁਰਪ੍ਰੀਤ ਸਿੰਘ ਜਾਗੋਵਾਲ)-ਸੈਕਟਰ 8 ਦੀ ਇਕ ਕੋਠੀ ਵਿਚੋਂ ਲੱਖਾਂ ਰੁਪਏ ਦੇ ਗਹਿਣੇ ਅਤੇ 13 ਲੱਖ ਦੇ ਕਰੀਬ ਨਕਦੀ ਚੋਰੀ ਹੋਣ ਦਾ ਮਾਮਲਾ ਪੁਲਿਸ ਨੇ ਦਰਜ ਕੀਤਾ ਹੈ | ਮਿਲੀ ਜਾਣਕਾਰੀ ਅਨੁਸਾਰ ਸਬੰਧਤ ਮਾਮਲੇ ਦੀ ਸ਼ਿਕਾਇਤ 68 ਸਾਲ ਦੀ ਪਰਮਿੰਦਰ ਕੌਰ ਨੇ ...
ਚੰਡੀਗੜ੍ਹ, 6 ਮਾਰਚ (ਅਜੀਤ ਬਿਊਰੋ)- ਸਿਹਤ ਤੇ ਪਰਿਵਾਰ ਭਲਾਈ ਮੰਤਰੀ ਬਲਬੀਰ ਸਿੰਘ ਸਿੱਧੂ ਵਲੋਂ ਅੱਜ ਚੰਡੀਗੜ੍ਹ ਪ੍ਰੈੱਸ ਕਲੱਬ ਵਿਖੇ ਲੇਖਕ ਜਗਤਾਰ ਸਿੰਘ ਭੁੱਲਰ ਦੀ ਕਿਤਾਬ 'ਪੰਜਾਬ ਸਿਆਂ ਮੈਂ ਚੰਡੀਗੜ੍ਹ ਬੋਲਦਾਂ' ਜਾਰੀ ਕੀਤੀ ਗਈ | ਇਸ ਮੌਕੇ ਬਲਬੀਰ ਸਿੰਘ ਸਿੱਧੂ ...
ਚੰਡੀਗੜ੍ਹ, 6 ਮਾਰਚ (ਗੁਰਪ੍ਰੀਤ ਸਿੰਘ ਜਾਗੋਵਾਲ)-ਵਿਧਵਾ ਔਰਤ ਨੂੰ ਮਕਾਨ ਦਾ ਦਿਵਾਉਣ ਦਾ ਝਾਂਸਾ ਦੇ ਕੇ ਤਿੰਨ ਲੱਖ ਰੁਪਏ ਦੀ ਠੱਗੀ ਮਾਰਨ ਸਬੰਧੀ ਮਾਮਲਾ ਪੁਲਿਸ ਨੇ ਦਰਜ ਕੀਤਾ ਹੈ | ਮਿਲੀ ਜਾਣਕਾਰੀ ਅਨੁਸਾਰ ਸਬੰਧਤ ਮਾਮਲੇ ਦੀ ਸ਼ਿਕਾਇਤ ਸੈਕਟਰ-43 ਦੀ ਰਹਿਣ ਵਾਲੀ ਔਰਤ ...
ਚੰਡੀਗੜ੍ਹ, 6 ਮਾਰਚ (ਗੁਰਪ੍ਰੀਤ ਸਿੰਘ ਜਾਗੋਵਾਲ)-ਸ਼ਹਿਰ ਦੇ ਵੱਖ-ਵੱਖ ਹਿੱਸਿਆਂ 'ਚ ਹੋਏ ਸੜਕ ਹਾਦਸਿਆਂ ਦੌਰਾਨ ਦੋ ਲੋਕਾਂ ਦੀ ਮੌਤ ਹੋ ਗਈ | ਮਿਲੀ ਜਾਣਕਾਰੀ ਅਨੁਸਾਰ ਪਹਿਲਾ ਮਾਮਲਾ ਬਾਪੂਧਾਮ ਕਾਲੋਨੀ ਨੇੜੇ ਪੈਂਦੇ ਸੁਖਨਾ ਪੱੁਲ ਦਾ ਹੈ | ਪੁਲਿਸ ਨੇ ਸਬੰਧਤ ਮਾਮਲਾ ...
ਐੱਸ. ਏ. ਐੱਸ. ਨਗਰ, 6 ਮਾਰਚ (ਕੇ. ਐੱਸ. ਰਾਣਾ)-ਪੰਜਾਬ ਨੰਬਰਦਾਰ ਯੂਨੀਅਨ ਦੀ ਮੀਟਿੰਗ ਚੀਫ ਪੈਟਰਨ ਭੁਪਿੰਦਰ ਸਿੰਘ ਗਿੱਲ ਦੀ ਅਗਵਾਈ ਹੇਠ ਮੁੱਖ ਦਫ਼ਤਰ ਲਾਂਡਰਾਂ ਵਿਖੇ ਹੋਈ | ਇਸ ਦੌਰਾਨ ਚੀਫ ਪੈਟਰਨ ਵਲੋਂ 26 ਮਾਰਚ ਨੂੰ ਝੰਡਾ ਦਿਵਸ ਨੂੰ ਮਨਾਉਣ ਦਾ ਮਤਾ ਪਾਸ ਕੀਤਾ ਗਿਆ, ...
ਖਰੜ, 6 ਮਾਰਚ (ਮਾਨ)-ਕਾਲੇ ਖੇਤੀ ਕਾਨੂੰਨਾਂ ਖ਼ਿਲਾਫ਼ ਦਿੱਲੀ ਦੇ ਬਾਰਡਰਾਂ 'ਤੇ ਜਾਰੀ ਅੰਦੋਲਨ ਨੂੰ ਅੱਜ 100 ਦਿਨ ਪੂਰੇ ਹੋਣ 'ਤੇ ਪਿੰਡ ਗੜਾਗਾਂ ਦੇ ਕਿਸਾਨਾਂ ਤੇ ਵਸਨੀਕਾਂ ਦਾ ਜਥਾ ਦਿੱਲੀ ਲਈ ਰਵਾਨਾ ਹੋਇਆ | ਇਸ ਸਬੰਧੀ ਪਿੰਡ ਦੇ ਸਰਪੰਚ ਸੁਖਪ੍ਰੀਤ ਸਿੰਘ ਐੱਸ. ਓ. ਨੇ ...
ਚੰਡੀਗੜ੍ਹ, 6 ਮਾਰਚ (ਅਜੀਤ ਬਿਊਰੋ)-ਆਮ ਆਦਮੀ ਪਾਰਟੀ ਨੇ ਸਿੱਧੇ ਕਿਸਾਨਾਂ ਦੇ ਬੈਂਕ ਖਾਤਿਆਂ ਵਿਚ ਆਨਲਾਈਨ ਘੱਟੋ-ਘੱਟ ਸਮਰਥਨ ਮੁੱਲ (ਐਮਐਸਪੀ) ਦੇ ਪੈਸੇ ਟਰਾਂਸਫ਼ਰ ਕਰਨ ਦੇ ਫ਼ੈਸਲੇ ਨੂੰ ਮੋਦੀ ਸਰਕਾਰ ਦੀ ਸਾਜਿਸ਼ ਦੱਸਿਆ | ਪਾਰਟੀ ਨੇ ਐਮ.ਐਸ.ਪੀ. ਲਈ ਕਿਸਾਨਾਂ ਦੀ ...
ਚੰਡੀਗੜ੍ਹ, 6 ਮਾਰਚ (ਬਿ੍ਜੇਂਦਰ ਗੌੜ)-ਸ਼ਰਾਬ ਅਤੇ ਹੋਰ ਸੈਂਪਲਾਂ ਦੀ ਟੈਸਟਿੰਗ ਵਿਚ ਤੇਜ਼ੀ ਲਿਆਉਣ ਨੂੰ ਲੈ ਕੇ ਪੰਜਾਬ ਸਰਕਾਰ ਜਲੰਧਰ ਵਿਚ ਇਕ ਨਵੀਂ ਕੈਮੀਕਲ ਲੈਬੋਰੇਟਰੀ ਖੋਲ੍ਹਣ ਜਾ ਰਹੀ ਹੈ | ਮੌਜੂਦਾ ਸਮੇਂ ਵਿਚ ਪੰਜਾਬ ਵਿਚ ਵਿਸਰਾ ਅਤੇ ਖ਼ੂਨ ਵਿਚ ਅਲਕੋਹਲ ਦੇ ...
ਐੱਸ. ਏ. ਐੱਸ. ਨਗਰ, 6 ਮਾਰਚ (ਕੇ. ਐੱਸ. ਰਾਣਾ)-ਗੁਰਮਤਿ ਪ੍ਰਚਾਰ ਸੇਵਾ ਸੁਸਾਇਟੀ ਭਬਾਤ-ਜ਼ੀਰਕਪੁਰ ਵਲੋਂ ਪੰਥ ਰਤਨ ਭਾਈ ਜਸਬੀਰ ਸਿੰਘ ਖਾਲਸਾ ਖੰਨੇ ਵਾਲਿਆਂ ਦੀ ਮਿੱਠੀ ਯਾਦ ਅਤੇ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 400 ਸਾਲਾਂ ਪ੍ਰਕਾਸ਼ ਪੁਰਬ ਨੂੰ ਸਮਰਪਿਤ 26ਵਾਂ ਸਾਲਾਨਾ ...
ਐੱਸ. ਏ. ਐੱਸ. ਨਗਰ, 6 ਮਾਰਚ (ਕੇ. ਐੱਸ. ਰਾਣਾ)-ਜ਼ਿਲ੍ਹਾ ਮੁਹਾਲੀ ਅੰਦਰ ਅੱਜ ਕੋਰੋਨਾ ਵਾਇਰਸ ਦੇ 87 ਨਵੇਂ ਮਰੀਜ਼ ਸਾਹਮਣੇ ਆਏ ਹਨ, ਜਦਕਿ ਕੋਰੋਨਾ ਤੋਂ ਪੀੜਤ 1 ਹੋਰ ਮਰੀਜ਼ ਦੀ ਮੌਤ ਹੋ ਗਈ ਹੈ ਅਤੇ 23 ਮਰੀਜ਼ ਇਸ ਮਹਾਂਮਾਰੀ ਨੂੰ ਮਾਤ ਦੇਣ 'ਚ ਸਫ਼ਲ ਰਹੇ ਹਨ | ਇਸ ਸਬੰਧੀ ...
ਐੱਸ. ਏ. ਐੱਸ. ਨਗਰ, 6 ਮਾਰਚ (ਕੇ. ਐੱਸ. ਰਾਣਾ)-ਰੋਪੜ ਵਿਖੇ ਲਹਿਰੀ ਸ਼ਾਹ ਮੰਦਰ ਰੋਡ 'ਤੇ ਸਥਿਤ ਅਰਜਨ ਆਯੂਰਵੈਦਿਕ ਹਸਪਤਾਲ (ਨੇੜੇ ਡਾ. ਸਰਦਾਨਾ ਬੱਚਿਆਂ ਦਾ ਹਸਪਤਾਲ) ਜਿਥੇ ਰੀੜ੍ਹ ਦੀ ਹੱਡੀ ਦੇ ਦਰਦ, ਗੋਡਿਆਂ ਦੇ ਦਰਦ, ਸੈਟੀਕਾ ਪੇਨ, ਦਮੇ ਅਤੇ ਨਸ਼ੇ ਤੋਂ ਪੀੜਤ ਮਰੀਜ਼ਾਂ ...
ਜ਼ੀਰਕਪੁਰ, 6 ਮਾਰਚ (ਅਵਤਾਰ ਸਿੰਘ)-ਜ਼ੀਰਕਪੁਰ ਦੀ ਸਕਾਈਨੈੱਟ ਇਨਕਲੇਵ ਦੇ ਵਸਨੀਕ ਨੂੰ ਆਪਣਾ ਕ੍ਰੈਡਿਟ ਕਾਰਡ ਦਾ ਬਿੱਲ ਭਰਨ ਲਈ ਫੋਨ ਪੇ ਐਪ ਡਾਊਨਲੋਡ ਕਰਨੀ ਮਹਿੰਗੀ ਪੈ ਗਈ | ਫ਼ੋਨ ਵਿਚ ਐਪ ਅੱਪਡੇਟ ਕਰਨ ਬਹਾਨੇ ਕੰਪਨੀ ਦੇ ਅਧਿਕਾਰੀ ਨੇ ਉਸ ਦੇ ਖਾਤੇ 'ਚੋਂ ਕ੍ਰੈਡਿਟ ...
ਅਜਨਾਲਾ, 5 ਮਾਰਚ (ਗੁਰਪ੍ਰੀਤ ਸਿੰਘ ਢਿੱਲੋਂ)-ਸੰਦੀਪ ਸਿੰਘ ਢਿੱਲੋਂ ਫੁੱਲੇਚੱਕ ਦੇ ਨੌਜਵਾਨ ਸਾਲਾ ਗੁਰਪ੍ਰੀਤ ਸਿੰਘ ਗੋਪੀ ਸੰਧੂ ਦਾ ਪਿਛਲੇ ਦਿਨੀਂ ਸੜਕ ਹਾਦਸੇ ਵਿਚ ਦਿਹਾਂਤ ਹੋ ਗਿਆ ਸੀ | ਉਨ੍ਹਾਂ ਦੇ ਦਿਹਾਂਤ 'ਤੇ ਵਿਧਾਇਕ ਹਰਪ੍ਰਤਾਪ ਸਿੰਘ ਅਜਨਾਲਾ, ...
ਮਾਜਰੀ, 6 ਮਾਰਚ (ਕੁਲਵੰਤ ਸਿੰਘ ਧੀਮਾਨ)-ਪਿੰਡ ਤੱਕੀਪੁਰ ਵਿਖੇ ਘਰ ਅੰਦਰ ਵੜ੍ਹ ਕੇ ਪਰਿਵਾਰਕ ਮੈਂਬਰਾਂ ਦੀ ਕੁੱਟਮਾਰ ਕਰਨ ਤੇ ਉਨ੍ਹਾਂ ਨੂੰ ਜਾਨ ਤੋਂ ਮਾਰਨ ਦੀਆਂ ਧਮਕੀਆਂ ਦੇਣ ਦੇ ਦੋਸ਼ ਹੇਠ ਪੁਲਿਸ ਨੇ 3 ਮਹਿਲਾਵਾਂ ਸਮੇਤ 8 ਵਿਅਕਤੀਆਂ ਖ਼ਿਲਾਫ਼ ਵੱਖ-ਵੱਖ ਧਾਰਾਵਾਂ ...
ਐੱਸ. ਏ. ਐੱਸ. ਨਗਰ, 6 ਮਾਰਚ (ਕੇ. ਐੱਸ. ਰਾਣਾ)-ਗਲਵਾਨ ਘਾਟੀ ਦੇ ਸ਼ਹੀਦਾਂ ਦੇ ਪਰਿਵਾਰਾਂ ਨੂੰ ਆਰਥਿਕ ਸਹਾਇਤਾ ਦੇਣ ਲਈ 92 ਸਾਲਾ ਕੈਪਟਨ ਪ੍ਰਸ਼ੋਤਮ ਸਿੰਘ ਨੇ ਬੀੜਾ ਚੁੱਕਿਆ ਹੈ | ਇਸ ਵਾਸਤੇ ਉਨ੍ਹਾਂ ਨੇ ਬਿਮਾਰ ਹੋਣ ਦੇ ਬਾਵਜੂਦ ਮੁਹਾਲੀ ਦੀਆਂ ਸੜਕਾਂ 'ਤੇ ਵਾਕਰ ਦੀ ਮਦਦ ...
ਖਰੜ, 6 ਮਾਰਚ (ਗੁਰਮੁੱਖ ਸਿੰਘ ਮਾਨ)-ਪੰਜਾਬ ਸਰਕਾਰ ਵਲੋਂ ਸ਼ੁਰੂ ਕੀਤੀ ਗਈ 'ਸਰਬੱਤ ਸਿਹਤ ਬੀਮਾ ਯੋਜਨਾ' ਤਹਿਤ ਕਾਰਡ ਬਣਾਉਣ ਲਈ ਜੀ. ਓ. ਜੀਜ਼ ਪਿੰਡ ਪੱਧਰ 'ਤੇ ਪਿੰਡਾਂ ਦੇ ਵਸਨੀਕਾਂ ਨੂੰ ਜਾਗਰੂਕ ਕਰਨ ਤਾਂ ਕਿ ਉਹ ਲੋੜ ਪੈਣ 'ਤੇ ਸਰਕਾਰ ਵਲੋਂ ਅਧਿਕਾਰਤ ਹਸਪਤਾਲਾਂ ਤੇ ...
ਲਾਲੜੂ, 6 ਮਾਰਚ (ਰਾਜਬੀਰ ਸਿੰਘ)-ਕਿਸਾਨਾਂ ਵਲੋਂ ਅੱਜ ਦੱਪਰ ਟੋਲ ਪਲਾਜ਼ਾ 'ਤੇ ਦਿੱਲੀ ਵਿਖੇ ਜਾਰੀ ਸੰਘਰਸ਼ ਨੂੰ 100 ਦਿਨ ਪੂਰੇ ਹੋਣ 'ਤੇ ਕਾਲੀਆਂ ਪੱਟੀਆਂ ਬੰਨ੍ਹ ਕੇ ਕੇਂਦਰ ਸਰਕਾਰ ਵਿਰੁੱਧ ਰੋਸ ਪ੍ਰਗਟਾਇਆ ਗਿਆ | ਇਸ ਮੌਕੇ ਕਿਸਾਨ ਯੂਨੀਅਨ ਦੇ ਆਗੂ ਮਨਪ੍ਰੀਤ ਸਿੰਘ ...
ਲਾਲੜੂ, 6 ਮਾਰਚ (ਰਾਜਬੀਰ ਸਿੰਘ)-ਲੈਹਲੀ ਪੁਲਿਸ ਨੇ ਮੋਟਰਸਾਈਕਲ ਚੋਰੀ ਹੋਣ ਦੇ ਮਾਮਲੇ ਵਿਚ ਅਣਪਛਾਤੇ ਵਿਅਕਤੀ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ | ਨਾਹਰ ਪੁਲਿਸ ਚੌਕੀ ਲੈਹਲੀ ਦੇ ਮੁੱਖ ਮੁਣਸ਼ੀ ਗੁਰਪਾਲ ਅਨੁਸਾਰ ਅਰਜੁਨ ਪ੍ਰਸ਼ਾਦ ਹਾਲ ਵਾਸੀ ਨਾਹਰ ਕੰਪਨੀ ਲੈਹਲੀ ਨੇ ...
ਜ਼ੀਰਕਪੁਰ, 6 ਮਾਰਚ (ਅਵਤਾਰ ਸਿੰਘ)-ਜ਼ੀਰਕਪੁਰ-ਪਟਿਆਲਾ ਸੜਕ 'ਤੇ ਸਥਿਤ ਸਵਾਸਤਿਕ ਵਿਹਾਰ ਸੁੁਸਾਇਟੀ ਦੇ ਇਕ ਘਰ 'ਚ ਕੰਮ ਮੰਗਣ ਦੇ ਬਹਾਨੇ ਦਾਖ਼ਲ ਹੋਈਆਂ ਦੋ ਨੌਸਰਬਾਜ਼ ਔਰਤਾਂ ਘਰ ਵਿਚ ਪਏ ਸੋਨੇ ਦੇ ਗਹਿਣਿਆਂ 'ਤੇ ਹੱਥ ਸਾਫ਼ ਕਰਕੇ ਫ਼ਰਾਰ ਹੋ ਗਈਆਂ | ਪੁੁਲਿਸ ਨੇ ...
ਮਾਜਰੀ, 6 ਮਾਰਚ (ਕੁਲਵੰਤ ਸਿੰਘ ਧੀਮਾਨ)-ਪਿੰਡ ਖਿਜ਼ਰਾਬਾਦ ਵਿਖੇ ਗੁਰਦੁਆਰਾ ਬਾਬਾ ਜੋਰਵਾਰ ਸਿੰਘ ਜੀ ਦੇ ਪਾਵਨ ਪਵਿੱਤਰ ਅਸਥਾਨ 'ਤੇ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਆਦੇਸ਼ਾਂ ਅਨੁਸਾਰ ਸਾਕਾ ਨਨਕਾਣਾ ਸਾਹਿਬ ਦੇ ਸ਼ਹੀਦਾਂ ਨੂੰ ਸਮਰਪਿਤ ਅੱਜ 7 ਮਾਰਚ ਨੂੰ ...
ਪੰਚਕੂਲਾ, 6 ਮਾਰਚ (ਕਪਿਲ)-ਪੰਚਕੂਲਾ ਅੰਦਰ ਕੋਰੋਨਾ ਵਾਇਰਸ ਦੇ 37 ਨਵੇਂ ਮਰੀਜ਼ ਸਾਹਮਣੇ ਆਏ ਹਨ, ਜਿਨ੍ਹਾਂ ਵਿਚੋਂ 35 ਮਰੀਜ਼ ਪੰਚਕੂਲਾ ਨਾਲ ਸਬੰਧਿਤ ਹਨ, ਜਦਕਿ 2 ਮਰੀਜ਼ ਪੰਚਕੂਲਾ ਤੋਂ ਬਾਹਰ ਦੇ ਖੇਤਰ ਨਾਲ ਸਬੰਧਿਤ ਹਨ | ਇਸ ਬਾਰੇ ਜਾਣਕਾਰੀ ਦਿੰਦਿਆਂ ਪੰਚਕੂਲਾ ਦੀ ...
ਡੇਰਾਬੱਸੀ, 6 ਮਾਰਚ (ਗੁਰਮੀਤ ਸਿੰਘ)-ਬੀਤੀ ਦੇਰ ਰਾਤ ਪਿੰਡ ਤਿ੍ਵੇਦੀ ਕੈਂਪ ਵਿਖੇ ਇਕ ਕਬਾੜ ਦੇ ਗੁਦਾਮ ਨੂੰ ਅਚਾਨਕ ਅੱਗ ਲੱਗ ਗਈ, ਜਿਸ ਕਾਰਨ ਲੱਖਾਂ ਰੁ. ਦੇ ਸਾਮਾਨ, ਦਫ਼ਤਰ 'ਚ ਪਿਆ ਕੰਪਿਊਟਰ, ਨਕਦੀ, ਚੈੱਕ ਬੁੱਕਾਂ ਸਮੇਤ ਹੋਰ ਜ਼ਰੂਰੀ ਕਾਗਜਾਤ ਸੜ ਕੇ ਸੁਆਹ ਹੋ ਗਏ | ...
ਐੱਸ. ਏ. ਐੱਸ. ਨਗਰ, 6 ਮਾਰਚ (ਕੇ. ਐੱਸ. ਰਾਣਾ)-ਚੰਡੀਗੜ੍ਹ ਯੂਨੀਵਰਸਿਟੀ ਘੜੂੰਆਂ ਵਿਖੇ ਅੱਜ ਅਫ਼ਰੀਕੀ ਮੁਲਕ ਘਾਨਾ ਦਾ 64ਵਾਂ ਆਜ਼ਾਦੀ ਦਿਵਸ ਧੂਮਧਾਮ ਨਾਲ ਮਨਾਇਆ ਗਿਆ | ਇਸ ਸਬੰਧੀ ਯੂਨੀਵਰਸਿਟੀ ਪ੍ਰਸ਼ਾਸਨ ਵਲੋਂ ਵਿਸ਼ੇਸ਼ ਸਮਾਗਮ ਕਰਵਾਇਆ ਗਿਆ, ਜਿਸ ਦੌਰਾਨ ਇਥੇ ...
ਕੁਰਾਲੀ, 6 ਮਾਰਚ (ਹਰਪ੍ਰੀਤ ਸਿੰਘ)-ਦਿੱਲੀ ਦੇ ਸਿੰਘੂ ਬਾਰਡਰ 'ਤੇ ਚੱਲ ਰਹੇ ਕਿਸਾਨੀ ਸੰਘਰਸ਼ 'ਚ ਸ਼ਿਰਕਤ ਕਰਨ ਉਪਰੰਤ ਵਾਪਸ ਆਉਂਦੇ ਸਮੇਂ ਕੁਰਾਲੀ-ਰੂਪਨਗਰ ਬਾਈਪਾਸ 'ਤੇ ਇਕ ਮਿੰਨੀ ਟੈਂਪੂ ਸੜਕ ਹਾਦਸੇ ਦਾ ਸ਼ਿਕਾਰ ਹੋ ਗਿਆ | ਹਾਦਸੇ ਕਾਰਨ ਟੈਂਪੂ ਵਿਚ ਸਵਾਰ ਅੱਧੀ ...
ਐੱਸ. ਏ. ਐੱਸ. ਨਗਰ, 6 ਮਾਰਚ (ਕੇ. ਐੱਸ. ਰਾਣਾ)-ਸਥਾਨਕ ਫੇਜ਼ 6 ਦੇ ਸਿਵਲ ਹਸਪਤਾਲ ਵਿਖੇ ਬੀਤੀ ਦੇਰ ਰਾਤ ਕੁੱਝ ਅਣਪਛਾਤੇ ਚੋਰਾਂ ਵਲੋਂ ਚੋਰੀ ਦੀ ਘਟਨਾ ਨੂੰ ਅੰਜਾਮ ਦੇਣ ਦੀ ਕੋਸ਼ਿਸ਼ ਕੀਤੀ ਗਈ, ਜਿਸ ਵਿਚ ਉਨ੍ਹਾਂ ਨੂੰ ਸਫਲਤਾ ਹਾਸਲ ਨਹੀਂ ਹੋਈ | ਪ੍ਰਾਪਤ ਜਾਣਕਾਰੀ ...
ਕੁਰਾਲੀ, 6 ਮਾਰਚ (ਬਿੱਲਾ ਅਕਾਲਗੜ੍ਹੀਆ)-ਕੇਂਦਰ ਸਰਕਾਰ ਵਲੋਂ ਬਣਾਏ ਗਏ ਕਾਲੇ ਕਾਨੂੰਨਾਂ ਖ਼ਿਲਾਫ਼ ਦਿੱਲੀ ਦੇ ਬਾਰਡਰਾਂ 'ਤੇ ਸੰਘਰਸ਼ ਕਰ ਰਹੇ ਕਿਸਾਨਾਂ ਦਾ ਅੰਦੋਲਨ ਹੁਣ ਇਤਿਹਾਸਕ ਪੜਾਅ 'ਤੇ ਪਹੁੰਚ ਚੁੱਕਾ ਹੈ ਅਤੇ ਜੱਟ ਮਹਾਂ ਸਭਾ ਪੰਜਾਬ ਇਸ ਅੰਦੋਲਨ ਦੌਰਾਨ ਆਪਣਾ ...
ਮਾਜਰੀ, 6 ਮਾਰਚ (ਕੁਲਵੰਤ ਸਿੰਘ ਧੀਮਾਨ)-ਬੜੌਦੀ ਟੋਲ ਪਲਾਜਾ 'ਤੇ ਲੋਕ-ਹਿੱਤ ਮਿਸ਼ਨ ਅਤੇ ਖੇਤਰ ਦੇ ਪਿੰਡਾਂ ਦੇ ਕਿਸਾਨਾਂ ਦੇ ਸਹਿਯੋਗ ਨਾਲ ਚੱਲ ਰਹੇ ਕਿਸਾਨੀ ਸੰਘਰਸ਼ ਵਿਚ ਹਰ ਵਿਅਕਤੀ ਵਲੋਂ ਬਣਦਾ ਯੋਗਦਾਨ ਪਾਇਆ ਜਾ ਰਿਹਾ ਹੈ | ਇਹ ਪ੍ਰਗਟਾਵਾ ਕਰਦਿਆਂ ਦਲਵਿੰਦਰ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered
by REFLEX