ਫ਼ਰੀਦਕੋਟ, 6 ਮਾਰਚ (ਜਸਵੰਤ ਸਿੰਘ ਪੁਰਬਾ)-ਸਥਾਨਕ ਦਸਮੇਸ਼ ਡੈਂਟਲ ਕਾਲਜ ਦੇ ਕੈਪਟਨ ਡਾ. ਪੂਰਨ ਸਿੰਘ ਆਡੀਟੋਰੀਅਮ ਵਿਖੇ ਕੋਵਿਡ-19 ਦੀਆਂ ਹਦਾਇਤਾਂ ਨੂੰ ਮੰਨਦੇ ਹੋਏ ਕਾਲਜ 'ਚ ਨਵੇਂ ਆਏੇ ਵਿਦਿਆਰਥੀਆਂ ਨੂੰ ਡਾਕਟਰੀ ਪੇਸ਼ੇ ਦੀ ਮਹੱਤਤਾ ਤੋਂ ਜਾਣੂੰ ਕਰਵਾਉਣ ਦੇ ਮੰਤਵ ਨਾਲ 'ਵਾਈਟਕੋਟ ਸੈਰੇਮਨੀ' ਕੀਤੀ ਗਈ | ਇਸ ਸੈਰੇਮਨੀ ਦਾ ਉਦਘਾਟਨ ਮੁੱਖ ਮਹਿਮਾਨ ਸੰਗਤ ਸਾਹਿਬ ਭਾਈ ਫੇਰੂ ਸਿੱਖ ਐਜੂਕੇਸ਼ਨਲ ਸੁਸਾਇਟੀ ਦੇ ਸੀਨੀਅਰ ਵਾਈਸ ਪ੍ਰੈਜ਼ੀਡੈਂਟ ਕੁਲਦੀਪ ਸਿੰਘ ਗਿੱਲ ਨੇ ਸ਼ਮ੍ਹਾ ਰੌਸ਼ਨ ਕਰਕੇ ਕੀਤਾ | ਇਸ ਮੌਕੇ ਡੈਂਟਲ ਕਾਲਜ ਦੇ ਡਾਇਰੈਕਟਰ ਡਾ. ਗੁਰਸੇਵਕ ਸਿੰਘ, ਜੁਆਇੰਟ ਡਾਇਰੈਕਟਰ ਸਵਰਨਜੀਤ ਸਿੰਘ ਗਿੱਲ ਅਤੇ ਸਮੂਹ ਸਟਾਫ ਅਤੇ ਫੈਕਲਟੀ ਹਾਜ਼ਰ ਸਨ | ਡਾ. ਤਰੁਣ ਕੁਮਾਰ, ਰਜਿਸਟਰਾਰ ਅਕੈਡਮਿਕਸ ਨੇ ਵਿਦਿਆਰਥੀਆਂ ਨੂੰ ਹੀਪੋਕਰੇਟਿਕ ਸਹੁੰ ਚੁਕਵਾਈ ਅਤੇ ਸਮੂਹ ਵਿਦਿਆਰਥੀਆਂ ਨੂੰ ਪ੍ਰਣ ਕਰਵਾਇਆ ਗਿਆ ਕਿ ਕਿਸੇ ਵੀ ਮਰੀਜ਼ ਨੂੰ ਆਪਣੇ ਜੀਵਨ 'ਚ ਬਿਨਾਂ ਕਿਸੇ ਭੇਦ-ਭਾਵ ਤੋਂ ਤੰਦਰੁਸਤ ਬਣਾਉਣ ਲਈ ਆਪਣੇ ਗਿਆਨ ਦੀ ਵਰਤੋਂ ਕੀਤੀ ਜਾਵੇ | ਇਸ ਮੌਕੇ ਡਾਕਟਰੀ ਕਿੱਤੇ ਦੀ ਪਵਿੱਤਰਤਾ ਕਾਇਮ ਰੱਖਣ ਲਈ ਹਮੇਸ਼ਾ ਸੁਚੇਤ ਹੋ ਕੇ ਕੰਮ ਕਰਨ ਲਈ ਪੇ੍ਰਰਿਤ ਕੀਤਾ ਗਿਆ | ਸਮਾਗਮ ਦੇ ਮੁੱਖ ਮਹਿਮਾਨ ਕੁਲਦੀਪ ਸਿੰਘ ਗਿੱਲ ਨੇ ਵਾਈਟਕੋਟ ਨੂੰ ਸਵੱਛਤਾ ਦਾ ਪ੍ਰਤੀਕ ਦੱਸਿਆ ਅਤੇ ਵਿਦਿਆਰਥੀਆਂ ਨੂੰ ਇਸ ਦੀ ਗਰਿਮਾ ਕਾਇਮ ਰੱਖਣ ਲਈ ਪ੍ਰੇਰਿਤ ਕੀਤਾ | ਡਾਇਰੈਕਟਰ ਡਾ. ਗੁਰਸੇਵਕ ਸਿੰਘ ਅਤੇ ਜੁਆਇੰਟ ਡਾਇਰੈਕਟਰ ਸਵਰਨਜੀਤ ਸਿੰਘ ਗਿੱਲ ਨੇ ਨਵੇਂ ਆਏ ਵਿਦਿਆਰਥੀਆਂ ਨੂੰ ਇਸ ਕਾਲਜ ਜੋ ਕਿ ਉੱਤਰੀ ਭਾਰਤ ਦਾ ਨਾਮਵਰ ਕਾਲਜ ਹੈ, ਵਿਚ ਦਾਖਲਾ ਲੈਣ ਤੇ ਮੁਬਾਰਕਬਾਦ ਦਿੱਤੀ ਅਤੇ ਜੀ ਆਇਆਂ ਆਖਿਆ | ਉਨ੍ਹਾਂ ਨੇ ਵਿਦਿਆਰਥੀਆਂ ਨੂੰ ਸਹੁੰ 'ਤੇ ਖਰੇ ਉਤਰਨ ਅਤੇ ਜ਼ਿੰਦਗੀ ਵਿਚ ਅੱਗੇ ਵੱਧਣ ਲਈ ਪ੍ਰੇਰਿਤ ਕੀਤਾ | ਉਨ੍ਹਾਂ ਨੇ ਡਾਕਟਰੀ ਪੇਸ਼ੇ ਦੀ ਮਹੱਤਤਾ ਅਤੇ ਜ਼ਿੰਦਗੀ ਦੇ ਵਿਚ ਅਨੁਸ਼ਾਸ਼ਨ ਦੀ ਮਹੱਤਤਾ ਬਾਰੇ ਵੀ ਦੱਸਿਆ | ਕਾਲਜ ਦੇ ਪਿ੍ੰਸੀਪਲ ਡਾ. ਐਸ.ਪੀ.ਐਸ. ਸੋਢੀ ਨੇ ਪਹੁੰਚੇ ਮਹਿਮਾਨਾਂ ਨੂੰ ਜੀ ਆਇਆਂ ਆਖਦਿਆਂ ਕਾਲਜ ਦੀਆਂ ਪ੍ਰਾਪਤੀਆਂ ਬਾਰੇ ਰਿਪੋਰਟ ਪੇਸ਼ ਕੀਤੀ | ਉਨ੍ਹਾਂ ਨੇ ਦੱਸਿਆ ਕਿ ਕਾਲਜ ਹਰ ਖੇਤਰ 'ਚ ਨਵੀਆਂ ਪੈੜਾਂ ਪਾ ਰਿਹਾ ਹੈ, ਬਾਬਾ ਫ਼ਰੀਦ ਯੂਨੀਵਰਸਿਟੀ ਆਫ ਹੈਲਥ ਸਾਇੰਸਿਜ਼ ਫ਼ਰੀਦਕੋਟ ਵਲੋਂ ਐਲਾਨੇ ਗਏ ਸਾਰੇ ਨਤੀਜਿਆਂ 'ਚ ਕਾਲਜ ਦੇ ਵਿਦਿਆਰਥੀ ਹਮੇਸ਼ਾ ਪਹਿਲੀਆਂ ਪੁਜੀਸ਼ਨਾਂ ਪ੍ਰਾਪਤ ਕਰਦੇ ਹਨ | ਕਾਲਜ ਦੇ ਪਿ੍ੰਸੀਪਲ ਡਾ. ਐਸ.ਪੀ.ਐਸ. ਸੋਢੀ ਨੇ ਦੱਸਿਆ ਕਿ ਵਿਸ਼ਵ ਮਹਿਲਾ ਦਿਵਸ ਨੂੰ ਮਹਿਲਾ ਟੀਕਾਕਰਨ ਦੇ ਰੂਪ ਵਿਚ 8 ਮਾਰਚ 2021 ਨੂੰ ਮਨਾਇਆ ਜਾਵੇਗਾ | ਸਮਾਗਮ ਦਾ ਅੰਤ ਰਾਸ਼ਟਰਗਾਨ ਨਾਲ ਕੀਤਾ ਗਿਆ |
ਫ਼ਰੀਦਕੋਟ, 6 ਮਾਰਚ (ਸਰਬਜੀਤ ਸਿੰਘ)-ਜ਼ਿਲ੍ਹਾ ਪੁਲਿਸ ਦੇ ਪੀ.ਓ. ਸਟਾਫ਼ ਵਲੋਂ ਮੋਟਰਸਾਈਕਲ ਚੋਰੀ ਸੰਬੰਧੀ ਦਰਜ ਮਾਮਲੇ 'ਚ ਲੋੜੀਂਦੇ ਭਗੌੜੇ ਨੂੰ ਕਾਬੂ ਕਰਨ ਦਾ ਦਾਅਵਾ ਕੀਤਾ ਗਿਆ ਹੈ | ਪੀ.ਓ. ਸਟਾਫ਼ ਇੰਚਾਰਜ ਏ.ਐਸ.ਆਈ. ਪਰਵਿੰਦਰ ਸਿੰਘ ਨੇ ਦੱਸਿਆ ਕਿ ਸਟਾਫ਼ ਦੇ ਹੋਰ ...
ਕੋਟਕਪੂਰਾ, 6 ਮਾਰਚ (ਮੇੇਘਰਾਜ, ਮੋਹਰ ਗਿੱਲ)-ਕੈਂਸਰ ਦੀ ਬਿਮਾਰੀ ਕਾਰਨ ਪਿੰਡ ਹਰੀਨੌਂ ਦੇ ਵਸਨੀਕ ਮੱਘਰ ਸਿੰਘ (63) ਪੁੱਤਰ ਅਵਤਾਰ ਸਿੰਘ ਦੀ ਮੌਤ ਹੋ ਗਈ | ਉਨ੍ਹਾਂ ਦੇ ਪੁੱਤਰ ਮਨਪ੍ਰੀਤ ਸਿੰਘ, ਭਰਾਵਾਂ ਗੁਰਮੇਲ ਸਿੰਘ ਤੇ ਗੁਰਤੇਜ ਸਿੰਘ ਨੇ ਦੱਸਿਆ ਹੈ ਕਿ ਉਹ ਪਿਛਲੇ ਕੁਝ ...
ਸ੍ਰੀ ਮੁਕਤਸਰ ਸਾਹਿਬ, 6 ਮਾਰਚ (ਹਰਮਹਿੰਦਰ ਪਾਲ)-ਥਾਣਾ ਸਦਰ ਸ੍ਰੀ ਮੁਕਤਸਰ ਸਾਹਿਬ ਦੀ ਪੁਲਿਸ ਨੇ 560 ਨਸ਼ੀਲੀਆਂ ਗੋਲੀਆਂ ਸਣੇ ਇਕ ਵਿਅਕਤੀ ਨੂੰ ਕਾਬੂ ਕੀਤਾ ਹੈ | ਜਾਣਕਾਰੀ ਦਿੰਦੇ ਹੋਏ ਥਾਣੇਦਾਰ ਗੁਰਲਾਲ ਸਿੰਘ ਨੇ ਦੱਸਿਆ ਕਿ ਗਸ਼ਤ ਦੌਰਾਨ ਪੁਲਿਸ ਪਾਰਟੀ ਨੇ ਰਾਜੂ ...
ਲੰਬੀ, ਮੰਡੀ ਕਿੱਲਿਆਂਵਾਲੀ 6 ਮਾਰਚ (ਸ਼ਿਵਰਾਜ ਸਿੰਘ ਬਰਾੜ, ਮੇਵਾ ਸਿੰਘ, ਇਕਬਾਲ ਸਿੰਘ ਸ਼ਾਂਤ)-ਹਲਕੇ ਦੇ ਪਿੰਡ ਬਣਵਾਲਾ ਵਿਖੇ ਨੌਜਵਾਨ ਦਾ ਕਤਲ ਹੋਣ ਦਾ ਸਮਾਚਾਰ ਹੈ | ਪਿੰਡ ਬਣਵਾਲਾ ਦੇ ਸੁਰਜੀਤ ਸਿੰਘ ਨੇ ਪੁਲਿਸ ਨੂੰ ਦਿੱਤੇ ਬਿਆਨਾਂ ਵਿਚ ਕਿਹਾ ਕਿ ਉਸ ਦੇ ਲੜਕੇ ਦੀ ...
ਕੋਟਕਪੂਰਾ, 6 ਮਾਰਚ ( ਗਿੱਲ, ਮੇਘਰਾਜ)-ਆਮ ਆਦਮੀ ਪਾਰਟੀ ਜ਼ਿਲ੍ਹਾ ਫ਼ਰੀਦਕੋਟ ਦੇ ਪ੍ਰਧਾਨ ਸੁਖਜੀਤ ਸਿੰਘ ਢਿੱੱਲਵਾਂ ਨੇ ਦੱਸਿਆ ਹੈ ਕਿ ਪਾਰਟੀ ਦੇ ਸੂਬਾ ਪ੍ਰਧਾਨ ਅਤੇ ਸੰਸਦ ਮੈਂਬਰ ਭਗਵੰਤ ਮਾਨ 7 ਮਾਰਚ ਦਿਨ ਐਤਵਾਰ ਨੂੰ ਫ਼ਰੀਦਕੋਟ ਅਤੇ ਕੋਟਕਪੂਰਾ ਵਿਧਾਨ ਸਭਾ ...
ਸ੍ਰੀ ਮੁਕਤਸਰ ਸਾਹਿਬ, 6 ਮਾਰਚ (ਰਣਜੀਤ ਸਿੰਘ ਢਿੱਲੋਂ)-ਸ਼ੋ੍ਰਮਣੀ ਅਕਾਲੀ ਦਲ ਵਲੋਂ 8 ਮਾਰਚ ਨੂੰ ਪੰਜਾਬ ਦੇ ਸਾਰੇ ਹਲਕਿਆਂ ਵਿਚ ਕੈਪਟਨ ਸਰਕਾਰ ਖ਼ਿਲਾਫ਼ ਧਰਨੇ ਅਤੇ ਰੋਸ ਪ੍ਰਦਰਸ਼ਨ ਕੀਤੇ ਜਾ ਰਹੇ ਹਨ, ਜਿਸ ਨੂੰ ਲੈ ਕੇ ਅੱਜ ਇੱਥੇ ਤਿਆਰੀ ਮੀਟਿੰਗ ਕੀਤੀ ਗਈ | ਮੀਟਿੰਗ ...
ਫ਼ਰੀਦਕੋਟ, 6 ਮਾਰਚ (ਸਰਬਜੀਤ ਸਿੰਘ)-ਥਾਣਾ ਸਦਰ, ਫ਼ਰੀਦਕੋਟ ਪੁਲਿਸ ਵਲੋਂ ਪਿੰਡ ਘੁਗਿਆਣਾ ਤੋਂ ਨਾਜਾਇਜ਼ ਸ਼ਰਾਬ ਸਮੇਤ ਇਕ ਵਿਅਕਤੀ ਨੂੰ ਕਾਬੂ ਕਰਨ ਦਾ ਦਾਅਵਾ ਕੀਤਾ ਗਿਆ ਹੈ | ਪੁਲਿਸ ਵਲੋਂ ਕਾਬੂ ਕੀਤੇ ਗਏ ਵਿਅਕਤੀ ਵਿਰੁੱਧ ਮਾਮਲਾ ਦਰਜ ਕਰ ਲਿਆ ਗਿਆ ਹੈ ਅਤੇ ਉਸ ...
ਕੋਟਕਪੂਰਾ, 6 ਮਾਰਚ (ਮੋਹਰ ਸਿੰਘ ਗਿੱਲ)-ਰੋਜ਼ਾਨਾ 'ਅਜੀਤ' ਦੇ ਜਲੰਧਰ ਤੋਂ ਸਟਾਫ਼ ਰਿਪੋਰਟਰ ਮੇਜਰ ਸਿੰਘ ਦੀ ਬੇਵਕਤੀ ਮੌਤ 'ਤੇ ਉਪ ਦਫ਼ਤਰ ਫ਼ਰੀਦਕੋਟ ਦੇ ਇੰਚਾਰਜ ਜਸਵੰਤ ਸਿੰਘ ਪੁਰਬਾ, ਅਦਾਰਾ 'ਅਜੀਤ' ਦੇ ਜ਼ਿਲ੍ਹਾ ਫ਼ਰੀਦਕੋਟ 'ਚ ਕੰਮ ਕਰਦੇ ਸਮੂਹ ਪੱਤਰਕਾਰਾਂ, ...
ਬਾਜਾਖਾਨਾ, 6 ਮਾਰਚ (ਜੀਵਨ ਗਰਗ)-ਨੇੜਲੇ ਪਿੰਡ ਲੰਭਵਾਲੀ ਵਿਖੇ ਲੜਕੀਆਂ ਦੇ ਚੱਲ ਰਹੇ ਸਿਲਾਈ ਕਢਾਈ ਸੈਂਟਰ ਤੋਂ 21 ਦੇ ਕਰੀਬ ਅਨੁਸੂਚਿਤ ਜਾਤੀ ਦੀਆਂ ਲੜਕੀਆਂ ਨੇ ਇਹ ਕਿੱਤਾ ਕੋਰਸ ਪਾਸ ਕੀਤਾ, ਨੂੰ ਸਰਟੀਫਿਕੇਟ ਸੀਨੀਅਰ ਕਾਂਗਰਸੀ ਆਗੂ ਸੂਰਜ ਭਾਰਦਵਾਜ ਅਤੇ ਸਰਪੰਚ ...
ਸਾਦਿਕ, 6 ਮਾਰਚ (ਗੁਰਭੇਜ ਸਿੰਘ ਚੌਹਾਨ)-ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਦੇ ਸੂਬਾ ਮੀਤ ਪ੍ਰਧਾਨ ਅਤੇ ਕਿਸਾਨ ਸੰਯੁਕਤ ਮੋਰਚਾ ਨਾਲ ਸਬੰਧਿਤ ਸਿਮਰਜੀਤ ਸਿੰਘ ਬਰਾੜ ਘੁੱਦੂਵਾਲਾ ਨੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਵਲੋਂ ਬਜਟ ਇਜਲਾਸ ਵਿਚ ਖੇਤੀ ਖੋਜ ਸੰਸਥਾ ਦਾ ...
ਬਾਜਾਖਾਨਾ, 6 ਮਾਰਚ (ਜੀਵਨ ਗਰਗ)-ਬਾਜਾਖਾਨਾ ਪੁਲਿਸ ਨੇ ਡੀ.ਐਸ.ਪੀ ਜੈਤੋ ਪਰਮਿੰਦਰ ਸਿੰਘ ਗਰੇਵਾਲ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਅਤੇ ਐਸ.ਐਚ.ਓ ਬਾਜਾਖਾਨਾ ਇਕਬਾਲ ਹੁਸੈਨ ਦੀ ਅਗਵਾਈ 'ਚ ਨਸ਼ਿਆਂ ਦੀ ਤਸਕਰੀ ਨੂੰ ਰੋਕਣ ਲਈ ਸ਼ੁਰੂ ਕੀਤੀ ਮੁਹਿੰਮ ਤਹਿਤ ਵੱਖ-ਵੱਖ ...
ਬਰਗਾੜੀ, 6 ਮਾਰਚ (ਲਖਵਿੰਦਰ ਸ਼ਰਮਾ)-ਕਸਬੇ ਦੇ 7 ਵੋਟ ਬੂਥਾਂ ਦੇ ਬੀ.ਐਲ.ਓਜ ਨੇ ਨਵੇਂ ਵੋਟਰ ਕਾਰਡ ਵੰਡਣ, ਮੋਬਾਇਲ ਫੋਨਾਂ ਤੇ ਵੋਟਰ ਕਾਰਡ ਡਾਊਨਲੋਡ ਕਰਨ ਦੇ ਦੋ ਰੋਜ਼ਾ ਕੈਂਪ ਦੇ ਪਹਿਲੇ ਦਿਨ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਬਰਗਾੜੀ ਵਿਖੇ ਕੈਂਪ ਲਗਾਇਆ ਜਿਸ ਤਹਿਤ ...
ਫ਼ਰੀਦਕੋਟ, 6 ਮਾਰਚ (ਸਤੀਸ਼ ਬਾਗ਼ੀ)-ਪੰਜਾਬ ਨਿਰਮਾਣ ਮਜ਼ਦੂਰ ਯੂਨੀਅਨ ਦੇ ਮੀਤ ਪ੍ਰਧਾਨ ਗੁਰਸੇਵਕ ਸਿੰਘ ਦੀ ਅਗਵਾਈ ਹੇਠ ਜਥੇਬੰਦੀ ਵਲੋਂ ਕਿਸਾਨ ਮਜ਼ਦੂਰ, ਸਫ਼ਾਈ ਕਰਮਚਾਰੀਆਂ ਅਤੇ ਸ਼ਹਿਰ ਨਿਵਾਸੀਆਂ ਦੇ ਸਹਿਯੋਗ ਨਾਲ ਰੋਸ ਮੁਜ਼ਾਹਰਾ ਕਰਕੇ ਦਿਨ ਪ੍ਰਤੀ ਦਿਨ ਵਧ ...
ਫ਼ਰੀਦਕੋਟ, 6 ਮਾਰਚ (ਜਸਵੰਤ ਸਿੰਘ ਪੁਰਬਾ)-ਗੁਰੂ ਨਾਨਕ ਦੇਵ ਲੋਕ ਭਲਾਈ ਟਰੱਸਟ ਹਾਂਗਕਾਂਗ ਵਲੋਂ ਕੀਤੇ ਜਾ ਰਹੇ ਸੇਵਾ ਕਾਰਜਾਂ ਦੀ ਲੜੀ ਤਹਿਤ ਫ਼ਰੀਦਕੋਟ ਤੇ ਫ਼ਿਰੋਜ਼ਪੁਰ ਜ਼ਿਲਿ੍ਹਆਂ ਦੇ 20 ਲੋੜਵੰਦ ਪਰਿਵਾਰਾਂ ਨੂੰ ਮਹੀਨਾਵਾਰੀ ਰਾਸ਼ਨ ਦੀ ਵੰਡ ਕੀਤੀ ਗਈ | ਬਿੰਦਰ ...
ਕੋਟਕਪੂਰਾ, 6 ਮਾਰਚ (ਮੋਹਰ ਸਿੰਘ ਗਿੱਲ, ਮੇਘਰਾਜ)-ਤਤਕਾਲੀਨ ਬਾਦਲ ਸਰਕਾਰ ਵਲੋਂ ਇਕ ਨਿੱਜੀ ਕੰਪਨੀ ਨੂੰ 100 ਫ਼ੀਸਦੀ ਸ਼ੁੱਧ ਪਾਣੀ ਸਪਲਾਈ, ਸੀਵਰੇਜ਼ ਅਤੇ ਪਾਣੀ ਨਿਕਾਸੀ ਦੇ ਸੁਚਾਰੂ ਪ੍ਰਬੰਧਾਂ ਤੇ ਸਟਰੀਟ ਲਾਈਟਾਂ ਦਾ ਪ੍ਰੋਜੈਕਟ ਡੇਢ ਸਾਲ ਵਿਚ ਪੂਰਾ ਕਰਨ ਦਾ 117 ...
ਸਾਦਿਕ, 6 ਮਾਰਚ (ਗੁਰਭੇਜ ਸਿੰਘ ਚੌਹਾਨ)-ਪੂਜਨੀਕ ਸ੍ਰੀ ਚੰਦਰਸੁਆਮੀ ਦੇ 91ਵੇਂ ਜਨਮ ਦਿਨ ਦੀ ਖੁਸ਼ੀ 'ਚ 6ਵਾਂ ਸਾਲਾਨਾ ਮੁਫ਼ਤ ਜਾਂਚ ਕੈਂਪ ਇੱਥੇ ਹਰੀ ਸੇਠੀ ਨਰਸਿੰਗ ਹੋਮ ਵਿਖੇ ਲਾਇਆ ਗਿਆ | ਜਾਂਚ ਕੈਂਪ ਸਬੰਧੀ ਜਾਣਕਾਰੀ ਦਿੰਦੇ ਹੋਏ ਡਾ: ਰਿੰਕੂ ਸੇਠੀ ਅਤੇ ਡਾ: ਸੋਨੀਆਂ ...
ਸਾਦਿਕ, 6 ਮਾਰਚ (ਗੁਰਭੇਜ ਸਿੰਘ ਚੌਹਾਨ)-ਬਾਬਾ ਬਰਫਾਨੀ ਸੇਵਾ ਸੰਮਤੀ ਅਤੇ ਸ੍ਰੀ ਅਮਰਨਾਥ ਯੂਥ ਵੈਲਫੇਅਰ ਸੇਵਾ ਸੰਮਤੀ ਵਲੋਂ ਇੱਥੇ ਸਾਂਝੇ ਤੌਰ 'ਤੇ ਮਹਾਂ ਸ਼ਿਵਰਾਤਰੀ ਦਾ ਤਿਉਹਾਰ ਮਨਾਉਣ ਸਬੰਧੀ ਵਿਚਾਰ ਵਟਾਂਦਰਾ ਕੀਤਾ ਗਿਆ ਅਤੇ ਪੋਸਟਰ ਰਿਲੀਜ਼ ਕੀਤਾ ਗਿਆ | ਸੇਵਾ ...
ਫ਼ਰੀਦਕੋਟ, 6 ਮਾਰਚ (ਜਸਵੰਤ ਸਿੰਘ ਪੁਰਬਾ)-ਅੰਤਰ-ਰਾਸ਼ਟਰੀ ਮਹਿਲਾ ਦਿਵਸ ਨੂੰ ਸਮਰਪਿਤ ਸਥਾਨਕ ਦੇਸ਼ ਭਗਤ ਪੰਡਿਤ ਚੇਤਨ ਦੇਵ ਸਰਕਾਰੀ ਕਾਲਜ ਆਫ਼ ਐਜੂਕੇਸ਼ਨ ਵਿਖੇ ਪਿ੍ੰਸੀਪਲ ਡਾ. ਰਮਿੰਦਰ ਘਈ ਦੀ ਅਗਵਾਈ ਅਤੇ ਡਾ. ਕੰਵਲਦੀਪ ਸਿੰਘ ਦੀ ਪ੍ਰੇਰਨਾ ਸਦਕਾ ਕਾਲਜ ਵਿਖੇ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered
by REFLEX