ਸੰਗਰੂਰ, 6 ਮਾਰਚ (ਅਮਨਦੀਪ ਸਿੰਘ ਬਿੱਟਾ) - ਕਿਸਾਨ ਸੰਘਰਸ਼ ਦਾ ਵੱਡਾ ਕੇਂਦਰ ਬਣੇ ਜ਼ਿਲ੍ਹਾ ਸੰਗਰੂਰ ਵਿਚ ਕਿਸਾਨਾਂ ਵਲੋਂ ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ਉੱਤੇ ਕਾਲੇ ਬਿੱਲੇ, ਪੱਗਾਂ ਉੱਤੇ ਕਾਲੀਆਂ ਪੱਟੀਆਂ ਬੰਨਣ ਦੇ ਨਾਲ-ਨਾਲ ਸ਼ਹਿਰ ਦੇ ਚੌਂਕਾਂ ਵਿਚ ਕਾਲੀ ਝੰਡੀਆਂ ਲਾ ਕੇ ਰੋਸ ਮੁਜ਼ਾਹਰਾ ਕੀਤਾ ਗਿਆ | ਭਾਰਤੀ ਕਿਸਾਨ ਯੂਨੀਅਨ (ਏਕਤਾ-ਉਗਰਾਹਾਂ) ਵਲੋਂ 1 ਅਕਤੂਬਰ ਤੋਂ ਰਿਲਾਇੰਸ ਪੰਪ ਖੇਤੀ ਵਿਖੇ ਅਤੇ 13 ਅਕਤੂਬਰ ਤੋਂ ਗੁਰਦਾਸਪੁਰਾ ਪਿੰਡ ਵਿਖੇ ਭਾਜਪਾ ਆਗੂ ਸਤਵੰਤ ਸਿੰਘ ਪੂਨੀਆ ਦੇ ਨਿਵਾਸ ਬਾਹਰ ਭਰਵੇਂ ਧਰਨੇ ਦਿੱਤੇ ਗਏ | ਦੂਜੇ ਪਾਸੇ ਸੰਯੁਕਤ ਕਿਸਾਨ ਮੋਰਚੇ ਨਾਲ ਸੰਬੰਧਤ 31 ਜਥੇਬੰਦੀਆਂ ਦੇ ਆਗੂਆਂ ਵਲੋਂ ਲੰਬੇ ਸਮੇਂ ਤੋਂ ਰੇਲਵੇ ਸਟੇਸ਼ਨ ਬਾਹਰ ਚੱਲ ਰਹੇ ਧਰਨੇ ਦੌਰਾਨ ਆਗੂਆਂ ਨੇ ਕੇਂਦਰ ਸਰਕਾਰ ਨੂੰ ਕਿਸਾਨਾਂ ਦਾ ਸਭ ਤੋਂ ਵੱਡਾ ਦੁਸ਼ਮਣ ਕਰਾਰ ਦਿੱਤਾ | ਗੁਰਦਾਸਪੁਰਾ ਅਤੇ ਖੇੜੀ ਵਿਖੇ ਧਰਨਿਆਂ ਨੂੰ ਸੰਬੋਧਨ ਕਰਦਿਆਂ ਬਲਾਕ ਪ੍ਰਧਾਨ, ਗੋਬਿੰਦਰ ਸਿੰਘ ਮੰਗਵਾਲ ਨੇ ਕਿਹਾ ਕਿ ਭਲਕੇ 7 ਮਾਰਚ ਨੂੰ ਮਹਿਲਾ ਕਿਸਾਨ ਕਾਰਕੁਨਾਂ ਦੇ ਵੱਡੇ ਕਾਫ਼ਲੇ ਖਨੌਰੀ ਰਾਹੀ ਦਿੱਲੀ ਵੱਲ ਕੂਚ ਕਰਨਗੇ | 8 ਮਾਰਚ ਨੂੰ ਦਿੱਲੀ ਵਿਖੇ ਮਨਾਏ ਜਾ ਰਹੇ 'ਮਹਿਲਾ ਦਿਵਸ' ਮੌਕੇ ਪੰਜਾਬ ਤੋਂ ਵੱਡੀ ਗਿਣਤੀ ਵਿਚ ਮਹਿਲਾ ਕਿਸਾਨ ਕਾਰਕੁਨਾਂ ਦੇ ਜਾਣ ਦੀ ਗੱਲ ਕਰਦਿਆਂ ਮੰਗਵਾਲ ਨੇ ਕਿਹਾ ਕਿ ਜਥੇਬੰਦੀ ਵਲੋਂ ਇਕੱਠ ਪੱਖੋਂ ਇਹ ਟੀਚਾਂ ਦੋ ਲੱਖ ਮਹਿਲਾ ਕਿਸਾਨ ਕਾਰਕੁਨਾਂ ਦਾ ਰੱਖਿਆ ਗਿਆ ਹੈ | ਧਰਨੇ 'ਚ ਗੋਬਿੰਦਰ ਸਿੰਘ ਬਡਰੁੱਖਾਂ, ਛਿੰਦਰ ਸਿੰਘ ਬਡਰੁੱਖਾਂ, ਸੋਮਨਾਥ ਸ਼ੇਰੋਂ, ਗੁਰਦੇਵ ਸਿੰਘ ਕੰਮੋਮਾਜਰਾ, ਹਰਦੇਵ ਸਿੰਘ ਕੁਲਾਰਾਂ, ਲਾਭ ਸਿੰਘ ਖੁਰਾਣਾ, ਕਰਮਜੀਤ ਸਿੰਘ ਮੰਗਵਾਲ, ਜੋਨੀ ਮੰਗਵਾਲ, ਬੀਬੀ ਸੁਰਜੀਤ ਕੌਰ ਲੌਂਗੋਵਾਲ, ਬੀਬੀ ਅਮਰਜੀਤ ਕੌਰ ਬਾਲੀਆਂ ਨੇ ਵੀ ਵਿਚਾਰ ਰੱਖੇ | ਦੂਜੇ ਪਾਸੇ ਸੰਯੁਕਤ ਕਿਸਾਨ ਮੋਰਚੇ ਦੀ ਸਾਂਝੀ ਸਟੇਜ ਉੱਤੇ ਕਿਸਾਨ ਆਗੂ ਹਰਮੇਲ ਸਿੰਘ ਮਹਿਰੋਕ ਆਲ ਇੰਡੀਆ ਕਿਸਾਨ ਫੈਡਰੇਸ਼ਨ, ਨਿਰਮਲ ਸਿੰਘ ਬਟਰਿਆਣਾ, ਗੁਰਮੀਤ ਸਿੰਘ ਕਪਿਆਲ, ਰੋਹੀ ਸਿੰਘ ਮੰਗਵਾਲ, ਸੁਖਦੇਵ ਸਿੰਘ ਸੰਗਰੂਰ, ਦਲਵਾਰਾ ਸਿੰਘ ਨਾਗਰਾ, ਲੱਖਮੀ ਚੰਦ, ਪ੍ਰਗਟ ਸਿੰਘ ਛਾਜਲੀ, ਇੰਦਰਜੀਤ ਸਿੰਘ ਛੰਨਾ, ਮੋਹਨ ਲਾਲ ਸੁਨਾਮ, ਰਾਜ ਸਿੰਘ ਖਿੱਲਰੀਆਂ, ਸੁਖਵੰਤ ਸਿੰਘ, ਬਲਵਿੰਦਰ ਸਿੰਘ ਕਿਸ਼ਨਪੁਰਾ, ਕੁਲਜੀਤ ਸਿੰਘ ਨਾਗਰਾ ਨੇ ਕਿਸਾਨ ਜਥੇਬੰਦੀਆਂ ਦੀ ਹਾਈ ਕਮਾਨ ਦੇ ਦਿੱਤੇ ਸੱਦੇ ਉੱਤੇ ਕਾਲੇ ਝੰਡੇ ਅਤੇ ਕਾਲੇ ਬਿੱਲੇ ਲਗਾਉਂਦਿਆਂ ਰੋਸ ਮੁਜ਼ਾਹਰਾ ਕੀਤਾ |
ਭਵਾਨੀਗੜ੍ਹ, (ਰਣਧੀਰ ਸਿੰਘ ਫੱਗੂਵਾਲਾ) - ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵਲੋਂ ਦਿੱਲੀ ਵਿਖੇ ਚੱਲ ਰਹੇ ਕਿਸਾਨੀ ਅੰਦੋਲਨ ਦੌਰਾਨ ਮਹਿਲਾ ਦਿਵਸ ਮਨਾਉਣ ਦੀ ਤਿਆਰੀ ਵਜੋਂ ਇਲਾਕੇ ਵਿਚ ਟਰੈਕਟਰ ਮਾਰਚ ਕਰਦਿਆਂ ਕੇਂਦਰ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ | ਇਸ ਮੌਕੇ ਕੁਝ ਔਰਤਾਂ ਵਲੋਂ ਟਰੈਕਟਰ ਮਾਰਚ ਦੌਰਾਨ ਟਰੈਕਟਰ ਚਲਾ ਕੇ ਕਿਸਾਨਾਂ ਦਾ ਸਾਥ ਦਿੱਤਾ | ਇਸ ਮੌਕੇ ਯੂਨੀਅਨ ਦੇ ਸੂਬਾ ਆਗੂ ਜਗਤਾਰ ਸਿੰਘ ਕਾਲਾਝਾੜ ਨੇ ਕਿਹਾ ਕਿ ਯੂਨੀਅਨ ਵਲੋਂ ਦਿੱਲੀ ਵਿਖੇ ਚੱਲ ਰਹੇ ਅੰਦੋਲਨ ਵਿਚ ਮਹਿਲਾ ਦਿਵਸ ਮਨਾਉਣ ਲਈ ਡੇਢ ਲੱਖ ਔਰਤਾਂ ਨੂੰ ਦਿੱਲੀ ਲਿਜਾਇਆ ਜਾਵੇਗਾ | ਇਸ ਮੌਕੇ ਟਰੈਕਟਰ ਚਲਾ ਰਹੀ ਲੜਕੀ ਲਵਪ੍ਰੀਤ ਕੌਰ ਨੇ ਕਿਹਾ ਕਾਲੇ ਕਾਨੂੰਨਾਂ ਨੂੰ ਰੱਦ ਕਰਾਉਣ ਲਈ ਉਹ ਟਰੈਕਟਰਾਂ 'ਤੇ ਵੱਡੀ ਗਿਣਤੀ ਵਿਚ ਦਿੱਲੀ ਜਾ ਕੇ ਮਹਿਲਾ ਦਿਵਸ ਮਨਾਉਣਗੇ | ਉਨ੍ਹਾਂ ਔਰਤਾਂ ਨੂੰ ਦਿੱਲੀ ਜਾਣ ਦਾ ਸੱਦਾ ਦਿੰਦਿਆਂ ਆਪ ਟਰੈਕਟਰ ਚਲਾ ਕੇ ਟਰੈਕਟਰ ਮਾਰਚ ਦੀ ਅਗਵਾਈ ਕੀਤੀ | ਟਰੈਕਟਰ ਮਾਰਚ ਦੌਰਾਨ ਮਹਿਲਾ ਬੰਧਨਾ ਰਾਣੀ ਨੇ ਦੱਸਿਆ ਕਿ ਦਿੱਲੀ ਵੱਲ ਵੱਡੀ ਗਿਣਤੀ ਵਿਚ ਔਰਤਾਂ ਟਰੈਕਟਰ ਚਲਾ ਦਿੱਲੀ ਜਾਣਗੀਆਂ | ਇਸ ਮੌਕੇ ਬਲਾਕ ਪ੍ਰਧਾਨ ਅਜੈਬ ਸਿੰਘ ਲਖੇਵਾਲ, ਜਸਵੀਰ ਸਿੰਘ ਗੱਗੜਪੁਰ, ਕਰਮ ਚੰਦ ਪੰਨਵਾਂ, ਸੁਖਵਿੰਦਰ ਸਿੰਘ ਬਲਿਆਲ, ਜਗਤਾਰ ਸਿੰਘ ਲਾਡੀ, ਰਘਬੀਰ ਸਿੰਘ ਘਰਾਚੋਂ, ਕੁਲਵੀਰ ਸਿੰਘ ਗੱਗੜਪੁਰ ਤੋਂ ਇਲਾਵਾ ਵੱਡੀ ਗਿਣਤੀ ਵਿਚ ਔਰਤਾਂ ਅਤੇ ਹੋਰ ਕਿਸਾਨ ਆਗੂ ਹਾਜ਼ਰ ਸਨ |
ਮਲੇਰਕੋਟਲਾ, (ਕੁਠਾਲਾ) - ਮਲੇਰਕੋਟਲਾ ਖ਼ਿੱਤੇ ਅੰਦਰ ਕਿਸਾਨੀ ਅੰਦੋਲਨ ਦੇ ਮੁੱਖ ਕੇਂਦਰ ਵਜੋਂ ਉੱਭਰੇ ਗੁਰਦੁਆਰਾ ਹਾਅ ਦਾ ਨਾਅਰਾ ਮਲੇਰਕੋਟਲਾ ਤੋਂ ਅੱਜ ਕਿਸਾਨਾਂ ਦੇ ਤੇਰ੍ਹਵੇਂ ਕਾਫ਼ਲੇ ਨੇ ਬੱਸ ਰਾਹੀ ਦਿੱਲੀ ਵੱਲ ਚਾਲੇ ਪਾਏ | ਜਥੇ ਵਿਚ ਆਲੇ ਦੁਆਲੇ ਪਿੰਡਾਂ ਤੋਂ ਕਿਸਾਨਾਂ ਸਮੇਤ ਸ਼ਹਿਰ ਦੇ ਕਈ ਕਾਰੋਬਾਰੀ ਵੀ ਸ਼ਾਮਿਲ ਸਨ | ਕਾਫ਼ਲੇ ਨੂੰ ਰਵਾਨਾ ਕਰਨ ਤੋਂ ਪਹਿਲਾਂ ਗੁਰਦੁਆਰਾ ਸਾਹਿਬ ਦੇ ਹੈੱਡ ਗ੍ਰੰਥੀ ਭਾਈ ਨਰਿੰਦਰਪਾਲ ਸਿੰਘ ਨੇ ਅੰਨ ਦਾਤੇ ਦੀ ਚੜ੍ਹਦੀ ਕਲਾ ਅਤੇ ਕਿਸਾਨ ਘੋਲ ਦੀ ਸਫਲਤਾ ਲਈ ਅਰਦਾਸ ਕੀਤੀ | ਇਸ ਮੌਕੇ ਭਾਈ ਨਰਿੰਦਰਪਾਲ ਸਿੰਘ, ਪ੍ਰਧਾਨ ਭਾਈ ਬਹਾਦਰ ਸਿੰਘ ਅਤੇ ਐਡਵੋਕੇਟ ਗੁਰਮੁਖ ਸਿੰਘ ਟਿਵਾਣਾ ਨੇ ਦੱਸਿਆ ਕਿ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਕੇਂਦਰੀ ਖੇਤੀ ਕਾਨੰੂਨਾਂ ਖ਼ਿਲਾਫ਼ ਦਿੱਲੀ ਵਿਖੇ ਚੱਲ ਰਹੇ ਕਿਸਾਨ ਮੋਰਚੇ ਦੀ ਆਰਥਿਕ ਮਦਦ ਲਈ ਗੁਰਦੁਆਰਾ ਸਾਹਿਬ ਵਿਖੇ ਗੋਲਕ ਸਥਾਪਤ ਕੀਤੀ ਗਈ ਹੈ ਅਤੇ ਇਸ ਗੋਲਕ ਵਿਚ ਜਮ੍ਹਾਂ ਹੋਈ ਰਾਸ਼ੀ ਨੂੰ ਹਫ਼ਤਾਵਾਰੀ ਜਥਿਆਂ ਦੀ ਦਿੱਲੀ ਮੋਰਚੇ ਵਿਚ ਸ਼ਮੂਲੀਅਤ ਯਕੀਨੀ ਬਨਾਉਣ ਲਈ ਵਰਤਿਆ ਜਾ ਰਿਹਾ ਹੈ | ਇਸ ਮੌਕੇ ਭਾਈ ਨਰਿੰਦਰਪਾਲ ਸਿੰਘ, ਪ੍ਰਧਾਨ ਭਾਈ ਬਹਾਦਰ ਸਿੰਘ ਅਤੇ ਐਡਵੋਕੇਟ ਟਿਵਾਣਾ ਦੇ ਨਾਲ ਕੁਲਵੰਤ ਸਿੰਘ ਖ਼ਜ਼ਾਨਚੀ, ਜਰਨੈਲ ਸਿੰਘ ਮੰਨਵੀਂ, ਭਰਪੂਰ ਸਿੰਘ ਬਧਰਾਵਾਂ ਸਾਬਕਾ ਪ੍ਰਧਾਨ ਟਰੱਕ ਯੂਨੀਅਨ, ਦਲਜੀਤ ਸਿੰਘ ਚੌਂਦਾ ਅਤੇ ਡਾ.ਹਰਮੇਲ ਸਿੰਘ ਕਿਲ੍ਹਾ ਆਦਿ ਆਗੂ ਵੀ ਹਾਜ਼ਰ ਸਨ |
ਮੂਣਕ, (ਭਾਰਦਵਾਜ/ਸਿੰਗਲਾ) - ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਬਲਾਕ ਲਹਿਰਾਗਾਗਾ 'ਚ 8 ਮਾਰਚ ਨੂੰ ਕੌਮਾਂਤਰੀ ਮਹਿਲਾ ਦਿਵਸ ਦੀ ਤਿਆਰੀ ਸਬੰਧੀ ਦੂਜੇ ਦਿਨ ਕੱਢੇ ਟਰੈਕਟਰ ਮਾਰਚ 'ਚ ਵੱਡੀ ਗਿਣਤੀ ਔਰਤਾਂ ਨੇ ਹਿੱਸਾ ਲਿਆ ਜੋ ਮੂਣਕ ਤੋਂ ਹੰੁਦੇ ਹੋਏ ਲਗਪਗ 20 ਪਿੰਡਾਂ ਵਿਚ ਗੁਜ਼ਰਿਆ | ਦਿੱਲੀ ਦੀ ਤਿਆਰੀ ਲਈ ਜਥੇਬੰਦੀ ਵਲੋਂ ਮੂਣਕ ਵਿਖੇ ਰੀਮਾ ਰਾਣੀ ਮੂਣਕ ਦੀ ਅਗਵਾਈ ਹੇਠ ਔਰਤਾਂ ਨੇ ਟਰੈਕਟਰ ਮਾਰਚ ਕੱਢਿਆ ਗਿਆ | 7 ਮਾਰਚ ਨੂੰ ਇਹ ਜਥਾ ਸਵੇਰੇ 11ਵਜੇ ਔਰਤਾਂ ਦਾ ਇਕ ਵੱਡਾ ਜਥਾ ਖਨੌਰੀ ਬਾਰਡਰ ਤੋਂ ਹੰੁਦੇ ਹੋਏ ਦਿੱਲੀ ਰਵਾਨਾ ਹੋਵੇਗਾ ਤੇ ਦੂਜਾ ਡੱਬਵਾਲੀ ਰਾਸਤੇ ਜਾਵੇਗਾ | 8 ਮਾਰਚ ਵਾਲੇ ਪੋ੍ਰਗਰਾਮ 'ਚ ਔਰਤਾਂ ਦਾ ਇਕੱਠ ਲੱਖਾਂ ਦੀ ਗਿਣਤੀ 'ਚ ਹੋਵੇਗਾ ਜੋ ਮੋਦੀ ਸਰਕਾਰ ਦੀਆਂ ਜੜ੍ਹਾਂ ਹਿਲਾ ਦੇਵਾਂਗਾ | ਇਹ ਸਾਰੀ ਜਾਣਕਾਰੀ ਪੈੱ੍ਰਸ ਨੂੰ ਧਰਮਿੰਦਰ ਸਿੰਘ ਪਸੋਰ ਬਲਾਕ ਪ੍ਰਧਾਨ ਤੇ ਰਾਮ ਸਿੰਘ ਢੀਂਡਸਾ ਕਾਰਜਕਾਰੀ ਪ੍ਰਧਾਨ ਬਲਾਕ ਲਹਿਰਾਗਾਗਾ ਨੇ ਦਿੱਤੀ | ਇਸ ਸਮੇਂ ਬਲਾਕ ਆਗੂ ਬਲਵਿੰਦਰ ਸਿੰਘ ਮਨਿਆਣਾ, ਰਿੰਕੂ ਮੂਣਕ, ਗਗਨ ਬਲਜੀਤ ਬੱਲਰਾਂ, ਗੁਰਮੇਲ ਸਿੰਘ ਕੜੈਲ ਨੇ ਵੀ ਲੋਕਾਂ ਨੂੰ ਖੇਤੀ ਕਾਲੇ ਕਾਨੂੰਨ ਖ਼ਿਲਾਫ਼ ਲੋਕਾਂ ਨੂੰ ਸੰਬੋਧਨ ਕੀਤਾ | ਇਸ ਸਮੇਂ ਬਖਤੌਰ ਸਿੰਘ, ਰੋਸਨ ਸੈਣੀ, ਬਿੰਦਰ ਰਾਉ, ਜਗਸੀਰ ਰਾਉ, ਗੁਰਭੇਜ ਸਿੰਘ, ਦਰਸ਼ਨ ਸਿੰਘ ਭੂਦਣਭੈਣੀ, ਬੀਰਬਲ ਸਿੰਘ ਹਮੀਰਗੜ੍ਹ ਆਦਿ ਹਾਜ਼ਰ ਸਨ |
ਸੰਦੌੜ, (ਜਸਵੀਰ ਸਿੰਘ ਜੱਸੀ) - ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਬਲਾਕ ਅਹਿਮਦਗੜ੍ਹ ਦੇ ਪ੍ਰਧਾਨ ਸ਼ੇਰ ਸਿੰਘ ਮਹੋਲੀ ਦੀ ਅਗਵਾਈ ਹੇਠ ਪਿੰਡ ਟਰੈਕਟਰ ਰੋਸ ਪ੍ਰਦਰਸ਼ਨ ਕਰਦਿਆਂ ਕਿਸਾਨਾਂ ਨੇ ਕਾਰਪੋਰੇਟ ਘਰਾਣੇ ਅੰਬਾਨੀ ਅਡਾਨੀ ਅਤੇ ਕੇਂਦਰ ਦੀ ਨਰਿੰਦਰ ਮੋਦੀ ਵਾਲੀ ਅਗਵਾਈ ਦੀ ਸਰਕਾਰ ਖਿਲਾਫ਼ ਨਾਅਰੇਬਾਜ਼ੀ ਕੀਤੀ | ਇਸ ਮੌਕੇ ਆਗੂ ਹੁਸ਼ਿਆਰ ਸਿੰਘ, ਦਰਸ਼ਨ ਸਿੰਘ, ਸ਼ਿੰਗਾਰਾ ਸਿੰਘ ਮਹੋਲੀ ਕਲਾਂ, ਮਲਾਗਰ ਸਿੰਘ ਮਹੋਲੀ ਕਲਾਂ ਤੋਂ ਇਲਾਵਾ ਵੱਡੀ ਗਿਣਤੀ ਵਿਚ ਔਰਤਾਂ, ਬਜ਼ੁਰਗਾਂ ਅਤੇ ਬੱਚਿਆਂ ਨੇ ਸ਼ਮੂਲੀਅਤ ਕੀਤੀ |
ਸੂਲਰ ਘਰਾਟ, (ਜਸਵੀਰ ਸਿੰਘ ਔਜਲਾ) - ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੀ ਜਥੇਬੰਦੀ ਵਲੋਂ ਹਲਕਾ ਦਿੜ੍ਹਬਾ ਦੇ ਵੱਖ-ਵੱਖ ਪਿੰਡਾਂ ਵਿਚ ਕੇਂਦਰ ਸਰਕਾਰ ਦੇ ਕਾਲੇ ਕਾਨੂੰਨਾਂ ਖਿਲਾਫ ਜਾਗੋ ਕੱਢੀ ਗਈ | ਪਿੰਡ ਛਾਹੜ ਦੇ ਪ੍ਰਧਾਨ ਪਰਮਜੀਤ ਸਿੰਘ ਅਤੇ ਪ੍ਰਧਾਨ ਬਲਜੀਤ ਕੌਰ ਨੇ ਦੱਸਿਆ ਕਿ ਜਥੇਬੰਦੀ ਵਲੋਂ ਉਲੀਕੇ ਪ੍ਰੋਗਰਾਮਾਂ ਅਨੁਸਾਰ ਪਿੰਡਾਂ ਵਿਚ ਕੇਂਦਰ ਸਰਕਾਰ ਵਲੋਂ ਬਣਾਏ ਗਏ ਕਾਲੇ ਕਾਨੂੰਨਾਂ ਖਿਲਾਫ ਲੋਕਾਂ ਨੂੰ ਜਾਗਰੂਕ ਕਰਨ ਲਈ ਜਾਗੋ ਕੱਢੀ ਜਾ ਰਹੀ ਹੈ |
ਮੂਣਕ, (ਸਿੰਗਲਾ, ਭਾਰਦਵਾਜ) - ਪੰਜਾਬ ਕਿਸਾਨ ਯੂਨੀਅਨ ਦੇ ਆਗੂ ਜੁਗਰਾਜ ਸਿੰਘ ਰਘੜਿਆਲ ਨੇ ਦੱਸਿਆ ਕਿ ਕੇਂਦਰ ਸਰਕਾਰ ਦੀ ਚੁੱਕ 'ਤੇ ਸੀ.ਬੀ.ਆਈ. ਵਲੋਂ ਸ਼ੈਲਰਾਂ 'ਚ ਛਾਪੇ ਮਾਰਨੇ, ਫੋਟੀਫਾਇਡ ਚਾਵਲ ਲੈਣ ਦੇ ਬਹਾਨੇ ਸ਼ੈਲਰਾਂ ਨੂੰ ਬੰਦ ਕਰਵਾਉਣਾ, ਸਿੱਧੀ ਅਦਾਇਗੀ ਦੇ ਨਾਂਅ ਉੱਤੇ ਆੜ੍ਹਤੀ ਵਰਗ ਨੂੰ ਪ੍ਰੇਸ਼ਾਨ ਕਰਨਾ, ਜੋ ਵਿਅਕਤੀ ਕਿਸਾਨਾਂ ਦੇ ਅੰਦੋਲਨ 'ਚ ਲੰਗਰ ਆਦਿ 'ਚ ਸਹਿਯੋਗ ਕਰਦੇ ਹਨ ਅਤੇ ਅੰਦੋਲਨ 'ਚ ਇਕੱਠ ਵਧਾਉਣ ਲਈ ਕਿਸਾਨਾਂ ਦੀ ਸਹਾਇਤਾ ਕਰਦੇ ਹਨ, ਉਨ੍ਹਾਂ ਨੂੰ ਕੇਂਦਰ ਸਰਕਾਰ ਦੇ ਇਸ਼ਾਰੇ 'ਤੇ ਵੱਖ-ਵੱਖ ਏਜੰਸੀਆਂ ਵਲੋਂ ਤੰਗ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ | ਇਸ ਮੌਕੇ ਉਨ੍ਹਾਂ ਨਾਲ ਰਾਮਫਲ ਸਿੰਘ ਬੁਸਹਿਰਾ ਜ਼ਿਲ੍ਹਾ ਮੀਤ ਪ੍ਰਧਾਨ, ਮਹਿੰਦਰ ਸਿੰਘ ਬੁਸਹਿਰਾ, ਜੀਤ ਸਿੰਘ ਬੁਸਹਿਰਾ, ਸਵਰਨ ਸਿੰਘ ਜ਼ਿਲ੍ਹਾ ਪ੍ਰਧਾਨ ਨਵਾ ਗਾਵ, ਲਾਲੀ ਸਿੰਘ ਸ਼ੇਰਗੜ੍ਹ ਅਤੇ ਬੀਰਾ ਸਿੰਘ ਸ਼ੇਰਗੜ੍ਹ ਮੌਜੂਦ ਸਨ |
ਲੌਂਗੋਵਾਲ, (ਵਿਨੋਦ, ਖੰਨਾ) - 8 ਮਾਰਚ ਨੂੰ ਦਿੱਲੀ ਵਿਖੇ ਮਨਾਏ ਜਾ ਰਹੇ ਔਰਤ ਕਿਸਾਨ ਦਿਵਸ ਦੀ ਤਿਆਰੀ ਨੂੰ ਲੈ ਕੇ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵਲੋਂ ਟਰੈਕਟਰ ਮਾਰਚ ਕੱਢਿਆ ਗਿਆ | ਜਿਸ ਵਿਚ ਇਲਾਕੇ ਦੀਆਂ ਵੱਡੀ ਗਿਣਤੀ ਵਿਚ ਕਿਸਾਨ ਔਰਤਾਂ ਨੇ ਸ਼ਮੂਲੀਅਤ ਕੀਤੀ | ਵੱਖ-ਵੱਖ ਪਿੰਡਾਂ ਵਿਚ ਸੰਬੋਧਨ ਕਰਦਿਆਂ ਬਲਾਕ ਪ੍ਰਧਾਨ ਗੋਬਿੰਦਰ ਸਿੰਘ ਬਲਾਕ ਸਕੱਤਰ ਹਰਪਾਲ ਸਿੰਘ ਹੈਪੀ ਅਤੇ ਸਰੂਪ ਚੰਦ ਕਿਲ੍ਹਾ ਭਰੀਆਂ ਨੇ ਕਿਹਾ ਕਿ 8 ਮਾਰਚ ਦੇ ਦਿੱਲੀ ਸਮਾਗਮ ਨੂੰ ਲੈ ਕੇ ਇਲਾਕੇ ਦੀਆਂ ਔਰਤਾਂ ਵਿਚ ਵੱਡਾ ਉਤਸ਼ਾਹ ਹੈ | ਇਸ ਮਾਰਚ ਵਿਚ ਅਜੈਬ ਸਿੰਘ, ਅਮਰ ਸਿੰਘ, ਸਰਦਾਰਾ ਸਿੰਘ, ਗੁਰਜੀਤ ਕੌਰ, ਜੋਗਿੰਦਰ ਕੌਰ, ਗੁਰਮੇਲ ਕੌਰ, ਕਿਰਨਜੀਤ ਕੌਰ, ਰਣਜੀਤ ਕੌਰ, ਮਹਿੰਦਰ ਕੌਰ ਅਤੇ ਅਮਰਜੀਤ ਕੌਰ ਵੱਡੀ ਗਿਣਤੀ ਵਿਚ ਔਰਤਾਂ ਹਾਜ਼ਰ ਸਨ |
ਸੰਗਰੂਰ, 6 ਮਾਰਚ (ਧੀਰਜ਼ ਪਸ਼ੌਰੀਆ) - ਜ਼ਿਲ੍ਹਾ ਸੰਗਰੂਰ ਵਿਚ ਕੋਰੋਨਾ ਨੇ ਮੁੜ ਰਫ਼ਤਾਰ ਫੜ੍ਹ ਲਈ ਹੈ | ਅੱਜ ਜ਼ਿਲ੍ਹੇ ਵਿਚ 37 ਨਵੇਂ ਮਾਮਲੇ ਆਉਣ ਨਾਲ ਸਰਗਰਮ ਮਾਮਲਿਆਂ ਦੀ ਗਿਣਤੀ ਵੱਧ ਕੇ 165 ਹੋ ਗਈ ਹੈ | ਜ਼ਿਲ੍ਹੇ ਵਿਚ ਹੁਣ ਤੱਕ ਕੋਰੋਨਾ ਦੇ ਕੁੱਲ ਮਾਮਲਿਆਂ ਦੀ ਗਿਣਤੀ ...
ਦਿੱਲੀ ਵਿਖੇ ਚੱਲ ਰਹੇ ਕਿਸਾਨ ਅੰਦੋਲਨ ਲਈ ਲੋੜੀਂਦਾ ਸਾਮਾਨ ਭੇਜਣ ਦੇ ਨਾਲ-ਨਾਲ ਪੀਣ ਵਾਲੇ ਪਾਣੀ ਦੀ ਲੋੜ ਨੂੰ ਪੂਰਾ ਕਰਨ ਲਈ ਸਮਾਜ ਸੇਵੀ ਸੰਸਥਾਵਾਂ ਪੂਰੀ ਤਰ੍ਹਾਂ ਸਰਗਰਮੀ ਨਾਲ ਕੰਮ ਕਰ ਰਹੀਆਂ ਹਨ | ਇਸ ਲੜੀ ਤਹਿਤ ਪੰਜਾਬ ਏਡ ਸੰਗਰੂਰ ਲੱਡੀ ਦੇ ਸਮਾਜ ਸੇਵੀ ...
ਸੰਗਰੂਰ ਦੇ ਸਾਰੇ ਮੁੱਖ ਚੌਂਕ ਜਿਨ੍ਹਾਂ ਵਿਚ ਪਟਿਆਲਾ ਗੇਟ, ਫੁਆਰਾ ਚੌਂਕ, ਭਗਤ ਸਿੰਘ ਚੌਂਕ, ਰੇਲਵੇ ਸਟੇਸ਼ਨ, ਬਰਨਾਲਾ ਕੈਂਚੀਆਂ (ਮਹਾਵੀਰ ਚੌਂਕ), ਨਾਨਕਿਆਣਾ ਚੌਂਕ ਵਿਖੇ ਕਿਸਾਨਾਂ ਨੇ ਰੋਸ ਵਜੋਂ ਕਾਲੀ ਝੰਡੀਆਂ ਲਾ ਕੇ ਸੰਕੇਤਕ ਤੌਰ ਉੱਤੇ ਕੇਂਦਰ ਸਰਕਾਰ ਖਿਲਾਫ ...
ਸੁਨਾਮ ਊਧਮ ਸਿੰਘ ਵਾਲਾ, 6 ਮਾਰਚ (ਭੁੱਲਰ, ਧਾਲੀਵਾਲ) - ਸਥਾਨਕ ਸ਼ਹਿਰ ਵਿਚ ਸ਼ਹੀਦ ਊਧਮ ਸਿੰਘ ਦੀ ਯਾਦ ਵਿਚ ਕਰੋੜਾਂ ਰੁਪਏ ਦੀ ਲਾਗਤ ਨਾਲ ਬਣ ਰਹੇ ਮੈਮੋਰੀਅਲ ਵਿਚ ਜਲਦੀ ਹੀ ਸ਼ਹੀਦ ਊਧਮ ਸਿੰਘ ਨਾਲ ਸਬੰਧਿਤ ਸਾਮਾਨ ਸਾਂਭਣ ਵਾਸਤੇ ਮਿਊੁਜੀਅਮ ਵੀ ਬਣਾਇਆ ਜਾਵੇਗਾ | ਇਸ ...
ਕੁੱਪ ਕਲਾਂ, 6 ਮਾਰਚ (ਮਨਜਿੰਦਰ ਸਿੰਘ ਸਰੌਦ) - ਨਸ਼ੇ ਖ਼ਿਲਾਫ਼ ਜ਼ਿਲ੍ਹਾ ਪੁਲਿਸ ਮੁਖੀ ਸੰਗਰੂਰ ਸ੍ਰੀ ਵਿਵੇਕਸ਼ੀਲ ਸੋਨੀ ਦੀਆਂ ਸਖ਼ਤ ਹਦਾਇਤਾਂ ਦੇ ਮੱਦੇਨਜ਼ਰ ਸਦਰ ਥਾਣਾ ਅਹਿਮਦਗੜ੍ਹ ਦੀ ਪੁਲਿਸ ਵਲੋਂ ਇਕ ਵਿਅਕਤੀ ਨੂੰ 135 ਗ੍ਰਾਮ ਸੁਲਫ਼ੇ ਸਮੇਤ ਕਾਬੂ ਕਰਨ ਦਾ ...
ਧੂਰੀ, 6 ਮਾਰਚ (ਸੁਖਵੰਤ ਸਿੰਘ ਭੁੱਲਰ) - ਬੀਬੀ ਪਰਮਜੀਤ ਕੌਰ ਬਲਿੰਗ ਜੈਨਪੁਰ ਦੀ ਧੂਰੀ ਗੁਰਦੁਆਰਾ ਸਾਹਿਬ 'ਚ ਅੰਤਿਮ ਅਰਦਾਸ ਮੌਕੇ ਵੱਖੋ-ਵੱਖ ਸਿਆਸੀ ਆਗੂਆਂ, ਸਮਾਜਸੇਵੀ ਸ਼ਖਸੀਅਤਾਂ, ਰਿਸ਼ਤੇਦਾਰਾਂ, ਸੰਬੰਧੀਆਂ, ਸਨੇਹੀਆਂ ਵੱਖ ਭਾਵ ਭਿੰਨੀ ਸ਼ਰਧਾਂਜਲੀ ਭੇਟ ਕੀਤੀ ...
ਮਸਤੂਆਣਾ ਸਾਹਿਬ, 6 ਮਾਰਚ (ਦਮਦਮੀ) - ਪੰਜਾਬ ਦੀ ਪ੍ਰਸਿੱਧ ਸਮਾਜ ਸੇਵੀ ਸੰਸਥਾ ਦਲਿਤ ਵੈੱਲਫੇਅਰ ਸੰਗਠਨ ਪੰਜਾਬ ਵਲੋਂ ਸਮਾਜ ਸੇਵੀ ਰਣਜੀਤ ਸਿੰਘ ਹੈਪੀ ਲਿੱਦੜਾਂ ਨੂੰ ਸੰਗਠਨ ਦਾ ਸੂਬਾ ਜਨਰਲ ਸਕੱਤਰ ਨਿਯੁਕਤ ਕੀਤਾ ਗਿਆ | ਇਸ ਮੌਕੇ ਹੈਪੀ ਲਿੱਦੜਾਂ ਨੇ ਕਿਹਾ ਕਿ ਉਹ ...
ਲੌਂਗੋਵਾਲ, 6 ਮਾਰਚ (ਵਿਨੋਦ, ਖੰਨਾ) - ਨਗਰ ਕੌਂਸਲ ਲੌਂਗੋਵਾਲ ਵਿਖੇ ਕੰਮ ਰਹੇ ਸਫ਼ਾਈ ਸੇਵਕਾਂ ਨੂੰ ਪਿਛਲੇ ਦੋ ਮਹੀਨਿਆਂ ਤੋਂ ਤਨਖ਼ਾਹਾਂ ਨਾ ਦਿੱਤੇ ਜਾਣ ਦੇ ਰੋਸ ਵਜੋਂ ਸਫ਼ਾਈ ਮਜ਼ਦੂਰ ਯੂਨੀਅਨ ਵਲੋਂ ਦਿੱਤਾ ਜਾ ਰਿਹਾ ਧਰਨਾ ਅੱਜ ਤੀਜੇ ਦਿਨ ਵੀ ਜਾਰੀ ਰਿਹਾ | ਜਿਸ ...
ਮਲੇਰਕੋਟਲਾ, 6 ਮਾਰਚ (ਪਾਰਸ ਜੈਨ, ਕੁਠਾਲਾ) - ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਬਲਾਕ ਮਲੇਰਕੋਟਲਾ ਦੇ ਮੀਤ ਪ੍ਰਧਾਨ ਨਿਰਮਲ ਸਿੰਘ ਅਲੀਪੁਰ ਅਤੇ ਬਲਾਮ ਖ਼ਜ਼ਾਨਚੀ ਕੁਲਵਿੰਦਰ ਸਿੰਘ ਭੂਦਨ ਦੀ ਅਗਵਾਈ ਹੇਠ ਸਥਾਨਕ ਧੂਰੀ ਰੋਡ ਤੇ ਸਥਿਤ ਇਕ ਨਿੱਜੀ ਸਕੂਲ ਦਾ ...
ਸੰਗਰੂਰ, 6 ਮਾਰਚ (ਅਮਨਦੀਪ ਸਿੰਘ ਬਿੱਟਾ)-ਅਧਿਆਪਕ ਦਲ ਪੰਜਾਬ ਦੇ ਸੂਬਾ ਚੇਅਰਮੈਨ ਸ.ਤੇਜਿੰਦਰ ਸਿੰਘ ਸੰਘਰੇੜੀ, ਸੂਬਾ ਪ੍ਰਧਾਨ ਸ.ਗੁਰਜੰਟ ਸਿੰਘ ਵਾਲੀਆ, ਜ਼ਿਲ੍ਹਾ ਪ੍ਰਧਾਨ ਸ.ਵਰਿੰਦਰਜੀਤ ਸਿੰਘ ਬਜਾਜ ਨੇ ਸਾਂਝੇ ਬਿਆਨ ਰਾਹੀਂ ਸਰਕਾਰ ਵਲੋਂ ਪੇ-ਕਮਿਸ਼ਨ ਦੀ ਰਿਪੋਰਟ ...
ਸੰਗਰੂਰ, 6 ਮਾਰਚ (ਧੀਰਜ ਪਸ਼ੌਰੀਆ) - ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲਾਡਬੰਜਾਰਾ ਦੀਆਂ ਤਿੰਨ ਅਧਿਆਪਕਾਵਾਂ ਵਲੋਂ ਪਿ੍ੰਸੀਪਲ 'ਤੇ ਤੰਗ ਪ੍ਰੇਸ਼ਾਨ ਅਤੇ ਜ਼ਲੀਲ ਕਰਨ ਦੇ ਕਥਿਤ ਦੋਸ਼ ਲਗਾਉਂਦਿਆਂ ਜ਼ਿਲ੍ਹਾ ਸਿੱਖਿਆ ਅਫ਼ਸਰ (ਸ.ਸ) ਸੰਗਰੂਰ ਕੋਲ ਕੀਤੀ ਸ਼ਿਕਾਇਤ ਦਾ ...
ਸੰਗਰੂਰ, 6 ਮਾਰਚ (ਧੀਰਜ ਪਸ਼ੌਰੀਆ) - ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲਾਡਬੰਜਾਰਾ ਦੀਆਂ ਤਿੰਨ ਅਧਿਆਪਕਾਵਾਂ ਵਲੋਂ ਪਿ੍ੰਸੀਪਲ 'ਤੇ ਤੰਗ ਪ੍ਰੇਸ਼ਾਨ ਅਤੇ ਜ਼ਲੀਲ ਕਰਨ ਦੇ ਕਥਿਤ ਦੋਸ਼ ਲਗਾਉਂਦਿਆਂ ਜ਼ਿਲ੍ਹਾ ਸਿੱਖਿਆ ਅਫ਼ਸਰ (ਸ.ਸ) ਸੰਗਰੂਰ ਕੋਲ ਕੀਤੀ ਸ਼ਿਕਾਇਤ ਦਾ ...
ਲੌਂਗੋਵਾਲ, 6 ਮਾਰਚ (ਸ.ਸ.ਖੰਨਾ, ਵਿਨੋਦ) - ਸਥਾਨਕ ਨਗਰ ਕੌਂਸਲ ਦਫ਼ਤਰ ਵਲੋਂ ਠੇਕੇਦਾਰੀ ਸਿਸਟਮ ਅਧੀਨ ਰੱਖੇ ਗਏ ਸਫ਼ਾਈ ਕਰਮਚਾਰੀਆਂ ਨੂੰ ਪਿਛਲੇ ਦੋ ਮਹੀਨਿਆਂ ਤੋਂ ਤਨਖ਼ਾਹ ਨਾ ਮਿਲਣ ਕਾਰਨ ਨਗਰ ਕੌਂਸਲ ਅਧਿਕਾਰੀਆਂ ਅਤੇ ਸਰਕਾਰ ਦੇ ਖ਼ਿਲਾਫ਼ ਧਰਨਾ ਤੀਜੇ ਦਿਨ ਵੀ ...
ਭਵਾਨੀਗੜ੍ਹ, 6 ਮਾਰਚ (ਰਣਧੀਰ ਸਿੰਘ ਫੱਗੂਵਾਲਾ) - ਮਹਿਲਾਵਾਂ ਨੂੰ ਸਵੈ ਰੁਜ਼ਗਾਰ ਦੇ ਹਾਣੀ ਬਣਾਉਣ ਲਈ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਗੁਨਿੰਦਰਜੀਤ ਸਿੰਘ ਮਿੰਕੂ ਜਵੰਧਾ ਵਲੋਂ ਜਪਹਰ ਵੈੱਲਫੇਅਰ ਸੁਸਾਇਟੀ ਅਧੀਨ ਪਿੰਡ ਬਲਿਆਲ ਅਤੇ ਰਾਮਪੁਰਾ ਵਿਖੇ ਸਿਲਾਈ ...
ਸੰਗਰੂਰ, 6 ਮਾਰਚ (ਚੌਧਰੀ ਨੰਦ ਲਾਲ ਗਾਂਧੀ) - ਇਲਾਕੇ ਦੀ ਉੱਘੀ ਸਮਾਜ ਸੇਵਿਕਾ ਪ੍ਰੀਤੀ ਮਹੰਤ ਵਲੋਂ ਅੰਤਰਰਾਸ਼ਟਰੀ ਮਹਿਲਾ ਦਿਵਸ ਦੇ ਮੌਕੇ 5 ਨਵੀਆਂ ਜੰਮੀਆਂ ਧੀਆਂ ਨੂੰ ਸ਼ਗਨ ਵਜੋਂ ਰਾਸ਼ੀ, ਤੋਹਫ਼ੇ ਅਤੇ ਗੁਲਦਸਤੇ ਦੇ ਕੇ ਲੰਮੇ ਸੁਖੀ ਜੀਵਨ ਦੀਆਂ ਅਸੀਸਾਂ ਦਿੱਤੀਆਂ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered
by REFLEX