ਬਰਨਾਲਾ, 6 ਮਾਰਚ (ਧਰਮਪਾਲ ਸਿੰਘ)-ਸੰਯੁਕਤ ਕਿਸਾਨ ਮੋਰਚੇ ਵਲੋਂ ਬਰਨਾਲਾ ਰੇਲਵੇ ਸਟੇਸ਼ਨ ਦੀ ਪਾਰਕਿੰਗ ਵਿਚ ਲਾਏ ਪੱਕੇ ਧਰਨੇ ਦੇ 157ਵੇਂ ਦਿਨ ਦਿੱਲੀ ਦੀਆਂ ਸਰਹੱਦਾਂ ਵਾਲੇ ਧਰਨਿਆਂ ਦਾ 100ਵਾਂ ਦਿਨ ਕਾਲੇ ਦਿਵਸ ਵਜੋਂ ਮਨਾਇਆ ਗਿਆ | ਇਸ ਮੌਕੇ ਕਿਸਾਨ ਕਾਲੀਆਂ ਪੱਗਾਂ ਅਤੇ ਔਰਤਾਂ ਕਾਲੀਆਂ ਚੁੰਨੀਆਂ ਲੈ ਕੇ ਮੋਰਚੇ 'ਚ ਸ਼ਾਮਿਲ ਹੋਈਆਂ | ਧਰਨੇ ਨੂੰ ਸੰਬੋਧਨ ਕਰਦਿਆਂ ਗੁਰਬਖ਼ਸ਼ ਸਿੰਘ ਕੱਟੂ, ਕਰਨੈਲ ਸਿੰਘ ਗਾਂਧੀ, ਗੁਰਦੇਵ ਸਿੰਘ ਮਾਂਗੇਵਾਲ, ਬਲਵੰਤ ਸਿੰਘ ਉਪਲੀ, ਜਗਰਾਜ ਸਿੰਘ ਹਰਦਾਸਪੁਰਾ, ਲਾਲ ਸਿੰਘ ਧਨੌਲਾ, ਮਨਵੀਰ ਕੌਰ ਰਾਹੀ, ਪਰਮਜੀਤ ਕੌਰ ਠੀਕਰੀਵਾਲਾ, ਮਨਜੀਤ ਰਾਜ ਭਾਰਦਵਾਜ, ਨਛੱਤਰ ਸਿੰਘ ਸਾਹੌਰ, ਗੁਰਵਿੰਦਰ ਸਿੰਘ, ਬਿੱਕਰ ਸਿੰਘ ਔਲਖ, ਮਾ: ਜਸਪਾਲ ਸਿੰਘ, ਗੋਰਾ ਸਿੰਘ ਢਿਲਵਾਂ, ਜਸਪਾਲ ਕੌਰ ਕਰਮਗੜ੍ਹ ਤੇ ਬਾਬੂ ਸਿੰਘ ਖੁੱਡੀ ਕਲਾਂ ਨੇ ਕਿਹਾ ਕਿ ਕੇਂਦਰ ਸਰਕਾਰ ਵਲੋਂ ਪਾਸ ਕੀਤੇ ਕਾਲੇ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਕਿਸਾਨ ਜਥੇਬੰਦੀਆਂ ਨੂੰ ਦਿੱਲੀ ਦੀਆਂ ਬਰੰੂਹਾਂ 'ਤੇ ਬੈਠਿਆਂ 100 ਦਿਨ ਪੂਰੇ ਹੋ ਚੁੱਕੇ ਹਨ ਪਰ ਸਰਕਾਰ ਕਿਸਾਨਾਂ ਦੀ ਗੱਲ ਸੁਣਨ ਦੀ ਬਜਾਏ ਕਿਸਾਨ ਅੰਦੋਲਨ ਨੂੰ ਲਟਕਾਉਣਾ ਚਾਹੁੰਦੀ ਹੈ ਤਾਂ ਜੋ ਕਿਸਾਨ ਥੱਕ ਹਾਰ ਕੇ ਘਰ ਵਾਪਸ ਚਲੇ ਜਾਣ | 12 ਮਾਰਚ ਨੂੰ ਕਲਕੱਤਾ ਵਿਖੇ ਕਿਸਾਨ ਰੈਲੀ ਹੋ ਰਹੀ ਹੈ ਅਤੇ 15 ਮਾਰਚ ਨੂੰ ਮਜ਼ਦੂਰ ਤੇ ਕਿਸਾਨ ਮਿਲ ਕੇ ਸਰਕਾਰ ਵਲੋਂ ਪਬਲਿਕ ਸੈਕਟਰ ਅਦਾਰਿਆਂ ਦਾ ਨਿੱਜੀਕਰਨ ਪ੍ਰੋਗਰਾਮ ਵਿਰੁੱਧ ਦੇਸ਼ ਵਿਆਪੀ ਪ੍ਰਦਰਸ਼ਨ ਕਰਨਗੇ | ਇਸ ਮੌਕੇ ਕਾਕਾ ਸਿੰਘ ਫਰਵਾਹੀ, ਰਾਮ ਸਿੰਘ, ਮਹੰਤ ਭੋਜ ਰਾਜ, ਦੇਵ ਸਿੰਘ, ਹਜ਼ੂਰਾ ਸਿੰਘ, ਕੁਲਦੀਪ ਸਿੰਘ, ਜਗਤਾਰ ਸਿੰਘ, ਸੁਰਜੀਤ ਸਿੰਘ, ਬਲਵਿੰਦਰ ਸਿੰਘ, ਜਗਦੀਪ ਸਿੰਘ, ਹਰਪ੍ਰੀਤ ਸਿੰਘ, ਸਰਦਾਰਾ ਸਿੰਘ ਮੌੜ, ਨਰਿੰਦਰ ਸਿੰਗਲਾ, ਮੁਨਸ਼ੀ ਖ਼ਾਨ, ਗੁਲਾਬ ਸਿੰਘ ਗਿੱਲ, ਹੇਮ ਰਾਜ ਠੁੱਲੀਵਾਲ ਆਦਿ ਹਾਜ਼ਰ ਸਨ | ਇਸੇ ਤਰ੍ਹਾਂ ਹੀ ਬਰਨਾਲਾ-ਬਾਜਾਖਾਨਾ ਰੋਡ 'ਤੇ ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਵਲੋਂ ਰਿਲਾਇੰਸ ਸਮਾਰਟ ਸੁਪਰ ਸਟੋਰ ਅੱਗੇ ਚੱਲ ਰਹੇ ਧਰਨੇ ਨੂੰ ਮੇਜਰ ਸਿੰਘ ਸੰਘੇੜਾ, ਸਵਰਨ ਸਿੰਘ ਸੰਘੇੜਾ, ਮੱਘਰ ਸਿੰਘ, ਨਾਜਰ ਸਿੰਘ, ਜਸਵੰਤ ਸਿੰਘ, ਚੰਦ ਸਿੰਘ, ਕਿ੍ਪਾਲ ਸਿੰਘ, ਜਗਸੀਰ ਸਿੰਘ, ਭੋਲਾ ਸਿੰਘ ਆਦਿ ਨੇ ਸੰਬੋਧਨ ਕੀਤਾ | ਇਸ ਤੋਂ ਇਲਾਵਾ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵਲੋਂ ਬਰਨਾਲਾ ਵਿਖੇ ਭਾਜਪਾ ਦੀ ਸੂਬਾ ਆਗੂ ਅਰਚਨਾ ਦੱਤ, ਜ਼ਿਲ੍ਹਾ ਪ੍ਰਧਾਨ ਯਾਦਵਿੰਦਰ ਸ਼ੰਟੀ ਅਤੇ ਰਾਏਕੋਟ ਰੋਡ 'ਤੇ ਰਿਲਾਇੰਸ ਪੈਟਰੋਲ ਪੰਪ ਅੱਗੇ ਧਰਨੇ ਜਾਰੀ ਹਨ | ਇਸ ਮੌਕੇ ਜ਼ਿਲ੍ਹਾ ਪ੍ਰਧਾਨ ਚਮਕੌਰ ਸਿੰਘ ਨੈਣੇਵਾਲ, ਗੁਰਚਰਨ ਸਿੰਘ ਭਦੌੜ, ਲਛਮਣ ਸਿੰਘ ਚੀਮਾ, ਮਨਜੀਤ ਸਿੰਘ ਬਖ਼ਤਗੜ੍ਹ, ਬਲਵਿੰਦਰ ਸਿੰਘ ਕਾਲਾਬੂਲਾ, ਮੇਵਾ ਸਿੰਘ ਠੁੱਲੀਵਾਲ, ਭੋਲਾ ਸਿੰਘ, ਕੁਲਜੀਤ ਸਿੰਘ ਵਜੀਦਕੇ, ਰਾਜਪਾਲ ਸਿੰਘ ਪੰਡੋਰੀ, ਸੁਖਵਿੰਦਰ ਸਿੰਘ ਆਦਿ ਨੇ ਕਿਹਾ ਕਿ ਦਿੱਲੀ ਵਿਖੇ 8 ਮਾਰਚ ਨੂੰ ਕੌਮਾਂਤਰੀ ਔਰਤ ਦਿਵਸ 'ਤੇ ਕੀਤੀ ਜਾ ਰਹੀ ਮਹਾਂ ਰੈਲੀ ਵਿਚ ਬਰਨਾਲਾ ਵਿਚੋਂ ਵੱਡੀ ਗਿਣਤੀ ਵਿਚ ਔਰਤਾਂ ਸ਼ਮੂਲੀਅਤ ਕਰਨਗੀਆਂ | ਇਸ ਮੌਕੇ ਗੁਰਮੇਲ ਸਿੰਘ ਭੱਦਲਵਡ, ਬਲਵੀਰ ਕੌਰ, ਨਸੀਬ ਕੌਰ, ਪਲਵਿੰਦਰ ਕੌਰ, ਗੁਰਮੇਲ ਕੌਰ, ਅੰਗਰੇਜ਼ ਕੌਰ, ਨਰਿੰਦਰ ਕੌਰ, ਸੁਰਜੀਤ ਕੌਰ, ਸਰਬਜੀਤ ਕੌਰ, ਰਾਜਵਿੰਦਰ ਕੌਰ ਆਦਿ ਹਾਜ਼ਰ ਸਨ |
ਮਹਿਲ ਕਲਾਂ, 6 ਮਾਰਚ (ਅਵਤਾਰ ਸਿੰਘ ਅਣਖੀ)-ਸਾਂਝੇ ਕਿਸਾਨ ਮੋਰਚੇ ਦੀ ਅਗਵਾਈ ਹੇਠ ਟੋਲ ਪਲਾਜ਼ਾ ਮਹਿਲ ਕਲਾਂ ਉੱਪਰ ਚੱਲ ਰਹੇ ਕਿਸਾਨ ਧਰਨੇ ਵਿਚ ਧਰਨਾਕਾਰੀਆਂ ਨੇ ਕਾਲੇ ਝੰਡੇ ਲੈ ਕੇ ਕੇਂਦਰ ਸਰਕਾਰ ਵਿਰੁੱਧ ਰੋਸ ਪ੍ਰਦਰਸ਼ਨ ਕੀਤਾ | ਇਸ ਮੌਕੇ ਬੋਲਦਿਆਂ ਜਥੇ: ਅਜਮੇਰ ...
ਬਰਨਾਲਾ, 6 ਮਾਰਚ (ਧਰਮਪਾਲ ਸਿੰਘ)-ਜ਼ਿਲ੍ਹਾ ਪੁਲਿਸ ਵਲੋਂ ਸ਼ਰਾਬ ਤਸ਼ਕਰਾਂ ਖ਼ਿਲਾਫ਼ ਵਿੱਢੀ ਗਈ ਮੁਹਿੰਮ ਤਹਿਤ ਸੀ.ਆਈ.ਏ. ਸਟਾਫ਼ ਬਰਨਾਲਾ ਦੀ ਪੁਲਿਸ ਪਾਰਟੀ ਨੇ ਸੇਖਾ ਰੋਡ ਬਰਨਾਲਾ 'ਤੇ ਨਾਕਾਬੰਦੀ ਕਰ ਕੇ ਵਰਨਾ ਕਾਰ 'ਚੋਂ 20 ਪੇਟੀਆਂ ਠੇਕਾ ਸ਼ਰਾਬ ਦੇਸੀ ਸਮੇਤ ਦੋ ...
ਬਰਨਾਲਾ, 6 ਮਾਰਚ (ਧਰਮਪਾਲ ਸਿੰਘ)-ਸਥਾਨਕ ਰਾਏਕੋਟ ਰੋਡ 'ਤੇ ਸੈਕਰਡ ਹਾਰਟ ਸਕੂਲ ਸਾਹਮਣੇ ਟਰੈਕਟਰ ਅੱਗੇ ਆਵਾਰਾ ਪਸ਼ੂ ਆ ਜਾਣ ਕਾਰਨ ਆਲੂਆਂ ਦੀ ਭਰੀ ਟਰਾਲੀ ਸੜਕ 'ਤੇ ਪਲਟ ਗਈ | ਜਿਸ ਕਾਰਨ ਸੜਕ 'ਤੇ ਆਲੂ ਖਿਲਰ ਜਾਣ ਕਾਰਨ ਟਰੈਫ਼ਿਕ ਵੀ ਕਾਫ਼ੀ ਪ੍ਰਭਾਵਿਤ ਹੋਈ ਅਤੇ ਚਾਲਕ ...
ਬਰਨਾਲਾ, 6 ਮਾਰਚ (ਰਾਜ ਪਨੇਸਰ)-ਸ਼ਹਿਰ ਦੇ ਪੱਤੀ ਰੋਡ ਦੀ ਰਹਿਣ ਵਾਲੀ ਇਕ ਲੜਕੀ ਨੂੰ ਵੱਖ-ਵੱਖ ਜਗ੍ਹਾ 'ਤੇ ਲੁਕੋ ਕੇ ਰੱਖਣ ਅਤੇ ਸਮੂਹਿਕ ਜਬਰ ਜਨਾਹ ਕਰਨ ਦੇ ਮਾਮਲੇ 'ਚ ਬਰਨਾਲਾ ਪੁਲਿਸ ਵਲੋਂ ਇਕ ਹੋਰ ਔਰਤ ਨੂੰ ਗਿ੍ਫ਼ਤਾਰ ਕੀਤਾ ਗਿਆ ਹੈ | ਜਾਣਕਾਰੀ ਅਨੁਸਾਰ ਮੁਲਜ਼ਮ ...
ਤਪਾ ਮੰਡੀ, 6 ਮਾਰਚ (ਪ੍ਰਵੀਨ ਗਰਗ)-ਬੀਤੀ ਰਾਤ ਬਰਨਾਲਾ-ਬਠਿੰਡਾ ਮੁੱਖ ਮਾਰਗ 'ਤੇ ਸਥਿਤ ਇਕ ਮੋਟਰਸਾਈਕਲਾਂ ਦੇ ਸ਼ੋਅਰੂਮ ਦਾ ਜਿੰਦਰਾ ਤੋੜ ਕੇ ਅਣਪਛਾਤੇ ਚੋਰਾਂ ਵਲੋਂ ਚੋਰੀ ਕਰਨ ਦੀ ਨਾਕਾਮ ਕੋਸ਼ਿਸ਼ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ | ਜਾਣਕਾਰੀ ਅਨੁਸਾਰ ...
ਟੱਲੇਵਾਲ, 6 ਮਾਰਚ (ਸੋਨੀ ਚੀਮਾ)-ਦਿੱਲੀ ਵਿਖੇ ਕੇਂਦਰ ਸਰਕਾਰ ਖ਼ਿਲਾਫ਼ ਚੱਲ ਰਹੇ ਕਿਸਾਨੀ ਅੰਦੋਲਨ ਦੇ 100 ਦਿਨ ਪੂਰੇ ਹੋਣ 'ਤੇ ਜਿੱਥੇ ਸੰਯੁਕਤ ਮੋਰਚੇ ਵਲੋਂ ਦਿੱਲੀ ਵਿਖੇ ਚੱਕਾ ਜਾਮ ਕਰਨ ਦਾ ਐਲਾਨ ਕੀਤਾ ਸੀ, ਉੱਥੇ ਪੰਜਾਬ ਦੇ ਪਿੰਡਾਂ ਅੰਦਰ ਕੇਂਦਰ ਸਰਕਾਰ ਵਲੋਂ ...
ਟੱਲੇਵਾਲ, 6 ਮਾਰਚ (ਸੋਨੀ ਚੀਮਾ)-ਕੈਨੇਡਾ ਅਤੇ ਪੰਜਾਬ ਸਰਕਾਰ ਤੋਂ ਮਨਜ਼ੂਰਸ਼ੁਦਾ ਇਮੀਗੇ੍ਰਸ਼ਨ ਕੰਪਨੀ ਸਿਉਰਵੇਅ ਲਗਾਤਾਰ ਕੈਨੇਡਾ ਦੇ ਵੀਜ਼ੇ ਲਗਵਾ ਰਹੀ ਹੈ | ਇਸੇ ਕੜ੍ਹੀ ਤਹਿਤ ਹਰਸ਼ਪ੍ਰੀਤ ਸਿੰਘ ਪੁੱਤਰ ਗੁਰਨੈਬ ਸਿੰਘ ਵਾਸੀ ਬਿਲਾਸਪੁਰ (ਮੋਗਾ) ਦਾ ਵੀਜ਼ਾ ...
ਮਹਿਲ ਕਲਾਂ, 6 ਮਾਰਚ (ਅਵਤਾਰ ਸਿੰਘ ਅਣਖੀ)-ਪੰਜਾਬ ਵਿਧਾਨ ਸਭਾ ਅੰਦਰ ਚੱਲ ਰਹੇ ਬਜਟ ਸੈਸ਼ਨ ਦੌਰਾਨ ਵਿਧਾਨ ਸਭਾ ਹਲਕਾ ਮਹਿਲ ਕਲਾਂ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਕੁਲਵੰਤ ਸਿੰਘ ਪੰਡੋਰੀ ਨੇ ਧਰਤੀ ਹੇਠਲੇ ਪਾਣੀ ਦਾ ਪੱਧਰ ਨੀਵਾਂ ਹੋਣ ਕਾਰਨ ਡਾਰਕ ਜ਼ੋਨ ਐਲਾਨੇ ...
ਟੱਲੇਵਾਲ, 6 ਮਾਰਚ (ਸੋਨੀ ਚੀਮਾ)-ਪਿੰਡ ਭੋਤਨਾ ਦੇ ਸਤਨਾਮ ਸਿੰਘ ਸੱਤੀ ਪੁੱਤਰ ਰਾਜੂ ਸਿੰਘ ਜੋ ਕਿ ਮਜ਼ਦੂਰ ਵਰਗ ਨਾਲ ਸਬੰਧਤ ਹੈ ਅਤੇ ਪਿਛਲੇ ਸਮੇਂ ਤੋਂ ਪੇਟ ਦੀ ਗੰਭੀਰ ਬਿਮਾਰੀ ਤੋਂ ਪੀੜਤ ਹੈ, ਦੇ ਇਲਾਜ ਲਈ ਪਿੰਡ ਦੇ ਮੱਖਣ ਸਿੰਘ ਯੂ.ਕੇ ਪੁੱਤਰ ਹਰਭਜਨ ਸਿੰਘ ਸਿੱਧੂ ...
ਧਨੌਲਾ, 6 ਮਾਰਚ (ਜਤਿੰਦਰ ਸਿੰਘ ਧਨੌਲਾ)-ਸ੍ਰੀ ਮਹਾਂਵੀਰ ਕਾਂਵੜ ਸੇਵਾ ਸੰਘ ਧਨੌਲਾ ਵਲੋਂ 15ਵਾਂ ਵਿਸ਼ਾਲ ਕਾਂਵੜ ਸ਼ਿਵਰ ਬਾਬਾ ਪੰਕਜ ਗੌਤਮ ਦੀ ਅਗਵਾਈ ਹੇਠ ਲਗਾਇਆ ਗਿਆ | ਪੰਕਜ ਗੌਤਮ ਨੇ ਗੱਲਬਾਤ ਕਰਦਿਆਂ ਦੱਸਿਆ ਕਿ ਗੰਗਾ ਜਲ ਲੈ ਕੇ ਵਾਪਸ ਪਰਤ ਰਹੇ ਸ਼ਰਧਾਲੂਆਂ ਦੇ ...
ਤਪਾ ਮੰਡੀ, 6 ਮਾਰਚ (ਪ੍ਰਵੀਨ ਗਰਗ)-ਤਪਾ ਇਲਾਕੇ 'ਚ ਚੋਰੀਆਂ ਦਾ ਸਿਲਸਿਲਾ ਲਗਾਤਾਰ ਜਾਰੀ ਹੈ, ਜਿਸ ਕਾਰਨ ਲੋਕਾਂ 'ਚ ਸਹਿਮ ਦਾ ਮਾਹੌਲ ਪਾਇਆ ਜਾ ਰਿਹਾ ਹੈ | ਬੀਤੀ ਰਾਤ ਫਿਰ ਚੋਰਾਂ ਨੇ ਮਹਿਜ਼ 20 ਦਿਨਾਂ ਦੇ ਵਕਫ਼ੇ ਦੌਰਾਨ ਬਰਨਾਲਾ-ਬਠਿੰਡਾ ਮੁੱਖ ਮਾਰਗ 'ਤੇ ਸਥਿਤ ਡੇਰਾ ...
ਮਹਿਲ ਕਲਾਂ, 6 ਮਾਰਚ (ਅਵਤਾਰ ਸਿੰਘ ਅਣਖੀ)-ਉੱਘੇ ਸਮਾਜ ਸੇਵੀ ਸਾਬਕਾ ਸਰਪੰਚ ਬਲਵੀਰ ਸਿੰਘ ਕੁਤਬਾ ਨਮਿੱਤ ਅੰਤਿਮ ਅਰਦਾਸ ਉਪਰੰਤ ਸ਼ਰਧਾਂਜਲੀ ਸਮਾਗਮ ਗੁਰਦੁਆਰਾ ਵੱਡਾ ਘੱਲੂਘਾਰਾ ਸਾਹਿਬ ਪਿੰਡ ਕੁਤਬਾ ਵਿਖੇ ਹੋਇਆ | ਇਸ ਮੌਕੇ ਭਾਈ ਗੁਰਪ੍ਰੀਤ ਸਿੰਘ ਹਜ਼ੂਰੀ ਰਾਗੀ ...
ਸ਼ਹਿਣਾ, 6 ਮਾਰਚ (ਸੁਰੇਸ਼ ਗੋਗੀ)-ਮੈਡੀਕਲ ਪੈ੍ਰਕਟੀਸ਼ਨਰਜ਼ ਐਸੋਸੀਏਸ਼ਨ ਬਲਾਕ ਸ਼ਹਿਣਾ ਦਾ ਸਾਲਾਨਾ 26ਵਾਂ ਡੈਲੀਗੇਟ ਇਜਲਾਸ ਬਲਾਕ ਦਫ਼ਤਰ ਸ਼ਹਿਣਾ ਵਿਖੇ ਹੋਇਆ | ਜਿਸ ਵਿਚ ਚੋਣ ਐਡਵਾਈਜ਼ਰ ਡਾ: ਬਿੱਕਰ ਸਿੰਘ, ਡਾ: ਦਰਸ਼ਨ ਕੁਮਾਰ, ਡਾ: ਮਨਜੀਤ ਸਿੰਘ ਮਹਿਤਾ, ਡਾ: ...
ਬਰਨਾਲਾ, 6 ਮਾਰਚ (ਗੁਰਪ੍ਰੀਤ ਸਿੰਘ ਲਾਡੀ)-ਅੰਤਰਰਾਸ਼ਟਰੀ ਮਹਿਲਾ ਦਿਵਸ ਮੌਕੇ ਜ਼ਿਲ੍ਹਾ ਪ੍ਰਸ਼ਾਸਨ ਵਲੋਂ 'ਬੇਟੀ ਬਚਾਓ ਬੇਟੀ ਪੜ੍ਹਾਓ' ਮੁਹਿੰਮ ਧਨੌਲਾ ਬਲਾਕ ਦੇ ਉਨ੍ਹਾਂ 10 ਪਿੰਡਾਂ ਜਿਨ੍ਹਾਂ ਦਾ ਲਿੰਗ ਅਨੁਪਾਤ ਦਰ ਬਲਾਕ ਵਿਚ ਸਭ ਤੋਂ ਘੱਟ ਹੈ, ਦੀਆਂ ਅੰਡਰ-14 ...
ਮਹਿਲ ਕਲਾਂ, 6 ਮਾਰਚ (ਤਰਸੇਮ ਸਿੰਘ ਗਹਿਲ)-ਲਗਾਤਾਰ ਪੈਟਰੋਲ, ਡੀਜ਼ਲ ਅਤੇ ਰਸੋਈ ਗੈਸ ਦੀਆਂ ਕੀਮਤਾਂ ਵਿਚ ਹੋ ਰਹੇ ਭਾਰੀ ਵਾਧੇ ਦੇ ਖ਼ਿਲਾਫ਼ ਯੂਥ ਕਾਂਗਰਸ ਆਗੂਆਂ ਵਲੋਂ ਪੰਜਾਬ ਯੂਥ ਕਾਂਗਰਸ ਦੇ ਸੀਨੀਅਰ ਮੀਤ ਪ੍ਰਧਾਨ ਬਨੀ ਖਹਿਰਾ ਦੀ ਅਗਵਾਈ ਹੇਠ ਸਥਾਨਕ ...
ਬਰਨਾਲਾ, 6 ਮਾਰਚ (ਅਸ਼ੋਕ ਭਾਰਤੀ)-ਬੇਰੁਜ਼ਗਾਰ ਸਾਂਝਾ ਮੋਰਚਾ ਵਲੋਂ ਆਪਣੀਆਂ ਹੱਕੀ ਮੰਗਾਂ ਨੂੰ ਲੈ ਕੇ ਹਲਕਾ ਬਰਨਾਲਾ ਦੇ ਵਿਧਾਇਕ ਗੁਰਮੀਤ ਸਿੰਘ ਮੀਤ ਹੇਅਰ ਨੂੰ ਮੰਗ-ਪੱਤਰ ਦਿੱਤਾ ਗਿਆ | ਇਸ ਮੌਕੇ ਮੋਰਚੇ ਦੇ ਆਗੂ ਜਗਜੀਤ ਸਿੰਘ ਜੱਗੀ ਜੋਧਪੁਰ ਅਤੇ ਅਮਨਦੀਪ ਬਾਵਾ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered
by REFLEX