ਤਾਜਾ ਖ਼ਬਰਾਂ


ਦਿੱਲੀ ਮੋਰਚੇ ਤੋਂ ਪਿੰਡ ਪਰਤੇ ਕਿਸਾਨ ਦੀ ਮੌਤ
. . .  3 minutes ago
ਬਰਨਾਲਾ, 19 ਅਪ੍ਰੈਲ (ਧਰਮਪਾਲ ਸਿੰਘ) - ਕੇਂਦਰ ਸਰਕਾਰ ਵਲੋਂ ਪਾਸ ਕੀਤੇ ਕਾਲੇ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਦਿੱਲੀ ਟਿਕਰੀ ਬਾਰਡਰ ’ਤੇ ਚੱਲ ਰਹੇ ਮੋਰਚੇ ਵਿਚ ਗਏ ਕਿਸਾਨ...
ਪ੍ਰਬੰਧਾਂ ਦੀ ਘਾਟ ਕਾਰਨ ਮੰਡੀਆਂ ਵਿਚ ਫ਼ਸਲ ਸਮੇਤ ਰੁਲ ਰਹੇ ਕਿਸਾਨ - ਨਿੱਝਰ, ਮੱਲ
. . .  8 minutes ago
ਲਾਂਬੜਾ, 19 ਅਪ੍ਰੈਲ (ਪਰਮੀਤ ਗੁਪਤਾ) - ਪੰਜਾਬ ਦੀ ਕੈਪਟਨ ਸਰਕਾਰ ਵਲੋਂ ਕਣਕ ਦੀ ਵਾਢੀ ਦੇ ਸੀਜ਼ਨ ਦੌਰਾਨ ਮੰਡੀਆਂ ਵਿਚ ਕਿਸਾਨਾਂ ਦੀ ਸਹੂਲਤ ਵਾਸਤੇ ਚੰਗੇ ਪ੍ਰਬੰਧ ਕਰਨ ਦੇ ਜੋ ਵੱਡੇ - ਵੱਡੇ ...
ਵਾਪਰਿਆ ਹਾਦਸਾ ਤਿੰਨ ਨੌਜਵਾਨਾਂ ਦੀ ਮੌਤ
. . .  16 minutes ago
ਕਲਾਯਤ ( ਕੈਥਲ ) - 19 ਅਪ੍ਰੈਲ - ਕੈਥਲ ਜ਼ਿਲ੍ਹੇ ਦੇ ਕਸਬਾ ਕਲਾਯਤ ਵਿਚ 6 ਨੌਜਵਾਨਾਂ ਦਾ ਸਨਸ਼ਾਇਨ ਸਕੂਲ ਦੇ ਨੇੜੇ ਐਕਸੀਡੈਂਟ ਹੋ ਗਿਆ ਹੈ | ਇਸ ਘਟਨਾ ਵਿਚ ਤਿੰਨ ਨੌਜਵਾਨਾਂ...
ਨਗਰ ਕੌਂਸਲ ਖਰੜ ਚੋਣ ਪ੍ਰਕਿਰਿਆ ਦੌਰਾਨ ਹੋਈ ਭੰਨਤੋੜ
. . .  25 minutes ago
ਖਰੜ,19 ਅਪ੍ਰੈਲ ( ਗੁਰਮੁੱਖ ਸਿੰਘ ਮਾਨ) - ਨਗਰ ਕੌਂਸਲ ਖਰੜ ਦੇ ਪ੍ਰਧਾਨ ਤੇ ਬਾਕੀ ਅਹੁਦੇਦਾਰਾਂ ਨੂੰ ਸਹੁੰ ਚੁਕਵਾਉਣ ਤੋਂ ਬਾਅਦ ਉਸ ਸਮੇਂ ਸਥਿਤੀ ਖ਼ਰਾਬ ਹੋ ਗਈ ਜਦੋਂ ਮੀਟਿੰਗ ਹਾਲ ਵਿਚ ਕਾਂਗਰਸ ਤੇ ਅਕਾਲੀ ਦਲ ਤੇ...
ਜਗਜੀਤ ਸਿੰਘ ਨੋਨੀ ਨਗਰ ਪੰਚਾਇਤ ਲੋਹੀਆਂ ਖਾਸ ਦੇ ਪ੍ਰਧਾਨ ਨਿਯੁਕਤ
. . .  51 minutes ago
ਲੋਹੀਆਂ ਖਾਸ, 19 ਅਪ੍ਰੈਲ (ਬਲਵਿੰਦਰ ਸਿੰਘ ਵਿਕੀ) - ਨਗਰ ਪੰਚਾਇਤ ਲੋਹੀਆਂ ਖਾਸ ਦੀ ਪ੍ਰਧਾਨਗੀ ਪਦ ਲਈ ਹੋਈ ਚੋਣ ਦੌਰਾਨ ਕਾਂਗਰਸ ਪਾਰਟੀ ਨਾਲ ਸਬੰਧਿਤ ਜਗਜੀਤ ਸਿੰਘ ਨੋਨੀ ਨੂੰ ਪ੍ਰਧਾਨ...
ਆਮ ਆਦਮੀ ਪਾਰਟੀ ਨੇ ਬੇਅਦਬੀ ਮਾਮਲੇ ਨੂੰ ਲੈ ਕੇ ਘੇਰੀ ਪੰਜਾਬ ਸਰਕਾਰ
. . .  45 minutes ago
ਚੰਡੀਗੜ੍ਹ ,19 ਅਪ੍ਰੈਲ( ਗੁਰਿੰਦਰ ) - ਆਮ ਆਦਮੀ ਪਾਰਟੀ ਪੰਜਾਬ ਵਲੋਂ ਬੇਅਦਬੀ ਮਾਮਲੇ ਦੇ ਦੋਸ਼ੀਆਂ ਨੂੰ ਸਜਾ ਦਿਵਾਉਣ ਦੀ ਮੰਗ ਨੂੰ ਲੈ ਕੇ ਪੰਜਾਬ ਦੇ ਮੁੱਖ ਮੰਤਰੀ
ਡੀ.ਆਰ. ਸਹਿਕਾਰੀ ਸਭਾਵਾਂ ਨੇ ਸਹਿਕਾਰੀ ਸਭਾ ਠੱਠੀ ਭਾਈ ਵਲੋਂ ਕਿਸਾਨਾਂ ਨੂੰ ਦਿੱਤੀਆਂ ਜਾ ਰਹੀਆਂ ਸਹੂਲਤਾਂ ਬੰਦ ਕਰਨ ਦਾ ਲਿਆ ਗੰਭੀਰ ਨੋਟਿਸ
. . .  about 1 hour ago
ਠੱਠੀ ਭਾਈ, 19 ਅਪ੍ਰੈਲ (ਜਗਰੂਪ ਸਿੰਘ ਮਠਾੜੂ) - ਠੱਠੀ ਭਾਈ ਅਤੇ ਪਿੰਡ ਮੌੜ ਨੌਂ ਅਬਾਦ ਦੋਹਾਂ ਪਿੰਡਾਂ ਦੀ ਸਾਂਝੀ ਦੀ ਠੱਠੀ ਭਾਈ ਬਹੁਮੰਤਵੀ ਸਹਿਕਾਰੀ ਖੇਤੀਬਾੜੀ ਸਭਾ ਵਲੋਂ ਕਿਸਾਨਾਂ ...
ਬਾਰਦਾਨੇ ਦੀ ਕਮੀ ਨੂੰ ਲੈ ਕੇ ਸਾਬਕਾ ਮੰਤਰੀ ਸੇਖੋਂ ਦਾ ਕੈਪਟਨ ਸਰਕਾਰ 'ਤੇ ਫੇਲ੍ਹ ਹੋਣ ਦਾ ਦੋਸ਼
. . .  about 1 hour ago
ਲਖੋ ਕੇ ਬਹਿਰਾਮ, 19 ਅਪ੍ਰੈਲ (ਰਾਜਿੰਦਰ ਸਿੰਘ ਹਾਂਡਾ ) - ਕਣਕ ਦੀ ਖ਼ਰੀਦ ਲਈ ਬਾਰਦਾਨੇ ਦੀ ਕਮੀ ਕਾਰਨ ਕਿਸਾਨਾਂ ਨੂੰ ਆ ਰਹੀਆਂ ਮੁਸ਼ਕਿਲਾਂ ਦੇ ਮੱਦੇਨਜ਼ਰ ਸਾਬਕਾ ਕੈਬਨਿਟ ਮੰਤਰੀ ਜਨਮੇਜਾ ਸਿੰਘ ਸੇਖੋਂ ਅਤੇ ਅਕਾਲੀ ਦਲ ਦੇ...
ਰਾਜਧਾਨੀ ਦਿੱਲੀ ਵਿਚ ਸੱਤ ਦਿਨਾਂ ਦੀ ਤਾਲਾਬੰਦੀ
. . .  about 1 hour ago
ਨਵੀਂ ਦਿੱਲੀ, 19 ਅਪ੍ਰੈਲ - ਰਾਜਧਾਨੀ ਦਿੱਲੀ ਵਿਚ ਸੱਤ ਦਿਨਾਂ ਦੀ ਤਾਲਾਬੰਦੀ , ਅੱਜ ਸੋਮਵਾਰ ਤੋਂ ਅਗਲੇ ਸੋਮਵਾਰ ਤੱਕ ਤਾਲਾਬੰਦੀ ਦਾ ਐਲਾਨ ਕੀਤਾ ਗਿਆ...
ਕੋਹਾਲਾ ਤੋਂ ਭਾਰਤੀ ਕਿਸਾਨ ਯੂਨੀਅਨ ਦੇ ਮੈਂਬਰ ਦਿੱਲੀ ਧਰਨੇ ਲਈ ਰਵਾਨਾ
. . .  about 2 hours ago
ਚੋਗਾਵਾ, 19 ਅਪ੍ਰੈਲ (ਗੁਰਬਿੰਦਰ ਸਿੰਘ ਬਾਗੀ) - ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਪੰਜਾਬ ਬਲਾਕ ਚੋਗਾਵਾ ਦੇ ਪ੍ਰਧਾਨ ਹਰਵੰਤ ਸਿੰਘ ਅੋਲਖ, ਨੰਬਰਦਾਰ ਸੁਰਜੀਤ ਸਿੰਘ, ਬਲਵਿੰਦਰ ਸਿੰਘ ਅੋਲਖ, ਤਰਲੋਕ ਸਿੰਘ, ਸਤਨਾਮ ਸਿੰਘ ਦੀ ਅਗਵਾਈ ਹੇਠ ਅੱਜ...
ਜਾਕੋ ਰਾਖੇ ਸਾਈਆਂ, ਮਾਰ ਸਕੇ ਨਾ ਕੋਇ
. . .  about 2 hours ago
ਮੁੰਬਈ , 19 ਅਪ੍ਰੈਲ - ਮਹਾਰਾਸ਼ਟਰ ਦੇ ਮੁੰਬਈ ਡਿਵੀਜ਼ਨ ਦੀ ਇਕ ਅਜਿਹੀ ਖ਼ਬਰ ਸਾਹਮਣੇ ਆਈ ਹੈ, ਜਿਸ ਨੂੰ ਵੇਖ ਹਰੇਕ ਦੇ ਪੈਰਾਂ ਹੇਠੋਂ ਜ਼ਮੀਨ ਖਿਸਕ ਜਾਏਗੀ ਤੇ ਇਕ ਪਲ ਲਈ ਮੂੰਹ 'ਚੋਂ ਇਹ ਜ਼ਰੂਰ ਨਿਕਲੇਗਾ ਜਾ...
ਬਲਾਕ ਅਮਲੋਹ ਦੇ ਪਿੰਡ ਟਿੱਬੀ ਵਿਖੇ ਹੋਇਆ ਜ਼ਬਰਦਸਤ ਧਮਾਕਾ
. . .  about 2 hours ago
ਅਮਲੋਹ, 19 ਅਪ੍ਰੈਲ (ਰਿਸ਼ੂ ਗੋਇਲ) - ਬਲਾਕ ਅਮਲੋਹ ਦੇ ਅਧੀਨ ਆਉਂਦੇ ਪਿੰਡ ਟਿੱਬੀ ਵਿਖੇ ਅੱਜ ਸਵੇਰੇ 6 ਵਜੇ ਇਕ ਪਟਾਕਿਆਂ ਨਾਲ਼ ਭਰੀ ਰਿਕਸ਼ਾ ਰੇਹੜੀ ਵਿਚ ਜ਼ਬਰਦਸਤ ...
ਕੰਨੜ ਦੇ ਲੇਖਕ, ਸੰਪਾਦਕ ਜੀ ਵੈਂਕਟਸੁਬਬੀਆ ਦਾ 107 ਸਾਲ ਦੀ ਉਮਰ ਵਿਚ ਦਿਹਾਂਤ
. . .  about 3 hours ago
ਬੰਗਲੁਰੂ, 19 ਅਪ੍ਰੈਲ - ਕੰਨੜ ਦੇ ਲੇਖਕ, ਸੰਪਾਦਕ ਜੀ ਵੈਂਕਟਸੁਬਬੀਆ ਦਾ 107 ਸਾਲ ਦੀ ਉਮਰ...
ਲੁਧਿਆਣਾ ਦੇ ਪੁਲਿਸ ਕਮਿਸ਼ਨਰ ਆਏ ਕੋਰੋਨਾ ਪਾਜ਼ੀਟਿਵ
. . .  about 3 hours ago
ਲੁਧਿਆਣਾ, 19 ਅਪ੍ਰੈਲ (ਪਰਮਿੰਦਰ ਅਹੂਜਾ,ਰੁਪੇਸ਼ ਕੁਮਾਰ) - ਲੁਧਿਆਣਾ ਦੇ ਪੁਲਿਸ ਕਮਿਸ਼ਨਰ ਸ੍ਰੀ ਰਾਕੇਸ਼ ਅਗਰਵਾਲ ਹੋਏ ਕੋਰੋਨਾ ਦੇ ਸ਼ਿਕਾਰ...
ਕਿਸਾਨ ਆਗੂ, ਅਦਾਕਾਰਾ ਸੋਨੀਆ ਮਾਨ ਤੇ ਰਾਕੇਸ਼ ਟਿਕੈਤ ਦੇ ਬੇਟੇ ਨੇ ਸ੍ਰੀ ਹਰਿਮੰਦਰ ਸਾਹਿਬ ਟੇਕਿਆ ਮੱਥਾ
. . .  about 3 hours ago
ਅੰਮ੍ਰਿਤਸਰ, 19 ਅਪ੍ਰੈਲ - ਕਿਸਾਨ ਆਗੂ ,ਅਦਾਕਾਰਾ ਸੋਨੀਆ ਮਾਨ ਅਤੇ ਰਾਕੇਸ਼ ਟਿਕੈਤ ਦੇ ਬੇਟੇ ਗੌਰਵ ਟਿਕੈਤ ਨੇ...
ਬਿਹਾਰ: 2 ਕੈਦੀ ਜੇਲ੍ਹ ਤੋਂ ਫ਼ਰਾਰ ਹੋਣ ਦੀ ਕੋਸ਼ਿਸ਼ 'ਚ
. . .  about 4 hours ago
ਬਿਹਾਰ, 19 ਅਪ੍ਰੈਲ - ਬੀਤੀ ਰਾਤ ਦੋ ਕੈਦੀ ਮੁਜ਼ੱਫਰਪੁਰ ਦੀ ਸ਼ਹੀਦ ਖੂਦੀਰਾਮ ਬੋਸ ਕੇਂਦਰੀ ਜੇਲ੍ਹ ਤੋਂ ਫ਼ਰਾਰ ਹੋਣ ਦੀ ਕੋਸ਼ਿਸ਼...
ਲੁਧਿਆਣਾ : ਚੌੜਾ ਬਾਜ਼ਾਰ ਖੇਤਰ 'ਚ ਲੋਕ ਕੋਵਿਡ-19 ਦੇ ਨਿਯਮਾਂ ਦੀ ਪਾਲਣਾ ਨਾ ਕਰਦੇ ਦਿਖਾਈ ਦਿੱਤੇ
. . .  about 4 hours ago
ਲੁਧਿਆਣਾ, 19 ਅਪ੍ਰੈਲ - ਚੌੜਾ ਬਾਜ਼ਾਰ ਖੇਤਰ 'ਚ ਲੋਕ ਕੋਵਿਡ-19 ਦੇ ਨਿਯਮਾਂ ਦੀ ਪਾਲਣਾ ਨਾ ਕਰਦੇ ਦਿਖਾਈ ਦਿੱਤੇ ...
ਪੱਛਮੀ ਬੰਗਾਲ: ਪਾਣੀਹਾਟੀ 'ਚ ਭਾਜਪਾ ਦੇ ਕੈਂਪ ਦਫ਼ਤਰ ਤੇ ਪਾਰਟੀ ਵਰਕਰਾਂ ਦੇ ਘਰ 'ਤੇ ਸੁੱਟੇ ਬੰਬ
. . .  about 4 hours ago
ਪੱਛਮੀ ਬੰਗਾਲ, 19 ਅਪ੍ਰੈਲ - ਪਾਣੀਹਾਟੀ 'ਚ ਭਾਜਪਾ ਦੇ ਕੈਂਪ ਦਫ਼ਤਰ ਤੇ ਪਾਰਟੀ ਵਰਕਰਾਂ ਦੇ ਘਰ 'ਤੇ ਬੰਬ ਸੁੱਟੇ...
ਭਾਰਤ 'ਚ ਪਿਛਲੇ 24 ਘੰਟਿਆਂ ਦੌਰਾਨ ਕੋਰੋਨਾ ਦੇ 2,73,810 ਨਵੇਂ ਮਾਮਲੇ, 1,619 ਮੌਤਾਂ
. . .  about 4 hours ago
ਨਵੀਂ ਦਿੱਲੀ, 19 ਅਪ੍ਰੈਲ - ਪਿਛਲੇ 24 ਘੰਟਿਆਂ ਦੌਰਾਨ ਭਾਰਤ 'ਚ ਕੋਰੋਨਾ ਦੇ 2,73,810 ਨਵੇਂ ਮਾਮਲੇ ...
ਦਿੱਲੀ ਵਿਚ ਵੀਕੈਂਡ ਕਰਫ਼ਿਊ ਵਧਣ ਦੇ ਸੰਕੇਤ
. . .  about 4 hours ago
ਨਵੀਂ ਦਿੱਲੀ, 19 ਅਪ੍ਰੈਲ - ਪਿਛਲੇ ਦਿਨ ਦਿੱਲੀ ਵਿਚ ਕੋਰੋਨਾ ਦੇ 25 ਹਜ਼ਾਰ ਤੋਂ ਵੱਧ ਨਵੇਂ ਮਰੀਜ਼ ਪਾਏ ...
ਜੰਮੂ ਕਸ਼ਮੀਰ 'ਚ ਕੰਮ ਕਰਨ ਵਾਲੇ ਕਾਮਿਆਂ ਵਲੋਂ ਗ਼ੁੱਸੇ 'ਚ ਆ ਕੇ ਇਕ ਵਾਰ ਫਿਰ ਤੋਂ ਧਰਨਾ ਪ੍ਰਦਰਸ਼ਨ ਤੇ ਚੱਕਾ ਜਾਮ ਕੀਤਾ ਸ਼ੁਰੂ
. . .  about 4 hours ago
ਮਾਧੋਪੁਰ,19 ਅਪ੍ਰੈਲ (ਨਰੇਸ਼ ਮਹਿਰਾ):- ਜੰਮੂ ਕਸ਼ਮੀਰ ਵਿਚ ਕੰਮ ਕਰਦੇ ਕਾਮਿਆਂ ਨੂੰ ਜੰਮੂ ਕਸ਼ਮੀਰ ਪ੍ਰਸ਼ਾਸਨ ਵਲੋਂ ਲਖਨਪੁਰ ਪ੍ਰਵੇਸ਼ ਦਵਾਰ 'ਚ ਦਾਖ਼ਲ ਨਾ ਹੋਣ ਦੇਣ ਦੇ ...
ਰਾਜਸਥਾਨ 'ਚ ਅੱਜ ਤੋਂ 3 ਮਈ ਤੱਕ ਲਾਕਡਾਊਨ
. . .  about 4 hours ago
ਜੈਪੁਰ, 19 ਅਪ੍ਰੈਲ - ਕੋਰੋਨਾ ਮਹਾਂਮਾਰੀ ਦੇ ਵਧ ਰਹੇ ਪ੍ਰਕੋਪ ਵਿਚਾਲੇ ਰਾਜ ਸਰਕਾਰ ਦੀ ਨਵੀਂ ਗਾਈਡ ਲਾਈਨ ਜਾਰੀ ਹੋਈ...
ਬਿਹਾਰ: ਲਾਲੂ ਦੀ ਅੱਜ ਜੇਲ੍ਹ ਤੋਂ ਰਿਹਾਈ, ਪਰ ਪੂਰੀ ਤਰ੍ਹਾਂ ਸਿਹਤਮੰਦ ਹੋਣ 'ਤੇ ਜਾਣਗੇ ਪਟਨਾ
. . .  about 3 hours ago
ਬਿਹਾਰ, 19 ਅਪ੍ਰੈਲ - ਰਾਜਦ ਮੁੱਖ ਲਾਲੂ ਯਾਦਵ ਚਾਰਾ ਘੋਟਾਲੇ ਨਾਲ ਜੁੜੇ ਦੁਮਕਾ ਕੋਸ਼ਾਗਰ ਮਾਮਲੇ ਵਿਚ ਜ਼ਮਾਨਤ ਮਿਲਣ ਤੋਂ ਬਾਅਦ ਅੱਜ ਜੇਲ੍ਹ ਤੋਂ....
ਦਰਦਨਾਕ ਹਾਦਸਾ: ਮਿਸਰ 'ਚ ਟਰੇਨ ਪਟੜੀ ਤੋਂ ਉਤਰੀ, 11 ਵਿਅਕਤੀਆਂ ਦੀ ਮੌਤ
. . .  about 5 hours ago
ਕਾਹੀਰਾ, 19 ਅਪ੍ਰੈਲ - ਮਿਸਰ ਦੀ ਰਾਜਧਾਨੀ ਕਾਹੀਰਾ ਵਿਚ ਇਕ ਟਰੇਨ ਪਟੜੀ ਤੋਂ ਹੇਠਾਂ ਉਤਰੀ ਜਿਸ ਨਾਲ 11 ਲੋਕਾਂ ਦੀ ਮੌਤ...
ਏਅਰਸੈੱਲ ਸੈਨੇਟਾਈਜ਼ਰ ਕੰਪਨੀ ਨੂੰ ਲੱਗੀ ਅੱਗ
. . .  about 5 hours ago
ਮਹਾਰਾਸ਼ਟਰ: ਬੀਤੀ ਰਾਤ ਤਕਰੀਬਨ 2 ਵਜੇ ਥਾਨੇ ਜ਼ਿਲ੍ਹੇ ਦੇ ਅਸੰਗਾਓਂ ਖੇਤਰ ਵਿਚ ਏਅਰਸੈੱਲ ਸੈਨੇਟਾਈਜ਼ਰ ਕੰਪਨੀ ਨੂੰ ਅੱਗ ਲੱਗ...
ਹੋਰ ਖ਼ਬਰਾਂ..
ਜਲੰਧਰ : ਐਤਵਾਰ 24 ਫੱਗਣ ਸੰਮਤ 552
ਿਵਚਾਰ ਪ੍ਰਵਾਹ: ਲੋਕਾਂ ਦਾ ਖਿਆਲ ਰੱਖਣਾ ਅਤੇ ਉਨ੍ਹਾਂ ਦੀ ਚਿੰਤਾ ਕਰਨੀ ਇਕ ਚੰਗੀ ਸਰਕਾਰ ਦਾ ਮੁਢਲਾ ਸਿਧਾਂਤ ਹੈ। ਕਨਫਿਊਸ਼ੀਅਸ

ਸੰਪਾਦਕੀ

ਆਲੋਚਨਾ, ਦਾਅਵੇ ਅਤੇ ਵਾਅਦੇ

ਪੰਜਾਬ ਵਿਧਾਨ ਸਭਾ ਦੇ ਚੱਲ ਰਹੇ ਇਜਲਾਸ ਵਿਚ ਹੋਏ ਬਹਿਸ ਮੁਬਾਹਸੇ ਵਿਚ ਸੂਬੇ ਨੂੰ ਦਰਪੇਸ਼ ਲਗਪਗ ਸਾਰੀਆਂ ਹੀ ਸਮੱਸਿਆਵਾਂ ਦਾ ਜ਼ਿਕਰ ਕੀਤਾ ਗਿਆ ਹੈ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਰਾਜਪਾਲ ਦੇ ਭਾਸ਼ਨ 'ਤੇ ਧੰਨਵਾਦੀ ਮਤੇ 'ਤੇ ਹੋਈ ਚਰਚਾ ਦਾ ਜਵਾਬ ਦਿੰਦਿਆਂ ਸਰਕਾਰ ਦਾ ਪੱਖ ਰੱਖਣ ਦਾ ਯਤਨ ਕੀਤਾ ਹੈ। ਇਹ ਸੋਚਣ ਵਾਲੀ ਗੱਲ ਹੈ ਕਿ ਵਿਧਾਨ ਸਭਾ ਵਿਚ ਅਜਿਹੀ ਹੁੰਦੀ ਬਹਿਸ ਅਤੇ ਉਸ ਵਿਚ ਉਠਾਏ ਗਏ ਗੰਭੀਰ ਮਸਲਿਆਂ ਦੇ ਹੱਲ ਲਈ ਅਮਲ ਕੌਣ ਕਰਦਾ ਹੈ? ਜੇਕਰ ਇਨ੍ਹਾਂ ਦੇ ਹੱਲ ਲਈ ਕੋਈ ਚੰਗੇ ਜਾਂ ਵੱਡੇ ਕਦਮ ਨਹੀਂ ਉਠਾਏ ਜਾਂਦੇ ਤਾਂ ਇਨ੍ਹਾਂ ਖੇਤਰਾਂ ਵਿਚ ਆਉਣ ਵਾਲੀ ਖੜੋਤ ਨਾਲ ਸੂਬੇ ਦਾ ਵਿਕਾਸ ਨਹੀਂ ਹੋਵੇਗਾ ਅਤੇ ਗੱਲ ਉਸੇ ਥਾਂ 'ਤੇ ਖੜ੍ਹੀ ਰਹੇਗੀ।
ਪਿਛਲੇ ਲੰਮੇ ਸਮੇਂ ਤੋਂ ਕਿਸਾਨ ਨਵੇਂ ਖੇਤੀ ਕਾਨੂੰਨਾਂ ਖਿਲਾਫ਼ ਸੰਘਰਸ਼ ਕਰ ਰਹੇ ਹਨ। ਪਹਿਲਾਂ ਵੀ ਵਿਧਾਨ ਸਭਾ ਵਿਚ ਇਨ੍ਹਾਂ ਖੇਤੀ ਕਾਨੂੰਨਾਂ ਦੇ ਖਿਲਾਫ਼ ਮਤੇ ਪਾਸ ਕੀਤੇ ਗਏ ਸਨ। ਹੁਣ ਫਿਰ ਅਜਿਹਾ ਹੀ ਮਤਾ ਪਾਸ ਕੀਤਾ ਗਿਆ ਹੈ ਜਦੋਂ ਕਿ ਚਾਹੀਦਾ ਇਹ ਸੀ ਕਿ ਮੁੱਖ ਮੰਤਰੀ ਅਤੇ ਵਿਰੋਧੀ ਪਾਰਟੀਆਂ ਦੇ ਆਗੂ ਅਜਿਹੀ ਬਿਆਨਬਾਜ਼ੀ ਦੀ ਜਗ੍ਹਾ ਕੇਂਦਰੀ ਆਗੂਆਂ ਨੂੰ ਮਿਲਦੇ ਅਤੇ ਇਨ੍ਹਾਂ ਕਾਨੂੰਨਾਂ ਸਬੰਧੀ ਦੋਵਾਂ ਹੀ ਧਿਰਾਂ ਨਾਲ ਗੱਲਬਾਤ ਕਰਕੇ ਵਿਚ-ਵਿਚਾਲੇ ਦਾ ਕੋਈ ਰਸਤਾ ਕਢਵਾ ਕੇ ਪੈਦਾ ਹੋਏ ਇਸ ਝਗੜੇ ਨੂੰ ਨਿਪਟਾਉਣ ਦਾ ਯਤਨ ਕਰਦੇ, ਪਰ ਅਜਿਹੇ ਯਤਨਾਂ ਦੀ ਅਣਹੋਂਦ ਨੇ ਸਮੱਸਿਆ ਨੂੰ ਹੋਰ ਉਲਝਾਇਆ ਹੀ ਹੈ। ਵਿਧਾਨ ਸਭਾ ਵਿਚ ਵਿਰੋਧੀ ਮੈਂਬਰ ਰੇਤ-ਬੱਜਰੀ ਦੇ ਨਾਜਾਇਜ਼ ਖਨਨ ਦੀ ਗੱਲ ਕਰਦੇ ਰਹੇ ਹਨ। ਜੇਕਰ ਆਪਣੇ ਕਾਰਜਕਾਲ ਦੇ ਚੌਥੇ ਸਾਲ ਦੇ ਅਖੀਰ ਵਿਚ ਮੁੱਖ ਮੰਤਰੀ ਇਸ ਨੂੰ ਖ਼ਤਮ ਕਰਨ ਸਬੰਧੀ ਕੋਈ ਕਦਮ ਉਠਾਉਣ ਦੀ ਗੱਲ ਕਰਦੇ ਹਨ ਤਾਂ ਉਸ ਦਾ ਕਿੰਨਾ ਕੁ ਲਾਭ ਹੋਵੇਗਾ? ਇਸੇ ਹੀ ਤਰ੍ਹਾਂ ਲਗਾਤਾਰ ਮਹਿੰਗੀ ਹੁੰਦੀ ਬਿਜਲੀ ਦੀ ਗੱਲ ਵੀ ਉਠਾਈ ਜਾਂਦੀ ਰਹੀ ਹੈ। ਅਜਿਹੀ ਆਲੋਚਨਾ ਅਤੇ ਕੀਤੇ ਦਾਅਵੇ ਅਤੇ ਵਾਅਦਿਆਂ ਦਾ ਕੋਈ ਅਸਰ ਇਸ ਲਈ ਨਹੀਂ ਹੋ ਸਕਦਾ ਕਿਉਂਕਿ ਲੋਕਾਂ 'ਤੇ ਪੈ ਰਹੇ ਇਸ ਬੋਝ ਨੂੰ ਹਟਾਉਣ ਲਈ ਹੁਣ ਤੱਕ ਕੋਈ ਠੋਸ ਤਜਵੀਜ਼ਾਂ ਸਾਹਮਣੇ ਨਹੀਂ ਆਈਆਂ। ਜੇਕਰ ਤਤਕਾਲੀ ਸਰਕਾਰ ਪਹਿਲੀ ਸਰਕਾਰ 'ਤੇ ਇਹ ਦੋਸ਼ ਲਗਾਉਂਦੀ ਹੈ ਕਿ ਉਸ ਨੂੰ ਪਿਛਲੇ ਚਾਰ ਸਾਲਾਂ ਦੌਰਾਨ ਇਸ ਦਿਸ਼ਾ ਵਿਚ ਠੋਸ ਕਦਮ ਉਠਾਉਣ ਦੀ ਜ਼ਰੂਰਤ ਸੀ, ਜਿਨ੍ਹਾਂ ਨਾਲ ਕਿ ਆਉਂਦੇ ਸਮੇਂ ਵਿਚ ਦੇਸ਼ ਦੇ ਬਹੁਤ ਸਾਰੇ ਹੋਰ ਰਾਜਾਂ ਵਾਂਗ ਬਿਜਲੀ ਦੇ ਰੇਟ ਸਸਤੇ ਹੋਣ ਦਾ ਆਧਾਰ ਬੱਝਦਾ, ਤਾਂ ਇਸ ਗੱਲ ਵਿਚ ਵੀ ਕੁਝ ਨਾ ਕੁਝ ਦਮ ਤਾਂ ਜ਼ਰੂਰ ਹੈ। ਪਿਛਲੇ ਕੁਝ ਮਹੀਨਿਆਂ ਤੋਂ ਕਿਸਾਨ ਅੰਦੋਲਨ ਚਲਦਾ ਹੋਣ ਕਰਕੇ ਸੂਬੇ ਵਿਚ ਹੋ ਰਹੇ ਨਸ਼ਿਆਂ ਦੇ ਵਪਾਰ ਦੀ ਗੱਲ ਜ਼ਰੂਰ ਪਿੱਛੇ ਪੈ ਗਈ ਜਾਪਦੀ ਹੈ ਪਰ ਇਹ ਮਸਲਾ ਹੁਣ ਵੀ ਉਸੇ ਤਰ੍ਹਾਂ ਹੀ ਖੜ੍ਹਾ ਹੈ, ਜਿਸ ਨੇ ਪੰਜਾਬ ਦੀ ਜਵਾਨੀ ਨੂੰ ਇਕ ਤਰ੍ਹਾਂ ਨਾਲ ਗ੍ਰਹਿਣ ਲਗਾ ਦਿੱਤਾ ਹੈ। ਆਉਂਦੇ ਸਮੇਂ ਵਿਚ ਕਿਸਾਨ ਅੰਦੋਲਨ ਕਰਕੇ ਸਨਅਤੀ ਅਤੇ ਵਪਾਰਕ ਖੇਤਰ ਦੇ ਹੋਏ ਵੱਡੇ ਨੁਕਸਾਨ ਦੀ ਪੂਰਤੀ ਕਿਵੇਂ ਕੀਤੀ ਜਾਣੀ ਹੈ, ਇਸ ਬਾਰੇ ਵੀ ਕਿਸੇ ਤਰ੍ਹਾਂ ਦੀ ਅਪਣਾਈ ਜਾਣ ਵਾਲੀ ਯੋਜਨਾ ਦੀ ਰੂਪ-ਰੇਖਾ ਸਾਹਮਣੇ ਆਉਣੀ ਚਾਹੀਦੀ ਸੀ। ਪੰਜਾਬ ਵਿਚ ਚੜ੍ਹੇ ਕਰਜ਼ੇ ਦੇ ਭਾਰ ਦੀ ਗੱਲ ਤਾਂ ਜ਼ਰੂਰ ਲਗਾਤਾਰ ਕੀਤੀ ਜਾਂਦੀ ਰਹੀ ਹੈ ਪਰ ਇਸ ਨੂੰ ਕਿਹੜੇ ਢੰਗ-ਤਰੀਕੇ ਅਪਣਾ ਕੇ ਹਲਕਾ ਕੀਤਾ ਜਾ ਸਕਦਾ ਹੈ, ਇਸ ਬਾਰੇ ਕਿਸੇ ਤਰ੍ਹਾਂ ਦੀ ਤਜਵੀਜ਼ ਸਾਹਮਣੇ ਨਹੀਂ ਆਈ। ਆਉਂਦੇ ਦਿਨਾਂ ਵਿਚ ਪੇਸ਼ ਕੀਤੇ ਜਾਣ ਵਾਲੇ ਬਜਟ ਵਿਚ ਇਸ ਦਾ ਕੀ ਕੋਈ ਹੱਲ ਕੱਢਿਆ ਜਾਵੇਗਾ, ਇਸ ਸਬੰਧੀ ਯਕੀਨ ਬੱਝਣਾ ਵੀ ਮੁਸ਼ਕਿਲ ਲਗਦਾ ਹੈ। ਪਾਣੀ ਦੀ ਗੰਭੀਰ ਹੁੰਦੀ ਸਮੱਸਿਆ ਬਾਰੇ ਅਸੀਂ ਪਹਿਲਾਂ ਵੀ ਲਗਾਤਾਰ ਲਿਖਦੇ ਰਹੇ ਹਾਂ। ਇਸ ਦਾ ਹੁਣ ਤੱਕ ਕੋਈ ਹੱਲ ਨਹੀਂ ਨਿਕਲ ਸਕਿਆ। ਬਿਨਾਂ ਸ਼ੱਕ ਸਰਕਾਰ ਲਈ ਹੁਣ ਗੰਭੀਰਤਾ ਨਾਲ ਇਨ੍ਹਾਂ ਸਾਰੇ ਮਸਲਿਆਂ 'ਤੇ ਵਿਚਾਰ ਕਰਨ ਦੀ ਜ਼ਰੂਰਤ ਹੈ। ਇਨ੍ਹਾਂ ਦੇ ਅਮਲੀ ਹੱਲ ਹੀ ਸੂਬੇ ਨੂੰ ਮੁੜ ਲੀਹੇ ਪਾਉਣ ਵਿਚ ਸਹਾਈ ਹੋ ਸਕਦੇ ਹਨ। ਅਮਲਾਂ ਤੋਂ ਸੱਖਣੇ ਵਾਅਦੇ ਅਤੇ ਬਿਆਨ ਪਹਿਲਾਂ ਹੀ ਨਾਜ਼ੁਕ ਬਣੀ ਸਥਿਤੀ 'ਤੇ ਕੋਈ ਅਸਰ ਪਾਉਣ ਵਾਲੇ ਸਾਬਤ ਨਹੀਂ ਹੋ ਸਕਦੇ। ਸੂਬੇ ਨੂੰ ਵਿਕਾਸ ਦੀ ਲੀਹ 'ਤੇ ਤੋਰਨ ਲਈ ਜਿਥੇ ਵੱਡੀ ਅਤੇ ਠੋਸ ਯੋਜਨਾਬੰਦੀ ਦੀ ਜ਼ਰੂਰਤ ਹੋਵੇਗੀ, ਉਥੇ ਇਸ ਦਿਸ਼ਾ ਵੱਲ ਇਮਾਨਦਾਰਾਨਾ ਯਤਨ ਹੀ ਸਥਿਤੀ ਵਿਚ ਸੁਧਾਰ ਦੇ ਜਾਮਨ ਬਣ ਸਕਦੇ ਹਨ। ਅੱਜ ਦੀ ਸਰਕਾਰ ਤੋਂ ਲੋਕ ਅਜਿਹੀ ਹੀ ਉਮੀਦ ਰੱਖ ਸਕਦੇ ਹਨ।

-ਬਰਜਿੰਦਰ ਸਿੰਘ ਹਮਦਰਦ

ਜੰਮੂ ਕਸ਼ਮੀਰ ਵਿਚ ਪੰਜਾਬੀ ਭਾਸ਼ਾ ਦੀ ਦੁਰਗਤੀ

ਕਸ਼ਮੀਰ ਨੂੰ ਦੁਨੀਆ ਦੀ ਜੰਨਤ ਕਿਹਾ ਜਾਂਦਾ ਹੈ ਪਰ ਦੇਸ਼ ਵੰਡ ਤੋਂ ਬਾਅਦ ਇਸ ਕਸ਼ਮੀਰ ਨੂੰ ਨਰਕ ਵਿਚ ਬਦਲਣ ਲਈ ਜਿਹੜੇ ਹੱਥਕੰਡੇ ਵਰਤੇ ਗਏ, ਉਨ੍ਹਾਂ ਨੇ ਇਸ ਜੰਨਤ ਨੂੰ ਲਹੂ-ਲੁਹਾਨ ਕਰ ਦਿੱਤਾ ਹੈ। ਵੰਡ ਤੋਂ ਬਾਅਦ ਕਬਾਇਲੀ ਹਮਲੇ ਵਿਚ ਕਸ਼ਮੀਰ ਦਾ ਕਾਫੀ ਵੱਡਾ ਹਿੱਸਾ ...

ਪੂਰੀ ਖ਼ਬਰ »

ਜਥੇਦਾਰ ਹਰਸੁਰਿੰਦਰ ਸਿੰਘ ਗਿੱਲ ਨੂੰ ਯਾਦ ਕਰਦਿਆਂ

ਬਰਸੀ 'ਤੇ ਵਿਸ਼ੇਸ਼\ ਜਥੇਦਾਰ ਹਰਸੁਰਿੰਦਰ ਸਿੰਘ ਗਿੱਲ ਪੰਥਕ ਹਲਕਿਆਂ ਵਿਚ ਨਿਵੇਕਲੀ ਪਛਾਣ ਰੱਖਣ ਵਾਲੇ ਸਿਰਕੱਢ ਆਗੂ ਸਨ, ਜਿਨ੍ਹਾਂ ਕੌਮੀ ਸਵੈਮਾਨ ਦੀ ਬਹਾਲੀ ਲਈ ਜੀਵਨ ਸਫ਼ਰ ਦੌਰਾਨ ਅਨੇਕਾਂ ਘਾਲਣਾ ਘਾਲੀਆਂ। ਉਨ੍ਹਾਂ ਦਾ ਸਮੁੱਚਾ ਜੀਵਨ ਪੰਥ ਦੀ ਚੜ੍ਹਦੀ ਕਲਾ ਨੂੰ ...

ਪੂਰੀ ਖ਼ਬਰ »

ਅਕਲ, ਇਲਮ ਤੇ ਵਿਰਾਸਤ ਦਾ ਸੁਚੱਜਾ ਸੁਮੇਲ ਸੀ ਪ੍ਰੋ: ਨਿਰੰਜਨ ਸਿੰਘ ਢੇਸੀ

ਅੱਜ ਲਈ ਵਿਸ਼ੇਸ਼ ਪੰਜਾਬ ਦੇ ਦਿਲ ਦੋਆਬੇ ਜ਼ਿਲ੍ਹਾ ਜਲੰਧਰ ਤਹਿਸੀਲ ਸ਼ਾਹਕੋਟ ਪਿੰਡ ਮੇਦਾ ਵਿਖੇ 1 ਅਪ੍ਰੈਲ, 1944 ਵਾਲੇ ਦਿਨ ਸ: ਹਜ਼ਾਰਾ ਸਿੰਘ ਦੇ ਘਰ ਅੱਖਾਂ ਪੁੱਟਣ ਵਾਲਾ ਸਾਹਿਤ ਤੇ ਸੱਭਿਆਚਾਰ ਦੀ ਸਮਝ ਵਾਲਾ ਹੀ ਨਹੀਂ, ਅੱਗੇ ਵਧਾਉਣ ਵਾਲਾ ਨਿਰੰਜਨ ਸਿੰਘ ਢੇਸੀ, ਬੀਤੇ ...

ਪੂਰੀ ਖ਼ਬਰ »

ਚਿੱਠੀ-ਪੱਤਰ ਵਾਲੇ ਪ੍ਰੀਤ ਵਿਆਹਾਂ ਦਾ ਮਰਸੀਆ

ਨਵੀਨ ਤਕਨਾਲੋਜੀ ਨੇ ਚਿੱਠੀ ਪੱਤਰ ਪ੍ਰਣਾਲੀ ਦਾ ਭੋਗ ਪਾ ਦਿੱਤਾ ਹੈ। ਪਿਛਲੀ ਸਦੀ ਦੇ ਅੱਧ ਤੱਕ ਇਸ ਵਿਧਾ ਦਾ ਬੋਲਬਾਲਾ ਸੀ। ਮਿਰਜ਼ਾ ਗਾਲਿਬ ਦੇ ਕਾਲ ਵਿਚ ਤਾਂ ਇਨ੍ਹਾਂ ਦਾ ਮਹੱਤਵ ਏਨਾ ਸੀ ਕਿ ਉਸ ਦੀ ਖਤ ਓ ਕਿਤਾਬਤ ਉੱਤੇ ਖੋਜ ਪੱਤਰ ਲਿਖ ਕੇ ਅੱਜ ਦੇ ਵਿਦਿਆਰਥੀ ...

ਪੂਰੀ ਖ਼ਬਰ »



Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX