ਤਰਨ ਤਾਰਨ, 7 ਮਾਰਚ (ਪਰਮਜੀਤ ਜੋਸ਼ੀ)-ਵਿਧਾਨ ਸਭਾ ਹਲਕਾ ਤਰਨ ਤਾਰਨ ਨਾਲ ਸਬੰਧਤ ਸਾਬਕਾ ਚੇਅਰਮੈਨਾਂ, ਸਰਪੰਚਾਂ, ਸਾਬਕਾ ਸਰਪੰਚਾਂ ਤੇ ਸੀਨੀਅਰ ਅਕਾਲੀ ਆਗੂਆਂ ਨੇ ਹਲਕੇ ਦੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਸ਼ੋ੍ਰਮਣੀ ਅਕਾਲੀ ਦਲ ਨਾਲ ਅੱਗੇ ਹੋ ਕੇ ਜੁੜਨ, ਕਿਉਂਕਿ ਕਾਂਗਰਸ ਸਰਕਾਰ ਲੋਕਾਂ ਨਾਲ ਕੀਤੇ ਵਾਅਦਿਆਂ ਤੋਂ ਭੱਜ ਚੁੱਕੀ ਹੈ | ਸਰਹੱਦੀ ਇਲਾਕੇ ਵਿਚ ਨਸ਼ੇ ਦਾ ਕਾਰੋਬਾਰ ਪੂਰੇ ਜ਼ੋਰਾਂ 'ਤੇ ਹੈ ਅਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ 'ਸ੍ਰੀ ਗੁਟਕਾ ਸਾਹਿਬ' ਨੂੰ ਹੱਥ ਵਿਚ ਫੜ ਕੇ ਨਸ਼ੇ ਨੂੰ ਖ਼ਤਮ ਕਰਨ ਲਈ ਖਾਧੀ ਸਹੁੰ ਨੂੰ ਪੂਰਾ ਕਰਨ ਵਿਚ ਉਹ ਅਸਫ਼ਲ ਹੋਏ ਹਨ | ਇਸ ਕਰਕੇ ਉਨ੍ਹਾਂ ਦਾ ਸੱਤਾ ਵਿਚ ਬਣੇ ਰਹਿਣ ਦਾ ਕੋਈ ਅਧਿਕਾਰ ਨਹੀਂ ਰਹਿ ਜਾਂਦਾ | ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਤਰਨ ਤਾਰਨ ਹਲਕੇ ਦੇ ਸੀਨੀਅਰ ਅਕਾਲੀ ਆਗੂਆਂ ਸਾਬਕਾ ਚੇਅਰਮੈਨ ਹਰਵੰਤ ਸਿੰਘ ਝਬਾਲ, ਸਾਬਕਾ ਜ਼ਿਲ੍ਹਾ ਪ੍ਰੀਸ਼ਦ ਮੈਂਬਰ ਪ੍ਰਭਜੀਤ ਸਿੰਘ ਕੋਟ, ਸਰਪੰਚ ਪ੍ਰਮਿੰਦਰ ਸਿੰਘ ਪੰਮਾ ਗੱਗੋਬੂਹਾ, ਪੰਚਾਇਤ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਯੋਧਬੀਰ ਸਿੰਘ ਪੰਡੋਰੀ ਰਣ ਸਿੰਘ, ਰੂਪ ਸਿੰਘ ਪੱਧਰੀ, ਜਸਵਿੰਦਰ ਸਿੰਘ ਬਾਊ, ਗੁਰਪ੍ਰੀਤ ਸਿੰਘ ਬੱਬੂ ਪਲਾਸੌਰ, ਨਿਰਮਲ ਸਿੰਘ ਰਾਮਰੌਣੀ (ਸਾਰੇ ਸਾਬਕਾ ਸਰਪੰਚ), ਮਨਜਿੰਦਰ ਸਿੰਘ ਬਬਲੂ ਸਰਪੰਚ ਪਲਾਸੌਰ ਖੁਰਦ, ਮਾਣਕ ਝਬਾਲ, ਸਾਬਕਾ ਚੇਅਰਮੈਨ ਟਹਿਲਬੀਰ ਸਿੰਘ ਪਲਾਸੌਰ, ਅਜਮੇਰ ਸਿੰਘ ਆਦਿ ਨੇ ਇਕ ਵਿਸ਼ੇਸ਼ ਮੀਟਿੰਗ ਦੌਰਾਨ ਕੀਤਾ | ਉਕਤ ਅਕਾਲੀ ਆਗੂਆਂ ਨੇ ਕਿਹਾ ਕਿ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਅਗਵਾਈ ਵਿਚ ਸਾਲ 2022 ਵਿਚ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਵਿਚ ਅਕਾਲੀ ਦਲ ਹੂੰਝਾ ਫੇਰ ਜਿੱਤ ਪ੍ਰਾਪਤ ਕਰੇਗਾ ਅਤੇ ਕਾਂਗਰਸ ਸਰਕਾਰ ਵਲੋਂ ਲੋਕਾਂ ਪਾਸੋਂ ਖੋਹੀਆਂ ਹੋਈਆਂ ਸਾਰੀਆਂ ਸਹੂਲਤਾਂ ਨੂੰ ਵਾਪਸ ਕਰਵਾਇਆ ਜਾਵੇਗਾ | ਉਨ੍ਹਾਂ ਨੇ ਕਿਹਾ ਕਿ ਕੇਂਦਰ ਸਰਕਾਰ ਵਲੋਂ ਪਾਸ ਕੀਤੇ ਗਏ ਤਿੰਨ ਕਿਸਾਨ ਵਿਰੋਧੀ ਬਿੱਲਾਂ ਨੂੰ ਰੱਦ ਕਰਵਾਉਣ ਲਈ ਸ਼ੋ੍ਰਮਣੀ ਅਕਾਲੀ ਦਲ ਦੇ ਵਰਕਰ ਕਿਸਾਨ ਜਥੇਬੰਦੀ ਨਾਲ ਮੋਢੇ ਨਾਲ ਮੋਢਾ ਜੋੜ ਕੇ ਖੜ੍ਹੇ ਹਨ ਅਤੇ ਸ. ਬਾਦਲ ਦੇ ਨਿਰਦੇਸ਼ਾਂ 'ਤੇ ਦਿੱਲੀ ਦੀਆਂ ਸਰਹੱਦਾਂ 'ਤੇ ਜਾ ਕੇ ਕਿਸਾਨਾਂ ਦਾ ਸਾਥ ਦਿੱਤਾ ਜਾ ਰਿਹਾ ਹੈ |
ਤਰਨ ਤਾਰਨ, 7 ਮਾਰਚ (ਲਾਲੀ ਕੈਰੋਂ)-ਆਮ ਆਦਮੀ ਪਾਰਟੀ ਵਲੋਂ ਤਰਨ ਤਾਰਨ ਸ਼ਹਿਰ ਦੇ ਵਾਰਡ ਨੰਬਰ 20 ਵਿਖੇ ਮਨਜੀਤ ਸਿੰਘ ਵਿਰਕ ਤੇ ਕੁਲਵਿੰਦਰ ਕੌਰ ਦੇ ਯਤਨਾਂ ਸਦਕਾ ਹੋਈ | ਮੀਟਿੰਗ ਵਿਚ ਡਾ. ਕਸ਼ਮੀਰ ਸਿੰਘ ਸੋਹਲ ਤੇ ਬਲਾਕ ਪ੍ਰਧਾਨ ਗੁਰਜੀਤ ਸਿੰਘ ਝਾਮਕਾ ਵਿਸ਼ੇਸ਼ ਤੌਰ ਤੇ ...
ਸਰਾਏ ਅਮਾਨਤ ਖਾਂ, 7 ਮਾਰਚ (ਨਰਿੰਦਰ ਸਿੰਘ ਦੋਦੇ)-ਆਜ਼ਾਦ ਕਿਸਾਨ ਸੰਘਰਸ਼ ਕਮੇਟੀ ਪੰਜਾਬ ਦੇ ਆਗੂਆਂ ਵਲੋਂ ਸਰਾਏ ਅਮਾਨਤ ਖਾਂ ਸਥਿਤ ਪਟਰੋਲ ਪੰਪ 'ਤੇ ਕੇਂਦਰ ਸਰਕਾਰ ਦਾ ਪੁਤਲਾ ਸਾੜਿਆ ਗਿਆ | ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਸੂਬਾ ਆਗੂ ਅਵਤਾਰ ਸਿੰਘ ਚਾਹਲ ਤੇ ਕੈਪਟਨ ...
ਤਰਨ ਤਾਰਨ, 7 ਮਾਰਚ (ਹਰਿੰਦਰ ਸਿੰਘ)-ਜ਼ਿਲ੍ਹਾ ਤਰਨ ਤਾਰਨ ਅਧੀਨ ਪੈਂਦੇ ਥਾਣਾ ਸਰਹਾਲੀ ਦੀ ਪੁਲਿਸ ਨੇ ਹੈਲਥ ਵਿਭਾਗ ਦੇ ਦਫ਼ਤਰ ਵਿਚੋਂ ਚੋਰੀ ਕਰਨ ਦੇ ਦੋਸ਼ ਹੇਠ ਇਕ ਵਿਅਕਤੀ ਨੂੰ ਗਿ੍ਫ਼ਤਾਰ ਕਰ ਲਿਆ ਹੈ ਜਦਕਿ ਦੋ ਵਿਅਕਤੀ ਫ਼ਰਾਰ ਹਨ | ਥਾਣਾ ਸਰਹਾਲੀ ਵਿਖੇ ਸਰਬਜੀਤ ...
ਤਰਨ ਤਾਰਨ, 7 ਮਾਰਚ (ਪਰਮਜੀਤ ਜੋਸ਼ੀ)-ਜ਼ਿਲ੍ਹਾ ਤਰਨ ਤਾਰਨ ਅਧੀਨ ਪੈਂਦੇ ਥਾਣਾ ਸਿਟੀ ਪੱਟੀ ਦੀ ਪੁਲਿਸ ਨੇ ਇਕ ਲੜਕੀ ਨਾਲ ਛੇੜਛਾੜ ਕਰਨ ਦੇ ਦੋਸ਼ ਹੇਠ ਇਕ ਵਿਅਕਤੀ ਖਿਲਾਫ਼ ਕੇਸ ਦਰਜ ਕਰ ਕੇ ਉਸ ਦੀ ਗਿ੍ਫ਼ਤਾਰੀ ਲਈ ਛਾਪੇਮਾਰੀ ਸ਼ੁਰੂ ਕਰ ਦਿੱਤੀ ਹੈ | ਥਾਣਾ ਸਿਟੀ ਪੱਟੀ ...
ਸਰਹਾਲੀ ਕਲਾਂ, 7 ਮਾਰਚ (ਅਜੇ ਸਿੰਘ ਹੁੰਦਲ)-ਪਿੰਡ ਸ਼ੇਰੋਂ ਦੇ ਇਕ ਪੈਲੇਸ ਵਿਚ ਵਿਆਹ ਮੌਕੇ ਲੜਕੇ ਦੇ ਪਿਓ ਦਾ ਨਗਦੀ ਵਾਲਾ ਬੈਗ ਇਕ ਅਣਪਛਾਤਾ ਵਿਅਕਤੀ ਲੈ ਕੇ ਫਰਾਰ ਹੋ ਗਿਆ | ਸਰਹਾਲੀ ਵਾਸੀ ਨਿਰਮਲ ਕੁਮਾਰ ਜਿਸ ਦੇ ਪੁੱਤਰ ਰਾਹੁਲ ਪੁਰੀ ਦਾ ਵਿਆਹ ਪਿੰਡ ਸ਼ੇਰੋਂ ਦੇ ...
ਅਮਰਕੋਟ, 7 ਮਾਰਚ (ਗੁਰਚਰਨ ਸਿੰਘ ਭੱਟੀ)-ਪੈਟਰੋਲ, ਡੀਜ਼ਲ ਤੇ ਗੈਸ ਸਿਲੰਡਰ ਦੀਆਂ ਕੀਮਤਾਂ ਵਿਚ ਹੋ ਰਹੇ ਲਗਾਤਾਰ ਵਾਧੇ ਦੇ ਵਿਰੋਧ ਵਿਚ ਭਾਰਤੀ ਕਮਿਊਨਿਸਟ ਪਾਰਟੀ ਬਲਾਕ ਵਲਟੋਹਾ ਵਲੋਂ ਬਲਾਕ ਸਕੱਤਰ ਕਾਮਰੇਡ ਕਿਰਨਜੀਤ ਕੌਰ ਦੀ ਅਗਵਾਈ ਵਿਚ ਅੱਡਾ ਵਲਟੋਹਾ ਵਿਖੇ ...
ਖਡੂਰ ਸਾਹਿਬ, 7 ਮਾਰਚ (ਰਸ਼ਪਾਲ ਸਿੰਘ ਕੁਲਾਰ)-ਜਸਵਿੰਦਰ ਸਿਮਘ ਸ਼ਾਹ ਮੀਆਂਵਿੰਡ ਜ਼ਿਲ੍ਹਾ ਸੀਨੀਅਰ ਮੀਤ ਪ੍ਰਧਾਨ ਕਾਂਗਰਸ ਕਮੇਟੀ ਤਰਨ ਤਾਰਨ ਆਪਣੀ ਪਤਨੀ ਨਾਲ ਰੋਜ਼ਾਨਾ ਦੀ ਤਰ੍ਹਾਂ ਸਵੇਰ ਸਮੇਂ ਮੱਥਾ ਟੇਕ ਕੇ ਖਡੂਰ ਸਾਹਿਬ ਤੋਂ ਵਾਪਸ ਆਪਣੇ ਪਿੰਡ ਮੀਆਂਵਿੰਡ ...
ਹਰੀਕੇ ਪੱਤਣ, 7 ਮਾਰਚ ( ਸੰਜੀਵ ਕੁੰਦਰਾ)-ਤਰਨ ਤਾਰਨ ਪੁਲਿਸ, ਐਕਸਾਈਜ਼ ਵਿਭਾਗ ਤਰਨ ਤਾਰਨ ਤੇ ਫਿਰੋਜ਼ਪੁਰ ਨੇ ਹਰੀਕੇ ਮੰਡ ਖੇਤਰ ਵਿਚ ਸ਼ਰਾਬ ਤਸਕਰਾਂ ਖਿਲਾਫ਼ ਸਾਂਝੇ ਤੌਰ 'ਤੇ ਕਾਰਵਾਈ ਕਰਦਿਆਂ ਵੱਖ-ਵੱਖ ਜਗ੍ਹਾ 'ਤੇ ਛਾਪੇਮਾਰੀ ਦੌਰਾਨ 11000 ਲੀਟਰ ਲਾਹਣ ਅਤੇ ਹੋਰ ...
ਤਰਨ ਤਾਰਨ, 7 ਮਾਰਚ (ਹਰਿੰਦਰ ਸਿੰਘ)-ਜ਼ਿਲੇ੍ਹ ਦੇ ਵੱਖ-ਵੱਖ ਸਰਕਾਰੀ ਹਸਪਤਾਲਾਂ 'ਚ ਕੋਵਿਡ-19 ਦੀ ਜਾਂਚ ਲਈ 425 ਸੈਂਪਲ ਹੋਰ ਲਏ ਗਏ ਹਨ | ਇਹ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਕੁਲਵੰਤ ਸਿੰਘ ਨੇ ਦੱਸਿਆ ਕਿ ਜ਼ਿਲ੍ਹਾ ਤਰਨ ਤਾਰਨ ਵਿਚ ਕੋਵਿਡ-19 ਦੀ ਜਾਂਚ ਲਈ ਹੁਣ ਤੱਕ ...
ਤਰਨ ਤਾਰਨ, 7 ਮਾਰਚ (ਲਾਲੀ ਕੈਰੋਂ)-ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵਲੋਂ ਸੂਬਾ ਕਾਂਗਰਸ ਸਰਕਾਰ ਦੀਆਂ ਵਾਅਦਾ ਖਿਲਾਫ਼ੀਆਂ ਵਿਰੁੱਧ ਹਲਕਾ ਪੱਧਰ 'ਤੇ ਦਿੱਤੇ ਜਾ ਰਹੇ ਰੋਸ ਧਰਨਿਆਂ ਤਹਿਤ ਵਿਧਾਨ ਸਭਾ ਹਲਕਾ ਖਡੂਰ ਸਾਹਿਬ ਦੇ ਸਮੂਹ ਅਕਾਲੀ ...
ਖੇਮਕਰਨ, 7 ਮਾਰਚ (ਰਾਕੇਸ਼ ਬਿੱਲਾ)-ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਵਲੋਂ 21 ਮਾਰਚ ਨੂੰ ਬਾਘਾ ਪੁਰਾਣਾ ਵਿਖੇ ਕੀਤੀ ਜਾ ਰਹੀ ਰੈਲੀ ਸਬੰਧੀ ਖੇਮਕਰਨ ਵਿਖੇ 'ਆਪ' ਵਰਕਰਾਂ ਦੀ ਮੀਟਿੰਗ ਹਲਕਾ ਬਲਾਕ ਪ੍ਰਧਾਨ ਹਰਵਿੰਦਰ ਪੱਤੂ ਦੇ ਗ੍ਰਹਿ ਵਿਚ ਹੋਈ, ਜਿਸ ਵਿਚ ...
ਖੇਮਕਰਨ, 7 ਮਾਰਚ (ਰਾਕੇਸ਼ ਬਿੱਲਾ)-ਪੰਜਾਬ ਨੰਬਰਦਾਰ ਯੂਨੀਅਨ (ਸਮਰਾਂ) ਸਬ ਤਹਿਸੀਲ ਖੇਮਕਰਨ ਵਿਖੇ ਜ਼ਿਲ੍ਹਾ ਪ੍ਰਧਾਨ ਹਰਭਜਨ ਸਿੰਘ ਬੋਦੇਵਾਲ ਤੇ ਵਾਈਸ ਪ੍ਰਧਾਨ ਰਸ਼ਪਾਲ ਸਿੰਘ ਕੁਲਾਰ ਦੇ ਦਿਸ਼ਾ ਨਿਰਦੇਸ਼ਾ ਅਨੁਸਾਰ ਜ਼ਿਲ੍ਹਾ ਮੀਤ ਪ੍ਰਧਾਨ ਵਿਰਸਾ ਸਿੰਘ ...
ਤਰਨ ਤਾਰਨ, 7 ਮਾਰਚ (ਹਰਿੰਦਰ ਸਿੰਘ)-ਬਿਜਲੀ ਕਾਮਿਆਂ ਦੀ ਜਥੇਬੰਦੀ ਪੀ. ਐੱਸ. ਈ. ਬੀ. ਇੰਪਲਾਈਜ਼ ਫੈਡਰੇਸ਼ਨ ਏਟਕ ਪੰਜਾਬ ਦੀ ਸੂਬਾ ਵਰਕਿੰਗ ਕਮੇਟੀ ਮੀਟਿੰਗ ਸੂਬਾ ਪ੍ਰਧਾਨ ਹਰਭਜਨ ਸਿੰਘ ਪਿਲਖਣੀ ਦੀ ਪ੍ਰਧਾਨਗੀ ਹੇਠ ਹੋਈ, ਜਿਸ ਵਿਚ ਸੂਬਾ ਕਮੇਟੀ ਅਹੁਦੇਦਾਰਾਂ, ਜ਼ੋਨ ...
ਤਰਨ ਤਾਰਨ, 7 ਮਾਰਚ (ਲਾਲੀ ਕੈਰੋਂ)-ਬੇਰੁਜ਼ਗਾਰ ਕਰਾਫ਼ਟ ਇੰਸਟਰੱਕਟਰ ਯੂਨੀਅਨ ਵਲੋਂ ਆਪਣੀਆਂ ਜਾਇਜ਼ ਮੰਗਾਂ ਨੂੰ ਲੈ ਕੇ ਤਕਨੀਕੀ ਸਿੱਖਿਆ ਅਤੇ ਉਦਯੋਗਿਕ ਸਿਖਲਾਈ ਵਿਭਾਗ ਦੇ ਸਕੱਤਰ ਅਤੇ ਡਾਇਰੈਕਟਰ ਤੋਂ ਵਾਰ-ਵਾਰ ਮਿਲਣ ਦਾ ਸਮਾਂ ਮੰਗਿਆਂ ਗਿਆ ਪਰ ਉਨ੍ਹਾਂ ਵਲੋਂ ...
ਤਰਨ ਤਾਰਨ, 7 ਮਾਰਚ (ਹਰਿੰਦਰ ਸਿੰਘ)-ਅਦਾਰਾ 'ਅਜੀਤ' ਦੇ ਫਤਿਆਬਾਦ ਤੋਂ ਪੱਤਰਕਾਰ ਹਰਵਿੰਦਰ ਸਿੰਘ ਧੂੰਦਾ ਦੀ ਧਰਮ ਸੁਪਤਨੀ ਸ੍ਰੀਮਤੀ ਇੰਦਰਜੀਤ ਕੌਰ ਧੂੰਦਾ ਜੋ 28 ਫਰਵਰੀ ਨੂੰ ਪਰਿਵਾਰ ਨੂੰ ਸਦੀਵੀ ਵਿਛੋੜਾ ਦੇ ਗਏ ਸਨ | ਉਨ੍ਹਾਂ ਦੀ ਆਤਮਿਕ ਸ਼ਾਂਤੀ ਲਈ ਸ੍ਰੀ ਅਖੰਡ ਪਾਠ ...
ਤਰਨ ਤਾਰਨ, 7 ਮਾਰਚ (ਲਾਲੀ ਕੈਰੋਂ)-ਲੋਕਾਂ ਨੂੰ ਝੂਠੇ ਸਬਜ਼ਬਾਗ ਦਿਖਾ ਕੇ ਸੱਤਾ ਹਾਸਲ ਕਰਨ ਵਾਲੀ ਕਾਂਗਰਸ ਸਰਕਾਰ ਤੋਂ ਲੋਕ ਹੁਣ ਪਾਈ-ਪਾਈ ਦਾ ਹਿਸਾਬ ਪੁੱਛ ਰਹੇ ਹਨ ਤੇ ਇਸ ਝੂਠੀ ਕਾਂਗਰਸ ਕਾਂਗਰਸ ਸਰਕਾਰ ਨੂੰ ਹੁਣ ਭੱਜਣ ਲਈ ਰਾਹ ਨਹੀਂ ਲੱਭ ਰਿਹਾ | ਇਹ ਵਿਚਾਰ ਸੀਨੀਅਰ ...
ਖਡੂਰ ਸਾਹਿਬ, 7 ਮਾਰਚ (ਰਸ਼ਪਾਲ ਸਿੰਘ ਕੁਲਾਰ)-ਮਾਰਕੀਟ ਕਮੇਟੀ ਖਡੂਰ ਸਾਹਿਬ ਦੇ ਡਾਇਰੈਕਟਰ ਪਿ੍ਤਪਾਲ ਸਿੰਘ ਖਹਿਰਾ ਤੇ ਕਸ਼ਮੀਰ ਸਿੰਘ ਸ਼ਾਹ ਖਡੂਰ ਸਾਹਿਬ ਸੀਨੀਅਰ ਮੀਤ ਪ੍ਰਧਾਨ ਕਾਂਗਰਸ ਕਮੇਟੀ ਤਰਨ ਤਾਰਨ ਨੇ ਕਿਹਾ ਕਿ ਬੀਤੇ ਦਿਨ ਮੋਦੀ ਸਰਕਾਰ ਦੇ ਆਏ ਇਕ ...
ਝਬਾਲ, 7 ਮਾਰਚ (ਸੁਖਦੇਵ ਸਿੰਘ)-ਪੈਟਰੋਲ, ਡੀਜ਼ਲ ਤੇ ਰਸੋਈ ਗੈਸ ਸਮੇਤ ਨਿੱਤ ਵਰਤੋਂ ਦੀਆਂ ਵਸਤਾਂ ਦੀਆਂ ਕੀਮਤਾਂ ਵਿਚ ਲਗਾਤਾਰ ਹੋ ਰਹੇ ਵਾਧੇ ਨੂੰ ਲੈ ਕੇ ਸੀ. ਪੀ. ਆਈ. ਤੇ ਪੰਜਾਬ ਇਸਤਰੀ ਸਭਾ ਵਲੋਂ ਝਬਾਲ ਚੌਂਕ ਵਿਚ ਮੋਦੀ ਸਰਕਾਰ ਦਾ ਪੁਤਲਾ ਫੂਕ ਕੇ ਨਾਅਰੇਬਾਜ਼ੀ ...
ਖੇਮਕਰਨ, 7 ਮਾਰਚ (ਰਾਕੇਸ਼ ਬਿੱਲਾ)-ਸ਼ਹੀਦ ਭਾਈ ਅਮਰੀਕ ਸਿੰਘ ਦੇ ਜਨਮ ਦਿਨ ਸਬੰਧੀ ਪਿੰਡ ਭੂਰਾ ਕੋਹਨਾ ਵਿਖੇ ਕਰਵਾਏ ਗਏ ਧਾਰਮਿਕ ਸਮਾਗਮ ਦੀ ਸਮਾਪਤੀ ਉਪਰੰਤ ਪਿੰਡ ਦੇ ਨੌਜਵਾਨਾਂ ਦੀ ਕਲੱਬ ਵਲੋਂ ਕਬੱਡੀ ਦਾ ਸ਼ੋਅ ਮੈਚ ਪਿੰਡ ਵਲਟੋਹਾ ਤੇ ਪਿੰਡ ਭੂਰਾ ਕੋਹਨਾਂ ਦੀਆਂ ...
ਚੋਹਲਾ ਸਾਹਿਬ, 7 ਮਾਰਚ (ਬਲਵਿੰਦਰ ਸਿੰਘ)-ਕੇਂਦਰ ਸਰਕਾਰ ਵਲੋਂ ਪਾਸ ਕੀਤੇ ਗਏ ਤਿੰਨ ਖੇਤੀ ਕਾਨੂੰਨਾਂ ਨੂੰ ਵਾਪਸ ਕਰਵਾਉਣ ਲਈ ਦਿੱਲੀ ਵਿਖੇ ਵੱਖ-ਵੱਖ ਕਿਸਾਨ ਜਥੇਬੰਦੀਆਂ ਵਲੋਂ ਲਗਾਏ ਗਏ ਸੰਯੁਕਤ ਮੋਰਚੇ ਦੀ ਕਾਮਯਾਬੀ ਤੇ ਚੜ੍ਹਦੀ ਕਲਾ ਲਈ ਅਰਦਾਸ ਬੇਨਤੀ ਕਰਨ ਲਈ ...
ਖਡੂਰ ਸਾਹਿਬ , 7 ਮਾਰਚ (ਰਸ਼ਪਾਲ ਸਿੰਘ ਕੁਲਾਰ)-ਸ਼੍ਰੋਮਣੀ ਅਕਾਲੀ ਦਲ ਬਾਦਲ ਵਲੋਂ ਕੈਪਟਨ ਅਮਰਿੰਦਰ ਸਿੰਘ ਮੁੱਖ ਮੰਤਰੀ ਪੰਜਾਬ ਵਲੋਂ ਚੋਣਾਂ ਸਮੇਂ ਜਨਤਾ ਨਾਲ ਕੀਤੇ ਚੋਣ ਵਾਅਦੇ ਪੂਰੇ ਨਾ ਕਰਨ ਦੇ ਵਿਰੋਧ ਵਿਚ ਅੱਜ 8 ਮਾਰਚ ਨੂੰ ਪੂਰੇ ਪੰਜਾਬ ਵਿਚ ਹਲਕਾ ਵਾਈਜ ...
ਤਰਨ ਤਾਰਨ, 7 ਮਾਰਚ (ਹਰਿੰਦਰ ਸਿੰਘ)-ਭਾਜਪਾ ਦੀ ਮੋਦੀ ਸਰਕਾਰ ਦੇ ਕਿਸਾਨ ਮਜ਼ਦੂਰ ਵਿਰੋਧੀ ਕੇਦਰੀ ਕਾਨੂੰਨਾਂ ਨੂੰ ਰੱਦ ਕਰਾਉਣ ਲਈ ਕਿਸਾਨਾਂ ਮਜ਼ਦੂਰਾਂ ਨੂੰ ਇਕ ਪਲੇਟ ਫਾਰਮ 'ਤੇ ਇਕੱਠੇ ਹੋ ਕੇ ਲੋਕ ਲਹਿਰ ਉਸਾਰਨ ਦਾ ਸਨੇਹਾ ਦਿੰਦਿਆਂ ਕਿਹਾ ਕਿ ਕਿਸਾਨਾਂ ਮਜ਼ਦੂਰਾਂ ...
ਖਡੂਰ ਸਾਹਿਬ, 7 ਮਾਰਚ(ਰਸ਼ਪਾਲ ਸਿੰਘ ਕੁਲਾਰ)-ਜਦੋਂ ਤੋਂ ਵੀ ਭਾਜਪਾ ਦੀ ਕਮਾਂਡ ਮੋਦੀ ਨੇ ਸੰਭਾਲੀ ਹੈ, ਉਸ ਦਿਨ ਤੋਂ ਹੀ ਦੇਸ਼ ਦੀਆਂ ਘੱਟ ਗਿਣਤੀਆਂ ਭਾਈਚਾਰੇ ਨੂੰ ਕਿਸੇ ਨਾ ਕਿਸੇ ਬਹਾਨੇ ਤੰਗ ਪਰੇਸ਼ਾਨ ਕੀਤਾ ਜਾ ਰਿਹਾ ਹੈ, ਜਿਸ ਦਾ ਇਕ ਸਬੂਤ ਸਰਹੱਦਾਂ 'ਤੇ ਬੈਠੇ ...
ਤਰਨ ਤਾਰਨ, 7 ਮਾਰਚ (ਹਰਿੰਦਰ ਸਿੰਘ)-ਥਾਣਾ ਸਿਟੀ ਤਰਨ ਤਾਰਨ ਦੀ ਪੁਲਿਸ ਨੇ ਨਸ਼ੀਲੀਆਂ ਗੋਲੀਆਂ ਸਮੇਤ ਇਕ ਵਿਅਕਤੀ ਨੂੰ ਗਿ੍ਫ਼ਤਾਰ ਕਰਨ ਵਿਚ ਸਫ਼ਲਤਾ ਪ੍ਰਾਪਤ ਕੀਤੀ ਹੈ | ਥਾਣਾ ਸਿਟੀ ਦੇ ਏ. ਐੱਸ. ਆਈ. ਸਤਨਾਮ ਸਿੰਘ ਨੇ ਦੱਸਿਆ ਕਿ ਉਹ ਪੁਲਿਸ ਪਾਰਟੀ ਸਮੇਤ ਇਲਾਕੇ ਵਿਚ ...
ਸਰਹਾਲੀ ਕਲਾਂ, 7 ਮਾਰਚ (ਅਜੇ ਸਿੰਘ ਹੁੰਦਲ)- ਦਸਮੇਸ਼ ਸਪੋਰਟਸ ਕਲੱਬ ਨੌਸ਼ਹਿਰਾ ਪੰਨੂੰਆਂ ਵਲੋਂ 10 ਮਾਰਚ ਤੋਂ 14 ਮਾਰਚ ਤੱਕ ਪੰਜ ਰੋਜ਼ਾ ਟੂਰਨਾਮੈਂਟ ਕਰਵਾਇਆ ਜਾ ਰਿਹਾ ਹੈ | ਇਸ ਪੇਂਡੂ ਖੇਡ ਮੇਲੇ ਵਿਚ ਫੁੱਟਬਾਲ ਅਤੇ ਕਬੱਡੀ ਦੇ ਮੈਚ ਕਰਵਾਏ ਜਾ ਰਹੇ ਹਨ | ਖੇਡ ਮੇਲੇ ਦੇ ...
ਸ਼ਾਹਬਾਜ਼ਪੁਰ, 7 ਮਾਰਚ (ਪਰਦੀਪ ਬੇਗੇਪੁਰ)-ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਸੂਬਾ ਸਰਕਾਰ ਨੇ ਝੂਠੇ ਚੋਣ ਵਾਅਦੇ ਕਰਕੇ ਲੋਕਾਂ ਨਾਲ ਵੱਡਾ ਧੋਖਾ ਕੀਤਾ ਹੈ ਤੇ ਹੁਣ ਇਸ ਕਾਂਗਰਸ ਸਰਕਾਰ ਤੋ ਅੱਕੇ ਤੇ ਨਿਰਾਸ਼ ਹੋਏ ਲੋਕ ਮੁੜ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ...
ਗੋਇੰਦਵਾਲ ਸਾਹਿਬ, 7 ਮਾਰਚ (ਸਕੱਤਰ ਸਿੰਘ ਅਟਵਾਲ)-ਸੀਨੀਅਰ ਪੱਤਰਕਾਰ ਮੇਜਰ ਸਿੰਘ ਦੀ ਹੋਈ ਬੇਵਕਤੀ ਮੌਤ ਨਾਲ ਜਿੱਥੇ ਪੱਤਰਕਾਰਤਾ ਦੇ ਖੇਤਰ ਵਿਚ ਘਾਟਾ ਪੈਣ ਦੀ ਗੱਲ ਕਹੀ ਜਾ ਰਹੀ ਹੈ, ਉੱਥੇ ਹੀ ਸਮਾਜ ਨੂੰ ਵੀ ਇਸ ਸ਼ਖ਼ਸ ਦੇ ਤੁਰ ਜਾਣ ਨਾਲ ਨਾ ਪੂਰਾ ਹੋਣ ਵਾਲਾ ਘਾਟਾ ...
ਤਰਨ ਤਾਰਨ, 7 ਮਾਰਚ (ਹਰਿੰਦਰ ਸਿੰਘ)-ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਵਲੋਂ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 400 ਸਾਲਾਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸਮਾਗਮਾਂ ਦੀ ਲੜੀ 'ਚ ਸਕੂਲ ਸਿੱਖਿਆ ਵਿਭਾਗ ਵਲੋਂ ਸਿੱਖਿਆ ਮੰਤਰੀ ਵਿਜੈ ਇੰਦਰ ਸਿੰਗਲਾ ਦੀ ਅਗਵਾਈ 'ਚ ...
ਭਿੱਖੀਵਿੰਡ, 7 ਮਾਰਚ (ਬੌਬੀ)-ਸਥਾਨਕ ਕਸਬੇ ਤੋਂ ਨੇੜੇ ਦੇ ਪਿੰਡ ਬੂੜ ਚੰਦ ਵਿਖੇ ਸਮੂਹ ਨਗਰ ਨਿਵਾਸੀਆਂ ਵਲੋਂ ਬਾਬਾ ਦਇਆ ਨਾਥ ਦੀ ਪਾਵਨ ਯਾਦ ਵਿਚ ਤਪੋ ਅਸਥਾਨ ਬਾਬਾ ਦਇਆ ਨਾਥ ਪਿੰਡ ਬੂੜਚੰਦ ਵਿਖੇ ਸਲਾਨਾ ਜੋੜ ਮੇਲਾ ਕਰਵਾਇਆ ਗਿਆ, ਜਿਸ ਦੀ ਸ਼ੁਰੂਆਤ ਸ੍ਰੀ ਅਖੰਡ ਪਾਠ ...
ਖੇਮਕਰਨ, 7 ਮਾਰਚ (ਰਾਕੇਸ਼ ਕੁਮਾਰ ਬਿੱਲਾ)-ਸੰਨ 1984 ਦੇ ਸਾਕਾ ਨੀਲਾ ਤਾਰਾ ਦੌਰਾਨ ਸ਼ਹੀਦ ਹੋਣ ਵਾਲੇ ਭਾਈ ਅਮਰੀਕ ਸਿੰਘ ਦੇ ਜਨਮ ਦਿਨ ਸਬੰਧੀ ਦੋ ਦਿਨ ਧਾਰਮਿਕ ਸਮਾਗਮ ਕਰਵਾਏ ਗਏ | ਪਹਿਲੇ ਦਿਨ ਖੇਡਾਂ ਤੇ ਗਤਕੇ ਦੇ ਮੁਕਾਬਲੇ ਕਰਵਾਉਣ ਤੇ ਦੂਸਰੇ ਦਿਨ ਅਨੇਕਾਂ ਸਿੱਖ ਪੰਥ ...
ਸੁਰ ਸਿੰਘ, 7 ਮਾਰਚ (ਧਰਮਜੀਤ ਸਿੰਘ)-'ਸੰਪ੍ਰਦਾਇ ਦਲ ਬਾਬਾ ਬਿਧੀ ਚੰਦ ਜੀ' ਦੇ ਪਰਮ ਸੇਵਕ ਬਾਬਾ ਕੜਤੌੜ ਸਿੰਘ, ਜਿਨ੍ਹਾਂ ਤਾਉਮਰ ਦਲ-ਪੰਥ ਦੇ 11ਵੇਂ ਜਾਨਸ਼ੀਨ ਸੱਚਖੰਡ ਵਾਸੀ ਬਾਬਾ ਦਯਾ ਸਿੰਘ ਸੁਰ ਸਿੰਘ ਵਾਲਿਆਂ ਤੇ ਵਰਤਮਾਨ 12ਵੇਂ ਜਾਨਸ਼ੀਨ ਬਾਬਾ ਅਵਤਾਰ ਸਿੰਘ ਸੁਰ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered
by REFLEX